ਤਾਜਾ ਖ਼ਬਰਾਂ


ਨਵੀਂ ਦਿੱਲੀ : ਮੋਰੀ ਗੇਟ ਇਕ ਘਰ 'ਚ ਸਲੰਡਰ ਫਟਣ ਨਾਲ ਧਮਾਕਾ , ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਪੁੱਜੀਆਂ
. . .  1 day ago
ਸੰਤਰਾਗਾਛੀ ਜੰਕਸ਼ਨ 'ਤੇ ਹੋਏ ਹਾਦਸੇ ਦੇ ਪੀੜਤਾਂ ਦਾ ਹਾਲ ਜਾਣਨ ਲਈ ਪੁੱਜੀ ਮਮਤਾ ਬੈਨਰਜੀ
. . .  1 day ago
ਬੱਚਿਆਂ ਸਮੇਤ ਸਰਹਿੰਦ ਨਹਿਰ 'ਚ ਛਾਲ ਮਾਰਨ ਵਾਲੀ ਮਾਤਾ ਦੀ ਲਾਸ਼ ਬਰਾਮਦ
. . .  1 day ago
ਫ਼ਤਿਹਗੜ੍ਹ ਸਾਹਿਬ, 23 ਅਕਤੂਬਰ (ਅਰੁਣ ਅਹੂਜਾ) - ਸਰਹਿੰਦ ਦੇ ਫਲੋਟਿੰਗ ਰੇਸਤਰਾਂ ਤੋਂ ਭਾਖੜਾ ਨਹਿਰ 'ਚ ਕਥਿਤ ਤੌਰ 'ਤੇ ਆਪਣੇ ਦੋ ਬੱਚਿਆਂ ਸਮੇਤ ਛਾਲ ਮਾਰਨ ਵਾਲੀ ਮਾਤਾ ਦੀ ਲਾਸ਼ ਗੋਤਾਖੋਰਾਂ ਨੇ ਬਰਾਮਦ ਕਰ ਲਈ ...
ਪੱਛਮੀ ਬੰਗਾਲ ਦੇ ਸੰਤਰਾਗਾਛੀ ਜੰਕਸ਼ਨ ਦੇ ਫੁੱਟ ਓਵਰ ਬ੍ਰਿਜ 'ਤੇ ਮੱਚੀ ਭਗਦੜ 'ਚ 14 ਜ਼ਖ਼ਮੀ
. . .  1 day ago
50 ਹਜ਼ਾਰ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਸਬ ਇੰਸਪੈਕਟਰ ਗ੍ਰਿਫ਼ਤਾਰ
. . .  1 day ago
ਹੈਦਰਾਬਾਦ, 23 ਅਕਤੂਬਰ - ਐਂਟੀ ਕੁਰੱਪਸ਼ਨ ਬਿਉਰੋ ਨੇ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਮੀਰ ਚੌਂਕ ਪੁਲਸ ਥਾਣੇ ਦੇ ਸਬ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਨਾਲ ਇੱਕ...
ਸਿੰਗਾਪੁਰ ਦੇ ਲਾਪਤਾ ਪੈਰਾਗਲਾਈਡਰ ਦੀ ਮਿਲੀ ਲਾਸ਼
. . .  1 day ago
ਸ਼ਿਮਲਾ, 23 ਅਕਤੂਬਰ - ਬੈਜਨਾਥ ਦੇ ਐੱਸ.ਡੀ.ਐਮ ਵਿਕਾਸ ਸ਼ੁਕਲਾ ਨੇ ਦੱਸਿਆ ਕਿ ਸਿੰਗਾਪੁਰ ਦਾ ਪੈਰਾਗਲਾਈਡਰ, ਜੋ ਕਿ ਬੀਤੇ ਦਿਨ ਲਾਪਤਾ ਹੋ ਗਿਆ ਸੀ, ਉਸ ਦੀ ਲਾਸ਼ ਬਰਾਮਦ...
ਰਾਜੌਰੀ : ਤਾਜ਼ਾ ਬਰਫ਼ਬਾਰੀ ਦੇ ਚੱਲਦਿਆਂ ਮੁਗਲ ਰੋਡ ਆਵਾਜਾਈ ਲਈ ਬੰਦ
. . .  1 day ago
ਸ੍ਰੀਨਗਰ, 23 ਅਕਤੂਬਰ - ਤਾਜ਼ਾ ਬਰਫ਼ਬਾਰੀ ਦੇ ਚੱਲਦਿਆਂ ਜੰਮੂ-ਕਸ਼ਮੀਰ ਦੇ ਰਾਜੌਰੀ ਦਾ ਮੁਗਲ ਰੋਡ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ...
ਦੁਬਈ 'ਚ ਅਕਾਲ ਚਲਾਣਾ ਕਰ ਗਏ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਵਤਨ ਪੁੱਜੀ
. . .  1 day ago
ਰਾਜਾਸਾਂਸੀ, 23 ਅਕਤੂਬਰ (ਹੇਰ,ਖੀਵਾ ) - ਦੁਬਈ 'ਚ ਆਪਣੀ ਜਾਨ ਗਵਾ ਬੈਠੇ ਅੰਮ੍ਰਿਤਸਰ ਦੀ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਅੰਬ ਨੰਗਲ ਨਾਲ ਸਬੰਧਿਤ 46 ਸਾਲਾਂ ਨਿਰਮਲ ਸਿੰਘ ਪੁੱਤਰ ਸੋਹਨ ਸਿੰਘ...
ਅੰਮ੍ਰਿਤਸਰ 'ਚ 26 ਅਕਤੂਬਰ ਨੂੰ ਛੁੱਟੀ ਦਾ ਐਲਾਨ
. . .  1 day ago
ਅਜਨਾਲਾ, 23 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 26 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਅੰਮ੍ਰਿਤਸਰ 'ਚ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਜ਼ਿਲ੍ਹੇ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ/ਕਾਰਪੋਰੇਸ਼ਨ ਅਤੇ...
5 ਨਵੰਬਰ ਨੂੰ ਕੈਪਟਨ ਨਾਲ ਬੈਠਕ ਕਰਨਗੀਆਂ ਅਧਿਆਪਕ ਜਥੇਬੰਦੀਆਂ
. . .  1 day ago
ਚੰਡੀਗੜ੍ਹ, 23 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਅਧਿਆਪਕ ਯੂਨੀਅਨ ਵਲੋਂ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਸਿਆਸੀ ਸਲਾਹਕਾਰ ਸੰਦੀਪ ਸੰਧੂ ਨਾਲ ਮੁਲਾਕਾਤ ਕੀਤੀ...
ਸੱਤ ਦਿਨਾਂ ਦੇ ਰਿਮਾਂਡ 'ਤੇ ਭੇਜੇ ਗਏ ਸੀ. ਬੀ. ਆਈ. ਦੇ ਡੀ. ਐੱਸ. ਪੀ. ਦੇਵੇਂਦਰ ਕੁਮਾਰ
. . .  1 day ago
ਨਵੀਂ ਦਿੱਲੀ, 23 ਅਕਤੂਬਰ- ਸੀ. ਬੀ. ਆਈ. ਦੇ ਡੀ. ਐੱਸ. ਪੀ. ਅਤੇ ਰਾਕੇਸ਼ ਅਸਥਾਨਾ ਦੇ ਸਹਿਯੋਗੀ ਦੇਵੇਂਦਰ ਕੁਮਾਰ ਨੂੰ ਸੱਤ ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ। ਦੱਸ ਦਈਏ ਕਿ ਸੀ. ਬੀ. ਆਈ. ਨੇ ਦੇਵੇਂਦਰ ਦੇ 10 ਦਿਨਾਂ ਦੇ ਰਿਮਾਂਡ ਦੀ ਮੰਗ...
ਬੋਰਡ ਦੀ ਨਵੀਂ ਸਿੱਖਿਆ ਸਕੀਮ ਅਨੁਸਾਰ 9-10ਵੀਂ ਦੇ ਵਿਦਿਆਰਥੀ ਪੜ੍ਹਨਗੇ 9 ਦੀ ਥਾਂ 8 ਵਿਸ਼ੇ
. . .  1 day ago
ਐੱਸ. ਏ. ਐੱਸ. ਨਗਰ, 23 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਸਕੂਲਾਂ ਦੇ 9 ਵੀਂ ਤੇ 10 ਵੀਂ ਸ਼੍ਰੇਣੀ ਦੇ ਵਿਦਿਆਰਥੀ ਵਿੱਦਿਅਕ ਸੈਸ਼ਨ 2018-19 ਤੋਂ 9 ਵੀਂ ਤੇ 10 ਵੀਂ ਸ਼੍ਰੇਣੀ ਲਈ ...
ਕੇਰਲ ਤੋਂ ਦਸੂਹਾ ਪਹੁੰਚੇ ਫਾਦਰ ਕੁਰੀਆਕੋਸ ਦੇ ਪਰਿਵਾਰਕ ਮੈਂਬਰ
. . .  1 day ago
ਦਸੂਹਾ, 23 ਅਕਤੂਬਰ (ਚੰਦਨ ਕੌਸ਼ਲ)- ਨਨ ਜਬਰ ਜਨਾਹ ਮਾਮਲੇ 'ਚ ਦੋਸ਼ੀ ਫਰੈਂਕੋ ਮੁਲੱਕਲ ਖ਼ਿਲਾਫ਼ ਗਵਾਹੀ ਦੇਣ ਵਾਲੇ ਪਾਦਰੀ ਕੁਰੀਆਕੋਸ ਕੱਟੂਥਾਰਾ ਦਾ ਛੋਟੇ ਭਰਾ ਜੋਸ ਕੁਰੀਆ ਸਮੇਤ ਹੋਰ ਪਰਿਵਾਰਕ ਮੈਂਬਰ ਕੇਰਲ ਤੋਂ ਅੱਜ ਸਵੇਰੇ ਦਸੂਹਾ ਪਹੁੰਚੇ। ਇਸ ਤੋਂ ਬਾਅਦ...
ਅੰਮ੍ਰਿਤਸਰ ਰੇਲ ਹਾਦਸੇ ਨੂੰ ਬਾਦਲ ਨੇ ਵੱਡੀ ਤ੍ਰਾਸਦੀ ਕਰਾਰ ਦਿੱਤਾ
. . .  1 day ago
ਚੰਡੀਗੜ੍ਹ, 23 ਅਕਤੂਬਰ - ਅੰਮ੍ਰਿਤਸਰ ਰੇਲ ਹਾਦਸੇ 'ਤੇ ਦੋਸ਼ੀਆਂ ਨੂੰ ਸਜ਼ਾ ਤੇ ਪੀੜਤਾਂ ਦੇ ਇਨਸਾਫ਼ ਲਈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਇਕ ਵਫ਼ਦ ਨੇ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਪੰਜਾਬ...
ਰੇਲ ਗੱਡੀ ਹੇਠਾਂ ਆਉਣ ਕਾਰਨ ਕਿਸਾਨ ਦੀ ਮੌਤ
. . .  1 day ago
ਬੀਜਾ, 23 ਅਕਤੂਬਰ (ਰਣਧੀਰ ਸਿੰਘ ਧੀਰਾ)- ਰੇਲਵੇ ਪੁਲਿਸ ਚੌਕੀ ਚਾਵਾ ਅਧੀਨ ਆਉਂਦੇ ਰੇਲਵੇ ਫਾਟਕ ਰੁਪਾਲੋਂ ਨੇੜੇ ਅੱਜ ਰੇਲ ਗੱਡੀ ਹੇਠਾਂ ਆਉਣ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਗਤਾਰ ਸਿੰਘ (47) ਵਾਸੀ ਪਿੰਡ ਮੰਡਿਆਲਾ ਖੁਰਦ ਦੇ...
ਮਿਲਾਵਟ ਖੋਰ ਲੋਕਾਂ ਬਾਰੇ ਮੇਰੇ ਨਾਲ ਸੰਪਰਕ ਕੀਤਾ ਜਾਵੇ- ਪੰਨੂ
. . .  1 day ago
ਜਥੇਦਾਰ ਬ੍ਰਹਮਪੁਰਾ ਨੇ ਅਕਾਲੀ ਦਲ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਚੀਨ ਦੇ ਜਨਤਕ ਸੁਰੱਖਿਆ ਮੰਤਰੀ ਝਾਓ ਨੇ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਰਾਜਨਾਥ ਸਿੰਘ ਨੇ ਕੀਤੀ ਬੈਠਕ
. . .  1 day ago
ਰਾਕੇਸ਼ ਅਸਥਾਨਾ ਨੇ ਦਿੱਲੀ ਹਾਈਕੋਰਟ 'ਚ ਦਾਇਰ ਕੀਤੀ ਪਟੀਸ਼ਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ

ਰੂਪਨਗਰ

ਕੇਸੁਰਪਾਲ ਹੋਟਲ 'ਤੇ ਪੁਲਿਸ ਛਾਪੇਮਾਰੀ ਦੌਰਾਨ 4 ਜੋੜੇ ਕਾਬੂ

ਰੂਪਨਗਰ, 16 ਜੁਲਾਈ (ਗੁਰਪ੍ਰੀਤ ਸਿੰਘ ਹੁੰਦਲ)- ਰੂਪਨਗਰ-ਨੰਗਲ ਮਾਰਗ 'ਤੇ ਸਥਿਤ ਕੇਸੁਰਪਾਲ ਹੋਟਲ 'ਤੇ ਬੀਤੀ ਰਾਤ ਸਦਰ ਪੁਲਿਸ ਨੇ ਡੀ. ਐਸ. ਪੀ. ਮਨਵੀਰ ਸਿੰਘ ਬਾਜਵਾ ਦੀ ਅਗਵਾਈ ਵਿਚ ਛਾਪੇਮਾਰੀ ਕਰਕੇ ਚਾਰ ਜੋੜਿਆਂ ਨੂੰ ਕਾਬੂ ਕੀਤਾ ਹੈ | ਪੁਲਿਸ ਨੇ ਉਕਤ ਜੋੜਿਆਂ ਸਮੇਤ ...

ਪੂਰੀ ਖ਼ਬਰ »

ਜਨਤਾ ਨਾਲ ਕੀਤਾ ਇਕ-ਇਕ ਵਾਅਦਾ ਪੂਰਾ ਕੀਤਾ ਜਾਵੇਗਾ-ਰਾਣਾ ਕੇ.ਪੀ.

ਢੇਰ, 16 ਜੁਲਾਈ (ਸ਼ਿਵ ਕੁਮਾਰ ਕਾਲੀਆ)- ਮੇਰੇ ਵੱਲੋਂ ਜਨਤਾ ਨਾਲ ਕੀਤਾ ਇੱਕ-ਇੱਕ ਵਾਅਦਾ ਪੂਰਾ ਕੀਤਾ ਜਾਵੇਗਾ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਪਿੰਡ ਸੂਰੇਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ...

ਪੂਰੀ ਖ਼ਬਰ »

ਸੰਗਰਾਂਦ ਮੌਕੇ ਹਜ਼ਾਰਾਂ ਸੰਗਤਾਂ ਬਾਬਾ ਗੁਰਦਿੱਤਾ ਤੇ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਹੋਈਆਂ ਨਤਮਸਤਕ

ਕੀਰਤਪੁਰ ਸਾਹਿਬ, 16 ਜੁਲਾਈ (ਵਿਜੈਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਇਤਿਹਾਸਕ ਗੁਰਦੁਆਰੇ ਬਾਬਾ ਗੁਰਦਿੱਤਾ ਜੀ ਤੇ ਪ੍ਰਸਿੱਧ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਵਿਖੇ ਅੱਜ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਕੀਰਤਪੁਰ ਸਾਹਿਬ, 16 ਜੁਲਾਈ (ਵਿਜੈਪਾਲ ਸਿੰਘ ਢਿੱਲੋਂ)- ਇੱਥੋਂ ਨਜ਼ਦੀਕੀ ਪਿੰਡ ਬੰੁਗਾ ਸਾਹਿਬ ਤੋਂ ਨਿਕਲਦੀ ਭਾਖੜਾ ਨਹਿਰ ਦੇ ਸਾਈਫਨ ਤੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ ਬਲਵੀਰ ...

ਪੂਰੀ ਖ਼ਬਰ »

ਪਿੰਡ ਚਤਾਮਲਾ ਦੀਆਂ ਗਲੀਆਂ 'ਚ ਖੜ੍ਹੇ ਗੰਦੇ ਪਾਣੀ ਤੋਂ ਬਿਮਾਰੀ ਫੈਲਣ ਦਾ ਡਰ, ਲੋਕ ਪੇ੍ਰਸ਼ਾਨ

ਮੋਰਿੰਡਾ, 16 ਜੁਲਾਈ (ਕੰਗ)- ਪਿੰਡ ਚਤਾਮਲਾ ਨਿਵਾਸੀ ਪਿੰਡ ਦੀਆਂ ਗਲੀਆਂ ਵਿਚ ਖੜ੍ਹੇ ਗੰਦੇ ਪਾਣੀ ਤੇ ਇਸ ਤੋਂ ਬਣੀ ਚਿਕੜੀ ਕਾਰਨ ਪ੍ਰੇਸ਼ਾਨ ਹਨ | ਲੋਕਾਂ ਦਾ ਕਹਿਣਾ ਹੈ ਕਿ ਗਲੀਆਂ ਵਿਚ ਖੜ੍ਹੇ ਗੰਦੇ ਪਾਣੀ ਨਾਲ ਬਣ ਰਹੀ ਚਿਕੜੀ ਕਾਰਨ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਕਈ ...

ਪੂਰੀ ਖ਼ਬਰ »

ਨੂਰਪੁਰ ਬੇਦੀ ਇਲਾਕੇ ਵਿਚ ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ

ਨੂਰਪੁਰ ਬੇਦੀ, 16 ਜੁਲਾਈ (ਪ. ਪ. ਰਾਹੀਂ)- ਭਾਵੇਂ ਪੰਜਾਬ ਪਾਵਰਕਾਮ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਵਿਚ ਬਿਜਲੀ ਕੱਟ ਨਹੀਂ ਲਗਾਏ ਜਾਣ ਦਾ ਪ੍ਰਬੰਧ ਹੈ ਪਰ ਨੂਰਪੁਰ ਬੇਦੀ ਇਲਾਕੇ ਵਿਚ ਰੋਜ਼ਾਨਾ ਲੱਗ ਰਹੇ ਬਿਜਲੀ ਕੱਟਾਂ ਤੋਂ ਲੋਕ ਦੁਖੀ ਹੋ ਚੁੱਕੇ ਹਨ | ਉਂਝ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਵਿਖੇ ਵੱਖ-ਵੱਖ ਪਾਬੰਦੀਆਂ ਅਤੇ ਹੁਕਮ

ਰੂਪਨਗਰ, 16 ਜੁਲਾਈ (ਮਨਜਿੰਦਰ ਸਿੰਘ ਚੱਕਲ)- ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸ੍ਰੀਮਤੀ ਗੁਰਨੀਤ ਤੇਜ ਨੇ ਫੌਜ਼ਦਾਰੀ ਜਾਬਤਾ ਸੰਘਤਾ-1973 ਦੀ ਧਾਰਾ 144 ਅਧੀਨ ਜ਼ਿਲ੍ਹਾ ਰੂਪਨਗਰ ਵਿਖੇ ਵੱਖ-ਵੱਖ ਪਾਬੰਦੀਆਂ ਤੇ ਹੁਕਮ ਲਗਾਏ ਹਨ | ਜ਼ਿਲੇ 'ਚ ਕੱਚੀਆਂ ਖੂਹੀਆਂ ਤੇ ਟਿਊਬਵੈਲ ...

ਪੂਰੀ ਖ਼ਬਰ »

ਹਾਦਸੇ 'ਚ ਜਾਨ ਗਵਾਉਣ ਵਾਲੇ ਹੋਮਗਾਰਡ ਜਵਾਨ ਦਾ ਪਰਿਵਾਰ ਸਰਕਾਰੀ ਸਹੂਲਤਾਂ ਤੋਂ ਵਾਂਝਾ

ਬੇਲਾ, 16 ਜੁਲਾਈ (ਮਨਜੀਤ ਸਿੰਘ ਸੈਣੀ)- ਬੀਤੇ ਸਾਲ 20 ਅਕਤੂਬਰ ਨੂੰ ਰੋਪੜ ਵਿਖੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਚੌਕ ਵਿਚ ਗਸ਼ਤ ਦੌਰਾਨ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਕੇ ਜਾਨ ਗਵਾਉਣ ਵਾਲੇ ਹੋਮਗਾਰਡ ਦੇ ਜਵਾਨ ਨਿਰਮਲ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਸੁਰਤਾਪੁਰ ...

ਪੂਰੀ ਖ਼ਬਰ »

ਹੜ੍ਹ ਰੋਕੂ ਪ੍ਰਬੰਧਾਂ ਦੌਰਾਨ ਆਮ ਲੋਕਾਂ ਨੂੰ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ-ਬੰਸਲ ਡਰੇਨੇਜ਼ ਵਿਭਾਗ ਦੀ ਟੀਮ ਨੇ ਕੀਤਾ ਲੋਦੀਪੁਰ ਬੰਨ੍ਹ ਸਮੇਤ ਕਈ ਥਾਵਾਂ ਦਾ ਦੌਰਾ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਬਰਸਾਤਾਂ ਦੇ ਮੌਸਮ ਦੌਰਾਨ ਡਰੇਨੇਜ ਵਿਭਾਗ ਦੀ ਟੀਮ ਵੱਲੋਂ ਸਤਲੁਜ ਦਰਿਆ ਅਤੇ ਸਵਾ ਨਦੀ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਤਿੜਕ ਕਰਮਾ, ...

ਪੂਰੀ ਖ਼ਬਰ »

ਭਰਤਗੜ੍ਹ ਪੁਲਿਸ ਵੱਲੋਂ 24 ਬੋਤਲਾਂ ਦੇਸੀ ਸ਼ਰਾਬ ਸਮੇਤ 2 ਗਿ੍ਫ਼ਤਾਰ

ਭਰਤਗੜ੍ਹ, 16 ਜੁਲਾਈ (ਜਸਬੀਰ ਸਿੰਘ ਬਾਵਾ)- ਰਾਤੀਂ ਭਰਤਗੜ੍ਹ-ਪੰਜੈਹਰਾ ਸੜਕ 'ਤੇ ਗਸ਼ਤ ਦੌਰਾਨ ਭਰਤਗੜ੍ਹ ਪੁਲਿਸ ਵੱਲੋਂ ਦੋ ਵਿਅਕਤੀਆਂ ਦੀ ਜਾਂਚ-ਪੜਤਾਲ ਦੌਰਾਨ ਸੰਤਰਾ ਮਾਰਕਾ ਦੇਸੀ ਸ਼ਰਾਬ ਦੀਆਂ 24 ਬੋਤਲਾਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਨ੍ਹਾਂ ਦੋਵੇਂ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਬਹੁ-ਤਕਨੀਕੀ ਕਾਲਜ ਵਿਖੇ ਨੌਜਵਾਨ ਦਿਵਸ ਮਨਾਇਆ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਅੱਜ ਗੁਰੂ ਤੇਗ਼ ਬਹਾਦਰ ਬਹੁ-ਤਕਨੀਕੀ ਕਾਲਜ ਅਗੰਮਪੁਰ (ਸ੍ਰੀ ਅਨੰਦਪੁਰ ਸਾਹਿਬ) ਵਿਖੇ 3 ਰੋਜ਼ਾ ਮਨਾਏ ਜਾ ਰਹੇ ਨੌਜਵਾਨ ਦਿਵਸ ਦੇ ਸਬੰਧ 'ਚ ਪਹਿਲੇ ਦਿਨ ਦਾ ਸਮਾਗਮ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ...

ਪੂਰੀ ਖ਼ਬਰ »

ਰਵੀਇੰਦਰ ਸਿੰਘ ਦੁੱਮਣਾ ਨੇ ਕੁਰਾਲੀ ਤੋਂ ਲੇਹ ਤੱਕ ਸਦਭਾਵਨਾ ਯਾਤਰਾ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਕੁਰਾਲੀ, 16 ਜੁਾਲਈ (ਹਰਪ੍ਰੀਤ ਸਿੰਘ)-ਆਈਸ਼ਰ ਟੈਕਟਰ ਕੰਪਨੀ (ਜਰਮਨੀ) ਦੇ ਫਾਊਾਡਰ ਜੋਸਫ਼ ਆਈਸ਼ਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਭਾਰਤ-ਜਰਮਨੀ 'ਚ ਵਧੀਆ ਸਬੰਧਾਂ ਤੇ ਵਿਸ਼ਵ ਸ਼ਾਂਤੀ ਦੀ ਕਾਮਨਾ ਨਾਲ ਕੁਰਾਲੀ ਤੋਂ ਲੇਹ ਤੱਕ ਅੱਜ ਸਥਾਨਕ ਖ਼ਾਲਸਾ ਸਕੂਲ ਤੋਂ 2 ...

ਪੂਰੀ ਖ਼ਬਰ »

ਕਾਂਗੜ ਸਕੂਲ ਵਿਖੇ ਵਿਸ਼ਵ ਨੌਜਵਾਨ ਹੁਨਰ ਦਿਵਸ ਮਨਾਇਆ

ਨੂਰਪੁਰ ਬੇਦੀ, 16 ਜੁਲਾਈ (ਵਿੰਦਰਪਾਲ ਝਾਂਡੀਆਂ)- ਸੈਂਟਮ ਵਰਕ ਸਕਿੱਲ ਇੰਡੀਆ ਲਿਮ: ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਗੜ ਵਿਖੇ ਵਿਸ਼ਵ ਨੌਜਵਾਨ ਹੁਨਰ ਦਿਵਸ ਮਨਾਇਆ ਗਿਆ ਜਿਸ ਵਿਚ ਬੱਚਿਆਂ ਦੇ ਚਾਰਟ ਮੇਕਿੰਗ ਮੁਕਾਬਲੇ ਤੇ ...

ਪੂਰੀ ਖ਼ਬਰ »

ਆਦਰਸ਼ ਸੇਵਾ ਸੰਮਤੀ ਵੱਲੋਂ ਵੋਕੇਸ਼ਨਲ ਪ੍ਰਾਪਤ ਵਿਦਿਆਰਥਣਾਂ ਨੂੰ ਮੁਫ਼ਤ ਕਿੱਟਾਂ ਤੇ ਮਸ਼ੀਨਾਂ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਆਦਰਸ਼ ਸੇਵਾ ਸੰਮਤੀ ਵੱਲੋਂ ਚੰਡੀਗੜ੍ਹ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਵੋਕੇਸ਼ਨਲ ਸਿਖਲਾਈ ਕੋਰਸ ਜਿਨ੍ਹਾਂ ਵਿਚ ਬਿਊਟੀ ਪਾਰਲਰ, ਕਟਿੰਗ, ਟੇਲਰਿੰਗ ਸੈਂਟਰ ਝਿੰਜੜੀ ਅਤੇ ਗੰਭੀਰਪੁਰ ਵਿਚ ਚਲਾਏ ...

ਪੂਰੀ ਖ਼ਬਰ »

ਬੱਚਿਆਂ 'ਚ ਨੈਤਿਕ ਕਦਰਾਂ ਕੀਮਤਾਂ 'ਤੇ ਪ੍ਰੋਗਰਾਮ ਕਰਵਾਇਆ

ਰੂਪਨਗਰ, 16 ਜੁਲਾਈ (ਮਨਜਿੰਦਰ ਸਿੰਘ ਚੱਕਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੂਪਨਗਰ ਖੇਤਰ ਵੱਲੋਂ ਬੱਚਿਆਂ 'ਚ ਨੈਤਿਕ ਕਦਰਾਂ ਕੀਮਤਾਂ ਦੇ ਪਸਾਰੇ ਦੀ ਲੜੀ 'ਚ ਗਿਆਨੀ ਜ਼ੈਲ ਸਿੰਘ ਨਗਰ ਰੂਪਨਗਰ ਦੇ ਮੁੱਖ ਪਾਰਕ 'ਚ ਪ੍ਰੋਗਰਾਮ ਕੀਤਾ ਗਿਆ | ਜਿਸ 'ਚ ਬੱਚਿਆਂ ਨੂੰ ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਦੀ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਨਿੱਕੂਵਾਲ, ਸੈਣੀ)-ਇੱਥੋਂ ਦੇ ਕਾਂਗਰਸੀ ਆਗੂਆਂ ਦੀ ਮੀਟਿੰਗ ਜੱਟ ਮਹਾਂ ਸਭਾ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਪ੍ਰਧਾਨਗੀ ਹੇਠ ਹੋਈ | ਉਨ•੍ਹਾਂ ਦੱਸਿਆ ਕਿ ਵਾਰਡ ਨੰਬਰ ਇੱਕ ਵਿਖੇ ਨਗਰ ਕੌਾਸਲ ਲਾਇਬਰੇਰੀ ਲਾਗੇ ਨੈਣਾਂ ਦੇਵੀ ...

ਪੂਰੀ ਖ਼ਬਰ »

ਪਾਰਕਾਂ 'ਚ ਖੇਡਣ ਤੋਂ ਵਾਂਝੇ ਹੋਏ ਬੱਚੇ - ਆਵਾਰਾ ਪਸ਼ੂਆਂ ਨੂੰ ਕਾਬੂ ਕਰਨ ਦੀ ਮੰਗ

ਰੂਪਨਗਰ, 16 ਜੁਲਾਈ (ਗੁਰਪ੍ਰੀਤ ਸਿੰਘ ਹੁੰਦਲ)-ਸਥਾਨਕ ਗਿਆਨੀ ਜ਼ੈਲ ਸਿੰਘ ਨਗਰ ਦੇ ਪਾਰਕ ਵਿਚ ਖੇਡਣ ਵਾਲੇ ਸ਼ਹਿਰ ਦੇ ਛੋਟੇ-ਛੋਟੇ ਬੱਚੇ ਆਵਾਰਾ ਫਿਰਦੇ ਸਾਨਾਂ, ਬਾਂਦਰਾਂ ਤੇ ਹੋਰ ਜਾਨਵਰਾਂ ਤੋਂ ਏਨੇ ਭੈਭੀਤ ਹੋ ਗਏ ਹਨ ਕਿ ਉਹ ਜਾਨਵਰਾਂ ਤੋਂ ਡਰਦੇ ਪਾਰਕਾਂ ਵਿਚ ਖੇਡਣ ...

ਪੂਰੀ ਖ਼ਬਰ »

ਬਿਊਟੀ ਪਾਰਲਰ ਦੇ ਸਿਖਲਾਈ ਸੈਂਟਰ ਦੀ ਸਮਾਪਤੀ

ਰੂਪਨਗਰ, 16 ਜੁਲਾਈ (ਸਟਾਫ਼ ਰਿਪੋਰਟਰ)-ਮਨੁੱਖੀ ਅਧਿਕਾਰ ਫਾਸਟ ਵੱਲੋਂ ਪਿੰਡ ਲੋਦੀਮਾਜਰਾ ਵਿਖੇ ਬਿਊਟੀ ਪਾਰਲਰ ਦੇ ਸਿਖਲਾਈ ਸੈਂਟਰ ਦੀ ਸਮਾਪਤੀ ਕੀਤੀ ਗਈ | ਇਹ ਸੈਂਟਰ 11 ਮਈ 2017 ਨੂੰ ਆਰੰਭ ਹੋਇਆ ਸੀ | ਇਸ ਮੌਕੇ ਸਿਖਲਾਈ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਰਟੀਫਿਕੇਟ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਸੁੰਦਰੀਕਰਨ ਦੀ ਕਾਰ ਸੇਵਾ ਜ਼ੋਰਾਂ ਸ਼ੋਰਾਂ ਨਾਲ ਜਾਰੀ

ਕੀਰਤਪੁਰ ਸਾਹਿਬ, 16 ਜੁਲਾਈ (ਬੀਰ ਅੰਮਿ੍ਤਪਾਲ ਸਿੰਘ ਸੰਨ੍ਹੀ)- ਵਿਸ਼ਵ ਪ੍ਰਸਿੱਧ ਗੁਰਦੁਆਰਾ ਬਾਬਾ ਗੁਰਦਿੱਤਾ ਦੀ ਸਮੁੱਚੀ ਦਿੱਖ ਨੂੰ ਸੁੰਦਰ ਬਣਾਉਣ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਗੀ ਪੱਥਰ ਨਾਲ ਕਾਰਜ ਅਰੰਭ ਕੀਤੇ ਹੋਏ ਹਨ | ਗੁਰਦੁਆਰਾ ...

ਪੂਰੀ ਖ਼ਬਰ »

ਪ੍ਰਕਾਸ਼ ਦਿਹਾੜਾ ਮਨਾਉਣ ਸਬੰਧੀ ਅਖੰਡ ਪਾਠਾਂ ਦੀ ਲੜੀ ਆਰੰਭ

ਕੀਰਤਪੁਰ ਸਾਹਿਬ, 16 ਜੁਲਾਈ (ਵਿਜੈਪਾਲ ਸਿੰਘ ਢਿੱਲੋਂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ-ਛਾਇਆ ਹੇਠ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਸਹਿਯੋਗ ਨਾਲ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ...

ਪੂਰੀ ਖ਼ਬਰ »

ਪੰਚਾਇਤ ਯੂਨੀਅਨ ਬਲਾਕ ਮੋਰਿੰਡਾ ਦੀ ਮੀਟਿੰਗ

ਮੋਰਿੰਡਾ, 16 ਜੁਲਾਈ (ਕੰਗ)-ਪੰਚਾਇਤ ਯੂਨੀਅਨ ਬਲਾਕ ਮੋਰਿੰਡਾ ਦੀ ਮੀਟਿੰਗ ਯੂਨੀਅਨ ਪ੍ਰਧਾਨ ਜਗਤਾਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਵਿਖੇ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਓੁਇੰਦ ਨੇ ਦੱਸਿਆ ਕਿ ਇਸ ਮੀਟਿੰਗ ਮੌਕੇ ਸੰਬੋਧਨ ਕਰਦਿਆਂ ਖ਼ੁਸ਼ਹਾਲ ਸਿੰਘ ਦਾਤਾਰਪੁਰ, ਬਲਵੀਰ ਸਿੰਘ ਸਰਪੰਚ ਸਹੇੜੀ, ਪਰਮਜੀਤ ਸਿੰਘ ਸਰਪੰਚ ਬੱਲਾਂ ਕਲਾਂ, ਨੇਤਰ ਸਿੰਘ ਸਰਪੰਚ ਡੂਮਛੇੜੀ ਨੇ ਕਿਹਾ ਕਿ ਇਲਾਕੇ ਦੇ ਪਿੰਡਾਂ ਵਿਚ ਪੰਚਾਇਤਾਂ ਵੱਲੋਂ ਕਰਵਾਏ ਕੰਮਾਂ ਦੀ ਵਾਰ-ਵਾਰ ਜਾਂਚ ਕੀਤੇ ਜਾਣ ਨਾਲ ਪੰਚਾਇਤ ਦੇ ਕੰਮਾਂ ਕਾਰਾਂ ਵਿਚ ਵਿਘਨ ਪੈਂਦਾ ਹੈ , ਨਰੇਗਾ ਦੇ ਕੰਮ ਬੜੀ ਧੀਮੀ ਚਾਲ ਨਾਲ ਚੱਲ ਰਹੇ ਹਨ ਅਤੇ ਪੰਚਾਇਤ ਸਕੱਤਰਾਂ ਦੀ ਘਾਟ ਕਾਰਨ ਪਿੰਡਾਂ ਵਿਚ ਵਿਕਾਸ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ | ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਇਲਾਕੇ ਦੀਆਂ ਪੰਚਾਇਤਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਇਨ੍ਹਾਂ ਮਸਲਿਆਂ ਨੂੰ ਕੈਬਨਿਟ ਮੰਤਰੀ ਸ਼ ਚਰਨਜੀਤ ਸਿੰਘ ਚੰਨੀ ਦੇ ਧਿਆਨ ਵਿਚ ਲਿਆਂਦਾ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਕੋਈ ਪ੍ਰਸ਼ਾਸਨਿਕ ਅਧਿਕਾਰੀ, ਪੁਲਿਸ ਪ੍ਰਸ਼ਾਸਨ, ਮਾਲ ਵਿਭਾਗ, ਖੇਤੀਬਾੜੀ ਵਿਭਾਗ, ਵਾਟਰ ਸਪਲਾਈ, ਨਗਰ ਕੌਾਸਲ ਪੰਜਾਬ ਪਾਵਰਕਾਮ ਜਾ ਕਿਸੇ ਹੋਰ ਵਿਭਾਗ ਦਾ ਕੋਈ ਅਧਿਕਾਰੀ ਜਾਂ ਮੁਲਾਜ਼ਮ ਕਿਸੇ ਨਾਗਰਿਕ ਕੋਲੋਂ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਤੁਰੰਤ ਮੰਤਰੀ ਸਾਹਿਬ ਦੇ ਧਿਆਨ ਵਿਚ ਲਿਆਂਦਾ ਜਾਵੇ | ਉਨ੍ਹਾਂ ਹਲਕਾ ਸ੍ਰੀ ਚਮਕੌਰ ਸਾਹਿਬ ਵਿਖੇ ਹੁਨਰ ਵਿਕਾਸ ਯੂਨੀਵਰਸਿਟੀ ਅਤੇ ਡਿਗਰੀ ਕਾਲਜ ਲਿਆਉਣ ਲਈ ਕੈਬਨਿਟ ਮੰਤਰੀ ਸ੍ਰੀ ਚੰਨੀ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਸਰਪੰਚ ਨੱਥਮਲਪੁਰ, ਗੁਰ ਜਸਵੀਰ ਸਿੰਘ ਦੁੱਮਣਾ, ਤਰਲੋਚਨ ਸਿੰਘ ਡੂਮਛੇੜੀ, ਜਗਤਾਰ ਸਿੰਘ ਸੋਤਲ ਬਾਬਾ, ਕੁਲਦੀਪ ਸਿੰਘ ਪਪਰਾਲੀ, ਜਗਤਾਰ ਸਿੰਘ ਸਿੰਬਲ ਝੱਲੀਆਂ, ਇੰਦਰਜੀਤ ਸਿੰਘ ਰੰਗੀਆਂ, ਤੇਜਿੰਦਰ ਸਿੰਘ ਬਿੱਲੂ ਕਲਾਰਾਂ, ਸੱਜਣ ਸਿੰਘ ਸਮਾਣਾ ਕਲਾਂ, ਬਹਾਦਰ ਸਿੰਘ ਓੁਇੰਦ, ਤੇਜ਼ੀ ਸਿੰਘ, ਸੁਰਜੀਤ ਸਿੰਘ ਮਾਜਰੀ, ਪ੍ਰਕਾਸ਼ ਸਿੰਘ ਬੰਗੀਆਂ, ਲਖਮਿੰਦਰ ਸਿੰਘ ਸਮਾਣਾ ਕਲਾਂ, ਕੁਲਵੀਰ ਸਿੰਘ ਧਿਆਨਪੁਰਾ , ਪਰਮਿੰਦਰ ਸਿੰਘ ਬਾਜਵਾ ਦਫ਼ਤਰ ਸਕੱਤਰ ਕੁਲਦੀਪ ਸਿੰਘ ਓੁਇੰਦ ਆਦਿ ਹਾਜ਼ਰ ਸਨ |
n ਪੰਚਾਇਤ ਯੂਨੀਅਨ ਬਲਾਕ ਮੋਰਿੰਡਾ ਦੀ ਹੋਈ ਮੀਟਿੰਗ ਸਮੇਂ ਦੀ ਤਸਵੀਰ |



ਖ਼ਬਰ ਸ਼ੇਅਰ ਕਰੋ

ਐੱਸ. ਐੱਸ. ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਨੇ ਮਨਾਇਆ 41ਵਾਂ ਸਥਾਪਨਾ ਦਿਵਸ

n ਸ੍ਰੀ ਚਮਕੌਰ ਸਾਹਿਬ ਵਿਖੇ ਐੱਸ. ਐੱਸ. ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਵੱਲੋਂ ਮਨਾਏ ਸਥਾਪਨਾ ਦਿਵਸ ਮੌਕੇ ਡੀ. ਸੀ. ਸ੍ਰੀਮਤੀ ਤੇਜ ਦਾ ਸਨਮਾਨ ਕਰਦੇ ਪ੍ਰਬੰਧਕ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੀਆਂ ਸੰਸਥਾ ਦੀਆਂ ਸਿਖਿਆਰਥਣਾਂ | ਤਸਵੀਰਾਂ: ਜਗਮੋਹਣ ...

ਪੂਰੀ ਖ਼ਬਰ »

ਰਾਜਗਿਰੀ ਤੇ ਛੱਜਾ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਏ

ਨੂਰਪੁਰ ਬੇਦੀ, 16 ਜੁਲਾਈ (ਵਿੰਦਰਪਾਲ ਝਾਂਡੀਆਂ)- ਐੱਸ. ਐੱਮ. ਓ. ਡਾ: ਸ਼ਿਵ ਕੁਮਾਰ ਦੀ ਅਗਵਾਈ 'ਚ ਸਬ ਸੈਂਟਰ ਟਿੱਬਾ ਟੱਪਰੀਆਂ ਵੱਲੋਂ ਪਿੰਡ ਰਾਜਗਿਰੀ ਵਿਖੇ ਅਤੇ ਸਬ ਸੈਂਟਰ ਸਰਥਲੀ ਵੱਲੋਂ ਪਿੰਡ ਛੱਜਾ ਵਿਖੇ ਡੇਂਗੂ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ ...

ਪੂਰੀ ਖ਼ਬਰ »

ਰਾਜਗਿਰੀ ਤੇ ਛੱਜਾ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਏ

ਨੂਰਪੁਰ ਬੇਦੀ, 16 ਜੁਲਾਈ (ਵਿੰਦਰਪਾਲ ਝਾਂਡੀਆਂ)- ਐੱਸ. ਐੱਮ. ਓ. ਡਾ: ਸ਼ਿਵ ਕੁਮਾਰ ਦੀ ਅਗਵਾਈ 'ਚ ਸਬ ਸੈਂਟਰ ਟਿੱਬਾ ਟੱਪਰੀਆਂ ਵੱਲੋਂ ਪਿੰਡ ਰਾਜਗਿਰੀ ਵਿਖੇ ਅਤੇ ਸਬ ਸੈਂਟਰ ਸਰਥਲੀ ਵੱਲੋਂ ਪਿੰਡ ਛੱਜਾ ਵਿਖੇ ਡੇਂਗੂ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ ...

ਪੂਰੀ ਖ਼ਬਰ »

ਯੂਥ ਫਾਊਾਡੇਸ਼ਨ ਵੱਲੋਂ 'ਗੁਰਸਿੱਖੀ ਸੰਭਾਲ ਲਹਿਰ' ਤਹਿਤ ਗੁਰਮਤਿ ਸਮਾਗਮ

ਸ੍ਰੀ ਚਮਕੌਰ ਸਾਹਿਬ, 16 ਜੁਲਾਈ (ਜਗਮੋਹਣ ਸਿੰਘ ਨਾਰੰਗ)-ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਯੂਥ ਫਾਊਾਡੇਸ਼ਨ ਸ੍ਰੀ ਚਮਕੌਰ ਸਾਹਿਬ ਵੱਲੋਂ ਇਲਾਕੇ ਅੰਦਰ ਸ਼ੁਰੂ ਕੀਤੀ ਗੁਰਸਿੱਖੀ ਸੰਭਾਲ ਲਹਿਰ ਦਾ ਦੂਜਾ ਗੁਰਮਤਿ ਸਮਾਗਮ ਪਿੰਡ ਮਾਣੇਮਾਜਰਾ ਦੇ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਫਾਦਰ ਜੇਮਸ ਨੇ ਸਕੂਲ ਦੇ ਪਿ੍ੰਸੀਪਲ ਦਾ ਅਹੁਦਾ ਸੰਭਾਲਿਆ

ਢੇਰ, 16 ਜੁਲਾਈ (ਸ਼ਿਵ ਕੁਮਾਰ ਕਾਲੀਆ)-ਮਾਊਾਟ ਕਾਰਮਲ ਸਕੂਲ ਜਿੰਦਬੜੀ ਵਿਖੇ ਫਾਦਰ ਥੋਮਸ ਦਾ ਤਬਾਦਲਾ ਬਤੌਰ ਪਿ੍ੰਸੀਪਲ ਹੁਸ਼ਿਆਰਪੁਰ ਹੋ ਜਾਣ ਤੋਂ ਬਾਅਦ ਫਾਦਰ ਜੇਮਸ ਵੱਲੋਂ ਮਾਊਾਟ ਕਾਰਮਲ ਸਕੂਲ ਜਿੰਦਬੜੀ ਦਾ ਬਤੌਰ ਪਿ੍ੰਸੀਪਲ ਅਹੁਦਾ ਸੰਭਾਲ ਲਿਆ ਗਿਆ | ਹੱਸਮੁੱਖ ...

ਪੂਰੀ ਖ਼ਬਰ »

ਸਿਵਲ ਸਰਜਨ ਵੱਲੋਂ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਦਾ ਨਿਰੀਖਣ

ਰੂਪਨਗਰ, 16 ਜੁਲਾਈ (ਮਨਜਿੰਦਰ ਸਿੰਘ ਚੱਕਲ)-ਨਵੇਂ ਬਣੇ ਸਿਵਲ ਸਰਜਨ ਰੁੂਪਨਗਰ ਨੇ ਸਿਵਲ ਹਸਪਤਾਲ ਰੂਪਨਗਰ ਦੇ ਵੱਖ-ਵੱਖ ਵਿਭਾਗਾਂ ਦਾ ਨਿਰੀਖਣ ਕੀਤਾ | ਸਿਵਲ ਸਰਜਨ ਡਾ: ਹਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਐਮਰਜੈਂਸੀ ਬਲੱਡ ਬੈਂਕ, ਜੱਚਾ-ਬੱਚਾ ਸਿਹਤ ਯੂਨਿਟ, ਸਪੈਸ਼ਲ ...

ਪੂਰੀ ਖ਼ਬਰ »

ਪਹਿਲੀ ਬਰਸਾਤ ਨਾਲ ਹੀ ਪਿੰਡ ਨਿੱਕੂਵਾਲ ਦੀ ਸੰਪਰਕ ਸੜਕ ਕਈ ਥਾਵਾਂ ਤੋਂ ਟੁੱਟੀ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਨੇੜਲੇ ਪਿੰਡ ਨਿੱਕੁੂਵਾਲ ਨੂੰ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਨ ਵਾਲੀ ਸੰਪਰਕ ਸੜਕ ਦੀ ਹਾਲਤ ਪਹਿਲੀ ਬਰਸਾਤ ਨਾਲ ਹੀ ਖਸਤਾ ਹੋ ਗਈ ਹੈ | ਜਿਸ ਨੂੰ ਕਈ ਥਾਵਾਂ 'ਤੇ ਵੱਡੇ-ਵੱਡੇ ਟੋਏ ਪੈ ਗਏ ਹਨ ...

ਪੂਰੀ ਖ਼ਬਰ »

'ਆਪਣੀ ਰਸੋਈ' ਤੋਂ ਪ੍ਰਭਾਵਿਤ ਹੋ ਕੇ ਦਾਨੀ ਸੱਜਣ ਅੱਗੇ ਆਉਣ ਲੱਗੇ

ਰੂਪਨਗਰ, 16 ਜੁਲਾਈ (ਮਨਜਿੰਦਰ ਸਿੰਘ ਚੱਕਲ)-ਗ਼ਰੀਬ ਲੋਕਾਂ ਨੂੰ ਘੱਟ ਕੀਮਤ 'ਤੇ ਚੰਗਾ ਤੇ ਪੇਟ ਭਰ ਖਾਣਾ ਮੁਹੱਈਆ ਕਰਵਾਉਣ ਵਾਲੀ 'ਆਪਣੀ ਰਸੋਈ' ਰੂਪਨਗਰ ਸਦਰ ਮੁਕਾਮ 'ਤੇ ਪਿਛਲੇ ਲਗਭਗ 2 ਮਹੀਨੇ ਤੋਂ ਸਫਲਤਾ ਪੂਰਵਕ ਚੱਲ ਰਹੀ ਹੈ ਅਤੇ ਇਸ ਆਪਣੀ ਰਸੋਈ 'ਚ ਐਤਵਾਰ ਨੂੰ ਛੱਡ ...

ਪੂਰੀ ਖ਼ਬਰ »

ਪੰਜਾਬ ਸਰਕਾਰ ਗੜ੍ਹਸ਼ੰਕਰ ਸ੍ਰੀ ਅਨੰਦਪੁਰ ਸਾਹਿਬ ਸੜਕ ਦੀ ਸਾਰ ਲਵੇ-ਰੋੜੀ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਆਮ ਆਦਮੀ ਪਾਰਟੀ ਦੇ ਵਿਧਾਇਕ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਸਮੇਤ ਹੋਰ ਧਾਰਮਿਕ ਸਥਾਨਾ ਨੂੰ ਮਾਝਾ, ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਈ ਸਹਿਯੋਗ ਦੇਣ ਬਦਲੇ ਦੂਨ ਗੁੱਜਰ ਸਭਾ ਦੇ ਪ੍ਰਧਾਨ ਸੰਜੂ ਤੇ ਨੁਮਾਇੰਦਿਆਂ ਦਾ ਸਨਮਾਨ

ਨੂਰਪੁਰ ਬੇਦੀ, 16 ਜੁਲਾਈ (ਵਿੰਦਰਪਾਲ ਝਾਂਡੀਆਂ)-ਬਲਾਕ ਦੇ ਪਿੰਡ ਜਤੌਲੀ (ਮਣਕੌਲੀ) ਵਿਖੇ ਸਾਲਾਨਾ ਸੰਤ ਸਮਾਗਮ ਮੌਕੇ 'ਤੇ ਭੂਰੀ ਵਾਲੇ ਯੂਥ ਕਲੱਬ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਲਈ ਦੂਨ ਗੁੱਜਰ ਵੈਲਫੇਅਰ ਸਭਾ ਵੱਲੋਂ ਸਹਿਯੋਗ ਦੇਣ ਬਦਲੇ ਕਲੱਬ ਤੇ ਪਿੰਡ ਦੀ ਸੰਗਤਾਂ ...

ਪੂਰੀ ਖ਼ਬਰ »

ਘਾੜ ਇਲਾਕੇ ਦੀਆਂ ਸਮੱਸਿਆਵਾਂ ਵਿਧਾਨ ਸਭਾ 'ਚ ਉਠਾਵਾਂਗਾ-ਸੰਦੋਆ

ਪੁਰਖਾਲੀ, 16 ਜੁਲਾਈ (ਬੰਟੀ)- ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਘਾੜ ਇਲਾਕੇ ਦੀਆਂ ਸਮੱਸਿਆਵਾਂ ਵਿਧਾਨ ਸਭਾ 'ਚ ਉਠਾਇਆ ਜਾਣਗੀਆਂ | ਆਮ ਆਦਮੀ ਪਾਰਟੀ ਦੇ ਆਗੂ ਹਰਭਾਗ ਸਿੰਘ ਬੜੀ ਦੇ ਗ੍ਰਹਿ ਵਿਖੇ ਵਿਧਾਇਕ ਸੰਦੋਆ ਨੇ ਕਿਹਾ ਕਿ ਪੁਰਖਾਲੀ-ਬਿੰਦਰਖ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਅ) ਸਰਕਲ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ 21 ਮੈਂਬਰੀ ਕਮੇਟੀ ਦਾ ਗਠਨ

ਸ੍ਰੀ ਚਮਕੌਰ ਸਾਹਿਬ, 16 ਜੁਲਾਈ (ਜਗਮੋਹਣ ਸਿੰਘ ਨਾਰੰਗ)- ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੀ ਮੀਟਿੰਗ ਸਥਾਨਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਜਿਸ ਵਿਚ ਸਰਕਲ ਸ੍ਰੀ ਚਮਕੌਰ ਸਾਹਿਬ ਸ਼ਹਿਰੀ ਅਤੇ ਦਿਹਾਤੀ ਲਈ 21 ਮੈਂਬਰੀ ਕਮੇਟੀ ਦਾ ਗਠਨ ਕਰਦਿਆਂ ਸਰਕਲ ...

ਪੂਰੀ ਖ਼ਬਰ »

ਗੁਰਪੁਰਬ ਸੇਵਾ ਸੁਸਾਇਟੀ ਨੇ ਕਰਵਾਇਆ 32ਵਾਂ ਸਾਲਾਨਾ ਗੁਰਮਤਿ ਸਮਾਗਮ

ਸ੍ਰੀ ਚਮਕੌਰ ਸਾਹਿਬ, 16 ਜੁਲਾਈ (ਜਗਮੋਹਣ ਸਿੰਘ ਨਾਰੰਗ)- ਗੁਰਪੁਰਬ ਸੇਵਾ ਸੁਸਾਇਟੀ ਸ੍ਰ੍ਰੀ ਚਮਕੌਰ ਸਾਹਿਬ ਵੱਲੋਂ ਅੱਜ ਆਪਣਾ 32ਵਾਂ ਸਾਲਾਨਾ ਗੁਰਮਤਿ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਿਰਮਲ ਸਿੰਘ ਭੰਗੂ ਅਤੇ ਜਗਜੀਤ ਸਿੰਘ ਭੰਗੂ ਦੇ ਪਰਿਵਾਰ ਦੇ ...

ਪੂਰੀ ਖ਼ਬਰ »

ਭਨੂਪਲੀ 'ਚ ਚੋਰੀ ਦੌਰਾਨ ਚੋਰ ਸੀ. ਸੀ. ਟੀ. ਵੀ. 'ਚ ਕੈਦ

ਨੰਗਲ, 16 ਜੁਲਾਈ (ਗੁਰਪ੍ਰੀਤ ਗਰੇਵਾਲ)- ਮਿਤੀ 15 ਜੁਲਾਈ ਨੂੰ ਸਵੇਰੇ 4.15 ਵਜੇ ਪਿੰਡ ਭਨੂਪਲੀ ਦੇ ਰਵੀ ਜਨਰਲ ਸਟੋਰ 'ਚੋਂ 20 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰਨ ਵਾਲੇ ਦੋ ਅਗਿਆਤ ਵਿਅਕਤੀ ਸੀ.ਸੀ.ਟੀ.ਵੀ. 'ਚ ਕੈਦ ਹੋ ਗਏ ਹਨ | ਦੁਕਾਨ ਦੇ ਮਾਲਕ ਗਵਰਧਨ ਸੋਨੀ ਨੇ ਦੱਸਿਆ ਕਿ ਸਾਡੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੂਰਬ ਮਨਾਉਣ ਦੀਆਂ ਤਿਆਰੀਆਂ ਮੁਕੰਮਲ - ਭਾਈ ਚਾਵਲਾ

ਕੀਰਤਪੁਰ ਸਾਹਿਬ, 16 ਜੁਲਾਈ (ਵਿਜੈਪਾਲ ਸਿੰਘ ਢਿੱਲੋਂ)- ਅੱਠਵੀਂ ਪਾਤਸ਼ਾਹੀ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜਾ ਉਨ੍ਹਾਂ ਦੇ ਜਨਮ ਸਥਾਨ ਗੁਰਦੁਆਰਾ ਸ਼ੀਸ਼ ਮਹਿਲ ਕੀਰਤਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ...

ਪੂਰੀ ਖ਼ਬਰ »

ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਵੱਲੋਂ ਸੰਗਰਾਂਦ ਮੌਕੇ ਬੂਟੇ ਵੰਡੇ ਗਏ

ਰੂਪਨਗਰ, 16 ਜੁਲਾਈ (ਸਤਨਾਮ ਸਿੰਘ ਸੱਤੀ)- ਜ਼ਿਲ੍ਹ•ਾ ਯੂਥ ਕਲੱਬਜ਼ ਤਾਲਮੇਲ ਕਮੇਟੀ ਰੂਪਨਗਰ ਦੁਆਰਾ ਆਰੰਭੀ ਰੁੱਖ ਲਗਾਓ ਮੁਹਿੰਮ ਹੇਠ ਅੱਜ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਮਹੀਨਾ ਸਾਉਣ ਦੀ ਸੰਗਰਾਂਦ ਮੌਕੇ ਵੱਖ ਵੱਖ ਕਿਸਮਾਂ ਦੇ 300 ਬੂਟੇ ਸੰਗਤਾਂ ਨੂੰ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਵਿਚ ਮਨਾਇਆ ਗਿਆ ਵਣ-ਮਹਾਂਉਤਸਵ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਚੀਫ਼ ਖ਼ਾਲਸਾ ਦੀਵਾਨ ਅਤੇ ਇਕਬਾਲ ਸਿੰਘ ਲਾਲਪੁਰਾ ਦੀ ਯੋਗ ਅਗਵਾਈ ਅਧੀਨ ਚੱਲ ਰਹੇ ਸਥਾਨਕ ਐਸ.ਜੀ.ਐਸ ਖ਼ਾਲਸਾ ਸਕੂਲ ਵਿਚ ਵਣ-ਮਹਾਂਉਤਸਵ ਮਨਾਇਆ ਗਿਆ | ਐਸ.ਡੀ.ਐਮ. ਰਾਕੇਸ਼ ਗਰਗ ਇਸ ਪ੍ਰੋਗਰਾਮ ...

ਪੂਰੀ ਖ਼ਬਰ »

ਗੁਰਦੁਆਰਾ ਕੁੰਮਾ ਮਾਸ਼ਕੀ ਸਾਹਿਬ ਦੇ ਸਥਾਪਨਾ ਦਿਵਸ 'ਤੇ ਗੁਰਮਤਿ ਸਮਾਗਮ

ਘਨੌਲੀ, 16 ਜੁਲਾਈ (ਜਸਵੀਰ ਸਿੰਘ ਸੈਣੀ)- ਇਤਿਹਾਸਕ ਗੁਰਦੁਆਰਾ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦੇ ਯਾਦਗਾਰੀ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਪੱਤਣ (ਚੱਕਢੇਰਾ) ਵਿਖੇ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਗੁਰਦੁਆਰਾ ਸਾਹਿਬ ਦੇ ...

ਪੂਰੀ ਖ਼ਬਰ »

ਮਮਤਾ ਦਿਵਸ ਮੌਕੇ ਰਾਸ਼ਟਰੀ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਸਿਵਲ ਸਰਜਨ ਰੂਪਨਗਰ ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ.ਐਮ.ਓ. ਕੀਰਤਪੁਰ ਸਾਹਿਬ ਡਾ: ਅਨੂ ਸ਼ਰਮਾ ਦੀ ਅਗਵਾਈ ਵਿਚ ਪਿੰਡ ਨਿੱੱਕੂਵਾਲ ਵਿਖੇ ਮਮਤਾ ਦਿਵਸ ਮੌਕੇ ਜਾਣਕਾਰੀ ਦਿੱਤੀ ਗਈ | ਇਸ ...

ਪੂਰੀ ਖ਼ਬਰ »

ਲੋਕ ਗਾਇਕ ਪੱਮੀ ਸੈਣੀ ਦੀ ਸਿੰਗਲ ਟ੍ਰੈਕ ਕਾਲਾ ਟਿੱਕਾ ਰਿਲੀਜ਼

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਇਲਾਕੇ ਦੇ ਪਿੰਡ ਨਿੱਕੂਵਾਲ ਦੇ ਜਮਪਲ ਲੋਕ ਗਾਇਕ ਪੱਮੀ ਸੈਣੀ ਦੀ ਸਿੰਗਲ ਟ੍ਰੈਕ ਕਾਲਾ ਟਿੱਕਾ ਪਰਿਆਸ ਕਲਾ ਮੰਚ ਦੇ ਪ੍ਰਧਾਨ ਪਿ੍ੰ.ਨਰਿੰਜਣ ਸਿੰਘ ਰਾਣਾ ਅਤੇ ਸਾਈਕਿਲੰਗ ਐਸੋਸੀਏਸ਼ਨ ਦੇ ...

ਪੂਰੀ ਖ਼ਬਰ »

ਯੂਥ ਕਲੱਬ ਕਲਾਰਾਂ ਵੱਲੋਂ ਸਫ਼ਾਈ ਕੈਂਪ

ਮੋਰਿੰਡਾ, 16 ਜੁਲਾਈ (ਪਿ੍ਤਪਾਲ ਸਿੰਘ)- ਨਹਿਰੂ ਯੁਵਾ ਕੇਂਦਰ ਰੂਪਨਗਰ ਨਾਲ ਸਬੰਧਤ ਸੰਤ ਬਾਬਾ ਕਰਤਾਰ ਸਿੰਘ ਯੂਥ ਵੈਲਫੇਅਰ ਐਾਡ ਸਪੋਰਟਸ ਕਲੱਬ ਪਿੰਡ ਕਲਾਰਾਂ ਵੱਲੋਂ ਸਫ਼ਾਈ ਕੈਂਪ ਲਗਾਇਆ ਗਿਆ | ਕਲੱਬ ਦੇ ਪ੍ਰਧਾਨ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਵਾਤਾਵਰਨ ਦੀ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਹੋਈ

ਪੁਰਖਾਲੀ, 16 ਜੁਲਾਈ (ਬੰਟੀ)-ਟੈਕਨੀਕਲ ਸਰਵਿਸ ਯੂਨੀਅਨ ਪੀ. ਐਸ. ਸੀ. ਐਲ. ਸੰਚਾਲਣ ਉਪ ਮੰਡਲ ਸਬ ਡਵੀਜ਼ਨ ਮੀਆਂਪੁਰ ਅਤੇ ਸਬ ਡਵੀਜ਼ਨ ਘਨੌਲੀ ਦੀ ਚੋਣ 66 ਕੇ. ਵੀ. ਸਬ ਸਟੇਸ਼ਨ ਪੁਰਖਾਲੀ ਵਿਖੇ ਡਵੀਜ਼ਨ ਪ੍ਰਧਾਨ ਧਰਮਪਾਲ ਦੀ ਨਿਗਰਾਨੀ ਹੇਠ ਹੋਈ ਜਿਸ ਵਿਚ ਨਿਰਮਲ ਸਿੰਘ ...

ਪੂਰੀ ਖ਼ਬਰ »

ਦਸ ਰੋਜ਼ਾ ਮੁਫ਼ਤ ਮੈਡੀਕਲ ਕੈਂਪ ਦਾ ਉਦਘਾਟਨ

ਢੇਰ, 16 ਜੁਲਾਈ (ਸ਼ਿਵ ਕੁਮਾਰ ਕਾਲੀਆ)- ਅਨਹਦ ਹੈਲਪਕੇਅਰ ਵੱਲੋਂ ਪਿੰਡ ਦੋਨਾਲ ਵਿਖੇ ਦਸ ਰੋਜ਼ਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸਰਪੰਚ ਦੋਨਾਲ ਪ੍ਰੇਮ ਸਿੰਘ ਲਾਟੀ ਵੱਲੋਂ ਕੀਤਾ ਗਿਆ | ਕੈਂਪ ਵਿਚ ਵੱਖ-ਵੱਖ ਬਿਮਾਰੀਆਂ ਤੋਂ ਪੀੜਤ 10 ਮਰੀਜ਼ਾਂ ...

ਪੂਰੀ ਖ਼ਬਰ »

ਖੰਡ ਮਿੱਲ ਮੋਰਿੰਡਾ ਵੱਲੋਂ 'ਰੁੱਖ ਲਗਾਉ ਜੀਵਨ ਬਚਾਉ' ਮੁਹਿੰਮ ਦੀ ਸ਼ੁਰੂਆਤ

ਮੋਰਿੰਡਾ, 16 ਜੁਲਾਈ (ਪਿ੍ਤਪਾਲ ਸਿੰਘ)- ਸਹਿਕਾਰੀ ਖੰਡ ਮਿੱਲ ਮੋਰਿੰਡਾ ਵੱਲੋਂ 'ਰੁੱਖ ਲਗਾਉ ਜੀਵਨ ਬਚਾਉ' ਮੁਹਿੰਮ ਦੇ ਤਹਿਤ ਸ਼ੂਗਰ ਮਿੱਲ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ | ਇਸ ਮੁਹਿੰਮ ਦੀ ਸ਼ੁਰੂਆਤ ਸ਼ੂਗਰ ਮਿੱਲ ਦੇ ਚੈਅਰਮੇਨ ਅਰਵਿੰਦਰ ਸਿੰਘ ਰੰਗੀ ਅਤੇ ...

ਪੂਰੀ ਖ਼ਬਰ »

ਮੱਸੇਵਾਲ ਦੇ ਡੀਪੂ ਹੋਲਡਰ ਨੇ ਰਾਸ਼ਨ ਕਾਰਡ ਉਪਭੋਗਤਾਵਾਂ ਨੂੰ 6 ਮਹੀਨੇ ਦੀ ਇਕੱਠੀ ਕਣਕ ਵੰਡੀ

ਕੀਰਤਪੁਰ ਸਾਹਿਬ, 16 ਜੁਲਾਈ (ਵਿਜੈਪਾਲ ਸਿੰਘ ਢਿੱਲੋਂ)- ਚੰਗਰ ਇਲਾਕੇ ਦੇ ਪਿੰਡ ਮੱਸੇਵਾਲ ਸਰਕਾਰੀ ਰਾਸ਼ਨ ਡਿਪੂ ਹੋਲਡਰ ਸ਼ਿਵ ਕੁਮਾਰ ਬੇਦੀ ਨੇ ਨਿਗਰਾਨ ਕਮੇਟੀ ਦੀ ਮੌਜੂਦਗੀ ਵਿਚ ਆਪਣੇ ਡਿਪੂ ਅਧੀਨ ਆਉਂਦੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਰਾਸ਼ਨ ਕਾਰਡ ਧਾਰਕਾ ...

ਪੂਰੀ ਖ਼ਬਰ »

ਵਾਤਾਵਰਨ ਸਬੰਧੀ ਪਿਪਸ 'ਚ ਕਰਵਾਏ ਅੰਤਰ ਹਾਊਸ ਮੁਕਾਬਲੇ

ਸ੍ਰੀ ਚਮਕੌਰ ਸਾਹਿਬ, 16 ਜੁਲਾਈ (ਜਗਮੋਹਣ ਸਿੰਘ ਨਾਰੰਗ)- ਸਥਾਨਕ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਸਬੰਧੀ ਵਿਦਿਆਰਥੀਆਂ ਦੇ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ ਜਿਸ ਵਿਚ ਪ੍ਰਾਇਮਰੀ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

n ਕਰਤਾਰਪੁਰ ਵਿਖੇ ਗੁਰਮਤਿ ਸਮਾਗਮ ਪ੍ਰੋਗਰਾਮ ਪੇਸ਼ ਕਰਦੇ ਹੋਏ ਢਾਡੀ ਤੇ ਹੋਰ | ਤਸਵੀਰ: ਵਿੰਦਰਪਾਲ ਝਾਂਡੀਆਂ ਨੂਰਪੁਰ ਬੇਦੀ, 16 ਜੁਲਾਈ (ਵਿੰਦਰਪਾਲ ਝਾਂਡੀਆਂ)- ਬਲਾਕ ਦੇ ਪਿੰਡ ਕਰਤਾਰਪੁਰ ਦੇ ਸਰਕਾਰੀ ਹਾਈ ਸਕੂਲ ਵਿਖੇ ਕਾਂਬੜ ਮੰਡਲੀ ਦੇ ਵਿਸ਼ੇਸ਼ ਸਹਿਯੋਗ ਤੇ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਵੱਲੋਂ ਮਕੜੌਨਾ ਕਲਾਂ ਵਿਖੇ ਸਿਲਾਈ-ਕਢਾਈ ਕੋਰਸ ਸ਼ੁਰੂ

ਸ੍ਰੀ ਚਮਕੌਰ ਸਾਹਿਬ, 16 ਜੁਲਾਈ (ਜਗਮੋਹਣ ਸਿੰਘ ਨਾਰੰਗ)-ਐੱਸ. ਪੀ. ਸਿੰਘ ਓਬਰਾਏ (ਦੁਬਈ) ਦੀ ਅਗਵਾਈ ਅਧੀਨ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸ਼ਾਖਾ ਰੂਪਨਗਰ ਵੱਲੋਂ ਪਿੰਡ ਮਕੜੌਨਾ ਕਲਾਂ ਦੇ ਗੁਰਦੁਆਰਾ ਸਾਹਿਬ ਵਿਚ ਲੜਕੀਆਂ ਲਈ 6 ਮਹੀਨੇ ਦਾ ਮੁਫ਼ਤ ...

ਪੂਰੀ ਖ਼ਬਰ »

ਅੰਗਹੀਣ ਜੋੜੇ ਦੀ ਸਹਾਇਤਾ ਕੀਤੀ

ਬੇਲਾ, 16 ਜੁਲਾਈ (ਮਨਜੀਤ ਸਿੰਘ ਸੈਣੀ)- ਨਜ਼ਦੀਕੀ ਪਿੰਡ ਰਸੀਦਪੁਰ ਦੇ ਖੁਆਜਾ ਪੀਰ ਕਮੇਟੀ ਦੇ ਨੌਜਵਾਨਾਂ ਨੇ ਪਾਰਟਬਾਜ਼ੀ ਤੋਂ ਉਪਰ ਉਠ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜਸੇਵੀ ਕੰਮ ਵੱਲ ਪ੍ਰੇਰਿਤ ਕਰਦਿਆ ਮਿਸਾਲ ਪੈਦਾ ਕੀਤੀ | ਉਕਤ ਕਮੇਟੀ ...

ਪੂਰੀ ਖ਼ਬਰ »

ਪੀ. ਡਬਲਯੂ. ਡੀ. ਵਰਕਰ ਯੂਨੀਅਨ ਦੀ ਮੀਟਿੰਗ

ਜਲੰਧਰ, 16 ਜੁਲਾਈ (ਹਰਵਿੰਦਰ ਸਿੰਘ ਫੁੱਲ)-ਪੀ. ਡਬਲਯੂ. ਡੀ. ਵਰਕਰਜ਼ ਯੂਨੀਅਨ (ਇੰਟਕ) ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸੰਗ੍ਰਾਮ ਸਿੰਘ ਅਤੇ ਜਨਰਲ ਸਕੱਤਰ ਪੰਜਾਬ ਮੇਜਰ ਸਿੰਘ ਸੈਣੀ ਦੀ ਸਾਂਝੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਨਵੀਂ ਬਾਰਾਦਰੀ ਜਲੰਧਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX