ਤਾਜਾ ਖ਼ਬਰਾਂ


ਬਤੌਰ ਲੋਕ ਸਭਾ ਮੈਂਬਰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ- ਸਿੱਧੂ
. . .  7 minutes ago
ਅੰਮ੍ਰਿਤਸਰ, 17 ਅਗਸਤ (ਰੇਸ਼ਮ ਸਿੰਘ)- ਅਕਾਲੀ-ਭਾਜਪਾ ਸਰਕਾਰ ਵੇਲੇ ਉਨ੍ਹਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੁੰਦੀ ਸੀ ਤੇ ਉਨ੍ਹਾਂ ਨੂੰ ਹਮੇਸ਼ਾ ਹੀ ਨਜ਼ਰਅੰਦਾਜ਼ ਕੀਤਾ ਗਿਆ। ਇਹ ਖ਼ੁਲਾਸਾ ਅੱਜ ਇੱਥੇ ਸ਼ਹੀਦ ਮਦਨ ਲਾਲ ਢੀਂਗਰਾ ਦੇ ਰਾਜ ਪੱਧਰੀ...
ਨਗਰ ਨਿਗਮ ਚੋਣਾਂ ਦੇ ਨਤੀਜਿਆਂ 'ਚ ਤ੍ਰਿਣਮੂਲ ਕਾਂਗਰਸ ਅੱਗੇ
. . .  49 minutes ago
ਕੋਲਕਾਤਾ, 17 ਅਗਸਤ- ਪੱਛਮੀ ਬੰਗਾਲ 'ਚ 13 ਅਗਸਤ ਨੂੰ ਹੋਈਆਂ ਨਗਰ ਨਿਗਮ ਚੋਣਾ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਨਤੀਜਿਆਂ 'ਚ ਸੱਤਾਧਾਰੀ ਪਾਰਟੀ ਤ੍ਰਿਣਮੂਲ...
ਅਰੁਣਾਚਲ 'ਚ ਆਇਆ 3.8 ਤੀਬਰਤਾ ਦਾ ਭੁਚਾਲ
. . .  about 1 hour ago
ਸਤੰਬਰ ਦੇ ਆਖ਼ਰੀ ਹਫ਼ਤੇ ਅਮਰੀਕੀ ਕੱਚਾ ਤੇਲ ਪਹੁੰਚੇਗਾ ਭਾਰਤ
. . .  about 1 hour ago
ਵਾਸ਼ਿੰਗਟਨ, 17 ਅਗਸਤ- ਅਮਰੀਕੀ ਕੱਚੇ ਤੇਲ ਦੀ ਪਹਿਲੀ ਸਪਲਾਈ ਸਤੰਬਰ ਦੇ ਆਖ਼ਰੀ ਹਫ਼ਤੇ ਭਾਰਤ ਪਹੁੰਚ ਰਹੀ ਹੈ। ਇਸ ਨਾਲ ਭਾਰਤ-ਅਮਰੀਕਾ ਸੰਬੰਧਾਂ 'ਚ ਨਵੇਂ ਵਿਸਤਾਰ ਖੁੱਲ੍ਹਣ...
ਅਣਪਛਾਤੀ ਲਾਸ਼ ਨੂੰ ਕੁੱਤਿਆਂ ਨੋਚ ਕੇ ਕੀਤਾ ਬੇਪਛਾਣ
. . .  about 1 hour ago
ਮੌੜ ਮੰਡੀ, 17 ਅਗਸਤ (ਕਮਲਜੀਤ ਸਿੰਘ ਸਿੱਧੂ, ਗੁਰਜੀਤ ਸਿੰਘ ਕਮਾਲੂ)- ਬਠਿੰਡਾ ਦੇ ਮੌੜ ਮੰਡੀ ਵਿਖੇ ਰਾਹ ਜਾਂਦੇ ਲੋਕਾਂ ਨੇ ਕੱਤਿਆਂ ਵੱਲੋਂ ਇੱਕ ਅਣਪਛਾਤੀ ਲਾਸ਼ ਨੂੰ ਨੋਚਦਿਆਂ ਦੇਖਿਆ। ਕੁੱਤਿਆਂ ਨੇ ਲਾਸ਼ ਨੂੰ ਇਸ ਕਦਰ ਨੋਚਿਆ ਕਿ ਲਾਸ਼ ਦੀ ਪਛਾਣ ਕਰਨੀ...
ਬੀ.ਐੱਸ.ਐਫ. ਨੇ 10 ਕਰੋੜ ਦੀ ਹੈਰੋਇਨ ਕੀਤੀ ਬਰਾਮਦ
. . .  about 2 hours ago
ਅਜਨਾਲਾ/ਭਿੰਡੀ ਸੈਂਦਾ, 17 ਅਗਸਤ (ਐੱਸ.ਪ੍ਰਸ਼ੋਤਮ, ਪ੍ਰਿਤਪਾਲ ਸਿੰਘ ਸੂਫ਼ੀ)-ਅੱਜ ਅਜਨਾਲਾ ਉਪ-ਮੰਡਲ ਖੇਤਰ ਦੀ ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਚੌਂਕੀ ਛੰਨ ਮਲਾਹ ਨੇੜੇ ਬੀ.ਐੱਸ.ਐਫ. 17 ਬਟਾਲੀਅਨ ਦੇ ਜਵਾਨਾਂ ਨੇ ਤਸਕਰਾਂ ਦੀ...
ਯੂ.ਪੀ.'ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ 33 ਹੋਈ
. . .  about 2 hours ago
ਲਖਨਊ, 17 ਅਗਸਤ- ਉੱਤਰ ਪ੍ਰਦੇਸ਼ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 33 ਹੋ ਗਈ ਹੈ। ਉੱਧਰ ਬਚਾਅ ਤੇ ਰਾਹਤ ਟੀਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚੋਂ ਲੋਕਾਂ ਨੂੰ ਬਾਹਰ...
ਸ਼ਰਦ ਯਾਦਵ ਦਾ ਸ਼ਕਤੀ ਪ੍ਰਦਰਸ਼ਨ ਅੱਜ
. . .  about 3 hours ago
ਨਵੀਂ ਦਿੱਲੀ,17 ਅਗਸਤ- ਜੇ.ਡੀ.ਯੂ.ਦੇ ਨਾਰਾਜ਼ ਆਗੂ ਸ਼ਰਦ ਯਾਦਵ ਅੱਜ ਦਿੱਲੀ ਵਿਖੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਗੇ। ਉਨ੍ਹਾਂ ਵੱਲੋਂ ਰੱਖੇ ਸਾਂਝੀ ਵਿਰਾਸਤ ਪ੍ਰੋਗਰਾਮ 'ਚ 17 ਪਾਰਟੀਆਂ ਦੇ ਆਗੂ ਪਹੁੰਚ ਰਹੇ ਹਨ। ਸੂਤਰਾਂ ਅਨੁਸਾਰ ਸ਼ਰਦ ਇੱਕ...
ਸ੍ਰੀਨਗਰ-ਬਨੀਹਾਲ ਰੇਲ ਸੇਵਾ ਮੁੜ ਬੰਦ
. . .  about 3 hours ago
ਲੇਹ ਦੇ ਚਿਸ਼ੁਲ ਵਿਖੇ ਭਾਰਤ-ਚੀਨ ਵਿਚਾਲੇ ਹੋਵੇਗੀ ਫਲੈਗ ਮੀਟਿੰਗ - ਸੂਤਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਖੇਡ ਸੰਸਾਰ

ਮੁੰਬਈ ਨੇ ਪੰਜਾਬ ਨੂੰ 8 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ

ਬਟਲਰ 'ਮੈਨ ਆਫ਼ ਦਿ ਮੈਚ' ਬਣੇ

ਇੰਦੌਰ, 20 ਅਪ੍ਰੈਲ (ਰਤਨਜੀਤ ਸਿੰਘ ਸ਼ੈਰੀ, ਏਜੰਸੀ)-ਹੋਲਕਰ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਆਈ. ਪੀ. ਐਲ. ਦੇ 22ਵੇਂ ਮੁਕਾਬਲੇ 'ਚ ਮੁੰਬਈ ਇੰਡੀਅਨਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 8 ਵਿਕਟਾਂ ਨਾਲ ਹਰਾਇਆ | ਅਮਲਾ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਪੰਜਾਬ ਵੱਲੋਂ ...

ਪੂਰੀ ਖ਼ਬਰ »

ਪੀ. ਕਸ਼ਅਪ ਚਾਈਨਾ ਮਾਸਟਰਜ਼ ਦੇ ਪ੍ਰੀ ਕੁਆਰਟਰ 'ਚੋਂ ਬਾਹਰ

ਬੀਜਿੰਗ, 20 ਅਪ੍ਰੈਲ (ਏਜੰਸੀ)-ਰਾਸ਼ਟਰ ਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਪੀ. ਕਸ਼ਅਪ 150,000 ਡਾਲਰ ਇਨਾਮੀ ਰਾਸ਼ੀ ਦੇ ਚਾਈਨਾ ਮਾਸਟਰਜ਼ ਗ੍ਰਾ ਪ੍ਰੀ ਗੋਲਡ ਦੇ ਚੁਣੌਤੀਪੂਰਨ ਪੁਰਸ਼ਾਂ ਦੇ ਸਿੰਗਲਜ਼ ਪ੍ਰੀ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰ ਹੋ ਗਏ | ਕਸ਼ਅਪ ਚੀਨ ਦੇ ...

ਪੂਰੀ ਖ਼ਬਰ »

ਆਈ. ਪੀ. ਐਲ-10 : ਸਫਲ ਕਪਤਾਨਾਂ ਦੀ ਸੂਚੀ 'ਚ ਕੋਹਲੀ ਤੋਂ ਅੱਗੇ ਹੈ ਗੰਭੀਰ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਆਈ. ਪੀ. ਐਲ. 'ਚ ਕੋਲਕਾਤਾ ਨਾਈਟ ਰਾਈਡਰਸ ਦੇ ਕਪਤਾਨ ਗੌਤਮ ਗੰਭੀਰ ਪੰਜ 'ਚੋਂ ਚਾਰ ਮੈਚ ਜਿੱਤ ਕੇ ਸਭ ਤੋਂ ਅੱਗੇ ਹੈ | ਇਸ ਟੂਰਨਾਮੈਂਟ 'ਚ ਕੋਲਕਾਤਾ ਨੂੰ ਹੁਣ ਤੱਕ ਸਿਰਫ ਇਕ ਮੈਚ 'ਚ ਮੁੰਬਈ ਦੇ ਖਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ | ...

ਪੂਰੀ ਖ਼ਬਰ »

ਚੈਂਪੀਅਨਜ਼ ਟਰਾਫੀ ਲਈ ਆਸਟ੍ਰੇਲੀਆ ਵੱਲੋਂ ਟੀਮ ਦਾ ਐਲਾਨ

ਸਟਾਰਕ ਤੇ ਲਿਨ ਨੂੰ ਵੀ ਕੀਤਾ ਸ਼ਾਮਿਲ

ਸਿਡਨੀ, 20 ਅਪ੍ਰੈਲ (ਏਜੰਸੀ)-ਇੰਗਲੈਂਡ 'ਚ 1 ਜੂਨ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਆਸਟ੍ਰੇਲੀਆ ਨੇ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ | ਟੀਮ ਦੀ ਕਮਾਨ ਸਟੀਵ ਸਮਿਥ ਨੂੰ ਦਿੱਤੀ ਗਈ ਹੈ | ਸੱਟ ਲੱਗਣ ਕਾਰਨ ਅਜੇ ਟੀਮ 'ਚੋਂ ਬਾਹਰ ਚੱਲ ਰਹੇ ਮਿਚੇਲ ਸਟਾਰਕ ...

ਪੂਰੀ ਖ਼ਬਰ »

ਪੀ. ਵੀ. ਸਿੰਧੂ ਤੀਸਰੇ ਸਥਾਨ 'ਤ

ਸ੍ਰੀਕਾਂਤ ਤੇ ਪ੍ਰਨੀਤ ਦੀ ਰੈਕਿੰਗ 'ਚ ਸੁਧਾਰੇ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਰੀਓ ਉਲੰਪਿਕ 'ਚ ਚਾਂਦੀ ਦਾ ਤਗਮਾ ਜੇਤੂ ਪੀ. ਵੀ. ਸਿੰਧੂ ਦੋ ਦਰਜੇ ਉੱਪਰ ਆ ਕੇ ਤਾਜ਼ਾ ਬੀ. ਡਬਲਿਊ. ਐਫ ਰੈਕਿੰਗ 'ਚ ਤੀਸਰੇ ਸਥਾਨ 'ਤੇ ਆ ਗਈ ਹੈ | ਸਿੰਧੂ ਪਿਛਲੇ ਹਫ਼ਤੇ ਪੰਜਵੇਂ ਸਥਾਨ 'ਤੇ ਪਹੁੰਚ ਗਈ ਸੀ | ਸਿੰਗਾਪੁਰ ਓਪਨ ਸੁਪਰ ਸੀਰੀਜ਼ ਕੁਆਰਟਰ ਫਾਈਨਲ 'ਚ ਪਹੁੰਚ ਕੇ ਉਸ ਨੇ ਦੋ ਸਥਾਨਾਂ ਦੀ ਛਲਾਂਗ ਲਗਾਈ | ਦੋ ਹਫ਼ਤੇ ਪਹਿਲਾਂ ਉਹ ਆਪਣੇ ਖੇਡ ਜੀਵਨ ਦੀ ਸਰਬੋਤਮ ਦੂਸਰੀ ਰੈਕਿੰਗ 'ਤੇ ਪਹੁੰਚ ਗਈ ਸੀ | ਲੰਡਨ ਉਲੰਪਿਕ 'ਚ ਕਾਂਸੀ ਦਾ ਤਗਮਾ ਜੇਤੂ ਸਾਈਨਾ ਨੇਹਵਾਲ ਇਕ ਸਥਾਨ ਉੱਪਰ ਆ ਕੇ ਅੱਠਵੇਂ ਸਥਾਨ 'ਤੇ ਪਹੁੰਚ ਗਈ | ਪੁਰਸ਼ਾਂ ਦੇ ਸਿੰਗਲਜ਼ 'ਚ ਸਿੰਗਾਪੁਰ ਓਪਨ ਦੇ ਉਪ ਜੇਤੂ ਕਿਦਾਂਬੀ ਸ੍ਰੀਕਾਂਤ ਅਤੇ ਜੇਤੂ ਬੀ. ਸਾਈ ਪ੍ਰਨੀਤ ਦੋਵੇ ਅੱਠ ਸਥਾਨ ਉੱਪਰ ਆ ਕੇ ਕ੍ਰਮਵਾਰ 21ਵੇਂ ਅਤੇ 22ਵੇਂ ਸਥਾਨ 'ਤੇ ਹਨ | ਅਜੇ ਜੈਰਾਮ 13ਵੇਂ ਸਥਾਨ 'ਤੇ ਪਹੁੰਚ ਗਿਆ |
ਵਧੀਆ ਪ੍ਰਦਰਸ਼ਨ ਆਪਣੇ ਆਪ ਰੈਕਿੰਗ ਨੂੰ ਬਿਹਤਰ ਕਰ ਦੇਵੇਗਾ-ਸਿੰਧੂ
ਪੀ. ਵੀ. ਸਿੰਧੂ ਦਾ ਕਹਿਣਾ ਹੈ ਕਿ ਉਸ ਦਾ ਧਿਆਨ ਇਸ ਸਮੇਂ ਆਉਣ ਵਾਲੀ ਚੈਂਪੀਅਨਸ਼ਿਪ 'ਤੇ ਹੈ ਨਾ ਕਿ ਰੈਂਕਿੰਗ ਵੱਲ | ਉਸ ਦਾ ਮੰਨਣਾ ਹੈ ਕਿ ਜੇਕਰ ਉਹ ਵਧੀਆ ਪ੍ਰਦਰਸ਼ਨ ਕਰਦੀ ਰਹੀ ਤਾਂ ਉਹ ਆਪਣੇ ਆਪ ਇਕ ਦਿਨ ਰੈਕਿੰਗ 'ਚ ਚੋਟੀ 'ਤੇ ਪਹੁੰਚ ਜਾਵੇਗੀ | ਉਸ ਨੇ ਕਿਹਾ ਕਿ ਹਾਰ ਅਤੇ ਜਿੱਤ ਖੇਡ ਦਾ ਹਿੱਸਾ ਹਨ | ਉਹ ਆਪਣੇ ਆਪ 'ਤੇ ਕਿਸੇ ਤਰ੍ਹਾ ਦਾ ਵਾਧੂ ਦਬਾਅ ਨਹੀਂ ਲੈਣਾ ਚਾਹੁੰਦੀ | ਉਹ ਆਪਣਾ ਪੂਰਾ ਧਿਆਨ 25 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਏਸ਼ੀਆ ਬੈਡਮਿੰਟਨ ਚੈਪੀਅਨਸ਼ਿਪ ਵੱਲ ਲਗਾ ਰਹੀ ਹੈ |


ਖ਼ਬਰ ਸ਼ੇਅਰ ਕਰੋ

ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਵੱਲੋਂ ਸਰਬੋਤਮ ਕਬੱਡੀ ਖਿਡਾਰੀਆਂ ਦਾ ਮੋਟਰਸਾਈਕਲਾਂ ਨਾਲ ਸਨਮਾਨ

ਜਲੰਧਰ, 20 ਅਪ©ੈਲ (ਜਤਿੰਦਰ ਸਾਬੀ)- ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਬੈਠਕ ਸੁਰਜਨ ਸਿੰਘ ਚੱਠਾ ਦੀ ਪ੍ਰਧਾਨਗੀ ਹੇਠ ਬਾਸੀ ਪੈਲਸ ਵਿਖੇ ਹੋਈ | ਇਸ ਵਿਚ ਫੈਡਰੇਸ਼ਨ ਵੱਲੋਂ ਸੀਜ਼ਨ (2016-17) ਦੇ ਦੌਰਾਨ ਕਬੱਡੀ ਕੱਪਾਂ ਵਿਚੋਂ ਸੀਜ਼ਨ ਦੇ ਬੈਸਟ ਪਲੇਅਰ ਐਲਾਨੇ ਗਏ | ਬੈਸਟ ...

ਪੂਰੀ ਖ਼ਬਰ »

ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਦੋ ਅਭਿਆਸ ਮੈਚ ਖੇਡੇਗਾ ਭਾਰਤ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਪਿਛਲੇ ਸਾਲ ਦਾ ਚੈਂਪੀਅਨ ਭਾਰਤ ਜੂਨ 'ਚ ਇੰਗਲੈਂਡ ਵਿਚ ਹੋਣ ਵਾਲੀ ਆਈ. ਸੀ. ਸੀ. ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਤੋਂ ਪਹਿਲਾਂ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਦੇ ਨਾਲ ਦੋ ਅਭਿਆਸ ਮੈਚ ਖੇਡੇਗਾ | ਟੂਰਨਾਮੈਂਟ ਦੀ ਸ਼ੁਰੂਆਤ 1 ਜੂਨ ...

ਪੂਰੀ ਖ਼ਬਰ »

ਪੰਜਾਬ ਸਟੇਟ ਸਬ ਜੂਨੀਅਰ ਪਾਵਰਲਿਫਟਿੰਗ ਚੈਂਪੀਅਨਸ਼ਿਪ 23 ਨੂੰ

ਜਲੰਧਰ, 20 ਅਪ©ੈਲ (ਜਤਿੰਦਰ ਸਾਬੀ)-ਪੰਜਾਬ ਸਟੇਟ ਸਬ ਜੂਨੀਅਰ ਪਾਵਰਲਿਫਟਿੰਗ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੇ ਵਰਗ ਵਿੱਚ 23 ਅਪ੍ਰੈਲ ਨੂੰ ਪਿੰਡ ਘੋੜੇਵਾਹੀ (ਜਲੰਧਰ) ਵਿਖੇ ਕਰਵਾਈ ਜਾ ਰਹੀ ਹੈ | ਇਹ ਜਾਣਕਾਰੀ ਪੰਜਾਬ ਪਾਵਰਲਿਫਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ...

ਪੂਰੀ ਖ਼ਬਰ »

ਕੋਈ ਮੇਰਾ ਮੁਕਾਬਲਾ ਨਹੀਂ ਕਰ ਸਕਦਾ- ਯੁਸੂਫ ਪਠਾਨ

ਕੋਲਕਾਤਾ, 20 ਅਪ੍ਰੈਲ (ਏਜੰਸੀ)-ਕੋਲਕਾਤਾ ਨਾਈਟ ਰਾਈਡਰਸ ਵੱਲੋਂ ਖੇਡ ਰਹੇ ਯੁਸੂਫ ਪਠਾਨ ਜਦੋਂ ਮੈਦਾਨ 'ਚ ਆਉਂਦੇ ਹਨ ਤਾਂ ਦਰਸ਼ਕਾਂ 'ਚ ਚੌਕਿਆਂ-ਛੱਕਿਆਂ ਦੀ ਉਮੀਦ ਵਧ ਜਾਂਦੀ ਹੈ | ਗੁਜਰਾਤ ਦੇ ਯੁਸੂਫ ਪਠਾਨ ਦੀ ਪਛਾਣ ਵੱਡੇ-ਵੱਡੇ ਛੱਕੇ ਮਾਰਨ ਵਾਲੇ ਬੱਲੇਬਾਜ਼ ਦੀ ਹੈ | ...

ਪੂਰੀ ਖ਼ਬਰ »

ਮਾਂ ਬਣਨ ਵਾਲੀ ਹੈ ਸੇਰੇਨਾ ਵਿਲੀਅਮਸ

ਨਿਊਯਾਰਕ, 20 ਅਪ੍ਰੈਲ (ਏਜੰਸੀ)-23 ਗਰੈਂਡ ਸਲੈਮ ਖਿਤਾਬ ਜਿੱਤ ਚੁੱਕੀ ਵਿਸ਼ਵ ਦੀ ਟੈਨਿਸ ਸਟਾਰ ਸੇਰੇਨਾ ਵਿਲੀਅਮਸ ਇਸ ਸਾਲ ਮਾਂ ਬਣਨ ਵਾਲੀ ਹੈ ਅਤੇ ਉਹ 20 ਹਫ਼ਤਿਆਂ ਦੀ ਗਰਭਵਤੀ ਹੈ | ਸੇਰੇਨਾ ਨੇ ਸਨੈਪ ਚੈਟ ਰਾਹੀ ਇਸ ਦਾ ਖੁਲਾਸਾ ਕੀਤਾ ਹੈ, ਜਿਸ ਦੀ ਕੈਪਸ਼ਨ ਹੈ '20 ਵੀਕ' | ਇਸ ...

ਪੂਰੀ ਖ਼ਬਰ »

ਕੋਲਕਾਤਾ ਨਾਲ ਹਿਸਾਬ ਬਰਾਬਰ ਕਰਨ ਲਈ ਮੈਦਾਨ 'ਚ ਉਤਰੇਗੀ ਗੁਜਰਾਤ ਦੀ ਟੀਮ

ਕੋਲਕਾਤਾ, 20 ਅਪ੍ਰੈਲ (ਏਜੰਸੀ)-ਆਈ. ਪੀ. ਐਲ-10 ਦੌਰਾਨ ਸ਼ੁੱਕਰਵਾਰ ਨੂੰ ਇਕ ਵਾਰ ਮੁੜ ਸ਼ਾਨਦਾਰ ਫਾਰਮ 'ਚ ਚੱਲ ਰਹੀ ਕੋਲਕਾਤਾ ਨਾਈਟ ਰਾਈਡਰਸ ਦਾ ਸਾਹਮਣਾ ਗੁਜਰਾਤ ਲਾਇਨਜ਼ ਨਾਲ ਹੋਵੇਗਾ | ਕੋਲਕਾਤਾ ਨਾਲ ਉਸ ਦੇ ਘਰ 'ਚ ਭਿੜਨ ਵਾਲੀ ਗੁਜਰਾਤ ਲਾਇਨਜ਼ ਦੀ ਕੋਸ਼ਿਸ਼ ...

ਪੂਰੀ ਖ਼ਬਰ »

ਭਾਰਤੀ ਮੁੱਕੇਬਾਜ਼ੀ ਟੀਮ ਕਜ਼ਾਕਿਸਤਾਨ ਰਵਾਨਾ

ਪਟਿਆਲਾ, 20 ਅਪ੍ਰੈਲ (ਚਹਿਲ)-ਤਾਸ਼ਕੰਦ (ਉਜਬੇਕਿਸਤਾਨ) 'ਚ 30 ਅਪ੍ਰੈਲ ਤੋਂ 7 ਮਈ ਤੱਕ ਹੋਣ ਵਾਲੀ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਰਵਾਨਾ ਹੋ ਗਈ ਹੈ | ਦਸ ਮੈਂਬਰੀ ਇਹ ਟੀਮ ਪਹਿਲਾਂ ਦੋ ਹਫ਼ਤੇ ਕਜ਼ਾਕਿਸਤਾਨ ਦੇ ਸ਼ਹਿਰ ਅਸਤਨਾ ਵਿਖੇ ਕਜਾਕ ਟੀਮ ਨਾਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX