ਤਾਜਾ ਖ਼ਬਰਾਂ


ਬੰਗਲਾਦੇਸ਼ 'ਚ ਵਾਪਰੇ ਸੜਕ ਹਾਦਸੇ 'ਚ 16 ਲੋਕਾਂ ਦੀ ਮੌਤ, 40 ਜ਼ਖਮੀ
. . .  7 minutes ago
ਢਾਕਾ, 23 ਜੂਨ - ਬੰਗਲਾਦੇਸ਼ ਦੇ ਗਾਈਬੰਧਾ ਦੇ ਪਲਾਸਬਾਰੀ ਉਪ ਜ਼ਿਲ੍ਹਾ 'ਚ ਇਕ ਬੱਸ ਦੇ ਸੜਕ ਕਿਨਾਰੇ ਦਰਖੱਤ ਨਾਲ ਟਕਰਾ ਕੇ ਪਲਟ ਜਾਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਜਦਕਿ 40 ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋਏ...
ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ - ਹਰਜੀਤ ਸਿੰਘ ਐਸ.ਐਸ.ਪੀ
. . .  31 minutes ago
ਤਪਾ ਮੰਡੀ, 23 ਜੂਨ (ਵਿਜੈ ਸ਼ਰਮਾ) - ਮਾਨਯੋਗ ਹਾਈਕੋਰਟ ਵੱਲੋਂ ਆਈਆਂ ਹਦਾਇਤਾਂ ਮੁਤਾਬਿਕ ਬਰਨਾਲਾ ਜ਼ਿਲ੍ਹਾ ਦੇ ਐਸ.ਐਸ.ਪੀ. ਹਰਜੀਤ ਸਿੰਘ ਨੇ ਡੀ.ਐਸ.ਪੀ. ਦਫ਼ਤਰ ਵਿਖੇ ਚਾਰ ਥਾਣਿਆਂ ਦੇ ਤਫ਼ਤੀਸ਼ੀ ਅਫ਼ਸਰਾਂ ਨਾਲ ਕ੍ਰਾਈਮ ਦੇ ਸੰਬੰਧ 'ਚ ਮੀਟਿੰਗ...
ਈਥੋਪੀਆ 'ਚ ਨਵੇਂ ਪ੍ਰਧਾਨ ਮੰਤਰੀ ਦੀ ਰੈਲੀ ਦੌਰਾਨ ਧਮਾਕਾ
. . .  36 minutes ago
ਅਦਿਸ ਅਬਾਬਾ, 23 ਜੂਨ- ਈਥੋਪੀਆ ਦੀ ਰਾਜਧਾਨੀ ਅਦਿਸ ਅਬਾਬਾ 'ਚ ਨਵੇਂ ਪ੍ਰਧਾਨ ਮੰਤਰੀ ਅਬੀ ਅਹਿਮਦ ਦੇ ਸਮਰਥਨ 'ਚ ਸ਼ਨੀਵਾਰ ਨੂੰ ਆਯੋਜਿਤ ਕੀਤੀ ਗਈ ਰੈਲੀ 'ਚ ਹੋਏ ਧਮਾਕੇ 'ਚ ਕਈ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਅਪ੍ਰੈਲ 'ਚ...
ਬੈਲਜੀਅਮ ਤੋਂ ਭਾਰਤ ਰਵਾਨਾ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ
. . .  51 minutes ago
ਬ੍ਰਸੇਲਜ਼, 23 ਜੂਨ- ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅੱਜ ਬੈਲਜੀਅਮ ਦੀ ਰਾਜਧਾਨੀ ਬ੍ਰਸੇਲਜ਼ ਤੋਂ ਭਾਰਤ ਲਈ ਰਵਾਨਾ ਹੋ ਗਏ। ਦੱਸ ਦਈਏ ਕਿ ਵਿਦੇਸ਼ ਮੰਤਰੀ ਬੀਤੀ 17 ਜੂਨ ਨੂੰ ਇਟਲੀ, ਫਰਾਂਸ, ਲਕਸਮਬਰਗ ਅਤੇ ਬੈਲਜੀਅਮ ਦੇ ਦੌਰੇ 'ਤੇ ਗਏ ਸਨ...
ਤੇਜ਼ ਰਫ਼ਤਾਰ ਮਹਿੰਦਰਾ ਪਿਕਅੱਪ ਨੇ ਦੋ ਰਿਕਸ਼ਿਆਂ ਨੂੰ ਮਾਰੀ ਟੱਕਰ
. . .  about 1 hour ago
ਮਾਨਾਂਵਾਲਾ, 23 ਜੂਨ (ਗੁਰਦੀਪ ਸਿੰਘ ਨਾਗੀ) - ਅੰਮ੍ਰਿਤਸਰ-ਜਲੰਧਰ ਜੀ.ਟੀ.ਰੋਡ 'ਤੇ ਕਸਬਾ ਮਾਨਾਂਵਾਲਾ ਵਿਖੇ ਇਕ ਤੇਜ਼ ਰਫ਼ਤਾਰ ਮਹਿੰਦਰਾ ਪਿਕਅੱਪ ਨੇ ਅੱਗੇ-ਪਿੱਛੇ ਜਾ ਰਹੇ ਦੋ ਰਿਕਸ਼ਿਆਂ ਨੂੰ ਟੱਕਰ ਮਾਰੀ। ਇਸ ਹਾਦਸੇ 'ਚ ਦੋਹਾਂ ਰਿਕਸ਼ਾ ਚਾਲਕਾਂ ਦੀ ਮੌਤ ਹੋ ਗਈ...
ਦੋ ਸੀਟਾਂ ਤੋਂ ਚੋਣ ਲੜੇਗੀ ਨਵਾਜ਼ ਸ਼ਰੀਫ਼ ਦੀ ਬੇਟੀ ਮਰਿਅਮ ਨਵਾਜ਼
. . .  about 1 hour ago
ਇਸਲਾਮਾਬਾਦ, 23 ਜੂਨ - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਟੀ ਮਰਿਅਮ ਨਵਾਜ਼ 25 ਜੁਲਾਈ ਨੂੰ ਪਾਕਿਸਤਾਨ 'ਚ ਹੋਣ ਵਾਲੀਆਂ ਆਮ ਚੋਣਾਂ 'ਚ ਆਪਣੀ ਕਿਸਮਤ ਅਜ਼ਮਾਉਣ ਜਾ ਰਹੀ ਹੈ...
ਸ੍ਰੀਨਗਰ 'ਚ ਇੰਟਰਨੈੱਟ ਸੇਵਾਵਾਂ ਬਹਾਲ
. . .  about 1 hour ago
ਸ੍ਰੀਨਗਰ, 23 ਜੂਨ - ਜੰਮੂ ਕਸ਼ਮੀਰ ਦੇ ਅਨੰਤਨਾਗ ਸਥਿਤ ਸ੍ਰੀਗੂਫਵਾਰਾ ਇਲਾਕੇ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਹੋਈ ਮੁੱਠਭੇੜ ਕਾਰਣ ਕੱਲ ਸ੍ਰੀਨਗਰ 'ਚ ਬੰਦ ਕੀਤੀਆਂ ਗਈਆਂ ਇੰਟਰਨੈੱਟ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਗਿਆ...
ਰਾਜਗੜ੍ਹ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਭੋਪਾਲ, 23 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਗੜ੍ਹ ਪਹੁੰਚੇ ਹਨ। ਆਪਣੀ ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਇੰਦੌਰ ਅਤੇ ਰਾਜਗੜ੍ਹ ਦੇ ਜ਼ਿਲ੍ਹਿਆਂ 'ਚ ਆਯੋਜਿਤ ਵੱਖ-ਵੱਖ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ...
ਪੁਲਿਸ ਹਿਰਾਸਤ 'ਚੋਂ ਖ਼ਤਰਨਾਕ ਚੋਰ ਗਿਰੋਹ ਦਾ ਮੈਂਬਰ ਫ਼ਰਾਰ
. . .  about 2 hours ago
ਲੁਧਿਆਣਾ, 23 ਜੂਨ (ਪਰਮਿੰਦਰ ਸਿੰਘ ਅਹੂਜਾ) - ਚੋਰੀ ਦੇ ਮਾਮਲੇ 'ਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਕਥਿਤ ਦੋਸ਼ੀ ਪੁਲਿਸ ਹਿਰਾਸਤ 'ਚੋਂ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਬੁਗਰੀ ਪੁਲਿਸ ਵੱਲੋਂ ਮਨੀ ਅਤੇ ਉਸ ਦੇ ਭਰਾ ਸਨੀ...
ਭਾਰਤੀ ਹਾਈ ਕਮਿਸ਼ਨਰ ਨੂੰ ਗੁਰਦੁਆਰਾ ਪੰਜਾ ਸਾਹਿਬ 'ਚ ਜਾਣ ਤੋਂ ਰੋਕਿਆ ਗਿਆ
. . .  about 2 hours ago
ਨਵੀਂ ਦਿੱਲੀ, 23 ਜੂਨ - ਭਾਰਤੀ ਹਾਈ ਕਮਿਸ਼ਨਰ ਅਜੈ ਬਿਸੇਰੀਆ ਨੂੰ ਆਗਿਆ ਲੈਣ ਦੇ ਬਾਵਜੂਦ ਵੀ ਪਾਕਿਸਤਾਨ ਦੇ ਹਸਨ ਅਬਦਾਲ ਵਿਖੇ ਸਥਿਤ ਗੁਰਦੁਆਰਾ ਪੰਜਾ ਸਾਹਿਬ 'ਚ ਜਾਣ ਤੋਂ ਰੋਕਿਆ ਗਿਆ...
ਜੰਮੂ ਪਹੁੰਚੇ ਅਮਿਤ ਸ਼ਾਹ
. . .  about 3 hours ago
ਸ੍ਰੀਨਗਰ, 23 ਜੂਨ- ਭਾਜਪਾ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬਲੀਦਾਨ ਦਿਵਸ ਨੂੰ ਮਨਾਉਣ ਲਈ ਪਾਰਟੀ ਪ੍ਰਧਾਨ ਅਮਿਤ ਸ਼ਾਹ ਜੰਮੂ ਪਹੁੰਚ ਗਏ ਹਨ। ਇੱਥੇ ਉਹ ਇੱਕ ਰੈਲੀ ਨੂੰ ਵੀ ਸੰਬੋਧਿਤ ਕਰਨਗੇ...
ਰਾਜਪਾਲ ਵਿਰੁੱਧ ਪ੍ਰਦਰਸ਼ਨ ਕਰਨ 'ਤੇ ਐਮ. ਕੇ. ਸਟਾਲਿਨ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  about 3 hours ago
ਚੇਨਈ, 23 ਜੂਨ- ਤਾਮਿਲਨਾਡੂ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵਿਰੁੱਧ ਪ੍ਰਦਰਸ਼ਨ ਕਰਨ 'ਤੇ ਡੀ. ਐਮ. ਕੇ. ਦੇ ਕਾਰਜਕਾਰੀ ਪ੍ਰਧਾਨ ਐਮ. ਕੇ. ਸਟਾਲਿਨ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ ਹੈ। ਉੱਥੇ ਹੀ ਸ਼ੁੱਕਰਵਾਰ ਨੂੰ ਤ੍ਰਿਚੀ 'ਚ ਰਾਜਪਾਲ ਦੇ ਵਿਰੁੱਧ ਕਾਲੇ ਝੰਡੇ ਲੈ ਕੇ...
ਜ਼ਹਿਰੀਲਾ ਭੋਜਨ ਖਾਣ ਕਾਰਨ 2 ਲੋਕਾਂ ਦੀ ਮੌਤ, 25 ਬੀਮਾਰ
. . .  about 3 hours ago
ਲਖਨਊ, 23 ਜੂਨ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਜ਼ਹਿਰੀਲਾ ਭੋਜਨ ਖਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 25 ਲੋਕ ਬੀਮਾਰ ਹੋ ਗਏ। ਸਾਰੇ ਬੀਮਾਰ ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਕਿ ਇਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ...
ਪਤਨੀ ਨਾਲ ਹੋਏ ਵਿਵਾਦ 'ਤੇ ਪਿਓ ਨੇ ਬੇਰਹਿਮੀ ਨਾਲ ਕੀਤਾ ਬੱਚੇ ਦਾ ਕਤਲ
. . .  about 4 hours ago
ਲਖਨਊ, 23 ਜੂਨ- ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ 'ਚ ਪਿਓ ਵਲੋਂ ਆਪਣੇ ਇੱਕ ਸਾਲ ਦੇ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੋਸ਼ੀ ਦੀ ਪਛਾਣ ਅਰਸ਼ਦ ਦੇ ਰੂਪ 'ਚ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਅਰਸ਼ਦ ਦਾ ਆਪਣੀ ਪਤਨੀ ਨਾਲ ਕਿਸੇ ਗੱਲ 'ਤੇ ਝਗੜਾ ਹੋ...
ਹਾਸੇ ਮਜ਼ਾਕ 'ਚ ਹੋਈ ਗੱਲ 'ਤੇ ਗੁਆਂਢੀ ਵਲੋਂ ਬਜ਼ੁਰਗ ਦਾ ਕਤਲ
. . .  about 4 hours ago
ਸੁਨਾਮ ਊਧਮ ਸਿੰਘ ਵਾਲਾ, 23 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਜਸਵੀਰ ਸਿੰਘ ਔਜਲਾ)- ਬੀਤੀ ਸ਼ਾਮ ਨੂੰ ਨੇੜਲੇ ਪਿੰਡ ਛਾਹੜ ਵਿਖੇ ਇੱਕ ਵਿਅਕਤੀ ਵਲੋਂ ਆਪਣੇ ਗੁਆਂਢ 'ਚ ਰਹਿੰਦੇ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ...
ਗੁਜਰਾਤ : ਪੁਲ ਤੋਂ ਹੇਠਾਂ ਡਿੱਗਿਆ ਟਰੱਕ, 7 ਲੋਕਾਂ ਦੀ ਮੌਤ ਅਤੇ 24 ਜ਼ਖ਼ਮੀ
. . .  about 4 hours ago
ਦੱਖਣੀ ਕੋਰੀਆ ਦੇ ਸਾਬਕਾ ਪ੍ਰਧਾਨ ਮੰਤਰੀ ਕਿਮ ਜੋਂਗ-ਪਿਲ ਦਾ ਦੇਹਾਂਤ
. . .  about 4 hours ago
ਕਰਜ਼ੇ ਦੀ ਮਾਰ ਹੇਠ ਆਏ ਨੌਜਵਾਨ ਵੱਲੋਂ ਖ਼ੁਦਕੁਸ਼ੀ
. . .  about 5 hours ago
ਮਲੇਰਕੋਟਲਾ : ਤੰਦਰੁਸਤ ਪੰਜਾਬ ਮੁਹਿੰਮ ਤਹਿਤ ਛਾਪੇਮਾਰੀ, ਕਈ ਦੁਕਾਨਦਾਰ ਭੱਜੇ
. . .  about 5 hours ago
ਉਤਰ ਕੋਰੀਆ ਅਜੇ ਵੀ ਇਕ ਪ੍ਰਮਾਣੂ ਖਤਰਾ - ਟਰੰਪ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਸੰਪਾਦਕੀ

ਲੋਕਾਂ ਨੂੰ ਹੋਰ ਗ਼ਰੀਬ ਬਣਾ ਰਹੀਆਂ ਹਨ ਨਵੀਆਂ ਆਰਥਿਕ ਨੀਤੀਆਂ

ਦੇਸ਼ ਦੀ ਹਰ ਵੰਨਗੀ ਦੀ ਹਾਕਮ ਪਾਰਟੀ ਦਾ ਦੇਸ਼ ਦੀ ਜਨਤਾ ਮੋਹਰੇ ਇਕੋ ਜਿਹਾ ਹੀ ਦਾਅਵਾ ਹੈ ਉਹ ਹੀ ਦੇਸ਼ ਦੀ ਸਭ ਤੋਂ ਵੱਡੀ ਖ਼ੈਰਖਾਹ ਅਤੇ ਵਿਕਾਸਮੁਖੀ ਪਾਰਟੀ ਹੈ। ਇਨ੍ਹਾਂ ਸਮੁੱਚੀਆਂ ਹਾਕਮ ਪਾਰਟੀਆਂ ਦਾ ਜਨਤਾ ਨਾਲ ਧੋਖਾ ਅਤੇ ਫਰੇਬ ਛੁਪਿਆ ਨਹੀਂ ਰਹਿੰਦਾ। ਜਦੋਂ ਇਹ ਸਭ ...

ਪੂਰੀ ਖ਼ਬਰ »

ਅੰਮ੍ਰਿਤਸਰ ਪੁਸਤਕ ਮੇਲੇ 'ਤੇ ਵਿਸ਼ੇਸ਼

ਲੋਕਾਂ ਨੂੰ ਪੁਸਤਕਾਂ ਨਾਲ ਜੋੜਦੇ ਹਨ ਪੁਸਤਕ ਮੇਲੇ

ਨੈਸ਼ਨਲ ਬੁੱਕ ਟਰੱਸਟ (ਐਨ.ਬੀ.ਟੀ.) ਭਾਰਤ ਸਰਕਾਰ ਦਾ ਇਕ ਮਹੱਤਵਪੂਰਨ ਅਦਾਰਾ ਹੈ, ਜੋ ਦੇਸ਼ ਭਰ ਵਿਚ ਪੁਸਤਕਾਂ ਦੇ ਪ੍ਰਚਾਰ-ਪ੍ਰਸਾਰ ਅਤੇ ਪੜ੍ਹਨ ਦੀ ਰੁਚੀ ਵਧਾਉਣ ਲਈ ਕਾਰਜਸ਼ੀਲ ਹੈ। ਇਸ ਸੰਦਰਭ ਵਿਚ ਹੀ ਨੈਸ਼ਨਲ ਬੁੱਕ ਟਰੱਸਟ ਵੱਲੋਂ 22 ਤੋਂ 30 ਅਪ੍ਰੈਲ ਤੱਕ 'ਅੰਮ੍ਰਿਤਸਰ ਵਿਚ ਪੁਸਤਕ ਮੇਲੇ' ਦਾ ਆਯੋਜਨ ਕੀਤਾ ਜਾ ਰਿਹਾ ਹੈ।
ਖ਼ਾਲਸਾ ਕਾਲਜ, ਅੰਮ੍ਰਿਤਸਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਇਸ ਮੇਲੇ ਦਾ ਉਦਘਾਟਨ 22 ਅਪ੍ਰੈਲ, 2017 ਨੂੰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਕੀਤਾ ਜਾਵੇਗਾ। ਡਾ: ਮਹਿਲ ਸਿੰਘ, ਪ੍ਰਿੰਸੀਪਲ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਸ਼ੇਸ਼ ਮਹਿਮਾਨ ਹੋਣਗੇ। ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਅਤੇ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸ: ਜਸਵੰਤ ਸਿੰਘ ਕੰਵਲ, ਡਾ: ਸੁਰਜੀਤ ਪਾਤਰ ਅਤੇ ਸ: ਬਲਦੇਵ ਸਿੰਘ 'ਸੜਕਨਾਮਾ' ਆਦਿ ਲੇਖਕ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਣਗੇ। ਉਦਘਾਟਨ ਸਮਾਰੋਹ ਵਿਚ ਨੈਸ਼ਨਲ ਬੁੱਕ ਟਰੱਸਟ ਦੇ ਚੇਅਰਮੈਨ ਸ੍ਰੀ ਬਲਦੇਵ ਭਾਈ ਸ਼ਰਮਾ ਵੀ ਸ਼ਿਰਕਤ ਕਰਨਗੇ।
ਪੁਸਤਕ ਮੇਲੇ ਦੌਰਾਨ ਰੋਜ਼ਾਨਾ ਸਾਹਿਤਕ ਸਮਾਗਮ ਆਯੋਜਿਤ ਕੀਤੇ ਜਾਣਗੇ। 23 ਅਪ੍ਰੈਲ ਨੂੰ ਸਵੇਰੇ 10.30 ਵਜੇ 'ਅਜੋਕੇ ਦੌਰ ਵਿਚ ਪੁਸਤਕ ਨੂੰ ਚੁਣੌਤੀਆਂ' ਵਿਸ਼ੇ 'ਤੇ ਗੋਸ਼ਟੀ ਦਾ ਆਯੋਜਨ ਕੀਤਾ ਜਾਵੇਗਾ। ਪ੍ਰਮੁੱਖ ਵਕਤਾ ਹਨ : ਡਾ: ਹਰਿਭਜਨ ਸਿੰਘ ਭਾਟੀਆ, ਡਾ: ਜੋਗਿੰਦਰ ਕੈਰੋਂ, ਪ੍ਰੋ: ਪਰਮਜੀਤ ਸਿੰਘ ਜੱਜ (ਗੁਰੂ ਨਾਨਕ ਦੇਵ ਯੂਨੀਵਰਸਿਟੀ), ਡਾ: ਪਰਮਿੰਦਰ ਸਿੰਘ (ਗੁਰੂ ਨਾਨਕ ਦੇਵ ਯੂਨੀਵਰਸਿਟੀ)। ਡਾ: ਮਹਿਲ ਸਿੰਘ ਪ੍ਰਿੰਸੀਪਲ, ਖ਼ਾਲਸਾ ਕਾਲਜ, ਅੰਮ੍ਰਿਤਸਰ ਪ੍ਰਧਾਨਗੀ ਕਰਨਗੇ।
24 ਅਪ੍ਰੈਲ ਨੂੰ ਸਵੇਰੇ 10.30 ਵਜੇ 'ਕਵੀ ਦਰਬਾਰ' ਹੋਵੇਗਾ। ਕਵੀ ਹਨ : ਸ੍ਰੀ ਅਜਾਇਬ ਹੁੰਦਲ, ਡਾ: ਰਵਿੰਦਰ, ਡਾ: ਸੁਖਬੀਰ, ਡਾ: ਅੰਬਰੀਸ਼, ਗੁਰਪ੍ਰੀਤ ਮਾਨਸਾ, ਨਿਰਮਲ ਅਰਪਨ, ਦੇਵ ਦਰਦ, ਮਲਵਿੰਦਰ, ਭੁਪਿੰਦਰ ਪ੍ਰੀਤ, ਵਿਸ਼ਾਲ, ਅਰਤਿੰਦਰ ਸੰਧੂ, ਜਗਤਾਰ ਗਿੱਲ, ਮੰਗਤ ਰਾਮ, ਗੁਰਭਾਜ, ਜਸਵੰਤ ਹੰਸ, ਕੁਇੰਦਰ, ਨਿਰਮਲ ਅਤੇ ਸਿਮਰਤ ਗਗਨ।
25 ਅਪ੍ਰੈਲ ਨੂੰ ਸਵੇਰੇ 10.30 ਵਜੇ 'ਪੰਜਾਬੀ ਕਹਾਣੀ : ਸਿਰਜਣ ਪ੍ਰਕਿਰਿਆ' ਪ੍ਰੋਗਰਾਮ ਹੋਵੇਗਾ। ਕਹਾਣੀਕਾਰ ਹਨ : ਸ੍ਰੀ ਜਿੰਦਰ, ਦੇਸ ਰਾਜ ਕਾਲੀ, ਮੁਖਤਾਰ ਗਿੱਲ, ਸ਼ਿਆਮ ਸੁੰਦਰ ਦੀਪਤੀ, ਸੁਰਿੰਦਰ ਕੈਲੇ, ਦੀਪ ਦਵਿੰਦਰ, ਸਰਘੀ ਅਤੇ ਸਿਮਰਨ ਧਾਲੀਵਾਲ।
26 ਅਪ੍ਰੈਲ ਨੂੰ ਸਵੇਰੇ 10.30 ਵਜੇ 'ਪੰਜਾਬੀ ਨਾਟਕ ਤੇ ਰੰਗਮੰਚ' ਵਿਸ਼ੇ 'ਤੇ ਗੋਸ਼ਟੀ ਹੋਵੇਗੀ। ਵਕਤਾ ਹਨ : ਸ੍ਰੀ ਕੇਵਲ ਧਾਲੀਵਾਲ, ਹਰਦੀਪ ਗਿੱਲ, ਅਨੀਤਾ ਦੇਵਗਨ, ਜਗਦੀਸ਼ ਸਚਦੇਵਾ, ਗੁਰਿੰਦਰ ਮਕਨਾ, ਮੰਚਪ੍ਰੀਤ ਅਤੇ ਮਨਦੀਪ ਦੀਪ।
ਭਾਰਤ ਵਿਚ ਨਿਰੰਤਰ ਪੁਸਤਕਾਂ ਦਾ ਪ੍ਰਚਾਰ-ਪ੍ਰਸਾਰ ਵਧਦਾ ਜਾ ਰਿਹਾ ਹੈ। ਇਸ ਪ੍ਰਚਾਰ-ਪ੍ਰਸਾਰ ਵਿਚ ਪੁਸਤਕ ਮੇਲਿਆਂ ਦੀ ਅਤਿਅੰਤ ਮਹੱਤਵਪੂਰਨ ਭੂਮਿਕਾ ਹੈ। ਇਸ ਵਿਚ ਲੇਖਕ, ਪ੍ਰਕਾਸ਼ਕ, ਪਾਠਕ ਅਤੇ ਪੁਸਤਕ ਵਿਕਰੇਤਾ ਆਦਿ ਸਾਰੇ ਦੇ ਸਾਰੇ ਫਾਇਦੇ ਵਿਚ ਰਹਿੰਦੇ ਹਨ। ਇਨ੍ਹਾਂ ਮੇਲਿਆਂ ਵਿਚ ਪ੍ਰਮੁੱਖ ਲੇਖਕਾਂ ਨੂੰ ਪਾਠਕਾਂ ਦੇ ਰੂਬਰੂ ਵੀ ਕਰਾਇਆ ਜਾਂਦਾ ਹੈ। ਪਾਠਕ ਉਨ੍ਹਾਂ ਨਾਲ ਮਿਲ ਕੇ ਆਪਣੀ ਜਗਿਆਸਾ ਵੀ ਸ਼ਾਂਤ ਕਰਦੇ ਹਨ।
ਅਜੇ ਸਾਡੇ ਦੇਸ਼ ਵਿਚ ਪੁਸਤਕਾਂ ਨੂੰ ਖਰੀਦ ਕੇ ਪੜ੍ਹਨ ਵਾਲਿਆਂ ਦਾ ਵਰਗ ਵੱਡੀ ਗਿਣਤੀ ਵਿਚ ਤਿਆਰ ਨਹੀਂ ਹੋ ਸਕਿਆ। ਇਸ ਲਈ ਵੀ ਪੁਸਤਕ ਮੇਲੇ ਬਹੁਤ ਉਪਯੋਗੀ ਹਨ। ਪੁਸਤਕਾਂ ਨੂੰ ਲੋਕਾਂ ਕੋਲ ਪਹੁੰਚਾਉਣ ਲਈ ਪੁਸਤਕ ਮੇਲੇ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜੇਕਰ ਇਹ ਪੁਸਤਕ ਮੇਲੇ ਦੇਸ਼ ਦੇ ਕੋਨੇ-ਕੋਨੇ ਵਿਚ ਲਗਾਏ ਜਾਣ ਤਾਂ ਇਨ੍ਹਾਂ ਨੂੰ ਦੇਖਣ ਅਤੇ ਪੁਸਤਕਾਂ ਖਰੀਦਣ ਵਾਲਿਆਂ ਦੀ ਗਿਣਤੀ ਵਿਚ ਵੱਡਾ ਵਾਧਾ ਹੋ ਸਕਦਾ ਹੈ।
ਇਸ ਗਰਮੀ ਦੀ ਰੁੱਤੇ ਕਿਤਾਬਾਂ ਦੀ ਠੰਢਕ ਲੈਣ ਲਈ ਅੰਮ੍ਰਿਤਸਰ ਪੁਸਤਕ ਮੇਲੇ ਵਿਚ ਆਓ! ਦੇਖਣਾ ਕਿਤੇ ਗਿਆਨ ਦੇ ਇਸ ਸਾਗਰ ਵਿਚ ਡੁਬਕੀ ਲਗਾਉਣ ਦਾ ਸੁਨਹਿਰੀ ਮੌਕਾ ਹੱਥੋਂ ਖੁੰਝ ਨਾ ਜਾਵੇ।

-ਸਾਬਕਾ ਸੰਪਾਦਕ (ਪੰਜਾਬੀ) ਨੈਸ਼ਨਲ ਬੁੱਕ ਟਰੱਸਟ, ਇੰਡੀਆ ਅਤੇ
ਇੰਚਾਰਜ, ਅੰਮ੍ਰਿਤਸਰ ਪੁਸਤਕ ਮੇਲਾ (ਸਾਹਿਤਕ ਪ੍ਰੋਗਰਾਮ)
ਮੋ: 092132-25752


ਖ਼ਬਰ ਸ਼ੇਅਰ ਕਰੋ

ਉਂਟਾਰੀਓ ਅਸੈਂਬਲੀ ਦੇ ਮਤੇ ਸਬੰਧੀ ਵਾਵੇਲਾ ਕਿਉਂ?

ਮਹਾਨ ਸਾਹਿਤਕਾਰ ਮੰਨੇ ਜਾਂਦੇ ਵਿਲੀਅਮ ਸ਼ੈਕਸਪੀਅਰ ਦੇ ਸੰਸਾਰ ਪ੍ਰਸਿੱਧ ਨਾਟਕ 'ਰੋਮੀਓ ਐਂਡ ਜੂਲੀਅਟ' ਦਾ ਇਹ ਹਵਾਲਾ ਉਸ ਤੋਂ ਵੀ ਵਧੇਰੇ ਪ੍ਰਸਿੱਧ ਹੈ ਕਿ 'ਨਾਂਅ ਵਿਚ ਕੀ ਪਿਆ ਹੈ'। ਜੇ ਗ਼ੁਲਾਬ ਦਾ ਕੋਈ ਹੋਰ ਨਾਂਅ ਵੀ ਹੁੰਦਾ ਤਦ ਵੀ ਉਸ ਦੀ ਖੁਸ਼ਬੂ ਤੇ ਮਿਠਾਸ ਨਹੀਂ ਬਦਲ ...

ਪੂਰੀ ਖ਼ਬਰ »

25 ਸਾਲ ਬਾਅਦ

ਭਾਰਤੀ ਇਤਿਹਾਸ ਵਿਚ ਸਾਲ 1992 ਵਿਚ ਇਕ ਬਹੁਤ ਵੱਡੀ ਘਟਨਾ ਵਾਪਰੀ ਸੀ, ਜਿਸ ਦੇ ਸਿੱਟੇ ਦੂਰਗਾਮੀ ਸਾਬਤ ਹੋਏ। ਅਯੁੱਧਿਆ ਵਿਚ ਉਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਦੀ ਹਾਜ਼ਰੀ ਵਿਚ ਭੜਕਾਏ ਗਏ ਕਾਰਸੇਵਕਾਂ ਦੀ ਭੀੜ ਵੱਲੋਂ ਇਕ ਬੇਹੱਦ ਪੁਰਾਣੀ ਮਸਜਿਦ ਨੂੰ ਢਾਹ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX