ਤਾਜਾ ਖ਼ਬਰਾਂ


ਬਾਲੀਵੁੱਡ ਨੇ ਜ਼ਾਇਰਾ ਵਸੀਮ ਨਾਲ ਹੋਈ ਛੇੜਛਾੜ ਦੀ ਕੀਤੀ ਨਿਖੇਧੀ
. . .  7 minutes ago
ਮੁੰਬਈ, 11 ਦਸੰਬਰ - ਬਾਲੀਵੁੱਡ ਦੀਆਂ ਉੱਘੀਆਂ ਅਭਿਨੇਤਰੀਆਂ ਕਰੀਨਾ ਕਪੂਰ, ਭੂਮੀ ਪਡੇਨੇਕਰ ,ਤਪਸੀ ਪੰਨੂ ਤੇ ਮਾਧੂਰੀ ਦੀਕਸ਼ਤ ਸਮੇਤ ਕਈਆਂ ਨੇ ਜ਼ਾਇਰਾ ਵਸੀਮ ਨਾਲ ਹੋਈ ਛੇੜਛਖਾਣੀ ਦੀ ਨਿੰਦਿਆ ਕੀਤੀ ਹੈ। 17 ਸਾਲਾਂ ਕੌਮੀ ਅਵਾਰਡ ਜੇਤੂ ਜ਼ਾਇਰਾ ਵਸੀਮ, ਜਿਸ ਨੇ...
ਜੰਮੂ ਕਸ਼ਮੀਰ 'ਚ ਹੋਈ ਤਾਜ਼ਾ ਬਰਫ਼ਬਾਰੀ
. . .  31 minutes ago
ਸ੍ਰੀਨਗਰ, 11 ਦਸੰਬਰ - ਜੰਮੂ ਕਸ਼ਮੀਰ ਦੇ ਪੀਰ ਪੰਜਾਲ ਦੀਆਂ ਪਹਾੜੀਆਂ 'ਤੇ ਅੱਜ ਤਾਜ਼ਾ ਬਰਫ਼ਬਾਰੀ ਹੋਈ ਹੈ। ਭਾਰੀ ਬਰਫ਼ਬਾਰੀ ਕਾਰਨ ਮੁਗਲ ਰੋਡ ਬੰਦ ਕਰ ਦਿੱਤਾ ਗਿਆ...
ਦਿੱਲੀ 'ਚ ਅਫ਼ਰੀਕੀ ਨਾਗਰਿਕ ਦੀ ਸੜਕ ਕਿਨਾਰੇ ਮਿਲੀ ਲਾਸ਼
. . .  40 minutes ago
ਨਵੀਂ ਦਿੱਲੀ, 11 ਦਸੰਬਰ - ਦਿੱਲੀ ਵਿਚ ਅੱਜ ਸਵੇਰੇ ਇਕ ਅਫ਼ਰੀਕੀ ਮੂਲ ਦੇ ਨਾਗਰਿਕ ਦੀ ਐਮ.ਜੀ. ਰੋਡ 'ਤੇ ਲਾਸ਼ ਬਰਾਮਦ ਕੀਤੀ ਗਈ ਹੈ। ਉਸ ਦੀ ਪਹਿਚਾਣ ਬਾਰੇ ਪਤਾ ਲਗਾਇਆ ਜਾ ਰਿਹਾ...
ਚੀਨ ਦੇ ਵਿਦੇਸ਼ ਮੰਤਰੀ ਨੇ ਸੁਸ਼ਮਾ ਸਵਰਾਜ ਨਾਲ ਕੀਤੀ ਮੁਲਾਕਾਤ
. . .  52 minutes ago
ਨਵੀਂ ਦਿੱਲੀ, 11 ਦਸੰਬਰ - ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਆਗੂਆਂ 'ਚ ਉੱਚ ਪੱਧਰੀ ਵਫਦ ਸਮੇਤ ਬੈਠਕ ਵੀ...
ਅੱਜ ਪੰਜਾਬ ਦੇ ਕਈ ਹਿੱਸਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਸ਼
. . .  about 1 hour ago
ਓਠੀਆ (ਅੰਮ੍ਰਿਤਸਰ) 11 ਦਸੰਬਰ (ਗੁਰਵਿੰਦਰ ਸਿੰਘ ਛੀਨਾ) - ਪੰਜਾਬ ਦੇ ਅੱਜ ਕਈ ਹਿੱਸਿਆਂ ਵਿਚ ਬਾਰਸ਼ ਪੈ ਰਹੀ ਹੈ। ਉੱਥੇ ਹੀ ਬੀਤੀ ਅੱਧੀ ਰਾਤ ਤੋ ਜ਼ਿਲ੍ਹਾ ਅੰਮ੍ਰਿਤਸਰ ਦੇ ਨਾਲ ਲੱਗਦੇ ਇਲਾਕਿਆਂ ਵਿਚ ਹਲਕੀ ਬਾਰਸ਼ ਪੈ ਰਹੀ...
ਵ੍ਰਿੰਦਾਵਨ 'ਚ ਜ਼ਹਿਰ ਦੇ ਕੇ 13 ਮੋਰ ਮਾਰੇ
. . .  about 1 hour ago
ਮਥੁਰਾ, 11 ਦਸੰਬਰ - ਉਤਰ ਪ੍ਰਦੇਸ਼ ਦੇ ਵ੍ਰਿੰਦਾਵਨ 'ਚ ਗਰੁੜ ਗੋਵਿੰਦ ਮੰਦਰ ਨੇੜੇ ਜ਼ਹਿਰੀਲਾ ਅਨਾਜ ਦੇ ਕੇ 13 ਮੋਰ ਮਾਰ ਦਿੱਤੇ ਗਏ। ਜਦਕਿ ਚਾਰ ਮੋਰਾਂ ਨੂੰ ਬਚਾਅ ਲਿਆ...
ਹੰਦਵਾੜਾ ਮੁੱਠਭੇੜ ਦੌਰਾਨ ਇਕ ਨਾਗਰਿਕ ਵੀ ਮਾਰਿਆ ਗਿਆ
. . .  about 2 hours ago
ਸ੍ਰੀਨਗਰ, 11 ਦਸੰਬਰ - ਹੰਦਵਾੜਾ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ ਵਿਚ ਤਿੰਨ ਅੱਤਵਾਦੀ ਢੇਰ ਹੋਏ ਹਨ, ਇਸ ਦੌਰਾਨ ਇਕ ਨਾਗਰਿਕ ਦੀ ਵੀ ਮੌਤ ਹੋ ਗਈ...
ਟਰੈਕਟਰ ਤੇ ਟਰੱਕ ਵਿਚਾਲੇ ਟੱਕਰ, 10 ਮੌਤਾਂ
. . .  about 2 hours ago
ਮਿਰਜ਼ਾਪੁਰ, 11 ਦਸੰਬਰ - ਉਤਰ ਪ੍ਰਦੇਸ਼ ਦੇ ਮਿਰਜ਼ਾਪੁਰ 'ਚ ਟਰੱਕ ਤੇ ਟਰੈਕਟਰ ਵਿਚਾਲੇ ਹੋਈ ਟੱਕਰ ਵਿਚ 10 ਲੋਕਾਂ ਦੀ ਮੌਤ ਹੋ ਗਈ...
ਮੁੱਠਭੇੜ 'ਚ ਤਿੰਨ ਅੱਤਵਾਦੀ ਢੇਰ
. . .  about 2 hours ago
ਦਲੀਪ ਕੁਮਾਰ 95 ਸਾਲਾਂ ਦੇ ਹੋਏ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਵਿਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ
  •     Confirm Target Language  

ਫ਼ਤਹਿਗੜ੍ਹ ਸਾਹਿਬ

ਭੱਦਲਥੂਹਾ ਤੋਂ ਰੰਘੇੜਾ ਖ਼ੁਰਦ ਸੜਕ 'ਤੇ ਘਟੀਆ ਮਟੀਰੀਅਲ ਪਾਉਣ ਦਾ ਦੋਸ਼

ਅਮਲੋਹ, 19 ਮਈ (ਕੁਲਦੀਪ ਸ਼ਾਰਦਾ)-ਪਿੰਡ ਭੱਦਲਥੂਹਾ ਤੋਂ ਰੰਘੇੜਾ ਖ਼ੁਰਦ ਤੱਕ 1 ਕਰੋੜ 15 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਸੜਕ ਉੱਪਰ ਠੇਕੇਦਾਰ ਵੱਲੋਂ ਅੱਤ ਘਟੀਆ ਦਰਜੇ ਦਾ ਮਟੀਰੀਅਲ ਪਾਉਣ 'ਤੇ ਅੱਜ ਇਸ ਸੜਕ ਉੱਪਰੋਂ ਦੀ ਲੰਘਣ ਵਾਲੇ ਰਾਹਗੀਰਾਂ ਤੇ ਪਿੰਡ ਭੱਦਲਥੂਹਾ, ...

ਪੂਰੀ ਖ਼ਬਰ »

ਕਿਸਾਨ ਮੱਛੀ ਪਾਲਣ ਦਾ ਧੰਦਾ ਅਪਣਾ ਕੇ ਦੁੱਗਣੀ ਆਮਦਨ ਲੈ ਸਕਦੇ ਹਨ-ਚੱਠਾ

ਫ਼ਤਹਿਗੜ੍ਹ ਸਾਹਿਬ, 19 ਮਈ (ਭੂਸ਼ਨ ਸੂਦ, ਅਰੁਣ ਆਹੂਜਾ)-ਮੱਛੀ ਪਾਲਣ ਦਾ ਧੰਦਾ ਰਵਾਇਤੀ ਖੇਤੀ ਦੇ ਬਦਲ ਵਜੋਂ ਬਹੁਤ ਹੀ ਲਾਹੇਵੰਦ ਤੇ ਢੁਕਵਾਂ ਧੰਦਾ ਹੈ ਅਤੇ ਕਿਸਾਨ ਮੱਛੀ ਪਾਲਣ ਦੇ ਧੰਦੇ ਨੂੰ ਅਪਣਾ ਕੇ ਵਧੇਰੇ ਮੁਨਾਫ਼ਾ ਕਮਾ ਸਕਦੇ ਹਨ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਗੁਰਗੱਦੀ ਦਿਵਸ ਮਨਾਇਆ

ਫ਼ਤਹਿਗੜ੍ਹ ਸਾਹਿਬ, 19 ਮਈ (ਰਾਜਿੰਦਰ ਸਿੰਘ)- ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹਰ ਰੋਜ਼ ਰਾਤ 9 ਵਜੇ ਤੋਂ ਸੰਗਤਾਂ ਇਕੱਠੀਆਂ ਹੋ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਦੀਆਂ ਹਨ ਤੇ ਸਾਰੇ ਗੁਰੂ ਸਾਹਿਬਾਨ ਦੇ ਗੁਰਪੁਰਬ ਤੇ ਦਿਹਾੜੇ ਮਨਾਉਂਦੀਆਂ ਆ ਰਹੀਆਂ ਹਨ ...

ਪੂਰੀ ਖ਼ਬਰ »

ਮੋਬਾਈਲ ਲੁਟੇਰਾ ਕਾਬੂ

ਨੋਗਾਵਾਂ, 19 ਮਈ (ਰਵਿੰਦਰ ਮੌਦਗਿਲ)- ਬਸੀ ਪਠਾਣਾ ਪੁਲਿਸ ਨੇ ਕਰੀਬ 19 ਸਾਲ ਦੇ ਨੌਜਵਾਨ ਮੋਬਾਈਲ ਲੁਟੇਰਾ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਐਸ.ਐਚ.ਓ. ਗੁਰਵੰਤ ਸਿੰਘ ਨੇ ਦੱਸਿਆ ਕਿ ਪ੍ਰੇਮ ਸਿੰਘ ਵਾਸੀ ਬਹਾਦਰਗੜ੍ਹ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਬੀ.ਡੀ.ਪੀ.ੳ ਦਫ਼ਤਰ ...

ਪੂਰੀ ਖ਼ਬਰ »

ਉੱਤਮ ਕਿਸਮ ਦਾ ਬੀਜ ਬਾਗ਼ਬਾਨੀ ਵਿਭਾਗ ਤੋਂ ਲਿਆ ਜਾਵੇ-ਡਾ: ਮਾਨ

ਫ਼ਤਹਿਗੜ੍ਹ ਸਾਹਿਬ, 19 ਮਈ (ਭੂਸ਼ਨ ਸੂਦ, ਰਾਜਿੰਦਰ ਸਿੰਘ)-ਸਹਾਇਕ ਡਾਇਰੈਕਟਰ ਬਾਗ਼ਬਾਨੀ ਵਿਭਾਗ ਡਾ. ਸਵਰਨ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਗ਼ਬਾਨੀ ਵਿਭਾਗ ਖੇਤੀ ਵਿੱਚ ਵਿਭਿੰਨਤਾ ਲਿਆਉਣ ਲਈ ਅਹਿਮ ਰੋਲ ਅਦਾ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਭੁੱਕੀ ਸਮੇਤ ਗਿ੍ਫ਼ਤਾਰ 3 ਵਿਅਕਤੀਆਂ ਦੇ ਰਿਮਾਂਡ 'ਚ 2 ਦਿਨਾ ਵਾਧਾ

ਮੰਡੀ ਗੋਬਿੰਦਗੜ੍ਹ, 19 ਮਈ (ਬਲਜਿੰਦਰ ਸਿੰਘ)- ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ 1 ਕੁਇੰਟਲ 4 ਕਿੱਲੋਗਰਾਮ ਭੁੱਕੀ ਚੂਰਾ ਪੋਸਤ ਸਮੇਤ ਗਿ੍ਫ਼ਤਾਰ ਕੀਤੇ 3 ਵਿਅਕਤੀਆਂ ਨੂੰ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਪੁਲਿਸ ਨੇ 2 ਦਿਨਾਂ ਦਾ ਹੋਰ ਰਿਮਾਂਡ ਹਾਸਿਲ ...

ਪੂਰੀ ਖ਼ਬਰ »

-ਮਾਮਲਾ ਬੱਚਿਆਂ ਦੇ ਵਜ਼ੀਫ਼ੇ ਦੇ ਪੈਸੇ ਕੱਟ ਲਏ ਜਾਣ ਦਾ- ਬੈਂਕ ਵਾਲੇ ਜ਼ੀਰੋ ਬੈਲੇਂਸ ਖੋਲ੍ਹਣ 'ਚ ਕਰਦੇ ਹਨ ਟਾਲਮਟੋਲ-ਖੱਟੜਾ

ਫ਼ਤਹਿਗੜ੍ਹ ਸਾਹਿਬ, 19 ਮਈ (ਭੂਸ਼ਨ ਸੂਦ)- ਇਕ ਪਾਸੇ ਤਾਂ ਸਰਕਾਰ ਬੱਚਿਆ ਨੰੂ ਸਿੱਖਿਅਤ ਕਰਨ ਲਈ ਮੁਫ਼ਤ ਸਹੂਲਤਾਂ ਦੇ ਰਹੀ ਹੈ ਅਤੇ ਬੱਚਿਆ ਦੇ ਪੜ੍ਹਾਈ 'ਤੇ ਹੋਣ ਵਾਲੇ ਖ਼ਰਚੇ ਵੀ ਸਰਕਾਰ ਵਲੋਂ ਭੇਜੇ ਜਾ ਰਹੇ ਹਨ, ਪਰ ਦੂਜੇ ਪਾਸੇ ਬੈਂਕਾਂ ਦੀਆਂ ਕਥਿਤ ਤੌਰ 'ਤੇ ...

ਪੂਰੀ ਖ਼ਬਰ »

ਛੇੜਛਾੜ ਦੇ ਦੋਸ਼ੀ ਨੂੰ 1 ਸਾਲ ਕੈਦ

ਨੋਗਾਵਾਂ, 19 ਮਈ (ਰਵਿੰਦਰ ਮੌਦਗਿਲ)- ਵਧੀਕ ਸੈਸ਼ਨ ਜੱਜ ਫ਼ਤਿਹਗੜ੍ਹ ਸਾਹਿਬ ਦੀ ਅਦਾਲਤ ਨੇ ਟਰੇਨ 'ਚ ਸਫ਼ਰ ਦੌਰਾਨ ਬੱਚੀ ਨਾਲ ਛੇੜਛਾੜ ਕਰਨ ਦੇ ਦੋਸ਼ ਤਹਿਤ ਨਾਮਜ਼ਦ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਹੈ | ਜੱਜ ਸਾਹਿਬ ਨੇ ਦੋਸ਼ੀ ਦਲੀਪ ਸਿੰਘ ਨੂੰ 1 ਸਾਲ ਕੈਦ ਦੀ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਤਵਾਦ ਵਿਰੋਧੀ ਦਿਵਸ ਮਨਾਇਆ

ਫ਼ਤਹਿਗੜ੍ਹ ਸਾਹਿਬ, 19 ਮਈ (ਭੂਸ਼ਨ ਸੂਦ, ਰਾਜਿੰਦਰ ਸਿੰਘ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਕੰਵਲਪ੍ਰੀਤ ਬਰਾੜ ਦੀ ਅਗਵਾਈ ਹੇਠ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ...

ਪੂਰੀ ਖ਼ਬਰ »

ਅੱਜ ਤੇ 22 ਨੂੰ ਜ਼ਿਲ੍ਹੇ ਦੇ ਕੁੱਝ ਹਿੱਸਿਆਂ 'ਚ ਬਿਜਲੀ ਬੰਦ ਰਹੇਗੀ-ਢੀਂਡਸਾ

ਫ਼ਤਹਿਗੜ੍ਹ ਸਾਹਿਬ, 19 ਮਈ (ਭੂਸ਼ਨ ਸੂਦ, ਰਾਜਿੰਦਰ ਸਿੰਘ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਅਮਨਦੀਪ ਸਿੰਘ ਢੀਂਡਸਾ ਨੇ ਦੱਸਿਆ ਕਿ ਵੰਡ ਮੰਡਲ ਸਰਹਿੰਦ ਅਧੀਨ ਚੱਲਦੇ 11 ਕੇ.ਵੀ. ਕ੍ਰਿਸ਼ਨਾ ਫੀਡਰ ਅਧੀਨ ਉਪ ਮੰਡਲ ਦਿਹਾਤੀ ...

ਪੂਰੀ ਖ਼ਬਰ »

ਸੇਵਾ ਭਾਰਤੀ ਖਮਾਣੋਂ ਦੀ ਮੀਟਿੰਗ

ਖਮਾਣੋਂ, 19 ਮਈ (ਜੋਗਿੰਦਰ ਪਾਲ)-ਸੇਵਾ ਭਾਰਤੀ ਖਮਾਣੋਂ ਦੀ ਮੀਟਿੰਗ ਵਿੱਚ ਸੇਵਾ ਭਾਰਤੀ ਖਮਾਣੋਂ ਦੀ ਨਵੀਂ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਪ੍ਰਦੀਪ ਕੁਮਾਰ ਸਕੱਤਰ ਪੰਜਾਬ ਅਤੇ ਨਰੇਸ਼ ਕੁਮਾਰ ਵਧਵਾ ਸਹਿ ਵਿਭਾਗ ਸਕੱਤਰ ਵਿਸ਼ੇਸ਼ ਤੌਰ 'ਤੇ ਪਹੁੰਚੇ | ...

ਪੂਰੀ ਖ਼ਬਰ »

ਵਿਧਾਇਕ ਲਖਵੀਰ ਸਿੰਘ ਲੱਖਾ ਦਾ ਸਨਮਾਨ

ਫ਼ਤਹਿਗੜ੍ਹ ਸਾਹਿਬ, 19 ਮਈ (ਭੂਸ਼ਨ ਸੂਦ)-ਸਰਹਿੰਦ ਜੀ.ਟੀ. ਰੋਡ ਬੱਸ ਸਟਾਪ ਦੇ ਅੱਡਾ ਇੰਚਾਰਜਾਂ ਵੱਲੋਂ ਪਾਇਲ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਮੁੱਖ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ 30 ਨੂੰ ਧਰਨਾ-ਭੁਪਿੰਦਰ ਕੌਰ

ਅਮਲੋਹ, 19 ਮਈ (ਰਾਮ ਸ਼ਰਨ ਸੂਦ/ਕੁਲਦੀਪ ਸਾਰਦਾ)-ਆਂਗਣਵਾੜੀ ਮੁਲਾਜਮ ਯੂਨੀਅਨ ਬਲਾਕ ਅਮਲੋਹ ਦੇ ਅਹੁਦੇਦਾਰਾਂ ਦੀ ਅੱਜ ਇੱਥੇ ਹੋਈ ਮੀਟਿੰਗ ਉਪਰੰਤ ਯੂਨੀਅਨ ਦੀ ਬਲਾਕ ਸਕੱਤਰ ਭੁਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੁੱਲ ਹਿੰਦ ਫੈਡਰੇਸ਼ਨ ਆਫ਼ ਆਂਗਣਵਾੜੀ ...

ਪੂਰੀ ਖ਼ਬਰ »

ਸਹਿਕਾਰੀ ਸਭਾਵਾਂ ਨੂੰ 30 ਪੀ.ਓ.ਐਸ. ਮਸ਼ੀਨਾਂ ਦਿੱਤੀਆਂ

ਅਮਲੋਹ, 19 ਮਈ (ਭੂਸ਼ਨ ਸੂਦ)- ਕਿਸਾਨਾਂ ਦੇ ਖਾਤੇ ਵਿਚ ਸਿੱਧੀ ਸਬਸਿਡੀ ਪਾਉਣ ਦੇ ਮਕਸਦ ਨਾਲ ਅੱਜ ਏ.ਆਰ. ਅਮਲੋਹ ਸੋਹਨ ਲਾਲ ਸਹਿਕਾਰੀ ਸਭਾਵਾਂ ਨੇ ਸਕੱਤਰਾਂ ਨੂੰ 30 ਪੀ.ਓ.ਐਸ ਮਸ਼ੀਨਾਂ ਵੰਡੀਆਂ | ਇਸ ਮੌਕੇ ਸ੍ਰੀ ਸੋਹਨ ਲਾਲ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਦਿਸ਼ਾ ...

ਪੂਰੀ ਖ਼ਬਰ »

ਰਣਵੀਰ ਬਣਿਆ ਹੈੱਡ ਬੁਆਏ ਤੇ ਇਸ਼ਲੀਨ ਬਣੀ ਹੈੱਡ ਗਰਲ

ਫ਼ਤਹਿਗੜ੍ਹ ਸਾਹਿਬ, 19 ਮਈ (ਭੂਸ਼ਨ ਸੂਦ)- ਵਿਦਿਆਰਥੀਆਾ 'ਚ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨ ਲਈ ਸਥਾਨਕ ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਵਿੱਚ ਵਿਦਿਆਰਥੀ ਪ੍ਰੀਸ਼ਦ ਦਾ ਗਠਨ ਕੀਤਾ ਗਿਆ | ਪਿ੍ੰਸੀਪਲ ਸੰਗੀਤਾ ਸ਼ਰਮਾ ਦੇ ਮੁਤਾਬਿਕ ਰਣਵੀਰ ਸਿੰਘ ਨੂੰ ਹੈੱਡ ਬੁਆਏ ...

ਪੂਰੀ ਖ਼ਬਰ »

ਨਗਰ ਕੌ ਾਸਲ ਦਫ਼ਤਰ 'ਚ ਧਾਰਮਿਕ ਸਮਾਗਮ

ਬਸੀ ਪਠਾਣਾ, 19 ਮਈ (ਗੁਰਬਚਨ ਸਿੰਘ ਰੁਪਾਲ)-ਨਗਰ ਕੌਾਸਲ ਦੇ ਦਫ਼ਤਰੀ ਸਟਾਫ਼ ਅਤੇ ਪ੍ਰਧਾਨ ਪਰਵਿੰਦਰ ਸਿੰਘ ਸੱਲ੍ਹ ਦੀ ਕੌਾਸਲਰ ਟੀਮ ਵਲੋਂ ਅਦਾਰੇ ਦੀ ਚੜ੍ਹਦੀਕਲਾ ਅਤੇ ਸਰਬੱਤ ਦੇ ਭਲੇ ਹਿਤ ਇੱਕ ਸ਼ਾਨਦਾਰ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿੱਥੇ ਨਵੇਂ ਉਸਾਰੇ ਕਮਰੇ ...

ਪੂਰੀ ਖ਼ਬਰ »

ਮਾਰੂਤੀ ਡਿਜ਼ਾਇਰ ਦਾ ਨਵਾਂ ਮਾਡਲ ਲਾਂਚ

ਫ਼ਤਹਿਗੜ੍ਹ ਸਾਹਿਬ, 19 ਮਈ (ਅਰੁਣ ਆਹੂਜਾ)- ਫ਼ਤਹਿਗੜ੍ਹ ਸਾਹਿਬ ਵਿਖੇ ਹੁਸ਼ਿਆਰਪੁਰ ਆਟੋ ਮੋਬਾਈਲਸ਼ ਵਲੋਂ ਅੱਜ ਆਯੋਜਿਤ ਕੀਤੇ ਇੱਕ ਪ੍ਰੋਗਰਾਮ ਦੌਰਾਨ ਨਗਰ ਕੌਾਸਲ ਪ੍ਰਧਾਨ ਸ਼ੇਰ ਸਿੰਘ ਵੱਲੋਂ ਮਾਰੂਤੀ ਡਿਜ਼ਾਇਰ ਦਾ ਨਵਾਂ ਮਾਡਲ ਲਾਂਚ ਕੀਤਾ ਗਿਆ, ਜਿਸ ਦੌਰਾਨ ਇਹ ...

ਪੂਰੀ ਖ਼ਬਰ »

ਜਮੀਤਗੜ੍ਹ ਰਾਮਪੁਰ ਸੰਪਰਕ ਸੜਕ ਦੀ ਹਾਲਤ ਤਰਸਯੋਗ

ਚੁੰਨ੍ਹੀ, 19 ਮਈ (ਗੁਰਪ੍ਰੀਤ ਸਿੰਘ ਬਿਲਿੰਗ)- ਪਿੰਡ ਜਮੀਤਗੜ੍ਹ ਤੋਂ ਪਿੰਡ ਰਾਮਪੁਰ ਨੂੰ ਆਪਸ ਵਿਚ ਜੋੜਨ ਵਾਲੀ ਸੰਪਰਕ ਸੜਕ ਪਿਛਲੇ ਲੰਮੇ ਅਰਸੇ ਤੋਂ ਆਪਣੀ ਤਰਸ ਯੋਗ ਹਾਲਤ ਵਿਚੋਂ ਦੀ ਗੁਜਰ ਰਹੀ ਹੈ | ਜਿਸ ਕਾਰਨ ਇਨ੍ਹਾਂ ਪਿੰਡਾਂ ਦਾ ਆਪਸੀ ਰਾਬਤਾ ਕਰਨਾ ਬਹੁਤ ਹੀ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਵਰਕਰ ਧਰਨਿਆਂ ਦੀ ਥਾਂ ਕਾਂਗਰਸ ਸਰਕਾਰ ਨੂੰ ਸਹਿਯੋਗ ਦੇਣ- ਰਣਦੀਪ, ਰਾਜਾ, ਹੈਪੀ

ਅਮਲੋਹ, 19 ਮਈ (ਰਾਮ ਸ਼ਰਨ ਸੂਦ, ਕੁਲਦੀਪ ਸ਼ਾਰਦਾ)- ਅਕਾਲੀ-ਭਾਜਪਾ ਨੇਤਾਵਾਂ ਨੂੰ ਧਰਨੇ ਅਤੇ ਮੁਜ਼ਾਹਰੇ ਕਰਨ ਦੀ ਥਾਂ ਕਾਂਗਰਸ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ, ਇਹ ਗੱਲ ਅਮਲੋਹ ਹਲਕੇ ਦੇ ਵਿਧਾਇਕ ਕਾਕਾ ਰਣਦੀਪ ਸਿੰਘ, ਪ੍ਰਦੇਸ਼ ਕਾਂਗਰਸ ਦੇ ਸਕੱਤਰ ਜਸਮੀਤ ...

ਪੂਰੀ ਖ਼ਬਰ »

ਸਿੱਧੂਪੁਰ ਕਲਾਂ ਸਕੂਲ 'ਚ ਸਮਾਜਿਕ ਕੁਰੀਤੀਆਂ ਿਖ਼ਲਾਫ਼ ਸੈਮੀਨਾਰ

ਸੰਘੋਲ, 19 ਮਈ (ਹਰਜੀਤ ਸਿੰਘ ਮਾਵੀ)-ਪਿੰਡ ਸਿੱਧੂਪੁਰ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਿੰਡ ਵਾਸੀਆਂ ਤੇ ਸਮੂਹ ਸਕੂਲ ਸਟਾਫ ਦੇ ਸਹਿਯੋਗ ਸਦਕਾ ਸਮਾਜਿਕ ਕੁਰੀਤੀਆਂ ਿਖ਼ਲਾਫ਼ ਇੱਕ ਸੈਮੀਨਾਰ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ...

ਪੂਰੀ ਖ਼ਬਰ »

ਸਕੀਮਾਂ 'ਚ ਕਟੌਤੀਆਂ ਬਾਰੇ ਅਕਾਲੀ ਵਰਕਰ ਲੋਕਾਂ ਨੂੰ ਜਾਣੂੰ ਕਰਵਾਉਣ-ਰਾਜੂ ਖੰਨਾ

ਅਮਲੋਹ, 19 ਮਈ (ਰਾਮ ਸ਼ਰਨ ਸੂਦ, ਕੁਲਦੀਪ ਸ਼ਾਰਦਾ)-ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿਚ ਅੱਜ ਇੱਕ ਵਿਸ਼ੇਸ਼ ਮੀਟਿੰਗ ਪਾਰਟੀ ਦਫ਼ਤਰ ਅਮਲੋਹ ਵਿਖੇ ਹੋਈ ਜਿਸ ਵਿਚ ਸ਼ੋ੍ਰਮਣੀ ਅਕਾਲੀ ਦਲ ਨੂੰ ...

ਪੂਰੀ ਖ਼ਬਰ »

ਹਲਕੇ ਦੇ ਵਿਕਾਸ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਕੰਮ ਕਰਾਾਗੇ-ਵਿਧਾਇਕ ਨਾਗਰਾ

ਫ਼ਤਹਿਗੜ੍ਹ ਸਾਹਿਬ, 19 ਮਈ (ਅਰੁਣ ਆਹੂਜਾ)- ਆਉਣ ਵਾਲੇ 5 ਸਾਲਾਂ 'ਚ ਹਲਕਾ ਫ਼ਤਹਿਗੜ੍ਹ ਸਾਹਿਬ ਦਾ ਚੋਤਰਫਾ ਵਿਕਾਸ ਕਰਕੇ ਇਸ ਨੂੰ ਇੱਕ ਮਾਡਲ ਹਲਕੇ ਵਜੋਂ ਵਿਕਸਤ ਕੀਤਾ ਜਾਵੇਗਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪਿੰਡ ਦਾਦੂਮਾਜਰਾ ...

ਪੂਰੀ ਖ਼ਬਰ »

132 ਬੋਤਲ ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਨੋਗਾਵਾਂ, 19 ਮਈ (ਰਵਿੰਦਰ ਮੌਦਗਿਲ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਦੇ ਨਿਰਦੇਸ਼ 'ਤੇ ਬੀਤੀ ਦੇਰ ਰਾਤ ਕੀਤੀ ਨਾਕੇਬੰਦੀ ਦੌਰਾਨ ਚੁੰਨੀ ਪੁਲਿਸ ਨੇ ਇੱਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਗੁਰਵੰਤ ਸਿੰਘ ...

ਪੂਰੀ ਖ਼ਬਰ »

ਭਾਜਪਾ ਮੰਡਲ ਖਮਾਣੋਂ ਦੀ ਮੀਟਿੰਗ

ਖਮਾਣੋਂ, 19 ਮਈ (ਮਨਮੋਹਣ ਸਿੰਘ ਕਲੇਰ)- ਭਾਜਪਾ ਮੰਡਲ ਖਮਾਣੋਂ ਦੀ ਇੱਕ ਅਹਿਮ ਮੀਟਿੰਗ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜਨਮ ਸ਼ਤਾਬਦੀ ਸਮਾਗਮ ਦੇ ਸਬੰਧ ਵਿਚ ਮੰਡਲ ਪ੍ਰਧਾਨ ਬਚਨ ਲਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਖਮਾਣੋਂ ਵਿਖੇ ਹੋਈ | ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਜੇ ਮਨਰੇਗਾ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਦੇਵਾਂਗੇ ਅਸਤੀਫ਼ੇ-ਸਰਪੰਚ ਪਰਵਿੰਦਰ ਸਿੰਘ

ਜਖ਼ਵਾਲੀ, 19 ਮਈ (ਨਿਰਭੈ ਸਿੰਘ)- ਪਿੰਡ ਬਧੌਛੀ ਕਲਾਂ ਵਿਖੇ ਪਿਛਲੇ ਕਾਫ਼ੀ ਸਮੇਂ ਮਨਰੇਗਾ ਦਾ ਕੰਮ ਨਾ ਸ਼ੁਰੂ ਹੋਣ ਕਾਰਨ ਪਿੰਡ ਵਾਸੀਆਂ ਤੇ ਗਰਾਮ ਪੰਚਾਇਤ ਬਧੌਛੀ ਕਲਾਂ ਵਿਚ ਰੋਸ ਫੈਲ ਗਿਆ ਹੈ ਤੇ ਉਨ੍ਹਾਂ ਵਲੋਂ ਚਿਤਾਵਨੀ ਦੇ ਦਿੱਤੀ ਗਈ ਹੈ ਕਿ ਜੇਕਰ ਜਲਦੀ ਹੀ ਪਿੰਡ ...

ਪੂਰੀ ਖ਼ਬਰ »

ਅੱਤਵਾਦ ਵਿਰੋਧੀ ਦਿਵਸ ਦੇ ਮੱਦੇਨਜ਼ਰ ਸਹੁੰ ਚੁੱਕੀ

ਖਮਾਣੋਂ, 19 ਮਈ (ਮਨਮੋਹਣ ਸਿੰਘ ਕਲੇਰ)- 21 ਮਈ ਨੂੰ ਅੱਤਵਾਦ ਵਿਰੋਧੀ ਦਿਵਸ ਮਨਾਉਣ ਦੇ ਮੱਦੇਨਜ਼ਰ ਸਰਕਾਰੀ ਹਦਾਇਤਾਂ ਮੁਤਾਬਿਕ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਤਹਿਸੀਲਦਾਰ ਹਰਫੂਲ ਸਿੰਘ ਦੀ ਅਗਵਾਈ ਵਿੱਚ ਅੱਤਵਾਦ ਵਿਰੋਧੀ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ | ਸਾਦੇ ...

ਪੂਰੀ ਖ਼ਬਰ »

ਗੋਡਿਆਂ ਦੀ ਬਿਮਾਰੀ ਦੇ ਇਲਾਜ ਲਈ ਸਰਹੰਦ ਵਿਖੇ ਲਗਾਇਆ ਕੈਂਪ 22 ਤੱਕ ਰਹੇਗਾ ਜਾਰੀ-ਡਾ: ਰਾਠੀ

ਸਰਹੰਦ, 19 ਮਈ (ਅ.ਬ.)¸ਗੋਡਿਆਂ ਦੀ ਬਿਮਾਰੀ ਨਾਲ ਪੀੜਤ ਮਰੀਜ਼ ਜਿਨ੍ਹਾਂ ਦੇ ਗੋਡਿਆਂ ਦੀ ਗਰੀਸ ਖਤਮ ਹੋ ਚੁੱਕੀ ਹੈ ਅਤੇ ਉਹ ਮਰੀਜ਼ ਚੱਲਣ ਫਿਰਨ, ਪੌੜੀਆਂ ਚੜਨ ਉਤਰਨ ਵਿਚ ਦਿੱਕਤ ਮਹਿਸੂਸ ਕਰਕੇ ਹਨ ਉਨ੍ਹਾਂ ਮਰੀਜ਼ਾਂ ਨੂੰ ਹੁਣ ਆਪ੍ਰੇਸ਼ਨ ਕਰਵਾਉਣ ਦੀ ਕੋਈ ਲੋੜ ਨਹੀਂ ...

ਪੂਰੀ ਖ਼ਬਰ »

ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਕੱਟੇ

ਫ਼ਤਹਿਗੜ੍ਹ ਸਾਹਿਬ, 19 ਮਈ (ਭੂਸ਼ਨ ਸੂਦ)- ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ. ਖੇੜਾ ਡਾ. ਸਰਬਜੀਤ ਸਿੰਘ ਦੀ ਅਗਵਾਈ ਵਿਚ ਤੰਬਾਕੂ ਵਿਰੋਧੀ ਜਾਗਰੂਕਤਾ ਮੁਹਿੰਮ ਚਲਾਈ ਗਈ, ਜਿਸ ਤਹਿਤ ਪਿੰਡਾ ਵਿਚ ਮੀਟਿੰਗਾਂ ਕਰਨ ਦੇ ਨਾਲ-ਨਾਲ ਤੰਬਾਕੂ ਵੇਚਣ ਵਾਲਿਆਂ ਦੇ ਚਲਾਨ ਵੀ ਕੀਤੇ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਹਰ ਵਰਗ ਨਾਲ ਪੂਰਾ ਇਨਸਾਫ਼ ਕਰੇਗੀ-ਵਿਧਾਇਕ ਨਾਗਰਾ

ਫ਼ਤਹਿਗੜ੍ਹ ਸਾਹਿਬ, 19 ਮਈ (ਭੂਸ਼ਨ ਸੂਦ)-ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪਿੰਡ ਬਾਲਪੁਰ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਨ੍ਹਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ | ਉਨ੍ਹਾਂ ਵੋਟਰਾਂ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਵੀ ...

ਪੂਰੀ ਖ਼ਬਰ »

ਪਿੰਡ ਹਰਗਣਾਂ ਵਾਸੀਆਂ ਨੇ ਵਿਧਾਇਕ ਜੀ.ਪੀ. ਦਾ ਕੀਤਾ ਸਨਮਾਨ

ਬਸੀ ਪਠਾਣਾਂ, 19 ਮਈ (ਐਚ.ਐਸ.ਗੌਤਮ)-ਪਿੰਡ ਹਰਗਣਾਂ ਦੇ ਪਿੰਡ ਵਾਸੀਆਂ, ਪਾਰਟੀ ਵਰਕਰਾਂ ਅਤੇ ਸਮਰਥਕਾਂ ਨੇ ਹਲਕਾ ਬਸੀ ਪਠਾਣਾਂ ਤੋਂ ਕਾਂਗਰਸ ਪਾਰਟੀ ਦੀ ਸੀਟ ਤੋਂ ਜਿੱਤੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਦੀ ਜਿੱਤ ਦੀ ਖ਼ੁਸ਼ੀ ਵਿੱਚ ਸਨਮਾਨ ਸਮਾਰੋਹ ਦਾ ਆਯੋਜਨ ...

ਪੂਰੀ ਖ਼ਬਰ »

ਸੜਕ ਦੀ ਮੁਰੰਮਤ ਕਰਵਾਈ

ਨੰਦਪੁਰ ਕਲੌੜ, 19 ਮਈ (ਜਰਨੈਲ ਸਿੰਘ ਧੁੰਦਾ)- ਬਲਾਕ ਬੱਸੀ ਪਠਾਣਾਂ ਅਧੀਨ ਪਿੰਡ ਦਮਹੇੜੀ ਵਿਖੇ ਕਿਸਾਨ ਆਗੂ ਗੁਰਚਰਨ ਸਿੰਘ ਮੁੰਡੀ ਨੇ ਸਰਕਾਰੀ ਵਿਭਾਗ ਦੀ ਉਡੀਕ ਛੱਡ ਕੇ ਰਸਤੇ ਦੀ ਮੁਰੰਮਤ ਕਰਨ ਲਈ ਆਪਣਾ ਯੋਗਦਾਨ ਪਾਇਆ ਹੈ | ਉਨ੍ਹਾਂ ਦੱਸਿਆ ਪਿੰਡ ਦੀ ਸੜਕ ਵਿਚ ਕਾਫ਼ੀ ...

ਪੂਰੀ ਖ਼ਬਰ »

ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 19 ਮਈ (ਭੂਸ਼ਨ ਸੂਦ)- ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੀ ਮੀਟਿੰਗ ਅੱਜ ਇੱਥੇ ਸੂਬਾ ਪ੍ਰਧਾਨ ਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਦੇ ਫ਼ੈਸਲੇ ਪੈੱ੍ਰਸ ਨਾਲ ਸਾਂਝੇ ਕਰਦਿਆਂ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸਾਥੀ ਅਮਰ ਨਾਥ ਕੂੰਮ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਚੋਣਾਂ 'ਚ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਦੀ ਪੂਰਤੀ ਕਰੇ-ਹਰੀ ਸਿੰਘ ਟੌਹੜਾ

ਫ਼ਤਹਿਗੜ੍ਹ ਸਾਹਿਬ, 19 ਮਈ (ਭੂਸ਼ਨ ਸੂਦ)- ਅੱਜ ਪੰਜਾਬ ਦੇ ਸਰਕਾਰੀ ਅਤੇ ਅਰਧ ਸਰਕਾਰੀ ਮੁਲਾਜ਼ਮਾਂ ਦੀ ਨੁਮਾਇੰਦਾ ਜਥੇਬੰਦੀ ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕੱਤਰਤਾ ਫ਼ਤਹਿਗੜ੍ਹ ਸਾਹਿਬ ਵਿਖੇ ਗ਼ਰੀਬ ਸਿੰਘ ਮੈੜਾਂ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਹੋਈ, ਇਸ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਪੰਜਾਬ ਦੇ ਪੀੜਤ ਸਿੱਖਾਂ ਨੂੰ ਵੀ ਇਨਸਾਫ਼ ਦਿਵਾਏ- ਭਾਈ ਰੰਧਾਵਾ

ਫ਼ਤਹਿਗੜ੍ਹ ਸਾਹਿਬ, 19 ਮਈ (ਮਨਪ੍ਰੀਤ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਨੂੰ ਮੱਧ ਪ੍ਰਦੇਸ਼ ਦੇ ਸਿਕਲੀਗਰਾਂ ਦੇ ਨਾਲ-ਨਾਲ ਪੰਜਾਬ ਦੇ ਪੀੜਤ ਸਿੱਖਾਂ ਦੀ ਵੀ ਸਾਰ ਲੈਣੀ ਚਾਹੀਦੀ ਹੈ, ਤਾਂ ਜੋ ਪੰਜਾਬ ਦੇ ਪੀੜਤ ...

ਪੂਰੀ ਖ਼ਬਰ »

ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਪੁਲਿਸ ਵਚਨਬੱਧ-ਹਰਨੇਕ ਸਿੰਘ

ਫ਼ਤਹਿਗੜ੍ਹ ਸਾਹਿਬ, 19 ਮਈ (ਅਰੁਣ ਆਹੂਜਾ)- ਜੋ ਸਮਾਜ ਵਿਰੋਧੀ ਅਨਸਰ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦਾ ਆਦੀ ਬਣਾ ਕੇ ਸੂਬੇ ਦੀ ਨੀਂਹ ਨੂੰ ਖੋਖਲਾ ਕਰਨ ਦੇ ਨਾਪਾਕ ਇਰਾਦੇ ਰੱਖਦੇ ਹਨ, ਉਨ੍ਹਾਂ ਦੇ ਮਨਸੂਬਿਆਂ ਨੂੰ ਕਦੇ ਵੀ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਅਜਿਹੇ ...

ਪੂਰੀ ਖ਼ਬਰ »

ਵਧੀਆ ਅੰਕ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ

ਅਮਲੋਹ, 19 ਮਈ (ਰਾਮ ਸਰਨ ਸੂਦ)-ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਮੱਲ੍ਹਾਂ ਮਾਰੀਆਂ¢ ਪਿ੍ੰਸੀਪਲ ਹਰਪਾਲ ਸਿੰਘ ਰੰਧਾਵਾ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ...

ਪੂਰੀ ਖ਼ਬਰ »

ਮਾਂ ਦਿਵਸ ਮੌਕੇ ਕੁਕਿੰਗ ਮੁਕਾਬਲੇ ਕਰਵਾਏ

ਖਮਾਣੋਂ, 19 ਮਈ (ਜੋਗਿੰਦਰ ਪਾਲ)-ਸਰਵਹਿੱਤਕਾਰੀ ਵਿੱਦਿਆ ਮੰਦਿਰ, ਖਮਾਣੋਂ ਦੇ ਵਿਦਿਆਰਥੀਆਂ ਨੇ ਕੋਰਡੀਆ ਸੰਸਥਾਨ ਵਿਖੇ ਮਨਾਏ ਇੰਟਰਨੈਸ਼ਨਲ ਮਦਰਜ਼ ਡੇਅ ਮੌਕੇ ਹਿੱਸਾ ਲਿਆ | ਇਸ ਦੌਰਾਨ ਕੁਕਿੰਗ ਮੁਕਾਬਲੇ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਿਰ ਖਮਾਣੋਂ, ਸਰਕਾਰੀ ...

ਪੂਰੀ ਖ਼ਬਰ »

ਪਿੰਡ ਸੰਗਤਪੁਰਾ ਵਿਖੇ ਡੇਂਗੂ ਜਾਗਰੂਕਤਾ ਕੈਂਪ

ਫ਼ਤਹਿਗੜ੍ਹ ਸਾਹਿਬ/ਜਖ਼ਵਾਲੀ, 19 ਮਈ (ਅਰੁਣ ਆਹੂਜਾ, ਨਿਰਭੈ ਸਿੰਘ)- ਮੁੱਢਲਾ ਸਿਹਤ ਕੇਂਦਰ ਚਨਾਰਥਲ ਕਲਾਂ ਦੇ ਐਸ.ਐਮ.ਓ ਡਾ.ਕ੍ਰਿਸ਼ਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਪਿੰਡ ਸੰਗਤਪੁਰਾ ਸੋਢੀਆਂ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਆਮ ਲੋਕਾਂ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਚੁੰਨ੍ਹੀ, 19 ਮਈ (ਗੁਰਪ੍ਰੀਤ ਸਿੰਘ ਬਿਲਿੰਗ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਾਲੀ ਆਲਾ ਸਿੰਘ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਹਰਨੇਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਇੰਸ ਗਰੁੱਪ 'ਚ ਸਿਮਰਨਜੋਤ ਕੌਰ, ਦਮਨਪ੍ਰੀਤ ਕੌਰ, ...

ਪੂਰੀ ਖ਼ਬਰ »

ਵਿਧਾਇਕ ਜੀ.ਪੀ. ਵੱਲੋਂ ਪਿੰਡ ਕਮਾਲੀ ਦਾ ਦੌਰਾ

ਨੰਦਪੁਰ ਕਲੌੜ, 19 ਮਈ (ਜਰਨੈਲ ਸਿੰਘ ਧੁੰਦਾ)- ਸਬ ਡਵੀਜ਼ਨ ਬੱਸੀ ਪਠਾਣਾਂ ਅਧੀਨ ਪਿੰਡ ਕਮਾਲੀ ਵਿਖੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਵਿਧਾਇਕ ਬਣਾਉਣ ਲਈ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ | ਨਗਰ ਨਿਵਾਸੀਆਂ ਨੇ ਵਿਧਾਇਕ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 19 ਮਈ (ਭੂਸ਼ਨ ਸੂਦ)- ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਦੀ ਮੀਟਿੰਗ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਭੁਪਿੰਦਰ ਸਿੰਘ ਕੁਤਬੇਵਾਲ, ਜ਼ਿਲ੍ਹਾ ...

ਪੂਰੀ ਖ਼ਬਰ »

ਸੌਟੀ ਵਾਸੀਆਂ ਨੇ ਆਵਾਰਾ ਪਸੂਆਂ ਤੇ ਸ਼ਰਾਬ ਦੇ ਠੇਕੇ ਦੇ ਵਿਰੋਧ 'ਚ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ

ਅਮਲੋਹ/ਸਲਾਣਾ 19 ਮਈ (ਰਾਮ ਸ਼ਰਨ ਸੂਦ/ ਗੁਰਚਰਨ ਸਿੰਘ ਜੰਜੂਆ)- ਪੰਜਾਬ ਰਾਜ ਅੰਦਰ ਹਰ ਰੋਜ਼ ਆਵਾਰਾ ਡੰਗਰਾਂ ਤੇ ਆਵਾਰਾ ਕੁੱਤਿਆਂ ਵੱਲੋਂ ਮਨੁੱਖੀ ਬੇਸ਼ਕੀਮਤੀ ਜਾਨਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ | ਜਿਸ ਤਹਿਤ ਪਿੰਡ ਸੌਟੀ ਵਾਸੀਆਂ ਵੱਲੋਂ ਪੇਂਡੂ ਵਿਕਾਸ ਬੈਂਕ ਅਮਲੋਹ ਦੇ ਚੇਅਰਮੈਨ ਦਰਸ਼ਨ ਸਿੰਘ ਬੱਬੀ ਦੀ ਅਗਵਾਈ ਵਿੱਚ ਐਸ.ਡੀ.ਐਮ ਜਸਪ੍ਰੀਤ ਸਿੰਘ ਵੱਖ-ਵੱਖ 2 ਮੰਗ ਪੱਤਰ ਦਿੱਤੇ | ਉਨ੍ਹਾਂ ਮੰਗ ਕੀਤੀ ਕਿ ਪਿੰਡ ਵਿੱਚ ਆਵਾਰਾ ਡੰਗਰਾਂ ਤੇ ਆਵਾਰਾ ਕੁੱਤਿਆ ਦੀ ਭਰਮਾਰ ਹੈ ਜੋ ਸਕੂਲ ਜਾਣ ਵਾਲੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਨੁਕਸਾਨ ਪਹੰੁਚਾਉਂਦੇ ਹਨ ਤੇ ਆਵਾਰਾ ਡੰਗਰਾਂ ਵੱਲੋਂ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਅੱਗੇ ਦੱਸਿਆ ਕਿ ਦੇਸ਼ ਯੂਨੀਵਰਸਿਟੀ ਵੱਲੋਂ ਪਿੰਡ ਸੌਟੀ ਨੂੰ ਆਉਂਦੀ ਮੁੱਖ ਸੜਕ ਉੱਤੇ ਠੇਕਾ ਖੁੱਲਣ ਜਾ ਰਿਹਾ ਹੈ ਇਸ ਨੂੰ ਬੰਦ ਕਰਵਾਇਆ ਜਾਵੇ, ਕਿਉਂਕਿ ਇਹ ਸੜਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਨੂੰ ਜਾਂਦਾ ਹੈ ਪੜ੍ਹਨ ਵਾਲੀਆਂ ਲੜਕੀਆਂ ਅਤੇ ਧਾਰਮਿਕ ਸਥਾਨ ਤੇ ਜਾਣ ਵਾਲੇ ਸ਼ਰਧਾਲੂਆ ਨੂੰ ਵੀ ਭਾਰੀ ਮੁਸ਼ਕਿਲ ਪੇਸ਼ ਆਵੇਗੀ | ਇਸ ਸਬੰਧੀ ਐਸ.ਡੀ.ਐਮ ਜਸਪ੍ਰੀਤ ਸਿੰਘ ਨੇ ਦੋਨੋਂ ਮੰਗ ਪੱਤਰਾਂ ਦੀਆਂ ਮੁਸ਼ਕਲਾਂ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਸਰਪੰਚ ਜਗਦੇਵ ਸਿੰਘ, ਜਸਵੰਤ ਸਿੰਘ, ਦਸਵਿੰਦਰ ਸਿੰਘ, ਗੁਰਸੇਵਕ ਸਿੰਘ, ਜੰਗ ਸਿੰਘ, ਬੱਗਾ ਖਾਂ, ਹਰਜੀਤ ਸਿੰਘ, ਮਨੋਜ ਕੁਮਾਰ, ਹਰਮਿੰਦਰ ਸਿੰਘ, ਜਮਾਲਦੀਨ ਨੂਰ ਮੁਹੰਮਦ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਕੈਪਟਨ ਜੀ! ਕਰਜ਼ੇ 'ਤੇ ਲਕੀਰ ਕਦੋਂ ਵੱਜੇਗੀ-ਘੁਮੰਡਗੜ੍ਹ

ਬਸੀ ਪਠਾਣਾ, 19 ਮਈ (ਗੁਰਬਚਨ ਸਿੰਘ ਰੁਪਾਲ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਸਰਕਲ ਬਸੀ ਪਠਾਣਾ ਦੇ ਸੀਨੀਅਰ ਮੀਤ ਪ੍ਰਧਾਨ ਜ: ਹਰਚੰਦ ਸਿੰਘ ਘੁਮੰਡਗੜ੍ਹ ਨੇ ਕਿਹਾ ਹੈ ਕਿ ਸਰਕਾਰਾਂ ਦੀ ਨਾਲਾਇਕੀ ਕਾਰਨ ਅੱਜ ਦੇਸ਼ ਦਾ ਅੰਨਦਾਤਾ ਅਖਵਾਉਣ ਵਾਲਾ ਗ਼ਰੀਬ ਕਿਸਾਨ ਕਰਜ਼ੇ ...

ਪੂਰੀ ਖ਼ਬਰ »

ਕੋਟਲਾ ਡਡਹੇੜੀ ਵਿਖੇ ਪੀਰ ਲਾਲਾਂ ਵਾਲੇ ਦੇ ਦਰਬਾਰ 'ਤੇ ਕੁਸ਼ਤੀ ਮੁਕਾਬਲੇ

ਮੰਡੀ ਗੋਬਿੰਦਗੜ੍ਹ, 19 ਮਈ (ਮੁਕੇਸ਼ ਘਈ)-ਸਖੀ ਸਰਵਰ ਲੱਖ ਦਾਤਾ ਪੀਰ ਲਾਲਾ ਵਾਲਾ ਦੇ ਦਰਬਾਰ ਪਿੰਡ ਕੋਟਲਾ ਡਡਹੇੜੀ ਮੰਡੀ ਗੋਬਿੰਦਗੜ੍ਹ ਵਿਖੇ 33ਵਾਂ ਵਿਸ਼ਾਲ ਭੰਡਾਰਾ, ਕੁਸ਼ਤੀਆਂ ਅਤੇ ਕੱਵਾਲੀਆਂ ਕਰਵਾਈਆਂ ਗਈਆਂ | ਇਸ ਸਮਾਗਮ ਦੀ ਪ੍ਰਧਾਨਗੀ ਸੇਵਾਦਾਰ ਬਾਬਾ ਹਰਚੰਦ ...

ਪੂਰੀ ਖ਼ਬਰ »

ਕਿਸਾਨਾਂ ਦੀਆਂ ਮੰਗਾਂ ਨੰੂ ਲੈ ਕੇ ਮਾਰਕੀਟ ਕਮੇਟੀ ਅੱਗੇ ਧਰਨਾ 5 ਨੰੂ

ਅਮਲੋਹ/ਬੁੱਗਾ ਕਲਾਂ, 19 ਮਈ (ਰਾਮ ਸ਼ਰਨ ਸੂਦ/ਕੁਲਵਿੰਦਰ ਸਿੰਘ ਰਾਣਾ)-ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਸਬੰਧੀ ਅਪਣਾਈ ਜਾ ਰਹੀ ਡੰਗ ਟਪਾਊ ਨੀਤੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕਿਸਾਨਾਂ ਦੀਆਂ ਹੱਕੀ ਮੰਗਾ ਪੂਰੀਆਂ ...

ਪੂਰੀ ਖ਼ਬਰ »

ਅੱਖਾਂ ਦਾ ਮੈਡੀਕਲ ਕੈਂਪ ਲਗਾਇਆ

ਸਨੌਰ, 19 ਮਈ (ਸੋਖਲ)-ਸਨੌਰ ਦੇ ਪਿੰਡ ਚੌਰਾ ਵਿਖੇ ਡੇਰਾ ਬਾਬਾ ਬਨਵਾਰੀ ਦਾਸ ਉਦਾਸੀ ਸੰਪ੍ਰਦਾਇ ਵਿਖੇ ਮੁੱਖ ਸੇਵਾਦਾਰ ਮਹੰਤ ਭਗਵਤ ਦਾਸ ਦੁਆਰਾ ਸਲਾਨਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਰਾਮਾਇਣ ਦੇ ਪਾਠ ਦੇ ਭੋਗ ਪਾਏ ਗਏ ਅਤੇ ਸੰਗਤਾਂ ਨੂੰ ਅਧਿਆਤਮਿਕ ਪ੍ਰਵਚਨਾਂ ...

ਪੂਰੀ ਖ਼ਬਰ »

ਸ਼ਹੀਦੀ ਪੁਰਬ ਸਬੰਧੀ ਸਮਾਗਮ

ਪਟਿਆਲਾ, 19 ਮਈ (ਜ.ਸ.ਦਾਖਾ)-ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿਚ ਗੁਰੂ ਅਰਜਨ ਕੀਰਤਨ ਮੰਡਲ ਵੱਲੋਂ ਨਾਨਕਸਰ ਕੁਟੀਆ ਤਿ੍ਪੜੀ ਵਿਚ ਸਮਾਗਮ ਕਰਾਏ ਗਏ | ਇਸ ਮੌਕੇ ਕਥਾ ਕੀਰਤਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਭਾਈ ਹਰਚਰਨ ਸਿੰਘ ਹੋਰਾਂ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਕੈਂਥ ਦੀ ਅਗਵਾਈ ਹੇਠ ਵਫ਼ਦ ਵੱਲੋਂ ਡੀ. ਸੀ. ਨੂੰ ਮੰਗ-ਪੱਤਰ

ਪਟਿਆਲਾ, 19 ਮਈ (ਜ.ਸ. ਦਾਖਾ)-ਚਮਾਰ ਮਹਾਂ ਸਭਾ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਦਾ ਕਹਿਣਾ ਹੈ ਕਿ ਅਨੁਸੂਚਿਤ ਜਾਤੀ ਕਮਿਸ਼ਨ Tਅਨੁਸੂਚਿਤ ਜਾਤਾਂ ਦੇ ਸ਼ੋਸ਼ਣ ਦੇ ਵਿਰੁੱਧ ਸੁਰੱਖਿਆ, ਸਮਾਜਿਕ, ਵਿੱਦਿਅਕ, ਆਰਥਿਕ ਅਤੇ ਸਭਿਆਚਾਰਕ ਹਿਤਾਂ ਦੀ ਰੱਖਿਆ ਲਈ ਬਣਾਇਆ ਗਿਆ ਹੈ | ...

ਪੂਰੀ ਖ਼ਬਰ »

ਹੁਣ ਪਟਿਆਲਾ 'ਚ ਹੋਣਗੇ ਗੋਡੇ ਬਗੈਰ ਆਪ੍ਰੇਸ਼ਨ ਤੋਂ ਠੀਕ

ਜਲੰਧਰ, 19 ਮਈ (ਜਸਪਾਲ ਸਿੰਘ)-ਪ੍ਰਾਚੀਨ ਕਾਲ ਤੋਂ ਭਾਰਤ ਦੀ ਆਯੁਰਵੈਦ ਚਿਕਿਤਸਾ ਪ੍ਰਣਾਲੀ ਨਵੀਆਂ ਖੋਜਾਂ ਅਨੁਸਾਰ ਵੱਖ-ਵੱਖ ਬਿਮਾਰੀਆਂ ਲਈ ਰਾਮਬਾਣ ਸਾਬਤ ਹੋ ਰਹੀ ਹੈ | ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਦੇ ਐਮ. ਡੀ. ਰਣਦੀਪ ਸਿੱਧੂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਚਿਲਡਰਨ ਹੋਮ ਤੇ ਪੰਘੂੜਾ ਸੈਂਟਰ ਖੋਲ੍ਹਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਮੀਟਿੰਗ

ਫ਼ਤਹਿਗੜ੍ਹ ਸਾਹਿਬ, 19 ਮਈ (ਭੂਸ਼ਨ ਸੂਦ, ਮਨਪ੍ਰੀਤ ਸਿੰਘ)- ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਅੱਜ ਜ਼ਿਲ੍ਹੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜ਼ਿਲ੍ਹੇ ਵਿੱਚ ਚਿਲਡਰਨ ਹੋਮ ਤੇ ਪੰਘੂੜਾ ਸੈਂਟਰ ਖੋਲ੍ਹਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ...

ਪੂਰੀ ਖ਼ਬਰ »

ਸਾਲਾਨਾ ਧਾਰਮਿਕ ਸਮਾਗਮ ਮੌਕੇ ਖ਼ੂਨਦਾਨ ਕੈਂਪ ਲਗਾਇਆ

ਫ਼ਤਹਿਗੜ੍ਹ ਸਾਹਿਬ, 19 ਮਈ (ਭੂਸ਼ਨ ਸੂਦ)- ਸਰਹਿੰਦ ਫ਼ਤਹਿ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਾਬਾ ਬਲਵਿੰਦਰ ਸਿੰਘ ਦੀ ਅਗਵਾਈ ਹੇਠ 19ਵਾਂ ਤਿੰਨ ਦਿਨਾਂ ਸਾਲਾਨਾ ਧਾਰਮਿਕ ਸਮਾਗਮ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ...

ਪੂਰੀ ਖ਼ਬਰ »

ਖੂਨਦਾਨ ਕੈਂਪ ਲਗਾਇਆ

ਬਸੀ ਪਠਾਣਾਂ, 19 ਮਈ (ਗ.ਸ. ਰੁਪਾਲ)- ਡਾ. ਮਹਿੰਦਰ ਕੁਮਾਰ ਸਿੰਘਲ ਪ੍ਰਧਾਨ ਦੀ ਅਗਵਾਈ ਹੇਠ ਮਨੁੱਖਤਾ ਦੀ ਭਲਾਈ ਲਈ ਲੱਗੀ ਬਲੱਡ ਡੋਨਰਜ਼ ਸੋਸਾਇਟੀ ਵੱਲੋਂ ਇੱਥੇ ਆਈ.ਟੀ.ਆਈ ਵਿਖੇ ਸਮਾਜਕ ਜਥੇਬੰਦੀਆਂ ਦੇ ਸਹਿਯੋਗ ਨਾਲ ਲਗਾਏ 110ਵੇਂ ਤਿਮਾਹੀ ਕੈਂਪ ਵਿੱਚ 60 ਵਿਅਕਤੀਆਂ ...

ਪੂਰੀ ਖ਼ਬਰ »

ਬੇਕਾਬੂ ਹੋਈ ਥਾਰ ਦੁਕਾਨ 'ਚ ਵੜੀ

ਫ਼ਤਹਿਗੜ੍ਹ ਸਾਹਿਬ, 19 ਮਈ (ਅਰੁਣ ਆਹੂਜਾ)- ਅੱਜ ਸ਼ਾਮ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ਼ ਗਿਆ ਜਦੋਂ ਐਕਸਲ ਟੁੱਟਣ ਤੋਂ ਬਾਅਦ ਤੇਜ਼ ਰਫ਼ਤਾਰ ਨਾਲ ਚੰਡੀਗੜ੍ਹ ਦਿਸ਼ਾ ਤੋਂ ਆਈ ਇੱਕ ਪੀ.ਬੀ-03ਏਪੀ-302 ਨੰਬਰੀ ਥਾਰ ਬੇਕਾਬੂ ਹੋ ਕੇ ਬਡਾਲੀ ਆਲਾ ਸਿੰਘ ਦੇ ਬਾਜ਼ਾਰ ਵਿਚ ਸਥਿਤ ...

ਪੂਰੀ ਖ਼ਬਰ »

ਬਲਾਕ ਕਾਂਗਰਸ ਖਮਾਣੋਂ ਦੀ ਮੀਟਿੰਗ

ਖਮਾਣੋਂ, 19 ਮਈ (ਜੋਗਿੰਦਰ ਪਾਲ)- ਬਲਾਕ ਕਾਂਗਰਸ ਖਮਾਣੋਂ ਦੀ ਮੀਟਿੰਗ ਬਲਾਕ ਪ੍ਰਧਾਨ ਡਾ. ਅਮਰਜੀਤ ਸੋਹਲ ਦੀ ਪ੍ਰਧਾਨਗੀ ਹੇਠ ਸ਼੍ਰੀ ਸ਼ਕਤੀ ਧਰਮਸ਼ਾਲਾ ਖਮਾਣੋਂ ਵਿਖੇ ਹੋਈ ਜਿਸ ਵਿੱਚ ਹਰਿੰਦਰ ਸਿੰਘ ਭਾਂਬਰੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਫਤਹਿਗੜ੍ਹ ਸਾਹਿਬ ਅਤੇ ...

ਪੂਰੀ ਖ਼ਬਰ »

ਭਗੜਾਣਾ ਵਾਸੀਆਂ ਨੇ ਵਿਧਾਇਕ ਨਾਗਰਾ ਨੂੰ ਸੁਣਾਏ ਦੁਖੜੇ

ਫ਼ਤਹਿਗੜ੍ਹ ਸਾਹਿਬ, 19 ਮਈ (ਅਰੁਣ ਆਹੂਜਾ)- ਪਿੰਡ ਭਗੜਾਣਾ ਵਾਸੀਆਂ ਨੇ ਸਰਪੰਚ ਗੁਰਮੇਲ ਸਿੰਘ ਅਤੇ ਗ੍ਰਾਮ ਪੰਚਾਇਤ ਦੀ ਅਗਵਾਈ ਵਿੱਚ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੂੰ ਪਿੰਡ ਦੀਆ ਲੰਮੇ ਸਮੇਂ ਤੋਂ ਲਟਕੀਆਂ ਸਮੱਸਿਆਵਾਂ ਸਬੰਧੀ ਦੁਖੜੇ ਸੁਣਾਉਣ ਉਪਰੰਤ ਮੰਗ ਪੱਤਰ ...

ਪੂਰੀ ਖ਼ਬਰ »

ਆਵਾਜਾਈ ਨਿਯਮਾਂ ਸਬੰਧੀ ਸੈਮੀਨਾਰ

ਨੰਦਪੁਰ ਕਲੌੜ, 19 ਮਈ (ਜਰਨੈਲ ਸਿੰਘ ਧੁੰਦਾ)- ਬਲਾਕ ਬੱਸੀ ਪਠਾਣਾਂ ਅਧੀਨ ਸਰਕਾਰੀ ਮਿਡਲ ਸਕੂਲ ਬਹੇੜ ਵਿਖੇ ਟ੍ਰੈਫਿਕ ਐਜੂਕੇਸ਼ਨ ਸੈੱਲ ਫਤਹਿਗੜ੍ਹ ਸਾਹਿਬ ਵੱਲੋਂ 'ਸੜਕ ਸੁਰੱਖਿਆ' ਸੈਮੀਨਾਰ ਲਾਇਆ ਗਿਆ | ਜਿਸ ਵਿਚ ਸੈੱਲ ਦੇ ਕਰਮਚਾਰੀ ਦਵਿੰਦਰ ਸਿੰਘ ਨੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX