ਤਾਜਾ ਖ਼ਬਰਾਂ


ਕਾਂਗਰਸ ਹੈੱਡਕੁਆਰਟਰ 'ਚ ਲਿਆਂਦੀ ਗਈ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ, ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
. . .  11 minutes ago
ਨਵੀਂ ਦਿੱਲੀ, 21 ਜੁਲਾਈ- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਨਿਜ਼ਾਮਉੱਦੀਨ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਪਾਰਟੀ ਹੈੱਡਕੁਆਰਟਰ 'ਚ ਲਿਆਂਦਾ ਗਿਆ ਹੈ। ਸਸਕਾਰ ਤੋਂ ਪਹਿਲਾਂ ਇੱਥੇ ਉਨ੍ਹਾਂ ਦੀ ਮ੍ਰਿਤਕ...
ਝਾਰਖੰਡ 'ਚ ਭੀੜ ਨੇ ਔਰਤ ਸਣੇ ਚਾਰ ਲੋਕਾਂ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ
. . .  20 minutes ago
ਰਾਂਚੀ, 21 ਜੁਲਾਈ- ਦੇਸ਼ 'ਚ ਭੀੜਤੰਤਰ ਦੀ ਹਿੰਸਾ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਤਾਜ਼ਾ ਮਾਮਲਾ ਝਾਰਖੰਡ ਦੇ ਗੁਮਲਾ ਇਲਾਕੇ ਦਾ ਹੈ, ਜਿੱਥੇ ਜਾਦੂਗਰਨੀ ਦੱਸ ਕੇ ਲੋਕਾਂ ਨੇ ਔਰਤ ਸਣੇ 4 ਲੋਕਾਂ ਨੂੰ ਲਾਠੀਆਂ-ਡੰਡਿਆਂ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ...
'ਸ਼ਹੀਦ ਦਿਵਸ' ਮੌਕੇ ਮਮਤਾ ਵਲੋਂ ਧਰਮਤਲਾ 'ਚ ਕੀਤੀ ਜਾਵੇਗੀ ਰੈਲੀ
. . .  39 minutes ago
ਕੋਲਕਾਤਾ, 21 ਜੁਲਾਈ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਸ਼ਹੀਦ ਦਿਵਸ' ਮੌਕੇ ਅੱਜ ਧਰਮਤਲਾ 'ਚ ਇੱਕ ਰੈਲੀ ਨੂੰ ਸੰਬੋਧਨ ਕਰੇਗੀ। ਇੱਥੇ ਸਾਲ 1993 'ਚ ਮੇਯੋ ਰੋਡ 'ਤੇ ਵਿਰੋਧ ਪ੍ਰਦਰਸ਼ਨ ਦੌਰਾਨ 13 ਲੋਕਾਂ ਦੀ ਮੌਤ ਹੋ ਗਈ ਸੀ। ਇਹ ਮੌਤਾਂ ਪੁਲਿਸ...
ਪ੍ਰਧਾਨ ਮੰਤਰੀ ਮੋਦੀ ਨੇ ਗਰਗ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
. . .  53 minutes ago
ਨਵੀਂ ਦਿੱਲੀ, 21 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ਦਿੱਲੀ ਇਕਾਈ ਦੇ ਸਾਬਕਾ ਪ੍ਰਧਾਨ ਮਾਂਗੇ ਰਾਮ ਗਰਗ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ, ''ਸ਼੍ਰੀ ਮਾਂਗੇ ਰਾਮ ਗਰਗ ਜੀ ਦਾ ਦਿੱਲੀ ਨਾਲ...
ਅੰਤਿਮ ਦਰਸ਼ਨਾਂ ਲਈ ਕਾਂਗਰਸ ਹੈੱਡਕੁਆਰਟਰ ਲਿਜਾਈ ਜਾ ਰਹੀ ਹੈ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ
. . .  about 1 hour ago
ਨਵੀਂ ਦਿੱਲੀ, 21 ਜੁਲਾਈ- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਦਿੱਗਜ ਨੇਤਾ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਨਿਜ਼ਾਮਉੱਦੀਨ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਪਾਰਟੀ ਹੈੱਡਕੁਆਰਟਰ ਵਿਖੇ ਅੰਤਿਮ ਦਰਸ਼ਨਾਂ ਲਈ ਲਿਜਾਇਆ ਜਾ ਰਿਹਾ ਹੈ। ਦੁਪਹਿਰ...
ਮੋਗਾ ਪੁਲਿਸ ਨੇ ਹੈਰੋਇਨ ਅਤੇ ਲੱਖਾਂ ਦੀ ਨਕਦੀ ਸਣੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ
. . .  about 1 hour ago
ਮੋਗਾ, 21 ਜੁਲਾਈ- ਮੋਗਾ ਪੁਲਿਸ ਦੇ ਹੱਥ ਅੱਜ ਵੱਡੀ ਸਫ਼ਲਤਾ ਲੱਗੀ ਹੈ। ਪੁਲਿਸ ਕੋਟਕਪੂਰਾ ਚੌਕ ਦੋ ਵਿਅਕਤੀਆਂ ਨੂੰ 250 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਪੁਲਿਸ ਨੇ ਦੋਹਾਂ ਕੋਲੋਂ ਢਾਈ ਲੱਖ ਦੀ ਨਕਦੀ ਵੀ ਬਰਾਮਦ ਕੀਤੀ ਹੈ। ਫਿਲਹਾਲ ਪੁਲਿਸ ਨੇ ਦੋਹਾਂ...
ਅਮਰੀਕਾ 'ਚ ਪੈ ਰਹੀ ਹੈ ਭਿਆਨਕ ਗਰਮੀ, 15 ਕਰੋੜ ਲੋਕ ਲੂ ਦੀ ਲਪੇਟ 'ਚ
. . .  about 1 hour ago
ਵਾਸ਼ਿੰਗਟਨ, 21 ਜੁਲਾਈ- ਅਮਰੀਕਾ ਦੇ ਕਈ ਸ਼ਹਿਰਾਂ 'ਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ। ਇਸ ਹਫ਼ਤੇ ਦੇ ਅਖ਼ੀਰ 'ਚ ਨਿਊਯਾਰਕ, ਫਿਲਾਡੇਲਫੀਆ ਅਤੇ ਵਾਸ਼ਿੰਗਟਨ ਸਮੇਤ ਦੇਸ਼ ਦੇ ਕਈ ਵੱਡੇ ਸ਼ਹਿਰਾਂ 'ਚ ਤਾਪਮਾਨ 38 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ...
ਲਾਲ ਕ੍ਰਿਸ਼ਨ ਅਡਵਾਨੀ ਨੇ ਦਿੱਤੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 21 ਜੁਲਾਈ- ਭਾਜਪਾ ਦੇ ਦਿੱਗਜ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ਼ੀਲਾ ਦੀਕਸ਼ਿਤ ਦਾ ਲੰਘੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ...
ਪਾਕਿਸਤਾਨ : ਹਸਪਤਾਲ 'ਚ ਹੋਇਆ ਆਤਮਘਾਤੀ ਬੰਬ ਧਮਾਕਾ, ਤਿੰਨ ਦੀ ਮੌਤ ਅਤੇ ਕਈ ਜ਼ਖ਼ਮੀ
. . .  about 2 hours ago
ਇਸਲਾਮਾਬਾਦ, 21 ਜੁਲਾਈ- ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ 'ਚ ਪੈਂਦੇ ਡੇਰਾ ਇਸਮਾਈਲ ਖ਼ਾਨ ਦੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ 'ਚ ਅੱਜ ਸਵੇਰੇ ਹੋਏ ਆਤਮਘਾਤੀ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਅੱਠ ਹੋਰ ਜ਼ਖ਼ਮੀ ਹੋ ਗਏ। ਪੁਲਿਸ...
ਬਿਹਾਰ ਦੀਆਂ ਜੇਲ੍ਹਾਂ 'ਚ ਪੁਲਿਸ ਵਲੋਂ ਛਾਪੇਮਾਰੀ
. . .  about 2 hours ago
ਪਟਨਾ, 21 ਜੁਲਾਈ- ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ 'ਚ ਅੱਜ ਬਿਹਾਰ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ...
ਨਿਊਜ਼ੀਲੈਂਡ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 2 hours ago
ਵੈਲਿੰਗਟਨ, 21 ਜੁਲਾਈ- ਨਿਊਜ਼ੀਲੈਂਡ ਦੇ ਐੱਲ. ਏਸਪੇਰੈਂਸ ਰਾਕ ਤੋਂ 79 ਕਿਲੋਮੀਟਰ ਦੂਰ ਇਲਾਕੇ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.2 ਮਾਪੀ ਗਈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ...
ਸੁਸ਼ਮਾ ਸਵਰਾਜ ਨੇ ਭੇਂਟ ਕੀਤੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ
. . .  about 3 hours ago
ਨਵੀਂ ਦਿੱਲੀ, 21 ਜੁਲਾਈ- ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਭੇਂਟ ਕੀਤੀ। ਲਗਾਤਾਰ ਤਿੰਨ ਵਾਰ ਦਿੱਲੀ ਦੀ ਮੁੱਖ ਮੰਤਰੀ ਰਹੀ ਸ਼ੀਲਾ ਦੀਕਸ਼ਿਤ ਦਾ ਲੰਘੇ ਦਿਨ ਦਿਲ...
ਜ਼ਮੀਨ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਸਪਾ ਨੇਤਾ ਆਜ਼ਮ ਖ਼ਾਨ ਵਿਰੁੱਧ ਤਿੰਨ ਹੋਰ ਐੱਫ. ਆਈ. ਆਰ ਦਰਜ
. . .  about 3 hours ago
ਲਖਨਊ, 21 ਜੁਲਾਈ- ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਆਜ਼ਮ ਖ਼ਾਨ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਦਿਖਾਈ ਦੇ ਰਹੀਆਂ ਹਨ। ਕਿਸਾਨਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਉਨ੍ਹਾਂ ਵਿਰੁੱਧ ਤਿੰਨ ਹੋਰ ਐੱਫ. ਆਈ. ਆਰ...
ਉਮਰ ਅਬਦੁੱਲਾ ਨੇ ਭੇਂਟ ਕੀਤੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ
. . .  about 3 hours ago
ਨਵੀਂ ਦਿੱਲੀ, 21 ਜੁਲਾਈ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਭੇਂਟ ਕੀਤੀ। ਦੱਸਣਯੋਗ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਲੰਘੇ ਦਿਨ ਸ਼ੀਲਾ ਦੀਕਸ਼ਿਤ...
ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਮਾਂਗੇ ਰਾਮ ਗਰਗ ਦਾ ਦੇਹਾਂਤ
. . .  about 4 hours ago
ਨਵੀਂ ਦਿੱਲੀ, 21 ਜੁਲਾਈ- ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ, ਵਿਧਾਇਕ ਅਤੇ ਸੀਨੀਅਰ ਸੰਘ ਸਹਿਯੋਗੀ ਮਾਂਗੇ ਰਾਮ ਗਰਗ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਸਵੇਰੇ 7.30 ਵਜੇ ਆਖ਼ਰੀ ਸਾਹ ਲਏ। ਜਾਣਕਾਰੀ ਮਿਲੀ ਹੈ ਕਿ ਗਰਗ ਪਿਛਲੇ ਕਈ ਦਿਨਾਂ ਤੋਂ ਬਿਮਾਰ...
ਵੈਸਟ ਇੰਡੀਜ਼ ਦੌਰੇ ਲਈ ਅੱਜ ਹੋਵੇਗੀ ਭਾਰਤੀ ਕ੍ਰਿਕਟ ਟੀਮ ਦੀ ਚੋਣ
. . .  about 4 hours ago
ਪਾਪੂਆ ਨਿਊ ਗਿਨੀ 'ਚ ਲੱਗੇ ਭੂਚਾਲ ਦੇ ਝਟਕੇ
. . .  about 4 hours ago
ਅੱਜ ਹੋਵੇਗਾ ਸ਼ੀਲਾ ਦੀਕਸ਼ਿਤ ਦਾ ਅੰਤਿਮ ਸਸਕਾਰ
. . .  about 4 hours ago
ਅੱਜ ਦਾ ਵਿਚਾਰ
. . .  about 5 hours ago
ਸ੍ਰੀ ਮੁਕਤਸਰ ਸਾਹਿਬ: ਕੈਬਨਿਟ ਮੰਤਰੀ ਸੁੱਖ ਸਰਕਾਰੀਆ ਵੱਲੋਂ ਮੀਂਹ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549

ਜਲੰਧਰ

ਐਸ. ਡੀ. ਐਮ. ਵੱਲੋਂ ਈ ਪਟਵਾਰਖਾਨੇ ਦੀ ਅਚਨਚੇਤ ਚੈਕਿੰਗ

ਜਲੰਧਰ, 19 ਮਈ (ਹਰਵਿੰਦਰ ਸਿੰਘ ਫੁੱਲ)-ਆਮ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਕਰਮਚਾਰੀਆਂ ਦੀ ਦਫ਼ਤਰਾਂ ਵਿਚ ਸਮੇਂ ਸਿਰ ਹਾਜਰੀ ਯਕੀਨੀ ਕਰਨ ਲਈ ਐਸ.ਡੀ.ਐਮ ਰਾਜੀਵ ਵਰਮਾ ਵੱਲੋਂ ਈ.ਪਟਵਾਰਖਾਨੇ ਦੀ ਅਚਨਚੇਤ ਚੈਕਿੰਗ ...

ਪੂਰੀ ਖ਼ਬਰ »

ਜ਼ਿਲ੍ਹਾ ਜਲੰਧਰ ਦੇ 11 ਬਲਾਕਾਂ 'ਚ 9 ਸਰਪੰਚਾਂ ਤੇ 47 ਪੰਚਾਂ ਦੀ 11 ਜੂਨ ਨੂੰ ਹੋਵੇਗੀ ਉਪ ਚੋਣ-ਗਿਰੀਸ਼ ਦਿਆਲਨ

ਜਲੰਧਰ, 19 ਮਈ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ)-ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਜਲੰਧਰ ਦੇ 11 ਬਲਾਕਾਂ ਦੇ 9 ਸਰਪੰਚਾਂ ਤੇ 47 ਪੰਚਾਂ ਦੀ ਉਪ ਚੋਣ ਲਈ ਵੋਟਾਂ 11 ਜੂਨ 2017 ਦਿਨ ਐਤਵਾਰ ਨੂੰ ਪੈਣਗੀਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ...

ਪੂਰੀ ਖ਼ਬਰ »

ਥਾਣੇਦਾਰ ਤੋਂ ਪਿਸਤੌਲ, ਆਲੂਆਂ ਦਾ ਟਰੱਕ ਤੇ ਹੋਰ ਲੁੱਟਾਂ ਕਰਨ ਵਾਲਾ ਗਰੋਹ ਕਾਬੂ

ਜਲੰਧਰ, 19 ਮਈ (ਐੱਮ. ਐੱਸ. ਲੋਹੀਆ)-ਦਿਹਾਤੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਇਕ ਅਜਿਹੇ ਗਰੋਹ ਦੇ 6 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਜਲੰਧਰ ਤੇ ਕਪੂਰਥਲਾ ਜ਼ਿਲ੍ਹੇ ਦੇ ਖੇਤਰ 'ਚ ਹੋਈਆਂ ਲੁੱਟਾਂ ਦੇ ਮਾਮਲਿਆਂ ਨੂੰ ਹੱਲ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਵਿਅਕਤੀਆਂ ...

ਪੂਰੀ ਖ਼ਬਰ »

ਹੈਰੋਇਨ ਸਮੇਤ ਕਾਬੂ

ਜਲੰਧਰ ਛਾਉਣੀ, 19 ਮਈ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੀ ਦਕੋਹਾ ਚੌਾਕੀ ਦੀ ਪੁਲਿਸ ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ, ਜਿਸ ਿਖ਼ਲਾਫ਼ ਮਾਮਲਾ ਦਰਜ ਕਰਕੇ ਉਸ ਪਾਸੋਂ ਹੋਰ ਪੁੱਛਗਿੱਛ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ

ਜਲੰਧਰ ਛਾਉਣੀ, 19 ਮਈ (ਪਵਨ ਖਰਬੰਦਾ)-ਥਾਣਾ ਸਦਰ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਫੋਲੜੀਵਾਲ ਮੋੜ 'ਤੇ ਨਾਕਾਬੰਦੀ ਕਰਦੇ ਹੋਏ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ, ਜਿਸ ਦੀ ਪਛਾਣ ਮਨਪ੍ਰੀਤ ਸਿੰਘ ਛੱਤਰੀ ਪੁੱਤਰ ਅਮਰ ਚੰਦ ਕਾਂਸ਼ੀ ...

ਪੂਰੀ ਖ਼ਬਰ »

ਰੋਡਵੇਜ ਡਿਪੂ-2 ਦੇ ਬੱਸ ਪਾਸ ਰਕਮ ਘੋਟਾਲੇ 'ਚ ਸਬ-ਇੰਸਪੈਕਟਰ ਮੁਅੱਤਲ

ਜਲੰਧਰ, 19 ਮਈ (ਸ਼ਿਵ)- ਪੰਜਾਬ ਰੋਡਵੇਜ਼ ਡਿਪੂ-2 ਵਿਚ ਯਾਤਰੀ ਬੱਸ ਪਾਸ ਰਕਮ ਘੋਟਾਲੇ ਦੇ ਮਾਮਲੇ 'ਚ ਰਿਪੋਰਟ ਮਿਲਣ ਤੋਂ ਬਾਅਦ ਪੰਜਾਬ ਰੋਡਵੇਜ਼ ਡਿਪੂ-2 ਦੇ ਜਨਰਲ ਮੈਨੇਜਰ ਨੇ ਸਬ-ਇੰਸਪੈਕਟਰ ਨੂੰ ਮੁਅੱਤਲ ਕਰਕੇ ਪੁਲਿਸ ਨੂੰ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਐਮ. ਜੀ. ਐਨ ਪਬਲਿਕ ਸਕੂਲ 'ਚ ਬੈਜ ਸੈਰਾਮਨੀ

ਜਲੰਧਰ, 19 ਮਈ (ਰਣਜੀਤ ਸਿੰਘ ਸੋਢੀ)-ਐਮ. ਜੀ. ਐਨ. ਪਬਲਿਕ ਸਕੂਲ ਜਲੰਧਰ ਦੇ ਪ੍ਰਾਇਮਰੀ ਵਿੰਗ 'ਚ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ ਬੈਜ ਸੈਰਾਮਨੀ ਕਰਵਾਈ ਗਈ | ਇਸ ਮੌਕੇ ਪਿ੍ੰਸੀਪਲ ਗੁਨਮੀਤ ਕੌਰ ਤੇ ਵਾਇਸ ਪਿ੍ੰਸੀਪਲ ਕੇ. ਐੱਸ. ਰੰਧਾਵਾ ਨੇ ਚੁਣੇ ਹੋਏ ...

ਪੂਰੀ ਖ਼ਬਰ »

ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ 'ਚ ਸੈਮੀਨਾਰ

ਜਲੰਧਰ, 19 ਮਈ (ਰਣਜੀਤ ਸਿੰਘ ਸੋਢੀ)-ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ ਜਲੰਧਰ ਵਿਖੇ ਟਰੈਫ਼ਿਕ ਐਜੂਕੇਸ਼ਨ ਸੈੱਲ ਵੱਲੋਂ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਤੇ ਚਿੰਨ੍ਹਾਂ ਤੋਂ ਜਾਣਕਾਰੀ ਪ੍ਰਦਾਨ ਕਰਨ ਲਈ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਸ਼ਮਸ਼ੇਰ ਸਿੰਘ ਏ. ...

ਪੂਰੀ ਖ਼ਬਰ »

ਨਾਰੀ ਸ਼ਕਤੀਕਰਨ ਤੇ ਸਹੀ ਕੈਰੀਅਰ ਦੀ ਚੋਣ ਸਬੰਧੀ ਸੈਮੀਨਾਰ

ਜਲੰਧਰ 19 ਮਈ (ਰਣਜੀਤ ਸਿੰਘ ਸੋਢੀ)-ਲੜਕੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੇ ਸ਼ਕਤੀਕਰਨ ਅਤੇ ਆਤਮ-ਨਿਰਭਰ ਬਣਾ ਕੇ ਹੀ ਸਾਡਾ ਸਮਾਜ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਸਕਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ ਰੋਜ਼ਗਾਰ ਜਨਰੇਸ਼ਨ ਤੇ ...

ਪੂਰੀ ਖ਼ਬਰ »

ਐਨ. ਆਈ. ਆਈ. ਐਫ. ਟੀ. 'ਚ ਦਾਖ਼ਲੇ ਲਈ ਆਨ ਲਾਈਨ ਰਜਿਸਟਰੇਸ਼ਨ ਦੀ ਅੰਤਿਮ ਤਾਰੀਖ਼ 28 ਮਈ

ਜਲੰਧਰ, 19 ਮਈ (ਰਣਜੀਤ ਸਿੰਘ ਸੋਢੀ)-ਫ਼ੈਸ਼ਨ ਡਿਜ਼ਾਇਨਿੰਗ, ਟੈਕਸਟਾਈਲ ਡਿਜ਼ਾਇਨਿੰਗ, ਫੈਸ਼ਨ ਮਾਰਕੀਟਿੰਗ ਤੇ ਮੈਨੇਜਮੈਂਟ ਤੇ ਗਾਰਮੈਂਟਸ ਮੈਨੂਫੈਕਚਰਿੰਗ ਟੈਕਨਾਲੋਜੀ ਨੂੰ ਭਾਰਤ ਤੇ ਵਿਸ਼ਵ ਪੱਧਰ 'ਤੇ ਕਿੱਤੇ ਵਜੋਂ ਵਧੇਰੇ ਭਵਿੱਖੀ ਸੰਭਾਵਨਾਵਾਂ ਵਾਲੇ ਖੇਤਰ ...

ਪੂਰੀ ਖ਼ਬਰ »

ਐੱਚ. ਐਮ. ਵੀ. ਵਿਖੇ ਫਰੈਸ਼ਰ ਪਾਰਟੀ 'ਸ਼ਗੁਫ਼ਤਾ-2017'

ਜਲੰਧਰ, 19 ਮਈ (ਰਣਜੀਤ ਸਿੰਘ ਸੋਢੀ)-ਐੱਚ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਿਆਰ੍ਹਵੀਂ ਦੀਆਂ ਵਿਦਿਆਰਥਣਾਂ ਲਈ 'ਸ਼ਗੁਫ਼ਤਾ-2017' ਫਰੈਸ਼ਰ ਪਾਰਟੀ ਦਾ ਪ੍ਰਬੰਧ ਪਿ੍ੰਸੀਪਲ ਡਾ. ਅਜੇ ਸਰੀਨ ਦੇ ਮਾਰਗ ਦਰਸ਼ਨ 'ਚ ਕੀਤਾ ਗਿਆ | ਪਿ੍ੰਸੀਪਲ ਡਾ. ਅਜੇ ਸਰੀਨ ਨੇ ...

ਪੂਰੀ ਖ਼ਬਰ »

ਹਫ਼ਤਾਵਾਰੀ ਸਮਾਗਮ ਕੱਲ੍ਹ

ਜਲੰਧਰ, 19 ਮਈ (ਪਿ੍ਤਪਾਲ ਸਿੰਘ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਾਜ਼ਰ ਬਾਂਸਾਂ ਵਾਲਾ ਜਲੰਧਰ ਦਾ ਹਫ਼ਤਾਵਾਰੀ ਸਮਾਗਮ (ਸੰਗਤੀ ਰੂਪ ਵਿਚ ਪਾਠ ਉਪਰੰਤ ਕੀਰਤਨ ਅਤੇ ਕਥਾ ਵਿਚਾਰ) ਮਿਤੀ 21 ਮਈ ਦਿਨ ਐਤਵਾਰ ਨੂੰ ਸਵੇਰੇ 7.30 ਵਜੇ ਤੋਂ 10.00 ਵਜੇ ਤੱਕ ਗੁਰਦੁਆਰਾ ਹਰਕੀਰਤ ...

ਪੂਰੀ ਖ਼ਬਰ »

ਟੈਂਚੀ ਵਾਲੀ ਗਲੀ 'ਚ ਸਮਾਗਮ ਕੱਲ੍ਹ

ਜਲੰਧਰ, 19 ਮਈ (ਪਿ੍ਤਪਾਲ ਸਿੰਘ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰੈਣਕ ਬਾਜ਼ਾਰ, ਜਲੰਧਰ ਵੱਲੋਂ ਹਫ਼ਤਾਵਾਰੀ ਸਮਾਗਮ ਐਤਕੀਂ 21 ਮਈ ਐਤਵਾਰ ਨੂੰ ਸਵੇਰੇ 7 ਤੋਂ 10 ਵਜੇ ਤੱਕ ਸ: ਹਰਨਾਮ ਸਿੰਘ ਤੇ ਕੁਲਦੀਪ ਸਿੰਘ ਦੇ ਪਰਿਵਾਰ ਵੱਲੋਂ ਗੁਰਦੁਆਰਾ ਟੈਚੀ ਵਾਲੀ ਗਲੀ ...

ਪੂਰੀ ਖ਼ਬਰ »

ਅਖੰਡ ਕੀਰਤਨ ਸਮਾਗਮ ਕੱਲ੍ਹ

ਜਲੰਧਰ, 19 ਮਈ (ਪਿ੍ਤਪਾਲ ਸਿੰਘ)-ਅਖੰਡ ਕੀਰਤਨੀ ਜਥਾ ਜਲੰਧਰ ਵੱਲੋਂ ਹਫ਼ਤਾਵਰੀ ਕੀਰਤਨ ਸਮਾਗਮ 21 ਮਈ ਦਿਨ ਐਤਵਾਰ ਨੂੰ ਭਾਈ ਇੰਦਰਪਾਲ ਸਿੰਘ ਵੱਲੋਂ ਗੁਰਦੁਆਰਾ ਸੈਂਟਰਲ ਟਾਊਨ, ਗਲੀ ਨੰ: 7 ਵਿਖੇ ਸਵੇਰੇ 6 ਵਜੇ ਤੋਂ 10.30 ਵਜੇ ਤੱਕ ਹੋਵੇਗਾ | ...

ਪੂਰੀ ਖ਼ਬਰ »

ਵਾਰਡ 'ਚ ਸੀਵਰੇਜ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ-ਢੀਂਡਸਾ

ਕੌਾਸਲਰ ਸ੍ਰੀਮਤੀ ਸਿਮਰਜੀਤ ਕੌਰ ਢੀਂਡਸਾ ਨੇ ਵਾਰਡ 'ਚ ਕਰਵਾਏ ਗਏ ਵਿਕਾਸ ਕੰਮਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਲਾਕੇ ਦੇ ਸੀਵਰੇਜ ਦੀ ਸਮੱਸਿਆ ਦਾ ਪੱਕਾ ਹੱਲ ਕਰਨਾ ਉਨ੍ਹਾਂ ਦੀ ਅਹਿਮ ਪ੍ਰਾਪਤੀ ਰਹੀ | ਨੰਗਲ ਸ਼ਾਮਾਂ ਤੋਂ ਸੀਵਰੇਜ ਨੂੰ ਲੈ ਕੇ ਜੈਤੇਵਾਲੀ ਨਾਲ ...

ਪੂਰੀ ਖ਼ਬਰ »

ਗੁਰਦੀਪ ਸਿੰਘ ਕੋਟ ਸਦੀਕ ਦਾ ਅੰਤਿਮ ਸੰਸਕਾਰ

ਜਲੰਧਰ, 19 ਮਈ (ਪਿ੍ਤਪਾਲ ਸਿੰਘ)-ਗੁਰਦੀਪ ਸਿੰਘ ਸਾਬਕਾ ਸਰਪੰਚ ਪਿੰਡ ਕੋਟ ਸਦੀਕ (ਜਲੰਧਰ) ਜੋ ਪਿਛਲੇ ਦਿਨੀਂ ਅਮਰੀਕਾ ਵਿਚ ਅਚਾਨਕ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 12 ਵਜੇ ਉਨ੍ਹਾਂ ਦੇ ਫਾਰਮ ਹਾਊਸ (ਥਿੰਦ ਨਿਵਾਸ) ਕੋਟ ਸਦੀਕ ਵਿਖੇ ਕੀਤਾ ਗਿਆ | ...

ਪੂਰੀ ਖ਼ਬਰ »

ਨਿਗਮ ਨੇ ਰੇਲਵੇ ਤੋਂ 60 ਲੱਖ ਰੁਪਏ ਵਾਟਰ ਸੀਵਰੇਜ ਦੇ ਵਸੂਲੇ

ਜਲੰਧਰ, 19 ਮਈ (ਮਦਨ ਭਾਰਦਵਾਜ)-ਨਗਰ ਨਿਗਮ ਨੇ ਉੱਤਰੀ ਰੇਲਵੇ ਦੀ ਫ਼ਿਰੋਜ਼ਪੁਰ ਡਿਵੀਜ਼ਨ ਤੋਂ 60 ਲੱਖ ਰੁਪਏ ਦੀ ਬਕਾਇਆ ਵਸੂਲੀ ਕੀਤੀ ਹੈ | ਇਸ ਤੋਂ ਪਹਿਲਾਂ ਨਗਰ ਨਿਗਮ ਨੇ ਰੇਲਵੇ ਤੋਂ 2 ਕਰੋੜ ਰੁਪਏ ਦੀ ਵਸੂਲੀ ਕੀਤੀ ਸੀ | ਇਹ ਵਸੂਲੀ ਨਿਗਮ ਇੰਜੀਨੀਅਰ ਜਗਰੂਪ ਰਾਣਾ ਨੇ ...

ਪੂਰੀ ਖ਼ਬਰ »

ਜਰਮਨ ਦੇ ਗੁਰਦੁਆਰਾ ਸਾਹਿਬ 'ਚ ਹਿੰਸਾ ਕਰਨ ਵਾਲਿਆਂ ਨੇ ਸਾਰੇ ਯੂਰਪ 'ਚ ਸਿੱਖਾਂ ਦੇ ਉਭਰ ਰਹੇ ਅਕਸ ਨੂੰ ਢਾਹ ਲਾਈ

ਜਲੰਧਰ, 19 ਮਈ (ਪਿ੍ਤਪਾਲ ਸਿੰਘ)-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਜਰਮਨ ਦੇ ਗੁਰਦੁਆਰੇ ਵਿਚ ਹੋਈ ਹਿੰਸਕ ਘਟਨਾਵਾਂ ਦੀ ਨਿਖੇਧੀ ਕਰਦਿਆਂ ਇਸ ਸਬੰਧ ਵਿਚ ਆਰ. ਐਸ. ਐਸ. ਦੇ ਸਿੱਖੀ ਭੇਸ ਵਿਚ ਸ਼ਾਮਿਲ ਸਮਰਥਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਨ੍ਹਾਂ ਨੇ ਬੀਤੇ ...

ਪੂਰੀ ਖ਼ਬਰ »

ਚੌਧਰੀ ਸੰਤੋਖ ਸਿੰਘ ਵੱਲੋਂ ਪਾਰਕਾਂ ਦੇ ਨਵੀਨੀਕਰਨ ਦਾ ਉਦਘਾਟਨ

ਜਲੰਧਰ, 19 ਮਈ (ਜਸਪਾਲ ਸਿੰਘ)- ਸਥਾਨਕ ਮੋਤਾ ਸਿੰਘ ਨਗਰ 'ਚ ਲੋਕਾਂ ਦੀ ਸਹੂਲਤ ਲਈ ਪਾਰਕਾਂ ਦਾ ਨਵੀਨੀਕਰਨ ਕੀਤਾ ਗਿਆ | ਐਮ.ਪੀ. ਫੰਡ 'ਚੋਂ ਦਿੱਤੇ 4 ਲੱਖ ਰੁਪਏ ਦੀ ਗ੍ਰਾਂਟ ਨਾਲ ਪਾਰਕਾਂ ਵਿਚ ਛਤਰੀਆਂ ਬਣਾਈਆਂ ਗਈਆਂ ਜਿਨ੍ਹਾਂ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਚੌਧਰੀ ...

ਪੂਰੀ ਖ਼ਬਰ »

ਨੀਮਾ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ

ਜਲੰਧਰ, 19 ਮਈ (ਐੱਮ. ਐੱਸ. ਲੋਹੀਆ)-ਨੈਸ਼ਨਲ ਇੰਟੇਗ੍ਰੇਟਿਡ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਕਾਰਜਕਾਰੀ ਪ੍ਰਧਾਨ ਡਾ. ਐੱਨ. ਕੇ. ਸ਼ਰਮਾ ਦੀ ਪ੍ਰਧਾਨਗੀ ਹੇਠ ਨਵਾਂਸ਼ਹਿਰ 'ਚ ਹੋਈ | ਇਸ 'ਚ ਹਾਜ਼ਰ ਮੈਂਬਰਾਂ ਡਾਕਟਰਾਂ ਦੀ ਜਾਣਕਾਰੀ 'ਚ ਵਾਧਾ ਕਰਨ ਲਈ ...

ਪੂਰੀ ਖ਼ਬਰ »

ਜਲੰਧਰ ਅਦਾਲਤਨਾਮਾ

ਨਬਾਲਗ ਲੜਕੀ ਨੂੰ ਅਗਵਾ ਕਰਕੇ ਜਬਰ ਜਨਾਹ ਕਰਨ ਦੇ ਮਾਮਲੇ 'ਚ 7 ਸਾਲ ਦੀ ਕੈਦ ਜਲੰਧਰ, 19 ਮਈ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਅਸੋਕ ਕਪੂਰ ਦੀ ਅਦਾਲਤ ਨੇ ਨਬਾਲਗ ਲੜਕੀ ਨੂੰ ਅਗਵਾ ਕਰਕੇ ਅਤੇ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ...

ਪੂਰੀ ਖ਼ਬਰ »

ਕਿਡਨੀ ਹਸਪਤਾਲ 'ਚ ਲੱਗਾ ਪੇਟ ਦੀਆਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ

ਜਲੰਧਰ, 19 ਮਈ (ਐੱਮ. ਐੱਸ. ਲੋਹੀਆ)-ਕੂਲ ਰੋਡ 'ਤੇ ਚੱਲ ਰਹੇ ਕਿਡਨੀ ਹਸਪਤਾਲ ਤੇ ਲਾਈਫ਼ਲਾਈਨ ਮੈਡੀਕਲ ਇੰਸਟੀਚਿਊਟ ਵੱਲੋਂ ਵਿਸ਼ਵ ਆਈ. ਬੀ. ਡੀ. ਦਿਵਸ ਮੌਕੇ ਪੇਟ ਦੀਆਂ ਬਿਮਾਰੀਆਂ ਬਾਰੇ ਇਕ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਆਏ ਮਰੀਜ਼ਾਂ ਨੂੰ ਪੇਟ ਤੇ ਜਿਗਰ ...

ਪੂਰੀ ਖ਼ਬਰ »

ਵਿਧਾਇਕ ਦੀ ਪਤਨੀ ਵੱਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ

ਜਲੰਧਰ ਛਾਉਣੀ, 19 ਮਈ (ਪਵਨ ਖਰਬੰਦਾ)-ਜਲੰਧਰ ਛਾਉਣੀ ਹਲਕੇ ਦੇ ਅਧੀਨ ਆਉਂਦੇ ਵਾਰਡ ਨੰਬਰ 57 ਦੇ ਇਲਾਕੇ ਨਿਊ ਰਾਜਾ ਗਾਰਡਨ 'ਚ ਪਿਛਲੇ ਕਾਫ਼ੀ ਸਮੇਂ ਤੋਂ ਖਸਤਾ ਹਾਲ ਸੜਕਾਂ ਨੂੰ ਬਣਾਉਣ ਦਾ ਕੰਮ ਨਗਰ ਨਿਗਮ ਜਲੰਧਰ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਦਾ ਜਾਇਜ਼ਾ ਲੈਣ ਲਈ ਅੱਜ ...

ਪੂਰੀ ਖ਼ਬਰ »

ਪੀ. ਡਲਬਯੂ ਡੀ. ਵਰਕਰ ਸਪੀਕਰ ਵਿਧਾਨ ਸਭਾ ਨੂੰ ਮਿਲੇ

ਜਲੰਧਰ, 19 ਮਈ (ਪਿ੍ਤਪਾਲ ਸਿੰਘ)-ਪੰਜਾਬ ਪੀ. ਡਲਬਯੂ ਡੀ. ਵਰਕਰਜ਼ ਯੂਨੀਅਨ ਇੰਟਕ ਪੰਜਾਬ ਦਾ ਇਕ ਵਫ਼ਦ ਸੂਬਾ ਪ੍ਰਧਾਨ ਸੰਗਰਾਮ ਸਿੰਘ ਦੀ ਅਗਵਾਈ ਵਿਚ ਰਾਣਾ ਕੰਵਰਪਾਲ ਸਿੰਘ ਸਪੀਕਰ ਵਿਧਾਨ ਸਭਾ ਪੰਜਾਬ ਨੂੰ ਉਨ੍ਹਾਂ ਦੇ ਦਫ਼ਤਰ ਜਾ ਕੇ ਮਿਲਿਆ | ਯੂਨੀਅਨ ਵੱਲੋਂ ਉਨ੍ਹਾਂ ਨੂੰ ਸਪੀਕਰ ਬਣਨ 'ਤੇ ਵਧਾਈ ਦਿੰ ਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਵਫ਼ਦ ਵਿਚ ਮੇਜਰ ਸਿੰਘ ਸੈਣੀ ਪ੍ਰਧਾਨ ਬ੍ਰਾਂਚ ਜਲੰਧਰ, ਪਰਮਿੰਦਰ ਕੁਮਾਰ, ਗੁਰਮੀਤ ਸਿੰਘ ਜੋਗਿੰਦਰ ਸਿੰਘ, ਨਿਰਮਲ ਸਿੰਘ, ਗੁਰਦਿਆਲ ਸਿੰਘ, ਸੰਜੀਵ ਤੇ ਭਜਨ ਲਾਲ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਸਪੀਕਰ ਸਾਹਿਬ ਨੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ |


ਖ਼ਬਰ ਸ਼ੇਅਰ ਕਰੋ

ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਵਾਰਡ ਨੰਬਰ-10 ਦੇ ਲੋਕ

ਜਲੰਧਰ, 19 ਮਈ (ਜਸਪਾਲ ਸਿੰਘ)-ਨਗਰ ਨਿਗਮ ਦਾ ਵਾਰਡ ਨੰਬਰ-10 ਰਾਮਾ ਮੰਡੀ ਪੁਲ ਦੇ ਖੱਬੇ ਹੱਥ ਪੈਂਦਾ ਹੈ ਤੇ ਪੁਲ ਦੇ ਹੇਠਾਂ ਪੈਂਦੇ ਇਲਾਕੇ ਤੋਂ ਲੈ ਕੇ ਲੱਧੇਵਾਲੀ ਫਾਟਕ ਨੂੰ ਜਾ ਛੂੰਹਦੇ ਇਸ ਵਾਰਡ 'ਚ ਕਾਫੀ ਸੰਘਣੀ ਵਸੋਂ ਹੈ | ਵਾਰਡ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ...

ਪੂਰੀ ਖ਼ਬਰ »

ਨਵੀਂ ਦਾਣਾ ਮੰਡੀ ਵਿਚ ਕੀਰਤਨ ਦਰਬਾਰ ਅੱਜ

ਜਲੰਧਰ, 19 ਮਈ (ਪਿ੍ਤਪਾਲ ਸਿੰਘ)-ਸਿੰਘ ਸਭਾਵਾਂ ਅਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਗੁਰਦੁਆਰਾ ਗੁਰਦੇਵ ਨਗਰ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕੀਰਤਨ ਦਰਬਾਰ ਅੱਜ ਮਿਤੀ 20 ਮਈ ਸਨਿਚਰਵਾਰ ਸ਼ਾਮ 6.00 ਤੋਂ 11.30 ਵਜੇ ਤੱਕ ਨਵੀਂ ਦਾਣਾ ਮੰਡੀ ਵਿਖੇ ਕਰਵਾਇਆ ਜਾ ਰਿਹਾ ਹੈ, ...

ਪੂਰੀ ਖ਼ਬਰ »

ਨਿਊ ਇਮੇਜ ਅਕੈਡਮੀ ਵੱਲੋਂ ਸੈਮੀਨਾਰ ਅੱਜ

ਜਲੰਧਰ, 19 ਮਈ (ਅਜੀਤ ਬਿਊਰੋ)-ਨਿਊ ਇਮੇਜ ਅਕੈਡਮੀ ਅੱਜ ਇਕ ਸੈਮੀਨਾਰ ਕਰਵਾਉਣ ਜਾ ਰਹੀ ਹੈ, ਜੋ ਕਿ ਜਲੰਧਰ 'ਚ ਇਕ ਫ੍ਰੀ ਸੈਮੀਨਾਰ ਹੋਵੇਗਾ, ਜਿਸ ਲਈ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੋਵੇਗਾ, ਜਿਹੜੇ ਸੈਲੂਨ ਲਾਈਨ 'ਚ ਅੱਗੇ ਵਧਣਾ ਚਾਹੁੰਦੇ ਹਨ | ਇਸ ਸੈਮੀਨਾਰ 'ਚ ਨੇਲ ਆਰਟ, ...

ਪੂਰੀ ਖ਼ਬਰ »

ਸਿੱਧੂ ਨੇ ਸੀਵਰੇਜ ਸਿਸਟਮ ਨੂੰ ਸਾਫ਼ ਕਰਨ ਦੀਆਂ ਦਿੱਤੀਆਂ ਹਦਾਇਤਾਂ

ਜਲੰਧਰ, 19 ਮਈ (ਮਦਨ ਭਾਰਦਵਾਜ)-ਪੰਜਾਬ ਸਰਕਾਰ ਨੇ ਆਉਂਦੇ ਬਰਸਾਤ ਦੇ ਮੌਸਮ ਤੋਂ ਪਹਿਲਾਂ ਬਰਸਾਤੀ ਪਾਣੀ ਦੇ ਨਿਕਾਸ ਲਈ ਸੀਵਰੇਜ ਦੀ ਸਫ਼ਾਈ ਕਰਾਉਣ ਦੀ ਸਭ ਨਗਰ ਨਿਗਮ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਹੈ | ਇਸ ਸਬੰਧ ਵਿਚ ਅੱਜ ਚੰਡੀਗੜ੍ਹ ਵਿਖੇ ਸਥਾਨਕ ਸਰਕਾਰਾਂ ਵਿਭਾਗ ...

ਪੂਰੀ ਖ਼ਬਰ »

ਸਕੂਲ ਬਾਹਰ ਡੰਪ ਲਗਾਉਣ ਦੀ ਲੋਕ-ਸਭਾ ਮੈਂਬਰ ਨੂੰ ਕੀਤੀ ਸ਼ਿਕਾਇਤ

ਨਿਗਮ ਨੇ ਸਾਈਾ ਦਾਸ ਸਕੂਲ ਬਾਹਰ ਲਗਾਇਆ ਸੀ ਕੂੜੇ ਦਾ ਡੰਪ ਜਲੰਧਰ, 19 ਮਈ (ਸ਼ਿਵ)- ਬਸਤੀ ਨੌਾ 'ਚ ਸਾਈਾ ਦਾਸ ਸਕੂਲ ਦੇ ਬਾਹਰ ਨਿਗਮ ਵੱਲੋਂ ਜਿੱਦਬਾਜੀ ਕਰਕੇ ਲਗਾਏ ਗਏ ਕੂੜੇ ਦੇ ਡੰਪ ਦਾ ਮਾਮਲਾ ਲੋਕ-ਸਭਾ ਵਿਚ ਕਾਂਗਰਸ ਦੇ ਮੈਂਬਰ ਚੌਧਰੀ ਸੰਤੋਖ ਸਿੰਘ ਕੋਲ ਪੁੱਜ ਗਿਆ ਹੈ | ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਸਮੇਤ ਦੋ ਨੌਜਵਾਨ ਕੀਤੇ ਕਾਬੂ

ਮਕਸੂਦਾਂ, 19 ਮਈ (ਵੇਹਗਲ)-ਥਾਣਾ ਮਕਸੂਦਾਂ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਦੋ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ | ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਬੜਾ ਪਿੰਡ ਗਸ਼ਤ ਕਰ ਰਹੇ ਸਨ, ...

ਪੂਰੀ ਖ਼ਬਰ »

ਧੋਖਾਧੜੀ ਦੇ ਮਾਮਲੇ 'ਚ ਪਿਤਾ-ਪੁੱਤਰ ਨੂੰ ਕੈਦ

ਜਲੰਧਰ, 19 ਮਈ (ਚੰਦੀਪ ਭੱਲਾ)-ਸੀ.ਜੇ.ਐਮ ਸ੍ਰੀ ਆਸ਼ੀਸ਼ ਅਬਰੋਲ ਦੀ ਅਦਾਲਤ ਨੇ ਧੋਖਾਧੜੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਿਲਾਪ ਚੌਕ ਸਖਿਤ ਪ੍ਰਾਪਰਟੀ ਕਾਰੋਬਾਰੀ ਸ਼ਾਮ ਸੁੰਦਰ ਭਾਰਦਵਾਜ ਪੁੱਤਰ ਸਤਪਾਲ ਭਾਰਦਵਾਜ ਅਤੇ ਅੰਬਰ ਭਾਰਦਵਾਜ ਪੁੱਤਰ ਸ਼ਾਮ ਸ਼ੁੰਦਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਕਾਂਗਰਸੀ ਆਗੂ ਗੰਭੀਰ ਜ਼ਖਮੀ

ਜਲੰਧਰ ਛਾਉਣੀ, 19 ਮਈ (ਪਵਨ ਖਰਬੰਦਾ)-ਪੀ.ਏ.ਪੀ. ਚੌਕ ਤੋਂ ਚੁਗਿੱਟੀ ਵੱਲ ਨੂੰ ਆਪਣੇ ਦੋਸਤ ਨਾਲ ਮੋਟਰਸਾਈਕਲ ਰਾਹੀਂ ਜਾ ਰਹੇ ਇਕ ਕਾਂਗਰਸੀ ਆਗੂ ਨੂੰ ਪਿੱਛੋਂ ਆ ਰਹੇ ਇਕ ਟਰੱਕ ਵੱਲੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ, ਜਿਸ ਦੌਰਾਨ ਕਾਂਗਰਸੀ ਆਗੂ ਗੰਭੀਰ ਜ਼ਖ਼ਮੀ ਹੋ ...

ਪੂਰੀ ਖ਼ਬਰ »

ਭਾਜਪਾ ਆਗੂਆਂ ਵੱਲੋਂ ਮਿੰਟੀ ਖਿਲਾਫ਼ ਕਾਰਵਾਈ ਨੂੰ ਲੈ ਕੇ ਮਰਨ ਵਰਤ ਦੀ ਚਿਤਾਵਨੀ

ਜਲੰਧਰ, 19 ਮਈ (ਜਸਪਾਲ ਸਿੰਘ)-ਮਿੰਟੀ-ਆਸ਼ੂ ਮਾਮਲੇ 'ਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਭਾਜਪਾ ਆਗੂਆਂ ਸ਼ੀਤਲ ਅੰਗੁਰਾਲ, ਅਮਿਤ ਤਨੇਜਾ, ਪ੍ਰਦੀਪ ਖੁੱਲਰ, ਸੋਨੂੰ ਦਿਨਕਰ ਤੇ ਰੌਬਿਨ ਸਾਂਪਲਾ ਨੇ ਹਰਵਿੰਦਰ ਕੌਰ ਉਰਫ ਮਿੰਟੀ ਉੱਪਰ ਦਲਿਤ ਭਾਈਚਾਰੇ ਦੀਆਂ ...

ਪੂਰੀ ਖ਼ਬਰ »

ਪਤਨੀ ਨੇ ਲਗਾਏ ਪਤੀ ਅਤੇ ਸਹੁਰਿਆਂ 'ਤੇ ਕੁੱਟਮਾਰ ਦੇ ਦੋਸ਼

ਜਲੰਧਰ, 19 ਮਈ (ਹੇਮੰਤ ਸ਼ਰਮਾ)-ਥਾਣਾ ਭਾਰਗੋ ਕੈਂਪ ਦੇ ਅਧੀਨ ਪੈਂਦੇ ਖੇਤਰ ਕੋਟ ਸਦੀਕ ਨਿਵਾਸੀ ਵਿਆਹੁਤਾ ਔਰਤ ਨੇ ਪਤੀ ਅਤੇ ਸਹੁਰਿਆਂ 'ਤੇ ਉਸ ਅਤੇ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਕੁੱਟਮਾਰ ਦੋਸ਼ ਲਗਾਏ ਹਨ | ਜ਼ਖਮੀ ਹਾਲਤ ਵਿਚ ਇਲਾਜ ਅਧੀਨ ਸਿਵਲ ਹਸਪਤਾਲ ਵਿਚ ਭਰਤੀ ...

ਪੂਰੀ ਖ਼ਬਰ »

'ਚੱ ਕਿਓ ਢੋਲ ਮੇਰਾ ਡਿੱਗ ਪਿਆ ਗੇੜਾ ਖਾ ਕੇ' ਦੀ ਸ਼ੂਟਿੰਗ ਹੋਈ

ਜਮਸ਼ੇਰ ਖਾਸ, 19 ਮਈ (ਕਪੂਰ)-ਜਮਸ਼ੇਰ ਖਾਸ ਵਿਖੇ ਉੱਘੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਮਿਸ ਸੰਗੀਤਾ ਮਾਨ ਵੱਲੋਂ ਗਾਏ ਗੀਤ 'ਚੱ ਕਿਓ ਢੋਲ ਮੇਰਾ ਡਿੱਗ ਪਿਆ ਗੇੜਾ ਖਾ ਕੇ ਇਕ ਸਿੰਗਲ ਟਰੈਕ ਗੀਤ ਜੋ ਨਸ਼ਿਆਂ ਦੇ ਿਖ਼ਲਾਫ਼ ਹੈ, ਨੂੰ ਮਾਡਲ ਬਬਲੀਨ ਕੌਰ ਤੇ ਕੰਵਰ ...

ਪੂਰੀ ਖ਼ਬਰ »

ਬੱਸ ਨਾਲ ਟੱਕਰ ਦੌਰਾਨ ਦੋ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ

ਮਕਸੂਦਾਂ, 19 ਮਈ (ਵੇਹਗਲ)-ਜਲੰਧਰ-ਕਪੂਰਥਲਾ ਮਾਰਗ 'ਤੇ ਪੈਂਦੇ ਪਿੰਡ ਮੰਡ ਦੇ ਬੱਸ ਸਟੈਂਡ, ਬੈਂਕ ਨਜ਼ਦੀਕ ਤੇਜ਼ ਰਫਤਾਰ ਬੱਸ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਨਾਗਰਾ ਬੱਸ ਸਰਵਿਸ ...

ਪੂਰੀ ਖ਼ਬਰ »

ਗਊ ਸੇਵਾ ਕਮਿਸ਼ਨ ਵੱਲੋਂ ਹੱਡਾ ਰੋੜੀਆਂ ਦੀ ਜਾਂਚ ਕਰਨ ਦੀਆਂ ਹਦਾਇਤਾਂ

ਜਲੰਧਰ 19 ਮਈ (ਸ਼ਿਵ)-ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਕੀਮਤੀ ਭਗਤ ਨੇ ਰਾਜ ਭਰ ਦੇ ਨੋਡਲ ਅਫ਼ਸਰਾਂ ਨੂੰ ਹਦਾਇਤਾਂ ਦਿੰਦੇ ਸਾਰੀਆਂ ਹੱਡਾਂ ਰੋੜੀਆਂ ਦੀ ਜਾਂਚ ਕਰਨ ਦੀ ਹਦਾਇਤਾਂ ਦਿੱਤੀਆਂ ਹਨ | ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨਰ ਕੀਮਤੀ ਭਗਤ ਨੇ ਪੰਜਾਬ ਵਿਚ ...

ਪੂਰੀ ਖ਼ਬਰ »

35 ਕਿਲੋ ਡੋਡੇ ਚੂਰਾ ਪੋਸਤ ਸਣੇ ਕਾਬੂ

ਜਲੰਧਰ, 19 ਮਈ (ਐੱਮ. ਐੱਸ. ਲੋਹੀਆ)-ਦਿਹਾਤੀ ਪੁਲਿਸ ਦੇ ਸੀ. ਆਈ. ਏ. ਸਟਾਫ਼ ਨੇ 35 ਕੋਲੋ ਡੋਡੇ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਹਿਚਾਣ ਗੁਰਵਿੰਦਰ ਸਿੰਘ (26) ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕਿੰਗਰਾ ਚੌਵਾਲਾ, ਭੋਗਪੁਰ ਵਜੋਂ ਹੋਈ ਹੈ | ਡੀ. ...

ਪੂਰੀ ਖ਼ਬਰ »

ਲੁੱਟ ਖੋਹ ਦੀਆਂ 22 ਵਾਰਦਾਤਾਂ ਕਰਨ ਵਾਲੇ ਗਿ੍ਫ਼ਤਾਰ

ਜਲੰਧਰ, 19 ਮਈ (ਐੱਮ. ਐੱਸ. ਲੋਹੀਆ)-ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਲੁੱਟ ਖੋਹ ਦੀਆਂ 22 ਵਾਰਦਾਤਾਂ ਕਰ ਚੁੱਕੇ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਇਲਾਹੀ ਪੁੱਤਰ ਰਾਜੇਸ਼ ਮਸੀਹ ਵਾਸੀ ਹੈਨਰੀ ਕਾਲੋਨੀ ਸੰਸਾਰਪੁਰ ਵਜੋਂ ਹੋਈ ਹੈ | ਗਿ੍ਫ਼ਤਾਰ ...

ਪੂਰੀ ਖ਼ਬਰ »

ਨਾਬਾਲਿਗਾ ਨੂੰ ਭਜਾਉਣ ਵਾਲੇ 'ਤੇ ਮੁਕੱਦਮਾ ਦਰਜ

ਜਮਸ਼ੇਰ ਖਾਸ, 19 ਮਈ (ਕਪੂਰ)-ਥਾਣਾ ਸਦਰ ਜਲੰਧਰ ਦੇ ਏ ਐਸ ਆਈ ਮੋਹਣ ਲਾਲ ਨੇ ਜਾਣਕਾਰੀ ਦਿੱਤੀ ਕਿ ਹਰਜਿੰਦਰ ਕੌਰ ਪਤਨੀ ਲਖਵੀਰ ਸਿੰਘ ਵਾਸੀ ਸ਼ਟੇਸ਼ਨ ਕਲੋਨੀ ਪਿੰਡ ਜਮਸ਼ੇਰ ਖਾਸ ਨੇ ਬਿਆਨ ਦਰਜ ਕਰਵਾਏ ਕਿ ਉਸਦੀ ਲੜਕੀ ਜਿਸ ਦੀ ਉਮਰ 16 ਸਾਲ ਹੈ ਤੇ ਉਹ ਜਲੰਧਰ ਕਿਸੇ ...

ਪੂਰੀ ਖ਼ਬਰ »

ਪਬਲਿਕ ਨਾਲ ਧੱਕਾ ਨਾ ਹੋਵੇ-ਨਿਰਪੱਖ ਜਾਂਚ ਕਰਨ ਅਧਿਕਾਰੀ-ਪਵਨ ਟੀਨੂੰ

ਕਿਸ਼ਨਗੜ੍ਹ, 19 ਮਈ (ਲਖਵਿੰਦਰ ਸਿੰਘ ਲੱਕੀ, ਸੰਦੀਪ ਵਿਰਦੀ)-ਦੀ ਸੰਘਵਾਲ ਕੋਆਪਰੇਟਿਵ ਮਲਟੀਪਰਪਜ਼ ਸਰਵਿਸ ਸੁਸਾਇਟੀ ਸੰਘ ਵਿਖੇ ਬੀਤੇ ਦਿਨੀਂ ਸਭਾ ਦੇ ਸਕੱਤਰ ਦੇ ਗ਼ਾਇਬ ਹੋ ਜਾਣ ਤੋਂ ਬਾਅਦ ਉਸ ਦੇ ਵਾਪਸ ਆਉਣ (ਕਰੀਬ 15 ਦਿਨ) 'ਤੇ ਸੁਸਾਇਟੀ ਦੇ ਤਾਲੇ ਬਗੈਰਾ ਖੋਲ੍ਹੇ ਗਏ ...

ਪੂਰੀ ਖ਼ਬਰ »

ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵੱਲੋਂ ਕਰਤਾਰਪੁਰ ਦੇ ਸਰਕਾਰੀ ਹਸਪਤਾਲ ਦਾ ਦੌਰਾ

ਕਰਤਾਰਪੁਰ, 19 ਮਈ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਅੱਜ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਕਰਤਾਰਪੁਰ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਅਤੇ ਐੱਸ.ਐੱਮ.ਓ. ਡਾ: ਊਸ਼ਾ ਕੁਮਾਰੀ ਨੂੰ ਨਾਲ ਲੈ ਕੇ ਪੂਰੇ ਹਸਪਤਾਲ ਵਿਚ ਘੁੰਮੇ ...

ਪੂਰੀ ਖ਼ਬਰ »

ਲੁਟੇਰਿਆਂ ਵੱਲੋਂ ਘਰ ਨੂੰ ਸੰਨ੍ਹ ਲਗਾ ਕੇ ਲੁੱਟਣ ਦੀ ਕੋਸ਼ਿਸ਼ ਨਾਕਾਮ

ਮੱਲ੍ਹੀਆਂ ਕਲਾਂ, 19 ਮਈ (ਮਨਜੀਤ ਮਾਨ)-ਪਿੰਡ ਬਿੱਲਾ ਨਵਾਬ ਵਿਖੇ ਪਿੱਛੋਂ ਬਾਹਰ ਖੂਹ 'ਤੇ ਰਹਿੰਦੇ ਹਰਜਿੰਦਰ ਸਿੰਘ ਸੋਨੂੰ ਪੁੱਤਰ ਨੰਬਰਦਾਰ ਮਹਿੰਦਰ ਸਿੰਘ ਦੇ ਘਰ ਦੀ ਪਿਛਲੀ ਕੰਧ ਨੂੰ ਪਾੜ ਕੇ ਲੁਟੇਰਿਆਂ ਵੱਲੋਂ ਚੋਰੀ ਕਰਨ ਦੇ ਨਾਕਾਮ ਹੋ ਜਾਣ ਦਾ ਸਮਾਚਾਰ ਪ੍ਰਾਪਤ ...

ਪੂਰੀ ਖ਼ਬਰ »

ਨਵੀਂ ਬਣੀ ਰੇਹੜੀ ਮਾਰਕੀਟ ਤੋਂ ਪ੍ਰੇਸ਼ਾਨ ਰੇਹੜੀ ਵਾਲਿਆਂ ਵੱਲੋਂ ਰੋਸ ਪ੍ਰਦਰਸ਼ਨ

ਨਕੋਦਰ, 19 ਮਈ (ਗੁਰਵਿੰਦਰ ਸਿੰਘ, ਭੁਪਿੰਦਰਅਜੀਤ ਸਿੰਘ)-ਨਗਰ ਕੌਾਸਲ ਨਕੋਦਰ ਵੱਲੋਂ ਸ਼ਹਿਰ 'ਚ ਸੜਕ ਕਿਨਾਰੇ ਲੱਗਣ ਵਾਲੀਆਂ ਸੈਂਕੜੇ ਰੇਹੜੀਆਂ ਨੂੰ ਨਵੀਂ ਬਣਾਈ ਗਈ ਰੇਹੜੀ ਮਾਰਕਿਟ 'ਚ ਸ਼ਿਫ਼ਟ ਕਰਨ ਉਪਰੰਤ ਰੇਹੜੀਆਂ ਵਾਲਿਆਂ ਨੇ ਆਪਣੀਆਂ ਪ੍ਰੇਸ਼ਾਨੀਆਂ ਨੂੰ ਲੈ ...

ਪੂਰੀ ਖ਼ਬਰ »

ਪੱਤਰਕਾਰ ਦੇ ਦਫ਼ਤਰ ਵਿਚ ਚੋਰੀ

ਕਰਤਾਰਪੁਰ, 19 ਮਈ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਤੋਂ ਇਕ ਅਖ਼ਬਾਰ ਦੇ ਪੱਤਰਕਾਰ ਬੋਧ ਪ੍ਰਕਾਸ਼ ਸਾਹਨੀ ਦੇ ਭੁਲੱਥ ਰੋਡ ਸਥਿਤ ਦਫਤਰ ਵਿਚ ਇਕ ਹਫ਼ਤੇ ਵਿਚ ਦੂਸਰੀ ਵਾਰੀ ਚੋਰੀ ਹੋਣ ਦਾ ਸਮਾਚਾਰ ਹੈ | ਇਸ ਸਬੰਧ ਵਿਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਬੋਧ ...

ਪੂਰੀ ਖ਼ਬਰ »

ਬੋਲੀਨਾ ਦੁਆਬਾ ਦਾ ਕ੍ਰਿਕਟ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਸਮਾਪਤ

ਜਲੰਧਰ ਛਾਉਣੀ, 19 ਮਈ (ਪਵਨ ਖਰਬੰਦਾ)-ਬੋਲੀਨਾ ਦੁਆਬਾ ਵਿਖੇ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਦੀ ਦੇਖ-ਰੇਖ 'ਚ ਕਰਵਾਇਆ ਜਾ ਰਿਹਾ ਸਾਲਾਨਾ ਕਿ੍ਕਟ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ ਤੇ ਇਸ ਦੇ ਫਾਈਨਲ ਮੈਚ 'ਚ ਲਗਾਤਾਰ ਚੌਥੀ ਵਾਰ ਮੇਜ਼ਬਾਨ ...

ਪੂਰੀ ਖ਼ਬਰ »

166 ਰੁਪਏ ਦਿਹਾੜੀ ਲੈਣ ਵਾਲੇ ਅਧਿਆਪਕ 5 ਮਹੀਨਿਆਂ ਤੋਂ ਤਨਖ਼ਾਹਾਂ ਤੋਂ ਵਾਂਝੇ

ਮਲਸੀਆਂ, 19 ਮਈ (ਸੁਖਦੀਪ ਸਿੰਘ)-ਇੱਕ ਪਾਸੇ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਆਰਜ਼ੀ ਪ੍ਰਬੰਧਾਂ ਨੂੰ ਖ਼ਤਮ ਕਰਨ ਦੇ ਆਦੇਸ਼ ਜਾਰੀ ਕਰਕੇ ਉਨ੍ਹਾਂ ਨੂੰ ਪਿਤਰੀ ਦਫ਼ਤਰਾਂ ਜਾਂ ਸਕੂਲਾਂ ਵਿੱਚ ਭੇਜ ਰਹੀ ਹੈ, ਪਰ ਦੂਸਰੇ ਪਾਸੇ ਈ. ਜੀ. ਐਸ./ਏ. ਆਈ. ਈ./ਐਸ. ਟੀ. ਆਰ. ਅਧਿਆਪਕਾਂ ...

ਪੂਰੀ ਖ਼ਬਰ »

ਨਿੱਜੀ ਕੰਪਨੀ ਦੇ ਡਰਾਈਵਰ ਵੱਲੋਂ ਪੁਲਿਸ ਕਰਮਚਾਰੀ ਨਾਲ ਹੱਥੋਪਾਈ

ਗੁਰਾਇਆ, 19 ਮਈ (ਬਲਵਿੰਦਰ ਸਿੰਘ)-ਇਥੇ ਮੁੱਖ ਚੌਾਕ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਨਿੱਜੀ ਬੱਸ ਕੰਪਨੀ ਦੀ ਬੱਸ ਦੇ ਡਰਾਈਵਰ ਨੇ ਇੱਥੇ ਪੁਲਿਸ ਕਰਮਚਾਰੀ ਨਾਲ ਹੱਥੋਂਪਾਈ ਕਰ ਦਿੱਤੀ ਜਿਸ 'ਤੇ ਲੋਕਾਂ ਨੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ | ਜਾਣਕਾਰੀ ...

ਪੂਰੀ ਖ਼ਬਰ »

ਸਰਵਾਈਕਲ ਦੀਆਂ ਦਰਦਾਂ ਦਾ ਇਲਾਜ ਹੁਣ ਪੂਰੀ ਤਰ੍ਹਾਂ ਸੰਭਵ ਹੈ-ਡਾਕਟਰ ਰਾਮਾ

ਫਿਲੌਰ, 19 ਮਈ (ਸੁਰਜੀਤ ਸਿੰਘ ਬਰਨਾਲਾ)-ਸਰਵਾਈਕਲ ਸਬੰਧੀ ਗੱਲਬਾਤ ਕਰਦੇ ਹੋਏ ਡਾ ਕੁਲਵੰਤ ਰਾਮਾ ਨੇ ਕਿਹਾ ਕਿ ਸਰਵਾਈਕਲ ਦਾ ਦਰਦ ਇੱਕ ਅਜਿਹਾ ਦਰਦ ਹੈ | ਜਿਹੜਾ ਹਰ ਵਰਗ ਦੀ ਉਮਰ ਵਿਚ ਹੋ ਸਕਦਾ ਹੈ | ਚਾਹੇ ਉਹ ਉਮਰ 25 ਸਾਲ ਦੀ ਹੋਵੇ ਚਾਹੇ ਉਹ ਉਮਰ 50 ਸਾਲ ਦੀ ਹੋਵੇ | ਇਸ ਦੇ ...

ਪੂਰੀ ਖ਼ਬਰ »

ਗੌਰਮਿੰਟ ਸਕੂਲ ਟੀਚਰ ਯੂਨੀਅਨ ਪੰਜਾਬ ਦਾ ਵਫ਼ਦ ਪੇ ਕਮਿਸ਼ਨ ਨੂੰ ਮਿਲਿਆ

ਫਿਲੌਰ, 19 ਮਈ (ਚੰਦੜ੍ਹ)-ਗੌਰਮਿੰਟ ਸਕੂਲ ਟੀਚਰ ਯੂਨੀਅਨ ਪੰਜਾਬ ਦੇ ਵਫ਼ਦ ਨੇ ਪੇ ਕਮਿਸ਼ਨ ਦੇ ਚੇਅਰਮੈਨ ਜੈ ਸਿੰਘ ਗਿੱਲ, ਸਕੱਤਰ ਅਨੁਰਾਗ ਅਗਰਵਾਲ ਨਾਲ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਪੁਆਰੀ ਫਿਲੌਰ, ਜ. ਸਕੱਤਰ ਬਲਕਾਰ ਵਲਟੋਹ, ਸੁਖਰਾਜ ਸਿੰਘ ਕਾਹਲੋਂ(ਈ.ਟੀ.ਟੀ) ਆਗੂ, ...

ਪੂਰੀ ਖ਼ਬਰ »

ਮਾਤਾ ਜਗਿੰਦਰ ਕੌਰ ਨੂੰ ਸ਼ਰਧਾਂਜਲੀਆਂ ਭੇਟ

ਮਹਿਤਪੁਰ, 19 ਮਈ (ਪਰਮਜੀਤ ਸਿੰਘ ਮਾਨ)-ਪਿੰਡ ਆਦਰਾਮਾਨ ਦੇ ਵਸਨੀਕ ਜਸਵੰਤ ਸਿੰਘ, ਰਣਜੋਧ ਸਿੰਘ ਤੇ ਖੇਤੀਬਾੜੀ ਵਿਸਥਾਰ ਅਫ਼ਸਰ ਮਹਿੰਦਰ ਸਿੰਘ ਦੇ ਮਾਤਾ ਜਗਿੰਦਰ ਕੌਰ ਪਤਨੀ ਸਵ. ਮੋਹਨ ਸਿੰਘ 10 ਮਈ ਨੂੰ ਸੰਸਾਰਿਕ ਯਾਤਰਾ ਸੰਪੂਰਨ ਕਰਕੇ ਸਵਰਗ ਸਿਧਾਰ ਗਏ ਸਨ | ਉਨ੍ਹਾਂ ...

ਪੂਰੀ ਖ਼ਬਰ »

ਏਕਮ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਲਗਾਇਆ ਵਿਦਿਅਕ ਟੂਰ

ਮਹਿਤਪੁਰ, 19 ਮਈ (ਰੰਧਾਵਾ)-ਏਕਮ ਪਬਲਿਕ ਸਕੂਲ ਦੁਆਰਾ ਲਗਭਗ 250 ਬੱ ਚਿਆਂ ਤੇ 20 ਸਟਾਫ਼ ਮੈਂਬਰਾਂ ਦਾ ਇਕ ਦਿਨਾ ਟੂਰ ਮਹਾਰਾਜ ਰਣਜੀਤ ਸਿੰਘ ਵਾਰ ਮਿਊਜ਼ੀਅਮ ਲੁਧਿਆਣਾ ਅਤੇ ਹਾਰਡੀਜ਼ ਵਰਲਡ ਵਿਖੇ ਲਿਜਾਇਆ ਗਿਆ | ਇਸ ਟੂਰ ਦੌਰਾਨ ਜਿਥੇ ਬੱ ਚਿਆਂ ਨੇ 1964 ਤੇ 1971 ਦੇ ਭਾਰਤ-ਪਾਕਿ ...

ਪੂਰੀ ਖ਼ਬਰ »

ਓਵਰ ਆਲ ਟਰਾਫੀ ਸੀ. ਆਰ. ਪੀ. ਐਫ ਨੇ ਜਿੱਤੀ

ਫਿਲੌਰ 19 ਮਈ (ਬਰਨਾਲਾ, ਚੰਦੜ੍ਹ, ਕੈਨੇਡੀ)-18ਵੇਂ ਆਲ ਇੰਡੀਆ ਪੁਲਿਸ ਬੈਂਡ ਮੁਕਾਬਲੇ-2017 ਦਾ ਸਮਾਪਤੀ ਸਮਾਗਮ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਕਰਵਾਇਆ ਗਿਆ ਜਿਸ 'ਚ ਮੁਕਾਬਲਿਆਂ ਦੀ ਓਵਰ ਆਲ ਟਰਾਫੀ ਸੀ.ਆਰ.ਪੀ.ਐਫ ਦੀ ਟੀਮ ਨੇ ਜਿੱਤੀ | ਪੰਜਾਬ ਦੇ ਡਾਇਰੈਕਟਰ ਜਨਰਲ ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਕਾਲਜੀਏਟ ਸਕੂਲ ਦਾ ਨਤੀਜਾ ਸ਼ਾਨਦਾਰ

ਮਹਿਤਪੁਰ, 19 ਮਈ (ਰੰਧਾਵਾ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਲਾਨੇ 12ਵੀਂ ਦੇ ਨਤੀਜੇ 'ਚੋਂ ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜੀਏਟ ਸੀਨੀਅਰ ਸਕੈਂਡਰੀ ਸਕੂਲ ਰੌਲ਼ੀ ਮੰਡਿਆਲਾ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਪਿ੍ੰ. ਕਵਿਤਾ ਦਵੇਸ਼ਰ ਨੇ ਦੱਸਿਆ ਕਿ ਕਾਮਰਸ ਗਰੁੱਪ 'ਚ ...

ਪੂਰੀ ਖ਼ਬਰ »

ਆਦਮਪੁਰ 'ਚ ਦਵਾਈਆਂ ਦੀ ਦੁਕਾਨ 'ਤੇ ਛਾਪਾ ਤਿੰਨ ਸਾਲਾਂ ਤੋਂ ਬਿਨਾਂ ਲਾਇਸੈਂਸ ਦੇ ਚੱਲ ਰਹੀ ਸੀ ਦੁਕਾਨ

ਆਦਮਪੁਰ ,19 ਮਈ (ਰਮਨ ਦਵੇਸਰ)-ਆਦਮਪੁਰ ਮੁੱਖ ਮਾਰਗ 'ਤੇ ਸਥਿਤ ਰੋਸ਼ਨ ਲਾਲ ਐਾਡ ਸੰਨਜ਼ ਦੇ ਨਾਮ ਤੇ ਚਲ ਰਹੀ ਦਵਾਈਆਂ ਦੀ ਦੁਕਾਨ 'ਤੇ ਡਰੱਗਸ ਇੰਸ. ਮੈਡਮ ਕਮਲ ਕੰਬੋਜ ਤੇ ਸੀ. ਏ. ਸਟਾਫ ਨੇ ਛਾਪਾ ਮਾਰਿਆ ਤੇ ਉੱਥੋਂ ਵੱਡੀ ਗਿਣਤੀ 'ਚ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ...

ਪੂਰੀ ਖ਼ਬਰ »

ਸਿੱਖ ਕੌਮ ਇੱਕ ਪਲੇਟਫਾਰਮ 'ਤੇ ਇਕੱਠੀ ਹੋਵੇ-ਜਥੇਦਾਰ ਲਵਪ੍ਰੀਤ ਸਿੰਘ

ਲੋਹੀਆਂ ਖਾਸ, 19 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਦਿਲਬਾਗ ਸਿੰਘ)- ਦੇਸ਼ ਵਿਦੇਸ਼ ਵਿੱਚ ਪੈਦਾ ਹੋ ਰਹੇ ਪੰਥਕ ਵੱਖਰੇਵੇਂ ਵਾਲੇ ਮਸਲਿਆਂ ਲਈ ਸਿੱਖ ਕੌਮ ਗੁਰੂ 'ਤੇ ਭਰੋਸਾ ਕਰਦੇ ਹੋਏ ਮਿਲ ਬੈਠ ਕੇ ਹੱਲ ਕਰੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਪੰਥ ਅਕਾਲੀ ...

ਪੂਰੀ ਖ਼ਬਰ »

ਐੱਸ ਟੀ ਐੱਸ ਵਰਲਡ ਸਕੂਲ 'ਚ ਸਮਾਗਮ

ਰੁੜਕਾ ਕਲਾਂ, 19 ਮਈ (ਦਵਿੰਦਰ ਸਿੰਘ ਖ਼ਾਲਸਾ)- ਐੱਸ ਟੀ ਐੱਸ ਵਰਲਡ ਸਕੂਲ ਵਿੱਚ ਜਮਾਤ ਨੌਵੀਂ ਬੀ ਵੱਲੋਂ ਈ ਵੇਸਟ ਵਿਸ਼ੇ 'ਤੇ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ | ਜਿਸ ਦਾ ਸੰਚਾਲਨ ਸੁਖਕਿਰਨ ਨੇ ਕਰਦੇ ਹੋਏ ਈ ਵੇਸਟ ਦੇ ਲਾਭ ਤੇ ਹਾਨੀਆਂ ਬਾਰੇ ਜਾਣਕਾਰੀ ਦਿੱਤੀ | ...

ਪੂਰੀ ਖ਼ਬਰ »

ਸਕੂਲ ਦੇ ਹੋਣਹਾਰ ਬੱਚੇ ਸਨਮਾਨਿਤ

ਨਕੋਦਰ, 19 ਮਈ (ਭੁਪਿੰਦਰਅਜੀਤ ਸਿੰਘ)- ਸਰਕਾਰੀ ਪ੍ਰਾਇਮਰੀ ਸਕੂਲ ਬੋਪਾਰਾਏ ਕਲਾਂ ਵਿਖੇ ਪ੍ਰਦੇਸੀ ਸੁਸਾਇਟੀ ਕੈਨੇਡਾ ਬੋਪਾਰਾਏ ਕਲਾਂ ਵੱਲੋਂ ਪੰਜਵੀਂ ਜਮਾਤ ਦੇ ਜਿਹੜੇ ਬੱਚਿਆਂ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ, ਨੂੰ ਲੜੀਵਾਰ 1500, 1250, 1000, 750 ਤੇ 250 ਰੁਪਏ ਦਾ ...

ਪੂਰੀ ਖ਼ਬਰ »

ਏਕਮ ਸਕੂਲ ਦੇ ਬੱਚਿਆਂ ਦਾ ਟੂਰ ਸਿੱਖਿਆਤਮਿਕ ਤੇ ਮਨੋਰੰਜਨ ਭਰਪੂਰ ਰਿਹਾ

ਮਹਿਤਪੁਰ, 19 ਮਈ (ਰੰਧਾਵਾ)- ਏਕਮ ਪਬਲਿਕ ਸਕੂਲ ਮਹਿਤਪੁਰ ਵੱਲੋਂ ਉਲੀਕਿਆ ਬੱਚਿਆਂ ਦਾ ਇੱਕ ਰੋਜ਼ਾ ਟੂਰ ਜਿੱਥੇ ਸਿੱਖਿਆਤਮਿਕ ਪੱਖੋਂ ਬੜਾ ਸਫ਼ਲ ਰਿਹਾ, ਉੱਥੇ ਮਨੋਰੰਜਨ ਦੀਆਂ ਬੁਲੰਦੀਆਂ ਦੇ ਦਿਸਹੱਦੇ ਵੀ ਛੂ ਗਿਆ | ਨਿਰਮਲ ਸਿੰਘ ਡਾਇਰੈਕਟਰ ਦੀ ਅਗਵਾਈ ਤੇ ਚੋਣਵੇਂ ...

ਪੂਰੀ ਖ਼ਬਰ »

ਸਿਹਤ ਕਰਮਚਾਰੀ ਪੰਜਾਬ ਦਾ ਵਫ਼ਦ ਦੋਨਾਂ ਡਾਇਰੈਕਟਰਜ਼ ਨੂੰ ਮਿਲਿਆ

ਸ਼ਾਹਕੋਟ, 19 ਮਈ (ਸਚਦੇਵਾ)- ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਪੰਜਾਬ ਦਾ ਵਫ਼ਦ ਕੁਲਬੀਰ ਸਿੰਘ ਦੀ ਅਗਵਾਈ ਵਿੱਚ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ: ਐੱਚ.ਐੱਸ. ਬਾਲੀ ਤੇ ਡਾਇਰੈਕਟਰ ਸਿਹਤ ਸੇਵਾਵਾਂ (ਪ.ਭ) ਡਾ: ਧਰਮਪਾਲ ਨੂੰ ਮਿਲਿਆ | ਇਸ ...

ਪੂਰੀ ਖ਼ਬਰ »

ਬੇਰੀਜ਼ ਗਲੋਬਲ ਡਿਸਕਵਰੀ ਸਕੂਲ 'ਚ 'ਵਿਸ਼ਵ ਤਕਨੀਕੀ ਹਫ਼ਤਾ' ਮਨਾਇਆ

ਮਲਸੀਆਂ, 19 ਮਈ (ਸੁਖਦੀਪ ਸਿੰਘ)-ਬੇਰੀਜ਼ ਗਲੋਬਲ ਡਿਸਕਵਰੀ ਸਕੂਲ, ਮਲਸੀਆਂ ਵਿਖੇ ਸਕੂਲ ਦੇ ਮੁੱਖ ਪ੍ਰਬੰਧਕ ਰਾਮ ਮੂਰਤੀ, ਜਨਰਲ ਮੈਨੇਜਰ ਸਚਿਨ ਸਾਹਨੀ ਤੇ ਪਿ੍ੰਸੀਪਲ ਵੰਦਨਾ ਧਵਨ ਦੀ ਅਗਵਾਈ 'ਚ 'ਵਿਸ਼ਵ ਤਨਕੀਨੀ ਹਫ਼ਤਾ' ਮਨਾਇਆ ਗਿਆ, ਜਿਸ ਦੇ ਤਹਿਤ ਸਕੂਲ ਵਿੱਚ ...

ਪੂਰੀ ਖ਼ਬਰ »

'ਡਾ. ਸੁਰਜੀਤ ਪਾਤਰ ਨਾਲ ਕੁਝ ਸਾਹਿਤਕ ਪਲ' ਸਮਾਗਮ ਭਲਕੇ

ਅੱਪਰਾ, 19 ਮਈ (ਸੁਖਦੇਵ ਸਿੰਘ)-ਪ੍ਰੈੱਸ ਕਲੱਬ ਅੱਪਰਾ ਵੱਲੋਂ ਪਹਿਲਾਂ ਕੀਤੇ ਗਏ ਦੋ ਸਮਾਗਮਾਂ ਦੀ ਤਰ੍ਹਾਂ ਤੀਜਾ ਸਮਾਗਮ 'ਡਾ. ਸੁਰਜੀਤ ਪਾਤਰ ਨਾਲ ਕੁਝ ਸਾਹਿਤਕ ਪਲ' ਮਿਤੀ 21 ਮਈ 2017 ਦਿਨ ਐਤਵਾਰ ਨੂੰ ਸੀਕੋ ਰਿਜ਼ੌਰਟਸ ਅੱਪਰਾ 'ਚ ਸਵੇਰ 9 ਤੋਂ 11 ਵਜੇ ਤੱਕ ਕਰਵਾਇਆ ਜਾ ਰਿਹਾ ...

ਪੂਰੀ ਖ਼ਬਰ »

ਸਾਨ੍ਹ ਨੂੰ ਕਾਬੂ ਕਰ ਕੇ ਗਊਸ਼ਾਲਾ ਭੇਜਿਆ

ਮਹਿਤਪੁਰ, 19 ਮਈ (ਪਰਮਜੀਤ ਸਿੰਘ ਮਾਨ)-ਮਹਿਤਪੁਰ ਵਿਖੇ ਮਾਰਨ ਵਾਲੇ ਸਾਨ੍ਹ ਨੂੰ ਅੱਜ ਸ਼ਹਿਰ ਵਾਸੀਆਂ, ਡਾਕਟਰਾਂ ਦੀ ਟੀਮ ਤੇ ਨਗਰ ਪੰਚਾਇਤ ਦੇ ਕਰਮਚਾਰੀਆਂ ਵੱਲੋਂ ਆਪਸੀ ਸਹਿਯੋਗ ਨਾਲ ਸਵੇਰੇ 9 ਵਜੇ ਦੇ ਕਰੀਬ ਕਾਬੂ ਕਰਕੇ ਤੇ ਟਰਾਲੀ ਵਿਚ ਚੜ੍ਹਾ ਕੇ ਕੰਨੀਆਂ ਕਲਾਂ ...

ਪੂਰੀ ਖ਼ਬਰ »

ਸਕੂਲ ਦੇ ਬੱਚਿਆਂ ਨੂੰ ਲੋੜੀਂਦਾ ਸਮਾਨ ਵੰਡਿਆ

ਜੰਡਿਆਲਾ ਮੰਜਕੀ, 19 ਮਈ (ਸੁਰਜੀਤ ਸਿੰਘ ਜੰਡਿਆਲਾ)- ਸਥਾਨਕ ਸਮਾਜ ਸੇਵੀ ਸੰਸਥਾ ਜੰਡਿਆਲਾ ਲੋਕ ਭਲਾਈ ਮੰਚ ਵੱਲੋਂ ਪ੍ਰਧਾਨ ਮੱਖਣ ਪੱਲਣ ਦੀ ਅਗਵਾਈ ਹੇਠ ਸਥਾਨਕ ਕਸਬੇ ਦੇ ਦੋ ਪ੍ਰਾਇਮਰੀ ਸਕੂਲਾਂ ਦੇ ਸਾਰੇ ਬੱਚਿਆਂ ਨੂੰ ਪੈਂਟ ਕਮੀਜ਼, ਬੂਟ, ਜੁਰਾਬਾਂ, ਟਾਈ, ਸਕੂਲ ਬੈਗ ...

ਪੂਰੀ ਖ਼ਬਰ »

ਕਿਸ਼ਨਗੜ੍ਹ ਚੌਕ ਵਿਚ ਨਿੱਤ ਵਾਹਨਾਂ ਦੀ ਲੁੱਟ ਦੇ ਮੱਦੇਨਜ਼ਰ ਸਖ਼ਤ ਨਾਕੇਬੰਦੀ

ਕਿਸ਼ਨਗੜ੍ਹ, 19 ਮਈ (ਲਖਵਿੰਦਰ ਸਿੰਘ ਲੱਕੀ)-ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਮਾਰਗ 'ਤੇ ਸਥਿਤ ਚੌਕ ਕਿਸ਼ਨਗੜ੍ਹ ਵਿਖੇ ਨਿੱਤ ਦੂਸਰੇ ਜ਼ਿਲਿ੍ਹਆਂ 'ਚੋਂ ਕਾਰਾਂ, ਗੱਡੀਆਂ ਦੀ ਲੁੱਟ ਹੋ ਰਹੀ ਹੈ, ਦੇ ਮੱਦੇਨਜ਼ਰ ਅਤੇ ਨਸ਼ਿਆਂ ਖਿਲਾਫ ਵਿੱਢੀ ਸਰਕਾਰ ਦੀ ਮੁਹਿੰਮ ਤਹਿਤ ਕਿ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ ਕਾਬੂ

ਸ਼ਾਹਕੋਟ, 19 ਮਈ (ਸਚਦੇਵਾ)-ਮਾਡਲ ਥਾਣਾ ਸ਼ਾਹਕੋਟ ਦੇ ਐੱਸ.ਐੱਚ.ਓ. ਇੰਸ: ਰੁਪਿੰਦਰ ਸਿੰਘ ਦੀ ਅਗਵਾਈ ਹੇਠ ਸ਼ਾਹਕੋਟ ਪੁਲਿਸ ਨੇ 260 ਗਰਾਮ ਨਸ਼ੀਲੇ ਪਦਾਰਥ ਸਮੇਤ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਐੱਸ.ਐੱਚ.ਓ. ਇੰਸ: ਰੁਪਿੰਦਰ ਸਿੰਘ ਨੇ ...

ਪੂਰੀ ਖ਼ਬਰ »

'ਚੱ ਕਿਓ ਢੋਲ ਮੇਰਾ ਡਿੱਗ ਪਿਆ ਗੇੜਾ ਖਾ ਕੇ' ਦੀ ਸ਼ੂਟਿੰਗ ਹੋਈ

ਜਮਸ਼ੇਰ ਖਾਸ, 19 ਮਈ (ਕਪੂਰ)-ਜਮਸ਼ੇਰ ਖਾਸ ਵਿਖੇ ਉੱਘੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਮਿਸ ਸੰਗੀਤਾ ਮਾਨ ਵੱਲੋਂ ਗਾਏ ਗੀਤ 'ਚੱ ਕਿਓ ਢੋਲ ਮੇਰਾ ਡਿੱਗ ਪਿਆ ਗੇੜਾ ਖਾ ਕੇ ਇਕ ਸਿੰਗਲ ਟਰੈਕ ਗੀਤ ਜੋ ਨਸ਼ਿਆਂ ਦੇ ਿਖ਼ਲਾਫ਼ ਹੈ, ਨੂੰ ਮਾਡਲ ਬਬਲੀਨ ਕੌਰ ਤੇ ਕੰਵਰ ...

ਪੂਰੀ ਖ਼ਬਰ »

ਡੇਰਾ ਬਾਬਾ ਰਾਣਾ ਭਾਣਾ ਵਿਖੇ ਮੇਲਾ ਕੱਲ੍ਹ

ਜੰਡਿਆਲਾ ਮੰਜਕੀ, 19 ਮਈ (ਸੁਰਜੀਤ ਸਿੰਘ ਜੰਡਿਆਲਾ)-ਡੇਰਾ ਬਾਬਾ ਰਾਣਾ ਭਾਣਾ ਪਿੰਡ ਸਮਰਾਏ ਵਿਖੇ ਸਲਾਨਾ ਜੋੜ ਮੇਲਾ 21 ਮਈ ਨੂੰ ਕਰਵਾਇਆ ਜਾ ਰਿਹਾ ਹੈ | ਚੇਅਰਮੈਨ ਹਰਦੀਪ ਸਿੰਘ ਕੈਸ਼ੀਅਰ, ਰੂਪ ਲਾਲ ਤੇ ਵਿਜੇ ਕੁਮਾਰ ਨੇ ਦੱਸਿਆ ਕਿ ਕੈਲੇ ਜਠੇਰਿਆਂ ਦੇ ਇਸ ਸਥਾਨ 'ਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX