ਤਾਜਾ ਖ਼ਬਰਾਂ


ਕੇਰਲਾ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਯੂ.ਏ.ਈ. ਵਲੋਂ ਕੀਤਾ ਜਾ ਰਿਹੈ ਕਮੇਟੀ ਦਾ ਗਠਨ
. . .  34 minutes ago
ਕੋਚੀ, 18 ਅਗਸਤ - ਸੰਯੁਕਤ ਅਰਬ ਅਮੀਰਾਤ ਕੇਰਲਾ 'ਚ ਆਏ ਭਿਆਨਕ ਹੜ੍ਹ 'ਚ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਇਕ ਕਮੇਟੀ ਦਾ ਗਠਨ ਕਰਨ ਜਾ ਰਿਹਾ ਹੈ। ਸ਼ੇਖ ਖਲੀਫਾ ਨੇ ਇਸ ਸਬੰਧੀ ਨਿਰਦੇਸ਼ ਦਿੱਤੇ ਹਨ ਕਿ ਕੌਮੀ ਐਮਰਜੈਂਸੀ ਕਮੇਟੀ ਬਣਾਈ ਜਾਵੇ ਤੇ ਕੇਰਲਾ ਹੜ੍ਹ...
ਮੋਦੀ ਦਾ ਹਵਾਈ ਸਰਵੇਖਣ ਰੱਦ
. . .  about 1 hour ago
ਕੋਚੀ, 18 ਅਗਸਤ - ਭਿਆਨਕ ਹੜ੍ਹ ਤੋਂ ਗ੍ਰਸਤ ਕੇਰਲ ਦੇ ਹਵਾਈ ਸਰਵੇਖਣ ਲਈ ਕੋਚੀ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਰਾਬ ਮੌਸਮ ਦੇ ਚੱਲਦਿਆਂ ਹਵਾਈ ਸਰਵੇਖਣ ਰੱਦ ਕਰਨਾ ਪਿਆ ਹੈ। ਜ਼ਿਕਰਯੋਗ ਹੈ ਕਿ ਭਿਆਨਕ ਹੜ੍ਹ ਤੇ ਭਾਰੀ ਮੀਂਹ ਦੇ ਚੱਲਦਿਆਂ ਕੇਰਲ ਵਿਚ...
ਭਾਰਤ ਤੇ ਇੰਗਲੈਂਡ ਵਿਚਾਲੇ ਤੀਸਰਾ ਟੈਸਟ ਮੈਚ ਅੱਜ ਤੋਂ
. . .  about 1 hour ago
ਨਾਟਿੰਘਮ, 18 ਅਗਸਤ - ਭਾਰਤ ਤੇ ਇੰਗਲੈਂਡ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਅੱਜ ਤੀਸਰਾ ਮੈਚ ਨਾਟਿੰਘਮ ਦੇ ਟੈਂਟਬ੍ਰਿਜ ਮੈਦਾਨ ਵਿਚ ਖੇਡਿਆ ਜਾਵੇਗਾ। ਇੰਗਲੈਂਡ ਤੋਂ ਪਹਿਲਾ ਦੋ ਟੈਸਟ ਮੈਚਾਂ ਵਿਚ ਮਿਲੀ ਹਾਰ ਤੋਂ ਸੀਰੀਜ਼ 'ਚ ਬੈੱਕਫੁੱਟ 'ਤੇ ਆਈ ਟੀਮ ਇੰਡੀਆ ਲਈ...
ਇਮਰਾਨ ਖਾਨ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਲੈਣਗੇ ਹਲਫ਼
. . .  about 1 hour ago
ਇਸਲਾਮਾਬਾਦ, 18 ਅਗਸਤ - 1992 ਵਿਚ ਪਾਕਿਸਤਾਨ ਨੂੰ ਕ੍ਰਿਕਟ ਵਿਸ਼ਵ ਕੱਪ ਵਿਚ ਜੇਤੂ ਬਣਾਉਣ ਵਾਲੇ ਕਪਤਾਨ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਮੁੱਖ ਇਮਰਾਨ ਖਾਨ ਅੱਜ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਦੇ ਰੂਪ 'ਚ ਸਹੁੰ ਚੁੱਕਣ ਜਾ ਰਹੇ ਹਨ। ਇਸਲਾਮਾਬਾਦ...
ਹੜ੍ਹ ਪ੍ਰਭਾਵਿਤ ਕੇਰਲ ਦਾ ਮੋਦੀ ਵਲੋਂ ਕੀਤਾ ਜਾਵੇਗਾ ਹਵਾਈ ਸਰਵੇਖਣ
. . .  about 1 hour ago
ਨਵੀਂ ਦਿੱਲੀ, 18 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹੜ੍ਹ ਪ੍ਰਭਾਵਿਤ ਕੇਰਲਾ ਦਾ ਹਵਾਈ ਸਰਵੇਖਣ ਕਰਨ ਲਈ ਕੋਚੀ ਪਹੁੰਚ ਗਏ ਹਨ। ਜ਼ਿਕਰਯੋਗ ਹੈ ਕਿ ਕੇਰਲਾ ਵਿਚ 100 ਸਾਲ 'ਚ ਸਭ ਤੋਂ ਭਿਆਨਕ ਹੜ ਆਇਆ ਹੈ ਤੇ ਹੁਣ ਤੱਕ 324 ਮੌਤਾਂ ਹੋ ਗਈਆਂ...
ਅੱਜ ਦਾ ਵਿਚਾਰ
. . .  about 2 hours ago
ਰੇਤਾ ਦੀ ਨਜਾਇਜ ਖੁਦਾਈ ਕਰਨ ਵਾਲੇ ਦਰਜਨ ਭਰ ਲੋਕਾਂ ਖਿਲਾਫ ਮਾਮਲਾ ਦਰਜ
. . .  1 day ago
ਮਮਦੋਟ ,17 ਅਗਸਤ (ਸੁਖਦੇਵ ਸਿੰਘ ਸੰਗਮ)-ਮਮਦੋਟ ਪੁਲਿਸ ਵੱਲੋਂ ਰੇਤਾ ਦੀ ਨਜਾਇਜ ਖੁਦਾਈ ਕਰਨ ਵਾਲੇ 10 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਟ੍ਰੈਕਟਰ ਟਰਾਲੀਆਂ ਅਤੇ ਇੱਕ ਜੇ ਸੀ ਬੀ ਮਸ਼ੀਨ ਨੂੰ ਥਾਣੇ ਬੰਦ ਕਰ ਲਿਆ
ਨਰਾਇਣਗੜ੍ਹ ਦੇ ਪਿੰਡ ਸੌਂਤਲੀ ਦੇ ਤਲਾਬ 'ਚ 3 ਬੱਚਿਆ ਦੇ ਡੁੱਬਣ ਨਾਲ ਮੌਤ
. . .  1 day ago
ਭਾਰਤ ਦੀਆਂ ਵੱਖ-ਵੱਖ ਨਦੀਆਂ 'ਚ ਵਹਾਈਆਂ ਜਾਣਗੀਆਂ ਅਟਲ ਜੀ ਦੀਆਂ ਅਸਥੀਆਂ
. . .  1 day ago
ਨਵੀਂ ਦਿੱਲੀ, 17 ਅਗਸਤ - ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਕਹਿਣਾ ਹੈ ਕਿ ਉਤਰ ਪ੍ਰਦੇਸ਼ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਕਰਮ ਭੂਮੀ ਹੈ। ਉਨ੍ਹਾਂ ...
ਸਿੱਖਾਂ 'ਤੇ ਹੋ ਰਹੇ ਹਮਲੇ : ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੇ ਸੁਸ਼ਮਾ ਸਵਰਾਜ ਤੋਂ ਦਖ਼ਲ ਦੀ ਕੀਤੀ ਅਪੀਲ
. . .  1 day ago
ਚੰਡੀਗੜ੍ਹ, 17 ਅਗਸਤ- ਅਮਰੀਕਾ 'ਚ ਬੀਤੇ ਦਿਨ ਸਿੱਖ ਵਿਅਕਤੀ 'ਤੇ ਹਮਲੇ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਿੰਘ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇਸ 'ਚ ਦਖ਼ਲ ਲਈ ਅਪੀਲ ਕੀਤੀ ਹੈ। ਜਾਣਕਾਰੀ ....
ਪਾਕਿ ਨੈਸ਼ਨਲ ਅਸੈਂਬਲੀ ਨੇ ਇਮਰਾਨ ਖਾਨ ਨੂੰ ਚੁਣਿਆ ਪ੍ਰਧਾਨ ਮੰਤਰੀ
. . .  1 day ago
ਇਸਲਾਮਾਬਾਦ, 17 ਅਗਸਤ -ਪਾਕਿਸਤਾਨ ਨੈਸ਼ਨਲ ਅਸੈਂਬਲੀ 'ਚ ਵੋਟ ਦੇ ਬਾਅਦ ਇਮਰਾਨ ਖਾਨ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਦੱਸ ਦੇਈਏ ਕਿ ਨੈਸ਼ਨਲ ਅਸੈਂਬਲੀ 'ਚ ਇਮਰਾਨ ਖਾਨ ਨੂੰ 176 ਵੋਟਾਂ ਮਿਲੀਆਂ ਹਨ। ਦੂਜੇ ਪਾਸੇ ਪਾਕਿਸਤਾਨ ਮੁਸਲਿਮ ...
ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 10 ਕਰੋੜ ਰੁਪਏ ਦੀ ਫੌਰੀ ਰਾਹਤ ਦਾ ਕੀਤਾ ਐਲਾਨ
. . .  1 day ago
ਚੰਡੀਗੜ੍ਹ, 17 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 10 ਕਰੋੜ ਰੁਪਏ ਦੀ ਫੌਰੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚੋਂ ਪੰਜ ਕਰੋੜ ਰੁਪਏ ਪੰਜਾਬ ਦੇ ਮੁੱਖ ਮੰਤਰੀ ਰਿਲੀਫ ਫੰਡ ਤੋਂ ਕੇਰਲ ਦੇ ਮੁੱਖ ਮੰਤਰੀ ਰਿਲੀਫ...
ਅਮਰੀਕਾ 'ਚ ਸਿੱਖ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ
. . .  1 day ago
ਵਾਸ਼ਿੰਗਟਨ, 17 ਅਗਸਤ- ਅਮਰੀਕਾ 'ਚ ਇੱਕ ਵਾਰ ਫਿਰ ਇੱਕ ਸਿੱਖ ਵਿਅਕਤੀ 'ਤੇ ਹਮਲੇ ਦਾ ਮਾਮਲੇ ਸਾਹਮਣੇ ਆਇਆ ਹੈ। ਇੱਥੋਂ ਦੇ ਸੂਬੇ ਨਿਊ ਜਰਸੀ 'ਚ ਇੱਕ ਸਿੱਖ ਵਿਅਕਤੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਿੰਨ ਹਫ਼ਤਿਆਂ ਅੰਦਰ ਦੇਸ਼ 'ਚ...
ਸਰਕਾਰੀ ਸਨਮਾਨਾਂ ਨਾਲ ਹੋਇਆ ਅਟਲ ਬਿਹਾਰੀ ਵਾਜਪਾਈ ਦਾ ਅੰਤਿਮ ਸਸਕਾਰ
. . .  1 day ago
ਨਵੀਂ ਦਿੱਲੀ, 17 ਅਗਸਤ- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਸਮ੍ਰਿਤੀ ਸਥਲ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਨੂੰ ਮੁੱਖ ਅਗਨੀ ਉਨ੍ਹਾਂ ਦੀ ਧੀ ਨਮਿਤਾ ਭੱਟਾਚਾਰੀਆ ਨੇ...
ਪ੍ਰਧਾਨ ਮੰਤਰੀ ਮੋਦੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਨਵੀਂ ਦਿੱਲੀ, 17 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਧਾਂਜਲੀ ਦਿੱਤੀ...
ਸਮ੍ਰਿਤੀ ਸਥਲ ਪਹੁੰਚੀ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ
. . .  1 day ago
ਆਸਮਾਨੀ ਬਿਜਲੀ ਡਿੱਗਣ ਕਾਰਨ 3 ਮੌਤਾਂ
. . .  1 day ago
ਜੰਮੂ-ਕਸ਼ਮੀਰ : ਗ੍ਰਨੇਡ ਹਮਲੇ 'ਚ ਚਾਰ ਨਾਗਰਿਕ ਜ਼ਖਮੀ
. . .  1 day ago
ਅਟਲ ਜੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਵਾਮੀ ਅਗਨੀਵੇਸ਼ ਨਾਲ ਭਾਜਪਾ ਦੇ ਮੁੱਖ ਦਫ਼ਤਰ ਦੇ ਬਾਹਰ ਝੜਪ
. . .  1 day ago
ਚੋਰੀ ਦੇ 14 ਮੋਟਰਸਾਈਕਲਾਂ ਅਤੇ 12 ਕਾਰਾਂ ਸਮੇਤ 4 ਕਾਬੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਪਹਿਲਾ ਸਫ਼ਾ

ਗਊ ਰੱਖਿਆ ਦੇ ਨਾਂਅ 'ਤੇ ਹਿੰਸਾ ਬਰਦਾਸ਼ਤ ਨਹੀਂ-ਮੋਦੀ

ਸਰਬ ਪਾਰਟੀ ਮੀਟਿੰਗ 'ਚ ਵਿਰੋਧੀ ਪਾਰਟੀਆਂ ਨੂੰ ਭਿ੍ਸ਼ਟ ਨੇਤਾਵਾਂ ਤੋਂ ਦੂਰੀ ਬਣਾਉਣ ਦੀ ਅਪੀਲ ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਸੋਮਵਾਰ ਤੋਂ ਸ਼ੁਰੂ ਹੋਣ ਜਾ ਰਹੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਬੁਲਾਈ ਸਰਬ ਪਾਰਟੀ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਊ ...

ਪੂਰੀ ਖ਼ਬਰ »

ਹੰਗਾਮੇਦਾਰ ਹੋਵੇਗਾ ਅੱਜ ਤੋਂ ਸ਼ੁਰੂ ਹੋ ਰਿਹਾ ਮੌਨਸੂਨ ਇਜਲਾਸ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਸੰਸਦ ਦਾ ਮੌਨਸੂਨ ਇਜਲਾਸ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਤੇ ਵਿਰੋਧੀ ਧਿਰਾਂ ਇਸ 'ਚ ਕਈ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਨ ਲਈ ਤਿਆਰ ਹਨ, ਜਿਸ ਕਾਰਨ ਇਸ ਇਜਲਾਸ ਦੇ ਹੰਗਾਮੇਦਾਰ ਰਹਿਣ ਦੇ ਆਸਾਰ ਹਨ | 11 ਅਗਸਤ ਤੱਕ ਚੱਲਣ ਵਾਲੇ ...

ਪੂਰੀ ਖ਼ਬਰ »

ਅਮਰਨਾਥ ਯਾਤਰੀਆਂ ਦੀ ਬੱਸ ਖੱਡ 'ਚ ਡਿੱਗੀ-17 ਮੌਤਾਂ, 29 ਜ਼ਖ਼ਮੀ

ਸ੍ਰੀਨਗਰ/ਜੰਮੂ, 16 ਜੁਲਾਈ (ਮਨਜੀਤ ਸਿੰਘ, ਮਹਿੰਦਰਪਾਲ ਸਿੰਘ)-ਸ੍ਰੀਨਗਰ-ਜੰਮੂ ਹਾਈਵੇਅ 'ਤੇ ਸਥਿਤ ਜ਼ਿਲ੍ਹੇ ਰਾਮਬਣ ਇਲਾਕੇ 'ਚ ਅਮਰਨਾਥ ਯਾਤਰੀਆਂ ਦੀ ਬੱਸ ਜਿਹੜੀ ਸ੍ਰੀਨਗਰ ਵੱਲ ਜਾ ਰਹੀ ਸੀ, ਨਿਚਨਾਲੇ (ਬਾਨਿਹਾਲ) ਨੇੜੇ ਅਚਾਨਕ ਬੱਸ ਦਾ ਟਾਇਰ ਫਟਣ ਕਾਰਨ ਡਰਾਈਵਰ ਦੇ ...

ਪੂਰੀ ਖ਼ਬਰ »

ਰਾਸ਼ਟਰਪਤੀ ਚੋਣ ਅੱਜ ਸਾਰੇ ਪ੍ਰਬੰਧ ਮੁਕੰਮਲ

ਕੋਵਿੰਦ ਤੇ ਮੀਰਾ ਕੁਮਾਰ ਵਿਚਕਾਰ ਮੁੱਖ ਮੁਕਾਬਲਾ ਨਵੀਂ ਦਿੱਲੀ, 16 ਜੁਲਾਈ (ਏਜੰਸੀ)- ਭਾਰਤ ਦੇ 14ਵੇਂ ਰਾਸ਼ਟਰਪਤੀ ਦੀ ਚੋਣ ਲਈ 17 ਜੁਲਾਈ ਨੂੰ ਵੋਟਾਂ ਪਾਈਆਂ ਜਾ ਰਹੀਆਂ ਹਨ ਤੇ ਇਸ ਸਥਿਤੀ ਨੂੰ ਕਾਬੂ 'ਚ ਰੱਖਣ ਲਈ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ...

ਪੂਰੀ ਖ਼ਬਰ »

ਨਵਾਜ਼ ਸ਼ਰੀਫ ਿਖ਼ਲਾਫ਼ 15 ਮਾਮਲੇ ਮੁੜ ਖੋਲ੍ਹੇ ਜਾਣ-ਜਾਂਚ ਕਮੇਟੀ

ਇਸਲਾਮਾਬਾਦ, 16 ਜੁਲਾਈ (ਏਜੰਸੀ)-ਮੀਡੀਆ ਰਿਪੋਰਟਾਂ ਮੁਤਾਬਿਕ ਸੰਯੁਕਤ ਜਾਂਚ ਟੀਮ ਜਿਸ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਪਰਿਵਾਰ ਦੀਆਂ ਲੰਡਨ ਵਾਲੀਆਂ ਸੰਪਤੀਆਂ ਦੀ ਪਨਾਮਾ ਪੇਪਰਜ਼ ਲੀਕ ਸਕੈਂਡਲ ਤਹਿਤ ਜਾਂਚ ਕੀਤੀ ਹੈ, ਉਸ ਨੇ ਸ਼ਰੀਫ ਿਖ਼ਲਾਫ ਬੰਦ ਕੀਤੇ 15 ...

ਪੂਰੀ ਖ਼ਬਰ »

ਪਾਦਰੀ ਦੀ ਹੱਤਿਆ ਦੇ ਵਿਰੋਧ 'ਚ ਲੁਧਿਆਣਾ-ਜਲੰਧਰ ਮੁੱਖ ਸੜਕ 'ਤੇ ਜ਼ੋਰਦਾਰ ਪ੍ਰਦਰਸ਼ਨ

ਨੈਸ਼ਨਲ ਹਾਈਵੇਅ 'ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਲੁਧਿਆਣਾ, 16 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਲੇਮਟਾਬਰੀ ਦੇ ਮੁਹੱਲਾ ਪੀਰੂ ਬੰਦਾ 'ਚ ਬੀਤੀ ਦੇਰ ਰਾਤ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਪਾਦਰੀ ਦੀ ਕੀਤੀ ਹੱਤਿਆ ਨੂੰ ਲੈ ਕੇ ਅੱਜ ਰੋਹ 'ਚ ਆਏ ...

ਪੂਰੀ ਖ਼ਬਰ »

ਇਰਾਕ 'ਚ ਲਾਪਤਾ 39 ਭਾਰਤੀਆਂ ਦੇ ਜੇਲ੍ਹ 'ਚ ਹੋਣ ਦੀ ਸੰਭਾਵਨਾ-ਸੁਸ਼ਮਾ

ਨਵੀਂ ਦਿੱਲੀ, 16 ਜੁਲਾਈ (ਜਗਤਾਰ ਸਿੰਘ)-ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਰਾਕ 'ਚ ਲਾਪਤਾ ਹੋਏ 39 ਭਾਰਤੀਆਂ ਜਿਨ੍ਹਾਂ 'ਚ ਜ਼ਿਆਦਾਤਾਰ ਪੰਜਾਬ ਦੇ ਹਨ, ਦੇ ਪਰਿਵਾਰਾਂ ਨਾਲ ਅੱਜ ਇਥੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ...

ਪੂਰੀ ਖ਼ਬਰ »

ਕੁਲਭੂਸ਼ਣ ਜਾਧਵ ਦੀ ਰਹਿਮ ਅਪੀਲ 'ਤੇ ਵਿਚਾਰ ਕਰ ਰਹੇ ਹਨ ਪਾਕਿ ਸੈਨਾ ਮੁਖੀ

ਪਾਕਿ ਦੀ ਸੈਨਿਕ ਅਦਾਲਤ ਵੱਲੋਂ ਅਪੀਲ ਖ਼ਾਰਜ ਇਸਲਾਮਾਬਾਦ, 16 ਜੁਲਾਈ (ਪੀ. ਟੀ. ਆਈ.)-ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ, ਜਿਸ ਨੂੰ ਪਾਕਿਸਤਾਨ ਦੀ ਇਕ ਸੈਨਿਕ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਦੀ ...

ਪੂਰੀ ਖ਼ਬਰ »

ਭਾਰਤੀ ਸੈਨਾ ਦੀ ਗੋਲੀਬਾਰੀ 'ਚ 4 ਪਾਕਿ ਸੈਨਿਕ ਹਲਾਕ-ਪਾਕਿ ਸੈਨਾ ਦਾ ਦਾਅਵਾ

ਇਸਲਾਮਾਬਾਦ, 16 ਜੁਲਾਈ (ਪੀ. ਟੀ. ਆਈ.)-ਪਾਕਿਸਤਾਨ ਦੀ ਸੈਨਾ ਨੇ ਕਿਹਾ ਕਿ ਭਾਰਤੀ ਸੈਨਾ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਦਿਆਂ ਹੋਇਆ ਮਕਬੂਜ਼ਾ ਕਸ਼ਮੀਰ 'ਚ ਪਾਕਿ ਸੈਨਾ ਦੇ ਜਵਾਨਾਂ ਦੇ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ | ਜਿਸ ਨਾਲ ਫ਼ੌਜ ਦੇ ਚਾਰ ਜਵਾਨ ਦਰਿਆ 'ਚ ਰੁੜ ਗਏ ...

ਪੂਰੀ ਖ਼ਬਰ »

'ਉੜਤਾ ਪੰਜਾਬ' ਦੀ 'ਆਈਫ਼ਾ' 'ਚ ਧੂਮ

• ਸ਼ਾਹਿਦ ਕਪੂਰ ਤੇ ਆਲੀਆ ਭੱਟ ਸਰਬੋਤਮ ਅਦਾਕਾਰ ਤੇ ਅਦਾਕਾਰਾ • 'ਨੀਰਜਾ' ਸਰਬੋਤਮ ਫ਼ਿਲਮ • ਦਿਲਜੀਤ ਦੁਸਾਂਝ ਨੂੰ ਸਰਬੋਤਮ 'ਡੈਬਿਊ' ਅਦਾਕਾਰ ਦਾ ਪੁਰਸਕਾਰ ਨਿਊਯਾਰਕ, 16 ਜੁਲਾਈ (ਏਜੰਸੀ)- ਨਿਊਯਾਰਕ ਦੇ ਮੈੱਟ ਲਾਈਫ਼ ਸਟੇਡੀਅਮ 'ਚ '18ਵੇਂ ਇੰਟਰਨੈਸ਼ਨਲ ਇੰਡੀਅਨ ...

ਪੂਰੀ ਖ਼ਬਰ »

ਚੀਨ 'ਚ ਅੱਗ ਲੱਗਣ ਨਾਲ 22 ਮੌਤਾਂ, 3 ਜ਼ਖ਼ਮੀ

ਬੀਜਿੰਗ, 16 ਜੁਲਾਈ (ਏਜੰਸੀ)-ਚੀਨ ਦੇ ਜਿਆਂਗਸੂ ਸੂਬੇ 'ਚ ਇਕ ਘਰ ਨੂੰ ਅੱਗ ਲੱਗਣ ਨਾਲ ਕਰੀਬ 22 ਲੋਕਾਂ ਦੀ ਝੁਲਸ ਕੇ ਮੌਤ ਗਈ | ਇਹ ਜਾਣਕਾਰੀ ਸਰਕਾਰੀ ਸੂਤਰਾਂ ਨੇ ਦਿੱਤੀ | ਸੂਤਰਾਂ ਨੇ ਦੱਸਿਆ ਚੈਂਗਸ਼ੂ ਸ਼ਹਿਰ ਦੇ ਯੂਸ਼ਾਨ ਕਸਬੇ 'ਚ ਸਥਿਤ ਇਕ ਦੋ ਮੰਜ਼ਿਲਾ ਰਿਹਾਇਸ਼ੀ ...

ਪੂਰੀ ਖ਼ਬਰ »

ਲੁਧਿਆਣਾ ਦੇ ਗੈਂਗਸਟਰ ਦਾ ਸਾਥੀ ਦਿੱਲੀ ਪੁਲਿਸ ਵਲੋਂ ਗਿ੍ਫ਼ਤਾਰ

ਨਵੀਂ ਦਿੱਲੀ, 16 ਜੁਲਾਈ (ਪੀ ਟੀ ਆਈ)-ਦਿੱਲੀ ਪੁਲਿਸ ਨੇ ਲੁਧਿਆਣਾ ਦੇ ਗੈਂਗਸਟਰ ਦੇ ਸਾਥੀ ਅਤੇ ਪੰਜਾਬ 'ਚ ਕਈ ਅਪਰਾਧਿਕ ਮਾਮਲਿਆਂ 'ਚ ਲੋੜੀਂਦੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਦੇ ਡਿਪਟੀ ਕਮਿਸ਼ਨਰ ਮਧੁਰ ਵਰਮਾ ਨੇ ਦੱਸਿਆ ਕਿ ਸੰਦੀਪ ਜੱਸਲ (26) ਨੂੰ 13 ...

ਪੂਰੀ ਖ਼ਬਰ »

ਰਾਸ਼ਟਰਪਤੀ ਚੋਣ 'ਵੰਡ-ਪਾਊ ਤੇ ਫਿਰਕੂ ਨਜ਼ਰੀਏ' ਿਖ਼ਲਾਫ ਲੜਾਈ ਹੈ-ਸੋਨੀਆ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਰਾਸ਼ਟਰਪਤੀ ਚੋਣ ਤੋਂ ਇਕ ਦਿਨ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਇਸ ਚੋਣ ਨੂੰ ' ਸੌੜੀ-ਦਿ੍ਸ਼ਟੀ, ਵੰਡ-ਪਾਊ ਤੇ ਫਿਰਕੂ ਨਜ਼ਰੀਏ' ਿਖ਼ਲਾਫ ਲੜਾਈ ਦੱਸਿਆ ਹੈ | ਆਪਣੇ ਰਾਸ਼ਟਰਪਤੀ ਤੇ ਉਪ-ਰਾਸ਼ਟਰਪਤੀ ਦੇ ਉਮੀਦਵਾਰ- ਮੀਰਾ ...

ਪੂਰੀ ਖ਼ਬਰ »

ਮੋਦੀ ਵੱਲੋਂ ਐਨ.ਡੀ.ਏ. ਦੇ ਰਾਸ਼ਟਰਪਤੀ ਉਮੀਦਵਾਰ ਕੋਵਿੰਦ ਨੂੰ ਅਗਾਊਾ ਵਧਾਈ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਨ.ਡੀ.ਏ. ਦੇ ਰਾਸ਼ਟਰਪਤੀ ਉਮੀਦਵਾਰ ਰਾਮ ਨਾਥ ਕੋਵਿੰਦ ਨੂੰ ਰਾਸ਼ਟਰਪਤੀ ਦੀ ਸਵੇਰੇ ਹੋਣ ਵਾਲੀ ਚੋਣ ਤੋਂ ਪਹਿਲਾਂ ਹੀ ਅਗਾਊਾ ਵਧਾਈ ਦਿੰਦਿਆਂ ਆਪਣੀ ਸਰਕਾਰ ਵੱਲੋਂ ਉਨ੍ਹਾਂ ਨੂੰ ਪੂਰੇ ...

ਪੂਰੀ ਖ਼ਬਰ »

ਅਮਰਨਾਥ ਅੱਤਵਾਦੀ ਹਮਲੇ 'ਚ ਜ਼ਖ਼ਮੀ ਸ਼ਰਧਾਲੂ ਔਰਤ ਦੀ ਮੌਤ-ਗਿਣਤੀ 8 ਹੋਈ

ਸ੍ਰੀਨਗਰ, 16 ਜੁਲਾਈ (ਏਜੰਸੀ)-ਅਮਰਨਾਥ ਸ਼ਰਧਾਲੂਆਂ 'ਤੇ ਹੋਏ ਅੱਤਵਾਦੀ ਹਮਲੇ 'ਚ ਜ਼ਖ਼ਮੀ ਹੋਈ ਸ਼ਰਧਾਲੂ ਔਰਤ ਦੀ ਅੱਜ ਹਸਪਤਾਲ 'ਚ ਮੌਤ ਹੋ ਗਈ | ਇਸ ਦੇ ਨਾਲ ਅੱਤਵਾਦੀ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ 8 ਤੱਕ ਪੁੱਜ ਗਈ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਲਿਤਾ (47) ਜੋ ...

ਪੂਰੀ ਖ਼ਬਰ »

ਚੰਦ ਦੇ ਟੁਕੜੇ ਨੂੰ ਧਰਤੀ 'ਤੇ ਲਿਆਉਣ ਵਾਲੇ ਨੀਲ ਦੇ ਬੈਗ ਦੀ ਹੋਵੇਗੀ ਨਿਲਾਮੀ

ਨਿਊਯਾਰਕ, 16 ਜੁਲਾਈ (ਏਜੰਸੀ)-ਨੀਲ ਆਰਮਸਟਰਾਂਗ ਦੇ ਬੈਗ ਦੀ ਨਿਲਾਮੀ ਕੀਤੀ ਜਾ ਰਹੀ ਹੈ | ਇਹ ਉਹੀ ਬੈਗ ਹੈ ਜਿਸ ਵਿਚ ਨੀਲ ਚੰਦ 'ਤੇ ਜਾ ਕੇ ਪਹਿਲਾ ਨਮੂਨਾ ਲਿਆਇਆ ਸੀ | ਇਹ ਨਿਲਾਮੀ ਨਿਊਯਾਰਕ 'ਚ ਅਗਲੇ ਹਫ਼ਤੇ ਹੋਵੇਗੀ ਅਤੇ ਇਸ ਦੀ ਅਨੁਮਾਨਿਤ ਕੀਮਤ 20 ਤੋਂ 40 ਲੱਖ ਡਾਲਰ ਦੱਸੀ ...

ਪੂਰੀ ਖ਼ਬਰ »

ਖੁੰਢ-ਚਰਚਾ

ਚੀਨੀ ਵਸਤਾਂ ਤੋਂ ਪ੍ਰਹੇਜ਼
ਪਿਛਲੇ ਕਈ ਹਫ਼ਤਿਆਂ ਤੋਂ ਭਾਰਤ ਤੇ ਚੀਨ ਵਿਚਕਾਰ ਸੈਨਿਕ ਸਰਗਰਮੀਆਂ ਵਧਣ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਕੜਵਾਹਟ ਆਈ ਹੈ | 1962 ਦੀ ਜੰਗ ਮਗਰੋਂ ਜਿੱਥੇ ਭਾਰਤ ਨੇ ਬੇਸ਼ੁਮਾਰ ਤਰੱਕੀ ਕੀਤੀ ਹੈ, ਉੱਥੇ ਚੀਨ ਵੀ ਭਾਰਤ ਨੂੰ ਹਰ ਪਾਸੇ ਤੋਂ ਤਕੜੀ ਟੱਕਰ ਦੇ ਰਿਹਾ ਹੈ | ਅੱਜ ਭਾਰਤੀ ਬਾਜ਼ਾਰ ਦੇ ਬਹੁਤੇ ਹਿੱਸੇ 'ਤੇ ਚੀਨ ਤੋਂ ਆਈਆਂ ਵਸਤਾਂ ਲਗਪਗ ਕਾਬਜ਼ ਹੋ ਚੁੱਕੀਆਂ ਹਨ | ਨਿੱਕੀ ਜਿਹੀ ਸੂਈ ਤੋਂ ਲੈ ਕੇ ਦੀਵਾਲੀ ਦੀਆਂ ਲੜੀਆਂ ਅਤੇ ਮਹਿੰਗੇ ਮੋਬਾਈਲ ਫੋਨ ਤੱਕ ਬਣਾ ਕੇ ਚੀਨੀ ਵਸਤਾਂ ਨੇ ਹਰ ਭਾਰਤੀ ਦੇ ਘਰ-ਘਰ ਤੱਕ ਆਪਣੀ ਪਹੁੰਚ ਬਣਾਉਣ 'ਚ ਸਫ਼ਲਤਾ ਹਾਸਲ ਕਰ ਲਈ ਹੈ | ਇਨ੍ਹਾਂ ਚੀਨੀ ਵਸਤਾਂ ਨੂੰ ਖਰੀਦ ਕੇ ਜਿੱਥੇ ਅਸੀਂ ਆਪਣੇ ਦੇਸ਼ ਦੀ ਆਰਥਿਕ ਵਿਵਸਥਾ ਤੇ ਦੇਸ਼ ਦੀਆਂ ਕੰਪਨੀਆਂ ਨੂੰ ਕਮਜ਼ੋਰ ਕਰ ਰਹੇ ਹਾਂ, ਉੱਥੇ ਭਾਰਤ ਨੂੰ ਅੱਖਾਂ ਵਿਖਾਉਣ ਵਾਲੇ ਚੀਨ ਦੀਆਂ ਜੜ੍ਹਾਂ ਨੂੰ ਵੀ ਮਜ਼ਬੂਤ ਕਰ ਰਹੇ ਹਾਂ | ਭਾਰਤੀ ਬਾਜ਼ਾਰ 'ਚ ਆਪਣੀਆਂ ਵਸਤਾਂ ਵੇਚ ਕੇ ਚੀਨ ਹਰ ਸਾਲ ਲੱਖਾਂ ਡਾਲਰਾਂ ਦਾ ਮੁਨਾਫ਼ਾ ਕਮਾ ਰਿਹਾ ਹੈ ਪਰ ਭਾਰਤ ਪ੍ਰਤੀ ਉਸ ਦੀ ਨੀਅਤ 'ਚ ਖੋਟ ਹੈ | ਜੇਕਰ ਦੋਵਾਂ ਦੇਸ਼ਾਂ 'ਚ ਆਪਸੀ ਸਬੰਧ ਵਿਗੜਦੇ ਹਨ ਤਾਂ ਭਾਰਤ 'ਚੋਂ ਕਮਾਏ ਗਏ ਕਰੋੜਾਂ ਰੁਪਈਆਂ ਨਾਲ ਚੀਨੀ ਫ਼ੌਜੀਆਂ ਦਾ ਬਾਰੂਦ ਸਾਡੇ ਦੇਸ਼ ਦੀਆਂ ਸਰਹੱਦਾਂ 'ਤੇ ਤਾਇਨਾਤ ਭਾਰਤੀ ਫ਼ੌਜੀਆਂ 'ਤੇ ਕਹਿਰ ਬਣ ਕੇ ਵਰੇ੍ਹਗਾ | ਇਸ ਵੇਲੇ ਹਰੇਕ ਭਾਰਤੀ ਨਾਗਰਿਕ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਭਾਰਤੀ ਬਾਜ਼ਾਰ ਵਿਚਲੀਆਂ ਚੀਨੀ ਵਸਤਾਂ ਖਰੀਦਣ ਦਾ ਬਾਈਕਾਟ ਕਰਕੇ ਵੱਧ ਤੋਂ ਵੱਧ ਭਾਰਤੀ ਸਮਾਨ ਖਰੀਦਣ ਨੂੰ ਪਹਿਲ ਦੇਣ ਤਾਂ ਜੋ ਭਾਰਤ ਦੀ ਅਰਥ ਵਿਵਸਥਾ ਮਜ਼ਬੂਤ ਹੋਵੇ |

—ਸਮਰਾਲਾ ਤੋਂ ਸਰਵਣ ਸਿੰਘ ਭੰਗਲਾਂ, 98725 54147

ਅਧਿਆਪਕਾਂ ਦੇ ਟੈਸਟ
ਮਾੜੇ ਨਤੀਜਿਆਂ ਵਾਲੇ ਸਕੂਲ ਅਧਿਆਪਕਾਂ ਦੀ ਸ਼ਾਮਤ ਅਕਸਰ ਆਈ ਰਹਿੰਦੀ ਹੈ | ਵਿਭਾਗ ਦੇ ਮੰਤਰੀ ਤੋਂ ਲੈ ਕੇ ਕਈ ਵਾਰ ਸਰਕਾਰ ਦੇ ਸਕੱਤਰ, ਸਿੱਖਿਆ ਵਿਭਾਗ ਦੇ ਸਕੱਤਰ, ਜ਼ਿਲ੍ਹਾ ਪੱਧਰ 'ਤੇ ਡਿਪਟੀ ਕਮਿਸ਼ਨਰ ਤੇ ਹੋਰ ਉੱਚ ਅਫ਼ਸਰਾਂ ਵੱਲੋਂ ਸਕੂਲਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਅਧਿਆਪਕਾਂ ਦੇ ਟੈਸਟ ਤੱਕ ਵੀ ਲਏ ਜਾਂਦੇ ਹਨ | ਫਿਰ ਇਹ ਨਿਰੀਖਣ ਪ੍ਰੋਗਰਾਮਾਂ ਅਤੇ ਟੈਸਟਾਂ ਦੀ ਵੀਡੀਓ ਨੂੰ ਆਨਲਾਈਨ ਵੈੱਬਸਾਈਟਾਂ, ਨਿਊਜ਼ ਚੈਨਲਾਂ ਤੇ ਅਖਬਾਰਾਂ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਪਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਵੇਂ ਮਾੜੇ ਨਤੀਜਿਆਂ ਲਈ ਜ਼ਿੰਮੇਵਾਰ ਕਾਰਨਾਂ 'ਚੋਂ ਮੁੱਖ ਕਾਰਨ ਸਿਰਫ ਅਧਿਆਪਕ ਹੋਣ | ਅਧਿਆਪਕ ਵਰਗ ਉਨ੍ਹਾਂ ਨਾਲ ਹੁੰਦੇ ਇਸ ਵਤੀਰੇ ਤੋਂ ਅਤਿ ਦੁਖੀ ਹੈ | ਅਧਿਆਪਕ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਮਾੜੇ ਨਤੀਜਿਆਂ ਦੇ ਹੋਰ ਵੀ ਕਾਰਨ ਹਨ | ਕਈ ਵਾਰ ਨਿਰੀਖਣ ਕਰਨ ਆਏ ਅਧਿਕਾਰੀਆਂ ਵੱਲੋਂ ਕਲਾਸ ਬੋਰਡਾਂ 'ਤੇ ਅਧਿਆਪਕਾਂ ਕੋਲੋਂ ਕਈ ਸ਼ਬਦ ਲਿਖਵਾ ਕੇ ਵੇਖੇ ਜਾਂਦੇ ਹਨ ਅਤੇ ਉਧਰ ਕੈਮਰੇ ਚਾਲੂ ਕਰਕੇ ਇਸ ਦੀ ਵੀਡੀਓ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ | ਅਧਿਆਪਕ ਖਾਸ ਕਰ ਮਹਿਲਾ ਅਧਿਆਪਕਾਵਾਂ ਇਕ ਤਾਂ ਸੀਨੀਅਰ ਅਧਿਕਾਰੀਆਂ ਨੂੰ ਦੇਖ ਕੇ ਪਹਿਲਾਂ ਹੀ ਦਬਾਅ 'ਚ ਆ ਜਾਂਦੀਆਂ ਹਨ ਅਤੇ ਉਤੋਂ ਕੈਮਰਿਆਂ ਦੀ ਫਲੈਸ਼ ਸਾਹ ਸੁਕਾ ਦਿੰਦੀ ਹੈ | ਅਧਿਆਪਕ ਤਾਂ ਇਹ ਵੀ ਕਹਿੰਦੇ ਹਨ ਕਿ ਬਸ ਅਸੀਂ ਸੀਨੀਅਰ ਅਫ਼ਸਰ ਨੂੰ ਸਵਾਲ ਨਹੀਂ ਕਰ ਸਕਦੇ, ਨਹੀਂ ਤਾਂ ਅਫ਼ਸਰ ਦਾ ਟੈਸਟ ਅਸੀਂ ਵੀ ਲੈ ਕੇ ਦੱਸ ਸਕਦੇ ਹਾਂ ਕਿ ਅਸੀਂ ਭਰਤੀ ਹੋਣ ਲਈ ਉਨ੍ਹਾਂ ਤੋਂ ਵੀ ਸਖ਼ਤ ਇਮਤਿਹਾਨ ਪਾਸ ਕਰਕੇ ਅਧਿਆਪਕ ਲੱਗੇ ਹਾਂ | ਕਈ ਅਧਿਆਪਕਾਂ ਦਾ ਕਹਿਣਾ ਹੈ ਕਿ ਕਿਸੇ ਸ਼ਬਦ ਨੂੰ ਮੁੱਦਾ ਬਣਾ ਕੇ ਉੱਚ ਅਫ਼ਸਰਾਂ ਵੱਲੋਂ ਅਧਿਆਪਕ ਖਾਸ ਕਰ ਮਹਿਲਾ ਅਧਿਆਪਕਾਵਾਂ ਦੀ ਵੀਡੀਓਗ੍ਰਾਫੀ ਕਰਵਾ ਕੇ ਇੰਟਰਨੈੱਟ 'ਤੇ ਪਾਉਣਾ ਕਿਸੇ ਵੀ ਲਿਹਾਜ਼ ਨਾਲ ਉੱਚਿਤ ਨਹੀਂ ਹੈ | ਅਕਸਰ ਉਨ੍ਹਾਂ ਦੀ ਵੀ ਕੋਈ ਨਿੱਜੀ ਜ਼ਿੰਦਗੀ ਹੈ | ਉਨ੍ਹਾਂ ਨੂੰ ਆਪਣੀ ਸ਼ਾਨ ਬਦਲੇ ਸਮਾਜ 'ਚ ਇਸ ਤਰ੍ਹਾਂ ਸ਼ਰਮਸਾਰ ਕਰਨਾ ਕੋਈ ਸਿਆਣਪ ਭਰਿਆ ਕਦਮ ਨਹੀਂ ਸਮਝਿਆ ਜਾ ਸਕਦਾ |

—ਮੰਡੀ ਅਰਨੀਵਾਲਾ ਤੋਂ ਨਿਸ਼ਾਨ ਸਿੰਘ ਸੰਧੂ, 9872534098

ਮੁੜ ਨਲਕਿਆਂ ਦਾ ਪਾਣੀ
ਪਿਛਲੇ ਸਮੇਂ ਦੌਰਾਨ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਜਿਵੇਂ ਕਾਲਾ ਪੀਲੀਆ, ਕੈਂਸਰ, ਜੋੜਾਂ ਦੀਆਂ ਦਰਦਾਂ, ਪੇਟ ਦੀਆਂ ਬੀਮਾਰੀਆਂ ਦੇ ਵਧਣ ਦਾ ਕਾਰਨ ਧਰਤੀ ਹੇਠਲੇ ਪੀਣ ਵਾਲੇ ਪਾਣੀ ਨੂੰ ਦੱਸੇ ਜਾਣ ਤੋਂ ਬਾਅਦ ਲੋਕਾਂ 'ਚ ਇਕ ਸਹਿਮ ਪੈਦਾ ਹੋ ਗਿਆ ਹੈ | ਆਰਥਿਕ ਪੱਖੋਂ ਮਜ਼ਬੂਤ ਲੋਕਾਂ ਨੇ ਘਰ-ਘਰ ਆਰ. ਓ. (ਪਾਣੀ ਸਾਫ਼ ਕਰਨ ਵਾਲਾ ਯੰਤਰ) ਲਗਾ ਲਏ ਅਤੇ ਬਾਕੀ ਆਮ ਲੋਕ ਕੰਪਨੀਆਂ ਤੇ ਸਰਕਾਰ ਦੁਆਰਾ ਪਿੰਡ-ਪਿੰਡ ਲਗਾਏ ਆਰ. ਓ. ਪਲਾਂਟ ਤੋਂ ਮੁੱਲ ਪਾਣੀ ਲੈ ਕੇ ਪੀਣ ਲੱਗ ਪਏ, ਤਾਂ ਜੋ ਉਕਤ ਭਿਆਨਕ ਬੀਮਾਰੀਆਂ ਤੋਂ ਬਚਿਆ ਜਾ ਸਕੇ ਕਿਉਂਕਿ ਪਾਣੀ 'ਚ ਯੂਰੇਨੀਅਮ ਦੀ ਵੱਧ ਮਾਤਰਾ ਦਾ ਹੋਣਾ ਹੀ ਇਨ੍ਹਾਂ ਬੀਮਾਰੀਆਂ ਨੂੰ ਬੜਾਵਾ ਦੇਣ ਦਾ ਕਾਰਨ ਪ੍ਰਚਾਰਿਆ ਗਿਆ | ਇਸਦੇ ਪ੍ਰਚਾਰ ਦਾ ਲਾਭ ਲੈਂਦਿਆਂ ਆਰ. ਓ. ਕੰਪਨੀਆਂ ਨੇ ਚੰਗੇ ਹੱਥ ਰੰਗ ਲਏ ਅਤੇ ਲੋਕ ਡਰਦੇ ਮਾਰੇ ਹੀ ਆਰ. ਓ. ਵਾਲੇ ਪਾਣੀ ਦੇ ਆਦੀ ਹੋ ਗਏ | ਹੁਣ ਦੀਆਂ ਡਾਕਟਰੀ ਰਿਪੋਰਟਾਂ ਮੁਤਾਬਕ ਲੋਕਾਂ ਦੇ ਸਰੀਰ 'ਚ ਕਈ ਤੱਤਾਂ ਦੀ ਘਾਟ ਪਾਈ ਜਾ ਰਹੀ ਹੈ ਅਤੇ ਬਹੁਤੇ ਲੋਕਾਂ 'ਚ ਗੋਡੇ ਦਰਦ ਕਰਨ ਦੀ ਸ਼ਿਕਾਇਤ ਪਾਈ ਜਾ ਰਹੀ ਹੈ | ਹੁਣ ਇਸ ਦਾ ਕਾਰਨ ਆਰ. ਓ. ਵਾਲੇ ਪਾਣੀ ਦੀ ਲਗਾਤਾਰ ਵਰਤੋਂ ਦੱਸਿਆ ਜਾ ਰਿਹਾ ਹੈ ਅਤੇ ਡਾਕਟਰ ਹੁਣ ਲੋਕਾਂ ਨੂੰ ਸਾਫ਼-ਸੁਥਰਾ ਕੁਦਰਤੀ ਪਾਣੀ ਪੀਣ ਦੀ ਸਲਾਹ ਦੇ ਰਹੇ ਹਨ | ਜਿਸ 'ਚ ਸਰੀਰਕ ਲੋੜਾਂ ਲਈ ਲੋੜੀਂਦੇ ਤੱਤ ਕੈਲਸ਼ੀਅਮ, ਮੈਗਨੀਸ਼ੀਅਮ, ਸੋਡੀਅਮ, ਆਇਰਨ, ਫ਼ਾਸਫੋਰਸ ਤੇ ਸਲਫਰ ਆਦਿ ਹੁੰਦੇ ਹਨ, ਜੋ ਆਰ. ਓ. ਦੇ ਪਾਣੀ 'ਚ ਪੂਰੀ ਮਾਤਰਾ 'ਚ ਨਹੀਂ ਮਿਲਦੇ, ਜਿਸ ਕਰਕੇ ਪਿੰਡਾਂ ਦੇ ਲੋਕਾਂ ਨੇ ਹੁਣ ਨਹਿਰਾਂ, ਕੱਸੀਆਂ ਤੇ ਨਹਿਰੀ ਖਾਲ਼ਾਂ ਦੇ ਕੰਢੇ ਲੱਗੇ ਨਲਕਿਆਂ ਤੋਂ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਹੈ ਅਤੇ ਆਰ. ਓ. ਵਾਲੇ ਪਾਣੀ ਤੋਂ ਕਿਨਾਰਾ ਕਰਨ ਲੱਗੇ ਹਨ |

—ਸਾਦਿਕ ਤੋਂ ਗੁਰਭੇਜ ਸਿੰਘ ਚੌਹਾਨ, 98143 06545

ਪ੍ਰਾਇਮਰੀ ਸਿੱਖਿਆ 'ਚ ਸੁਧਾਰ
ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਪੱਖੋਂ ਹਾਲਤ ਕੋਈ ਬਹੁਤੀ ਵਧੀਆ ਨਹੀਂ | ਸਰਦੇ-ਪੁੱਜਦੇ ਲੋਕਾਂ ਦੀ ਰੀਸ ਨਾਲ ਬਹੁਤ ਸਾਰੇ ਆਰਥਿਕ ਪੱਖੋਂ ਕਮਜ਼ੋਰ ਲੋਕ ਵੀ ਆਪਣੇ ਬੱਚਿਆਂ ਨੂੰ ਮਹਿੰਗੇ ਨਿੱਜੀ ਸਕੂਲਾਂ 'ਚ ਪੜ੍ਹਾਈ ਕਰਵਾ ਰਹੇ ਹਨ | ਸਰਕਾਰੀ ਸਕੂਲਾਂ 'ਚ ਬੱਚੇ ਜਿਵੇਂ ਅਣਸਰਦੇ ਨੂੰ ਹੀ ਭੇਜੇ ਜਾਂਦੇ ਹਨ ਅਤੇ ਕਈ ਵਿਚਾਰੇ ਦੁਪਹਿਰ ਦੇ ਖਾਣੇ ਦੇ ਲਾਲਚ 'ਚ ਹੀ ਸਕੂਲ ਜਾਂਦੇ ਨੇ | ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਇਲਾਹਾਬਾਦ ਹਾਈਕੋਰਟ ਦਾ ਉਹ ਫ਼ੈਸਲਾ ਇਥੇ ਵੀ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ, ਜਿਸ 'ਚ ਇਹ ਜ਼ਰੂਰੀ ਕੀਤਾ ਗਿਆ ਹੈ ਕਿ ਸਰਕਾਰੀ ਖਜ਼ਾਨੇ 'ਚੋਂ ਤਨਖਾਹ ਲੈਣ ਵਾਲੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਹੀ ਪੜ੍ਹਾਉਣਗੇ |
ਹੱਡਾ ਰੋੜੀਆਂ, ਗਿਰਝਾਂ ਅਤੇ ਆਦਮਖੋਰ ਕੁੱਤੇ
ਮੁਰੱਬਾਬੰਦੀ ਵੇਲੇ ਪਿੰਡਾਂ ਦੀ ਆਬਾਦੀ ਤੋਂ ਦੂਰ ਬਣੀਆਂ ਹੱਡਾ ਰੋੜੀਆਂ ਸਮਾਂ ਬੀਤਣ ਨਾਲ ਆਬਾਦੀ ਵਧ ਜਾਣ ਕਰਕੇ ਪਿੰਡਾਂ ਦੇ ਨੇੜੇ ਹੋ ਗਈਆਂ ਹਨ | ਗਿਰਝਾਂ ਦੇ ਪੰਜਾਬ 'ਚੋਂ ਅਲੋਪ ਹੋ ਜਾਣ ਨਾਲ ਮੁਰਦਾ ਪਸ਼ੂਆਂ ਦੀ ਬਦਬੂ ਦੇ ਨੇੜੇ ਰਹਿੰਦੇ ਲੋਕਾਂ ਦੇ ਨੱਕ 'ਚ ਦਮ ਕਰ ਰੱਖਿਆ ਹੈ | ਕਿਹਾ ਜਾਂਦਾ ਹੈ ਕਿ ਪਸ਼ੂਆਂ ਦਾ ਦੁੱਧ ਉਤਾਰਨ ਲਈ ਵਰਤੇ ਜਾਂਦੇ ਟੀਕੇ (ਆਕਸੀਟੋਸ਼ਨ) ਨੇ ਗਿਰਝਾਂ ਦੀ ਪ੍ਰਜਨਣ ਸ਼ਕਤੀ ਖ਼ਤਮ ਕਰ ਦਿੱਤੀ, ਗਿਰਝਾਂ ਵਿਚਾਰੀਆਂ ਇਤਿਹਾਸ ਵਿਚ ਹੀ ਰਹਿ ਗਈਆਂ ਹਨ | ਹੱਡਾ ਰੋੜੀਆਂ ਵਿਚ ਕੁੱਤਿਆਂ ਦੀ ਸਰਦਾਰੀ ਹੋ ਗਈ ਹੈ | ਮਾਸ ਮੂੰਹ ਲੱਗ ਜਾਣ ਕਰਕੇ ਇਹ ਖੂੰਖਾਰ ਕੁੱਤੇ ਆਦਮਖੋਰ ਹੋ ਗਏ ਹਨ | ਕੋਈ ਇਕੱਲਾ ਕਹਿਰਾ ਬੰਦਾ ਰਾਤ-ਬਰਾਤੇ ਇਥੋਂ ਲੰਘਣ ਦੀ ਹਿੰਮਤ ਨਹੀਂ ਕਰ ਸਕਦਾ | ਛੋਟੇ ਬੱਚਿਆ ਅਤੇ ਕੱਟੜੂ-ਬੱਛੜੂ ਜਿਊਾਦੇ ਜੀਅ ਇਨ੍ਹਾਂ ਦਾ ਸ਼ਿਕਾਰ ਹੁੰਦੇ ਆਮ ਵੇਖੇ-ਸੁਣੇ ਜਾਂਦੇ ਹਨ | ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡਾਂ 'ਚੋਂ ਇਹ ਹੱਡਾ ਰੋੜੀਆਂ ਖ਼ਤਮ ਕਰਕੇ ਕਈ-ਕਈ ਪਿੰਡਾਂ ਦੇ ਸਾਂਝੇ ਡਿਸਪੋਜਲ ਸੈਂਟਰ ਬਣਾਏ ਜਾਣ |

—ਸ਼ੇਰਪੁਰ ਤੋਂ ਸੁਰਿੰਦਰ ਚਹਿਲ, 94655-20414


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX