ਤਾਜਾ ਖ਼ਬਰਾਂ


ਕਾਬਲ ਦੇ ਇਕ ਹੋਟਲ 'ਤੇ ਅੱਤਵਾਦੀ ਹਮਲਾ
. . .  1 day ago
ਕਾਂਗਰਸ ਕੰਧਾਂ ਤੇ 'ਪਛਤਾਉਂਦਾ ਹੈ ਪੰਜਾਬ-ਬਣਾ ਕੇ ਕੈਪਟਨ ਦੀ ਸਰਕਾਰ ਲਿਖਾਵੇ' - ਮਾਨ
. . .  1 day ago
ਲੁਧਿਆਣਾ, 20 ਜਨਵਰੀ (ਪੁਨੀਤ ਬਾਵਾ)-ਲੋਕ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਜਿਸ ਤਰੀਕੇ ਨਾਲ ਸੂਬੇ ਦੀ ਕਾਂਗਰਸ ਸਰਕਾਰ ਆਪਣੇ ਇਕ ਤੋਂ ਬਾਅਦ ਇਕ ਵਾਅਦੇ ਤੋਂ ਮੁੱਕਰ ਰਹੀ ਹੈ...
ਦਿੱਲੀ ਦੇ ਬਵਾਨਾ 'ਚ ਫ਼ੈਕਟਰੀ ਚ ਲੱਗੀ ਅੱਗ ਵਿਚ 9 ਦੀ ਮੌਤ
. . .  1 day ago
ਖੇਮਕਰਨ : ਬੀ ਐੱਸ ਐਫ ਨੇ ਢਾਈ ਕਰੋੜ ਦੀ ਹੈਰੋਇਨ ਕੀਤੀ ਬਰਾਮਦ
. . .  1 day ago
ਚੀਫ਼ ਜਸਟਿਸ ਖ਼ੁਦ ਕਰਨਗੇ ਲੋਧਾ ਕੇਸ ਦੀ ਸੁਣਵਾਈ
. . .  1 day ago
ਨਵੀਂ ਦਿੱਲੀ, 20 ਜਨਵਰੀ - ਜਸਟਿਸ ਲੋਧਾ ਕੇਸ ਦੀ ਸੁਣਵਾਈ ਹੁਣ ਸੁਪਰੀਮ ਕੋਰਟ ਦੇ ਪੀਠ ਜਸਟਿਸ ਦੀਪਕ ਮਿਸ਼ਰਾ ਖ਼ੁਦ ਕਰਨਗੇ।
ਸੀ.ਬੀ.ਆਈ.ਵੱਲੋਂ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ 'ਤੇ 22 ਕੇਸ ਦਰਜ
. . .  1 day ago
ਭੋਪਾਲ, 20 ਜਨਵਰੀ- ਸੀ.ਬੀ.ਆਈ.ਵੱਲੋਂ ਮੱਧ ਪ੍ਰਦੇਸ਼ ਤੇ ਉਜੈਨ 'ਚ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ 'ਤੇ 22 ਕੇਸ ਦਰਜ ਕੀਤੇ ਗਏ ਹਨ । ਇਨ੍ਹਾਂ 'ਚ 4 ਬਰਾਂਚਾਂ ਦੇ ਚੀਫ਼ ਵੀ...
ਸਾਰਜਾਹ : ਨੇਤਰਹੀਣ ਕ੍ਰਿਕਟ ਵਰਲਡ ਕੱਪ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ
. . .  1 day ago
ਅੱਤਵਾਦੀਆਂ ਨੇ ਪੁਲਿਸ ਸਟੇਸ਼ਨ 'ਤੇ ਸੁੱਟਿਆ ਗ੍ਰਨੇਡ
. . .  1 day ago
ਸ਼ੋਪੀਆ, 20 ਜਨਵਰੀ- ਜੰਮੂ-ਕਸ਼ਮੀਰ ਦੇ ਸ਼ੋਪੀਆ 'ਚ ਅੱਤਵਾਦੀਆਂ ਨੇ ਇੱਕ ਪੁਲਿਸ ਸਟੇਸ਼ਨ 'ਤੇ ਗ੍ਰਨੇਡ ਹਮਲਾ ਕਰ ਦਿੱਤਾ। ਰਾਹਤ ਦੀ ਗੱਲ ਰਹੀ ਕਿ ਇਹ ਗ੍ਰਨੇਡ ਪੁਲਿਸ ਸਟੇਸ਼ਨ ਦੇ ਬਾਹਰ ਹੀ ਡਿਗ ਗਿਆ ਤੇ ਕਿਸੇ...
ਸਕੂਲ ਸਮੇਂ ਦੌਰਾਨ ਅਧਿਆਪਕਾਂ ਦੇ ਮੋਬਾਈਲ ਫ਼ੋਨ ਦੀ ਵਰਤੋਂ 'ਤੇ ਪਾਬੰਦੀ
. . .  1 day ago
'ਸੈਨਾ ਜਲ' ਕਰੇਗਾ ਸੈਨਿਕਾਂ ਦਾ ਭਲਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਨਾਰੀ ਸੰਸਾਰ

ਲੜਨਾ ਹੋਗਾ ਖੁਦ ਸੇ ਹਜ਼ਾਰੋਂ ਬਾਰ

ਅੱਜ ਜੋ ਵੀ ਦੁਨੀਆ ਵਿਚ ਹੋ ਰਿਹਾ, ਖ਼ਾਸ ਕਰਕੇ ਜੋ ਵੀ ਲੜਕੀਆਂ ਨਾਲ ਹੋ ਰਿਹਾ, ਇਸ ਦਾ ਕਾਰਨ ਲੱਭਣ ਲਈ ਸਭ ਤੋਂ ਪਹਿਲਾਂ ਅਸੀਂ ਆਪਣੇ ਘਰ ਵਿਚ ਹੀ ਇਕ ਝਾਤੀ ਮਾਰ ਲੈਂਦੇ ਹਾਂ। ਫਿਰ ਸਾਨੂੰ ਆਪਣੇ-ਆਪ ਹੀ ਪਤਾ ਲੱਗ ਜਾਵੇਗਾ ਕਿ ਇਹ ਸਭ ਕਿਉਂ ਹੋ ਰਿਹਾ ਹੈ ਤੇ ਇਸ ਦੇ ਕੀ ਕਾਰਨ ਹਨ।
ਸਭ ਤੋੋਂ ਪਹਿਲਾਂ ਅਸੀਂ ਆਪਣੇ ਸਮਾਜ ਵਿਚ ਰਹਿ ਰਹੇ ਪਰਿਵਾਰਾਂ 'ਤੇ ਝਾਤੀ ਮਾਰਦੇ ਹਾਂ। ਪਹਿਲਾਂ ਅਸੀਂ ਇਕ ਕੁੜੀ ਦੀ ਜ਼ਿੰਦਗੀ 'ਤੇ ਝਾਤੀ ਮਾਰਦੇ ਹਾਂ, ਜਿਸ ਦਾ ਸਭ ਤੋਂ ਪਹਿਲਾਂ ਕਿਵੇਂ ਨਾ ਕਿਵੇਂ ਜਨਮ ਹੁੰਦਾ ਹੈ ਤੇ ਆਪਣੀ ਮਾਂ ਦੀ ਗੋਦ ਵਿਚ ਨਿੱਘ ਮਾਣਦੀ ਵੱਡੀ ਹੋ ਜਾਂਦੀ ਹੈ। ਜਦੋਂ ਵੱਡੀ ਹੁੰਦੀ ਹੈ ਤਾਂ ਉਸ ਦੇ ਦੁੱਖ-ਤਕਲੀਫਾਂ ਵੀ ਨਾਲ-ਨਾਲ ਵੱਡੇ ਹੁੰਦੇ ਰਹਿੰਦੇ ਹਨ।
ਉਹ ਭਾਵੇਂ ਘਰ ਵਿਚ ਵੱਡੀ ਹੋਵੇ ਪਰ ਫਿਰ ਵੀ ਉਸ ਦੀ ਕੋਈ ਪੁੱਛਗਿੱਛ ਨਹੀਂ ਹੁੰਦੀ। ਜਦੋਂ ਉਹ ਵਿਆਹ ਕਰਕੇ ਦੂਸਰੇ ਘਰ ਜਾਂਦੀ ਹੈ ਤਾਂ ਉੱਥੇ ਉਸ ਦਾ ਸੁਆਗਤ ਵੀ ਕਈ ਤਰ੍ਹਾਂ ਦੀ ਨਕਾਰਤਮਕ ਸੋਚ ਨਾਲ ਹੁੰਦਾ ਹੈ। ਸਹੁਰੇ ਘਰ ਵੀ ਉਸ ਦੀ ਜੋ ਹਾਲਤ ਹੁੰਦੀ ਹੈ, ਉਸ ਦੇ ਜ਼ਿੰਮੇਵਾਰ ਕਾਰਨ ਕੀ ਹਨ? ਇਹ ਵੀ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜੋ ਸੱਸ ਉਸ 'ਤੇ ਅੱਤਿਆਚਾਰ ਕਰਦੀ ਹੈ, ਉਹ ਕਿਸੇ ਦੀ ਮਾਂ ਹੁੰਦੀ ਹੈ ਅਤੇ ਜੋ ਪਤੀ ਉਸ ਨੂੰ ਮਾਰਦਾ-ਕੁੱਟਦਾ ਹੈ, ਉਹ ਵੀ ਕਿਸੇ ਦਾ ਪੁੁੱਤਰ ਅਤੇ ਭਰਾ ਹੁੰਦਾ ਹੈ। ਪਤੀ ਜੋ ਉਸ 'ਤੇ ਅੱਤਿਆਚਾਰ ਕਰਦਾ ਹੈ, ਉਸ ਦਾ ਕਾਰਨ ਕੀ ਹੈ? ਸ਼ੁਰੂ ਤੋਂ ਹੀ ਜਦੋਂ ਉਹ ਛੋਟਾ ਹੁੰਦਾ ਹੈ, ਤਾਂ ਉਹ ਆਪਣੇ ਘਰ ਆਪਣਾ ਹੀ ਰੋਹਬ ਮਾਰਦਾ ਹੈ, ਭਾਵੇਂ ਉਹ ਛੋਟਾ ਹੀ ਕਿਉਂ ਨਾ ਹੋਵੇ।
ਉਸ ਨੂੰ ਕਿਉਂ ਨਹੀਂ ਸਿਖਾਇਆ ਜਾਂਦਾ ਕਿ ਉਸ ਨੂੰ ਕੁੱਟਮਾਰ ਨਹੀਂ ਕਰਨੀ ਚਾਹੀਦੀ ਪਰ ਕੁੜੀਆਂ ਨੂੰ ਹਰ ਇਕ ਬਰੀਕ ਤੋਂ ਬਰੀਕ ਚੀਜ਼ ਸਿਖਾਈ ਜਾਂਦੀ ਹੈ, ਕਿਉਂਕਿ ਉਨ੍ਹਾਂ ਨੇ ਦੂਜੇ ਘਰ ਜਾਣਾ ਹੁੰਦਾ ਹੈ। ਪਰ ਇਹ ਕਿਉਂ ਨਹੀਂ ਦੇਖਿਆ ਜਾਂਦਾ ਕਿ ਦੂਜੇ ਘਰ ਦੀ ਬੇਟੀ ਨੇ ਵੀ ਤਾਂ ਆਪਣੇ ਘਰ ਹੀ ਆਉਣਾ ਹੁੰਦਾ ਹੈ। ਉਸ ਦੇ ਪ੍ਰਤੀ ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਬੇਟੇ ਨੂੰ ਔਰਤ ਦੀ ਇੱਜ਼ਤ ਕਰਨੀ ਸਿਖਾਉਣ, ਨਾ ਕਿ ਉਸ 'ਤੇ ਰੋਹਬ ਪਾਉਣਾ ਜਾਂ ਉਸ ਦੀ ਮਾਰਕੁਟਾਈ ਕਰਨੀ। ਪਰ ਜੇ ਮਾਂ-ਬਾਪ ਸਿਖਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਉਨ੍ਹਾਂ (ਮਾਂ-ਬਾਪ) ਦੀ ਨਹੀਂ ਸੁਣਦਾ, ਕਿਉਂਕਿ ਉਸ ਨੇ ਤਾਂ ਬਚਪਨ ਤੋਂ ਕੁਝ ਹੋਰ ਹੀ ਸਿੱਖਿਆ ਹੁੰਦਾ ਹੈ। ਜੋ ਉਸ ਨੂੰ ਪਹਿਲਾਂ ਹੀ ਨਹੀਂ ਸਿਖਾਇਆ ਗਿਆ, ਫਿਰ ਵੱਡਾ ਹੋਣ 'ਤੇ ਉਸ ਤੋਂ ਮਾਂ-ਬਾਪ ਕਿਵੇਂ ਆਸ ਕਰਦੇ ਹਨ ਕਿ ਉਹ ਬਾਹਰੋਂ ਆਈ ਕੁੜੀ ਦੀ ਇੱਜ਼ਤ ਕਰੇ।
ਜਦੋਂ ਘਰ ਵਿਚ ਲੜਾਈ ਹੁੰਦੀ ਹੈ, ਪੁੱਤ ਤੇ ਨੂੰਹ ਵਿਚ ਰੋਜ਼ ਕਲੇਸ਼ ਚਲਦਾ ਰਹਿੰਦਾ ਹੈ ਤਾਂ ਮਾਂ-ਬਾਪ ਉਸ ਨਾਲ ਬਹੁਤ ਪ੍ਰੇਸ਼ਾਨ ਹੁੰਦੇ ਹਨ। ਇਹ ਕਲੇਸ਼ ਚਲਦਾ ਹੀ ਤਾਂ ਹੈ, ਕਿਉਂਕਿ ਮੁੰਡੇ ਨੂੰ ਹੱਥ ਚੁੱਕਣਾ ਸਿਖਾਇਆ ਜਾਂਦਾ ਹੈ ਤੇ ਲੜਕੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਬਹੁਤ ਚੰਗੀ, ਸਾਊ ਬਣ ਕੇ ਰਹੇ। ਹਾਂ, ਮਾਂ-ਬਾਪ ਧੀ ਲਈ ਵੀ ਚੰਗਾ ਘਰ-ਬਾਰ ਲੱਭਦੇ ਹਨ, ਪਰ ਕਾਸ਼! ਸਾਰੇ ਆਪਣੇ ਹੀ ਘਰ ਤੋਂ ਸ਼ੁਰੂ ਕਰ ਲੈਣ।
ਲੜਕੇ ਨੂੰ ਕਿਉਂ ਨਹੀਂ ਸਿਖਾਇਆ ਜਾਂਦਾ ਕਿ ਉਸ ਨੂੰ ਰਵਾਉਣਾ ਨਹੀਂ, ਹਸਾਉਣਾ ਚਾਹੀਦਾ ਹੈ। ਲੜਕੇ ਦੇ ਉਸ ਸਮੇਂ ਥੱਪੜ ਨਹੀਂ ਮਾਰਿਆ ਜਾਂਦਾ, ਜਦੋਂ ਉਸ ਨੇ ਆਪਣੀ ਭੈਣ ਦੇ ਮੂੰਹ 'ਤੇ ਮਾਰਿਆ ਸੀ। ਉਸ ਨੂੰ ਕਿਉਂ ਨਹੀਂ ਪੁੱਛਦੇ ਕਿ ਉਸ ਨੇ ਥੱਪੜ ਮੂੰਹ 'ਤੇ ਕਿਉਂ ਮਾਰਿਆ (ਕਿਉਂਕਿ ਮੂੰਹ 'ਤੇ ਥੱਪੜ ਤਾਂ ਕੋਈ ਵੀ ਨਹੀਂ ਝੱਲਦਾ)। ਉਸ ਨੂੰ ਪੁੱਛੋ ਕਿ ਉਹ ਮੂੰਹ 'ਤੇ ਥੱਪੜ ਝੱਲ ਲਵੇਗਾ? ਅਗਰ ਤਲਾਕ, ਕਲੇਸ਼ ਆਦਿ ਵਰਗੀਆਂ ਬਿਮਾਰੀਆਂ ਨੂੰ ਖਤਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੇ ਕਾਰਨ ਦੇਖੋ ਅਤੇ ਇਹ ਸ਼ੁਰੂਆਤ ਸਾਨੂੰ ਆਪਣੇ ਘਰ ਤੋਂ ਹੀ ਕਰਨੀ ਪਵੇਗੀ, ਉਹ ਵੀ ਬਚਪਨ ਤੋਂ ਹੀ, ਜੋ ਕਿ ਬਹੁਤ ਜ਼ਰੂਰੀ ਹੈ। ਜੇਕਰ ਕੁੜੀਆਂ ਚਾਹੁਣ ਤਾਂ ਸਭ ਕੁਝ ਕਰ ਸਕਦੀਆਂ ਹਨ।


ਖ਼ਬਰ ਸ਼ੇਅਰ ਕਰੋ

ਵਿਸ਼ਵ ਧਰਤੀ ਦਿਵਸ 'ਤੇ ਵਿਸ਼ੇਸ਼-ਧਰਤੀ ਬਚਾਉਣ ਲਈ ਸਾਧਾਰਨ ਗੱਲਾਂ

* ਬੱਤੀਆਂ ਬੁਝਾ ਦਿਓ : ਤੁਸੀਂ ਆਪਣੇ ਕਮਰੇ 'ਚੋਂ ਭਾਵੇਂ ਕੁਝ ਮਿੰਟਾਂ ਲਈ ਹੀ ਬਾਹਰ ਜਾਂਦੇ ਹੋ, ਪਰ ਬੱਤੀਆਂ ਬੰਦ ਕਰਕੇ ਜਾਓ। * ਨਾ ਵਰਤੋਂ ਵਿਚ ਆਉਣ ਵਾਲੇ ਬਿਜਲੀ ਉਪਕਰਨ ਦੇ ਪਲੱਗ ਕੱਢ ਦਿਓ : ਬੰਦ ਪਏ ਉਪਕਰਨ ਜਾਂ ਜਿਨ੍ਹਾਂ ਦੀ ਲੋੜ ਨਾ ਹੋਵੇ, ਉਨ੍ਹਾਂ ਦੇ ਪਲੱਗ ਉਤਾਰ ...

ਪੂਰੀ ਖ਼ਬਰ »

ਘਰ ਵਿਚ ਬਣੇ ਫੇਸਪੈਕ ਲਗਾਓ ਟੈਨਿੰਗ ਤੋਂ ਰਾਹਤ ਪਾਓ

ਖੀਰੇ ਨਾਲ ਬਣਿਆ ਫੇਸਪੈਕ : ਹਰੇ ਖੀਰੇ ਨੂੰ ਕੱਦੂਕਸ਼ ਕਰ ਲਓ ਅਤੇ ਉਸ ਵਿਚ ਥੋੜ੍ਹੀ ਜਿਹੀ ਖੰਡ ਪਾ ਕੇ ਇਸ ਨੂੰ ਫਰਿੱਜ ਵਿਚ ਥੋੜ੍ਹੀ ਦੇਰ ਲਈ ਰੱਖ ਦਿਓ। ਇਸ ਨੂੰ ਚਿਹਰੇ 'ਤੇ 10 ਮਿੰਟ ਤੱਕ ਲਗਾ ਕੇ ਰੱਖੋ ਅਤੇ ਇਸ ਤੋਂ ਬਾਅਦ ਧੋ ਲਓ। ਖੀਰੇ ਤੋਂ ਬਣਿਆ ਇਹ ਫੇਸਪੈਕ ਸਾਡੇ ...

ਪੂਰੀ ਖ਼ਬਰ »

ਜਦੋਂ ਨਿਕਲਣ ਬੱਚਿਆਂ ਦੇ ਦੰਦ

ਦੰਦ ਆਉਣ ਦੌਰਾਨ ਬੱਚਿਆਂ ਵਿਚ ਕਈ ਕਿਸਮ ਦੇ ਸਰੀਰਕ ਬਦਲਾਅ ਆਉਂਦੇ ਹਨ। ਏਨਾ ਹੀ ਨਹੀਂ, ਬੱਚਾ ਵੀ ਚਿੜਚਿੜਾ ਅਤੇ ਮੂਡੀ ਹੋ ਜਾਂਦਾ ਹੈ। ਬੱਚਿਆਂ ਦੀ ਇਸ ਪੀੜਾ ਨੂੰ ਸਮਝ ਪਾਉਣਾ ਆਸਾਨ ਨਹੀਂ ਹੈ। ਸਵਾਲ ਹੈ ਅਜਿਹੇ ਵਿਚ ਕੀ ਕੀਤਾ ਜਾਵੇ? ਧਿਆਨ ਰੱਖੋ ਕਿ ਅਜਿਹੇ ਵਿਚ ...

ਪੂਰੀ ਖ਼ਬਰ »

ਤੁਹਾਡਾ ਲਿਬਾਸ, ਤੁਹਾਡੀ ਪਹਿਚਾਣ

ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ 'ਮਨ ਭਾਉਂਦਾ ਖਾਈਏ, ਜੱਗ ਭਾਉਂਦਾ ਹੰਢਾਈਏ'। ਭਾਵ ਸਾਨੂੰ ਆਪਣੀ ਮਨਪਸੰਦ ਦਾ ਭੋਜਨ ਖਾਣਾ ਚਾਹੀਦਾ ਹੈ ਅਤੇ ਕੱਪੜੇ ਉਹ ਪਹਿਨਣੇ ਚਾਹੀਦੇ ਹਨ, ਜੋ ਲੋਕਾਂ ਨੂੰ ਚੰਗੇ ਲੱਗਣ। ਕੱਪੜਾ ਖ਼ਰੀਦਣ ਲੱਗੇ ਰਿਵਾਜ ਜਾਂ ਫੈਸ਼ਨ ਨੂੰ ਹੀ ਧਿਆਨ ਵਿਚ ...

ਪੂਰੀ ਖ਼ਬਰ »

ਮੇਥੀ ਥੇਪਲਾ

* 1 ਕੱਪ ਮੇਥੀ ਦੇ ਪੱਤੇ-ਪੂਰੀ ਤਰ੍ਹਾਂ ਭਰਿਆ ਹੋਇਆ * 1 ਕੱਪ ਕਣਕ ਦਾ ਆਟਾ (120 ਗ੍ਰਾਮ) * 1/4 ਕੱਪ ਬੇਸਣ (40 ਗ੍ਰਾਮ) * 1/4 ਕੱਪ ਬਾਜਰਾ (40 ਗ੍ਰਾਮ ਬਾਜਰਾ ਆਟਾ) * 1/4 ਕੱਪ ਜਵਾਰ ਦਾ ਆਟਾ (40 ਗ੍ਰਾਮ ਜਵਾਰ ਦਾ ਆਟਾ) * 1/2 ਇੰਚ ਅਦਰਕ+1 ਜਾਂ ਦੋ ਹਰੀਆਂ ਮਿਰਚਾਂ (ਪੇਸਟ) * 1/2 ਚਮਚਾ ਲਾਲ ਮਿਰਚ ਪਾਊਡਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX