ਤਾਜਾ ਖ਼ਬਰਾਂ


ਉੱਤਰੀ ਕੋਰੀਆ ਨੇ ਜਾਪਾਨ ਦੇ ਸਾਗਰ ਵੱਲ ਇੱਕ ਹੋਰ ਮਿਜ਼ਾਈਲ ਪ੍ਰੀਖਣ ਕੀਤਾ
. . .  1 day ago
30 ਜੁਲਾਈ ਨੂੰ ਪ੍ਰਧਾਨ ਮੰਤਰੀ ਕਰਨਗੇ 'ਮਨ ਕੀ ਬਾਤ'
. . .  1 day ago
ਨਵੀਂ ਦਿੱਲੀ, 28 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 30 ਤਰੀਕ ਨੂੰ 11ਵਜੇ 'ਮਨ ਕੀ ਬਾਤ'...
ਸ੍ਰੀਲੰਕਾ ਨੇ 77 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ
. . .  1 day ago
ਕੋਲੰਬੋ, 28 ਜੁਲਾਈ- ਸ੍ਰੀਲੰਕਾ ਨੇ 77 ਭਾਰਤੀ ਮਛੇਰਿਆਂ ਨੂੰ ਅੱਜ ਰਿਹਾਅ...
ਐੱਸ.ਟੀ.ਐਫ. ਵੱਲੋਂ 5 ਕਿੱਲੋ ਅਫ਼ੀਮ ਸਮੇਤ ਇਕ ਕਾਬੂ
. . .  1 day ago
ਬਟਾਲਾ, 28 ਜੁਲਾਈ (ਕਾਹਲੋਂ) - ਐੱਸ.ਟੀ.ਐਫ. ਯੂਨਿਟ ਬਟਾਲਾ ਦੇ ਇੰਚਾਰਜ ਐੱਸ.ਆਈ. ਦਲਬੀਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਕਰਮਚਾਰੀਆਂ ਵੱਲੋਂ ਇਕ ਅਪ੍ਰੇਸ਼ਨ ਦੌਰਾਨ 5 ਕਿੱਲੋ ਅਫ਼ੀਮ ਸਮੇਤ ਇਕ ਵਿਅਕਤੀ...
ਸਿੱਖਿਆ ਵਿਭਾਗ ਵਿਚ ਵੱਡੇ ਪੱਧਰ 'ਤੇ ਤਬਾਦਲੇ
. . .  1 day ago
ਲੁਧਿਆਣਾ, 28 ਜੁਲਾਈ (ਪਰਮੇਸ਼ਰ ਸਿੰਘ)- ਸਿੱਖਿਆ ਵਿਭਾਗ ਵਿਚ ਇਕ ਵਾਰ ਮੁੜ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਗਏ ਹਨ। ਵਿਭਾਗ ਵੱਲੋਂ ਦੇਰ ਸ਼ਾਮ ਜਾਰੀ ਕੀਤੀ ਸੂਚੀ ਮੁਤਾਬਕ 123 ਅਧਿਕਾਰੀਆਂ ਨੂੰ ਬਦਲ ਕੇ ਨਵੀਆਂ ਥਾਵਾਂ 'ਤੇ ਭੇਜਿਆ ਗਿਆ ਹੈ। ਇਨ੍ਹਾਂ...
ਦੋ ਨੌਜਵਾਨ ਦੀਆਂ ਲਾਸ਼ਾਂ ਮਿਲੀਆਂ
. . .  1 day ago
ਪਠਾਨਕੋਟ, 28 ਜੁਲਾਈ (ਚੌਹਾਨ/ਆਰ. ਸਿੰਘ)-ਜੰਮੂ-ਜਲੰਧਰ ਰੋਡ 'ਤੇ ਇੰਦੌਰਾ ਮੋੜ ਕੋਲ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਕੋਲੋਂ ਇਕ ਬੈਗ ਵੀ ਮਿਲਿਆ ਹੈ। ਜਿਸ ਵਿਚੋਂ ਸਕੂਲ ਦੇ ਕਾਗ਼ਜ਼ ਤੇ ਚਿੱਟਾ ਹੈਰੋਇਨ ਹੈ। ਇਹ ਲਾਸ਼ਾਂ...
ਸੁਨੀਲ ਸੁਬਰਾਮਨੀਅਮ ਭਾਰਤੀ ਕ੍ਰਿਕਟ ਟੀਮ ਦੇ ਪ੍ਰਬੰਧਕੀ ਪ੍ਰਬੰਧਕ ਨਿਯੁਕਤ
. . .  1 day ago
ਐਨ.ਆਈ.ਏ.ਵੱਲੋਂ ਗ੍ਰਹਿ ਮੰਤਰਾਲੇ ਨੂੰ ਸਰਹੱਦ ਪਾਰੋ ਵਪਾਰ ਬੰਦ ਕਰਨ ਦੀ ਸਿਫ਼ਾਰਸ਼
. . .  1 day ago
ਨਵੀਂ ਦਿੱਲੀ, 28 ਜੁਲਾਈ- ਕੇਂਦਰੀ ਜਾਂਚ ਏਜੰਸੀ ਨੇ ਆਪਣੀ 80 ਪੇਜ ਦੀ ਰਿਪੋਰਟ 'ਚ ਗ੍ਰਹਿ ਮੰਤਰਾਲੇ ਨੂੰ ਸਰਹੱਦ ਪਾਰੋਂ ਵਪਾਰ ਬੰਦ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਐਨ.ਆਈ.ਏ.ਨੇ ਗ੍ਰਹਿ ਮੰਤਰਾਲੇ ਨੂੰ ਲਿਖਿਆ ਹੈ ਕਿ ਪਿਛਲੇ ਦਿਨੀਂ 'ਕਰਾਸ...
ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ
. . .  1 day ago
ਡਾਲਰ ਦੇ ਮੁਕਾਬਲੇ ਰੁਪਇਆ 4 ਪੈਸੇ ਕਮਜ਼ੋਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਫ਼ਿਲਮ ਅੰਕ

ਗੋਲਮਾਲ ਅਗੇਨ

ਪ੍ਰਣੀਤੀ ਚੋਪੜਾ

ਪਤੇ ਦੀ ਗੱਲ ਤੇ ਉਹ ਵੀ ਆਪਣੀ ਪਿਆਰੀ ਬਿੰਦੂ ਪ੍ਰਣੀਤੀ ਚੋਪੜਾ ਲਈ ਕਿ ਜਦ ਉਹ ਕਿਸੇ ਗੱਲ ਤੋਂ ਅੱਕ ਜਾਂਦੀ ਹੈ, ਦਿਲ ਉਦਾਸ ਹੁੰਦਾ ਹੈ ਤਾਂ ਫਿਰ ਉਹ ਇਸ ਸਭ ਤੋਂ ਛੁਟਕਾਰਾ ਕਿਵੇਂ ਪਾਉਂਦੀ ਹੈ। 'ਗੋਲਮਾਲ-4' ਦੀ ਸ਼ੂਟਿੰਗ ਪਰੀ ਕਰ ਰਹੀ ਹੈ। ਜਦ ਮਹਿਸੂਸ ਹੋਇਆ ਕਿ ਉਹ ਬੋਰ ...

ਪੂਰੀ ਖ਼ਬਰ »

ਦਿਸ਼ਾ ਪਟਾਨੀ ਉਲਟਾ ਚੋਰ ਕੋਤਵਾਲ ਕੋ ਡਾਂਟੇ

'ਧੋਨੀ-ਦਾ ਅਨਟੋਲਡ ਸਟੋਰੀ' ਫ਼ਿਲਮ 'ਚ ਪਹਿਲੀ ਵਾਰ ਦਿਸ਼ਾ ਪਟਾਨੀ ਦੇ ਦਰਸ਼ਨ ਹੀਰੋਇਨ ਵਜੋਂ ਦਰਸ਼ਕਾਂ ਨੇ ਕੀਤੇ ਸਨ। ਫਿਰ 'ਕੁੰਗਫੂ ਯੋਗਾ' 'ਚ ਵੀ ਦਿਸ਼ਾ ਸਹੀ ਦਿਸ਼ਾ ਵੱਲ ਵਧਦੀ ਪ੍ਰਤੀਤ ਹੋਈ ਸੀ। ਸੁਸ਼ਾਂਤ ਸਿੰਘ ਰਾਜਪੂਤ ਤੋਂ ਲੈ ਕੇ ਸੋਨੂੰ ਸੂਦ ਤੇ ਹਾਲੀਵੁੱਡ ਸੁਪਰ ਸਟਾਰ ...

ਪੂਰੀ ਖ਼ਬਰ »

ਗੁਰਦੀਪ ਕੋਹਲੀ ਨੂੰ ਮੁੱਖ ਭੂਮਿਕਾ ਵਿਚ ਚਮਕਾਉਂਦਾ ਲੜੀਵਾਰ 'ਸੇਠ ਜੀ'

ਲੜੀਵਾਰ 'ਸੰਜੀਵਨੀ' ਵਿਚ ਔਰਤ ਡਾਕਟਰ ਦੀ ਭੂਮਿਕਾ ਨਿਭਾਅ ਕੇ ਵਾਹਵਾਹੀ ਖੱਟਣ ਵਾਲੀ ਗੁਰਦੀਪ ਕੋਹਲੀ ਨੇ 'ਕਸਮ ਸੇ', 'ਸਿੰਧੂਰ ਤੇਰੇ ਨਾਮ ਕਾ', 'ਬੈੱਸਟ ਆਫ ਲੱਕ ਨਿੱਕੀ' ਆਦਿ ਲੜੀਵਾਰਾਂ ਵਿਚ ਵੀ ਅਭਿਨੈ ਕੀਤਾ ਸੀ ਅਤੇ ਫਿਰ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਚਲਦਿਆਂ ਅਭਿਨੈ ...

ਪੂਰੀ ਖ਼ਬਰ »

ਯਾਮੀ ਗੌਤਮ : ਭਵਿੱਖ ਸੁਰੱਖਿਅਤ ਹੈ

ਉਮਰ ਤੀਹ ਦੇ ਅੰਕੜੇ ਵੱਲ ਵਧਦੀ ਜਾ ਰਹੀ ਯਾਮੀ ਗੌਤਮ ਨੂੰ ਸੰਤੁਸ਼ਟੀ ਹੈ ਕਿ ਉਸ ਦਾ ਨਾਂਅ ਬਣਦਾ ਜਾ ਰਿਹਾ ਹੈ। ਰਿਤਿਕ ਰੌਸ਼ਨ ਨਾਲ 'ਕਾਬਿਲ' ਫ਼ਿਲਮ ਕਰਨ ਨਾਲ ਉਸ ਦੀ ਕਾਬਲੀਅਤ 'ਚ ਵਾਧਾ ਹੋਇਆ ਹੈ। 'ਜਨੂੰਨੀਅਤ' ਫ਼ਿਲਮ ਸਮੇਂ ਪਛਾਣ ਲਈ ਤਰਸ ਰਹੀ ਯਾਮੀ ਗੌਤਮ ਨੂੰ ਅੱਜ ...

ਪੂਰੀ ਖ਼ਬਰ »

'ਯੇ' ਲਿਆਇਆ ਬੱਚਿਆਂ ਲਈ ਚਾਰ ਲੜੀਵਾਰ

18 ਅਪ੍ਰੈਲ ਤੋਂ ਸੋਨੀ ਨੇ ਆਪਣਾ ਨਵਾਂ ਚੈਨਲ 'ਯੇ' ਦਾ ਪ੍ਰਸਾਰਣ ਸ਼ੁਰੂ ਕੀਤਾ ਹੈ ਅਤੇ ਇਹ ਚੈਨਲ ਬੱਚਿਆਂ ਦੀ ਪਸੰਦ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ। ਅਭਿਨੇਤਾ ਟਾਈਗਰ ਸ਼ਰਾਫ ਨੂੰ ਇਸ ਚੈਨਲ ਦੇ ਬ੍ਰਾਂਡ ਅੰਬੈਸਡਰ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ। ਉਂਝ, ...

ਪੂਰੀ ਖ਼ਬਰ »

ਛੋਟੀ ਉਮਰੇ ਵੱਡੀਆਂ ਪੁਲਾਂਘਾਂ-ਅਨੰਨਿਆ ਵਾਡਕਰ

'ਹੋਣਹਾਰ ਬਿਰਵਾਨ ਕੇ ਹੋਤ ਚੀਕਨੇ ਪਾਤ...' ਦੇ ਕਥਨ ਅਨੁਸਾਰ ਜਦ ਉਸ ਨੇ ਬਿਨਾਂ ਕਿਸੇ ਹਿਚਕਚਾਹਟ ਦੇ 21 ਦਸੰਬਰ 2000 ਨੂੰ ਪਹਿਲੀ ਵਾਰ ਸਟੇਜ 'ਤੇ ਰਾਗ ਭੁਪਾਲੀ ਗਾਇਆ ਤਾਂ ਹਾਜ਼ਰੀਨ ਨੇ ਦੰਦਾਂ ਹੇਠ ਉਂਗਲੀ ਦਬਾ ਲਈ। ਉਹ ਉਸ ਸਮੇਂ ਸਿਰਫ 1 ਸਾਲ 2 ਮਹੀਨੇ 'ਤੇ 9 ਦਿਨਾਂ ਦੀ ਸੀ। ...

ਪੂਰੀ ਖ਼ਬਰ »

ਗਾਇਕ ਬਣਨ ਸ਼ਿਕਾਗੋ ਤੋਂ ਆਏ ਕੇਸ਼ਵ ਰਾਜ

ਭਾਰਤੀ ਮੂਲ ਦੇ ਕੇਸ਼ਵ ਰਾਜ ਪਿਛਲੇ ਤਿੰਨ ਸਾਲਾਂ ਤੋਂ ਅਮਰੀਕਾ ਵਸੇ ਹੋਏ ਹਨ। ਉਥੇ ਸ਼ਿਕਾਗੋ ਵਿਚ ਉਨ੍ਹਾਂ ਦਾ ਪੁਰਾਣੀਆਂ ਕਾਰਾਂ ਵੇਚਣ ਦਾ ਕਾਰੋਬਾਰ ਹੈ। ਉਹ ਗੱਡੀਆਂ ਵਿਚ ਤਾਂ ਰੁਚੀ ਰੱਖਦੇ ਹੀ ਹਨ, ਸੰਗੀਤ ਵਿਚ ਵੀ ਉਨ੍ਹਾਂ ਦੀ ਰੁਚੀ ਬਹੁਤ ਹੈ। ਉਥੇ ਇਕ ਮਿਊਜ਼ੀਕਲ ਗਰੁੱਪ ਸੁਰ ਸੰਗਮ ਪਾਰਟੀ ਦੇ ਰਾਹੀਂ ਉਹ ਸ਼ੋਅ ਪੇਸ਼ ਕਰਦੇ ਰਹਿੰਦੇ ਹਨ ਅਤੇ ਸ਼ੋਅ ਵਿਚ ਉਹ ਮੁਕੇਸ਼, ਮੰਨਾ ਡੇ, ਮਹਿੰਦਰ ਕਪੂਰ, ਕਿਸ਼ੋਰ ਕੁਮਾਰ ਤੇ ਰਫੀ ਸਾਹਿਬ ਦੇ ਗੀਤ ਪੇਸ਼ ਕਰਦੇ ਹਨ।
ਸਾਲਾਂ ਤੱਕ ਮੰਚ 'ਤੇ ਗੀਤ ਪੇਸ਼ ਕਰਨ ਤੋਂ ਬਾਅਦ ਹੁਣ ਉਨ੍ਹਾਂ ਨੇ ਮਹਿਸੂਸ ਕੀਤਾ ਹੈ ਕਿ ਕਿਉਂ ਨਾ ਆਪਣੀ ਆਵਾਜ਼ ਨਾਲ ਸਜਿਆ ਐਲਬਮ ਕੱਢਿਆ ਜਾਵੇ ਅਤੇ ਗਾਇਕ ਬਣਨ ਦੇ ਇਰਾਦੇ ਨਾਲ ਉਹ ਮੁੰਬਈ ਆ ਗਏ। ਇਥੇ ਉਹ ਆਪਣੇ ਪੁਰਾਣੇ ਮਿੱਤਰ ਰਣਛੋੜ ਵੋਰਾ ਦੇ ਬੇਟੇ ਅਨਿਲ ਨੂੰ ਮਿਲੇ ਅਤੇ ਅਨਿਲ ਬਾਲੀਵੁੱਡ ਵਿਚ ਪੋਸਟ ਪ੍ਰੋਡਕਸ਼ਨ ਤੇ ਡਿਸਟ੍ਰੀਬਿਊਸ਼ਨ ਦਾ ਕੰਮ ਕਰਦੇ ਹਨ। ਸੋ, ਫ਼ਿਲਮ ਵਾਲਿਆਂ ਵਿਚ ਉਨ੍ਹਾਂ ਦੀ ਚੰਗੀ ਪਛਾਣ ਹੈ। ਅਨਿਲ ਨੇ ਉਨ੍ਹਾਂ ਦੀ ਪਛਾਣ ਸੰਗੀਤਕਾਰ ਵੈਸ਼ਣਵ ਦੇਵਾ ਨਾਲ ਕਰਵਾਈ ਅਤੇ ਵੈਸ਼ਣਵ ਦੇਵਾ ਨੇ ਪਹਿਲੀ ਸ਼ਰਤ ਇਹ ਰੱਖੀ ਕਿ ਉਹ ਉਨ੍ਹਾਂ ਦੀ ਆਵਾਜ਼ ਪਰਖਣ ਤੋਂ ਬਾਅਦ ਹੀ ਇਹ ਨਿਰਣਾ ਲੈਣਗੇ ਕਿ ਕੰਮ ਕਰਨਾ ਹੈ ਜਾਂ ਨਹੀਂ।
ਕੇਸ਼ਵ ਰਾਜ ਨੇ ਉਨ੍ਹਾਂ ਨੂੰ ਕੁਝ ਗੀਤ ਸੁਣਾਏ ਅਤੇ ਉਨ੍ਹਾਂ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਵੈਸ਼ਣਵ ਦੇਵਾ ਉਨ੍ਹਾਂ ਨਾਲ ਕੰਮ ਕਰਨ ਨੂੰ ਰਾਜ਼ੀ ਹੋ ਗਏ। ਗੀਤਕਾਰ ਮੁਮਤਾਜ ਨਿਕਹਤ ਤੋਂ ਗੀਤ ਲਿਖਵਾਏ ਗਏ ਅਤੇ ਗਾਇਕਾ ਤਰੰਨੁਮ ਮਲਿਕ ਦੇ ਨਾਲ ਕੇਸ਼ਵ ਰਾਜ ਨੇ ਕੁਮਾਰ ਸ਼ਾਨੂੰ ਦੇ ਰਿਕਾਰਡਿੰਗ ਸਟੂਡੀਓ ਵਿਚ ਗੀਤ ਰਿਕਾਰਡ ਕਰਕੇ ਆਪਣਾ ਐਲਬਮ ਤਿਆਰ ਕੀਤਾ ਅਤੇ ਇਸ ਦਾ ਨਾਂਅ 'ਨਸ਼ਾ ਹੀ ਨਸ਼ਾ' ਰੱਖਿਆ ਗਿਆ। ਸੰਗੀਤ ਕੰਪਨੀ ਟੀ-ਸੀਰੀਜ਼ ਵੱਲੋਂ ਇਹ ਐਲਬਮ ਰਿਲੀਜ਼ ਕੀਤਾ ਜਾਵੇਗਾ। ਕਿਉਂਕਿ ਇਨ੍ਹੀਂ ਦਿਨੀਂ ਪੰਜਾਬੀ ਗੀਤ ਬਹੁਤ ਚੱਲ ਰਹੇ ਹਨ, ਸੋ, ਇਕ ਪੰਜਾਬੀ ਗੀਤ ਵੀ ਇਸ ਐਲਬਮ ਵਿਚ ਰੱਖਿਆ ਗਿਆ ਹੈ ਅਤੇ ਇਸ ਦੇ ਬੋਲ ਹਨ, 'ਆ ਨੱਚ ਕੁੜੀਏ...।'
ਇਸ ਐਲਬਮ ਦੇ ਤਿੰਨ ਗੀਤਾਂ ਦੇ ਵੀਡੀਓ ਮੁੰਬਈ ਤੇ ਗੋਆ ਵਿਚ ਸ਼ੂਟ ਕੀਤੇ ਜਾਣਗੇ ਅਤੇ ਅਭਿਨੇਤਾ ਦਿਲਜਾਨ ਵਾਡੀਆ ਇਨ੍ਹਾਂ ਤਿੰਨਾਂ ਵੀਡੀਓਜ਼ ਵਿਚ ਕੰਮ ਕਰਨਗੇ। ਹੁਣ ਕੇਸ਼ਵ ਰਾਜ ਨੂੰ ਉਸ ਦਿਨ ਦਾ ਇੰਤਜ਼ਾਰ ਹੈ ਜਦੋਂ ਅਮਰੀਕਾ ਜਾ ਕੇ ਉਹ ਮੰਚ ਤੋਂ ਆਪਣੇ ਗਾਏ ਗੀਤ ਪੇਸ਼ ਕਰਨਗੇ ਅਤੇ ਲੋਕਾਂ ਦੀ ਵਾਹਵਾਹੀ ਖੱਟਣਗੇ।

-ਮੁੰਬਈ ਪ੍ਰਤੀਨਿਧ


ਖ਼ਬਰ ਸ਼ੇਅਰ ਕਰੋ

ਅਦਾਕਾਰੀ ਤੇ ਗਾਇਕੀ ਦਾ ਆਪ ਮੁਹਾਰੇ ਫੁੱਟਿਆ ਚਸ਼ਮਾ ਜ਼ੋਰਾਵਰ ਬਰਾੜ

ਬਹੁਤ ਸਾਰੇ ਲੋਕਾਂ ਨੂੰ ਕੁਦਰਤ ਵੱਲੋਂ ਹੀ ਕਲਾ ਦੀ ਕਿਸੇ ਨਾ ਕਿਸੇ ਵੰਨਗੀ ਦੀ ਪ੍ਰਤਿਭਾ ਬਖਸ਼ੀ ਹੋਣੀ ਹੁੰਦੀ ਹੈ ਅਤੇ ਜਿਸ ਕਾਰਨ ਉਹ ਚਸ਼ਮੇ ਵਾਂਗ ਆਪ-ਮੁਹਾਰੇ ਹੀ ਫੁੱਟ ਪੈਂਦੀ ਹੈ। ਅਜਿਹਾ ਹੀ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਜੋਧਪੁਰ ਵਿਖੇ ਸ: ਗੁਰਮੇਲ ਸਿੰਘ ਤੇ ...

ਪੂਰੀ ਖ਼ਬਰ »

ਸੰਗੀਤਕ ਸੁਰਾਂ ਦਾ ਸਾਗਰ ਅਤੇ ਅਦਾਕਾਰ : ਸਰਬਜੀਤ ਸਾਗਰ

ਗਾਇਕ ਸਰਬਜੀਤ ਸਾਗਰ ਘੱਟ ਪਰ ਚੰਗਾ ਗਾਉਣ ਵਾਲਿਆਂ ਦੀ ਕਤਾਰ ਵਿਚ ਸ਼ਾਮਿਲ ਹੈ। ਸਕੂਲ ਸਮੇਂ ਤੋਂ ਬਾਲ ਸਭਾਵਾਂ ਵਿਚ ਗਾਉਣ ਦਾ ਪਿਆ ਸ਼ੌਕ ਉਸ ਨੂੰ ਗਾਇਕੀ ਦੇ ਖੇਤਰ ਵਿਚ ਖਿੱਚ ਲੈ ਆਇਆ। ਉਸਤਾਦ ਦੀਪਕ ਵੈਦ ਅਤੇ ਭੁਪਿੰਦਰ ਕੁਮਾਰ ਪੱਪੀ ਪਹਿਲਵਾਨ ਖਰੜ ਨੇ ਆਪਣੇ ਇਸ ...

ਪੂਰੀ ਖ਼ਬਰ »

'ਇਹ ਸਦੀ ਵੀ ਗਈ ਹਰ ਸਦੀ ਵਾਂਗਰਾਂ' ਗੀਤ ਵਾਲਾ ਗਾਇਕ ਸੰਨੀ ਸ਼ਿਵਰਾਜ

ਸੰਨੀ ਸ਼ਿਵਰਾਜ ਦੀ ਗਾਇਕੀ ਵਿਚ ਅਜਿਹਾ ਜਾਦੂ ਹੈ ਕਿ ਉਹ ਸੁਣਨ ਵਾਲੇ ਨੂੰ ਕੀਲ ਕੇ ਰੱਖ ਦਿੰਦਾ ਹੈ। ਕੈਨੇਡਾ ਵਿਚ ਰਹਿੰਦਿਆਂ ਕੰਮਾਂਕਾਰਾਂ ਦੇ ਰੁਝੇਵਿਆਂ ਅਤੇ ਤੇਜ਼ ਰਫ਼ਤਾਰ ਜ਼ਿੰਦਗ਼ੀ ਵੀ ਉਸ ਦੇ ਗਾਇਕੀ ਪ੍ਰਤੀ ਮੋਹ ਨੂੰ ਫਿੱਕਾ ਨਹੀਂ ਕਰ ਸਕੀ। ਉਸ ਨੇ ਹਮੇਸ਼ਾ ਹੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX