ਤਾਜਾ ਖ਼ਬਰਾਂ


ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਹਾਈਕੋਰਟ ਵਲੋਂ ਕੀਤੇ ਜਾਣ ਦੀ ਮੰਗ 'ਤੇ ਪਟੀਸ਼ਨ ਦਾਖਲ
. . .  11 minutes ago
ਚੰਡੀਗੜ੍ਹ, 23 ਅਗਸਤ (ਸੁਰਜੀਤ ਸਿੰਘ ਸੱਤੀ) - ਗੁਰਮੀਤ ਰਾਮ ਰਹੀਮ ਦੀ ਪੰਚਕੂਲਾ ਵਿਖੇ ਪੇਸ਼ੀ ਲਈ ਕੀਤੇ ਪ੍ਰਬੰਧਾਂ ਦੀ ਮਾਨੀਟਰਿੰਗ ਹਾਈਕੋਰਟ ਵੱਲੋਂ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਹਾਈਕੋਰਟ ਵਿਚ ਲੋਕਹਿੱਤ ਪਟੀਸ਼ਨ ਦਾਖਲ ਕੀਤੀ ਗਈ ਹੈ। ਇਸ ਦੀ ਸੁਣਵਾਈ ਭਲਕੇ...
ਹਰਿਆਣਾ 'ਚ ਸਾਰੇ ਡੀ.ਸੀ, ਐਸ.ਡੀ.ਐਮ. ਤੇ ਐਚ.ਸੀ.ਐਸ. ਅਫਸਰਾਂ ਦੀਆਂ ਛੁੱਟੀਆਂ ਰੱਦ
. . .  12 minutes ago
ਚੰਡੀਗੜ੍ਹ, 23 ਅਗਸਤ - ਡੇਰਾ ਸਿਰਸਾ ਮੁਖੀ ਦੀ 25 ਅਗਸਤ ਨੂੰ ਸੀ.ਬੀ.ਆਈ. ਅਦਾਲਤ ਵਿਚ ਪੇਸ਼ੀ ਨੂੰ ਲੈ ਕੇ ਹਰਿਆਣਾ ਦੇ ਸਾਰੇ ਡੀ.ਸੀ., ਐਸ.ਡੀ.ਐਮ. ਤੇ ਐਚ.ਸੀ.ਐਸ. ਅਫਸਰਾਂ ਦੀਆਂ ਛੁੱਟੀਆਂ ਅਗਲੇ ਆਦੇਸ਼ਾਂ ਤੱਕ ਰੱਦ ਕਰ ਦਿੱਤੀਆਂ ਗਈਆਂ...
ਨੇਪਾਲ ਦੇ ਪ੍ਰਧਾਨ ਮੰਤਰੀ ਪੰਜ ਦਿਨਾਂ ਭਾਰਤ ਦੌਰੇ ਲਈ ਪੁੱਜੇ
. . .  32 minutes ago
ਨਵੀਂ ਦਿੱਲੀ, 23 ਅਘਸਤ - ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਓਬਾ ਪੰਜ ਦਿਨਾਂ ਭਾਰਤ ਦੌਰੇ ਲਈ ਨਵੀਂ ਦਿੱਲੀ ਪੁੱਜੇ ਹਨ, ਉਨ੍ਹਾਂ ਦਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਵਾਗਤ ਕੀਤਾ...
ਡੇਰਾ ਸੱਚਾ ਸੌਦਾ ਸਲਾਬਤਪੁਰਾ ਵਲੋਂ ਅਮਨ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ
. . .  57 minutes ago
ਬਠਿੰਡਾ, 23 ਅਗਸਤ (ਕੰਵਲਜੀਤ ਸਿੰਘ ਸਿੱਧੂ) - ਡੇਰਾ ਸੱਚਾ ਸੌਦਾ ਸਲਾਬਤਪੁਰਾ ਵਿਖੇ ਡੇਰਾ ਪ੍ਰਬੰਧਕਾਂ ਵਲੋਂ ਇਲਾਕੇ ਦੀਆਂ ਪੰਚਾਇਤਾਂ ਤੇ ਮੋਹਤਵਾਰਾਂ ਦਾ ਇਕੱਠ ਸੱਦਿਆ ਗਿਆ। ਜਿਸ ਵਿਚ ਡੇਰਾ ਪ੍ਰਬੰਧਕਾਂ ਨੇ ਅਮਨ ਸ਼ਾਂਤੀ ਤੇ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ...
ਡੇਰਾ ਸਿਰਸਾ ਮੁਖੀ 25 ਅਗਸਤ ਨੂੰ ਸੀ.ਬੀ.ਆਈ. ਅਦਾਲਤ ਹੋਣਗੇ ਪੇਸ਼
. . .  about 1 hour ago
ਚੰਡੀਗੜ੍ਹ, 23 ਅਗਸਤ (ਸੁਰਜੀਤ ਸਿੰਘ ਸੱਤੀ) - ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ 25 ਅਗਸਤ ਨੂੰ ਪੰਚਕੂਲਾ ਸੀ.ਬੀ.ਆਈ. ਅਦਾਲਤ ਵਿਚ ਪੇਸ਼ ਹੋਣਗੇ। ਉਨ੍ਹਾਂ ਦੇ ਵਕੀਲ ਐਸ.ਕੇ ਗਰਗ ਨਰਵਾਣਾ ਨੇ ਕਿਹਾ ਹੈ ਕਿ ਰਾਮ ਰਹੀਮ ਨੇ ਭਰੋਸਾ ਪ੍ਰਗਟਾਇਆ ਹੈ ਕਿ ਮਾਮਲੇ...
ਪੰਚਕੂਲਾ ਪਹੁੰਚੇ ਭਾਰੀ ਗਿਣਤੀ ਡੇਰਾ ਸਮਰਥਕ ਹਰਿਆਣਾ ਸਰਕਾਰ ਲਈ ਵੱਡੀ ਚੁਣੌਤੀ
. . .  about 1 hour ago
ਐੱਸ. ਏ. ਐੱਸ. ਨਗਰ, 23 ਅਗਸਤ (ਕੇ. ਐੱਸ. ਰਾਣਾ) - ਡੇਰਾ ਸਿਰਸਾ ਮੁਖੀ ਦੇ ਮਾਮਲੇ ਵਿਚ 25 ਅਗਸਤ ਨੂੰ ਸੀ ਬੀ ਆਈ ਅਦਾਲਤ ਵੱਲੋਂ ਸੁਣਾਏ ਜਾਣ ਵਾਲੇ ਫ਼ੈਸਲੇ ਨੂੰ ਦੇਖਦੇ ਹੋਏ ਉਤਪਨ ਹੋਈ ਸਥਿਤੀ ਦੇ ਚਲਦੇ ਬੀਤੀ ਦੇਰ ਰਾਤ ਉਸ ਵਕਤ ਹਰਿਆਣਾ ਪੁਲਿਸ ਨੂੰ ਹੱਥਾਂ...
ਗੈਸ ਸਿਲੰਡਰ ਫਟਣ ਕਾਰਨ 15 ਵਿਦਿਆਰਥੀ ਹੋਏ ਬੇਹੋਸ਼
. . .  about 1 hour ago
ਭੋਪਾਲ, 23 ਅਗਸਤ - ਮੱਧ ਪ੍ਰਦੇਸ਼ ਦੇ ਚਿੰਦਵਾੜਾ 'ਚ ਅਮੋਨੀਆ ਗੈਸ ਸਿਲੰਡਰ ਫਟਣ ਕਾਰਨ 15 ਵਿਦਿਆਰਥੀ ਬੋਹੇਸ਼ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ...
ਕੈਫੀਅਤ ਐਕਸਪ੍ਰੈਸ ਟਰੇਨ ਹਾਦਸਾ : 74 ਯਾਤਰੀ ਹੋਏ ਜ਼ਖਮੀ
. . .  about 2 hours ago
ਨਵੀਂ ਦਿੱਲੀ, 23 ਅਗਸਤ - ਉਤਰ ਪ੍ਰਦੇਸ਼ 'ਚ ਇਕ ਹਫਤੇ ਦੇ ਅੰਦਰ ਇਕ ਹੋਰ ਟਰੇਨ ਹਾਦਸਾ ਹੋਇਆ। ਇਸ ਵਾਰ ਆਜਮਗੜ੍ਹ ਤੋਂ ਦਿੱਲੀ ਆ ਰਹੀ ਕੈਫੀਅਤ ਐਕਸਪ੍ਰੈਸ ਔਰਿਆ ਕੋਲ ਹਾਦਸਾਗ੍ਰਸਤ ਹੋਈ ਤੇ 12 ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਵਿਚ 74 ਲੋਕ ਜ਼ਖਮੀ...
ਡੇਰਾ ਸਿਰਸਾ ਮੁਖੀ ਦੇ ਸਮਰਥਕਾਂ ਵੱਲੋਂ ਸੜਕਾਂ 'ਤੇ ਲਾਏ ਜਾ ਰਹੇ ਹਨ ਡੇਰੇ
. . .  about 2 hours ago
ਪੰਚਕੂਲਾ ਦੇ ਸਿੱਖਿਆ ਅਦਾਰੇ ਤਿੰਨ ਦਿਨ ਲਈ ਰਹਿਣਗੇ ਬੰਦ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਸੰਗਰੂਰ\ ਬਰਨਾਲਾ

ਬੀਬੀ ਰਜ਼ੀਆ ਸੁਲਤਾਨਾ ਦਾ ਮਲੇਰਕੋਟਲਾ ਪੁੱਜਣ 'ਤੇ ਪ੍ਰਸ਼ਾਸਨ ਤੇ ਕਾਂਗਰਸੀ ਵਰਕਰਾਂ ਵੱਲੋਂ ਭਰਵਾਂ ਸਵਾਗਤ

ਮਲੇਰਕੋਟਲਾ, 20 ਅਪ੍ਰੈਲ (ਕੁਠਾਲਾ, ਪਾਰਸ ਜੈਨ) -ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਮੰਤਰੀ ਬਣੀ ਪਹਿਲੀ ਮੁਸਲਿਮ ਮਹਿਲਾ ਵਿਧਾਇਕਾ ਬੀਬੀ ਰਜ਼ੀਆ ਸੁਲਤਾਨਾ ਦੇ ਮੰਤਰੀ ਬਣ ਕੇ ਅੱਜ ਪਹਿਲੀ ਵਾਰ ਮਲੇਰਕੋਟਲਾ ਪਧਾਰਨ 'ਤੇ ਜਿੱਥੇ ਮਲੇਰਕੋਟਲਾ ਦੀ ਅਵਾਮ ਵੱਲੋਂ ਆਪਣੀ ਮਾਣਮੱਤੀ ਧੀ ਦਾ ਪਲਕਾਂ ਵਿਛਾ ਕੇ ਸਵਾਗਤ ਕੀਤਾ ਗਿਆ, ਉਥੇ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ. ਅਮਰਪ੍ਰਤਾਪ ਸਿੰਘ ਵਿਰਕ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਸਮੇਤ ਜ਼ਿਲ੍ਹਾ ਤੇ ਸਥਾਨਕ ਅਧਿਕਾਰੀਆਂ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਜੀ ਆਇਆਂ ਕਿਹਾ ਗਿਆ | ਮਲੇਰਕੋਟਲਾ ਦੇ ਵਿਕਾਸ ਲਈ ਵੱਡੀਆਂ ਯੋਜਨਾਵਾਂ ਦਾ ਰੋਡ ਮੈਪ ਤਿਆਰ ਕਰਕੇ ਪੂਰੇ ਆਤਮ ਵਿਸ਼ਵਾਸ ਨਾਲ ਮਲੇਰਕੋਟਲਾ ਪਹੁੰਚੀ ਬੀਬੀ ਰਜ਼ੀਆ ਸੁਲਤਾਨਾ ਨੂੰ ਪੰਜਾਬ ਪੁਲਸ ਦੇ ਹਥਿਆਰਬੰਦ ਜਵਾਨਾਂ ਨੇ ਬਾਕਾਇਦਾ ਵਿਧੀ ਵਿਧਾਨ ਮੁਤਾਬਿਕ ਸਲਾਮੀ ਦਿੱਤੀ ਤੇ ਗਾਰਡ ਆਫ਼ ਆਨਰ ਪੇਸ਼ ਕੀਤਾ | ਵਜ਼ੀਰ ਬਣ ਕੇ ਪਹਿਲੀ ਵਾਰ ਆਪਣੇ ਘਰ ਪਹੁੰਚੀ ਆਪਣੀ ਮਾਣਮੱਤੀ ਲੀਡਰ ਨੂੰ ਮੁਬਾਰਕਬਾਦ ਦੇਣ ਲਈ ਇਲਾਕੇ ਭਰ ਤੋਂ ਸੈਂਕੜੇ ਲੋਕ ਫੁੱਲਾਂ ਦੇ ਗੁਲਦਸਤੇ ਲੈ ਕੇ ਸ਼ਾਮਲ ਹੋਏ | ਅੱਜ ਦੇ ਸਵਾਗਤੀ ਇਕੱਠ ਵਿਚ ਕੁਝ ਦਿਨ ਪਹਿਲਾਂ ਹੀ ਸ਼ੋ੍ਰਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ 'ਚ ਆਏ ਕੌਾਸਲਰ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ | ਇਸ ਮੌਕੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਚੌਧਰੀ ਮੁਹੰਮਦ ਬਸ਼ੀਰ, ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਮੰਜੂ ਹਰਕਿਰਨ ਕੌਰ, ਕੌਾਸਲਰ ਮਨੋਜ ਉੱਪਲ , ਬੇਅੰਤ ਕਿੰਗਰ,ਪ੍ਰਧਾਨ ਕੁਲਵਿੰਦਰ ਸਿੰਘ ਝੁਨੇਰ, ਸਾਬਕਾ ਚੇਅਰਮੈਨ ਮਹੰਤ ਜਸਪਾਲ ਦਾਸ ਹਥਨ, ਸਲੀਮ ਬਖਸੀ, ਐਡਵੋਕੇਟ ਸਲੀਮ ਖਿਲਜ਼ੀ, ਸਰਪੰਚ ਇਕਬਾਲ ਸਿੰਘ ਗਿੱਲ, ਪ੍ਰਧਾਨ ਕਰਮਜੀਤ ਸਿੰਘ ਭੂਦਨ, ਸਰਪੰਚ ਮੇਜਰ ਸਿੰਘ ਬੁਰਜ, ਜਥੇਦਾਰ ਮਹਿੰਦਰ ਸਿੰਘ ਪਰੂਥੀ, ਦਰਸ਼ਨਪਾਲ ਰਿੱਖੀ, ਅਬਦੁੱਲਾ
  ਠੇਕੇਦਾਰ, ਇਕਬਾਲ ਫ਼ੌਜੀ, ਅਜ਼ਾਦਾਰ ਹੁਸ਼ੈਨ, ਸੁਭਾਸ਼ ਚੰਦਰ ਕੁਠਾਲਾ, ਸੁੱਖਾ ਧਾਲੀਵਾਲ ਦਸੌਾਧਾ ਸਿੰਘ ਵਾਲਾ, ਲਾਲ ਸਿੰਘ ਸਿਕੰਦਰਪੁਰਾ, ਬਿੱਕਰ ਸਿੰਘ ਚੀਮਾ, ਸਰਪੰਚ ਸੁਖਵਿੰਦਰ ਸਿੰਘ ਖ਼ੁਰਦ, ਐਡਵੋਕੇਟ ਗੁਰਮੁਖ ਸਿੰਘ ਟਿਵਾਣਾ ਪ੍ਰਧਾਨ ਬਾਰ ਐਸੋਸੀਏਸ਼ਨ, ਅਮਰ ਸਿੰਘ ਚੀਮਾ, ਸਰਪੰਚ ਨਿਸ਼ਾਨ ਸਿੰਘ ਕਲਿਆਣ, ਮਾਸਟਰ ਗੁਲਜ਼ਾਰ ਸਿੰਘ ਚੱਕ, ਨਛੱਤਰ ਸਿੰਘ ਭੂਦਨ ਆੜ੍ਹਤੀਆ ਅਤੇ ਹਰਮੇਲ ਸਿੰਘ ਕਿਲਾ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਮਲੇਰਕੋਟਲਾ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਜਲਦੀ ਹੀ ਜ਼ਿਲ੍ਹਾ ਬਣਾਇਆ ਜਾਵੇਗਾ-ਬੀਬੀ ਰਜ਼ੀਆ ਸੁਲਤਾਨਾ

ਮਲੇਰਕੋਟਲਾ, 20 ਅਪ੍ਰੈਲ (ਕੁਠਾਲਾ, ਹਨੀਫ਼ ਥਿੰਦ) - ਪੰਜਾਬ ਦੇ ਲੋਕ ਨਿਰਮਾਣ ਵਿਭਾਗ ਸਮੇਤ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਨੇ ਇੱਥੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਮੁਤਾਬਿਕ ਮੁੱਖ ਮੰਤਰੀ ਕੈਪਟਨ ਅਮਰਿੰਦਰ ...

ਪੂਰੀ ਖ਼ਬਰ »

ਨਗਰ ਕੌ ਾਸਲ ਪ੍ਰਧਾਨ ਦੀ ਕੁਰਸੀ 'ਤੇ ਖ਼ਤਰੇ ਦੇ ਬੱਦਲ ਮੰਡਰਾਉਣ ਦਾ ਬਣਿਆ ਖ਼ਦਸ਼ਾ

ਸੰਗਰੂਰ, 20 ਅਪ੍ਰੈਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਰਾਜ ਵਿਚ ਨਵੀਂ ਸਰਕਾਰ ਦੀ ਸਥਾਪਨਾ ਉਪਰੰਤ ਤੇਜੀ ਨਾਲ ਨਗਰ ਕੌਾਸਲਾਂ, ਟਰੱਕ ਯੂਨੀਅਨਾਂ ਤੋਂ ਇਲਾਵਾ ਹੋਰ ਸਥਾਨਕ ਅਦਾਰਿਆਂ ਵਿਚ ਕਾਂਗਰਸ ਸਮਰਥਕਾਂ ਦੇ ਹੋ ਰਹੇ ਕਬਜ਼ਿਆਂ ਦੇ ਮੱਦੇਨਜ਼ਰ ਨਗਰ ਕੌਾਸਲ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ ਦੇ ਦੋਸ਼ਾਂ 'ਚ ਬਰੀ

ਸੰਗਰੂਰ, 20 ਅਪ੍ਰੈਲ (ਧੀਰਜ ਪਸ਼ੌਰੀਆ) - ਜੱਜ ਕੁਲਵਿੰਦਰ ਕੌਰ ਦੀ ਅਦਾਲਤ ਨੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ਾਂ ਵਿਚ ਇਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਥਾਣਾ ਸਿਟੀ ਸੰਗਰੂਰ ਵਿਖੇ 26 ਮਾਰਚ 2014 ਨੂੰ ਦਰਜ ਮਾਮਲੇ ਮੁਤਾਬਿਕ ਪੁਲਿਸ ਨੂੰ ਇਤਲਾਹ ...

ਪੂਰੀ ਖ਼ਬਰ »

ਆਰਥਿਕ ਤੰਗੀ ਕਾਰਨ ਕਿਸਾਨ ਦੀ ਮੌਤ

ਧਰਮਗੜ੍ਹ, 20 ਅਪ੍ਰੈਲ (ਗੁਰਜੀਤ ਸਿੰਘ ਚਹਿਲ) - ਪਿੰਡ ਰੱਤਾਖੇੜਾ ਵਿਖੇ ਇੱਕ ਕਿਸਾਨ ਆਪਣੇ ਸਿਰ ਚੜ੍ਹੇ ਕਰਜ਼ੇ ਕਾਰਨ ਪ੍ਰੇਸ਼ਾਨੀ ਦੇ ਆਲਮ ਵਿਚੋਂ ਗੁਜ਼ਰ ਰਿਹਾ ਸੀ, ਜਿਸ ਦੀ ਅੱਜ ਮੌਤ ਹੋ ਗਈ | ਜਾਣਕਾਰੀ ਦਿੰਦਿਆਂ ਸਰਪੰਚ ਨਵਜੋਤ ਸਿੰਘ ਵਿਰਕ ਰੱਤਾਖੇੜਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅਫ਼ੀਮ ਰੱਖਣ ਦੇ ਦੋਸ਼ਾਂ 'ਚੋਂ ਬਰੀ

ਸੰਗਰੂਰ, 20 ਅਪ੍ਰੈਲ (ਧੀਰਜ ਪਸ਼ੌਰੀਆ) -ਵਧੀਕ ਸੈਸ਼ਨ ਜੱਜ ਜਗਦੀਪ ਸਿੰਘ ਮਰੋਕ ਦੀ ਅਦਾਲਤ ਨੇ ਅਫੀਮ ਰੱਖਣ ਦੇ ਦੋਸ਼ਾਂ ਵਿਚੋਂ ਇਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਅਮਨਦੀਪ ਸਿੰਘ ਗਰੇਵਾਲ ਅਤੇ ਸੁਰਜੀਤ ਸਿੰਘ ਗਰੇਵਾਲ ਨੇ ਦੱਸਿਆ ਹੈ ...

ਪੂਰੀ ਖ਼ਬਰ »

ਸਰਕਾਰੀ ਕਾਲਜ ਸੁਨਾਮ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ

ਸੁਨਾਮ ਊਧਮ ਸਿੰਘ ਵਾਲਾ, 20 ਅਪ੍ਰੈਲ (ਸੱਗੂ, ਭੁੱਲਰ, ਧਾਲੀਵਾਲ) - ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਕਾਲਜ ਦੇ ਮੁੱਖ ਕੈਂਪਸ ਵਿਖੇ ਕਾਲਜ ਦੀ ਪਿ੍ੰਸੀਪਲ ਡਾ ਇਸ਼ਟਪ੍ਰੀਤ ਕੌਰ ਦੀ ਅਗਵਾਈ ਵਿਚ ਕਾਲਜ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਹਾਦਸੇ 'ਚ 3 ਵਿਅਕਤੀ ਜ਼ਖ਼ਮੀ

ਭਵਾਨੀਗੜ੍ਹ, 20 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਫੱਗੂਵਾਲਾ ਤੋਂ ਫੱਗੂਵਾਲਾ ਕੈਂਚੀਆਂ ਦੇ ਵਿਚਕਾਰ ਸਰਵਿਸ ਰੋਡ 'ਤੇ ਇਕ ਉਲਟ ਦਿਸ਼ਾ ਵੱਲੋਂ ਆਉਂਦੀ ਇਕ ਨਿੱਜੀ ਮੈਡੀਕਲ ਕਾਲਜ ਦੀ ਮਾਰੂਤੀ ਵੈਨ ਅਤੇ ਮੋਟਰ ਸਾਈਕਲ ਵਿਚ ਹੋਏ ਹਾਦਸੇ ਵਿਚ 3 ਵਿਅਕਤੀਆਂ ਦੇ ...

ਪੂਰੀ ਖ਼ਬਰ »

ਭੁੱਕੀ ਸਣੇ 2 ਕਾਬੂ

ਸੰਗਰੂਰ, 20 ਅਪ੍ਰੈਲ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਸੰਗਰੂਰ ਪੁਲਿਸ ਦੇ ਸੀ.ਆਈ.ਏ. ਸਟਾਫ਼ ਬਹਾਦਰ ਸਿੰਘ ਵਾਲਾ ਦੀ ਪੁਲਿਸ ਪਾਰਟੀ ਵੱਲੋਂ ਦੋ ਵਿਅਕਤੀਆਂ ਨੰੂ ਭੁੱਕੀ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸ. ...

ਪੂਰੀ ਖ਼ਬਰ »

5 ਕਿੱਲੋ ਡੋਡੇ ਪੋਸਤ ਸਣੇ ਤਿੰਨ ਕਾਬੂ

ਸ਼ੇਰਪੁਰ, 20 ਅਪ੍ਰੈਲ (ਦਰਸ਼ਨ ਸਿੰਘ ਖੇੜੀ)-ਪੁਲਿਸ ਜ਼ਿਲ੍ਹਾ ਸੰਗਰੂਰ ਦੇ ਐਸ.ਐਸ.ਮਨਦੀਪ ਸਿੰਘ ਸਿੱਧੂ ਵੱਲੋਂ ਜ਼ਿਲੇ੍ਹ ਅੰਦਰ ਨਸ਼ਿਆਂ ਿਖ਼ਲਾਫ਼ ਛੇੜੀ ਗਈ ਮੁਹਿੰਮ ਤਹਿਤ ਥਾਣਾ ਸ਼ੇਰਪੁਰ ਦੇ ਪੁਲਿਸ ਮੁਖੀ ਹਰਸੰਦੀਪ ਸਿੰਘ ਦੀ ਅਗਵਾਈ ਹੇਠ ਏ. ਐਸ. ਆਈ ਮਲਕੀਤ ਸਿੰਘ ...

ਪੂਰੀ ਖ਼ਬਰ »

ਸਮਾਜ ਸੇਵੀਆਂ ਨੇ ਲਾਲ ਬੱਤੀ ਬੰਦ ਕੀਤੇ ਜਾਣ ਨੂੰ ਅਹਿਮ ਕਦਮ ਦੱਸਿਆ

ਸੰਗਰੂਰ, 20 ਅਪ੍ਰੈਲ (ਧੀਰਜ ਪਸੌਰੀਆ) - ਸੰਗਰੂਰ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਨੇ ਦੇਸ਼ ਵਿਚ 1 ਮਈ ਤੋਂ ਲਾਲ ਬੱਤੀ ਬੰਦ ਕੀਤੇ ਜਾਣ ਨੂੰ ਸੁਧਾਰਾਂ ਵੱਲੋਂ ਚੁੱਕਿਆ ਇਕ ਅਹਿਮ ਕਦਮ ਦਸਦਿਆਂ ਇਸ ਦੀ ਸ਼ਲਾਘਾ ਕੀਤੀ ਹੈ | ਵਰਨਣਯੋਗ ਹੈ ਕਿ ਸੰਗਰੂਰ ਦੇ ਵੱਡੀ ਗਿਣਤੀ ਸਮਾਜ ...

ਪੂਰੀ ਖ਼ਬਰ »

ਏ-ਵਨ ਸੀਡਜ਼ ਤੇ ਕਿਸਾਨਾਂ ਨੂੰ ਦਿੱਤੀ ਝੋਨੇ ਦੇ ਬੀਜਾਂ ਸਬੰਧੀ ਜਾਣਕਾਰੀ

ਸੁਨਾਮ ਊਧਮ ਸਿੰਘ ਵਾਲਾ, 20 ਅਪ੍ਰੈਲ (ਰੁਪਿੰਦਰ ਸਿੰਘ ਸੱਗੂ) - ਸਥਾਨਕ ਜਾਖ਼ਲ ਰੋਡ 'ਤੇ ਸਥਿਤ ਏ-ਵਨ ਸੀਡਜ਼ ਤੇ ਅੱਜ ਕਿਸਾਨ ਜਾਗਰੂਕ ਸੈਮੀਨਾਰ ਕਰਵਾ ਕੇ ਕਿਸਾਨਾਂ ਨੂੰ ਝੋਨੇ ਦੇ ਬੀਜਾਂ ਸਬੰਧੀ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਰਟੀਫਾਈਡ ...

ਪੂਰੀ ਖ਼ਬਰ »

ਸਰਕਾਰੀ ਐਲਾਨਾਂ ਦੇ ਬਾਵਜੂਦ ਨਹੀਂ ਬਣ ਸਕਿਆ ਨਮੂਨੇ ਦਾ ਸ਼ਹਿਰ ਲੌਾਗੋਵਾਲ

ਲੌਾਗੋਵਾਲ­ 20 ਅਪ੍ਰੈਲ (ਵਿਨੋਦ) - ਸ਼ਾਨਾਮੱਤੇ ਇਤਿਹਾਸਕ ਪਿਛੋਕੜ ਅਤੇ ਅੰਤਰਰਾਸ਼ਟਰੀ ਪਛਾਣ ਦੇ ਬਾਵਜੂਦ ਕਸਬਾ ਲੌਾਗੋਵਾਲ ਅਜੇ ਵੀ ਵਿਕਾਸ ਪੱਖੋਂ ਫਾਡੀ ਹੈ | ਸਮੇਂ ਦੀਆਂ ਸਰਕਾਰਾਂ ਅਨੇਕਾਂ ਵਾਰ ਕੀਤੇ ਐਲਾਨਾਂ ਦੇ ਬਾਵਜੂਦ ਵੀ ਇਸ ਕਸਬੇ ਨੂੰ ਨਮੂਨੇ ਦਾ ਸ਼ਹਿਰ ...

ਪੂਰੀ ਖ਼ਬਰ »

ਵਿੱਦਿਅਕ ਤੇ ਧਾਰਮਿਕ ਟੂਰ ਲਗਾਏ

ਚੋਟੀਆਂ, 20 ਅਪ੍ਰੈਲ (ਜਗਤਾਰ ਮੰਗੀ)-ਜਸਮੇਰ ਸਿੰਘ ਜੇਜੀ ਕਾਲਜ ਗੁਰਨੇ ਕਲਾਂ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਵਿੱਦਿਅਕ ਤੇ ਧਾਰਮਿਕ ਟੂਰ ਲਗਾਏ ਗਏ | ਕਾਮਰਸ ਵਿਭਾਗ ਵੱਲੋਂ ਪ੍ਰੋ. ਗੁਰਜੀਤ ਸਿੰਘ ਦੀ ਅਗਵਾਈ ਵਿਚ ਸ੍ਰੀ ਅਨੰਦਪੁਰ ਸਾਹਿਬ, ਨੰਗਲ ਡੈਂਮ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲਾਂ ਦੇ ਅੱਵਲ ਵਿਦਿਆਰਥੀ ਸਨਮਾਨਿਤ

ਸੰਗਰੂਰ, 20 ਅਪ੍ਰੈਲ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) -ਸਾਇੰਟੇਫਿਕ ਅਵੈਅਰਨੇਸ ਫੋਰਮ ਦੀ ਸਿੱਖਿਆ ਸੁਧਾਰ ਕਮੇਟੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅੱਵਲ ਆਏ ਬੱਚਿਆਂ ਨੂੰ ਸਨਮਾਨਿਤ ਕਰਨ ਦੀ ਮੁਹਿੰਮ ਅਧੀਨ 6 ਪ੍ਰਾਇਮਰੀ ਸਕੂਲਾਂ ਕਿਸ਼ਨਪੁਰ, ਪੁਲਿਸ ...

ਪੂਰੀ ਖ਼ਬਰ »

ਪੈਨਸ਼ਨਰ ਯੂਨੀਅਨ ਦੇ ਨਵੇਂ ਚੁਣੇ ਅਹੁਦੇਦਾਰ

ਸੰਗਰੂਰ, 20 ਅਪ੍ਰੈਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੀ ਚੋਣ ਅਗਲੇ ਦੋ ਸਾਲਾਂ ਲਈ ਜ਼ਿਲ੍ਹਾ ਪੈਨਸ਼ਨਰਜ਼ ਦਫ਼ਤਰ ਵਿਖੇ ਹੋਈ ਜਿਸ ਵਿਚ ਸਰਵਸੰਮਤੀ ਨਾਲ ਸ੍ਰੀ ਮੁਕੰਦੀ ਲਾਲ ਗਰਗ ਪ੍ਰਧਾਨ, ਸ੍ਰੀ ...

ਪੂਰੀ ਖ਼ਬਰ »

ਗੁਰਮਤਿ ਪ੍ਰੀਖਿਆ ਦੇ ਜੇਤੂ ਬੱਚੇ ਸਨਮਾਨਿਤ

ਜਖੇਪਲ, 20 ਅਪ੍ਰੈਲ (ਮੇਜਰ ਸਿੰਘ ਜਖੇਪਲ) - ਸਤਿਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵੱਲੋਂ ਵਿਦਿਆਰਥੀਆਂ ਦੀ ਸਾਲਾਨਾ ਗੁਰਮਤਿ ਪ੍ਰੀਖਿਆ ਲਈ ਗਈ ਸੀ | ਇਸ ਪ੍ਰੀਖਿਆ ਵਿਚ ਨਰਸਰੀ ਕਲਾਸ ਤੋਂ ਨੌਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ ਸੀ | ਪ੍ਰੀਖਿਆ ਦੌਰਾਨ ਬਾਬਾ ...

ਪੂਰੀ ਖ਼ਬਰ »

ਯੂਨੀਅਨ ਦਾ ਵਫ਼ਦ ਅਧਿਕਾਰੀ ਨੂੰ ਮਿਲਿਆ

ਸੰਗਰੂਰ, 20 ਅਪ੍ਰੈਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਡੀ.ਡੀ.ਪੀ.ਓ. ਨੰੂ ਇੱਕ ਵਫ਼ਦ ਮਿਲਿਆ | ਡੀ.ਡੀ.ਪੀ.ਓ. ਨੰੂ ਮਿਲੇ ਵਫ਼ਦ ਵਿਚ ਉਠਾਈਆਂ ਮੰਗਾਂ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ...

ਪੂਰੀ ਖ਼ਬਰ »

10 ਬੋਤਲਾਂ ਸਪਿਰਟ ਸਮੇਤ ਪ੍ਰੀਤਮ ਬਡਰੁੱਖਾਂ ਕਾਬੂ

ਮਸਤੂਆਣਾ ਸਾਹਿਬ, 20 ਅਪੈ੍ਰਲ (ਦਮਦਮੀ) - ਪੁਲਿਸ ਚੌਕੀ ਬਡਰੁੱਖਾਂ ਦੀ ਪੁਲਿਸ ਨੇ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ 10 ਬੋਤਲਾਂ ਸਪਰਿਟ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਪੁਲਿਸ ਵੱਲੋਂ ਇਸ ਵਿਅਕਤੀ ਿਖ਼ਲਾਫ਼ ਐਕਸਾਈਜ਼ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ...

ਪੂਰੀ ਖ਼ਬਰ »

ਅਗਰਵਾਲ ਸਭਾ ਦੀ ਕਾਰਜਕਾਰਨੀ ਦਾ ਗਠਨ

ਸੁਨਾਮ ਊਧਮ ਸਿੰਘ ਵਾਲਾ, 20 ਅਪ੍ਰੈਲ (ਭੁੱਲਰ, ਧਾਲੀਵਾਲ) - ਅਗਰਵਾਲ ਸਭ ਸੁਨਾਮ ਦੀ ਇੱਕ ਮੀਟਿੰਗ ਸਭਾ ਦੇ ਨਵ ਨਿਯੁਕਤ ਪ੍ਰਧਾਨ ਰਵੀ ਕਮਲ ਗੋਇਲ ਦੀ ਪ੍ਰਧਾਨਗੀ ਹੇਠ ਸਥਾਨਕ ਸ਼੍ਰੀ ਨੈਣਾਂ ਦੇਵੀ ਮੰਦਿਰ ਵਿਖੇ ਹੋਈ, ਜਿਸ ਵਿਚ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ...

ਪੂਰੀ ਖ਼ਬਰ »

ਸਲਾਇਟ ਵਿਦਿਆਰਥੀ ਦੇਸ਼ ਪੱਧਰੀ ਮਹਾਂ ਮੁਕਾਬਲੇ 'ਚੋਂ ਵੀ ਜੇਤੂ

ਲੌਾਗੋਵਾਲ, 20 ਅਪੈ੍ਰਲ (ਵਿਨੋਦ)-ਸਲਾਇਟ ਡੀਂਮਡ ਯੂਨੀਵਰਸਿਟੀ ਲੌਾਗੋਵਾਲ ਦੇ ਵਿਦਿਆਰਥੀਆਂ ਵੱਲੋਂ ਵਾਹਨ ਨਿਰਮਾਣ ਦੇ ਦੇਸ਼ ਪੱਧਰੀ ਮੁਕਾਬਲਿਆਂ 'ਚ ਸ਼ਾਨਦਾਰ ਪਹਿਲੇ ਸਥਾਨ ਪ੍ਰਾਪਤ ਕਰਨ ਪਿੱਛੋਂ ਇੱਕ ਵਾਰ ਫੇਰ ਦੇਸ਼ ਪੱਧਰੀ ਮਹਾਂ ਮੁਕਾਬਲੇ ਵਿਚ ਸਫਲਤਾ ਪ੍ਰਾਪਤ ...

ਪੂਰੀ ਖ਼ਬਰ »

ਨਿੱਜੀ ਸਕੂਲਾਂ ਿਖ਼ਲਾਫ਼ ਮਜ਼ਦੂਰ ਦਿਵਸ 'ਤੇ ਵੱਡਾ ਸੰਘਰਸ਼ ਕਰਨ ਦਾ ਕੀਤਾ ਐਲਾਨ

ਭਵਾਨੀਗੜ੍ਹ, 20 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਮਜਦੂਰ ਦਿਵਸ 'ਤੇ ਨਿੱਜੀ ਸਕੂਲਾਂ ਿਖ਼ਲਾਫ਼ ਇੱਕ ਵੱਡਾ ਸੰਘਰਸ਼ ਕੀਤਾ ਜਾਵੇਗਾ ਇਹ ਵਿਚਾਰ ਨਿੱਜੀ ਸਕੂਲਾਂ ਿਖ਼ਲਾਫ਼ ਬਣੀ ਸੰਘਰਸ਼ ਕਮੇਟੀ ਅਤੇ ਬੱਚਿਆਂ ਦੀ ਮਾਪਿਆਂ ਵੱਲੋਂ ਇੱਕ ਸਾਂਝੀ ਮੀਟਿੰਗ ਗੁਰੂ ਘਰ ਵਿਖੇ ...

ਪੂਰੀ ਖ਼ਬਰ »

ਬੜੂ ਸਾਹਿਬ ਵਿਖੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਕੁਸ਼ਤੀ ਮੁਕਾਬਲੇ ਕਰਵਾਏ

ਧਰਮਗੜ੍ਹ, 20 ਅਪ੍ਰੈਲ (ਗੁਰਜੀਤ ਸਿੰਘ ਚਹਿਲ) - ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਕੁਸ਼ਤੀ ਮੁਕਾਬਲੇ ਕਰਵਾਏ ਗਏ, ਜਿਸ 'ਚ ਅਖਾੜਾ ਤਲਵੰਡੀ ਸਾਬੋ ਕੀ, ਅਖਾੜਾ ਰਾਈਵਾਲ, ਅਖਾੜਾ ਪਟਿਆਲਾ, ਅਖਾੜਾ ਲੀਲਾ ਲੁਧਿਆਣਾ, ਅਖਾੜਾ ਕਾਂਸ਼ਲ, ...

ਪੂਰੀ ਖ਼ਬਰ »

ਬਾਕਸਿੰਗ ਮੁਕਾਬਲੇ 'ਚ ਸੰਗਰੂਰ ਦੇ ਤਿੰਨ ਖਿਡਾਰੀ ਨਿੱਤਰੇ

ਸੰਗਰੂਰ, 20 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ) - ਸੰਗਰੂਰ ਦੇ ਅੰਡਰ 14 ਵਰਗ ਵਿਚ ਦੋ ਲੜਕੀਆਂ ਅਤੇ 1 ਲੜਕੇ ਨੇ ਰਾਜ ਅਤੇ ਰਾਸ਼ਟਰ ਪੱਧਰ ਦੇ ਬਾਕਸਿੰਗ ਮੁਕਾਬਲੇ ਵਿਚ ਸ਼ਾਮਲ ਹੋ ਕੇ ਸ਼ਹਿਰ ਦਾ ਨਾਂਅ ਚਮਕਾਇਆ ਹੈ | ਪੰਜਾਬ ਸਰਕਾਰ ਦੇ ਖੇਡ ਵਿਭਾਗ ਵਿਚ ਬਾਕਸਿੰਗ ਕੋਚ ਵਜੋਂ ...

ਪੂਰੀ ਖ਼ਬਰ »

ਵਫ਼ਦ ਵਿਜੇਇੰਦਰ ਸਿੰਗਲਾ ਨੂੰ ਮਿਲਿਆ

ਸੁਨਾਮ ਊਧਮ ਸਿੰਘ ਵਾਲਾ, 20 ਅਪ੍ਰੈਲ (ਭੁੱਲਰ, ਧਾਲੀਵਾਲ) - ਐਫ.ਸੀ.ਆਈ ਸਕਿਉਰਿਟੀ ਗਾਰਡ ਯੂਨੀਅਨ ਦਾ ਇੱਕ ਵਫ਼ਦ ਅਜਾਇਬ ਸਿੰਘ ਨੀਲੋਵਾਲ ਦੀ ਅਗਵਾਈ ਵਿਚ ਹਲਕਾ ਸੰਗਰੂਰ ਦੇ ਵਿਧਾਇਕ ਵਿਜੇਇੰਦਰ ਸਿੰਗਲਾ ਨੂੰ ਮਿਲਿਆ | ਇਸ ਸਮੇਂ ਜਥੇਬੰਦੀ ਦੇ ਆਗੂ ਮੇਜਰ ਸਿੰਘ ਅਤੇ ...

ਪੂਰੀ ਖ਼ਬਰ »

ਹਾਰਦਿਕ ਕਾਲਜ ਦੇ ਵਿਦਿਆਰਥੀਆਂ ਨੇ ਟੂਰ ਲਗਾਇਆ

ਭਵਾਨੀਗੜ੍ਹ, 20 ਅਪ੍ਰੈਲ (ਜਰਨੈਲ ਸਿੰਘ ਮਾਝੀ)-ਹਾਰਦਿਕ ਕਾਲਜ ਆਫ਼ ਐਜੂਕੇਸ਼ਨ ਭਵਾਨੀਗੜ੍ਹ ਨੇ ਬੀ. ਐਡ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ 3 ਦਿਨਾਂ ਦੇ ਐਜੂਕੇਸ਼ਨ ਟੂਰ ਦਾ ਆਯੋਜਨ ਕੀਤਾ | 12 ਅਪੈ੍ਰਲ ਨੂੰ ਖ਼ਾਸ ਤੋਰ 'ਤੇ ਸ਼੍ਰੀ ...

ਪੂਰੀ ਖ਼ਬਰ »

ਬੇਰੁਜ਼ਗਾਰ ਅਧਿਆਪਕਾਂ ਨੇ ਸਿੰਗਲਾ ਨੰੂ ਦਿੱਤਾ ਮੰਗ-ਪੱਤਰ

ਸੰਗਰੂਰ, 20 ਅਪੈ੍ਰਲ (ਅਮਨਦੀਪ ਸਿੰਘ ਬਿੱਟਾ)-ਬੀ. ਐਡ ਟੈੱਟ ਤੇ ਸਬਜੈਕਟ ਪਾਸ ਬੇਰੁਜ਼ਗਾਰ ਅਧਿਆਪਕਾਂ ਦਾ ਇੱਕ ਵਫ਼ਦ ਮਨਜੀਤ ਕੌਰ ਅਮਰਗੜ੍ਹ ਅਤੇ ਸੁਰਜੀਤ ਭੁਮਸੀ ਦੀ ਅਗਵਾਈ ਹੇਠ ਹਲਕਾ ਵਿਧਾਇਕ ਸ੍ਰੀ ਵਿਜੈਇੰਦਰ ਸਿੰਗਲਾ ਨੂੰ ਮਿਲਿਆ | ਉਨ੍ਹਾਂ ਆਪਣੀਆਂ ਇੱਕ ਮੰਗ ...

ਪੂਰੀ ਖ਼ਬਰ »

ਧਰਮ ਪ੍ਰਚਾਰ ਕਮੇਟੀ ਨੇ 'ਧਾਰਮਿਕ ਪ੍ਰੀਖਿਆ 2016' ਦਾ ਨਤੀਜਾ ਐਲਾਨਿਆ

ਅੰਮਿ੍ਤਸਰ, 20 ਅਪ੍ਰੈਲ (ਜੱਸ)-ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਬੱਚਿਆਂ ਤੇ ਨੌਜਵਾਨਾਂ ਨੂੰ ਧਾਰਮਿਕ ਵਿਦਿਆ ਦੇਣ ਲਈ ਸਕੂਲਾਂ-ਕਾਲਜਾਂ 'ਚ ਲਈ ਜਾਂਦੀ 'ਧਾਰਮਿਕ ਪ੍ਰੀਖਿਆ 2016' ਦਾ ਨਤੀਜਾ ਅੱਜ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਹਰਭਜਨ ਸਿੰਘ ...

ਪੂਰੀ ਖ਼ਬਰ »

ਨਵੇਂ ਆਏ ਚੌਕੀ ਇੰਚਾਰਜ ਵੱਲੋਂ ਪਤਵੰਤਿਆਂ ਨਾਲ ਮੀਟਿੰਗ

ਨਦਾਮਪੁਰ/ਚੰਨੋ, 20 ਅਪ੍ਰੈਲ (ਹਰਜੀਤ ਸਿੰਘ ਨਿਰਮਾਣ) - ਸਥਾਨਕ ਕਾਲਾਝਾੜ/ਚੰਨੋਂ ਚੌਕੀ ਵਿਖੇ ਨਵੇਂ ਆਏ ਐਸ ਆਈ ਬਲਵਿੰਦਰ ਸਿੰਘ ਨੇ ਆਪਣਾ ਸੰਭਾਲਣ ਉਪਰੰਤ ਲੋਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਐਸ. ਆਈ. ਬਲਵਿੰਦਰ ਸਿੰਘ ਚੌਕੀ ਇੰਚਾਰਜ ਕਾਲਾਝਾੜ ਚੰਨੋ ਵੱਲੋਂ ...

ਪੂਰੀ ਖ਼ਬਰ »

ਥਾਣਾ ਸਿਟੀ ਮੁਖੀ ਵੱਲੋਂ ਦੁਕਾਨਦਾਰਾਂ ਨਾਲ ਮੀਟਿੰਗ

ਸੰਗਰੂਰ, 20 ਅਪ੍ਰੈਲ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਥਾਣਾ ਸਿਟੀ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਜੇਜੀ ਵੱਲੋਂ ਸ਼ਹਿਰ ਦੇ ਬਾਜ਼ਾਰਾਂ ਅੰਦਰ ਸੁਰੱਖਿਆ ਪ੍ਰਬੰਧਾਂ ਨੂੰ ਪੁਖ਼ਤਾ ਕਰਨ ਦੇ ਮੰਤਵ ਤਹਿਤ ਥਾਣਾ ਸਿਟੀ ਵਿਖੇ ਵੱਖ ਵੱਖ ਦੁਕਾਨਦਾਰਾਂ ਨਾਲ ...

ਪੂਰੀ ਖ਼ਬਰ »

ਪ੍ਰਸਿਧ ਜੋਤਿਸ਼ ਮਾਹਿਰ ਰੋਹਿਤ ਸ਼ਰਮਾ ਨੂੰ ਕੀਤਾ ਵਿਸ਼ੇਸ ਤੌਰ 'ਤੇ ਸਨਮਾਨਿਤ

ਸੁਨਾਮ ਊਧਮ ਸਿੰਘ ਵਾਲਾ, 20 ਅਪ੍ਰੈਲ (ਰੁਪਿੰਦਰ ਸਿੰਘ ਸੱਗੂ) - ਪਿਛਲੇ ਦਿਨੀਂ ਜਨਾਟਾ ਕਲਾ ਵਿਖੇ ਹੋਏ ਇਕ ਵਿਸ਼ਾਲ ਧਾਰਮਿਕ ਸਮਾਗਮ ਵਿੱਚ ਮਹਾਨ ਸੰਤ ਸ੍ਰੀ ਸੀਤਾ ਰਾਮ ਨੇ ਇਲਾਕੇ ਦੇ ਮਹਾਨ ਤੇ ਪ੍ਰਸਿਧ ਜੋਤਿਸ਼ ਮਾਹਿਰ ਸੀ੍ਰ ਰੋਹਿਤ ਸ਼ਰਮਾ ਨੂੰ ਸਮਾਜ ਅੰਦਰ ਉਨ੍ਹਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX