ਤਾਜਾ ਖ਼ਬਰਾਂ


ਰਬੜ ਰੋਲ ਬਣਾਉਣ ਵਾਲੀ ਫ਼ੈਕਟਰੀ 'ਚ ਲੱਗੀ ਭਿਆਨਕ, 2 ਵਰਕਰ ਬੁਰੀ ਤਰ੍ਹਾਂ ਝੁਲਸੇ
. . .  30 minutes ago
ਡੇਰਾਬੱਸੀ, 26 ਅਗਸਤ (ਸ਼ਾਮ ਸਿੰਘ ਸੰਧੂ)- ਡੇਰਾਬੱਸੀ-ਬਰਵਾਲਾ ਮਾਰਗ 'ਤੇ ਪਿੰਡ ਕੂੜਾਂ ਵਾਲਾ ਦੇ ਮੌਜੇ 'ਚ ਪੈਂਦੀ ਰਬੜ ਰੋਲ ਬਣਾਉਣ ਵਾਲੀ ਇੱਕ ਫ਼ੈਕਟਰੀ 'ਚ ਅੱਜ ਭਿਆਨਕ ਅੱਗ ਲੱਗ ਗਈ। ਇਸ ਕਾਰਨ ਇੱਥੇ ਕੰਮ ਕਰ ਰਹੇ ਦੋ ਵਰਕਰ ਬੁਰੀ ਤਰ੍ਹਾਂ ਝੁਲਸ ਗਏ। ਉਨ੍ਹਾਂ...
ਭਾਜਪਾ ਨੇਤਾਵਾਂ ਦੀ ਮੌਤ 'ਤੇ ਪ੍ਰਗਿਆ ਠਾਕੁਰ ਦਾ ਬਿਆਨ, ਕਿਹਾ- ਵਿਰੋਧੀ ਧਿਰ ਕਰ ਰਿਹੈ 'ਮਾਰਕ ਸ਼ਕਤੀ' ਦੀ ਵਰਤੋਂ
. . .  49 minutes ago
ਭੋਪਾਲ, 26 ਅਗਸਤ- ਕਈ ਵਿਵਾਦਿਤ ਬਿਆਨ ਦੇ ਚੁੱਕੀ ਭਾਜਪਾ ਦੀ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੇ ਇੱਕ ਵਾਰ ਫਿਰ ਅਜਿਹਾ ਹੀ ਬਿਆਨ ਦਿੱਤਾ ਹੈ। ਪ੍ਰਗਿਆ ਨੇ ਵਿਰੋਧੀ ਧਿਰ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹ (ਵਿਰੋਧੀ ਧਿਰ) ਭਾਜਪਾ ਵਿਰੁੱਧ 'ਮਾਰਕ...
ਸਮਾਜਵਾਦੀ ਪਾਰਟੀ ਦੀ ਦਿੱਲੀ ਇਕਾਈ ਭੰਗ
. . .  about 1 hour ago
ਨਵੀਂ ਦਿੱਲੀ, 26 ਅਗਸਤ- ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਤਤਕਾਲ ਪ੍ਰਭਾਵ ਨਾਲ ਪਾਰਟੀ ਦੀ ਦਿੱਲੀ ਇਕਾਈ ਨੂੰ ਭੰਗ...
ਕਸ਼ਮੀਰ ਮਸਲੇ 'ਤੇ ਅੱਜ ਪਾਕਿਸਤਾਨ ਨੂੰ ਸੰਬੋਧਿਤ ਕਰਨਗੇ ਇਮਰਾਨ ਖ਼ਾਨ
. . .  about 1 hour ago
ਇਸਲਾਮਾਬਾਦ, 26 ਅਗਸਤ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅੱਜ ਆਪਣੇ ਦੇਸ਼ ਦੀ ਜਨਤਾ ਨੂੰ ਕਸ਼ਮੀਰ ਦੇ ਮੁੱਦੇ 'ਤੇ ਸੰਬੋਧਿਤ ਕਰਨਗੇ। ਸੂਚਨਾ ਅਤੇ ਪ੍ਰਸਾਰਨ ਮਾਮਲਿਆਂ ਲਈ ਇਮਰਾਨ ਖ਼ਾਨ ਦੀ ਵਿਸ਼ੇਸ਼ ਸਲਾਹਕਾਰ ਫਿਰਦੌਸ ਆਸ਼ਿਕ ਅਵਾਨ ਨੇ ਅੱਜ...
ਖੰਨਾ ਪੁਲਿਸ ਨੇ ਅੰਤਰਰਾਜੀ ਚੋਰ ਗਿਰੋਹ ਦੇ ਚਾਰ ਮੈਂਬਰਾਂ ਨੂੰ ਕੀਤਾ ਕਾਬੂ
. . .  about 1 hour ago
ਖੰਨਾ, 26 ਅਗਸਤ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਨੇ ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ. ਆਈ. ਏ. ਅਤੇ ਥਾਣਾ ਸਿਟੀ 1 ਦੇ ਮੁਖੀ ਲਾਭ ਸਿੰਘ ਵਲੋਂ ਪਹਿਲਾਂ ਫੜੇ ਗਏ ਚੋਰ ਗਿਰੋਹ ਤੋਂ...
ਹੜ੍ਹਾਂ ਕਾਰਨ ਪੈਦਾ ਹੋਏ ਹਾਲਾਤ ਨੂੰ ਲੈ ਕੇ ਆਫ਼ਤ ਪ੍ਰਬੰਧਨ ਗਰੁੱਪ ਵਲੋਂ ਕੀਤੀ ਗਈ ਬੈਠਕ
. . .  about 2 hours ago
ਚੰਡੀਗੜ੍ਹ, 26 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਚੰਡੀਗੜ੍ਹ ਵਿਖੇ ਆਫ਼ਤ ਪ੍ਰਬੰਧਨ ਗਰੁੱਪ ਦੀ ਬੈਠਕ ਹੋਈ। ਇਸ ਬੈਠਕ 'ਚ ਸੂਬੇ ਦੇ ਕੁਝ ਜ਼ਿਲ੍ਹਿਆਂ 'ਚ ਆਏ ਹੜ੍ਹਾਂ ਨਾਲ ਨਜਿੱਠਣ ਲਈ ਚੱਲ ਰਹੇ...
7 ਦਿਨਾਂ ਬਾਅਦ ਪਲਾਸਟਿਕ ਦੇ ਲਿਫ਼ਾਫ਼ੇ ਰੱਖਣ ਵਾਲੇ ਦੁਕਾਨਦਾਰਾਂ ਅਤੇ ਰੇਹੜੀ ਚਾਲਕ ਖ਼ਿਲਾਫ਼ ਦਰਜ ਹੋਵੇਗਾ ਮਾਮਲਾ
. . .  about 1 hour ago
ਨਾਭਾ, 26 ਅਗਸਤ (ਅਮਨਦੀਪ ਸਿੰਘ ਲਵਲੀ)- ਜੰਗਲਾਤ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਵੱਲੋਂ ਨਗਰ ਕੌਂਸਲ ਨਾਭਾ ਵਿਖੇ ਇੱਕ ਵਿਸ਼ੇਸ਼ ਬੈਠਕ ਐਸ.ਡੀ.ਐਮ. ਨਾਭਾ ਕਾਲਾ ਰਾਮ ਕਾਂਸਲ...
ਖੱਡ 'ਚ ਡਿੱਗਾ ਸ਼ਰਧਾਲੂਆਂ ਨਾਲ ਭਰਿਆ ਵਾਹਨ, ਪੰਜ ਜ਼ਖ਼ਮੀ
. . .  about 2 hours ago
ਡਮਟਾਲ, 26 ਅਗਸਤ (ਰਾਕੇਸ਼ ਕੁਮਾਰ)- ਚੁਵਾੜੀ-ਦ੍ਰਮਣ ਮਾਰਗ 'ਤੇ ਖੇੜਾ ਨੇੜੇ ਅੱਜ ਸ਼ਰਧਾਲੂਆਂ ਨਾਲ ਭਰਿਆ ਇੱਕ ਵਾਹਨ ਬੇਕਾਬੂ ਹੋ ਕੇ 70 ਮੀਟਰ ਡੂੰਘੀ ਖੱਡ 'ਚ ਡਿੱਗ ਪਿਆ। ਇਸ ਹਾਦਸੇ 'ਚ ਪੰਜ ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਸ਼ਰਧਾਲੂ...
ਬਿਹਾਰ 'ਚ ਦਿਨ ਦਿਹਾੜੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਗੋਲੀਆਂ ਮਾਰ ਕੇ ਹੱਤਿਆ
. . .  about 2 hours ago
ਪਟਨਾ, 26 ਅਗਸਤ- ਬਿਹਾਰ ਦੇ ਸੀਤਾਮੜੀ 'ਚ ਸੋਮਵਾਰ ਸਵੇਰੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ...
ਸੜਕ ਹਾਦਸੇ 'ਚ ਇੱਕ ਦੀ ਮੌਤ, ਚਾਰ ਜ਼ਖ਼ਮੀ
. . .  about 2 hours ago
ਫਿਲੌਰ, 26 ਅਗਸਤ (ਸੁਰਜੀਤ ਸਿੰਘ ਬਰਨਾਲਾ)- ਫਿਲੌਰ ਦੇ ਨਜ਼ਦੀਕੀ ਪਿੰਡ ਖਹਿਰਾ ਵਿਖੇ ਇੱਕ ਕਾਰ, ਕਰੇਨ ਅਤੇ ਟਰਾਲੇ ਵਿਚਕਾਰ ਹੋਈ ਭਿਆਨਕ ਟੱਕਰ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਹਿਚਾਣ ਕਪਿਲ...
ਬੈਂਸ ਵਲੋਂ ਦੋ ਵਿਧਾਇਕਾਂ ਅਤੇ ਸੱਤ ਕੌਂਸਲਰਾਂ ਸਮੇਤ ਇੱਕ ਮਹੀਨੇ ਦੀ ਤਨਖ਼ਾਹ 'ਖ਼ਾਲਸਾ ਏਡ' ਨੂੰ ਦੇਣ ਦਾ ਐਲਾਨ
. . .  about 2 hours ago
ਲੁਧਿਆਣਾ, 26 ਅਗਸਤ (ਰੁਪੇਸ਼ ਕੁਮਾਰ)- ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਐਲਾਨ ਇਹ ਐਲਾਨ ਕੀਤਾ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਉਹ ਆਪਣੇ...
ਤੇਜ਼ ਰਫ਼ਤਾਰ ਅਣਪਛਾਤਾ ਵਾਹਨ 18 ਸਾਲਾ ਨੌਜਵਾਨ ਨੂੰ ਕੁਚਲ ਕੇ ਹੋਇਆ ਫ਼ਰਾਰ
. . .  about 2 hours ago
ਨੌਸ਼ਹਿਰਾ ਮੱਝਾ ਸਿੰਘ(ਬਟਾਲਾ), 26 ਅਗਸਤ(ਤਰਸੇਮ ਸਿੰਘ ਤਰਾਨਾ)- ਅੱਜ ਸਵੇਰੇ ਕਰੀਬ 10 ਵਜੇ ਕਸਬਾ ਧਾਰੀਵਾਲ ਤੋਂ ਨੌਸ਼ਹਿਰਾ ਮੱਝਾ ਸਿੰਘ ਵੱਲ ਆ ਰਹੇ ਬੁਲਟ ਮੋਟਰਸਾਈਕਲ...
ਬੁੱਲ੍ਹੋਵਾਲ ਵਿਖੇ ਸ਼ੋਅਰੂਮ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ
. . .  about 3 hours ago
ਬੁੱਲ੍ਹੋਵਾਲ, 26 ਅਗਸਤ (ਰਵਿੰਦਰਪਾਲ ਸਿੰਘ ਲੁਗਾਣਾ)- ਬੀਤੀ ਰਾਤ ਕਸਬਾ ਬੁੱਲ੍ਹੋਵਾਲ ਵਿਖੇ ਸਥਿਤ ਕਸਬਾ ਭੱਲਾ ਸਾਈਕਲ ਸਟੋਰ ਦੇ ਸ਼ੋਅਰੂਮ 'ਚ ਸ਼ਾਰਟ ਸਰਕਟ ਹੋਣ...
ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਝਟਕਾ, ਅਗਾਊਂ ਜ਼ਮਾਨਤ 'ਤੇ ਪਟੀਸ਼ਨ ਹੋਈ ਖ਼ਾਰਜ
. . .  about 3 hours ago
ਨਵੀਂ ਦਿੱਲੀ, 26 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਅੰਤਰਿਮ ਜ਼ਮਾਨਤ ਰੱਦ ਕਰਨ ਦੇ ਦਿੱਲੀ ਹਾਈਕੋਰਟ ਦੇ ਫ਼ੈਸਲੇ ਵਿਰੁੱਧ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖ਼ਾਰਜ...
ਜੇ. ਡੀ. ਯੂ. ਵੱਡਾ ਝਟਕਾ, ਝਾਰਖੰਡ ਅਤੇ ਮਹਾਰਾਸ਼ਟਰ 'ਚ ਤੀਰ ਨਿਸ਼ਾਨ ਨਾਲ ਚੋਣ ਲੜਨ 'ਤੇ ਰੋਕ
. . .  about 3 hours ago
ਪਟਨਾ, 26 ਅਗਸਤ- ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂਨਾਈਟਿਡ) ਦੇ ਪ੍ਰਧਾਨ ਨਿਤੀਸ਼ ਕੁਮਾਰ ਨੂੰ ਭਾਰਤੀ ਚੋਣ ਕਮਿਸ਼ਨ ਤੋਂ ਝਟਕਾ ਲੱਗਾ ਹੈ। ਕਮਿਸ਼ਨ ਨੇ ਕਿਹਾ ਕਿ ਉਸ ਨੇ ਹੁਕਮ ਦਿੱਤਾ ਹੈ ਕਿ ਝਾਰਖੰਡ ਅਤੇ ਮਹਾਰਾਸ਼ਟਰ 'ਚ ਹੁਣ ਰਿਜ਼ਰਵ ਪ੍ਰਤੀਕ...
ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਸੀ. ਬੀ. ਆਈ. ਸੀ. ਨੇ ਜ਼ਬਰਦਸਤੀ ਸੇਵਾ ਮੁਕਤ ਕੀਤੇ 22 ਹੋਰ ਸੀਨੀਅਰ ਅਧਿਕਾਰੀ
. . .  about 4 hours ago
ਅਕਾਲੀ ਸਰਕਾਰ ਨਾਲੋਂ ਕਾਂਗਰਸ ਦੇ ਰਾਜ 'ਚ ਵਧੇਰੇ ਸਰਗਰਮ ਹੋਇਆ ਰੇਤ ਮਾਫ਼ੀਆ- ਘੁਬਾਇਆ
. . .  about 4 hours ago
ਸੁਪਰੀਮ ਕੋਰਟ 'ਚ ਅਜੇ ਤੱਕ ਲਿਸਟ ਨਹੀਂ ਹੋਈ ਪੀ. ਚਿਦੰਬਰਮ ਦੀ ਪਟੀਸ਼ਨ
. . .  about 4 hours ago
ਅਧਿਆਪਕਾਂ ਦੀ ਘਾਟ ਨੂੰ ਲੈ ਕੇ ਸਕੂਲ 'ਚ ਧਰਨੇ 'ਤੇ ਬੈਠੇ ਵਿਦਿਆਰਥੀ ਅਤੇ ਮਾਪੇ
. . .  about 4 hours ago
ਭਾਰੀ ਮੀਂਹ ਦੇ ਚੱਲਦਿਆਂ ਪੁਲ ਵਹਿਣ ਕਾਰਨ ਰੋਕੀ ਗਈ ਮਣੀਮਹੇਸ਼ ਯਾਤਰਾ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549

ਹੁਸ਼ਿਆਰਪੁਰ / ਮੁਕੇਰੀਆਂ

ਬੱਸ 'ਚ ਸੀਟਾਂ 40 ਬੱਚਿਆਂ ਲਈ ਪਰ ਬਿਠਾਏ 65

ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਜੀਵਨਜਗਜੋਤ ਕੌਰ ਨੇ ਸੇਫ ਸਕੂਲ ਵਾਹਨ ਸਕੀਮ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਸਕੂਲਾਂ ਖਿਲਾਫ਼ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਮਾਹਿਲਪੁਰ ਵਿਖੇ ਸੰਤ ਬਾਬਾ ਹਰੀ ਸਿੰਘ ਮਾਡਲ ...

ਪੂਰੀ ਖ਼ਬਰ »

ਭਾਜਪਾ ਵੱਲੋਂ ਸ਼ਹੀਦਾਂ ਨੂੰ ਸਮਰਪਿਤ ਸ਼ਾਂਤੀ ਮਾਰਚ

ਹੁਸ਼ਿਆਰਪੁਰ, 19 ਮਈ (ਹਰਪ੍ਰੀਤ ਕੌਰ)-ਜੰਮੂ-ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ 'ਚ ਸ਼ਹੀਦ ਹੋਏ ਲੈਫਟੀਨੈਂਟ ਉਮਰ ਫਿਆਜ਼ ਅਤੇ ਹੋਰ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਜ਼ਿਲ੍ਹਾ ਭਾਜਪਾ ਵਰਕਰਾਂ ਵਲੋਂ ਇੱਥੇ ਸ਼ਹਿਰ 'ਚ ਸ਼ਾਂਤੀ ਮਾਰਚ ਕੱਢਿਆ ਗਿਆ | ਜ਼ਿਲ੍ਹਾ ...

ਪੂਰੀ ਖ਼ਬਰ »

ਬਾਦਲ ਸਰਕਾਰ ਵੱਲੋਂ ਚਲਾਏ ਵਿਕਾਸ ਕਾਰਜਾਂ ਨੂੰ ਕੈਪਟਨ ਸਰਕਾਰ ਵੱਲੋਂ ਰੋਕਣ ਨਾਲ ਲੋਕਾਂ 'ਚ ਭਾਰੀ ਰੋਸ-ਐਡਵੋਕੇਟ ਸਿੱਧੂ

ਮੁਕੇਰੀਆਂ, 19 ਮਈ (ਰਾਮਗੜ੍ਹੀਆ)-ਪੰਜਾਬ 'ਚ ਪਿਛਲੀ ਬਾਦਲ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਚਲਾਏ ਜਾ ਰਹੇ ਵਿਕਾਸ ਕਾਰਜਾਂ ਉੱਤੇ ਕੈਪਟਨ ਸਰਕਾਰ ਵੱਲੋਂ ਰੋਕ ਲਗਾਉਣ ਨਾਲ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਐਡਵੋਕੇਟ ...

ਪੂਰੀ ਖ਼ਬਰ »

ਵਿਆਹੁਤਾ ਭੇਦਭਰੀ ਹਾਲਤ 'ਚ ਲਾਪਤਾ

ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ)-ਘਰ ਤੋਂ ਬੱਚਿਆਂ ਲਈ ਕੱਪੜੇ ਲੈਣ ਗਈ ਵਿਆਹੁਤਾ ਦੇ ਲਾਪਤਾ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਹਵਾ ਸਿੰਘ ਪੁੱਤਰ ਜਗਮਾਲ ਸਿੰਘ ਪਿੰਡ ਦੇਵਸਰ ਜ਼ਿਲ੍ਹਾ ਭਵਾਨੀ (ਹਰਿਆਣਾ) ਨੇ ਥਾਣਾ ਸਦਰ ਪੁਲਿਸ ਭਵਾਨੀ ਕੋਲ ਦਰਜ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 1 ਦੀ ਮੌਤ, 1 ਜ਼ਖਮੀ

ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ)-ਸੜਕ ਹਾਦਸੇ 'ਚ ਇਕ ਦੀ ਮੌਤ ਅਤੇ ਇਕ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਜ਼ਿਲ੍ਹਾ ਜਲੰਧਰ ਦੇ ਪਿੰਡ ਨਰੰਗਪੁਰ ਦੇ ਵਾਸੀ ਪਵਨ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਮਨਦੀਪ ਕੁਮਾਰ ਕੁਸ਼ਤੀ 'ਚ ਭਾਗ ਲੈਣ ਲਈ ਆਪਣੇ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ 8.89 ਲੱਖ ਰੁਪਏ ਦੀ ਠੱਗੀ

ਹੁਸ਼ਿਆਰਪੁਰ, 19 ਮਈ (ਹਰਪ੍ਰੀਤ ਕੌਰ)-ਵਿਦੇਸ਼ ਭੇਜਣ ਦੇ ਨਾਂਅ 'ਤੇ 8.89 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਚ ਮਾਡਲ ਟਾਊਨ ਪੁਲਿਸ ਨੇ ਪਰਮ ਐਜੂਕੇਸ਼ਨ ਗਰੁੱਪ ਦੇ ਮਾਲਕ ਭੁਪਿੰਦਰ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਕੋਲ ਕੀਤੀ ਸ਼ਿਕਾਇਤ 'ਚ ਰੇਖਾ ਸੈਣੀ ਵਾਸੀ ...

ਪੂਰੀ ਖ਼ਬਰ »

ਵਾਰਦਾਤ ਕਰਨ ਦੀ ਤਿਆਰੀ ਕਰਦਾ 1 ਨੌਜਵਾਨ ਗਿ੍ਫ਼ਤਾਰ

ਦਸੂਹਾ, 19 ਮਈ (ਭੁੱਲਰ)-ਦਸੂਹਾ ਪੁਲਿਸ ਨੇ ਅੱਡਾ ਘੋਗਰਾ ਨਜ਼ਦੀਕ ਬੇ ਆਬਾਦ ਜਗਾ ਵਿਖੇ ਵਾਰਦਾਤ ਕਰਨ ਦੀ ਤਿਆਰੀ ਕਰਦੇ 1 ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਜਦਕਿ 4 ਹੋਰ ਭੱਜਣ 'ਚ ਸਫਲ ਹੋ ਗਏ | ਐੱਸ. ਐੱਚ. ੳ. ਪਰਮਦੀਪ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਕਿ ਇਕ ਵਿਅਕਤੀ ...

ਪੂਰੀ ਖ਼ਬਰ »

ਦਸੂਹਾ ਵਿਖੇ ਲਿਫ਼ਟਿੰਗ ਨਾ ਹੋਣ ਕਾਰਨ ਆੜ੍ਹਤੀਆਂ ਤੇ ਮਜ਼ਦੂਰਾਂ 'ਚ ਭਾਰੀ ਰੋਸ

ਦਸੂਹਾ, 19 ਮਈ (ਭੁੱਲਰ)-ਦਾਣਾ ਮੰਡੀ ਦਸੂਹਾ ਵਿਖੇ ਲਿਫ਼ਟਿੰਗ ਨਾ ਹੋਣ ਕਾਰਨ ਆੜ੍ਹਤੀਆਂ ਤੇ ਮਜ਼ਦੂਰਾ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਅੰਦਰ ਅਜੇ ਵੀ 40 ਹਜ਼ਾਰ ਕਣਕ ਦੀਆਂ ਬੋਰੀਆਂ ਪਈਆਂ ...

ਪੂਰੀ ਖ਼ਬਰ »

ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀ ਮਸ਼ੀਨਰੀ 'ਤੇ ਦਿੱਤੀ ਜਾਵੇਗੀ ਸਬਸਿਡੀ-ਵਿਪੁਲ ਉਜਵਲ

ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਕਿਸਾਨਾਂ ਨੂੰ ਫਸਲੀ ਚੱਕਰ 'ਚੋਂ ਨਿਕਲ ਕੇ ਫਸਲੀ ਵਿਭਿੰਨਤਾ 'ਤੇ ਜ਼ੋਰ ਦੇਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਵਲੋਂ ਕਿਸਾਨਾਂ ਨੂੰ ਖੇਤੀ ...

ਪੂਰੀ ਖ਼ਬਰ »

58 ਤੋਲੇ ਸੋਨੇ ਦੇ ਗਹਿਣੇ ਹੜੱਪਣ ਦੇ ਦੋਸ਼ 'ਚ ਔਰਤ ਸਮੇਤ 2 ਨਾਮਜ਼ਦ

ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ)-58 ਤੋਲੇ ਸੋਨੇ ਦੇ ਗਹਿਣੇ ਹੜੱਪਣ ਦੇ ਕਥਿਤ ਦੋਸ਼ 'ਚ ਥਾਣਾ ਹਰਿਆਣਾ ਦੀ ਪੁਲਿਸ ਨੇ ਇਕ ਕਥਿਤ ਦੋਸ਼ੀ ਔਰਤ ਸਮੇਤ ਦੋ ਖਿਲਾਫ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਮੁਹਾਲੀ 'ਚ ਸਥਿਤ ਅਜੀਤ ਨਗਰ ਦੀ ਵਾਸੀ ਪ੍ਰੀਤ ਕੌਰ ਨੇ ...

ਪੂਰੀ ਖ਼ਬਰ »

ਗਰਮੀ ਕਾਰਨ ਸਕੂਲਾਂ ਦੇ ਸਮੇਂ 'ਚ ਤਬਦੀਲੀ

ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ)-ਡਾਇਰੈਕਟਰ ਸਿੱਖਿਆ ਵਿਭਾਗ (ਸ) ਪੰਜਾਬ ਨੇ ਇਕ ਹੁਕਮ ਰਾਹੀਂ ਵੱਧ ਰਹੀ ਗਰਮੀ ਦੇ ਮੱਦੇਨਜ਼ਰ ਸਕੂਲੀ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਸੂਬੇ ਦੇ ਸਮੂਹ ਸਰਕਾਰੀ/ਪ੍ਰਾਈਵੇਟ ਏਡਿਡ ਤੇ ਮਾਨਤਾ ਪ੍ਰਾਪਤ ਪ੍ਰਾਇਮਰੀ ...

ਪੂਰੀ ਖ਼ਬਰ »

ਬੱਸ ਸੜਕ ਹਾਦਸੇ 'ਚ 5 ਵਿਅਕਤੀ ਗੰਭੀਰ ਜ਼ਖਮੀ

ਦਸੂਹਾ, 19 ਮਈ (ਭੁੱਲਰ)-ਦਸੂਹਾ ਨੇੜੇ ਪਿੰਡ ਉਸਮਾਨ ਸ਼ਹੀਦ ਕੋਲ ਰਾਤ 1.30 ਵਜੇ ਦਿੱਲੀ ਤੋਂ ਜੰਮੂ ਨੂੰ ਜਾ ਰਹੀ ਇਕ ਬੱਸ ਸੜਕ 'ਤੇ ਖੜ੍ਹੇ ਇੰਡੀਆ ਆਇਲ ਟੈਂਕਰ ਨਾਲ ਟਕਰਾ ਗਈ ਸਿੱਟੇ ਵਜੋਂ 5 ਵਿਅਕਤੀ ਗੰਭੀਰ ਜ਼ਖਮੀ ਹੋ ਗਏ | ਜਾਣਕਾਰੀ ਅਨੁਸਾਰ ਹਰਿਆਣਾ ਰੋਡਵੇਜ਼ ਦੀ ਬੱਸ ...

ਪੂਰੀ ਖ਼ਬਰ »

ਭਰਤੀ ਲਈ ਟਰਾਇਲ 24 ਮਈ ਤੇ 5 ਜੂਨ ਨੂੰ

ਹੁਸ਼ਿਆਰਪੁਰ, 19 ਮਈ (ਹਰਪ੍ਰੀਤ ਕੌਰ)-ਅਗਸਤ ਦੇ ਪਹਿਲੇ ਹਫ਼ਤੇ ਜਲੰਧਰ ਕੈਂਟ ਵਿਖੇ ਹੋ ਰਹੀ ਆਰਮੀ ਦੀ ਰਿਕਰੂਟਮੈਂਟ ਰੈਲੀ ਦੀ ਤਿਆਰੀ ਲਈ ਨਯਾ ਨੰਗਲ ਵਿਖੇ ਵਿਸ਼ੇਸ਼ ਟਰੇਨਿੰਗ ਦਿੱਤੀ ਜਾ ਰਹੀ ਹੈ | ਇਹ ਟਰੇਨਿੰਗ ਖਾਸ ਤੌਰ 'ਤੇ ਜ਼ਿਲ੍ਹਾ ਹੁਸ਼ਿਆਰਪੁਰ ਅਤੇ ...

ਪੂਰੀ ਖ਼ਬਰ »

ਪਿੰਡ ਦਗਣ ਵਿਚ ਬਾਬਾ ਬੁੱਢਾ ਦੇ ਮੰਦਿਰ 'ਤੇ ਸਾਧੂ ਵੱਲੋਂ ਕਬਜ਼ਾ ਕਰਨ ਨੂੰ ਲੈ ਕੇ ਸਥਿਤੀ ਤਣਾਅ ਪੂਰਨ ਬਣੀ

ਮੁਕੇਰੀਆਂ, 19 ਮਈ (ਰਾਮਗੜ੍ਹੀਆ)-ਮੁਕੇਰੀਆਂ ਦੇ ਪਿੰਡ ਦਗਣ ਵਿਖੇ ਅੱਜ ਸਥਿਤੀ ਉਸ ਸਮੇਂ ਤਣਾਅ ਪੂਰਨ ਬਣ ਗਈ ਜਦੋਂ ਕੁਝ ਕਾਂਗਰਸੀਆਂ ਵੱਲੋਂ ਇਕ ਬਾਬੇ ਨੂੰ ਜਬਰੀ ਬਾਬਾ ਬੁੱਢਾ ਦੇ ਇਤਿਹਾਸਿਕ ਸਥਾਨ ਵਿਖੇ ਬਣੇ ਮੰਦਿਰ ਵਿਚ ਦਾਖਲ ਕਰ ਕੇ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ...

ਪੂਰੀ ਖ਼ਬਰ »

ਖਾਲਸਾ ਕਾਲਜ ਦਾ ਨਤੀਜਾ ਸ਼ਾਨਦਾਰ

ਅੱਡਾ ਸਰਾਂ, 19 ਮਈ (ਹਰਜਿੰਦਰ ਸਿੰਘ ਮਸੀਤੀ)-ਪ੍ਰਬੰਧਕ ਕਮੇਟੀ ਪਬਲਿਕ ਖਾਲਸਾ ਕਾਲਜ ਫਾਰ ਵੂਮੈਨ ਕੰਧਾਲਾ ਜੱਟਾਂ ਅਧੀਨ ਚੱਲਦੇ ਵਿੱਦਿਅਕ ਅਦਾਰੇ ਖਾਲਸਾ ਕਾਲਜ ਅੱਡਾ ਸਰਾਂ ਦਾ ਪੀ.ਜੀ.ਡੀ.ਸੀ.ਏ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਡਾ: ਹਰਿੰਦਰਪਾਲ ਕੌਰ ਚੌਟਾਲਾ ...

ਪੂਰੀ ਖ਼ਬਰ »

ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਦੇ ਸਬੰਧ 'ਚ ਪਾਠ ਦੇ ਲੜੀ ਦੇ ਭੋਗ ਪਾਏ

ਮਿਆਣੀ, 19 ਮਈ (ਹਰਜਿੰਦਰ ਸਿੰਘ ਮੁਲਤਾਨੀ)-ਗੁਰਦੁਆਰਾ ਗੋਬਿੰਦ ਪ੍ਰਵੇਸ਼ (ਲਖਿੰਦਰ) ਮਿਆਣੀ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 67ਵੀਂ ਬਰਸੀ ਸੰਬੰਧ ਵਿਚ ਸ਼ੁਰੂ ਹੋਈ ਸ੍ਰੀ ਅਖੰਡ ਪਾਠ ਦੇ ਲੜੀ ਦੇ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ...

ਪੂਰੀ ਖ਼ਬਰ »

ਨਗਰ ਨਿਗਮ ਦੇ ਅਧਿਕਾਰੀਆਂ ਨੇ ਸ਼ਹਿਰ 'ਚੋਂ ਨਾਜਾਇਜ਼ ਕਬਜ਼ੇ ਹਟਾਏ

ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਨਗਰ ਨਿਗਮ ਦੇ ਕਾਰਜ ਸਾਧਕ ਅਫਸਰ ਰਮੇਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਸੰਜੀਵ ਅਰੋੜਾ ਦੀ ਅਗਵਾਈ ਵਿਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਸੜਕਾਂ 'ਤੇ ਕੀਤੇ ...

ਪੂਰੀ ਖ਼ਬਰ »

ਐੱਸ. ਪੀ. ਐਨ. ਕਾਲਜ ਦੇ ਐਮ. ਏ. ਇੰਗਲਿਸ਼ ਦਾ ਨਤੀਜਾ ਸ਼ਾਨਦਾਰ ਰਿਹਾ

ਮੁਕੇਰੀਆਂ, 19 ਮਈ (ਰਾਮਗੜ੍ਹੀਆ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਐਮ. ਏ. ਇੰਗਲਿਸ਼ ਸਮੈਸਟਰ 1 ਦੇ ਨਤੀਜੇ ਵਿਚ ਐੱਸ. ਪੀ. ਐਨ. ਕਾਲਜ ਦੇ ਵਿਦਿਆਰਥੀਆਂ ਨੇ ਵਧੀਆ ਕਾਰਗੁਜ਼ਾਰੀ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਡਾ: ਕਵਲਜੀਤ ਕੌਰ ਨੇ ...

ਪੂਰੀ ਖ਼ਬਰ »

ਅਜਨੋਹਾ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ 100 ਫ਼ੀਸਦੀ

ਕੋਟਫਤੂਹੀ, 19 ਮਈ (ਅਮਰਜੀਤ ਸਿਘ ਰਾਜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ | ਪਿ੍ੰ: ਅਸ਼ੋਕ ਕੁਮਾਰ ਪਰਮਾਰ ਪਾਂਸ਼ਟਾਂ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਕੁੱਲ 49 ਬੱਚਿਆਂ 'ਚੋਂ ਵਿਦਿਆਰਥਣ ਜਸਪ੍ਰੀਤ ਕੌਰ ...

ਪੂਰੀ ਖ਼ਬਰ »

ਵਿਆਹ ਦਾ ਝਾਂਸਾ ਦੇ ਕੇ ਭਜਾਉਣ ਵਾਲਾ ਨਾਮਜ਼ਦ

ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ)-ਨਾਬਾਲਿਗਾ ਨੂੰ ਕਥਿਤ ਤੌਰ 'ਤੇ ਵਿਆਹ ਦਾ ਝਾਂਸਾ ਦੇ ਕੇ ਬਹਿਲਾ ਫੁਸਲਾ ਕੇ ਭਜਾਉਣ ਦੇ ਦੋਸ਼ 'ਚ ਥਾਣਾ ਸਦਰ ਪੁਲਿਸ ਨੇ ਕਥਿਤ ਦੋਸ਼ੀ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਬਸੀ ਗੁਲਾਮ ਹੁਸੈਨ ਦੀ ਵਾਸੀ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਜਾਗਰੂਕਤਾ ਸੈਮੀਨਾਰ

ਦਸੂਹਾ, 19 ਮਈ (ਭੁੱਲਰ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਪਿ੍ੰਸੀਪਲ ਅਨੀਤਾ ਪਾਲ ਦੀ ਅਗਵਾਈ ਹੇਠ ਸ਼ਿਵਾਲਿਕ ਹਿੱਲਜ ਵੈੱਲਫੇਅਰ ਸੁਸਾਇਟੀ ਵੱਲੋਂ ਤੰਬਾਕੂ ਅਤੇ ਨਸ਼ਿਆਂ ਵਿਰੱੁਧ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਪੋਸਟਰ ਮੇਕਿੰਗ ...

ਪੂਰੀ ਖ਼ਬਰ »

ਮਾਨਸੋਵਾਲ ਕਾਲਜ ਦਾ ਨਤੀਜਾ ਸ਼ਾਨਦਾਰ

ਬੀਣੇਵਾਲ, 19 ਮਈ (ਰਾਜਵਿੰਦਰ ਸਿੰਘ)-ਵੇਂਦਾਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਵਿੱਤਿਅਕ ਅਦਾਰੇ ਮਹਾਰਾਜ ਬ੍ਰਹਮਾਨੰਦ ਭੂਰੀ ਵਾਲੇ ਗਰੀਬਦਾਸੀ ਰਾਣਾ ਗਜਿੰਦਰ ਚੰਦ ਗਰਲਜ਼ ਕਾਲਜ ਮਾਨਸੋਵਾਲ ਬੀ.ਏ. ਸਮੈਸਟਰ ਤੀਜਾ ਦਾ ...

ਪੂਰੀ ਖ਼ਬਰ »

ਬੀ.ਏ.ਐੱਮ. ਖਾਲਸਾ ਕਾਲਜੀਏਟ ਸਕੂਲ ਦਾ ਨਤੀਜਾ ਸ਼ਾਨਦਾਰ

ਗੜ੍ਹਸ਼ੰਕਰ, 19 ਮਈ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ੍ਹਸ਼ੰਕਰ 'ਚ ਚੱਲ ਰਹੇ ਬੀ.ਏ.ਐੱਮ. ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦਾ ਬਾਹਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਕਾਲਜ ਪਿ੍ੰਸੀਪਲ ਡਾ: ਪ੍ਰੀਤ ਮਹਿੰਦਰ ਪਾਲ ਸਿੰਘ ਨੇ ਦੱਸਿਆ ਕਿ 10+2 ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਆਰਟਸ ਦੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ | ਸਕੂਲ ਪਿ੍ੰਸੀਪਲ ਪ੍ਰੋ: ਮੋਨਿਕਾ ਚੇਤੁਲ ਨੇ ਦੱਸਿਆ ਕਿ 10+2 ਮੈਡੀਕਲ ਵਿਚ ਵਿਦਿਆਰਥਣ ਪੂਨਮ ਨੇ 81.55 ਫੀਸਦੀ ਅੰਕ ਲੈ ਕੇ ਕਲਾਸ ਵਿਚੋਂ ਪਹਿਲਾ ਤੇ ਸੰਕੇਤਨਾ ਮਿਨਹਾਸ ਨੇ 79.77 ਫੀਸਦੀ ਅੰਕ ਲੈ ਕੇ ਕਲਾਸ ਵਿਚ ਦੂਜਾ, ਨਾਨ-ਮੈਡੀਕਲ ਵਿਚ ਵਿਦਿਆਰਥਣ ਮੁਸਕਾਨ ਨੇ 91.11 ਫ਼ੀਸਦੀ ਅੰਕ ਲੈ ਕੇ ਕਲਾਸ ਵਿਚੋਂ ਪਹਿਲਾ, ਗੀਤਾਂਜਲੀ ਨੇ 88.44 ਫੀਸਦੀ ਅੰਕ ਲੈ ਕੇ ਕਲਾਸ ਵਿਚੋਂ ਦੂਜਾ, ਕਾਮਰਸ ਵਿਚ ਸੋਨੀਆ ਨੇ 84.66 ਫੀਸਦੀ ਅੰਕ ਲੈ ਕੇ ਕਲਾਸ ਵਿਚੋਂ ਪਹਿਲਾ, ਰਮਨਪ੍ਰੀਤ ਕੌਰ ਨੇ 81.55 ਫੀਸਦੀ ਅੰਕ ਲੈ ਕੇ ਕਲਾਸ ਵਿਚੋਂ ਦੂਜਾ, ਆਰਟਸ ਵਿਚ ਰਾਜਵਿੰਦਰ ਕੌਰ ਨੇ 77.78 ਫੀਸਦੀ ਅੰਕ ਲੈ ਕੇ ਕਲਾਸ ਵਿਚੋਂ ਪਹਿਲਾ ਤੇ ਰੁਪਿੰਦਰ ਕੌਰ ਨੇ 73.11 ਫੀਸਦੀ ਅੰਕ ਲੈ ਕੇ ਕਲਾਸ ਵਿਚੋਂ ਦੂਜਾ ਸਥਾਨ ਹਾਸਿਲ ਕੀਤਾ ਹੈ |


ਖ਼ਬਰ ਸ਼ੇਅਰ ਕਰੋ

ਅੰਗਹੀਣਾਂ ਲਈ ਮੁਫ਼ਤ ਕੋਚਿੰਗ ਸਕੀਮ ਸ਼ੁਰੂ

ਹੁਸ਼ਿਆਰਪੁਰ, 19 ਮਈ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਅੰਗਹੀਣ ਸਸ਼ਕਤੀਕਰਨ ਵਿਭਾਗ ਭਾਰਤ ਸਰਕਾਰ ਵਲੋਂ ਅੰਗਹੀਣ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀਆਂ ਸਬੰਧੀ ਹੋਣ ਵਾਲੀਆਂ ਪ੍ਰਤੀਯੋਗਤਾ ਪ੍ਰੀਖਿਆਵਾਂ ਅਤੇ ...

ਪੂਰੀ ਖ਼ਬਰ »

ਸਕੂਲ 'ਚ ਦੰਦਾਂ ਦਾ ਮੁਫ਼ਤ ਜਾਂਚ ਕੈਂਪ

ਗੜ੍ਹਸ਼ੰਕਰ, 19 ਮਈ (ਸੁਮੇਸ਼ ਬਾਲੀ)-ਪਿੰਡ ਇਬਰਾਹੀਮਪੁਰ ਵਿਖੇ ਸਰਕਾਰੀ ਹਾਈ ਸਕੂਲ 'ਚ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਲਈ ਕੈਂਪ ਲਾਇਆ ਗਿਆ | ਇਹ ਜਾਂਚ ਕੈਂਪ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਜਾਰਾ ਵੱਲੋਂ ਲਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਦੰਦਾਂ ਦੀ ...

ਪੂਰੀ ਖ਼ਬਰ »

ਵੁੱਡਲੈਂਡ ਸਕੂਲ ਦਾ ਗੌਰਵ ਖੋਸਲਾ 'ਬੈਸਟ ਪੈਨਲਿਸਟ' ਘੋਸ਼ਿਤ

ਹੁਸ਼ਿਆਰਪੁਰ, 19 ਮਈ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਦਸੂਹਾ ਰੋਡ ਦੇ ਗਿਆਰਵੀਂ ਜਮਾਤ ਦੇ ਵਿਦਿਆਰਥੀ ਗੌਰਵ ਖੋਸਲਾ ਨੇ ਕਮਲਾ ਨਹਿਰੂ ਸਕੂਲ ਫਗਵਾੜਾ ਵਿਖੇ ਹੋਈ ਇੰਟਰ ਸਕੂਲ ਪੈਨਲ ਡਿਸਕਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਹਰਨਾਮ ਸਿੰਘ ਨਾਮਧਾਰੀ ਵਿਖੇ ਪਾਠ ਦੇ ਭੋਗ ਪਾਏ

ਗੜ੍ਹਦੀਵਾਲਾ, 19 ਮਈ (ਚੱਗਰ/ਗੋਂਦਪੁਰ)-ਗੜ੍ਹਦੀਵਾਲਾ-ਮਸਤੀਵਾਲ ਸੜਕ 'ਤੇ ਸਥਿਤ ਡੇਰਾ ਬਾਬਾ ਹਰਨਾਮ ਸਿੰਘ ਨਾਮਧਾਰੀ ਵਿਖੇ ਧਾਰਾ 145 ਦੀ ਉਲੰਘਣਾ ਕਰਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ ਨਾਮਧਾਰੀ ਸੰਪ੍ਰਦਾ ਦੇ ਇਕ ਧੜੇ ਵੱਲੋਂ ਆਰੰਭ ਕਰਵਾਏ ਅਖੰਡ ਪਾਠ ਦੇ ਅੱਜ ...

ਪੂਰੀ ਖ਼ਬਰ »

ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ

ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ)-ਤੰਬਾਕੂ ਕੰਟਰੋਲ ਲਈ ਬਣਾਏ ਕੋਟਪਾ ਐਕਟ ਅਧੀਨ ਡਾ: ਸਰਦੂਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਬਲਾਕ ਚੱਕੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਣਾਈ ਟੀਮ ਵੱਲੋਂ ਬਲਾਕ ਚੱਕੋਵਾਲ ਅਧੀਨ ਪੈਂਦੇ ਪਿੰਡ ਭੀਖੋਵਾਲ ਅਤੇ ਬਾਗਪੁਰ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਤਿੰਨ ਨਾਮਜ਼ਦ

ਮਾਹਿਲਪੁਰ, 19 ਮਈ (ਦੀਪਕ ਅਗਨੀਹੋਤਰੀ)-ਮਾਹਿਲਪੁਰ ਸ਼ਹਿਰ ਦੇ ਵਾਰਡ 8 ਦੀ ਇਕ ਨਾਬਾਲਿਗ ਲੜਕੀ ਨਾਲ ਛੇੜ-ਛਾੜ ਕਰਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਮਾਹਿਲਪੁਰ ਪੁਲਿਸ ਨੇ ਕਾਬੂ ਕਰ ਲਿਆ ਹੈ | ਜਾਣਕਾਰੀ ਅਨੁਸਾਰ ਮਾਹਿਲਪੁਰ ਦੇ ਵਾਰਡ ਨੰਬਰ ...

ਪੂਰੀ ਖ਼ਬਰ »

ਹੁਸ਼ਿਆਰਪੁਰ ਆਟੋਮੋਬਾਇਲ ਦੇ ਸਟਾਫ਼ ਮੈਂਬਰਾਂ ਵੱਲੋਂ ਐੱਡ: ਘੰੁਮਣ ਨਾਲ ਮੀਟਿੰਗ

ਦਸੂਹਾ, 19 ਮਈ (ਕੌਸ਼ਲ)- ਹੁਸ਼ਿਆਰਪੁਰ ਆਟੋਮੋਬਾਇਲ ਦੇ ਮੈਨੇਜਰ ਅਤੇ ਉਨ੍ਹਾਂ ਦੇ ਸਟਾਫ਼ ਨੇ ਨਗਰ ਕੌਾਸਲ ਦੇ ਮੀਤ ਪ੍ਰਧਾਨ ਐਡ: ਕਰਮਬੀਰ ਸਿੰਘ ਘੰੁਮਣ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਮੈਨੇਜਰ ਸਤਵਿੰਦਰ ਸਿੰਘ ਨੇ ਐੱਡ: ਘੰੁਮਣ ਨੂੰ ਕਸਬਾ ਰੋਡ ਅਤੇ ਸ਼ਹਿਰ ਅੰਦਰ ਵੱਧ ...

ਪੂਰੀ ਖ਼ਬਰ »

ਬਾਲ ਸੁਰੱਖਿਆ ਕਮਿਸ਼ਨ ਦੇ ਹੁਕਮਾਂ ਦੀ ਨਹੀਂ ਕੀਤੀ ਜਾ ਰਹੀ ਪ੍ਰਵਾਹ

ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਪਾਲ ਕੌਰ ਸਤਨੌਰ ਅਤੇ ਜਨਰਲ ਸਕੱਤਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਅੰਦਰ ਗਰਮੀ ਕਾਰਨ ਵੱਧ ਰਹੇ ਤਾਪਮਾਨ ਨਾਲ ਆਂਗਣਵਾੜੀ ਕੇਂਦਰਾਂ 'ਚ ਆ ਰਹੇ ਛੋਟੇ-ਛੋਟੇ ...

ਪੂਰੀ ਖ਼ਬਰ »

ਆਦੇਸ਼ ਇੰਟਰਨੈਸ਼ਨਲ ਸਕੂਲ ਮਿਆਣੀ 'ਚ ਆਰਟ ਕਰਾਫ਼ਟ ਵਿਸ਼ੇ 'ਤੇ ਇੰਟਰ ਹਾਊਸ ਮੁਕਾਬਲੇ

ਮਿਆਣੀ, 19 ਮਈ (ਹਰਜਿੰਦਰ ਸਿੰਘ ਮੁਲਤਾਨੀ)-ਆਦੇਸ਼ ਇੰਟਰਨੈਸ਼ਨਲ ਸਕੂਲ ਮਿਆਣੀ ਵਿਖੇ ਪਿ੍ੰਸੀਪਲ ਰਾਜੇਸ਼ਵਰ ਪ੍ਰਸਾਦ ਦੀ ਅਗਵਾਈ 'ਚ ਇੰਟਰ ਹਾਊਸ ਮੁਕਾਬਲੇ ਕਰਵਾਏ ਗਏ | ਇਸ ਮੌਕੇ ਹੋਏ ਆਰਟ ਕਰਾਫ਼ਟ ਮੁਕਾਬਲੇ ਕਰਵਾਏ ਗਏ | ਐਸਜਿਸਟ ਹਾਊਸ ਦੇ ਜਤਿਨ, ਕਰਨਦੀਪ ਸਿੰਘ, ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਗਾ ਕਲਾਂ ਵਿਖੇ ਨਤੀਜਾ ਸ਼ਾਨਦਾਰ

ਦਸੂਹਾ, 19 ਮਈ (ਭੁੱਲਰ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਗਾ ਕਲਾ ਵਿਖੇ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਜੀਵਨ ਕੁਮਾਰੀ ਨੇ ਦੱਸਿਆ ਕਿ ਵੋਕੇਸ਼ਨਲ ਸਟਰੀਮ ਵਿਚ ਸੈਕਟੇਰੀਅਲ ਪ੍ਰੈਕਟਿਸ ਟਰੇਡ ਗਰੁੱਪ ਵਿਚੋਂ ਨੀਲਮ ਕੌਰ 89.11ਫੀਸਦੀ ਅੰਕ, ਪਿ੍ਆ ...

ਪੂਰੀ ਖ਼ਬਰ »

ਚੱਬੇਵਾਲ ਕਾਲਜ ਦਾ ਨਤੀਜਾ ਸ਼ਾਨਦਾਰ

ਚੱਬੇਵਾਲ, 19 ਮਈ (ਰਾਜਾ ਸਿੰਘ ਪੱਟੀ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫਾਰ ਵੂਮੈਨ ਹਰੀਆਂ ਵੇਲਾਂ ਚੱਬੇਵਾਲ ਦਾ ਬੀ.ਐਸ.ਸੀ. ਸਮੈਸਟਰ ਤੀੂਜਾ ਦਾ ਨਤੀਜਾ ਸੌ ਫੀਸਦੀ ਰਿਹਾ | ਪਿ੍ੰਸੀਪਲ ਡਾ: ਅਨੀਤਾ ਸਿੰਘ ਨੇ ਦੱਸਿਆ ਕਿ ਕਾਲਜ 'ਚੋਂ ਬੀ.ਐਸ.ਸੀ. ਸਮੈਸਟਰ ਪਹਿਲਾ ਦੀ ...

ਪੂਰੀ ਖ਼ਬਰ »

ਚਨੌਰ ਸਕੂਲ ਵਿਖੇ ਫਾਇਰ ਸੇਫ਼ਟੀ ਕੈਂਪ

ਭੰਗਾਲਾ, 19 ਮਈ (ਸਰਵਜੀਤ ਸਿੰਘ)-ਡੀ. ਐਮ. ਆਦਰਸ਼ ਪਬਲਿਕ ਸਕੂਲ ਚਨੌਰ ਵਿਖੇ ਪਿ੍ੰਸੀਪਲ ਗੁਲਸ਼ਨ ਕੁਮਾਰ ਰਿਸ਼ੀ ਰਾਜ ਦੀ ਅਗਵਾਈ 'ਚ ਫਾਇਰ ਸੇਫ਼ਟੀ ਕੈਂਪ ਲਗਾਇਆ ਗਿਆ | ਕੈਂਪ 'ਚ ਫਾਇਰ ਸੇਂਫਟੀ ਅਧਿਕਾਰੀਆਾ ਦੁਆਰਾ ਸਕੂਲ ਦੇ ਵਿਦਿਆਰਥੀਆਾ ਤੇ ਸਕੂਲ ਸਟਾਫ਼ ਨੂੰ ਅੱਗ ...

ਪੂਰੀ ਖ਼ਬਰ »

ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ

ਹਰਿਆਣਾ, 19 ਮਈ (ਹਰਮੇਲ ਸਿੰਘ ਖੱਖ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਕਲਾਸ ਦੇ ਨਤੀਜੇ 'ਚੋਂ ਜੀ.ਜੀ.ਡੀ.ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ...

ਪੂਰੀ ਖ਼ਬਰ »

ਮਹਿਨਾ 'ਚ ਵਿਧਾਇਕ ਡਾ: ਰਾਜ ਕੁਮਾਰ ਦਾ ਸਵਾਗਤ

ਚੱਬੇਵਾਲ, 19 ਮਈ (ਸਖ਼ੀਆ)-ਹਲਕਾ ਚੱਬੇਵਾਲ ਤੋਂ ਵਿਧਾਇਕ ਡਾ: ਰਾਜ ਕੁਮਾਰ ਆਪਣੀ ਜਿੱਤ ਮਗਰੋਂ ਪਹਿਲੀ ਵਾਰ ਪਿੰਡ ਮਹਿਨਾ ਪਹੁੰਚੇ, ਜਿਥੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਡਾ: ਰਾਜ ਨੇ ਕਿਹਾ ਕਿ ਉਹ ਸਮੁੱਚੇ ਹਲਕੇ ਦੇ ਸਮੂਹ ਵੋਟਰਾਂ ਦੇ ...

ਪੂਰੀ ਖ਼ਬਰ »

ਸਰਹਾਲਾ ਮੂੰਡੀਆਂ ਸਕੂਲ ਦਾ ਨਤੀਜਾ ਸੌ ਪ੍ਰਤੀਸ਼ਤ

ਬੱੁਲ੍ਹੋਵਾਲ, 19 ਮਈ (ਜਸਵੰਤ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਹਾਲਾ ਮੂੰਡੀਆਂ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ | ਪਿ੍ੰਸੀਪਲ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਸੀਤਾ ਰਾਣੀ ਨੇ 81 ਪ੍ਰਤੀਸ਼ਤ ਅੰਕ ਲੈ ਕੇ ਸਕੂਲ ...

ਪੂਰੀ ਖ਼ਬਰ »

ਲੁਟੇਰਿਆਂ ਨੇ ਪੱਤਰਕਾਰ ਨੂੰ ਲੁੱਟ ਕੇ ਤੇਜ਼ਧਾਰ ਹਥਿਆਰ ਨਾਲ ਕੀਤਾ ਜ਼ਖ਼ਮੀ

ਕੋਟਫਤੂਹੀ, 19 ਮਈ (ਅਟਵਾਲ)-ਪਿੰਡ ਢਾਡਾ 'ਤੇ ਮਹਿਰੋਵਾਲ ਵਿਚਕਾਰ ਢਾਡਾ ਕਲਾਂ ਸਕੂਲ ਤੋਂ ਅੱਗੇ ਸਾਈਕਲ ਸਵਾਰ ਕੋਲੋਂ ਮੋਟਰਸਾਈਕਲ ਸਵਾਰ ਲੁਟੇਰਿਆ ਵੱਲੋਂ ਪੰਜ ਸੌ ਰੁਪਏ ਨਗਦੀ ਖੋਹ ਕੇ ਜ਼ਖਮੀ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਓਮ ਪ੍ਰਕਾਸ਼ ਸ਼ਰਮਾ ਪੁੱਤਰ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ ਦੋ ਕਾਬੂ

ਹੁਸ਼ਿਆਰਪੁਰ, 19 ਮਈ (ਹਰਪ੍ਰੀਤ ਕੌਰ)-ਪੁਲਿਸ ਨੇ ਦੋ ਵੱਖ-ਵੱਖ ਥਾਵਾਂ ਤੋਂ ਦੋ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ | ਸਦਰ ਪੁਲਿਸ ਨੇ ਨੰਗਲ ਸ਼ਹੀਦਾਂ ਤੋਂ ਇਕ ਸਕੂਟਰ ਸਵਾਰ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 5040 ਨਸ਼ੀਲੇ ...

ਪੂਰੀ ਖ਼ਬਰ »

ਪੈਨਸ਼ਨਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਮੀਟਿੰਗ

ਦਸੂਹਾ, 19 ਮਈ (ਭੁੱਲਰ)-ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੇ ਵਿੱਤ ਸਕੱਤਰ ਅਤੇ ਸਰਕਲ ਕਨਵੀਨਰ ਸਤਾਰਾਂ ਸਿੰਘ ਕਠਾਣਾ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਨਾਲ ਪੈਨਸ਼ਨਰਾਂ ਨੂੰ ਆਉਂਦੀਆਂ ਮੁਸ਼ਕਿਲਾਂ ਸੰਬੰਧੀ ਮੀਟਿੰਗ ਕੀਤੀ ਗਈ | ...

ਪੂਰੀ ਖ਼ਬਰ »

ਹੰਸੀ ਜਠੇਰਿਆਂ ਦਾ ਮੇਲਾ ਭਲਕੇ

ਸ਼ਾਮਚੁਰਾਸੀ, 19 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਪਿੰਡ ਖ਼ਾਨਪੁਰ ਸਹੋਤੇ ਵਿਖੇ ਹੰਸੀ ਸਮਾਜ ਦੇ ਜਠੇਰਿਆਂ ਦੇ ਸਾਲਾਨਾ ਜੋੜ ਮੇਲਾ 21 ਮਈ ਨੂੰ ਹੰਸੀ ਜਠੇਰੇ ਸਥਾਨ ਖ਼ਾਨਪੁਰ 'ਚ ਮਨਾਇਆ ਜਾ ਰਿਹਾ ਹੈ | ਗੁਰਦੀਪ ਸਿਘ ਹੰਸੀ ਨੇ ਦੱਸਿਆ ਕਿ ਇਸ ਮੌਕੇ ਝੰਡੇ ਦੀ ਰਸਮ ਉਪਰੰਤ ...

ਪੂਰੀ ਖ਼ਬਰ »

ਕੇਂਦਰ ਅਤੇ ਯੂ.ਪੀ. ਸਰਕਾਰ ਦਾ ਪੁਤਲਾ ਸਾੜਿਆ

ਮਾਹਿਲਪੁਰ, 19 ਮਈ (ਦੀਪਕ ਅਗਨੀਹੋਤਰੀ)-ਵੱਖ-ਵੱਖ਼ ਜਥੇਬੰਦੀਆਂ ਵਲੋਂ ਸਥਾਨਕ ਫਗਵਾੜਾ ਰੋਡ 'ਤੇ ਸਬ ਤਹਿਸੀਲ ਕੰਪਲੈਕਸ ਸਾਹਮਣੇ ਕੇਦਰ ਦੀ ਸਰਕਾਰ ਤੇ ਯੂ.ਪੀ ਸਰਕਾਰ ਵੱਲੋ ਦਲਿਤਾਂ ਅਤੇ ਔਰਤਾਂ 'ਤੇ ਕੀਤੇ ਜਾ ਰਹੇ ਅੱਤਿਆਚਾਰ ਦੇ ਵਿਰੋਧ 'ਚ ਪ੍ਰਧਾਨ ਨਿਰਮਲ ਕੌਰ ਬੱਧਣ ...

ਪੂਰੀ ਖ਼ਬਰ »

ਅਦਾਲਤ ਦੇ ਹੁਕਮਾਂ ਦੀ ਉਲੰਘਣਾ 'ਤੇ 53 ਖਿਲਾਫ਼ ਮਾਮਲਾ ਦਰਜ

ਗੜ੍ਹਦੀਵਾਲਾ, 19 ਮਈ (ਚੱਗਰ)-17 ਮਈ ਨੂੰ ਗੜ੍ਹਦੀਵਾਲਾ-ਮਸਤੀਵਾਲ ਰੋਡ 'ਤੇ ਸਥਿਤ ਡੇਰਾ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਨਾਮਧਾਰੀ ਵਿਖੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਕੇ ਗੁਰਦਆਾਰਾ ਸਾਹਿਬ ਅੰਦਰ ਦਾਖਲ ਹੋਣ ਵਾਲੇ 53 ਦੇ ਕਰੀਬ ਨਾਮਧਾਰੀ ਸੰਪਰਦਾਇ ਦੇ ਲੋਕਾਂ ...

ਪੂਰੀ ਖ਼ਬਰ »

ਸਿਮਰਪ੍ਰੀਤ ਕੌਰ ਨੇ ਆਈ.ਟੀ. ਡਿਪਲੋਮਾ ਦੀ ਪ੍ਰੀਖਿਆ 'ਚੋਂ ਸੂਬਾ ਪੱਧਰੀ ਦੂਸਰਾ ਸਥਾਨ ਹਾਸਲ ਕੀਤਾ

ਦਸੂਹਾ, 19 ਮਈ (ਭੁੱਲਰ)-ਪਿੰਡ ਅੰਬਾਲਾ ਜੱਟਾ ਦੀ ਲੜਕੀ ਸਿਮਰਪ੍ਰੀਤ ਕੌਰ ਪੁੱਤਰੀ ਰਾਜਪਾਲ ਸਿੰਘ ਪੰਜਾਬੀ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜੀਨਪਿੰਡ ਨੇ ਆਈ. ਟੀ. ਡਿਪਲੋਮਾ ਦੀ ਪ੍ਰੀਖਿਆਂ 'ਚੋਂ ਸੂਬਾ ਪੱਧਰੀ ਦੂਸਰਾ ਸਥਾਨ ਹਾਸਲ ਕਰਕੇ ਇਲਾਕੇ ਦਾ ਨਾਂਅ ...

ਪੂਰੀ ਖ਼ਬਰ »

ਲੋਕ ਜਾਗਰੂਕਤਾ ਮੰਚ ਵੱਲੋਂ ਸਮਾਜ ਹਿਤੂ ਕਾਰਜ

ਦਸੂਹਾ, 19 ਮਈ (ਕੌਸ਼ਲ)-ਸਮਾਜ ਸੇਵਾ ਦੀ ਕੜੀ ਨੂੰ ਅੱਗੇ ਤੋਰਦਿਆਂ ਲੋਕ ਜਾਗਰੂਕਤਾ ਮੰਚ ਦਸੂਹਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਖੈਰਾਬਾਦ ਵਿਖੇ ਮੰਚ ਵੱਲੋਂ ਵਿਦਿਆਰਥੀਆਂ ਲਈ ਬਰਤਨ, ਮੈਟ ਅਤੇ ਲਿਖਣ ਸਮਗਰੀ ਭੇਟ ਕੀਤੀ ਗਈ | ਸਕੂਲ ਮੁਖੀ ਵੱਲੋਂ ਮੰਚ ਦੇ ...

ਪੂਰੀ ਖ਼ਬਰ »

ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਜੋੜ ਮੇਲੇ ਦੀ ਆਰੰਭਤਾ 'ਤੇ ਨਗਰ ਕੀਰਤਨ

ਗੜ੍ਹਸ਼ੰਕਰ, 19 ਮਈ (ਧਾਲੀਵਾਲ)-ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਦਸਮ ਪਿਤਾ ਜੀ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ਼ਹੀਦ ਗੰਜ ਅਕਾਲਗੜ੍ਹ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਤਾਗੱਦੀ ...

ਪੂਰੀ ਖ਼ਬਰ »

ਤੰਬਾਕੂ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ

ਦਸੂਹਾ, 19 ਮਈ (ਕੌਸ਼ਲ)-ਸਰਕਾਰੀ ਕੰਨਿਆ ਸ: ਸ: ਸਕੂਲ ਦਸੂਹਾ ਵਿਖੇ ਸ਼ਿਵਾਲਿਕ ਹਿਲਜ਼ ਵੈੱਲਫੇਅਰ ਸੁਸਾਇਟੀ ਵੱਲੋਂ ਤੰਬਾਕੂ ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸਕੂਲ ਪਿ੍ੰ: ਅਨੀਤਾ ਪਾਲ ਵੱਲੋਂ ਕੀਤੀ ਗਈ | ਵਿਸ਼ੇਸ਼ ਤੌਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX