ਤਾਜਾ ਖ਼ਬਰਾਂ


ਗੁਰਦਾਸਪੁਰ ਵਿਚ ਗੜੇਮਾਰੀ- ਕਣਕ ਨੂੰ ਭਾਰੀ ਨੁਕਸਾਨ ਹੋਣ ਦਾ ਅੰਦੇਸ਼ਾ
. . .  1 day ago
ਗੁਰਦਾਸਪੁਰ 19 ਅਪ੍ਰੈਲ (ਆਰਿਫ਼) ਗੁਰਦਾਸਪੁਰ ਅੱਜ ਰਾਤ ਕਰੀਬ ਸਾਢੇ 10 ਵਜੇ ਜੋਰਦਾਰ ਮੀਹ ਪੈਣ ਕਾਰਨ ਜਿੱਥੇ ਫੱਸ਼ਲਾ ਨੂੰ ਭਾਰੀ ਨੁਕਸਾਨ ਪਹੁੰਚਿਆ ਉੱਥੇ ਗੜੇਮਾਰੀ ਹੋਣ ਕਾਰਨ ਕਣਕ ਦੀ ਫਸਲ ਦਾ ...
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਤੀਜਾ ਝਟਕਾ , ਕੇਨ ਵਿਲਿਅਮਸਨ 54 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : 10 ਓਵਰਾਂ ਦੇ ਬਾਅਦ ਸਨਰਾਈਜ਼ਰਸ ਹੈਦਰਾਬਾਦ 72/2
. . .  1 day ago
ਆਈ ਪੀ ਐੱਲ 2018 : 5 ਓਵਰਾਂ ਦੇ ਬਾਅਦ ਸਨਰਾਈਜ਼ਰਸ ਹੈਦਰਾਬਾਦ 52/2
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਦੂਜਾ ਝਟਕਾ , ਯੂਸਫ਼ ਪਠਾਣ 19 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਪਹਿਲਾ ਝਟਕਾ ,ਰਿਧੀਮਾਨ ਸਾਹਾ ਆਊਟ
. . .  1 day ago
ਆਈ ਪੀ ਐੱਲ 2018 : ਸ਼ਿਖਰ ਧਵਨ ਹੋਏ ਰਿਟਾਇਰਡ ਹਾਰਟ
. . .  1 day ago
ਕਿੰਗਜ਼ ਇਲੈਵਨ ਪੰਜਾਬ ਨੇ ਦਿੱਤਾ ਸਨਰਾਈਜ਼ਰਸ ਹੈਦਰਾਬਾਦ ਨੂੰ 194 ਦੌੜਾਂ ਦਾ ਟੀਚਾ
. . .  1 day ago
ਆਈ ਪੀ ਐੱਲ 2018 : ਕ੍ਰਿਸ ਗੇਲ ਦਾ ਸੈਂਕੜਾ ਪੂਰਾ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਤੀਜਾ ਝਟਕਾ ,ਕਰੁਨ ਨਾਇਰ 31 ਦੌੜਾਂ ਬਣਾ ਕੇ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਫ਼ਿਲਮ ਅੰਕ

ਗੋਲਮਾਲ ਅਗੇਨ

ਪ੍ਰਣੀਤੀ ਚੋਪੜਾ

ਪਤੇ ਦੀ ਗੱਲ ਤੇ ਉਹ ਵੀ ਆਪਣੀ ਪਿਆਰੀ ਬਿੰਦੂ ਪ੍ਰਣੀਤੀ ਚੋਪੜਾ ਲਈ ਕਿ ਜਦ ਉਹ ਕਿਸੇ ਗੱਲ ਤੋਂ ਅੱਕ ਜਾਂਦੀ ਹੈ, ਦਿਲ ਉਦਾਸ ਹੁੰਦਾ ਹੈ ਤਾਂ ਫਿਰ ਉਹ ਇਸ ਸਭ ਤੋਂ ਛੁਟਕਾਰਾ ਕਿਵੇਂ ਪਾਉਂਦੀ ਹੈ। 'ਗੋਲਮਾਲ-4' ਦੀ ਸ਼ੂਟਿੰਗ ਪਰੀ ਕਰ ਰਹੀ ਹੈ। ਜਦ ਮਹਿਸੂਸ ਹੋਇਆ ਕਿ ਉਹ ਬੋਰ ...

ਪੂਰੀ ਖ਼ਬਰ »

ਦਿਸ਼ਾ ਪਟਾਨੀ ਉਲਟਾ ਚੋਰ ਕੋਤਵਾਲ ਕੋ ਡਾਂਟੇ

'ਧੋਨੀ-ਦਾ ਅਨਟੋਲਡ ਸਟੋਰੀ' ਫ਼ਿਲਮ 'ਚ ਪਹਿਲੀ ਵਾਰ ਦਿਸ਼ਾ ਪਟਾਨੀ ਦੇ ਦਰਸ਼ਨ ਹੀਰੋਇਨ ਵਜੋਂ ਦਰਸ਼ਕਾਂ ਨੇ ਕੀਤੇ ਸਨ। ਫਿਰ 'ਕੁੰਗਫੂ ਯੋਗਾ' 'ਚ ਵੀ ਦਿਸ਼ਾ ਸਹੀ ਦਿਸ਼ਾ ਵੱਲ ਵਧਦੀ ਪ੍ਰਤੀਤ ਹੋਈ ਸੀ। ਸੁਸ਼ਾਂਤ ਸਿੰਘ ਰਾਜਪੂਤ ਤੋਂ ਲੈ ਕੇ ਸੋਨੂੰ ਸੂਦ ਤੇ ਹਾਲੀਵੁੱਡ ਸੁਪਰ ਸਟਾਰ ਜੈਕੀ ਚੇਨ ਨਾਲ ਦਿਸ਼ਾ ਨੇ ਫ਼ਿਲਮ ਕੀਤੀ ਹੈ। ਇਹ ਗੱਲਾਂ ਫਿਰ ਵੀ ਲੋਕੀਂ ਘੱਟ ਯਾਦ ਕਰਦੇ ਹਨ ਪਰ ਉਹ ਤਾਂ ਦਿਸ਼ਾ ਨੂੰ ਯਾਦ ਕਰਦੇ ਹਨ ਟਾਈਗਰ ਸ਼ਰਾਫ਼ ਦੀ ਜਾਨ-ਏ-ਜਿਗਰ ਦੇ ਤੌਰ 'ਤੇ। ਟਾਈਗਰ ਨਾਲ ਦਿਸ਼ਾ ਪਟਾਨੀ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਦਿਸ਼ਾ ਤਾਂ ਟਾਈਗਰ ਨੂੰ ਆਪਣਾ ਦੋਸਤ ਹੀ ਕਹਿੰਦੀ ਹੈ। 'ਫ਼ਿਲਮ ਫੇਅਰ ਐਵਾਰਡ-2017' ਵਿਚ ਉਸ ਨੇ ਅਜਿਹੇ ਕੱਪੜੇ ਪਹਿਨ ਕੇ ਪ੍ਰਵੇਸ਼ ਕੀਤਾ ਕਿ ਸਾਰਿਆਂ ਨੇ ਹੀ ਉਸ ਦਾ ਮਜ਼ਾਕ ਉਡਾਇਆ। ਇਕ ਪਾਸੇ ਦਿਸ਼ਾ ਦੀ 'ਕੁੰਗਫੂ ਯੋਗਾ' ਚੀਨ 'ਚ ਅਪਾਰ ਸਫ਼ਲਤਾ ਹਾਸਿਲ ਕਰਦੀ ਹੈ ਤੇ ਦੂਸਰੇ ਪਾਸੇ ਮਾੜੇ ਪਹਿਰਾਵੇ ਨਾਲ ਦਿਸ਼ਾ ਆਪਣੀ ਦਸ਼ਾ ਹੀ ਵਿਗਾੜ ਲੈਂਦੀ ਹੈ। ਟਾਈਗਰ ਸ਼ਰਾਫ਼ ਨਾਲ ਅਕਸਰ ਗੱਡੀ 'ਚ ਘੁੰਮਦੀ, ਫੋਟੋਆਂ ਖਿਚਵਾਉਂਦੀ ਤੇ ਇੰਸਟਾਗ੍ਰਾਮ 'ਤੇ ਪਾਉਂਦੀ ਦਿਸ਼ਾ ਦਰਸਾ ਰਹੀ ਹੈ ਕਿ ਉਹ ਪ੍ਰੇਮ ਰੋਗ ਦਾ ਸ਼ਿਕਾਰ ਹੋ ਚੁੱਕੀ ਹੈ। ਸਾਰਾ ਅਲੀ ਖ਼ਾਨ ਦੀ ਥਾਂ ਇਕ ਫ਼ਿਲਮ ਦਿਸ਼ਾ ਨੂੰ ਮਿਲਦੇ-ਮਿਲਦੇ ਹੀ ਰਹਿ ਗਈ। ਇੰਦੌਰ ਵਿਖੇ ਆਈ.ਪੀ.ਐਲ. ਸਮਾਰੋਹ ਵਿਚ ਦਿਸ਼ਾ ਪਟਾਨੀ ਨੇ ਐਮ.ਐਸ. ਧੋਨੀ ਦੇ ਸਾਹਮਣੇ ਜਲਵੇਦਾਰ ਡਾਂਸ ਕੀਤਾ। ਦਿਸ਼ਾ ਇਥੇ ਵੀ ਚਰਚਾ ਦਾ ਵਿਸ਼ਾ ਰਹੀ ਕਿ ਬਿਹਤਰ ਨਾਚ, ਬਿਹਤਰ ਕਲਾ ਪਰ ਹਰਕਤਾਂ ਤੇ ਟਾਈਗਰ ਨਾਲ ਪਿਆਰ ਸਬੰਧ ਦਿਸ਼ਾ ਨੂੰ ਕਿਹੜੀ ਦਿਸ਼ਾ ਵੱਲ ਧੱਕ ਰਹੇ ਹਨ? ਪਹਿਰਾਵੇ ਨੂੰ ਦੇਖਣ ਦੀ ਥਾਂ ਲੋਕ ਸੋਚ ਬਦਲਣ, ਦਿਸ਼ਾ ਪਟਾਨੀ ਨੇ ਆਪਣੇ ਪਹਿਰਾਵੇ 'ਤੇ ਆਪਣਾ ਪ੍ਰਤੀਕਰਮ ਦਿੱਤਾ ਹੈ ਕਿ ਢੌਂਗ ਛੱਡੋ, ਬਹੁਰੂਪੀਏ ਨਾ ਬਣੋ, ਔਰਤ ਦੇ ਪਹਿਰਾਵੇ ਨੂੰ ਦੇਖਣਾ ਬੰਦ ਕਰੋ, ਆਪਣੇ ਦਿਮਾਗ ਦੇ ਬੰਦ ਦਰਵਾਜ਼ੇ ਖੋਲ੍ਹੋ। ਮਤਲਬ ਕਿ ਦਿਸ਼ਾ ਨਹੀਂ ਸੁਧਰੇਗੀ। ਉਹ ਊਟ-ਪਟਾਂਗ ਪਹਿਰਾਵਾ ਵੀ ਪਹਿਨੇਗੀ, ਇਸ ਦੀ ਹਮਾਇਤ ਵੀ ਕਰੇਗੀ। ਦਰਵਾਜ਼ੇ ਤਾਂ ਉਸ ਦੇ ਦਿਮਾਗ ਦੇ ਬੰਦ ਹਨ ਤੇ ਉਲਟਾ ਉਹ ਲੋਕਾਂ ਨੂੰ ਲੈਕਚਰ ਦੇ ਰਹੀ ਹੈ।


ਖ਼ਬਰ ਸ਼ੇਅਰ ਕਰੋ

ਗੁਰਦੀਪ ਕੋਹਲੀ ਨੂੰ ਮੁੱਖ ਭੂਮਿਕਾ ਵਿਚ ਚਮਕਾਉਂਦਾ ਲੜੀਵਾਰ 'ਸੇਠ ਜੀ'

ਲੜੀਵਾਰ 'ਸੰਜੀਵਨੀ' ਵਿਚ ਔਰਤ ਡਾਕਟਰ ਦੀ ਭੂਮਿਕਾ ਨਿਭਾਅ ਕੇ ਵਾਹਵਾਹੀ ਖੱਟਣ ਵਾਲੀ ਗੁਰਦੀਪ ਕੋਹਲੀ ਨੇ 'ਕਸਮ ਸੇ', 'ਸਿੰਧੂਰ ਤੇਰੇ ਨਾਮ ਕਾ', 'ਬੈੱਸਟ ਆਫ ਲੱਕ ਨਿੱਕੀ' ਆਦਿ ਲੜੀਵਾਰਾਂ ਵਿਚ ਵੀ ਅਭਿਨੈ ਕੀਤਾ ਸੀ ਅਤੇ ਫਿਰ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਚਲਦਿਆਂ ਅਭਿਨੈ ...

ਪੂਰੀ ਖ਼ਬਰ »

ਯਾਮੀ ਗੌਤਮ : ਭਵਿੱਖ ਸੁਰੱਖਿਅਤ ਹੈ

ਉਮਰ ਤੀਹ ਦੇ ਅੰਕੜੇ ਵੱਲ ਵਧਦੀ ਜਾ ਰਹੀ ਯਾਮੀ ਗੌਤਮ ਨੂੰ ਸੰਤੁਸ਼ਟੀ ਹੈ ਕਿ ਉਸ ਦਾ ਨਾਂਅ ਬਣਦਾ ਜਾ ਰਿਹਾ ਹੈ। ਰਿਤਿਕ ਰੌਸ਼ਨ ਨਾਲ 'ਕਾਬਿਲ' ਫ਼ਿਲਮ ਕਰਨ ਨਾਲ ਉਸ ਦੀ ਕਾਬਲੀਅਤ 'ਚ ਵਾਧਾ ਹੋਇਆ ਹੈ। 'ਜਨੂੰਨੀਅਤ' ਫ਼ਿਲਮ ਸਮੇਂ ਪਛਾਣ ਲਈ ਤਰਸ ਰਹੀ ਯਾਮੀ ਗੌਤਮ ਨੂੰ ਅੱਜ ...

ਪੂਰੀ ਖ਼ਬਰ »

'ਯੇ' ਲਿਆਇਆ ਬੱਚਿਆਂ ਲਈ ਚਾਰ ਲੜੀਵਾਰ

18 ਅਪ੍ਰੈਲ ਤੋਂ ਸੋਨੀ ਨੇ ਆਪਣਾ ਨਵਾਂ ਚੈਨਲ 'ਯੇ' ਦਾ ਪ੍ਰਸਾਰਣ ਸ਼ੁਰੂ ਕੀਤਾ ਹੈ ਅਤੇ ਇਹ ਚੈਨਲ ਬੱਚਿਆਂ ਦੀ ਪਸੰਦ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ। ਅਭਿਨੇਤਾ ਟਾਈਗਰ ਸ਼ਰਾਫ ਨੂੰ ਇਸ ਚੈਨਲ ਦੇ ਬ੍ਰਾਂਡ ਅੰਬੈਸਡਰ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ। ਉਂਝ, ...

ਪੂਰੀ ਖ਼ਬਰ »

ਛੋਟੀ ਉਮਰੇ ਵੱਡੀਆਂ ਪੁਲਾਂਘਾਂ-ਅਨੰਨਿਆ ਵਾਡਕਰ

'ਹੋਣਹਾਰ ਬਿਰਵਾਨ ਕੇ ਹੋਤ ਚੀਕਨੇ ਪਾਤ...' ਦੇ ਕਥਨ ਅਨੁਸਾਰ ਜਦ ਉਸ ਨੇ ਬਿਨਾਂ ਕਿਸੇ ਹਿਚਕਚਾਹਟ ਦੇ 21 ਦਸੰਬਰ 2000 ਨੂੰ ਪਹਿਲੀ ਵਾਰ ਸਟੇਜ 'ਤੇ ਰਾਗ ਭੁਪਾਲੀ ਗਾਇਆ ਤਾਂ ਹਾਜ਼ਰੀਨ ਨੇ ਦੰਦਾਂ ਹੇਠ ਉਂਗਲੀ ਦਬਾ ਲਈ। ਉਹ ਉਸ ਸਮੇਂ ਸਿਰਫ 1 ਸਾਲ 2 ਮਹੀਨੇ 'ਤੇ 9 ਦਿਨਾਂ ਦੀ ਸੀ। ...

ਪੂਰੀ ਖ਼ਬਰ »

ਗਾਇਕ ਬਣਨ ਸ਼ਿਕਾਗੋ ਤੋਂ ਆਏ ਕੇਸ਼ਵ ਰਾਜ

ਭਾਰਤੀ ਮੂਲ ਦੇ ਕੇਸ਼ਵ ਰਾਜ ਪਿਛਲੇ ਤਿੰਨ ਸਾਲਾਂ ਤੋਂ ਅਮਰੀਕਾ ਵਸੇ ਹੋਏ ਹਨ। ਉਥੇ ਸ਼ਿਕਾਗੋ ਵਿਚ ਉਨ੍ਹਾਂ ਦਾ ਪੁਰਾਣੀਆਂ ਕਾਰਾਂ ਵੇਚਣ ਦਾ ਕਾਰੋਬਾਰ ਹੈ। ਉਹ ਗੱਡੀਆਂ ਵਿਚ ਤਾਂ ਰੁਚੀ ਰੱਖਦੇ ਹੀ ਹਨ, ਸੰਗੀਤ ਵਿਚ ਵੀ ਉਨ੍ਹਾਂ ਦੀ ਰੁਚੀ ਬਹੁਤ ਹੈ। ਉਥੇ ਇਕ ਮਿਊਜ਼ੀਕਲ ...

ਪੂਰੀ ਖ਼ਬਰ »

ਅਦਾਕਾਰੀ ਤੇ ਗਾਇਕੀ ਦਾ ਆਪ ਮੁਹਾਰੇ ਫੁੱਟਿਆ ਚਸ਼ਮਾ ਜ਼ੋਰਾਵਰ ਬਰਾੜ

ਬਹੁਤ ਸਾਰੇ ਲੋਕਾਂ ਨੂੰ ਕੁਦਰਤ ਵੱਲੋਂ ਹੀ ਕਲਾ ਦੀ ਕਿਸੇ ਨਾ ਕਿਸੇ ਵੰਨਗੀ ਦੀ ਪ੍ਰਤਿਭਾ ਬਖਸ਼ੀ ਹੋਣੀ ਹੁੰਦੀ ਹੈ ਅਤੇ ਜਿਸ ਕਾਰਨ ਉਹ ਚਸ਼ਮੇ ਵਾਂਗ ਆਪ-ਮੁਹਾਰੇ ਹੀ ਫੁੱਟ ਪੈਂਦੀ ਹੈ। ਅਜਿਹਾ ਹੀ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਜੋਧਪੁਰ ਵਿਖੇ ਸ: ਗੁਰਮੇਲ ਸਿੰਘ ਤੇ ...

ਪੂਰੀ ਖ਼ਬਰ »

ਸੰਗੀਤਕ ਸੁਰਾਂ ਦਾ ਸਾਗਰ ਅਤੇ ਅਦਾਕਾਰ : ਸਰਬਜੀਤ ਸਾਗਰ

ਗਾਇਕ ਸਰਬਜੀਤ ਸਾਗਰ ਘੱਟ ਪਰ ਚੰਗਾ ਗਾਉਣ ਵਾਲਿਆਂ ਦੀ ਕਤਾਰ ਵਿਚ ਸ਼ਾਮਿਲ ਹੈ। ਸਕੂਲ ਸਮੇਂ ਤੋਂ ਬਾਲ ਸਭਾਵਾਂ ਵਿਚ ਗਾਉਣ ਦਾ ਪਿਆ ਸ਼ੌਕ ਉਸ ਨੂੰ ਗਾਇਕੀ ਦੇ ਖੇਤਰ ਵਿਚ ਖਿੱਚ ਲੈ ਆਇਆ। ਉਸਤਾਦ ਦੀਪਕ ਵੈਦ ਅਤੇ ਭੁਪਿੰਦਰ ਕੁਮਾਰ ਪੱਪੀ ਪਹਿਲਵਾਨ ਖਰੜ ਨੇ ਆਪਣੇ ਇਸ ...

ਪੂਰੀ ਖ਼ਬਰ »

'ਇਹ ਸਦੀ ਵੀ ਗਈ ਹਰ ਸਦੀ ਵਾਂਗਰਾਂ' ਗੀਤ ਵਾਲਾ ਗਾਇਕ ਸੰਨੀ ਸ਼ਿਵਰਾਜ

ਸੰਨੀ ਸ਼ਿਵਰਾਜ ਦੀ ਗਾਇਕੀ ਵਿਚ ਅਜਿਹਾ ਜਾਦੂ ਹੈ ਕਿ ਉਹ ਸੁਣਨ ਵਾਲੇ ਨੂੰ ਕੀਲ ਕੇ ਰੱਖ ਦਿੰਦਾ ਹੈ। ਕੈਨੇਡਾ ਵਿਚ ਰਹਿੰਦਿਆਂ ਕੰਮਾਂਕਾਰਾਂ ਦੇ ਰੁਝੇਵਿਆਂ ਅਤੇ ਤੇਜ਼ ਰਫ਼ਤਾਰ ਜ਼ਿੰਦਗ਼ੀ ਵੀ ਉਸ ਦੇ ਗਾਇਕੀ ਪ੍ਰਤੀ ਮੋਹ ਨੂੰ ਫਿੱਕਾ ਨਹੀਂ ਕਰ ਸਕੀ। ਉਸ ਨੇ ਹਮੇਸ਼ਾ ਹੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX