ਤਾਜਾ ਖ਼ਬਰਾਂ


ਟਾਂਡਾ 'ਚ ਸ਼ੱਕੀ ਹਾਲਤ ਵਿਚ ਪਿਤਾ-ਪੁੱਤਰ ਦੀ ਮੌਤ
. . .  35 minutes ago
ਟਾਂਡਾ ,21 ਨਵੰਬਰ [ ਦੀਪਕ ਬਹਿਲ ]- ਪਿੰਡ ਖੁੱਡਾ 'ਚ ਪਿਤਾ ਪੁੱਤਰ ਦੀ ਸ਼ੱਕੀ ਹਾਲਤ 'ਚ ਮੌਤ ਦੀ ਖ਼ਬਰ ਹੈ। ਇਕ ਲਾਸ਼ ਪੱਖੇ ਲਟਕਦੀ ਅਤੇ ਦੂਜੀ ਲਾਸ਼ ਮੰਜੇ ਤੋਂ ਮਿਲੀ ਹੈ ।
ਬਗਦਾਦ 'ਚ ਆਤਮਘਾਤੀ ਕਾਰ ਬੰਬ ਧਮਾਕੇ 'ਚ 21 ਦੀ ਮੌਤ
. . .  58 minutes ago
ਸੀਰਤ ਨੂੰ ਪੇਸ਼ ਨਾ ਕਰਨ ਤੇ ਅਦਾਲਤ ਨੇ ਲੁਧਿਆਣਾ ਜੇਲ੍ਹ ਸੁਪਰਡੈਂਟ ਨੂੰ ਕੀਤਾ ਨੋਟਿਸ ਜਾਰੀ
. . .  about 1 hour ago
ਐੱਸ. ਏ. ਐੱਸ. ਨਗਰ, 21 ਨਵੰਬਰ (ਜਸਬੀਰ ਸਿੰਘ ਜੱਸੀ)-ਮੁਹਾਲੀ ਵਿਚਲੇ ਫ਼ੇਜ਼3 ਬੀ 1 ਵਿਖੇ ਹੋਏ ਏਕਮ ਸਿੰਘ ਢਿੱਲੋਂ ਦੇ ਕਤਲ ਮਾਮਲੇ 'ਚ ਅੱਜ ਸੀਰਤ ਨੂੰ ਅਦਾਲਤ 'ਚ ਪੇਸ਼ ਨਾ ਕਰਨ ਤੇ ਪੁਲਿਸ ਦੀ ਖਿਚਾਈ ਕਰਦਿਆਂ...
ਮੰਡੀ ਕਲਾਂ ਦੇ ਨੌਜਵਾਨ ਨੇ ਥਾਣੇਦਾਰ ਤੋਂ ਦੁਖੀ ਹੋ ਕੇ ਕੀਤੀ ਖ਼ੁਦਕੁਸ਼ੀ
. . .  about 1 hour ago
ਬਾਲਿਆਂਵਾਲੀ, 21 ਨਵੰਬਰ (ਕੁਲਦੀਪ ਮਤਵਾਲਾ)-ਅੱਜ ਮੰਡੀ ਕਲਾਂ ਵਿਖੇ ਨੌਜਵਾਨ ਭੁਪਿੰਦਰ ਸਿੰਘ ਨੇ ਇੱਕ ਥਾਣੇਦਾਰ ਜਗਰੂਪ ਸਿੰਘ ਏ.ਐੱਸ.ਆਈ ਅਤੇ ਇਕ ਸਤੀਸ਼ ਕੁਮਾਰ ਵਾਸੀ ਮੌੜ ਮੰਡੀ ਖ਼ਿਲਾਫ਼ ਖ਼ੁਦਕੁਸ਼ੀ ਨੋਟ ਲਿਖ ਕੇ ਕੋਈ ਜ਼ਹਿਰੀਲੀ ...
ਬੰਗਲਾਦੇਸ਼ ਦੇ ਡਿਪਟੀ ਕਮਿਸ਼ਨਰਾਂ ਨੇ ਸਪੈਸ਼ਲ ਪ੍ਰੋਗਰਾਮ 'ਚ ਲਿਆ ਹਿੱਸਾ
. . .  about 2 hours ago
ਐੱਸ ਏ ਐੱਸ ਨਗਰ , 21 ਨਵੰਬਰ [ਕੇ ਐੱਸ ਰਾਣਾ] - ਨੈਸ਼ਨਲ ਸੈਂਟਰ ਫ਼ਾਰ ਗੁੱਡ ਗਵਰਨੈਂਸ ਮਸੂਰੀ ਦੇ ਨਾਲ ਜੁੜੇ ਪ੍ਰੋਜੈਕਟ ਅਧੀਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਬੰਗਲਾਦੇਸ਼ ਦੇ 20 ਡਿਪਟੀ...
ਤਿੰਨ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
. . .  about 3 hours ago
ਕੋਲਕਾਤਾ, 21 ਨਵੰਬਰ - ਕੋਲਕਾਤਾ ਰੇਲਵੇ ਸਟੇਸ਼ਨ ਤੋਂ ਐੱਸ.ਟੀ.ਐੱਫ ਨੇ ਤਿੰਨ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਤੋਂ ਅਲ ਕਾਇਦਾ ਦੇ ਦਸਤਾਵੇਜ਼ ਬਰਾਮਦ ਹੋਏ...
ਲੁਧਿਆਣਾ : ਟਰੇਨ ਹੇਠਾਂ ਆਉਣ ਨਾਲ 3 ਮੌਤਾਂ
. . .  1 minute ago
ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਡਾਬਾ ਨੇੜੇ ਰੇਲਵੇ ਲਾਈਨ 'ਤੇ ਟਰੇਨ ਹੇਠਾਂ ਆਉਣ ਨਾਲ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜਿਸ ਸਮੇਂ ਇਹ...
ਸਾਬਕਾ ਫ਼ੌਜੀ ਤੋਂ ਏ.ਕੇ-47 ਬਰਾਮਦ
. . .  about 4 hours ago
ਬਟਾਲਾ, 21 ਨਵੰਬਰ (ਕਾਹਲੋਂ) – ਬੀਤੇ ਕੱਲ੍ਹ ਬਟਾਲਾ ਪੁਲਿਸ ਨੇ ਇਕ ਸਾਬਕਾ ਫ਼ੌਜੀ ਨੂੰ ਕਾਬੂ ਕਰ ਉਸ ਕੋਲੋਂ ਇਕ ਏ.ਕੇ.-41 ਸਮੇਤ ਮੈਗਜ਼ੀਨ,23 ਜ਼ਿੰਦਾ ਰੌਂਦ ਅਤੇ ਇਕ ਹੋਰ ਵਿਅਕਤੀ ਕੋਲੋਂ ਇਕ 22 ਬੋਰ...
ਪੰਜਾਬੀ ਸਮਝਣਾ ਤੇ ਬੋਲਣਾ ਸਿਖ ਗਈ ਹਾਂ - ਸ਼ਿਲਪਾ ਸ਼ੈਟੀ
. . .  about 4 hours ago
ਚੰਡੀਗੜ੍ਹ ਸਮੂਹਿਕ ਜਬਰ ਜਨਾਹ ਮਾਮਲਾ - ਪੁਲਿਸ ਕਰੇਗੀ ਇੱਕ ਲੱਖ ਇਨਾਮ ਦੀ ਘੋਸ਼ਣਾ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਜਗਰਾਓਂ

ਸਿੰਗਲਾ ਬੈਗ ਹਾਊਸ ਰਾਏਕੋਟ 'ਚ ਬਿਜਲੀ ਸ਼ਾਟ-ਸਰਕਟ ਨਾਲ ਲੱਗੀ ਅੱਗ

ਰਾਏਕੋਟ, 16 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ-ਮਲੇਰਕੋਟਲਾ ਰੋਡ 'ਤੇ ਸਥਿਤ ਸਿੰਗਲਾ ਬੈਗ ਹਾਊਸ 'ਚ ਅੱਜ ਸਵੇਰੇ 10 ਵਜੇ ਦੇ ਕਰੀਬ ਅੱਗ ਲੱਗਣ ਨਾਲ ਦੁਕਾਨ 'ਚ ਪਿਆ ਤਕਰੀਬਨ 40 ਲੱਖ ਦਾ ਸਮਾਨ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਮੌਕੇ ਦੁਕਾਨ ਮਾਲਕ ਦਵਿੰਦਰ ਸਿੰਗਲਾ ਪੁੱਤਰ ਸੁਖਦੇਵ ਰਾਜ ਸਿੰਗਲਾ ਨੇ ਦੱਸਿਆ ਕਿ ਜਦੋਂ ਉਹ ਸਵੇਰੇ 10 ਵਜੇ ਦੇ ਕਰੀਬ ਆਪਣੀ ਦੁਕਾਨ ਖੋਲ੍ਹਣ ਆਏ ਤਾਂ ਉਨ੍ਹਾਂ ਨੇ ਦੁਕਾਨ ਦਾ ਸ਼ਟਰ ਖੋਲਿ੍ਹਆ ਤਾਂ ਅੰਦਰੋਂ ਅੱਗ ਦੀਆਂ ਲਪਟਾਂ ਬਾਹਰ ਨਿਕਲਣ ਲੱਗੀਆਂ, ਦੁਕਾਨ ਦੇ ਅੰਦਰ ਸਮਾਨ ਨੂੰ ਭਿਆਨਕ ਅੱਗ ਲੱਗੀ ਹੋਈ ਸੀ | ਜਦ ਉਨ੍ਹਾਂ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਸੂਚਿਤ ਕੀਤਾ ਤਾਂ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਭਿਆਨਕ ਸੀ ਕਿ ਉਸ ਉੱਪਰ ਕਾਬੂ ਨਾ ਪਾਇਆ ਜਾ ਸਕਿਆ | ਉਨ੍ਹਾਂ ਦੱਸਿਆ ਕਿ ਅੱਗ ਬਿਜਲੀ ਸ਼ਾਟ ਸਰਕਟ ਹੋਣ ਕਾਰਨ ਲੱਗੀ ਹੈ, ਜਿਸ ਨੂੰ ਬੁਝਾਉਣ ਲਈ ਫਾਇਰ ਬਿ੍ਗੇਡ ਦੀਆਂ ਗੱਡੀਆਂ ਜਗਰਾਉਂ, ਲੁਧਿਆਣਾ ਤੇ ਏਅਰ ਫੋਰਸ ਸਟੇਸ਼ਨ ਹਲਵਾਰਾ ਤੋਂ ਪੁੱਜੀਆਂ, ਪਰ ਉਸ ਸਮੇਂ ਤੱਕ ਦੁਕਾਨ 'ਚ ਪਿਆ ਸਮਾਨ ਹੈਾਡਲੂਮ ਪਲਾਸਟਿਕ ਫਰਨੀਚਰ, ਪਲਾਸਟਿਕ ਦਾ ਸਮਾਨ ਅਤੇ ਸਟੇਸ਼ਨਰੀ ਦਾ ਸਮਾਨ, ਕੁਰਸੀਆਂ ਤਕਰੀਬਨ 40 ਲੱਖ ਰੁਪਏ ਦੇ ਕਰੀਬ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ | ਫਾਇਰ ਬਿ੍ਗੇਡ ਦੀ ਗੱਡੀ ਆਉਣ ਤੋਂ ਪਹਿਲਾਂ ਮਾਰਕੀਟ ਕਮੇਟੀ ਰਾਏਕੋਟ ਦੇ ਪਾਣੀ ਦੇ ਟੈਂਕਰ ਨਾਲ ਅੱਗ 'ਤੇ ਕਾਬੂ ਪਾ ਕੇ ਆਸ-ਪਾਸ ਦੀਆਂ ਦੁਕਾਨਾਂ ਆਦਿ ਨੂੰ ਬਚਾਇਆ | ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐਸ.ਐਚ.ਓ. ਜਰਨੈਲ ਸਿੰਘ ਅਤੇ ਡੀ.ਐਸ.ਪੀ.(ਡੀ) ਜਗਰਾਉਂ ਸਤਨਾਮ ਸਿੰਘ, ਸਬ ਇੰਸਪੈਕਟਰ ਰੁਪਿੰਦਰ ਕੌਰ, ਏ.ਐਸ.ਆਈ. ਜਗਰੂਪ ਸਿੰਘ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ | ਇਸ ਮੌਕੇ ਦੁਕਾਨ ਮਾਲਕ ਨੇ ਦੱਸਿਆ ਕਿ ਉਨ੍ਹਾਂ ਨੇ ਅੱਗ ਲੱਗਣ ਦੀ ਘਟਨਾ ਸਬੰਧੀ ਫਾਇਰ ਬਿ੍ਗੇਡ ਨੂੰ 10:25 'ਤੇ ਕਾਲ ਕੀਤੀ, ਜਦਕਿ ਜਗਰਾਉਂ ਤੋਂ ਫਾਇਰ ਬਿ੍ਗੇਡ 11:40 'ਤੇ ਰਾਏਕੋਟ ਪੁੱਜੀ, ਤਦ ਤੱਕ ਮਾਰਕੀਟ ਕਮੇਟੀ ਰਾਏਕੋਟ ਦੀ ਟੈਂਕੀ ਨਾਲ ਲੋਕਾਂ ਨੇ ਅੱਗ 'ਤੇ ਕਾਬੂ ਪਾ ਲਿਆ ਸੀ | ਇਸ ਤੋਂ ਇਲਾਵਾ ਰਾਏਕੋਟ ਤੋਂ ਥੋੜ੍ਹੀ ਦੂਰ ਏਅਰ ਫੋਰਸ ਸਟੇਸ਼ਨ ਹਲਵਾਰਾ ਅਤੇ ਲੁਧਿਆਣਾ ਤੋਂ ਗੱਡੀ ਕਰੀਬ 12 ਵਜੇ ਪੁੱਜੀ, ਉਸ ਸਮੇਂ ਤੱਕ ਅੱਗ ਬੁੱਝ ਚੁੱਕੀ ਸੀ | ਲੋਕਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰਾਏਕੋਟ ਸ਼ਹਿਰ 'ਚ ਪਿਛਲੇ ਲੰਮੇ ਸਮੇਂ ਤੋਂ ਫਾਇਰ ਬਿ੍ਗੇਡ ਦੀ ਮੰਗ ਚੱਲੀ ਆ ਰਹੀ ਹੈ, ਜਿਸ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਜਾ ਰਿਹਾ | ਪਰ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਲੋਕਾਂ ਦਾ ਪਹਿਲਾਂ ਵੀ ਬਹੁਤ ਨੁਕਸਾਨ ਹੋ ਚੁੱਕਾ ਹੈ |


ਖ਼ਬਰ ਸ਼ੇਅਰ ਕਰੋ

ਡਾਇਰੀਆ ਫੈਲਣ ਦੀ ਜਾਂਚ ਤੇ ਮਿ੍ਤਕਾਂ ਦੇ ਪੀੜ੍ਹਤਾਂ ਨਾਲ ਹਮਦਰਦੀ ਲਈ ਵਿਧਾਇਕ ਫੂਲਕਾ ਸਹੌਲੀ ਪੁੱਜੇ

ਮੁੱਲਾਂਪੁਰ ਦਾਖਾ, 16 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਸਪਲਾਈ ਦੋਵਾਂ ਪਾਈਪ ਲਾਈਨਾਂ ਵਿਚਕਾਰ ਲੀਕੇਜ਼ ਬਾਅਦ ਪਿੰਡ ਸਹੌਲੀ ਦੇ ਪਛੜੇ ਪਰਿਵਾਰਾਂ ਨੂੰ ਦੂਸ਼ਿਤ ਪਾਣੀ ਦੀ ਮਿਲ ਰਹੀ ਸਪਲਾਈ ਨਾਲ ਦੂਸ਼ਿਤ ਪਾਣੀ ਪੀਣ ਵਾਲੇ ਕਈ ਡਾਇਰੀਏ ...

ਪੂਰੀ ਖ਼ਬਰ »

ਪਾਬੰਦੀ ਦੇ ਬਾਵਜੂਦ ਵੀ ਬੱਸਾਂ 'ਚ ਚਲਦੇ ਲੱਚਰ ਗੀਤਾਂ ਤੋਂ ਲੋਕ ਪ੍ਰੇਸ਼ਾਨ

ਖੰਨਾ, 16 ਜੁਲਾਈ (ਅਮਰਜੀਤ ਸਿੰਘ)-ਪੰਜਾਬ 'ਚ ਪਾਬੰਦੀ ਦੇ ਬਾਵਜੂਦ ਵੀ ਬੱਸਾਂ 'ਚ ਲੱਚਰ ਤੇ ਉੱਚੀ ਆਵਾਜ਼ ਦੇ ਗੀਤ ਅਤੇ ਵੀਡੀਓ ਦਾ ਵੱਜਣਾ ਬੇਰੋਕ ਜਾਰੀ ਹੈ | ਜੋ ਔਰਤਾਂ ਅਤੇ ਬਿਰਧ ਅਵਸਥਾ ਦੇ ਲੋਕਾਂ ਲਈ ਸਿਰਦਰਦੀ ਬਣੀ ਹੋਈ ਹੈ | ਬੱਸਾਂ 'ਚ ਛੇੜ-ਛਾੜ ਵਰਗੀਆਂ ਘਟਨਾਵਾਂ, ...

ਪੂਰੀ ਖ਼ਬਰ »

ਕਾਰ ਦੀ ਲਪੇਟ 'ਚ ਆ ਕੇ ਜ਼ਖ਼ਮੀ

ਖੰਨਾ, 16 ਜੁਲਾਈ (ਅਮਰਜੀਤ ਸਿੰਘ)-ਇਕ ਵਿਅਕਤੀ ਕਾਰ ਦੀ ਲਪੇਟ 'ਚ ਆ ਕੇ ਜ਼ਖ਼ਮੀ ਹੋ ਗਿਆ | ਸਿਵਲ ਹਸਪਤਾਲ ਇਲਾਜ ਅਧੀਨ ਬਾਬੂ ਰਾਮ ਨੇ ਦੱਸਿਆ ਕਿ ਜਦੋਂ ਉਹ ਬਿਜਲੀ ਘਰ ਨਜ਼ਦੀਕ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਉਸ ਸਮੇਂ ਪਿੱਛੋਂ ਆ ਰਹੀ ਇਕ ਕਾਰ ਦੀ ਲਪੇਟ 'ਚ ਆ ਕੇ ਉਹ ...

ਪੂਰੀ ਖ਼ਬਰ »

ਪੱਥਰ ਹੇਠ ਆ ਕੇ 2 ਔਰਤਾਂ ਜ਼ਖ਼ਮੀ

ਖੰਨਾ, 16 ਜੁਲਾਈ (ਅਮਰਜੀਤ ਸਿੰਘ) -ਪੱਥਰ ਹੇਠ ਆ ਕੇ 2 ਔਰਤਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਖੰਨਾ ਵਿਖੇ ਇਲਾਜ ਅਧੀਨ ਸ਼ਾਰਦਾ ਦੇਵੀ ਵਾਸੀ ਝੁੱਗੀ ਬਸਤੀ ਦਸਹਿਰਾ ਗਰਾਊਾਡ ਖੰਨਾ ਨੇ ਦੱਸਿਆ ਕਿ ਮੈਂ ਅਤੇ ਸ਼ਾਂਤੀ ਦੇਵੀ ਜਦੋਂ ਸ਼ਨੀ ਦੇਵ ਮੰਦਿਰ ਦੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਜਗਰਾਉਂ, 16 ਜੁਲਾਈ (ਅਜੀਤ ਸਿੰਘ ਅਖਾੜਾ)-ਜਗਰਾਉਂ ਸੀ.ਆਈ.ਏ. ਸਟਾਫ਼ ਵੱਲੋਂ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ. ਇੰਚਾਰਜ ਨਿਸ਼ਾਨ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਚਮਕੌਰ ਸਿੰਘ ਵੱਲੋਂ ਪੁਲਿਸ ਪਾਰਟੀ ...

ਪੂਰੀ ਖ਼ਬਰ »

ਕੱੁਟਮਾਰ ਕਰਨ ਦੇ ਦੋਸ਼ 'ਚ ਦੋਵਾਂ ਧਿਰਾਂ ਿਖ਼ਲਾਫ਼ ਕਰਾਸ ਕੇਸ ਦਰਜ

ਜਗਰਾਉਂ, 16 ਜੁਲਾਈ (ਅਜੀਤ ਸਿੰਘ ਅਖਾੜਾ)-ਜਗਰਾਉਂ 'ਚ ਦੁਕਾਨ ਖ੍ਰੀਦਣ ਅਤੇ ਵੇਚਣ ਦੇ ਮਾਮਲੇ 'ਚ ਦੋ ਧਿਰਾਂ 'ਚ ਆਪਸੀ ਲੜਾਈ-ਝਗੜਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪਾਸ ਦਰਜ ਕਰਵਾਏ ਬਿਆਨਾਂ 'ਚ ਵਿਨੋਦ ਕੁਮਾਰ ਪੱੁਤਰ ...

ਪੂਰੀ ਖ਼ਬਰ »

ਭੱੁਕੀ ਅਤੇ ਸ਼ਰਾਬ ਸਮੇਤ ਤਿੰਨ ਕਾਬੂ

ਜਗਰਾਉਂ, 16 ਜੁਲਾਈ (ਅਜੀਤ ਸਿੰਘ ਅਖਾੜਾ)- ਜਗਰਾਉਂ ਪੁਲਿਸ ਵੱਲੋਂ ਭੱੁਕੀ ਅਤੇ ਨਾਜਾਇਜ਼ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਸਦਰ ਦੇ ਏ. ਐਸ.ਆਈ. ਰਾਮਜੀ ਦਾਸ ਵੱਲੋਂ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ...

ਪੂਰੀ ਖ਼ਬਰ »

21 ਸਾਲ ਦੇ ਦੋ ਨੌਜਵਾਨਾਂ ਨੇ ਕੀਤੀ ਖੁਦਕਸ਼ੀ

ਹਠੂਰ, 16 ਜੁਲਾਈ (ਜਸਵਿੰਦਰ ਸਿੰਘ ਛਿੰਦਾ)-ਪਿੰਡ ਹਠੂਰ ਤੇ ਪਿੰਡ ਮਾਣੂੰਕੇ ਦੇ ਦੋ ਨੌਜਵਾਨਾਂ ਨੇ ਖੁਦਕਸ਼ੀ ਕਰ ਕੇ ਜੀਵਨ ਲੀਲਾ ਸਮਾਪਤ ਕਰ ਲਈ | ਜਾਣਕਾਰੀ ਅਨੁਸਾਰ ਪਿੰਡ ਮਾਣੂੰਕੇ ਦਾ ਨੌਜਵਾਨ ਅਮਰਜੀਤ ਸਿੰਘ ਉਰਫ ਬਿੱਲਾ (21) ਅਜੇ ਕੁਆਰਾ ਸੀ ਅਤੇ ਘਰੋਂ ਗੁੱਸੇ ਹੋ ਕੇ ...

ਪੂਰੀ ਖ਼ਬਰ »

ਕਮੇਟੀਆਂ ਦੇ ਮਾਮਲੇ 'ਚ ਕੀਤੀ ਠੱਗੀ, ਚਾਰ ਵਿਰੁੱਧ ਮੁਕੱਦਮਾ ਦਰਜ

ਮੁੱਲਾਂਪੁਰ ਦਾਖਾ, 16 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਥਾਣਾ ਦਾਖਾ ਦੀ ਪੁਲਿਸ ਵੱਲੋਂ ਕਮੇਟੀਆਂ ਪਾਉਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੀ ਸ਼ਿਕਾਇਤ ਦੀ ਪੜਤਾਲ ਉਪਰੰਤ ਕਈ ਮਰਦ, ਮਹਿਲਾਵਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ | ਪੁਲਿਸ ਜਾਣਕਾਰੀ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਐਸ.ਐਸ.ਪੀ. ਨੂੰ ਮਿਲਿਆ

ਜਗਰਾਉਂ, 16 ਜੁਲਾਈ (ਜੋਗਿੰਦਰ ਸਿੰਘ)-ਪਿੰਡ ਰਸੂਲਪੁਰ ਦੇ ਕਿਸਾਨ ਸੈਂਬਰ ਸਿੰਘ ਨੂੰ ਇਸੇ ਪਿੰਡ ਦੇ ਧਨਾਢ ਵਿਅਕਤੀਆਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਵਿਰੱੁਧ ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਤਿਰਲੋਚਨ ਸਿੰਘ ਝੋਰੜਾਂ ਦੀ ਅਗਵਾਈ ਹੇਠ ਐਸ.ਐਸ.ਪੀ. ...

ਪੂਰੀ ਖ਼ਬਰ »

ਬੂਟਾ ਸਿੰਘ ਮਲਕ ਟੀ.ਐਸ. ਯੂ. ਦਿਹਾਤੀ ਉਪ ਮੰਡਲ ਦੇ ਪ੍ਰਧਾਨ ਚੁਣੇ

ਜਗਰਾਉਂ, 16 ਜੁਲਾਈ (ਗੁਰਦੀਪ ਸਿੰਘ ਮਲਕ)-ਬਿਜਲੀ ਕਰਮਚਾਰੀਆਂ ਦੀ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਕਰਵਾਏ ਗਏ ਆਮ ਇਜਲਾਸ ਦੌਰਾਨ ਜਗਰਾਉਂ ਮੰਡਲ ਅਧੀਨ ਪੈਂਦੇ ਉੱਪ ਮੰਡਲਾਂ ਦੇ ਯੂਨਿਟਾਂ ਦੀਆਂ ਚੋਣਾਂ ਕਰਵਾਈਆਂ ਗਈਆਂ | ਇਸ ਇਜਲਾਸ 'ਚ ਸਾਬਕਾ ਜ਼ੋਨਲ ...

ਪੂਰੀ ਖ਼ਬਰ »

ਪੀਰ ਬਾਬਾ ਜੱਲੋ ਸ਼ਾਹ ਦੀ ਦਰਗਾਹ 'ਤੇ ਜੋੜ ਮੇਲਾ

ਹੰਬੜਾਂ, 16 ਜੁਲਾਈ (ਜਗਦੀਸ਼ ਸਿੰਘ ਗਿੱਲ)-ਸਥਾਨਿਕ ਕਸਬੇ ਅੰਦਰ ਪੀਰ ਬਾਬਾ ਜੱਲੋ ਸ਼ਾਹ ਦੀ ਦਰਗਾਹ (ਵਲੀਪੁਰ ਕਲਾਂ ਸੜਕ) 'ਤੇ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਜੋੜ ਮੇਲਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਕਾਲਾ ਦੀ ਅਗਵਾਈ 'ਚ ਪੀਰ ਦੀ ਦਰਗਾਹ 'ਤੇ ...

ਪੂਰੀ ਖ਼ਬਰ »

ਬੀਬੀ ਕੁਲਦੀਪ ਕੌਰ ਸਿੱਧੂ ਸਲੇਮਪੁਰਾ ਨਮਿਤ ਸ਼ਰਧਾਂਜਲੀ ਸਮਾਰੋਹ

ਸਿੱਧਵਾਂ ਬੇਟ, 16 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)- ਲਾਗਲੇ ਪਿੰਡ ਸਲੇਮਪੁਰਾ ਦੇ ਸੇਵਾਮੁਕਤ ਮਾਸਟਰ ਸ਼ਿੰਗਾਰਾ ਸਿੰਘ ਦੀ ਧਰਮਪਤਨੀ ਤੇ ਪ੍ਰਵਾਸੀ ਵੀਰ ਪਰਮਿੰਦਰ ਸਿੰਘ ਸਿੱਧੂ ਦੀ ਮਾਤਾ ਸੇਵਾਮੁਕਤ ਅਧਿਆਪਕਾ ਬੀਬੀ ਕੁਲਦੀਪ ਕੌਰ ਸਿੱਧੂ ਨਮਿਤ ਰੱਖੇ ਸ੍ਰੀ ਅਖੰਡ ...

ਪੂਰੀ ਖ਼ਬਰ »

ਮਾਸਟਰ ਜਗਜੀਵਨ ਜੋਤ ਸਿੰਘ ਦਾ ਤੀਜੀ ਮੰਜ਼ਿਲ ਦੀ ਛੱਤ ਤੋਂ ਡਿੱਗਣ ਕਾਰਨ ਦਿਹਾਂਤ

ਮਲੌਦ, 16 ਜੁਲਾਈ (ਸਹਾਰਨ ਮਾਜਰਾ)- ਅਧਿਆਪਕ ਦਲ ਪੰਜਾਬ ਬਲਾਕ ਚੀਮਾ ਦੇ ਜਨਰਲ ਸਕੱਤਰ ਮਾਸਟਰ ਰਣਜੀਤ ਸਿੰਘ ਰੋੜੀਆਂ ਦੇ ਨੌਜਵਾਨ ਸਪੁੱਤਰ ਅਤੇ ਸਮਾਜ ਸੇਵੀ ਸਾਬਕਾ ਲੈਬ ਅਟੈਂਡੈਂਟ ਲਛਮਣ ਸਿੰਘ ਗਿੱਲ ਰੋੜੀਆਂ ਦੇ ਭਤੀਜੇ ਕਾਕਾ ਜਗਜੀਵਨਜੋਤ ਸਿੰਘ (24) ਦਾ ਅਚਾਨਕ ਹੀ ਘਰ ...

ਪੂਰੀ ਖ਼ਬਰ »

ਜਥੇਦਾਰ ਸਰਬਜੀਤ ਸਿੰਘ ਹਥਨ ਸਵਰਗਵਾਸ

ਮਲੌਦ, 16 ਜੁਲਾਈ (ਸਹਾਰਨ ਮਾਜਰਾ)-ਸੰਤ ਸ੍ਰੀਮਾਨ ਬਲਵੰਤ ਸਿੰਘ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੇ ਸੇਵਕ ਚਮਕੌਰ ਸਿੰਘ ਸੋਮਲ ਰੋੜੀਆਂ ਨੇ ਦੱਸਿਆ ਕਿ ਸੰਤ ਖ਼ਾਲਸਾ ਦਲ ਦੇ ਜਥੇ ਦੇ ਜਥੇਦਾਰ ਸਰਬਜੀਤ ਸਿੰਘ ਹਥਨ ਅਚਾਨਕ ਹੀ ਸਵਰਗਵਾਸ ਹੋ ਗਏ ਹਨ | ਜਿਸ ਨਾਲ ਸੰਤ ...

ਪੂਰੀ ਖ਼ਬਰ »

ਰਾਏਕੋਟ ਸ਼ਹਿਰ ਦੀਆਂ ਜਾਇਜ਼-ਨਾਜਾਇਜ਼ ਕਾਲੋਨੀਆਂ ਬਣੀਆਂ ਗੈਰ-ਸਮਾਜੀ ਲੋਕਾਂ ਦਾ ਅੱਡਾ

ਰਾਏਕੋਟ, 16 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ ਅੰਦਰ ਬਣੀਆਂ ਜਾਇਜ਼-ਨਾਜਾਇਜ਼ ਸੈਂਕੜੇ ਕਾਲੋਨੀਆਂ ਵਿਚ ਰਿਹਾਇਸ਼ੀ ਮਕਾਨ ਘੱਟ ਹੋਣ ਕਰਕੇ ਉਨ੍ਹਾਂ ਕਾਲੋਨੀਆਂ 'ਚ ਪਏ ਪਲਾਟ ਅਤੇ ਖਾਲੀ ਕੋਠੀਆਂ ਗੈਰ-ਸਮਾਜੀ ਵਿਅਕਤੀਆਂ ਲਈ ਅੱਡਾ ਬਣ ਚੁੱਕੇ ਹਨ, ਜਿੱਥੇ ...

ਪੂਰੀ ਖ਼ਬਰ »

ਸਾਬਕਾ ਸਰਪੰਚ ਲਛਮਣ ਸਿੰਘ ਰਾਣਕੇ ਨਹੀਂ ਰਹੇ

ਹੰਬੜਾਂ, 16 ਜੁਲਾਈ (ਕੁਲਦੀਪ ਸਿੰਘ ਸਲੇਮਪੁਰੀ)- ਲੈਕ: ਹਰਭਜਨ ਸਿੰਘ ਵਾਸੀ ਪਿੰਡ ਰਾਣਕੇ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਵੱਡੇ ਭਰਾ ਸਾਬਕਾ ਸਰਪੰਚ ਲਛਮਣ ਸਿੰਘ ਰਾਣਕੇ (52) ਦੀ ਅਚਾਨਕ ਮੌਤ ਹੋ ਗਈ | ਉਹ ਆਪਣੇ ਪਿੱਛੇ ਧਰਮਪਤਨੀ ਤੇ ਬੇਟੀ ਸਮੇਤ ...

ਪੂਰੀ ਖ਼ਬਰ »

ਸੰਤ ਬਾਬਾ ਨਰੈਣ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਨ ਦੀ ਖੁਸ਼ੀ 'ਚ ਪੰਜ ਰੋਜ਼ਾ ਸਮਾਗਮ ਸ਼ੁਰੂ

ਜਗਰਾਉਂ/ਹਠੂਰ, 16 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਛਿੰਦਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਨਰੈਣ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਨ ਦੀ ਖੁਸ਼ੀ 'ਚ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੀ ਦੇਖ-ਰੇਖ ਹੇਠ ਗੁਰਦੁਆਰਾ ਜੌੜੀਆਂ ...

ਪੂਰੀ ਖ਼ਬਰ »

ਵਣ ਮਹਾਂਉਤਸਵ ਮਨਾਇਆ

ਸਿੱਧਵਾਂ ਬੇਟ, 16 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)- ਜੀਵਨਜੋਤ ਸਮਾਜ ਭਲਾਈ ਸੰਸਥਾ ਵੱਲੋਂ ਅੱਜ ਕਸਬੇ ਦੇ ਵੈਟਰਨਰੀ ਹਸਪਤਾਲ ਦੇ ਅਹਾਤੇ 'ਚ ਅੰਬ ਅਤੇ ਬਹੇੜੇ ਦੇ ਬੂਟੇ ਲਗਾਏ ਗਏ | ਇਸ ਮੌਕੇ ਸੰਸਥਾ ਦੇ ਸੀਨੀਅਰ ਮੈਂਬਰ ਮਾ: ਤਾਰਾ ਸਿੰਘ, ਪ੍ਰਧਾਨ ਵਕੀਲ ਗੁਰਬਿੰਦਰ ਸਿੰਘ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX