ਤਾਜਾ ਖ਼ਬਰਾਂ


ਰਵਾਂਡਾ, ਯੂਗਾਂਡਾ ਅਤੇ ਦੱਖਣੀ ਅਫਰੀਕਾ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  18 minutes ago
ਨਵੀਂ ਦਿੱਲੀ, 20 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 23-27 ਜੁਲਾਈ ਤੱਕ ਅਫਰੀਕੀ ਦੇਸ਼ਾਂ ਰਵਾਂਡਾ, ਯੂਗਾਂਡਾ ਅਤੇ ਦੱਖਣੀ ਅਫਰੀਕਾ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ 'ਚ ਸਕੱਤਰ (ਆਰਥਿਕ ਸੰਬੰਧ) ਟੀ. ਐਸ. ਤ੍ਰਿਮੂਰਤੀ ਨੇ ਦੱਸਿਆ ਕਿ ਇਸ...
ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ 1.45 ਵਜੇ ਤੱਕ ਮੁਲਤਵੀ
. . .  38 minutes ago
ਬੇਭਰੋਸਗੀ ਮਤੇ ਦਾ ਜਵਾਬ ਸਾਲ 2019 'ਚ ਜਨਤਾ ਦੇਵੇਗੀ- ਭਾਜਪਾ
. . .  51 minutes ago
ਨਵੀਂ ਦਿੱਲੀ, 20 ਜੁਲਾਈ- ਤੇਲਗੂ ਦੇਸਮ ਪਾਰਟੀ (ਟੀ. ਡੀ. ਪੀ.) ਦੇ ਮੈਂਬਰ ਜੈਦੇਵ ਗੱਲਾ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਰਾਕੇਸ਼ ਸਿੰਘ ਨੇ ਲੋਕ ਸਭਾ 'ਚ ਬੇਭਰੋਸਗੀ ਮਤੇ ਦੇ ਵਿਰੋਧ ਬੋਲਦਿਆਂ ਕਾਂਗਰਸ ਦੇ ਸ਼ਾਸਨ ਕਾਲ 'ਚ ਹੋਏ ਵੱਖ-ਵੱਖ ਘਪਲਿਆਂ ਨੂੰ ਸਦਨ 'ਚ...
ਜੇਲ੍ਹ 'ਚ ਜ਼ਹਿਰੀਲਾ ਭੋਜਨ ਖਾਣ ਤੋਂ ਬਾਅਦ 70 ਕੈਦੀ ਬੀਮਾਰ
. . .  about 1 hour ago
ਮੁੰਬਈ, 20 ਜੁਲਾਈ- ਮਹਾਰਾਸ਼ਟਰ ਦੀ ਭਾਇਖਲਾ ਜੇਲ੍ਹ 'ਚ ਜ਼ਹਿਰੀਲਾ ਭੋਜਨ ਖਾਣ ਤੋਂ ਬਾਅਦ 70 ਕੈਦੀ ਬੀਮਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਵੇਰ ਦਾ ਭੋਜਨ ਖਾਣ ਤੋਂ ਬਾਅਦ ਕੈਦੀਆਂ ਨੂੰ ਉਲਟੀਆਂ ਅਤੇ ਪੇਟ 'ਚ ਦਰਦ ਦੀ ਸ਼ਿਕਾਇਤ ਹੋਈ, ਜਿਸ ਕਾਰਨ ਉਨ੍ਹਾਂ ਨੂੰ...
ਬੇਭਰੋਸਗੀ ਮਤੇ ਦੇ ਪੱਖ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ 'ਚ ਬੋਲਣਾ ਸ਼ੁਰੂ ਕੀਤਾ
. . .  about 1 hour ago
ਵੇਈਂ 'ਚ ਰੁੜ੍ਹੇ ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ
. . .  about 1 hour ago
ਫਗਵਾੜਾ, 20 ਜੁਲਾਈ (ਹਰੀਪਾਲ ਸਿੰਘ)- ਚਹੇੜੂ ਨੇੜੇ ਪਾਣੀ ਦੇ ਤੇਜ਼ ਵਹਾਅ ਕਾਰਨ ਵੇਈਂ 'ਚ ਰੁੜ੍ਹੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਰਾਹਤ ਕਾਰਜਾਂ 'ਚ ਲੱਗੀ ਟੀਮ ਨੇ ਬਰਾਮਦ ਕਰ ਲਈਆਂ ਹਨ। ਥਾਣਾ ਸਦਰ ਦੇ ਐਸ. ਐਚ. ਓ. ਲਖਵੀਰ ਸਿੰਘ ਨੇ ਦੱਸਿਆ ਕਿ ਕੱਲ੍ਹ ਲਾਪਤਾ ਹੋਏ...
ਟੀ. ਡੀ. ਪੀ. ਦੇ ਸੰਸਦ ਮੈਂਬਰ ਵਲੋਂ ਮੋਦੀ ਵਿਰੁੱਧ 'ਇਤਰਾਜ਼ਯੋਗ' ਸ਼ਬਦ ਬੋਲਣ 'ਤੇ ਲੋਕ ਸਭਾ 'ਚ ਹੰਗਾਮਾ
. . .  about 1 hour ago
ਨਵੀਂ ਦਿੱਲੀ, 20 ਜੁਲਾਈ- ਤੇਲਗੂ ਦੇਸਮ ਪਾਰਟੀ (ਟੀ. ਡੀ. ਪੀ.) ਦੇ ਸੰਸਦ ਮੈਂਬਰ ਵਲੋਂ ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ 'ਇਤਰਾਜ਼ਯੋਗ' ਸ਼ਬਦ ਬੋਲਣ 'ਤੇ ਲੋਕ ਸਭਾ 'ਚ ਹੰਗਾਮਾ ਹੋ ਗਿਆ। ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ...
ਭਾਜਪਾ ਦੇ ਸੰਸਦ ਮੈਂਬਰ ਰਾਕੇਸ਼ ਸਿੰਘ ਨੇ ਲੋਕ ਸਭਾ 'ਚ ਬੇਭਰੋਸਗੀ ਮਤੇ ਦੇ ਵਿਰੁੱਧ ਬੋਲਣਾ ਸ਼ੁਰੂ ਕੀਤਾ
. . .  about 1 hour ago
ਬੇਭਰੋਸਗੀ ਮਤਾ ਬਹੁਮਤ ਅਤੇ ਨੈਤਿਕਤਾ ਵਿਚਾਲੇ ਧਰਮਯੁੱਧ- ਟੀ. ਡੀ. ਪੀ.
. . .  about 1 hour ago
ਨਵੀਂ ਦਿੱਲੀ, 20 ਜੁਲਾਈ- ਤੇਲਗੂ ਦੇਸਮ ਪਾਰਟੀ (ਟੀ. ਡੀ. ਪੀ.) ਦੇ ਨੇਤਾ ਜੈਦੇਵ ਗੱਲਾ ਨੇ ਲੋਕ ਸਭਾ 'ਚ ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਕਿਹਾ ਕਿ ਮੋਦੀ-ਸ਼ਾਹ ਦੇ ਰਾਜ 'ਚ ਆਂਧਰਾ ਪ੍ਰਦੇਸ਼ ਦੀ ਕਹਾਣੀ ਸਿਰਫ਼ ਖੋਖਲ੍ਹੇ ਵਾਅਦਿਆਂ ਦੀ ਕਹਾਣੀ ਹੈ। ਉਨ੍ਹਾਂ ਕਿਹਾ ਕਿ ਇਹ...
ਅੱਜ ਆਪਣੀ ਭੁੱਖ ਹੜਤਾਲ ਖ਼ਤਮ ਕਰ ਸਕਦੇ ਹਨ ਭਾਈ ਰਾਜੋਆਣਾ
. . .  about 2 hours ago
ਪਟਿਆਲਾ, 20 ਜੁਲਾਈ- ਕੇਂਦਰੀ ਜੇਲ੍ਹ ਪਟਿਆਲਾ 'ਚ ਆਪਣੀ ਰਿਹਾਈ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੁਲਾਕਾਤ ਕੀਤੀ। ਮੁਲਾਕਾਤ...
ਬੇਭਰੋਸਗੀ ਮਤੇ 'ਤੇ ਅਸੀਂ ਸਰਕਾਰ ਦੇ ਨਾਲ ਹਾਂ- ਨਿਤੀਸ਼ ਕੁਮਾਰ
. . .  about 2 hours ago
ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ
. . .  about 2 hours ago
ਨਵੀਂ ਦਿੱਲੀ, 20 ਜੁਲਾਈ- ਤੇਲਗੂ ਦੇਸਮ ਪਾਰਟੀ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਨੂੰ 12 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ...
ਬੀਜੂ ਜਨਤਾ ਦਲ ਬੇਭਰੋਸਗੀ ਮਤੇ 'ਤੇ ਚਰਚਾ 'ਚ ਨਹੀਂ ਲਵੇਗਾ ਹਿੱਸਾ
. . .  about 2 hours ago
ਨਵੀਂ ਦਿੱਲੀ, 20 ਜੁਲਾਈ- ਬੀਜੂ ਜਨਤਾ ਦਲ (ਬੀ. ਜੇ. ਡੀ.) ਬੇਭਰੋਸਗੀ ਮਤੇ 'ਤੇ ਚਰਚਾ 'ਚ ਹਿੱਸਾ ਨਹੀਂ ਲਵੇਗਾ। ਚਰਚਾ ਤੋਂ ਪਹਿਲਾਂ ਪਾਰਟੀ ਦੇ ਨੇਤਾਵਾਂ ਨੇ ਲੋਕ ਸਭਾ 'ਚੋਂ ਵਾਕ ਆਊਟ...
ਤੇਲਗੂ ਦੇਸ਼ਮ ਪਾਰਟੀ ਦੇ ਨੇਤਾ ਜੈਦੇਵ ਗਾਲਾ ਨੇ ਲੋਕ ਸਭਾ 'ਚ ਸ਼ੁਰੂ ਕੀਤੀ ਬੇਭਰੋਸਗੀ ਮਤੇ 'ਤੇ ਬਹਿਸ
. . .  about 2 hours ago
ਬੇਭੋਰਸਗੀ ਮਤੇ ਦਾ ਬਾਈਕਾਟ ਕਰੇਗੀ ਸ਼ਿਵ ਸੈਨਾ
. . .  about 2 hours ago
ਨਵੀਂ ਦਿੱਲੀ, 20 ਜੁਲਾਈ- ਬੇਭਰੋਸਗੀ ਮਤੇ 'ਤੇ ਸ਼ਿਵ ਸੈਨਾ ਨੇ ਨਿਰਪੱਖ ਰਹਿਣ ਦਾ ਫੈਸਲਾ ਕੀਤਾ ਹੈ ਅਤੇ ਉਹ ਲੋਕ ਸਭਾ 'ਚ ਬੇਭਰੋਸਗੀ ਮਤੇ 'ਤੇ ਵੋਟਿੰਗ ਦੌਰਾਨ ਗ਼ੈਰ-ਹਾਜ਼ਰ ਰਹੇਗੀ। ਇਸ ਸੰਬੰਧੀ ਜਾਣਕਾਰੀ ਪਾਰਟੀ ਦੇ ਨੇਤਾ ਸੰਜੇ ਰਾਊਤ ਨੇ...
ਬੇਭਰੋਸਗੀ ਮਤੇ 'ਤੇ ਲੋਕ ਸਭਾ 'ਚ ਸ਼ਾਮੀਂ 6 ਵਜੇ ਹੋਵੇਗੀ ਵੋਟਿੰਗ
. . .  about 3 hours ago
ਬੇਭਰੋਸਗੀ ਮਤੇ ਨੂੰ ਲੈ ਕੇ ਲੋਕ ਸਭਾ ਦੀ ਕਾਰਵਾਈ ਸ਼ੁਰੂ
. . .  about 3 hours ago
ਬੇਭਰੋਸਗੀ ਮਤੇ 'ਤੇ ਬਹਿਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਸੀਨੀਅਰ ਨੇਤਾਵਾਂ ਨਾਲ ਬੈਠਕ ਸ਼ੁਰੂ
. . .  about 3 hours ago
ਬੇਭਰੋਸਗੀ ਮਤੇ 'ਤੇ ਬਹਿਸ ਤੋਂ ਪਹਿਲਾਂ ਸ਼ਿਵ ਸੈਨਾ ਦੇ ਸੰਸਦੀ ਦਲ ਦੀ ਬੈਠਕ ਸ਼ੁਰੂ
. . .  about 3 hours ago
ਭਾਈ ਰਾਜੋਆਣਾ ਨੂੰ ਮਿਲਣ ਲਈ ਜੇਲ੍ਹ ਪਹੁੰਚੇ ਐਸ. ਜੀ. ਪੀ. ਸੀ. ਦੇ ਪ੍ਰਧਾਨ ਲੋਂਗੋਵਾਲ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਸੰਪਾਦਕੀ

ਲੋਕਾਂ ਨੂੰ ਹੋਰ ਗ਼ਰੀਬ ਬਣਾ ਰਹੀਆਂ ਹਨ ਨਵੀਆਂ ਆਰਥਿਕ ਨੀਤੀਆਂ

ਦੇਸ਼ ਦੀ ਹਰ ਵੰਨਗੀ ਦੀ ਹਾਕਮ ਪਾਰਟੀ ਦਾ ਦੇਸ਼ ਦੀ ਜਨਤਾ ਮੋਹਰੇ ਇਕੋ ਜਿਹਾ ਹੀ ਦਾਅਵਾ ਹੈ ਉਹ ਹੀ ਦੇਸ਼ ਦੀ ਸਭ ਤੋਂ ਵੱਡੀ ਖ਼ੈਰਖਾਹ ਅਤੇ ਵਿਕਾਸਮੁਖੀ ਪਾਰਟੀ ਹੈ। ਇਨ੍ਹਾਂ ਸਮੁੱਚੀਆਂ ਹਾਕਮ ਪਾਰਟੀਆਂ ਦਾ ਜਨਤਾ ਨਾਲ ਧੋਖਾ ਅਤੇ ਫਰੇਬ ਛੁਪਿਆ ਨਹੀਂ ਰਹਿੰਦਾ। ਜਦੋਂ ਇਹ ਸਭ ...

ਪੂਰੀ ਖ਼ਬਰ »

ਅੰਮ੍ਰਿਤਸਰ ਪੁਸਤਕ ਮੇਲੇ 'ਤੇ ਵਿਸ਼ੇਸ਼

ਲੋਕਾਂ ਨੂੰ ਪੁਸਤਕਾਂ ਨਾਲ ਜੋੜਦੇ ਹਨ ਪੁਸਤਕ ਮੇਲੇ

ਨੈਸ਼ਨਲ ਬੁੱਕ ਟਰੱਸਟ (ਐਨ.ਬੀ.ਟੀ.) ਭਾਰਤ ਸਰਕਾਰ ਦਾ ਇਕ ਮਹੱਤਵਪੂਰਨ ਅਦਾਰਾ ਹੈ, ਜੋ ਦੇਸ਼ ਭਰ ਵਿਚ ਪੁਸਤਕਾਂ ਦੇ ਪ੍ਰਚਾਰ-ਪ੍ਰਸਾਰ ਅਤੇ ਪੜ੍ਹਨ ਦੀ ਰੁਚੀ ਵਧਾਉਣ ਲਈ ਕਾਰਜਸ਼ੀਲ ਹੈ। ਇਸ ਸੰਦਰਭ ਵਿਚ ਹੀ ਨੈਸ਼ਨਲ ਬੁੱਕ ਟਰੱਸਟ ਵੱਲੋਂ 22 ਤੋਂ 30 ਅਪ੍ਰੈਲ ਤੱਕ 'ਅੰਮ੍ਰਿਤਸਰ ...

ਪੂਰੀ ਖ਼ਬਰ »

ਉਂਟਾਰੀਓ ਅਸੈਂਬਲੀ ਦੇ ਮਤੇ ਸਬੰਧੀ ਵਾਵੇਲਾ ਕਿਉਂ?

ਮਹਾਨ ਸਾਹਿਤਕਾਰ ਮੰਨੇ ਜਾਂਦੇ ਵਿਲੀਅਮ ਸ਼ੈਕਸਪੀਅਰ ਦੇ ਸੰਸਾਰ ਪ੍ਰਸਿੱਧ ਨਾਟਕ 'ਰੋਮੀਓ ਐਂਡ ਜੂਲੀਅਟ' ਦਾ ਇਹ ਹਵਾਲਾ ਉਸ ਤੋਂ ਵੀ ਵਧੇਰੇ ਪ੍ਰਸਿੱਧ ਹੈ ਕਿ 'ਨਾਂਅ ਵਿਚ ਕੀ ਪਿਆ ਹੈ'। ਜੇ ਗ਼ੁਲਾਬ ਦਾ ਕੋਈ ਹੋਰ ਨਾਂਅ ਵੀ ਹੁੰਦਾ ਤਦ ਵੀ ਉਸ ਦੀ ਖੁਸ਼ਬੂ ਤੇ ਮਿਠਾਸ ਨਹੀਂ ਬਦਲ ...

ਪੂਰੀ ਖ਼ਬਰ »

25 ਸਾਲ ਬਾਅਦ

ਭਾਰਤੀ ਇਤਿਹਾਸ ਵਿਚ ਸਾਲ 1992 ਵਿਚ ਇਕ ਬਹੁਤ ਵੱਡੀ ਘਟਨਾ ਵਾਪਰੀ ਸੀ, ਜਿਸ ਦੇ ਸਿੱਟੇ ਦੂਰਗਾਮੀ ਸਾਬਤ ਹੋਏ। ਅਯੁੱਧਿਆ ਵਿਚ ਉਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਦੀ ਹਾਜ਼ਰੀ ਵਿਚ ਭੜਕਾਏ ਗਏ ਕਾਰਸੇਵਕਾਂ ਦੀ ਭੀੜ ਵੱਲੋਂ ਇਕ ਬੇਹੱਦ ਪੁਰਾਣੀ ਮਸਜਿਦ ਨੂੰ ਢਾਹ ਦਿੱਤਾ ਗਿਆ ਸੀ। ਉਸ ਸਮੇਂ ਉੱਤਰ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਅਤੇ ਕਲਿਆਣ ਸਿੰਘ ਉਸ ਦੇ ਮੁੱਖ ਮੰਤਰੀ ਸਨ। ਕੇਂਦਰ ਵਿਚ ਨਰਸਿਮ੍ਹਾ ਰਾਓ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਸੀ। ਜੇਕਰ ਭਾਰਤੀ ਜਨਤਾ ਪਾਰਟੀ ਨੇ ਇਸ ਮਸਜਿਦ ਨੂੰ ਢਾਹੁਣ ਲਈ ਕਾਰਸੇਵਕਾਂ ਨੂੰ ਹੱਲਾਸ਼ੇਰੀ ਦਿੱਤੀ ਤਾਂ ਕੇਂਦਰ ਦੀ ਸਰਕਾਰ ਵੀ ਚੁੱਪਚਾਪ ਇਹ ਸਭ ਕੁਝ ਵੇਖਦੀ ਰਹੀ।
ਇਸ ਲਈ ਆਪਣੇ-ਆਪ ਨੂੰ ਧਰਮ-ਨਿਰਪੱਖ ਅਖਵਾਉਂਦੀ ਆ ਰਹੀ ਪਾਰਟੀ ਕਾਂਗਰਸ ਨੂੰ ਵੀ ਉਸ ਸਮੇਂ ਦਿਖਾਈ ਢਿਲਮੱਠ ਲਈ ਬਖਸ਼ਿਆ ਨਹੀਂ ਜਾ ਸਕਦਾ। ਇਹ ਇਕ ਵਰਗ ਵੱਲੋਂ ਦਿੱਤੀ ਗਈ ਅਜਿਹੀ ਚੁਣੌਤੀ ਸੀ, ਜਿਸ ਦਾ ਦੇਸ਼ ਭਰ ਵਿਚ ਵੱਡਾ ਅਸਰ ਪਿਆ। ਉਸ ਸਮੇਂ ਹੋਏ ਫ਼ਿਰਕੂ ਦੰਗਿਆਂ ਵਿਚ 2000 ਦੇ ਕਰੀਬ ਵਿਅਕਤੀ ਮਾਰੇ ਗਏ ਸਨ। ਉਸ ਸਮੇਂ ਤੋਂ ਹੀ ਇਹ ਝਗੜਾ ਬਰਕਰਾਰ ਹੈ ਅਤੇ ਇਸ ਨੇ ਭਾਰਤੀ ਸਮਾਜ ਵਿਚ ਜ਼ਹਿਰ ਘੋਲੀ ਹੋਈ ਹੈ। ਉਸ ਤੋਂ ਬਾਅਦ ਕੇਂਦਰ ਵਿਚ ਕਈ ਪਾਰਟੀਆਂ ਦੀਆਂ ਸਰਕਾਰਾਂ ਆਈਆਂ। ਕਾਂਗਰਸ ਨੇ ਵੀ 10 ਸਾਲ ਤੱਕ ਪ੍ਰਸ਼ਾਸਨ ਚਲਾਇਆ। ਪਰ ਇਹ ਮਸਲਾ ਨਹੀਂ ਸੁਲਝ ਸਕਿਆ ਅਤੇ ਨਾ ਹੀ ਅਦਾਲਤਾਂ ਹੀ ਇਸ ਦੇ ਹਾਣ ਦੀਆਂ ਹੋ ਸਕੀਆਂ। ਹੁਣ ਜਦੋਂ ਕਿ ਕੇਂਦਰ ਅਤੇ ਉੱਤਰ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਹਨ ਤਾਂ ਉਸ ਸਮੇਂ ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਉਮਾ ਭਾਰਤੀ ਸਮੇਤ 12 ਆਗੂਆਂ 'ਤੇ ਇਸ ਕੇਸ ਵਿਚ ਅਪਰਾਧਕ ਸਾਜ਼ਿਸ਼ ਦੇ ਅਧੀਨ ਮੁਕੱਦਮਾ ਚਲਾਉਣ ਦਾ ਵੱਡਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸਰਬਉੱਚ ਅਦਾਲਤ ਨੇ ਇਸ ਮੁਕੱਦਮੇ ਦੀ ਨਿਰੰਤਰ ਸੁਣਵਾਈ ਕਰਨ ਅਤੇ ਦੋ ਸਾਲਾਂ ਦੇ ਅਰਸੇ ਵਿਚ ਇਸ ਦਾ ਫ਼ੈਸਲਾ ਕਰਨ ਦੀ ਵੀ ਗੱਲ ਕਹੀ ਹੈ, ਜਿਸ ਦਾ ਵੱਡੀ ਪੱਧਰ 'ਤੇ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਸਵਾਗਤ ਕੀਤਾ ਗਿਆ ਹੈ। ਇਸ ਨਾਲ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਕੁੜਿੱਕੀ ਵਿਚ ਫਸਣ ਵਾਲੀ ਬਣੀ ਨਜ਼ਰ ਆਉਂਦੀ ਹੈ। ਇਸ ਪਾਰਟੀ ਨੇ ਵੱਖ-ਵੱਖ ਸਮਿਆਂ ਵਿਚ ਹੋਈਆਂ ਚੋਣਾਂ ਵਿਚ ਰਾਮ ਮੰਦਿਰ ਦੇ ਨਿਰਮਾਣ ਦੀ ਗੱਲ ਕੀਤੀ ਹੈ। ਇਸ ਸਬੰਧੀ ਵੱਡੇ ਆਗੂਆਂ ਦੇ ਲਗਾਤਾਰ ਬਿਆਨ ਵੀ ਆਉਂਦੇ ਰਹੇ ਹਨ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਅਦਾਲਤੀ ਸੁਣਵਾਈ ਦੌਰਾਨ ਕੇਂਦਰੀ ਏਜੰਸੀ ਸੀ.ਬੀ.ਆਈ. ਇਸ ਸਬੰਧੀ ਕਿੰਨਾ ਕੁ ਦਲੇਰਾਨਾ ਰੁਖ਼ ਅਖ਼ਤਿਆਰ ਕਰਦੀ ਹੈ। ਇਸ ਏਜੰਸੀ ਦਾ ਪਹਿਲਾਂ ਇਹ ਪ੍ਰਭਾਵ ਜ਼ਰੂਰ ਬਣਦਾ ਰਿਹਾ ਹੈ ਕਿ ਇਹ ਅਕਸਰ ਕੇਂਦਰ ਸਰਕਾਰ ਦੇ ਇਸ਼ਾਰਿਆਂ 'ਤੇ ਚਲਦੀ ਹੈ। ਹੁਣ ਇਹ ਇਸ ਮਾਮਲੇ ਵਿਚ ਕਿੰਨਾ ਕੁ ਆਜ਼ਾਦਾਨਾ ਤੌਰ 'ਤੇ ਵਿਚਰ ਸਕੇਗੀ, ਇਹ ਵੇਖਣ ਵਾਲੀ ਗੱਲ ਹੋਵੇਗੀ।
ਬਿਨਾਂ ਸ਼ੱਕ ਭਾਰਤੀ ਜਨਤਾ ਪਾਰਟੀ ਦੇ ਪ੍ਰੋੜ੍ਹ ਆਗੂ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਦੀ ਸਥਿਤੀ ਕਾਫੀ ਨਾਜ਼ੁਕ ਬਣ ਗਈ ਹੈ ਕਿਉਂਕਿ ਇਹ ਦੋਵੇਂ ਵਿਅਕਤੀ ਆਪਣੀ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲੜਨ ਦੇ ਇਛੁੱਕ ਸਨ। ਬਿਨਾਂ ਸ਼ੱਕ ਇਨ੍ਹਾਂ ਦਾ ਸਿਆਸੀ ਭਵਿੱਖ ਇਸ ਫ਼ੈਸਲੇ ਨਾਲ ਕਾਫੀ ਧੁੰਦਲਾ ਹੋਇਆ ਦਿਖਾਈ ਦਿੰਦਾ ਹੈ। ਇਸ ਦੇ ਨਾਲ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਸੁਪਰੀਮ ਕੋਰਟ ਦਾ ਇਹ ਫ਼ੈਸਲਾ ਅਤੇ ਅਗਲੀ ਪ੍ਰਕਿਰਿਆ ਅੱਜ ਦੇ ਸਮੇਂ ਵਿਚ ਲੋਕਤੰਤਰੀ ਭਾਵਨਾਵਾਂ ਨੂੰ ਮਜ਼ਬੂਤ ਕਰਨ ਵਿਚ ਸਹਾਈ ਹੋਵੇਗੀ ਅਤੇ ਭਵਿੱਖ ਵਿਚ ਵੀ ਅਦਾਲਤੀ ਕਾਰਵਾਈ ਤੋਂ ਬਾਅਦ ਆਉਣ ਵਾਲਾ ਫ਼ੈਸਲਾ ਇਕ ਵੱਡੀ ਉਦਾਹਰਨ ਬਣਨ ਦੇ ਸਮਰੱਥ ਹੋਵੇਗਾ।


-ਬਰਜਿੰਦਰ ਸਿੰਘ ਹਮਦਰਦ


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX