ਤਾਜਾ ਖ਼ਬਰਾਂ


ਵਿਆਹ ਤੋਂ ਪਹਿਲਾਂ ਖ਼ੂਬਸੂਰਤ ਅੰਦਾਜ਼ 'ਚ ਨਜ਼ਰ ਆਈ ਗਿੰਨੀ ਚਤਰਥ
. . .  25 minutes ago
ਜਲੰਧਰ, 12 ਦਸੰਬਰ - ਕਾਮੇਡੀ ਕਿੰਗ ਕਪਿਲ ਸ਼ਰਮਾ ਅੱਜ ਜਲੰਧਰ ਦੀ ਰਹਿਣ ਵਾਲੀ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝਣਗੇ। ਇਸ ਦੇ ਨਾਲ ਹੀ ਕਪਿਲ ਦੀ ਹੋਣ ਵਾਲੀ ਪਤਨੀ ਗਿੰਨੀ ਚਤਰਥ ਦੀ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਗਿੰਨੀ ਖ਼ੁਸ਼ ਅਤੇ .....
ਮੁੰਬਈ 'ਚ ਇੱਕ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  37 minutes ago
ਮੁੰਬਈ, 12 ਦਸੰਬਰ- ਮੁੰਬਈ ਵਿਖੇ ਥਾਣਾ ਦੇ ਚਰਾਈ ਇਲਾਕੇ 'ਚ ਇੱਕ ਇਮਾਰਤ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੇ ਅੱਗ ਬੁਝਾਊ ਦਸਤਿਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹੈ। ਹਾਲਾਂਕਿ, ਅਜੇ ਤੱਕ ਕਿਸੇ ਜਾਨੀ ਮਾਲੀ .....
ਅੱਜ ਵਿਆਹ ਦੇ ਬੰਧਨ 'ਚ ਬੱਝਣਗੇ ਕਪਿਲ, ਅੰਮ੍ਰਿਤਸਰ ਤੋਂ ਜਲੰਧਰ ਗਿੰਨੀ ਨੂੰ ਆਉਣਗੇ ਵਿਆਹੁਣ
. . .  36 minutes ago
ਅਜਨਾਲਾ, 12 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਕਾਮੇਡੀ ਕਿੰਗ ਕਪਿਲ ਸ਼ਰਮਾ ਅੱਜ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਕਪਿਲ ਅੱਜ ਜਲੰਧਰ ਦੀ ਰਹਿਣ ਵਾਲੀ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝਣਗੇ। ਕਪਿਲ ਦੀ ਬਰਾਤ ਸ਼ਾਮ ਨੂੰ...
ਸੁਪਰੀਮ ਕੋਰਟ ਨੇ ਵਧਾਇਆ ਪੰਜਾਬ ਦੇ ਡੀ. ਜੀ. ਪੀ. ਦਾ ਕਾਰਜਕਾਲ
. . .  about 1 hour ago
ਨਵੀਂ ਦਿੱਲੀ, 12 ਦਸੰਬਰ- ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ 'ਚ ਪੁਲਿਸ ਦੇ ਡਾਇਰੈਕਟਰ ਜਨਰਲਾਂ (ਡੀ. ਜੀ. ਪੀ.) ਨੂੰ ਅਗਲੇ ਸਾਲ 31 ਜਨਵਰੀ ਤੱਕ ਆਪਣੇ ਅਹੁਦੇ 'ਤੇ ਬਣੇ ਰਹਿਣ ਦੀ ਆਗਿਆ ਪ੍ਰਦਾਨ ਕਰ ਦਿੱਤੀ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ...
ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਇੱਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  about 1 hour ago
ਨਾਭਾ, 12 ਦਸੰਬਰ (ਕਰਮਜੀਤ ਸਿੰਘ)- ਨਾਭਾ ਬਲਾਕ ਦੇ ਪਿੰਡ ਸੰਗਤਪੁਰਾ ਵਿਖੇ ਅੱਜ ਇੱਕ ਕਿਸਾਨ, ਜਿਹੜਾ ਕਿ ਪਿੰਡ ਦਾ ਸਰਪੰਚ ਵੀ ਸੀ, ਨੇ ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਬੂਟਾ ਸਿੰਘ ਦੇ ਰੂਪ 'ਚ ਹੋਈ ਹੈ। ਜਾਣਕਾਰੀ...
ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਿਚਾਲੇ ਹੈ ਗਠਜੋੜ- ਪ੍ਰਕਾਸ਼ ਸਿੰਘ ਬਾਦਲ
. . .  about 2 hours ago
ਮਲੋਟ, 12 ਦਸੰਬਰ (ਗੁਰਮੀਤ ਸਿੰਘ ਮੱਕੜ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪਿੰਡ ਕੋਲਿਆਂਵਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਹਿਲੀ ਵਾਰ ਇਹ ਕਬੂਲ ਕੀਤਾ ਕਿ ਸ਼੍ਰੋਮਣੀ ਕਮੇਟੀ ਅਤੇ...
ਅੰਮ੍ਰਿਤਸਰ ਦੇ ਇੱਕ ਹੋਰ ਪਿੰਡ 'ਚ ਸਰਬ ਸੰਮਤੀ ਨਾਲ ਹੋਈ ਸਰਪੰਚ ਦੀ ਚੋਣ
. . .  about 2 hours ago
ਓਠੀਆ, 12 ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਅੰਮ੍ਰਿਤਸਰ ਦੇ ਪਿੰਡ ਰੱਖ ਓਠੀਆ ਵਿਖੇ ਅੱਜ ਪਿੰਡ ਵਾਲਿਆਂ ਨੇ ਸਰਬ ਸੰਮਤੀ ਨਾਲ ਸਰਪੰਚ ਦੀ ਚੋਣ ਕੀਤੀ ਹੈ। ਪਿੰਡ ਵਾਸੀਆਂ ਨੇ ਸਹਿਮਤੀ ਨਾਲ ਕਾਂਗਰਸ ਪਾਰਟੀ ਨਾਲ ਸੰਬੰਧਿਤ ਬੀਬੀ ਰਾਜ ਕੌਰ ਪਤਨੀ ਜਸਵੰਤ ਸਿੰਘ...
ਰਿਜ਼ਰਵ ਬੈਂਕ ਦੇ ਗਵਰਨਰ ਦੀ ਨਿਯੁਕਤੀ 'ਤੇ ਸਵਾਮੀ ਨੇ ਚੁੱਕੇ ਸਵਾਲ, ਮੋਦੀ ਨੂੰ ਲਿਖੀ ਚਿੱਠੀ
. . .  about 2 hours ago
ਨਵੀਂ ਦਿੱਲੀ, 12 ਦਸੰਬਰ- ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਣੀਅਮ ਸਵਾਮੀ ਨੇ ਸ਼ਕਤੀਕਾਂਤਾ ਦਾਸ ਨੂੰ ਰਿਜ਼ਰਵ ਬੈਂਕ ਦਾ ਨਵਾਂ ਗਵਰਨਰ ਨਿਯੁਕਤ ਕੀਤੇ ਜਾਣ 'ਤੇ ਸਵਾਲ ਚੁੱਕੇ ਹਨ। ਸਵਾਮੀ ਨੇ ਕਿਹਾ ਕਿ ਸ਼ਕਤੀਕਾਂਤਾ ਦਾਸ ਨੂੰ ਰਿਜ਼ਰਵ ਬੈਂਕ ਦਾ ਗਵਰਨਰ ਨਿਯੁਕਤ...
ਐਕਸਾਈਜ਼ ਵਿਭਾਗ ਵਲੋਂ ਗੁਰਦਾਸਪੁਰ 'ਚ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ
. . .  about 2 hours ago
ਗੁਰਦਾਸਪੁਰ, 12 ਦਸੰਬਰ (ਆਲਮਬੀਰ ਸਿੰਘ)-ਨਜ਼ਦੀਕੀ ਪਿੰਡ ਗੋਹਤ ਪੋਖਰ ਵਿਖੇ ਐਕਸਾਈਜ਼ ਵਿਭਾਗ ਨੇ ਇੱਕ ਸ਼ੈਲਰ ਤੋਂ 762 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਸ਼ਰਾਬ ਚੰਡੀਗੜ੍ਹ ਤੋਂ ਲਿਆ ਕੇ...
ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਪੇਸ਼ ਕੀਤਾ ਦਾਅਵਾ
. . .  about 3 hours ago
ਭੋਪਾਲ, 12 ਦਸੰਬਰ- ਮੱਧ ਪ੍ਰਦੇਸ਼ 'ਚ ਅੱਜ ਕਾਂਗਰਸ ਦੇ ਇੱਕ ਵਫ਼ਦ ਵਲੋਂ ਸਰਕਾਰ ਦੇ ਗਠਨ ਨੂੰ ਲੈ ਕੇ ਸੂਬੇ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਨੇਤਾ ਨਰਿੰਦਰ ਸਲੂਜਾ ਨੇ ਕਿਹਾ ਕਿ ਉਨ੍ਹਾਂ ਨੇ...
ਸ਼ਿਵਰਾਜ ਚੌਹਾਨ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  about 3 hours ago
ਭੋਪਾਲ, 12 ਦਸੰਬਰ- ਮੱਧ ਪ੍ਰਦੇਸ਼ 'ਚ ਅਖ਼ੀਰ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ ਅਤੇ ਅੱਜ ਉਨ੍ਹਾਂ ਨੇ ਆਪਣਾ ਅਸਤੀਫ਼ਾ ਰਾਜਪਾਲ ਆਨੰਦੀਬੇਨ ਪਟੇਲ ਨੂੰ ਸੌਂਪ ਦਿੱਤਾ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ...
ਮੱਧ ਪ੍ਰਦੇਸ਼ 'ਚ ਸਰਕਾਰ ਦੇ ਗਠਨ ਲਈ ਸਮਾਜਵਾਦੀ ਪਾਰਟੀ ਨੇ ਵੀ ਕੀਤਾ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ
. . .  about 3 hours ago
ਨਵੀਂ ਦਿੱਲੀ, 12 ਦਸੰਬਰ- ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼ 'ਚ ਸਰਕਾਰ ਬਣਾਉਣ ਲਈ ਸਮਾਜਵਾਦੀ ਪਾਰਟੀ ਕਾਂਗਰਸ ਨੂੰ ਸਮਰਥਨ ਦੇਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬਹੁਜਨ ਸਮਾਜਵਾਦੀ ਪਾਰਟੀ ਨੇ ਵੀ ਸੂਬੇ...
ਰਾਜਸਥਾਨ : ਵਿਧਾਇਕਾਂ ਅਤੇ ਰਾਹੁਲ ਵਲੋਂ ਲਿਆ ਜਾਵੇਗਾ ਮੁੱਖ ਮੰਤਰੀ ਦੇ ਨਾਂ ਦਾ ਫ਼ੈਸਲਾ- ਪਾਇਲਟ
. . .  1 minute ago
ਜੈਪੁਰ, 12 ਦਸੰਬਰ - ਰਾਜਸਥਾਨ ਵਿਧਾਨ ਸਭਾ ਚੋਣਾਂ 'ਚ ਮਿਲੀ ਜਿੱਤ ਤੋਂ ਬਾਅਦ ਹੁਣ ਕਾਂਗਰਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੋਤੀ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਹੈ। ਸੂਬੇ 'ਚ ਸਚਿਨ ਪਾਇਲਟ ਅਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੋਵੇਂ ਹੀ ਮੁੱਖ ਮੰਤਰੀ ਦੇ ਅਹੁਦੇ...
ਮੱਧ ਪ੍ਰਦੇਸ਼ : ਅੱਜ ਰਾਜਪਾਲ ਨਾਲ ਮੁਲਾਕਾਤ ਕਰੇਗਾ ਕਾਂਗਰਸ ਦਾ ਵਫ਼ਦ
. . .  about 4 hours ago
ਭੋਪਾਲ, 12 ਦਸੰਬਰ- ਮੱਧ ਪ੍ਰਦੇਸ਼ 'ਚ ਸਰਕਾਰ ਦੇ ਗਠਨ ਦਾ ਦਾਅਵਾ ਪੇਸ਼ ਕਰਨ ਲਈ ਕਾਂਗਰਸ ਦਾ ਵਫ਼ਦ ਅੱਜ ਦੁਪਹਿਰ 12 ਵਜੇ ਰਾਜਪਾਲ ਨਾਲ ਮੁਲਾਕਾਤ ਕਰੇਗਾ। ਦੱਸ ਦਈਏ ਕਿ ਸੂਬੇ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਨੂੰ 114 ਸੀਟਾਂ ਹਾਸਲ ਹੋਈਆਂ...
ਈ. ਡੀ. ਦੀ ਛਾਪੇਮਾਰੀ 'ਤੇ ਬੋਲੇ ਵਾਡਰਾ- ਮੈਂ ਕੋਈ ਦੇਸ਼ ਛੱਡ ਕੇ ਨਹੀਂ ਭੱਜ ਰਿਹਾ ਹਾਂ
. . .  about 4 hours ago
ਨਵੀਂ ਦਿੱਲੀ, 12 ਦਸੰਬਰ- ਕਾਂਗਰਸ ਨੇਤਾ ਅਤੇ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀ ਗਈ ਛਾਪੇਮਾਰੀ ਨੂੰ ਗ਼ਲਤ ਠਹਿਰਾਉਂਦਿਆਂ ਕਿਹਾ, ''ਮੇਰੇ ਵਿਰੁੱਧ ਲੱਗੇ ਸਾਰੇ ਦੋਸ਼ ਪੂਰੀ ਤਰ੍ਹਾਂ ਗਲਤ ਅਤੇ ਸਿਆਸੀ ਰੂਪ ਨਾਲ...
ਮਾਇਆਵਤੀ ਦਾ ਐਲਾਨ- ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਸਮਰਥਨ ਦੇਵੇਗੀ ਬਸਪਾ
. . .  about 5 hours ago
ਅੱਜ ਸੰਗਰੂਰ ਜ਼ਿਲ੍ਹੇ 'ਚ ਦਾਖ਼ਲ ਹੋਵੇਗਾ ਇਨਸਾਫ਼ ਮਾਰਚ
. . .  about 5 hours ago
ਸ਼ਕਤੀਕਾਂਤਾ ਅੱਜ ਸੰਭਾਲਣਗੇ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਕਾਰਜਭਾਰ
. . .  about 6 hours ago
'ਆਪ' ਯੂਥ ਵਰਕਰ ਅੱਜ ਕਰਨਗੇ ਕੈਪਟਨ ਦੇ ਮਹਿਲ ਦਾ ਘਿਰਾਓ
. . .  about 6 hours ago
ਫਰਾਂਸ 'ਚ ਗੋਲੀਬਾਰੀ ਦੌਰਾਨ ਦੋ ਦੀ ਮੌਤ, 11 ਹੋਰ ਜ਼ਖ਼ਮੀ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 8 ਜੇਠ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ

ਕਪੂਰਥਲਾ / ਫਗਵਾੜਾ

ਡੀ. ਟੀ. ਓ. ਤੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਵੱਲੋਂ ਸਕੂਲੀ ਬੱਸਾਂ ਦੀ ਅਚਨਚੇਤ ਜਾਂਚ

ਨਡਾਲਾ, 20 ਮਈ (ਮਾਨ)- ਸਕੂਲੀ ਬੱਸਾਂ ਦੇ ਵੱਧ ਰਹੇ ਹਾਦਸਿਆਂ ਤੋਂ ਚਿੰਤਤ ਤੇ ਸਕੂਲੀ ਬੱਸਾਂ ਵਿਚ ਪਾਈਆਂ ਜਾਂਦੀਆਂ ਖ਼ਾਮੀਆਂ ਦੀ ਜਾਂਚ ਕਰਨ ਲਈ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਕਪੂਰਥਲਾ ਨੇ ਨਡਾਲਾ, ਭੁਲੱਥ ਸਰਕਲ ਦੀ ਨਾਕੇਬੰਦੀ ਕਰਦੇ ਸਕੂਲੀ ਬੱਸਾਂ ਦੀ ਜਾਂਚ ...

ਪੂਰੀ ਖ਼ਬਰ »

ਏ. ਐਸ. ਆਈ. ਬਲਵਾਨ ਸਿੰਘ ਦੀ ਸ੍ਰੀ ਲੰਕਾ 'ਚ ਹੋਣ ਵਾਲੀ ਕਰਾਟੇ ਚੈਂਪੀਅਨਸ਼ਿਪ ਲਈ ਚੋਣ

ਕਪੂਰਥਲਾ, 20 ਮਈ (ਅਮਰਜੀਤ ਕੋਮਲ)- ਪੰਜਾਬ ਪੁਲਿਸ ਕਪੂਰਥਲਾ ਦੇ ਏ.ਐਸ.ਆਈ. ਬਲਵਾਨ ਸਿੰਘ ਦੀ 22ਵੀਂ ਕੇਨਸੋ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਜੋ ਸ੍ਰੀ ਲੰਕਾ ਵਿਚ ਹੋ ਰਹੀ ਹੈ, ਵਿਚ ਖੇਡਣ ਲਈ ਚੋਣ ਹੋ ਗਈ ਹੈ | ਇਥੇ ਵਰਨਣਯੋਗ ਹੈ ਕਿ ਬਲਵਾਨ ਸਿੰਘ 2016 ਵਿਚ ਸਾਊਥ ਏਸ਼ੀਆ ...

ਪੂਰੀ ਖ਼ਬਰ »

ਮਿੰਨੀ ਬੱਸ ਦੀ ਲਪੇਟ 'ਚ ਆਉਣ ਨਾਲ 2 ਅਧਿਆਪਕ ਗੰਭੀਰ ਜ਼ਖ਼ਮੀ

ਕਪੂਰਥਲਾ, 20 ਮਈ (ਵਿ. ਪ੍ਰ.)- ਸਰਕਾਰੀ ਹਾਈ ਸਕੂਲ ਜਾਰਜਪੁਰ ਦੇ ਕੰਪਿਊਟਰ ਅਧਿਆਪਕ ਸਰਬਜੀਤ ਸਿੰਘ ਤੇ ਮੈਰੀਪੁਰ ਸਕੂਲ ਦੇ ਪੰਜਾਬੀ ਅਧਿਆਪਕ ਹਰਨੇਕ ਸਿੰਘ ਜੋ ਪਿੰਡ ਮੰਡ ਦੇ ਬੱਸ ਅੱਡੇ 'ਤੇ ਮਿੰਨੀ ਬੱਸ ਵੱਲੋਂ ਟੱਕਰ ਮਾਰੇ ਜਾਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ, ...

ਪੂਰੀ ਖ਼ਬਰ »

ਸਰਕਾਰ ਸ਼ਹਿਰੀ ਖੇਤਰ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ- ਰਾਣਾ ਗੁਰਜੀਤ ਸਿੰਘ

ਕਪੂਰਥਲਾ, 20 ਮਈ (ਵਿਸ਼ੇਸ਼ ਪ੍ਰਤੀਨਿਧ)- ਪੰਜਾਬ ਦੇ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਰਾਜ ਵਿਚ ਹੋਣ ਵਾਲੀਆਂ ਨਿਗਮ ਚੋਣਾਂ ਲਈ ਕਾਂਗਰਸ ਪੂਰੀ ਤਰ੍ਹਾਂ ਤਿਆਰ ਹੈ | ਉਨ੍ਹਾਂ ਕਿਹਾ ਕਿ ਪਾਰਟੀ ਦਾ ਮਕਸਦ ਨਾ ਕੇਵਲ ਚੋਣਾਂ ਜਿੱਤਣਾ ਹੈ, ਬਲਕਿ ...

ਪੂਰੀ ਖ਼ਬਰ »

ਜੇਕਰ ਲੋਕ ਹੁਣ ਵਿਧਾਇਕ ਨੂੰ ਮੂੰਹ ਨਹੀਂ ਲਗਾਉਂਦੇ ਤਾਂ ਇਸ 'ਚ ਕਾਂਗਰਸ ਪਾਰਟੀ ਦਾ ਕੀ ਕਸੂਰ- ਮਾਨ

ਫਗਵਾੜਾ, 20 ਮਈ (ਤਰਨਜੀਤ ਸਿੰਘ ਕਿੰਨੜਾ)- ਹਲਕਾ ਵਿਧਾਇਕ ਸੋਮ ਪ੍ਰਕਾਸ਼ ਵੱਲੋਂ ਫਗਵਾੜਾ ਦੇ ਇਕ ਰਿਜੋਰਟ ਵਿਖੇ ਪੰਚਾਇਤਾਂ ਨਾਲ ਕੀਤੀ ਮੀਟਿੰਗ ਦੌਰਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਿਨੇਟ ਮੰਤਰੀ 'ਤੇ ਲਾਏ ਦੋਸ਼ਾਂ ਦਾ ਮਾਨ ਨੇ ਆਪਣੇ ...

ਪੂਰੀ ਖ਼ਬਰ »

ਨਕਾਬਪੋਸ਼ ਲੁਟੇਰਿਆਂ ਨੇ ਪਹਿਲਾਂ ਕੁੱਟਿਆ, ਫਿਰ ਲੁੱਟਿਆ

ਸਿਧਵਾਂ ਦੋਨਾ, 20 ਮਈ (ਅਵਿਨਾਸ਼ ਸ਼ਰਮਾ)- ਕਰਮਜੀਤ ਪੁੱਤਰ ਮਹਿੰਦਰ ਵਾਸੀ ਸਿਧਵਾਂ ਦੋਨਾ ਪਾਸੋਂ ਬੀਤੀ ਰਾਤ ਨਕਾਬਪੋਸ਼ ਲੁਟੇਰੇ ਪੰਜ ਹਜ਼ਾਰ ਰੁਪਏ ਨਕਦ ਤੇ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ | ਇਸ ਸਬੰਧੀ ਆਪਣੇ ਦੁਖੜੇ ਸੁਣਾਉਂਦਿਆਂ ਕਰਮਜੀਤ ਨੇ ਦੱਸਿਆ ਕਿ ਮੈਂ ...

ਪੂਰੀ ਖ਼ਬਰ »

ਜੀਪ ਦੀ ਟਰਾਲੇ ਨਾਲ ਟੱਕਰ 'ਚ ਦੋ ਬੱਚੀਆਂ ਦੀ ਮੌਤ

ਫਗਵਾੜਾ, 20 ਮਈ (ਹਰੀਪਾਲ ਸਿੰਘ)-ਫਗਵਾੜਾ-ਚੰਡੀਗੜ੍ਹ ਬਾਈਪਾਸ 'ਤੇ ਪਿੰਡ ਖਲਵਾੜਾ ਦੇ ਕਰਾਸਿੰਗ ਦੇ ਨੇੜੇ ਇੱਕ ਟਰਾਲੇ ਅਤੇ ਜੀਪ ਵਿਚ ਹੋਈ ਟੱਕਰ ਵਿਚ ਦੋ ਬੱਚੀਆਂ ਦੀ ਮੌਤ ਹੋ ਗਈ, ਜਦਕਿ ਅੱਧੀ ਦਰਜਨ ਤੋਂ ਵੱਧ ਸ਼ਰਧਾਲੂ ਜ਼ਖਮੀ ਹੋ ਗਏ | ਇਹ ਸ਼ਰਧਾਲੂ ਮਹਿੰਦਰਾ ...

ਪੂਰੀ ਖ਼ਬਰ »

ਮਾਤਾ ਭੱਦਰਕਾਲੀ ਮੇਲੇ ਸਬੰਧੀ ਪੁਲਿਸ ਨੇ ਆਵਾਜਾਈ ਤੇ ਸੁਰੱਖਿਆ ਸਬੰਧੀ ਕੀਤੇ ਪੁਖ਼ਤਾ ਇੰਤਜ਼ਾਮ

ਕਪੂਰਥਲਾ, 20 ਮਈ (ਸਡਾਨਾ)- ਮਾਤਾ ਭੱਦਰਕਾਲੀ ਦੇ ਸ਼ੇਖੂਪੁਰ ਮੰਦਿਰ ਵਿਖੇ ਮਨਾਏ ਜਾਣ ਵਾਲੇ 70ਵੇਂ ਇਤਿਹਾਸਕ ਮੇਲੇ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ | ਇਸ ਸਬੰਧੀ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 22 ਮਈ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਉਥੇ ...

ਪੂਰੀ ਖ਼ਬਰ »

ਕੈਪਟਨ ਹਰਮਿੰਦਰ ਸਿੰਘ ਦਾ ਸੇਵਾ ਮੁਕਤ ਕਰਮਚਾਰੀਆਂ ਵੱਲੋਂ ਸਨਮਾਨ

ਹੁਸੈਨਪੁਰ, 20 ਮਈ (ਸੋਢੀ)- ਆਲ ਇੰਡੀਆ ਰਿਟਾਇਰਡ ਰੇਲਵੇ ਮੈਨਜ਼ ਫੈਡਰੇਸ਼ਨ ਦੀ ਇਕਾਈ ਰੇਲ ਕੋਚ ਫ਼ੈਕਟਰੀ ਵੱਲੋਂ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਕੀਤੀ ਜਾਂਦੀ ਮਹੀਨਾਵਾਰ ਮੀਟਿੰਗ ਫੈਡਰੇਸ਼ਨ (ਸੀਨੀਅਰ ਸਿਟੀਜ਼ਨ) ਦੇ ਮੁੱਖ ਦਫ਼ਤਰ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਦੀ ਤੋਗਾਂਵਾਲਾ ਦੁੱਧ ਉਤਪਾਦਕ ਸਭਾ ਵੱਲੋਂ ਮੁਨਾਫ਼ਾ ਵੰਡ ਸਮਾਗਮ

ਹੁਸੈਨਪੁਰ, 20 ਮਈ (ਸੋਢੀ)- ਦੀ ਤੋਗਾਂਵਾਲਾ ਦੁੱਧ ਉਤਪਾਦਕ ਸਭਾ (ਵੇÐਰਕਾ) ਵੱਲੋਂ ਸਭਾ ਪ੍ਰਧਾਨ ਗੁਰਬਚਨ ਸਿੰਘ, ਮੀਤ ਪ੍ਰਧਾਨ ਦੀਦਾਰ ਸਿੰਘ, ਨਿਰਵੈਲ ਸਿੰਘ, ਬਲਕਾਰ ਸਿੰਘ, ਗੁਰਦੀਪ ਸਿੰਘ, ਬਲਵੀਰ ਸਿੰਘ (ਸਾਰੇ ਮੈਂਬਰ) ਤੇ ਸਕੱਤਰ ਤਰਸੇਮ ਸਿੰਘ ਲਵਲੀ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਦਰਜਾ ਚਾਰ ਕਰਮਚਾਰੀ ਯੂਨੀਅਨ ਦਾ ਸੂਬਾ ਪੱਧਰੀ ਇਜਲਾਸ 27 ਤੇ 28 ਨੂੰ

ਕਪੂਰਥਲਾ, 20 ਮਈ (ਸਡਾਨਾ)- ਦਰਜਾ ਚਾਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਜਲੰਧਰ, ਕਪੂਰਥਲਾ, ਨਵਾਂ ਸ਼ਹਿਰ, ਹੁਸ਼ਿਆਰਪੁਰ, ਪਠਾਨਕੋਟ, ...

ਪੂਰੀ ਖ਼ਬਰ »

ਸਾਹਿਬਜ਼ਾਦਾ ਆਟੋ ਰਿਕਸ਼ਾ ਯੂਨੀਅਨ ਦੀ ਮੀਟਿੰਗ

ਢਿਲਵਾਂ, 20 ਮਈ (ਪ੍ਰਵੀਨ ਕੁਮਾਰ)- ਸਾਹਿਬਜ਼ਾਦਾ ਆਟੋ ਰਿਕਸ਼ਾ ਯੂਨੀਅਨ ਢਿਲਵਾਂ ਦੀ ਮੀਟਿੰਗ ਯੂਨੀਅਨ ਪ੍ਰਧਾਨ ਸੁਖਵਿੰਦਰ ਬਜਾਜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਆਟੋ ਰਿਕਸ਼ਾ ਚਾਲਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ...

ਪੂਰੀ ਖ਼ਬਰ »

ਸਹਾਰਨਪੁਰ 'ਚ ਦਲਿਤਾਂ ਨਾਲ ਧੱਕੇਸ਼ਾਹੀ ਲੋਕਤੰਤਰ ਦਾ ਘਾਣ- ਐਸ. ਸੀ., ਐਸ. ਟੀ.

ਹੁਸੈਨਪੁਰ, 20 ਮਈ (ਸੋਢੀ)- ਜਦੋਂ ਤੋਂ ਕੇਂਦਰ 'ਚ ਭਾਜਪਾ ਸਰਕਾਰ ਬਣੀ ਹੈ, ਉਸ ਦਿਨ ਤੋਂ ਪੂਰੇ ਦੇਸ਼ ਅੰਦਰ ਦਲਿਤਾਂ 'ਤੇ ਅੱਤਿਆਚਾਰਾਂ ਵਿਚ ਭਾਰੀ ਵਾਧਾ ਹੋਇਆ ਹੈ, ਜੋ ਕਿ ਲੋਕਤੰਤਰ ਦਾ ਘਾਣ ਹੈ | ਇਹ ਸ਼ਬਦ ਆਲ ਇੰਡੀਆ ਐਸ. ਸੀ., ਐਸ. ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਰੇਲ ...

ਪੂਰੀ ਖ਼ਬਰ »

ਮਾਤਾ ਭੱਦਰਕਾਲੀ ਦੇ ਮੇਲੇ 'ਚ ਲੰਗਰਾਂ ਲਈ ਰਾਸ਼ਨ ਰਵਾਨਾ

ਸੁਲਤਾਨਪੁਰ ਲੋਧੀ, 20 ਮਈ (ਨਰੇਸ਼ ਹੈਪੀ, ਥਿੰਦ)- ਜੈ ਮਾਂ ਭੱਦਰਕਾਲੀ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਅਸ਼ੋਕ ਕੁਮਾਰ ਕਨੌਜੀਆ ਦੀ ਅਗਵਾਈ ਹੇਠ ਸੰਗਤਾਂ ਦਾ ਜਥਾ ਮਾਤਾ ਭੱਦਰਕਾਲੀ ਦੇ ਸਾਲਾਨਾ ਮੇਲੇ ਵਿਖੇ ਦੋ ਰੋਜ਼ਾ ਲੰਗਰ ਲਈ ਸ਼ੇਖੂਪੁਰ ਲਈ ਰਾਸ਼ਨ ਲੈ ਕੇ ਰਵਾਨਾ ...

ਪੂਰੀ ਖ਼ਬਰ »

'5 ਘੁੱਟ ਅੰਮਿ੍ਤ ਦੇ' ਦੀ ਐਮ. ਪੀ. 3 ਜਾਰੀ

ਕਾਲਾ ਸੰਘਿਆਂ, 20 ਮਈ (ਸੰਘਾ)- ਲੋਕ ਰੰਗ ਆਡੀਓ ਵੱਲੋਂ ਪੰਜ ਘੁੱਟ ਅੰਮਿ੍ਤ ਦੇ ਐਮ. ਪੀ. 3 ਜਾਰੀ ਕੀਤੀ ਗਈ | ਪੇਸ਼ਕਾਰ ਸਾਬੀ ਖੈਰਾ ਸੁਖੀਆ ਨੰਗਲ ਨੇ ਦੱਸਿਆ ਕਿ ਇਸ ਵਿਚ ਇਕ ਢਾਡੀ ਤੇ ਤਿੰਨ ਕਵੀਸ਼ਰੀ ਦੇ ਕੁੱਲ ਚਾਰ ਪ੍ਰਸੰਗ ਹਨ, ਤੇ 94 ਕਲੀਆਂ ਛੰਦ ਵੀ ਸ਼ਾਮਿਲ ਹੈ | ਕਵੀਸ਼ਰੀ ...

ਪੂਰੀ ਖ਼ਬਰ »

ਮਨਿਆਰੀ ਐਸੋਸੀਏਸ਼ਨ 30 ਜੂਨ ਤੋਂ 2 ਜੁਲਾਈ ਤੱਕ ਗਰਮੀ ਦੀਆਂ ਛੁੱਟੀਆਂ ਕਰੇਗੀ- ਕੰਵਰ ਇਕਬਾਲ

ਕਪੂਰਥਲਾ, 20 ਮਈ (ਵਿ. ਪ੍ਰ.)- ਮਨਿਆਰੀ ਐਸੋਸੀਏਸ਼ਨ ਕਪੂਰਥਲਾ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਧਰਮਵੀਰ ਬੌਬੀ, ਜਨਰਲ ਸਕੱਤਰ ਕੰਵਰ ਇਕਬਾਲ ਸਿੰਘ, ਵਿੱਤ ਸਕੱਤਰ ਬੋਹੜ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਮੂਹ ਦੁਕਾਨਦਾਰਾਂ ਨੇ ਹੋਰ ਮਸਲਿਆਂ 'ਤੇ ...

ਪੂਰੀ ਖ਼ਬਰ »

ਐਲੀਮੈਂਟਰੀ ਸਕੂਲ ਮਿੱਠੜਾ ਵਿਖੇ ਸੈਮੀਨਾਰ

ਡਡਵਿੰਡੀ, 20 ਮਈ (ਬਲਬੀਰ ਸੰਧਾ)- ਅੱਜ ਦੇ ਸਮੇਂ ਵਿਚ ਜੋ ਸਭ ਤੋਂ ਅਹਿਮ ਮੁੱਦਾ ਸਾਹਮਣੇ ਆ ਰਿਹਾ ਹੈ, ਉਹ ਹੈ ਪ੍ਰਦੂਸ਼ਣ | ਭਾਵੇਂ ਹਵਾ ਦਾ ਪ੍ਰਦੂਸ਼ਣ ਹੋਵੇ, ਚਾਹੇ ਪਾਣੀ ਦਾ ਇਹ ਮਨੁੱਖੀ ਜੀਵਨ ਲਈ ਘਾਤਕ ਹੈ, ਤੇ ਭਿਆਨਕ ਬਿਮਾਰੀਆਂ ਦਾ ਕਾਰਨ ਬਣਦਾ ਜਾ ਰਿਹਾ ਹੈ | ਇਨਸਾਨ ...

ਪੂਰੀ ਖ਼ਬਰ »

ਬੱਚਿਆਂ ਨੂੰ ਢੋਹਣ ਵਾਲੇ ਸਕੂਲਾਂ ਦੇ ਵਾਹਨ ਉਡਾ ਰਹੇ ਹਨ ਨਿਯਮਾਂ ਦੀਆਂ ਧੱਜੀਆਂ

ਖਲਵਾੜਾ, 20 ਮਈ (ਮਨਦੀਪ ਸਿੰਘ ਸੰਧੂ)- ਸਕੂਲੀ ਬੱਚਿਆਂ ਨੂੰ ਢੋਣ ਵਾਲੇ ਵਾਹਨਾਂ ਵੱਲੋਂ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ | ਜੇਕਰ ਸਕੂਲ ਬੱਸ ਦੀ ਗੱਲ ਕੀਤੀ ਜਾਵੇ, ਤਾਂ ਕਈ ਸਕੂਲ ਬੱਸਾਂ 'ਤੇ ਸਕੂਲ ਦਾ ਨਾਂਅ ਵੀ ਨਹੀਂ ਲਿਖਿਆ ਹੁੰਦਾ, ਤੇ ਹੈਰਾਨੀ ਉਦੋਂ ਹੁੰਦੀ ਹੈ ...

ਪੂਰੀ ਖ਼ਬਰ »

ਐਸ. ਪੀ. ਬਹਾਦਰ ਸਿੰਘ ਨੇ ਮਾਤਾ ਭੱਦਰਕਾਲੀ ਦੇ ਇਤਿਹਾਸਕ ਮੇਲੇ ਦਾ ਕਲੰਡਰ ਕੀਤਾ ਜਾਰੀ

ਕਪੂਰਥਲਾ, 20 ਮਈ (ਵਿ. ਪ੍ਰ.)- ਮਾਂ ਭੱਦਰਕਾਲੀ ਨੌਜਵਾਨ ਸਭਾ ਅੰਮਿ੍ਤ ਬਾਜ਼ਾਰ ਵੱਲੋਂ ਸਮਾਜ ਸੇਵਕ ਰਜੇਸ਼ ਸ਼ਰਮਾ ਦੇ ਸਹਿਯੋਗ ਨਾਲ ਮਾਤਾ ਭੱਦਰਕਾਲੀ ਜੀ ਦੇ 70ਵੇਂ ਇਤਿਹਾਸਕ ਮੇਲੇ ਦੇ ਸਬੰਧ ਵਿਚ ਤਿਆਰ ਕੀਤੇ ਗਏ ਕਲੰਡਰ ਨੂੰ ਜਾਰੀ ਕਰਨ ਦੀ ਰਸਮ ਐਸ.ਪੀ.ਡੀ. ਪਦਮਸ੍ਰੀ ...

ਪੂਰੀ ਖ਼ਬਰ »

ਸਰਕਾਰ ਵੱਲੋਂ ਕਰਵਾਏ ਪਾਣੀ ਦੇ ਬੋਰ 'ਚ ਮੋਟਰ ਲਗਾਉਣ ਤੋਂ ਰੋਕਣ ਦੇ ਲਗਾਏ ਦੋਸ਼ ਬੇਬੁਨਿਆਦ- ਭਾਗ ਮੱਲ

ਫਗਵਾੜਾ, 20 ਮਈ (ਤਰਨਜੀਤ ਸਿੰਘ ਕਿੰਨੜਾ)- ਡਾ: ਬੀ.ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ ਮੁਹੱਲਾ ਕੌਲਸਰ ਫਗਵਾੜਾ ਵਿਖੇ ਇਕ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਭਾਗ ਮੱਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਡਾ: ਬੀ.ਆਰ. ਅੰਬੇਡਕਰ ਪਾਰਕ ਅਤੇ ਭਵਨ ਵਿਖੇ ਸਰਕਾਰ ਵੱਲੋਂ ਕਰਵਾਏ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਡਾਕਟਰਾਂ ਵੱਲੋਂ ਹਦੀਆਬਾਦ ਸਕੂਲ ਨੂੰ ਬੈਠਣ ਲਈ ਬੈਂਚ ਤੇ 50 ਹਜ਼ਾਰ ਰੁਪਏ ਦੀ ਰਾਸ਼ੀ ਭੇਟ

ਫਗਵਾੜਾ, 20 ਮਈ (ਅਸ਼ੋਕ ਕੁਮਾਰ ਵਾਲੀਆ)- ਪ੍ਰਵਾਸੀ ਭਾਰਤੀ ਡਾ: ਐਸ.ਪੀ., ਡਾ: ਵਿਸ਼ਵਾਸ ਤੇ ਡਾ: ਸੰਜੇ ਭਾਟੀਆ ਨੇ ਆਪਣੇ ਪਰਿਵਾਰਕ ਮੈਂਬਰਾਂ ਡਾ: ਸਮੀਕਸ਼ਾ, ਡਾ: ਸ਼ਿਵ ਪ੍ਰਤਾਪ, ਡਾ: ਪੁਨੀਤਾ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਹਦੀਆਬਾਦ ਨੂੰ ਬੱਚਿਆਂ ਦੇ ਬੈਠਣ ਲਈ ...

ਪੂਰੀ ਖ਼ਬਰ »

ਪੀਰ ਬਾਬਾ ਕਾਹਨੇ ਸ਼ਾਹ ਦੀ ਯਾਦ 'ਚ ਮੇਲਾ ਪਹਿਲੀ ਨੂੰ

ਸੁਭਾਨਪੁਰ, 20 ਮਈ (ਸਤਨਾਮ ਸਿੰਘ)- ਪਿੰਡ ਹਮੀਰਾ ਵਿਖੇ ਪੀਰ ਬਾਬਾ ਕਾਹਨੇ ਸ਼ਾਹ ਦੇ ਸਾਲਾਨਾ ਮੇਲੇ ਸਬੰਧੀ ਮੁੱਖ ਸੇਵਾਦਾਰ ਬਾਬਾ ਵਿਜੇ ਕੁਮਾਰ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਾਰਾਂ ਤੇ ਮੋਹਤਬਰ ਵਿਅਕਤੀਆਂ ਨੇ ਸਾਂਝੇ ਤੌਰ 'ਤੇ ਮੀਟਿੰਗ ਕੀਤੀ | ਇਸ ...

ਪੂਰੀ ਖ਼ਬਰ »

ਤੇਜ਼ ਹਨੇਰੀ ਝੱਖੜ ਕਾਰਨ ਜਨ-ਜੀਵਨ ਪ੍ਰਭਾਵਿਤ

ਢਿਲਵਾਂ, 20 ਮਈ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ)- ਬੀਤੀ ਰਾਤ ਆਈ ਤੇਜ਼ ਹਨੇਰੀ ਤੇ ਝੱਖੜ ਕਾਰਨ ਕਸਬਾ ਢਿਲਵਾਂ ਤੇ ਨਜ਼ਦੀਕੀ ਪਿੰਡਾਂ ਮਿਆਣੀ ਬਾਕਰਪੁਰ, ਧਾਲੀਵਾਲ ਬੇਟ ਦੇ ਸੜਕ ਕਿਨਾਰੇ ਲੱਗੇ ਦਰਖ਼ਤ ਪੁੱਟੇ ਗਏ, ਜਿਸ ਕਾਰਨ ਆਵਾਜਾਈ ਵਿਚ ਵੀ ਵਿਘਨ ਪਿਆ | ਢਿਲਵਾਂ ...

ਪੂਰੀ ਖ਼ਬਰ »

ਮਹਾਂਮੰਡਲੇਸ਼ਵਰ ਸੰਤ ਮੰਡਲ ਪੰਜਾਬ ਦੀ ਮੀਟਿੰਗ

ਖਲਵਾੜਾ, 20 ਮਈ (ਮਨਦੀਪ ਸਿੰਘ ਸੰਧੂ)- ਮਹਾਂਮੰਡਲੇਸ਼ਵਰ ਸੰਤ ਮੰਡਲ ਪੰਜਾਬ ਦੀ ਇਕ ਮੀਟਿੰਗ ਚੇਅਰਮੈਨ ਸੰਤ ਜਸਵੰਤ ਦਾਸ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਉਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲੇ੍ਹ ਵਿਚ ਦਲਿਤਾਂ ਉਪਰ ਹੋਏ ਅੱਤਿਆਚਾਰ ਦੀ ਘੋਰ ਨਿੰਦਾ ਕੀਤੀ ਗਈ ...

ਪੂਰੀ ਖ਼ਬਰ »

ਸੇਵਾ-ਮੁਕਤ ਕਰਮਚਾਰੀ ਭਲਾਈ ਜਥੇਬੰਦੀ ਨੇ ਬੂਟੇ ਲਗਾਏ

ਖਲਵਾੜਾ, 20 ਮਈ (ਮਨਦੀਪ ਸਿੰਘ ਸੰਧੂ)- ਸੇਵਾ ਮੁਕਤ ਕਰਮਚਾਰੀ ਭਲਾਈ ਜਥੇਬੰਦੀ ਪਿੰਡ ਖਲਵਾੜਾ ਵੱਲੋਂ ਸੰਸਥਾ ਦੇ ਨਵੇਂ ਚੁਣੇ ਪ੍ਰਧਾਨ ਹਰੀਪਾਲ ਦੀ ਅਗਵਾਈ 'ਚ ਸ਼ਮਸ਼ਾਨ ਘਾਟ ਵਿਚ ਪਿੱਪਲ, ਨਿੰਮ ਤੇ ਹੋਰ ਛਾਂਦਾਰ ਬੂਟੇ ਲਗਾਏ ਗਏ | ਇਸ ਤੋਂ ਇਲਾਵਾ ਸੰਸਥਾ ਵੱਲੋਂ ...

ਪੂਰੀ ਖ਼ਬਰ »

ਰਾਵਲਪਿੰਡੀ ਵਿਖੇ ਸਾਲਾਨਾ ਜੋੜ ਮੇਲਾ

ਖਲਵਾੜਾ, 20 ਮਈ (ਮਨਦੀਪ ਸਿੰਘ ਸੰਧੂ)- ਦਰਬਾਰ ਅਲੀ ਅਕਬਰ ਸ਼ਾਹ ਪਿੰਡ ਰਾਮਪੁਰ ਸੁੰਨੜਾ ਨਜ਼ਦੀਕ ਰਾਵਲਪਿੰਡੀ ਵਿਖੇ ਸਾਲਾਨਾ ਜੋੜ ਮੇਲਾ ਗ੍ਰਾਮ ਪੰਚਾਇਤ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਕਰਵਾਇਆ ਗਿਆ | ਸਵੇਰੇ ਝੰਡੇ, ਚਿਰਾਗ਼ ਤੇ ...

ਪੂਰੀ ਖ਼ਬਰ »

ਬਿਜਲੀ ਦੀ ਸਪਲਾਈ ਲਗਾਤਾਰ 8 ਘੰਟੇ ਦਿੱਤੀ ਜਾਵੇ- ਕਿਸਾਨ

ਤਲਵੰਡੀ ਚੌਧਰੀਆਂ, 20 ਮਈ (ਪਰਸਨ ਲਾਲ ਭੋਲਾ)- ਪਾਵਰਕਾਮ ਦੀ ਡਿਊਟੀ ਬਣਦੀ ਹੈ ਕਿ ਸਰਕਾਰ ਦੇ ਦਿੱਤੇ ਫ਼ੈਸਲੇ ਅਨੁਸਾਰ ਕਿਸਾਨਾਂ ਨੂੰ ਲਗਾਤਾਰ 8 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇ, ਤਾਂ ਜੋ ਮੱਕੀ, ਪੁਦੀਨੇ, ਖ਼ਰਬੂਜ਼ੇ ਤੇ ਹਦਵਾਣੇ ਦੀ ਫ਼ਸਲ ਸਹੀ ਝਾੜ ਦੇ ਸਕੇ | ਪਰ ...

ਪੂਰੀ ਖ਼ਬਰ »

ਜੱਦੀ ਜਠੇਰੇ ਕਲੇਰ ਦਾ ਜੋੜ ਮੇਲਾ ਅੱਜ

ਫਗਵਾੜਾ, 20 ਮਈ (ਤਰਨਜੀਤ ਸਿੰਘ ਕਿੰਨੜਾ)- ਜੱਦੀ ਜਠੇਰੇ ਕਲੇਰ ਦਾ 25ਵਾਂ ਜੋੜ ਮੇਲਾ 21 ਮਈ ਨੂੰ ਪਿੰਡ ਨੰਗਲ ਖੇੜਾ ਵਿਖੇ ਮਨਾਇਆ ਜਾ ਰਿਹਾ ਹੈ | ਕਮੇਟੀ ਪ੍ਰਧਾਨ ਮਾਸਟਰ ਜਗਦੀਸ਼ ਲਾਲ, ਡਾ: ਨਰਿੰਦਰ ਕੁਮਾਰ ਪੱਪੂ, ਸਤਨਾਮ ਸੱਤੀ ਤੇ ਦੇਸਰਾਜ ਨੇ ਦੱਸਿਆ ਕਿ ਸਵੇਰੇ 9 ਵਜੇ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਸਵੇਰੇ 11 ਵਜੇ ਸੱਭਿਆਚਾਰਕ ਸਟੇਜ ਸਜਾਈ ਜਾਵੇਗੀ, ਜਿਸ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਕਲਾਕਾਰ ਕੰਠ ਕਲੇਰ, ਕਲੇਰ ਸਿਸਟਰਜ਼, ਮੈਹਮੀ ਸੋਨੀਆ ਮੈਹਮੀ, ਅਮਰਜੀਤ ਅਮਰ, ਦੀਪ ਸਿੰਦਾ, ਰਾਣਾ ਕਲੇਰ ਆਦਿ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਹਾਜ਼ਰੀਨ ਦੀ ਵਾਹ-ਵਾਹੀ ਖੱਟਣਗੇ |


ਖ਼ਬਰ ਸ਼ੇਅਰ ਕਰੋ

ਪਾਸਟਰ ਸਾਹਿਬਾਨ ਦੇ ਨਾਂਅ ਨਾਲ ਸਿੰਘ, ਵਰਮਾ, ਸ਼ਰਮਾ ਲਗਾਉਣਾ ਗੈਰ ਵਾਜ਼ਬ- ਬਿਸ਼ਪ ਥਾਪਰ

ਕਪੂਰਥਲਾ, 20 ਮਈ (ਵਿਸ਼ੇਸ਼ ਪ੍ਰਤੀਨਿਧ)- ਮਸੀਹ ਭਾਈਚਾਰੇ ਦੀਆਂ ਸਮੱਸਿਆਵਾਂ ਤੋਂ ਇਲਾਵਾ ਹਾਲ ਹੀ ਵਿਚ ਸਿੰਘ ਸ਼ਬਦ ਨੂੰ ਲੈ ਕੇ ਉੱਠੇ ਵਿਵਾਦ ਦੇ ਸਬੰਧ ਵਿਚ ਯਿਸੂ ਭਵਨ ਕਪੂਰਥਲਾ ਵਿਚ ਬਿਸ਼ਪ ਐਮ.ਐਸ. ਥਾਪਰ ਦੀ ਅਗਵਾਈ ਵਿਚ ਪੰਜਾਬ ਦੇ ਬਿਸ਼ਪ ਤੇ ਪਾਸਟਰ ਸਾਹਿਬਾਨ ਦੀ ...

ਪੂਰੀ ਖ਼ਬਰ »

ਕਿਸਾਨੀ ਦੇ ਸੰਕਟ ਲਈ ਸਰਕਾਰਾਂ ਠੋਸ ਨੀਤੀ ਲਿਆਉਣ ਲਈ ਤਿਆਰ ਨਹੀਂ- ਪਨੂੰ

ਸੁਲਤਾਨਪੁਰ ਲੋਧੀ, 20 ਮਈ (ਸੋਨੀਆ)- ਪੰਜਾਬ ਵਿਚ ਕਿਸਾਨੀ ਦਾ ਸੰਕਟ ਹੋਰ ਗਹਿਰਾ ਹੋ ਰਿਹਾ ਹੈ, ਪ੍ਰੰਤੂ ਸਰਕਾਰਾਂ ਕੋਈ ਠੋਸ ਨੀਤੀ ਲਿਆਉਣ ਲਈ ਤਿਆਰ ਨਹੀਂ | ਇਹ ਸ਼ਬਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪਨੂੰ ਨੇ ਵੱਖ-ਵੱਖ ਪਿੰਡਾਂ ਵਿਚ ਕਿਸਾਨ ...

ਪੂਰੀ ਖ਼ਬਰ »

ਕਸਬਾ ਨਡਾਲਾ ਦੇ ਕੰਮਕਾਜ ਲਈ ਪ੍ਰਬੰਧਕ ਲਗਾਉਣ ਲਈ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ

ਕਪੂਰਥਲਾ, 20 ਮਈ (ਅ. ਬ.)- ਨਡਾਲਾ ਕਸਬੇ ਦੇ ਲੋਕਾਂ ਦੇ ਜ਼ਰੂਰੀ ਕੰਮਕਾਜ ਤੇ ਹੋਰ ਜ਼ਰੂਰੀ ਕੰਮਾਂ ਲਈ ਪ੍ਰਬੰਧਕ ਲਗਾਉਣ ਲਈ ਇਕ ਵਫ਼ਦ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮਿਲਿਆ | ਵਫ਼ਦ ਵਿਚ ਸ਼ਾਮਿਲ ਕੌਾਸਲਰ ਰਾਮ ਸਿੰਘ ਨਡਾਲਾ, ਕੌਾਸਲਰ ਸੰਜੀਵ ਜੋਸ਼ੀ, ਨੰਬਰਦਾਰ ਬਲਰਾਮ ...

ਪੂਰੀ ਖ਼ਬਰ »

ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਦੀ ਮੀਟਿੰਗ

ਕਾਲਾ ਸੰਘਿਆਂ, 20 ਮਈ (ਸੰਘਾ)- ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ ਯੂਨੀਅਨ ਦੀ ਮੀਟਿੰਗ ਸੂਬਾਈ ਆਗੂ ਸੰਜੀਵ ਕੋਂਡਲ ਦੀ ਪ੍ਰਧਾਨਗੀ ਹੇਠ ਵਿਚ ਹੋਈ, ਜਿਸ ਵਿਚ ਪੰਜਾਬ ਸਰਕਾਰ ਿਖ਼ਲਾਫ਼ ਯੂਨੀਅਨ ਵੱਲੋਂ ਰੱਜ ਕੇ ਭੜਾਸ ਕੱਢੀ ਗਈ, ਕਿਉਂਕਿ ਜੋ ਵਾਅਦੇ ਕੈਪਟਨ ਨੇ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਸਮੇਤ ਇਕ ਔਰਤ ਗਿ੍ਫ਼ਤਾਰ, ਦੂਸਰੀ ਫ਼ਰਾਰ

ਕਪੂਰਥਲਾ, 20 ਮਈ (ਸਡਾਨਾ)- ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਇਕ ਔਰਤ ਨੂੰ ਨਸ਼ੀਲੇ ਪਾਊਡਰ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਦਕਿ ਉਸ ਦੀ ਸਾਥਣ ਮੌਕੇ ਤੋਂ ਫ਼ਰਾਰ ਹੋਣ ਵਿਚ ਸਫਲ ਹੋ ਗਈ | ...

ਪੂਰੀ ਖ਼ਬਰ »

ਕਪੂਰਥਲਾ ਪੋ੍ਰਫੈਸ਼ਨਲ ਫ਼ੋਟੋਗਰਾਫ਼ਰ ਐਸੋਸੀਏਸ਼ਨ ਦੀ ਮੀਟਿੰਗ

ਕਪੂਰਥਲਾ, 20 ਮਈ (ਸਡਾਨਾ)- ਕਪੂਰਥਲਾ ਪ੍ਰੋਫੈਸ਼ਨਲ ਫ਼ੋਟੋਗਰਾਫ਼ਰ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਤਜਿੰਦਰਪਾਲ ਸਿੰਘ ਅਰੋੜਾ ਦੀ ਅਗਵਾਈ ਹੇਠ ਸਥਾਨਕ ਸਟੇਟ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਵਿਚ ਸੂਬਾ ਕਮੇਟੀ ਦੇ ਜਨਰਲ ਸਕੱਤਰ ਮੰਗਤ ਸਿੰਘ ਹਾਂਡਾ ਤੋਂ ਇਲਾਵਾ ...

ਪੂਰੀ ਖ਼ਬਰ »

ਸਿਵਲ ਹਸਪਤਾਲ ਦੇ ਮਹਿਲਾ ਵਾਰਡ 'ਚ ਲੱਗੀ ਅੱਗ

ਫਗਵਾੜਾ, 20 ਮਈ (ਵਿਸ਼ੇਸ਼ ਪ੍ਰਤੀਨਿਧ)- ਸਥਾਨਕ ਸਿਵਲ ਹਸਪਤਾਲ ਦੇ ਮਹਿਲਾ ਵਾਰਡ ਵਿਚ ਅਚਾਨਕ ਸ਼ਾਰਟ ਸਰਕਟ ਦੇ ਨਾਲ ਅਫਰਾ-ਤਫਰੀ ਮੱਚ ਗਈ, ਪਰ ਕਿਸੇ ਤਰ੍ਹਾਂ ਦਾ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ | ਜਾਣਕਾਰੀ ਦੇ ਅਨੁਸਾਰ ਸਿਵਲ ਹਸਪਤਾਲ ਦੇ ਮਹਿਲਾ ਵਾਰਡ ਵਿਚ ...

ਪੂਰੀ ਖ਼ਬਰ »

ਗੁਰੂ ਹਰਿਗੋਬਿੰਦ ਸਕੂਲ ਵਿਖੇ ਮਾਂ ਦਿਵਸ ਮਨਾਇਆ

ਨਡਾਲਾ, 20 ਮਈ (ਮਾਨ)- ਗੁਰੂ ਹਰਿਗੋਬਿੰਦ ਪਬਲਿਕ ਸਕੂਲ ਨਡਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਬੰਧੀ ਅਧਿਆਪਕਾਂ ਨੇ ਮਾਂ ਦੀ ਮਹਾਨਤਾ ਬਾਰੇ ਚਾਨਣਾ ਪਾਇਆ, ਤੇ ਬੱਚਿਆਂ ਨੂੰ ਸਿੱਖਿਆ ਦਿੱਤੀ ਕਿ ਉਹ ਖ਼ਾਸ ਤੌਰ 'ਤੇ ...

ਪੂਰੀ ਖ਼ਬਰ »

ਡਿਵਾਇਨ ਸਕੂਲ ਵਿਖੇ ਮਾਂ ਦਿਵਸ ਮਨਾਇਆ

ਫਗਵਾੜਾ, 20 ਮਈ (ਤਰਨਜੀਤ ਸਿੰਘ ਕਿੰਨੜਾ)- ਡਿਵਾਇਨ ਪਬਲਿਕ ਸਕੂਲ ਵਿਖੇ ਮਾਂ ਦਿਵਸ ਦੇ ਸਬੰਧ ਵਿਚ ਇਕ ਸਮਾਗਮ ਸਕੂਲ ਚੇਅਰਮੈਨ ਪੰਕਜ ਕਪੂਰ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਦੇਖਰੇਖ ਹੇਠ ਗੀਤ-ਸੰਗੀਤ ਤੇ ਨਾਚ ਦੇ ਪ੍ਰੋਗਰਾਮ ...

ਪੂਰੀ ਖ਼ਬਰ »

ਡਾਲਾ ਵਿਖੇ ਸਾਲਾਨਾ ਕ੍ਰਿਕਟ ਟੂਰਨਾਮੈਂਟ ਸ਼ੁਰੂ

ਨਡਾਲਾ, 20 ਮਈ (ਮਾਨ)- ਗੁਰੂ ਤੇਗ਼ ਬਹਾਦਰ ਸਪੋਰਟਸ ਕਲੱਬ ਡਾਲਾ ਵੱਲੋਂ ਕਰਵਾਏ ਜਾ ਰਹੇ 10ਵੇਂ ਸਾਲਾਨਾ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕਲੱਬ ਪ੍ਰਧਾਨ ਤੇ ਪਾਵਰ ਲਿਫ਼ਟਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਡਾਲਾ ਨੇ ਕੀਤਾ | ਉਨ੍ਹਾਂ ਕਿਹਾ ਕਿ ਖੇਡਾਂ ...

ਪੂਰੀ ਖ਼ਬਰ »

ਨਡਾਲਾ ਵਾਸੀ ਜਗਜੀਤ ਸਿੰਘ ਭੁਗਤਾਨਾ ਬਣੇ ਐਸ. ਐਸ. ਪੀ. ਵਿਜੀਲੈਂਸ

ਨਡਾਲਾ, 20 ਮਈ (ਮਾਨ)- ਪੰਜਾਬ ਸਰਕਾਰ ਨੇ ਨਡਾਲਾ ਵਾਸੀ ਜਗਜੀਤ ਸਿੰਘ ਭੁਗਤਾਨਾ ਨੂੰ ਐਸ.ਐਸ.ਪੀ. ਵਿਜੀਲੈਂਸ ਬਠਿੰਡਾ ਜ਼ੋਨ ਨਿਯੁਕਤ ਕੀਤਾ ਹੈ | ਜਗਜੀਤ ਸਿੰਘ ਭੁਗਤਾਨਾ ਪੁਲਿਸ ਵਿਭਾਗ ਵਿਚ ਬਤੌਰ ਏ.ਐਸ.ਆਈ. ਭਰਤੀ ਹੋਏ ਤੇ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਆਪਣੀ ਕਾਬਲੀਅਤ ...

ਪੂਰੀ ਖ਼ਬਰ »

ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਕੱਟੇ ਚਲਾਨ

ਕਪੂਰਥਲਾ, 20 ਮਈ (ਸਡਾਨਾ)- ਸਿਵਲ ਸਰਜਨ ਡਾ: ਹਰਪ੍ਰੀਤ ਸਿੰਘ ਦੇ ਨਿਰਦੇਸ਼ਾਂ ਤਹਿਤ ਐਸ.ਐਮ.ਓ. ਕਾਲਾ ਸੰਘਿਆਂ ਡਾ: ਸੀਮਾ ਦੀ ਅਗਵਾਈ ਹੇਠ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ ਵੱਲੋਂ ਬਰਿੰਦਪੁਰ ਤੇ ਸ਼ੇਖੂਪੁਰ ਵਿਖੇ ਚਾਰ ਵਿਅਕਤੀਆਂ ਦੇ ਤੰਬਾਕੂਨੋਸ਼ੀ ਤਹਿਤ ...

ਪੂਰੀ ਖ਼ਬਰ »

ਪਿੰਡ ਖੈੜਾ ਬੇਟ ਵਿਖੇ ਸੱਭਿਆਚਾਰਕ ਮੇਲਾ ਅੱਜ

ਭੰਡਾਲ ਬੇਟ, 20 ਮਈ (ਜਾਤੀਕੇ)- ਪੀਰ ਬਾਬਾ ਸਖੀ ਸੁਲਤਾਨ ਦੀ ਯਾਦ ਨੂੰ ਸਮਰਪਿਤ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਪ੍ਰਬੰਧਕ ਬੱਬੂ ਖੈੜਾ ਦੀ ਅਗਵਾਈ ਹੇਠ 21 ਮਈ ਨੂੰ ਪਿੰਡ ਖੈੜਾ ਬੇਟ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ ਮੁੱਖ ਮਹਿਮਾਨ ...

ਪੂਰੀ ਖ਼ਬਰ »

ਗੁਰਨਾਮ ਸਿੰਘ ਕਾਦੂਪੁਰ ਨੂੰ ਸਦਮਾ, ਚਚੇਰੇ ਭਰਾ ਦਾ ਦਿਹਾਂਤ

ਕਪੂਰਥਲਾ, 20 ਮਈ (ਵਿ. ਪ੍ਰ.)- ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਸੀਨੀਅਰ ਆਗੂ ਤੇ ਸਾਬਕਾ ਸਰਪੰਚ ਗੁਰਨਾਮ ਸਿੰਘ ਕਾਦੂਪੁਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਚਚੇਰੇ ਭਰਾ ਜਸਪਾਲ ਸਿੰਘ (56) ਦਾ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ | ਜਸਪਾਲ ਸਿੰਘ ਦੇ ...

ਪੂਰੀ ਖ਼ਬਰ »

ਰਿੰਕੂ ਨੇ ਬੱਚਿਆਂ ਕੋਲੋਂ ਟਿਊਬਵੈੱਲ ਦਾ ਉਦਘਾਟਨ ਕਰਵਾਇਆ

ਜਲੰਧਰ, 20 ਮਈ (ਸ਼ਿਵ)- ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਦੀ ਅਗਵਾਈ 'ਚ ਕੋਟ ਸਦੀਕ ਕਾਲਾ ਸੰਘਿਆਂ ਰੋਡ 'ਤੇ ਬਣੇ ਸਰਕਾਰੀ ਸਕੂਲ 'ਚ ਨਵੇਂ ਟਿਊਬਵੈੱਲ ਦਾ ਉਦਘਾਟਨ ਬੱਚਿਆਂ ਕੋਲੋਂ ਕਰਵਾਇਆ ਗਿਆ | 17 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਟਿਊਬਵੈੱਲ ਨਾਲ ਕੋਟ ਸਦੀਕ ਦੇ ...

ਪੂਰੀ ਖ਼ਬਰ »

ਵਿਧਾਇਕ ਬੇਰੀ ਵੱਲੋਂ ਆਧਾਰ ਕਾਰਡ ਬਣਾਉਣ ਦੇ ਕੇਂਦਰ ਦਾ ਉਦਘਾਟਨ

ਜਲੰਧਰ ਛਾਉਣੀ, 20 ਮਈ (ਪਵਨ ਖਰਬੰਦਾ)-ਲੋਕ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਤੇ ਜੇਕਰ ਉਨ੍ਹਾਂ ਨੂੰ ਇਹ ਸਹੂਲਤਾਂ ਲੈਣ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸਿੱਧੇ ...

ਪੂਰੀ ਖ਼ਬਰ »

ਕੈਂਬਰਿਜ ਦੇ ਵਿਦਿਆਰਥੀਆਂ ਦਾ ਆਈ. ਜੀ. ਐੱਸ. ਈ. 'ਚ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 20 ਮਈ (ਰਣਜੀਤ ਸਿੰਘ ਸੋਢੀ)-ਕੈਂਬਰਿਜ ਫਾਉਂਡੇਸ਼ਨ ਸਕੂਲ 'ਚ ਕੈਂਬਰਿਜ ਦੇ 12 ਵਿਦਿਆਰਥੀਆਂ ਨੇ ਆਈ.ਜੀ .ਸੀ .ਐੱਸ .ਈ (ਇੰਟਰਨੈਸ਼ਨਲ ਜਰਨਲ ਸਰਟੀਫਿਕੇਟ ਆਫ਼ ਸਕੈਂਡਰੀ ਐਜੂਕੇਸ਼ਨ) ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਰਿਹਾ¢ ਜਿਸ 'ਚ ਸਾਰੇ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਐੈਮ. ਪੀ. ਦੇ ਨਿਰਦੇਸ਼ ਤੋਂ ਬਾਅਦ ਸਕੂਲ ਬਾਹਰੋਂ ਚੁੱਕਿਆ ਗਿਆ ਡੰਪ

ਜਲੰਧਰ, 20 ਮਈ (ਸ਼ਿਵ)- ਬਸਤੀ ਨੌਾ ਸਾਈਾ ਦਾਸ ਸਕੂਲ ਦੇ ਬਾਹਰ ਲਗਾਏ ਗਏ ਕੂੜੇ ਦਾ ਡੰਪ ਨਿਗਮ ਪ੍ਰਸ਼ਾਸਨ ਨੇ ਲੋਕ-ਸਭਾ ਵਿਚ ਕਾਂਗਰਸ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਨਿਰਦੇਸ਼ ਤੋਂ ਬਾਅਦ ਚੁੱਕ ਲਿਆ ਤੇ ਉੱਥੇ ਸਫ਼ਾਈ ਕਰਵਾ ਦਿੱਤੀ | ਬੀਤੇ ਦਿਨੀਂ ਬਸਤੀ ਨੌਾ ਦੇ ਖੇਡ ...

ਪੂਰੀ ਖ਼ਬਰ »

ਰਿੰਕੂ ਨੇ ਨਹਿਰ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ

ਜਲੰਧਰ, 20 ਮਈ (ਸ਼ਿਵ)-ਬਸਤੀ ਬਾਵਾ ਖੇਲ੍ਹ ਕੋਲ ਲੰਘਦੀ ਨਹਿਰ ਵਿਚ ਵਿਧਾਇਕ ਸੁਸ਼ੀਲ ਰਿੰਕੂ ਨੇ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ | ਰਿੰਕੂ ਨੇ ਦੱਸਿਆ ਕਿ ਸਾਢੇ 9 ਕਿੱਲੋਮੀਟਰ ਦੇ ਕਰੀਬ ਨਹਿਰ ਦਾ ਜ਼ਿਆਦਾਤਰ ਹਿੱਸਾ ਸ਼ਹਿਰੀ ਆਬਾਦੀ ਵਿਚੋਂ ਲੰਘਦਾ ਹੈ ਤੇ ...

ਪੂਰੀ ਖ਼ਬਰ »

ਮੱਛੀ ਮਾਰਕੀਟ ਵਿਚ ਸੀਵਰ ਦਾ ਕੰਮ ਤੇਜ਼ੀ ਨਾਲ ਪੂਰਾ ਕਰਨ ਦੀ ਹਦਾਇਤ

ਜਲੰਧਰ, 20 ਮਈ (ਸ਼ਿਵ)-ਕਪੂਰਥਲਾ ਰੋਡ ਮੱਛੀ ਮਾਰਕੀਟ ਦਾ ਦੌਰਾ ਕਰਕੇ ਵਿਧਾਇਕ ਸੁਸ਼ੀਲ ਰਿੰਕੂ ਨੇ ਚੱਲ ਰਹੇ ਸੀਵਰ ਦੇ ਕੰਮ ਨੂੰ ਜਲਦੀ ਪੂਰਾ ਕਰਨ ਲਈ ਕਿਹਾ ਹੈ | ਉਨਾਂ ਨੇ ਸੀਵਰੇਜ ਬੋਰਡ ਦੇ ਸੱਦੇ ਗਏ ਅਧਿਕਾਰੀਆਂ ਤੋਂ ਕੰਮ ਦੀ ਜਾਣਕਾਰੀ ਲੈਣ ਤੋਂ ਬਾਅਦ ਕਿਹਾ ਕਿ ਕੰਮ ...

ਪੂਰੀ ਖ਼ਬਰ »

ਵਿਧਾਇਕ ਰਿੰਕੂ ਇਲਾਕੇ ਦੇ ਵਿਕਾਸ ਵੱਲ ਧਿਆਨ ਦੇਣ-ਪ੍ਰੀਤਮ ਸਿੰਘ

ਜਲੰਧਰ, 20 ਮਈ (ਮਦਨ ਭਾਰਦਵਾਜ)- ਕੌਾਸਲਰ ਪ੍ਰੀਤਮ ਸਿੰਘ ਨੇ ਵਿਧਾਇਕ ਰਿੰਕੂ ਨੂੰ ਕਿਹਾ ਹੈ ਕਿ ਉਹ ਨਹਿਰ ਦੀ ਸਫ਼ਾਈ ਦਾ ਡਰਾਮਾ ਨਾ ਕਰਕੇ ਇਲਾਕੇ ਦੇ ਵਿਕਾਸ ਕੰਮਾਂ ਵੱਲ ਧਿਆਨ ਦੇਣ | ਇੱਥੇ ਜਾਰੀ ਇਕ ਬਿਆਨ ਵਿਚ ਉਕਤ ਦੋਸ਼ ਲਾਉਂਦੇ ਹੋਏ ਵਾਰਡ ਨੰ: 43 ਦੇ ਅਕਾਲੀ ਦਲ ਦੇ ...

ਪੂਰੀ ਖ਼ਬਰ »

ਇਸਾਈ ਧਰਮ ਵਿਚ ਦੋਗਲੇ ਲੋਕਾਂ ਲਈ ਕੋਈ ਥਾਂ ਨਹੀਂ-ਆਗੂ

ਜਲੰਧਰ, 20 ਮਈ (ਪਿ੍ਤਪਾਲ ਸਿੰਘ)-ਬੇਸ਼ੱਕ ਭਾਰਤ ਦੇ ਸੰਵਿਧਾਨ ਦੀ ਧਾਰਾ 25 ਵਿਚ ਹਰ ਇਨਸਾਨ ਨੂੰ ਧਾਰਮਿਕ ਆਜ਼ਾਦੀ ਦਾ ਹੱਕ ਹੈ ਤੇ ਉਹ ਕਿਸੇ ਵੀ ਧਰਮ ਨੂੰ ਬੇਝਿਜਕ ਹੋ ਕੇ ਮੰਨ ਸਕਦਾ ਹੈ, ਪਰ ਉਸ ਧਰਮ ਨੂੰ ਉਸ ਦੀਆਂ ਵਿਧੀਆਂ ਤੇ ਸਿਸਟਮ ਦੇ ਮੁਤਾਬਿਕ ਹੀ ਮੰਨਣਾ ਪਵੇਗਾ | ਪਰ ...

ਪੂਰੀ ਖ਼ਬਰ »

ਪੁਲਿਸ ਨੇ ਓਵਰ ਲੋਡ ਸਕੂਲੀ ਬੱਸਾਂ ਤੇ ਆਟੋਆਂ ਦੇ ਕੀਤੇ ਚਲਾਨ

ਜਲੰਧਰ, 20 ਮਈ (ਐੱਮ. ਐੱਸ. ਲੋਹੀਆ)-ਟ੍ਰੈਫਿਕ ਪੁਲਿਸ ਨੇ ਅੱਜ ਦੁਪਹਿਰ ਸਮੇਂ ਸ਼ਹਿਰ ਦੇ ਵੱਖ-ਵੱਖ ਚੌਾਕਾਂ 'ਚ ਕਾਰਵਾਈ ਕਰਦੇ ਹੋਏ ਓਵਰ ਲੋਡ ਸਕੂਲੀ ਬੱਸਾਂ ਤੇ ਆਟੋ ਚਲਕਾਂ ਦੇ ਚਲਾਨ ਕੱਟੇ ਹਨ | ਏ. ਸੀ. ਪੀ. (ਟ੍ਰੈਫਿਕ) ਹਰਵਿੰਦਰ ਸਿੰਘ ਭੱਲਾ ਦੀ ਨਿਗਰਾਨੀ ਹੇਠ ਹੋਈ ਇਸ ...

ਪੂਰੀ ਖ਼ਬਰ »

ਨਿਗਮ ਚੋਣਾਂ 'ਚ ਕਾਂਗਰਸ ਯੋਗ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰੇਗੀ-ਆਹਲੂਵਾਲੀਆ

ਜਲੰਧਰ, 20 ਮਈ (ਮਦਨ ਭਾਰਦਵਾਜ)-ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਆਉਂਦੀਆਂ ਨਗਰ ਨਿਗਮ ਚੋਣਾਂ 'ਚ ਯੋਗ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰੇਗੀ ਤੇ ਪਾਰਟੀ ਸਰਵੇਖਣ ਦੇ ਅਨੁਸਾਰ ਟਿਕਟਾਂ ਦਿੱਤੀਆਂ ਜਾਣਗੀਆਂ | ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX