ਤਾਜਾ ਖ਼ਬਰਾਂ


ਫੀਫਾ ਵਿਸ਼ਵ ਕੱਪ 2018 : ਫ਼ਰਾਂਸ ਨੇ ਪੇਰੂ ਨੂੰ 1-0 ਨਾਲ ਹਰਾਇਆ
. . .  1 day ago
ਫੀਫਾ ਵਿਸ਼ਵ ਕੱਪ 2018 : ਫ਼ਰਾਂਸ ਨੇ ਪੇਰੂ ਸਿਰ ਕੀਤਾ ਪਹਿਲਾ ਗੋਲ
. . .  1 day ago
ਫੀਫਾ ਵਿਸ਼ਵ ਕੱਪ 2018 : ਆਸਟ੍ਰੇਲੀਆ ਅਤੇ ਡੈਨਮਾਰਕ ਦਾ ਮੈਚ 1-1 ਨਾਲ ਰਿਹਾ ਬਰਾਬਰ
. . .  1 day ago
ਫ਼ੌਜੀ ਜਵਾਨ ਵੱਲੋਂ ਫਾਹਾ ਲਗਾ ਕੀਤੀ ਖ਼ੁਦਕੁਸ਼ੀ
. . .  1 day ago
ਫ਼ਿਰੋਜ਼ਪੁਰ ,21 ਜੂਨ ( ਜਸਵਿੰਦਰ ਸਿੰਘ ਸੰਧੂ ) - ਫ਼ਿਰੋਜ਼ਪੁਰ ਫ਼ੌਜੀ ਛਾਉਣੀ 'ਚ ਸੇਵਾਵਾਂ ਨਿਭਾਅ ਰਹੇ ਇੱਕ ਫ਼ੌਜੀ ਜਵਾਨ ਵੱਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ। ਜਿਸ ਦੀ ਪਛਾਣ ਕੈਲਾਸ਼ ( 22 ਸਾਲ ) ਪਿੰਡ ਬੋਦਲਾ ਪੱਟੀ ਜ਼ਿਲ੍ਹਾ ...
ਜੰਮੂ-ਕਸ਼ਮੀਰ ਦੇ ਗਵਰਨਰ ਨੇ ਸੂਬੇ 'ਚ ਭਲਕੇ ਬੁਲਾਈ ਸਰਬ ਪਾਰਟੀ ਬੈਠਕ
. . .  1 day ago
ਸ੍ਰੀਨਗਰ, 21 ਜੂਨ - ਜੰਮੂ ਅਤੇ ਕਸ਼ਮੀਰ ਦੇ ਗਵਰਨਰ ਐਨ.ਐਨ.ਵੋਹਰਾ ਨੇ ਸੂਬੇ 'ਚ ਗਵਰਨਰ ਸ਼ਾਸਨ ਦੇ ਅਮਲ ਦੇ ਮੱਦੇਨਜ਼ਰ ਹਾਲਤਾਂ ਦੀ ਚਰਚਾ ਕਰਨ ਲਈ ਸੂਬੇ 'ਚ ਭਲਕੇ ਇਕ ਸਰਬ ਪਾਰਟੀ ਬੈਠਕ ਬੁਲਾਈ ਹੈ। ਦੱਸ ਦੇਈਏ ਕਿ ਪੀ.ਡੀ.ਪੀ ਅਤੇ ਭਾਜਪਾ...
ਫੀਫਾ ਵਿਸ਼ਵ ਕੱਪ 2018 : ਅੱਧਾ ਸਮਾਂ ਪੂਰਾ ਹੋਣ 'ਤੇ ਡੈਨਮਾਰਕ 1, ਆਸਟ੍ਰੇਲੀਆ 1
. . .  1 day ago
ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਸ਼ਿਵਪਾਲ ਸਿੰਘ ਦੇ ਘਰ ਹੋਈ ਚੋਰੀ
. . .  1 day ago
ਲਖਨਾਉ, 21 ਜੂਨ - ਬੀਤੀ ਰਾਤ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਸ਼ਿਵਪਾਲ ਸਿੰਘ ਦੇ ਘਰ ਚੋਰੀ ਹੋ ਗਈ। ਜਿੱਥੇ ਚੋਰ 2 ਲੱਖ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਅਤੇ 60,000 ਨਗਦੀ 'ਤੇ ਹੱਥ ਸਾਫ਼ ਕਰ ਗਏ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ....
ਡੂੰਘੀ ਖੱਡ 'ਚ ਸਕੂਲ ਵੈਨ ਦੇ ਡਿੱਗਣ ਨਾਲ ਵਿਦਿਆਰਥੀ ਦੀ ਮੌਤ
. . .  1 day ago
ਸ਼ਿਮਲਾ, 21 ਜੂਨ - ਹਿਮਾਚਲ ਪ੍ਰਦੇਸ਼ 'ਚ ਮੰਡੀ ਦੇ ਧਰਮਪੁਰ 'ਚ ਇਕ ਸਕੂਲ ਵੈਨ ਦੇ ਡੂੰਘੀ ਖੱਡ 'ਚ ਡਿੱਗਣ ਦਾ ਸਮਾਚਾਰ ਹੈ। ਵੈਨ ਦੇ ਖੱਡ 'ਚ ਡਿੱਗਣ ਨਾਲ 1 ਵਿਦਿਆਰਥੀ ਦੀ ਮੌਤ ਹੋ ਗਈ ਜਦਕਿ 11 ਵਿਦਿਆਰਥੀਆਂ ਸਮੇਤ ਡਰਾਈਵਰ...
ਮੁਸਲਮਾਨਾਂ ਅਤੇ ਦਲਿਤਾਂ ਦੇ ਖ਼ਿਲਾਫ਼ ਹੈ ਭਾਜਪਾ : ਓਵੈਸੀ
. . .  1 day ago
ਲਖਨਾਉ, 21 ਜੂਨ - ਏ.ਆਈ.ਐਮ.ਆਈ.ਐਮ. ਦੇ ਪ੍ਰਧਾਨ ਅਤੇ ਸਾਂਸਦ ਅਸਦੂਦੀਨ ਓਵੈਸੀ ਨੇ ਭਾਜਪਾ ਨੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਮੁਸਲਮਾਨਾਂ ਅਤੇ ਦਲਿਤਾਂ ਦੇ ਵਿਰੋਧੀ ਹੈ। ਓਵੈਸੀ ਨੇ ਕਿਹਾ ਕਿ ਜਦੋਂ ਤੋਂ ਭਾਜਪਾ ਸਰਕਾਰ ਸੱਤਾ 'ਚ ਆਈ ਹੈ, ਉਸ...
ਭਾਰਤ ਨੇ ਵੱਖ ਵੱਖ ਅਮਰੀਕੀ ਵਸਤੂਆਂ 'ਤੇ ਵਧਾਈ ਕਸਟਮ ਡਿਊਟੀ
. . .  1 day ago
ਨਵੀਂ ਦਿੱਲੀ, 21 ਜੂਨ - ਭਾਰਤ ਨੇ ਜਵਾਬੀ ਕਾਰਵਾਈ ਤਹਿਤ ਅਮਰੀਕਾ ਤੋਂ ਆਉਣ ਵਾਲੀਆਂ ਕਈ ਵਸਤੂਆਂ 'ਤੇ ਕਸਟਮ ਡਿਊਟੀ ਵਧਾ ਦਿੱਤੀ ਹੈ। ਵਿੱਤ ਮੰਤਰਾਲਾ ਨੇ ਇਕ ਅਧਿਕਾਰਕ ਸੂਚਨਾ 'ਚ ਕਿਹਾ ਕਿ ਇਹ ਟੈਰਿਫ ਚਾਰ ਅਗਸਤ ਤੋਂ ਲਾਗੂ ਹੋਣਗੇ...
ਕਰਨਾਟਕ ਦੇ ਮੰਤਰੀ ਖ਼ਿਲਾਫ਼ ਆਮਦਨ ਕਰ ਵਿਭਾਗ ਨੇ ਦਰਜ ਕਰਵਾਈ ਸ਼ਿਕਾਇਤ
. . .  1 day ago
ਬੈਂਗਲੁਰੂ, 21 ਜੂਨ - ਆਮਦਨ ਕਰ ਵਿਭਾਗ ਨੇ ਬੈਂਗਲੂਰ ਦੀ ਆਰਥਿਕ ਅਪਰਾਧਾਂ ਦੀ ਵਿਸ਼ੇਸ਼ ਅਦਾਲਤ 'ਚ ਇਕ ਸ਼ਿਕਾਇਤ ਦਰਜ ਕਰਵਾਈ, ਜਿਸ 'ਚ ਕਰਨਾਟਕ ਦੇ ਮੰਤਰੀ ਡੀ.ਕੇ ਸ਼ਿਵ ਕੁਮਾਰ 'ਤੇ ਇੱਕ ਹਵਾਲਾ ਨੈੱਟਵਰਕ ਚਲਾਏ ਜਾਣ ਦਾ...
ਤਾਲਿਬਾਨ ਨੂੰ ਗੱਲਬਾਤ ਲਈ ਰਾਜ਼ੀ ਕਰਨ 'ਚ ਪਾਕਿਸਤਾਨ ਨਾਕਾਮ - ਅਮਰੀਕਾ
. . .  1 day ago
ਵਾਸ਼ਿੰਗਟਨ, 21 ਜੂਨ - ਟਰੰਪ ਪ੍ਰਸ਼ਾਸਨ ਦੇ ਇਕ ਚੋਟੀ ਦੇ ਅਧਿਕਾਰੀ ਨੇ ਸੰਸਦਾਂ ਨੂੰ ਦੱਸਿਆ ਕਿ ਤਾਲਿਬਾਨ ਨੂੰ ਵਾਰਤਾ ਦੇ ਮੇਜ਼ ਤੱਕ ਲਿਆਉਣ ਲਈ ਜਿਹੜੇ ਲਾਜ਼ਮੀ ਤੇ ਫ਼ੈਸਲਾਕੁਨ ਕਦਮਾਂ ਦੀ ਲੋੜ ਹੈ, ਉਹ ਅਮਰੀਕਾ ਦੀ ਨਜ਼ਰ 'ਚ ਪਾਕਿਸਤਾਨ ਨੇ ਨਹੀਂ ਚੁੱਕੇ। ਦੱਖਣੀ ਤੇ ਮੱਧ...
ਮੈਨੂੰ ਪਾਕਿਸਤਾਨ ਤੋਂ ਮਿਲ ਰਹੀਆਂ ਹਨ ਧਮਕੀਆਂ - ਰਵਿੰਦਰ ਰੈਨਾ
. . .  1 day ago
ਸ੍ਰੀ ਨਗਰ, 21 ਜੂਨ - ਜੰਮੂ-ਕਸ਼ਮੀਰ ਦੇ ਭਾਜਪਾ ਸੂਬਾ ਪ੍ਰਧਾਨ ਰਵਿੰਦਰ ਰੈਨਾ ਨੇ ਕਿਹਾ ਕਿ ਉਨ੍ਹਾਂ ਨੂੰ ਪਿੱਛਲੇ ਕੁਛ ਮਹੀਨਿਆ ਤੋਂ ਕਰਾਚੀ ਤੋਂ ਧਮਕੀ ਭਰੇ ਫੋਨ ਆ ਰਹੇ ਹਨ। ਅੱਜ ਵੀ ਉਨ੍ਹਾਂ ਨੂੰ ਕਰਾਂਚੀ ਤੋਂ ਫੋਨ ਆਇਆ...
ਮਮਤਾ ਬੈਨਰਜੀ ਨੇ ਭਾਜਪਾ ਨੂੰ ਦੱਸਿਆ ਅੱਤਵਾਦੀ ਜਥੇਬੰਦੀ
. . .  1 day ago
ਕੋਲਕਾਤਾ, 21 ਜੂਨ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਵਾਰ ਫਿਰ ਭਾਜਪਾ 'ਤੇ ਸ਼ਬਦੀ ਹਮਲੇ ਕਰਦਿਆਂ ਭਾਰਤੀ ਜਨਤਾ ਪਾਰਟੀ ਨੂੰ ਅੱਤਵਾਦੀ ਜਥੇਬੰਦੀ ਤੱਕ ਦੱਸ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਭਾਜਪਾ ਦੀ ਤਰ੍ਹਾਂ ਅੱਤਵਾਦੀ...
ਸ਼ੇਰੇ ਪੰਜਾਬ ਦੀ ਬਰਸੀ ਮਨਾਉਣ ਲਈ ਅਟਾਰੀ ਤੋਂ ਪਾਕਿਸਤਾਨ ਲਈ ਰਵਾਨਾ ਜਥਾ
. . .  1 day ago
ਅਟਾਰੀ. 21 ਜੂਨ (ਰੁਪਿੰਦਰਜੀਤ ਸਿੰਘ ਭਕਨਾ ) - ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾਉਣ ਲਈ 266 ਮੈਂਬਰੀ ਜਥਾ ਅੰਤਰਰਾਸ਼ਟਰੀ ਰੇਲਵੇ ਸਟੇਸ਼ਨ ਅਟਾਰੀ ਤੋਂ ਜੈਕਾਰਿਆਂ ਦੀ ਗੂੰਜ ਹੇਠ ਵਿਸ਼ੇਸ਼ ਰੇਲ ਗੱਡੀ ਰਾਹੀਂ ਪਾਕਿਸਤਾਨ....
ਮਾਈਨਿੰਗ ਮਾਫ਼ੀਆ ਵੱਲੋਂ ਰੂਪਨਗਰ ਦੇ ਵਿਧਾਇਕ ਸੰਦੋਆ ਤੇ ਹਮਲਾ
. . .  1 day ago
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੇ ਘਰ ਲਿਆ ਧੀ ਨੇ ਜਨਮ
. . .  1 day ago
ਕਰੰਟ ਲੱਗਣ ਕਾਰਣ ਕਿਸਾਨ ਦੀ ਮੌਤ
. . .  1 day ago
ਪੱਤਰਕਾਰ ਨੇ ਪਰਿਵਾਰ ਸਮੇਤ ਕੀਤੀ ਖ਼ੁਦਕੁਸ਼ੀ
. . .  1 day ago
ਤੂਤੀਕੋਰਨ ਹਿੰਸਾ 'ਚ ਸ਼ਾਮਿਲ ਵਕੀਲ ਗ੍ਰਿਫ਼ਤਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਮਾਨਸਾ

ਦਲਿਤ ਅਕਾਲੀ ਆਗੂ ਦੇ ਪੁੱਤਰ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਅਕਾਲੀ ਵਰਕਰਾਂ ਨੇ ਲਗਾਇਆ ਜਾਮ

ਝੁਨੀਰ, 20 ਅਪ੍ਰੈਲ (ਰਮਨਦੀਪ ਸਿੰਘ ਸੰਧੂ)- ਸਥਾਨਕ ਕਸਬੇ 'ਚ ਸਿਰਸਾ-ਮਾਨਸਾ ਮੁੱਖ ਸੜਕ 'ਤੇ ਅਕਾਲੀ ਵਰਕਰਾਂ ਵੱਲੋਂ ਹਲਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਦੀ ਅਗਵਾਈ 'ਚ ਪਿੰਡ ਖਿਆਲੀ ਚਹਿਲਾਂਵਾਲੀ ਦੇ ਸੋਲਰ ਪਲਾਂਟ ਵਿਖੇ ਦਲਿਤ ਅਕਾਲੀ ਆਗੂ ਪ੍ਰੇਮ ਸਿੰਘ 'ਤੇ ...

ਪੂਰੀ ਖ਼ਬਰ »

ਭਾਕਿਯੂ ਏਕਤਾ ਦੇ ਵਿਰੋਧ ਸਦਕਾ ਕਿਸਾਨ ਦੀ ਜ਼ਮੀਨ ਦੀ ਕੁਰਕੀ ਟਲੀ

ਮਾਨਸਾ, 20 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਬਲਾਕ ਮਾਨਸਾ ਦੇ ਵਿਰੋਧ ਸਦਕਾ ਇੱਕ ਕਿਸਾਨ ਦੀ ਜ਼ਮੀਨ ਦੀ ਕੁਰਕੀ ਟਲ ਗਈ | ਮਾਨਸਾ ਦੇ ਇਕ ਆੜ੍ਹਤੀਏ ਵੱਲੋਂ ਪਿੰਡ ਖਿੱਲਣ ਦੇ ਕਿਸਾਨ ਗੁਰਦੇਵ ਸਿੰਘ ਦੀ 22 ਕਨਾਲਾਂ ਜ਼ਮੀਨ ਦੀ ...

ਪੂਰੀ ਖ਼ਬਰ »

ਜ਼ਹਿਰੀਲੀ ਵਸਤੂ ਨਿਗਲਣ ਨਾਲ ਮੌਤ

ਬਰੇਟਾ, 20 ਅਪ੍ਰੈਲ (ਰਵਿੰਦਰ ਕੌਰ ਮੰਡੇਰ)- ਪਿੰਡ ਕਿਸ਼ਨਗੜ੍ਹ ਵਿਖੇ ਇਕ 70 ਸਾਲ ਦੀ ਉਮਰ ਦੇ ਵਿਅਕਤੀ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਜੀਵਨ ਲੀਲ੍ਹਾ ਖ਼ਤਮ ਕਰ ਲੈਣ ਦੀ ਖ਼ਬਰ ਹੈ | ਪੁਲਿਸ ਨੂੰ ਗੁਰਤੇਜ ਸਿੰਘ ਪੁੱਤਰ ਰਾਮਦਿੱਤਾ ਸਿੰਘ ਵੱਲੋਂ ਲਿਖਾਏ ਬਿਆਨਾਂ ਅਨੁਸਾਰ ਕਿ ਗੁਰਚਰਨ ਸਿੰਘ ਉਸ ਦਾ ਵੱਡਾ ਭਰਾ ਸੀ, ਤੇ ਉਸ ਕੋਲ ਸਾਢੇ ਛੇ ਕਿਲ੍ਹੇ ਜ਼ਮੀਨ ਦੇ ਸਨ | ਪਰ ਉਸ ਨੇ ਇਸ ਜ਼ਮੀਨ ਦੀ ਵਸੀਅਤ ਆਪਣੇ ਪੋਤਿਆਂ ਦੇ ਨਾਮ ਕਰਵਾ ਦਿੱਤੀ ਸੀ, ਪਰ ਪਿੰਡ ਦਾ ਹੀ ਇਕ ਪਰਿਵਾਰ ਕਾਫ਼ੀ ਸਮੇਂ ਤੋਂ ਉਸ ਉੱਪਰ ਕਾਬਜ਼ ਸੀ, ਤੇ ਇਸ ਦਾ ਕੇਸ ਮਾਣਯੋਗ ਉੱਚ ਅਦਾਲਤ ਵਿਚ ਚੱਲ ਰਿਹਾ ਸੀ | ਗੁਰਤੇਜ ਸਿੰਘ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਪਿੰਡ ਦੇ ਚਾਰ ਵਿਅਕਤੀ ਗੁਰਤੇਜ ਸਿੰਘ, ਕਾਲਾ ਸਿੰਘ, ਭੋਲਾ ਸਿੰਘ ਤੇ ਛੱਜੂ ਸਿੰਘ ਵਾਸੀ ਕਿਸ਼ਨਗੜ੍ਹ ਤੋਂ ਤੰਗ ਆ ਕੇ ਉਸ ਦੇ ਭਰਾ ਗੁਰਚਰਨ ਸਿੰਘ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ | ਥਾਣਾ ਬਰੇਟਾ ਦੇ ਏ.ਐਸ.ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਉਕਤ ਚਾਰ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ | ਦੂਜੇ ਪਾਸੇ ਉਕਤ ਵਿਅਕਤੀ ਗੁਰਤੇਜ ਸਿੰਘ, ਕਾਲਾ ਸਿੰਘ, ਭੋਲਾ ਸਿੰਘ ਤੇ ਛੱਜੂ ਸਿੰਘ ਦਾ ਕਹਿਣਾ ਹੈ ਕਿ ਇਹ ਜ਼ਮੀਨ ਬਹੁਤ ਸਮਾਂ ਪਹਿਲਾਂ ਤੋਂ ਉਨ੍ਹਾਂ ਦੇ ਦਾਦੇ ਦਲੀਪ ਸਿੰਘ ਕੋਲ ਮੁਰੱਬਾਬੰਦੀ ਤੋਂ ਪਹਿਲਾਂ ਦੀ ਹੈ, ਤੇ ਇਸ ਜ਼ਮੀਨ ਬਦਲੇ ਉਨ੍ਹਾਂ ਨੇ ਰੁਪਇਆਂ ਦੀ ਅਦਾਇਗੀ ਵੀ ਕੀਤੀ ਹੋਈ ਹੈ, ਜਿਸ ਦੇ ਉਨ੍ਹਾਂ ਕੋਲ ਪੱਕੇ ਸਬੂਤ ਤੇ ਰਸੀਦਾਂ ਹਨ | ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਸਾਨੂੰ ਜਾਣ ਬੁੱਝ ਕੇ ਫਸਾਇਆ ਗਿਆ ਹੈ |


ਖ਼ਬਰ ਸ਼ੇਅਰ ਕਰੋ

ਜ਼ਹਿਰੀਲੀ ਵਸਤੂ ਨਿਗਲਣ ਨਾਲ ਮੌਤ

ਬਰੇਟਾ, 20 ਅਪ੍ਰੈਲ (ਰਵਿੰਦਰ ਕੌਰ ਮੰਡੇਰ)- ਪਿੰਡ ਕਿਸ਼ਨਗੜ੍ਹ ਵਿਖੇ ਇਕ 70 ਸਾਲ ਦੀ ਉਮਰ ਦੇ ਵਿਅਕਤੀ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਜੀਵਨ ਲੀਲ੍ਹਾ ਖ਼ਤਮ ਕਰ ਲੈਣ ਦੀ ਖ਼ਬਰ ਹੈ | ਪੁਲਿਸ ਨੂੰ ਗੁਰਤੇਜ ਸਿੰਘ ਪੁੱਤਰ ਰਾਮਦਿੱਤਾ ਸਿੰਘ ਵੱਲੋਂ ਲਿਖਾਏ ਬਿਆਨਾਂ ...

ਪੂਰੀ ਖ਼ਬਰ »

ਸਰਕਾਰ ਕੱਚੇ ਜੰਗਲਾਤ ਕਾਮਿਆਂ ਨੂੰ ਫ਼ੌਰੀ ਤੌਰ 'ਤੇ ਪੱਕਾ ਕਰੇ- ਉਡਤ

ਮਾਨਸਾ, 20 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ)- ਜੰਗਲਾਤ ਵਿਭਾਗ ਫ਼ੀਲਡ ਵਰਕਰ ਯੂਨੀਅਨ (ਸੀਟੂ) ਦੀ ਜ਼ਿਲ੍ਹਾ ਇਕਾਈ ਮਾਨਸਾ ਦੀ ਮੀਟਿੰਗ ਸਥਾਨਕ ਬਾਬਾ ਗੱਜਣ ਸਿੰਘ ਟਾਂਡੀਆ ਭਵਨ ਮਾਨਸਾ ਵਿਖੇ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਵਾਰਡ ਨੰ: 19 ਦੇ ਵਾਸੀਆਂ ਵੱਲੋਂ ਸੀਵਰੇਜ ਸਮੱਸਿਆ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ

ਬੁਢਲਾਡਾ, 20 ਅਪ੍ਰੈਲ (ਕੁਲਦੀਪ ਗੋਇਲ)- ਨਾਲੀਆਂ ਤੇ ਸੀਵਰੇਜ ਦਾ ਜ਼ਹਿਰੀਲਾ ਪਾਣੀ ਓਵਰ ਫਲੋਅ ਹੋ ਕੇ ਗਲੀਆਂ ਵਿਚ ਕਈ ਕਈ ਫੁੱਟ ਜਮਾਂ ਹੋਣ ਤੇ ਬਾਰ-ਬਾਰ ਸ਼ਿਕਾਇਤਾਂ ਕਰਨ ਉਪਰੰਤ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਾ ਕੀਤੇ ਜਾਣ ਦੇ ਦੋਸ਼ ਹੇਠ ਸਥਾਨਕ ਸ਼ਹਿਰ ਦੇ ਵਾਰਡ ...

ਪੂਰੀ ਖ਼ਬਰ »

ਕਾਂਗਰਸੀ ਪੰਜਾਬ 'ਚ ਦਹਿਸ਼ਤ ਦਾ ਮਾਹੌਲ ਸਿਰਜ ਰਹੇ ਹਨ- ਪਿ੍ੰ: ਬੁੱਧ ਰਾਮ

ਮਾਨਸਾ, 20 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ 'ਚ ਪਿਛਲੀ ਸਰਕਾਰ ਦੇ ਕੁਸ਼ਾਸਨ ਤੇ ਦਹਿਸ਼ਤਗਰਦੀ ਦੇ ਮਾਹੌਲ ਤੋਂ ਤੰਗ ਆ ਕੇ ਅਕਾਲੀ-ਭਾਜਪਾ ਗਠਜੋੜ ਨੂੰ ਨਕਾਰ ਦਿੱਤਾ ਸੀ, ਤੇ ਲੋਕਾਂ ਨੂੰ ਆਸ ਬੱਝੀ ਸੀ ਕਿ ਨਵੀਂ ਸਰਕਾਰ ...

ਪੂਰੀ ਖ਼ਬਰ »

ਨਿੱਤ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਨਹੀਂ ਲੈ ਰਹੀ ਸਰਕਾਰ ਸਬਕ

ਬਰੇਟਾ, 20 ਅਪ੍ਰੈਲ (ਜੀਵਨ ਸ਼ਰਮਾ)- ਨਿੱਤ ਦਿਨ ਖੇਤਾਂ ਵਿਚ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀਆਂ ਵਧ ਰਹੀਆਂ ਘਟਨਾਵਾਂ ਨਾਲ ਜਿੱਥੇ ਕਿਸਾਨਾਂ ਵਿਚ ਡਰ ਦਾ ਮਾਹੌਲ ਹੈ ਉੱਥੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਜਾਂ ਪ੍ਰਸ਼ਾਸਨ ਵੀ ਕੋਈ ਬਹੁਤਾ ਗੰਭੀਰ ਨਜ਼ਰ ਨਹੀਂ ...

ਪੂਰੀ ਖ਼ਬਰ »

ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ

ਮਾਨਸਾ, 20 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ)- ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ (ਏਕਟੂ) ਵੱਲੋਂ ਹੱਕੀ ਮੰਗਾਂ ਮਨਵਾਉਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਏਕਟੂ ਦੇ ਸੂਬਾ ...

ਪੂਰੀ ਖ਼ਬਰ »

ਐਨ. ਪੀ. ਐਸ. ਬੱਛੋਆਣਾ ਦੇ ਵਿਦਿਆਰਥੀਆਂ ਵੱਲੋਂ ਟੂਰ

ਹੀਰੋਂ ਖੁਰਦ, 20 ਅਪੈ੍ਰਲ (ਚਹਿਲ)- ਵਿੱਦਿਅਕ ਸੰਸਥਾ ਐਨ.ਪੀ.ਐਸ. ਬੱਛੋਆਣਾ ਦੇ ਪ੍ਰਬੰਧਕ ਹਰੀ ਗੋਪਾਲ ਸ਼ਰਮਾ ਤੇ ਮਨਦੀਪ ਵਰਧਨ ਗੌੜ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਵਿਦਿਆਰਥੀਆਂ ਦਾ ਧਾਰਮਿਕ ਤੇ ਵਿੱਦਿਅਕ ਟੂਰ ਲਗਾਉਣ ਤੋਂ ਬਾਅਦ ...

ਪੂਰੀ ਖ਼ਬਰ »

ਧਾਰਮਿਕ ਤੇ ਨੈਤਿਕ ਪ੍ਰੀਖਿਆ 'ਚੋਂ ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ ਸਨਮਾਨਿਤ

ਬੁਢਲਾਡਾ, 20 ਅਪ੍ਰੈਲ (ਸਵਰਨ ਸਿੰਘ ਰਾਹੀ)- ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਹਰ ਸਾਲ ਲਈ ਜਾਣ ਵਾਲੀ ਧਾਰਮਿਕ ਅਤੇ ਨੈਤਿਕ ਪ੍ਰੀਖਿਆ 'ਚੋਂ ਅੱਵਲ ਰਹਿਣ ਵਾਲੇ ਸ਼ਹੀਦ ਕੈਪਟਨ ਕੇ. ਕੇ. ਗੌੜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ਦੀਆਂ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੀ ਮੀਟਿੰਗ

ਬੁਢਲਾਡਾ, 20 ਅਪ੍ਰੈਲ (ਕੁਲਦੀਪ ਗੋਇਲ)- ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਬਲਾਕ ਬੁਢਲਾਡਾ ਦੀ ਇਕੱਤਰਤਾ ਇਥੇ ਜਥੇਬੰਦੀ ਪ੍ਰਧਾਨ ਜਸਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੰੁਚੇ ਜ਼ਿਲ੍ਹਾ ਪ੍ਰਧਾਨ ਤਾਰਾ ਚੰਦ ਭਾਵਾ ਨੇ ਫ਼ੀਸਾਂ ਵਿਚ ...

ਪੂਰੀ ਖ਼ਬਰ »

ਡਾ: ਸਰਬਜੀਤ ਕੌਰ ਸੋਹਲ ਦੀ ਪੁਸਤਕ 'ਮੁਹੱਬਤਗਿਰੀ' ਉਤੇ ਗੋਸ਼ਟੀ ਕੱਲ੍ਹ

ਮਾਨਸਾ, 20 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਅਦਬ ਲੋਕ ਮਾਨਸਾ ਵੱਲੋਂ ਲੜੀਵਾਰ ਰੂ-ਬ-ਰੂ ਸਮਾਗਮ 'ਬੈਠਕ' ਦੌਰਾਨ ਪੰਜਾਬੀ ਦੀ ਉਘੀ ਕਵਿੱਤਰੀ ਡਾ: ਸਰਬਜੀਤ ਕੌਰ ਸੋਹਲ ਦੀ ਨਵ-ਪ੍ਰਕਾਸ਼ਿਤ ਕਾਵਿ ਪੁਸਤਕ 'ਮੁਹੱਬਤਗਿਰੀ' ਉਤੇ ਗੋਸ਼ਟੀ 22 ਅਪ੍ਰੈਲ ਨੂੰ ਬਾਅਦ ਦੁਪਹਿਰ 2:30 ...

ਪੂਰੀ ਖ਼ਬਰ »

204 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ

ਰਾਮਾਂ ਮੰਡੀ, 20 ਅਪੈ੍ਰਲ (ਅਮਰਜੀਤ ਸਿੰਘ ਲਹਿਰੀ)- ਰਾਮਾਂ ਮੰਡੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਕਾਰ ਤੇ 17 ਡੱਬੇ ਹਰਿਆਣਾ ਦੀ ਦੇਸੀ ਸ਼ਰਾਬ ਸਮੇਤ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸਥਾਨਕ ਰਾਮਾਂ ਮੰਡੀ ਥਾਣਾ ਦੇ ਐਸ.ਐਚ.ਓ. ਰਾਮਾਂ ਮਨੋਜ ਕੁਮਾਰ ਦੀਆਂ ...

ਪੂਰੀ ਖ਼ਬਰ »

ਪਾਵਰਕਾਮ ਵੱਲੋਂ ਰੁਪਏ ਭਰ ਚੁੱਕੇ ਕਿਸਾਨਾਂ ਨੂੰ ਮੋਟਰ ਕੁਨੈਕਸ਼ਨਾਂ ਦਾ ਸਾਮਾਨ ਦੇਣ ਦਾ ਹੁਕਮ ਜਾਰੀ

ਬਠਿੰਡਾ, 20 ਅਪ੍ਰੈਲ (ਹੁਕਮ ਚੰਦ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਰੁਪਏ ਭਰ ਚੁੱਕੇ ਕਿਸਾਨਾਂ ਨੂੰ ਮੋਟਰ ਕੁਨੈਕਸ਼ਨ ਦਾ ਸਮਾਨ ਦੇਣ ਦੀ ਯੂਨੀਅਨ ਦੇ ਸੂਬਾ ...

ਪੂਰੀ ਖ਼ਬਰ »

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਚ 'ਸੈਲਫ ਡਿਫੈਂਸ'

ਚਾਉਕੇ, 20 ਅਪ੍ਰੈਲ (ਮਨਜੀਤ ਸਿੰਘ ਘੜੈਲੀ)- ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ (ਆਈ.ਸੀ.ਐਸ.ਸੀ. ਪੈਟਰਨ) ਪੱਖੋ ਕਲਾਂ ਵਿਖੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਬਾਬਾ ਚਰਨਪੁਰੀ ਤੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਦੇ ਸਹਿਯੋਗ ਨਾਲ ਸਕੂਲ ਵਿਚ “'ਸੈਲਫ ...

ਪੂਰੀ ਖ਼ਬਰ »

ਉਸਾਰੀ ਸਮੱਗਰੀ ਦੀਆਂ ਕੀਮਤਾਂ 'ਚ ਹੋਏ ਭਾਰੀ ਵਾਧੇ ਨੇ ਮਕਾਨ ਬਣਾਉਣ ਦੇ ਚਾਹਵਾਨਾਂ ਦੇ ਬਜਟ ਹਿਲਾਏ

ਬਠਿੰਡਾ, 20 ਅਪ੍ਰੈਲ (ਹੁਕਮ ਚੰਦ ਸ਼ਰਮਾ)- ਨੋਟਬੰਦੀ ਦੇ ਬਾਅਦ ਸੀਮਿੰਟ, ਸਰੀਆ, ਇੱਟਾਂ ਤੇ ਰੇਤ ਬੱਜਰੀ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਣ ਨਾਲ ਉਸਾਰੀ ਦੇ ਕੰਮਾਂ ਵਾਲੇ ਠੇਕੇਦਾਰਾਂ, ਰੀਅਲ ਅਸਟੇਟ ਕੰਪਨੀਆਂ ਤੇ ਮਕਾਨ ਬਣਾਉਣ ਦੇ ਚਾਹਵਾਨ ਆਮ ਲੋਕਾਂ ਦੇ ਬਜਟ ਪੂਰੀ ...

ਪੂਰੀ ਖ਼ਬਰ »

ਐਸ. ਡੀ. ਐਮ. ਵੱਲੋਂ ਦਾਣਾ ਮੰਡੀ ਦਾ ਦੌਰਾ

ਮਹਿਮਾ ਸਰਜਾ, 20 ਅਪ੍ਰੈਲ (ਰਾਮਜੀਤ ਸ਼ਰਮਾ)- ਦਾਣਾ ਮੰਡੀ ਮਹਿਮਾ ਸਰਜਾ ਵਿਖੇ ਐਸ. ਡੀ. ਐਮ. ਸਾਕਸ਼ੀ ਸ਼ਾਹਨੀ ਵੱਲੋਂ ਮੰਡੀ ਦਾ ਦੌਰਾ ਕੀਤਾ ਗਿਆ | ਇਸ ਮੌਕੇ ਕਿਸਾਨਾਂ ਨੇ ਦੁੱਖੜਾ ਰੋਂਦਿਆਂ ਕਿਹਾ ਕਿ ਮੰਡੀ ਵਿਚ ਨਾ ਤਾਂ ਸਮੇਂ ਸਿਰ ਕਣਕ ਦੀ ਬੋਲੀ ਲੱਗਦੀ ਹੈ, ਤੇ ਨਾ ਹੀ ...

ਪੂਰੀ ਖ਼ਬਰ »

ਗਰਮੀ ਲੱਗਣ ਨਾਲ ਰਿਕਸ਼ਾ ਚਾਲਕ ਬੇਹੋਸ਼

ਬਠਿੰਡਾ, 20 ਅਪ੍ਰੈਲ (ਹੁਕਮ ਚੰਦ ਸ਼ਰਮਾ)- ਸਥਾਨਕ ਸ਼ਹੀਦ ਭਗਤ ਸਿੰਘ ਚੌਕ ਵਿਖੇ ਗਰਮੀ ਲੱਗਣ ਨਾਲ ਇਕ ਰਿਕਸ਼ਾ ਚਾਲਕ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ | ਸੂਚਨਾ ਮਿਲਦਿਆਂ ਹੀ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ 'ਤੇ ਪਹੁੰਚੇ, ਤੇ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ ...

ਪੂਰੀ ਖ਼ਬਰ »

ਕੈਪਟਨ ਦੇ ਪੁਰਖਿਆਂ ਦਾ ਪਿੰਡ ਮਹਿਰਾਜ ਬਣੇਗਾ ਡਿਜੀਟਲ ਪਿੰਡ

ਮਹਿਰਾਜ, 20 ਅਪ੍ਰੈਲ (ਸੁਖਪਾਲ ਮਹਿਰਾਜ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਨਿਤਰੇ ਉਨ੍ਹਾਂ ਦੇ ਜੱਦੀ ਪਿੰਡ ਮਹਿਰਾਜ ਦੇ ਵਸਨੀਕਾਂ ਨੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੂੰ ਵੱਡੇ ਪੱਧਰ 'ਤੇ ਜਿੱਤਾ ਕੇ ਵਿਸ਼ਵਾਸ਼ ਪ੍ਰਗਟਾਇਆ ਸੀ, ਤੇ ਹੁਣ ...

ਪੂਰੀ ਖ਼ਬਰ »

ਨਥੇਹਾ ਦੇ ਖਰੀਦ ਕੇਂਦਰ ਵਿਖੇ ਕਿਸਾਨਾਂ ਵੱਲੋਂ ਰੋਸ ਪ੍ਰਦਰਸਨ

ਸੀਂਗੋ ਮੰਡੀ, 20 ਅਪ੍ਰੈਲ (ਲੱਕਵਿੰਦਰ ਸ਼ਰਮਾ)- ਪਿੰਡ ਨਥੇਹਾ ਦੇ ਖਰੀਦ ਕੇਂਦਰ ਵਿਚ ਬਾਰਦਾਨਾ ਨਾ ਆਉਣ 'ਤੇ ਕਿਸਾਨਾਂ ਨੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸਨ ਕਰਦਿਆਂ ਪ੍ਰਸ਼ਾਸਨ ਤੋਂ ਜਲਦੀ ਤੋਂ ਜਲਦੀ ਬਾਰਦਾਨਾ ਭੇਜਣ ਦੀ ਮੰਗ ਕੀਤੀ ਹੈ | ਇਸ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਸੀਂਗੋ ਮੰਡੀ, 20 ਅਪ੍ਰੈਲ (ਲੱਕਵਿੰਦਰ ਸ਼ਰਮਾ)- ਥਾਣਾ ਤਲਵੰਡੀ ਸਾਬੋ ਦੇ ਐਸ.ਆਈ. ਜਗਰੂਪ ਸਿੰਘ ਵੱਲੋਂ ਦਰਜ ਮਾਮਲੇ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਨਸੀਬਪੁਰਾ ਨੂੰ ਉਸ ਦੇ ਪਿੰਡ ਤੋਂ ਹੀ 300 ਗੋਲੀਆਂ ਐਲਪਰੈਕਸ ਤੇ 1610 ਹੋਰ ਨਸ਼ੀਲੀਆਂ ਗੋਲੀਆਂ ...

ਪੂਰੀ ਖ਼ਬਰ »

ਡੇਢ ਏਕੜ ਕਣਕ ਦੀ ਫ਼ਸਲ ਸੜੀ

ਬੱਲੂਆਣਾ, 20 ਅਪ੍ਰੈਲ (ਗੁਰਨੈਬ ਸਾਜਨ)- ਬਠਿੰਡਾ ਦੇ ਪਿੰਡ ਵਿਰਕ ਕਲਾਂ ਦੇ ਨਾਲ ਲੱਗਦੇ ਖੇਤਾਂ ਵਿਚ ਅੱਗ ਲੱਗਣ ਕਾਰਨ ਕਿਸਾਨ ਦੀ ਡੇਢ ਏਕੜ ਖੜ੍ਹੀ ਕਣਕ ਦੀ ਫ਼ਸਲ ਸੜਨ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਜਸਪਾਲ ਸਿੰਘ ਪੁੱਤਰ ਦਰਸ਼ਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX