ਤਾਜਾ ਖ਼ਬਰਾਂ


ਬਤੌਰ ਲੋਕ ਸਭਾ ਮੈਂਬਰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ- ਸਿੱਧੂ
. . .  5 minutes ago
ਅੰਮ੍ਰਿਤਸਰ, 17 ਅਗਸਤ (ਰੇਸ਼ਮ ਸਿੰਘ)- ਅਕਾਲੀ-ਭਾਜਪਾ ਸਰਕਾਰ ਵੇਲੇ ਉਨ੍ਹਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੁੰਦੀ ਸੀ ਤੇ ਉਨ੍ਹਾਂ ਨੂੰ ਹਮੇਸ਼ਾ ਹੀ ਨਜ਼ਰਅੰਦਾਜ਼ ਕੀਤਾ ਗਿਆ। ਇਹ ਖ਼ੁਲਾਸਾ ਅੱਜ ਇੱਥੇ ਸ਼ਹੀਦ ਮਦਨ ਲਾਲ ਢੀਂਗਰਾ ਦੇ ਰਾਜ ਪੱਧਰੀ...
ਨਗਰ ਨਿਗਮ ਚੋਣਾਂ ਦੇ ਨਤੀਜਿਆਂ 'ਚ ਤ੍ਰਿਣਮੂਲ ਕਾਂਗਰਸ ਅੱਗੇ
. . .  47 minutes ago
ਕੋਲਕਾਤਾ, 17 ਅਗਸਤ- ਪੱਛਮੀ ਬੰਗਾਲ 'ਚ 13 ਅਗਸਤ ਨੂੰ ਹੋਈਆਂ ਨਗਰ ਨਿਗਮ ਚੋਣਾ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਨਤੀਜਿਆਂ 'ਚ ਸੱਤਾਧਾਰੀ ਪਾਰਟੀ ਤ੍ਰਿਣਮੂਲ...
ਅਰੁਣਾਚਲ 'ਚ ਆਇਆ 3.8 ਤੀਬਰਤਾ ਦਾ ਭੁਚਾਲ
. . .  58 minutes ago
ਸਤੰਬਰ ਦੇ ਆਖ਼ਰੀ ਹਫ਼ਤੇ ਅਮਰੀਕੀ ਕੱਚਾ ਤੇਲ ਪਹੁੰਚੇਗਾ ਭਾਰਤ
. . .  about 1 hour ago
ਵਾਸ਼ਿੰਗਟਨ, 17 ਅਗਸਤ- ਅਮਰੀਕੀ ਕੱਚੇ ਤੇਲ ਦੀ ਪਹਿਲੀ ਸਪਲਾਈ ਸਤੰਬਰ ਦੇ ਆਖ਼ਰੀ ਹਫ਼ਤੇ ਭਾਰਤ ਪਹੁੰਚ ਰਹੀ ਹੈ। ਇਸ ਨਾਲ ਭਾਰਤ-ਅਮਰੀਕਾ ਸੰਬੰਧਾਂ 'ਚ ਨਵੇਂ ਵਿਸਤਾਰ ਖੁੱਲ੍ਹਣ...
ਅਣਪਛਾਤੀ ਲਾਸ਼ ਨੂੰ ਕੁੱਤਿਆਂ ਨੋਚ ਕੇ ਕੀਤਾ ਬੇਪਛਾਣ
. . .  about 1 hour ago
ਮੌੜ ਮੰਡੀ, 17 ਅਗਸਤ (ਕਮਲਜੀਤ ਸਿੰਘ ਸਿੱਧੂ, ਗੁਰਜੀਤ ਸਿੰਘ ਕਮਾਲੂ)- ਬਠਿੰਡਾ ਦੇ ਮੌੜ ਮੰਡੀ ਵਿਖੇ ਰਾਹ ਜਾਂਦੇ ਲੋਕਾਂ ਨੇ ਕੱਤਿਆਂ ਵੱਲੋਂ ਇੱਕ ਅਣਪਛਾਤੀ ਲਾਸ਼ ਨੂੰ ਨੋਚਦਿਆਂ ਦੇਖਿਆ। ਕੁੱਤਿਆਂ ਨੇ ਲਾਸ਼ ਨੂੰ ਇਸ ਕਦਰ ਨੋਚਿਆ ਕਿ ਲਾਸ਼ ਦੀ ਪਛਾਣ ਕਰਨੀ...
ਬੀ.ਐੱਸ.ਐਫ. ਨੇ 10 ਕਰੋੜ ਦੀ ਹੈਰੋਇਨ ਕੀਤੀ ਬਰਾਮਦ
. . .  about 2 hours ago
ਅਜਨਾਲਾ/ਭਿੰਡੀ ਸੈਂਦਾ, 17 ਅਗਸਤ (ਐੱਸ.ਪ੍ਰਸ਼ੋਤਮ, ਪ੍ਰਿਤਪਾਲ ਸਿੰਘ ਸੂਫ਼ੀ)-ਅੱਜ ਅਜਨਾਲਾ ਉਪ-ਮੰਡਲ ਖੇਤਰ ਦੀ ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਚੌਂਕੀ ਛੰਨ ਮਲਾਹ ਨੇੜੇ ਬੀ.ਐੱਸ.ਐਫ. 17 ਬਟਾਲੀਅਨ ਦੇ ਜਵਾਨਾਂ ਨੇ ਤਸਕਰਾਂ ਦੀ...
ਯੂ.ਪੀ.'ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ 33 ਹੋਈ
. . .  about 2 hours ago
ਲਖਨਊ, 17 ਅਗਸਤ- ਉੱਤਰ ਪ੍ਰਦੇਸ਼ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 33 ਹੋ ਗਈ ਹੈ। ਉੱਧਰ ਬਚਾਅ ਤੇ ਰਾਹਤ ਟੀਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚੋਂ ਲੋਕਾਂ ਨੂੰ ਬਾਹਰ...
ਸ਼ਰਦ ਯਾਦਵ ਦਾ ਸ਼ਕਤੀ ਪ੍ਰਦਰਸ਼ਨ ਅੱਜ
. . .  about 3 hours ago
ਨਵੀਂ ਦਿੱਲੀ,17 ਅਗਸਤ- ਜੇ.ਡੀ.ਯੂ.ਦੇ ਨਾਰਾਜ਼ ਆਗੂ ਸ਼ਰਦ ਯਾਦਵ ਅੱਜ ਦਿੱਲੀ ਵਿਖੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਗੇ। ਉਨ੍ਹਾਂ ਵੱਲੋਂ ਰੱਖੇ ਸਾਂਝੀ ਵਿਰਾਸਤ ਪ੍ਰੋਗਰਾਮ 'ਚ 17 ਪਾਰਟੀਆਂ ਦੇ ਆਗੂ ਪਹੁੰਚ ਰਹੇ ਹਨ। ਸੂਤਰਾਂ ਅਨੁਸਾਰ ਸ਼ਰਦ ਇੱਕ...
ਸ੍ਰੀਨਗਰ-ਬਨੀਹਾਲ ਰੇਲ ਸੇਵਾ ਮੁੜ ਬੰਦ
. . .  about 3 hours ago
ਲੇਹ ਦੇ ਚਿਸ਼ੁਲ ਵਿਖੇ ਭਾਰਤ-ਚੀਨ ਵਿਚਾਲੇ ਹੋਵੇਗੀ ਫਲੈਗ ਮੀਟਿੰਗ - ਸੂਤਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਨਾਰੀ ਸੰਸਾਰ

ਲੜਨਾ ਹੋਗਾ ਖੁਦ ਸੇ ਹਜ਼ਾਰੋਂ ਬਾਰ

ਅੱਜ ਜੋ ਵੀ ਦੁਨੀਆ ਵਿਚ ਹੋ ਰਿਹਾ, ਖ਼ਾਸ ਕਰਕੇ ਜੋ ਵੀ ਲੜਕੀਆਂ ਨਾਲ ਹੋ ਰਿਹਾ, ਇਸ ਦਾ ਕਾਰਨ ਲੱਭਣ ਲਈ ਸਭ ਤੋਂ ਪਹਿਲਾਂ ਅਸੀਂ ਆਪਣੇ ਘਰ ਵਿਚ ਹੀ ਇਕ ਝਾਤੀ ਮਾਰ ਲੈਂਦੇ ਹਾਂ। ਫਿਰ ਸਾਨੂੰ ਆਪਣੇ-ਆਪ ਹੀ ਪਤਾ ਲੱਗ ਜਾਵੇਗਾ ਕਿ ਇਹ ਸਭ ਕਿਉਂ ਹੋ ਰਿਹਾ ਹੈ ਤੇ ਇਸ ਦੇ ਕੀ ਕਾਰਨ ...

ਪੂਰੀ ਖ਼ਬਰ »

ਵਿਸ਼ਵ ਧਰਤੀ ਦਿਵਸ 'ਤੇ ਵਿਸ਼ੇਸ਼-ਧਰਤੀ ਬਚਾਉਣ ਲਈ ਸਾਧਾਰਨ ਗੱਲਾਂ

* ਬੱਤੀਆਂ ਬੁਝਾ ਦਿਓ : ਤੁਸੀਂ ਆਪਣੇ ਕਮਰੇ 'ਚੋਂ ਭਾਵੇਂ ਕੁਝ ਮਿੰਟਾਂ ਲਈ ਹੀ ਬਾਹਰ ਜਾਂਦੇ ਹੋ, ਪਰ ਬੱਤੀਆਂ ਬੰਦ ਕਰਕੇ ਜਾਓ। * ਨਾ ਵਰਤੋਂ ਵਿਚ ਆਉਣ ਵਾਲੇ ਬਿਜਲੀ ਉਪਕਰਨ ਦੇ ਪਲੱਗ ਕੱਢ ਦਿਓ : ਬੰਦ ਪਏ ਉਪਕਰਨ ਜਾਂ ਜਿਨ੍ਹਾਂ ਦੀ ਲੋੜ ਨਾ ਹੋਵੇ, ਉਨ੍ਹਾਂ ਦੇ ਪਲੱਗ ਉਤਾਰ ...

ਪੂਰੀ ਖ਼ਬਰ »

ਘਰ ਵਿਚ ਬਣੇ ਫੇਸਪੈਕ ਲਗਾਓ ਟੈਨਿੰਗ ਤੋਂ ਰਾਹਤ ਪਾਓ

ਖੀਰੇ ਨਾਲ ਬਣਿਆ ਫੇਸਪੈਕ : ਹਰੇ ਖੀਰੇ ਨੂੰ ਕੱਦੂਕਸ਼ ਕਰ ਲਓ ਅਤੇ ਉਸ ਵਿਚ ਥੋੜ੍ਹੀ ਜਿਹੀ ਖੰਡ ਪਾ ਕੇ ਇਸ ਨੂੰ ਫਰਿੱਜ ਵਿਚ ਥੋੜ੍ਹੀ ਦੇਰ ਲਈ ਰੱਖ ਦਿਓ। ਇਸ ਨੂੰ ਚਿਹਰੇ 'ਤੇ 10 ਮਿੰਟ ਤੱਕ ਲਗਾ ਕੇ ਰੱਖੋ ਅਤੇ ਇਸ ਤੋਂ ਬਾਅਦ ਧੋ ਲਓ। ਖੀਰੇ ਤੋਂ ਬਣਿਆ ਇਹ ਫੇਸਪੈਕ ਸਾਡੇ ਚਿਹਰੇ ਦੀ ਚਮੜੀ ਨੂੰ ਠੰਢਕ ਦਿੰਦਾ ਹੈ ਅਤੇ ਉਸ ਦੀ ਨਮੀ ਬਰਕਰਾਰ ਰੱਖਦਾ ਹੈ।
ਚੰਦਨ ਦਾ ਪੈਕ : ਗਰਮੀ ਦੇ ਦਿਨਾਂ ਵਿਚ ਸਰੀਰ ਵਿਚ ਪਾਣੀ ਦੀ ਕਮੀ ਹੋਣ ਨਾਲ ਚਮੜੀ ਡੀ-ਹਾਈਡ੍ਰੇਟ ਹੋ ਜਾਂਦੀ ਹੈ। ਚੰਦਨ ਸਰੀਰ ਨੂੰ ਠੰਡਕ ਪਹੁੰਚਾਉਂਦਾ ਹੈ। ਚੰਦਨ ਵਿਚ ਥੋੜ੍ਹਾ ਗੁਲਾਬ ਜਲ ਮਿਲਾ ਕੇ ਆਪਣੇ ਚਿਹਰੇ ਦੀ ਚਮੜੀ 'ਤੇ ਲਗਾਓ। ਇਹ ਚਮੜੀ ਨੂੰ ਮੁਲਾਇਮ ਬਣਾ ਕੇ ਉਸ ਦੀ ਟੇਨਿੰਗ ਨੂੰ ਘੱਟ ਕਰਦਾ ਹੈ।
ਦੁੱਧ ਦਾ ਪੈਕ : ਦੁੱਧ ਦਾ ਪੈਕ ਤਿਆਰ ਕਰਨ ਲਈ ਮਿਲਕ ਪਾਊਡਰ ਜਾਂ ਦੁੱਧ ਅਤੇ ਸ਼ਹਿਦ ਨੂੰ ਮਿਲਾ ਕੇ ਇਸ ਨੂੰ ਚਿਹਰੇ 'ਤੇ ਲਗਾਓ। ਇਸ ਨੂੰ 15 ਮਿੰਟ ਤੱਕ ਥੋੜ੍ਹੀ ਦੇਰ ਲਈ ਛੱਡ ਦਿਓ। ਧੋਣ ਤੋਂ ਬਾਅਦ ਦੇਖੋਗੇ ਕਿ ਚਮੜੀ ਦੀ ਗੁਆਚੀ ਹੋਈ ਨਮੀ ਦੁਬਾਰਾ ਆਈ ਹੈ।
ਕੇਲੇ ਦਾ ਪੈਕ : ਗਰਮੀ ਦੇ ਦਿਨਾਂ ਵਿਚ ਕੁਝ ਲੋਕਾਂ ਨੂੰ ਚਮੜੀ ਵਿਚੋਂ ਵਾਧੂ ਤੇਲ ਨਿਕਲਣ ਦੀ ਸ਼ਿਕਾਇਤ ਹੁੰਦੀ ਹੈ, ਉਨ੍ਹਾਂ ਦੇ ਉਲਟ ਕੁਝ ਲੋਕਾਂ ਦੀ ਚਮੜੀ ਗਰਮੀ ਵਿਚ ਜ਼ਿਆਦਾ ਖੁਸ਼ਕ ਹੋ ਜਾਂਦੀ ਹੈ। ਇਕ ਪੱਕੇ ਹੋਏ ਕੇਲੇ ਨੂੰ ਲੈ ਕੇ ਉਸ ਵਿਚ ਥੋੜ੍ਹਾ ਸ਼ਹਿਦ ਅਤੇ ਕ੍ਰੀਮ ਮਿਲਾਓ ਅਤੇ ਇਸ ਨੂੰ ਚਿਹਰੇ 'ਤੇ ਲਗਾਓ। 10 ਮਿੰਟ ਤੋਂ ਬਾਅਦ ਹਲਕੇ ਗਰਮ ਪਾਣੀ ਨਾਲ ਆਪਣਾ ਚਿਹਰਾ ਧੋ ਲਓ।
ਦਹੀਂ ਅਤੇ ਵੇਸਣ ਦਾ ਪੈਕ : ਗਰਮੀ ਦੇ ਦਿਨਾਂ ਵਿਚ ਹੋਣ ਵਾਲੀ ਚਮੜੀ ਦੇ ਟੇਨਿੰਗ ਲਈ ਹੋਰ ਸਾਵਧਾਨੀ ਵਰਤਣੀ ਚਾਹੀਦੀ ਹੈ। ਦਹੀਂ ਵਿਚ ਥੋੜ੍ਹਾ ਜਿਹਾ ਵੇਸਣ ਮਿਲਾ ਕੇ ਆਪਣੀ ਚਮੜੀ 'ਤੇ ਲਗਾਓ। ਜੇ ਪੂਰੇ ਸਰੀਰ ਵਿਚ ਟੇਨਿੰਗ ਹੈ ਤਾਂ ਇਸ ਦਾ ਲੇਪ ਲਗਾਇਆ ਜਾ ਸਕਦਾ ਹੈ। ਸੁੱਕਣ ਤੋਂ ਬਾਅਦ ਇਸ ਨੂੰ ਹਲਕੇ ਗਰਮ ਪਾਣੀ ਨਾਲ ਧੋ ਦਿਓ। ਫਰਕ ਤੁਹਾਨੂੰ ਖੁਦ ਹੀ ਨਜ਼ਰ ਆ ਜਾਵੇਗਾ।
ਸਟ੍ਰਾਬੇਰੀ ਅਤੇ ਲੈਮਨ ਪੈਕ : ਥੋੜ੍ਹੀ ਜਿਹੀ ਸਟ੍ਰਾਬੇਰੀ ਵਿਚ ਦਹੀਂ, ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਓ ਅਤੇ ਉਸ ਦੇ ਸੁੱਕਣ ਤੋਂ ਬਾਅਦ ਧੋ ਦਿਓ। ਇਸ ਨਾਲ ਤੁਹਾਡਾ ਚਿਹਰਾ ਨਰਮ, ਤਰੋਤਾਜ਼ਾ ਅਤੇ ਸੁੰਦਰ ਦਿਖਾਈ ਦੇਣ ਲਗਦਾ ਹੈ।
ਪੁਦੀਨੇ ਦਾ ਪੈਕ : ਪੁਦੀਨੇ ਦੀ ਤਸੀਰ ਠੰਢੀ ਹੁੰਦੀ ਹੈ, ਗਰਮੀ ਦੇ ਮੌਸਮ ਵਿਚ ਆਪਣੀ ਚਮੜੀ ਨੂੰ ਠੰਢਕ ਪਹੁੰਚਾਉਣ ਲਈ ਪੁਦੀਨੇ ਦਾ ਫੇਸਪੈਕ ਤਿਆਰ ਕਰੋ। ਪੁਦੀਨੇ ਦੇ ਪੱਤਿਆਂ ਨੂੰ ਲੈ ਕੇ ਉਨ੍ਹਾਂ ਵਿਚ ਥੋੜ੍ਹੀ ਜਿਹੀ ਹਲਦੀ ਪਾਓ ਅਤੇ ਗਰਮ ਪਾਣੀ ਪਾ ਕੇ ਚਿਹਰੇ 'ਤੇ ਲਗਾਓ ਅਤੇ ਇਸ ਨੂੰ 15 ਮਿੰਟ ਤੋਂ ਬਾਅਦ ਧੋ ਲਓ।
ਨਿੰਬੂ ਦਾ ਪੈਕ : ਗਰਮੀ ਦੇ ਦਿਨਾਂ ਵਿਚ ਸਾਡੀ ਚਮੜੀ ਚਿਪਚਿਪੀ ਅਤੇ ਤੇਲੀ ਹੋ ਜਾਂਦੀ ਹੈ। ਇਕ ਚਮਚ ਨਿੰਬੂ ਦੇ ਰਸ ਵਿਚ ਥੋੜ੍ਹਾ ਜਿਹਾ ਸ਼ਹਿਦ ਅਤੇ ਆਂਡੇ ਦਾ ਪੀਲਾ ਹਿੱਸਾ ਮਿਲਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਇਸ ਪੈਕ ਨੂੰ 20 ਮਿੰਟ ਤੱਕ ਆਪਣੇ ਚਿਹਰੇ 'ਤੇ ਲਗਾ ਕੇ ਰੱਖੋ ਅਤੇ ਇਸ ਤੋਂ ਬਾਅਦ ਉਸ ਨੂੰ ਸਾਦੇ ਪਾਣੀ ਨਾਲ ਧੋ ਦਿਓ। ਤੁਹਾਡੀ ਚਮੜੀ ਦੀ ਖੋਈ ਹੋਈ ਚਮਕ ਵਾਪਸ ਲਿਆਉਣ ਵਿਚ ਨਿੰਬੂ ਸਭ ਤੋਂ ਕਾਰਗਰ ਸਾਬਤ ਹੁੰਦਾ ਹੈ।

-ਫਿਊਚਰ ਮੀਡੀਆ ਨੈੱਟਵਰਕ


ਖ਼ਬਰ ਸ਼ੇਅਰ ਕਰੋ

ਜਦੋਂ ਨਿਕਲਣ ਬੱਚਿਆਂ ਦੇ ਦੰਦ

ਦੰਦ ਆਉਣ ਦੌਰਾਨ ਬੱਚਿਆਂ ਵਿਚ ਕਈ ਕਿਸਮ ਦੇ ਸਰੀਰਕ ਬਦਲਾਅ ਆਉਂਦੇ ਹਨ। ਏਨਾ ਹੀ ਨਹੀਂ, ਬੱਚਾ ਵੀ ਚਿੜਚਿੜਾ ਅਤੇ ਮੂਡੀ ਹੋ ਜਾਂਦਾ ਹੈ। ਬੱਚਿਆਂ ਦੀ ਇਸ ਪੀੜਾ ਨੂੰ ਸਮਝ ਪਾਉਣਾ ਆਸਾਨ ਨਹੀਂ ਹੈ। ਸਵਾਲ ਹੈ ਅਜਿਹੇ ਵਿਚ ਕੀ ਕੀਤਾ ਜਾਵੇ? ਧਿਆਨ ਰੱਖੋ ਕਿ ਅਜਿਹੇ ਵਿਚ ...

ਪੂਰੀ ਖ਼ਬਰ »

ਤੁਹਾਡਾ ਲਿਬਾਸ, ਤੁਹਾਡੀ ਪਹਿਚਾਣ

ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ 'ਮਨ ਭਾਉਂਦਾ ਖਾਈਏ, ਜੱਗ ਭਾਉਂਦਾ ਹੰਢਾਈਏ'। ਭਾਵ ਸਾਨੂੰ ਆਪਣੀ ਮਨਪਸੰਦ ਦਾ ਭੋਜਨ ਖਾਣਾ ਚਾਹੀਦਾ ਹੈ ਅਤੇ ਕੱਪੜੇ ਉਹ ਪਹਿਨਣੇ ਚਾਹੀਦੇ ਹਨ, ਜੋ ਲੋਕਾਂ ਨੂੰ ਚੰਗੇ ਲੱਗਣ। ਕੱਪੜਾ ਖ਼ਰੀਦਣ ਲੱਗੇ ਰਿਵਾਜ ਜਾਂ ਫੈਸ਼ਨ ਨੂੰ ਹੀ ਧਿਆਨ ਵਿਚ ...

ਪੂਰੀ ਖ਼ਬਰ »

ਮੇਥੀ ਥੇਪਲਾ

* 1 ਕੱਪ ਮੇਥੀ ਦੇ ਪੱਤੇ-ਪੂਰੀ ਤਰ੍ਹਾਂ ਭਰਿਆ ਹੋਇਆ * 1 ਕੱਪ ਕਣਕ ਦਾ ਆਟਾ (120 ਗ੍ਰਾਮ) * 1/4 ਕੱਪ ਬੇਸਣ (40 ਗ੍ਰਾਮ) * 1/4 ਕੱਪ ਬਾਜਰਾ (40 ਗ੍ਰਾਮ ਬਾਜਰਾ ਆਟਾ) * 1/4 ਕੱਪ ਜਵਾਰ ਦਾ ਆਟਾ (40 ਗ੍ਰਾਮ ਜਵਾਰ ਦਾ ਆਟਾ) * 1/2 ਇੰਚ ਅਦਰਕ+1 ਜਾਂ ਦੋ ਹਰੀਆਂ ਮਿਰਚਾਂ (ਪੇਸਟ) * 1/2 ਚਮਚਾ ਲਾਲ ਮਿਰਚ ਪਾਊਡਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX