ਤਾਜਾ ਖ਼ਬਰਾਂ


ਮਾਨਚੈਸਟਰ ਹਮਲੇ ਦਾ 5ਵਾਂ ਦੋਸ਼ੀ ਗ੍ਰਿਫ਼ਤਾਰ
. . .  1 day ago
ਪ੍ਰਧਾਨ ਮੰਤਰੀ ਨੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥਰੀਸਾ ਮੇਅ ਨਾਲ ਕੀਤੀ ਗੱਲ
. . .  1 day ago
ਨਵੀਂ ਦਿੱਲੀ, 24 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਨਚੈਸਟਰ 'ਚ ਹੋਏ ਅੱਤਵਾਦੀ ਹਮਲੇ ਬਾਰੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਅੱਤਵਾਦ ਪ੍ਰਤੀ ਭਾਰਤ ਦੀ ਵਚਨਬੱਧਤਾ ਦੁਹਰਾਈ ਤੇ ਕਿਹਾ...
ਅੱਤਵਾਦੀਆਂ ਪੀ.ਡੀ.ਪੀ. ਕਾਰਕੁਨ ਨੂੰ ਮਾਰੀ ਗੋਲੀ
. . .  1 day ago
ਸ੍ਰੀਨਗਰ, 24 ਮਈ- ਬਾਜਪੁਰਾ 'ਚ ਅੱਤਵਾਦੀਆਂ ਵੱਲੋਂ ਪੀ.ਡੀ.ਪੀ.ਕਾਰਕੁਨ ਨੂੰ ਗੋਲੀ ਮਾਰੀ ਗਈ ਹੈ ਜਿਸ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਭਰਤੀ...
ਮੁੰਬਈ : ਚੈਂਪੀਅਨ ਟਰਾਫ਼ੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ
. . .  1 day ago
ਇੰਡੋਨੇਸ਼ੀਆ 'ਚ ਬੰਬ ਧਮਾਕੇ, 3 ਮੌਤਾਂ
. . .  1 day ago
ਜਕਾਰਤਾ, 24 ਮਈ- ਇੰਡੋਨੇਸ਼ੀਆ ਦੇ ਜਕਾਰਤਾ 'ਚ ਦੋ ਵੱਖ-ਵੱਖ ਬੰਬ ਧਮਾਕੇ ਹੋਏ ਹਨ। ਇਨ੍ਹਾਂ ਧਮਾਕਿਆਂ 'ਚ 3 ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ...
ਸਹਾਰਨਪੁਰ : ਹਿੰਸਾ 'ਤੇ ਕਾਬੂ ਪਾਉਣ ਤੱਕ ਇੰਟਰਨੈੱਟ ਸਰਵਿਸ ਬੰਦ
. . .  1 day ago
ਸਹਾਰਨਪੁਰ, 24 ਮਈ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਦੋ ਜਾਤੀਆਂ ਵਿਚਾਲੇ ਹੋਈ ਹਿੰਸਾ ਕਾਰਨ ਇੱਥੇ ਸਥਿਤੀ ਤਣਾਅ ਵਾਲੀ ਬਣੀ ਹੋਈ ਹੈ। ਪ੍ਰਸ਼ਾਸਨ ਵੱਲੋਂ ਹਿੰਸਾ 'ਤੇ ਕਾਬੂ ਪਾਉਣ ਤੱਕ ਇੱਥੇ ਇੰਟਰਨੈੱਟ, ਐੱਸ.ਐਮ.ਐੱਸ...
ਜੰਮੂ-ਕਸ਼ਮੀਰ : ਪੁਲਿਸ ਕੈਂਪ 'ਤੇ ਅੱਤਵਾਦੀ ਹਮਲਾ, 3 ਨਾਗਰਿਕ ਜ਼ਖ਼ਮੀ
. . .  1 day ago
ਸ਼ੋਪੀਆਂ, 24 ਮਈ- ਅੱਤਵਾਦੀਆਂ ਨੇ ਇੱਥੇ ਪੁਲਿਸ ਕੈਂਪ 'ਚ ਹਮਲਾ ਕੀਤਾ ਹੈ। ਇਸ ਹਾਦਸੇ 'ਚ 3 ਨਾਗਰਿਕ ਦੇ ਜ਼ਖ਼ਮੀ ਹੋਣ...
ਹਵਾਈ ਅੱਡੇ ਤੋਂ 5 ਜਿੰਦਾ ਕਾਰਤੂਸਾਂ ਸਮੇਤ ਅਮਰੀਕੀ ਨਾਗਰਿਕ ਕਾਬੂ
. . .  1 day ago
ਰਾਜਾਸਾਂਸੀ, 24 ਮਈ (ਹੇਰ)- ਸੀ.ਆਈ.ਐੱਸ.ਐਫ. ਨੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡਾ ਰਾਜਾਸਾਂਸੀ ਤੋਂ ਇੱਕ ਅਮਰੀਕੀ ਨਾਗਰਿਕ ਨੂੰ 5 ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ। ਸੁਰੱਖਿਆ ਅਧਿਕਾਰੀ ਇਸ ਮਾਮਲੇ...
29 ਮਈ ਨੂੰ ਚਾਰ ਦੇਸ਼ਾਂ ਦੀ ਯਾਤਰਾ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਕੈਬਿਨਟ ਵੱਲੋਂ ਗ੍ਰੇਟਰ ਨੌਇਡਾ ਮੈਟਰੋ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਖੇਡ ਸੰਸਾਰ

ਮੁੰਬਈ ਨੇ ਪੰਜਾਬ ਨੂੰ 8 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ

ਬਟਲਰ 'ਮੈਨ ਆਫ਼ ਦਿ ਮੈਚ' ਬਣੇ

ਇੰਦੌਰ, 20 ਅਪ੍ਰੈਲ (ਰਤਨਜੀਤ ਸਿੰਘ ਸ਼ੈਰੀ, ਏਜੰਸੀ)-ਹੋਲਕਰ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਆਈ. ਪੀ. ਐਲ. ਦੇ 22ਵੇਂ ਮੁਕਾਬਲੇ 'ਚ ਮੁੰਬਈ ਇੰਡੀਅਨਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 8 ਵਿਕਟਾਂ ਨਾਲ ਹਰਾਇਆ | ਅਮਲਾ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਪੰਜਾਬ ਵੱਲੋਂ ਦਿੱਤੇ 199 ਦੌੜਾਂ ਦੇ ਟੀਚੇ ਨੂੰ ਮੁੰਬਈ ਨੇ 15.3 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ ਪੂਰਾ ਕਰ ਲਿਆ | ਮੁੰਬਈ ਵੱਲੋਂ ਬਟਲਰ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆ ਸਭ ਤੋਂ ਵੱਧ 77 ਦੌੜਾਂ ਬਣਾਈਆ | ਬਟਲਰ ਨੇ 37 ਗੇਂਦਾਂ ਦਾ ਸਾਹਮਣਾ ਕਰਦਿਆ 7 ਚੌਕੇ ਅਤੇ 5 ਛੱਕੇ ਮਾਰੇ | ਧਮਾਕੇਦਾਰ ਬੱਲੇਬਾਜ਼ੀ ਲਈ ਬਟਲਰ ਨੂੰ 'ਮੈਨ ਆਫ਼ ਦਿ ਮੈਚ' ਚੁਣਿਆ ਗਿਆ | ਨਿਤਿਸ਼ ਰਾਣਾ 62 ਦੌੜਾਂ ਅਤੇ ਪਾਂਡਿਆ 15 ਦੌੜਾਂ 'ਤੇ ਅਜੇਤੂ ਰਿਹਾ | ਪਟੇਲ ਨੇ 37 ਦੌੜਾਂ ਦਾ ਯੋਗਦਾਨ ਦਿੱਤਾ | ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਪੰਜਾਬ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ | ਹਾਸ਼ਿਮ ਅਮਲਾ ਦੇ ਆਈ. ਪੀ. ਐਲ. 'ਚ ਪਹਿਲੇ ਸੈਂਕੜੇ ਅਤੇ ਕਪਤਾਨ ਮੈਕਸਵੈਲ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਪੰਜਾਬ ਨੇ ਮੁੰਬਈ ਨੂੰ 199 ਦੌੜਾਂ ਦਾ ਟੀਚਾ ਦਿੱਤਾ | ਪੰਜਾਬ ਨੇ ਨਿਰਧਾਰਿਤ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 198 ਦੌੜਾਂ ਬਣਾਈਆ | ਹਾਸ਼ਿਮ ਅਮਲਾ ਨੇ 60 ਗੇਂਦਾਂ 'ਤੇ 4 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 104 ਦੌੜਾਂ ਬਣਾਈਆ | ਮੁੰਬਈ ਦੇ ਲਈ ਮਲਿੰਗਾ ਸਭ ਤੋਂ ਮਹਿੰਗਾ ਸਾਬਿਤ ਹੋਇਆ ਅਤੇ ਉਸ ਨੇ 4 ਓਵਰਾਂ 'ਚ 58 ਦੌੜਾਂ ਦਿੱਤੀਆ | ਮਨਨ ਵੋਹਰਾ ਬੀਮਾਰ ਹੋਣ ਕਾਰਨ ਮੈਦਾਨ 'ਚ ਆਇਆ | ਸ਼ਾਨ ਮਾਰਸ਼ (26) ਨੇ ਅਮਲਾ ਦੇ ਨਾਲ ਮਿਲ ਕੇ ਪੰਜਾਬ ਨੂੰ ਵਧੀਆ ਸ਼ੁਰੂਆਤ ਦਿੱਤੀ | ਦੋਵਾਂ ਨੇ 5.5 ਓਵਰਾਂ 'ਚ 46 ਦੌੜਾਂ ਬਣਾਈਆ | ਮਾਰਸ਼ ਨੂੰ ਮਿਸ਼ੇਲ ਨੇ ਪੋਲਾਰਡ ਦੇ ਹੱਥੋਂ ਕੈਚ ਕਰਵਾਇਆ | ਮਾਰਸ਼ ਨੇ ਆਊਟ ਹੋਣ ਤੋਂ ਪਹਿਲਾਂ ਮੁੰਬਈ ਖਿਲਾਫ਼ ਆਈ. ਪੀ. ਐਲ. 'ਚ 500 ਦੌੜਾਂ ਪੂਰੀਆ ਕਰ ਲਈਆਂ ਸਨ | ਉਸ ਤੋਂ ਪਹਿਲਾਂ ਸਿਰਫ ਸੁਰੇਸ਼ ਰੈਨਾ ਅਤੇ ਮਹਿੰਦਰ ਸਿੰਘ ਧੋਨੀ ਹੀ ਅਜਿਹਾ ਕਰ ਸਕੇ ਹਨ | ਮਾਰਸ਼ ਦੇ ਬਾਅਦ ਸਾਹਾ (11) ਨੂੰ ਪਾਂਡਿਆ ਨੇ ਬੋਲਡ ਕੀਤਾ | ਉਸ ਦੇ ਬਾਅਦ ਕਪਤਾਨ ਮੈਕਸਵੈਲ ਨੇ ਅਮਲਾ ਦਾ ਸਾਥ ਦਿੱਤਾ ਅਤੇ ਦੋਵਾਂ ਨੇ ਮਿਲ ਕੇ ਤੇਜ਼ੀ ਨਾਲ ਦੌੜਾਂ ਬਣਾਉਂਦੇ ਹੋਏ 5.3 ਓਵਰਾਂ 'ਚ 83 ਦੌੜਾਂ ਦੀ ਸਾਂਝੇਦਾਰੀ ਕੀਤੀ | ਮੈਕਸਵੈਲ ਨੇ 18 ਗੇਂਦਾਂ 'ਚ 40 ਦੌੜਾਂ ਦੀ ਪਾਰੀ ਖੇਡੀ | ਅਕਸ਼ਰ ਪਟੇਲ 4 ਦੌੜਾਂ 'ਤੇ ਅਜੇਤੂ ਰਿਹਾ | ਮੁੰਬਈ ਵੱਲੋਂ ਮੈਕਲੇਨੇਘਨ ਨੇ 2 ਵਿਕਟਾਂ ਝਟਕਾਈਆਂ | ਉਸ ਦੇ ਇਲਾਵਾ ਬੁਮਰਾਹ ਅਤੇ ਹਾਰਦਿਕ ਪਾਂਡਿਆ ਨੇ 1-1 ਵਿਕਟ ਆਪਣੇ ਨਾਂਅ ਕੀਤੀ |


ਖ਼ਬਰ ਸ਼ੇਅਰ ਕਰੋ

ਪੀ. ਕਸ਼ਅਪ ਚਾਈਨਾ ਮਾਸਟਰਜ਼ ਦੇ ਪ੍ਰੀ ਕੁਆਰਟਰ 'ਚੋਂ ਬਾਹਰ

ਬੀਜਿੰਗ, 20 ਅਪ੍ਰੈਲ (ਏਜੰਸੀ)-ਰਾਸ਼ਟਰ ਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਪੀ. ਕਸ਼ਅਪ 150,000 ਡਾਲਰ ਇਨਾਮੀ ਰਾਸ਼ੀ ਦੇ ਚਾਈਨਾ ਮਾਸਟਰਜ਼ ਗ੍ਰਾ ਪ੍ਰੀ ਗੋਲਡ ਦੇ ਚੁਣੌਤੀਪੂਰਨ ਪੁਰਸ਼ਾਂ ਦੇ ਸਿੰਗਲਜ਼ ਪ੍ਰੀ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰ ਹੋ ਗਏ | ਕਸ਼ਅਪ ਚੀਨ ਦੇ ...

ਪੂਰੀ ਖ਼ਬਰ »

ਆਈ. ਪੀ. ਐਲ-10 : ਸਫਲ ਕਪਤਾਨਾਂ ਦੀ ਸੂਚੀ 'ਚ ਕੋਹਲੀ ਤੋਂ ਅੱਗੇ ਹੈ ਗੰਭੀਰ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਆਈ. ਪੀ. ਐਲ. 'ਚ ਕੋਲਕਾਤਾ ਨਾਈਟ ਰਾਈਡਰਸ ਦੇ ਕਪਤਾਨ ਗੌਤਮ ਗੰਭੀਰ ਪੰਜ 'ਚੋਂ ਚਾਰ ਮੈਚ ਜਿੱਤ ਕੇ ਸਭ ਤੋਂ ਅੱਗੇ ਹੈ | ਇਸ ਟੂਰਨਾਮੈਂਟ 'ਚ ਕੋਲਕਾਤਾ ਨੂੰ ਹੁਣ ਤੱਕ ਸਿਰਫ ਇਕ ਮੈਚ 'ਚ ਮੁੰਬਈ ਦੇ ਖਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ | ...

ਪੂਰੀ ਖ਼ਬਰ »

ਚੈਂਪੀਅਨਜ਼ ਟਰਾਫੀ ਲਈ ਆਸਟ੍ਰੇਲੀਆ ਵੱਲੋਂ ਟੀਮ ਦਾ ਐਲਾਨ

ਸਟਾਰਕ ਤੇ ਲਿਨ ਨੂੰ ਵੀ ਕੀਤਾ ਸ਼ਾਮਿਲ

ਸਿਡਨੀ, 20 ਅਪ੍ਰੈਲ (ਏਜੰਸੀ)-ਇੰਗਲੈਂਡ 'ਚ 1 ਜੂਨ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਆਸਟ੍ਰੇਲੀਆ ਨੇ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ | ਟੀਮ ਦੀ ਕਮਾਨ ਸਟੀਵ ਸਮਿਥ ਨੂੰ ਦਿੱਤੀ ਗਈ ਹੈ | ਸੱਟ ਲੱਗਣ ਕਾਰਨ ਅਜੇ ਟੀਮ 'ਚੋਂ ਬਾਹਰ ਚੱਲ ਰਹੇ ਮਿਚੇਲ ਸਟਾਰਕ ...

ਪੂਰੀ ਖ਼ਬਰ »

ਪੀ. ਵੀ. ਸਿੰਧੂ ਤੀਸਰੇ ਸਥਾਨ 'ਤ

ਸ੍ਰੀਕਾਂਤ ਤੇ ਪ੍ਰਨੀਤ ਦੀ ਰੈਕਿੰਗ 'ਚ ਸੁਧਾਰੇ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਰੀਓ ਉਲੰਪਿਕ 'ਚ ਚਾਂਦੀ ਦਾ ਤਗਮਾ ਜੇਤੂ ਪੀ. ਵੀ. ਸਿੰਧੂ ਦੋ ਦਰਜੇ ਉੱਪਰ ਆ ਕੇ ਤਾਜ਼ਾ ਬੀ. ਡਬਲਿਊ. ਐਫ ਰੈਕਿੰਗ 'ਚ ਤੀਸਰੇ ਸਥਾਨ 'ਤੇ ਆ ਗਈ ਹੈ | ਸਿੰਧੂ ਪਿਛਲੇ ਹਫ਼ਤੇ ਪੰਜਵੇਂ ਸਥਾਨ 'ਤੇ ਪਹੁੰਚ ਗਈ ਸੀ | ਸਿੰਗਾਪੁਰ ਓਪਨ ਸੁਪਰ ਸੀਰੀਜ਼ ...

ਪੂਰੀ ਖ਼ਬਰ »

ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਵੱਲੋਂ ਸਰਬੋਤਮ ਕਬੱਡੀ ਖਿਡਾਰੀਆਂ ਦਾ ਮੋਟਰਸਾਈਕਲਾਂ ਨਾਲ ਸਨਮਾਨ

ਜਲੰਧਰ, 20 ਅਪ©ੈਲ (ਜਤਿੰਦਰ ਸਾਬੀ)- ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਬੈਠਕ ਸੁਰਜਨ ਸਿੰਘ ਚੱਠਾ ਦੀ ਪ੍ਰਧਾਨਗੀ ਹੇਠ ਬਾਸੀ ਪੈਲਸ ਵਿਖੇ ਹੋਈ | ਇਸ ਵਿਚ ਫੈਡਰੇਸ਼ਨ ਵੱਲੋਂ ਸੀਜ਼ਨ (2016-17) ਦੇ ਦੌਰਾਨ ਕਬੱਡੀ ਕੱਪਾਂ ਵਿਚੋਂ ਸੀਜ਼ਨ ਦੇ ਬੈਸਟ ਪਲੇਅਰ ਐਲਾਨੇ ਗਏ | ਬੈਸਟ ...

ਪੂਰੀ ਖ਼ਬਰ »

ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਦੋ ਅਭਿਆਸ ਮੈਚ ਖੇਡੇਗਾ ਭਾਰਤ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਪਿਛਲੇ ਸਾਲ ਦਾ ਚੈਂਪੀਅਨ ਭਾਰਤ ਜੂਨ 'ਚ ਇੰਗਲੈਂਡ ਵਿਚ ਹੋਣ ਵਾਲੀ ਆਈ. ਸੀ. ਸੀ. ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਤੋਂ ਪਹਿਲਾਂ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਦੇ ਨਾਲ ਦੋ ਅਭਿਆਸ ਮੈਚ ਖੇਡੇਗਾ | ਟੂਰਨਾਮੈਂਟ ਦੀ ਸ਼ੁਰੂਆਤ 1 ਜੂਨ ...

ਪੂਰੀ ਖ਼ਬਰ »

ਪੰਜਾਬ ਸਟੇਟ ਸਬ ਜੂਨੀਅਰ ਪਾਵਰਲਿਫਟਿੰਗ ਚੈਂਪੀਅਨਸ਼ਿਪ 23 ਨੂੰ

ਜਲੰਧਰ, 20 ਅਪ©ੈਲ (ਜਤਿੰਦਰ ਸਾਬੀ)-ਪੰਜਾਬ ਸਟੇਟ ਸਬ ਜੂਨੀਅਰ ਪਾਵਰਲਿਫਟਿੰਗ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੇ ਵਰਗ ਵਿੱਚ 23 ਅਪ੍ਰੈਲ ਨੂੰ ਪਿੰਡ ਘੋੜੇਵਾਹੀ (ਜਲੰਧਰ) ਵਿਖੇ ਕਰਵਾਈ ਜਾ ਰਹੀ ਹੈ | ਇਹ ਜਾਣਕਾਰੀ ਪੰਜਾਬ ਪਾਵਰਲਿਫਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ...

ਪੂਰੀ ਖ਼ਬਰ »

ਕੋਈ ਮੇਰਾ ਮੁਕਾਬਲਾ ਨਹੀਂ ਕਰ ਸਕਦਾ- ਯੁਸੂਫ ਪਠਾਨ

ਕੋਲਕਾਤਾ, 20 ਅਪ੍ਰੈਲ (ਏਜੰਸੀ)-ਕੋਲਕਾਤਾ ਨਾਈਟ ਰਾਈਡਰਸ ਵੱਲੋਂ ਖੇਡ ਰਹੇ ਯੁਸੂਫ ਪਠਾਨ ਜਦੋਂ ਮੈਦਾਨ 'ਚ ਆਉਂਦੇ ਹਨ ਤਾਂ ਦਰਸ਼ਕਾਂ 'ਚ ਚੌਕਿਆਂ-ਛੱਕਿਆਂ ਦੀ ਉਮੀਦ ਵਧ ਜਾਂਦੀ ਹੈ | ਗੁਜਰਾਤ ਦੇ ਯੁਸੂਫ ਪਠਾਨ ਦੀ ਪਛਾਣ ਵੱਡੇ-ਵੱਡੇ ਛੱਕੇ ਮਾਰਨ ਵਾਲੇ ਬੱਲੇਬਾਜ਼ ਦੀ ਹੈ | ...

ਪੂਰੀ ਖ਼ਬਰ »

ਮਾਂ ਬਣਨ ਵਾਲੀ ਹੈ ਸੇਰੇਨਾ ਵਿਲੀਅਮਸ

ਨਿਊਯਾਰਕ, 20 ਅਪ੍ਰੈਲ (ਏਜੰਸੀ)-23 ਗਰੈਂਡ ਸਲੈਮ ਖਿਤਾਬ ਜਿੱਤ ਚੁੱਕੀ ਵਿਸ਼ਵ ਦੀ ਟੈਨਿਸ ਸਟਾਰ ਸੇਰੇਨਾ ਵਿਲੀਅਮਸ ਇਸ ਸਾਲ ਮਾਂ ਬਣਨ ਵਾਲੀ ਹੈ ਅਤੇ ਉਹ 20 ਹਫ਼ਤਿਆਂ ਦੀ ਗਰਭਵਤੀ ਹੈ | ਸੇਰੇਨਾ ਨੇ ਸਨੈਪ ਚੈਟ ਰਾਹੀ ਇਸ ਦਾ ਖੁਲਾਸਾ ਕੀਤਾ ਹੈ, ਜਿਸ ਦੀ ਕੈਪਸ਼ਨ ਹੈ '20 ਵੀਕ' | ਇਸ ...

ਪੂਰੀ ਖ਼ਬਰ »

ਕੋਲਕਾਤਾ ਨਾਲ ਹਿਸਾਬ ਬਰਾਬਰ ਕਰਨ ਲਈ ਮੈਦਾਨ 'ਚ ਉਤਰੇਗੀ ਗੁਜਰਾਤ ਦੀ ਟੀਮ

ਕੋਲਕਾਤਾ, 20 ਅਪ੍ਰੈਲ (ਏਜੰਸੀ)-ਆਈ. ਪੀ. ਐਲ-10 ਦੌਰਾਨ ਸ਼ੁੱਕਰਵਾਰ ਨੂੰ ਇਕ ਵਾਰ ਮੁੜ ਸ਼ਾਨਦਾਰ ਫਾਰਮ 'ਚ ਚੱਲ ਰਹੀ ਕੋਲਕਾਤਾ ਨਾਈਟ ਰਾਈਡਰਸ ਦਾ ਸਾਹਮਣਾ ਗੁਜਰਾਤ ਲਾਇਨਜ਼ ਨਾਲ ਹੋਵੇਗਾ | ਕੋਲਕਾਤਾ ਨਾਲ ਉਸ ਦੇ ਘਰ 'ਚ ਭਿੜਨ ਵਾਲੀ ਗੁਜਰਾਤ ਲਾਇਨਜ਼ ਦੀ ਕੋਸ਼ਿਸ਼ ...

ਪੂਰੀ ਖ਼ਬਰ »

ਭਾਰਤੀ ਮੁੱਕੇਬਾਜ਼ੀ ਟੀਮ ਕਜ਼ਾਕਿਸਤਾਨ ਰਵਾਨਾ

ਪਟਿਆਲਾ, 20 ਅਪ੍ਰੈਲ (ਚਹਿਲ)-ਤਾਸ਼ਕੰਦ (ਉਜਬੇਕਿਸਤਾਨ) 'ਚ 30 ਅਪ੍ਰੈਲ ਤੋਂ 7 ਮਈ ਤੱਕ ਹੋਣ ਵਾਲੀ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਰਵਾਨਾ ਹੋ ਗਈ ਹੈ | ਦਸ ਮੈਂਬਰੀ ਇਹ ਟੀਮ ਪਹਿਲਾਂ ਦੋ ਹਫ਼ਤੇ ਕਜ਼ਾਕਿਸਤਾਨ ਦੇ ਸ਼ਹਿਰ ਅਸਤਨਾ ਵਿਖੇ ਕਜਾਕ ਟੀਮ ਨਾਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX