ਤਾਜਾ ਖ਼ਬਰਾਂ


ਐਸ.ਪੀ.ਜੀ.ਸੀ ਵੱਲੋਂ 2 ਮੋਬਾਈਲ ਮੈਡੀਕਲ ਵੈਨਸ ਰਵਾਨਾ
. . .  1 minute ago
ਅੰਮ੍ਰਿਤਸਰ, 25 ਅਪ੍ਰੈਲ (ਜਸਵੰਤ ਸਿੰਘ ਜੱਸ) - ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਐਸ.ਪੀ.ਜੀ.ਸੀ. ਵੱਲੋਂ ਸ਼ੁਰੂ ਕੀਤੀਆਂ 2 ਮੋਬਾਈਲ ਮੈਡੀਕਲ....
ਆਸਾਰਾਮ ਨੂੰ ਮਿਲੇ ਸਖ਼ਤ ਤੋਂ ਸਖ਼ਤ ਸਜ਼ਾ - ਪੀੜਤ ਦਾ ਪਿਤਾ
. . .  7 minutes ago
ਜੋਧਪੁਰ, 25 ਅਪ੍ਰੈਲ - ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਜੋਧਪੁਰ ਅਦਾਲਤ ਨੇ ਆਸਾਰਾਮ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਦੇ ਇਸ ਫ਼ੈਸਲੇ 'ਤੇ ਸੰਤੋਸ਼ ਜ਼ਾਹਿਰ...
ਪਟਿਆਲਾ : ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਿੱਲੀ ਲਈ ਰਵਾਨਾ
. . .  17 minutes ago
ਪਟਿਆਲਾ, 25 ਅਪ੍ਰੈਲ (ਧਰਮਿੰਦਰ) - ਸਿੱਖ ਕੌਮ ਦੇ ਜਰਨੈਲ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਸਮਰਪਿਤ ਨਗਰ ਕੀਰਤਨ ਅੱਜ ਸਵੇਰੇ 9.00 ਵਜੇ ਪੰਜ ਪਿਆਰਿਆਂ ਦੀ ਅਗਵਾਈ...
ਸ਼ਿਮਲਾ ਜਬਰ ਜਨਾਹ ਮਾਮਲਾ- ਦੋਸ਼ੀ ਨੂੰ ਭੇਜਿਆ ਗਿਆ ਨਿਆਇਕ ਹਿਰਾਸਤ 'ਚ
. . .  22 minutes ago
ਸ਼ਿਮਲਾ, 25 ਅਪ੍ਰੈਲ- ਸ਼ਿਮਲਾ ਦੇ ਕੋਟਖਾਈ ਵਿਖੇ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ਵਿੱਚ ਸੀ.ਬੀ.ਆਈ. ਵੱਲੋਂ ਗ੍ਰਿਫ਼ਤਾਰ ਦੋਸ਼ੀ...
ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  35 minutes ago
ਮੁੰਬਈ, 25 ਅਪ੍ਰੈਲ- ਮਹਾਰਾਸ਼ਟਰ ਦੇ ਬੇਲਾਪੁਰ ਵਿੱਚ ਅੱਜ ਸਵੇਰੇ ਇਕ ਕੈਮੀਕਲ ਫ਼ੈਕਟਰੀ ਨੂੰ ਭਿਆਨਕ ਅੱਗ ਲੱਗ ਗਈ....
ਕਠੂਆ ਜਬਰ ਜਨਾਹ ਮਾਮਲਾ : ਨਾਬਾਲਗ ਦੋਸ਼ੀ ਅਦਾਲਤ ਵਿਚ ਪੇਸ਼
. . .  59 minutes ago
ਕਠੂਆ, 25 ਅਪ੍ਰੈਲ - ਕਠੂਆ ਜਬਰ ਜਨਾਹ ਮਾਮਲੇ ਦੇ ਨਾਬਾਲਗ ਦੋਸ਼ੀ ਨੂੰ ਅੱਜ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਦਾਲਤ ਵਿਚ ਪੇਸ਼ ਕੀਤਾ...
ਆਸਾਰਾਮ ਸਮੇਤ ਸਾਰੇ ਮੁਲਜ਼ਮ ਜਬਰ ਜਨਾਹ ਮਾਮਲੇ 'ਚ ਦੋਸ਼ੀ ਕਰਾਰ
. . .  about 1 hour ago
ਜਬਰ ਜਨਾਹ ਮਾਮਲੇ 'ਚ ਜੋਧਪੁਰ ਦੀ ਅਦਾਲਤ ਵੱਲੋਂ ਆਸਾਰਾਮ ਦੋਸ਼ੀ ਕਰਾਰ
. . .  about 1 hour ago
ਭਾਰਤ ਅਤੇ ਮੰਗੋਲੀਆ ਵਿਚਕਾਰ ਕਈ ਸਮਝੌਤਿਆਂ ਤੇ ਹਸਤਾਖ਼ਰ
. . .  about 1 hour ago
ਉਲਾਨਬਾਤਰ, 25 ਅਪ੍ਰੈਲ - ਭਾਰਤ ਅਤੇ ਮੰਗੋਲੀਆ ਵਿਚਕਾਰ ਕਈ ਸਮਝੌਤਿਆਂ 'ਤੇ ਹਸਤਾਖ਼ਰ ਹੋਏ ਹਨ। ਇਸ ਮੌਕੇ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਮੰਗੋਲੀਆ ਦੇ ਵਿਦੇਸ਼...
ਪਾਕਿਸਤਾਨ ਦੀ ਪ੍ਰਸਿੱਧ ਨਾਟਕਕਾਰ ਮਦੀਹਾ ਗਹੌਰ ਦਾ ਦੇਹਾਂਤ
. . .  about 1 hour ago
ਅੰਮ੍ਰਿਤਸਰ, 25 ਅਪ੍ਰੈਲ (ਜਸਵੰਤ ਸਿੰਘ ਜੱਸ) - ਅਜੋਕੇ ਥੀਏਟਰ ਲਾਹੌਰ ਦੀ ਨਿਰਦੇਸ਼ਕ ਅਤੇ ਪਾਕਿਸਤਾਨ ਦੀ ਪ੍ਰਸਿੱਧ ਨਾਟਕਕਾਰ ਮਦੀਹਾ ਗਹੌਰ ਦਾ ਲਾਹੌਰ ਵਿਖੇ ਦੇਹਾਂਤ ਹੋ ਗਿਆ। ਇਹ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਨਾਰੀ ਸੰਸਾਰ

ਲੜਨਾ ਹੋਗਾ ਖੁਦ ਸੇ ਹਜ਼ਾਰੋਂ ਬਾਰ

ਅੱਜ ਜੋ ਵੀ ਦੁਨੀਆ ਵਿਚ ਹੋ ਰਿਹਾ, ਖ਼ਾਸ ਕਰਕੇ ਜੋ ਵੀ ਲੜਕੀਆਂ ਨਾਲ ਹੋ ਰਿਹਾ, ਇਸ ਦਾ ਕਾਰਨ ਲੱਭਣ ਲਈ ਸਭ ਤੋਂ ਪਹਿਲਾਂ ਅਸੀਂ ਆਪਣੇ ਘਰ ਵਿਚ ਹੀ ਇਕ ਝਾਤੀ ਮਾਰ ਲੈਂਦੇ ਹਾਂ। ਫਿਰ ਸਾਨੂੰ ਆਪਣੇ-ਆਪ ਹੀ ਪਤਾ ਲੱਗ ਜਾਵੇਗਾ ਕਿ ਇਹ ਸਭ ਕਿਉਂ ਹੋ ਰਿਹਾ ਹੈ ਤੇ ਇਸ ਦੇ ਕੀ ਕਾਰਨ ...

ਪੂਰੀ ਖ਼ਬਰ »

ਵਿਸ਼ਵ ਧਰਤੀ ਦਿਵਸ 'ਤੇ ਵਿਸ਼ੇਸ਼-ਧਰਤੀ ਬਚਾਉਣ ਲਈ ਸਾਧਾਰਨ ਗੱਲਾਂ

* ਬੱਤੀਆਂ ਬੁਝਾ ਦਿਓ : ਤੁਸੀਂ ਆਪਣੇ ਕਮਰੇ 'ਚੋਂ ਭਾਵੇਂ ਕੁਝ ਮਿੰਟਾਂ ਲਈ ਹੀ ਬਾਹਰ ਜਾਂਦੇ ਹੋ, ਪਰ ਬੱਤੀਆਂ ਬੰਦ ਕਰਕੇ ਜਾਓ।
* ਨਾ ਵਰਤੋਂ ਵਿਚ ਆਉਣ ਵਾਲੇ ਬਿਜਲੀ ਉਪਕਰਨ ਦੇ ਪਲੱਗ ਕੱਢ ਦਿਓ : ਬੰਦ ਪਏ ਉਪਕਰਨ ਜਾਂ ਜਿਨ੍ਹਾਂ ਦੀ ਲੋੜ ਨਾ ਹੋਵੇ, ਉਨ੍ਹਾਂ ਦੇ ਪਲੱਗ ਉਤਾਰ ਦਿਓ, ਕਿਉਂਕਿ ਕਈ ਵਾਰ ਅਜਿਹੇ ਉਪਕਰਨ ਵੀ ਹੁੰਦੇ ਹਨ, ਜਿਨ੍ਹਾਂ ਦੇ ਟਾਈਮਰ ਜਾਂ ਫੀਚਰ ਬਿਜਲੀ ਲਗਾਤਾਰ ਖਪਤ ਕਰਦੇ ਰਹਿੰਦੇ ਹਨ।
* ਪਾਣੀ ਦੀ ਵਰਤੋਂ ਘੱਟ ਕਰੋ : ਸਾਡੇ ਟਾਇਲਟ ਟੈਂਕ ਵਿਚ ਵੀ ਬਰਿਕਸ ਹੁੰਦੀਆਂ ਹਨ ਪਰ ਪਾਣੀ ਬਚਾਉਣ ਦਾ ਇਹ ਸਾਧਾਰਨ ਤਰੀਕਾ ਹੈ ਕਿ ਹਰੇਕ ਵਾਰ ਫਲੱਸ਼ ਨਾ ਕਰੋ।
* ਮੁੜ ਵਰਤੋਂ ਵਿਚ ਆਉਣ ਵਾਲੇ ਥੈਲੇ ਨਾਲ ਹੀ ਖ਼ਰੀਦੋ-ਫਰੋਖਤ ਕਰੋ : ਤੁਸੀਂ ਸਟੋਰ ਤੱਕ ਪੈਦਲ ਜਾ ਕੇ ਖ਼ਰੀਦੋ-ਫਰੋਖਤ ਕਰੋ।
* ਬਾਈਕਾਟ ਕਰੋ : ਕੋਈ ਵੀ ਵਿਕਰੇਤਾ ਜੇ ਅਜਿਹੀਆਂ ਵਸਤੂਆਂ ਵੇਚੇ, ਜੋ ਪ੍ਰਦੂਸ਼ਣ ਪੈਦਾ ਕਰਨ ਜਾਂ ਫੈਲਾਉਣ ਤਾਂ ਉਸ ਦਾ ਬਾਈਕਾਟ ਕਰੋ।
* ਆਪਣੇ ਹੱਥੀਂ ਕੱਪੜੇ ਧੋਵੋ : ਆਪਣੇ ਹੱਥੀਂ ਕੱਪੜੇ ਧੋਣਾ ਸਸਤਾ ਪੈਂਦਾ ਹੈ। ਕੱਪੜੇ ਧੋ ਕੇ ਤਾਰ ਉੱਪਰ ਸੁੱਕਣੇ ਪਾਓ। ਇਸ ਤਰ੍ਹਾਂ ਊਰਜਾ ਦੀ ਬੱਚਤ ਹੋਵੇਗੀ।
* ਪੁਰਾਣੇ ਕੱਪੜੇ ਦਾਨ ਕਰੋ : ਤੁਹਾਡੇ ਵੱਲੋਂ ਪਹਿਨੇ ਜਾਂ ਘਰ ਵਿਚ ਪਏ ਥੋੜ੍ਹੇ ਖਰਾਬ ਕੱਪੜੇ ਲੋੜਵੰਦਾਂ ਦੇ ਕੰਮ ਆ ਸਕਦੇ ਹਨ। ਤੁਸੀਂ ਲੋੜਵੰਦਾਂ ਨੂੰ ਪੁਰਾਣੇ ਸਵੈਟਰ, ਜੈਕਟ ਜਾਂ ਪੁਰਾਣੀਆਂ ਜੁੱਤੀਆਂ ਦੇ ਸਕਦੇ ਹੋ।
* ਵਰਤੇ ਸਮਾਨ ਨੂੰ ਨਵਾਂ ਬਣਨ ਲਈ ਭੇਜੋ : ਕਈ ਵਸਤਾਂ ਹਨ, ਜਿਨ੍ਹਾਂ ਦੇ ਵਰਤੇ ਮੈਟੀਰੀਅਲ ਤੋਂ ਮੁੜ ਨਵਾਂ ਸਮਾਨ ਬਣਾਇਆ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਆਲਾ-ਦੁਆਲਾ ਤਾਂ ਸਾਫ਼ ਰਹੇਗਾ ਹੀ, ਇਹ ਧਰਤੀ ਵੀ ਸੁੰਦਰ ਬਣ ਜਾਵੇਗੀ, ਹਰ ਪੁਰਾਣੀ ਚੀਜ਼ ਮੁੜ ਨਵੀਂ ਬਣ ਸਕਦੀ ਹੈ।
* ਸੋਲਰ ਉਪਕਰਨਾਂ ਦੀ ਵਰਤੋਂ ਕਰੋ : ਥੋੜ੍ਹੀ ਜਿਹੀ ਪੂੰਜੀ ਨਾਲ ਤੁਸੀਂ ਹਜ਼ਾਰਾਂ ਬਚਾਅ ਸਕਦੇ ਹੋ। ਇਸ ਲਈ ਤੁਸੀਂ ਆਪਣੇ ਘਰ ਨੂੰ ਸੋਲਰ ਉਪਕਰਨਾਂ ਨਾਲ ਚਲਾਓ।
* ਬੈੱਡ (ਬਿਸਤਰੇ) ਤੋਂ ਛੁਟਕਾਰਾ ਪਾਓ : ਬਹੁਤ ਸਾਰੇ ਮਾਹਿਰਾਂ ਦਾ ਵਿਚਾਰ ਹੈ ਕਿ ਬਿਨਾਂ ਕਿਸੇ ਬਿਸਤਰ ਜਾਂ ਸਿਰਹਾਣੇ ਦੇ ਜ਼ਮੀਨ 'ਤੇ ਸੌਣਾ ਬਿਹਤਰ ਹੈ।
* ਬਾਹਰ ਨਿਕਲੋ ਤੇ ਆਰਗੇਨਾਈਜ਼ ਕਰੋ : ਆਪਣੇ ਘਰੋਂ ਬਾਹਰ ਨਿਕਲੋ ਅਤੇ ਭਾਈਚਾਰਕ ਸੰਸਥਾ ਬਣਾਓ। ਹੁਣ ਅਸੀਂ ਵੀ ਇਕ ਅਜਿਹੀ ਸੰਸਥਾ ਰਾਹੀਂ ਆਪਣੇ ਘਰ ਵਿਚ ਹਫਤੇ ਪਿੱਛੋਂ ਆਪਣੇ ਜਾਣਦੇ-ਪਛਾਣਦੇ ਲੋਕਾਂ ਨੂੰ ਮਿਲਦੇ ਹਾਂ।
* ਚੰਗੇ ਗੁਆਂਢੀ ਬਣੋ : ਛੋਟੇ-ਛੋਟੇ ਘਰਾਂ ਵਿਚ ਰਹਿੰਦਿਆਂ ਕਈ ਨਵੇਂ ਲੋਕਾਂ ਨਾਲ ਮਿਲਾਪ ਹੁੰਦਾ ਹੈ। ਉਨ੍ਹਾਂ ਨੂੰ ਜਾਣਨ ਦਾ ਯਤਨ ਕਰੋ। ਉਹ ਤੁਹਾਡੇ ਗੁਆਂਢੀ ਹਨ ਅਤੇ ਬਹੁਤ ਸਾਧਾਰਨ ਲੋਕ ਹਨ। ਉਹ ਤੁਹਾਡੇ ਜਿੰਦਾ ਰਹਿਣ ਦੀ ਕੁੰਜੀ ਹਨ।
* ਕਾਰ-ਪੂਲ ਕਰੋ : ਨਵੀਂ ਪਾਰਟ ਟਾਈਮ ਨੌਕਰੀ 'ਤੇ ਜਾਂਦਿਆਂ ਸਾਥੀਆਂ ਨਾਲ ਦਫ਼ਤਰ ਤੋਂ ਘਰ ਤੱਕ ਕਾਰ ਪੂਲ ਕਰਨ ਨਾਲ ਗੈਸ ਅਤੇ ਪੈਸਾ ਤਾਂ ਬਚੇਗਾ ਹੀ, ਨਾਲ ਹੀ ਇਸ ਤਰ੍ਹਾਂ ਤੁਸੀਂ ਦੂਜੇ ਲੋਕਾਂ ਬਾਰੇ ਚੰਗੀ ਤਰ੍ਹਾਂ ਜਾਣੋਗੇ ਵੀ।
* ਅਖ਼ਬਾਰਾਂ ਨੂੰ ਬੰਨ੍ਹ ਕੇ ਦਿਓ : ਆਪਣੇ ਸਾਰੇ ਪੁਰਾਣੇ ਅਖ਼ਬਾਰਾਂ ਨੂੰ ਬੰਨ੍ਹੋ ਅਤੇ ਰੱਦੀ ਦੀ ਦੁਕਾਨ 'ਤੇ ਦਿਓ ਤਾਂ ਜੋ ਉਸ ਦਾ ਮੁੜ ਪੇਪਰ ਬਣ ਸਕੇ।
* ਪਹਿਲਾਂ ਵਰਤੀ ਹੋਈ ਕਾਰ ਵੀ ਖ਼ਰੀਦ ਸਕਦੇ ਹੋ : ਕਈ ਵਾਰ ਪਹਿਲਾਂ ਵਰਤੀ ਹੋਈ ਚੰਗੀ ਕਾਰ ਵੀ ਮਿਲ ਜਾਂਦੀ ਹੈ, ਜੇਕਰ ਤੁਸੀਂ ਦੇਖੋ ਤਾਂ।
* ਜ਼ਿੰਦਗੀ ਚਲਦੀ ਰਹਿੰਦੀ ਹੈ : ਘਰ ਵਿਚ ਦੁੱਧ ਰੱਖਣ ਦੀ ਸਹੀ ਥਾਂ ਕੀ ਹੋਣੀ ਚਾਹੀਦੀ ਹੈ, ਟੂਟੀਆਂ ਵਿਚ ਪਾਣੀ ਦੀ ਅਸ਼ੁੱਧਤਾ ਤੋਂ ਕਿਵੇਂ ਬਚਿਆ ਜਾ ਸਕਦਾ, ਇਸ ਤੋਂ ਹੋਰ ਵੀ ਵੱਡੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ, ਪਰ ਜ਼ਿੰਦਗੀ ਫਿਰ ਵੀ ਚਲਦੀ ਰਹਿੰਦੀ ਹੈ।
* ਬੱਤੀਆਂ ਜਗਾਓ : ਟਾਇਲਟ ਫਲੱਸ਼ ਕਰੋ। ਧਰਤੀ ਨੂੰ ਬਚਾਉਣ ਬਾਰੇ ਭੁੱਲ ਜਾਓ। ਘੱਟੋ-ਘੱਟ ਹੁਣ ਇਸ ਸਮੇਂ। ਇਹ ਸਮਾਂ ਆਪਣੀ ਜ਼ਿੰਦਗੀ ਨੂੰ ਇਕ ਅਨੁਸ਼ਾਸਨ ਵਿਚ ਕਰਨ ਦਾ ਸਮਾਂ ਹੈ। ਇਕ ਚੀਜ਼ 'ਤੇ ਧਿਆਨ ਕੇਂਦਰਤ ਕਰੋ ਅਤੇ ਫਿਰ ਉਸ ਕੰਮ ਨੂੰ ਕਰੋ।


ਖ਼ਬਰ ਸ਼ੇਅਰ ਕਰੋ

ਘਰ ਵਿਚ ਬਣੇ ਫੇਸਪੈਕ ਲਗਾਓ ਟੈਨਿੰਗ ਤੋਂ ਰਾਹਤ ਪਾਓ

ਖੀਰੇ ਨਾਲ ਬਣਿਆ ਫੇਸਪੈਕ : ਹਰੇ ਖੀਰੇ ਨੂੰ ਕੱਦੂਕਸ਼ ਕਰ ਲਓ ਅਤੇ ਉਸ ਵਿਚ ਥੋੜ੍ਹੀ ਜਿਹੀ ਖੰਡ ਪਾ ਕੇ ਇਸ ਨੂੰ ਫਰਿੱਜ ਵਿਚ ਥੋੜ੍ਹੀ ਦੇਰ ਲਈ ਰੱਖ ਦਿਓ। ਇਸ ਨੂੰ ਚਿਹਰੇ 'ਤੇ 10 ਮਿੰਟ ਤੱਕ ਲਗਾ ਕੇ ਰੱਖੋ ਅਤੇ ਇਸ ਤੋਂ ਬਾਅਦ ਧੋ ਲਓ। ਖੀਰੇ ਤੋਂ ਬਣਿਆ ਇਹ ਫੇਸਪੈਕ ਸਾਡੇ ...

ਪੂਰੀ ਖ਼ਬਰ »

ਜਦੋਂ ਨਿਕਲਣ ਬੱਚਿਆਂ ਦੇ ਦੰਦ

ਦੰਦ ਆਉਣ ਦੌਰਾਨ ਬੱਚਿਆਂ ਵਿਚ ਕਈ ਕਿਸਮ ਦੇ ਸਰੀਰਕ ਬਦਲਾਅ ਆਉਂਦੇ ਹਨ। ਏਨਾ ਹੀ ਨਹੀਂ, ਬੱਚਾ ਵੀ ਚਿੜਚਿੜਾ ਅਤੇ ਮੂਡੀ ਹੋ ਜਾਂਦਾ ਹੈ। ਬੱਚਿਆਂ ਦੀ ਇਸ ਪੀੜਾ ਨੂੰ ਸਮਝ ਪਾਉਣਾ ਆਸਾਨ ਨਹੀਂ ਹੈ। ਸਵਾਲ ਹੈ ਅਜਿਹੇ ਵਿਚ ਕੀ ਕੀਤਾ ਜਾਵੇ? ਧਿਆਨ ਰੱਖੋ ਕਿ ਅਜਿਹੇ ਵਿਚ ...

ਪੂਰੀ ਖ਼ਬਰ »

ਤੁਹਾਡਾ ਲਿਬਾਸ, ਤੁਹਾਡੀ ਪਹਿਚਾਣ

ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ 'ਮਨ ਭਾਉਂਦਾ ਖਾਈਏ, ਜੱਗ ਭਾਉਂਦਾ ਹੰਢਾਈਏ'। ਭਾਵ ਸਾਨੂੰ ਆਪਣੀ ਮਨਪਸੰਦ ਦਾ ਭੋਜਨ ਖਾਣਾ ਚਾਹੀਦਾ ਹੈ ਅਤੇ ਕੱਪੜੇ ਉਹ ਪਹਿਨਣੇ ਚਾਹੀਦੇ ਹਨ, ਜੋ ਲੋਕਾਂ ਨੂੰ ਚੰਗੇ ਲੱਗਣ। ਕੱਪੜਾ ਖ਼ਰੀਦਣ ਲੱਗੇ ਰਿਵਾਜ ਜਾਂ ਫੈਸ਼ਨ ਨੂੰ ਹੀ ਧਿਆਨ ਵਿਚ ...

ਪੂਰੀ ਖ਼ਬਰ »

ਮੇਥੀ ਥੇਪਲਾ

* 1 ਕੱਪ ਮੇਥੀ ਦੇ ਪੱਤੇ-ਪੂਰੀ ਤਰ੍ਹਾਂ ਭਰਿਆ ਹੋਇਆ * 1 ਕੱਪ ਕਣਕ ਦਾ ਆਟਾ (120 ਗ੍ਰਾਮ) * 1/4 ਕੱਪ ਬੇਸਣ (40 ਗ੍ਰਾਮ) * 1/4 ਕੱਪ ਬਾਜਰਾ (40 ਗ੍ਰਾਮ ਬਾਜਰਾ ਆਟਾ) * 1/4 ਕੱਪ ਜਵਾਰ ਦਾ ਆਟਾ (40 ਗ੍ਰਾਮ ਜਵਾਰ ਦਾ ਆਟਾ) * 1/2 ਇੰਚ ਅਦਰਕ+1 ਜਾਂ ਦੋ ਹਰੀਆਂ ਮਿਰਚਾਂ (ਪੇਸਟ) * 1/2 ਚਮਚਾ ਲਾਲ ਮਿਰਚ ਪਾਊਡਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX