ਤਾਜਾ ਖ਼ਬਰਾਂ


ਉੱਤਰ ਪ੍ਰਦੇਸ਼ ਸ਼ੀਆ ਵਕਫ਼ ਬੋਰਡ ਰਾਮ ਮੰਦਰ ਦੇ ਹੱਕ 'ਚ
. . .  24 minutes ago
ਲਖਨਊ, 17 ਅਕਤੂਬਰ-ਉੱਤਰ ਪ੍ਰਦੇਸ਼ ਸ਼ੀਆ ਵਕਫ਼ ਬੋਰਡ ਦੇ ਚੇਅਰਮੈਨ ਵਸੀਮ ਰਿਜ਼ਵੀ ਨੇ ਕਿਹਾ ਕਿ ਅਯੁੱਧਿਆ 'ਚ ਰਾਮ ਮੰਦਰ ਬਣਨਾ ਚਾਹੀਦਾ ਹੈ ਕਿਉਂਕਿ ਅਯੁੱਧਿਆ ਹਿੰਦੂ ਵਿਰਾਸਤ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਕੌਮੀ ਏਕਤਾ ਤੇ ਫ਼ਿਰਕੂ ਸਦਭਾਵਨਾ...
ਕਮਾਈ ਦੇ ਮਾਮਲੇ 'ਚ ਭਾਜਪਾ ਸਭ ਤੋਂ ਅਮੀਰ ਪਾਰਟੀ
. . .  57 minutes ago
ਨਵੀਂ ਦਿੱਲੀ, 17 ਅਕਤੂਬਰ - ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ ਤੇ ਇਲੈੱਕਸ਼ਨ ਵਾਚ ਦੀ ਤਾਜ਼ਾ ਰਿਪੋਰਟ 'ਚ ਸਿਆਸੀ ਦਲਾਂ ਦੀ 2004-05 ਤੋਂ 2015-16 ਵਿਚਕਾਰ ਇਕੱਠੀ ਹੋਈ ਜਾਇਦਾਦ ਦਾ ਬਿਉਰਾ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਿਕ ਅੰਕੜਾ...
ਅਫ਼ਗ਼ਾਨ ਪੁਲਿਸ ਹੈੱਡ ਕੁਆਰਟਰ 'ਤੇ ਹਮਲਾ, 32 ਮੌਤਾਂ, 200 ਤੋਂ ਵੱਧ ਜ਼ਖਮੀ
. . .  about 1 hour ago
ਕਾਬੁਲ, 17 ਅਕਤੂਬਰ - ਅਫ਼ਗ਼ਾਨਿਸਤਾਨ ਦੇ ਪਾਕਟੀਆ ਸੂਬੇ ਦੀ ਰਾਜਧਾਨੀ ਗਾਰਦੇਜ਼ 'ਚ ਇਕ ਸੂਬਾਈ ਅਫ਼ਗ਼ਾਨ ਪੁਲਿਸ ਹੈੱਡਕੁਆਟਰ ਦੇ ਪੁਲਿਸ ਸਿਖਲਾਈ ਕੇਂਦਰ 'ਤੇ ਭਿਆਨਕ ਅੱਤਵਾਦੀ ਹਮਲਾ ਹੋਇਆ। ਆਤਮਘਾਤੀ ਤੇ ਗੰਨਮੈਨਾਂ ਵੱਲੋਂ ਕੀਤੇ ਹਮਲੇ ਵਿਚ...
ਚੰਡੀਗੜ੍ਹ ਹਵਾਈ ਅੱਡੇ ਤੋਂ 39 ਲੱਖ ਦੇ ਸੋਨੇ ਦੇ ਬਿਸਕੁਟ ਬਰਾਮਦ
. . .  about 1 hour ago
ਚੰਡੀਗੜ੍ਹ, 17 ਅਕਤੂਬਰ - ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਇਕ ਵਿਅਕਤੀ ਕੋਲੋਂ 39 ਲੱਖ ਤੋਂ ਵਧੇਰੇ ਕੀਮਤ ਦੇ ਚਾਰ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ ਹਨ। ਇਸ ਵਿਅਕਤੀ ਨੇ ਇਹ ਸੋਨੇ ਦੇ ਬਿਸਕੁੱਟ ਆਪਣੇ ਬੂਟਾਂ 'ਚ ਛੁਪਾਅ ਰੱਖੇ...
ਰਾਜਨਾਥ ਤੇ ਕੈਪਟਨ ਨੇ ਕੀਤਾ ਹੁਸੈਨੀਵਾਲਾ ਚੈੱਕ ਪੋਸਟ ਵਿਖੇ ਦਰਸ਼ਕ ਗੈਲਰੀ ਦਾ ਉਦਘਾਟਨ
. . .  1 minute ago
ਫ਼ਿਰੋਜ਼ਪੁਰ 17 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) - ਹਿੰਦ ਪਾਕਿ ਕੌਮੀ ਸਰਹੱਦ ਹੁਸੈਨੀਵਾਲਾ ਵਿਖੇ ਬੀ.ਐਸ.ਐਫ. ਦੀ ਚੈੱਕ ਪੋਸਟ 'ਤੇ ਬਣੀ ਦਰਸ਼ਕ ਗੈਲਰੀ ਦਾ ਉਦਘਾਟਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ...
ਅਮਰੀਕਾ 'ਚ ਦਸਵੇਂ ਗੁਰੂ ਜੀ ਦੀ ਵਿਰਾਸਤ 'ਤੇ ਹੋਵੇਗੀ ਕਾਨਫ਼ਰੰਸ
. . .  about 2 hours ago
ਵਾਸ਼ਿੰਗਟਨ, 17 ਅਕਤੂਬਰ - ਅਮਰੀਕਾ 'ਚ ਸਮਿਥਸੋਨਿਅਨ ਇੰਸਟੀਚਿਊਟ ਨੇ ਭਾਰਤੀ ਸਫਾਰਤਖਾਣੇ ਦੇ ਸਹਿਯੋਗ ਨਾਲ ਅਗਲੇ ਮਹੀਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350 ਸਾਲਾਂ ਵਿਰਾਸਤ ਨੂੰ ਮਨਾਉਣ ਅਤੇ ਇਸ 'ਤੇ ਇਕ ਕਾਨਫ਼ਰੰਸ ਤੇ ਕੰਸਰਟ ਦੀ ਮੇਜ਼ਬਾਨੀ...
ਸੋਨੀਆ ਦੇ ਜਵਾਈ ਨੂੰ ਲੈ ਕੇ ਰੱਖਿਆ ਮੰਤਰੀ ਵਲੋਂ ਪ੍ਰੈਸ ਕਾਨਫਰੰਸ
. . .  about 3 hours ago
ਨਵੀਂ ਦਿੱਲੀ, 17 ਅਕਤੂਬਰ - ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੇ ਹਥਿਆਰ ਡੀਲਰ ਸੰਜੇ ਭੰਡਾਰੀ ਨਾਲ ਕਥਿਤ ਤੌਰ 'ਤੇ ਲਿੰਕ ਸਬੰਧੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਸ...
ਤਕਰਾਰ ਵਿਚਕਾਰ ਯੋਗੀ ਜਾਣਗੇ ਤਾਜਮਹੱਲ
. . .  about 3 hours ago
ਲਖਨਊ, 17 ਅਕਤੂਬਰ - ਤਾਜ-ਮਹੱਲ 'ਤੇ ਚੱਲ ਰਹੀ ਸਿਆਸੀ ਬਿਆਨਬਾਜ਼ੀ ਵਿਚਕਾਰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ 26 ਅਕਤੂਬਰ ਨੂੰ ਆਗਰਾ ਜਾ ਰਹੇ ਹਨ। ਉੱਥੇ ਹੀ ਭਾਜਪਾ ਦੇ ਵਿਵਾਦਗ੍ਰਸਤ ਵਿਧਾਇਕ ਸੰਗੀਤ ਸੋਮ ਦੇ ਬਿਆਨ...
ਅਫ਼ਗ਼ਾਨ ਪੁਲਿਸ ਹੈੱਡ ਕੁਆਰਟਰ 'ਤੇ ਹਮਲਾ, ਕਈਆਂ ਮੌਤਾਂ ਦਾ ਖ਼ਦਸ਼ਾ
. . .  about 3 hours ago
ਈਰਾਨ ਨਾਲ ਪ੍ਰਮਾਣੂ ਸਮਝੌਤਾ ਮੁਕੰਮਲ ਤੌਰ 'ਤੇ ਖਤਮ ਕਰਨਾ ਸੰਭਵ- ਟਰੰਪ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਮਾਨਸਾ

ਦਲਿਤ ਅਕਾਲੀ ਆਗੂ ਦੇ ਪੁੱਤਰ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਅਕਾਲੀ ਵਰਕਰਾਂ ਨੇ ਲਗਾਇਆ ਜਾਮ

ਝੁਨੀਰ, 20 ਅਪ੍ਰੈਲ (ਰਮਨਦੀਪ ਸਿੰਘ ਸੰਧੂ)- ਸਥਾਨਕ ਕਸਬੇ 'ਚ ਸਿਰਸਾ-ਮਾਨਸਾ ਮੁੱਖ ਸੜਕ 'ਤੇ ਅਕਾਲੀ ਵਰਕਰਾਂ ਵੱਲੋਂ ਹਲਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਦੀ ਅਗਵਾਈ 'ਚ ਪਿੰਡ ਖਿਆਲੀ ਚਹਿਲਾਂਵਾਲੀ ਦੇ ਸੋਲਰ ਪਲਾਂਟ ਵਿਖੇ ਦਲਿਤ ਅਕਾਲੀ ਆਗੂ ਪ੍ਰੇਮ ਸਿੰਘ 'ਤੇ ਜਾਨਲੇਵਾ ਹਮਲਾ ਤੇ ਉਸ ਦੇ ਪੁੱਤਰ ਦੇ ਕੀਤੇ ਗਏ ਕਤਲ ਦੇ ਰੋਸ 'ਚ ਜਾਮ ਲਗਾਇਆ ਗਿਆ | ਉਹ ਮੰਗ ਕਰ ਰਹੇ ਸਨ ਕਿ ਕਾਤਲਾਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ | ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਸੋਲਰ ਪਲਾਂਟ ਵਿਚ ਸਫ਼ਾਈ ਦੇ ਠੇਕੇ ਦਾ ਕੰਮ ਜੋ ਪ੍ਰੇਮ ਸਿੰਘ ਕੋਲ ਸੀ, ਨੂੰ ਕਾਂਗਰਸੀ ਵਰਕਰਾਂ ਵੱਲੋਂ ਧੱਕੇ ਨਾਲ ਖੋਹਣ ਦੀ ਨੀਅਤ ਨਾਲ ਜਾਨਲੇਵਾ ਹਮਲਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਦੀ ਗੁੰਡਾਗਰਦੀ ਦਾ ਮੰੂਹ ਤੋੜ ਜਵਾਬ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਦੇ ਰਾਜ 'ਚ ਮੁੱਢਲੇ ਦਿਨਾਂ 'ਚ ਹੀ ਅਮਨ ਤੇ ਸੁਰੱਖਿਆ ਦੀ ਸਥਿਤੀ ਗੜਬੜਾ ਗਈ ਹੈ, ਤੇ ਸੱਤਾ ਦੇ ਨਸ਼ੇ 'ਚ ਕਾਂਗਰਸੀ ਆਮ ਲੋਕਾਂ ਦੇ ਨਾਲ ਅਕਾਲੀ ਵਰਕਰਾਂ 'ਤੇ ਹਮਲੇ ਕਰ ਰਹੇ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਿਕਰਮ ਸਿੰਘ ਮੋਫਰ ਵੱਲੋਂ ਅਕਾਲੀ ਵਰਕਰਾਂ 'ਤੇ ਝੂਠੇ ਪਰਚੇ ਦਰਜ ਕਰਵਾਏ ਜਾ ਰਹੇ ਹਨ, ਨੂੰ ਸਹਿਣ ਨਹੀਂ ਕੀਤਾ ਜਾਵੇਗਾ | ਧਰਨੇ ਵਿਚ ਦਰਜਨਾਂ ਪਿੰਡਾਂ ਦੇ ਅਕਾਲੀ ਵਰਕਰਾਂ ਤੇ ਔਰਤਾਂ ਨੇ ਹਿੱਸਾ ਲਿਆ | ਧਰਨੇ ਨੂੰ ਸੁਖਦੇਵ ਸਿੰਘ ਚੈਨੇਵਾਲਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ, ਜਗਦੀਪ ਸਿੰਘ ਢਿੱਲੋਂ ਚੇਅਰਮੈਨ ਮਾਰਕੀਟ ਕਮੇਟੀ ਸਰਦੂਲਗੜ੍ਹ, ਬਲਦੇਵ ਸਿੰਘ ਮੀਰਪੁਰ, ਜਤਿੰਦਰ ਕੁਮਾਰ ਬੌਬੀ ਜੈਨ, ਬੋਹੜ ਸਿੰਘ ਸਿੱਧੂ, ਦਲਿਤ ਆਗੂ ਮੇਜਰ ਸਿੰਘ ਝੁਨੀਰ, ਗੁਰਬਚਨ ਸਿੰਘ ਕੁਸਲਾ, ਬਾਦਲ ਸਿੰਘ ਝੇਰਿਆਂਵਾਲੀ ਨੇ ਵੀ ਸੰਬੋਧਨ ਕੀਤਾ | ਡੀ.ਐੱਸ.ਪੀ. ਨਰਿੰਦਰ ਸਿੰਘ ਸਰਦੂਲਗੜ੍ਹ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਭਰੋਸਾ ਦਿੱਤਾ ਕਿ ਜਲਦ ਹੀ ਦੋਸ਼ੀਆਂ ਨੂੰ ਫੜਿਆ ਜਾਵੇਗਾ |


ਖ਼ਬਰ ਸ਼ੇਅਰ ਕਰੋ

ਭਾਕਿਯੂ ਏਕਤਾ ਦੇ ਵਿਰੋਧ ਸਦਕਾ ਕਿਸਾਨ ਦੀ ਜ਼ਮੀਨ ਦੀ ਕੁਰਕੀ ਟਲੀ

ਮਾਨਸਾ, 20 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਬਲਾਕ ਮਾਨਸਾ ਦੇ ਵਿਰੋਧ ਸਦਕਾ ਇੱਕ ਕਿਸਾਨ ਦੀ ਜ਼ਮੀਨ ਦੀ ਕੁਰਕੀ ਟਲ ਗਈ | ਮਾਨਸਾ ਦੇ ਇਕ ਆੜ੍ਹਤੀਏ ਵੱਲੋਂ ਪਿੰਡ ਖਿੱਲਣ ਦੇ ਕਿਸਾਨ ਗੁਰਦੇਵ ਸਿੰਘ ਦੀ 22 ਕਨਾਲਾਂ ਜ਼ਮੀਨ ਦੀ ...

ਪੂਰੀ ਖ਼ਬਰ »

ਜ਼ਹਿਰੀਲੀ ਵਸਤੂ ਨਿਗਲਣ ਨਾਲ ਮੌਤ

ਬਰੇਟਾ, 20 ਅਪ੍ਰੈਲ (ਰਵਿੰਦਰ ਕੌਰ ਮੰਡੇਰ)- ਪਿੰਡ ਕਿਸ਼ਨਗੜ੍ਹ ਵਿਖੇ ਇਕ 70 ਸਾਲ ਦੀ ਉਮਰ ਦੇ ਵਿਅਕਤੀ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਜੀਵਨ ਲੀਲ੍ਹਾ ਖ਼ਤਮ ਕਰ ਲੈਣ ਦੀ ਖ਼ਬਰ ਹੈ | ਪੁਲਿਸ ਨੂੰ ਗੁਰਤੇਜ ਸਿੰਘ ਪੁੱਤਰ ਰਾਮਦਿੱਤਾ ਸਿੰਘ ਵੱਲੋਂ ਲਿਖਾਏ ਬਿਆਨਾਂ ...

ਪੂਰੀ ਖ਼ਬਰ »

ਜ਼ਹਿਰੀਲੀ ਵਸਤੂ ਨਿਗਲਣ ਨਾਲ ਮੌਤ

ਬਰੇਟਾ, 20 ਅਪ੍ਰੈਲ (ਰਵਿੰਦਰ ਕੌਰ ਮੰਡੇਰ)- ਪਿੰਡ ਕਿਸ਼ਨਗੜ੍ਹ ਵਿਖੇ ਇਕ 70 ਸਾਲ ਦੀ ਉਮਰ ਦੇ ਵਿਅਕਤੀ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਜੀਵਨ ਲੀਲ੍ਹਾ ਖ਼ਤਮ ਕਰ ਲੈਣ ਦੀ ਖ਼ਬਰ ਹੈ | ਪੁਲਿਸ ਨੂੰ ਗੁਰਤੇਜ ਸਿੰਘ ਪੁੱਤਰ ਰਾਮਦਿੱਤਾ ਸਿੰਘ ਵੱਲੋਂ ਲਿਖਾਏ ਬਿਆਨਾਂ ...

ਪੂਰੀ ਖ਼ਬਰ »

ਸਰਕਾਰ ਕੱਚੇ ਜੰਗਲਾਤ ਕਾਮਿਆਂ ਨੂੰ ਫ਼ੌਰੀ ਤੌਰ 'ਤੇ ਪੱਕਾ ਕਰੇ- ਉਡਤ

ਮਾਨਸਾ, 20 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ)- ਜੰਗਲਾਤ ਵਿਭਾਗ ਫ਼ੀਲਡ ਵਰਕਰ ਯੂਨੀਅਨ (ਸੀਟੂ) ਦੀ ਜ਼ਿਲ੍ਹਾ ਇਕਾਈ ਮਾਨਸਾ ਦੀ ਮੀਟਿੰਗ ਸਥਾਨਕ ਬਾਬਾ ਗੱਜਣ ਸਿੰਘ ਟਾਂਡੀਆ ਭਵਨ ਮਾਨਸਾ ਵਿਖੇ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਵਾਰਡ ਨੰ: 19 ਦੇ ਵਾਸੀਆਂ ਵੱਲੋਂ ਸੀਵਰੇਜ ਸਮੱਸਿਆ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ

ਬੁਢਲਾਡਾ, 20 ਅਪ੍ਰੈਲ (ਕੁਲਦੀਪ ਗੋਇਲ)- ਨਾਲੀਆਂ ਤੇ ਸੀਵਰੇਜ ਦਾ ਜ਼ਹਿਰੀਲਾ ਪਾਣੀ ਓਵਰ ਫਲੋਅ ਹੋ ਕੇ ਗਲੀਆਂ ਵਿਚ ਕਈ ਕਈ ਫੁੱਟ ਜਮਾਂ ਹੋਣ ਤੇ ਬਾਰ-ਬਾਰ ਸ਼ਿਕਾਇਤਾਂ ਕਰਨ ਉਪਰੰਤ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਾ ਕੀਤੇ ਜਾਣ ਦੇ ਦੋਸ਼ ਹੇਠ ਸਥਾਨਕ ਸ਼ਹਿਰ ਦੇ ਵਾਰਡ ...

ਪੂਰੀ ਖ਼ਬਰ »

ਕਾਂਗਰਸੀ ਪੰਜਾਬ 'ਚ ਦਹਿਸ਼ਤ ਦਾ ਮਾਹੌਲ ਸਿਰਜ ਰਹੇ ਹਨ- ਪਿ੍ੰ: ਬੁੱਧ ਰਾਮ

ਮਾਨਸਾ, 20 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ 'ਚ ਪਿਛਲੀ ਸਰਕਾਰ ਦੇ ਕੁਸ਼ਾਸਨ ਤੇ ਦਹਿਸ਼ਤਗਰਦੀ ਦੇ ਮਾਹੌਲ ਤੋਂ ਤੰਗ ਆ ਕੇ ਅਕਾਲੀ-ਭਾਜਪਾ ਗਠਜੋੜ ਨੂੰ ਨਕਾਰ ਦਿੱਤਾ ਸੀ, ਤੇ ਲੋਕਾਂ ਨੂੰ ਆਸ ਬੱਝੀ ਸੀ ਕਿ ਨਵੀਂ ਸਰਕਾਰ ...

ਪੂਰੀ ਖ਼ਬਰ »

ਨਿੱਤ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਨਹੀਂ ਲੈ ਰਹੀ ਸਰਕਾਰ ਸਬਕ

ਬਰੇਟਾ, 20 ਅਪ੍ਰੈਲ (ਜੀਵਨ ਸ਼ਰਮਾ)- ਨਿੱਤ ਦਿਨ ਖੇਤਾਂ ਵਿਚ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀਆਂ ਵਧ ਰਹੀਆਂ ਘਟਨਾਵਾਂ ਨਾਲ ਜਿੱਥੇ ਕਿਸਾਨਾਂ ਵਿਚ ਡਰ ਦਾ ਮਾਹੌਲ ਹੈ ਉੱਥੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਜਾਂ ਪ੍ਰਸ਼ਾਸਨ ਵੀ ਕੋਈ ਬਹੁਤਾ ਗੰਭੀਰ ਨਜ਼ਰ ਨਹੀਂ ...

ਪੂਰੀ ਖ਼ਬਰ »

ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ

ਮਾਨਸਾ, 20 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ)- ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ (ਏਕਟੂ) ਵੱਲੋਂ ਹੱਕੀ ਮੰਗਾਂ ਮਨਵਾਉਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਏਕਟੂ ਦੇ ਸੂਬਾ ...

ਪੂਰੀ ਖ਼ਬਰ »

ਐਨ. ਪੀ. ਐਸ. ਬੱਛੋਆਣਾ ਦੇ ਵਿਦਿਆਰਥੀਆਂ ਵੱਲੋਂ ਟੂਰ

ਹੀਰੋਂ ਖੁਰਦ, 20 ਅਪੈ੍ਰਲ (ਚਹਿਲ)- ਵਿੱਦਿਅਕ ਸੰਸਥਾ ਐਨ.ਪੀ.ਐਸ. ਬੱਛੋਆਣਾ ਦੇ ਪ੍ਰਬੰਧਕ ਹਰੀ ਗੋਪਾਲ ਸ਼ਰਮਾ ਤੇ ਮਨਦੀਪ ਵਰਧਨ ਗੌੜ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਵਿਦਿਆਰਥੀਆਂ ਦਾ ਧਾਰਮਿਕ ਤੇ ਵਿੱਦਿਅਕ ਟੂਰ ਲਗਾਉਣ ਤੋਂ ਬਾਅਦ ...

ਪੂਰੀ ਖ਼ਬਰ »

ਧਾਰਮਿਕ ਤੇ ਨੈਤਿਕ ਪ੍ਰੀਖਿਆ 'ਚੋਂ ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ ਸਨਮਾਨਿਤ

ਬੁਢਲਾਡਾ, 20 ਅਪ੍ਰੈਲ (ਸਵਰਨ ਸਿੰਘ ਰਾਹੀ)- ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਹਰ ਸਾਲ ਲਈ ਜਾਣ ਵਾਲੀ ਧਾਰਮਿਕ ਅਤੇ ਨੈਤਿਕ ਪ੍ਰੀਖਿਆ 'ਚੋਂ ਅੱਵਲ ਰਹਿਣ ਵਾਲੇ ਸ਼ਹੀਦ ਕੈਪਟਨ ਕੇ. ਕੇ. ਗੌੜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ਦੀਆਂ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੀ ਮੀਟਿੰਗ

ਬੁਢਲਾਡਾ, 20 ਅਪ੍ਰੈਲ (ਕੁਲਦੀਪ ਗੋਇਲ)- ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਬਲਾਕ ਬੁਢਲਾਡਾ ਦੀ ਇਕੱਤਰਤਾ ਇਥੇ ਜਥੇਬੰਦੀ ਪ੍ਰਧਾਨ ਜਸਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੰੁਚੇ ਜ਼ਿਲ੍ਹਾ ਪ੍ਰਧਾਨ ਤਾਰਾ ਚੰਦ ਭਾਵਾ ਨੇ ਫ਼ੀਸਾਂ ਵਿਚ ...

ਪੂਰੀ ਖ਼ਬਰ »

ਡਾ: ਸਰਬਜੀਤ ਕੌਰ ਸੋਹਲ ਦੀ ਪੁਸਤਕ 'ਮੁਹੱਬਤਗਿਰੀ' ਉਤੇ ਗੋਸ਼ਟੀ ਕੱਲ੍ਹ

ਮਾਨਸਾ, 20 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਅਦਬ ਲੋਕ ਮਾਨਸਾ ਵੱਲੋਂ ਲੜੀਵਾਰ ਰੂ-ਬ-ਰੂ ਸਮਾਗਮ 'ਬੈਠਕ' ਦੌਰਾਨ ਪੰਜਾਬੀ ਦੀ ਉਘੀ ਕਵਿੱਤਰੀ ਡਾ: ਸਰਬਜੀਤ ਕੌਰ ਸੋਹਲ ਦੀ ਨਵ-ਪ੍ਰਕਾਸ਼ਿਤ ਕਾਵਿ ਪੁਸਤਕ 'ਮੁਹੱਬਤਗਿਰੀ' ਉਤੇ ਗੋਸ਼ਟੀ 22 ਅਪ੍ਰੈਲ ਨੂੰ ਬਾਅਦ ਦੁਪਹਿਰ 2:30 ...

ਪੂਰੀ ਖ਼ਬਰ »

204 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ

ਰਾਮਾਂ ਮੰਡੀ, 20 ਅਪੈ੍ਰਲ (ਅਮਰਜੀਤ ਸਿੰਘ ਲਹਿਰੀ)- ਰਾਮਾਂ ਮੰਡੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਕਾਰ ਤੇ 17 ਡੱਬੇ ਹਰਿਆਣਾ ਦੀ ਦੇਸੀ ਸ਼ਰਾਬ ਸਮੇਤ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸਥਾਨਕ ਰਾਮਾਂ ਮੰਡੀ ਥਾਣਾ ਦੇ ਐਸ.ਐਚ.ਓ. ਰਾਮਾਂ ਮਨੋਜ ਕੁਮਾਰ ਦੀਆਂ ...

ਪੂਰੀ ਖ਼ਬਰ »

ਪਾਵਰਕਾਮ ਵੱਲੋਂ ਰੁਪਏ ਭਰ ਚੁੱਕੇ ਕਿਸਾਨਾਂ ਨੂੰ ਮੋਟਰ ਕੁਨੈਕਸ਼ਨਾਂ ਦਾ ਸਾਮਾਨ ਦੇਣ ਦਾ ਹੁਕਮ ਜਾਰੀ

ਬਠਿੰਡਾ, 20 ਅਪ੍ਰੈਲ (ਹੁਕਮ ਚੰਦ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਰੁਪਏ ਭਰ ਚੁੱਕੇ ਕਿਸਾਨਾਂ ਨੂੰ ਮੋਟਰ ਕੁਨੈਕਸ਼ਨ ਦਾ ਸਮਾਨ ਦੇਣ ਦੀ ਯੂਨੀਅਨ ਦੇ ਸੂਬਾ ...

ਪੂਰੀ ਖ਼ਬਰ »

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਚ 'ਸੈਲਫ ਡਿਫੈਂਸ'

ਚਾਉਕੇ, 20 ਅਪ੍ਰੈਲ (ਮਨਜੀਤ ਸਿੰਘ ਘੜੈਲੀ)- ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ (ਆਈ.ਸੀ.ਐਸ.ਸੀ. ਪੈਟਰਨ) ਪੱਖੋ ਕਲਾਂ ਵਿਖੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਬਾਬਾ ਚਰਨਪੁਰੀ ਤੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਦੇ ਸਹਿਯੋਗ ਨਾਲ ਸਕੂਲ ਵਿਚ “'ਸੈਲਫ ...

ਪੂਰੀ ਖ਼ਬਰ »

ਉਸਾਰੀ ਸਮੱਗਰੀ ਦੀਆਂ ਕੀਮਤਾਂ 'ਚ ਹੋਏ ਭਾਰੀ ਵਾਧੇ ਨੇ ਮਕਾਨ ਬਣਾਉਣ ਦੇ ਚਾਹਵਾਨਾਂ ਦੇ ਬਜਟ ਹਿਲਾਏ

ਬਠਿੰਡਾ, 20 ਅਪ੍ਰੈਲ (ਹੁਕਮ ਚੰਦ ਸ਼ਰਮਾ)- ਨੋਟਬੰਦੀ ਦੇ ਬਾਅਦ ਸੀਮਿੰਟ, ਸਰੀਆ, ਇੱਟਾਂ ਤੇ ਰੇਤ ਬੱਜਰੀ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਣ ਨਾਲ ਉਸਾਰੀ ਦੇ ਕੰਮਾਂ ਵਾਲੇ ਠੇਕੇਦਾਰਾਂ, ਰੀਅਲ ਅਸਟੇਟ ਕੰਪਨੀਆਂ ਤੇ ਮਕਾਨ ਬਣਾਉਣ ਦੇ ਚਾਹਵਾਨ ਆਮ ਲੋਕਾਂ ਦੇ ਬਜਟ ਪੂਰੀ ...

ਪੂਰੀ ਖ਼ਬਰ »

ਐਸ. ਡੀ. ਐਮ. ਵੱਲੋਂ ਦਾਣਾ ਮੰਡੀ ਦਾ ਦੌਰਾ

ਮਹਿਮਾ ਸਰਜਾ, 20 ਅਪ੍ਰੈਲ (ਰਾਮਜੀਤ ਸ਼ਰਮਾ)- ਦਾਣਾ ਮੰਡੀ ਮਹਿਮਾ ਸਰਜਾ ਵਿਖੇ ਐਸ. ਡੀ. ਐਮ. ਸਾਕਸ਼ੀ ਸ਼ਾਹਨੀ ਵੱਲੋਂ ਮੰਡੀ ਦਾ ਦੌਰਾ ਕੀਤਾ ਗਿਆ | ਇਸ ਮੌਕੇ ਕਿਸਾਨਾਂ ਨੇ ਦੁੱਖੜਾ ਰੋਂਦਿਆਂ ਕਿਹਾ ਕਿ ਮੰਡੀ ਵਿਚ ਨਾ ਤਾਂ ਸਮੇਂ ਸਿਰ ਕਣਕ ਦੀ ਬੋਲੀ ਲੱਗਦੀ ਹੈ, ਤੇ ਨਾ ਹੀ ...

ਪੂਰੀ ਖ਼ਬਰ »

ਗਰਮੀ ਲੱਗਣ ਨਾਲ ਰਿਕਸ਼ਾ ਚਾਲਕ ਬੇਹੋਸ਼

ਬਠਿੰਡਾ, 20 ਅਪ੍ਰੈਲ (ਹੁਕਮ ਚੰਦ ਸ਼ਰਮਾ)- ਸਥਾਨਕ ਸ਼ਹੀਦ ਭਗਤ ਸਿੰਘ ਚੌਕ ਵਿਖੇ ਗਰਮੀ ਲੱਗਣ ਨਾਲ ਇਕ ਰਿਕਸ਼ਾ ਚਾਲਕ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ | ਸੂਚਨਾ ਮਿਲਦਿਆਂ ਹੀ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ 'ਤੇ ਪਹੁੰਚੇ, ਤੇ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ ...

ਪੂਰੀ ਖ਼ਬਰ »

ਕੈਪਟਨ ਦੇ ਪੁਰਖਿਆਂ ਦਾ ਪਿੰਡ ਮਹਿਰਾਜ ਬਣੇਗਾ ਡਿਜੀਟਲ ਪਿੰਡ

ਮਹਿਰਾਜ, 20 ਅਪ੍ਰੈਲ (ਸੁਖਪਾਲ ਮਹਿਰਾਜ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਨਿਤਰੇ ਉਨ੍ਹਾਂ ਦੇ ਜੱਦੀ ਪਿੰਡ ਮਹਿਰਾਜ ਦੇ ਵਸਨੀਕਾਂ ਨੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੂੰ ਵੱਡੇ ਪੱਧਰ 'ਤੇ ਜਿੱਤਾ ਕੇ ਵਿਸ਼ਵਾਸ਼ ਪ੍ਰਗਟਾਇਆ ਸੀ, ਤੇ ਹੁਣ ...

ਪੂਰੀ ਖ਼ਬਰ »

ਨਥੇਹਾ ਦੇ ਖਰੀਦ ਕੇਂਦਰ ਵਿਖੇ ਕਿਸਾਨਾਂ ਵੱਲੋਂ ਰੋਸ ਪ੍ਰਦਰਸਨ

ਸੀਂਗੋ ਮੰਡੀ, 20 ਅਪ੍ਰੈਲ (ਲੱਕਵਿੰਦਰ ਸ਼ਰਮਾ)- ਪਿੰਡ ਨਥੇਹਾ ਦੇ ਖਰੀਦ ਕੇਂਦਰ ਵਿਚ ਬਾਰਦਾਨਾ ਨਾ ਆਉਣ 'ਤੇ ਕਿਸਾਨਾਂ ਨੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸਨ ਕਰਦਿਆਂ ਪ੍ਰਸ਼ਾਸਨ ਤੋਂ ਜਲਦੀ ਤੋਂ ਜਲਦੀ ਬਾਰਦਾਨਾ ਭੇਜਣ ਦੀ ਮੰਗ ਕੀਤੀ ਹੈ | ਇਸ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਸੀਂਗੋ ਮੰਡੀ, 20 ਅਪ੍ਰੈਲ (ਲੱਕਵਿੰਦਰ ਸ਼ਰਮਾ)- ਥਾਣਾ ਤਲਵੰਡੀ ਸਾਬੋ ਦੇ ਐਸ.ਆਈ. ਜਗਰੂਪ ਸਿੰਘ ਵੱਲੋਂ ਦਰਜ ਮਾਮਲੇ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਨਸੀਬਪੁਰਾ ਨੂੰ ਉਸ ਦੇ ਪਿੰਡ ਤੋਂ ਹੀ 300 ਗੋਲੀਆਂ ਐਲਪਰੈਕਸ ਤੇ 1610 ਹੋਰ ਨਸ਼ੀਲੀਆਂ ਗੋਲੀਆਂ ...

ਪੂਰੀ ਖ਼ਬਰ »

ਡੇਢ ਏਕੜ ਕਣਕ ਦੀ ਫ਼ਸਲ ਸੜੀ

ਬੱਲੂਆਣਾ, 20 ਅਪ੍ਰੈਲ (ਗੁਰਨੈਬ ਸਾਜਨ)- ਬਠਿੰਡਾ ਦੇ ਪਿੰਡ ਵਿਰਕ ਕਲਾਂ ਦੇ ਨਾਲ ਲੱਗਦੇ ਖੇਤਾਂ ਵਿਚ ਅੱਗ ਲੱਗਣ ਕਾਰਨ ਕਿਸਾਨ ਦੀ ਡੇਢ ਏਕੜ ਖੜ੍ਹੀ ਕਣਕ ਦੀ ਫ਼ਸਲ ਸੜਨ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਜਸਪਾਲ ਸਿੰਘ ਪੁੱਤਰ ਦਰਸ਼ਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX