ਤਾਜਾ ਖ਼ਬਰਾਂ


ਜਿਹੜੇ ਦੇਸ਼ ਛੱਡ ਕੇ ਭੱਜ ਗਏ ਹਨ, ਉਨ੍ਹਾਂ ਨੂੰ ਲਿਆਂਦਾ ਜਾਵੇਗਾ ਵਾਪਸ- ਰਾਜਨਾਥ ਸਿੰਘ
. . .  18 minutes ago
ਨਵੀਂ ਦਿੱਲੀ, 21 ਜਨਵਰੀ- ਕੇਂਦਰੀ ਰਾਜਨਾਥ ਸਿੰਘ ਨੇ ਮੇਹੁਲ ਚੌਕਸੀ ਦੇ ਮੁੱਦੇ 'ਤੇ ਕਿਹਾ ਕਿ ਸਰਕਾਰ ਨੇ ਆਰਥਿਕ ਅਪਰਾਧਿਕ ਬਿਲ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਦੇਸ਼ ਛੱਡ ਕੇ ਭੱਜ ਚੁੱਕੇ ਹਨ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ। ਰਾਜਨਾਥ ਸਿੰਘ ਨੇ ਕਿਹਾ .....
ਮਾਇਆਵਤੀ 'ਤੇ ਟਿੱਪਣੀ ਮਾਮਲਾ : ਭਾਜਪਾ ਵਿਧਾਇਕਾ ਨੂੰ ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ
. . .  17 minutes ago
ਨਵੀਂ ਦਿੱਲੀ, 21 ਜਨਵਰੀ- ਕੌਮੀ ਮਹਿਲਾ ਕਮਿਸ਼ਨ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੂੰ ਲੈ ਕੇ ਕੀਤੀ ਗਈ ਟਿੱਪਣੀ 'ਤੇ ਭਾਜਪਾ ਵਿਧਾਇਕਾ ਸਾਧਨਾ ਸਿੰਘ ਨੂੰ ਨੋਟਿਸ ਭੇਜਿਆ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਇਹ ਟਿੱਪਣੀ ਬਹੁਤ ਹਮਲਾਵਰ ਤੇ...
ਖਹਿਰਾ ਦਾ 'ਆਪ' 'ਤੇ ਹਮਲਾ, ਕਿਹਾ- ਭਗਵੰਤ ਮਾਨ ਦੀ ਸ਼ਰਾਬ ਛੁਡਾਊ ਸੀ ਬਰਨਾਲਾ ਰੈਲੀ
. . .  27 minutes ago
ਚੰਡੀਗੜ੍ਹ, 21 ਜਨਵਰੀ (ਅਜਾਇਬ ਸਿੰਘ ਔਜਲਾ)- ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਬਰਨਾਲਾ ਰੈਲੀ ਭਗਵੰਤ ਮਾਨ ਦੀ ਸ਼ਰਾਬ ਛੁਡਾਊ ਰੈਲੀ ਸੀ। ਇਸ ਰੈਲੀ 'ਚ .....
ਸ੍ਰੀਲੰਕਾ ਨੇ 16 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ
. . .  38 minutes ago
ਕੋਲੰਬੋ, 21 ਜਨਵਰੀ- ਸ੍ਰੀਲੰਕਾ ਨੇ ਅੱਜ 16 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਹੈ। ਬੀਤੀ 13 ਜਨਵਰੀ ਨੂੰ ਸ੍ਰੀਲੰਕਾ ਦੀ ਜਲ ਸੈਨਾ ਵਲੋਂ ਇਨ੍ਹਾਂ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ...
ਅਕਾਲੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਅਜਨਾਲਾ ਪਹੁੰਚੇ ਸੁਖਬੀਰ ਬਾਦਲ
. . .  44 minutes ago
ਅਜਨਾਲਾ/ਹਰਛਾ ਛੀਨਾ, 21 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ,ਕਡਿਆਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਅਜਨਾਲਾ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ...
ਜਨਰਲ ਵਰਗ ਦੇ ਰਾਖਵਾਂਕਰਨ ਦੇ ਖ਼ਿਲਾਫ਼ ਪਟੀਸ਼ਨ ਦਾਇਰ, ਮਦਰਾਸ ਹਾਈਕੋਰਟ ਨੇ ਸਰਕਾਰ ਨੂੰ ਜਾਰੀ ਕੀਤਾ ਨੋਟਿਸ
. . .  about 1 hour ago
ਚੇਨਈ, 21 ਜਨਵਰੀ- ਆਰਥਿਕ ਤੌਰ 'ਤੇ ਕਮਜ਼ੋਰ ਜਨਰਲ ਵਰਗ ਦੇ ਲਈ 10 ਫ਼ੀਸਦੀ ਰਾਖਵਾਂਕਰਨ ਦੇ ਮੁੱਦੇ 'ਤੇ ਮਦਰਾਸ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ 18 ਫਰਵਰੀ ਤੋਂ ਪਹਿਲਾਂ ਜਵਾਬ ਦਾਖਲ ਕਰਨ ਦੇ ਲਈ ਕਿਹਾ ਹੈ। ਡੀ.ਐਮ.ਕੇ. ਦੇ......
ਸੁਖਬੀਰ ਬਾਦਲ ਅੱਜ ਹਲਕਾ ਰਾਜਾਸਾਂਸੀ ਦੇ ਪਿੰਡਾਂ ਦਾ ਕਰਨਗੇ ਦੌਰਾ
. . .  about 1 hour ago
ਚੁਗਾਵਾਂ, 21 ਜਨਵਰੀ (ਗੁਰਬਿੰਦਰ ਸਿੰਘ ਬਾਗ਼ੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਲਕਾ ਰਾਜਾਸਾਂਸੀ ਦੇ ਅਕਾਲੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਅੱਜ 3.30 ਵਜੇ ਗੁਰੂ ਨਾਨਕ ਦੇਵ ਯੂਨਾਈਟਿਡ ਕਾਲਜ ....
ਸਵਾਈਨ ਫਲੂ ਕਾਰਨ ਔਰਤ ਦੀ ਮੌਤ
. . .  about 1 hour ago
ਭਵਾਨੀਗੜ੍ਹ, 21 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)- ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਸਬ ਡਵੀਜ਼ਨ 'ਚ ਪੈਂਦੇ ਪਿੰਡ ਸੰਗਤਪੁਰ 'ਚ ਇਕ ਔਰਤ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ । ਇਸ ਸਬੰਧੀ ਸਿਹਤ ਅਫ਼ਸਰ ਧਰਮਪਾਲ ਸਿੰਘ ਨੇ ਦੱਸਿਆ ....
ਮੈਕਸੀਕੋ : ਤੇਲ ਪਾਈਪਲਾਈਨ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 85
. . .  about 1 hour ago
ਮੈਕਸੀਕੋ, 21 ਜਨਵਰੀ- ਮੈਕਸੀਕੋ ਦੇ ਹਿਡਾਲਗੋ ਪ੍ਰਾਂਤ 'ਚ ਤੇਲ ਪਾਈਪਲਾਈਨ 'ਚ ਹੋਏ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 85 ਹੋ ਗਈ ਹੈ ਜਦਕਿ 58 ਲੋਕ ਗੰਭੀਰ ਜ਼ਖਮੀ ਹੋਏ ਹਨ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਸ਼ਨੀਵਾਰ ਨੂੰ .....
ਨੇਤਾਵਾਂ ਦੀ ਹੱਤਿਆ ਦੇ ਵਿਰੋਧ 'ਚ ਭਾਜਪਾ ਦਾ ਮੁੱਖ ਮੰਤਰੀ ਕਮਲ ਨਾਥ ਦੇ ਖ਼ਿਲਾਫ਼ ਪ੍ਰਦਰਸ਼ਨ
. . .  about 1 hour ago
ਭੋਪਾਲ, 21 ਜਨਵਰੀ- ਮਨਸੌਰ 'ਚ ਭਾਜਪਾ ਨੇਤਾ ਪ੍ਰਹਿਲਾਦ ਬੰਦਵਾਰ ਅਤੇ ਬਰਵਾਨੀ 'ਚ ਹਾਲ ਹੀ 'ਚ ਹੋਈ ਮਨੋਜ ਠਾਕਰੇ ਦੀ ਹੱਤਿਆ ਦੇ ਵਿਰੋਧ 'ਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਭੋਪਾਲ 'ਚ ਮੁੱਖ ਮੰਤਰੀ ਕਮਲ ਨਾਥ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ.....
ਨਾਗੇਸ਼ਵਰ ਰਾਓ ਦੇ ਨਿਯੁਕਤੀ ਮਾਮਲੇ ਦੀ ਸੁਣਵਾਈ ਤੋਂ ਅਲੱਗ ਹੋਏ ਸੀ.ਜੇ.ਆਈ
. . .  about 2 hours ago
ਨਵੀਂ ਦਿੱਲੀ, 21 ਜਨਵਰੀ- ਸੀ.ਬੀ.ਆਈ. ਦੇ ਅੰਤ੍ਰਿਮ ਡਾਇਰੈਕਟਰ ਦੇ ਤੌਰ 'ਤੇ ਐਮ.ਨਾਗੇਸ਼ਵਰ ਰਾਓ ਦੀ ਨਿਯੁਕਤੀ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਤੋਂ ਦੇਸ਼ ਦੇ ਮੁੱਖ ਜੱਜ (ਸੀ.ਜੇ.ਆਈ) ਰੰਜਨ ਗੋਗੋਈ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਗੋਗੋਈ ਨੇ ....
ਹਲਕਾ ਅਜਨਾਲਾ ਦੇ ਵਰਕਰਾਂ ਨਾਲ ਮੀਟਿੰਗ ਕਰਨਗੇ ਸੁਖਬੀਰ ਬਾਦਲ
. . .  about 2 hours ago
ਅਜਨਾਲਾ, 21 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਹਲਕਾ ਅਜਨਾਲਾ ਦੇ ਵਰਕਰਾਂ ਨਾਲ ਮੀਟਿੰਗ ਕਰਨਗੇ। ਇਸ ਦੌਰਾਨ ਉਹ ਵਰਕਰਾਂ ਦੀਆਂ ਮੁਸ਼ਕਲਾਂ ....
ਲਾਹੌਲ-ਸਪਿਤੀ ਜ਼ਿਲ੍ਹੇ ਦੇ ਕੀਲੌਂਗ 'ਚ ਹੋਈ ਤਾਜ਼ਾ ਬਰਫ਼ਬਾਰੀ
. . .  about 2 hours ago
ਸ਼ਿਮਲਾ, 21 ਜਨਵਰੀ- ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਜ਼ਿਲ੍ਹੇ ਦੇ ਕੀਲੌਂਗ 'ਚ ਅੱਜ ਸਵੇਰੇ ਤਾਜ਼ਾ ਬਰਫ਼ਬਾਰੀ ਹੋਈ ਹੈ ਜਿਸ ਦਾ ਸੈਲਾਨੀ ਵੱਲੋਂ ਖੂਬ ਅਨੰਦ ਮਾਣਿਆ ਜਾ ਰਿਹਾ ਹੈ। ਬਰਫ਼ਬਾਰੀ ਕਾਰਨ ਇਹ ਇਲਾਕਾ ਬਰਫ਼ ਦੀ ਚਿੱਟੀ ਚਾਦਰ ਨਾਲ ਢਕਿਆ ਗਿਆ ਹੈ .......
ਜੰਮੂ-ਕਸ਼ਮੀਰ ਦੇ ਬਡਗਾਮ 'ਚ ਮੁੱਠਭੇੜ ਦੌਰਾਨ 2 ਅੱਤਵਾਦੀ ਢੇਰ
. . .  about 2 hours ago
ਸ੍ਰੀਨਗਰ, 21 ਜਨਵਰੀ- ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਚਾਰੀ ਸ਼ਰੀਫ਼ ਦੇ ਜ਼ੀਨਪੰਚਾਲ 'ਚ ਅੱਜ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਜਾਰੀ ਮੁੱਠਭੇੜ 'ਚ ਦੋ ਅੱਤਵਾਦੀ ਢੇਰ ਹੋ ਗਏ ਹਨ ਜਦਕਿ ਤੀਜੇ ਅੱਤਵਾਦੀ ਨਾਲ ਮੁੱਠਭੇੜ ਜਾਰੀ ਹੈ। ਜਾਣਕਾਰੀ ਲਈ ਦੱਸ......
80 ਕਰੋੜ ਰੁਪਏ ਦੀ ਹੈਰੋਇਨ ਸਮੇਤ 6 ਕਾਬੂ
. . .  about 3 hours ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ 20 ਕਿੱਲੋ ਹੈਰੋਇਨ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਅਕਤੀਆਂ ਪਾਸੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 80 ਕਰੋੜ ਰੁਪਏ ਦੱਸੀ ਜਾ ਰਹੀ....
ਮੇਹੁਲ ਚੌਕਸੀ ਨੇ ਐਂਟੀਗੁਆ 'ਚ ਆਪਣਾ ਭਾਰਤੀ ਪਾਸਪੋਰਟ ਕਰਵਾਇਆ ਜਮਾਂ
. . .  about 3 hours ago
ਫਾਰਮੇਸੀ ਕੌਂਸਲ ਦੇ ਐਲਾਨੇ ਨਤੀਜਿਆਂ 'ਚ 6 ਮੈਂਬਰ ਚੁਣੇ ਗਏ
. . .  about 3 hours ago
ਸੁਸ਼ਮਾ ਸਵਰਾਜ ਅਤੇ ਯੋਗੀ ਨੇ ਯੂਥ ਪ੍ਰਵਾਸੀ ਭਾਰਤੀ ਦਿਵਸ ਦਾ ਕੀਤਾ ਉਦਘਾਟਨ
. . .  about 3 hours ago
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  about 4 hours ago
ਸੁਲਤਾਨਪੁਰ ਲੋਧੀ 'ਚ ਮੀਂਹ ਪੈਣ ਕਾਰਨ ਠੰਢ 'ਚ ਹੋਇਆ ਵਾਧਾ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਵਿਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ

ਅੰਮ੍ਰਿਤਸਰ

ਛੇਵੀਂ ਪਾਤਸ਼ਾਹੀ ਦੇ ਗੁਰਿਆਈ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸਜੇ ਸੁੰਦਰ ਜਲੌਅ

ਅੰਮਿ੍ਤਸਰ, 19 ਮਈ (ਜਸਵੰਤ ਸਿੰਘ ਜੱਸ)-ਮੀਰੀ ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਿਆਈ ਦਿਵਸ ਮੌਕੇ ਅੱਜ ਰੂਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁ: ਸ੍ਰੀ ਅਟੱਲ ਰਾਇ ਜੀ ਵਿਖੇ ਸਵੇਰੇ 8.30 ਤੋਂ 12 ਵਜੇ ਤੱਕ ਸੁੰਦਰ ਜਲੌਅ ਸਜਾਏ ਗਏ | ਇਸ ਦੌਰਾਨ ਦੂਰੋਂ ਨੇੜਿਉਂ ਪੁੱਜੀਆਂ ਲੱਖਾਂ ਸੰਗਤਾਂ ਨੇ ਗੁਰੂ ਘਰ ਦੇ ਤੋਸ਼ਾਖਾਨੇ 'ਚ ਪਈਆਂ ਬੇਸ਼ਕੀਮਤੀ ਵਸਤਾਂ ਜਿਨਾਂ 'ਚ ਸੋਨੇ ਦੀਆਂ ਕਹੀਆਂ, ਚਾਂਦੀ ਦੇ ਬਾਟੇ, ਜੜਾਊ ਸਿਹਰਾ ਤੇ ਛਤਰ, ਸੋਨੇ ਦੇ ਦਰਵਾਜ਼ੇ, ਨੀਲਮ ਦੀ ਗਰਦਨ ਵਾਲਾ ਜੜਾਊ ਮੋਰ ਤੇ ਹੋਰ ਕੀਮਤੀ ਵਸਤਾਂ ਸ਼ਾਮਿਲ ਸਨ, ਦੇ ਦਰਸ਼ਨ ਕੀਤੇ | ਸ਼੍ਰੋਮਣੀ ਕਮੇਟੀ ਵੱਲੋਂ ਅੱਜ ਗੁਰਿਆਈ ਦਿਵਸ ਨੂੰ ਸ਼ਰਧਾ ਨਾਲ ਮਨਾਉਂਦਿਆਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ, ਭਾਈ ਜਸਪਿੰਦਰ ਸਿੰਘ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਤ ਕਰਨ ਉਪ੍ਰੰਤ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੇ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਗੱਦੀ 'ਤੇ ਬਿਰਾਜਮਾਨ ਹੋਣ ਮਗਰੋਂ ਸਿੱਖਾਂ ਅੰਦਰ ਜੋਸ਼ ਭਰ ਕੇ ਜ਼ੁਲਮ ਵਿਰੁੱਧ ਲੜਨ ਦਾ ਸਾਹਸ ਪੈਦਾ ਕੀਤਾ | ਉਨ੍ਹਾਂ ਕਿਹਾ ਕਿ ਗੁਰਮਤਿ ਅਨੁਸਾਰ ਭਗਤੀ ਤੇ ਸ਼ਕਤੀ ਦਾ ਸੁਮੇਲ ਜ਼ਰੂਰੀ ਹੈ ਅਤੇ ਸਿੱਖਾਂ ਨੂੰ ਨਾਮ ਅਭਿਆਸੀ ਹੋਣ ਦੇ ਨਾਲ-ਨਾਲ ਸ਼ਸਤਰਧਾਰੀ ਹੋਣ ਦਾ ਵੀ ਹੁਕਮ ਹੈ | ਇਸ ਮੌਕੇ ਗਿਆਨੀ ਰਘਬੀਰ ਸਿੰਘ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਗਿਆਨੀ ਮਲਕੀਤ ਸਿੰਘ ਹੈਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਵਧੀਕ ਸਕੱਤਰ ਹਰਭਜਨ ਸਿੰਘ ਮਨਾਵਾਂ, ਸੁਖਦੇਵ ਸਿੰਘ ਭੂਰਾਕੋਹਨਾ, ਡਾ. ਪਰਮਜੀਤ ਸਿੰਘ ਸਰੋਆ, ਬਿਜੈ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਰਘਬੀਰ ਸਿੰਘ ਮੰਡ, ਬਘੇਲ ਸਿੰਘ ਤੇ ਜਗਬੀਰ ਸਿੰਘ ਸਮੇਤ ਹੋਰ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ | ਸ਼ਾਮ ਨੂੰ ਰਹਿਰਾਸਿ ਸਾਹਿਬ ਦੇ ਪਾਠ ਉਪਰੰਤ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਆਤਿਸ਼ਬਾਜ਼ੀ ਚਲਾਈ ਗਈ | ਗੁਰਦੁਆਰਾ ਬੀਬੀ ਕੌਲਾਂ ਜੀ (ਕੌਾਲਸਰ ਸਾਹਿਬ) ਵਿਖੇ ਵੀ ਅੱਜ ਸ਼ਾਮ ਤੋਂ ਦੇਰ ਰਾਤ ਤੱਕ ਗੁਰਿਆਈ ਦਿਵਸ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਸਾਲਾਨਾ ਗੁਰਮਤਿ ਸਮਾਗਮ ਸਜਾਇਆ ਗਿਆ |


ਖ਼ਬਰ ਸ਼ੇਅਰ ਕਰੋ

ਅੰਮਿ੍ਤਸਰ ਦੇ ਰੇਲਵੇ ਸਟੇਸ਼ਨ 'ਤੇ ਗਰਮੀ 'ਚ ਯਾਤਰੀ ਹੋ ਰਹੇ ਨੇ ਪ੍ਰੇਸ਼ਾਨ

ਅੰਮਿ੍ਤਸਰ, 19 ਮਈ (ਹਰਜਿੰਦਰ ਸਿੰਘ ਸ਼ੈਲੀ)-ਇੱਕ ਪਾਸੇ ਜਿੱਥੇ ਰੇਲ ਮੰਤਰਾਲੇ ਵੱਲੋਂ ਅੰਮਿ੍ਤਸਰ ਰੇਲਵੇ ਸਟੇਸ਼ਨ ਨੂੰ ਏ-1 ਸ਼੍ਰੇਣੀ ਦਾ ਦਰਜਾ ਪ੍ਰਦਾਨ ਕਰਦਿਆਂ ਇਸ ਨੂੰ ਵਿਸ਼ਵ ਪੱਧਰ ਦਾ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ, ਉਥੇ ਹੀ ਇਸ ਸਟੇਸ਼ਨ 'ਤੇ ਮੌਜੂਦਾ ...

ਪੂਰੀ ਖ਼ਬਰ »

ਸ਼ਰਧਾਲੂਆਂ ਦੇ ਮੋਬਾਇਲ ਅਤੇ ਪਰਸ ਚੋਰੀ ਕਰਨ ਵਾਲੇ 3 ਕਾਬੂ

ਅੰਮਿ੍ਤਸਰ, 19 ਮਈ (ਸ਼ਰਮਾ)-ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਦੇ ਪਰਸ ਅਤੇ ਮੋਬਾਇਲ ਚੋਰੀ ਕਰਨ ਦੇ ਦੋਸ਼ 'ਚ ਇਕ ਔਰਤ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ 'ਚ ਕਾਮਯਾਬੀ ਹਾਸਲ ਕੀਤੀ ਗਈ | ਗਲਿਆਰਾ ਪੁਲਿਸ ਚੌਾਕੀ ਦੇ ਏ. ਐਸ. ਆਈ. ਦਲਜੀਤ ਸਿੰਘ ਨੇ ...

ਪੂਰੀ ਖ਼ਬਰ »

ਜ਼ਹਿਰਲੀ ਵਸਤੂ ਨਿਗਲਣ ਨਾਲ ਵਿਅਕਤੀ ਦੀ ਮੌਤ-ਪਤਨੀ ਤੇ ਸੱਸ ਖਿਲਾਫ਼ ਪਰਚਾ ਦਰਜ

ਅੰਮਿ੍ਤਸਰ, 19 ਮਈ (ਗਗਨਦੀਪ ਸ਼ਰਮਾ)-ਜਹਿਰਲੀ ਵਸਤੂ ਨਿਗਲਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਸਬੰਧੀ ਪੁਲਿਸ ਨੇ ਮਿ੍ਤਕ ਦੀ ਪਤਨੀ ਅਤੇ ਸੱਸ ਖਿਲਾਫ਼ ਪਰਚਾ ਦਰਜ ਕਰ ਲਿਆ ਹੈ | ਪੁਲਿਸ ਥਾਣਾ ਛੇਹਰਟਾ ਅਧੀਨ ਪੈਂਦੀ ਕੋਟ ਖ਼ਾਲਸਾ ਚੌਾਕੀ 'ਚ ...

ਪੂਰੀ ਖ਼ਬਰ »

ਬੇਕਾਬੂ ਕਾਰ ਡਿਵਾਈਡਰ ਤੋੜ ਕੇ ਦੂਸਰੀ ਕਾਰ 'ਚ ਵੱਜੀ

ਅੰਮਿ੍ਤਸਰ, 19 ਮਈ (ਗਗਨਦੀਪ ਸ਼ਰਮਾ)-ਮੈਡੀਕਲ ਕਾਲਜ ਦੇ ਬਾਹਰ ਇਕ ਬੇਕਾਬੂ ਕਾਰ ਡਿਵਾਈਡਰ ਤੋੜ ਕੇ ਦੂਸਰੀ ਸੜਕ 'ਤੇ ਜਾ ਰਹੀ ਇਕ ਹੋਰ ਕਾਰ ਨਾਲ ਵੱਜ ਕੇ ਪਲਟ ਗਈ | ਫ਼ਿਲਹਾਲ ਦੋਵੇਂ ਗੱਡੀਆਂ 'ਚ ਸਵਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ | ਘਟਨਾ ਦੀ ਜਾਣਕਾਰੀ ...

ਪੂਰੀ ਖ਼ਬਰ »

ਠੱਗੀ ਦਾ ਸ਼ਿਕਾਰ ਹੋਏ ਪੀੜਤ ਡਾ: ਵੇਰਕਾ ਨੂੰ ਮਿਲੇ

ਅੰਮਿ੍ਤਸਰ, 19 ਮਈ (ਹਰਜਿੰਦਰ ਸਿੰਘ ਸ਼ੈਲੀ)-ਅੰਮਿ੍ਤਸਰ ਨਗਰ ਨਿਗਮ 'ਚ ਲੋਕਾਂ ਨੂੰ ਨੌਕਰੀ ਦਵਾਉਣ ਤੇ ਕਰੋੜਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਲੋਕ ਅੱਜ ਡਾ: ਰਾਜ ਕੁਮਾਰ ਵੇਰਕਾ ਨੂੰ ਮਿਲੇ ਅਤੇ ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ | ਇਸ ਮੌਕੇ ਡਾ: ਵੇਰਕਾ ਨੇ ਕਿਹਾ ਕਿ ...

ਪੂਰੀ ਖ਼ਬਰ »

ਨਾੜ ਅਤੇ ਪਰਾਲੀ ਸਾੜਨ ਤੋਂ ਰੋਕਣ ਲਈ ਕੀਤੀ ਵਿਓ ਾਤਬੰਦੀ

r ਖੇਤੀਬਾੜੀ ਵਿਭਾਗ ਸਸਤੇ ਮੁੱਲ 'ਤੇ ਖੇਤੀ ਸੰਦ ਦੇਵੇਗਾ-ਛੀਨਾ ਅੰਮਿ੍ਤਸਰ, 19 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਸਾੜਨ ਤੋਂ ਰੋਕਣ ਲਈ ਖੇਤੀਬਾੜੀ ਵਿਭਾਗ ਨੇ ਆਧੁਨਿਕ ਖੇਤੀ ਮਸ਼ੀਨਰੀ ਜਿਸ ਵਿਚ ਹੈਪੀ ਸੀਡਰ, ਪੈਡੀ ...

ਪੂਰੀ ਖ਼ਬਰ »

ਮਾਤਾ ਜਸਵੰਤ ਕੌਰ ਨੌਰੰਗਪੁਰ ਨੂੰ ਸ਼ਰਧਾ ਦੇ ਫੁੱਲ ਭੇਟ

ਸਠਿਆਲਾ, 19 ਮਈ (ਜਗੀਰ ਸਿੰਘ ਸਫਰੀ)- ਮਾਤਾ ਜਸਵੰਤ ਕੌਰ ਪਤਨੀ ਸਵ: ਸਾਧੁੂ ਸਿੰਘ ਸਰਪੰਚ ਨਮਿਤ ਸ੍ਰੀ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਉਣ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਨੌਰੰਗਪੁਰ ਸਾਹਿਬ ਵਿਖੇ ਹੋਇਆ | ਇਸ ਮੌਕੇ ਵੈਰਾਗਮਈ ਕੀਰਤਨ ਭਾਈ ਸਤਨਾਮ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਤੇ ਪੇਂਡੂ ਮਜਦੂਰ ਯੂਨੀਅਨ ਵੱਲੋਂ ਬੀ. ਡੀ. ਓ. ਦਫਤਰ ਵਿਖੇ ਨਾਅਰੇਬਾਜੀ

ਚੋਗਾਵਾਂ, 19 ਮਈ (ਗੁਰਬਿੰਦਰ ਸਿੰਘ ਬਾਗੀ)-ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਜਤਿੰਦਰ ਸਿੰਘ ਛੀਨਾ, ਪੇਂਡੂ ਮਜਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਾਭ ਸਿੰਘ ਉਡਰ, ਬਲਾਕ ਪ੍ਰਧਾਨ ਜੋਗਿੰਦਰ ਸਿੰਘ ਭੁੱਲਰ, ਗਗੋਮਾਹਲ ਏਰੀਆ ਦੇ ਪ੍ਰਧਾਨ ਸੁੱਖਾ ਸਿੰਘ ...

ਪੂਰੀ ਖ਼ਬਰ »

ਬਾਬਾ ਲਾਲ ਦੇ ਸਥਾਨ 'ਤੇ ਜੋੜ ਮੇਲਾ ਮਨਾਇਆ

ਮਾਨਾਂਵਾਲਾ, 19 ਮਈ (ਗੁਰਦੀਪ ਸਿੰਘ ਨਾਗੀ)-ਸੱਜਰੀ ਸਵੇਰ ਸਭਿਆਚਾਰਕ ਕਲੱਬ ਮਾਨਾਂਵਾਲਾ ਵੱਲੋਂ ਬਾਬਾ ਲਾਲ ਦੇ ਸਥਾਨ ਤਲਵੰਡੀ ਰੋਡ ਵਿਖੇ ਬਾਬਾ ਲਾਲ ਦੀ ਯਾਦ ਵਿਚ ਸਾਲਾਨਾ ਜੋੜ ਤੇ ਸਭਿਆਚਾਰਕ ਮੇਲਾ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਮੇਲੇ ...

ਪੂਰੀ ਖ਼ਬਰ »

ਮਾਂ ਭੱਦਰਕਾਲੀ ਦਾ ਮੇਲਾ 22 ਤੋਂ -ਇਸ ਵਾਰ 15 ਦਿਨਾਂ ਤੱਕ ਚੱਲੇਗਾ ਮੇਲਾ

ਅੰਮਿ੍ਤਸਰ, 19 ਮਈ (ਕੋਛੜ)-ਨਿਰਜਲਾ ਏਕਾਦਸ਼ੀ ਨੂੰ ਮਨਾਇਆ ਜਾਣ ਵਾਲਾ ਮੇਲਾ ਭੱਦਰਕਾਲੀ ਇਸ ਵਾਰ 22 ਮਈ ਨੂੰ ਸ਼ੁਰੂ ਹੋਵੇਗਾ ਅਤੇ ਇਹ ਮੇਲਾ 15 ਦਿਨਾਂ ਤੱਕ ਚੱਲੇਗਾ | ਅੰਮਿ੍ਤਸਰ ਦੇ ਇਤਿਹਾਸਕ, ਧਾਰਮਿਕ ਤੇ ਵਿਰਾਸਤੀ ਮੇਲਿਆਂ ਦੀ ਲੜੀ ਵਿਚ ਸ਼ਾਮਲ ਉਪਰੋਕਤ ਮੇਲਾ ਪਿਛਲੇ ...

ਪੂਰੀ ਖ਼ਬਰ »

ਪੰਜਾਬ 'ਚ ਬੇਰੋਕ ਟੈਲੀਕਾਮ ਕਨੈਕਟੀਵਿਟੀ ਨੂੰ ਯਕੀਨੀ ਬਣਾਉਣ ਵਿਚ ਆ ਰਹੀਆਂ ਨੇ ਮੁਸ਼ਕਿਲਾਂ-ਦੁਆ

ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)-ਟੈਲੀ ਕਮਿਊਨੀਕੇਸ਼ਨ ਸੈਕਟਰ ਵੱਲੋਂ ਪੰਜਾਬ 'ਚ 35 ਮਿਲੀਅਨ ਟੈਲੀਕਾਮ ਉਪਭੋਗਤਾਵਾਂ ਨੂੰ ਸੇਵਾ ਪ੍ਰਦਾਨ ਕਰਨ ਹਿਤ 20,000 ਤੋਂ ਵਧੇਰੇ ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਭਰਤੀ ਕੀਤਾ ਗਿਆ ਹੈ ਅਤੇ ਸੂਬੇ 'ਚ ਲਗਭਗ 15,000 ਮੋਬਾਈਲ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲਖਬੀਰ ਦੀ ਲਾਸ਼ ਵਤਨ ਵਾਪਸ ਲਿਆਉਣ ਲਈ ਚਾਰ ਲੱਖ ਰੁਪਏ ਦੇਣ ਦਾ ਫੈਸਲਾ

ਗੱਗੋਮਾਹਲ, 19 ਮਈ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਪਿੰਡ ਗਾਲਬ ਦੇ ਨੌਜਵਾਨ ਲਖਬੀਰ ਸਿੰਘ ਦੀ ਡੁਬਈ ਵਿੱਚ ਹੋਈ ਮੌਤ ਉਪਰੰਤ ਉਨ੍ਹਾਂ ਦੇ ਪਰਿਵਾਰ ਵੱਲੋਂ ਹਸਪਤਾਲ ਦੇ ਭਾਰੀ ਬਿੱਲ ਨੂੰ ਚੁਕਤਾ ਕਰਨ ਤੇ ਲਖਬੀਰ ਦੀ ਲਾਸ਼ ਨੂੰ ਵਾਪਸ ਦੇਸ਼ ਲਿਆਉਣ ਤੋਂ ਅਸਮਰਥਾ ਜਤਾਉਣ ...

ਪੂਰੀ ਖ਼ਬਰ »

ਕਬੱਡੀ ਦੇ ਸ਼ੋਅ ਮੈਚ 'ਚ ਧਿਆਨਪੁਰ ਰਿਹਾ ਜੇਤੂ

ਰਈਆ, 19 ਮਈ (ਸੁੱਚਾ ਸਿੰਘ ਘੁੰਮਣ)-ਨੇੜਲੇ ਪਿੰਡ ਧਿਆਨਪੁਰ ਵਿਖੇ ਬਾਬਾ ਮਾਹਣਾ ਤੇ ਬਾਬਾ ਕਲਿਆਣਾ ਯਾਦਗਾਰੀ ਸਾਲਾਨਾ ਯਾਦਗਾਰੀ ਮੇਲਾ ਮਨਾਇਆ ਗਿਆ ਅਤੇ ਸ਼ਾਮ ਨੂੰ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਗਿਆ ਜਿਸ ਵਿਚ ਸੂਰਤ ਮੱਲ੍ਹੀ ਜ਼ਿਲ੍ਹਾ ਗੁਰਦਾਸਪੁਰ ਨੇ ਧਿਆਨਪੁਰ ...

ਪੂਰੀ ਖ਼ਬਰ »

ਬੇਨਿਯਮੀਆਂ ਦੇ ਨਾਲ ਢਿੱਲੀ ਰਫ਼ਤਾਰ 'ਚ ਮਜੀਠਾ ਰੋਡ ਬਾਈਪਾਸ ਦੇ ਚਲ ਰਹੇ ਨਿਰਮਾਣ ਕਾਰਜ ਤੋਂ ਲੋਕ ਪ੍ਰੇਸ਼ਾਨ

ਅੰਮਿ੍ਤਸਰ, 19 ਮਈ (ਹਰਮਿੰਦਰ ਸਿੰਘ)-ਅੰਮਿ੍ਤਸਰ ਮਜੀਠਾ ਰੋਡ ਬਾਈਪਾਸ ਨੂੰ ਚੌੜਾ ਕਰਨ ਅਤੇ ਇੱਥੇ ਪੁਲ ਦਾ ਨਿਰਮਾਣ ਕਰਨ ਲਈ ਚਲ ਰਿਹਾ ਕਾਰਜ ਸਾਰੇ ਕਾਇਦੇ-ਕਾਨੂੰਨ ਨੂੰ ਛਿੱਕੇ ਟੰਗ ਕੇ ਕੀਤੇ ਜਾ ਰਿਹਾ ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ...

ਪੂਰੀ ਖ਼ਬਰ »

'ਨਿਰੰਤਰ ਵਿਕਾਸ ਲਈ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ' ਵਿਸ਼ੇ 'ਤੇ ਟੀਚਰ ਓਰੀਐਾਟੇਸ਼ਨ ਵਰਕਸ਼ਾਪ ਲਗਾਈ

ਅੰਮਿ੍ਤਸਰ, 19 ਮਈ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟਾਨੀਕਲ ਐਾਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵੱਲੋਂ ਇਕ ਰੋਜ਼ਾ ਸਕੂਲ ਟੀਚਰ ਓਰੀਐਾਟੇਸ਼ਨ ਵਰਕਸ਼ਾਪ ਕਰਵਾਈ ਗਈ ਜਿਸਦਾ ਮੁੱਖ ਵਿਸ਼ਾ 'ਨਿਰੰਤਰ ਵਿਕਾਸ ਲਈ ਵਿਗਿਆਨ, ਤਕਨਾਲੋਜੀ ...

ਪੂਰੀ ਖ਼ਬਰ »

ਭਾਜਪਾ ਤੇ ਕਾਂਗਰਸੀ ਸਮਰਥਕਾਂ ਨੇ ਲਗਾਏ ਇਕ ਦੂਸਰੇ 'ਤੇ ਗੰਭੀਰ ਦੋਸ਼

ਵੇਰਕਾ, 19 ਮਈ (ਪਰਮਜੀਤ ਸਿੰਘ ਬੱਗਾ)-ਪੁਲਿਸ ਥਾਣਾ ਸਦਰ ਖੇਤਰ 'ਚ ਅਬਾਦੀ ਕਬੀਰ ਨਗਰ ਤੰੁਗ ਬਾਲਾ ਵਿਖੇ ਮੰਦਰ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਭਾਜਪਾ ਸਮਰਥਕ ਨੇ ਕਾਂਗਰਸੀ ਸਮਰਥਕਾਂ ਉਪਰ ਗਲੀ 'ਚ ਰੋਕ ਕੇ ਉਸਦੀ ਕੁੱਟਮਾਰ ਕਰਨ ਤੋਂ ਬਾਅਦ ...

ਪੂਰੀ ਖ਼ਬਰ »

ਤਨਿਸ਼ਕ ਨੇ ਪੇਸ਼ ਕੀਤਾ ਆਪਣਾ ਨਵਾਂ ਸਬ-ਬਰਾਂਡ 'ਰਿਵਾਹ'

ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)-10 ਹਜ਼ਾਰ ਕਰੋੜ ਦੀ ਸਾਲਾਨਾ ਟਰਨਓਵਰ ਵਾਲੇ ਦੇਸ਼ ਦੇ ਪ੍ਰਸਿੱਧ ਗਹਿਣਾ ਬ੍ਰਾਂਡ ਤਨਿਸ਼ਕ ਵੱਲੋਂ ਅੱਜ ਸਥਾਨਕ ਮਾਲ ਰੋਡ ਵਿਖੇ ਆਪਣੇ ਸ਼ੋਅ ਰੂਮ 'ਚ ਨਵੇਂ ਸਬ-ਬ੍ਰਾਂਡ ਰਿਵਾਹ ਨੂੰ ਪੇਸ਼ ਕੀਤਾ ਗਿਆ | ਤਨਿਸ਼ਕ ਦੇ ਸਥਾਨਕ ...

ਪੂਰੀ ਖ਼ਬਰ »

ਜ਼ਿਲ੍ਹਾ ਮੋਗਾ ਦੇ ਪਿੰਡ ਡੁਗਰੂ 'ਚ ਇਤਿਹਾਸਿਕ ਗੁਰਦੁਆਰਾ ਕਮੇਟੀ ਨੂੰ ਹਟਾਉਣ ਲਈ ਵਫਦ ਨੇ ਭਾਈ ਅਜਨਾਲਾ ਨੂੰ ਦਿੱਤਾ ਮੰਗ-ਪੱਤਰ

ਅਜਨਾਲਾ, 19 ਮਈ (ਸੁੱਖ ਮਾਹਲ)-ਜ਼ਿਲ੍ਹਾ ਮੋਗਾ ਦੇ ਪਿੰਡ ਡੁਗਰੂ ਵਿਖੇ ਸੱਤਵੀਂ ਪਾਤਸ਼ਾਹੀ ਸ੍ਰੀ ਗੁਰੁ ਹਰਿਰਾਇ ਸਾਹਿਬ ਜੀ ਦੀ ਯਾਦ 'ਚ ਬਣੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਉੱਥੋ ਦੀ ਸੰਗਤ ਦੀ ਮਾਨਤਾ ਹਾਸਲ ਨਾਂ ਹੋਣ ਅਤੇ ਸਿੱਖ ਰਹਿਤ ...

ਪੂਰੀ ਖ਼ਬਰ »

ਪਤਵੰਤ ਸਿੰਘ ਸੁਪਰਵਾਈਜ਼ਰ ਨੂੰ ਸ਼ਰਧਾਂਜਲੀਆਂ ਭੇਟ

r ਸ਼੍ਰੋਮਣੀ ਕਮੇਟੀ ਵੱਲੋਂ ਪਰਿਵਾਰ ਨੂੰ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਰਈਆ, 19 ਮਈ (ਸੁੱਚਾ ਸਿੰਘ ਘੁੰਮਣ)-ਜਥੇਦਾਰ ਮੁਖਤਿਆਰ ਸਿੰਘ ਦੇ ਭਤੀਜੇ ਸ: ਪਤਵੰਤ ਸਿੰਘ ਸੁਪਰਵਾਈਜ਼ਰ ਸ਼੍ਰੋਮਣੀ ਕਮੇਟੀ ਜਿਨ੍ਹਾਂ ਦਾ ਪਿਛਲੀ ਦਿਨੀ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ ...

ਪੂਰੀ ਖ਼ਬਰ »

ਇਟਲੀ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ

ਮੱਤੇਵਾਲ, 19 ਮਈ (ਗੁਰਪ੍ਰੀਤ ਸਿੰਘ ਮੱਤੇਵਾਲ)-ਨਜਦੀਕੀ ਪਿੰਡ ਨਿਬਰਵਿੰਡ ਤੋਂ ਇਟਲੀ ਗਏ ਪੰਜਾਬੀ ਨੌਜਵਾਨ ਦੀ ਬੀਤੇ ਦਿਨੀ ਇਕ ਸੜਕ ਹਾਦਸੇ ਵਿਚ ਮੌਤ ਹੋਣ ਦਾ ਸਮਾਚਾਰ ਹੈ | ਹਰਵਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਬਾਠ ਉਮਰ 22 ਸਾਲ ਦਾ ਇਹ ਨੌਜਵਾਨ ਜੋ ਕਿ ਅਜੇ ਕੁਆਰਾ ਸੀ, ...

ਪੂਰੀ ਖ਼ਬਰ »

ਕਿਸਾਨ ਆਗੂ ਬੀਬੀ ਜਸਬੀਰ ਕੌਰ ਚੱਬਾ ਨਮਿਤ ਸ਼ਰਧਾਂਜਲੀ ਸਮਾਰੋਹ

ਚੱਬਾ, 19 ਮਈ (ਜੱਸਾ ਅਨਜਾਣ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਸਰਗਰਮ ਵਰਕਰ ਬੀਬੀ ਜਸਬੀਰ ਕੌਰ ਚੱਬਾ ਦੀ ਆਂਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ, ਅੰਤਿਮ ਅਰਦਾਸ ਅਤੇ ਸ਼ਰਧਾਂਜ਼ਲੀ ਸਮਾਰੋਹ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਚੱਬਾ ਵਿਖੇ ਹੋਇਆ | ...

ਪੂਰੀ ਖ਼ਬਰ »

ਮਾਤਾ ਗੁਰਨਾਮ ਕੌਰ ਘੁੱਕੇਵਾਲੀ ਨੂੰ ਵੱਖ -ਵੱਖ ਆਗੂਆਂ ਵੱਲੋਂ ਸ਼ਰਧਾਜਲੀਆਂ ਭੇਂਟ

ਜਗਦੇਵ ਕਲਾਂ, 19 ਮਈ (ਸ਼ਰਨਜੀਤ ਸਿੰਘ ਗਿੱਲ)-ਅਕਾਲੀ ਆਗੂ ਜਗਜੀਤ ਸਿੰਘ ਘੁੱਕੇਵਾਲੀ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਗੁਰਨਾਮ ਕੌਰ ਘੁੱਕੇਵਾਲੀ ਨਮਿਤ ਸ੍ਰੀ ਅਖੰਡ ਪਾਠ ਦੇ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਜ਼ਲੀ ਸਮਾਰੋਹ ਉਨ੍ਹਾਂ ਦੇ ਗ੍ਰਹਿ ਘੁੱਕੇਵਾਲੀ ਵਿਖੇ ...

ਪੂਰੀ ਖ਼ਬਰ »

ਪੀਲੀਭੀਤ ਕਾਂਡ ਦੇ ਪੀੜਤ 4 ਸਿੱਖ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇੱਕ-ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ

ਅੰਮਿ੍ਤਸਰ, 19 ਮਈ (ਸਟਾਫ ਰਿਪੋਰਟਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਨ੍ਹ 1991 ਵਿਚ ਪੀਲੀਭੀਤ (ਉਤਰ ਪ੍ਰਦੇਸ਼) ਵਿਖੇ ਫ਼ਰਜ਼ੀ ਪੁਲਿਸ ਮੁਕਾਬਲੇ 'ਚ ਮਾਰੇ ਗਏ 11 ਸਿੱਖਾਂ ਵਿਚੋਂ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਚਾਰ ਵਿਅਕਤੀਆਂ ਦੇ ਪਰਿਵਾਰਾਂ ...

ਪੂਰੀ ਖ਼ਬਰ »

ਚੌਥੇ ਸਲਾਨਾ 15 ਰੋਜ਼ਾ ਕਿ੍ਕਟ ਟੂਰਨਾਂਮੈਂਟ ਦਾ ਉਦਘਾਟਨੀ ਸਮਾਰੋਹ

ਅਜਨਾਲਾ, 19 ਮਈ (ਐਸ. ਪ੍ਰਸ਼ੋਤਮ)-ਸਥਾਨਕ ਸ਼ਹਿਰ ਦੇ ਬਾਹਰੀ ਪਿੰਡ ਗੁਜਰਪੁਰਾ ਵਿਖੇ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਵਲੋਂ ਕਰਵਾਏ ਜਾ ਰਹੇ ਚੌਥੇ ਸਲਾਨਾ ਕਿ੍ਕਟ ਟੂਰਨਾਂਮੈਂਟ ਦਾ ਉਦਘਾਟਨ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸ: ਸੁਵਿੰਦਰ ਸਿੰਘ ਬੱਲ, ਲੋਕ ਗਾਇਕ ਤੇ ...

ਪੂਰੀ ਖ਼ਬਰ »

ਮੇਫ਼ਲਾਵਰ ਸੀ: ਸੈ: ਸਕੂਲ ਦੇ ਵਿਦਿਆਰਥੀ ਨੇ ਜਿੱਤਿਆ ਚਾਂਦੀ ਦਾ ਤਗਮਾ

ਅੰਮਿ੍ਤਸਰ, 19 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਮੇਫ਼ਲਾਵਰ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਨੇ 18ਵੀਂ ਕੌਮਾਂਤਰੀ ਓਪਨ ਕਰਾਟੇ ਪ੍ਰਤੀਯੋਗਤਾ 'ਚ ਚਾਂਦੀ ਤਗਮਾ ਜਿੱਤ ਕੇ ਨਾਮਣਾ ਖੱਟਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਡਾਇਰੈਕਟਰ ਡਾ. ਪਰਮਜੀਤ ...

ਪੂਰੀ ਖ਼ਬਰ »

ਰੋਬਿਨਜੀਤ ਕੌਰ ਨੇ ਨਾਇਬ ਤਹਿਸੀਲਦਾਰ ਦਾ ਅਹੁਦਾ ਸੰਭਾਲਿਆ

ਤਰਸਿੱਕਾ, 19 ਮਈ (ਅਤਰ ਸਿੰਘ ਤਰਸਿੱਕਾ)-ਅੱਜ ਮੈਡਮ ਰੋਬਿਨਜੀਤ ਕੌਰ ਨੇ ਸਬ ਤਹਿਸੀਲ ਤਰਸਿੱਕਾ 'ਚ ਨਾਇਬ ਤਹਿਸੀਲਦਾਰ ਦਾ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਨੂੰ ਜੀ ਆਇਆਂ ਕਹਿਣ ਵਾਲਿਆਂ 'ਚ ਰਣਧੀਰ ਸਿੰਘ ਧੀਰਾ, ਹਰਮਨਜੀਤ ਸਿੰਘ, ਸਮਸ਼ੇਰ ...

ਪੂਰੀ ਖ਼ਬਰ »

ਜੀ. ਐਨ. ਡੀ. ਯੂ. ਵਿਖੇ 4 ਹਫਤਿਆਂ ਦਾ ਓਰੀਐਾਟੇਸ਼ਨ ਪ੍ਰੋਗਰਾਮ ਸ਼ੁਰੂ

ਅੰਮਿ੍ਤਸਰ, 19 ਮਈ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ. ਜੀ. ਸੀ. ਮਨੁੱਖੀ ਸਰੋਤ ਵਿਕਾਸ ਕੇਂਦਰ ਵਿਖੇ ਅੱਜ ਇਥੇ ਚਾਰ ਹਫਤਿਆਂ ਦਾ ਓਰੀਐਾਟੇਸ਼ਨ ਪ੍ਰੋਗਰਾਮ ਸ਼ੁਰੂ ਹੋ ਗਿਆ ਜਿਸਦਾ ਉਦਘਾਟਨ ਡੀਨ ਅਕਾਦਮਿਕ ਮਾਮਲੇ ਪ੍ਰੋ: ਸੁਬੋਧ ਕੁਮਾਰ ਨੇ ...

ਪੂਰੀ ਖ਼ਬਰ »

ਜੁਰਮਾਂ ਨੂੰ ਠੱਲ੍ਹ ਪਾਉਣ ਲਈ 'ਬੀਟ ਪੈਟਰੋਿਲੰਗ ਪ੍ਰਣਾਲੀ' ਦਾ ਅਗਾਜ਼

r ਹਰ ਪੁਲਿਸ ਥਾਣੇ ਨੂੰ 5 ਤੋਂ 10 ਭਾਗਾਂ ਤੱਕ ਵੰਡਿਆ, 219 ਪੁਲਿਸ ਕਰਮਚਾਰੀ ਤੈਨਾਤ ਰਹਿਣਗੇ : ਏ. ਡੀ. ਜੀ. ਪੀ. ਅੰਮਿ੍ਤਸਰ, 19 ਮਈ (ਗਗਨਦੀਪ ਸ਼ਰਮਾ)-ਜੁਰਮਾਂ 'ਤੇ ਠੱਲ੍ਹ ਪਾਉਣ ਅਤੇ ਲੋਕਾਂ ਨੂੰ ਲੋੜ ਵੇਲੇ ਜਲਦ ਸਹੂਲਤ ਦੇਣ ਦੇ ਮਕਸਦ ਨਾਲ ਪੰਜਾਬ ਪੁਲਿਸ ਨੇ ਸ਼ਹਿਰ ਨੂੰ ...

ਪੂਰੀ ਖ਼ਬਰ »

ਨਾਬਾਲਗ ਲੜਕੀ ਅਗਵਾ-ਕੇਸ ਦਰਜ

ਅੰਮਿ੍ਤਸਰ, 19 ਮਈ (ਗਗਨਦੀਪ ਸ਼ਰਮਾ)-ਇਕ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਦੋਸ਼ 'ਚ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਿਖ਼ਲਾਫ਼ ਪਰਚਾ ਦਰਜ ਕੀਤਾ ਗਿਆ ਹੈ | ਇਹ ਮਾਮਲਾ ਬਲਜੀਤ ਸਿੰਘ ਨਾਮਕ ਵਿਅਕਤੀ ਦੀ ਸ਼ਿਕਾਇਤ 'ਤੇ ਦਰਜ਼ ਕੀਤਾ ਗਿਆ, ਜਿਸ ਨੇ ਪੁਲਿਸ ਨੂੰ ਦੱਸਿਆ ਕਿ ...

ਪੂਰੀ ਖ਼ਬਰ »

ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਚਾਚਾ-ਭਤੀਜਾ ਜ਼ਖ਼ਮੀ ਕੀਤੇ

ਅੰਮਿ੍ਤਸਰ, 19 ਮਈ ( ਸ਼ਰਮਾ)-ਸਥਾਨਕ ਲਹੌਰੀ ਗੇਟ ਨੇੜੇ ਚਾਰ ਨੌਜਵਾਨਾਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਚਾਚੇ-ਭਤੀਜੇ ਨੂੰ ਜਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਗੁਰੂ ਨਾਨਕ ਦੇਵ ਹਸਪਤਾਲ 'ਚ ਜ਼ੇਰੇ ਇਲਾਜ ਗੁਰਲਾਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਭੂਆ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹੋਣ ਵਿਰੁੱਧ ਸਿੱਖਿਆ ਪ੍ਰੋਜੈਕਟ ਵਰਕਰਾਂ ਨੇ ਕੀਤਾ ਰੋਸ ਮੁਜ਼ਾਹਰਾ

ਅਜਨਾਲਾ, 19 ਮਈ (ਐਸ. ਪ੍ਰਸ਼ੋਤਮ)-ਅੱਜ ਸਥਾਨਕ ਸ਼ਹਿਰ 'ਚ ਹਲਕਾ ਅਜਨਾਲਾ ਦੇ ਸਰਹੱਦੀ ਤੇ ਪਿਛੜੇ ਪਿੰਡਾਂ 'ਚ 3 ਸਾਲ ਤੋਂ 13 ਸਾਲ ਤੱਕ ਉਮਰ ਦੇ ਬੱਚਿਆਂ ਨੂੰ ਸ਼ਾਮੀ 4:00 ਤੋਂ 6:30 ਵਜੇ ਤੱਕ 23 ਪਿੰਡਾਂ ਦੇ ਕੇਂਦਰਾਂ ਰਾਹੀਂ 1400 ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਰਹੇ ਡਾਇਸਸ ਆਫ਼ ...

ਪੂਰੀ ਖ਼ਬਰ »

ਸ਼ਹੀਦ ਸਿੰਘਾਂ-ਸਿੰਘਣੀਆਂ ਦੀ ਯਾਦ 'ਚ ਦੀਵਾਨ ਸਜਾਏ

ਚੌਾਕ ਮਹਿਤਾ, 19 ਮਈ (ਜਗਦੀਸ਼ ਸਿੰਘ ਬਮਰਾਹ, ਧਰਮਿੰਦਰ ਸਿੰਘ ਭੰਮਰ੍ਹਾ)-ਜੂਨ 1984 ਨੂੰ ਵਾਪਰੇ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਸ਼ਹੀਦ ਹੋਏ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ,ਬਾਬਾ ਠਾਹਰਾ ਸਿੰਘ, ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ ਅਤੇ ਹੋਰ ...

ਪੂਰੀ ਖ਼ਬਰ »

ਨਿੱਜੀ ਸਕੂਲ ਪ੍ਰਬੰਧਕਾਂ ਨੇ ਪ੍ਰਧਾਨ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਅੰਮਿ੍ਤਸਰ 19 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਪ੍ਰਾਈਵੇਟ ਐਫੀਲੀਏਟਡ ਐਸੋਸੀਏਸ਼ਨ ਪੰਜਾਬ ਦੇ ਵਫਦ ਨੇ ਪ੍ਰਧਾਨ ਗੁਰਮੁੱਖ ਸਿੰਘ ਦੀ ਅਗਵਾਈ ਹੇਠ ਪ੍ਰਸ਼ਾਸ਼ਨ ਵੱਲੋਂ ਵੱਖ-ਵੱਖ ਸਮੇਂ ਕੀਤੀ ਜਾਂਦੀ ਚੈਕਿੰਗ ਖਿਲਾਫ਼ ਰੋਸ ਜਾਹਿਰ ਕਰਦਿਆਂ ਕਾਂਗਰਸ ਦੇ ਜਿਲ੍ਹਾ ...

ਪੂਰੀ ਖ਼ਬਰ »

ਬਾਬਾ ਬਾਲੇ ਸ਼ਾਹ ਬਾਸਰਕੇ ਦਾ ਸਾਲਾਨਾ ਧਾਰਮਿਕ ਜੋੜ ਮੇਲਾ ਕਰਵਾਇਆ

ਛੇਹਰਟਾ, 19 ਮਈ (ਵਡਾਲੀ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪੈਂਦੇ ਇਤਹਾਸਿਕ ਨਗਰ ਪਿੰਡ ਬਾਸਰਕੇ ਗਿੱਲਾਂ ਵਿਖੇ ਬਾਬਾ ਬਾਲੇ ਸ਼ਾਹ ਦਾ ਸਾਲਾਨਾ ਜੋੜ ਮੇਲਾ ਅੱਜ ਮੁੱਖ ਸੇਵਾਦਾਰ ਬਾਬਾ ਗੁਰਮੇਜ ਸਿੰਘ ਦੀ ਦੇਖ-ਰੇਖ ਹੇਠ ਮਨਾਇਆ ਜਾ ਰਿਹਾ ਹੈ | ਜੋੜ ਮੇਲੇ ਮੌਕੇ ਸਵੇਰ ਤੋਂ ...

ਪੂਰੀ ਖ਼ਬਰ »

ਤਹਿਸੀਲ ਕਮੇਟੀ ਸੀ.ਪੀ.ਆਈ. (ਐਮ) ਵੱਲੋਂ ਮੰਗਾਂ ਸਬੰਧੀ ਰੋਸ ਵਿਖਾਵਾ-ਐਸ. ਡੀ. ਐਮ. ਨੂੰ ਦਿੱਤਾ ਮੰਗ ਪੱਤਰ

ਬਾਬਾ ਬਕਾਲਾ ਸਾਹਿਬ, 19 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)¸ਅੱਜ ਸਥਾਨਕ ਤਹਿਸੀਲ ਕਮੇਟੀ ਸੀ. ਪੀ. ਆਈ. (ਐਮ) ਵੱਲੋਂ ਕਾਮਰੇਡ ਗੁਰਦੀਪ ਸਿੰਘ ਬੁਤਾਲਾ ਜ਼ਿਲ੍ਹਾ ਕਮੇਟੀ ਮੈਂਬਰ ਸੀ. ਪੀ. ਆਈ. (ਐਮ) ਅੰਮਿ੍ਤਸਰ ਦੀ ਪ੍ਰਧਾਨਗੀ ਹੇਠ ਬਾਬਾ ਬਕਾਲਾ ਸਾਹਿਬ ਵਿਖੇ ਕਾਂਗਰਸ ਪਾਰਟੀ ...

ਪੂਰੀ ਖ਼ਬਰ »

ਕਾਂਗਰਸ ਦੀਆਂ ਧੱਕੇਸ਼ਾਹੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਰਣੀਕੇ

r ਸ਼੍ਰੋਮਣੀ ਅਕਾਲੀ ਦਲ ਦੀ ਛੇਹਰਟਾ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਕੱਲ੍ਹ ਛੇਹਰਟਾ, 19 ਮਈ (ਵਡਾਲੀ)-ਸਾਬਕਾ ਕੈਬਨਿਟ ਮੰਤਰੀ ਜਥੇ: ਗੁਲਜਾਰ ਸਿੰਘ ਰਣੀਕੇ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜ਼ਿਲ੍ਹਾ ...

ਪੂਰੀ ਖ਼ਬਰ »

ਪੁਰਾਣੀ ਰੰਜ਼ਸ ਨੂੰ ਲੈ ਕੇ ਹਮਲਾ-ਦੋ ਜ਼ਖ਼ਮੀ

ਬਾਬਾ ਬਕਾਲਾ ਸਾਹਿਬ, 19 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)¸ਪਿੰਡ ਮਹਿਸਮਪੁਰ ਕਲਾਂ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਘਰ ਜਾ ਕੇ ਦੋ ਵਿਅਕਤੀਆਂ ਨੂੰ ਜ਼ਖਮੀਂ ਕਰਨ ਦਾ ਸਮਾਚਾਰ ਹੈ | ਸਥਾਨਕ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਜਰਨੈਲ ਸਿੰਘ (65) ਪੁੱਤਰ ਧਰਮ ਸਿੰਘ ਅਤੇ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਦੇ ਕਾਰਕੁੰਨਾਂ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ

ਜਗਦੇਵ ਕਲਾ, 19 ਮਈ (ਸ਼ਰਨਜੀਤ ਸਿੰਘ ਗਿੱਲ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਿੰਡ ਮੱਲੂਨੰਗਲ ਵਿਖੇ ਪ੍ਰਧਾਨ ਰੇਸ਼ਮ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨਾਂ ਤੇ ਮਜਦੂਰਾਂ ਦੀ ਹੋਈ ਇਕੱਤਰਤਾ ਦੌਰਾਨ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਚੱਬਾ, ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX