ਲਹਿਰਾਗਾਗਾ, 19 ਮਈ (ਸੂਰਜ ਭਾਨ ਗੋਇਲ) - ਸਥਾਨਕ ਰੇਲਵੇ ਸਟੇਸ਼ਨ 'ਤੇ ਠੇਕੇਦਾਰ ਵੱਲੋਂ ਟੈਂਡਰ ਪਾ ਕੇ ਮਾਲ-ਗੱਡੀ 'ਚ ਚੌਲ ਭਰਨ ਦੇ ਮੁੱਦੇ ਨੂੰ ਲੈ ਕੇ ਐਫ. ਸੀ. ਆਈ ਲੇਬਰ ਨੇ ਪੁਲਿਸ ਪ੍ਰਸ਼ਾਸਨ ਿਖ਼ਲਾਫ਼ ਧੁੱਪ 'ਚ ਨਾਅਰੇਬਾਜ਼ੀ ਕੀਤੀ | ਜਾਣਕਾਰੀ ਅਨੁਸਾਰ ਮਾਲ ਗੱਡੀ 'ਚ ਚਾਵਲ ਭਰਨ ਨੂੰ ਲੈ ਕੇ ਅੱਜ ਸਟੇਸ਼ਨ 'ਤੇ ਐਫ. ਸੀ. ਆਈ. ਦੇ ਮੁਲਾਜ਼ਮ ਹੋਰ ਸਟੇਸ਼ਨਾਂ ਤੋਂ ਪਹੁੰਚੇ | ਐਫ. ਸੀ. ਆਈ. ਦੇ ਸੀਰਾ ਸਿੰਘ, ਭੋਲਾ ਸਿੰਘ ਬਰਨਾਲਾ, ਜਗਪਾਲ ਸਿੰਘ ਸੰਗਰੂਰ ਤੇ ਤੇਜਾ ਸਿੰਘ ਨੇ ਦੱਸਿਆਂ ਕਿ ਅਸੀਂ 40 ਸਾਲ ਤੋ ਐਫ. ਸੀ. ਆਈ. ਮਹਿਕਮੇ 'ਚ ਕੰਮ ਕਰ ਰਹੇ ਹਾਂ | ਉਕਤ ਠੇਕੇਦਾਰ ਨੇ ਚਾਵਲ ਮਾਲ ਗੱਡੀ 'ਚ ਭਰਨ ਦਾ ਕੰਮ ਟੈਂਡਰ ਰਾਹੀਂ ਕਿਸੇ ਪ੍ਰਾਈਵੇਟ ਲੇਬਰ ਨੂੰ ਸੌਾਪ ਕੇ ਸਾਡੇ ਨਾਲ ਸਰਾਸਰ ਧੱਕਾ ਕੀਤਾ ਹੈ | ਜਿਸ ਦੇ ਰੋਸ ਵਜੋਂ ਇੱਥੇ ਵੱਡੀ ਗਿਣਤੀ ਉਨ੍ਹਾਂ ਦੀ ਲੇਬਰ ਪਹੁੰਚਣੀ ਸ਼ੁਰੂ ਹੋ ਗਈ ਹੈ | ਅਸੀਂ ਕਿਸੇ ਕੀਮਤ 'ਤੇ ਪ੍ਰਾਈਵੇਟ ਲੇਬਰ ਤੋਂ ਰੇਲ ਗੱਡੀ ਨਹੀਂ ਭਰਨ ਦੇਵਾਂਗੇ | ਦੂਜੇ ਪਾਸੇ ਤਹਿਸੀਲਦਾਰ ਸੁਭਾਸ਼ ਭਾਰਦਵਾਜ ਨੇ ਸਥਿਤੀ ਨੂੰ ਕਾਬੂ ਕਰਦਿਆਂ ਐਫ. ਸੀ. ਆਈ. ਦੀ ਪੰਜ ਮੈਂਬਰੀ ਕਮੇਟੀ ਵਿਅਕਤੀਆਂ ਨੂੰ ਕਾਨੂੰਨ ਦੀ ਫਾਈਲ ਵਿਖਾਉਂਦਿਆਂ ਸਮਝਾਉਣ ਦੀ ਕੋਸ਼ਿਸ਼ ਕੀਤੀ | ਪੁਲਿਸ ਪ੍ਰਸ਼ਾਸਨ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਠੇਕੇਦਾਰ ਨੂੰ ਬੁਲਾ ਕੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ | ਪਰ ਇਹ ਮਾਮਲਾ ਸੁਲਝਣ ਦੀ ਬਜਾਏ ਉਲਝਦਾ ਹੀ ਨਜ਼ਰ ਆਇਆ | ਜਦੋਂ ਠੇਕੇਦਾਰ ਨਰਿੰਦਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡਾ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਨਾਲ ਐਗਰੀਮੈਂਟ ਹੋਇਆ ਹੈ | ਉਨ੍ਹਾਂ ਦੱਸਿਆ ਕਿ ਅਸੀਂ ਇਸ ਤੋਂ ਪਹਿਲਾ ਸੱਤ ਮਾਲ ਗੱਡੀਆਂ ਲੋਡ ਕਰਕੇ ਭੇਜ ਚੁੱਕੇ ਹਾਂ ਪਰ ਅੱਜ ਫੇਰ ਐਫ.ਸੀ.ਆਈ ਮੁਲਾਜਮਾਂ ਨੇ ਸਟੇਸ਼ਨ 'ਤੇ ਆ ਕੇ ਰੌਲਾ ਪਾ ਲਿਆ | ਇਸ ਮੌਕੇ ਥਾਣਾ ਸਦਰ ਦੇ ਇੰਚਾਰਜ ਜਗਵੀਰ ਸਿੰਘ, ਸਿਟੀ ਇੰਚਾਰਜ ਧਰਮਵੀਰ ਸਿੰਘ ਤੋ ਇਲਾਵਾ ਵੱਡੀ ਗਿਣਤੀ 'ਚ ਪੁਲਿਸ ਦੇ ਜਵਾਨ ਹਾਜ਼ਰ ਸਨ |
ਭਵਾਨੀਗੜ੍ਹ, 19 ਮਈ (ਜਰਨੈਲ ਸਿੰਘ ਮਾਝੀ)-ਪਿੰਡ ਝਨੇੜੀ ਦੇ ਕਿਸਾਨ ਬਲਦੇਵ ਸਿੰਘ ਨਾਲ ਇਕ ਆੜ੍ਹਤੀਏ ਵੱਲੋਂ ਮਾਰੀ ਗਈ ਠੱਗੀ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਆਗੂ ਅੱਜ ਦੂਸਰੇ ਦਿਨ ਵੀ ਤਹਿਸੀਲਦਾਰ ਦੇ ਦਫ਼ਤਰ ਅੱਗੇ ਬੈਠੇ ਰਹੇ | ਦੁਪਹਿਰ ਤੋਂ ਬਾਅਦ ਤਹਿਸੀਲਦਾਰ ਨੇ ...
ਸੰਗਰੂਰ, 19 ਮਈ (ਧੀਰਜ਼ ਪਸ਼ੌਰੀਆ)-ਪਿੰਡ ਝਨੇੜੀ ਦੇ ਇੱਕ ਕਿਸਾਨ ਨਾਲ ਇੱਕ ਆੜ੍ਹਤੀਏ ਵੱਲੋਂ ਇੱਕ ਲੱਖ ਦੀ ਠੱਗੀ ਮਾਰੇ ਜਾਣ ਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਆਗੂਆਂ ਨੇ ਸਦਰ ਥਾਣਾ ਸੰਗਰੂਰ (ਬਾਲੀਆ) ਅੱਗੇ ਧਰਨਾ ਸ਼ੁਰੂ ਕਰ ਦਿੱਤਾ | ...
ਸੰਗਰੂਰ, 19 ਮਈ (ਧੀਰਜ ਪਸ਼ੋਰੀਆ)-ਸਥਾਨਕ ਗਊਸ਼ਾਲਾ ਰੋਡ ਸਥਿਤ ਪਲਾਈਵੁੱਡ ਦੇ ਇਕ ਸਟੋਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਸਮਾਚਾਰ ਹੈ | ਗਊਸ਼ਾਲਾ ਰੋਡ ਸਥਿਤ ਦੁਰਗਾ ਟਰੇਡਿੰਗ ਕੰਪਨੀ ਜਿੱਥੇ ਪਲਾਈਵੁੱਡ ਦਾ ਕਾਰੋਬਾਰ ਕੀਤਾ ਜਾਂਦਾ ਹੈ, ਵਿਖੇ ...
ਖਨੌਰੀ, 19 ਮਈ (ਬਲਵਿੰਦਰ ਸਿੰਘ ਥਿੰਦ) - ਖਨੌਰੀ ਪੁਲਿਸ ਨੇ 18 ਗਰਾਮ ਸਮੈਕ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤੇ ਜਾਣ ਦਾ ਦਾਅਵਾ ਕੀਤਾ ਹੈ | ਪੁਲਿਸ ਥਾਣਾ ਖਨੌਰੀ ਦੇ ਇੰਚਾਰਜ ਇੰਸਪੈਕਟਰ ਸੁਖਚੈਨ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਹੰਸਰਾਜ ਨੇ ਪੁਲਿਸ ਪਾਰਟੀ ਸਮੇਤ ...
ਸੰਗਰੂਰ, 19 ਮਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਜ਼ਿਲ੍ਹਾ ਸੰਗਰੂਰ ਪੁਲਿਸ ਦੇ ਸੀ.ਆਈ.ਏ. ਸਟਾਫ਼ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਚਲਦਿਆਂ ਦੋ ਵਿਅਕਤੀਆਂ ਵਿਰੁੱਧ 118 ਬੋਤਲਾਂ ਸ਼ਰਾਬ ਬਰਾਮਦ ਕਰਨ ਦਾ ਮੁਕੱਦਮਾ ਦਰਜ ਕਰਵਾਇਆ ਗਿਆ ਹੈ | ਸੀ.ਆਈ.ਏ ...
ਸੰਗਰੂਰ, 19 ਮਈ (ਸੁਖਵਿੰਦਰ ਸਿੰਘ ਫੁੱਲ) - ਪੰਜਾਬ ਦੇ ਸੀਨੀਅਰ ਪੀ.ਸੀ.ਐਸ ਅਧਿਕਾਰੀ ਉਪਕਾਰ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵੱਜੋਂ ਰਸਮੀ ਤੌਰ 'ਤੇ ਆਪਣਾ ਅਹੁਦਾ ਸੰਭਾਲ ਲਿਆ ਹੈ | ਸ. ਉਪਕਾਰ ਸਿੰਘ ਇਸ ਤੋਂ ...
ਸੰਗਰੂਰ, 19 ਮਈ (ਧੀਰਜ ਪਸ਼ੌਰੀਆ)-ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਨੇ ਇੱਕ ਬੀਮਾ ਕੰਪਨੀ ਤੇ ਟਰੱਕ ਟਰਾਲੇ ਦੇ ਮਾਲਕ ਦਰਮਿਆਨ ਚੱਲ ਰਹੇ ਝਗੜੇ ਦਾ ਨਿਪਟਾਰਾ ਕਰਦਿਆਂ ਬੀਮਾ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਹਾਦਸਾਗ੍ਰਸਤ ਟਰੱਕ ਟਰਾਲੇ ਦੇ ਹੋਏ ਨੁਕਸਾਨ ਦਾ ...
ਧੂਰੀ, 19 ਮਈ (ਸੰਜੇ ਲਹਿਰੀ)-ਡੇਰਾ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਦੀ ਨਵੀਂ ਆਈ ਫ਼ਿਲਮ 'ਜੱਟੂ ਇੰਜੀਨੀਅਰ' ਨੂੰ ਦੇਖਣ ਲਈ ਅੱਜ ਡੇਰੇ ਦੇ ਸੈਂਕੜੇ ਸ਼ਰਧਾਲੂ ਟਰੈਕਟਰ, ਟਰਾਲੀਆਂ ਤੇ ਬੱਸਾਂ 'ਤੇ ਸਵਾਰ ਹੋ ਕੇ ਰਾਤ 12 ਵਜੇ ਤੋਂ ਹੀ ਭਾਰੀ ਗਿਣਤੀ 'ਚ ਸਥਾਨਕ ਐਮ.ਜੀ.ਐਮ. ...
ਮਲੇਰਕੋਟਲਾ, 19 ਮਈ (ਪਾਰਸ ਜੈਨ) - ਸਥਾਨਕ ਸਿਟੀ-2 ਦੇ ਮੁਖੀ ਗੁਲਸ਼ਨ ਦੀ ਅਗਵਾਈ ਹੇਠ ਪੁਲਿਸ ਨੇ ਇੱਕ ਵਿਅਕਤੀ ਨੂੰ 165 ਗਰਾਮ ਸੁਲਫ਼ੇ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਦਿੰਦੇ ਏ.ਐਸ.ਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ...
ਸੰਗਰੂਰ, 19 ਮਈ (ਬਿੱਟਾ, ਦਮਨ) - ਅਧਿਆਪਕ ਦਲ ਪੰਜਾਬ ਦੇ ਸੂਬਾ ਚੇਅਰਮੈਨ ਤੇਜਿੰਦਰ ਸਿੰਘ ਸੰਘਰੇੜੀ, ਸਰਪ੍ਰਸਤ ਹਰਪਾਲ ਸਿੰਘ ਤੇਜਾ, ਈਸ਼ਰ ਸਿੰਘ ਮੰਝਪੁਰ ਸੂਬਾ ਪ੍ਰਧਾਨ, ਅਮਰੀਕ ਸਿੰਘ ਹਥਨ, ਜ਼ਿਲ੍ਹਾ ਪ੍ਰਧਾਨ ਸੰਗਰੂਰ ਨੇ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ...
ਸੰਗਰੂਰ, 19 ਮਈ (ਬਿੱਟਾ, ਦਮਨ) - ਅਧਿਆਪਕ ਦਲ ਪੰਜਾਬ (ਜਹਾਂਗੀਰ) ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਵਤਾਰ ਸਿੰਘ ਢਢੋਗਲ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ 28 ਫਰਵਰੀ ਨੰੂ ਵੱਖ-ਵੱਖ ਵਿਸ਼ਿਆਂ ਦੇ ਮਾਸਟਰ ਕਾਡਰ ਤੋਂ ਲੈਕਚਰਾਰ ਪ੍ਰਮੋਟ ਕੀਤੇ ਗਏ ਸਨ, ਜਿਨ੍ਹਾਂ 'ਚੋਂ ਸਾਰੇ ...
ਸੰਦੌੜ, 19 ਮਈ (ਗੁਰਪ੍ਰੀਤ ਸਿੰਘ ਚੀਮਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਵਿਖੇ ਪਿ੍ੰਸੀਪਲ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਬਾਰ੍ਹਵੀਂ ਕਲਾਸ ਦੇ ਸਾਇੰਸ ਗਰੁੱਪ, ਆਰਟਸ ਤੇ ਕਾਮਰਸ ਗਰੁੱਪ 'ਚੋਂ ਕ੍ਰਮਵਾਰ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ...
ਸੰਗਰੂਰ, 19 ਮਈ (ਬਿੱਟਾ, ਦਮਨ, ਪਸ਼ੌਰੀਆ) - ਇੰਪਲਾਈਜ ਫੈਡਰੇਸ਼ਨ ਪਾਵਰ ਕਾਰਪੋਰੇਸ਼ਨ ਦੀ ਮੀਟਿੰਗ ਜਥੇਬੰਦੀ ਪ੍ਰਧਾਨ ਹਰਮੇਸ਼ ਸਿੰਘ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ | ਸੂਬਾ ਜਨਰਲ ਸਕੱਤਰ ਰਣਧੀਰ ਸਿੰਘ ਨੇ ਦੱਸਿਆ ਕਿ ਮੀਟਿੰਗ 'ਚ ਪਹਿਲਾਂ ਸੂਬਾ ਕਮੇਟੀ ਨੂੰ ਸੰਗਰੂਰ ...
ਧੂਰੀ, 19 ਮਈ (ਸੰਜੇ ਲਹਿਰੀ) - ਐਸੋਸੀਏਸ਼ਨ ਫ਼ਾਰ ਸਾਇੰਟੇਫਿਕ ਰਿਸਰਚ ਇਨ ਹੋਮਿਉਪੈਥੀ ਦੇ ਸਕੱਤਰ ਡਾ. ਏ.ਐਸ.ਮਾਨ ਨੇ ਦੱਸਿਆ ਕਿ ਪਿੰਡ ਕਾਂਝਲੀ ਵਿਖੇ ਸਮਾਜਸੇਵੀ ਜੈ ਭਗਵਾਨ ਦੇ ਸਹਿਯੋਗ ਨਾਲ ਹੋਮਿਓਪੈਥਿਕ ਡਿਸਪੈਂਸਰੀ ਸ਼ੁਰੂ ਕੀਤੀ ਗਈ ਹੈ | ਜਿੱਥੇ ਹਰ ਵੀਰਵਾਰ ਡਾ. ...
ਮਲੇਰਕੋਟਲਾ, 19 ਮਈ (ਕੁਠਾਲਾ) - ਲੋਕ ਇਨਸਾਫ਼ ਪਾਰਟੀ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਇੰਚਾਰਜ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਆਪਣੇ ਧੰਨਵਾਦੀ ਦੌਰੇ ਦੌਰਾਨ ਅੱਜ ਪਿੰਡ ਭੈਣੀ ਕੰਬੋਆਂ ਵਿਖੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸੀ ...
ਸੰਗਰੂਰ, 19 ਮਈ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਮ ਵਿਖੇ ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਵਿਰਕ ਦੀ ਅਗਵਾਈ 'ਚ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਸਰਕਾਰੀ ਦਫ਼ਤਰਾਂ ਦੇ ...
ਧੂਰੀ, 19 ਮਈ (ਨਰਿੰਦਰ ਸੇਠ) - ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਵਿਖੇ ਪਿੰ੍ਰਸੀਪਲ ਡਾ: ਐਸ.ਐਸ.ਛੀਨਾ ਦੀ ਅਗਵਾਈ ਹੇਠ ਧੂਰੀ ਗੈਸ ਸਰਵਿਸ ਵੱਲੋਂ ਘਰੇਲੂ ਰਸੋਈ ਗੈਸ ਦੀ ਵਰਤੋਂ ਤੇ ਸੁਰੱਖਿਆ ਸੰਬੰਧੀ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਮੌਕੇ ਸਦਰ ਥਾਣਾ ਧੂਰੀ ਦੇ ...
ਕੁੱਪ ਕਲਾਂ, 19 ਮਈ (ਰਵਿੰਦਰ ਸਿੰਘ ਬਿੰਦਰਾ) - ਗੁਰੂ ਹਰਿਕਿ੍ਸ਼ਨ ਗਰਲਜ਼ ਕਾਲਜ ਫੱਲੇਵਾਲ ਖ਼ੁਰਦ ਵਿਖੇ ਵਿਦਿਆਰਥਣਾਂ ਨੂੰ ਨੌਕਰੀਆਂ ਮੁਹੱਈਆ ਕਰਨ ਲਈ ਪਲੇਸਮੈਂਟ ਡਰਾਈਵ ਕਰਵਾਈ ਗਈ ਜਿਸ 'ਚ ਟੱਚ ਸਟੋਨ ਐਜੂਕੇਸ਼ਨ, ਰੀਲਾਇੰਸ ਜੀਵਨ ਬੀਮਾ ਦੇ ਅਧਿਕਾਰੀਆਂ ਅਮਿਤ ...
ਸੁਨਾਮ ਊਧਮ ਸਿੰਘ ਵਾਲਾ, 19 ਮਈ (ਹਰਚੰਦ ਸਿੰਘ ਭੁੱਲਰ) - ਸਥਾਨਕ ਬ੍ਰਹਮਕੁਮਾਰੀ ਆਸ਼ਰਮ 'ਚ ਆਸ਼ਰਮ ਦੀ ਪ੍ਰਬੰਧਕ ਬੀ ਕੇ ਦੀਦੀ ਮੀਰਾ ਭੈਣ ਦੀ ਅਗਵਾਈ 'ਚ ਚਾਰ ਦਿਨ ਚੱਲਣ ਵਾਲੇ ਵਿਸ਼ੇਸ਼ ਸਮਾਗਮ 'ਖ਼ੁਸ਼ੀਆਂ ਸਾਡੇ ਦਰ ਤੇ' ਦਾ ਉਦਘਾਟਨ ਪ੍ਰੋ ਉਂਕਾਰ ਚੰਦ ਨੇ ਕੀਤਾ | ਇਸ ...
ਧਰਮਗੜ੍ਹ, 19 ਮਈ (ਗੁਰਜੀਤ ਸਿੰਘ ਚਹਿਲ)-ਸਥਾਨਕ ਥਾਣੇ ਵਿਖੇ ਲੋਕਾਂ ਦੇ ਮਨਾਂ 'ਚ ਪੁਲਿਸ ਦਾਡਰ) ਖ਼ਤਮ ਕਰਨ ਤੇ ਲੋਕਾਂ ਦਾ ਪੁਲਿਸ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਬਣਾਈ ਪੁਲਿਸ ਪਬਲਿਕ ਸਾਂਝ ਕਮੇਟੀ ਦੀ ਮੀਟਿੰਗ ਥਾਣਾ ਮੁਖੀ ਇੰਸ. ਬੀਰਇੰਦਰ ਸਿੰਘ ਨਾਲ ਹੋਈ | ਕਮੇਟੀ ...
ਸੰਗਰੂਰ, 19 ਮਈ (ਧੀਰਜ ਪਸ਼ੌਰੀਆ) - ਪਿੰਡ ਦੁੱਗਾਂ ਵਿਖੇ 16 ਅਪ੍ਰੈਲ ਨੂੰ ਇਕ ਦਲਿਤ ਵਿਧਵਾ ਔਰਤ ਦੀ ਹੋਈ ਕੁੱਟਮਾਰ ਤੇ ਗਾਲੀਗਲੋਚ ਤੋਂ ਹਫਤਾ ਬਾਅਦ ਪੁਲਿਸ ਵੱਲੋਂ ਦੋ ਕਥਿਤ ਦੋਸ਼ੀਆਂ ਿਖ਼ਲਾਫ਼ ਮਾਮਲਾ ਤਾਂ ਦਰਜ ਕਰ ਲਿਆ ਗਿਆ ਪਰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਕੋਈ ...
ਕੁੱਪ ਕਲਾਂ, 19 ਮਈ (ਰਵਿੰਦਰ ਸਿੰਘ ਬਿੰਦਰਾ)-ਥਾਣਾ ਅਹਿਮਦਗੜ੍ਹ ਸਦਰ ਅਧੀਨ ਆਉਂਦੇ ਪਿੰਡ ਨਾਰੋਮਾਜਰਾ ਵਿਖੇ ਇੱਕ ਮਿ੍ਤਕ ਔਰਤ ਦੇ ਸਸਕਾਰ ਕਰਨ ਨੂੰ ਲੈ ਕੇ ਉਸ ਦੇ ਭਰਾ ਵੱਲੋਂ ਇਤਰਾਜ਼ ਜਤਾਉਣ 'ਤੇ ਮਾਮਲਾ ਪੁਲਿਸ ਕੋਲ ਪੁੱਜਣ ਦਾ ਸਮਾਚਾਰ ਹੈ | ਏ.ਐਸ.ਆਈ ਗੋਰਖਨਾਥ ...
ਮਸਤੂਆਣਾ ਸਾਹਿਬ, 19 ਮਈ (ਦਮਦਮੀ)-ਸਟੇਟ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਬਡਰੁੱਖਾਂ ਵੱਲੋਂ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਇੰਪਲਾਈਮੈਂਟ ਜਨਰੇਸ਼ਨ ਪ੍ਰੋਗਰਾਮ ਤਹਿਤ ਕੋਰਸ ਕਰਵਾਏ ਗਏ | ਇਸ ਮੌਕੇ ...
ਸੁਨਾਮ ਊਧਮ ਸਿੰਘ ਵਾਲਾ, 19 ਮਈ (ਹਰਚੰਦ ਸਿੰਘ ਭੁੱਲਰ)-ਪੰਜਾਬ ਬਾਕਸਿੰਗ ਐਸੋਸੀਏਸ਼ਨ ਵੱਲੋਂ ਜਲੰਧਰ ਵਿਖੇ ਕਰਵਾਈ ਗਈ ਪਹਿਲੀ ਪੰਜਾਬ ਸਬ-ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ (ਲੜਕੇ) 'ਚ ਸੁਨਾਮ ਦੇ ਮੁੱਕੇਬਾਜ਼ਾਂ ਨੇ 11 ਤਗਮੇ ਜਿੱਤ ਕੇ ਸੁਨਾਮ ਸ਼ਹਿਰ ਤੇ ਆਪਣੇ ਮਾਪਿਆਂ ...
ਸੁਨਾਮ ਊਧਮ ਸਿੰਘ ਵਾਲਾ, 19 ਮਈ (ਹਰਚੰਦ ਸਿੰਘ ਭੁੱਲਰ) - ਸਿਵਲ ਹਸਪਤਾਲ ਸੁਨਾਮ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਬਲਜੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਵੱਲੋਂ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਗਈ ਤੰਬਾਕੂ ...
ਖਨੌਰੀ, 19 ਮਈ (ਬਲਵਿੰਦਰ ਸਿੰਘ ਥਿੰਦ)-ਪੁਲਿਸ ਥਾਣਾ ਖਨੌਰੀ ਨੇ ਪਿੰਡ ਗੁਲਾੜੀ ਦੇ ਇਕ ਝੋਲਾ ਛਾਪ ਡਾਕਟਰ ਵੱਲੋਂ ਸਿਹਤ ਵਿਭਾਗ ਦੀ ਛਾਪਾਮਾਰੀ ਟੀਮ ਨਾਲ ਦੁਰਵਿਵਹਾਰ ਕਰਨ, ਸਰਕਾਰੀ ਡਿਊਟੀ 'ਚ ਵਿਘਨ ਪਾਏ ਜਾਣ ਤੇ ਅਧਿਕਾਰੀਆਂ ਦੇ ਹੱਥਾਂ 'ਚ ਫੜੇ ਦਸਤਾਵੇਜ਼ ਪਾੜੇ ਜਾਣ ...
ਕੁੱਪ ਕਲਾਂ, 19 ਮਈ (ਰਵਿੰਦਰ ਸਿੰਘ ਬਿੰਦਰਾ) - ਪਿਛਲੇ ਦਿਨੀਂ ਸੰਸਾਰਪੁਰ (ਜਲੰਧਰ) ਵਿਖੇ ਹੋਈ ਜੂਨੀਅਰ ਤੇ ਸਬ ਜੂਨੀਅਰ ਰਾਜ ਪੱਧਰੀ ਬਾਕਸਿੰਗ ਚੈਂਪੀਅਨਸ਼ਿਪ 'ਚ ਕੋਚਿੰਗ ਕੇਂਦਰ ਰੋਹੀੜਾ ਦੇ ਮੁੱਕੇਬਾਜ਼ਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੋ ਤਗਮੇ ਜਿੱਤ ...
ਛਾਜਲੀ, 19 ਮਈ (ਕੁਲਦੀਪ ਸ਼ਰਮਾ)-ਹਲਕੇ ਦੇ ਸਭ ਤੋਂ ਵੱਡੇ ਪਿੰਡ ਛਾਜਲੀ ਵਿਖੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਚਿੱਟ ਫ਼ੰਡ ਕੰਪਨੀਆਂ ਦੇ ਸ਼ਿਕਾਰ ਵੱਡੀ ਗਿਣਤੀ 'ਚ ਪੁੱਜੇ ਲੋਕਾਂ ਨੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਿਖ਼ਲਾਫ ਨਾਅਰੇਬਾਜ਼ੀ ਕੀਤੀ | ਇਸ ...
ਕੌਹਰੀਆਂ, 19 ਮਈ (ਮਾਲਵਿੰਦਰ ਸਿੰਘ ਸਿੱਧੂ)-ਅਕਾਲ ਅਕੈਡਮੀ ਧਰਮਗੜ੍ਹ ਛੰਨਾਂ 'ਚ ਪਿ੍ੰਸੀਪਲ ਸੁਮੀਤ ਬਰਾੜ ਦੀ ਅਗਵਾਈ 'ਚ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਬੱਚਿਆਂ ਦੇ ਗੁਰਬਾਣੀ ਦੇ ਲਿਖਤੀ ਮੁਕਾਬਲੇ ਕਰਵਾਏ ਗਏ | ਜਿਨ੍ਹਾਂ 'ਚ ਇੰਦਰਜੀਤ ਸਿੰਘ ਨੇ ਪਹਿਲਾ ...
ਲੌਾਗੋਵਾਲ 19 ਮਈ (ਵਿਨੋਦ)-ਪਿੰਡ ਬੁੱਗਰਾਂ ਦੀ ਗ੍ਰਾਮ ਪੰਚਾਇਤ ਨੇ ਪਿੰਡ ਵਿਖੇ ਮੌਜੂਦ ਦਹਾਕਿਆਂ ਪੁਰਾਣੇ ਵਿਰਾਸਤੀ ਦਰਵਾਜ਼ੇ ਨੂੰ ਸੰਭਾਲਣ ਦਾ ਕਾਰਜ ਆਰੰਭ ਕੀਤਾ ਹੈ | ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਪਿੰਡ ਬੁੱਗਰਾਂ ਦੇ ਸਰਪੰਚ ਕੁਲਦੀਪ ਸਿੰਘ ...
ਖਨੌਰੀ, 19 ਮਈ (ਬਲਵਿੰਦਰ ਸਿੰਘ ਥਿੰਦ)-ਖਨੌਰੀ ਪੁਲਿਸ ਨੇ ਨਾਕਾ ਬੰਦੀ ਦੌਰਾਨ ਇਕ ਕਾਰ 'ਚੋਂ 3 ਪੇਟੀਆਂ ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਤੇ 5 ਗਰਾਮ ਸਮੈਕ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤੇ ਜਾਣ ਦਾ ਦਾਅਵਾ ਕੀਤਾ ਹੈ ਜਦਕਿ ਉਸ ਦਾ ਇੱਕ ਸਾਥੀ ਰਾਤ ਦੇ ਹਨੇਰੇ ਦਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX