ਤਾਜਾ ਖ਼ਬਰਾਂ


ਹੋਟਲਾਂ 'ਚ ਅੱਗ ਲੱਗਣ ਕਾਰਨ ਮਾਰੇ ਗਏ ਲੋਕਾਂ ਲਈ ਯੋਗੀ ਨੇ ਕੀਤਾ ਮੁਆਵਜ਼ੇ ਦਾ ਐਲਾਨ
. . .  6 minutes ago
ਲਖਨਊ, 19 ਜੂਨ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੇ ਲਖਨਊ ਦੇ ਦੋ ਹੋਟਲਾਂ 'ਚ ਲੱਗੀ ਅੱਗ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਲੋਕਾਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ...
ਯੋਗਾ ਦਿਵਸ 'ਤੇ ਮੱਧ ਪ੍ਰਦੇਸ਼ ਦੇ ਰਾਜਪਾਲ ਨੇ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਦਿੱਤਾ ਇਹ ਹੁਕਮ
. . .  13 minutes ago
ਭੋਪਾਲ, 19 ਜੂਨ - ਮੱਧ ਪ੍ਰਦੇਸ਼ ਦੇ ਰਾਜਪਾਲ ਆਨੰਦਦੀਨ ਪਟੇਲ ਨੇ ਸੂਬੇ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਕੌਮਾਂਤਰੀ ਯੋਗਾ ਦਿਵਸ ਮਨਾਉਣ ਲਈ ਹੁਕਮ ਦਿੱਤੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਇਸ ਸਮਾਰੋਹ 'ਚ ਭਾਗ ਲੈਣ...
ਛੱਤੀਸਗੜ੍ਹ 'ਚ ਨਕਸਲੀਆਂ ਨਾਲ ਹੋਈ ਮੁਠਭੇੜ 'ਚ ਦੋ ਜਵਾਨ ਜ਼ਖ਼ਮੀ
. . .  25 minutes ago
ਰਾਏਪੁਰ, 19 ਜੂਨ- ਛੱਤੀਸਗੜ੍ਹ 'ਚ ਬੀਤੀ ਰਾਤ ਨੂੰ ਨਕਸਲੀਆਂ ਨਾਲ ਹੋਈ ਮੁਠਭੇੜ 'ਚ ਜ਼ਿਲ੍ਹਾ ਰਿਜ਼ਰਵ ਗਾਰਡ (ਡੀ. ਆਰ. ਜੀ.) ਦੇ ਦੋ ਜਵਾਨ ਜ਼ਖ਼ਮੀ ਹੋ ਗਏ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਅੱਜ ਦੱਸਿਆ ਕਿ ਡੀ. ਆਰ. ਜੀ. ਦੇ ਜਵਾਨਾਂ ਵਲੋਂ ਕਾਂਕੇਰ ਅਤੇ...
ਪ੍ਰੀਖਿਆ 'ਚ ਧੋਖਾਧੜੀ ਕਰਨ ਵਾਲੇ 22 ਲੋਕ ਗ੍ਰਿਫ਼ਤਾਰ
. . .  46 minutes ago
ਮੇਰਠ, 19 ਜੂਨ- ਉੱਤਰ ਪ੍ਰਦੇਸ਼ ਦੇ ਵਿਸ਼ੇਸ਼ ਟਾਸਕ ਬਲ (ਐਸ. ਟੀ. ਐਫ.) ਵਲੋਂ ਮੇਰਠ 'ਚ ਯੂ. ਪੀ. ਪੁਲਿਸ ਪਬਲਿਕ ਸਰਵਿਸਜ਼ ਕਮਿਸ਼ਨ ਦੀ ਕਾਂਸਟੇਬਲ ਦੀ ਭਰਤੀ ਸੰਬੰਧੀ ਕਰਾਈ ਗਈ ਪ੍ਰੀਖਿਆ ਦੌਰਾਨ ਧੋਖਾਧੜੀ ਕਰ ਰਹੇ 22 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਟਾਸਕ...
ਭਾਰਤ ਦੀ ਵੰਡ ਕਰਨ ਵਾਲੇ ਲੋਕਾਂ ਦਾ ਸਮਰਥਨ ਕਰਨਾ ਸ਼ਰਮਨਾਕ- ਹਰਸਿਮਰਤ ਬਾਦਲ
. . .  about 1 hour ago
ਨਵੀਂ ਦਿੱਲੀ, 19 ਜੂਨ- ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ ਪੰਜਾਬ ਰੈਫਰੈਡੰਮ 2020 'ਤੇ ਦਿੱਤੇ ਬਿਆਨ ਨੂੰ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਇਹ ਸ਼ਰਮਨਾਕ ਹੈ ਕਿ ਪੰਜਾਬ ਦਾ ਇੱਕ ਮੁੱਖ ਨੇਤਾ ਉਨ੍ਹਾਂ ਲੋਕਾਂ ਦਾ...
ਉੜੀਸਾ 'ਚ ਲੁਟੇਰਿਆ ਨੇ ਬੰਦੂਕ ਦੀ ਨੋਕ 'ਤੇ ਬੈਂਕ 'ਚੋਂ ਲੁੱਟੇ 45 ਲੱਖ ਰੁਪਏ
. . .  about 1 hour ago
ਭੁਵਨੇਸ਼ਵਰ, 19 ਜੂਨ- ਉੜੀਸਾ 'ਚ ਅੱਜ ਲੁਟੇਰਿਆਂ ਵਲੋਂ ਬੰਦੂਕ ਦੀ ਨੋਕ 'ਤੇ ਬੈਂਕ 'ਚੋਂ 45 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਗਿਣਤੀ 'ਚ 7 ਸਨ ਅਤੇ ਉਨ੍ਹਾਂ ਵਲੋਂ ਸਵੇਰੇ 10.30 ਵਜੇ ਇੰਡੀਅਨ ਓਵਰਸੀਜ਼ ਬੈਂਕ ਦੀ...
ਗਟਰ 'ਚੋਂ ਗੈਸ ਲੀਕ ਹੋਣ ਕਾਰਨ 4 ਮੌਤਾਂ
. . .  about 1 hour ago
ਰਾਏਪੁਰ, 19 ਜੂਨ - ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਜਨਤਕ ਪਖਾਨੇ ਦੇ ਅੰਦਰ ਬਣੇ ਗਟਰ 'ਚੋਂ ਗੈਸ ਲੀਕ ਹੋਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 2 ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਨੇੜੇ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ...
ਦੋ ਪਾਕਿਸਤਾਨੀ ਕੈਦੀ ਰਿਹਾਅ
. . .  about 1 hour ago
ਅੰਮ੍ਰਿਤਸਰ, 19 ਜੂਨ (ਰੇਸ਼ਮ ਸਿੰਘ)- ਅੰਮ੍ਰਿਤਸਰ ਕੇਂਦਰੀ ਜੇਲ੍ਹ ਤੋਂ ਅੱਜ ਦੋ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਕੈਦੀਆਂ 'ਚ ਇੱਕ ਔਰਤ ਅਤੇ ਨੌਜਵਾਨ ਸ਼ਾਮਲ ਹਨ। ਜੇਲ੍ਹ ਸੁਪਰਡੈਂਟ ਅਰਸ਼ਦੀਪ ਸਿੰਘ ਗਿੱਲ ਨੇ ਦੱਸਿਆ ਕਿ ਦੋਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ...
ਸਿਹਤ ਵਿਭਾਗ ਦੀ ਟੀਮ ਵਲੋਂ ਦੁੱਧ-ਪਨੀਰ ਬਣਾਉਣ ਵਾਲੀਆਂ ਫੈਕਟਰੀਆਂ 'ਚ ਛਾਪੇਮਾਰੀ
. . .  about 2 hours ago
ਗੁਰਦਾਸਪੁਰ, 19 ਜੂਨ (ਆਰਿਫ਼/ਗੁਰਪ੍ਰਤਾਪ ਸਿੰਘ) - ਪੰਜਾਬ ਸਰਕਾਰ ਵਲੋਂ ਵਿੱਢੀ ਗਈ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਅੱਜ ਸਿਹਤ ਵਿਭਾਗ ਤੇ ਵੈਟਰਨਰੀ ਵਿਭਾਗ ਵਲੋਂ ਨਾਇਬ ਤਹਿਸੀਲਦਾਰ ਦੀ ਅਗਵਾਈ ਹੇਠ ਪਿੰਡ ਅੱਬੁਲਖੈਰ ਵਿਖੇ ਇਕ ਪਨੀਰ...
ਕੇਜਰੀਵਾਲ ਦੇ ਧਰਨਾ ਮਾਮਲੇ 'ਤੇ ਸੁਪਰੀਮ ਕੋਰਟ ਨੇ ਜਲਦੀ ਸੁਣਵਾਈ ਕਰਨ ਤੋਂ ਕੀਤਾ ਇਨਕਾਰ
. . .  about 2 hours ago
ਨਵੀਂ ਦਿੱਲੀ, 19 ਜੂਨ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਧਰਨਾ ਮਾਮਲੇ 'ਤੇ ਸੁਪਰੀਮ ਕੋਰਟ ਨੇ ਜਲਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵਕੀਲ ਸ਼ਸ਼ਾਂਕ ਦੇਵ ਵਲੋਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ 'ਚ ਉਨ੍ਹਾਂ...
ਅਜੀਤ ਡੋਵਾਲ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 19 ਜੂਨ - ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ...
ਮਥੁਰਾ : ਖੇਤਾਂ 'ਚ ਸੌਂ ਰਹੇ ਤਿੰਨ ਲੋਕਾਂ ਦੀ ਗੋਲੀਆਂ ਮਾਰ ਕੇ ਹੱਤਿਆ
. . .  about 2 hours ago
ਮਥੁਰਾ, 19 ਜੂਨ- ਮਥੁਰਾ ਦੇ ਰਾਯਾ ਇਲਾਕੇ 'ਚ ਸੋਮਵਾਰ ਰਾਤੀਂ ਵੱਖ-ਵੱਖ ਖੇਤਾਂ 'ਚ ਸੁਰੱਖਿਆ ਲਈ ਸੌਂ ਰਹੇ ਤਿੰਨ ਲੋਕਾਂ ਦੀ ਅਣਪਛਾਤੇ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਤਿਹਰੇ ਹੱਤਿਆਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਘਟਨਾ...
ਮਨੀਸ਼ ਸਿਸੋਦੀਆ ਨੂੰ ਮਿਲੀ ਹਸਪਤਾਲ ਤੋਂ ਛੁੱਟੀ
. . .  about 3 hours ago
ਨਵੀਂ ਦਿੱਲੀ, 19 ਜੂਨ- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ ਹੈ। ਸਿਸੋਦੀਆ ਦੇ ਸਰੀਰ 'ਚ ਕੀਟੋਨ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਕੱਲ੍ਹ ਹਸਪਤਾਲ 'ਚ ਭਰਤੀ ਕਰਾਉਣਾ ਪਿਆ ਸੀ...
ਇੰਡੀਗੋ ਦੀ ਜੈਪੁਰ-ਮੁੰਬਈ ਉਡਾਣ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
. . .  about 3 hours ago
ਨਵੀਂ ਦਿੱਲੀ, 19 ਜੂਨ- ਇੰਡੀਗੋ ਦੇ ਕਾਲ ਸੈਂਟਰ 'ਤੇ ਅੱਜ ਸਵੇਰੇ ਜੈਪੁਰ-ਮੁੰਬਈ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇੰਡੀਗੋ ਦਾ ਕਹਿਣਾ ਹੈ ਕਿ ਇਸ ਸੰਬੰਧੀ ਬੰਬ ਦੇ ਖਤਰਿਆਂ ਦੀ ਜਾਂਚ ਕਰਨ ਵਾਲੀ ਕਮੇਟੀ (ਬੀ. ਟੀ. ਏ. ਸੀ.) ਨੂੰ ਜਾਣਕਾਰੀ ਦੇ ਦਿੱਤੀ ਗਈ ਹੈ...
ਲਖਨਊ ਦੇ ਹੋਟਲਾਂ 'ਚ ਅੱਗ ਲੱਗਣ ਕਾਰਨ ਦੋ ਦੀ ਮੌਤ, ਪੰਜ ਜ਼ਖ਼ਮੀ
. . .  about 3 hours ago
ਲਖਨਊ, 19 ਜੂਨ- ਉੱਤਰ ਪ੍ਰਦੇਸ਼ ਦੇ ਲਖਨਊ 'ਚ ਅੱਜ ਸਵੇਰੇ ਦੋ ਹੋਟਲਾਂ 'ਚ ਭਿਆਨਕ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਦੱਸਿਆ ਜਾ...
ਜਹਿਰੀਲਾ ਭੋਜਨ ਖਾਣ ਮਗਰੋਂ ਤਿੰਨ ਬੱਚਿਆਂ ਦੀ ਮੌਤ, 30 ਤੋਂ ਵੱਧ ਬੀਮਾਰ
. . .  about 4 hours ago
ਛੱਪੜ 'ਚ ਡਿੱਗੀ ਕਾਰ, 6 ਬੱਚੇ ਹਲਾਕ
. . .  about 4 hours ago
ਕਿਮ ਜੋਂਗ ਉਨ ਚੀਨ ਦੇ ਦੌਰੇ 'ਤੇ
. . .  about 4 hours ago
ਕਸ਼ਮੀਰ ਮੁੱਦੇ 'ਤੇ ਅਮਿਤ ਸ਼ਾਹ ਨੇ ਸੱਦੀ ਬੈਠਕ
. . .  about 5 hours ago
48 ਸਾਲ ਦੇ ਹੋਏ ਰਾਹੁਲ ਗਾਂਧੀ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਪਹਿਲਾ ਸਫ਼ਾ

ਮੇਰੀ ਸਫ਼ਲਤਾ ਗੁਰੂ ਸਾਹਿਬ ਦੀ ਬਖਸ਼ਿਸ਼-ਸੱਜਣ

ਕੈਨੇਡਾ ਦੇ ਰੱਖਿਆ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਅੰਮਿ੍ਤਸਰ, 20 ਅਪ੍ਰੈਲ (ਜਸਵੰਤ ਸਿੰਘ ਜੱਸ, ਹਰਮਿੰਦਰ ਸਿੰਘ)-ਕੈਨੇਡਾ ਦੇ ਰੱਖਿਆ ਮੰਤਰੀ ਜੋ ਇਨੀ ਦਿਨੀਂ ਭਾਰਤ ਦੌਰੇ 'ਤੇ ਹਨ, ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਦਿਨ ਦੀ ...

ਪੂਰੀ ਖ਼ਬਰ »

ਗੌ ਾਡਰ ਤੇ ਸਾਥੀਆਂ ਵੱਲੋਂ ਦੋ ਗੈਂਗਸਟਰਾਂ ਦੀ ਹੱਤਿਆ

ਗੁਰਦਾਸਪੁਰ, 20 ਅਪ੍ਰੈਲ (ਆਰਿਫ਼)-ਅੱਜ ਦੁਪਹਿਰ ਕਰੀਬ ਡੇਢ ਵਜੇ ਸਥਾਨਕ ਸ਼ਹਿਰ ਦੇ ਕਾਹਨੂੰਵਾਨ ਰੋਡ 'ਤੇ ਪੈਂਦੇ ਪਿੰਡ ਕੋਠੇ ਨਜ਼ਦੀਕ ਫਲਾਈਓਵਰ ਦੇ ਹੇਠਾਂ ਗੁਰਦਾਸਪੁਰ ਤੋਂ ਤਰੀਕ ਭੁਗਤ ਕੇ ਜਾ ਰਹੇ ਨੌਜਵਾਨਾਂ ਦੀ ਗੱਡੀ ਰੋਕ ਕੇ ਉਨ੍ਹਾਂ ਉੱਪਰ ਵਿੱਕੀ ਗੌਾਡਰ ਦੀ ਅਗਵਾਈ 'ਚ ਗੈਂਗ ਵੱਲੋਂ ਅੰਨ੍ਹੇਵਾਹ ਚਲਾਈਆਂ ਗੋਲੀਆਂ ਕਾਰਨ ਕਾਰ ਵਿਚ ਸਵਾਰ 5 ਨੌਜਵਾਨਾਂ 'ਚੋਂ 2
ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਗੰਭੀਰ ਹਾਲਤ 'ਚ ਹਸਪਤਾਲ ਵਿਚ ਜ਼ੇਰੇ ਇਲਾਜ ਹੈ |
ਜਾਣਕਾਰੀ ਅਨੁਸਾਰ ਗੁਰਦਾਸਪੁਰ ਸ਼ਹਿਰ ਨਾਲ ਸਬੰਧਿਤ ਅਤੇ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਹਰਪ੍ਰੀਤ ਸਿੰਘ ਉਰਫ ਸੂਬੇਦਾਰ ਪੁੱਤਰ ਸੁਲੱਖਣ ਸਿੰਘ ਵਾਸੀ ਮੁਸਤਾਬਾਦ ਦੀ ਅੱਜ ਗੁਰਦਾਸਪੁਰ ਅਦਾਲਤ ਵਿਖੇ ਲੜਾਈ ਝਗੜੇ ਦੇ ਮਾਮਲੇ 'ਚ ਤਰੀਕ ਸੀ | ਤਰੀਕ ਭੁਗਤਣ ਬਾਅਦ ਉਹ ਆਪਣੇ ਸਾਥੀ ਸੁਖਚੈਨ ਸਿੰਘ ਉਰਫ ਜੱਟ ਪੁੱਤਰ ਪ੍ਰੇਮ ਸਿੰਘ ਵਾਸੀ ਸੰਗਲਪੁਰਾ ਰੋਡ, ਹੈਪੀ ਪੁੱਤਰ ਗੁਰਦੇਵ ਸਿੰਘ ਵਾਸੀ ਪੁਲ ਤਿੱਬੜੀ, ਇੰਦਰਬੀਰ ਸਿੰਘ ਉਰਫ ਪਿ੍ੰਸ ਪੁੱਤਰ ਧਰਮਿੰਦਰ ਸਿੰਘ ਵਾਸੀ ਝਾਵਰ ਅਤੇ ਦਾਮਨ ਮਹਾਜਨ ਪੁੱਤਰ ਵਿਜੇ ਮਹਾਜਨ ਵਾਸੀ ਹਰਦੋਛੰਨੀ ਰੋਡ ਨਾਲ ਕਾਰ 'ਤੇ ਸਵਾਰ ਹੋ ਕੇ ਗੁਰਦਾਸਪੁਰ ਸ਼ਹਿਰ ਤੋਂ ਪਿੰਡ ਮੁਸਤਾਬਾਦ ਜਾ ਰਿਹਾ ਸੀ | ਜਦੋਂ ਉਹ ਕੋਠੇ ਪਿੰਡ ਨਜ਼ਦੀਕ ਪੈਂਦੇ ਫਲਾਈਓਵਰ ਹੇਠਾਂ ਪਹੁੰਚੇ ਤਾਂ ਇਕ ਕਾਰ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ ਅਤੇ ਜਦੋਂ ਉਨ੍ਹਾਂ ਨੇ ਆਪਣੀ ਕਾਰ ਰੋਕੀ ਤਾਂ ਦੂਸਰੀ ਕਾਰ 'ਚੋਂ ਨਿਕਲੇ ਪੰਜ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਜਿਸ ਵਿਚ ਹਰਪ੍ਰੀਤ ਸਿੰਘ ਉਰਫ ਸੂਬੇਦਾਰ ਅਤੇ ਸੁਖਚੈਨ ਸਿੰਘ ਉਰਫ ਜੱਟ ਦੀ ਮੌਕੇ 'ਤੇ ਮੌਤ ਹੋ ਗਈ | ਜਦੋਂ ਕਿ ਹੈਪੀ ਦੀ ਨਾਜ਼ੁਕ ਹਾਲਤ ਵੇਖਦਿਆਂ ਉਸ ਨੂੰ ਅੰਮਿ੍ਤਸਰ ਰੈਫਰ ਕਰ ਦਿੱਤਾ ਗਿਆ ਹੈ | ਇਸ ਹਾਦਸੇ ਵਿਚ ਬਚੇ ਦਾਮਨ ਮਹਾਜਨ ਨੇ ਦੱਸਿਆ ਕਿ ਜਦੋਂ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਤਾਂ ਹਮਲਾਵਰਾਂ ਵਿਚੋਂ ਇਕ ਸੁੱਖ ਭਿਖਾਰੀਵਾਲ ਨਾਂਅ ਦੇ ਵਿਅਕਤੀ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਦਾਮਨ ਨੂੰ ਗੋਲੀ ਨਹੀਂ ਮਾਰਨੀ ਇਸ ਦਾ ਕੋਈ ਕਸੂਰ ਨਹੀਂ | ਜਦੋਂ ਕਿ ਉਸ ਦੀਆਂ ਅੱਖਾਂ ਸਾਹਮਣੇ ਬਾਕੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ | ਇਸੇ ਦੌਰਾਨ ਪਿ੍ੰਸ ਆਪਣੀ ਜਾਨ ਬਚਾ ਕੇ ਹਮਲਾਵਰਾਂ ਨੂੰ ਚਕਮਾ ਦੇ ਕੇ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ | ਦਾਮਨ ਅਤੇ ਪੁਲਿਸ ਅਨੁਸਾਰ ਹਮਲਾ ਕਰਨ ਵਾਲਿਆਂ ਵਿਚ ਹਰਜਿੰਦਰ ਸਿੰਘ ਉਰਫ ਵਿੱਕੀ ਗੌਾਡਰ ਜੋ ਕਿ ਪਿਛਲੇ ਦਿਨੀਂ ਹੀ ਨਾਭਾ ਜੇਲ੍ਹ 'ਚੋਂ ਫਰਾਰ ਹੋਇਆ ਸੀ ਅਤੇ ਉਸ ਨਾਲ ਮਜੀਠਾ ਦਾ ਗੈਂਗਸਟਰ ਹੈਰੀ ਚੱਠਾ ਅਤੇ ਗੁਰਦਾਸਪੁਰ ਦੇ ਖਰਲਾਂ ਪਿੰਡ ਤੋਂ ਗਿਆਨ, ਭਿਖਾਰੀਵਾਲ ਤੋਂ ਸੁੱਖ ਅਤੇ ਘਸੀਟਪੁਰ ਤੋਂ ਗੋਪੀ ਸ਼ਾਮਿਲ ਸਨ | ਪੁਲਿਸ ਨੇ ਉਪਰੋਕਤ ਪੰਜਾਂ ਗੈਂਗਸਟਰਾਂ 'ਤੇ ਧਾਰਾ 302 ਤਹਿਤ ਮਾਮਲਾ ਦਰਜ ਕਰਦੇ ਹੋਏ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ | ਹਮਲਾਵਰ ਕਿਸ ਗੱਡੀ ਵਿਚ ਆਏ ਸਨ ਇਸ ਗੱਲ ਦੀ ਪੁਸ਼ਟੀ ਸਹੀ ਨਹੀਂ ਹੋ ਰਹੀ ਕਿਉਂਕਿ ਹਮਲੇ ਵਿਚ ਬਚੇ ਦਾਮਨ ਅਨੁਸਾਰ ਗੱਡੀ ਕਰੇਟਾ ਸੀ, ਜਦੋਂ ਕਿ ਦੂਜੇ ਅਨੁਸਾਰ ਗੱਡੀ ਆਈ-20 ਸੀ | ਇਸ ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ 'ਤੇ ਐਸ.ਐਸ.ਪੀ. ਗੁਰਦਾਸਪੁਰ ਭੁਪਿੰਦਰਜੀਤ ਸਿੰਘ ਵਿਰਕ ਸਮੇਤ ਪੁਲਿਸ ਟੀਮ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲੈਣ ਪਹੁੰਚੀ | ਉਪਰੰਤ ਉਨ੍ਹਾਂ ਨੇ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ | ਇਸ ਘਟਨਾ ਦੀ ਸੂਚਨਾ ਮਿਲਣ ਬਾਅਦ ਆਈ.ਜੀ. ਬਾਰਡਰ ਜ਼ੋਨ ਨੌਨਿਹਾਲ ਸਿੰਘ ਵੱਲੋਂ ਵੀ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ | ਜ਼ਿਕਰਯੋਗ ਹੈ ਕਿ ਹਸਪਤਾਲ ਵਿਚ ਪੁਲਿਸ ਨੂੰ ਭਾਰੀ ਪੁਲਿਸ ਫੋਰਸ ਲਾਉਣੀ ਪਈ ਕਿਉਂਕਿ ਇਸ ਘਟਨਾ ਦੇ ਬਾਅਦ ਬਹੁਤ ਸਾਰੇ ਨੌਜਵਾਨ ਇਕੱਠੇ ਹੋ ਗਏ ਸਨ |


ਖ਼ਬਰ ਸ਼ੇਅਰ ਕਰੋ

ਆਈ. ਐਸ. ਦੇ 4 ਸ਼ੱਕੀ ਅੱਤਵਾਦੀ ਗਿ੍ਫ਼ਤਾਰ-ਇਕ ਨੂੰ ਜਲੰਧਰ 'ਚੋਂ ਕੀਤਾ ਕਾਬੂ

ਮੁੰਬਈ/ਲਖਨਊ, 20 ਅਪ੍ਰੈਲ (ਏਜੰਸੀ)-ਪੰਜਾਬ, ਦਿੱਲੀ ਅਤੇ ਚਾਰ ਹੋਰਨਾਂ ਰਾਜਾਂ ਦੀ ਪੁਲਿਸ ਵਲੋਂ ਕੀਤੀ ਗਈ ਵੱਡੀ ਸਾਂਝੀ ਕਾਰਵਾਈ 'ਚ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਆਈ. ਐਸ. ਆਈ. ਐਸ. ਨਾਲ ਸਬੰਧਿਤ 4 ਸ਼ੱਕੀ ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਜਦਕਿ ਛੇ ਵਿਅਕਤੀਆਂ ...

ਪੂਰੀ ਖ਼ਬਰ »

ਨਵਾਜ਼ ਸ਼ਰੀਫ ਖਿਲਾਫ਼ ਸਾਂਝੀ ਜਾਂਚ ਟੀਮ ਬਣਾਉਣ ਦਾ ਆਦੇਸ਼

ਇਸਲਾਮਾਬਾਦ, 20 ਅਪ੍ਰੈਲ (ਏਜੰਸੀ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅੱਜ ਬੜੀ ਮੁਸ਼ਕਿਲ ਨਾਲ ਆਪਣੀ ਪ੍ਰਧਾਨ ਮੰਤਰੀ ਦੀ ਕੁਰਸੀ ਬਚਾਅ ਸਕੇ ਜਦੋਂ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਬੈਂਚ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ...

ਪੂਰੀ ਖ਼ਬਰ »

ਸੱਜਣ ਦਾ ਰੱਖਿਆ ਮੰਤਰੀ ਬਣਨਾ ਸਮੁੱਚੀ ਕੌਮ ਲਈ ਫ਼ਖਰ ਦੀ ਗੱਲ-ਪ੍ਰੋ: ਬਡੂੰਗਰ

ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ: ਹਰਜੀਤ ਸਿੰਘ ਦਾ ਵਿਕਸਿਤ ਮੁਲਕ ਕੈਨੇਡਾ ਦੇ ਰੱਖਿਆ ਮੰਤਰੀ ਬਣਨਾ ਸਮੁੱਚੀ ਸਿੱਖ ਕੌਮ ਲਈ ਫ਼ਖਰ ਦੀ ਗੱਲ ਹੈ | ਇਸ ਮੌਕੇ ਰੱਖਿਆ ਮੰਤਰੀ ਨੂੰ ਸਿਰੋਪਾਓ, ਸ੍ਰੀ ਸਾਹਿਬ, ਸ੍ਰੀ ਹਰਿਮੰਦਰ ...

ਪੂਰੀ ਖ਼ਬਰ »

ਪੰਚਕੂਲਾ ਏ. ਜੇ. ਐਲ. ਮਾਮਲਾ

ਈ. ਡੀ. ਵੱਲੋਂ ਹੁੱਡਾ ਤੇ ਮੋਤੀ ਲਾਲ ਵੋਰਾ ਤੋਂ ਪੁੱਛਗਿਛ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਲ 2005 'ਚ ਪੰਚਕੂਲਾ 'ਚ ਨੈਸ਼ਨਲ ਹੇਰਾਲਡ ਸਮਾਚਾਰ ਪੱਤਰ ਦੇ ਪ੍ਰਕਾਸ਼ਕ ਏ. ਜੇ. ਐਲ. ਨੂੰ ਇਕ ਪਲਾਟ ਦੇਣ 'ਚ ਕਥਿਤ ਬੇਨਿਯਮੀਆਂ ਦੇ ਮਾਮਲੇ 'ਚ ਹਵਾਲਾ ਦੀ ਜਾਂਚ ਦੇ ਸਬੰਧ 'ਚ ਸੀਨੀਅਰ ਕਾਂਗਰਸ ਨੇਤਾ ...

ਪੂਰੀ ਖ਼ਬਰ »

ਪਿੰਗਲਵਾੜਾ ਵੱਲੋਂ ਪੜ੍ਹਾਈ ਦੇ ਨਾਲ ਮਨੁੱਖਤਾ ਦੀ ਸੇਵਾ ਦਾ ਪਾਠ ਪੜ੍ਹਾਇਆ ਜਾਣਾ ਮਿਸਾਲੀ ਉਪਰਾਲਾ-ਸੱਜਣ

ਅੰਮਿ੍ਤਸਰ/ਮਾਨਾਂਵਾਲਾ, 20 ਅਪ੍ਰੈਲ (ਹਰਮਿੰਦਰ ਸਿੰਘ, ਗੁਰਦੀਪ ਸਿੰਘ ਨਾਗੀ)-ਕੈਨੇਡਾ ਦੇ ਰੱਖਿਆ ਮੰਤਰੀ ਸ: ਹਰਜੀਤ ਸਿੰਘ ਸੱਜਣ ਵੱਲੋਂ ਆਪਣੀ ਭਾਰਤ ਫੇਰੀ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਮਾਨਵਤਾ ਦੇ ਸੇਵਾਦਾਰ ਭਗਤ ਪੂਰਨ ਸਿੰਘ ...

ਪੂਰੀ ਖ਼ਬਰ »

ਜਲੰਧਰ ਦੇ ਯੂਨੀਕ ਹੋਮ 'ਚ ਬੇਸਹਾਰਾ ਬੱਚੀਆਂ ਨਾਲ ਬਿਤਾਏ 2 ਘੰਟੇ

ਜਲੰਧਰ, 20 ਅਪ੍ਰੈਲ (ਜਸਪਾਲ ਸਿੰਘ)-ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਹੈ ਕਿ ਅੱਜ ਜਦੋਂ ਸਮਾਜ 'ਚ ਔਰਤਾਂ ਨਾਲ ਹਰ ਪੱਧਰ 'ਤੇ ਵਿਤਕਰਾ ਹੋ ਰਿਹਾ ਹੈ ਅਤੇ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ ਵਿਚ ਮਾਰਿਆ ਜਾ ਰਿਹਾ ਹੈ ਤਾਂ ਅਜਿਹੇ ਸਮੇਂ ...

ਪੂਰੀ ਖ਼ਬਰ »

ਦਿੱਲੀ ਮਹਿਲਾ ਕਾਂਗਰਸ ਪ੍ਰਧਾਨ ਬਰਖਾ ਸਿੰਘ ਵੱਲੋਂ ਅਸਤੀਫਾ

ਰਾਹੁਲ ਗਾਂਧੀ ਤੇ ਅਜੈ ਮਾਕਨ ਨੂੰ ਠਹਿਰਾਇਆ ਜ਼ਿੰਮੇਵਾਰ ਨਵੀਂ ਦਿੱਲੀ, 20 ਅਪ੍ਰੈਲ (ਸੁਮਨਦੀਪ ਕੌਰ)-ਕੌਮੀ ਰਾਜਧਾਨੀ ਦਿੱਲੀ 'ਚ ਨਿਗਮ ਚੋਣਾਂ ਦੇ ਦੌਰਾਨ ਕਾਂਗਰਸ ਵਿਚ ਆਪਸੀ ਖਿੱਚੋਤਾਣ ਵਧਦੀ ਜਾ ਰਹੀ ਹੈ | ਜਿਸ ਦੇ ਚਲਦਿਆਂ ਹੁਣ ਦਿੱਲੀ ਮਹਿਲਾ ਕਾਂਗਰਸ ਦੀ ਪ੍ਰਧਾਨ ...

ਪੂਰੀ ਖ਼ਬਰ »

ਜੱਦੀ ਪਿੰਡ ਬੰਬੇਲੀ 'ਚ ਭਰਵਾਂ ਸਵਾਗਤ

ਮਾਹਿਲਪੁਰ, 20 ਅਪ੍ਰੈਲ (ਦੀਪਕ ਅਗਨੀਹੋਤਰੀ, ਰਜਿੰਦਰ ਸਿੰਘ)-ਆਪਣੇ ਭਾਰਤ ਦੌਰੇ ਦੌਰਾਨ ਅੱਜ ਬਾਅਦ ਦੁਪਹਿਰ 3.20 'ਤੇ ਆਪਣੇ ਜੱਦੀ ਪਿੰਡ ਬੰਬੇਲੀ ਪਹੁੰਚੇ ਕੈਨੇਡਾ ਦੇ ਰੱਿਖ਼ਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਪਿੰਡ ਤੇ ਇਲਾਕਾ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ | ...

ਪੂਰੀ ਖ਼ਬਰ »

ਈ.ਡੀ. ਸਾਹਮਣੇ ਪੇਸ਼ ਹੋਏ ਵੀਰਭੱਦਰ ਸਿੰਘ

ਨਵੀਂ ਦਿੱਲੀ, 20 ਅਪ੍ਰੈਲ (ਉਪਮਾ ਡਾਗਾ ਪਾਰਥ)-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਆਮਦਨ ਤੋਂ ਵੱਧ ਅਸਾਸਿਆਂ ਦੇ ਮਾਮਲੇ 'ਚ ਅੱਜ ਈ.ਡੀ. ਦੇ ਸਾਹਮਣੇ ਪੇਸ਼ ਹੋਏ | ਇਸ ਤੋਂ ਪਹਿਲਾਂ ਈ.ਡੀ. ਨੇ ਵੀਰਭੱਦਰ ਸਿੰਘ ਨੂੰ 13 ਅਪ੍ਰੈਲ ਨੂੰ ਪੇਸ਼ ਹੋਣ ਨੂੰ ਕਿਹਾ ਸੀ ...

ਪੂਰੀ ਖ਼ਬਰ »

ਪੰਚਕੂਲਾ ਏ. ਜੇ. ਐਲ. ਮਾਮਲਾਈ. ਡੀ. ਵੱਲੋਂ ਹੁੱਡਾ ਤੇ ਮੋਤੀ ਲਾਲ ਵੋਰਾ ਤੋਂ ਪੁੱਛਗਿਛ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਲ 2005 'ਚ ਪੰਚਕੂਲਾ 'ਚ ਨੈਸ਼ਨਲ ਹੇਰਾਲਡ ਸਮਾਚਾਰ ਪੱਤਰ ਦੇ ਪ੍ਰਕਾਸ਼ਕ ਏ. ਜੇ. ਐਲ. ਨੂੰ ਇਕ ਪਲਾਟ ਦੇਣ 'ਚ ਕਥਿਤ ਬੇਨਿਯਮੀਆਂ ਦੇ ਮਾਮਲੇ 'ਚ ਹਵਾਲਾ ਦੀ ਜਾਂਚ ਦੇ ਸਬੰਧ 'ਚ ਸੀਨੀਅਰ ਕਾਂਗਰਸ ਨੇਤਾ ...

ਪੂਰੀ ਖ਼ਬਰ »

ਬਰਖ਼ਾਸਤ ਜਵਾਨ ਤੇਜ ਬਹਾਦੁਰ ਯਾਦਵ ਜਾਣਗੇ ਸੁਪਰੀਮ ਕੋਰਟ

ਰਿਵਾੜੀ, 20 ਅਪ੍ਰੈਲ (ਅਜੀਤ ਬਿਊਰੋ)-ਖਰਾਬ ਖੁਰਾਕ ਦੀ ਵੀਡੀਓ ਬਣਾ ਕੇ ਫੇਸਬੁੱਕ 'ਤੇ ਪਾਉਣ ਵਾਲੇ ਸੀਮਾ ਸੁਰੱਖਿਆ ਬਲ ਦੇ ਬਰਖ਼ਾਸਤ ਜਵਾਨ ਤੇਜ ਬਹਾਦੁਰ ਯਾਦਵ ਕਿਹਾ ਕਿ ਉਹ ਸੁਪਰੀਮ ਕੋਰਟ 'ਚ ਇਨਸਾਫ਼ ਲਈ ਸੰਘਰਸ਼ ਕਰੇਗਾ ਤੇ ਉਨ੍ਹਾਂ ਨੂੰ ਇਨਸਾਫ ਦਾ ਪੂਰਾ ਭਰੋਸਾ ਹੈ | ...

ਪੂਰੀ ਖ਼ਬਰ »

ਜਲੰਧਰ ਤੋਂ ਵੀ ਇਕ ਨੌਜਵਾਨ ਗਿ੍ਫ਼ਤਾਰ

ਜਲੰਧਰ, (ਐੱਮ. ਐੱਸ. ਲੋਹੀਆ)-ਨੋਇਡਾ (ਉੱਤਰ ਪ੍ਰਦੇਸ਼) ਦੀ ਏ. ਟੀ. ਐੱਸ., ਦਿੱਲੀ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸਹਿਯੋਗ ਨਾਲ ਕਾਰਵਾਈ ਕਰਦੇ ਹੋਏ ਜਲੰਧਰ 'ਚੋਂ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ | ਗਿ੍ਫ਼ਤਾਰ ਨੌਜਵਾਨ ਦੀ ਪਹਿਚਾਣ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX