ਤਾਜਾ ਖ਼ਬਰਾਂ


ਆਲੋਚਕ ਨੂੰ ਚੁੱਪ ਨਾ ਕਰਾਓ, ਇਸ ਦੇ ਬੋਲਣ ਨਾਲ ਦੇਸ਼ ਚਮਕੇਗਾ- ਕਮਲ ਹਸਨ
. . .  51 minutes ago
ਚੇਨਈ, 20 ਅਕਤੂਬਰ- ਬਾਲੀਵੁੱਡ ਤੇ ਤਾਮਿਲ ਫ਼ਿਲਮਾਂ ਦੇ ਸਟਾਰ ਕਲਾਕਾਰ ਕਮਲ ਹਸਨ ਨੇ ਕਿਹਾ ਕਿ ਮਾਰਸ਼ਲ ਫ਼ਿਲਮ ਬਿਨਾਂ ਸੈਂਸਰ ਪਾਸ ਹੋ ਗਈ ਹੈ। ਇਸ ਫ਼ਿਲਮ ਦੇ ਵਿਵਾਦ ਮਾਮਲਾ ਬਾਰੇ ਬੋਲਦਿਆਂ ਕਮਲ ਨੇ ਕਿਹਾ ਕਿ ਆਲੋਚਕ ਨੂੰ ਚੁੱਪ ਨਾ ਕਰਵਾਓ...
ਨੇਤਾਵਾਂ ਤੇ ਅਫ਼ਸਰਾਂ ਨੂੰ ਬਚਾਏਗਾ ਰਾਜਸਥਾਨ ਸਰਕਾਰ ਦਾ ਨਵਾਂ ਬਿੱਲ
. . .  about 1 hour ago
ਨਵੀਂ ਦਿੱਲੀ, 20 ਅਕਤੂਬਰ- ਸੋਮਵਾਰ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ 'ਚ ਰਾਜਸਥਾਨ ਸਰਕਾਰ ਇੱਕ ਅਜਿਹਾ ਬਿਲ ਲਿਆਉਣ ਜਾ ਰਹੀ ਜੋ ਨੇਤਾਵਾਂ ਤੇ ਅਫ਼ਸਰਾਂ ਨੂੰ ਬਚਾਏਗਾ। ਇਸ ਬਿੱਲ ਦੇ ਪਾਸ ਹੋਣ ਬਾਅਦ ਅਫ਼ਸਰਾਂ ਤੇ ਨੇਤਾਵਾਂ ਵਿਰੁੱਧ...
ਅਮਰੀਕਾ ਨੂੰ ਪੱਖਪਾਤੀ ਵਤੀਰਾ ਛੱਡ ਦੇਣਾ ਚਾਹੀਦਾ- ਚੀਨ
. . .  about 1 hour ago
ਬੀਜਿੰਗ, 20 ਅਕਤੂਬਰ- ਚੀਨ ਨੇ ਕਿਹਾ ਕਿ ਅਮਰੀਕੀ ਵਿਦੇਸ਼ ਸਕੱਤਰ ਰੇਕਸ ਟਿਲਰਸਨ ਵੱਲੋਂ ਭਾਰਤ ਨਾਲ ਮਜ਼ਬੂਤ ਸੰਬੰਧ ਬਣਾਉਣ ਲਈ ਬੀਜਿੰਗ ਦੇ ਵਿਰੁੱਧ ਬਿਆਨ ਦੇਣਾ ਅਮਰੀਕਾ ਦਾ ਚੀਨ ਪ੍ਰਤੀ...
ਹਾਈ ਬੀ.ਪੀ.ਤੇ ਸ਼ੂਗਰ ਕਾਰਨ ਉਪ-ਰਾਸ਼ਟਰਪਤੀ ਏਮਜ਼ 'ਚ ਦਾਖਲ
. . .  about 2 hours ago
ਨਵੀਂ ਦਿੱਲੀ, 20 ਅਕਤੂਬਰ- ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਰੁਟੀਨ ਚੈੱਕਅਪ ਲਈ ਏਮਜ਼ ਗਏ ਸਨ ਪਰ ਹਾਈ ਸ਼ੂਗਰ ਤੇ ਹਾਈ ਬੀਪੀ ਕਾਰਨ ਉਨ੍ਹਾਂ ਨੂੰ ਅੱਜ ਰਾਤ ਲਈ ਦਾਖਲ ਕਰ ਲਿਆ ਗਿਆ ਹੈ। ਏਮਜ਼ ਦੇ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਸਵੇਰੇ...
ਸ਼ਰਦ ਯਾਦਵ ਤੇ ਅਲੀ ਅਨਵਰ ਨੂੰ ਰਾਜ ਸਭਾ ਵੱਲੋਂ ਨੋਟਿਸ
. . .  about 2 hours ago
ਨਵੀਂ ਦਿੱਲੀ, 20 ਅਕਤੂਬਰ- ਰਾਜ ਸਭਾ ਸਕੱਤਰੇਤ ਨੇ ਹਾਊਸ 'ਚ ਜੇ.ਡੀ.ਯੂ. ਨੇਤਾ ਰਾਮ ਚੰਦਰ ਪ੍ਰਸ਼ਾਦ ਸਿੰਘ ਦੀ ਪਟੀਸ਼ਨ 'ਤੇ ਜਵਾਬ ਦੇਣ ਲਈ ਸ਼ਰਦ ਯਾਦਵ ਤੇ ਅਲੀ ਅਨਵਰ ਨੂੰ ਨੋਟਿਸ ਭੇਜਿਆ ਹੈ। ਨੋਟਿਸ 'ਚ ਉਨ੍ਹਾਂ ਨੂੰ ਹਾਊਸ ਦੇ ਚੇਅਰਮੈਨ...
ਅਫ਼ਗ਼ਾਨਿਸਤਾਨ ਜਨ ਸਿਹਤ ਮੰਤਰਾਲੇ ਅਨੁਸਾਰ ਮਸਜਿਦ ਹਮਲੇ 'ਚ 10 ਲੋਕ ਮਾਰੇ ਗਏ -ਟੋਲੋਨਿਊਜ਼
. . .  about 3 hours ago
ਅਫ਼ਗ਼ਾਨਿਸਤਾਨ : ਮਸਜਿਦ 'ਚ ਆਤਮਘਾਤੀ ਹਮਲਾ, 30 ਲਾਸ਼ਾਂ ਮਿਲੀਆਂ
. . .  about 3 hours ago
ਕਾਬੁਲ, 20 ਅਕਤੂਬਰ- ਅਫ਼ਗ਼ਾਨਿਸਤਾਨ ਦੀ ਇਕ ਮਸਜਿਦ 'ਚ ਆਤਮਘਾਤੀ ਹਮਲਾ ਹੋਇਆ ਹੈ। ਹਮਲੇ ਤੋਂ ਬਾਅਦ 30 ਲਾਸ਼ਾਂ ਮਿਲੀਆਂ ਹਨ ਤੇ ਸੁਰੱਖਿਆ ਬਲਾਂ ਵੱਲੋਂ ਰਾਹਤ ਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ। ਮਰਨ ਵਾਲਿਆਂ ਦੀ ਅਸਲ ਗਿਣਤੀ...
ਰੇਲਵੇ ਯਾਤਰਾ ਦੇ ਸਮੇਂ 'ਚ 10 ਮਿੰਟ ਤੋਂ 2 ਘੰਟਿਆ ਦੀ ਹੋਵੇਗੀ ਕਟੌਤੀ
. . .  about 3 hours ago
ਨਵੀਂ ਦਿੱਲੀ, 20 ਅਕਤੂਬਰ- ਰੇਲਵੇ ਦੇ ਉਚ ਅਧਿਕਾਰੀਆਂ ਨੇ ਕਿਹਾ ਕਿ ਰੇਲਵੇ ਵੱਲੋਂ ਲੰਬੇ ਰੂਟ ਦੀਆਂ 700 ਰੇਲ ਗੱਡੀਆਂ ਦੀ ਗਤੀ ਵਧਾਈ ਜਾ ਰਹੀ ਹੈ। ਜਿਸ ਕਾਰਨ ਲੰਬੇ ਰੂਟਾਂ 'ਤੇ ਰੇਲ ਯਾਤਰਾ ਦੇ ਸਮੇਂ 'ਚ 10 ਮਿੰਟ ਤੋਂ 2 ਘੰਟੇ ਦੀ ਕਟੌਤੀ ਕੀਤੀ...
ਪਿਛਲੇ ਸਾਲ ਨਾਲੋਂ ਪ੍ਰਦੂਸ਼ਣ ਦਾ ਪੱਧਰ ਘਟਿਆ
. . .  about 4 hours ago
ਸ੍ਰੀਸੰਥ ਵੱਲੋਂ ਕਿਸੇ ਹੋਰ ਦੇਸ਼ ਲਈ ਖੇਡਣ ਦੇ ਸੰਕੇਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਵਿਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ
  •     Confirm Target Language  

ਸੰਪਾਦਕੀ

ਚੌਗਿਰਦੇ ਦੀ ਸੰਭਾਲ ਲਈ ਲੋਕ ਲਹਿਰ ਪੈਦਾ ਕਰਨ ਦੀ ਲੋੜ

ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦਾ ਰੁਝਾਨ ਕਾਫੀ ਸਮੇਂ ਤੋਂ ਚਲਦਾ ਆ ਰਿਹਾ ਹੈ। ਪੰਜਾਬ 'ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਨ੍ਹਾਂ ਹੁਕਮਾਂ ਦੀ ਉਲੰਘਣਾ ...

ਪੂਰੀ ਖ਼ਬਰ »

ਦੇਸ਼ ਨੂੰ ਲੋੜ ਹੈ ਨਵੀਂ ਅਰਥ-ਵਿਵਸਥਾ ਦੀ

ਮੌਜੂਦਾ ਭਾਜਪਾ ਸ਼ਾਸਨ ਦੇ ਤਿੰਨ ਸਾਲ ਇਸ ਹਫ਼ਤੇ ਪੂਰੇ ਹੋ ਗਏ ਹਨ। ਇਸ ਬਾਰੇ ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ 'ਤੇ ਪ੍ਰੋਗਰਾਮ ਅਤੇ ਬਹਿਸਬਾਜ਼ੀ ਦਾ ਦੌਰ ਚੱਲ ਰਿਹਾ ਹੈ। ਸੱਤਾਧਾਰੀਆਂ ਵੱਲੋਂ ਪ੍ਰਾਪਤੀਆਂ ਦੇ ਗੁਣਗਾਣ ਅਤੇ ਵਿਰੋਧੀ ਧਿਰ ਦੇ ਵਿਰੋਧੀ ਤੇਵਰਾਂ ਤੋਂ ਹਟ ਕੇ ...

ਪੂਰੀ ਖ਼ਬਰ »

ਚੰਦਰਾ ਗੁਆਂਢ

ਬਿਨਾਂ ਸ਼ੱਕ ਪਾਕਿਸਤਾਨ ਨੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਜੋ ਕਿ ਭਾਰਤੀ ਸਮੁੰਦਰੀ ਫ਼ੌਜ ਦਾ ਸਾਬਕ ਅਧਿਕਾਰੀ ਸੀ, ਨੂੰ ਫੜ ਕੇ ਅਤੇ ਉਸ 'ਤੇ ਜਾਸੂਸੀ ਦਾ ਦੋਸ਼ ਲਗਾ ਕੇ ਅਤੇ ਪਾਕਿਸਤਾਨ ਦੀ ਫ਼ੌਜੀ ਅਦਾਲਤ ਰਾਹੀਂ ਉਸ ਨੂੰ ਮੌਤ ਦੀ ਸਜ਼ਾ ਸੁਣਾ ਕੇ ਭਾਰਤ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਸੀ। ਇਸ 'ਚ ਸ਼ੱਕ ਨਹੀਂ ਕਿ ਦੋਵਾਂ ਦੇਸ਼ਾਂ ਦੇ ਸਬੰਧ ਅਜਿਹੇ ਹਨ, ਜਿਨ੍ਹਾਂ ਕਰਕੇ ਦੋਵਾਂ ਵੱਲੋਂ ਇਕ-ਦੂਸਰੇ 'ਤੇ ਜਾਸੂਸੀ ਕਰਨ ਦੇ ਦੋਸ਼ ਲਗਦੇ ਰਹਿੰਦੇ ਹਨ। ਦੋਵਾਂ ਵੱਲੋਂ ਹੀ ਸਮੇਂ-ਸਮੇਂ ਇਸ ਸਬੰਧ 'ਚ ਕਈ ਵਿਅਕਤੀ ਫੜੇ ਵੀ ਜਾਂਦੇ ਰਹੇ ਹਨ, ਉਨ੍ਹਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਰਹੀਆਂ ਹਨ ਪਰ ਕੁਲਭੂਸ਼ਣ ਜਾਧਵ ਦੇ ਮਸਲੇ ਨੇ ਜਿੰਨੀ ਤੂਲ ਫੜੀ ਹੈ, ਓਨੀ ਸਰਬਜੀਤ ਦੇ ਕੇਸ ਤੋਂ ਪਹਿਲਾਂ ਕਿਸੇ ਹੋਰ ਕੇਸ ਦੀ ਚਰਚਾ ਨਹੀਂ ਹੋਈ।
ਇਸ ਦਾ ਕਾਰਨ ਜਾਧਵ ਦੇ ਕੇਸ ਦਾ ਅਜਿਹੇ ਸਮੇਂ 'ਤੇ ਸਾਹਮਣੇ ਆਉਣਾ ਹੈ, ਜਦੋਂ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਵੱਡਾ ਤਣਾਅ ਪੈਦਾ ਹੋ ਚੁੱਕਾ ਹੈ। ਭਾਰਤ ਨੇ ਅਕਸਰ ਇਹ ਕਿਹਾ ਹੈ ਕਿ ਪਾਕਿਸਤਾਨ ਉਸ ਵਿਰੁੁੱਧ ਅਪਰਾਧਿਕ ਕਾਰਵਾਈਆਂ 'ਚ ਗ਼ਲਤਾਨ ਹੈ। ਕਸ਼ਮੀਰ ਤੇ ਦੇਸ਼ ਦੇ ਹੋਰ ਹਿੱਸਿਆਂ 'ਚ ਸਮੇਂ-ਸਮੇਂ ਹੁੰਦੀ ਹਿੰਸਾ 'ਚ ਵੀ ਪਾਕਿ ਦਾ ਹੱਥ ਸਪੱਸ਼ਟ ਦਿਖਾਈ ਦਿੰਦਾ ਹੈ। ਮੁੰਬਈ 'ਚ ਵਾਪਰੇ ਹਿੰਸਕ ਘਟਨਾਕ੍ਰਮ ਪਿੱਛੇ ਵੀ ਪਾਕਿਸਤਾਨ ਤੋਂ ਆਏ ਹਥਿਆਰਬੰਦ ਅੱਤਵਾਦੀਆਂ ਦਾ ਹੱਥ ਸੀ, ਜਿਨ੍ਹਾਂ 'ਚੋਂ ਫੜੇ ਗਏ ਇਕ ਅੱਤਵਾਦੀ ਅਜਮਲ ਕਸਾਬ ਨੂੰ ਫਾਂਸੀ ਦਿੱਤੀ ਗਈ ਸੀ। ਕੁਲਭੂਸ਼ਣ ਜਾਧਵ ਕਿੱਥੋਂ ਤੇ ਕਦੋਂ ਫੜਿਆ ਗਿਆ, ਇਸ ਬਾਰੇ ਕੋਈ ਸਾਫ਼ ਤਸਵੀਰ ਪੇਸ਼ ਨਹੀਂ ਹੋਈ। ਉਸ ਦੀ ਗ੍ਰਿਫ਼ਤਾਰੀ ਨੂੰ 20 ਦਿਨ ਬਾਅਦ ਨਸ਼ਰ ਕੀਤਾ ਗਿਆ। ਭਾਰਤ ਨੇ ਘੱਟੋ-ਘੱਟ 16 ਵਾਰ ਜਾਧਵ ਤੱਕ ਪਹੁੰਚ ਕਰਨ ਦੀ ਇਜਾਜ਼ਤ ਮੰਗੀ ਪਰ ਪਾਕਿਸਤਾਨ ਵੱਲੋਂ ਉਹ ਨਾ ਦਿੱਤੀ ਗਈ। ਨਾਲ ਹੀ ਇਕ ਜਾਂ ਦੋ ਟੇਪਾਂ ਨਸ਼ਰ ਕਰਨ ਤੋਂ ਇਲਾਵਾ ਉਸ ਸਬੰਧੀ ਨਾ ਹੀ ਕੋਈ ਹੋਰ ਵਿਸਥਾਰ ਪੇਸ਼ ਕੀਤਾ ਗਿਆ। ਉਸ ਤੋਂ ਬਾਅਦ ਅਚਾਨਕ ਇਹ ਖ਼ਬਰ ਆਈ ਕਿ ਫ਼ੌਜੀ ਅਦਾਲਤ ਵੱਲੋਂ ਜਾਧਵ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਇਸ ਨੂੰ ਭਾਰਤ ਲਈ ਇਕ ਚੁਣੌਤੀ ਹੀ ਕਿਹਾ ਜਾ ਸਕਦਾ ਹੈ, ਇਸ ਦਾ ਦੇਸ਼ ਭਰ 'ਚ ਵਿਰੋਧ ਹੋਇਆ ਹੈ। ਵਾਹ ਨਾ ਚਲਦੀ ਦੇਖ ਕੇ ਭਾਰਤ ਨੂੰ ਹੇਗ 'ਚ ਅੰਤਰਰਾਸ਼ਟਰੀ ਅਦਾਲਤ ਤੱਕ ਇਸ ਕੇਸ ਲਈ ਪਹੁੰਚ ਕਰਨੀ ਪਈ। ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ 1977 'ਚ ਹੋਈ ਵਿਆਨਾ ਸੰਧੀ ਨਾਲ ਜੁੜੇ ਹੋਏ ਹਨ। ਭਾਰਤ ਤੇ ਪਾਕਿਸਤਾਨ ਨੇ ਵੀ ਇਸ ਸੰਧੀ 'ਤੇ ਆਪਣੇ ਦਸਤਖ਼ਤ ਕੀਤੇ ਹਨ। ਦੇਸ਼ 'ਚ ਪਿਛਲੇ ਸਮੇਂ 'ਚ ਇਹ ਬਹਿਸ ਵੀ ਚਲਦੀ ਰਹੀ ਹੈ ਕਿ ਜਾਧਵ ਸਬੰਧੀ ਭਾਰਤ ਨੂੰ ਅੰਤਰਰਾਸ਼ਟਰੀ ਅਦਾਲਤ ਕੋਲ ਪਹੁੰਚ ਕਰਨੀ ਚਾਹੀਦੀ ਸੀ ਕਿ ਨਹੀਂ। ਇਸ ਦੇ ਬਾਵਜੂਦ ਭਾਰਤ ਨੇ ਅਦਾਲਤ ਕੋਲ ਪਹੁੰਚ ਕਰਨ ਦਾ ਰਸਤਾ ਚੁਣਿਆ। ਹੁਣ ਇਸ ਅਦਾਲਤ ਵੱਲੋਂ ਕੇਸ ਦੇ ਫ਼ੈਸਲੇ ਤੱਕ ਜਾਧਵ ਦੀ ਫਾਂਸੀ 'ਤੇ ਰੋਕ ਲਾਉਣ ਦੀ ਹਦਾਇਤ ਨੇ ਨਵੀਂ ਸਥਿਤੀ ਪੈਦਾ ਕਰ ਦਿੱਤੀ ਹੈ। 11 ਜੱਜਾਂ ਦੀ ਇਸ ਅਦਾਲਤ ਨੇ ਆਪਣੇ ਫ਼ੈਸਲੇ 'ਚ ਸਪੱਸ਼ਟ ਕਿਹਾ ਹੈ ਕਿ ਫ਼ੈਸਲਾ ਹੋਣ ਤੱਕ ਫਾਂਸੀ ਨਾ ਦੇਣੀ ਯਕੀਨੀ ਬਣਾਈ ਜਾਵੇ ਅਤੇ ਇਹ ਵੀ ਕਿਹਾ ਕਿ ਕੁਲਭੂਸ਼ਣ ਜਾਧਵ ਨੂੰ ਕੂਟਨੀਤਕ ਪਹੁੰਚ ਮੁਹੱਈਆ ਕਰਵਾਈ ਜਾਏ। ਇਹ ਵੀ ਕਿ ਉਸ ਨੂੰ ਗ੍ਰਿਫ਼ਤਾਰ ਕਰਨਾ ਇਕ ਵਿਵਾਦਪੂਰਨ ਮਸਲਾ ਹੈ। ਭਾਰਤ ਵੱਲੋਂ ਇਸ ਫ਼ੈਸਲੇ 'ਤੇ ਖੁਸ਼ੀ ਪ੍ਰਗਟਾਈ ਗਈ ਹੈ ਅਤੇ ਇਹ ਕਿਹਾ ਗਿਆ ਹੈ ਕਿ ਅਦਾਲਤ ਵੱਲੋਂ ਇਹ ਫ਼ੈਸਲਾ ਸਰਬਸੰਮਤੀ ਨਾਲ ਕੀਤਾ ਗਿਆ ਅਤੀ, ਢੁੱਕਵਾਂ ਤੇ ਸਪੱਸ਼ਟ ਹੈ। ਦੂਜੇ ਪਾਸੇ ਪਾਕਿਸਤਾਨ ਨੇ ਇਸ ਨੂੰ ਮੰਨਣ ਤੋਂ ਇਨਕਾਰੀ ਹੁੰਦਿਆਂ ਇਹ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਅਦਾਲਤ ਦੇ ਇਸ ਸਬੰਧੀ ਕਾਨੂੰਨੀ ਅਧਿਕਾਰ ਖੇਤਰ ਨੂੰ ਸਵੀਕਾਰ ਨਹੀਂ ਕਰਦਾ। ਪਾਕਿਸਤਾਨ ਵੱਲੋਂ ਅਜਿਹਾ ਵਤੀਰਾ ਧਾਰਨ ਕਰਨਾ ਉਸ ਦੀਆਂ ਪਹਿਲੀਆਂ ਭਾਰਤ ਵਿਰੋਧੀ ਕਾਰਵਾਈਆਂ ਦੇ ਸੰਦਰਭ ਵਿਚ ਹੀ ਦੇਖਿਆ ਜਾ ਸਕਦਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਵੀ ਵਿਗੜ ਸਕਦੇ ਹਨ।
ਇਕ ਵਾਰ ਫਿਰ ਇਹ ਗੱਲ ਸਥਾਪਤ ਹੋ ਗਈ ਹੈ ਕਿ ਪਾਕਿਸਤਾਨ 'ਚ ਸਹੀ ਅਰਥਾਂ 'ਚ ਕਮਾਨ ਚੁਣੀ ਹੋਈ ਸਰਕਾਰ ਦੇ ਹੱਥ ਨਹੀਂ, ਸਗੋਂ ਫ਼ੌਜ ਦੇ ਹੱਥ 'ਚ ਹੈ। ਚਿਰਾਂ ਤੋਂ ਫ਼ੌਜ ਦੀ ਬਣੀ ਮਜ਼ਬੂਤ ਜਕੜ 'ਚੋਂ ਲੱਖ ਯਤਨਾਂ ਦੇ ਬਾਵਜੂਦ ਇਹ ਦੇਸ਼ ਨਿਕਲ ਸਕਣ ਵਿਚ ਅਸਮਰੱਥ ਰਿਹਾ ਹੈ। ਇਹ ਇਸ ਦੀ ਵੱਡੀ ਤ੍ਰਾਸਦੀ ਕਹੀ ਜਾ ਸਕਦੀ ਹੈ। ਇਸੇ ਕਰਕੇ ਹੀ ਅੱਜ ਪਾਕਿਸਤਾਨ ਦੇ ਬਹੁਗਿਣਤੀ ਲੋਕ ਇਕ ਵੱਡੇ ਸੰਤਾਪ ਵਿਚੀਂ ਗੁਜ਼ਰ ਰਹੇ ਹਨ। ਦਿਨ-ਪ੍ਰਤੀਦਿਨ ਉਨ੍ਹਾਂ ਦਾ ਇਹ ਸੰਤਾਪ ਘਟਣ ਦੀ ਬਜਾਏ ਹੋਰ ਵਧਦਾ ਜਾ ਰਿਹਾ ਹੈ, ਜਿਸ ਦਾ ਸਿੱਧਾ ਅਤੇ ਅਸਿੱਧਾ ਅਸਰ ਭਾਰਤ 'ਤੇ ਪੈਣਾ ਕੁਦਰਤੀ ਹੈ।

-ਬਰਜਿੰਦਰ ਸਿੰਘ ਹਮਦਰਦ


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX