ਤਾਜਾ ਖ਼ਬਰਾਂ


ਪੀ.ਐਮ.ਸੀ ਦੇ ਜਮ੍ਹਾਂਕਰਤਾਵਾਂ ਵੱਲੋਂ ਆਰ.ਬੀ.ਆਈ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ
. . .  1 minute ago
ਮੁੰਬਈ, 19 ਅਕਤੂਬਰ- ਪੰਜਾਬ ਅਤੇ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਜਮ੍ਹਾਂਕਰਤਾਵਾਂ ਨੇ ਮੁੰਬਈ 'ਚ ਸਥਿਤ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਦਫ਼ਤਰ ਦੇ ਬਾਹਰ ਵਿਰੋਧ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਭਾਰਤ ਨੂੰ ਲੱਗਾ ਤੀਸਰਾ ਝਟਕਾ, ਕਪਤਾਨ ਕੋਹਲੀ ਆਊਟ
. . .  22 minutes ago
ਹਲਕਾ ਦਾਖਾ ਵਿਖੇ ਗਰਜਣਗੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ
. . .  56 minutes ago
ਬਲਾਚੌਰ, 19 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ) - ਆਪਣੀਆਂ ਹੱਕੀ ਮੰਗਾਂ ਲਈ ਪੀ.ਡਬਲਿਊ.ਡੀ ਵਰਕਸ਼ਾਪ ਵਰਕਰ ਯੂਨੀਅਨ ਦਾ ਵਿਸ਼ਾਲ ਕਾਫ਼ਲਾ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਪਿੱਟ ਸਿਆਪਾ ਕਰਨ ਲਈ ਦਾਖਾ ਵਿਧਾਨ ਸਭਾ ਹਲਕੇ ਲਈ ਰਵਾਨਾ ਹੋਇਆ। ਸੀਨੀਅਰ ਆਗੂ...
ਹਿੰਦ ਪਾਕਿ ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  about 1 hour ago
ਫ਼ਿਰੋਜ਼ਪੁਰ 19 ਅਕਤੂਬਰ (ਜਸਵਿੰਦਰ ਸਿੰਘ ਸੰਧੂ) - ਹਿੰਦ ਪਾਕਿ ਕੌਮਾਂਤਰੀ ਸਰਹੱਦ 'ਤੇ ਪੈਂਦੀ ਸਰਹੱਦੀ ਚੌਕੀ ਰਾਜੋ ਕੇ ਦੇ ਖੇਤਰ 'ਚ ਲੱਗੇ ਸਰਹੱਦੀ ਬੁਰਜੀ ਨੰਬਰ 144/4-5 ਲਾਗਿਓਂ ਬੀ.ਐਸ.ਐਫ ਐਕਸ ਐਡਹੌਕ ਪਾਪਾ-ਵੀ ਵਲੋਂ ਹੈਰੋਇਨ ਦਾ ਇਕ ਪੈਕੇਟ ਬਰਾਮਦ ਕਰਨ 'ਚ ਸਫਲਤਾ ਹਾਸਲ...
ਕਮਲੇਸ਼ ਤਿਵਾਰੀ ਦੇ ਕਤਲ ਮਾਮਲੇ 'ਚ 6 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ
. . .  about 2 hours ago
ਲਖਨਊ, 19 ਅਕਤੂਬਰ - ਹਿੰਦੂ ਮਹਾਂਸਭਾ ਦੇ ਸਾਬਕਾ ਪ੍ਰਧਾਨ ਕਮਲੇਸ਼ ਤਿਵਾਰੀ ਦੀ ਹੱਤਿਆ ਮਾਮਲੇ ਵਿਚ ਪੁਲਿਸ ਨੇ ਗੁਜਰਾਤ ਦੇ ਸੂਰਤ ਤੋਂ 6 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਸ਼ੁੱਕਰਵਾਰ ਨੂੰ ਲਖਨਊ ਵਿਚ ਕਮਲੇਸ਼ ਤਿਵਾਰੀ ਦੀ ਬੇਰਹਿਮੀ ਨਾਲ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ...
ਅੱਜ ਮੋਦੀ ਸਿਰਸਾ ਤੇ ਰੇਵਾੜੀ 'ਚ ਕਰਨਗੇ ਚੋਣ ਰੈਲੀਆਂ
. . .  about 2 hours ago
ਨਵੀਂ ਦਿੱਲੀ, 19 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਵਿਚ ਸਿਰਸਾ ਤੇ ਰੇਵਾੜੀ ਵਿਖੇ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਚੱਲਦਿਆਂ ਆਪਣੀ ਪਾਰਟੀ ਭਾਜਪਾ ਲਈ ਚੋਣ ਰੈਲੀਆਂ ਨੂੰ ਸੰਬੋਧਨ...
ਅੱਜ ਦਾ ਵਿਚਾਰ
. . .  about 3 hours ago
ਜਲੰਧਰ 'ਚ ਪੱਤਰਕਾਰ 'ਤੇ ਹਮਲਾ
. . .  1 day ago
ਜਲੰਧਰ , 18 ਅਕਤੂਬਰ -ਗੁਰੂ ਨਾਨਕ ਮਿਸ਼ਨ ਹਸਪਤਾਲ ਨਜ਼ਦੀਕ ਇਕ ਪੱਤਰਕਾਰ 'ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਤੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ।
ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੇ ਨਾਂ 'ਤੇ ਦਾਦੂਵਾਲ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਤਲਵੰਡੀ ਸਾਬੋ ,18 ਅਕਤੂਬਰ (ਰਣਜੀਤ ਸਿੰਘ ਰਾਜੂ) -ਸਰਬੱਤ ਖ਼ਾਲਸਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਪਹਿਲਾਂ ਜ਼ਮਾਨਤ ਦੇਣ ਦੇ ਹੁਕਮਾਂ ਉਪਰੰਤ ਜ਼ਮਾਨਤ ਦੇ ਭਰੇ ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੀ ਗੱਲ ਕਰਦਿਆਂ ਨੈਬ ...
ਭਿਆਨਕ ਸੜਕ ਹਾਦਸੇ 'ਚ 4 ਵਿਅਕਤੀਆਂ ਦੀ ਮੌਤ
. . .  1 day ago
ਬੱਧਨੀ ਕਲਾਂ, 18 ਅਕਤੂਬਰ {ਸੰਜੀਵ ਕੋਛੜ }-ਮੋਗਾ ਬਰਨਾਲਾ ਨੈਸ਼ਨਲ ਹਾਈ ਵੇਅ 'ਤੇ ਪਿੰਡ ਬੋਡੇ ਨਜ਼ਦੀਕ ਸੜਕ ਹਾਦਸੇ 'ਚ ਬੱਸ ਅਤੇ ਕਾਰ ਦੀ ਟੱਕਰ 'ਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਗੰਭੀਰ ਫੱਟੜ ...
ਜਥੇਦਾਰ ਦਾਦੂਵਾਲ ਨੂੰ ਗ੍ਰਿਫ਼ਤਾਰੀ ਉਪਰੰਤ ਦੇਰ ਸ਼ਾਮ ਅਦਾਲਤ 'ਚ ਕੀਤਾ ਪੇਸ਼
. . .  1 day ago
ਤਲਵੰਡੀ ਸਾਬੋ ,18 ਅਕਤੂਬਰ (ਰਣਜੀਤ ਸਿੰਘ ਰਾਜੂ) -ਅੱਜ ਸਵੇਰੇ ਤਲਵੰਡੀ ਸਾਬੋ ਤੋਂ 3 ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਸਰਬੱਤ ਖ਼ਾਲਸਾ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਦੇਰ ਸ਼ਾਮ 107/151 ਤਹਿਤ ਨੈਬ ...
ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ
. . .  1 day ago
ਜਲੰਧਰ, 18 ਅਕਤੂਬਰ- ਜਲੰਧਰ ਦੇ ਥਾਣਾ ਲਾਂਬੜਾ ਦੀ ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ 161 ਗ੍ਰਾਮ ਹੈਰੋਇਨ, ਇਕ ਐਕਟਿਵਾ ਅਤੇ ਦੋ ਇਲੈੱਕਟ੍ਰਾਨਿਕ ਕੰਡੇ ਸਮੇਤ ਕਾਬੂ ਕੀਤਾ ਹੈ। ਪੁਲਿਸ ਵੱਲੋਂ ਮਾਮਲਾ...
ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਦਰ ਬਾਜ਼ਾਰ ਵਿਖੇ ਹੋਇਆ ਹੰਗਾਮਾ
. . .  1 day ago
ਤਪਾ ਮੰਡੀ,18 ਅਕਤੂਬਰ (ਪ੍ਰਵੀਨ ਗਰਗ) - ਸਥਾਨਕ ਸਦਰ ਬਾਜ਼ਾਰ ਵਿਖੇ ਤਿਉਹਾਰਾਂ ਦੇ ਮੱਦੇਨਜ਼ਰ ਚੁੱਕੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਗਰ ਕੌਂਸਲ ਦੇ ਮੁਲਾਜ਼ਮ ...
ਸਿਹਤ ਵਿਭਾਗ ਨੇ 1 ਕੁਇੰਟਲ 60 ਕਿੱਲੋ ਨਕਲੀ ਘਿਉ ਕੀਤਾ ਜ਼ਬਤ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸਿਹਤ ਵਿਭਾਗ ਦੀ ਫੂਡ ਸੇਫ਼ਟੀ ...
ਪਾਕਿਸਤਾਨ ਸਰਕਾਰ ਵੱਲੋਂ ਸੰਗਤਾਂ ਤੋਂ 20 ਡਾਲਰ ਵਸੂਲਣਾ ਯੋਗ ਨਹੀਂ : ਪ੍ਰੋ. ਬਡੂੰਗਰ
. . .  1 day ago
ਪਟਿਆਲਾ, 18 ਅਕਤੂਬਰ (ਅਮਨਦੀਪ ਸਿੰਘ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਸਰਕਾਰਾਂ ਵੱਲੋਂ...
ਕੈਪਟਨ ਨੇ ਇਮਰਾਨ ਖਾਨ ਨੂੰ ਸ਼ਰਧਾਲੂਆਂ 'ਤੇ ਲਗਾਈ ਫ਼ੀਸ ਵਾਪਸ ਲੈਣ ਦੀ ਕੀਤੀ ਅਪੀਲ
. . .  1 day ago
ਪੰਜਾਬ ਦੀ ਸਿਆਸਤ 'ਚ 21 ਤਰੀਕ ਨੂੰ ਪਵੇਗਾ ਨਵਾਂ ਮੋੜ - ਸੁਖਬੀਰ ਬਾਦਲ
. . .  1 day ago
ਪੁਲਿਸ ਥਾਣਾ ਰਾਜਾਸਾਂਸੀ ਤੇ ਕੰਬੋਅ ਵੱਲੋਂ ਮਨਾਇਆ ਗਿਆ ਰਾਜ ਪੱਧਰੀ ਪੁਲਿਸ ਸੋਗ ਯਾਦਗਾਰੀ ਦਿਵਸ
. . .  1 day ago
ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਹੱਤਿਆ
. . .  1 day ago
ਪਾਕਿਸਤਾਨ ਕ੍ਰਿਕਟ ਟੀਮ 'ਚ ਵੱਡਾ ਬਦਲਾਅ, ਸਰਫ਼ਰਾਜ਼ ਅਹਿਮਦ ਦੀ ਟੈਸਟ ਅਤੇ ਟੀ-20 ਕਪਤਾਨੀ ਤੋਂ ਛੁੱਟੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549

ਖੇਡ ਸੰਸਾਰ

ਮੁੰਬਈ ਨੇ ਪੰਜਾਬ ਨੂੰ 8 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ

ਬਟਲਰ 'ਮੈਨ ਆਫ਼ ਦਿ ਮੈਚ' ਬਣੇ

ਇੰਦੌਰ, 20 ਅਪ੍ਰੈਲ (ਰਤਨਜੀਤ ਸਿੰਘ ਸ਼ੈਰੀ, ਏਜੰਸੀ)-ਹੋਲਕਰ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਆਈ. ਪੀ. ਐਲ. ਦੇ 22ਵੇਂ ਮੁਕਾਬਲੇ 'ਚ ਮੁੰਬਈ ਇੰਡੀਅਨਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 8 ਵਿਕਟਾਂ ਨਾਲ ਹਰਾਇਆ | ਅਮਲਾ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਪੰਜਾਬ ਵੱਲੋਂ ...

ਪੂਰੀ ਖ਼ਬਰ »

ਪੀ. ਕਸ਼ਅਪ ਚਾਈਨਾ ਮਾਸਟਰਜ਼ ਦੇ ਪ੍ਰੀ ਕੁਆਰਟਰ 'ਚੋਂ ਬਾਹਰ

ਬੀਜਿੰਗ, 20 ਅਪ੍ਰੈਲ (ਏਜੰਸੀ)-ਰਾਸ਼ਟਰ ਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਪੀ. ਕਸ਼ਅਪ 150,000 ਡਾਲਰ ਇਨਾਮੀ ਰਾਸ਼ੀ ਦੇ ਚਾਈਨਾ ਮਾਸਟਰਜ਼ ਗ੍ਰਾ ਪ੍ਰੀ ਗੋਲਡ ਦੇ ਚੁਣੌਤੀਪੂਰਨ ਪੁਰਸ਼ਾਂ ਦੇ ਸਿੰਗਲਜ਼ ਪ੍ਰੀ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰ ਹੋ ਗਏ | ਕਸ਼ਅਪ ਚੀਨ ਦੇ ...

ਪੂਰੀ ਖ਼ਬਰ »

ਆਈ. ਪੀ. ਐਲ-10 : ਸਫਲ ਕਪਤਾਨਾਂ ਦੀ ਸੂਚੀ 'ਚ ਕੋਹਲੀ ਤੋਂ ਅੱਗੇ ਹੈ ਗੰਭੀਰ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਆਈ. ਪੀ. ਐਲ. 'ਚ ਕੋਲਕਾਤਾ ਨਾਈਟ ਰਾਈਡਰਸ ਦੇ ਕਪਤਾਨ ਗੌਤਮ ਗੰਭੀਰ ਪੰਜ 'ਚੋਂ ਚਾਰ ਮੈਚ ਜਿੱਤ ਕੇ ਸਭ ਤੋਂ ਅੱਗੇ ਹੈ | ਇਸ ਟੂਰਨਾਮੈਂਟ 'ਚ ਕੋਲਕਾਤਾ ਨੂੰ ਹੁਣ ਤੱਕ ਸਿਰਫ ਇਕ ਮੈਚ 'ਚ ਮੁੰਬਈ ਦੇ ਖਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ | ...

ਪੂਰੀ ਖ਼ਬਰ »

ਚੈਂਪੀਅਨਜ਼ ਟਰਾਫੀ ਲਈ ਆਸਟ੍ਰੇਲੀਆ ਵੱਲੋਂ ਟੀਮ ਦਾ ਐਲਾਨ

ਸਟਾਰਕ ਤੇ ਲਿਨ ਨੂੰ ਵੀ ਕੀਤਾ ਸ਼ਾਮਿਲ

ਸਿਡਨੀ, 20 ਅਪ੍ਰੈਲ (ਏਜੰਸੀ)-ਇੰਗਲੈਂਡ 'ਚ 1 ਜੂਨ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਆਸਟ੍ਰੇਲੀਆ ਨੇ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ | ਟੀਮ ਦੀ ਕਮਾਨ ਸਟੀਵ ਸਮਿਥ ਨੂੰ ਦਿੱਤੀ ਗਈ ਹੈ | ਸੱਟ ਲੱਗਣ ਕਾਰਨ ਅਜੇ ਟੀਮ 'ਚੋਂ ਬਾਹਰ ਚੱਲ ਰਹੇ ਮਿਚੇਲ ਸਟਾਰਕ ...

ਪੂਰੀ ਖ਼ਬਰ »

ਪੀ. ਵੀ. ਸਿੰਧੂ ਤੀਸਰੇ ਸਥਾਨ 'ਤ

ਸ੍ਰੀਕਾਂਤ ਤੇ ਪ੍ਰਨੀਤ ਦੀ ਰੈਕਿੰਗ 'ਚ ਸੁਧਾਰੇ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਰੀਓ ਉਲੰਪਿਕ 'ਚ ਚਾਂਦੀ ਦਾ ਤਗਮਾ ਜੇਤੂ ਪੀ. ਵੀ. ਸਿੰਧੂ ਦੋ ਦਰਜੇ ਉੱਪਰ ਆ ਕੇ ਤਾਜ਼ਾ ਬੀ. ਡਬਲਿਊ. ਐਫ ਰੈਕਿੰਗ 'ਚ ਤੀਸਰੇ ਸਥਾਨ 'ਤੇ ਆ ਗਈ ਹੈ | ਸਿੰਧੂ ਪਿਛਲੇ ਹਫ਼ਤੇ ਪੰਜਵੇਂ ਸਥਾਨ 'ਤੇ ਪਹੁੰਚ ਗਈ ਸੀ | ਸਿੰਗਾਪੁਰ ਓਪਨ ਸੁਪਰ ਸੀਰੀਜ਼ ...

ਪੂਰੀ ਖ਼ਬਰ »

ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਵੱਲੋਂ ਸਰਬੋਤਮ ਕਬੱਡੀ ਖਿਡਾਰੀਆਂ ਦਾ ਮੋਟਰਸਾਈਕਲਾਂ ਨਾਲ ਸਨਮਾਨ

ਜਲੰਧਰ, 20 ਅਪ©ੈਲ (ਜਤਿੰਦਰ ਸਾਬੀ)- ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਬੈਠਕ ਸੁਰਜਨ ਸਿੰਘ ਚੱਠਾ ਦੀ ਪ੍ਰਧਾਨਗੀ ਹੇਠ ਬਾਸੀ ਪੈਲਸ ਵਿਖੇ ਹੋਈ | ਇਸ ਵਿਚ ਫੈਡਰੇਸ਼ਨ ਵੱਲੋਂ ਸੀਜ਼ਨ (2016-17) ਦੇ ਦੌਰਾਨ ਕਬੱਡੀ ਕੱਪਾਂ ਵਿਚੋਂ ਸੀਜ਼ਨ ਦੇ ਬੈਸਟ ਪਲੇਅਰ ਐਲਾਨੇ ਗਏ | ਬੈਸਟ ...

ਪੂਰੀ ਖ਼ਬਰ »

ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਦੋ ਅਭਿਆਸ ਮੈਚ ਖੇਡੇਗਾ ਭਾਰਤ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਪਿਛਲੇ ਸਾਲ ਦਾ ਚੈਂਪੀਅਨ ਭਾਰਤ ਜੂਨ 'ਚ ਇੰਗਲੈਂਡ ਵਿਚ ਹੋਣ ਵਾਲੀ ਆਈ. ਸੀ. ਸੀ. ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਤੋਂ ਪਹਿਲਾਂ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਦੇ ਨਾਲ ਦੋ ਅਭਿਆਸ ਮੈਚ ਖੇਡੇਗਾ | ਟੂਰਨਾਮੈਂਟ ਦੀ ਸ਼ੁਰੂਆਤ 1 ਜੂਨ ...

ਪੂਰੀ ਖ਼ਬਰ »

ਪੰਜਾਬ ਸਟੇਟ ਸਬ ਜੂਨੀਅਰ ਪਾਵਰਲਿਫਟਿੰਗ ਚੈਂਪੀਅਨਸ਼ਿਪ 23 ਨੂੰ

ਜਲੰਧਰ, 20 ਅਪ©ੈਲ (ਜਤਿੰਦਰ ਸਾਬੀ)-ਪੰਜਾਬ ਸਟੇਟ ਸਬ ਜੂਨੀਅਰ ਪਾਵਰਲਿਫਟਿੰਗ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੇ ਵਰਗ ਵਿੱਚ 23 ਅਪ੍ਰੈਲ ਨੂੰ ਪਿੰਡ ਘੋੜੇਵਾਹੀ (ਜਲੰਧਰ) ਵਿਖੇ ਕਰਵਾਈ ਜਾ ਰਹੀ ਹੈ | ਇਹ ਜਾਣਕਾਰੀ ਪੰਜਾਬ ਪਾਵਰਲਿਫਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ...

ਪੂਰੀ ਖ਼ਬਰ »

ਕੋਈ ਮੇਰਾ ਮੁਕਾਬਲਾ ਨਹੀਂ ਕਰ ਸਕਦਾ- ਯੁਸੂਫ ਪਠਾਨ

ਕੋਲਕਾਤਾ, 20 ਅਪ੍ਰੈਲ (ਏਜੰਸੀ)-ਕੋਲਕਾਤਾ ਨਾਈਟ ਰਾਈਡਰਸ ਵੱਲੋਂ ਖੇਡ ਰਹੇ ਯੁਸੂਫ ਪਠਾਨ ਜਦੋਂ ਮੈਦਾਨ 'ਚ ਆਉਂਦੇ ਹਨ ਤਾਂ ਦਰਸ਼ਕਾਂ 'ਚ ਚੌਕਿਆਂ-ਛੱਕਿਆਂ ਦੀ ਉਮੀਦ ਵਧ ਜਾਂਦੀ ਹੈ | ਗੁਜਰਾਤ ਦੇ ਯੁਸੂਫ ਪਠਾਨ ਦੀ ਪਛਾਣ ਵੱਡੇ-ਵੱਡੇ ਛੱਕੇ ਮਾਰਨ ਵਾਲੇ ਬੱਲੇਬਾਜ਼ ਦੀ ਹੈ | ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਯੁਸੂਫ ਕਿਸੇ ਵੀ ਮੈਚ ਦੀ ਤਸਵੀਰ ਬਦਲਣ ਦੀ ਸਮਰਥਾ ਰੱਖਦੇ ਹਨ, ਹਾਲਾਂਕਿ ਪ੍ਰਦਰਸ਼ਨ 'ਚ ਸਥਿਰਤਾ ਨਾ ਹੋਣਾ ਇਸ ਹਰਫਨਮੌਲਾ ਖਿਡਾਰੀ ਦੀ ਕਮਜ਼ੋਰੀ ਹੈ | ਇਰਫਾਨ ਪਠਾਨ ਦੇ ਵੱਡੇ ਭਰਾ ਯੁਸੂਫ ਦੀਆਂ ਨਜ਼ਰਾਂ ਹੁਣ ਭਾਰਤੀ ਟੀਮ 'ਚ ਵਾਪਸੀ 'ਤੇ ਹਨ, ਜਦੋਂਕਿ ਮੱਧਕ੍ਰਮ ਦੇ ਕੁੱਝ ਸਥਾਨਾਂ ਦੇ ਲਈ ਕਈ ਹੋਰਨਾਂ ਖਿਡਾਰੀਆਂ ਦਾ ਦਾਅਵਾ ਜ਼ਿਆਦਾ ਮਜ਼ਬੂਤ ਹੈ | ਪਠਾਨ ਨੇ ਆਪਣੀ ਇਸ ਲਾਲਸਾ ਦਾ ਇਜ਼ਹਾਰ ਕਰਦਿਆ ਕਿਹਾ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਦਾ ਕਿ ਦੌੜ 'ਚ ਕੌਣ ਮੇਰੇ ਤੋਂ ਅੱਗੇ ਹੈ | ਮੈਨੂੰ ਲੱਗਦਾ ਹੈ ਕਿ ਕੋਈ ਮੇਰੇ ਨਾਲ ਮੁਕਾਬਲਾ ਨਹੀਂ ਕਰ ਸਕਦਾ | ਮੈਂ ਖੁਦ ਨੂੰ ਵਿਸ਼ੇਸ਼ ਹੁਨਰ ਮੰਨਦਾ ਹਾਂ | ਦਿੱਲੀ ਡੇਅਰ ਡੇਵਿਲਸ ਖਿਲਾਫ਼ 39 ਗੇਦਾਂ 'ਚ 59 ਦੌੜਾਂ ਦੀ ਪਾਰੀ ਖੇਡਣ ਵਾਲੇ ਪਠਾਨ ਨੇ ਸਾਬਿਤ ਕੀਤਾ ਕਿ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ 'ਚ ਉਸ ਨੂੰ ਐਨ੍ਹੀ ਤਰਜੀਹ ਕਿਉਂ ਮਿਲਦੀ ਹੈ ਜਦੋਂਕਿ ਮੈਚ ਦਾ ਰੁਖ ਬਦਲਣ ਵਾਲੀਆਂ ਉਨ੍ਹਾਂ ਦੀਆਂ ਪਾਰੀਆਂ ਕਾਫੀ ਘੱਟ ਹਨ |


ਖ਼ਬਰ ਸ਼ੇਅਰ ਕਰੋ

ਮਾਂ ਬਣਨ ਵਾਲੀ ਹੈ ਸੇਰੇਨਾ ਵਿਲੀਅਮਸ

ਨਿਊਯਾਰਕ, 20 ਅਪ੍ਰੈਲ (ਏਜੰਸੀ)-23 ਗਰੈਂਡ ਸਲੈਮ ਖਿਤਾਬ ਜਿੱਤ ਚੁੱਕੀ ਵਿਸ਼ਵ ਦੀ ਟੈਨਿਸ ਸਟਾਰ ਸੇਰੇਨਾ ਵਿਲੀਅਮਸ ਇਸ ਸਾਲ ਮਾਂ ਬਣਨ ਵਾਲੀ ਹੈ ਅਤੇ ਉਹ 20 ਹਫ਼ਤਿਆਂ ਦੀ ਗਰਭਵਤੀ ਹੈ | ਸੇਰੇਨਾ ਨੇ ਸਨੈਪ ਚੈਟ ਰਾਹੀ ਇਸ ਦਾ ਖੁਲਾਸਾ ਕੀਤਾ ਹੈ, ਜਿਸ ਦੀ ਕੈਪਸ਼ਨ ਹੈ '20 ਵੀਕ' | ਇਸ ...

ਪੂਰੀ ਖ਼ਬਰ »

ਕੋਲਕਾਤਾ ਨਾਲ ਹਿਸਾਬ ਬਰਾਬਰ ਕਰਨ ਲਈ ਮੈਦਾਨ 'ਚ ਉਤਰੇਗੀ ਗੁਜਰਾਤ ਦੀ ਟੀਮ

ਕੋਲਕਾਤਾ, 20 ਅਪ੍ਰੈਲ (ਏਜੰਸੀ)-ਆਈ. ਪੀ. ਐਲ-10 ਦੌਰਾਨ ਸ਼ੁੱਕਰਵਾਰ ਨੂੰ ਇਕ ਵਾਰ ਮੁੜ ਸ਼ਾਨਦਾਰ ਫਾਰਮ 'ਚ ਚੱਲ ਰਹੀ ਕੋਲਕਾਤਾ ਨਾਈਟ ਰਾਈਡਰਸ ਦਾ ਸਾਹਮਣਾ ਗੁਜਰਾਤ ਲਾਇਨਜ਼ ਨਾਲ ਹੋਵੇਗਾ | ਕੋਲਕਾਤਾ ਨਾਲ ਉਸ ਦੇ ਘਰ 'ਚ ਭਿੜਨ ਵਾਲੀ ਗੁਜਰਾਤ ਲਾਇਨਜ਼ ਦੀ ਕੋਸ਼ਿਸ਼ ...

ਪੂਰੀ ਖ਼ਬਰ »

ਭਾਰਤੀ ਮੁੱਕੇਬਾਜ਼ੀ ਟੀਮ ਕਜ਼ਾਕਿਸਤਾਨ ਰਵਾਨਾ

ਪਟਿਆਲਾ, 20 ਅਪ੍ਰੈਲ (ਚਹਿਲ)-ਤਾਸ਼ਕੰਦ (ਉਜਬੇਕਿਸਤਾਨ) 'ਚ 30 ਅਪ੍ਰੈਲ ਤੋਂ 7 ਮਈ ਤੱਕ ਹੋਣ ਵਾਲੀ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਰਵਾਨਾ ਹੋ ਗਈ ਹੈ | ਦਸ ਮੈਂਬਰੀ ਇਹ ਟੀਮ ਪਹਿਲਾਂ ਦੋ ਹਫ਼ਤੇ ਕਜ਼ਾਕਿਸਤਾਨ ਦੇ ਸ਼ਹਿਰ ਅਸਤਨਾ ਵਿਖੇ ਕਜਾਕ ਟੀਮ ਨਾਲ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX