ਤਾਜਾ ਖ਼ਬਰਾਂ


ਗੁਜਰਾਤ 'ਚ ਪ੍ਰਧਾਨ ਮੰਤਰੀ ਚੋਣ ਤਰੀਕਾਂ ਦਾ ਕਰਨਗੇ ਐਲਾਨ - ਚਿਦੰਬਰਮ ਦਾ ਤੰਜ
. . .  18 minutes ago
ਨਵੀਂ ਦਿੱਲੀ, 20 ਅਕਤੂਬਰ - ਸਾਬਕਾ ਵਿੱਤ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਾ ਹੋਣ 'ਤੇ ਚੋਣ ਕਮਿਸ਼ਨ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਐਤਵਾਰ ਨੂੰ ਤੈਅ ਸ਼ੂਦਾ...
ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਦੇਰ ਰਾਤ ਤੱਕ ਚੱਲੇ ਪਟਾਕੇ
. . .  43 minutes ago
ਲੁਧਿਆਣਾ, 20 ਅਕਤੂਬਰ (ਪੁਨੀਤ ਬਾਵਾ)- ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਦੀਵਾਲੀ ਵਾਲੇ ਦਿਨ ਸ਼ਾਮ 6.30 ਵਜੇ ਤੋਂ ਰਾਤ 9.30 ਵਜੇ ਤੱਕ ਪਟਾਕੇ ਚਲਾਉਣ ਦੇ ਹੁਕਮਾਂ ਨੂੰ ਟਿੱਚ ਜਾਣ ਕੇ ਅੱਧੀ ਰਾਤ ਤੱਕ ਮਹਾਂਨਗਰ ਲੁਧਿਆਣਾ ਦੇ ਲੋਕਾਂ ਨੇ ਪਟਾਕੇ ਚਲਾਏ...
ਕੌਮੀ ਜਾਂਚ ਏਜੰਸੀ ਕਰੇਗੀ ਆਰ.ਐਸ.ਐਸ. ਆਗੂ ਦੇ ਕਤਲ ਦੀ ਜਾਂਚ
. . .  49 minutes ago
ਲੁਧਿਆਣਾ, 20 ਅਕਤੂਬਰ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਗਗਨਦੀਪ ਕਾਲੋਨੀ ਵਿਚ ਪਿਛਲੀ ਦਿਨੀਂ ਹੋਏ ਆਰ.ਐਸ.ਐਸ. ਆਗੂ ਰਵਿੰਦਰ ਗੁਸਾਈ ਦੇ ਕਤਲ ਮਾਮਲੇ ਦੀ ਜਾਂਚ ਹੁਣ ਐਨ.ਆਈ.ਏ. (ਕੌਮੀ ਜਾਂਚ ਏਜੰਸੀ) ਕਰੇਗੀ। ਮੁੱਖ ਮੰਤਰੀ ਕੈਪਟਨ...
ਦਿੱਲੀ 'ਚ ਦੀਵਾਲੀ 'ਤੇ ਸੁਪਰੀਮ ਕੋਰਟ ਦੀ ਪਾਬੰਦੀ ਦਾ ਨਹੀਂ ਦਿਖਿਆ ਅਸਰ, ਲੋਕਾਂ ਨੇ ਖੂਬ ਚਲਾਏ ਪਟਾਕੇ
. . .  about 1 hour ago
ਨਵੀਂ ਦਿੱਲੀ, 20 ਅਕਤੂਬਰ - ਪ੍ਰਦੂਸ਼ਨ 'ਤੇ ਕਾਬੂ ਪਾਉਣ ਲਈ ਸੁਪਰੀਮ ਕੋਰਟ ਨੇ ਦਿੱਲੀ-ਐਨ.ਸੀ.ਆਰ. 'ਚ ਪਟਾਕਿਆਂ ਦੀ ਵਿਕਰੀ 'ਤੇ ਬੈਨ ਲਗਾਇਆ ਸੀ, ਪਰ ਇਸ ਪਾਬੰਦੀ ਦਾ ਵੱਡਾ ਫਾਇਦਾ ਦਿੱਲੀ ਦੀਆਂ ਹਵਾਵਾਂ 'ਚ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਪ੍ਰਦੂਸ਼ਨ ਭਰੀ...
'ਗਰੀਨ ਦੀਵਾਲੀ' ਦੇ ਯਤਨ ਬੇਅਸਰ ਲੋਕਾਂ ਦਿੱਲ ਖੋਲ ਕੇ ਕੀਤੀ ਆਤਿਸ਼ਬਾਜ਼ੀ
. . .  about 1 hour ago
ਬਟਾਲਾ/ਕਲਾਨੌਰ, 20 ਅਕਤੂਬਰ(ਡਾ. ਕਾਹਲੋਂ/ਪੁਰੇਵਾਲ)-ਪੂਰੇ ਦੇਸ਼ ਸਮੇਤ ਸੂਬਾ ਪੰਜਾਬ 'ਚ ਮਨਾਏ ਗਈ ਦੀਵਾਲੀ ਦੇ ਤਿਊਹਾਰ ਦੌਰਾਨ ਸਮਾਜਸੇਵੀ ਜਥੇਬੰਦੀਆਂ ਅਤੇ ਵਾਤਾਵਰਨ ਪ੍ਰੇਮੀਆਂ ਵਲੋਂ 'ਗਰੀਨ ਦੀਵਾਲੀ' ਮਨਾਉਂਣ ਦੇ ਕੀਤੇ ਗਏ ਸਾਰੇ ਯਤਨ ਆਤਿਸ਼ਬਾਜ਼ੀ ਦੇ ਧੂੰਏ 'ਚ ਉੱਡਦੇ ਵਿਖਾਈ...
ਮੋਦੀ ਨੇ ਕੇਦਾਰਨਾਥ ਮੰਦਰ ਟੇਕਿਆ ਮੱਥਾ
. . .  about 1 hour ago
ਦਹਿਰਾਦੂਨ, 20 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਇਕ ਦਿਨਾਂ ਦੌਰੇ ਲਈ ਕੇਦਾਰਨਾਥ ਪਹੁੰਚੇ। ਇਥੇ ਉਨ੍ਹਾਂ ਨੇ ਕੇਦਾਰਨਾਥ ਮੰਦਰ 'ਚ ਪੂਚਾ ਅਰਚਨਾ ਕੀਤੀ। ਪ੍ਰਧਾਨ ਮੰਤਰੀ ਮੋਦੀ ਇਥੇ ਕੇਦਾਰਪੁਰੀ 'ਚ ਦੁਬਾਰਾ ਨਿਰਮਾਣ ਦੇ ਕਰੀਬ ਪੰਜ ਪ੍ਰਾਜੈਕਟਾਂ...
ਸਰਹੱਦੀ ਸ਼ਹਿਰਾਂ ਤੇ ਕਸਬਿਆਂ 'ਚ ਨਹੀਂ ਵਿਖਾਈ ਦਿੱਤਾ 'ਜੀ.ਐਸ.ਟੀ.' ਦਾ ਅਸਰ
. . .  about 2 hours ago
ਬਟਾਲਾ/ਕਲਾਨੌਰ, 20 ਅਕਤੂਬਰ(ਡਾ. ਕਾਹਲੋਂ/ਪੁਰੇਵਾਲ)-ਦੀਵਾਲੀ ਦੇ ਤਿਊਹਾਰ ਦੌਰਾਨ ਸਰਹੱਦੀ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ 'ਚ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ 'ਜੀ.ਐਸ.ਟੀ.' ਦਾ ਕੋਈ ਅਸਰ ਨਹੀਂ ਵਿਖਾਈ ਦਿੱਤਾ। ਬਟਾਲਾ ਸਮੇਤ ਇਸ ਦੇ
ਬੱਸ ਡੀਪੂ ਦੀ ਛੱਤ ਡਿੱਗਣ ਕਾਰਨ 8 ਮੌਤਾਂ
. . .  about 2 hours ago
ਚੇਨਈ, 20 ਅਕਤੂਬਰ - ਤਾਮਿਲਨਾਡੂ ਦੇ ਨਾਗਪਟਿਨਮ 'ਚ ਬੱਸ ਡੀਪੂ ਦੇ ਆਰਾਮ ਘਰ ਦੀ ਛੱਤ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਜ਼ਖਮੀ...
ਅੱਗ ਲੱਗਣ ਕਾਰਨ ਦੋ ਦਰਜਨ ਦੁਕਾਨਾਂ ਸੜੀਆਂ
. . .  about 2 hours ago
ਗੋਨਿਆਣਾ ਮੰਡੀ ਵਿਖੇ ਦੀਵਾਲੀ ਵਾਲੇ ਦਿਨ ਟਰੱਕ ਚਾਲਕ ਦੀ ਹੱਤਿਆ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਫਰੀਦਕੋਟ / ਮੁਕਤਸਰ

ਚੰਨੂ ਬਿਜਲੀ ਪਲਾਂਟ 'ਚ ਲੱਗੀ ਅੱਗ ਕਾਰਨ 45 ਲੱਖ ਤੋਂ ਵੱਧ ਦਾ ਨੁਕਸਾਨ

ਲੰਬੀ, 16 ਜੁਲਾਈ (ਸ਼ਿਵਰਾਜ ਸਿੰਘ ਬਰਾੜ)-ਲੰਬੀ-ਗਿੱਦੜਬਾਹਾ ਸੜਕ 'ਤੇ ਸਥਿਤ ਪਿੰਡ ਚੰਨੂ ਦੇ ਨਜ਼ਦੀਕ ਬਾਇਓ ਬਿਜਲੀ ਪਲਾਂਟ 'ਚ ਲੱਗੀ ਅੱਗ 'ਤੇ ਫਾਇਰ ਬਿ੍ਗੇਡ ਦੇ ਅਮਲੇ ਨੇ ਸਮੇਂ ਸਿਰ ਕਾਬੂ ਪਾ ਕੇ ਵੱਡੇ ਹਾਦਸੇ ਤੋਂ ਬਚਾਅ ਕਰ ਲਿਆ ਹੈ, ਪਰ ਪ੍ਰਬੰਧਕਾਂ ਵੱਲੋਂ 45 ਲੱਖ ਤੋਂ ...

ਪੂਰੀ ਖ਼ਬਰ »

ਬ੍ਰਾਹਮਣ ਸਭਾ ਸ੍ਰੀ ਮੁਕਤਸਰ ਸਾਹਿਬ ਨੇ ਪਾਕਿਸਤਾਨ 'ਤੇ ਚੀਨ ਦਾ ਝੰਡਾ ਫੂਕਿਆ

ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)-ਬ੍ਰਾਹਮਣ ਸਭਾ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿਚ ਹਿੰਦੂ ਤੇ ਮੁਸਲਿਮ ਭਾਈਚਾਰੇ ਨੇ ਇੱਕਜੁੱਟ ਹੋ ਕੇ ਸਥਾਨਕ ਕੋਟਕਪੂਰਾ ਚੌਕ ਵਿਖੇ ਚੀਨ ਅਤੇ ਪਾਕਿਸਤਾਨ ਦਾ ਝੰਡਾ ਫੂਕਿਆ ਤੇ ਰੋਸ ਪ੍ਰਦਰਸ਼ਨ ਕੀਤਾ | ਇਸ ...

ਪੂਰੀ ਖ਼ਬਰ »

ਸਰਕਾਰੀ ਨਰਸ ਲਗਵਾਉਣ ਦਾ ਝਾਂਸਾ ਦੇ 1,50000 ਰੁਪਏ ਠੱਗਣ ਦਾ ਦੋਸ਼

ਦੋਦਾ, 16 ਜੁਲਾਈ (ਜਸਵੀਰ ਸਿੰਘ ਭੁੱਲਰ)-ਸ਼ਾਤਰ ਕਿਸਮ ਦੇ ਲੋਕ ਆਪਣੇ ਆਪ ਨੂੰ ਵੱਡੀ ਪਹੁੰਚ ਵਾਲੇ ਦੱਸ ਕੇ ਕਿਸੇ ਨਾਲ ਕਿਸੇ ਢੰਗ ਨਾਲ ਆਪਣਾ ਚੰਗਾ ਤੋਰੀ ਫੁਲਕਾ ਚਲਾ ਲੈਂਦੇ ਹਨ ਅਤੇ ਉਨ੍ਹਾਂ ਦੇ ਝਾਂਸੇ ਵਿਚ ਆਉਣ ਵਾਲੇ ਹੱਥ ਮਲਦੇ ਹੀ ਰਹਿ ਜਾਂਦੇ ਹਨ | ਇਸ ਤਰ੍ਹਾਂ ਦੀ ਇਕ ...

ਪੂਰੀ ਖ਼ਬਰ »

ਕੋਟਸੁਖੀਆ ਵਿਖੇ ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ

ਕੋਟਕਪੂਰਾ, 16 ਜੁਲਾਈ (ਮੋਹਰ ਗਿੱਲ)- ਪਿੰਡ ਕੋਟਸੁਖੀਆ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਡਾ. ਸਵਾਮੀਨਾਥਨ ਰਿਪੋਰਟ ਮੁਤਾਬਿਕ ਫ਼ਸਲਾਂ ਦੇ ਭਾਅ ਲੈਣ, ਸਮੁੱਚੀ ਕਿਸਾਨੀ ਦਾ ...

ਪੂਰੀ ਖ਼ਬਰ »

ਪੁਲਿਸ ਬੈਰੀਕੇਡ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਜ਼ਖ਼ਮੀ

ਫ਼ਰੀਦਕੋਟ, 16 ਜੁਲਾਈ (ਸਰਬਜੀਤ ਸਿੰਘ)-ਬੀਤੀ ਦੇਰ ਰਾਤ ਨੂੰ ਸਥਾਨਕ ਕੋਟਕਪੂਰਾ ਨੂੰ ਜਾਂਦੀ ਸੜਕ 'ਤੇ ਜ਼ਿਲ੍ਹਾ ਪੁਲਿਸ ਮੁਖੀ ਦੀ ਰਿਹਾਇਸ਼ ਸਾਹਮਣੇ ਲੱਗੇ ਪੁਲਿਸ ਬੈਰੀਕੇਡ ਨਾਲ ਇਕ ਮੋਟਰਸਾਈਕਲ ਦੇ ਟਕਰਾਏ ਜਾਣ ਨਾਲ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ ਹੈ | ...

ਪੂਰੀ ਖ਼ਬਰ »

ਕਰੰਟ ਲੱਗਣ ਕਾਰਨ ਇਕਲੌਤੇ 2 ਸਾਲਾਂ ਬੱਚੇ ਦੀ ਮੌਤ

ਦੋਦਾ, 16 ਜੁਲਾਈ (ਜਸਵੀਰ ਸਿੰਘ ਭੁੱਲਰ)-ਸਥਾਨਕ ਪਿੰਡ ਵਿਖੇ ਘਰ ਮੋਟਰ 'ਤੇ ਬੱਚੇ ਨਹਾ ਰਹੇ ਸਨ ਤੇ ਉਸ ਸਮੇਂ ਅਚਾਨਕ ਬਿਜਲੀ ਵਾਲੀ ਤਾਰ ਵਿਚ ਕਰੰਟ ਆਉਣ ਕਾਰਨ 2 ਸਾਲ ਦੇ ਬੱਚੇ ਅਰਮਾਨ ਸਿੰਘ ਪੁੱਤਰ ਕਰਮਜੀਤ ਸਿੰਘ ਨੂੰ ਜ਼ਬਰਦਸਤ ਕਰੰਟ ਲੱਗ ਗਿਆ 'ਤੇ ਉਹ ਬੇਹੋਸ਼ ਹੋ ਗਿਆ, ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਤੇ ਪਾਬੰਦੀਸ਼ੁਦਾ ਗੋਲੀਆਂ ਸਮੇਤ ਗਿ੍ਫ਼ਤਾਰ

ਕੋਟਕਪੂਰਾ, 16 ਜੁਲਾਈ (ਮੋਹਰ ਗਿੱਲ, ਮੇਘਰਾਜ)-ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਤੇ ਪਾਬੰਦੀਸ਼ੁਦਾ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ | ਹੌਲਦਾਰ ਸਵਰਨ ਸਿੰਘ ਆਧਾਰਿਤ ...

ਪੂਰੀ ਖ਼ਬਰ »

ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੇ ਛੇ ਲੱਖ

ਫ਼ਰੀਦਕੋਟ, 16 ਜੁਲਾਈ (ਸਰਬਜੀਤ ਸਿੰਘ)- ਜਿਲ੍ਹਾ ਪੁਲਿਸ ਵੱਲੋਂ ਨੌਕਰੀ ਦਿਵਾਉਣ ਦੀ ਏਵਜ਼ 'ਚ ਠੱਗੇ ਛੇ ਲੱਖ ਰੁਪਏ ਦੇ ਦੋਸ਼ਾਂ ਤਹਿਤ ਦੋ ਵਿਅਕਤੀਆਂ ਵਿਰੁੱਧ ਮੁਕਦਮਾ ਦਰਜ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ...

ਪੂਰੀ ਖ਼ਬਰ »

ਲਵੀ ਦਿਓੜਾ ਦੇ ਕਤਲ ਸਬੰਧੀ ਮਾਮਲਾ ਦਰਜ, ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਜਾਰੀ

ਕੋਟਕਪੂਰਾ, 16 ਜੁਲਾਈ (ਮੋਹਰ ਗਿੱਲ)-ਕੱਲ੍ਹ ਦੇਰ ਸ਼ਾਮ ਸਥਾਨਕ ਬਠਿੰਡਾ ਸੜਕ 'ਤੇ ਦਾਣਾ ਮੰਡੀ 'ਚ ਕੋਟਕਪੂਰਾ ਸ਼ਹਿਰ ਦੇ ਹੀ 22 ਸਾਲਾ ਨੌਜਵਾਨ ਲਵੀ ਦਿਓੜਾ ਪੁੱਤਰ ਬੰਟੀ ਦਿਓੜਾ, ਜੋ ਕਿ ਅਜੇ 19 ਜੂਨ 2017 ਨੂੰ ਜੇਲ੍ਹ 'ਚੋਂ ਜ਼ਮਾਨਤ 'ਤੇ ਆਇਆ ਸੀ, ਨੂੰ ਕੁਝ ਅਣਪਛਾਤੇ ...

ਪੂਰੀ ਖ਼ਬਰ »

ਐੱਸ.ਪੀ. ਮਲੋਟ ਨੇ ਨਾਜਾਇਜ਼ ਵਸੂਲੀ ਲੈਣ ਵਾਲੇ ਦੋ ਕਰਮਚਾਰੀ ਬਦਲੇ

ਮਲੋਟ, 16 ਜੁਲਾਈ (ਅਜਮੇਰ ਸਿੰਘ ਬਰਾੜ)-ਐੱਸ.ਪੀ. ਮਲੋਟ ਦਵਿੰਦਰ ਸਿੰਘ ਬਰਾੜ ਨੇ ਰਾਜਸਥਾਨ ਦੀ ਸਰਹੱਦ ਨਾਲ ਲਗਦੇ ਪਿੰਡ ਕੰਦੂਖੇੜਾ ਵਿਖੇ ਸਥਿਤ ਪੁਲਿਸ ਨਾਕੇ 'ਤੇ ਟਰੱਕ ਚਾਲਕਾਂ ਤੋਂ ਕਥਿਤ ਨਾਜਾਇਜ਼ ਵਸੂਲੀ ਕਰਨ ਵਾਲੇ ਦੋ ਪੁਲਿਸ ਕਰਮਚਾਰੀਆਂ ਦਾ ਤਬਾਦਲਾ ਕਰ ਦਿੱਤਾ ...

ਪੂਰੀ ਖ਼ਬਰ »

ਜ਼ਮੀਨ ਵੇਚਣ 'ਤੇ ਪੁਲਿਸ ਵੱਲੋਂ ਧੋਖਾਧੜੀ ਦਾ ਮਾਮਲਾ ਦਰਜ

ਕੋਟਕਪੂਰਾ, 16 ਜੁਲਾਈ (ਮੋਹਰ ਗਿੱਲ, ਮੇਘਰਾਜ)-ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਜ਼ਮੀਨ ਵੇਚਣ ਸਬੰਧੀ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਇਸ ਦੀ ਪੜਤਾਲ ਆਰੰਭ ਕਰ ਦਿੱਤੀ ਹੈ | ਇਸ ਸਬੰਧ 'ਚ ਇੰਦਰਪਾਲ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਦੇਵੀਵਾਲਾ ਨੇ ...

ਪੂਰੀ ਖ਼ਬਰ »

ਦੋ ਧਿਰਾਂ ਦੀ ਲੜਾਈ 'ਚ ਦੋ ਜ਼ਖ਼ਮੀ

ਲੰਬੀ, 16 ਜੁਲਾਈ (ਸ਼ਿਵਰਾਜ ਸਿੰਘ ਬਰਾੜ, ਮੇਵਾ ਸਿੰਘ)-ਲੰਬੀ ਹਲਕੇ ਦੇ ਪਿੰਡ ਕੰਗਣਵੇੜਾ ਵਿਚ ਆਪਸੀ ਰੰਜਿਸ਼ ਕਾਰਨ ਹੋਈ ਲੜਾਈ ਦੌਰਾਨ ਦੋ ਜਣੇ ਜ਼ਖ਼ਮੀ ਹੋ ਗਏ | ਪਿੰਡ ਕੰਗਣਖੇੜਾ ਦੇ ਸਰਪੰਚ ਹਰਦੀਪ ਸਿੰਘ ਦਾ ਦੋਸ਼ ਸੀ ਕਿ ਕੁੱਝ ਦਿਨ ਪਹਿਲਾਂ ਖੇਤਾਂ ਦੀ ਪਹੀ 'ਤੇ ਘਾਹ ...

ਪੂਰੀ ਖ਼ਬਰ »

ਲੰਬੀ ਵਿਖੇ ਜੀ.ਐੱਸ.ਟੀ. ਿਖ਼ਲਾਫ਼ ਕੀਤਾ ਲੋਕਾਂ ਨੂੰ ਜਾਗਰੂਕ

ਲੰਬੀ, 16 ਜੁਲਾਈ (ਮੇਵਾ ਸਿੰਘ)-ਲੋਕ ਵਿਰੋਧੀ ਬਿੱਲ ਜੀ.ਐੱਸ.ਟੀ. ਿਖ਼ਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਬਲਾਕ ਲੰਬੀ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਖੁੱਡੀਆਂ ...

ਪੂਰੀ ਖ਼ਬਰ »

ਸੈੱਲ ਟੈਕਸਟਾਈਲ ਲਿਮ: ਪੰਜਾਵਾ ਦੇ ਵਰਕਰਾਂ ਵੱਲੋਂ ਮੈਨੇਜਮੈਂਟ ਦੀਆਂ ਧੱਕੇਸ਼ਾਹੀਆਂ ਵਿਰੁੱਧ ਸੰਘਰਸ਼ ਦਾ ਫ਼ੈਸਲਾ

ਲੰਬੀ, 16 ਜੁਲਾਈ (ਮੇਵਾ ਸਿੰਘ)-ਸੈੱਲ ਟੈਕਸਟਾਈਲ ਲਿਮ: ਪੰਜਾਵਾ ਵਿਚ ਕੰਮ ਕਰਦੇ ਵਰਕਰ ਐਸੋਸੀਏਸ਼ਨ ਦੇ ਪ੍ਰਧਾਨ ਆਤਮਾ ਸਿੰਘ ਤੇ ਉਸ ਦੇ ਸਾਥੀਆਂ ਵਿਚ ਸੁਖਮਿੰਦਰ ਸਿੰਘ, ਮਨਪ੍ਰੀਤ ਸਿੰਘ, ਰਕੇਸ਼ ਕੁਮਾਰ, ਸੁਖਵਿੰਦਰ ਸਿੰਘ, ਗੁਰਸੇਵਕ ਸਿੰਘ, ਸੁਖਬੀਰ ਸਿੰਘ, ਗੁਰਚਰਨ ...

ਪੂਰੀ ਖ਼ਬਰ »

2132 ਨਸ਼ੀਲੀਆਂ ਗੋਲੀਆਂ, ਦੋ ਮੋਬਾਈਲ ਤੇ ਨਕਦੀ ਸਮੇਤ ਇਕ ਕਾਬੂ

ਮੰਡੀ ਬਰੀਵਾਲਾ, 16 ਜੁਲਾਈ (ਨਿਰਭੋਲ ਸਿੰਘ)-ਥਾਣਾ ਮੰਡੀ ਬਰੀਵਾਲਾ ਦੀ ਪੁਲਿਸ ਨੇ ਭਾਰਤ ਭੂਸ਼ਨ ਪੁੱਤਰ ਫਕੀਰ ਚੰਦ ਵਾਸੀ ਹਰੀਕੇ ਕਲਾਂ ਨੂੰ 2132 ਨਸ਼ੀਲੀਆਂ ਗੋਲੀਆਂ, ਦੋ ਮੋਬਾਇਲ ਅਤੇ ਕਰੀਬ 1010 ਨਗਦੀ ਸਮੇਤ ਗਿ੍ਫ਼ਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ ਹੈ | ਜਾਣਕਾਰੀ ...

ਪੂਰੀ ਖ਼ਬਰ »

ਰੇਲਵੇ ਨਾਲ ਸਬੰਧਿਤ ਸਮੱਸਿਆਵਾਂ ਲਈ ਵਿਧਾਇਕ ਤੇ ਸੰਸਦ ਮੈਂਬਰ ਨੇ ਰੇਲ ਮੰਤਰੀ ਨੂੰ ਪੱਤਰ ਲਿਖਿਆ

ਡੱਬਵਾਲੀ, 16 ਜੁਲਾਈ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਦੀ ਵਿਧਾਇਕ ਨੈਨਾ ਸਿੰਘ ਚੌਟਾਲਾ ਅੇ ਸੰਸਦ ਮੈਂਬਰ ਚਰਨਜੀਤ ਸਿੰਘ ਰੋੜੀ ਨੇ ਰੇਲਵੇ ਨਾਲ ਸਬੰਧਿਤ ਦਰਜਨ ਭਰ ਸਮੱਸਿਆਵਾਂ ਅਤੇ ਮੰਗਾਂ ਬਾਰੇ ਕੇਂਦਰੀ ਰੇਲ ਮੰਤਰੀ ਨੂੰ ਪੱਤਰ ਲਿਖਿਆ ਹੈ | ਪੱਤਰ ਵਿਚ ਡੱਬਵਾਲੀ ਦੇ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਡੋਡਾਂਵਾਲੀ 'ਚ ਵਣ-ਮਹਾਉਤਸਵ ਮਨਾਇਆ

ਮੰਡੀ ਬਰੀਵਾਲਾ, 16 ਜੁਲਾਈ (ਨਿਰਭੋਲ ਸਿੰਘ)-ਸਰਕਾਰੀ ਹਾਈ ਸਕੂਲ ਡੋਡਾਂਵਾਲੀ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਜੀਤ ਸਿੰਘ ਡੀ.ਐੱਫ.ਓ. ਦੇ ਸਹਿਯੋਗ ਨਾਲ ਕਰੀਬ 150 ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ | ਇਸ ਸਮੇਂ ਸਕੂਲ ਦੇ ਹੈੱਡ ...

ਪੂਰੀ ਖ਼ਬਰ »

ਨਵੋਦਿਆ ਵਿਦਿਆਲਿਆ ਲਈ ਚੁਣੀ ਵਿਦਿਆਰਥਣ ਦਾ ਸਨਮਾਨ

ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)-ਨਵੋਦਿਆ ਵਿਦਿਆਲਿਆ ਲਈ ਚੁਣੀ ਗਈ ਵਿਦਿਆਰਥਣ ਅਰਸ਼ਪ੍ਰੀਤ ਕੌਰ ਪੁੱਤਰੀ ਰਸ਼ਪਾਲ ਸਿੰਘ ਨੂੰ ਯੂਥ ਵੈੱਲਫੇਅਰ ਸੈੱਲ ਕਾਂਗਰਸ ਦੇ ਚੇਅਰਮੈਨ ਮਨੀ ਚੜ੍ਹੇਵਣ, ਗੁਰਵੰਤ ਸਿੰਘ, ਅਮਰਜੀਤ ਸਿੰਘ, ਅਮਨ ਵਿਰਕ, ...

ਪੂਰੀ ਖ਼ਬਰ »

ਸੰਤ ਬਲਜੀਤ ਸਿੰਘ ਨੇ ਸਾਵਣ ਮਹੀਨੇ ਵਿਚ ਵੱਧ ਤੋਂ ਵੱਧ ਬੂਟੇ ਲਾਉਣ ਲਈ ਆਖਿਆ

ਮਲੋਟ, 16 ਜੁਲਾਈ (ਅਜਮੇਰ ਸਿੰਘ ਬਰਾੜ)-ਜਿਵੇਂ ਸਾਵਣ ਵਿਚ ਵਰਖਾ ਨਾਲ ਬਨਸਪਤੀ ਹਰਿਆਲੀ ਹੋ ਜਾਂਦੀ ਹੈ ਉਸੇ ਤਰ੍ਹਾਂ ਇਹ ਜੀਵ ਇਸਤਰੀ ਦਾ ਤਨ ਅਗਰ ਪ੍ਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਵੇ ਤਾਂ ਉਸ ਪ੍ਰਭੂ ਪ੍ਰਮਾਤਮਾ ਦਾ ਆਸਰਾ ਹੀ ਉਸਦੇ ਮਨ ਦੀ ਖ਼ੁਰਾਕ ਬਣ ਜਾਂਦਾ ਹੈ | ਇਹ ...

ਪੂਰੀ ਖ਼ਬਰ »

ਮਲਕੀਤ ਕੌਰ ਬਰਕੰਦੀ ਨਮਿਤ ਸ਼ਰਧਾਂਜਲੀ ਸਮਾਗਮ

ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)-ਹਰਮੀਤ ਸਿੰਘ ਗਿੱਲ ਅਤੇ ਹਰਬੀਰ ਸਿੰਘ ਗਿੱਲ ਦੇ ਮਾਤਾ ਮਲਕੀਤ ਕੌਰ ਪਤਨੀ ਸਵ: ਬਲਜਿੰਦਰ ਸਿੰਘ ਗਿੱਲ ਵਾਸੀ ਪਿੰਡ ਬਰਕੰਦੀ ਜੋ ਬੀਤੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਦਾ ...

ਪੂਰੀ ਖ਼ਬਰ »

ਪ੍ਰਕਾਸ਼ ਕੌਰ ਸੱਕਾਂਵਾਲੀ ਨਮਿਤ ਸ਼ਰਧਾਂਜਲੀ ਸਮਾਗਮ

ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)-ਅੰਗਰੇਜ਼ ਸਿੰਘ ਸੰਧੂ ਮੈਂਬਰ ਪੰਚਾਇਤ, ਗੁਰਤੇਜ ਸਿੰਘ ਸੰਧੂ ਤੇ ਨਿਰਭੈ ਸਿੰਘ ਸੰਧੂ ਦੇ ਮਾਤਾ ਪ੍ਰਕਾਸ਼ ਕੌਰ ਪਤਨੀ ਸਵ: ਨਗਿੰਦਰ ਸਿੰਘ ਸੰਧੂ ਵਾਸੀ ਸੱਕਾਂਵਾਲੀ ਨਮਿਤ ਸ੍ਰੀ ਸਹਿਜ ਪਾਠ ਕਰਵਾਇਆ ਗਿਆ | ਭੋਗ ...

ਪੂਰੀ ਖ਼ਬਰ »

ਗੁਰਮੁੱਖ ਸਿੰਘ ਢੀਂਗਰਾ ਨਮਿਤ ਸ਼ਰਧਾਂਜਲੀ ਸਮਾਗਮ

ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਦੇ ਡਾਇਰੈਕਟਰ ਡਾ: ਪਰਮਜੀਤ ਸਿੰਘ ਢੀਂਗਰਾ ਦੇ ਪਿਤਾ ਗੁਰਮੁੱਖ ਸਿੰਘ ਢੀਂਗਰਾ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ...

ਪੂਰੀ ਖ਼ਬਰ »

ਪਿੰਡ ਸਦਰਵਾਲਾ ਵਿਖੇ ਕਾਂਗਰਸੀ ਵਰਕਰਾਂ ਨਾਲ ਜ਼ੀਰਾ ਵੱਲੋਂ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪਿੰਡ ਸਦਰਵਾਲਾ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਕਿਸਾਨ ਤੇ ਮਜ਼ਦੂਰ ਸੈੱਲ ਦੇ ਚੇਅਰਮੈਨ ਸ਼ਰਨਜੀਤ ਸਿੰਘ ਸੰਧੂ ਦੇ ਗ੍ਰਹਿ ਵਿਖੇ ਪਹੰੁਚੇ ਸਾਬਕਾ ਮੰਤਰੀ ਤੇ ਸੈੱਲ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਜੀਰਾ ...

ਪੂਰੀ ਖ਼ਬਰ »

ਕੇਂਦਰ ਸਰਕਾਰ ਹਰ ਮੁਹਾਜ਼ 'ਤੇ ਫੇਲ੍ਹ ਹੋਈ-ਮੰਗਤ ਰਾਮ ਪਾਸਲਾ

ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)-ਕੇਂਦਰ ਦੀ ਮੋਦੀ ਸਰਕਾਰ ਹਰ ਮੁਹਾਜ਼ 'ਤੇ ਫੇਲ੍ਹ ਸਾਬਤ ਹੋਈ ਹੈ ਤੇ ਅੱਛੇ ਦਿਨਾਂ ਦੀ ਗੱਲਬਾਤ ਕਰਨ ਵਾਲੀ ਮੋਦੀ ਸਰਕਾਰ ਨੇ ਨਵੀਂ ਆਰਥਿਕ ਤੇ ਸਨਅਤੀ ਨੀਤੀਆਂ ਨੂੰ ਹੋਰ ਤੇਜ਼ੀ ਨਾਲ ਲਾਗੂ ਕਰਕੇ ਦੇਸ਼ ਦੇ ...

ਪੂਰੀ ਖ਼ਬਰ »

ਕੈਂਸਰ ਦੀ ਲੜਾਈ ਅੱਗੇ ਹਾਰਿਆ ਗ਼ਰੀਬ ਕਿਸਾਨ

ਮੰਡੀ ਬਰੀਵਾਲਾ, 16 ਜੁਲਾਈ (ਨਿਰਭੋਲ ਸਿੰਘ)-ਮਾਲਵੇ ਵਿਚ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਦਾ ਪ੍ਰਕੋਪ ਜਾਰੀ ਹੈ ਅਤੇ ਕੈਂਸਰ ਨੇ ਇਸ ਨਾਮੁਰਾਦ ਬਿਮਾਰੀ ਨੇ ਅਨੇਕਾਂ ਵਿਅਕਤੀਆਂ ਨੂੰ ਆਪਣੇ ਕਲਾਵੇ ਵਿਚ ਲਿਆ ਹੈ ਤੇ ਉਸ ਪਰਿਵਾਰਾਂ ਦੀ ਜਾਇਦਾਦ ਵੀ ਨਹੀਂ ਰਹੀ ਕੈਂਸਰ ਦੀ ...

ਪੂਰੀ ਖ਼ਬਰ »

ਨੌਜਵਾਨ ਕਰੰਟ ਲੱਗਣ ਕਾਰਨ ਖੰਭੇ ਤੋਂ ਡਿੱਗ ਕੇ ਵਾਲ-ਵਾਲ ਬਚਿਆ

ਮਲੋਟ, 16 ਜੁਲਾਈ (ਗੁਰਮੀਤ ਸਿੰਘ ਮੱਕੜ)-ਸਥਾਨਕ ਬਠਿੰਡਾ ਰੋਡ 'ਤੇ ਬਿਜਲੀ ਦੇ ਖੰਭੇ 'ਤੇ ਕੰਮ ਕਰ ਰਹੇ ਨੌਜਵਾਨ ਨੂੰ ਬਿਜਲੀ ਦਾ ਕਰੰਟ ਲੱਗਣ ਕਾਰਨ ਖੰਭੇ ਤੋਂ ਥੱਲੇ ਆ ਡਿੱਗਿਆ | ਕਰੰਟ ਦੀ ਲਪੇਟ ਵਿਚ ਆਏ ਨੌਜਵਾਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਉਸਦੀ ਹਾਲਤ ...

ਪੂਰੀ ਖ਼ਬਰ »

ਆਦਰਸ਼ ਸਕੂਲ ਰਾਣੀਵਾਲਾ ਦੇ ਦੋ ਵਿਦਿਆਰਥੀਆਂ ਦੀ ਮੈਰੀਟੋਰੀਅਸ ਸਕੂਲ ਲਈ ਚੋਣ

ਮਲੋਟ, 16 ਜੁਲਾਈ (ਅਜਮੇਰ ਸਿੰਘ ਬਰਾੜ)-ਸੰਤ ਬਾਬਾ ਹਰਕਰਮ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਰਾਣੀਵਾਲਾ ਦੇ ਦੋ ਵਿਦਿਆਰਥੀਆਂ ਵੱਲੋਂ ਮੈਰੀਟੋਰੀਅਸ ਸਕੂਲ ਦਾ ਦਾਖਲਾ ਪਾਸ ਕੀਤਾ ਗਿਆ ਹੈ | ਸਕੂਲ ਪਿੰ੍ਰਸੀਪਲ ਜਗਜੀਤ ਕੌਰ ਮੈਰੀਟੋਰੀਅਸ ਸਕੂਲ ਵਿਚ ਦਾਖਲਾ ਪਾਉਣ ...

ਪੂਰੀ ਖ਼ਬਰ »

ਮਨਰੇਗਾ ਵੈਲਫ਼ੇਅਰ ਸੁਸਾਇਟੀ ਦੀ ਮੀਟਿੰਗ

ਪੰਨੀਵਾਲਾ ਫ਼ੱਤਾ, 16 ਜੁਲਾਈ (ਰੁਪਿੰਦਰ ਸਿੰਘ ਸੇਖੋਂ)-ਮਨਰੇਗਾ ਵੈਲਫ਼ੇਅਰ ਸੁਸਾਇਟੀ ਦੀ ਮੀਟਿੰਗ ਮਜ਼ਦੂਰ ਭਵਨ ਪੰਨੀਵਾਲਾ ਫੱਤਾ ਵਿਖੇ ਹੋਈ | ਇਸ ਮੀਟਿੰਗ ਦੀ ਪ੍ਰਧਾਨਗੀ ਗੁਰਦਰਸ਼ਨ ਸਿੰਘ ਦੀ ਪ੍ਰਧਾਨਗੀ ਵਿਚ ਹੋਈ | ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਗੁਰਦਰਸ਼ਨ ...

ਪੂਰੀ ਖ਼ਬਰ »

ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)-ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਜ਼ਿਲ੍ਹਾ ਇਕਾਈ ਸ੍ਰੀ ਮੁਕਤਸਰ ਸਾਹਿਬ ਵੱਲੋਂ ਸੂਬਾਈ ਆਗੂਆਂ ਜਸਵਿੰਦਰ ਝਬੇਲਵਾਲੀ ਅਤੇ ਪਵਨ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਇਸ ਮੌਕੇ ਜਗਸੀਰ ...

ਪੂਰੀ ਖ਼ਬਰ »

ਨਵੇਂ ਰਾਸ਼ਨ ਕਾਰਡਾਂ ਦੇ ਫਾਰਮ ਭਰੇ

ਰੁਪਾਣਾ, 16 ਜੁਲਾਈ (ਜਗਜੀਤ ਸਿੰਘ)-ਪਿੰਡ ਚੱਕ ਦੂਹੇਵਾਲਾ 'ਚ ਨੀਲੇ ਕਾਰਡਾਂ ਤੇ ਰਾਸ਼ਨ ਲੈਣ ਵਾਲੇ ਲਾਭਪਾਤਰੀਆਂ ਦੇ ਪੰਜਾਬ 'ਚ ਕਾਂਗਰਸ ਸਰਕਾਰ ਦੀ ਨਵੀਂ ਨੀਤੀ ਮੁਤਾਬਿਕ ਤੇ ਫੂਡ ਸਪਲਾਈ ਮਹਿਕਮੇ ਦੇ ਹੁਕਮਾਂ ਅਨੁਸਾਰ ਡਿੱਪੂ ਹੋਲਡਰਾਂ ਨੇ ਗ੍ਰਾਮ ਪੰਚਾਇਤ ਦੇ ...

ਪੂਰੀ ਖ਼ਬਰ »

ਰੁਪਾਣਾ ਦੇ ਪਰਜਾਪਤ ਪਰਿਵਾਰਾਂ ਨੂੰ ਸਰਪੰਚ ਨੇ ਭਾਂਡੇ ਦਿੱਤੇ

ਰੁਪਾਣਾ, 16 ਜੁਲਾਈ (ਜਗਜੀਤ ਸਿੰਘ)-ਪਿੰਡ ਰੁਪਾਣਾ ਦੇ ਪਰਜਾਪਤ ਪਰਿਵਾਰਾਂ ਦੀ ਮੰਗ 'ਤੇ ਮੌਜੂਦਾ ਸਰਪੰਚ ਹਰਨੇਕ ਸਿੰਘ ਹੁੰਦਲ ਵੱਲੋਂ ਅੱਜ ਉਨ੍ਹਾਂ ਦੇ ਮੁਹੱਲੇ ਵਿਚ ਜਾ ਕੇ ਉਨ੍ਹਾਂ ਦੇ ਸੁੱਖ ਦੁੱਖ ਵੇਲੇ 'ਚ ਕੰਮ ਆਉਣ ਵਾਲੇ 100-100 ਭਾਂਡੇ ਆਪਣੀ ਮਾਤਾ ਤੇਜ਼ ਕੌਰ ਦੀ ...

ਪੂਰੀ ਖ਼ਬਰ »

ਔਸਮ ਕਲੱਬ ਨੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਸਫ਼ਾਈ ਕੀਤੀ

ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਹਰਮਹਿੰਦਰ ਪਾਲ)-ਔਸਮ ਆਈ ਯੂਥ ਕਲੱਬ ਵੱਲੋਂ ਪ੍ਰਧਾਨ ਗੋਵਿੰਦਾ ਦੀ ਅਗਵਾਈ ਹੇਠ ਸਵੱਛਤਾ ਤੇ ਜਾਗਰੂਕਤਾ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਟਿੱਬੀ ਸਾਹਿਬ ਜਲਾਲਾਬਾਦ ਰੋਡ ਸੀ੍ਰ ਮੁਕਤਸਰ ਵਿਖੇ ਸਫ਼ਾਈ ਅਭਿਆਨ ਚਲਾਇਆ ...

ਪੂਰੀ ਖ਼ਬਰ »

ਗੱਠਜੋੜ ਵਜ਼ਾਰਤ 'ਚ ਝੁੱਲੀ ਵਿਕਾਸ ਦੀ ਹਨੇਰੀ ਦਾ ਇੱਕ ਵੀ ਬੁੱਲ੍ਹਾ ਨਹੀਂ ਅੱਪੜਿਆ ਪਿੰਡ ਵਿਰਕ ਖੇੜਾ

ਮਲੋਟ, 16 ਜੁਲਾਈ (ਗੁਰਮੀਤ ਸਿੰਘ ਮੱਕੜ)-ਅਕਾਲੀ-ਭਾਜਪਾ ਗੱਠਜੋੜ ਵਜ਼ਾਰਤ ਵਿਚ ਝੁੱਲੀ ਵਿਕਾਸ ਦੀ ਹਨੇਰੀ ਦਾ ਇੱਕ ਵੀ ਬੁੱਲ੍ਹਾ ਪਿੰਡ ਵਿਰਕ ਖੇੜਾ ਦੀਆਂ ਬਸਤੀਆਂ ਤੱਕ ਨਹੀਂ ਪਹੰੁਚਿਆ | ਵਿਕਾਸ ਦੀ ਹਨੇਰੀ ਸਿਰਫ਼ ਤੇ ਸਿਰਫ਼ ਉੱਚੀਆਂ ਹਵੇਲੀਆਂ ਤੱਕ ਹੀ ਸੀਮਤ ਹੋ ਕ ਰਹਿ ...

ਪੂਰੀ ਖ਼ਬਰ »

ਆਦਰਸ਼ ਸਕੂਲ ਭਾਗੂ 'ਚ ਚਾਰਟ ਮੇਕਿੰਗ ਮੁਕਾਬਲੇ ਕਰਵਾਏ

ਮੰਡੀ ਕਿੱਲਿਆਂਵਾਲੀ, 16 ਜੁਲਾਈ (ਇਕਬਾਲ ਸਿੰਘ ਸ਼ਾਂਤ)-ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਸਵੀਪ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨਾ ਸੀ | ਸਕੂਲ ਦੇ ਪਿ੍ੰਸੀਪਲ ਰਮਾ ਮਹਿਤਾ ਨੇ ਵਿਦਿਆਰਥੀਆਂ ...

ਪੂਰੀ ਖ਼ਬਰ »

49 ਲੋੜਵੰਦਾਂ ਨੂੰ ਮਹੀਨਾਵਾਰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ

ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਥਾਨਕ ਬੁੰਗਾ ਬਾਬਾ ਸੈਣ ਭਗਤ ਵਿਖੇ 'ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸਥਾਨਕ ਜ਼ਿਲ੍ਹਾ ਇਕਾਈ ਨੇ 49 ਲੋੜਵੰਦਾਂ ਨੂੰ ਮਹੀਨਾਵਾਰ ਸਹਾਇਤਾ ਰਾਸ਼ੀ ਚੈੱਕ ਵੰਡੇ | ਇਸ ਸਬੰਧੀ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਰੂਰਲ ਸਕਿੱਲ ਸੈਂਟਰ ਵੜਿੰਗ ਵਿਚ ਵਰਲਡ ਯੂਥ ਸਕਿੱਲ ਡੇ ਮਨਾਇਆ

ਮੰਡੀ ਬਰੀਵਾਲਾ, 16 ਜੁਲਾਈ (ਨਿਰਭੋਲ ਸਿੰਘ)-ਇੱਥੋਂ ਲਾਗਲੇ ਪਿੰਡ ਵੜਿੰਗ ਵਿਚ ਰੂਰਲ ਸਕਿੱਲ ਸੈਂਟਰ ਵੜਿੰਗ ਵਿਚ ਵਰਲਡ ਯੂਥ ਸਕਿੱਲ ਡੇ ਮਨਾਇਆ | ਇਸ ਸਮੇਂ ਸੈਂਟਰ ਇੰਚਾਰਜ ਮੈਡਮ ਵੀਰਪਾਲ ਕੌਰ ਵੱਲੋਂ ਬੱਚਿਆਂ ਨੂੰ ਸੈਂਟਰ ਵਿਚ ਚੱਲ ਰਹੇ ਕਿੱਤਾ ਮੁਖੀ ਕੋਰਸਾਂ ਬਾਰੇ ...

ਪੂਰੀ ਖ਼ਬਰ »

ਲੋੜਵੰਦ ਬੱਚਿਆਂ ਨੂੰ ਵਰਦੀਆਂ ਤੇ ਸਟੇਸ਼ਨਰੀ ਵੰਡੀ

ਮੰਡੀ ਲੱਖੇਵਾਲੀ, 16 ਜੁਲਾਈ (ਮਿਲਖ ਰਾਜ)-ਸਰਕਾਰੀ ਪ੍ਰਾਇਮਰੀ ਸਕੂਲ ਲੱਖੇਵਾਲੀ (ਲੜਕੀਆਂ) ਵਿਚ ਪੜ੍ਹਦੇ ਗ਼ਰੀਬ ਲੋੜਵੰਦ ਬੱਚਿਆਂ ਨੂੰ ਥਾਣਾ ਲੱਖੇਵਾਲੀ ਦੇ ਮੁਖੀ ਇੰਸਪੈਕਟਰ ਕੇਵਲ ਸਿੰਘ ਵੱਲੋਂ ਵਰਦੀਆਂ ਤੇ ਸਟੇਸ਼ਨਰੀ ਵੰਡੀ ਗਈ | ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ...

ਪੂਰੀ ਖ਼ਬਰ »

ਬਾਲ ਸੁਰੱਖਿਆ ਕਮੇਟੀ ਤੇ ਬਾਲ ਸਮੂਹ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪਿੰਡ ਕਾਨਿਆਂਵਾਲੀ, ਜਗਤ ਸਿੰਘ ਵਾਲਾ ਤੇ ਮੁਕੰਦ ਸਿੰਘ ਵਾਲਾ ਵਿਖੇ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਕੰਮ ਕਰ ਰਹੀਆਂ ਸੰਸਥਾਵਾਂ ਸੇਵ ਦਾ ਚਿਲਡਰਨ ਅਤੇ ਵਲੰਟੀਅਰ ਫ਼ਾਰ ਸੋਸ਼ਲ ਜਸਟਿਸ ਸੰਸਥਾ ਸੀ.ਪੀ.ਸੀ. ਅਤੇ ...

ਪੂਰੀ ਖ਼ਬਰ »

ਆਦਰਸ਼ ਸਕੂਲਾਂ ਦੇ ਦਿਹਾੜੀਦਾਰ ਕਰਮਚਾਰੀਆਂ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਮੂਹ ਪੰਜਾਬ ਸਕੂਲ ਸਿੱਖਿਆ ਬੋਰਡ ਆਦਰਸ਼ ਸਕੂਲਾਂ ਦੇ ਦਿਹਾੜੀਦਾਰ ਕਰਮਚਾਰੀਆਂ ਦੀ ਮੀਟਿੰਗ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਹੋਈ | ਇਸ ਮੌਕੇ ਕਰਮਚਾਰੀਆਂ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ...

ਪੂਰੀ ਖ਼ਬਰ »

ਸਰਕਾਰੀ ਸਕੂਲ 'ਚ ਵੱਖ-ਵੱਖ ਮੁਕਾਬਲੇ ਕਰਵਾਏ

ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ੍ਰੀ ਮੁਕਤਸਰ ਸਾਹਿਬ ਵਿਖੇ ਇੰਚਾਰਜ ਪਿ੍ੰਸੀਪਲ ਜਤਿੰਦਰ ਸਿੰਘ ਸੰਧੂ ਦੀ ਅਗਵਾਈ ਵਿਚ ਵੋਟਾਂ ਪ੍ਰਤੀ ...

ਪੂਰੀ ਖ਼ਬਰ »

ਸਬ ਡਵੀਜ਼ਨ ਲੱਖੇਵਾਲੀ ਟੀ.ਐੱਸ.ਯੂ. ਯੂਨੀਅਨ ਦੀ ਚੋਣ ਹੋਈ

ਮੰਡੀ ਲੱਖੇਵਾਲੀ, 16 ਜੁਲਾਈ (ਮਿਲਖ ਰਾਜ)-ਸਬ ਡਵੀਜ਼ਨ ਲੱਖੇਵਾਲੀ ਦੀ ਟੀ.ਐੱਸ.ਯੂ. ਯੂਨੀਅਨ ਦੀ ਚੋਣ ਡਵੀਜ਼ਨ ਕਮੇਟੀ ਦੀ ਨਿਗਰਾਨੀ ਹੇਠ ਸਰਬਸੰਮਤੀ ਨਾਲ ਚੋਣ ਹੋਈ, ਜਿਸ ਵਿੱਚ ਸਬ ਡਵੀਜ਼ਨ ਪ੍ਰਧਾਨ ਕ੍ਰਿਸ਼ਨ ਲਾਲ, ਮੀਤ ਪ੍ਰਧਾਨ ਕਰਮ ਸਿੰਘ, ਸਕੱਤਰ ਨਾਨਕ ਚੰਦ, ਮੀਤ ...

ਪੂਰੀ ਖ਼ਬਰ »

ਡੱਬਵਾਲੀ ਰਹੂੜਿਆਂ ਵਾਲੀ 'ਚ ਅਧੂਰੇ ਪਏ ਪਖਾਨਿਆਂ ਦੇ ਕੰਮ ਦੀ ਜਾਂਚ ਦੀ ਮੰਗ

ਮਲੋਟ, 16 ਜੁਲਾਈ (ਅਜਮੇਰ ਸਿੰਘ ਬਰਾੜ)-ਪਿੰਡ ਡੱਬਵਾਲੀ ਰਹੂੜਿਆਂਵਾਲੀ ਵਿਖੇ ਪਖਾਨਿਆਂ ਦਾ ਰੇੜਕਾ ਖ਼ਤਮ ਨਹੀਂ ਹੋ ਰਿਹਾ | ਪਿੰਡ ਵਾਸੀਆਂ ਸੂਬਾ ਸਿੰਘ ਤੇ ਸੰਤੋਖ ਸਿੰਘ ਪੁੱਤਰ ਜੱਗਰ ਸਿੰਘ, ਗੁਰਤੇਜ ਸਿੰਘ, ਜਸਕਰਨ ਸਿੰਘ ਪੁੱਤਰ ਜਗਸੀਰ ਸਿੰਘ, ਮਹਿੰਦਰ ਸਿੰਘ ਪੁੱਤਰ ...

ਪੂਰੀ ਖ਼ਬਰ »

ਡਿਪਟੀ ਸਪੀਕਰ ਸ: ਭੱਟੀ ਵੱਲੋਂ ਸ਼ਹਿਰ ਦੇ ਵਿਕਾਸ ਲਈ ਮੀਟਿੰਗ

ਮਲੋਟ, 16 ਜੁਲਾਈ (ਅਜਮੇਰ ਸਿੰਘ ਬਰਾੜ)-ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦੇ 'ਤੇ ਪੂਰਾ ਉਤਰੇਗੀ ਤੇ ਸ਼ਹਿਰ ਦੇ ਬਹੁਪੱਖੀ ਵਿਕਾਸ ਲਈ ਪੂਰਾ ਜ਼ੋਰ ਲਾ ਦਿੱਤਾ ਜਾਵੇਗਾ, ਪਰ ਇਸ ਲਈ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਵੀ ਲੋੜ ਹੈ | ਸ: ...

ਪੂਰੀ ਖ਼ਬਰ »

ਵੋਟਰ ਜਾਗਰੂਕਤਾ ਦਿਵਸ ਮਨਾਇਆ

ਲੰਬੀ, 16 ਜੁਲਾਈ (ਮੇਵਾ ਸਿੰਘ)-ਸਰਕਾਰੀ ਹਾਈ ਸਕੂਲ ਬਨਵਾਲਾ ਅਨੰੂਕਾ ਵਿਖੇ ਵੋਟਰ ਜਾਗਰੂਕਤਾ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਅਧਿਆਪਕ ਸਰਵਨ ਕੁਮਾਰ, ਜਸਪ੍ਰੀਤ ਸਿੰਘ, ਸਮਿਤਾ ਗੁਪਤਾ ਦੀ ਅਗਵਾਈ ਵਿਚ ਵਿਦਿਆਰਥੀਆਂ ਦੇ ਭਾਸ਼ਣ ਪ੍ਰਤੀਯੋਗਤਾ, ਚਾਰਟ ਮੇਕਿੰਗ, ...

ਪੂਰੀ ਖ਼ਬਰ »

ਵੋਟਰ ਜਾਗਰੂਕਤਾ ਦਿਵਸ ਮੌਕੇ ਸਕੂਲ ਵਿਚ ਵੱਖ-ਵੱਖ ਮੁਕਾਬਲੇ ਕਰਵਾਏ

ਲੰਬੀ, 16 ਜੁਲਾਈ (ਮੇਵਾ ਸਿੰਘ)-ਸਰਕਾਰੀ ਸੀਨੀ: ਸੈਕੰਡਰੀ ਸਕੂਲ (ਮੁੰਡੇ) ਅਬੁਲਖੁਰਾਣਾ ਵਿਖੇ 6ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਵੋਟਰ ਜਾਗਰੂਕਤਾ ਸਬੰਧੀ ਭਾਸ਼ਣ ਪ੍ਰਤੀਯੋਗਤਾ, ਪੋਸਟਰ ਮੇਕਿੰਗ ਤੇ ਸਲੋਗਨ ਮੁਕਾਬਲੇ ਪਿ੍ੰਸੀਪਲ ਮੈਡਮ ਬਿਮਲਾ ਰਾਣੀ ਦੀ ...

ਪੂਰੀ ਖ਼ਬਰ »

ਪੰਜਾਬ ਸਿੰਚਾਈ ਵਿਭਾਗ ਇੰਪਲਾਈਜ਼ ਫੈਡਰੇਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਿੰਚਾਈ ਵਿਭਾਗ ਇੰਪਲਾਈਜ਼ ਫੈਡਰੇਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਵਿਭਾਗ ਦੇ ਸੁਪਰਡੈਂਟ ਕਰਮਜੀਤ ਸ਼ਰਮਾ ਤੇ ਸੂਬਾ ਪ੍ਰੈੱਸ ਸਕੱਤਰ ਕਾਲਾ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਸਥਾਨਕ ਨਹਿਰ ...

ਪੂਰੀ ਖ਼ਬਰ »

ਕਾਂਗਰਸ ਵੀ ਗਠਜੋੜ ਸਰਕਾਰ ਦੇ ਨਕਸ਼ੇ ਕਦਮਾਂ 'ਤੇ-ਪਿ੍ੰ: ਆਜ਼ਾਦ

ਮਲੋਟ, 16 ਜੁਲਾਈ (ਗੁਰਮੀਤ ਸਿੰਘ ਮੱਕੜ)-ਪਿੰਡ ਜੰਡਵਾਲਾ ਵਿਖੇ ਮਿਸਤਰੀ ਮਜ਼ਦੂਰ ਯੂਨੀਅਨ (ਇਫ਼ਟੂ) ਦੇ ਬਲਾਕ ਪ੍ਰਧਾਨ ਚੰਬਾ ਰਾਮ ਦੇ ਦਿਹਾਂਤ ਸਬੰਧੀ ਪਾਠ ਦੇ ਭੋਗ 'ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਿ੍ੰ: ਬਲਦੇਵ ਸਿੰਘ ਆਜ਼ਾਦ ਨੇ ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

ਗਿਆਨੀ ਕੁਲਵਿੰਦਰ ਸਿੰਘ ਗੁਰਦੁਆਰਾ ਦੁਬਈ ਵੱਲੋਂ ਸਨਮਾਨਿਤ

ਮਲੋਟ, 16 ਜੁਲਾਈ (ਅਜਮੇਰ ਸਿੰਘ ਬਰਾੜ)-ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਵੱਲੋਂ ਵਿਸਾਖੀ ਮੌਕੇ ਵੱਖ-ਵੱਖ 116 ਦੇਸ਼ਾਂ ਦੇ ਅਤੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਲੰਗਰ ਛਕਾਉਣ ਸਦਕਾ ਗਿੰਨੀਜ਼ ਬੁੱਕ 'ਚ ਨਾਂਅ ਦਰਜ ਕਰਾਉਣ ਵਾਲੇ ਇਸ ਗੁਰਦੁਆਰਾ ਸਾਹਿਬ ਦੇ ...

ਪੂਰੀ ਖ਼ਬਰ »

ਰੂਰਲ ਸਕਿੱਲ ਸੈਂਟਰ ਥਾਂਦੇਵਾਲਾ ਵਿਖੇ ਸਮਾਗਮ

ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)-ਰੂਰਲ ਸਕਿੱਲ ਸੈਂਟਰ ਪਿੰਡ ਥਾਂਦੇਵਾਲਾ ਵਿਖੇ ਵਰਲਡ ਯੂਥ ਸਕਿੱਲ ਡੇ ਮਨਾਇਆ ਗਿਆ | ਇਸ ਸਮਾਗਮ ਵਿਚ ਦਵਿੰਦਰ ਕੁਮਾਰ ਰਜੌਰੀਆ ਮੁੱਖ ਮਹਿਮਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥਾਂਦੇਵਾਲਾ ਦੇ ਪਿ੍ੰਸੀਪਲ ਰਸ਼ਮੀ ਜੱਗਾ ਤੇ ਸਰਪੰਚ ਗੁਰਲਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਰਜੌਰੀਆ ਨੇ ਕਿਹਾ ਕਿ ਸਾਡੇ ਸਮਾਜ ਵਿਚੋਂ ਬੇਰੁਜ਼ਗਾਰੀ ਖ਼ਤਮ ਕਰਨ ਲਈ ਰੂਰਲ ਸਕਿੱਲ ਸੈਂਟਰ ਖੋਲ੍ਹੇ ਗਏ ਹਨ ਤੇ ਨੌਜਵਾਨਾਂ ਨੂੰ ਇਸਦਾ ਲਾਭ ਉਠਾਉਣਾ ਚਾਹੀਦਾ ਹੈ | ਇਸ ਮੌਕੇ ਸੈਂਟਰ ਦੇ ਪਿ੍ੰਸੀਪਲ ਮੈਡਮ ਪਿੰਕੀ ਰਾਣੀ ਨੇ ਵੀ ਬੱਚਿਆਂ ਨੂੰ ਸਕਿੱਲ ਕੋਰਸਾਂ ਪ੍ਰਤੀ ਜਾਗਰੂਕ ਕੀਤਾ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਫੈਨ ਆਰਮੀ ਥੀਏਟਰ ਗਰੁੱਪ ਥਾਂਦੇਵਾਲਾ ਨੇ ਨਾਟਕ ਪੇਸ਼ ਕੀਤਾ, ਉਪਰੰਤ ਸਤਨਾਮ ਸਿੰਘ ਨੇ ਨਸ਼ਿਆਂ ਿਖ਼ਲਾਫ਼ ਸਕਿੱਟ ਪੇਸ਼ ਕੀਤਾ | ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਗੁਰਸੇਵਕ ਸਿੰਘ ਸ਼ਕਤੀ, ਸਤਨਾਮ ਸਿੰਘ, ਸਰਬਜੀਤ ਕੌਰ ਨੇ ਨਿਭਾਈ | ਇਸ ਮੌਕੇ ਸੈਂਟਰ ਇੰਚਾਰਜ ਤੇ ਸਮੂਹ ਸਟਾਫ਼ ਨੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਅਧਿਆਪਕ ਪਰਮਜੀਤ ਕੌਰ ਬਰਾੜ, ਮੈਡਮ ਰੀਤੂ, ਮੈਡਮ ਪੂਜਾ ਰਾਣੀ, ਅਧਿਆਪਕ ਅਮਨਦੀਪ ਸਿੰਘ, ਜਤਿੰਦਰ ਸਿੰਘ ਤੋਂ ਇਲਾਵਾ ਗੁਰਜੀਤ ਸਿੰਘ, ਜਸਵਿੰਦਰ ਸਿੰਘ, ਬੰਟੀ ਸਿੰਘ, ਅਵਤਾਰ ਸਿੰਘ ਤੇ ਸਮੂਹ ਸਟਾਫ਼ ਮੈਂਬਰ ਹਾਜਰ ਸਨ |


ਖ਼ਬਰ ਸ਼ੇਅਰ ਕਰੋ

ਵੋਟਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ

ਗਿੱਦੜਬਾਹਾ, 16 ਜੁਲਾਈ (ਪੱਤਰ ਪ੍ਰੇਰਕ)-ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਸਥਾਨਕ ਗੁਰੂ ਗੋਬਿੰਦ ਸਿੰਘ ਗਰਲਜ਼ ਕਾਲਜ ਵਿਚ ਪਿ੍ੰਸੀਪਲ ਕਮਲਪ੍ਰੀਤ ਕੌਰ ਦੀ ਅਗਵਾਈ ਹੇਠ ਵਿਦਿਆਰਥਣਾਂ ਦੇ ਸਲੋਗਨ ਲਿਖਣ ਤੇ ਚਾਰਟ ਬਣਾਉਣ ਦੇ ਮੁਕਾਬਲੇ ਕਰਾਏ ਗਏ | ਵੋਟਾਂ ਪ੍ਰਤੀ ਲੋਕਾਂ ...

ਪੂਰੀ ਖ਼ਬਰ »

ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਾਏ

ਗਿੱਦੜਬਾਹਾ, 16 ਜੁਲਾਈ (ਸ਼ਿਵਰਾਜ ਸਿੰਘ ਰਾਜੂ)-ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਵਿਖੇ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਪਿ੍ੰਸੀਪਲ ਮਨੀਸ਼ਾ ਗੁਪਤਾ ਦੀ ਅਗਵਾਈ ਵਿਚ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਵੱਲੋਂ ਭਾਸ਼ਣ, ਸੁੰਦਰ ਲਿਖਾਈ ਮੁਕਾਬਲੇ ਅਤੇ ਚਾਰਟ ...

ਪੂਰੀ ਖ਼ਬਰ »

ਬੀ.ਕਾਮ ਸਮੈਸਟਰ ਛੇਵਾਂ ਦਾ ਨਤੀਜਾ ਸ਼ਾਨਦਾਰ ਰਿਹਾ

ਗਿੱਦੜਬਾਹਾ, 16 ਜੁਲਾਈ (ਪੱਤਰ ਪ੍ਰੇਰਕ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਬੀ.ਕਾਮ ਸਮੈਸਟਰ ਛੇਵਾਂ ਵਿਚ ਸਥਾਨਕ ਗੁਰੂ ਗੋਬਿੰਦ ਸਿੰਘ ਗਰਲਜ਼ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਕਾਲਜ ਵਿਚੋਂ ਬੀ ਕਾਮ ਸਮੈਸਟਰ ਛੇਵਾਂ ਵਿਚ ਮਨਪ੍ਰੀਤ ਕੌਰ ਪੁੱਤਰੀ ...

ਪੂਰੀ ਖ਼ਬਰ »

ਪ੍ਰਵਾਸੀ ਸ਼ਾਇਰਾ ਰਮਨਪ੍ਰੀਤ ਕੌਰ ਨਾਲ ਰੂਬਰੂ ਤੇ ਪੁਸਤਕ ਲੋਕ ਅਰਪਣ ਸਮਾਰੋਹ

ਮਲੋਟ, 16 ਜੁਲਾਈ (ਅਜਮੇਰ ਸਿੰਘ ਬਰਾੜ)-ਸੰਸਥਾ ਸੇਠ ਠਾਕਰ ਦਾਸ ਅਹੂਜਾ ਮੈਮੋਰੀਅਲ ਐਡਵਰਡਗੰਜ ਪਬਲਿਕ ਲਾਇਬੇ੍ਰਰੀ ਵਿਚ ਆਸਟ੍ਰੇਲੀਆ ਵੱਸਦੀ ਪੰਜਾਬੀ ਸ਼ਾਇਰਾ ਰਮਨਪ੍ਰੀਤ ਕੌਰ ਸੰਗ ਰੂਬਰੂ ਸਮਾਗਮ ਕਰਵਾਇਆ ਗਿਆ | ਮੰਚ ਸੰਚਾਲਨ ਕਰਦਿਆਂ ਪ੍ਰੋ: ਗੁਰਮਿੰਦਰਜੀਤ ਕੌਰ ਨੇ ...

ਪੂਰੀ ਖ਼ਬਰ »

ਲੱਖੇਵਾਲੀ ਵਾਇਆ ਮਦਰੱਸਾ-ਸ੍ਰੀ ਮੁਕਤਸਰ ਸਾਹਿਬ ਸੜਕ ਚੌੜੀ ਕਰਨ ਦੀ ਮੰਗ

ਮੰਡੀ ਲੱਖੇਵਾਲੀ, 16 ਜੁਲਾਈ (ਮਿਲਖ ਰਾਜ)-ਚੜ੍ਹਦੀਕਲਾ ਵੈੱਲਫੇਅਰ ਕਲੱਬ ਮਦਰੱਸਾ ਦੇ ਪ੍ਰਧਾਨ ਮਹਿਲ ਸਿੰਘ ਹੇਅਰ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ, ਗੁਰਨਾਮ ਸਿੰਘ, ਅਮਰਜੀਤ ਸਿੰਘ ਸਾਬਕਾ ਸਰਪੰਚ, ਹਰਕ੍ਰਿਸ਼ਨ ਸਿੰਘ ਤੇ ਪਿੰਡ ਰਾਮਗੜ੍ਹ ਚੂੰਘਾਂ ਦੇ ਸਰਪੰਚ ਭੁਪਿੰਦਰ ...

ਪੂਰੀ ਖ਼ਬਰ »

ਮੁਕਤਸਰ ਵਿਕਾਸ ਮਿਸ਼ਨ ਦੀ ਮੀਟਿੰਗ ਅੱਜ

ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)-ਮੁਕਤਸਰ ਵਿਕਾਸ ਮਿਸ਼ਨ ਦੀ ਮੀਟਿੰਗ ਜੁਲਾਈ (ਸੋਮਵਾਰ) ਨੂੰ ਸ਼ਾਮ 6 ਵਜੇ ਸਥਾਨਕ ਮਲੋਟ ਰੋਡ ਸਥਿਤ ਕੈਲਾਸ਼ ਹੋਟਲ ਵਿਖੇ ਹੋਵੇਗੀ | ਜਾਣਕਾਰੀ ਦਿੰਦੇ ਹੋਏ ਮਿਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX