ਤਾਜਾ ਖ਼ਬਰਾਂ


ਸੁਖਬੀਰ ਬਾਦਲ ਨੇ ਉਠਾਏ ਚੋਣ ਕਮਿਸ਼ਨ ਦੀ ਭੂਮਿਕਾ 'ਤੇ ਸਵਾਲ
. . .  2 minutes ago
ਜਲੰਧਰ, 17 ਦਸੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਚੋਣਾਂ ਕਮਿਸ਼ਨ ਨੇ ਚੋਣ ਕਮਿਸ਼ਨ ਦੇ ਅਹੁਦੇ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਪੰਜਾਬ ਦੇ ਚੋਣ...
ਜਲੰਧਰ ਨਗਰ ਨਿਗਮ ਚੋਣ ਨਤੀਜੇ
. . .  8 minutes ago
ਜਲੰਧਰ, 17 ਦਸੰਬਰ- ਨਗਰ ਨਿਗਮ ਚੋਣਾ 'ਚ ਕਾਂਗਰਸ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ । ਕਾਂਗਰਸ ਨੇ 80 'ਚੋਂ 66 ਸੀਟਾਂ 'ਚੇ ਜਿੱਤ ਪ੍ਰਾਪਤ ਹੋਈ ਹੈ। 8 ਭਾਜਪਾ ਦੇ ਉਮੀਦਵਾਰ, 4 ਅਕਾਲੀ ਦਲ ਤੇ 2 ਸੀਟਾਂ...
ਅੰਮ੍ਰਿਤਸਰ ਨਗਰ ਨਿਗਮ ਚੋਣਾ 'ਚ 36 'ਤੇ ਕਾਂਗਰਸ, 4 'ਤੇ ਅਕਾਲੀ ਦਲ, 4 'ਤੇ ਭਾਜਪਾ ਤੇ 4 ਹੋਰ ਉਮੀਦਵਾਰ ਜੇਤੂ
. . .  14 minutes ago
ਨਰੋਟ ਜੈਮਲ ਸਿੰਘ ਨਗਰ ਪੰਚਾਇਤ ਚੋਣਾਂ 'ਚ 11 ਦੀਆਂ 11 ਸੀਟਾਂ 'ਤੇ ਕਾਂਗਰਸ ਦੀ ਹੂੰਝਾਂਫੇਰ ਜਿੱਤ
. . .  17 minutes ago
ਨਰੋਟ ਜੈਮਲ ਸਿੰਘ/ਨਰੋਟ ਮਹਿਰਾ, 17 ਦਸੰਬਰ (ਗੁਰਮੀਤ ਸਿੰਘ/ਰਾਜ ਕੁਮਾਰੀ)-ਨਰੋਟ ਜੈਮਲ ਸਿੰਘ ਨਗਰ ਪੰਚਾਇਤ ਚੋਣਾਂ ਦੌਰਾਨ 11 ਦੀਆਂ 11 ਵਾਰਡਾਂ ਵਿਚ...
ਘਨੌਰ ਨਗਰ ਪੰਚਾਇਤ 'ਚ ਕਾਂਗਰਸ 10 ਸੀਟਾਂ ਨਾਲ ਬਹੁਮਤ 'ਚ
. . .  25 minutes ago
ਘਨੌਰ, 17 ਦਸੰਬਰ (ਜਾਦਵਿੰਦਰ ) - ਸਥਾਨਕ ਨਗਰ ਪੰਚਾਇਤ ਚੋਣਾਂ ਲਈ 6 ਵਾਰਡਾਂ ਲਈ ਪਈਆਂ ਵੋਟਾਂ 'ਚ ਕਾਂਗਰਸ ਨੇ 5 ਸੀਟਾਂ ਜਿੱਤੀਆਂ ਹਨ ਜਦਕਿ ਇੱਕ ਸੀਟ ਭਾਜਪਾ ਨੂੰ ਮਿਲੀ ਹੈ। ਇੱਥੇ ਪਹਿਲਾਂ ਹੀ ਕਾਂਗਰਸ ਦੇ 5 ਉਮੀਦਵਾਰ ਜੇਤੂ ਰਹੇ ਸਨ...
ਨਗਰ ਪੰਚਾਇਤ ਮਾਹਿਲਪੁਰ 'ਤੇ ਕਾਂਗਰਸ ਪਾਰਟੀ ਦੀ ਜਿੱਤ
. . .  33 minutes ago
ਮਾਹਿਲਪੁਰ 17 ਦਸੰਬਰ (ਦੀਪਕ ਅਗਨੀਹੋਤਰੀ, ਰਜਿੰਦਰ ਸਿੰਘ)- ਨਗਰ ਪੰਚਾਇਤ ਮਾਹਿਲਪੁਰ ਦੀਆਂ ਅੱਜ ਹੋਈਆਂ ਚੋਣਾ ਦੇ ਘੋਸ਼ਿਤ ਹੋਏ ਨਤੀਜਿਆਂ 'ਚ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ। ਕਾਂਗਰਸ ਦੇ 8, ਅਕਾਲੀ ਭਾਜਪਾ ਦੇ ਤਿੰਨ ਤੇ...
ਕਾਂਗਰਸ ਦੀ ਪਟਿਆਲਾ 'ਚ ਹੂੰਝਾ ਫੇਰ ਜਿੱਤ
. . .  38 minutes ago
ਪਟਿਆਲਾ, 17 ਦਸੰਬਰ - ਪਟਿਆਲਾ ਨਗਰ ਨਿਗਮ ਚੋਣ ਨਤੀਜਿਆਂ 'ਚ ਕਾਂਗਰਸ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। ਇੱਥੇ 60 ਵਾਰਡਾਂ 'ਚੋਂ 45 ਦੀ ਨਤੀਜੇ ਆਏ ਹਨ ਜਿਨ੍ਹਾਂ 'ਚ 45 ਹੀ...
ਜਲੰਧਰ ਦੇ ਵਾਰਡ ਨੰ 5 ਤੋਂ ਅਕਾਲੀ ਉਮੀਦਵਾਰ ਕੁਲਦੀਪ ਲੁਬਾਣਾ ਜੇਤੂ
. . .  44 minutes ago
ਅੰਮ੍ਰਿਤਸਰ ਨਗਰ ਨਿਗਮ ਦੇ ਵਾਰਡ ਨੰ. 32 ਤੋਂ ਭਾਜਪਾ ਉਮੀਦਵਾਰ ਰਾਜੇਸ਼ ਮਦਾਨ ਜੇਤੂ
. . .  47 minutes ago
ਅੰਮ੍ਰਿਤਸਰ ਨਗਰ ਨਿਗਮ ਦੇ ਵਾਰਡ ਨੰ. 8 ਤੋਂ ਭਾਜਪਾ ਉਮੀਦਵਾਰ ਅਮਨ ਐਰੀ ਜੇਤੂ
. . .  49 minutes ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਵਿਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ
  •     Confirm Target Language  

ਪਹਿਲਾ ਸਫ਼ਾ

ਸਿੱਖਿਆ ਤੇ ਸਿਹਤ ਸੇਵਾਵਾਂ ਨੂੰ ਟੈਕਸ ਤੋਂ ਛੋਟ

ਜੀ.ਐਸ.ਟੀ. ਕੌ ਾਸਲ ਵੱਲੋਂ ਦਰਾਂ ਨੂੰ ਅੰਤਿਮ ਰੂਪ
ਸ੍ਰੀਨਗਰ, 19 ਮਈ (ਪੀ. ਟੀ. ਆਈ.)-ਪਹਿਲੀ ਜੁਲਾਈ ਤੋਂ ਲਾਗੂ ਕੀਤੇ ਜਾ ਰਹੇ ਜੀ. ਐਸ. ਟੀ. ਕਰ ਢਾਂਚੇ ਵਿਚ ਸਿੱਖਿਆ ਤੇ ਸਿਹਤ ਸੰਭਾਲ ਸੇਵਾਵਾਂ ਨੂੰ ਕਰ ਤੋਂ ਛੋਟ ਜਾਰੀ ਰਹੇਗੀ ਅਤੇ ਇਸ ਢਾਂਚੇ ਤਹਿਤ ਸੇਵਾਵਾਂ ਕਰ ਦੀਆਂ ਵੱਖ-ਵੱਖ ਚਾਰ ਦਰਾਂ ਲਾਗੂ ਕੀਤੀਆਂ ਜਾਣਗੀਆਂ | ਇਕਾਨਮੀ ਕਲਾਸ ਹਵਾਈ ਯਾਤਰਾ 'ਤੇ 5 ਫ਼ੀਸਦੀ ਟੈਕਸ ਲੱਗੇਗਾ | ਆਜ਼ਾਦੀ ਤੋਂ ਬਾਅਦ ਹੁਣ ਤਕ ਦੇ ਸਭ ਤੋਂ ਵੱਡੇ ਟੈਕਸ ਸੁਧਾਰ ਵਿਚ ਜੀ. ਐਸ. ਟੀ. ਕੌਾਸਿਲ ਨੇ ਦੂਰਸੰਚਾਰ, ਹੋਟਲਾਂ ਅਤੇ ਰੈਸਟੋਰੈਂਟਾਂ ਸਮੇਤ ਸੇਵਾਵਾਂ 'ਤੇ 5, 12, 18 ਅਤੇ 28 ਫ਼ੀਸਦੀ ਟੈਕਸ ਦਰਾਂ ਨੂੰ ਅੰਤਿਮ ਰੂਪ ਦਿੱਤਾ ਹੈ | ਵਸਤਾਂ 'ਤੇ ਵੀ ਇਸੇ ਤਰ੍ਹਾਂ ਦਰਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ | ਕੌਾਸਿਲ ਦੀ ਦੋ ਦਿਨਾ ਮੀਟਿੰਗ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਟੈਲੀਕਾਮ ਅਤੇ ਵਿਤੀ ਸੇਵਾਵਾਂ 'ਤੇ 18 ਫ਼ੀਸਦ ਟੈਕਸ ਦੀ ਦਰ ਲਾਗੂ ਹੋਵੇਗੀ | ਟਰਾਂਸਪੋਰਟ ਸੇਵਾਵਾਂ 'ਤੇ 5 ਫ਼ੀਸਦੀ ਟੈਕਸ ਲੱਗੇਗਾ | ਇਹ ਦਰ ਓਲਾ ਅਤੇ ਉਬੇਰ ਵਰਗੀਆਂ ਕੈਬ ਸੇਵਾਵਾਂ 'ਤੇ ਲਾਗੂ ਹੋਵੇਗੀ ਜਿਹੜੇ ਮੌਜੂਦਾ ਸਮੇਂ 6 ਫ਼ੀਸਦੀ ਟੈਕਸ ਦੇ ਰਹੇ ਹਨ | ਰੇਲਗੱਡੀ ਵਿਚ ਗੈਰ ਏ. ਸੀ. ਰੇਲ ਸਫਰ ਨੂੰ ਟੈਕਸ ਤੋਂ ਮੁਕਤ ਰੱਖਿਆ ਗਿਆ ਹੈ ਜਦਕਿ ਏ. ਸੀ. ਯਾਤਰਾ ਟਿਕਟਾਂ 'ਤੇ ਪੰਜ ਫ਼ੀਸਦੀ ਟੈਕਸ ਲਾਗੂ ਹੋਵੇਗਾ | ਮੈਟਰੋ, ਸਥਾਨਕ ਗੱਡੀ ਅਤੇ ਹੱਜ ਯਾਤਰਾ ਸਮੇਤ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਟੈਕਸ ਤੋਂ ਛੋਟ ਜਾਰੀ ਰਹੇਗੀ | ਇਕਾਨਮੀ ਕਲਾਸ ਹਵਾਈ ਸਫਰ 'ਤੇ ਟੈਕਸ 5 ਫ਼ੀਸਦੀ ਜਦਕਿ ਬਿਜ਼ਨੈੱਸ ਕਲਾਸ ਲਈ ਟੈਕਸ ਦੀ ਦਰ 12 ਫ਼ੀਸਦੀ ਹੋਵੇਗੀ | ਸ੍ਰੀ ਜੇਤਲੀ ਨੇ ਦੱਸਿਆ ਕਿ ਗੈਰ ਏ. ਸੀ. ਰੇਸਤਰਾਂ ਵਿਚ 12 ਫ਼ੀਸਦ ਜੀ. ਐਸ. ਟੀ. ਟੈਕਸ ਲੱਗੇਗਾ | ਏ. ਸੀ. ਰੇਸਤਰਾਂ ਅਤੇ ਜਿਨ੍ਹਾਂ ਕੋਲ ਸ਼ਰਾਬ ਦਾ ਲਾਇਸੰਸ ਹੋਵੇਗਾ ਉਨ੍ਹਾਂ 'ਤੇ 18 ਫ਼ੀਸਦੀ ਜਦਕਿ ਪੰਜ ਤਾਰਾ ਹੋਟਲਾਂ 'ਤੇ ਜੀ. ਐਸ. ਟੀ. ਦੀ 28 ਫ਼ੀਸਦੀ ਦਰ ਲਾਗੂ ਹੋਵੇਗੀ | 50 ਲੱਖ ਤਕ ਜਾਂ 50 ਲੱਖ ਤੋਂ ਘੱਟ ਸਾਲਾਨਾ ਕਾਰੋਬਾਰ ਕਰਨ ਵਾਲੇ ਰੇਸਤਰਾਂ 'ਚ 5 ਫ਼ੀਸਦੀ ਟੈਕਸ ਲੱਗੇਗਾ | ਮਨੋਰੰਜਨ ਕਰ ਜੀ. ਐਸ. ਟੀ. ਵਿਚ ਸ਼ਾਮਿਲ ਹੋ ਜਾਵੇਗਾ ਅਤੇ ਸਿਨੇਮਾ ਸੇਵਾਵਾਂ 'ਤੇ ਸੰਯੁਕਤ ਲੈਵੀ 28 ਫ਼ੀਸਦੀ ਲਾਗੂ ਕੀਤੀ ਜਾਵੇਗੀ | ਰੋਜ਼ਾਨਾ 1000 ਰੁਪਏ ਕਿਰਾਇਆ ਲੈਣ ਵਾਲੇ ਹੋਟਲਾਂ ਤੇ ਲਾਜਸ ਨੂੰ ਜੀ. ਐਸ. ਟੀ. ਤੋਂ ਛੋਟ ਦਿੱਤੀ ਗਈ ਹੈ | ਇਕ ਹਜ਼ਾਰ ਤੋਂ 2 ਹਜ਼ਾਰ ਤਕ ਪ੍ਰਤੀ ਦਿਨ ਕਿਰਾਏ ਵਾਲੇ ਹੋਟਲਾਂ 'ਤੇ 12 ਫ਼ੀਸਦੀ ਟੈਕਸ ਦਰ ਲਾਗੂ ਹੋਵੇਗੀ ਅਤੇ 2500 ਤੋਂ 5000 ਰੁਪਏ ਤਕ ਦੇ ਕਿਰਾਏ ਵਾਲੇ ਹੋਟਲਾਂ 'ਚ ਜੀ. ਐਸ. ਟੀ. ਦੀ ਦਰ 18 ਫ਼ੀਸ ਵੀ ਲਾਗੂ ਹੋਵੇਗੀ | 5000 ਰੁਪਏ ਤੋਂ ਵੱਧ ਕਿਰਾਏ ਵਾਲੇ ਹੋਟਲਾਂ 'ਤੇ 28 ਫ਼ੀਸਦੀ ਟੈਕਸ ਲੱਗੇਗਾ | ਇਸ ਮੌਕੇ ਕੇਰਲਾ ਦੇ ਵਿੱਤ ਮੰਤਰੀ ਥਾਮਸ ਇਸਾਕ ਨੇ ਕਿਹਾ ਕਿ ਵਸਤਾਂ 'ਤੇ ਟੈਕਸ ਦਰਾਂ ਵਾਂਗ ਸੇਵਾਵਾਂ 'ਤੇ ਟੈਕਸ ਦਰਾਂ ਦੇ ਚਾਰ ਸਲੈਬ 5, 12, 18 ਅਤੇ 28 ਹੋਣਗੇ | ਉਨ੍ਹਾਂ ਕਿਹਾ ਕਿ ਸੋਨੇ 'ਤੇ ਅਜੇ ਟੈਕਸ ਦਰ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ | ਕੌਾਸਿਲ ਦੀ ਦੁਬਾਰਾ ਮੀਟਿੰਗ 3 ਜੂਨ ਨੂੰ ਹੋਵੇਗੀ |
ਵੱਡੇ ਮੋਟਰਸਾਈਕਲਾਂ 'ਤੇ ਜ਼ਿਆਦਾ ਕਰ
ਜੀ. ਐਸ. ਟੀ. ਕਰ ਢਾਂਚੇ ਤਹਿਤ 350 ਸੀ. ਸੀ. ਤੋਂ ਵੱਧ ਸਮਰੱਥਾ ਵਾਲੇ ਮੋਟਰ ਸਾਈਕਲਾਂ 'ਤੇ 31 ਫ਼ੀਸਦੀ ਟੈਕਸ ਲੱਗੇਗਾ | ਨਿੱਜੀ ਜਹਾਜ਼ਾਂ ਅਤੇ ਐਸ਼-ਆਰਾਮ ਵਾਲੀਆਂ ਮੋਟਰ ਕਿਸ਼ਤੀਆਂ 'ਤੇ ਵੀ ਇਸੇ ਦਰ ਨਾਲ ਟੈਕਸ ਲੱਗੇਗਾ | ਇਥੇ ਜੀ. ਐਸ. ਟੀ. ਕੌਾਸਿਲ ਵਲੋਂ ਦਰ ਢਾਂਚੇ ਨੂੰ ਦਿੱਤੇ ਅੰਤਿਮ ਰੂਪ ਮੁਤਾਬਕ ਸਾਰੀਆਂ ਕਾਰਾਂ, ਬੱਸਾਂ, ਟਰੱਕਾਂ ਅਤੇ ਮੋਪਡ ਸਮੇਤ ਸਾਰੇ ਮੋਟਰ ਸਾਈਕਲਾਂ ਅਤੇ ਨਿੱਜੀ ਜਹਾਜ਼ਾਂ ਅਤੇ ਐਸ਼-ਆਰਾਮ ਵਾਲੀਆਂ ਕਿਸ਼ਤੀਆਂ 'ਤੇ ਵਸਤਾਂ ਤੇ ਸੇਵਾਵਾਂ ਕਰ (ਜੀ. ਐਸ. ਟੀ.) ਦੀ ਸਭ ਤੋਂ ਵੱਡੀ ਦਰ 28 ਫ਼ੀਸਦੀ ਟੈਕਸ ਲੱਗੇਗਾ | ਸਾਰੀਆਂ ਤਰ੍ਹਾਂ ਦੀਆਂ ਕਾਰਾਂ ਅਤੇ ਐਸ. ਯੂ. ਵੀ. ਅਤੇ 350 ਸੀ. ਸੀ. ਤੋਂ ਵੱਧ ਇੰਜਣ ਦੀ ਸਮਰੱਥਾ ਵਾਲੇ ਮੋਟਰ ਸਾਈਕਲਾਂ 'ਤੇ 3 ਫ਼ੀਸਦੀ ਸੈੱਸ ਲੱਗੇਗਾ ਅਤੇ ਇਸ ਤਰ੍ਹਾਂ ਕੁਲ ਟੈਕਸ 31 ਫ਼ੀਸਦੀ ਹੋਵੇਗਾ | ਚਾਰ ਮੀਟਰ ਦੀ ਲੰਬਾਈ ਤੋਂ ਛੋਟੀਆਂ 1200 ਸੀ. ਸੀ. ਵਾਲੇ ਪੈਟਰੋਲ ਇੰਜਣ ਵਾਲੀਆਂ ਕਾਰਾਂ 'ਤੇ 28 ਫ਼ੀਸਦੀ ਟੈਕਸ ਤੋਂ ਇਲਾਵਾ ਇਕ ਫ਼ੀਸਦੀ ਸੈੱਸ ਲੱਗੇਗਾ | 1500 ਸੀ. ਸੀ. ਇੰਜਣ ਵਾਲੀਆਂ ਛੋਟੀਆਂ ਡੀਜ਼ਲ ਕਾਰਾਂ 'ਤੇ ਟੈਕਸ ਦੀ ਸਭ ਤੋਂ ਉੱਚੀ ਦਰ ਤੋਂ ਇਲਾਵਾ ਤਿੰਨ ਫ਼ੀਸਦੀ ਸੈੱਸ ਵੀ ਲੱਗੇਗਾ | ਬੱਸਾਂ ਅਤੇ ਵੈਨਾਂ ਵਾਂਗ 10 ਵਿਅਕਤੀਆਂ ਤੋਂ ਵੱਧ ਸਮਰੱਥਾ ਵਾਲੀਆਂ ਦਰਮਿਆਨੀਆਂ ਕਾਰਾਂ, ਐਸ. ਯੂ. ਵੀ. ਅਤੇ ਐਸ਼-ਆਰਾਮ ਵਾਲੀਆਂ ਕਾਰਾਂ 'ਤੇ 28 ਫ਼ੀਸਦੀ ਟੈਕਸ ਤੋਂ ਇਲਾਵਾ 15 ਫ਼ੀਸਦੀ ਸੈੱਸ ਦੀ ਦਰ ਲਾਗੂ ਹੋਵੇਗੀ | 1500 ਸੀ. ਸੀ. ਇੰਜਣ ਵਾਲੀਆਂ ਹਾਈਬਿ੍ਡ ਕਾਰਾਂ 'ਤੇ ਵੀ 15 ਫ਼ੀਸਦੀ ਦਰ ਨਾਲ ਟੈਕਸ ਦੀ ਦਰ ਲਾਗੂ ਹੋਵੇਗੀ |


ਖ਼ਬਰ ਸ਼ੇਅਰ ਕਰੋ

ਜੋਸ਼ੀਮੱਠ ਤੇ ਗੋਬਿੰਦਘਾਟ ਵਿਚਕਾਰ ਢਿਗਾਂ ਡਿਗੀਆਂ-ਬਦਰੀਨਾਥ ਯਾਤਰਾ ਰੁਕੀ

• ਪੰਜ ਹਜ਼ਾਰ ਤੋਂ ਵੱਧ ਯਾਤਰੀ ਫਸੇ • ਢਾਈ ਹਜ਼ਾਰ ਤੋਂ ਵੱਧ ਸ਼ਰਧਾਲੂ ਗੋਬਿੰਦਘਾਟ ਵਿਚ ਠਹਿਰੇ ਦੇਹਰਾਦੂਨ, 19 ਮਈ (ਕਮਲ ਸ਼ਰਮਾ)-ਰਿਸ਼ ੀਕੇਸ਼ ਬਦਰੀਨਾਥ ਮਾਰਗ 'ਤੇ ਜੋਸ਼ੀਮੱਠ ਤੋਂ 15 ਕਿਲੋਮੀਟਰ ਦੂਰ ਤੇ ਗੋਬਿੰਦਘਾਟ ਤੋਂ 10 ਕਿਲੋਮੀਟਰ ਵਿਸ਼ਣੂਪ੍ਰਯਾਗ ਤੇ ...

ਪੂਰੀ ਖ਼ਬਰ »

ਅੱਤਵਾਦੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ-ਜੇਤਲੀ

ਸ੍ਰੀਨਗਰ, 19 ਮਈ (ਮਨਜੀਤ ਸਿੰਘ)-ਰੱਖਿਆ ਮੰਤਰੀ ਅਰੁਣ ਜੇਤਲੀ ਨੇ ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ ਨਾਲ ਲੱਗਦੀ ਕੰਟਰੋਲ ਰੇਖਾ ਦੇ ਇਲਾਕਿਆਂ ਦਾ ਦੌਰਾ ਕਰਕੇ ਉਥੇ ਤਇਨਾਤ ਜਵਾਨਾਂ ਅਤੇ ਫੌਜੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ | ਉਨ੍ਹਾਂ ਫੌਜ ਵੱਲੋਂ ਨਿੰਯਤਰਣ ...

ਪੂਰੀ ਖ਼ਬਰ »

ਅਗਵਾਕਾਰਾਂ ਨੇ ਡਾਕਟਰ ਨੂੰ 7.50 ਲੱਖ ਰੁਪਏ ਫਿਰੌਤੀ ਲੈ ਕੇ ਛੱਡਿਆ

ਅਜਨਾਲਾ, 19 ਮਈ (ਐਸ. ਪ੍ਰਸ਼ੋਤਮ, ਗੁਰਪ੍ਰੀਤ ਸਿੰਘ ਢਿੱਲੋਂ)-ਬੀਤੀ ਰਾਤ ਸਾਢੇ 8 ਵਜੇ ਦੇ ਕਰੀਬ ਅਜਨਾਲਾ ਸਹਿਕਾਰੀ ਖੰਡ ਮਿੱਲ ਲਿਮ: ਅਜਨਾਲਾ-ਅੰਮਿ੍ਤਸਰ ਮੁੱਖ ਸੜਕ ਤੋਂ ਅਗਵਾ ਕੀਤੇ ਭੈਣ ਜਾਨਕੀ ਦੇਵੀ ਮੁਨੀਸ਼ ਹਸਪਤਾਲ ਅਜਨਾਲਾ ਦੇ ਸੰਚਾਲਕ ਡਾ: ਮੁਨੀਸ਼ ਕੁਮਾਰ ਨੂੰ ...

ਪੂਰੀ ਖ਼ਬਰ »

ਸਾਹਨੇਵਾਲ ਤੋਂ ਉਡਾਣਾਂ ਅਗਲੇ ਮਹੀਨੇ ਤੋਂ

ਲੁਧਿਆਣਾ, 19 ਮਈ (ਕਵਿਤਾ ਖੁੱਲਰ)-ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸ਼ਹਿਰ ਤੇ ਜ਼ਿਲ੍ਹਾ ਲੁਧਿਆਣਾ ਵਾਸੀਆਂ ਲਈ ਇਹ ਖੁਸ਼ੀ ਦੀ ਖ਼ਬਰ ਹੈ ਕਿ ਕੇਂਦਰ ਸਰਕਾਰ ਦੀ 'ਉਡਾਨ ਯੋਜਨਾ' ਤਹਿਤ ਸਾਹਨੇਵਾਲ ਹਵਾਈ ਅੱਡੇ ਤੋਂ ਉਡਾਣਾਂ ਅਗਲੇ ਮਹੀਨੇ ...

ਪੂਰੀ ਖ਼ਬਰ »

ਮੁਹਾਲੀ ਤੇ ਅੰਮਿ੍ਤਸਰ ਤੋਂ ਨਾਂਦੇੜ ਲਈ ਸਿੱਧੀਆਂ ਉਡਾਣਾਂ ਜੁਲਾਈ ਤੋਂ

ਚੰਡੀਗੜ੍ਹ, 19 ਮਈ (ਅਜੀਤ ਬਿਊਰੋ)-ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਸ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇੱਥੇ ਦਾਅਵਾ ਕੀਤਾ ਹੈ ਕਿ ਆਉਂਦੇ ਜੁਲਾਈ ਮਹੀਨੇ ਦੌਰਾਨ ਮੋਹਾਲੀ ਅਤੇ ਅੰਮਿ੍ਤਸਰ ਤੋਂ ਨਾਂਦੇੜ ਸਾਹਿਬ ਲਈ ਸਿੱਧੀਆਂ ...

ਪੂਰੀ ਖ਼ਬਰ »

ਸਿਰਫ਼ਿਰੇ ਨੌਜਵਾਨ ਤੋਂ ਤੰਗ ਆਈ ਵਿਦਿਆਰਥਣ ਵੱਲੋਂ ਖ਼ੁਦਕੁਸ਼ੀ

ਫ਼ਾਜ਼ਿਲਕਾ, 19 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਕੰਧਵਾਲਾ ਹਾਜ਼ਰ ਖਾਂ 'ਚ ਨਾਬਾਲਗ ਵਿਦਿਆਰਥਣ ਨੇ ਇਕ ਸਿਰਫਿਰੇ ਨੌਜਵਾਨ ਤੋਂ ਤੰਗ ਆ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਜਾਣਕਾਰੀ ਅਨੁਸਾਰ ਰਾਜਵਿੰਦਰ ਕੌਰ ਜੋ ਪਿੰਡ ਦੇ ...

ਪੂਰੀ ਖ਼ਬਰ »

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 24 ਨੂੰ

ਚੰਡੀਗੜ੍ਹ, 19 ਮਈ (ਐਨ.ਐਸ. ਪਰਵਾਨਾ)-Ð ਆਲਾ ਮਿਆਰੀ ਸਰਕਾਰੀ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਮੰਡਲ ਦੀ ਮੀਟਿੰਗ ਹੁਣ 24 ਮਈ ਨੂੰ ਸਵੇਰੇ 11 ਵਜੇ ਪੰਜਾਬ ਭਵਨ ਵਿਚ ਬੁਲਾਉਣ ਦਾ ਫੈਸਲਾ ਕੀਤਾ ਹੈ, ਜਿਸ ...

ਪੂਰੀ ਖ਼ਬਰ »

ਸਕੂਲਾਂ ਦਾ ਸਮਾਂ ਤਬਦੀਲ

ਐੱਸ. ਏ. ਐੱਸ. ਨਗਰ, 19 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਵਲੋਂ ਦਿਨੋਂ-ਦਿਨ ਵੱਧ ਰਹੀ ਗਰਮੀ ਕਾਰਨ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਰਾਜ ਦੇ ਸਮੂਹ ਸਰਕਾਰੀ/ਪ੍ਰਾਈਵੇਟ, ਏਡਿਡ/ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲਣ ਦਾ ਫੈਸਲਾ ਕੀਤਾ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵੱਲੋਂ ਜਸਟਿਸ ਕਰਨਣ ਦੀ ਪਟੀਸ਼ਨ ਸਵੀਕਾਰ ਕਰਨ ਤੋਂ ਨਾਂਹ

ਨਵੀਂ ਦਿੱਲੀ, 19 ਮਈ (ਪੀ. ਟੀ. ਆਈ.)-ਸੁਪਰੀਮ ਕੋਰਟ ਨੇ ਕਲਕੱਤਾ ਹਾਈ ਕੋਰਟ ਦੇ ਜੱਜ ਸੀ. ਐਸ. ਕਰਨਣ ਵੱਲੋਂ ਅਦਾਲਤ ਦੀ ਮਾਣਹਾਨੀ ਲਈ ਆਪਣੀ 6 ਮਹੀਨੇ ਦੀ ਸਜ਼ਾ ਰੱਦ ਕਰਨ ਲਈ ਦਾਇਰ ਅਪੀਲ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਸੁਪਰੀਮ ਕੋਰਟ ਰਜਿਸਟਰੀ ਨੇ ਕਿਹਾ ਕਿ ...

ਪੂਰੀ ਖ਼ਬਰ »

ਵਾਦੀ 'ਚ ਨਮਾਜ਼ ਦੇ ਬਾਅਦ ਕਈ ਥਾਵਾਂ 'ਤੇ ਹਿੰਸਕ ਪ੍ਰਦਰਸ਼ਨ

ਕਈ ਥਾਈਾ ਪ੍ਰਦਰਸ਼ਨਕਾਰੀਆਂ ਤੇ ਪੁਲਿਸ 'ਚ ਝੜਪਾਂ ਸ੍ਰੀਨਗਰ 19 ਮਈ (ਮਨਜੀਤ ਸਿੰਘ)-ਕਸ਼ਮੀਰ ਵਿਖੇ ਸ਼ੁਕਰਵਾਰ ਨੂੰ ਨਮਾਜ਼ ਦੇ ਬਾਅਦ ਵੱਖਵਾਦੀਆਂ ਵੱਲੋਂ ਦਿਤੇ ਅਹਤਜਾਜ਼ ਦੇ ਸੱਦੇ ਦੇ ਮਦੇਨਜ਼ਰ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪੁਲਿਸ ਪ੍ਰਸ਼ਾਸਨ ਨੇ ਸ੍ਰੀਨਗਰ ...

ਪੂਰੀ ਖ਼ਬਰ »

ਅਟਲਾਂਟਾ ਹਵਾਈ ਅੱਡੇ 'ਤੇ ਹਿਰਾਸਤ 'ਚ ਲਏ ਭਾਰਤੀ ਦੀ ਮੌਤ

ਨਿਊਯਾਰਕ, 19 ਮਈ (ਏਜੰਸੀ)-ਅਮਰੀਕੀ ਕਸਟਮ ਅਧਿਕਾਰੀਆਂ ਦੁਆਰਾ ਪਿਛਲੇ ਹਫਤੇ ਹਿਰਾਸਤ 'ਚ ਲਏ ਗਏ 58 ਸਾਲ ਦੇ ਭਾਰਤੀ ਨਾਗਰਿਕ ਦੀ ਅਟਲਾਂਟਾ ਦੇ ਇਕ ਹਸਪਤਾਲ 'ਚ ਮੌਤ ਹੋ ਗਈ | ਕਸਟਮ ਅਧਿਕਾਰੀਆਂ ਨੇ ਉਸ ਨੂੰ ਦੇਸ਼ 'ਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਸਮੇਂ ਗਿ੍ਫ਼ਤਾਰ ...

ਪੂਰੀ ਖ਼ਬਰ »

ਸਿਹਤ ਸੰਭਾਲ ਸੂਚਕ ਅੰਕ 'ਚ ਭਾਰਤ 154ਵੇਂ ਸਥਾਨ 'ਤੇ

ਨਵੀਂ ਦਿੱਲੀ, 19 ਮਈ (ਏਜੰਸੀ)-ਸਿਹਤ ਸਬੰਧੀ ਵਧੀਆ ਸਹੂਲਤਾਂ ਦੇਣ ਦੀਆਂ ਕੋਸ਼ਿਸ਼ਾਂ 'ਚ ਭਾਰਤ ਆਪਣੇ ਟੀਚਿਆਂ ਦੀ ਪ੍ਰਾਪਤੀ ਕਰਨ ਤੋਂ ਅਸਫ਼ਲ ਰਿਹਾ ਹੈ | ਸਿਹਤ ਸਬੰਧੀ ਜਾਣਕਾਰੀ ਦੇਣ ਵਾਲੀ ਮੈਗਜ਼ੀਨ 'ਲੈਨਸਟ' ਵੱਲੋਂ ਵਿਸ਼ਵ ਵਿਆਪੀ ਬਿਮਾਰੀਆਂ ਦੇ ਬੋਝ 'ਤੇ 195 ਮੁਲਕਾਂ ...

ਪੂਰੀ ਖ਼ਬਰ »

ਕੋਲਾ ਘੁਟਾਲਾ

ਸਾਬਕਾ ਕੋਲਾ ਸਕੱਤਰ ਸਮੇਤ ਕਈ ਦੋਸ਼ੀ ਕਰਾਰ

22 ਨੂੰ ਸੁਣਾਈ ਜਾਵੇਗੀ ਸਜ਼ਾ ਨਵੀਂ ਦਿੱਲੀ, 19 ਮਈ (ਸੁਮਨਦੀਪ ਕੌਰ)-ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਅੱਜ ਕੋਲਾ ਘੁਟਾਲਾ ਮਾਮਲੇ 'ਚ ਸਾਬਕਾ ਕੋਲਾ ਸਕੱਤਰ ਐੱਚ. ਸੀ. ਗੁਪਤਾ ਨੂੰ ਦੋਸ਼ੀ ਕਰਾਰ ਦਿੱਤਾ ਹੈ | ਇਸ ਤੋਂ ਇਲਾਵਾ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਭਾਰਤ ਪਰਾਸ਼ਰ ...

ਪੂਰੀ ਖ਼ਬਰ »

ਅਮਰੀਕਾ 'ਚ ਸਿੱਖ ਵਿਅਕਤੀ 'ਤੇ ਹਮਲਾ ਕਰਨ ਵਾਲਿਆਂ ਨੂੰ 3 ਸਾਲ ਦੀ ਕੈਦ

ਨਿਊ ਯਾਰਕ, 19 ਮਈ (ਏਜੰਸੀ)-ਅਮਰੀਕਾ ਦੀ ਇਕ ਅਦਾਲਤ ਨੇ ਦੋ ਵਿਅਕਤੀਆਂ ਨੂੰ ਇਕ ਸਿੱਖ-ਅਮਰੀਕੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ਹੇਠ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਬੀਤੇ ਸਾਲ ਕੀਤੀ ਗਈ ਇਹ ਕੁੱਟਮਾਰ ਦੀ ਘਟਨਾ ਕੈਲੀਫੋਰਨੀਆਂ ਦੀ ਹੈ | ਇਸ ਮਾਮਲੇ 'ਚ ...

ਪੂਰੀ ਖ਼ਬਰ »

ਕੇਂਦਰੀ ਮੰਤਰੀ ਅਨਿਲ ਮਾਧਵ ਦਵੇ ਦਾ ਅੰਤਿਮ ਸੰਸਕਾਰ

ਭੋਪਾਲ, 19 ਮਈ (ਏਜੰਸੀ)-ਕੇਂਦਰੀ ਮੰਤਰੀ ਤੇ ਭਾਜਪਾ ਨੇਤਾ ਅਨਿਲ ਮਾਧਵ ਦਵੇ ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ, ਉਨ੍ਹਾਂ ਦੀ ਆਖਰੀ ਇੱਛਾ ਮੁਤਾਬਕ ਹੋਸ਼ੰਗਾਬਾਦ ਜ਼ਿਲ੍ਹੇ ਦੇ ਬਾਂਦ੍ਰਾਭਾਨ 'ਚ ਨਰਮਦਾ ਨਦੀ ਦੇ ਕੰਢੇ ਕੀਤਾ ਗਿਆ | ਭਾਜਪਾ ਦੇ ਬੁਲਾਰੇ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ 'ਚ ਹਵਾਲਾ ਕੰਪਨੀਆਂ ਦਾ ਪੈਸਾ-ਕਪਿਲ ਮਿਸ਼ਰਾ

ਦੋਸ਼ਾਂ ਦਾ ਜਵਾਬ ਦੇਣਾ ਮਤਲਬ ਇਲਜ਼ਾਮਾਂ ਨੂੰ ਤਵੱਜੋਂ ਦੇਣਾ-'ਆਪ' ਨਵੀਂ ਦਿੱਲੀ, 19 ਮਈ (ਸੁਮਨਦੀਪ ਕੌਰ)-'ਆਪ' ਦੇ ਬਾਗ਼ੀ ਨੇਤਾ ਕਪਿਲ ਮਿਸ਼ਰਾ ਵੱਲੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਦੋਸ਼ਾਂ ਦਾ ਸਿਲਸਿਲਾ ਜਾਰੀ ਹੈ ਜਿਸ ਤਹਿਤ ਕਪਿਲ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਵੱਲੋਂ ਨਮਾਮੀ ਗੰਗੇ ਪ੍ਰੋਗਰਾਮ ਦੀ ਸਮੀਖਿਆ

ਨਵੀਂ ਦਿੱਲੀ, 19 ਮਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੰਗਾ ਨਦੀ ਦੀ ਸਵੱਛਤਾ ਲਈ ਆਪਣੇ ਮਨਪਸੰਦ ਪ੍ਰੋਗਰਾਮ 'ਨਮਾਮੀ ਗੰਗੇ' ਦੇ ਚੱਲ ਰਹੇ ਕੰਮ ਦੀ ਸਮੀਖਿਆ ਕੀਤੀ ਹੈ | ਸੂਤਰਾਂ ਮੁਤਾਬਕ ਇਸ ਮੌਕੇ ਕੀਤੀ ਗਈ ਬੈਠਕ ਦੌਰਾਨ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ...

ਪੂਰੀ ਖ਼ਬਰ »

ਅੰਮਿ੍ਤਸਰ ਤੋਂ ਪੇਸ਼ੀ ਲਈ ਰਾਜਸਥਾਨ ਜਾ ਰਹੇ ਦੋ ਹਵਾਲਾਤੀ ਫ਼ਰਾਰ

ਜੈਪੁਰ, 19 ਮਈ (ਏਜੰਸੀ)-ਅੰਮਿ੍ਤਸਰ ਦੀ ਕੇਂਦਰੀ ਜੇਲ੍ਹ 'ਚ ਬੰਦ ਦੋ ਹਵਾਲਾਤੀ ਰਾਜਸਥਾਨ ਪੇਸ਼ੀ 'ਤੇ ਜਾਣ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ | ਪੁਲਿਸ ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮ ਗੁਰਵਿੰਦਰ ਸਿੰਘ ਅਤੇ ਜਸਪਾਲ ਸਿੰਘ ਨੂੰ ...

ਪੂਰੀ ਖ਼ਬਰ »

ਆਧਾਰ ਵਾਸਤੇ 30 ਜੂਨ ਤੋਂ ਬਾਅਦ ਤਰੀਕ ਨਹੀਂ ਵਧਾਈ ਜਾਵੇਗੀ-ਸਰਕਾਰ

ਨਵੀਂ ਦਿੱਲੀ, 19 ਮਈ (ਏਜੰਸੀ)-ਕੇਂਦਰ ਨੇ ਅੱਜ ਸੁਪਰੀਮ ਕੋਰਟ 'ਚ ਦੱਸਿਆ ਕਿ ਵੱਖ-ਵੱਖ ਸਮਾਜ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਉਨ੍ਹਾਂ ਨਾਲ ਆਧਾਰ ਜੋੜਨ ਦੀ ਆਖਰੀ ਤਰੀਕ 30 ਜੂਨ ਤੋਂ ਵਧਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ | ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਅੱਜ ...

ਪੂਰੀ ਖ਼ਬਰ »

ਜੀ. ਐਸ. ਟੀ. ਲਾਗੂ ਨਾ ਕਰਨ 'ਤੇ ਸੂਬਿਆਂ ਦੇ ਲੋਕਾਂ ਦਾ ਨੁਕਸਾਨ ਹੋਵੇਗਾ-ਜੇਤਲੀ

ਸ੍ਰੀਨਗਰ, 19 ਮਈ (ਪੀ. ਟੀ. ਆਈ.)-ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਉਨ੍ਹਾਂ ਰਾਜਾਂ ਜਿਹੜੇ ਵਸਤਾਂ 'ਤੇ ਸੇਵਾਵਾਂ ਕਰ ਲਾਗੂ ਨਹੀਂ ਕਰ ਰਹੇ ਦੇ ਲੋਕਾਂ ਦਾ ਨੁਕਸਾਨ ਹੋਵੇਗਾ ਅਤੇ ਉਨ੍ਹਾਂ ਨੂੰ ਦੁੱਗਣਾ ਕਰ ਅਦਾ ਕਰਨਾ ਪਵੇਗਾ | ਇਥੇ ਬਾਅਦ ਦੁਪਹਿਰ ਜੀ. ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX