ਤਾਜਾ ਖ਼ਬਰਾਂ


ਲਾਪਤਾ ਮਾਂ-ਪੁੱਤ ਦੀਆਂ ਲਾਸ਼ਾਂ ਨਹਿਰ 'ਚੋਂ ਬਰਾਮਦ
. . .  5 minutes ago
ਤਰਨਤਾਰਨ, 25 ਸਤੰਬਰ - ਤਰਨਤਾਰਨ ਨੇੜਲੇ ਪਿੰਡ ਜੰਡੋਕੀ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਮਾਂ-ਪੁੱਤ ਦੀਆਂ ਲਾਸ਼ਾਂ ਨਹਿਰ 'ਚੋਂ ਮਿਲੀਆਂ ਹਨ। ਇਸ ਦੀ ਸੂਚਨਾ...
ਖੇਡ ਮੰਤਰਾਲੇ ਵੱਲੋਂ ਪਦਮ ਭੂਸ਼ਣ ਲਈ ਪੀ.ਵੀ ਸਿੰਧੂ ਦੇ ਨਾਂਅ ਦੀ ਸਿਫ਼ਾਰਿਸ਼
. . .  23 minutes ago
ਨਵੀਂ ਦਿੱਲੀ, 25 ਸਤੰਬਰ - ਖੇਡ ਮੰਤਰਾਲੇ ਨੇ ਪਦਮ ਭੂਸ਼ਣ ਲਈ ਬੈਡਮਿੰਟਨ ਸਟਾਰ ਪੀ.ਵੀ ਸਿੰਧੂ ਦੇ ਨਾਂਅ ਦੀ ਸਿਫ਼ਾਰਿਸ਼ ਕੀਤੀ...
ਮੁਕੁਲ ਰਾਏ ਨੇ ਟੀ.ਐੱਮ.ਸੀ ਤੋਂ ਦਿੱਤਾ ਅਸਤੀਫ਼ਾ
. . .  30 minutes ago
ਕੋਲਕਾਤਾ, 25 - ਪੱਛਮੀ ਬੰਗਾਲ; ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਸੱਜਾ ਹੱਥ ਕਹੇ ਜਾਂਦੇ ਮੁਕੁਲ ਰਾਏ ਨੇ ਤ੍ਰਿਣਮੂਲ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਨਾਲ...
ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਸ਼ੁਰੂ
. . .  55 minutes ago
ਨਵੀਂ ਦਿੱਲੀ, 25 ਸਤੰਬਰ - ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਦਿੱਲੀ 'ਚ ਸ਼ੁਰੂ ਹੋ ਗਈ ਹੈ। ਮੀਟਿੰਗ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਸਮੇਤ ਭਾਜਪਾ...
ਪਟਨਾ : ਫ਼ੌਜ ਦੇ ਦੋ ਜਵਾਨਾਂ ਨੇ ਇੱਕ ਦੂਸਰੇ ਨੂੰ ਮਾਰੀ ਗੋਲੀ
. . .  about 1 hour ago
ਪਟਨਾ, 25 ਸਤੰਬਰ - ਪਟਨਾ ਦੇ ਦਾਨਾਪੁਰ ਵਿਖੇ ਛਾਉਣੀ ਇਲਾਕੇ 'ਚ ਦੋ ਫ਼ੌਜੀਆ ਨੇ ਤਕਰਾਰ ਤੋਂ ਬਾਅਦ ਗੋਲੀ ਮਾਰ ਕੇ ਇੱਕ ਦੂਸਰੇ ਦਾ ਕਤਲ ਕਰ...
ਅੱਜ ਫਿਰ ਖੁੱਲ੍ਹਾ ਰਿਆਨ ਇੰਟਰਨੈਸ਼ਨਲ ਸਕੂਲ
. . .  about 1 hour ago
ਗੁਰੂਗ੍ਰਾਮ, 25 ਸਤੰਬਰ - ਗੁਰੂਗ੍ਰਾਮ ਦੇ ਭੌਂਡਸੀ ਸਥਿਤ ਰਿਆਨ ਇੰਟਰਨੈਸ਼ਨਲ ਸਕੂਲ ਅੱਜ ਫਿਰ ਤੋਂ ਖੁੱਲ ਗਿਆ ਹੈ। ਬੇਸ਼ੱਕ ਸਕੂਲ ਵਿਖੇ 7 ਸਾਲਾਂ ਵਿਦਿਆਰਥੀ ਪ੍ਰਦਯੁਮਨ...
ਅਸਮ : ਜ਼ਹਿਰੀਲੀ ਸ਼ਰਾਬ ਪੀਣ ਨਾਲ 4 ਮੌਤਾਂ, ਕਈ ਬਿਮਾਰ
. . .  about 1 hour ago
ਦਿਸਪੁਰ, 25 ਸਤੰਬਰ - ਅਸਮ ਦੇ ਤਿਨਸੁਕੀਆ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਬਿਮਾਰ ਚੱਲ ਰਹੇ ਹਨ, ਜਿਨ੍ਹਾਂ ਨੂੰ ਹਸਪਤਾਲ...
ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਦਾ ਅੱਜ ਦੂਸਰਾ ਦਿਨ
. . .  about 2 hours ago
ਨਵੀਂ ਦਿੱਲੀ, 25 ਸਤੰਬਰ - ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਦਾ ਅੱਜ ਦੂਸਰਾ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੀਟਿੰਗ ਨੂੰ ਸੰਬੋਧਨ ਕਰਨਗੇ। ਇਸ ਦੌਰਾਨ...
ਵਾਰਾਨਸੀ 'ਚ ਅੱਜ ਕਾਲਜ ਰਹਿਣਗੇ ਬੰਦ
. . .  about 2 hours ago
ਪ੍ਰਸਿੱਧ ਪੱਤਰਕਾਰ ਅਰੁਣ ਸਾਧੂ ਦਾ ਦੇਹਾਂਤ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਵਿਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ
  •     Confirm Target Language  

ਸੰਪਾਦਕੀ

ਚੌਗਿਰਦੇ ਦੀ ਸੰਭਾਲ ਲਈ ਲੋਕ ਲਹਿਰ ਪੈਦਾ ਕਰਨ ਦੀ ਲੋੜ

ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦਾ ਰੁਝਾਨ ਕਾਫੀ ਸਮੇਂ ਤੋਂ ਚਲਦਾ ਆ ਰਿਹਾ ਹੈ। ਪੰਜਾਬ 'ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਦੀ ਇਵਜ਼ 'ਚ ਕਣਕ ਦਾ ਨਾੜ ਸਾੜਨ 'ਤੇ 2500 ਰੁਪਏ ਪ੍ਰਤੀ ਏਕੜ ਜੁਰਮਾਨਾ ਰੱਖਿਆ ਗਿਆ ਹੈ। ਧਰਤੀ 'ਤੇ ਪ੍ਰਦੂਸ਼ਣ ਦੀ ਮਾਤਰਾ ਵਧਣ ਕਾਰਨ ਜਿਊਣ ਦੇ ਹਾਲਾਤ ਪ੍ਰਭਾਵਿਤ ਹੋ ਰਹੇ ਹਨ। ਧਰਤੀ 'ਤੇ ਤਪਸ਼ ਏਨੀ ਵਧ ਗਈ ਹੈ ਕਿ ਸਰਦੀ ਦਾ ਸਮਾਂ ਲਗਾਤਾਰ ਘਟ ਰਿਹਾ ਹੈ। ਅੱਧ ਮਾਰਚ ਤੋਂ ਬਾਅਦ ਹੀ ਕਈ ਵਾਰ ਤਾਪਮਾਨ 42 ਡਿਗਰੀ ਸੈਲਸੀਅਸ 'ਤੇ ਪਹੁੰਚ ਜਾਂਦਾ ਹੈ। ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਪੈਦਾ ਹੋਏ ਧੂੰਏਂ ਕਾਰਨ ਅਨੇਕਾਂ ਹਾਨੀਕਾਰਕ ਗੈਸਾਂ ਵਾਯੂ ਮੰਡਲ 'ਚ ਪ੍ਰਵੇਸ਼ ਕਰ ਜਾਂਦੀਆਂ ਹਨ। ਇਕ ਰਿਪੋਰਟ ਅਨੁਸਾਰ ਇਕ ਟਨ ਪਰਾਲੀ ਸਾੜਨ ਨਾਲ 70 ਫ਼ੀਸਦੀ ਕਾਰਬਨ ਡਾਈਆਕਸਾਈਡ, 7 ਫ਼ੀਸਦੀ ਕਾਰਬਨ ਮੋਨੋਆਕਸਾਈਡ, 2.09 ਫ਼ੀਸਦੀ ਨਾਈਟ੍ਰੋਜਨ ਆਕਸਾਈਡ ਅਤੇ 0.66 ਫ਼ੀਸਦੀ ਮੀਥੇਨ ਗੈਸ ਪੈਦਾ ਹੁੰਦੀ ਹੈ। ਖੇਤਾਂ 'ਚ ਅੱਗ ਲਾਉਣ ਕਾਰਨ ਮਿੱਟੀ 'ਚ ਫ਼ਸਲ ਨੂੰ ਬਿਮਾਰੀਆਂ ਲੱਗਣ ਤੋਂ ਰੋਕਣ ਵਾਲੇ ਕੀੜੇ ਵੀ ਸੜ ਜਾਂਦੇ ਹਨ। ਵਧੇਰੇ ਪੈਦਾਵਾਰ ਦੇ ਲਾਲਚਵਸ ਹੱਦੋਂ ਵੱਧ ਦਵਾਈਆਂ ਤੇ ਰਸਾਇਣਕ ਖਾਦਾਂ ਦੀ ਵਰਤੋਂ ਵੀ ਮਿੱਟੀ ਵਿਚਲੇ ਮਿੱਤਰ ਕੀੜਿਆਂ ਨੂੰ ਖ਼ਤਮ ਕਰਨ ਦਾ ਕਾਰਨ ਬਣ ਰਹੇ ਹਨ। ਹਵਾਂ 'ਚ ਪ੍ਰਦੂਸ਼ਣ ਦਾ ਪ੍ਰਭਾਵ ਵਧਣ ਕਾਰਨ ਮਨੁੱਖ, ਪਸ਼ੂ, ਪੰਛੀ ਤੇ ਫ਼ਸਲਾਂ 'ਤੇ ਬਿਮਾਰੀਆਂ ਦਾ ਹਮਲਾ ਹੋਰ ਤੇਜ਼ ਹੋ ਗਿਆ ਹੈ।
ਪਹਿਲਾਂ ਤਾਂ ਬਿਮਾਰੀਆਂ ਤੋਂ ਫ਼ਸਲ ਨੂੰ ਬਚਾਉਣ ਲਈ 8-10 ਮਹਿੰਗੇ ਭਾਅ ਦੀਆਂ ਸਪਰੇਆਂ ਕਰਨੀਆਂ ਪੈਂਦੀਆਂ ਹਨ। ਇਸ ਤੋਂ ਬਾਅਦ ਕੁਦਰਤੀ ਆਫ਼ਤਾਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਫ਼ਸਲਾਂ ਦੇ ਮੰਡੀਕਰਨ ਦੇ ਅਧੂਰੇ ਪ੍ਰਬੰਧ, ਪ੍ਰਾਈਵੇਟ ਵਪਾਰੀਆਂ ਦੀ ਮਨਮਰਜ਼ੀ ਤੇ ਤਸੱਲੀਬਖਸ਼ ਫ਼ਸਲੀ ਬੀਮਾ ਯੋਜਨਾ ਦੀ ਘਾਟ ਕਿਸਾਨ ਨੂੰ ਕਰਜ਼ਾਈ ਕਰਨ ਦੇ ਨਾਲ-ਨਾਲ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਦੀ ਹੈ। ਵਧੇਰੇ ਖਾਦਾਂ ਤੇ ਦਵਾਈਆਂ ਦੀ ਵਰਤੋਂ ਕਰਕੇ ਜਿਥੇ ਮਿੱਟੀ ਦੀ 15 ਤੋਂ 25 ਸੈਂਟੀਮੀਟਰ ਪਰਤ ਉਪਜਾਊ ਨਹੀਂ ਰਹੀ, ਉਥੇ ਇਨ੍ਹਾਂ ਜ਼ਹਿਰਾਂ ਨੇ ਪਾਣੀ ਨੂੰ ਵੀ ਪਲੀਤ ਕਰ ਦਿੱਤਾ ਹੈ। ਪੰਜਾਬ ਦੇ ਅੱਜ ਬਹੁਤੇ ਜ਼ਿਲ੍ਹਿਆਂ ਦਾ ਪਾਣੀ ਮਨੁੱਖ ਤਾਂ ਕੀ ਫ਼ਸਲਾਂ ਨੂੰ ਲਾਉਣ ਦੇ ਯੋਗ ਵੀ ਨਹੀਂ ਰਿਹਾ। ਅਜੋਕੀ ਖੇਤੀ ਘਾਟੇਵੰਦਾ ਸੌਦਾ ਬਣ ਗਈ ਹੈ। ਕਿਸਾਨ ਖੇਤੀ ਛੱਡ ਰਿਹਾ ਹੈ। ਖੇਤੀ ਨਾਲੋਂ ਨੌਜਵਾਨ ਕੋਈ ਹੋਰ ਧੰਦਾ ਜਾਂ ਵਿਦੇਸ਼ਾਂ ਨੂੰ ਤਰਜੀਹ ਦੇ ਰਹੇ ਹਨ। ਨਵ-ਨਿਰਮਾਣ ਦੇ ਨਾਂਅ 'ਤੇ ਜੰਗਲਾਂ, ਪਹਾੜਾਂ ਦੀ ਅੰਧਾਧੁੰਦ ਕਟਾਈ ਕਰਕੇ ਸ਼ਾਪਿੰਗ ਕੰਪਲੈਕਸ, ਕਾਲੋਨੀਆਂ ਬਣਾਉਣਾ ਅਤੇ ਫੈਕਟਰੀਆਂ 'ਚੋਂ ਨਿਕਲ ਰਹੇ ਗੰਦੇ ਵਹਿਣ ਨਦੀਆਂ ਤੇ ਦਰਿਆਵਾਂ ਦੇ ਪਾਣੀ ਨੂੰ ਜ਼ਹਿਰ 'ਚ ਬਦਲ ਰਹੇ ਹਨ। ਕਈ ਭਿਆਨਕ ਬਿਮਾਰੀਆਂ ਪ੍ਰਦੂਸ਼ਿਤ ਵਾਤਾਵਰਨ ਦੀ ਦੇਣ ਹਨ। ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ ਪਾਬੰਦੀ ਵਾਲੇ ਫ਼ੈਸਲੇ ਨੂੰ ਕਿਸਾਨ ਜਥੇਬੰਦੀਆਂ ਕਿਸਾਨ ਵਿਰੋਧੀ ਦੱਸ ਰਹੀਆਂ ਹਨ। ਉਨ੍ਹਾਂ ਦਾ ਤਰਕ ਹੈ ਕਿ ਕਿਸਾਨ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ 'ਤੇ ਆਉਂਦਾ ਖ਼ਰਚਾ ਕਰਨ ਤੋਂ ਅਸਮਰੱਥ ਹੈ। ਖਰਾਬ ਵਾਤਾਵਰਨ ਕਾਰਨ ਧਰਤੀ 'ਤੇ ਪ੍ਰਭਾਵਿਤ ਹੋ ਰਹੇ ਜਿਊਣ ਹਾਲਾਤ ਕਾਰਨ ਵਾਤਾਵਰਨ ਨੂੰ ਪਲੀਤ ਕਰਨ ਦਾ ਅਧਿਕਾਰ ਮਜਬੂਰੀਵਸ ਨਾ ਤਾਂ ਕਿਸਾਨ ਨੂੰ ਦਿੱਤਾ ਜਾ ਸਕਦਾ ਹੈ ਤੇ ਨਾ ਹੀ ਕਿਸੇ ਸਨਅਤਕਾਰ ਨੂੰ। ਇਸ ਲਈ ਕੋਈ ਵਿਚਕਾਰਲਾ ਰਾਹ ਲੱਭਣ ਦੀ ਲੋੜ ਹੈ। ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਸਰਕਾਰ ਨੂੰ ਸਹਿਕਾਰੀ ਖੇਤੀਬਾੜੀ ਸਭਾਵਾਂ ਜਾਂ ਸੁਸਾਇਟੀਆਂ 'ਚ ਮਸ਼ੀਨਰੀ ਉਪਲਬਧ ਕਰਾਉਣੀ ਪਵੇਗੀ। ਘੱਟ ਕਿਰਾਏ 'ਤੇ ਕਿਸਾਨ ਇਸ ਮਸ਼ੀਨਰੀ ਨਾਲ ਫ਼ਸਲ ਦੀ ਰਹਿੰਦ-ਖੂੰਹਦ ਦਾ ਨਿਪਟਾਰਾ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ 'ਚ ਵਾਧਾ ਕਰ ਸਕਦਾ ਹੈ। ਫ਼ਸਲਾਂ ਦੇ ਮੰਡੀਕਰਨ ਦਾ ਪ੍ਰਬੰਧ ਕਰਕੇ ਕਿਸਾਨ ਨੂੰ ਬਦਲਵੀਆਂ ਫ਼ਸਲਾਂ ਦੀ ਕਾਸ਼ਤ ਵੱਲ ਪ੍ਰੇਰਿਤ ਕੀਤਾ ਜਾਵੇ। ਵਾਤਾਵਰਨ ਨੂੰ ਪਲੀਤ ਕਰਨ ਦੇ ਦੋਸ਼ ਇਕ-ਦੂਜੇ ਸਿਰ ਮੜ੍ਹਨ ਦੀ ਥਾਂ ਇਸ ਦੀ ਸੰਭਾਲ ਲਈ ਹਰ ਮਨੁੱਖ ਨੂੰ ਜ਼ਿੰਮੇਵਾਰ ਬਣਨਾ ਪਵੇਗਾ। ਵਾਤਾਵਰਨ ਦੀ ਬਰਬਾਦੀ ਵੱਲ ਵਧਾਇਆ ਹਰ ਕਦਮ ਭਾਵੇਂ ਉਹ ਕਾਰਖਾਨੇਦਾਰ ਹੋਵੇ ਜਾਂ ਕਿਸਾਨ, ਸਮਝੋ ਉਹ ਆਪਣੇ ਪਰਿਵਾਰ ਨੂੰ ਬਿਮਾਰੀਆਂ ਵੱਲ ਧੱਕ ਰਿਹਾ ਹੈ। ਵਾਤਾਵਰਨ ਨੂੰ ਸਾਫ਼ ਤੇ ਸਵੱਛ ਰੱਖਣ ਲਈ ਅੱਜ ਇਕ ਲੋਕ ਲਹਿਰ ਪੈਦਾ ਕਰਨ ਦੀ ਲੋੜ ਹੈ। ਖੇਤੀ ਵਿਭਾਗ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਢੁੱਕਵੇਂ ਉਪਾਅ ਤੇ ਲਾਭ ਦੱਸੇ ਜਾਣ, ਫੈਕਟਰੀਆਂ, ਕਾਰਖਾਨਿਆਂ ਤੇ ਸਨਅਤਾਂ ਨੂੰ ਵਾਤਾਵਰਨ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਵਾਤਾਵਰਨ ਨੂੰ ਸਾਫ਼ ਰੱਖਣ ਲਈ ਬਣਾਏ ਨਿਯਮਾਂ ਦੀ ਪਾਲਣਾ ਸਾਨੂੰ ਡਰ ਨਾਲ ਨਹੀਂ, ਸਗੋਂ ਦਿਲ ਨਾਲ ਕਰਨੀ ਚਾਹੀਦੀ ਹੈ।

-ਪਿੰਡ ਭਾਗੋਕਾਵਾਂ, ਡਾਕ: ਮਗਰਮੂਦੀਆਂ, ਜ਼ਿਲ੍ਹਾ ਗੁਰਦਾਸਪੁਰ।


ਖ਼ਬਰ ਸ਼ੇਅਰ ਕਰੋ

ਦੇਸ਼ ਨੂੰ ਲੋੜ ਹੈ ਨਵੀਂ ਅਰਥ-ਵਿਵਸਥਾ ਦੀ

ਮੌਜੂਦਾ ਭਾਜਪਾ ਸ਼ਾਸਨ ਦੇ ਤਿੰਨ ਸਾਲ ਇਸ ਹਫ਼ਤੇ ਪੂਰੇ ਹੋ ਗਏ ਹਨ। ਇਸ ਬਾਰੇ ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ 'ਤੇ ਪ੍ਰੋਗਰਾਮ ਅਤੇ ਬਹਿਸਬਾਜ਼ੀ ਦਾ ਦੌਰ ਚੱਲ ਰਿਹਾ ਹੈ। ਸੱਤਾਧਾਰੀਆਂ ਵੱਲੋਂ ਪ੍ਰਾਪਤੀਆਂ ਦੇ ਗੁਣਗਾਣ ਅਤੇ ਵਿਰੋਧੀ ਧਿਰ ਦੇ ਵਿਰੋਧੀ ਤੇਵਰਾਂ ਤੋਂ ਹਟ ਕੇ ...

ਪੂਰੀ ਖ਼ਬਰ »

ਚੰਦਰਾ ਗੁਆਂਢ

ਬਿਨਾਂ ਸ਼ੱਕ ਪਾਕਿਸਤਾਨ ਨੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਜੋ ਕਿ ਭਾਰਤੀ ਸਮੁੰਦਰੀ ਫ਼ੌਜ ਦਾ ਸਾਬਕ ਅਧਿਕਾਰੀ ਸੀ, ਨੂੰ ਫੜ ਕੇ ਅਤੇ ਉਸ 'ਤੇ ਜਾਸੂਸੀ ਦਾ ਦੋਸ਼ ਲਗਾ ਕੇ ਅਤੇ ਪਾਕਿਸਤਾਨ ਦੀ ਫ਼ੌਜੀ ਅਦਾਲਤ ਰਾਹੀਂ ਉਸ ਨੂੰ ਮੌਤ ਦੀ ਸਜ਼ਾ ਸੁਣਾ ਕੇ ਭਾਰਤ ਨੂੰ ਬਦਨਾਮ ਕਰਨ ਦਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX