ਤਾਜਾ ਖ਼ਬਰਾਂ


ਕਪਿਲ ਦੇ ਵਿਆਹ 'ਚ ਪੁੱਜੇ ਨਿਰਦੇਸ਼ਕ ਅੱਬਾਸ ਮਸਤਾਨ
. . .  1 day ago
ਜਲੰਧਰ : ਕਪਿਲ ਦੇ ਵਿਆਹ 'ਚ ਨਵਜੋਤ ਸਿੰਘ ਸਿੱਧੂ ਵੀ ਪੁੱਜੇ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੇ ਵਿਆਹ ਦੀਆਂ ਤਸਵੀਰਾਂ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੀ ਸ਼ਾਦੀ 'ਚ ਪੁੱਜੀ ਪੱਛਮੀ ਬੰਗਾਲ ਦੀ ਸੀ ਐਮ ਮਮਤਾ ਬੈਨਰਜੀ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੀ ਸ਼ਾਦੀ 'ਚ ਪੁੱਜੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਹਾਕੀ ਵਿਸ਼ਵ ਕੱਪ ਦੇ ਕੁਆਰਟ ਫਾਈਨਲ 'ਚ ਇੰਗਲੈਂਡ ਨੇ ਅਰਜਨਟੀਨਾ ਅਤੇ ਆਸਟ੍ਰੇਲੀਆ ਨੇ ਫਰਾਂਸ ਨੂੰ ਹਰਾਇਆ
. . .  1 day ago
ਗੰਨੇ ਦੇ ਖੇਤ 'ਚੋਂ ਮਿਲੀ ਮਾਂ ਅਤੇ ਬੱਚੀ ਦੀ ਲਾਸ਼
. . .  1 day ago
ਆਦਮਪੁਰ, 12 ਦਸੰਬਰ - ਨਾਲ ਲੱਗਦੇ ਪਿੰਡ ਸ਼ਾਹਪੁਰ ਨੇੜੇ ਗੰਨੇ ਦੇ ਖੇਤ 'ਚੋਂ ਮਾਂ ਅਤੇ ਉਸ ਦੀ 2 ਕੁ ਸਾਲਾਂ ਬੱਚੀ ਦੀ ਸ਼ੱਕੀ ਹਾਲਾਤਾਂ 'ਚ ਲਾਸ਼ ਮਿਲੀ ਹੈ। ਇਸ ਦਾ ਪਤਾ ਚੱਲਦਿਆ...
ਕਪਿਲ ਸ਼ਰਮਾ ਬਰਾਤ ਲੈ ਕੇ ਪਹੁੰਚੇ ਕਲੱਬ ਕਬਾਨਾ
. . .  1 day ago
ਜਲੰਧਰ, 12 ਦਸੰਬਰ (ਜਸਪਾਲ) - ਕਾਮੇਡੀ ਕਿੰਗ ਕਪਿਲ ਸ਼ਰਮਾ ਗਿੰਨੀ ਨਾਲ ਵਿਆਹ ਕਰਵਾਉਣ ਲਈ ਬੈਂਡ ਬਾਜਿਆ ਨਾਲ ਬਰਾਤ ਲੈ ਕੇ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ...
ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਪਹੁੰਚੀਆਂ ਕਈ ਪ੍ਰਮੁੱਖ ਹਸਤੀਆਂ
. . .  1 day ago
ਮੁੰਬਈ, 12 ਦਸੰਬਰ - ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਸ਼ਾਮਲ ਹੋਣ ਲਈ ਐਸ਼ਵਰਿਆ ਰਾਏ ਬਚਨ ਅਤੇ ਅਭਿਸ਼ੇਕ ਬਚਨ ਆਪਣੀ ਬੇਟੀ ਅਰਾਧਿਆ ਨਾਲ, ਪ੍ਰਿਅੰਕਾ ਚੋਪੜਾ...
ਦਿੱਲੀ : ਫ਼ਰਨੀਚਰ ਬਾਜ਼ਾਰ ਨੂੰ ਲੱਗੀ ਅੱਗ ਉੱਪਰ ਪਾਇਆ ਗਿਆ ਕਾਬੂ
. . .  1 day ago
ਨਵੀਂ ਦਿੱਲੀ, 12 ਦਸੰਬਰ - ਦਿੱਲੀ ਦੇ ਕੀਰਤੀ ਨਗਰ ਵਿਖੇ ਫ਼ਰਨੀਚਰ ਬਾਜਾਰ ਨੂੰ ਲੱਗੀ ਉੱਪਰ ਉੱਪਰ ਅੱਗ ਬੁਝਾਊ ਦਸਤੇ ਦੀਆਂ 20 ਗੱਡੀਆਂ ਦੀ ਮਦਦ ਨਾਲ ਕਾਬੂ ਪਾ ਲਿਆ...
ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਪਹੁੰਚੇ ਪ੍ਰਣਬ ਮੁਖਰਜੀ
. . .  1 day ago
ਮੁੰਬਈ, 12 ਦਸੰਬਰ - ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਸ਼ਾਮਲ ਹੋਣ ਲਈ ਸਾਬਕਾ ਮੁੱਖ ਮੰਤਰੀ ਪ੍ਰਣਬ ਮੁਖਰਜੀ ਐਂਟੀਲੀਆ ਪਹੁੰਚ ਗਏ...
ਭੋਪਾਲ : ਵਿਧਾਇਕਾਂ ਦੀ ਮੀਟਿੰਗ 'ਚ ਇੱਕ ਲਾਈਨ ਦਾ ਪ੍ਰਸਤਾਵ ਪਾਸ
. . .  1 day ago
ਭੋਪਾਲ, 12 ਦਸੰਬਰ - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਲੈ ਕੇ ਕਾਂਗਰਸੀ ਵਿਧਾਇਕ ਪਾਰਟੀ ਦੀ ਮੀਟਿੰਗ ਦੌਰਾਨ ਇੱਕ ਲਾਈਨ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਮੁੱਖ ਮੰਤਰੀ...
ਪੰਥਕ ਆਗੂਆਂ 'ਚ ਕੋਈ ਦਰਾੜ ਨਹੀਂ, 20 ਦਸੰਬਰ ਨੂੰ ਹੋਵੇਗਾ ਅਗਲੇ ਸੰਘਰਸ਼ ਦਾ ਐਲਾਨ - ਭਾਈ ਮੰਡ
. . .  1 day ago
ਫ਼ਿਰੋਜ਼ਪੁਰ 12 ਦਸੰਬਰ (ਜਸਵਿੰਦਰ ਸਿੰਘ ਸੰਧੂ) - ਬਰਗਾੜੀ ਮੋਰਚੇ ਨੂੰ ਸਫਲ ਦੱਸਦਿਆਂ ਸਰਬੱਤ ਖ਼ਾਲਸਾ ਵੱਲੋਂ ਐਲਾਨੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਮੋਰਚੇ ਦੀ ਸਮਾਪਤੀ ਸਮੇਂ ਕੁੱਝ ਵੀ ਗਲਤ ਨਹੀਂ ....
ਸਿਮੋਨਾ ਚੱਕਰਵਰਤੀ ਅਤੇ ਕ੍ਰਿਸ਼ਨਾ ਅਭਿਸ਼ੇਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 12 ਦਸੰਬਰ (ਸੁਰਿੰਦਰ ਪਾਲ ਸਿੰਘ)- ਕਾਮੇਡੀ ਕਿੰਗ ਕਪਿਲ ਸ਼ਰਮਾ ਅੱਜ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਦੇ ਵਿਆਹ 'ਚ ਸ਼ਾਮਲ ਹੋਣ ਆਏ ਸਿਮੋਨਾ ਚੱਕਰਵਰਤੀ, ਕ੍ਰਿਸ਼ਨਾ ਅਭਿਸ਼ੇਕ ਅਤੇ ਰਾਜੀਵ ਠਾਕੁਰ ਸ੍ਰੀ ਹਰਿਮੰਦਰ ਸਾਹਿਬ.....
ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਲੇ ਤਿੱਤਰ ਦਾ ਦਿੱਤਾ ਤੋਹਫ਼ਾ
. . .  1 day ago
ਚੰਡੀਗੜ੍ਹ, 12 ਦਸੰਬਰ- ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕਾਲੇ ਤਿੱਤਰ ਦੀ ਮੂਰਤ ਦਾ ਤੋਹਫ਼ਾ ਭੇਟ ਕੀਤਾ। ਜਾਣਕਾਰੀ ਲਈ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਇਸ ....
ਦਿੱਲੀ ਦੇ ਫ਼ਰਨੀਚਰ ਬਾਜ਼ਾਰ 'ਚ ਲੱਗੀ ਅੱਗ
. . .  1 day ago
ਸ਼ਕਤੀਕਾਂਤਾ ਦਾਸ ਨੇ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਸੰਭਾਲਿਆ ਕਾਰਜਭਾਰ
. . .  1 day ago
ਮੱਧ ਪ੍ਰੇਦਸ਼ 'ਚ ਮੁੱਖ ਮੰਤਰੀ ਬਣ ਕੇ ਨਹੀਂ ਸਗੋਂ ਪਰਿਵਾਰ ਦਾ ਮੈਂਬਰ ਬਣ ਕੇ ਚਲਾਈ ਸਰਕਾਰ - ਸ਼ਿਵਰਾਜ
. . .  1 day ago
ਭਾਰਤ ਨੇ ਪਾਕਿਸਤਾਨ ਨੂੰ ਮਕਬੂਜ਼ਾ ਕਸ਼ਮੀਰ ਵਾਪਸ ਕਰਨ ਲਈ ਕਿਹਾ
. . .  1 day ago
ਵਿਆਹ ਤੋਂ ਪਹਿਲਾਂ ਖ਼ੂਬਸੂਰਤ ਅੰਦਾਜ਼ 'ਚ ਨਜ਼ਰ ਆਈ ਗਿੰਨੀ ਚਤਰਥ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 3 ਹਾੜ ਸੰਮਤ 549
ਵਿਚਾਰ ਪ੍ਰਵਾਹ: ਲੋਕਪੱਖੀ ਸੱਤਾ ਦੇ ਕੰਮ ਵਿਚ ਜੁਟੇ ਰਹਿਣਾ ਹੀ ਨਿਆਂ ਹੈ। -ਡਿਜ਼ਰਾਈਲੀ

ਫ਼ਿਲਮ ਅੰਕ

ਜੈਕਲਿਨ ਫਰਨਾਂਡਿਜ਼

ਰਾਜ ਭਾਗ ਕਾਇਮ

ਜੈਕਲਿਨ 'ਏ ਜੈਂਟਲਮੈਨ' ਤੋਂ ਇਲਾਵਾ 'ਜੁੜਵਾਂ-2' ਵਿਚ ਵੀ ਹੈ। ਦੋ ਵੱਡੀਆਂ ਫ਼ਿਲਮਾਂ ਤੇ ਤੀਸਰੀ ਸਲਮਾਨ ਦੀ ਮਿਲ ਗਈ ਤਾਂ ਜੈਕਲਿਨ ਫਿਰ ਅਗਲੇ ਦੋ ਸਾਲ ਤੱਕ ਇਥੇ ਆਪਣਾ ਰਾਜ ਕਾਇਮ ਰੱਖੇਗੀ। ਜੈਕੀ ਯੋਗਾ ਨੂੰ ਖਾਸ ਅਹਿਮੀਅਤ ਦਿੰਦੀ ਹੈ। ਨਾ ਸਿਰਫ਼ ਤਾਪਸੀ ਪੰਨੂੰ ਸਗੋਂ ਉਸ ...

ਪੂਰੀ ਖ਼ਬਰ »

ਫਰਹਾਨ ਅਖ਼ਤਰ

ਨਵੇਂ ਵਿਆਹਿਆਂ ਲਈ ਬਣੂੰ ਫ਼ਿਲਮ

ਜੇਕਰ ਸਲਮਾਨ ਖ਼ਾਨ ਆਪਣੇ ਪਿਤਾ ਦਾ ਨਾਂਅ ਉੱਚਾ ਕਰ ਸਕਦਾ ਹੈ ਤਾਂ ਸਲਮਾਨ ਦੇ ਪਿਤਾ ਦੇ ਭਰਾਵਾਂ ਜਿਹੇ ਭਾਈਵਾਲ ਜਾਵੇਦ ਦਾ ਮੁੰਡਾ ਫਰਹਾਨ ਅਖ਼ਤਰ ਵੀ ਦੋ ਕਦਮ ਅਗਾਂਹ ਹੀ ਜਾਂਦਾ ਹੈ, ਪਿਛਾਂਹ ਨਹੀਂ। ਫਰਹਾਨ ਤਾਂ ਰਾਤ ਸੁੱਤਾ ਪਿਆ ਵੀ ਕੁਝ ਨਵਾਂ ਫ਼ਿਲਮੀ ਦੁਨੀਆ 'ਚ ਕਰਨ ਲਈ ...

ਪੂਰੀ ਖ਼ਬਰ »

ਗੌਹਰ ਖ਼ਾਨ

ਕੰਡਿਆਂ ਨਾਲ ਦੋਸਤੀ

ਸਾਧਾਰਨ ਪਰਿਵਾਰ ਦੀ ਬੇਟੀ ਹੋ ਕੇ ਗੌਹਰ ਖ਼ਾਨ ਨੇ ਜਿਸ ਥਾਂ ਨੂੰ ਹੱਥ ਪਾਇਆ ਜਨੂੰਨ, ਲਗਨ ਤੇ ਮਿਹਨਤ ਸਦਕਾ ਉਸ ਥਾਂ ਦੀ ਇਕ ਤਰ੍ਹਾਂ ਨਾਲ ਉਹ ਮਾਲਕਣ ਬਣੀ ਹੈ। ਆਪਣੇ-ਆਪ ਨੂੰ ਸਮਰਪਿਤ ਕੀਤਾ ਨਾਚ ਪ੍ਰਤੀ ਤੇ ਇਸ ਨਾਚ ਨੇ ਵੀ ਉਸ ਨੂੰ ਪਾਰ ਲਾਇਆ ਹੈ। ਗੌਹਰ ਨੂੰ 'ਬਿਗ ਬੌਸ' ...

ਪੂਰੀ ਖ਼ਬਰ »

ਨਿਮਰਤ ਕੌਰ

ਬਹਾਦਰ ਫ਼ੌਜਣ

ਪਤਾ ਨਹੀਂ ਕਿਸ ਖਤਾ ਦੀ ਸਜ਼ਾ ਰੱਬ ਨੇ ਦਿੱਤੀ ਕਿ ਮਾਸੂਮ ਅੱਖਾਂ ਵਿਚ ਜਦ ਕੁਆਰੇ ਸੁਪਨੇ ਤੈਰਨ ਦਾ ਸਮਾਂ ਸੀ ਤਦ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ ਤੇ ਮਾਸੂਮ ਨਿਮਰਤ ਕੌਰ ਪੱਥਰ ਦਿਲ ਹੋ ਗਈ। ਦੇਸ਼ ਹਿਤ ਸ਼ਹਾਦਤ ਦੇਣ ਵਾਲੇ ਆਪਣੇ ਸਵਰਗੀ ਪਿਤਾ ਨੂੰ ਹੀ ਅੱਜ ਨਿਮਰਤ ਹਰ ...

ਪੂਰੀ ਖ਼ਬਰ »

'ਕੈਨੇਡਾ ਦੇ ਰੱਖਿਆ ਮੰਤਰੀ ਮੇਰੇ ਸੁਪਰ ਹੀਰੋ ਹਨ'-ਦਿਲਜੀਤ ਦੋਸਾਂਝ

ਗਾਇਕ ਤੇ ਨਾਇਕ ਬਣੇ ਦਿਲਜੀਤ ਦੋਸਾਂਝ ਅੱਜ ਜਿੱਥੇ ਹਿੰਦੀ ਫ਼ਿਲਮਾਂ ਵਿਚ ਰੁੱਝੇ ਹੋਏ ਹਨ, ਉਥੇ ਪੰਜਾਬੀ ਫ਼ਿਲਮਾਂ ਨਾਲ ਵੀ ਉਨ੍ਹਾਂ ਨੇ ਆਪਣਾ ਸਬੰਧ ਕਾਇਮ ਰੱਖਿਆ ਹੋਇਆ ਹੈ। ਪੰਜਾਬੀ ਫ਼ਿਲਮ ਇੰਡਸਟਰੀ ਨੂੰ ਨਵਾਂ ਰੁਤਬਾ ਦੇਣ ਵਾਲੇ ਦਿਲਜੀਤ ਦੀ ਅਗਾਮੀ ਪੰਜਾਬੀ ਫ਼ਿਲਮ ...

ਪੂਰੀ ਖ਼ਬਰ »

ਤਾਪਸੀ ਪੰਨੂੰ ਖਾ ਲਈ ਨਜ਼ਰਾਂ ਨੇ

ਸੱਤ ਸਾਲ ਪਹਿਲਾਂ ਚਾਂਦੀ ਰੰਗੇ ਪਰਦੇ 'ਤੇ ਨਾਇਕਾ ਬਣ ਆਈ ਪੰਜਾਬਣ ਮੁਟਿਆਰ ਤਾਪਸੀ ਪੰਨੂੰ ਅੱਜ ਕਿਸੇ ਜਾਣ-ਪਛਾਣ ਲਈ ਆਪਣੀ ਪ੍ਰੋਫਾਈਲ ਤੇ ਜੀਵਨ ਵੇਰਵਾ ਦਿਖਾਉਣ ਦੇ ਰਾਹ ਨਹੀਂ ਬਲਕਿ ਫ਼ਿਲਮੀ ਪਿਆਰੇ ਉਸ ਦੇ ਨਾਂਅ ਤੋਂ ਬਾਖੂਬੀ ਜਾਣਕਾਰ ਹਨ। ਤੇਲਗੂ ਫ਼ਿਲਮਾਂ ਨੇ ਉਸ ...

ਪੂਰੀ ਖ਼ਬਰ »

ਲੇਖਕ ਦਾ ਬੇਟਾ ਹਾਂ, ਸੋ ਕਹਾਣੀ ਦੀ ਅਹਿਮੀਅਤ ਨੂੰ ਜਾਣਦਾ ਹਾਂ-ਸਲਮਾਨ ਖਾਨ

ਈਦ ਦੇ ਮੌਕੇ ਸਲਮਾਨ ਦੀ ਫ਼ਿਲਮ 'ਟਿਊਬਲਾਈਟ' ਸਿਨੇਮਾਘਰਾਂ ਵਿਚ ਆ ਰਹੀ ਹੈ। ਸਲਮਾਨ ਤੇ ਨਿਰਦੇਸ਼ਕ ਕਬੀਰ ਖਾਨ ਦੀ ਜੋੜੀ ਦੀ ਇਹ ਤੀਜੀ ਫ਼ਿਲਮ ਹੈ ਅਤੇ ਇਸ ਜੋੜੀ ਦੀ ਸਫਲਤਾ ਦੇ ਟ੍ਰੈਕ ਰਿਕਾਰਡ ਨੂੰ ਦੇਖਦੇ ਹੋਏ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਇਸ ਜੋੜੀ ਦੀ ਸਫਲਤਾ ਦੀ ...

ਪੂਰੀ ਖ਼ਬਰ »

ਗਾਇਕੀ ਵਿਚ ਚੰਗਾ ਨਾਮਣਾ ਖੱਟਣ ਵਾਲਾ ਗਾਇਕ ਅਹਨ ਵਾਨੀ ਵਾਤਿਸ਼

ਅੱਜ ਦੇ ਦੌਰ ਵਿਚ ਹਰ ਰੋਜ਼ ਅਨੇਕਾਂ ਗਾਇਕ ਪੈਦਾ ਹੋ ਰਹੇ ਹਨ, ਜਿਨ੍ਹਾਂ ਨੂੰ ਗਾਇਕੀ ਦਾ ਕੋਈ ਗਿਆਨ ਨਹੀਂ ਹੁੰਦਾ। ਸੁਰਾਂ ਤੋਂ ਵਿਹੂਣੇ ਇਹ ਗਾਇਕ ਹਵਾ ਦੇ ਬੁੱਲ੍ਹੇ ਵਾਂਗ ਆਉਂਦੇ ਹਨ ਅਤੇ ਚਲੇ ਜਾਂਦੇ ਹਨ। ਪਰ ਜਿਹੜੇ ਗਾਇਕਾਂ ਦੀ ਕਲਾ ਅੰਦਰ ਛੁਪੀ ਹੁੰਦੀ ਹੈ, ਉਹ ਆਪਣੀ ਉਸ ਕਲਾ ਨੂੰ ਜਦੋਂ ਬਾਹਰ ਕੱਢਦੇ ਹਨ ਤਾਂ ਲੋਕਾਂ ਦੇ ਦਿਲਾਂ 'ਤੇ ਛਾ ਜਾਂਦੇ ਹਨ। ਅਜਿਹੇ ਗਾਇਕ ਨਾ ਤਾਂ ਹਵਾ ਦੇ ਬੁੱਲ੍ਹੇ ਵਾਂਗੂੰ ਆਉਂਦੇ ਹਨ ਅਤੇ ਨਾ ਜਾਂਦੇ ਹਨ। ਇਨ੍ਹਾਂ ਦੀ ਗਾਇਕੀ ਸਦਾਬਹਾਰ ਚੱਲਦੀ ਰਹਿੰਦੀ ਹੈ। ਅਜਿਹਾ ਇਕ ਗਾਇਕ ਹੈ ਅਹਨ ਵਾਨੀ ਵਾਤਿਸ਼ ਜਿਨ੍ਹਾਂ ਨੇ ਆਪਣੀ ਗਾਇਕੀ ਨਾਲ ਲੋਕਾਂ ਨੂੰ ਆਪਣਾ ਮੁਰੀਦ ਬਣਾ ਲਿਆ ਹੈ। ਉਸ ਦੇ ਹੁਣ ਤੱਕ ਚਾਰ ਗੀਤ ਮਾਰਕੀਟ ਵਿਚ ਆ ਚੁੱਕੇ ਹਨ। ਉਸ ਨੂੰ ਸੁਰਾਂ ਦੇ ਬਾਦਸ਼ਾਹ ਕਿਹਾ ਜਾਂਦਾ ਹੈ ਕਿਉਂਕਿ ਸੂਫੀਆਨਾ ਗਾਇਕੀ ਦੀ ਕਲਾ ਵੀ ਪਰਮਾਤਮਾ ਨੇ ਵਾਤਿਸ਼ ਨੂੰ ਬਖ਼ਸ਼ੀ ਹੋਈ ਹੈ।
ਅਹਨ ਵਾਨੀ ਵਾਤਿਸ਼ ਦਾ ਜਨਮ 22 ਜੁਲਾਈ 1985 ਨੂੰ ਪਿਤਾ ਸਰਜੀਵਨ ਲਾਲ ਤੇ ਮਾਤਾ ਪ੍ਰੇਮ ਲਤਾ ਦੇ ਘਰ ਜ਼ਿਲ੍ਹਾ ਬਰਨਾਲਾ ਦੇ ਕਸਬਾ ਮਹਿਲ ਕਲਾਂ ਵਿਖੇ ਹੋਇਆ। ਗਾਇਕੀ ਦੀ ਗੁੜ੍ਹਤੀ ਖਾਨਦਾਨ ਵਿਚੋਂ ਹੀ ਮਿਲੀ। ਪਹਿਲਾਂ ਉਨ੍ਹਾਂ ਦੇ ਦਾਦਾ ਜੀ, ਫਿਰ ਪਿਤਾ ਜੀ ਵੀ ਗਾਇਕੀ ਨਾਲ ਸਬੰਧ ਰੱਖਦੇ ਸਨ। ਉਸ ਤੋਂ ਬਾਅਦ ਹੁਣ ਵਾਤਿਸ਼ ਨੇ ਇਸ ਰੀਤ ਨੂੰ ਅੱਗੇ ਤੋਰਿਆ। ਵਾਤਿਸ਼ ਨੇ ਤਾਂ ਪਰਿਵਾਰ ਵਿਚੋਂ ਮਿਲੀ ਗੁੜਤੀ ਨੂੰ ਸਵੀਕਾਰ ਕਰਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਂਅ ਦੁਨੀਆ ਭਰ 'ਚ ਪ੍ਰਸਿੱਧ ਕਰ ਦਿੱਤਾ। ਉਸ ਨੇ ਗਾਇਕੀ ਦੀਆਂ ਬਾਰੀਕੀਆਂ ਆਪਣੇ ਉਸਤਾਦ ਪਰਵਿੰਦਰ ਸਿੰਘ ਦਰਦੀ (ਪਟਿਆਲਾ) ਤੋਂ ਸਿੱਖੀਆਂ ਹਨ। ਪੰਜਾਬੀ ਫਿਲਮ 'ਲੈਦਰ ਲਾਇਫ਼' ਵਿਚ ਪ੍ਰਸਿੱਧ ਐਕਟਰ ਅਮਨ ਧਾਲੀਵਾਲ ਨੇ ਮੁੱਖ ਅਦਾਕਾਰ ਵਜੋਂ ਰੋਲ ਨਿਭਾਇਆ ਹੈ। ਉਸ ਵਿਚ ਅਹਨ ਵਾਨੀ ਵਾਤਿਸ਼ ਨੇ ਗੀਤ 'ਮੁਹੱਬਤਾਂ ਦੇ ਰੰਗ' ਗਾਇਆ। ਦੋ ਸਿੰਗਲ ਟਰੈਕ 'ਰੋਜ਼ ਸ਼ਾਮ ਅਤੇ ਲਲਾਰ ਵੇ' ਮਾਰਕੀਟ ਵਿਚ ਉਤਾਰੇ ਹਨ। 'ਲਲਾਰ ਵੇ' ਗੀਤ ਗਾਇਕੀ ਦੇ ਖੇਤਰ ਵਿਚ ਪ੍ਰਸਿੱਧ ਭੈਣਾਂ ਜੋਤੀ ਨੂਰਾਂ ਨਾਲ ਗਾਇਆ ਹੈ। ਇਸ ਗੀਤ ਵਿਚ ਮੁੱਖ ਅਦਾਕਾਰੀ ਵਾਲਾ ਰੋਲ ਵੀ ਵਾਤਿਸ਼ ਨੇ ਖੁਦ ਹੀ ਨਿਭਾਇਆ ਹੈ। ਗੀਤ ਨੂੰ ਮਣਾਂ ਮੂੰਹੀਂ ਪਿਆਰ ਮਿਲਿਆ ਹੈ। ਵਾਤਿਸ਼ ਅਨੁਸਾਰ ਹੁਣ ਉਨ੍ਹਾਂ ਦਾ ਇਕ ਹੋਰ ਗੀਤ 'ਰੱਬ ਦਾ ਬੰਦਾ' ਵੀ ਤਿਆਰ ਹੈ ਜੋ ਕੁਝ ਦਿਨਾਂ 'ਚ ਸਰੋਤਿਆਂ ਅੱਗੇ ਪੇਸ਼ ਕੀਤਾ ਜਾਵੇਗਾ। ਉਸ ਦੀ ਇਹ ਕੋਸ਼ਿਸ਼ ਰਹੇਗੀ ਕਿ ਇਸੇ ਤਰ੍ਹਾਂ ਲੋਕਾਂ ਦੀ ਕਚਹਿਰੀ ਵਿਚ ਚੰਗੀ ਸਾਫ਼-ਸੁਥਰੀ ਗਾਇਕੀ ਪੇਸ਼ ਕਰਦੇ ਰਹਿਣਗੇ।


-ਸੁਖਰਾਜ ਚਹਿਲ ਧਨੌਲਾ
ਧਨੌਲਾ-148105 (ਬਰਨਾਲਾ)


ਖ਼ਬਰ ਸ਼ੇਅਰ ਕਰੋ

ਬੋਲਾਂ ਰਾਹੀਂ ਦਿਲਾਂ 'ਤੇ ਜਾਦੂ ਬਿਖੇਰਨ ਵਾਲੀ : ਨਵਪ੍ਰੀਤ ਕੌਰ

ਜਦੋਂ ਇਨਸਾਨ ਆਪਣੇ ਅੰਦਰ ਛੁਪੀ ਕਲਾ ਨੂੰ ਇਨਸਾਨੀਅਤ ਸਾਹਮਣੇ ਲੈ ਆਉਂਦਾ ਹੈ ਤਾਂ ਉਸਦੀ ਚਰਚਾ ਸੰਸਾਰ ਦੇ ਕੋਨੇ-ਕੋਨੇ 'ਚ ਹੋਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਹੀ ਪਿੰਡ ਨਟਕਾ ਜ਼ਿਲ੍ਹਾ ਫ਼ਤਿਹਾਬਾਦ (ਹਰਿਆਣਾ) ਦੀ ਜੰਮਪਲ ਅਤੇ ਪਿਤਾ ਸਵਰਗੀ ਕੁਲਵੰਤ ਸਿੰਘ ਤੇ ਮਾਤਾ ...

ਪੂਰੀ ਖ਼ਬਰ »

ਨਵੀਆਂ ਪਿਰਤਾਂ ਪਾ ਰਿਹਾ ਗੀਤਕਾਰ ਮੀਤ ਭਿੰਡਰ

ਗੀਤਕਾਰ ਮੀਤ ਭਿੰਡਰ ਦਾ ਜਨਮ 36 ਕੁ ਵਰ੍ਹੇ ਪਹਿਲਾਂ ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਵਿਖੇ ਪਿਤਾ ਕੈਪਟਨ ਪ੍ਰਤਾਪ ਸਿੰਘ ਦੇ ਘਰ ਮਾਤਾ ਸ੍ਰੀਮਤੀ ਹਰਜਿੰਦਰ ਕੌਰ ਦੀ ਕੁੱਖੋਂ ਹੋਇਆ। ਗੀਤ ਲਿਖਣ ਦਾ ਸ਼ੌਂਕ ਇਸ ਨੂੰ ਬਚਪਨ ਤੋਂ ਹੀ ਸੀ ਅਤੇ ਗੀਤਕਾਰੀ ਦੀਆਂ ...

ਪੂਰੀ ਖ਼ਬਰ »

ਰਿਤਿਕ ਹੁਣ ਗਣਿਤਿਗਿਆ ਦੀ ਭੂਮਿਕਾ ਵਿਚ

ਨਿਰਦੇਸ਼ਕ ਵਿਕਾਸ ਬਹਿਲ ਨੇ ਆਪਣੀ ਅਗਲੀ ਫ਼ਿਲਮ ਲਈ ਰਿਤਿਕ ਰੌਸ਼ਨ ਨੂੰ ਕਰਾਰਬੱਧ ਕੀਤਾ ਹੈ। ਇਹ ਬਾਇਓਪਿਕ ਹੈ ਅਤੇ ਇਸ ਵਿਚ ਰਿਤਿਕ ਵੱਲੋਂ ਮਸ਼ਹੂਰ ਗਣਿਤਿਗਿਆ ਆਨੰਦ ਕੁਮਾਰ ਦੀ ਭੂਮਿਕਾ ਨਿਭਾਈ ਜਾਵੇਗੀ। ਪਟਨਾ ਵਿਚ ਰਹਿੰਦੇ ਆਨੰਦ ਕੁਮਾਰ ਨੇ ਕਈ ਆਈ. ਆਈ. ਟੀ. ...

ਪੂਰੀ ਖ਼ਬਰ »

ਜਾਨ ਦੀ ਪੋਖਰਨ ਧਮਾਕੇ 'ਤੇ ਫ਼ਿਲਮ

ਨਿਰਮਾਤਾ ਦੇ ਤੌਰ 'ਤੇ ਪਹਿਲਾਂ ਸ੍ਰੀਲੰਕਾ ਸੈਨਾ ਤੇ ਐਲ. ਟੀ. ਟੀ. ਈ ਦੇ ਸੰਘਰਸ਼ 'ਤੇ 'ਮਦਰਾਸ ਕੈਫੇ' ਬਣਾ ਚੁੱਕੇ ਜਾਨ ਅਬ੍ਰਾਹਮ ਹੁਣ ਪੋਖਰਨ ਧਮਾਕੇ 'ਤੇ ਫ਼ਿਲਮ ਬਣਾ ਰਹੇ ਹਨ ਅਤੇ ਇਸ ਦਾ ਨਾਂਅ 'ਪਰਮਾਣੂ-ਦ ਸਟੋਰੀ ਆਫ ਪੋਖਰਨ' ਰੱਖਿਆ ਗਿਆ ਹੈ। ਇਸ ਵਿਚ ਜਾਨ ਅਬ੍ਰਾਹਮ, ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX