ਤਾਜਾ ਖ਼ਬਰਾਂ


ਭਾਰੀ ਮਾਤਰਾ 'ਚ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਸਮੇਤ ਇਕ ਕਾਬੂ
. . .  4 minutes ago
ਡੇਰਾਬੱਸੀ, 23 ਜੁਲਾਈ (ਸ਼ਾਮ ਸਿੰਘ ਸੰਧੂ/ ਪੱਤਰ ਪ੍ਰੇਰਕ)- ਡੇਰਾਬੱਸੀ ਪੁਲਿਸ ਨੇ ਮੁਖ਼ਬਰੀ ਦੇ ਆਧਾਰ ਤੇ ਨੇੜਲੇ ਪਿੰਡ ਜਨੇਤਪੁਰ ਨੇੜੇ ਕੀਤੀ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ 2568 ਕੈਪਸੂਲ ਅਤੇ 1650 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਦੋਸ਼ੀ ਨੂੰ ਭਲਕੇ....
ਅਫ਼ਗ਼ਾਨਿਸਤਾਨ ਹਮਲੇ 'ਚ ਮਾਰੇ ਗਏ ਸਿੱਖਾਂ ਦੀਆਂ ਅਸਥੀਆਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ
. . .  11 minutes ago
ਕੀਰਤਪੁਰ ਸਾਹਿਬ, 23 ਜੁਲਾਈ (ਬੀਰਅੰਮ੍ਰਿਤਪਾਲ ਸਿੰਘ ਸੰਨੀ) - ਬੀਤੀ 1 ਜੁਲਾਈ ਨੂੰ ਅਫ਼ਗ਼ਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਸ਼ਹਿਰ 'ਚ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਸਿੱਖ ਆਗੂਆਂ ਦੇ ਵਫ਼ਦ 'ਤੇ ਹੋਏ ਆਤਮਘਾਤੀ ਹਮਲੇ 'ਚ ਮਾਰੇ ਗਏ 12 ਸਿੱਖਾਂ ਅਤੇ 1 ਹਿੰਦੂ...
ਨਸ਼ੇ ਦੇ ਓਵਰਡੋਜ਼ ਕਾਰਨ ਵਿਅਕਤੀ ਦੀ ਮੌਤ
. . .  29 minutes ago
ਸੁਭਾਨਪੁਰ, 23 ਜੁਲਾਈ (ਕੰਵਰ ਬਰਜਿੰਦਰ ਸਿੰਘ ਜੱਜ)- ਕਪੂਰਥਲਾ ਜ਼ਿਲ੍ਹੇ ਦਾ ਪਿੰਡ ਹਮੀਰਾ ਨਸ਼ਿਆਂ ਕਾਰਨ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ ਅਤੇ ਪਿੰਡ ਵਾਸੀਆਂ ਵਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੇ ਬਾਵਜੂਦ ਵੀ ਅੱਜ ਇੱਥੇ 40 ਸਾਲਾ ਅਣਪਛਾਤੇ ਵਿਅਕਤੀ ਦੀ ਨਸ਼ੇ ਦੇ...
ਗੌਰੀ ਲੰਕੇਸ਼ ਹੱਤਿਆ ਮਾਮਲੇ 'ਚ ਦੋ ਹੋਰ ਵਿਅਕਤੀ ਗ੍ਰਿਫ਼ਤਾਰ
. . .  47 minutes ago
ਨਵੀਂ ਦਿੱਲੀ, 23 ਜੁਲਾਈ- ਪੱਤਰਕਾਰ ਗੌਰੀ ਲੰਕੇਸ਼ ਹੱਤਿਆ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਦਲ (ਐਸ. ਆਈ. ਟੀ.) ਨੇ ਮਾਮਲੇ 'ਚ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਹਾਂ ਦੀ ਗ੍ਰਿਫ਼ਤਾਰੀ ਕੱਲ੍ਹ ਹੋਈ ਸੀ ਅਤੇ ਉਨ੍ਹਾਂ ਨੂੰ ਬੈਂਗਲੁਰੂ...
ਸਵਿਸ ਦੂਤਾਵਾਸ ਨੇ ਰੱਦ ਕੀਤਾ ਭਾਰਤੀ ਸਾਈਕਲਿੰਗ ਟੀਮ ਦਾ ਵੀਜ਼ਾ
. . .  about 1 hour ago
ਨਵੀਂ ਦਿੱਲੀ, 23 ਜੁਲਾਈ- ਸਵਿਸ ਦੂਤਾਵਾਸ ਨੇ ਜੂਨੀਅਰ ਭਾਰਤੀ ਸਾਈਕਲਿੰਗ ਟੀਮ ਦੇ ਵੀਜ਼ੇ ਨੂੰ ਰੱਦ ਕਰ ਦਿੱਤਾ ਹੈ। ਇਸ ਟੀਮ 'ਚ ਅਮਰ ਸਿੰਘ, ਬਿਲਾਲ ਅਹਿਮਦ ਡਾਰ, ਗੁਰਪ੍ਰੀਤ ਸਿੰਘ, ਮਨੋਜ ਸਾਹੂ, ਨਮਨ ਕਪਿਲ ਅਤੇ ਵੈਂਕੱਪਾ ਸ਼ਿਵਪੱਪਾ ਸ਼ਾਮਲ ਹਨ, ਜਿਹੜੇ ਕਿ 15-19...
ਕਾਰਤੀ ਚਿਦੰਬਰਮ ਨੂੰ ਮਿਲੀ ਰਾਹਤ, ਸੁਪਰੀਮ ਕੋਰਟ ਨੇ ਦਿੱਤੀ ਵਿਦੇਸ਼ ਜਾਣ ਦੀ ਆਗਿਆ
. . .  about 1 hour ago
ਨਵੀਂ ਦਿੱਲੀ, 23 ਜੁਲਾਈ- ਆਈ. ਐਨ. ਐਕਸ. ਮੀਡੀਆ ਮਾਮਲੇ 'ਚ ਦੋਸ਼ੀ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਨੂੰ ਸੁਪਰੀਮ ਕੋਰਟ ਨੇ 23 ਤੋਂ 31 ਜੁਲਾਈ ਤੱਕ ਵਿਦੇਸ਼ ਜਾਣ ਦੀ ਆਗਿਆ ਦੇ ਦਿੱਤੀ ਹੈ। ਚੀਫ਼ ਜਸਟਿਸ ਦੀਪਕ ਮਿਸ਼ਰਾ ਦੇ ਬੈਂਚ...
ਦੁਬਈ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਪੰਜਾਬੀ ਵਿਅਕਤੀ ਦੀ ਮੌਤ
. . .  about 1 hour ago
ਮੀਆਂਵਿੰਡ/ਖਡੂਰ ਸਾਹਿਬ, 23 ਜੁਲਾਈ (ਗੁਰਪ੍ਰਤਾਪ ਸਿੰਘ ਸੰਧੂ, ਪ੍ਰਤਾਪ ਸਿੰਘ ਵੈਰੋਵਾਲ)- ਦੁਬਈ 'ਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਪੰਜਾਬੀ ਵਿਅਕਤੀ ਦੀ ਮੌਤ ਹੋ ਗਈ। 52 ਸਾਲਾ ਮ੍ਰਿਤਕ ਸੁਰਜੀਤ ਸਿੰਘ ਪਿੰਡ ਸਰਲੀ ਕਲਾਂ ਦਾ ਰਹਿਣਾ ਵਾਲਾ ਸੀ ਅਤੇ ਉਹ...
ਛੱਤੀਸਗੜ੍ਹ 'ਚ ਦੋ ਨਕਸਲੀਆਂ ਨੇ ਕੀਤਾ ਆਤਮ ਸਮਰਪਣ
. . .  about 1 hour ago
ਰਾਏਪੁਰ, 23 ਜੁਲਾਈ- ਛੱਤੀਸਗੜ੍ਹ 'ਚ ਅੱਜ ਦੋ ਨਕਸਲੀਆਂ ਨੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈ. ਟੀ. ਬੀ. ਪੀ.) ਦੇ ਕਰਮਚਾਰੀਆਂ ਅੱਗੇ ਆਤਮ-ਸਮਰਪਣ ਕੀਤਾ। ਨਕਸਲੀਆਂ ਨੇ ਸਮਰਪਣ ਸੂਬੇ ਦੇ ਕੋਂਡਾਗਾਓਂ ਜ਼ਿਲ੍ਹੇ ਦੇ ਹਾਦੇਲੀ...
ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ
. . .  about 2 hours ago
ਅੰਮ੍ਰਿਤਸਰ, 23 ਜੁਲਾਈ (ਹਰਮਿੰਦਰ ਸਿੰਘ)- ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ। ਇਸ 'ਚ ਤਖ਼ਤ ਸ੍ਰੀ ਪਟਨਾ ਸਾਹਿਬ...
ਕੈਪਟਨ ਸਰਕਾਰ ਵੱਲੋਂ ਬਿਜਲੀ ਸਬਸਿਡੀ ਸਮੇਤ ਹੋਰ ਬਕਾਏ ਦੇ ਨਿਪਟਾਰੇ ਲਈ 760 ਕਰੋੜ ਜਾਰੀ
. . .  about 2 hours ago
ਚੰਡੀਗੜ੍ਹ, 23 ਜੁਲਾਈ - ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੱਜ ਕਿਸਾਨਾਂ ਲਈ ਬਿਜਲੀ ਸਬਸਿਡੀ ਦੇ ਬਕਾਏ ਦੀ ਅਦਾਇਗੀ ਤੋਂ ਇਲਾਵਾ ਖੇਤੀਬਾੜੀ ਤੇ ਹੋਰ ਸਹਾਇਕ ਗਤੀਵਿਧੀਆਂ ਦੀਆਂ ਬਾਕੀ ਅਦਾਇਗੀਆਂ ਦੇ ਨਿਪਟਾਰੇ ਲਈ 760 ਕਰੋੜ...
ਦੀਪਿਕਾ ਪਾਦੂਕੋਣ ਦਾ ਲੱਗੇਗਾ ਮੋਮ ਦਾ ਪੁਤਲਾ
. . .  about 2 hours ago
ਲੰਡਨ, 23 ਜੁਲਾਈ - ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਦੀਪਿਕਾ ਪਾਦੂਕੋਣ ਮੌਜੂਦਾ ਸਮੇਂ ਆਪਣੀਆਂ ਕਾਮਯਾਬੀਆਂ 'ਤੇ ਮਾਨ ਮਹਿਸੂਸ ਕਰ ਰਹੀ ਹੈ। ਦੀਪਿਕਾ ਨੇ ਫੇਸਬੁੱਕ 'ਤੇ ਲਾਈਵ ਹੁੰਦੇ ਹੋਏ ਜਾਣਕਾਰੀ ਦਿੱਤੀ ਕਿ ਬਹੁਤ ਜਲਦ ਲੰਡਨ ਦੇ ਮੈਡਮ ਤੁਸਾਦ ਵੈਕਸ ਮਿਊਜ਼ੀਅਮ ਵਿਚ...
ਦਿਲਪ੍ਰੀਤ ਨੂੰ ਮਿਲਿਆ 7 ਦਿਨ ਦਾ ਪੁਲਿਸ ਰਿਮਾਂਡ
. . .  about 3 hours ago
ਐਸ.ਏ.ਐਸ ਨਗਰ, 23 ਜੁਲਾਈ (ਜਸਬੀਰ ਸਿੰਘ ਜੱਸੀ) - ਗਾਇਕ ਪਰਮੀਸ਼ ਵਰਮਾ 'ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਅਦਾਲਤ ਨੇ ਗੈਂਗਸਟਰ ਦਿਲਪ੍ਰੀਤ ਬਾਬੇ ਨੂੰ ਹੋਰ 7 ਦਿਨ ਦੇ ਪੁਲੀਸ ਰਿਮਾਂਡ 'ਤੇ ਭੇਜ ਦਿੱਤਾ ਹੈ ਅਤੇ ਨਾਲ ਹੀ ਪੁਲਿਸ ਨੇ ਬਾਬੇ ਤੋਂ ਪੁੱਛ ਗਿੱਛ ਲਈ ਉਸ ਦੇ...
ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਸੰਸਦ ਨੂੰ ਕੀਤਾ ਗੁਮਰਾਹ - ਕਾਂਗਰਸ ਨੇਤਾ
. . .  about 3 hours ago
ਨਵੀਂ ਦਿੱਲੀ, 23 ਜੁਲਾਈ - ਰਾਫੇਲ ਲੜਾਕੂ ਜਹਾਜ਼ਾਂ ਦੀ ਖ਼ਰੀਦ ਨਾਲ ਜੁੜੇ ਮੁੱਦੇ 'ਤੇ ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਅਤੇ ਰੱਖਿਆ ਮੰਤਰੀ (ਨਿਰਮਲਾ ਸੀਤਾ ਰਮਨ) ਨੇ ਸੰਸਦ ਨੂੰ ਗੁਮਰਾਹ ਕੀਤਾ...
ਅਫ਼ਰੀਕੀ ਦੇਸ਼ਾਂ ਦੇ ਦੌਰੇ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  about 3 hours ago
ਨਵੀਂ ਦਿੱਲੀ, 23 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਵਾਂਡਾ, ਯੁਗਾਂਡਾ ਅਤੇ ਦੱਖਣੀ ਅਫ਼ਰੀਕਾ ਦੇ ਦੌਰੇ ਲਈ ਰਵਾਨਾ ਹੋ ਗਏ ਹਨ। ਅਫ਼ਰੀਕੀ ਦੇਸ਼ਾਂ ਦੇ ਪੰਜ ਦਿਨਾਂ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਮੋਦੀ ਇਸ ਦੌਰਾਨ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣਗੇ ਜਿਸ 'ਚ ਕੌਮਾਂਤਰੀ...
ਹੁਸ਼ਿਆਰਪੁਰ 'ਚ ਡਾਇਰੀਏ ਦੀ ਲਪੇਟ 'ਚ ਆਏ 150 ਮਰੀਜ਼, ਇਕ ਔਰਤ ਦੀ ਮੌਤ
. . .  about 4 hours ago
ਹੁਸ਼ਿਆਰਪੁਰ, 23 ਜੁਲਾਈ (ਬਲਜਿੰਦਰਪਾਲ ਸਿੰਘ)-ਪਿਛਲੇ 3 ਦਿਨਾਂ ਤੋਂ ਹੁਸ਼ਿਆਰਪੁਰ ਸ਼ਹਿਰ 'ਚ ਡਾਇਰੀਏ ਨੇ ਦਸਤਕ ਦਿੰਦਿਆਂ ਕਰੀਬ 150 ਮਰੀਜ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਇਸ ਡਾਇਰੀਏ ਦੀ ਲਪੇਟ 'ਚ ਆਉਣ ਨਾਲ ਟੀਨਾ ਪਤਨੀ ਸੁਰੇਸ਼ ਵਾਸੀ
ਗਊ ਕਤਲੇਆਮ ਦੇ ਵਿਰੁੱਧ ਬਣਾਇਆ ਜਾਣਾ ਚਾਹੀਦਾ ਹੈ ਕਾਨੂੰਨ
. . .  about 4 hours ago
ਸਾਨੂੰ ਕੈਨੇਡਾ ਤੋਂ ਡਿਪੋਰਟ ਨਹੀਂ ਕੀਤਾ ਗਿਆ - ਆਪ ਵਿਧਾਇਕ
. . .  about 4 hours ago
ਮੋਟਰਸਾਈਕਲ ਨਾਲ ਆਵਾਰਾ ਗਾਂ ਦੇ ਟਕਰਾਉਣ ਕਾਰਨ ਹੋਈ ਨੌਜਵਾਨ ਦੀ ਮੌਤ
. . .  about 4 hours ago
100 ਸਾਲ ਪੁਰਾਣੀ ਇਮਾਰਤ ਦੇ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ
. . .  about 5 hours ago
ਏਅਰਸੈਲ-ਮੈਕਸਿਸ ਮਾਮਲਾ : ਪੀ ਚਿਦੰਬਰਮ ਨੇ ਪਟਿਆਲਾ ਹਾਊਸ ਅਦਾਲਤ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਵਿਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ
  •     Confirm Target Language  

ਦਿੱਲੀ

ਪੰਜਾਬੀ ਅਕਾਦਮੀ ਨੇ ਨਗਰ ਨਿਗਮ ਦੇ ਸਕੂਲਾਂ ਦੇ ਜੇਤੂ ਵਿਦਿਆਰਥੀਆਂ ਦਾ ਕੀਤਾ ਸਨਮਾਨ

ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਪੰਜਾਬੀ ਅਕਾਦਮੀ ਦਿੱਲੀ ਵੱਲੋਂ ਨਗਰ ਨਿਗਮ ਦੇ ਸਕੂਲਾਂ ਵਿਚ ਪ੍ਰਾਇਮਰੀ ਪੱਧਰ 'ਤੇ ਕਰਵਾਏ ਗਏ ਸੁਲੇਖ ਮੁਕਾਬਲੇ ਅਤੇ ਕਵਿਤਾ ਪਾਠ ਮੁਕਾਬਲੇ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਭਾਈ ਵੀਰ ਸਿੰਘ ਸਾਹਿਤ ਸਦਨ ਵਿਖੇ ਸਨਮਾਨਿਤ ਕੀਤਾ ਗਿਆ | ਸੁਲੇਖ ਮੁਕਾਬਲੇ 'ਚ 27 ਵਿਦਿਆਰਥੀਆਂ ਅਤੇ ਕਵਿਤਾ ਪਾਠ ਮੁਕਾਬਲੇ ਵਿਚ 37 ਵਿਦਿਆਰਥੀਆਂ ਨੇ ਪਹਿਲਾ, ਦੂਜਾ ਤੇ ਤੀਸਰਾ ਸਥਾਨ ਹਾਸਲ ਕੀਤਾ | ਰਾਜ ਪੱਧਰ 'ਤੇ ਪਹਿਲਾ, ਦੂਜਾ ਤੇ ਤੀਜਾ ਸਥਾਨ ਲੈਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 1000, 800, 600 ਰੁਪਏ ਨਕਦ, ਪ੍ਰਮਾਣ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਜ਼ਿਲ੍ਹਾ ਪੱਧਰ 'ਤੇ ਪਹਿਲਾ, ਦੂਜਾ ਤੇ ਤੀਸਰਾ ਸਥਾਨ ਲੈਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 800, 600, 500 ਰੁਪਏ ਨਕਦ, ਪ੍ਰਮਾਣ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੰਜਾਬੀ ਅਕਾਦਮੀ ਦੇ ਸਕੱਤਰ ਗੁਰਭੇਜ ਸਿੰਘ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਨਮਾਨ ਪ੍ਰਤੀ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਪੰਜਾਬੀ ਅਕਾਦਮੀ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਨੇ ਅਕਾਦਮੀ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਦੀ ਹੋਰ ਵੀ ਜ਼ਿਆਦਾ ਗਿਣਤੀ ਹੋਵੇਗੀ | ਉਨ੍ਹਾਂ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਅੱਗੇ ਵਧਣ ਦੀ ਹੱਲਾਸ਼ੇਰੀ ਦਿੱਤੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਬੱਚਿਆਂ ਦੇ ਮਾਪੇ ਵੀ ਆਏ ਹੋਏ ਸਨ | ਉਨ੍ਹਾਂ ਪੰਜਾਬੀ ਅਕਾਦਮੀ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਵਿਚ ਅਜਿਹੇ ਪੁਰਸਕਾਰ ਲੈਣਾ ਉਨ੍ਹਾਂ ਦੇ ਬੱਚਿਆਂ ਦੇ ਮਾਣ ਵਾਲੀ ਗੱਲ ਹੈ | ਉਪਰੋਕਤ ਤੋਂ ਇਲਾਵਾ ਇਸ ਪ੍ਰੋਗਰਾਮ ਵਿਚ ਦਿੱਲੀ ਸਰਕਾਰ ਦੇ ਭਾਸ਼ਾ, ਕਲਾ ਤੇ ਸੱਭਿਆਚਾਰ ਵਿਭਾਗ ਦੇ ਸਕੱਤਰ ਵੀ. ਇਬਰਾਹਿਮ (ਆਈ. ਏ. ਐਸ.), ਗਵਰਨਿੰਗ ਕੌਾਸਲ ਦੇ ਮੈਂਬਰ ਅਮਰਜੀਤ ਸਿੰਘ ਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ |


ਖ਼ਬਰ ਸ਼ੇਅਰ ਕਰੋ

ਸ਼ਾਇਰ ਜੋਗਾ ਸਿੰਘ ਜਗਿਆਸੂ ਨੂੰ ਸਪਤ ਸਿ੍ੰਗ ਅੰਤਰਰਾਸ਼ਟਰੀ ਪੰਜਾਬੀ ਕਵੀ ਸਭਾ ਵੱਲੋਂ ਪੁਰਸਕਾਰ

ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਸਪਤ ਸਿ੍ੰਗ ਅੰਤਰਰਾਸ਼ਟਰੀ ਪੰਜਾਬੀ ਕਵੀ ਸਭਾ ਵੱਲੋਂ ਸ਼ਾਇਰ ਜੋਗਾ ਸਿੰਘ ਜਗਿਆਸੂ ਨੂੰ ਪ੍ਰੀਤਮ ਸਿੰਘ ਕਾਸਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਵਿਚ 51 ਹਜ਼ਾਰ ਰੁਪਏ, ਸਨਮਾਨ ਚਿੰਨ੍ਹ, ਪ੍ਰਸੰਸਾ ਪੱਤਰ ਤੇ ...

ਪੂਰੀ ਖ਼ਬਰ »

ਭਾਜਪਾ ਕੌਾਸਲਰ ਪਰਮਜੀਤ ਸਿੰਘ ਰਾਣਾ ਨੇ ਪੰਜਾਬੀ 'ਚ ਚੁੱਕੀ ਸਹੁੰ

ਨਵੀਂ ਦਿੱਲੀ, 19 ਮਈ (ਸੁਮਨਦੀਪ ਕੌਰ)-ਦਿੱਲੀ ਨਿਗਮ ਚੋਣਾਂ 'ਚ ਵੱਡੀ ਜਿੱਤ ਹਾਸਲ ਕਰਨ ਵਾਲੇ ਰਜਿੰਦਰ ਨਗਰ ਵਾਰਡ ਤੋਂ ਭਾਜਪਾ ਕੌਾਸਲਰ ਪਰਮਜੀਤ ਸਿੰਘ ਰਾਣਾ ਨੇ ਸਹੁੰ ਚੁੱਕ ਸਮਾਗਮ 'ਚ ਜਿਥੇ ਪੰਜਾਬੀ ਭਾਸ਼ਾ ਵੀ ਸਹੁੰ ਚੁੱਕੀ ਉਥੇ ਹੀ ਆਪਣੇ ਦਸਤਖ਼ਤ ਵੀ ਪੰਜਾਬੀ ਵਿਚ ਹੀ ...

ਪੂਰੀ ਖ਼ਬਰ »

ਦਿੱਲੀ 'ਚ ਪੰਛੀਆਂ ਦੀ ਘਟ ਰਹੀ ਸੰਖਿਆ ਦਿੱਲੀ ਦੇ ਬਿਗੜੇ ਈਕੋ ਸਿਸਟਮ ਦਾ ਸੰਕੇਤ ਦੇ ਰਹੀ ਹੈ

ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦਾ ਈਕੋ ਸਿਸਟਮ ਗੜਬੜਾ ਰਿਹਾ ਹੈ, ਜੋ ਕਿ ਸਾਡੇ ਲਈ ਹੀ ਠੀਕ ਨਹੀਂ, ਬਲਕਿ ਜੀਵ ਜੰਤੂਆਂ 'ਤੇ ਵੀ ਇਸ ਦਾ ਅਸਰ ਹੋ ਰਿਹਾ ਹੈ | ਦਿੱਲੀ ਵਿਚ ਪੰਛੀਆਂ ਦੀ ਦਿਨੋਂ-ਦਿਨ ਸੰਖਿਆ ਘਟਦੀ ਜਾ ਰਹੀ ਹੈ ਅਤੇ ਸ਼ੋਰ-ਸ਼ਰਾਬੇ ਕਾਰਨ ...

ਪੂਰੀ ਖ਼ਬਰ »

ਸਵੈ-ਰੁਜ਼ਗਾਰ ਜਾਗਰੂਕਤਾ ਵਰਕਸ਼ਾਪ ਲਗਾਈ

ਬਾਬੈਨ, 19 ਮਈ (ਡਾ. ਦੀਪਕ ਦੇਵਗਨ)-ਸਿੱਖਿਆ ਤੇ ਮਾਹਿਰ ਯੁਵਾ ਵਰਗ ਸਵੈ-ਰੁਜ਼ਗਾਰ ਦੇ ਸਾਧਨਾਂ ਨੂੰ ਅਪਣਾ ਕੇ ਆਤਮਨਿਰਭਰ ਬਣ ਸਕਦਾ ਹੈ | ਆਤਮਨਿਰਭਰ ਯੁਵਾ ਵਰਗ ਹੀ ਦੇਸ਼ ਨੂੰ ਵਿਕਾਸ ਦੀ ਦਿਸ਼ਾ 'ਚ ਅੱਗੇ ਵਧਾ ਸਕਦਾ ਹੈ | ਇਹ ਵਿਚਾਰ ਲਾਡਵਾ ਦੇ ਵਿਧਾਇਕ ਡਾ: ਪਵਨ ਸੈਣੀ ਨੇ ...

ਪੂਰੀ ਖ਼ਬਰ »

ਵਿਸ਼ਵ ਸੂਫ਼ੀ ਸੰਤ ਸਮਾਜ (ਮਿਸ਼ਨ) ਦਾ ਵਫ਼ਦ ਰਾਜੀਵ ਚੰਦਰਨ ਨੂੰ ਮਿਲਿਆ

ਜਲੰਧਰ, 19 ਮਈ (ਅਜੀਤ ਬਿਊਰੋ)-ਵਿਸ਼ਵ ਸੂਫ਼ੀ ਸੰਤ ਸਮਾਜ (ਮਿਸ਼ਨ) ਦੇ ਵਫ਼ਦ ਵੱਲੋਂ ਦਿੱਲੀ ਵਿਖੇ ਯੂ. ਐਨ. ਓ. ਦੇ ਯੂਨਾਈਟਿਡ ਸੈਸ਼ਨ ਇਨਫਰਮੇਸ਼ਨ ਸੈਂਟਰ ਦਫ਼ਤਰ ਵਿਚ ਨੈਸ਼ਨਲ ਇਨਫਰਮੇਸ਼ਨ ਅਫ਼ਸਰ ਸ੍ਰੀ ਰਾਜੀਵ ਚੰਦਰਨ ਨਾਲ ਵਿਸ਼ਵ ਸ਼ਾਂਤੀ ਮਿਸ਼ਨ ਦੇ ਏਜੰਡੇ ਨੂੰ ਲੈ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਕੀਤਾ ਮੁਕੰਦ ਲਾਲ ਨਾਗਰਿਕ ਹਸਪਤਾਲ ਦਾ ਦੌਰਾ

ਜਗਾਧਰੀ, 19 ਮਈ (ਜਗਜੀਤ ਸਿੰਘ)-ਮੁਕੰਦ ਲਾਲ ਨਾਗਰਿਕ ਹਸਪਤਾਲ ਵਿਚ ਐਨ. ਜੀ. ਓ. ਇਕ ਸੋਚ, ਨਵੀਂ ਸੋਚ ਰਾਹੀਂ ਮੁਕੰਦ ਲਾਲ ਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਦੇਖ-ਰੇਖ ਚ ਦੌਰਾ ਕਰਕੇ ਗਿਆਨ ਹਾਸਿਲ ਕੀਤਾ | ਸਕੂਲ ਵੱਲੋਂ 12ਵੀਂ ਜਮਾਤ ਦੇ ਮੈਡੀਕਲ ਦੇ ...

ਪੂਰੀ ਖ਼ਬਰ »

ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਾਈਵੇਟ ਸਕੂਲ ਸੰਚਾਲਕਾਂ ਨੇ ਮੁਜ਼ਾਹਰਾ ਕਰ ਡੀ. ਸੀ. ਨੂੰ ਦਿੱਤਾ ਮੰਗ-ਪੱਤਰ

ਕਰਨਾਲ, 19 ਮਈ (ਗੁਰਮੀਤ ਸਿੰਘ ਸੱਗੂ)-ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਾਈਵੇਟ ਸਕੂਲ ਸੰਚਾਲਕਾਂ ਨੇ ਜ਼ੋਰਦਾਰ ਵਿਰੋਧ ਮੁਜ਼ਾਹਰਾ ਕੀਤਾ ਅਤੇ ਡੀ. ਸੀ. ਨੂੰ ਮੁੱਖ ਮੰਤਰੀ ਦੇ ਨਾਂਅ ਮੰਗ-ਪੱਤਰ ਦਿੱਤਾ | ਸਕੂਲ ਸੰਚਾਲਕ ਹੁਡਾ ਦੇ ਸੈਕਟਰ-12 ਸਥਿਤ ਪਾਰਕ 'ਚ ਇਕੱਠੇ ਹੋਏ, ...

ਪੂਰੀ ਖ਼ਬਰ »

ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਦੀਆਂ ਤਕਰੀਬਨ ਮੰਨੀਆਂ ਸਾਰੀਆਂ ਮੰਗਾਂ

ਅੰਬਾਲਾ, 19 ਮਈ (ਅਜੀਤ ਬਿਊਰੋ)-ਪਿਛਲੇ ਕਾਫ਼ੀ ਸਮੇਂ ਤੋਂ ਰੁਕੀਆਂ ਤਨਖਾਹਾਂ, ਏ. ਸੀ. ਪੀ. ਦਾ ਬਕਾਇਆ ਏਰੀਆਰ, ਵਰਦੀ ਤੇ ਮਾਲੀ ਬੇਲਦਾਰਾਂ ਲਈ ਲੋੜੀਂਦੇ ਸੰਦ ਆਦਿ ਲਈ ਹੜਤਾਲਾਂ ਤੇ ਰੋਸ ਮੁਜ਼ਾਹਰੇ ਕਰ ਰਹੇ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਦੀਆਂ ਕਰੀਬ ਸਾਰੀਆਂ ਮੰਗਾ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਫਾਰ ਐਜੂਕੇਸ਼ਨ ਵੱਲੋਂ ਫਕੈਲਿਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਹੋਈ ਸ਼ੁਰੂਆਤ

ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਗੁਰੂ ਨਾਨਕ ਕਾਲਜ ਫਾਰ ਐਜੂਕੇਸ਼ਨ ਪੰਜਾਬੀ ਬਾਗ ਦਿੱਲੀ ਵਿਖੇ ਫਕੈਲਿਟੀ ਡਿਵੈੱਲਪਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ 26 ਮਈ ਤੱਕ ਚੱਲੇਗਾ, ਜਿਸ ਦਾ ਮੰਤਵ ਵਿਸ਼ੇਸ਼ ਕਰਕੇ ਵਿੱਦਿਆ ਦਾ ਪ੍ਰਸਾਰ ਅਤੇ ...

ਪੂਰੀ ਖ਼ਬਰ »

ਰੂਬੀ ਸਿੰਗਲਾ ਨੇ ਜ਼ਿਲ੍ਹੇ 'ਚ ਕੀਤਾ ਤੀਜਾ ਸਥਾਨ ਹਾਸਿਲ

ਟੋਹਾਣਾ, 19 ਮਈ (ਗੁਰਦੀਪ ਭੱਟੀ)-ਹਰਿਆਣਾ ਸਿੱਖਿਆ ਬੋਰਡ ਭਿਵਾਨੀ ਵੱਲੋਂ 12ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ 'ਚ ਸ਼ਾਨਦਾਰ ਨੰਬਰ ਹਾਸਿਲ ਕਰਕੇ ਮਹਾਰਾਜਾ ਅਗਰਸੈਨ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਰੂਬੀ ਸਿੰਗਲਾ ਨੇ ਜ਼ਿਲ੍ਹੇ ਪੱਧਰ 'ਤੇ ਤੀਜਾ ਸਥਾਨ ਹਾਸਿਲ ...

ਪੂਰੀ ਖ਼ਬਰ »

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਅੱਜ ਮਨਾਇਆ ਜਾਏਗਾ ਜਨਮ ਦਿਹਾੜਾ

ਕਰਨਾਲ, 19 ਮਈ (ਗੁਰਮੀਤ ਸਿੰਘ ਸੱਗੂ)-ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਦਾ 294ਵਾਂ ਜਨਮ ਦਿਹਾੜਾ ਰਾਮਗੜ੍ਹੀਆਂ ਬਿਰਾਦਰੀ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧ 'ਚ 20 ਮਈ ਨੂੰ ਚਮਨ ਗਾਰਡਨ ਦੇ ਪਾਰਕ ਵਿਖੇ ਸ਼ਾਮ 6 ਵਜੇ ਤੋਂ ਰਾਤ ...

ਪੂਰੀ ਖ਼ਬਰ »

ਡਾ: ਦੀਪਕ ਸ਼ਰਮਾ ਨੇ ਕੈਂਪ 'ਚ ਲੋਕਾਂ ਦੀ ਸਿਹਤ ਦੀ ਕੀਤੀ ਜਾਂਚ

ਕੁਰੂਕਸ਼ੇਤਰ/ਸ਼ਾਹਾਬਾਦ, 19 ਮਈ (ਸਟਾਫ ਰਿਪੋਰਟਰ)-ਰੋਟਰੀ ਕਲੱਬ ਸ਼ਾਹਾਬਾਦ ਤੇ ਸਿੱਧਾਰਥ ਹਸਪਤਾਲ ਦੀ ਅਗਵਾਈ ਵਿਚ ਸਿਹਤ ਜਾਂਚ ਕੈਂਪ ਲਾਇਆ ਗਿਆ | ਸਿੱਧਾਰਥ ਹਸਪਤਾਲ 'ਚ ਲਾਏ ਗਏ ਕੈਂਪ ਵਿਚ ਉੱਚ ਬਲੱਡ ਪ੍ਰੈਸ਼ਰ, ਲਿਪਿਡ ਪ੍ਰੋਫਾਈਲ ਤੇ ਐਚ. ਬੀ. ਦੀ ਜਾਂਚ ਕੀਤੀ ਗਈ | ...

ਪੂਰੀ ਖ਼ਬਰ »

ਆਯੁਰਵੈਦਿਕ ਕਾਲਜ 'ਚ ਕੈਂਪਸ ਸੈਮੀਨਾਰ ਵਿਚ ਜੇਤੂਆਂ ਨੂੰ ਕੀਤਾ ਸਨਮਾਨਿਤ

ਕੁਰੂਕਸ਼ੇਤਰ, 19 ਮਈ (ਜਸਬੀਰ ਸਿੰਘ ਦੁੱਗਲ)-ਸ੍ਰੀ ਕ੍ਰਿਸ਼ਣਾ ਸਰਕਾਰੀ ਆਯੁਰਵੇਦਿਕ ਕਾਲਜ ਤੇ ਹਸਪਤਾਲ ਕੁਰੂਕਸ਼ੇਤਰ ਵਿਚ ਜੀਵਾ ਆਯੁਰਵੇਦ ਫਰੀਦਾਬਾਦ ਵੱਲੋਂ ਕੈਂਪਸ ਪਲੇਸਮੈਂਟ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ 'ਤੇ ਕੰਪਨੀ ਵੱਲੋਂ ਆਯੁਰਵੇਦਿਕ ਮੈਡੀਕਲ ਤਕਨੀਕ ...

ਪੂਰੀ ਖ਼ਬਰ »

ਦੁਬਈ ਤੋਂ ਪੁੱਜੇ ਯਾਤਰੀ ਕੋਲੋਂ 225 ਗ੍ਰਾਮ ਸੋਨਾ ਬਰਾਮਦ

ਰਾਜਾਸਾਂਸੀ, 19 ਮਈ (ਹੇਰ, ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਇੱਥੇ ਪੁੱਜੇ ਇਕ ਯਾਤਰੂ ਕੋਲੋਂ ਕਸਟਮ ਅਧਿਕਾਰੀਆਂ ਵੱਲੋਂ ਜਾਂਚ ਪੜਤਾਲ ਦੌਰਾਨ ਸੋਨਾ ਬਰਾਮਦ ਕੀਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਵਿਧਾਨ ਸਭਾ ਸਪੀਕਰ ਨੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

ਜਗਾਧਰੀ, 19 ਮਈ (ਜਗਜੀਤ ਸਿੰਘ)-ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰ ਪਾਲ ਨੇ ਜਗਾਧਰੀ ਦੇ ਪੀ. ਡਬਲਿਊ. ਡੀ. ਰੈਸਟ ਹਾਉਸ ਵਿਚ ਲੋਕਾਂ ਦੀਆਂ ਸਮੱਸਿਆਵਾਂ/ ਸ਼ਿਕਾਇਤਾਂ ਸੁਣੀਆਂ | ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ/ ਸਮੱਸਿਆਵਾਂ ਦਾ ਨਿਪਟਾਰਾ ਪਹਿਲ ਦੇ ਆਧਾਰ ...

ਪੂਰੀ ਖ਼ਬਰ »

ਏ. ਪੀ. ਐਸ. ਨੇ ਵੀਡੀਓ ਕਾਨਫਰੰਸਿੰਗ ਰਾਹੀਂ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਹੁਕਮ

ਕਰਨਾਲ, 19 ਮਈ (ਗੁਰਮੀਤ ਸਿੰਘ ਸੱਗੂ)-ਮਿੰਨੀ ਸਕੱਤਰੇਤ ਦੇ ਸਭਾਗਾਰ 'ਚ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਦੇ ਏ. ਪੀ. ਐਸ. ਡਾ: ਰਾਕੇਸ਼ ਗੁਪਤਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ | ਉਨ੍ਹਾਂ ਕਿਹਾ ਕਿ ਸਾਰੇ ...

ਪੂਰੀ ਖ਼ਬਰ »

ਡੀ. ਏ. ਵੀ. ਸਕੂਲ 'ਚ ਸੈਮੀਨਾਰ ਕਰਵਾਇਆ

ਟੋਹਾਣਾ, 19 ਮਈ (ਗੁਰਦੀਪ ਭੱਟੀ)-ਫੌਜ 'ਚ ਕੈਰੀਅਰ ਵਿਸ਼ੇ 'ਤੇ ਡੀ. ਏ. ਵੀ. ਸਕੂਲ ਟੋਹਾਣਾ ਦੇ ਅਹਾਤੇ ਵਿਚ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਜਮਾਤ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਸੈਮੀਨਾਰ ਦੇ ਮੁੱਖ ਬੁਲਾਰੇ ਹਵਾਈ ਫੌਜ ਦੇ ਫਲਾਈਟ ਲੈਫ਼ਟੀਨੈਂਟ ...

ਪੂਰੀ ਖ਼ਬਰ »

90 ਬੀ.ਪੀ.ਐਲ. ਪਰਿਵਾਰਾਂ ਨੂੰ ਮਿਲੇਗਾ ਕੰਮ ਸ਼ੁਰੂ ਕਰਨ ਲਈ ਕਰਜ਼ਾ

ਟੋਹਾਣਾ, 19 ਮਈ (ਗੁਰਦੀਪ ਭੱਟੀ)-ਜ਼ਿਲ੍ਹਾ ਫਤਿਹਾਬਾਦ ਦੇ ਸ਼ਹਿਰੀ ਇਲਾਕੇ ਨਾਲ ਸਬੰਧਤ 90 ਬੀ. ਪੀ. ਐਲ. ਪਰਿਵਰਾਂ ਨੂੰ ਹਰਿਆਣਾ ਸਰਕਾਰ ਸਸਤੀਆਂ ਦਰਾਂ 'ਤੇ 26 ਮਈ ਨੂੰ ਕਰਜ਼ਾ ਦੇਵੇਗੀ, ਤਾਂ ਜੋ ਕਮਜ਼ੋਰ ਪਰਿਵਾਰ ਆਪਣਾ ਧੰਦਾ ਕਰਕੇ ਰੋਟੀ ਕਮਾਂ ਸਕਣ | ਜ਼ਿਲ੍ਹਾ ਅਧਿਕਾਰੀ ...

ਪੂਰੀ ਖ਼ਬਰ »

ਵਫ਼ਦ ਨੇ ਚੇਅਰਮੈਨ ਤੇ ਉਪ ਚੇਅਰਮੈਨ ਨਾਲ ਮੁਲਾਕਾਤ ਕਰ ਮੰਡੀ ਨੂੰ ਸ਼ਿਫਟ ਕਰਨ ਦੀ ਕੀਤੀ ਮੰਗ

ਨੀਲੋਖੇੜੀ, 19 ਮਈ (ਆਹੂਜਾ)-ਦਾਣਾ ਮੰਡੀ ਨੂੰ ਸ਼ਿਫ਼ਟ ਕਰਨ ਦੀ ਮੰਗ ਨੂੰ ਲੈ ਕੇ ਦਾਣਾ ਮੰਡੀ ਐਸੋਸੀਏਸ਼ਨ ਦੇ ਵਫ਼ਦ ਨੇ ਚੇਅਰਮੈਨ ਤੇ ਉਪ ਚੇਅਰਮੈਨ ਨਾਲ ਮੁਲਾਕਾਤ ਕੀਤੀ | ਵਫ਼ਦ ਦੀ ਅਗਵਾਈ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਂਦਰ ਸ਼ਰਮਾ ਕਰ ਰਹੇ ਸਨ | ਵਫ਼ਦ ਨੇ ਛੋਟੀ ਦਾਣਾ ...

ਪੂਰੀ ਖ਼ਬਰ »

ਸ੍ਰੀ ਸਾੲੀਂ ਮੰਦਿਰ ਸਥਾਪਨਾ ਦਿਵਸ ਮੌਕੇ ਕੀਤਾ ਸਮਾਗਮ

ਨੀਲੋਖੇੜੀ, 19 ਮਈ (ਆਹੂਜਾ)-ਕਿਸਾਨ ਬਸਤੀ ਵਿਖੇ ਸ੍ਰੀ ਸਾੲੀਂ ਮੰਦਿਰ ਦੇ ਸਥਾਪਨਾ ਦਿਵਸ ਨੂੰ ਲੈ ਕੇ ਸ੍ਰੀ ਸਾੲੀਂ ਅੰਮਿ੍ਤ ਵਾਣੀ ਤੇ ਭਜਨ ਸਮਾਗਮ ਕੀਤਾ ਗਿਆ | ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਆਈ. ਜੀ. ਪੁਲਿਸ (ਜੇਲ੍ਹ) ਡਾ: ਹਰੀਸ਼ ਕੁਮਾਰ ਰੰਗਾ ਤੇ ਖਾਸ ਮਹਿਮਾਨ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਸ਼ਿਕਾਇਤ ਨਿਵਾਰਣ ਸੰਮਤੀ ਦੀ ਬੈਠਕ 5 ਨੂੰ

ਅੰਬਾਲਾ ਸ਼ਹਿਰ, 19 ਮਈ (ਚਰਣਜੀਤ ਸਿੰਘ ਟੱਕਰ)-ਉਦਯੋਗ ਵਿਭਾਗ ਵੱਲੋਂ ਉਦਮੀਆਂ ਤੇ ਉਦਿਯੋਗਿਕ ਇਕਾਈਆਂ ਦੀਆਂ ਸਮੱਸਿਆਵਾਂ ਸੁਣਨ ਲਈ ਜ਼ਿਲ੍ਹਾ ਪੱਧਰੀ ਸ਼ਿਕਾਇਤ ਨਿਵਾਰਣ ਸੰਮਤੀ ਦੀ ਬੈਠਕ 5 ਜੂਨ ਨੂੰ ਦੁਪਹਿਰ ਬਾਅਦ 3 ਵਜੇ ਡਿਪਟੀ ਕਮਿਸ਼ਨਰ ਦਫ਼ਤਰ 'ਚ ਆਯੋਜਿਤ ਕੀਤੀ ...

ਪੂਰੀ ਖ਼ਬਰ »

ਚਿਲਕਨੀ ਢਾਬ ਦੇ ਸਕੂਲ ਸਾਹਮਣੇ ਚੱਲ ਰਿਹਾ ਪਿੰਡ ਵਾਸੀਆਂ ਦਾ ਧਰਨਾ ਜਾਰੀ

ਏਲਨਾਬਾਦ, 19 ਮਈ (ਜਗਤਾਰ ਸਮਾਲਸਰ)-ਬਲਾਕ ਦੇ ਪਿੰਡ ਚਿਲਕਨੀ ਢਾਬ ਦੇ ਸਕੂਲ 'ਚ ਅਧਿਆਪਕਾਂ ਦੀ ਵੱਡੀ ਕਮੀ ਦੇ ਚੱਲਦਿਆਂ ਰੋਸ ਵਜੋਂ ਪਿੰਡ ਵਾਸੀਆਂ ਵਲੋਂ ਪਿਛਲੇ ਕਈ ਦਿਨਾਂ ਤੋਂ ਸਕੂਲ ਦੇ ਮੁੱਖ ਗੇਟ 'ਤੇ ਦਿੱਤਾ ਜਾ ਰਿਹਾ ਧਰਨਾ ਜਾਰੀ ਰਿਹਾ | ਧਰਨੇ 'ਤੇ ਬੈਠੇ ਪਿੰਡ ...

ਪੂਰੀ ਖ਼ਬਰ »

ਸੜਕ ਉਸਾਰੀ ਦਾ ਕੰਮ ਸ਼ੁਰੂ

ਅੰਬਾਲਾ ਸ਼ਹਿਰ, 19 ਮਈ (ਚਰਣਜੀਤ ਸਿੰਘ ਟੱਕਰ)-ਅੰਬਾਲਾ ਸਦਰ ਦੇ ਵਾਰਡ-20 ਤਹਿਤ ਪੈਣ ਵਾਲੇ ਲਾਲ ਕੁਰਤੀ ਬਜ਼ਾਰ 'ਚ 12 ਲੱਖ ਰੁਪਏ ਦੀ ਲਾਗਤ ਨਾਲ ਸੜਕ ਦੀ ਉਸਾਰੀ ਦਾ ਕੰਮ ਵਾਰਡ ਪਾਰਸ਼ਦ ਲਲਿਤਾ ਪ੍ਰਸ਼ਾਦ ਨੇ ਨੀਂਹ ਰੱਖ ਕੇ ਸ਼ੁਰੂ ਕਰਵਾਇਆ | ਲਾਲ ਕੁਰਤੀ ਵਾਸੀ ਪ੍ਰਵੇਸ਼ ...

ਪੂਰੀ ਖ਼ਬਰ »

ਧੋਤੜ ਪਿੰਡ 'ਚ ਅੱਗ ਨਾਲ ਹਜ਼ਾਰਾਂ ਦਾ ਨੁਕਸਾਨ

ਸਿਰਸਾ, 19 ਮਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੇ ਪਿੰਡ ਧੋਤੜ 'ਚ ਲੱਗੀ ਅੱਗ ਨਾਲ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ | ਫਾਇਰ ਬਿ੍ਗੇਡ ਨੇ ਮੌਕੇ 'ਤੇ ਪਹੁੰਚ ਕਾਫੀ ਜਦੋਜਹਿਦ ਮਗਰੋਂ ਅੱਗ 'ਤੇ ਕਾਬੂ ਪਾਇਆ | ਜਾਣਕਾਰੀ ਮੁਤਾਬਿਕ ਪਿੰਡ ਦੇ ਵਾਟਰ ਵਰਕਸ ਨੇੜੇ ਪਈਆਂ ...

ਪੂਰੀ ਖ਼ਬਰ »

ਬੈਂਕ ਕਰਮਚਾਰੀਆਂ ਿਖ਼ਲਾਫ਼ ਕਾਰਵਾਈ ਨਾ ਹੋਣ ਕਾਰਨ ਪ੍ਰੇਸ਼ਾਨ ਹੋਇਆ ਬਜ਼ੁਰਗ ਰੌਸ਼ਨ ਲਾਲ

ਏਲਨਾਬਾਦ, 19 ਮਈ (ਜਗਤਾਰ ਸਮਾਲਸਰ)-ਬੈਂਕ ਕਰਮਚਾਰੀਆਂ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਇਆ ਪਿੰਡ ਸੰਤਨਗਰ ਵਾਸੀ ਬਜ਼ੁਰਗ ਰੋਸ਼ਨ ਲਾਲ (75) ਕਰਮਚਾਰੀਆਂ ਿਖ਼ਲਾਫ਼ ਦਿੱਤੀ ਸ਼ਿਕਾਇਤ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਣ ਕਾਰਨ ਪ੍ਰੇਸ਼ਾਨ ਹੈ | ਰੋਸ਼ਨ ਲਾਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੈਮਾਈਸ਼ ਕੈਂਪ 29 ਤੋਂ

ਕਰਨਾਲ, 19 ਮਈ (ਗੁਰਮੀਤ ਸਿੰਘ ਸੱਗੂ)-ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ 29 ਮਈ ਤੋਂ 13 ਜੂਨ ਤੱਕ ਜ਼ਿਲ੍ਹੇ 'ਚ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲੇ ਸੀਨੀਅਰ ਨਾਗਰਿਕਾਂ ਨੂੰ ਬਣਾਉਟੀ ਅੰਗ ਤੇ ਉਪਕਰਣ ਜਿਵੇਂ ਸੁਣਨ ਵਾਲੇ ਯੰਤਰ, ਨਜ਼ਰ ਦੇ ...

ਪੂਰੀ ਖ਼ਬਰ »

ਜ਼ਮੀਨ ਦੀਆਂ ਰਜਿਸਟਰੀਆਂ ਲੋਕਾਂ ਨੂੰ ਸਮੇਂ 'ਤੇ ਮੁਹੱਈਆ ਕਰਵਾਉਣ ਅਧਿਕਾਰੀ-ਰੋਹਤਾਸ ਖਰਬ

ਜਗਾਧਰੀ, 19 ਮਈ (ਜਗਜੀਤ ਸਿੰਘ)-ਡਿਪਟੀ ਕਮਿਸ਼ਨਰ ਰੋਹਤਾਸ ਸਿੰਘ ਖਰਬ ਨੇ ਆਪਣੇ ਦਫ਼ਤਰ 'ਚ ਜ਼ਿਲ੍ਹੇ ਦੇ ਮਾਲ ਅਧਿਕਾਰੀਆਂ ਨਾਲ ਬੈਠਕ ਕੀਤੀ | ਬੈਠਕ ਨੂੰ ਸੰਬੋਧਨ ਕਰਦੇ ਹੋਏ ਡੀ. ਸੀ. ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਤਹਿਸੀਲ ਦਫ਼ਤਰ 'ਚ ਹੋਣ ਵਾਲੀ ਜ਼ਮੀਨ ਦੀਆਂ ...

ਪੂਰੀ ਖ਼ਬਰ »

9ਵੀਂ ਜਮਾਤ 'ਚ ਦਾਖਲੇ ਲਈ ਲਿਖਤ ਪ੍ਰੀਖਿਆ 24 ਜੂਨ ਨੂੰ

ਅੰਬਾਲਾ ਸ਼ਹਿਰ, 19 ਮਈ (ਚਰਣਜੀਤ ਸਿੰਘ ਟੱਕਰ)-ਜਵਾਹਰ ਨਵੋਦਿਆ ਸਕੂਲ ਕੌਲਾਂ 'ਚ 9ਵੀਂ ਜਮਾਤ ਵਿਚ ਦਾਖਲੇ ਲਈ 24 ਜੂਨ ਨੂੰ ਸਕੂਲ ਗਰਾਊਾਡ 'ਚ ਲਿਖਤ ਪ੍ਰੀਖਿਆ ਲਈ ਜਾਵੇਗੀ | ਇਸ ਸਕੂਲ 'ਚ ਦਾਖਲਾ ਲੈਣ ਦੇ ਇੱਛੁਕ ਵਿਦਿਆਰਥੀ 29 ਮਈ ਤੱਕ ਕਿਸੇ ਵੀ ਕੰਮ ਵਾਲੇ ਦਿਨ ਜਵਾਹਰ ...

ਪੂਰੀ ਖ਼ਬਰ »

ਪਾਉਂਟਾ ਸਾਹਿਬ ਨਗਰ ਪ੍ਰੀਸ਼ਦ ਦੇ ਭਾਜਪਾ ਪਾਰਸ਼ਦ ਨੇ ਪ੍ਰਧਾਨ ਅਤੇ ਮੀਤ ਪ੍ਰਧਾਨ ਿਖ਼ਲਾਫ਼ ਮੋਰਚਾ ਖੋਲਿ੍ਹਆ

ਪਾਉਂਟਾ ਸਾਹਿਬ, 19 ਮਈ (ਹਰਬਖਸ਼ ਸਿੰਘ)-ਨਗਰ ਪ੍ਰੀਸ਼ਦ ਪਾਉਂਟਾ ਸਾਹਿਬ ਜਿਹੜੀ ਕਿ ਬੜੀ ਕਠਿਨਾਈ ਨਾਲ ਭਾਜਪਾ ਸਮਰਥਨ ਨਾਲ ਬਣਾਈ ਗਈ ਭਾਜਪਾ ਦੇ ਹੀ ਸੀਨੀਅਰ ਭਾਜਪਾ ਪਾਰਸ਼ਦ ਸੰਜੈ ਸਿੰਗਲਾ ਨੇ ਪ੍ਰਧਾਨ ਅਤੇ ਉਪ ਪ੍ਰਧਾਨ ਿਖ਼ਲਾਫ਼ ਪੱਤਰ ਲਿਖ ਕੇ ਆਪਣਾ ਸਮਰਥਨ ਵਾਪਸ ...

ਪੂਰੀ ਖ਼ਬਰ »

ਮੋਮਬੱਤੀਆਂ ਜਗਾ ਕੇ ਰੋਹਤਕ ਸਮੂਹਿਕ ਜਬਰ ਜਨਾਹ ਦਾ ਸ਼ਿਕਾਰ ਹੋਈ ਲੜਕੀ ਨੂੰ ਦਿੱਤੀ ਸ਼ਰਧਾਂਜਲੀ

ਸਿਰਸਾ, 19 ਮਈ (ਭੁਪਿੰਦਰ ਪੰਨੀਵਾਲੀਆ)-ਸੋਨੀਪਤ ਤੋਂ ਲੜਕੀ ਨੂੰ ਅਗਵਾ ਕਰਕੇ ਰੋਹਤਕ ਵਿਚ ਸਮੂਹਿਕ ਜਬਰ ਜਨਾਹ ਤੋਂ ਬਾਅਦ ਲੜਕੀ ਦੇ ਕਤਲ ਨੇ ਪੂਰੇ ਪ੍ਰਦੇਸ਼ 'ਚ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਹੈ | ਹਰਿਆਣਾ ਵਿਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਰਹੀ ਹੈ | ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਹਟਾਉਣ ਲਈ ਸਿਸਟਮ 'ਚ ਸੁਧਾਰ ਲਈ ਅਧਿਕਾਰੀਆਂ ਨੂੰ ਆਉਣਾ ਹੋਵੇਗਾ ਅੱਗੇ-ਗੁਪਤਾ

ਕੁਰੂਕਸ਼ੇਤਰ, 19 ਮਈ (ਜਸਬੀਰ ਸਿੰਘ ਦੁੱਗਲ)-ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ: ਰਾਕੇਸ਼ ਗੁਪਤਾ ਨੇ ਅਧਿਕਾਰੀਆਂ ਨੂੰ ਸ਼ਖਤ ਹੁਕਮ ਦਿੰਦੇ ਹੋਏ ਕਿਹਾ ਕਿ ਸੂਬੇ 'ਚ ਮੁੱਖ ਮੰਤਰੀ ਦਾ ਸੁਪਨਾ ਤੱਦ ਹੀ ਸਕਾਰ ਹੋਵੇਗਾ, ਜਦ ਸਾਰੀ ਯੋਜਨਾਵਾਂ ਨੂੰ ਬਿਹਤਰ ਢੰਗ ਨਾਲ ...

ਪੂਰੀ ਖ਼ਬਰ »

ਅੰਤਿਮ ਅਰਦਾਸ ਮੌਕੇ ਖੂਨਦਾਨ ਕੈਂਪ ਲਗਾਇਆ

ਕਾਲਾਂਵਾਲੀ, 19 ਮਈ (ਭੁਪਿੰਦਰ ਪੰਨੀਵਾਲੀਆ)-ਇਥੋਂ ਦੇ ਉੱਘੇ ਸਮਾਜਸੇਵੀ ਤੇ ਸੇਵਾ-ਮੁਕਤ ਮਾਸਟਰ ਸੁਖਦਰਸ਼ਨ ਸਿੰਘ ਦੀ ਧਰਮਪਤਨੀ ਅਤੇ ਵਕੀਲ ਹਰਪ੍ਰੀਤ ਸਿੰਘ ਦੇ ਮਾਤਾ ਸਵ: ਗੁਰਬਖਸ਼ ਕੌਰ ਦੀ ਅੰਤਿਮ ਅਰਦਾਸ ਸਥਾਨਕ ਗੁਰਦੁਆਰਾ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ | ਇਸ ...

ਪੂਰੀ ਖ਼ਬਰ »

ਮਾਤਾ ਸ਼ੀਤਲਾ ਮੰਦਿਰ ਮਜਾਰਾ ਵਿਖੇ ਧਾਰਮਿਕ ਸਮਾਗਮ

ਸ੍ਰੀ ਅਨੰਦਪੁਰ ਸਾਹਿਬ, 19 ਮਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਦੇ ਮਜਾਰਾ ਲਾਗੇ ਇਤਿਹਾਸਿਕ ਮਾਤਾ ਸ਼ੀਤਲਾ ਦੇ ਮੰਦਿਰ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪੂਜਾ ਅਰਚਨਾ ਤੋਂ ਬਾਅਦ ਵੱਖ-ਵੱਖ ਸੰਕੀਰਤਨ ਮੰਡਲੀਆਂ ਦੁਆਰਾ ਮਹਾ ਮਾਈ ਦਾ ...

ਪੂਰੀ ਖ਼ਬਰ »

ਬਾਬਾ ਮੱਖਣ ਸ਼ਾਹ ਲੁਬਾਣਾ ਵਿਚਾਰ ਮੰਚ ਨੇ ਕੀਤਾ ਕਾਰਜਕਾਰਨੀ ਦਾ ਵਿਸਥਾਰ

ਪਿਹੋਵਾ, 19 ਮਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਬਾਬਾ ਮੱਖਣ ਸ਼ਾਹ ਲੁਬਾਣਾ ਵਿਚਾਰ ਮੰਚ ਦੀ ਮੀਟਿੰਗ ਗੁਹਲਾ ਰੋਡ 'ਤੇ ਗੁਰਦੁਆਰਾ ਸਾਹਿਬ ਵਿਚ ਪ੍ਰਧਾਨ ਹਰਪਾਲ ਸਿੰਘ ਦੀ ਪ੍ਰਧਾਨਗੀ ਵਿਚ ਹੋਈ | ਇਸ 'ਚ ਕਾਰਜਕਾਰਨੀ ਵਿਸਤਾਰ ਕਰਦੇ ਹੋਏ ਸਰਬਸੰਮਤੀ ਨਾਲ ਸੁੱਖਵਿੰਦਰ ...

ਪੂਰੀ ਖ਼ਬਰ »

ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਚਲਾਈ ਜਾ ਰਹੀ ਹੈ ਮੁਹਿੰਮ ਵਿਭਾਗ ਵੱਲੋਂ 10 ਟੀਮਾਂ ਦਾ ਗਠਨ

ਯਮੁਨਾਨਗਰ/ਜਗਾਧਰੀ, 19 ਮਈ (ਜੀ. ਐਸ. ਨਿਮਰ/ਜਗਜੀਤ ਸਿੰਘ)-ਜਨ ਸਿਹਤ ਅਭਿਯਾਂਤਿ੍ਕੀ ਵਿਭਾਗ ਤੇ ਵਾਸੋ ਵੱਲੋਂ ਸਮਰਥ ਲੜਕਿਆਂ ਵੱਲੋਂ ਗ੍ਰਾਮੀਣ ਜਲ ਸੁਰੱਖਿਆ ਅਤੇ ਸਵੱਛਤਾ ਮੁਹਿੰਮ ਤਹਿਤ ਜ਼ਿਲ੍ਹੇ 'ਚ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਮੁਹਿੰਮ ਚਲਾਈ ਜਾ ਰਹੀ ਹੈ | ...

ਪੂਰੀ ਖ਼ਬਰ »

ਹਰਿਆਣਾ ਮੰਤਰੀ ਮੰਡਲ ਦੀ ਮੀਟਿੰਗ 31 ਨੂੰ

ਚੰਡੀਗੜ੍ਹ, 19 ਮਈ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਮੰਤਰੀ ਮੰਡਲ ਦੀ ਮੀਟਿੰਗ 31 ਮਈ ਨੂੰ ਸਵੇਰੇ 11 ਵਜੇ ਇਥੇ ਬੁਲਾਈ ਹੈ, ਜਿਸ 'ਚ ਕਈ ਅਹਿਮ ਮਾਮਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ | ਅਜੇ ਤੱਕ ਇਸ ਮੀਟਿੰਗ ਦਾ ਏਜੰਡਾ ...

ਪੂਰੀ ਖ਼ਬਰ »

ਪੋਸਟਰ ਮੇਕਿੰਗ ਤੇ ਸਲੋਗਨ ਮੁਕਾਬਲੇ 'ਚ 45 ਪ੍ਰਤਿਭਾਗੀਆਂ ਨੇ ਲਿਆ ਹਿੱਸਾ

ਜਗਾਧਰੀ, 19 ਮਈ (ਜਗਜੀਤ ਸਿੰਘ)-ਰੈੱਡ ਕਰਾਸ ਪਰਿਵਾਰ ਸਲਾਹ ਕੇਂਦਰ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਗਾਧਰੀ 'ਚ ਸਵੱਛਤਾ ਵਿਸ਼ੇ 'ਤੇ ਪੋਸਟਰ ਮੇਕਿੰਗ ਤੇ ਸਲੋਗਨ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ 'ਚ 45 ਪ੍ਰਤਿਭਾਗੀਆਂ ਨੇ ਹਿੱਸਾ ਲਿਆ | ਮੁਕਾਬਲੇ ਦਾ ...

ਪੂਰੀ ਖ਼ਬਰ »

ਐਸ. ਡੀ. ਐਮ. ਪਾਉਂਟਾ ਸਾਹਿਬ ਨੇ ਨਾਜਾਇਜ਼ ਖਨਣ ਕਰਦੇ ਪੰਜ ਟਰੈਕਟਰ ਫੜੇ

ਪਾਉਂਟਾ ਸਾਹਿਬ, 19 ਮਈ (ਹਰਬਖਸ਼ ਸਿੰਘ)-ਐਸ. ਡੀ. ਐਮ. ਪਾਉਂਟਾ ਸਾਹਿਬ ਐਚ. ਐਸ. ਰਾਣਾ ਦੀ ਟੀਮ ਨੇ ਪਿੰਡ ਮੁਗਲਾਂਵਾਲਾ ਵਿਚ ਨਾਜਾਇਜ਼ ਰੇਤ-ਬੱਜਰੀ ਲੈ ਕੇ ਜਾਂਦੇ ਪੰਚ ਟਰੈਕਟਰ ਫੜੇ | ਫੜੇ ਗਏ ਟਰੈਕਟਰ ਕੇਵਲ ਖੇਤੀਬਾੜੀ ਦੇ ਕੰਮ ਵਾਸਤੇ ਪੰਜੀਕ੍ਰਿਤ ਹਨ ਜਿਨ੍ਹਾਂ ਨਾਲ ਰੇਤ ...

ਪੂਰੀ ਖ਼ਬਰ »

ਆਬਜਰਵੇਸ਼ਨ ਹੋਮ 'ਚ ਰਹਿ ਰਹੇ ਬੱਚਿਆਂ ਲਈ ਅਧਿਐਨ ਸਮੱਗਰੀ ਦੀ ਲੋੜ

ਅੰਬਾਲਾ ਸ਼ਹਿਰ, 19 ਮਈ (ਚਰਣਜੀਤ ਸਿੰਘ ਟੱਕਰ)-ਆਬਜਰਵੇਸ਼ਨ ਹੋਮ ਅੰਬਾਲਾ 'ਚ ਰਹਿ ਰਹੇ ਬੱਚਿਆਂ ਲਈ ਅਧਿਅਨ ਸਮੱਗਰੀ ਦੀ ਲੋੜ ਹੈ ਤੇ ਇਸ ਵਿਚ ਕੋਈ ਵੀ ਗੈਰ ਸਰਕਾਰੀ ਸੰਗਠਨ ਜਾਂ ਸਮਾਜ ਸੇਵੀ ਸਵੈ ਇੱਛਾ ਨਾਲ ਬੱਚਿਆਂ ਨੂੰ ਇਹ ਸਮੱਗਰੀ ਮੁਹੱਈਆ ਕਰਵਾ ਸਕਦੇ ਹਨ | ਪਾਠ ...

ਪੂਰੀ ਖ਼ਬਰ »

ਪਿੰਡ ਖੋੜੋਂਵਾਲ 'ਚੋਂ ਨਾਜਾਇਜ਼ ਸ਼ਰਾਬ ਦਾ ਜ਼ਖੀਰਾ ਫੜਿਆ

ਪਾਉਂਟਾ ਸਾਹਿਬ, 19 ਮਈ (ਹਰਬਖਸ਼ ਸਿੰਘ)-ਸਿੰਘਪੁਰਾ ਪੁਲਿਸ ਚੌਕੀ ਵਿਚ ਪਿੰਡ ਖੋੜੋਂਵਾਲ ਵਿਖੇ ਨਾਜਾਇਜ਼ ਸ਼ਰਾਬ ਦਾ ਜ਼ਖੀਰਾ ਫੜਿਆ | ਸੂਚਨਾ ਮਿਲਣ 'ਤੇ ਪੁਲਿਸ ਦੀ ਟੀਮ ਨੇ ਛਾਪਾਮਾਰੀ ਦੌਰਾਨ ਹਰਿਆਣਾ ਬ੍ਰਾਂਡ ਦੇਸੀ ਸ਼ਰਾਬ ਅਤੇ ਕੱਚੀ ਸ਼ਰਾਬ ਸਮੇਤ ਦੋਸ਼ੀ ਫੜਿਆ | ...

ਪੂਰੀ ਖ਼ਬਰ »

ਬਜ਼ੁਰਗ ਪੈਨਸ਼ਨ ਪੰਦਰਵਾੜਾ ਪ੍ਰੋਗਰਾਮ ਕਰਵਾਇਆ

ਸਰਸਵਤੀ ਨਗਰ, 19 ਮਈ (ਅਜੀਤ ਬਿਊਰੋ)-ਸਥਾਨਕ ਦਾਣਾ ਮੰਡੀ 'ਚ ਬਜ਼ੁਰਗ ਪੈਨਸ਼ਨ ਪੰਦਰਵਾੜਾ ਪ੍ਰੋਗਰਾਮ ਕੀਤਾ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਸਾਬਕਾ ਦਾਣਾ ਮੰਡੀ ਕਮੇਟੀ ਦੇ ਮੀਤ ਪ੍ਰਧਾਨ ਮਾਂਗੇਰਾਮ ਗੁੰਦਿਆਨੀ ਨੇ ਕੀਤੀ | ਪ੍ਰੋਗਰਾਮ 'ਚ ਸੈਂਕੜੇ ਬਜ਼ੁਰਗਾਂ ਨੇ ...

ਪੂਰੀ ਖ਼ਬਰ »

ਲਿੰਗ ਅਨੁਪਾਤ ਦੇ ਮਾਮਲੇ 'ਚ ਸਿਰਸਾ ਜ਼ਿਲ੍ਹਾ ਸੂਬੇ 'ਚੋਂ ਮੋਹਰੀ-ਡੀ. ਸੀ.

ਸਿਰਸਾ, 19 ਮਈ (ਭੁਪਿੰਦਰ ਪੰਨੀਵਾਲੀਆ)-ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਨੇ ਦੱਸਿਆ ਹੈ ਕਿ ਸਿਰਸਾ ਜ਼ਿਲ੍ਹੇ 'ਚ ਲਗਾਤਾਰ ਲਿੰਗ ਅਨੁਪਾਤ 'ਚ ਸੁਧਾਰ ਹੋ ਰਿਹਾ ਹੈ ਤੇ ਪੂਰੇ ਸੂਬੇ 'ਚੋਂ ਲਿੰਗ ਅਨੁਪਾਤ 'ਚ ਮੋਹਰੀ ਬਣ ਗਿਆ ਹੈ | ਉਹ ਇਥੇ ਅਧਿਕਾਰੀਆਂ ਦੀ ਮੀਟਿੰਗ ਨੂੰ ...

ਪੂਰੀ ਖ਼ਬਰ »

ਸੈਣੀ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਦਾ ਨਤੀਜਾ ਰਿਹਾ ਸੌ ਫੀਸਦੀ

ਬਾਬੈਨ, 19 ਮਈ (ਡਾ: ਦੀਪਕ ਦੇਵਗਨ)-ਸੈਣੀ ਸੀਨੀਅਰ ਸੈਕੰਡਰੀ ਸਕੂਲ ਦਾ ਹਰਿਆਣਾ ਸਕੂਲ ਸਿੱਖਿਆ ਬੋਰਡ 12ਵੀਂ ਦਾ ਨਤੀਜਾ ਸੌ ਫੀਸਦੀ ਰਿਹਾ | ਇਸ 'ਚ ਨਾਨ ਮੈਡੀਕਲ ਵਿਚ ਅਮਨ ਫਾਲਸੰਡਾ ਰਾਂਗਡਾਨ ਨੇ ਪਹਿਲਾ, ਯੋਗੇਸ਼ ਬਾਬੈਨ ਨੇ ਦੂਜਾ ਤੇ ਅਜੇ ਕੁਮਾਰ ਫਾਲਸੰਡਾ ਰਾਂਗਡਾਨ ਨੇ ...

ਪੂਰੀ ਖ਼ਬਰ »

ਨੰਨਹੇੜੀ ਬੱਸ ਅੱਡੇ ਦੇ ਮੁਸਾਫ਼ਰਾਂ ਦੀ ਜਾਨਮਾਲ ਦੀ ਸੁਰੱਖਿਆ ਲਈ ਪਾਏ ਗਏ ਪਾਠ ਦੇ ਭੋਗ

ਟੋਹਾਣਾ, 19 ਮਈ (ਗੁਰਦੀਪ ਭੱਟੀ)-ਉਪਮੰਡਲ ਦੇ ਪਿੰਡ ਨੰਨਹੇੜੀ ਦੇ ਬੱਸ ਅੱਡੇ 'ਤੇ ਵਾਪਰੇ ਲਗਾਤਾਰ ਹਾਦਸਿਆਂ ਤੋਂ ਪਿੰਡ ਦੇ ਪਰਿਵਾਰਾਂ ਦੀ ਚਿੰਤਾਵਾਂ ਵੱਧ ਜਾਣ 'ਤੇ ਪਿੰਡ ਦੇ ਪੰਚਾਇਤ ਤੇ ਮੋਹਤਬਰ ਬੰਦਿਆਂ ਨੇ ਬੱਸ ਅੱਡੇ ਨੰਨਹੇੜੀ ਦੇ ਭਵਿੱਖ 'ਚ ਬੱਸ ਅੱਡੇ 'ਤੇ ...

ਪੂਰੀ ਖ਼ਬਰ »

ਨੁੱਕੜ ਨਾਟਕ 'ਠੱਗੀ' ਦਾ ਮੰਚਨ

ਸ੍ਰੀ ਚਮਕੌਰ ਸਾਹਿਬ, 19 ਮਈ (ਜਗਮੋਹਣ ਸਿੰਘ ਨਾਰੰਗ)-ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਵੱਲੋਂ ਚੰਡੀਗੜ੍ਹ ਸਕੂਲ ਆਫ ਡਰਾਮਾ, ਪਿੰਡ ਦੀਆਂ ਪੰਚਾਇਤਾਂ ਅਤੇ ਸਮਾਜਸੇਵੀ ਕਲੱਬਾਂ ਦੇ ਸਹਿਯੋਗ ਸਦਕਾ ਪਿੰਡਾਂ 'ਚ ਨੌਜਵਾਨਾਂ ਨੂੰ ਨਕਲੀ ਏਜੰਟਾਂ ਦੇ ਝਾਂਸੇ ਤੋਂ ...

ਪੂਰੀ ਖ਼ਬਰ »

ਕਿਸਾਨ ਪਰਿਵਾਰ ਵੱਲੋਂ ਗਊਸ਼ਾਲਾ ਨੂੰ 11 ਟਰਾਲੀਆਂ ਤੂੜੀ ਦਾਨ

ਰੂਪਨਗਰ, 19 ਮਈ (ਸਤਨਾਮ ਸਿੰਘ ਸੱਤੀ)-ਪਿੰਡ ਝੱਲੀਆਂ ਕਲਾਂ ਦੇ ਸ੍ਰੀਮਤੀ ਪ੍ਰੀਤਮ ਕੌਰ ਪਤਨੀ ਹਰਦੇਵ ਸਿੰਘ ਨੇ ਗੋਪਾਲ ਗਊਸ਼ਾਲਾ ਰੂਪਨਗਰ ਨੂੰ 11 ਟਰਾਲੀਆਂ ਤੂੜੀ ਦਾਨ ਕੀਤੀ ਹੈ ਅਤੇ ਪਰਿਵਾਰ ਨੇ ਗਊਸ਼ਾਲਾ ਪ੍ਰਬੰਧਕਾਂ ਨੂੰ ਭਰੋਸਾ ਦਿੱਤਾ ਕਿ ਉਹ ਅੱਗੋਂ ਵੀ ਗਊਸ਼ਾਲਾ ...

ਪੂਰੀ ਖ਼ਬਰ »

ਮਾਂ ਪੁੱਤਰ ਹਿਰਾਸਤ 'ਚ ਰੱਖਣ ਦੇ ਮਾਮਲੇ ਵਿਚ ਕੇਸ ਦਰਜ

ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਲਲਤੋਂ ਕਲਾਂ ਵਿਚ ਮਾਂ ਪੁੱਤਰ ਨੰੂ ਨਜਾਇਜ਼ ਹਿਰਾਸਤ ਵਿਚ ਰੱਖਣ ਦੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵੱਲੋਂ ਇਹ ਕਾਰਵਾਈ ਸੁਖਪਾਲ ਸਿੰਘ ਵਾਸੀ ਲਲਤੋਂ ਕਲਾਂ ਦੀ ਸ਼ਿਕਾਇਤ ਤੇ ...

ਪੂਰੀ ਖ਼ਬਰ »

ਰਣਇੰਦਰ ਸਿੰਘ ਖਿਲਾਫ਼ ਕੇਸ ਦੀ ਸੁਣਵਾਈ 26 ਜੁਲਾਈ ਤੱਕ ਮੁਲਤਵੀ

ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਆਹੂਜਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਸ: ਰਣਇੰਦਰ ਸਿੰਘ ਖਿਲਾਫ਼ ਆਮਦਨ ਕਰ ਮਹਿਕਮੇ ਵੱਲੋਂ ਦਾਇਰ ਕੀਤੇ ਕੇਸ ਦੀ ਸੁਣਵਾਈ 26 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ | ਜਾਣਕਾਰੀ ਅਨੁਸਾਰ ਆਮਦਨ ਕਰ ਮਹਿਕਮੇ ਵੱਲੋਂ ਕੁਝ ...

ਪੂਰੀ ਖ਼ਬਰ »

ਗੁਰੂ ਨਾਨਕ ਗਰਲਜ਼ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਲੁਧਿਆਣਾ, 19 ਮਈ (ਬੀ.ਐਸ.ਬਰਾੜ)-ਪੰਜਾਬ ਯੂਨੀਵਰਸਿਟੀ ਵਲੋ­ਾ ਪਿਛਲੇ ਸਾਲ ਦਸੰਬਰ ਮਹੀਨੇ ਵਿਚ ਲਈ ਗਈ ਪ੍ਰੀਖਿਆ ਐਮ.ਐਸ.ਸੀ. ਬਾਇਓ ਤਕਨਾਲੋਜੀ ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ | ਜਿਸ ਵਿਚ ਗੁਰੂ ਨਾਨਕ ਗਰਲਜ਼ ਕਾਲਜ ਦੀ ਵਿਦਿਆਰਥਣ ਨੇਹਾ ਗੁਪਤਾ ਨੇ 86.5 ਫੀਸਦੀ ...

ਪੂਰੀ ਖ਼ਬਰ »

ਝੋਨੇ ਦੀਆਂ ਘੱਟ ਸਮੇਂ 'ਚ ਪੱਕਣ ਵਾਲੀਆਂ ਕਿਸਮਾਂ ਦਾ ਢੁੱਕਵਾਂ ਸਮਾਂ- ਖੇਤੀ ਮਾਹਿਰ

ਲੁਧਿਆਣਾ, 19 ਮਈ (ਬੀ.ਐਸ.ਬਰਾੜ)-ਪਿਛਲੇ ਸਾਲਾਂ ਦੌਰਾਨ ਝੋਨੇ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਨਵੀਆਂ ਕਿਸਮਾਂ ਹੇਠ ਰਕਬੇ ਵਿਚ ਉਤਸ਼ਾਹਜਨਕ ਵਾਧਾ ਹੋਇਆ ਹੈ | ਸਾਲ 2012 ਦੌਰਾਨ ਪੂਸਾ-44 ਹੇਠ 39 ਫ਼ੀਸਦੀ ਅਤੇ ਪੀ ਆਰ' ਕਿਸਮਾਂ ਹੇਠ 33 ਫ਼ੀਸਦੀ ਰਕਬਾ ਸੀ | ਪ੍ਰੰਤੂ ਸਾਲ 2016 ...

ਪੂਰੀ ਖ਼ਬਰ »

ਰਾਸ਼ਟਰੀ ਦਲਿਤ ਸੁਰੱਖਿਆ ਸੰਘ ਨੇ ਯੂ. ਪੀ. ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ

ਲੁਧਿਆਣਾ, 19 ਮਈ (ਕਵਿਤਾ ਖੁੱਲਰ)-ਰਾਸ਼ਟਰੀ ਦਲਿਤ ਸੁਰੱਖਿਆ ਸੰਘ ਨੇ ਚੇਅਰਮੈਨ ਐਡਵੋਕੇਟ ਰਾਹੁਲ ਪੁਹਾਲ ਦੀ ਅਗਵਾਈ ਹੇਠ ਦੁੱਗਰੀ ਪੁੱਲ ਨਜਦੀਕ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਯ ਨਾਥ ਦਾ ਪੁਤਲਾ ਫੂਕ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਸੂਬਿਆਂ ਵਿਚ ...

ਪੂਰੀ ਖ਼ਬਰ »

ਆਟੋ ਰਿਕਸ਼ਾ ਗਰੋਹ ਦੇ ਮੈਂਬਰਾਂ ਨੇ ਵਪਾਰੀ ਪਾਸੋਂ ਹਜ਼ਾਰਾਂ ਦੀ ਨਕਦੀ ਲੁੱਟੀ

ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਿਲਰਗੰਜ ਨੇੜੇ ਆਟੋ ਰਿਕਸ਼ਾ ਗਰੋਹ ਦੇ 5 ਮੈਂਬਰਾਂ ਵੱਲੋਂ ਵਪਾਰੀ ਪਾਸੋਂ ਹਜਾਰਾਂ ਦੀ ਨਕਦੀ ਅਤੇ ਹੋਰ ਸਮਾਨ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਇਸ ਮਾਮਲੇ ਵਿਚ ਮਿਲਰਗੰਜ ਦੇ ...

ਪੂਰੀ ਖ਼ਬਰ »

ਦੇਰ ਰਾਤ ਤੱਕ ਦੁਕਾਨ ਖੋਲ੍ਹਣ ਵਾਲੇ ਖਿਲਾਫ਼ ਕੇਸ ਦਰਜ

ਲੁਧਿਆਣਾ, 19 ਮਈ (ਆਹੂਜਾ)-ਥਾਣਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਨੇ ਮਾਡਲ ਟਾਊਨ ਸੜਕ ਤੇ ਸਥਿਤ ਨਿਊ ਬਸੰਤ ਆਈਸ ਕਰੀਮ ਦੇ ਮੁਲਾਜਮ ਖਿਲਾਫ ਕੇਸ ਦਰਜ ਕੀਤਾ ਹੈ | ਪੁਲਿਸ ਵੱਲੋਂ ਆਈਸ ਕਰੀਮ ਪਾਰਲਰ ਦੇ ਮੁਲਾਜਮ ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪੰਜਾਬੀ ...

ਪੂਰੀ ਖ਼ਬਰ »

ਦੁਰਗਿਆਣਾ ਮੰਦਿਰ ਦੀਆਂ ਦੀਵਾਰਾਂ ਕਰਾਉਣਗੀਆਂ ਇਤਿਹਾਸ ਤੋਂ ਜਾਣੂੰ

ਸੁਰਿੰਦਰ ਕੋਛੜ ਅੰਮਿ੍ਤਸਰ, 19 ਮਈ-ਅੰਮਿ੍ਤਸਰ ਦੇ ਹਾਥੀ ਦਰਵਾਜ਼ੇ ਦੇ ਬਾਹਰ ਮੌਜੂਦ ਦੁਰਗਿਆਣਾ ਮੰਦਰ ਦੇ ਚਲ ਰਹੇ ਸੁੰਦਰੀਕਰਨ ਪ੍ਰਾਜੈਕਟ ਦੇ ਚਲਦਿਆਂ ਤੀਰਥ 'ਚ ਪ੍ਰਵੇਸ਼ ਕਰਨ ਵਾਲੇ ਰਸਤੇ 'ਤੇ ਬਣਾਈਆਂ ਸੰਗਮਰਮਰੀ ਦੀਵਾਰਾਂ ਯਾਤਰੂਆਂ ਨੂੰ ਹਿੰਦੂ ਧਾਰਮਿਕ ...

ਪੂਰੀ ਖ਼ਬਰ »

ਆਵਾਰਾ ਕੁੱਤਿਆਂ ਲਈ ਸਰਹੱਦ 'ਤੇ ਲਗਾਈ ਫੈਨਸਿੰਗ ਨਹੀਂ ਬਣ ਸਕੀ ਰੁਕਾਵਟ

ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)-ਹਿੰਦ-ਪਾਕਿ ਸਰਹੱਦ 'ਤੇ ਲਗਾਈ ਗਈ ਫੈਨਸਿੰਗ ਤੇ ਸੁਰੱਖਿਆ ਦੇ ਹੋਰ ਪ੍ਰਬੰਧ ਘੁਸਪੈਠੀਆਂ, ਜਾਸੂਸਾਂ ਅਤੇ ਹੋਰਨਾਂ ਅਪਰਾਧੀ ਗਤੀਵਿਧੀਆਂ ਲਈ ਤਾਂ ਰੁਕਾਵਟ ਬਣ ਸਕਦੇ ਹਨ, ਪਰ ਉਪਰੋਕਤ ਫੈਨਸਿੰਗ ਅਤੇ ਸੁਰੱਖਿਆ ਯੰਤਰਾਂ ਦਾ ਸਰਹੱਦੀ ...

ਪੂਰੀ ਖ਼ਬਰ »

ਮੁੜ ਅਨਮੋਲ ਖ਼ਜ਼ਾਨੇ ਨਾਲ ਪ੍ਰਫੁੱਲਿਤ ਹੋ ਰਹੀ ਹੈ 'ਸਿੱਖ ਰੈਫਰੈਂਸ ਲਾਇਬਰੇਰੀ'

ਜਸਵੰਤ ਸਿੰਘ ਜੱਸ ਅੰਮਿ੍ਤਸਰ, 19 ਮਈ-ਤਿੰਨ ਦਹਾਕੇ ਪਹਿਲਾਂ ਵਾਪਰੇ ਸਾਕਾ ਨੀਲਾ ਤਾਰਾ ਦੌਰਾਨ ਹੋਈ ਗੋਲਾਬਾਰੀ ਕਾਰਨ ਭਾਰੀ ਨੁਕਸਾਨ ਉਠਾਉਣ ਅਤੇ ਭਾਰਤੀ ਫੌਜ ਵੱਲੋਂ ਦੁਰਲੱਭ ਤੇ ਪੁਰਾਤਨ ਧਾਰਮਿਕ ਗੰ੍ਰਥ ਤੇ 12 ਹਜ਼ਾਰ ਤੋਂ ਵਧੇਰੇ ਪੁਸਤਕਾਂ ਚੁੱਕ ਲਿਜਾਏ ਜਾਣ ...

ਪੂਰੀ ਖ਼ਬਰ »

10,000 ਕਰੋੜ ਤੱਕ ਪੁੱਜ ਜਾਏਗੀ ਇਸ ਸਾਲ ਬਿਜਲੀ ਸਬਸਿਡੀ ਦੀ ਰਕਮ

ਸ਼ਿਵ ਸ਼ਰਮਾ ਜਲੰਧਰ, 19 ਮਈ-ਪੰਜਾਬ ਸਰਕਾਰ ਵੱਲੋਂ ਸਨਅਤੀ ਯੂਨਿਟਾਂ ਨੂੰ 5 ਰੁਪਏ ਬਿਜਲੀ ਦੇਣ ਦਾ ਫ਼ੈਸਲਾ ਲਾਗੂ ਹੋਣ ਤੋਂ ਬਾਅਦ 'ਚ ਬਿਜਲੀ ਸਬਸਿਡੀ ਦੀ ਰਕਮ 10,000 ਕਰੋੜ ਤੱਕ ਪੁੱਜ ਜਾਏਗੀ ਤੇ ਐਨੀ ਵੱਡੀ ਰਕਮ ਦਾ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਦਾ ਪਸੀਨਾ ਜ਼ਰੂਰ ...

ਪੂਰੀ ਖ਼ਬਰ »

9ਵੀਂ ਤੋਂ 12ਵੀਂ ਦੀਆਂ ਸ਼੍ਰੇਣੀਆਂ 'ਚ ਦਾਖਲੇ ਲਈ ਆਖਰੀ ਮਿਤੀ 21 ਜੁਲਾਈ

ਐੱਸ. ਏ. ਐੱਸ. ਨਗਰ, 19 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਬੋਰਡ ਨਾਲ ਸਬੰਧਿਤ ਸਰਕਾਰੀ/ਏਡਿਡ/ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲ ਮੁਖੀਆਂ ਅਤੇ ਪੰਜਾਬ ਰਾਜ ਦੇ ਸਮੂਹ ਵਿਦਿਆਰਥੀਆਂ ਦੀ ਜਾਣਕਾਰੀ ਹਿੱਤ ਦੱਸਿਆ ਕਿ ਬੋਰਡ ...

ਪੂਰੀ ਖ਼ਬਰ »

ਸਾਬਕਾ ਡੀ.ਜੀ.ਪੀ. ਵਿਰਕ ਵਿਰੁੱਧ ਕੇਸ ਵਾਪਸ ਲੈਣ ਦਾ ਮਾਨ ਵਲੋਂ ਵਿਰੋਧ

ਬਸੀ ਪਠਾਣਾ, 19 ਮਈ (ਗੁਰਬਚਨ ਸਿੰਘ ਰੁਪਾਲ)-ਸਾਬਕਾ ਡੀ.ਜੀ. ਪੁਲਿਸ ਐਸ.ਐਸ ਵਿਰਕ ਤੇ ਸਿੱਖਾਂ ਦੇ ਕਤਲੇਆਮ ਦੇ ਚੱਲਦੇ ਸੰਗੀਨ ਮੁਕੱਦਮੇ ਵਾਪਸ ਲੈਣਾ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਭਾਰਤੀ ਵਿਧਾਨ ਦੀ ਧਾਰਾ 14 ਦੀ ਘੋਰ ਉਲੰਘਣਾ ਹੈ | ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ...

ਪੂਰੀ ਖ਼ਬਰ »

ਪਾਉਂਟਾ ਸਾਹਿਬ ਜੋੜ ਮੇਲੇ ਦੇ ਸਾਰੇ ਪ੍ਰਬੰਧ ਮੁਕੰਮਲ-ਬਾਬਾ ਨਿਹਾਲ ਸਿੰਘ

ਚੱਬੇਵਾਲ, 19 ਮਈ (ਰਾਜਾ ਸਿੰਘ ਪੱਟੀ)-ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੂੰ ਪਤਿਤ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਸ਼ਹੀਦ ਹੋਏ ਗਿਆਰਾਂ ਨਿਹੰਗ ਸਿੰਘਾਂ ਦੀ ਯਾਦ ਨੂੰ ਸਮਰਪਿਤ 22 ਮਈ ਦਿਨ ਸੋਮਵਾਰ ਨੂੰ ਮਿਸਲ ਸ਼ਹੀਦਾਂ ...

ਪੂਰੀ ਖ਼ਬਰ »

2 ਬੱਚਿਆਂ ਦੀ ਮਾਂ ਵੱਲੋਂ ਪਤੀ ਦੀ ਗਲ ਘੁੱਟ ਕੇ ਹੱਤਿਆ

ਅਮਲੋਹ/ਸਲਾਣਾ, 19 ਮਈ (ਰਾਮ ਸਰਨ ਸੂਦ, ਕੁਲਦੀਪ ਸ਼ਾਰਦਾ, ਗੁਰਚਰਨ ਸਿੰਘ ਜੰਜੂਆ)-ਥਾਣਾ ਅਮਲੋਹ ਦੇ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਵਿਚ ਇਕ 30 ਸਾਲਾ ਔਰਤ ਵੱਲੋਂ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਗੱਲ ਘੁੱਟ ਕੇ ਹੱਤਿਆ ਕਰਨ ਦੀ ਸੂਚਨਾ ਮਿਲੀ ਹੈ | ...

ਪੂਰੀ ਖ਼ਬਰ »

'ਫੂਡ ਸੇਫ਼ਟੀ ਐਾਡ ਸਟੈਂਡਰਡ ਐਕਟ ਆਫ਼ ਇੰਡੀਆ' ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ-ਬ੍ਰਹਮ ਮਹਿੰਦਰਾ

ਚੰਡੀਗੜ੍ਹ, 19 ਮਈ (ਅਜੀਤ ਬਿਊਰੋ)-ਸਿਹਤ ਵਿਭਾਗ ਨੇ ਪੰਜਾਬ 'ਚ ਫੂਡ ਸੇਫ਼ਟੀ ਐਾਡ ਸਟੈਂਡਰਡ ਐਕਟ ਆਫ ਇੰਡੀਆ (ਐਫ.ਐਸ.ਐਸ.ਏ.ਆਈ.) ਦੀ ਉਲੰਘਣਾ ਕਰਨ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ...

ਪੂਰੀ ਖ਼ਬਰ »

ਭਾਰਤ 'ਚ ਆਲਮੀ ਅਨਾਜ ਮੰਡੀ ਤੇ ਆਲਮੀ ਅਨਾਜ ਫੈਕਟਰੀ ਬਣਨ ਦੀ ਸਮਰੱਥਾ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 19 ਮਈ-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਨਾ ਸਿਰਫ਼ ਪਿਛਲੇ 3 ਸਾਲਾਂ 'ਚ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਵੇਰਵਾ ਦਿੱਤਾ, ਸਗੋਂ ਹਾਲ 'ਚ ਉੱਠੇ ਕਈ ਸਰੋਕਾਰਾਂ ਜਿਵੇਂ ...

ਪੂਰੀ ਖ਼ਬਰ »

ਸ਼ਹਿਰਾਂ 'ਚ ਚਿੜੀਆਂ ਦੇ ਪਸੰਦ ਦੇ ਨਹੀਂ ਰਹੇ ਖਾਣੇ ਤੇ ਟਿਕਾਣੇ

ਲਧਿਆਣਾ, 19 ਮਈ (ਬੀ. ਐਸ. ਬਰਾੜ)-ਪੰਜਾਬ ਭਰ 'ਚ ਪਿਛਲੇ ਲੰਮੇਂ ਸਮੇਂ ਤੋਂ ਚਿੜੀਆਂ ਅਲੋਪ ਹੋਣ ਦੀ ਚਰਚਾ ਚੱਲ ਰਹੀ ਸੀ ਕਿ ਆਖਰਕਾਰ ਚਿੜੀਆਂ ਦਾ ਚੰਬਾ ਉਡਾਰੀ ਕਿੱਥੇ ਮਾਰ ਗਿਆ | ਇਸ ਸਬੰਧੀ ਪੀ.ਏ.ਯੂ ਦੇ ਪੰਛੀ ਵਿਗਿਆਨ ਵਿਭਾਗ ਦੇ ਮਾਹਿਰਾਂ ਨੂੰ ਮਿਲੇ ਚਾਰ ਸਾਲਾਂ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਵੱਲੋਂ ਸ਼ਹੀਦੀ ਦਿਹਾੜੇ 'ਤੇ ਪਾਕਿਸਤਾਨ ਨਹੀਂ ਭੇਜਿਆ ਜਾਵੇਗਾ ਸ਼ਰਧਾਲੂਆਂ ਦਾ ਜਥਾ

ਅੰਮਿ੍ਤਸਰ, 19 ਮਈ (ਜਸਵੰਤ ਸਿੰਘ ਜੱਸ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਦੇ ਚੱਲਦਿਆਂ ਸ਼ੋ੍ਰਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਗੁ: ਡੇਹਰਾ ਸਾਹਿਬ ਲਾਹੌਰ (ਪਾਕਿਸਤਾਨ) ਵਿਖੇ ...

ਪੂਰੀ ਖ਼ਬਰ »

12ਵੀਂ ਜਮਾਤ ਦੀ ਵਿਦਿਆਰਥਣ ਵੱਲੋਂ ਸਕੂਲ 'ਚ ਖੁਦਕੁਸ਼ੀ

ਅੰਮਿ੍ਤਸਰ, 19 ਮਈ (ਸੁਰਿੰਦਰਪਾਲ ਸਿੰਘ ਵਰਪਾਲ, ਗਗਨਦੀਪ ਸ਼ਰਮਾਂ)-ਰਾਣੀ ਕਾ ਬਾਗ ਸਥਿਤ ਇਕ ਨਿੱਜੀ ਸਕੂਲ਼ 'ਚ 12ਵੀਂ ਜਮਾਤ (ਆਰਟਸ) 'ਚ ਪੜ੍ਹਦੀ ਵਿਦਿਆਰਥਣ ਵੱਲੋਂ ਛੁੱਟੀ ਤੋਂ ਬਾਅਦ ਆਪਣੀ ਜਮਾਤ 'ਚ ਲੱਗੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX