ਤਾਜਾ ਖ਼ਬਰਾਂ


ਗੁਜਰਾਤ ਚੋਣਾਂ : ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਹੋਣਗੇ ਕਾਂਗਰਸ ਦੇ ਸਟਾਰ ਪ੍ਰਚਾਰਕ
. . .  1 day ago
ਫ਼ਾਜ਼ਿਲਕਾ ਜ਼ਿਲੇ ਦੇ ਸਕੂਲਾ ਦਾ ਸ਼ਮਾ ਤਬਦੀਲ, ਸਵੇਰੇ 9 ਵਜ਼ੇ ਖੁਲਣਗੇ ਸਕੂਲ
. . .  1 day ago
ਫਾਜ਼ਿਲਕਾ, 20 ਨਵੰਬਰ (ਪ੍ਰਦੀਪ ਕੁਮਾਰ):- ਫ਼ਾਜ਼ਿਲਕਾ ਜ਼ਿਲ੍ਹੇ ਅਧੀਨ ਪੈਂਦੇ ਸਾਰੇ ਸਰਕਾਰੀ, ਅਰਧ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਖੁੱਲ੍ਹਣ ਦੇ ਸਮੇ ਵਿਚ ਤਬਦੀਲ਼ੀ ਕੀਤੀ ਗਈ ਹੈ ਵਧੀਕ ਜ਼ਿਲ੍ਹਾ ਮੈਜਿਸਟਰੇਟ ਬਲਬੀਰ ਰਾਜ ਸਿੰਘ ਨੇ...
ਹਸਪਤਾਲਾਂ ਨੂੰ ਪਲਾਸਟਿਕ ਕਾਰਖ਼ਾਨੇ ਹਾਦਸੇ ਦੇ ਜ਼ਖਮੀਆਂ ਦਾ ਇਲਾਜ਼ ਕਰਨ ਦੀ ਹਦਾਇਤ
. . .  1 day ago
ਲੁਧਿਆਣਾ ,20 ਨਵੰਬਰ (ਪੁਨੀਤ ਬਾਵਾ)- ਸਥਾਨਕ ਇੰਡਸਟਰੀ ਏਰੀਆ 'ਚ ਅੱਗ ਲੱਗਣ ਤੋਂ ਬਾਅਦ ਫ਼ੈਕਟਰੀ ਡਿੱਗਣ ਕਰਕੇ ਜ਼ਖਮੀ ਹੋਏ ਵਿਅਕਤੀਆਂ ਦਾ ਲੁਧਿਆਣਾ ਦੇ ਹਸਪਤਾਲਾਂ ਨੂੰ ਇਲਾਜ਼ ਕਰਨ ਦੀ ਪੰਜਾਬ ਸਰਕਾਰ ਨੇ ਹਦਾਇਤ ਕੀਤੀ ਹੈ...
ਨਗਰ ਕੌਂਸਲ ਦੇ ਉਪ ਪ੍ਰਧਾਨ ਤੇ ਭਾਜਪਾ ਆਗੂ ਨੂੰ ਸਾਢੇ ਛੇ ਸਾਲ ਪੁਰਾਣੀ ਘਟਨਾ ਦੇ ਤਹਿਤ ਕੀਤਾ ਗ੍ਰਿਫ਼ਤਾਰ
. . .  1 day ago
ਜੈਤੋ, 20 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਦੀਆਂ ਹਦਾਇਤਾਂ 'ਤੇ ਸਥਾਨਕ ਪੁਲਿਸ ਨੇ ਕਰੀਬ ਸਾਢੇ ਛੇ ਸਾਲ ਪੁਰਾਣੇ ਆਪਣੀ ਹੀ ਪਾਰਟੀ ਦੀ ਮਹਿਲਾ ਕੌਂਸਲਰ ਨੂੰ ਜਾਤੀ...
ਫ਼ੈਕਟਰੀ ਮਾਲਕ ਖ਼ਿਲਾਫ਼ 304 ਏ ਤਹਿਤ ਮਾਮਲਾ ਦਰਜ
. . .  1 day ago
ਲੁਧਿਆਣਾ ,20 ਨਵੰਬਰ [ਪਰਮਿੰਦਰ ਸਿੰਘ ਅਹੂਜਾ] - ਸਥਾਨਕ ਇੰਡਸਟਰੀ ਏਰੀਆ 'ਚ ਅੱਗ ਲੱਗਣ ਤੋਂ ਬਾਅਦ ਫ਼ੈਕਟਰੀ ਡਿੱਗਣ ਦੇ ਮਾਮਲੇ 'ਚ ਪੁਲਿਸ ਨੇ ਦੇਰ ਰਾਤ ਫ਼ੈਕਟਰੀ ਮਾਲਕ ਇੰਦਰਜੀਤ ਸਿੰਘ ਗ਼ੋਹਲਾ ਖ਼ਿਲਾਫ਼ ਧਾਰਾ 304 ਏ ਦੇ ਤਹਿਤ...
ਹਿਮਾਚਲ ਪ੍ਰਦੇਸ਼ : ਨਦੀ 'ਚ ਵਾਹਨ ਡਿੱਗਣ ਕਾਰਨ ਜਲੰਧਰ ਦੇ ਇੱਕ ਸੈਲਾਨੀ ਦੀ ਮੌਤ
. . .  1 day ago
ਕੁੱਲੂ, 20 ਨਵੰਬਰ (ਵਿਨੋਦ ਮਹੰਤ, ਸ਼ਾਮ ਕੁਲਵੀ) - ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਨੇੜੇ ਬ੍ਰਹਮ ਗੰਗਾ ਨਾਮੀ ਅਸਥਾਨ ਨੇੜੇ ਪਾਰਬਤੀ ਨਦੀ 'ਚ ਵਾਹਨ ਡਿੱਗਣ ਕਾਰਨ ਪੰਜਾਬ ਦੇ...
ਆਂਧਰਾ ਪ੍ਰਦੇਸ਼ : ਪੁਲਿਸ ਵੱਲੋਂ ਸੋਨੇ ਦੇ ਲੁੱਟੇ ਗਹਿਣਿਆਂ ਸਮੇਤ ਤਿੰਨ ਗ੍ਰਿਫ਼ਤਾਰ
. . .  1 day ago
ਵਿਸ਼ਾਖਾਪਟਨਮ, 20 ਨਵੰਬਰ - ਵਿਸ਼ਾਖਾਪਟਨਮ ਦਿਹਾਤ ਪੁਲਿਸ ਨੇ ਆਂਧਰਾ ਪ੍ਰਦੇਸ਼ ਗਰਾਮੀਣ ਬੈਂਕ ਤੋਂ ਲੁੱਟੇ ਗਏ 1841 ਗ੍ਰਾਮ ਦੇ ਸੋਨੇ ਦੇ ਗਹਿਣਿਆਂ ਸਮੇਤ ਤਿੰਨ ਵਿਅਕਤੀਆਂ ਨੂੰ...
ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੱਲੋਂ ਪ੍ਰਿਯਰੰਜਨ ਦਾਸ ਮੁਖਰਜੀ ਨੂੰ ਸ਼ਰਧਾਂਜਲੀ
. . .  1 day ago
ਨਵੀਂ ਦਿੱਲੀ, 20 ਨਵੰਬਰ - ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਿਯਰੰਜਨ ਦਾਸ ਮੁਖਰਜੀ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਕਾਂਗਰਸ ਦੇ ਦਫ਼ਤਰ...
ਬਿਹਾਰ : ਹਾਈ ਵੋਲਟੇਜ ਤਾਰ ਦੀ ਲਪੇਟ 'ਚ ਆਉਣ ਨਾਲ 5 ਮੌਤਾਂ
. . .  1 day ago
ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ 105 ਕਿਸਾਨਾਂ 'ਤੇ ਫ਼ੌਜਦਾਰੀ ਮੁਕੱਦਮੇ ਦਰਜ - ਸੰਯੁਕਤ ਸਕੱਤਰ ਪੰਜਾਬ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਵਿਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ
  •     Confirm Target Language  

ਸੰਪਾਦਕੀ

ਚੌਗਿਰਦੇ ਦੀ ਸੰਭਾਲ ਲਈ ਲੋਕ ਲਹਿਰ ਪੈਦਾ ਕਰਨ ਦੀ ਲੋੜ

ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦਾ ਰੁਝਾਨ ਕਾਫੀ ਸਮੇਂ ਤੋਂ ਚਲਦਾ ਆ ਰਿਹਾ ਹੈ। ਪੰਜਾਬ 'ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਨ੍ਹਾਂ ਹੁਕਮਾਂ ਦੀ ਉਲੰਘਣਾ ...

ਪੂਰੀ ਖ਼ਬਰ »

ਦੇਸ਼ ਨੂੰ ਲੋੜ ਹੈ ਨਵੀਂ ਅਰਥ-ਵਿਵਸਥਾ ਦੀ

ਮੌਜੂਦਾ ਭਾਜਪਾ ਸ਼ਾਸਨ ਦੇ ਤਿੰਨ ਸਾਲ ਇਸ ਹਫ਼ਤੇ ਪੂਰੇ ਹੋ ਗਏ ਹਨ। ਇਸ ਬਾਰੇ ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ 'ਤੇ ਪ੍ਰੋਗਰਾਮ ਅਤੇ ਬਹਿਸਬਾਜ਼ੀ ਦਾ ਦੌਰ ਚੱਲ ਰਿਹਾ ਹੈ। ਸੱਤਾਧਾਰੀਆਂ ਵੱਲੋਂ ਪ੍ਰਾਪਤੀਆਂ ਦੇ ਗੁਣਗਾਣ ਅਤੇ ਵਿਰੋਧੀ ਧਿਰ ਦੇ ਵਿਰੋਧੀ ਤੇਵਰਾਂ ਤੋਂ ਹਟ ਕੇ ਨਿਰਪੱਖ ਭਾਵਨਾ ਨਾਲ ਸੋਚੀਏ ਤਾਂ ਲੋਕਾਂ ਲਈ ਇਹ ਸਮਝਣਾ ਸੌਖਾ ਹੋਵੇਗਾ ਕਿ ਉਨ੍ਹਾਂ ਨੂੰ ਕਿਸ ਗੱਲ 'ਤੇ ਖੁਸ਼ ਹੋਣਾ ਚਾਹੀਦਾ ਹੈ, ਕਿਹੜੀ ਗੱਲ ਨੂੰ ਨਕਾਰ ਦੇਣਾ ਚਾਹੀਦਾ ਹੈ ਅਤੇ ਕਿਹੜੀ ਦਿਸ਼ਾ ਨੂੰ ਅਪਣਾਉਣ ਲਈ ਸਰਕਾਰ 'ਤੇ ਦਬਾਅ ਪਾਉਣਾ ਚਾਹੀਦਾ ਹੈ।
ਸਭ ਤੋਂ ਪਹਿਲਾਂ ਇਹ ਯਾਦ ਰੱਖਣ ਦੀ ਲੋੜ ਹੈ ਕਿ ਸਾਡਾ ਲੋਕਤੰਤਰ ਏਨਾ ਮਜ਼ਬੂਤ ਹੈ ਕਿ ਉਸ ਵਿਚ ਹਾਂ ਦੇ ਨਾਲ-ਨਾਲ ਨਾਂਹ ਕਹਿਣ ਦੀ ਵੀ ਹਿੰਮਤ ਹੈ। ਹੁਣ ਇਹ ਸੰਭਵ ਨਹੀਂ ਕਿ ਜਿਸ ਤਰ੍ਹਾਂ ਇੰਦਰਾ ਗਾਂਧੀ ਨੂੰ ਬੁਰੀ ਤਰ੍ਹਾਂ ਨਾਲ ਨਕਾਰ ਦਿੱਤੇ ਜਾਣ ਤੋਂ ਬਾਅਦ ਮੁੜ ਭਾਰੀ ਬਹੁਮਤ ਹਾਸਲ ਕਰਕੇ ਸੱਤਾ ਵਿਚ ਆ ਗਈ ਸੀ ਜਾਂ ਅਨਾੜੀ ਤੇ ਤਜਰਬਾਹੀਣ ਅਤੇ ਕਾਜਨੇਤਾ ਰਾਜੀਵ ਗਾਂਧੀ ਭਾਰੀ ਬਹੁਮਤ ਨਾਲ ਪ੍ਰਧਾਨ ਮੰਤਰੀ ਅਹੁਦੇ 'ਤੇ ਬਿਰਾਜਮਾਨ ਹੋ ਗਏ। ਇਹ ਗੱਲ ਲੋਕ ਸਭਾ ਚੋਣਾਂ ਤੋਂ ਬਾਅਦ ਹੋਏ ਵੱਖ-ਵੱਖ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਪੂਰੀ ਤਰ੍ਹਾਂ ਸਾਬਤ ਕਰ ਦਿੱਤਾ ਹੈ। ਭਾਵ ਇਹ ਕਿ ਹੁਣ ਸੱਤਾ ਹਾਸਲ ਕਰਨਾ ਅਤੇ ਉਸ ਨੂੰ ਬਣਾਈ ਰੱਖਣਾ, ਦੋ ਧਾਰੀ ਤਲਵਾਰ 'ਤੇ ਚੱਲਣ ਵਾਂਗ ਹੈ।
ਕਸਵੱਟੀ 'ਤੇ ਸੁਸ਼ਾਸਨ
ਚੰਗੇ ਸ਼ਾਸਨ ਦੇ ਵਾਅਦੇ ਨਾਲ ਆਈ ਮੋਦੀ ਸਰਕਾਰ ਨੇ ਸਭ ਤੋਂ ਪਹਿਲਾਂ ਦੇਸ਼ ਦੀ ਆਰਥਿਕ ਸਥਿਤੀ ਵਿਚ ਸੁਧਾਰ ਕਰਨ ਦੇ ਯਤਨ ਸ਼ੁਰੂ ਕੀਤੇ, ਜਿਸ ਵਿਚ ਕਰ ਢਾਂਚੇ ਨੂੰ ਸੌਖਾ ਬਣਾਉਣ, ਖੇਤੀ ਖੇਤਰ ਦੀ ਮਦਦ ਕਰਨ, ਛੋਟੇ ਅਤੇ ਮੱਧ ਦਰਜੇ ਦੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਦੇਸ਼ੀ ਨਿਵੇਸ਼ ਦੀਆਂ ਸ਼ਰਤਾਂ ਨੂੰ ਲਚਕੀਲਾ ਬਣਾਉਣਾ ਸ਼ਾਮਿਲ ਸੀ। ਸਭ ਤੋਂ ਪਹਿਲਾਂ ਕਰ ਢਾਂਚੇ ਦੀ ਗੱਲ ਕਰੀਏ ਤਾਂ ਸਰਕਾਰ ਵੱਲੋਂ ਆਪਣੀ ਸਮਝ ਮੁਤਾਬਿਕ ਛੋਟੀ-ਮੋਟੀ ਰਾਹਤ ਦੇਣ ਅਤੇ ਜੀ.ਐਸ.ਟੀ. ਲਾਗੂ ਕਰਨ ਵਿਚ ਸਫ਼ਲ ਹੋਣਾ ਓਨਾ ਅਹਿਮ ਨਹੀਂ, ਜਿੰਨਾ ਇਹ ਕਿ ਇਸ ਨਾਲ ਕਾਲੇ ਧਨ ਦੀ ਜਮ੍ਹਾਂਖੋਰੀ 'ਤੇ ਲਗਾਮ ਲਾਉਣਾ ਸੰਭਵ ਹੈ। ਲਗਦਾ ਹੈ ਕਿ ਸਾਡੀਆਂ ਸਰਕਾਰਾਂ ਜਾਣਬੁੱਝ ਕੇ ਇਹ ਨਹੀਂ ਸਮਝਣਾ ਚਾਹੁੰਦੀਆਂ ਕਿ ਕਾਲੇ ਧਨ ਵਿਚ ਵਾਧੇ ਦਾ ਸਭ ਤੋਂ ਵੱਡਾ ਕਾਰਨ ਸਾਡੇ ਇਥੇ ਕਰਾਂ ਦੀਆਂ ਦਰਾਂ ਵਿਚ ਅਢੁਕਵਾਂ, ਅਵਿਵਹਾਰਕ ਅਤੇ ਬਹੁਤ ਜ਼ਿਆਦਾ ਹੋਣਾ ਹੈ। ਇਕ ਉਦਾਹਰਨ ਦੇਣਾ ਠੀਕ ਹੋਵੇਗਾ। ਨੋਟਬੰਦੀ ਦਾ ਇਕ ਮਕਸਦ ਲੁਕੇ ਧਨ ਨੂੰ ਬਾਹਰ ਕੱਢਣਾ ਸੀ ਅਤੇ ਇਸ ਵਿਚ ਕਾਫੀ ਹੱਦ ਤੱਕ ਸਫ਼ਲਤਾ ਵੀ ਮਿਲੀ। ਕਰ ਦੇਣ ਵਾਲਿਆਂ ਦੇ ਘੇਰੇ ਵਿਚ ਵੀ ਵਾਧਾ ਹੋਇਆ ਹੈ। ਚੱਲ ਅਤੇ ਅਚੱਲ ਸੰਪਤੀ ਦੀ ਖਰੀਦੋ-ਫਰੋਖ਼ਤ ਵਿਚ ਨੰਬਰ ਦੋ ਜਾਂ ਅਜਿਹਾ ਧਨ, ਜਿਸ 'ਤੇ ਕਰ ਨਾ ਦਿੱਤਾ ਗਿਆ ਹੋਵੇ, ਵਿਚ ਵੀ ਗਿਰਾਵਟ ਆਈ ਹੈ। ਇਹ ਸਮਝਣਾ ਕਿ ਇਹ ਖ਼ਤਮ ਹੋ ਗਿਆ ਹੈ, ਸਭ ਤੋਂ ਵੱਡੀ ਭੁੱਲ ਹੋਵੇਗੀ। ਇਕ ਵਾਰ ਫਿਰ ਤੋਂ ਕੱਚੇ-ਪੱਕੇ ਦੀ ਖੇਡ ਸ਼ੁਰੂ ਹੋ ਗਈ ਹੈ, ਜਿਸ ਦਾ ਕਾਰਨ ਹੈ ਕਿ ਹੁਣ ਵੀ ਕਰ ਦੀਆਂ ਦਰਾਂ ਏਨੀਆਂ ਵਧੇਰੇ ਹਨ ਕਿ ਵਪਾਰੀ ਜਾਂ ਉਪਭੋਗਤਾ ਦੋਵੇਂ ਹੀ ਉਸ ਨੂੰ ਦੇਣ ਤੋਂ ਬਚਣਾ ਚਾਹੁੰਦੇ ਹਨ। ਜਾਇਦਾਦ ਵਿਚ ਬੇਹਿਸਾਬੀ ਨਕਦ ਲੈਣ-ਦੇਣ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦਾ ਇਕ ਹੱਲ ਇਹ ਹੈ ਕਿ ਕਰ ਦੀਆਂ ਦਰਾਂ ਵਿਚ ਭਾਰੀ ਕਮੀ ਕਰਕੇ ਉਸ ਨੂੰ ਨਿਆਂਸੰਗਤ ਬਣਾਇਆ ਜਾਵੇ ਤਾਂ ਕਿ ਕਰਦਾਤਾ ਆਸਾਨੀ ਨਾਲ ਕਰ ਦੇ ਸਕੇ।
ਭ੍ਰਿਸ਼ਟਾਚਾਰ ਦੀ ਰੋਕਥਾਮ
ਹੁਣ ਅਸੀਂ ਇਸ ਗੱਲ 'ਤੇ ਆਉਂਦੇ ਹਾਂ ਕਿ ਸਰਕਾਰ ਨੇ ਭਾਵੇਂ ਵਿਭਾਗਾਂ ਅਤੇ ਸਰਕਾਰੀ ਦਫ਼ਤਰਾਂ ਵਿਚ ਆਉਣ-ਜਾਣ ਦਾ ਸਮਾਂ ਨਿਸਚਤ ਕਰ ਦਿੱਤਾ ਹੋਵੇ, ਸਕੱਤਰ ਅਤੇ ਵੱਡੇ ਅਹੁਦਿਆਂ 'ਤੇ ਬੈਠੇ ਲੋਕਾਂ ਦੀ ਜ਼ਿੰਮੇਵਾਰੀ ਯਕੀਨੀ ਬਣਾ ਦਿੱਤੀ ਹੋਵੇ ਅਤੇ ਵੱਡੇ-ਵੱਡੇ ਭ੍ਰਿਸ਼ਟਾਚਾਰੀਆਂ 'ਤੇ ਛਾਪੇਮਾਰੀ ਨਾਲ ਹੇਠਲੇ ਪੱਧਰ ਦੇ ਰਿਸ਼ਵਤਖੋਰਾਂ ਦੇ ਮਨ ਵਿਚ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਪਰ ਆਪਣੇ ਵੱਲੋਂ ਠੋਸ ਪ੍ਰਬੰਧ ਕਰਨ ਦੇ ਬਾਵਜੂਦ ਸਰਕਾਰੀ ਦਫ਼ਤਰਾਂ ਵਿਚ ਰਿਸ਼ਵਤਖੋਰੀ ਬੰਦ ਨਹੀਂ ਹੋਈ।
ਸਰਕਾਰੀ ਦਫ਼ਤਰਾਂ ਵਿਚ ਰਿਸ਼ਵਤ ਲਏ ਬਿਨਾਂ ਕੰਮ ਨਾ ਕਰਨ ਦਾ ਰੁਝਾਨ ਹੁਣ ਇਹ ਹੋ ਗਿਆ ਹੈ ਕਿ ਅਫ਼ਸਰ ਹੋਵੇ ਜਾਂ ਬਾਬੂ, ਉਨ੍ਹਾਂ ਨੇ ਕੰਮ ਕਰਨਾ ਹੀ ਬੰਦ ਕਰ ਦਿੱਤਾ ਹੈ। ਕਿਸੇ ਵੀ ਵਿਭਾਗ ਵਿਚ ਕੰਮ ਕਰਾਉਣ ਲਈ ਆਮ ਵਿਅਕਤੀ ਦੇ ਭਟਕਣ ਅਤੇ ਧੱਕੇ ਖਾਣ ਵਿਚ ਵਾਧਾ ਹੀ ਹੋਇਆ ਹੈ। ਹਾਲਾਂਕਿ ਜਿਹੜੇ ਲੋਕ ਪਹਿਲਾਂ ਰਿਸ਼ਵਤ ਲਏ ਬਿਨਾਂ ਕੰਮ ਕਰਦੇ ਸੀ, ਉਹ ਹੁਣ ਵੀ ਉਸੇ ਤਰ੍ਹਾਂ ਕੰਮ ਕਰ ਰਹੇ ਹਨ, ਪਰ ਉਨ੍ਹਾਂ ਦੀ ਗਿਣਤੀ ਉਦੋਂ ਵੀ ਘੱਟ ਸੀ ਅਤੇ ਹੁਣ ਵੀ ਘੱਟ ਹੈ। ਇਹ ਵਾਅਦਾ ਉਦੋਂ ਹੀ ਪੂਰਾ ਹੋਵੇਗਾ, ਜਦੋਂ ਸਰਕਾਰ ਕੋਈ ਅਜਿਹਾ ਤਰੀਕਾ ਕੱਢੇ, ਜਿਸ ਨਾਲ ਰਿਸ਼ਵਤ ਲੈਣ ਤੋਂ ਘਬਰਾਹਟ ਹੋਵੇ ਅਤੇ ਕਰਮਚਾਰੀ ਉਸ ਪ੍ਰਤੀ ਉਦਾਸੀਨ ਹੋ ਜਾਏ। ਸਹੀ ਤਰੀਕਾ ਇਸ ਤੋਂ ਇਲਾਵਾ ਹੋਰ ਕੋਈ ਨਹੀਂ ਹੋ ਸਕਦਾ ਕਿ ਮਹਿੰਗਾਈ ਘੱਟ ਹੋਵੇ, ਵਧਦੀਆਂ ਕੀਮਤਾਂ ਨੂੰ ਰੋਕਿਆ ਜਾਵੇ, ਬੇਹਿਸਾਬੇ ਧਨ ਰੱਖਣ ਦੇ ਰੁਝਾਨ ਨੂੰ ਠੱਲ੍ਹ ਪਵੇ, ਵਿਦੇਸ਼ਾਂ ਵਿਚ ਜਮ੍ਹਾਂ ਧਨ ਦੇਸ਼ ਵਿਚ ਆਏ, ਸੋਨੇ-ਚਾਂਦੀ ਦੇ ਭੰਡਾਰ ਅਤੇ ਸਾਡੇ ਧਾਰਮਿਕ ਸਥਾਨਾਂ ਦੀ ਦੌਲਤ ਦੇਸ਼ ਦੇ ਵਿਕਾਸ ਵਿਚ ਲੱਗੇ ਅਤੇ ਰੁਜ਼ਗਾਰ ਦੇ ਨਾਲ-ਨਾਲ ਨਿੱਜੀ ਵਪਾਰ ਵੀ ਉਤਸ਼ਾਹਿਤ ਹੋਵੇ। ਇਸ ਲਈ ਪੂੰਜੀਵਾਦੀ ਅਰਥ-ਵਿਵਸਥਾ ਨੂੰ ਹਟਾ ਕੇ 'ਸਬ ਕਾ ਸਾਥ ਸਬ ਕਾ ਵਿਕਾਸ' ਦੇ ਮੂਲ ਮੰਤਰ ਦੇ ਨਾਲ ਇਕ ਨਵੀਂ ਅਰਥ-ਵਿਵਸਥਾ ਬਣਾਉਣੀ ਹੋਵੇਗੀ। ਅੱਜ ਦੇਸ਼ ਦਾ ਨੌਜਵਾਨ ਵਰਗ ਮੌਜੂਦਾ ਸਰਕਾਰ ਦੀਆਂ ਯੋਜਨਾਵਾਂ ਪ੍ਰਤੀ ਬਹੁਤ ਉਤਸ਼ਾਹਿਤ ਹੈ। ਰੁਜ਼ਗਾਰ ਦੇਣ ਵਾਲੀ ਕੌਸ਼ਲ ਵਿਕਾਸ ਯੋਜਨਾ, ਆਪਣਾ ਵਪਾਰ ਕਰਨ ਲਈ ਆਰਥਿਕ ਸਹਾਇਤਾ, ਜਨ ਧਨ ਖਾਤਿਆਂ ਰਾਹੀਂ ਬੈਂਕਾਂ ਦੇ ਦਰਵਾਜ਼ੇ ਆਮ ਵਿਅਕਤੀ ਲਈ ਖੁੱਲ੍ਹਣਾ, ਸਫ਼ਾਈ ਮੁਹਿੰਮ ਅਧੀਨ ਪਖਾਨਿਆਂ ਦਾ ਨਿਰਮਾਣ, ਕਿਸਾਨਾਂ ਦੀ ਮਦਦ ਲਈ ਕੁਝ ਅਜਿਹੀਆਂ ਕੋਸ਼ਿਸ਼ਾਂ ਹਨ ਜੋ ਦੇਸ਼ ਦੀ ਅਰਥ-ਵਿਵਸਥਾ ਅਤੇ ਸਮਾਜਿਕ ਢਾਂਚੇ ਵਿਚ ਬਹੁਤ ਵੱਡਾ ਬਦਲਾਅ ਲਿਆ ਸਕਦੀਆਂ ਹਨ। ਸ਼ਰਤਾਂ ਉਹੀ ਹਨ ਕਿ ਇਨ੍ਹਾਂ ਨੂੰ ਇਮਾਨਦਾਰੀ ਨਾਲ ਲਾਗੂ ਕੀਤਾ ਜਾਏ ਅਤੇ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕੀਤੇ ਜਾਣ ਦੇ ਪ੍ਰਬੰਧ ਹੋਣ।
ਵਾਸਕੋ-ਡੀ-ਗਾਮਾ
ਇਤਿਹਾਸ ਵਿਚ ਅੱਜ ਦਾ ਦਿਨ ਬਹੁਤ ਅਹਿਮ ਹੈ। ਲਗਪਗ ਪੰਜ ਸਦੀਆਂ ਪਹਿਲਾਂ ਅੱਜ ਦੇ ਦਿਨ 20 ਮਈ, 1498 ਵਿਚ ਵਾਸਕੋ-ਡੀ-ਗਾਮਾ ਭਾਰਤ ਆਏ ਸੀ। ਵਪਾਰ ਦੇ ਇਰਾਦੇ ਨਾਲ ਗਾਮਾ ਸਮੁੰਦਰੀ ਰਸਤੇ ਭਾਰਤ ਵਿਚ ਦਾਖ਼ਲ ਹੋਏ ਅਤੇ ਉਨ੍ਹਾਂ ਦੇ ਜਹਾਜ਼ਾਂ ਦਾ ਕਾਫ਼ਲਾ ਭਾਰਤ ਦੇ ਦੱਖਣੀ ਖੇਤਰ ਦੇ ਕਾਲੀਕਟ ਨਾਮੀ ਸਥਾਨ 'ਤੇ ਰੁਕਿਆ।
ਪਹਿਲਾਂ ਯੂਰਪੀ ਦੇਸ਼ਾਂ ਲਈ ਭਾਰਤ ਇਕ ਬੁਝਾਰਤ ਵਾਂਗ ਸੀ। ਅਰਬ ਦੇਸ਼ਾਂ ਨਾਲ ਯੂਰਪ ਵਪਾਰ ਕਰਦਾ ਸੀ। ਅਰਬ ਦੇਸ਼ਾਂ ਤੋਂ ਯੂਰਪ ਮਸਾਲੇ ਜਿਵੇਂ ਕਾਲੀ ਮਿਰਚ ਅਤੇ ਚਾਹ ਖਰੀਦਦਾ ਸੀ। ਪਰ ਅਰਬ ਦੇ ਵਪਾਰੀ ਉਨ੍ਹਾਂ ਨੂੰ ਇਹ ਨਹੀਂ ਦੱਸਦੇ ਸੀ ਕਿ ਇਹ ਮਸਾਲੇ ਉਹ ਉਗਾਉਂਦੇ ਕਿੱਥੇ ਹਨ? ਯੂਰਪ ਇਸ ਗੱਲ ਨੂੰ ਸਮਝ ਚੁੱਕਾ ਸੀ ਕਿ ਅਰਬ ਦੇ ਵਪਾਰੀ ਕੁਝ ਨਾ ਕੁਝ ਜ਼ਰੂਰ ਲੁਕੋ ਰਹੇ ਹਨ। ਯੂਰਪ ਦੇ ਕਈ ਵਪਾਰੀ ਉਸ ਦੇਸ਼ ਦੀ ਖੋਜ ਵਿਚ ਨਿਕਲ ਪਏ। ਇਕ ਲੰਬੀ ਯਾਤਰਾ ਤੋਂ ਬਾਅਦ ਗਾਮਾ ਵੀ ਜਦੋਂ ਭਾਰਤ ਪਹੁੰਚਿਆ ਤਾਂ ਉਸ ਨੂੰ ਬਹੁਤ ਦਿਲਚਸਪ ਚੀਜ਼ਾਂ ਵੇਖਣ ਨੂੰ ਮਿਲੀਆਂ। ਕਹਿੰਦੇ ਹਨ ਜਦੋਂ ਕਾਲੀਕਟ ਦੇ ਰਾਜਾ ਨੇ ਉਸ ਨੂੰ ਦੇਖਿਆ ਤਾਂ ਉਸ ਨੂੰ ਵਾਕਸੋ-ਡੀ-ਗਾਮਾ 'ਤੇ ਬਹੁਤ ਹਾਸਾ ਆਇਆ, ਕਿਉਂਕਿ ਉਸ ਸਮੇਂ ਕਾਲੀਕਾਟ ਦਾ ਮੌਸਮ ਬਹੁਤ ਗਰਮ ਸੀ ਅਤੇ ਗਾਮਾ ਨੇ ਕੋਟ ਪੈਂਟ ਅਤੇ ਹੈਟ ਪਾਇਆ ਹੋਇਆ ਸੀ। ਜਦੋਂ ਗਾਮਾ ਨੇ ਰਾਜਾ ਨੂੰ ਧੋਤੀ ਵਿਚ ਦੇਖਿਆ ਤਾਂ ਉਹ ਬਹੁਤ ਹੀ ਹੈਰਾਨ ਹੋਇਆ ਕਿ ਏਨੇ ਵੱਡੇ ਦੇਸ਼ ਦਾ ਰਾਜਾ ਇਸ ਪਹਿਰਾਵੇ ਵਿਚ ਹੈ। ਦੋਵਾਂ ਵਿਚ ਗੱਲਬਾਤ ਤੋਂ ਬਾਅਦ ਗਾਮਾ ਨੇ ਕਾਲੀਕਟ ਦੇ ਰਾਜੇ ਨੂੰ ਵਪਾਰ ਲਈ ਮਨਾ ਲਿਆ ਅਤੇ ਯੂਰਪ ਨਾਲ ਕਾਲੀ ਮਿਰਚ ਵੇਚਣ ਦਾ ਕਾਰੋਬਾਰ ਸ਼ੁਰੂ ਹੋ ਗਿਆ।
ਭਾਰਤ ਵਿਚ ਕੁਝ ਸਾਲ ਰਹਿ ਕੇ ਸੰਨ 1503 ਵਿਚ ਗਾਮਾ ਪੁਰਤਗਾਲ ਵਾਪਸ ਚਲਾ ਗਿਆ ਅਤੇ 20 ਸਾਲ ਉਥੇ ਰਹਿਣ ਤੋਂ ਬਾਅਦ ਭਾਰਤ ਵਾਪਸ ਆਇਆ ਅਤੇ ਇਥੇ ਹੀ 24 ਮਈ, 1524 ਨੂੰ ਆਖਰੀ ਸਾਹ ਲਿਆ। ਲਿਸਬਨ ਵਿਚ ਵਾਸਕੋ ਦੇ ਨਾਂਅ 'ਤੇ ਇਕ ਯਾਦਗਾਰ ਹੈ, ਇਥੋਂ ਹੀ ਉਸ ਨੇ ਭਾਰਤ ਦੀ ਯਾਤਰਾ ਸ਼ੁਰੂ ਕੀਤੀ ਸੀ।

pooranchandsarin@gmail.com


ਖ਼ਬਰ ਸ਼ੇਅਰ ਕਰੋ

ਚੰਦਰਾ ਗੁਆਂਢ

ਬਿਨਾਂ ਸ਼ੱਕ ਪਾਕਿਸਤਾਨ ਨੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਜੋ ਕਿ ਭਾਰਤੀ ਸਮੁੰਦਰੀ ਫ਼ੌਜ ਦਾ ਸਾਬਕ ਅਧਿਕਾਰੀ ਸੀ, ਨੂੰ ਫੜ ਕੇ ਅਤੇ ਉਸ 'ਤੇ ਜਾਸੂਸੀ ਦਾ ਦੋਸ਼ ਲਗਾ ਕੇ ਅਤੇ ਪਾਕਿਸਤਾਨ ਦੀ ਫ਼ੌਜੀ ਅਦਾਲਤ ਰਾਹੀਂ ਉਸ ਨੂੰ ਮੌਤ ਦੀ ਸਜ਼ਾ ਸੁਣਾ ਕੇ ਭਾਰਤ ਨੂੰ ਬਦਨਾਮ ਕਰਨ ਦਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX