ਤਾਜਾ ਖ਼ਬਰਾਂ


ਪਾਕਿਸਤਾਨ ਨੇ ਕੁਲਭੂਸ਼ਣ ਯਾਦਵ ਦੇ ਕਬੂਲਨਾਮੇ ਦਾ ਦੂਸਰਾ ਵੀਡੀਉ ਕੀਤਾ ਜਾਰੀ
. . .  24 minutes ago
ਇਸਲਾਮਾਬਾਦ, 22 ਜੂਨ - ਪਾਕਿਸਤਾਨ ਨੇ ਭਾਰਤੀ ਨਾਗਰਿਕ ਕੁਲਭੂਸ਼ਣ ਯਾਦਵ ਦੇ ਕਬੂਲਨਾਮੇ ਦਾ ਦੂਸਰਾ ਵੀਡੀਓ ਸੋਸ਼ਲ ਮੀਡੀਆ 'ਤੇ ਪਾਇਆ ਹੈ। ਇਹ ਵੀਡੀਉ ਪਾਕਿਸਤਾਨ ਦੇ ਮੇਜਰ ਜਨਰਲ ਆਸੀਫ ਗ਼ਫ਼ੂਰ ਨੇ ਰੀਲੀਜ਼ ਕੀਤਾ...
ਸੀ.ਬੀ.ਐੱਸ.ਈ. +2 ਆਨਲਾਈਨ ਰੀ ਚੈਕਿੰਗ ਅਰਜ਼ੀਆਂ ਲਈ ਮਿਤੀ 27 ਜੂਨ ਤੱਕ ਵਧਾਈ
. . .  39 minutes ago
ਪਾਕਿਸਤਾਨੀ ਹਮਲੇ 'ਚ 2 ਭਾਰਤੀ ਜਵਾਨ ਸ਼ਹੀਦ
. . .  44 minutes ago
ਸ੍ਰੀ ਨਗਰ, 22 ਜੂਨ - ਜੰਮੂ-ਕਸ਼ਮੀਰ ਦੇ ਪੁੰਛ 'ਚ ਪਾਕਿਸਤਾਨੀ ਬਾਰਡਰ ਐਕਸ਼ਨ ਟੀਮ (ਬੀ.ਏ.ਟੀ.) ਦੇ ਹਮਲੇ 'ਚ 2 ਭਾਰਤੀ ਜਵਾਨ...
ਰਾਸ਼ਟਰਪਤੀ ਚੋਣਾ ਸੰਬੰਧੀ ਨਿਤਿਸ਼ ਨਾਲ ਕਰਾਂਗਾ ਗੱਲਬਾਤ- ਲਾਲੂ
. . .  57 minutes ago
ਨਵੀਂ ਦਿੱਲੀ, 22 ਜੂਨ- ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸ਼ਾਦ ਯਾਦਵ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸੰਬੰਧੀ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ...
ਰਾਸ਼ਟਰਪਤੀ ਚੋਣ : 27 ਜੂਨ ਨੂੰ ਕਾਗ਼ਜ਼ ਦਾਖਲ ਕਰੇਗੀ ਮੀਰਾ ਕੁਮਾਰ
. . .  about 1 hour ago
ਨਵੀਂ ਦਿੱਲੀ, 22 ਜੂਨ - ਵਿਰੋਧੀ ਧਿਰ ਦੀ ਰਾਸ਼ਟਰਪਤੀ ਅਹੁਦੇ ਲਈ ਐਲਾਨੀ ਉਮੀਦਵਾਰ ਮੀਰਾ ਕੁਮਾਰ 27 ਜੂਨ ਨੂੰ ਆਪਣੇ ਨਾਮਜ਼ਦਗੀ...
ਸ਼੍ਰੋਮਣੀ ਕਮੇਟੀ ਵਿਧਾਨ ਸਭਾ 'ਚ ਹੋਈ ਦਸਤਾਰ ਬੇਅਦਬੀ ਦਾ ਮੁੱਦਾ ਵਿਚਾਰੇਗੀ- ਬਡੂੰਗਰ
. . .  about 1 hour ago
ਅਨੰਦਪੁਰ ਸਾਹਿਬ, 22 ਜੂਨ (ਜੇ.ਐੱਸ.ਨਿਕੂਵਾਲ, ਕਰਨੈਲ ਸਿੰਘ)- ਪੰਜਾਬ ਵਿਧਾਨ ਸਭਾ 'ਚ ਇੱਕ ਸਿੱਖ ਵਿਧਾਇਕ ਦੀ ਦਸਤਾਰ ਦੀ ਹੋਈ ਬੇਅਦਬੀ ਬਾਰੇ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ 26...
ਮੀਰਾ ਕੁਮਾਰ ਹੋਵੇਗੀ ਵਿਰੋਧੀ ਧਿਰ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ
. . .  about 2 hours ago
ਆਸਟ੍ਰੇਲੀਆ ਓਪਨ: ਮਲੇਸ਼ੀਆ ਦੀ ਸੋਨੀਆ ਚੀਹ ਨੂੰ ਹਰਾ ਕੇ ਸਾਇਨਾ ਨੇਹਵਾਲ ਕੁਆਰਟਰ ਫਾਈਨਲ
. . .  about 2 hours ago
26 ਜੂਨ ਤੋਂ ਬਾਅਦ ਉੱਤਰ ਭਾਰਤ 'ਚ ਭਾਰੀ ਮੀਂਹ ਦੀ ਸੰਭਾਵਨਾ
. . .  about 2 hours ago
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਵਿਰੋਧੀ ਧਿਰ ਦੀ ਬੈਠਕ 'ਚ ਪਹੁੰਚੇ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਵਿਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ
  •     Confirm Target Language  

ਜਗਰਾਓਂ

ਜਮਹੂਰੀ ਕਿਸਾਨ ਸਭਾ ਵੱਲੋਂ ਬਿਜਲੀ ਦੇ ਨਾਕਸ ਪ੍ਰਬੰਧਾਂ ਖਿਲਾਫ਼ ਪਾਵਰਕਾਮ ਦਫ਼ਤਰ ਲਲਤੋਂ ਦਾ ਘਿਰਾਓ

ਜੋਧਾਂ, 19 ਮਈ (ਗੁਰਵਿੰਦਰ ਸਿੰਘ ਹੈਪੀ)-ਜਮਹੂਰੀ ਕਿਸਾਨ ਸਭਾ ਪੰਜਾਬ ਇਕਾਈ ਮਨਸੂਰਾਂ ਦੇ ਕਿਸਾਨਾਂ ਵੱਲੋਂ ਖੇਤੀ ਸੈਕਟਰ ਨੂੰ ਪਾਵਰਕਾਮ ਦੇ ਨਾਕਸ ਪ੍ਰਬੰਧਾਂ ਕਾਰਨ ਪੂਰੀ ਬਿਜਲੀ ਨਾ ਮਿਲਣ ਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਰਘਬੀਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਲੋਕਾਂ ਨੂੰ ਮੁਫ਼ਤ ਦੀਆਂ ਸਲਾਹਾਂ ਦੇ ਕੇ ਡੰਗ ਟਪਾ ਰਿਹੈ 'ਸਿਹਤ ਵਿਭਾਗ'

ਲੋਹਟਬੱਦੀ, 19 ਮਈ (ਕੁਲਵਿੰਦਰ ਸਿੰਘ ਡਾਂਗੋਂ)- ਸਰਕਾਰਾਂ ਦੇ ਆਦੇਸ਼ਾਂ ਅਧੀਨ ਸਿਹਤ ਤੇ ਪਰਿਵਾਰ ਕਲਿਆਣ ਭਲਾਈ ਵਿਭਾਗ ਪੰਜਾਬ ਵਲੋਂ ਭਾਵੇਂ ਸਮੇਂ-ਸਮੇਂ 'ਤੇ ਲੋਕਾਂ ਨੂੰ ਰਿਸ਼ਟ-ਪੁਸ਼ਟ ਰੱਖਣ ਦੇ ਮੰਤਵ ਨਾਲ ਅਨੇਕਾਂ ਬਿਮਾਰੀਆਂ ਦੇ ਇਲਾਜ ਅਤੇ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਮੁਹਿੰਮ ਆਰੰਭਣ ਲਈ ਕਿਹਾ ਜਾਂਦਾ ਹੈ ਪਰ ਸਰਕਾਰਾਂ ਵਲੋਂ ਇੰਨ੍ਹਾਂ ਯੋਜਨਾਵਾਂ 'ਤੇ ਲੱਖਾਂ ਰੁਪਏ ਖ਼ਰਚ ਕੇ ਇਸ਼ਤਿਹਾਰ, ਪੋਸਟਰ ਅਤੇ ਪੈਫਲੈਂਟ, ਬੈਨਰ ਆਦਿ ਛਪਵਾਏ ਜਾਂਦੇ ਹਨ ਤਾਂ ਕਿ ਸਰਕਾਰਾਂ ਦਾ ਸੁਨੇਹਾ ਜ਼ਮੀਨੀ ਪੱਧਰ 'ਤੇ ਪੁੱਜਦਾ ਹੋ ਸਕੇ | ਇਸ ਦੇ ਚੱਲਦਿਆਂ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਆਦਿ ਉੱਚ ਅਧਿਕਾਰੀਆਂ ਵਲੋਂ ਸਮੁੱਚੇ ਸਟਾਫ਼ ਨੂੰ ਨਿਯਮਾਂ ਦਾ ਪਾਠ ਪੜ੍ਹਾਇਆ ਜਾਂਦਾ ਹੈ ਪਰ ਜਦੋਂ ਇਸ ਕੰਮ ਦਾ ਬੋਝ ਹੇਠਲੇ ਪੱਧਰ 'ਤੇ ਤੈਨਾਤ ਅਧਿਕਾਰੀਆਂ ਦੇ ਮੋਢਿਆਂ 'ਤੇ ਆਉਂਦਾ ਹੈ ਤਾਂ ਉਹ ਲੋਕਾਂ ਨਾਲ ਨੇੜਤਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਰਕਾਰਾਂ ਦਾ ਲੋਕ ਹਿੱਤੂ ਸੁਨੇਹਾ ਪਹੁੰਚਾਉਣ ਦੀ ਬਜਾਇ ਸਿਰਫ਼ ਖਾਨਾਪੂਰਤੀ ਕਰਕੇ ਹੀ ਡੰਗ ਟਪਾਉਣ ਨੂੰ ਤਰਜੀਹ ਦਿੰਦੇ ਵਿਖਾਈ ਦਿੰਦੇ ਹਨ | ਸਿਹਤ ਵਿਭਾਗ ਦੀ ਤਾਂ ਇਹ ਹਾਲਤ ਹੋ ਗਈ ਕਿ ਲੋਕਾਂ ਨੂੰ ਦਵਾਈਆਂ ਦੇਣ ਦੀ ਥਾਂ ਸਿਰਫ਼ ਮੁਫ਼ਤ ਦੀਆਂ ਸਲਾਹਾਂ ਦੇ ਕੇ ਡੰਗ ਟਪਾਉਣ ਨੂੰ ਅਹਿਮੀਅਤ ਦਿੱਤੀ ਜਾਣ ਲੱਗੀ ਹੈ | ਗਰਮੀ ਦੇ ਸੀਜ਼ਨ ਦੌਰਾਨ ਬਹੁਤ ਸਾਰੀਆਂ ਬਿਮਾਰੀਆਂ ਜਿਨ੍ਹਾਂ 'ਚ ਮਲੇਰੀਆ/ਡੇਂਗੂ ਆਦਿ ਮੱਛਰਾਂ, ਮੱਖੀਆਂ ਦੀ ਪੈਦਾਵਾਰ ਤੇ ਉੱਚਿਤ ਸਫ਼ਾਈ ਨਾ ਹੋਣ ਕਾਰਨ ਲੱਗਦੀਆਂ ਹਨ, ਜਿੰਨ੍ਹਾਂ ਦੀ ਲਪੇਟ 'ਚ ਆਉਣ ਵਾਲੇ ਲੋਕ ਸਰੀਰਕ ਅਤੇ ਆਰਥਿਕ ਤੌਰ 'ਤੇ ਪੂਰੀ ਤਰ੍ਹਾਂ ਝੰਬੇ ਜਾ ਰਹੇ ਹਨ | ਇਸ ਸਬੰਧ 'ਚ ਸਥਾਨਕ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਛੱਪੜ, ਨਾਲੀਆਂ ਅਤੇ ਸੜਕਾਂ ਕਿਨਾਰੇ ਮਣਾਂ-ਮੂੰਹੀ ਘਾਹ ਫੂਸ/ਗੰਦਗੀ ਪਈ ਹੈ | ਇਨ੍ਹਾਂ ਹਾਲਾਤਾਂ 'ਚ ਪੈਦਾ ਹੋਣ ਵਾਲੇ ਮੱਛਰਾਂ/ਕੀੜੇ-ਮਕੌੜਿਆਂ ਦੇ ਖਾਤਮੇ ਲਈ ਸਿਹਤ ਵਿਭਾਗ ਵਲੋਂ ਦਵਾਈਆਂ ਦਾ ਛਿੜਕਾਅ ਕਰਨ ਲਈ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ | ਸਾਬਕਾ ਚੇਅਰਮੈਨ ਗੁਰਮੁਖ ਸਿੰਘ ਲਤਾਲਾ ਨੇ ਕਿਹਾ ਕਿ ਵਿਭਾਗ ਵਲੋਂ ਆਮ ਲੋਕਾਂ 'ਚ ਕੋਈ ਵੀ ਜਾਗਰੂਕਤਾ ਰੈਲੀ ਜਾਂ ਸੈਮੀਨਾਰ ਨਹੀਂ ਕੀਤੇ ਜਾਂਦੇ ਸਗੋਂ ਕੁਝ ਕੁ ਗਿਣਤੀ ਆਪਣੇ ਨਜ਼ਦੀਕੀਆਂ ਜਾਂ ਫਿਰ ਮੀਡੀਆ ਦੇ ਮਾਧਿਅਮ ਰਾਹੀਂ ਹੀ ਲੋਕਾਂ 'ਚ ਜਾਗਰੂਕਤਾ ਲਿਆਉਣ ਲਈ ਮੱਛਰ/ਮਲੇਰੀਏ ਤੋਂ ਬਚਣ ਲਈ ਆਪਣੇ ਘਰਾਂ ਦੁਆਲੇ ਪਾਣੀ ਨਾ ਖੜ੍ਹਨ ਦਿੱਤਾ ਜਾਵੇ, ਕੂਲਰ ਸਾਫ਼ ਰੱਖੇ ਜਾਣ, ਟੋਭਿਆਂ 'ਚ ਕਾਲਾ ਤੇਲ ਪਾਇਆ ਜਾਵੇ, ਜੇਕਰ ਬੁਖ਼ਾਰ ਹੋਵੇ ਤਾਂ ਟੈਸਟ ਕਰਵਾਏ ਜਾਣ ਵਰਗੀਆਂ ਡੰਗ ਟਪਾਊ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ | ਇਸ ਤਰ੍ਹਾਂ ਨਾਲ ਸਿਹਤ ਵਿਭਾਗ ਆਪਣੀਆਂ ਜਿੰਮੇਵਾਰੀਆਂ ਤੋਂ ਭੱਜਦਾ ਵਿਖਾਈ ਦੇ ਰਿਹਾ ਹੈ | ਉਨ੍ਹਾਂ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਤੋਂ ਮੰਗ ਕੀਤੀ ਕਿ ਹਰ ਯੋਜਨਾ ਦਾ ਹੇਠਲੇ ਪੱਧਰ 'ਤੇ ਲਾਭ ਦੁਆਉਣ ਲਈ ਵਿਭਾਗ ਖਿਲਾਫ਼ ਸਖ਼ਤੀ ਵਰਤੀ ਜਾਵੇ |


ਖ਼ਬਰ ਸ਼ੇਅਰ ਕਰੋ

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਵਿਧਾਇਕ ਮਾਣੂੰਕੇ ਨੂੰ ਦਿੱਤਾ ਮੰਗ-ਪੱਤਰ

ਭੂੰਦੜੀ, 19 ਮਈ (ਕੁਲਦੀਪ ਸਿੰਘ ਮਾਨ)-ਆਂਗਣਵਾੜੀ ਵਰਕਰ ਤੇ ਹੈਲਪਰਾਂ ਨੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੂੰ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ਤੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਸਿੱਧਵਾਂ ਬੇਟ ਵੱਲੋਂ ਆਂਗਣਵਾੜੀ ਇੰਪਲਾਈਜ਼ ਫੈਡਰੇਸ਼ਨ ਆਲ ...

ਪੂਰੀ ਖ਼ਬਰ »

ਖੇਤੀਬਾੜੀ ਅਫ਼ਸਰ ਸੁਧਾਰ ਵੱਲੋਂ ਮੂੰਗੀ ਦੀ ਫ਼ਸਲ ਦਾ ਨਿਰੀਖਣ

ਗੁਰੂਸਰ ਸੁਧਾਰ, 19 ਮਈ (ਬਲਵਿੰਦਰ ਸਿੰਘ ਧਾਲੀਵਾਲ)-ਮੁੱੱਖ ਖੇਤੀਬਾੜੀ ਅਫ਼ਸਰ ਡਾ. ਪਰਮਜੀਤ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਅਫ਼ਸਰ ਡਾ. ਨਿਰਮਲ ਸਿੰਘ ਵੱੱਲੋਂ ਆਪਣੀ ਟੀਮ ਡਾ. ਸੰਤੋਸ਼ ਕੁਮਾਰ ਏ.ਡੀ.ਓ, ਰਵਿੰਦਰ ਕੁਮਾਰ ਏ.ਈ.ਓ, ਪਿ੍ਤਪਾਲ ਸਿੰਘ ...

ਪੂਰੀ ਖ਼ਬਰ »

ਸਕੀਮ 'ਤੇ ਆਏ ਫੌਜੀ ਨੂੰ ਮੋਟਰਸਾਇਕਲ ਲੁਟੇਰਿਆਂ ਨੇ ਲੱੁਟਿਆ

ਜਗਰਾਉਂ, 19 ਮਈ (ਅਜੀਤ ਸਿੰਘ ਅਖਾੜਾ)- ਜਗਰਾਉਂ ਨਜ਼ਦੀਕ ਇਕ ਫੌਜ਼ੀ ਜਵਾਨ ਨੂੰ ਕੁਝ ਅਣਪਛਾਤੇ ਲੁਟੇਰਿਆਂ ਵੱਲੋਂ ਲੱੁਟ ਲੈਣ ਦੀ ਖ਼ਬਰ ਹੈ | ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਅਜੇ ਕੁਮਾਰ ਪੱੁਤਰ ਸਤਿੰਦਰ ਸਿੰਘ ਵਾਸੀ ਸਿਕੰਦਰਪੁਰ (ਹਰਿਆਣਾ) ਜੋ ਕਿ ਬਤੌਰ ਨਾਇਕ ...

ਪੂਰੀ ਖ਼ਬਰ »

ਭੱਠਾ ਮਜ਼ਦੂਰਾਂ ਵੱਲੋਂ ਭੱਠਾ ਮਾਲਕ 'ਤੇ ਮਜ਼ਦੂਰੀ ਨਾ ਦੇਣ ਦਾ ਦੋਸ਼

ਮੁੱਲਾਂਪੁਰ-ਦਾਖਾ, 19 ਮਈ (ਨਿਰਮਲ ਸਿੰਘ ਧਾਲੀਵਾਲ)- ਸਥਾਨਿਕ ਕਸਬੇ ਦੇ ਲਾਗਲੇ ਪਿੰਡਾਂ 'ਚ ਭੱਠਿਆਂ 'ਤੇ ਪਥੇਰ, ਚਿਣਾਈ, ਨਿਕਾਸੀ, ਕੇਰੀ ਵਾਲੇ ਮਜ਼ਦੂਰਾਂ ਨੂੰ ਭੱਠਾ ਮਾਲਕਾਂ ਵੱਲੋਂ ਅਦਾਇਗੀ ਨਾ ਕਰਨ ਦੇ ਰੋਸ਼ ਵਿਚ ਵੱਡੀ ਗਿਣਤੀ ਭੱਠਾ ਮਜ਼ਦੂਰਾਂ ਸਾਬਕਾ ਵਿਧਾਇਕ ...

ਪੂਰੀ ਖ਼ਬਰ »

ਤੰਬਾਕੂ ਵੇਚਣ ਵਾਲਿਆਂ ਦੇ ਚਲਾਨ ਕੱਟੇ

ਭੂੰਦੜੀ, 19 ਮਈ (ਕੁਲਦੀਪ ਸਿੰਘ ਮਾਨ)- ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਤੰਬਾਕੂ 'ਤੇ ਲਗਾਈ ਪਾਬੰਦੀ ਦੇ ਹੁਕਮਾਂ ਨੂੰ ਹੇਠਲੇ ਪੱਧਰ ਤੱਕ ਸੁਚੱਜੇ ਢੰਗ ਨਾਲ ਲਾਗੂ ਕਰਨ ਦੇ ਮਕਸਦ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਤੇ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਸਿਹਤ ...

ਪੂਰੀ ਖ਼ਬਰ »

ਬਲੌਜ਼ਮ ਕਾਨਵੈਂਟ ਵਿਖੇ ਸੈਮੀਨਾਰ ਕਰਵਾਇਆ

ਜਗਰਾਉਂ, 19 ਮਈ (ਜੋਗਿੰਦਰ ਸਿੰਘ)- ਬਲੌਜ਼ਮ ਕਾਨਵੈਂਟ ਸਕੂਲ ਜਗਰਾਉਂ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜੋ ਕਿ ਉਨ੍ਹਾਂ ਦੀ ਇਸ ਕਲਾਸ ਤੋਂ ਬਾਅਦ ਅਗਲੀ ਪੜ੍ਹਾਈ ਦੀ ਚੋਣ ਸਬੰਧੀ ਸੀ | ਇਸ ਵਿਚ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਚੂਰਾ ਪੋਸਤ ਸਮੇਤ ਇਕ ਕਾਬੂ, ਮੁਕੱਦਮਾ ਦਰਜ

ਰਾਏਕੋਟ, 19 ਮਈ (ਬਲਵਿੰਦਰ ਸਿੰਘ ਲਿੱਤਰ)-ਪੁਲਿਸ ਚੌਾਕੀ ਜਲਾਲਦੀਵਾਲ ਦੇ ਇੰਚਾਰਜ ਏ.ਐੱਸ.ਆਈ. ਜਸਵੀਰ ਸਿੰਘ ਬੁੱਟਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਇਕ ਵਿਅਕਤੀ ਨੂੰ ਪਿੰਡ ਬਾਹਮਣੀਆ ਵੱਲੋਂ ਪੈਦਲ ਆਉਂਦਿਆਂ ਦੇਖਿਆ, ਜਿਸ ਦੇ ਹੱਥ ਵਿਚ ਇਕ ਪਲਾਸਟਿਕ ਦਾ ਲਿਫਾਫਾ ...

ਪੂਰੀ ਖ਼ਬਰ »

ਬੱਚਿਆਂ ਨੂੰ ਸਿੱਖੀ ਸਰੂਪ 'ਚ ਸਜਾਉਣ ਲਈ ਮਾਪੇ ਸੰਜੀਦਾ ਹੋਣ-ਸੰਤ ਜਸਦੇਵ ਸਿੰਘ

ਲੋਹਟਬੱਦੀ, 19 ਮਈ (ਕੁਲਵਿੰਦਰ ਸਿੰਘ ਡਾਂਗੋਂ)- ਪੱਛਮੀ ਸਭਿਅਤਾ ਦੇ ਪ੍ਰਭਾਵ 'ਚ ਸਾਡੇ ਛੋਟੇ ਬੱਚੇ ਤੇ ਨੌਜਵਾਨ ਪੀੜ੍ਹੀ ਕੁਰਾਹੇ ਪੈ ਰਹੀ ਜਿਸ ਕਾਰਨ ਉਨ੍ਹਾਂ ਦੇ ਵਿੱਦਿਅਕ ਜੀਵਨ 'ਚ ਵੱਡੀ ਖੜੋਤ ਆ ਕੇ ਉਹ ਧਰਮ ਦੇ ਖੇਤਰ ਤੋਂ ਮੂੰਹ ਮੋੜ ਰਹੇ ਹਨ | ਸਾਡਾ ਸਿੱਖ ਇਤਿਹਾਸ ...

ਪੂਰੀ ਖ਼ਬਰ »

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਪੁਲਿਸ ਨੇ ਕੱਟੇ ਚਲਾਨ

ਜਗਰਾਉਂ, 19 ਮਈ (ਅਜੀਤ ਸਿੰਘ ਅਖਾੜਾ)-ਸ਼ਹਿਰ 'ਚ ਮਹੌਲ ਨੂੰ ਸ਼ਾਂਤ ਬਣਾਈ ਰੱਖਣ ਤੇ ਇਕਾਰਗਤਾ ਨੂੰ ਬਕਰਰਾਰ ਰੱਖਣ ਲਈ ਐੱਸ.ਐੱਸ.ਪੀ ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੀ.ਐੱਸ.ਪੀ. ਕੰਵਰਪਾਲ ਸਿੰਘ ਦੀ ਅਗਵਾਈ ਵਿਚ ਪੁਲਿਸ ਦੀ ਵਿਸ਼ੇਸ਼ ਟੀਮ ਵੱਲੋਂ ...

ਪੂਰੀ ਖ਼ਬਰ »

ਬੀ.ਬੀ.ਐੱਸ.ਬੀ. ਸਕੂਲ ਦੇ ਬੱਚਿਆਂ ਲਈ 'ਪੂਲ ਪਾਰਟੀ' ਦਾ ਆਯੋਜਨ

ਸਿੱਧਵਾਂ ਬੇਟ, 19 ਮਈ (ਜਸਵੰਤ ਸਿੰਘ ਸਲੇਮਪੁਰੀ)- ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਗਰਮੀ ਦੀ ਰੁੱਤ ਨੂੰ ਵੇਖਦਿਆਂ ਪੂਲ ਪਾਰਟੀ ਦਾ ਆਯੋਜਿਨ ਕੀਤਾ ਗਿਆ, ਜਿਸ ਨੂੰ ਲੈ ਕੇ ਨਰਸਰੀ ਕਲਾਸ ਦੇ ਨੰਨੇ-ਮੁੰਨ੍ਹੇ ਬੱਚਿਆਂ ਵਿਚ ਖੁਸ਼ੀ ਤੇ ਉਤਸ਼ਾਹ ਦਾ ...

ਪੂਰੀ ਖ਼ਬਰ »

ਅਚੀਵਰਜ਼ ਅਕੈਡਮੀ ਦੇ ਵਿਦਿਆਰਥੀ ਆਈਲੈਟਸ ਦੇ ਨਤੀਜਿਆਂ 'ਚ ਛਾਏ

ਜਗਰਾਉਂ, 19 ਮਈ (ਜੋਗਿੰਦਰ ਸਿੰਘ)-ਅਚੀਵਰਜ਼ ਅਕੈਡਮੀ ਜਗਰਾਉਂ ਦੇ ਵਿਦਿਆਰਥੀਆਂ ਨੇ ਆਈਲੈਟਸ ਦੇ ਨਤੀਜਿਆਂ 'ਚ ਮੱਲਾਂ ਮਾਰ ਕੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ | ਇਸ ਸੰਸਥਾ ਦੀ ਡਾਇਰੈਕਟਰ ਮਨਦੀਪ ਕੌਰ ਜੋ ਕਿ ਪਿਛਲੇ 10 ਸਾਲਾਂ ਤੋਂ ਆਈਲੈਟਸ ਦੀ ਕੋਚਿੰਗ ਨਾਲ ਜੁੜੀ ਹੋਈ ...

ਪੂਰੀ ਖ਼ਬਰ »

ਸ਼੍ਰੋਅਦ. ਵਿਧਾਨ ਸਭਾ ਹਲਕਾ ਰਾਏਕੋਟ ਦੀ ਮੀਟਿੰਗ 21 ਨੂੰ

ਰਾਏਕੋਟ, 19 ਮਈ (ਬਲਵਿੰਦਰ ਸਿੰਘ ਲਿੱਤਰ)-ਵਿਧਾਨ ਸਭਾ ਹਲਕਾ ਰਾਏਕੋਟ ਦੀ ਮੀਟਿੰਗ 21 ਮਈ ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ 10ਵੀਂ ਰਾਏਕੋਟ ਵਿਖੇ ਹੋਵੇਗੀ | ਇਸ ਮੌਕੇ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜਥੇ. ਮੋਹਣ ਸਿੰਘ ਤਲਵੰਡੀ, ਚੇਅਰਮੈਨ ਇੰਦਰਜੀਤ ...

ਪੂਰੀ ਖ਼ਬਰ »

ਐੱਸ. ਜੀ. ਜੀ. ਕਾਲਜ ਦੇ ਨਤੀਜੇ 'ਚ ਲੜਕੀਆਂ ਨੇ ਮੱਲਾਂ ਮਾਰੀਆਂ

ਰਾਏਕੋਟ, 19 ਮਈ (ਬਲਵਿੰਦਰ ਸਿੰਘ ਲਿੱਤਰ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੁਆਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਗਏ ਐਮ. ਕਾਮ ਸਮੈਸਟਰ ਤੀਜੇ ਦੇ ਨਤੀਜੇ ਵਿਚ ਲੜਕੀਆਂ ਨੇ ਮੱਲਾਂ ਮਾਰੀਆਂ | ਇਸ ਮੌਕੇ ...

ਪੂਰੀ ਖ਼ਬਰ »

ਵੱਖ-ਵੱਖ ਜਥੇਬੰਦੀਆਂ ਵੱਲੋਂ ਢਾਡੀ ਗੁਲਸ਼ਨ ਚੰਗਣ ਦੇ ਜਥੇ ਦਾ ਵਤਨ ਪਰਤਣ 'ਤੇ ਸਨਮਾਨ

ਹੰਬੜਾਂ, 19 ਮਈ (ਸਲੇਮਪੁਰੀ)-ਗੁਰਦੁਆਰਾ ਸਾਹਿਬ ਪਿੰਡ ਚੰਗਣਾਂ ਵਿਖੇ ਗ੍ਰਾਮ ਪੰਚਾਇਤ, ਖੇਡ ਕਲੱਬ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਪੰਥ ਦੇ ਪ੍ਰਸਿੱਧ ਪ੍ਰਚਾਰਕ ਤੇ ਢਾਡੀ ਗੁਲਜ਼ਾਰ ਸਿੰਘ ਗੁਲਸ਼ਨ ਚੰਗਣ ਜੋ ਪਿਛਲੇ ਸਮੇਂ ਤੋਂ ਆਪਣੇ ਜਥੇ ਜਿਨ੍ਹਾਂ 'ਚ ਢਾਡੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX