ਤਾਜਾ ਖ਼ਬਰਾਂ


ਅੱਤਵਾਦੀਆਂ ਤੇ ਜਵਾਨਾਂ ਵਿਚਾਲੇ ਮੁੱਠਭੇੜ
. . .  12 minutes ago
ਸ੍ਰੀਨਗਰ, 22 ਜੂਨ - ਜੰਮੂ ਕਸ਼ਮੀਰ ਦੇ ਅਨੰਤਨਾਗ ਸਥਿਤ ਸ੍ਰੀਗੂਫਾਵਰਾ ਇਲਾਕੇ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਹੋ ਰਹੀ ਹੈ। ਜਾਣਕਾਰੀ ਅਨੁਸਾਰ 2 ਤੋਂ 3 ਅੱਤਵਾਦੀ ਘਿਰੇ ਹੋਏ...
ਰਾਸ਼ਟਰਪਤੀ ਕਿਊਬਾ ਪੁੱਜੇ
. . .  28 minutes ago
ਹਵਾਨਾ, 22 ਜੂਨ - ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤਿੰਨ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਤਹਿਤ ਕਿਊਬਾ ਪਹੁੰਚੇ। ਉਨ੍ਹਾਂ ਨਾਲ ਉਨ੍ਹਾਂ ਦੀ ਧਰਮ ਪਤਨੀ ਸਵਿਤਾ ਕੋਵਿੰਦ ਵੀ ਮੌਜੂਦ ਸੀ। ਹਵਾਨਾ ਦੇ ਹਵਾਈ ਅੱਡੇ 'ਤੇ ਪੁੱਜਣ ਮੌਕੇ ਰਾਸ਼ਟਰਪਤੀ ਦਾ ਸ਼ਾਨਦਾਰ ਸਵਾਗਤ...
ਨਸ਼ੇੜੀ ਨੇ ਆਪਣੇ ਮਾਂ ਬਾਪ ਦਾ ਕੀਤਾ ਕਤਲ
. . .  38 minutes ago
ਕੁਰੂਕਸ਼ੇਤਰ, 22 ਜੂਨ - ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਦੇ ਪਿੰਡ ਚੜੂਨੀ 'ਚ ਦੇਰ ਰਾਤ ਇਕ ਨਸ਼ੇੜੀ ਬੇਟੇ ਨੇ ਆਪਣੇ ਮਾਂ ਬਾਪ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਮਾਂ ਬਾਪ ਦਾ ਹਥਿਆਰਾ ਵਾਰਦਾਤ ਤੋਂ ਬਾਅਦ ਫ਼ਰਾਰ ਹੈ। ਪੁਲਿਸ ਨੇ...
ਅੱਜ ਦਾ ਵਿਚਾਰ
. . .  54 minutes ago
ਫੀਫਾ ਵਿਸ਼ਵ ਕੱਪ 2018 : ਫ਼ਰਾਂਸ ਨੇ ਪੇਰੂ ਨੂੰ 1-0 ਨਾਲ ਹਰਾਇਆ
. . .  1 day ago
ਫੀਫਾ ਵਿਸ਼ਵ ਕੱਪ 2018 : ਫ਼ਰਾਂਸ ਨੇ ਪੇਰੂ ਸਿਰ ਕੀਤਾ ਪਹਿਲਾ ਗੋਲ
. . .  1 day ago
ਫੀਫਾ ਵਿਸ਼ਵ ਕੱਪ 2018 : ਆਸਟ੍ਰੇਲੀਆ ਅਤੇ ਡੈਨਮਾਰਕ ਦਾ ਮੈਚ 1-1 ਨਾਲ ਰਿਹਾ ਬਰਾਬਰ
. . .  1 day ago
ਫ਼ੌਜੀ ਜਵਾਨ ਵੱਲੋਂ ਫਾਹਾ ਲਗਾ ਕੀਤੀ ਖ਼ੁਦਕੁਸ਼ੀ
. . .  1 day ago
ਫ਼ਿਰੋਜ਼ਪੁਰ ,21 ਜੂਨ ( ਜਸਵਿੰਦਰ ਸਿੰਘ ਸੰਧੂ ) - ਫ਼ਿਰੋਜ਼ਪੁਰ ਫ਼ੌਜੀ ਛਾਉਣੀ 'ਚ ਸੇਵਾਵਾਂ ਨਿਭਾਅ ਰਹੇ ਇੱਕ ਫ਼ੌਜੀ ਜਵਾਨ ਵੱਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ। ਜਿਸ ਦੀ ਪਛਾਣ ਕੈਲਾਸ਼ ( 22 ਸਾਲ ) ਪਿੰਡ ਬੋਦਲਾ ਪੱਟੀ ਜ਼ਿਲ੍ਹਾ ...
ਜੰਮੂ-ਕਸ਼ਮੀਰ ਦੇ ਗਵਰਨਰ ਨੇ ਸੂਬੇ 'ਚ ਭਲਕੇ ਬੁਲਾਈ ਸਰਬ ਪਾਰਟੀ ਬੈਠਕ
. . .  1 day ago
ਸ੍ਰੀਨਗਰ, 21 ਜੂਨ - ਜੰਮੂ ਅਤੇ ਕਸ਼ਮੀਰ ਦੇ ਗਵਰਨਰ ਐਨ.ਐਨ.ਵੋਹਰਾ ਨੇ ਸੂਬੇ 'ਚ ਗਵਰਨਰ ਸ਼ਾਸਨ ਦੇ ਅਮਲ ਦੇ ਮੱਦੇਨਜ਼ਰ ਹਾਲਤਾਂ ਦੀ ਚਰਚਾ ਕਰਨ ਲਈ ਸੂਬੇ 'ਚ ਭਲਕੇ ਇਕ ਸਰਬ ਪਾਰਟੀ ਬੈਠਕ ਬੁਲਾਈ ਹੈ। ਦੱਸ ਦੇਈਏ ਕਿ ਪੀ.ਡੀ.ਪੀ ਅਤੇ ਭਾਜਪਾ...
ਫੀਫਾ ਵਿਸ਼ਵ ਕੱਪ 2018 : ਅੱਧਾ ਸਮਾਂ ਪੂਰਾ ਹੋਣ 'ਤੇ ਡੈਨਮਾਰਕ 1, ਆਸਟ੍ਰੇਲੀਆ 1
. . .  1 day ago
ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਸ਼ਿਵਪਾਲ ਸਿੰਘ ਦੇ ਘਰ ਹੋਈ ਚੋਰੀ
. . .  1 day ago
ਲਖਨਾਉ, 21 ਜੂਨ - ਬੀਤੀ ਰਾਤ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਸ਼ਿਵਪਾਲ ਸਿੰਘ ਦੇ ਘਰ ਚੋਰੀ ਹੋ ਗਈ। ਜਿੱਥੇ ਚੋਰ 2 ਲੱਖ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਅਤੇ 60,000 ਨਗਦੀ 'ਤੇ ਹੱਥ ਸਾਫ਼ ਕਰ ਗਏ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ....
ਡੂੰਘੀ ਖੱਡ 'ਚ ਸਕੂਲ ਵੈਨ ਦੇ ਡਿੱਗਣ ਨਾਲ ਵਿਦਿਆਰਥੀ ਦੀ ਮੌਤ
. . .  1 day ago
ਸ਼ਿਮਲਾ, 21 ਜੂਨ - ਹਿਮਾਚਲ ਪ੍ਰਦੇਸ਼ 'ਚ ਮੰਡੀ ਦੇ ਧਰਮਪੁਰ 'ਚ ਇਕ ਸਕੂਲ ਵੈਨ ਦੇ ਡੂੰਘੀ ਖੱਡ 'ਚ ਡਿੱਗਣ ਦਾ ਸਮਾਚਾਰ ਹੈ। ਵੈਨ ਦੇ ਖੱਡ 'ਚ ਡਿੱਗਣ ਨਾਲ 1 ਵਿਦਿਆਰਥੀ ਦੀ ਮੌਤ ਹੋ ਗਈ ਜਦਕਿ 11 ਵਿਦਿਆਰਥੀਆਂ ਸਮੇਤ ਡਰਾਈਵਰ...
ਮੁਸਲਮਾਨਾਂ ਅਤੇ ਦਲਿਤਾਂ ਦੇ ਖ਼ਿਲਾਫ਼ ਹੈ ਭਾਜਪਾ : ਓਵੈਸੀ
. . .  1 day ago
ਲਖਨਾਉ, 21 ਜੂਨ - ਏ.ਆਈ.ਐਮ.ਆਈ.ਐਮ. ਦੇ ਪ੍ਰਧਾਨ ਅਤੇ ਸਾਂਸਦ ਅਸਦੂਦੀਨ ਓਵੈਸੀ ਨੇ ਭਾਜਪਾ ਨੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਮੁਸਲਮਾਨਾਂ ਅਤੇ ਦਲਿਤਾਂ ਦੇ ਵਿਰੋਧੀ ਹੈ। ਓਵੈਸੀ ਨੇ ਕਿਹਾ ਕਿ ਜਦੋਂ ਤੋਂ ਭਾਜਪਾ ਸਰਕਾਰ ਸੱਤਾ 'ਚ ਆਈ ਹੈ, ਉਸ...
ਭਾਰਤ ਨੇ ਵੱਖ ਵੱਖ ਅਮਰੀਕੀ ਵਸਤੂਆਂ 'ਤੇ ਵਧਾਈ ਕਸਟਮ ਡਿਊਟੀ
. . .  1 day ago
ਨਵੀਂ ਦਿੱਲੀ, 21 ਜੂਨ - ਭਾਰਤ ਨੇ ਜਵਾਬੀ ਕਾਰਵਾਈ ਤਹਿਤ ਅਮਰੀਕਾ ਤੋਂ ਆਉਣ ਵਾਲੀਆਂ ਕਈ ਵਸਤੂਆਂ 'ਤੇ ਕਸਟਮ ਡਿਊਟੀ ਵਧਾ ਦਿੱਤੀ ਹੈ। ਵਿੱਤ ਮੰਤਰਾਲਾ ਨੇ ਇਕ ਅਧਿਕਾਰਕ ਸੂਚਨਾ 'ਚ ਕਿਹਾ ਕਿ ਇਹ ਟੈਰਿਫ ਚਾਰ ਅਗਸਤ ਤੋਂ ਲਾਗੂ ਹੋਣਗੇ...
ਕਰਨਾਟਕ ਦੇ ਮੰਤਰੀ ਖ਼ਿਲਾਫ਼ ਆਮਦਨ ਕਰ ਵਿਭਾਗ ਨੇ ਦਰਜ ਕਰਵਾਈ ਸ਼ਿਕਾਇਤ
. . .  1 day ago
ਬੈਂਗਲੁਰੂ, 21 ਜੂਨ - ਆਮਦਨ ਕਰ ਵਿਭਾਗ ਨੇ ਬੈਂਗਲੂਰ ਦੀ ਆਰਥਿਕ ਅਪਰਾਧਾਂ ਦੀ ਵਿਸ਼ੇਸ਼ ਅਦਾਲਤ 'ਚ ਇਕ ਸ਼ਿਕਾਇਤ ਦਰਜ ਕਰਵਾਈ, ਜਿਸ 'ਚ ਕਰਨਾਟਕ ਦੇ ਮੰਤਰੀ ਡੀ.ਕੇ ਸ਼ਿਵ ਕੁਮਾਰ 'ਤੇ ਇੱਕ ਹਵਾਲਾ ਨੈੱਟਵਰਕ ਚਲਾਏ ਜਾਣ ਦਾ...
ਤਾਲਿਬਾਨ ਨੂੰ ਗੱਲਬਾਤ ਲਈ ਰਾਜ਼ੀ ਕਰਨ 'ਚ ਪਾਕਿਸਤਾਨ ਨਾਕਾਮ - ਅਮਰੀਕਾ
. . .  1 day ago
ਮੈਨੂੰ ਪਾਕਿਸਤਾਨ ਤੋਂ ਮਿਲ ਰਹੀਆਂ ਹਨ ਧਮਕੀਆਂ - ਰਵਿੰਦਰ ਰੈਨਾ
. . .  1 day ago
ਮਮਤਾ ਬੈਨਰਜੀ ਨੇ ਭਾਜਪਾ ਨੂੰ ਦੱਸਿਆ ਅੱਤਵਾਦੀ ਜਥੇਬੰਦੀ
. . .  1 day ago
ਸ਼ੇਰੇ ਪੰਜਾਬ ਦੀ ਬਰਸੀ ਮਨਾਉਣ ਲਈ ਅਟਾਰੀ ਤੋਂ ਪਾਕਿਸਤਾਨ ਲਈ ਰਵਾਨਾ ਜਥਾ
. . .  1 day ago
ਮਾਈਨਿੰਗ ਮਾਫ਼ੀਆ ਵੱਲੋਂ ਰੂਪਨਗਰ ਦੇ ਵਿਧਾਇਕ ਸੰਦੋਆ ਤੇ ਹਮਲਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਵਿੱਤ ਕਮਿਸ਼ਨ ਵੱਲੋਂ ਫ਼ਿਰੋਜ਼ਪੁਰ ਸ਼ਹਿਰ ਦੇ ਵਿਕਾਸ ਕਾਰਜਾਂ ਲਈ 2 ਕਰੋੜ 50 ਲੱਖ ਰੁਪਏ ਜਾਰੀ- ਵਿਧਾਇਕ ਪਿੰਕੀ

ਫ਼ਿਰੋਜ਼ਪੁਰ, 16 ਜੁਲਾਈ (ਤਪਿੰਦਰ ਸਿੰਘ)- 14ਵੇਂ ਵਿੱਤ ਕਮਿਸ਼ਨ ਵੱਲੋਂ ਫ਼ਿਰੋਜ਼ਪੁਰ ਸ਼ਹਿਰ ਦੇ ਵਿਕਾਸ ਲਈ 2 ਕਰੋੜ 50 ਲੱਖ ਰੁਪਏ ਜਾਰੀ ਕੀਤੇ ਗਏ ਹਨ, ਜਿਸ ਨਾਲ ਸ਼ਹਿਰ ਦਾ ਸਰਵਪੱਖੀ ਵਿਕਾਸ ਹੋਵੇਗਾ। ਇਹ ਜਾਣਕਾਰੀ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਨੇ ...

ਪੂਰੀ ਖ਼ਬਰ »

ਅੱਗ ਲੱਗਣ ਕਾਰਨ ਘਰ ਦਾ ਸਮਾਨ ਸੜ ਕੇ ਸੁਆਹ

ਜ਼ੀਰਾ, 16 ਜੁਲਾਈ (ਮਨਜੀਤ ਸਿੰਘ ਢਿੱਲੋਂ)- ਪਿੰਡ ਸਨ੍ਹੇਰ ਵਿਖੇ ਇਕ ਘਰ 'ਚ ਅੱਗ ਲੱਗਣ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਕੱਤਰ ਵੇਰਵਿਆਂ ਅਨੁਸਾਰ ਬਲਬੀਰ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਸਨ੍ਹੇਰ ਦੇ ਘਰ ਰਾਤ ਸਮੇਂ ਸ਼ਾਰਟ ਸਰਕਿਟ ਨਾਲ ਤੂੜੀ ਵਾਲੇ ਕਮਰੇ ...

ਪੂਰੀ ਖ਼ਬਰ »

ਪੰਚਾਇਤ ਵਿਭਾਗ ਦੇ ਰੰਗ ਨਿਆਰੇ...

ਫ਼ਿਰੋਜ਼ਸ਼ਾਹ, 16 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)- ਭਾਵੇਂ ਸੂਬਾ ਅੰਦਰ ਬਦਲੀ ਸੱਤ੍ਹਾ ਪ੍ਰਵਿਰਤੀ ਕਾਰਨ ਮੁਲਾਜ਼ਮਾਂ ਦੀਆਂ ਬਦਲੀਆਂ ਹੋਣਾ ਤੈਅ ਹੀ ਸੀ ਪ੍ਰੰਤੂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਵਿਭਾਗ ਦੇ ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ਦੇ ਸਟਾਫ਼ ਦੀਆਂ ...

ਪੂਰੀ ਖ਼ਬਰ »

ਵੱਖ-ਵੱਖ ਝਗੜਿਆਂ 'ਚ 3 ਜਣੇ ਜ਼ਖ਼ਮੀ

ਜਲਾਲਾਬਾਦ, 16 ਜੁਲਾਈ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਨੇੜੇ ਪੈਂਦੇ ਵੱਖ-ਵੱਖ ਪਿੰਡਾਂ 'ਚ ਹੋਏ ਝਗੜਿਆਂ ਦੌਰਾਨ ਇਕ ਲੜਕੀ ਅਤੇ ਇਕ ਲੜਕੇ ਸਣੇ 3 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਪਹਿਲਾ ਝਗੜਾ ਪਿੰਡ ਕੰਨਲਾਂ ਵਾਲੇ ਝੁੱਗੇ ਵਿਚ ਹੋਇਆ, ਜਿਸ 'ਚ ਸੰਦੀਪ ਕੁਮਾਰ ...

ਪੂਰੀ ਖ਼ਬਰ »

ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕ ਯੂਨੀਅਨ ਦੀ ਸੂਬਾ ਪੱਧਰੀ ਚੋਣ

ਅਸ਼ੋਕ ਕੁਮਾਰ ਲਾਧੂਕਾ ਪੰਜਾਬ ਪ੍ਰਧਾਨ ਨਿਯੁਕਤ

ਮੰਡੀ ਲਾਧੂਕਾ, 16 ਜੁਲਾਈ (ਮਨਪ੍ਰੀਤ ਸਿੰਘ ਸੈਣੀ)- ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਅੱਜ ਬਠਿੰਡਾ ਵਿਖੇ ਕੀਤੀ ਗਈ। ਇਸ ਮੀਟਿੰਗ 'ਚ ਪੰਜਾਬ ਭਰ ਤੋਂ ਪੁੱਜੇ ਪੀ. ਟੀ. ਆਈ. ਬੇਰੁਜ਼ਗਾਰ ਅਧਿਆਪਕ ਯੂਨੀਅਨ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ...

ਪੂਰੀ ਖ਼ਬਰ »

ਪੁਰਾਣੀ ਰੰਜਸ਼ ਤਹਿਤ ਵਿਅਕਤੀ ਦਾ ਕਤਲ

ਅਬੋਹਰ, 16 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)- ਹਲਕਾ ਬੱਲੂਆਣਾ ਦੇ ਪਿੰਡ ਗੱਦਾ ਡੋਬ 'ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਗੱਦਾ ਡੋਬ 'ਚ ਰਣਜੀਤ ਸਿੰਘ ਪੁੱਤਰ ਗੁਰਦੇਵ ਸਿੰਘ (50 ਸਾਲ) ਦੀ ਪਿੰਡ ਦੇ ਕਿਸੇ ...

ਪੂਰੀ ਖ਼ਬਰ »

ਵਿਧਾਇਕ ਰਾਣਾ ਸੋਢੀ ਨੇ ਰੇਲਵੇ ਪਾਰਕ 'ਚ ਕੂੜੇਦਾਨ ਰਖਵਾਏ

ਗੁਰੂਹਰਸਹਾਏ, 16 ਜੁਲਾਈ (ਹਰਚਰਨ ਸਿੰਘ ਸੰਧੂ)- ਸਮਾਜ ਭਲਾਈ ਦੇ ਕੰਮਾਂ ਨੂੰ ਹਮੇਸ਼ਾ ਤਰਜੀਹ ਦੇ ਰਹੇ ਹਲਕਾ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਰੇਲਵੇ ਪਾਰਕ ਵਿਚ ਸਾਫ਼-ਸਫ਼ਾਈ ਰੱਖਣ ਲਈ 4 ਕੂੜੇਦਾਨ ਰਖਵਾਏ ਗਏ | ਰੋਜ਼ਾਨਾ ਪਾਰਕ ਵਿਚ ਸੈਰ ਕਰ ਰਹੇ ...

ਪੂਰੀ ਖ਼ਬਰ »

ਗੰਦਗੀ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ

ਮੱਲਾਂਵਾਲਾ, 16 ਜੁਲਾਈ (ਸੁਰਜਨ ਸਿੰਘ ਸੰਧੂ)- ਮੱਲਾਂਵਾਲਾ ਦੇ ਵਾਰਡ ਨੰਬਰ-8 'ਚ ਲੱਗੇ ਗੰਦਗੀ ਦੇ ਢੇਰ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਭਿੰਦਰ ਸਿੰਘ ਨੇ ਦੱਸਿਆ ਹੈ ਕਿ ਸਾਡੇ ਘਰ ਦੇ ਸਾਹਮਣੇ ਖਾਲੀ ਪਏ ਪਲਾਟ ਵਿਚ ...

ਪੂਰੀ ਖ਼ਬਰ »

ਡੇਰਾ ਭਜਨ ਗੜ੍ਹ ਗੋਲੂ ਕਾ ਮੋੜ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ

ਗੁਰੂਹਰਸਹਾਏ, 16 ਜੁਲਾਈ (ਹਰਚਰਨ ਸਿੰਘ ਸੰਧੂ)- ਸ੍ਰੀਮਾਨ 108 ਸੰਤ ਬਾਬਾ ਵਚਨ ਸਿੰਘ ਮਹਾਰਾਜ ਦਾ ਸਾਲਾਨਾ ਜੋੜ ਮੇਲਾ ਡੇਰਾ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਜੋੜ ਮੇਲੇ 'ਚ ਵੱਖ-ਵੱਖ ਸੂਬਿਆਂ ਤੋਂ ਇਲਾਵਾ ਪੰਜਾਬ ਭਰ ਤੇ ਇਲਾਕੇ ਵਿਚ ...

ਪੂਰੀ ਖ਼ਬਰ »

ਵਿਧਾਇਕ ਰਾਣਾ ਸੋਢੀ ਭਲਕੇ ਹੋਣਗੇ ਲੋਕਾਂ ਦੇ ਰੂ-ਬ-ਰੂ

ਗੁਰੂਹਰਸਹਾਏ, 16 ਜੁਲਾਈ (ਹਰਚਰਨ ਸਿੰਘ ਸੰਧੂ)- ਪੰਜਾਬ ਮੰਤਰੀ ਮੰਡਲ ਦੇ ਵਿਸਥਾਰ 'ਚ ਕੁਝ ਦੇਰੀ ਹੋ ਜਾਣ ਅਤੇ ਰਾਸ਼ਟਰਪਤੀ ਦੀ ਹੋ ਰਹੀ ਚੋਣ 'ਚ ਵੋਟ ਪਾਉਣ ਉਪਰੰਤ ਹੀ ਹਲਕਾ ਗੁਰੂਹਰਸਹਾਏ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ 17 ਜੁਲਾਈ ਨੂੰ ਸ਼ਾਮ ਤੱਕ ...

ਪੂਰੀ ਖ਼ਬਰ »

ਭਾਈ ਤਾਰੂ ਸਿੰਘ ਪੂਹਲਾ ਦੇ ਸ਼ਹੀਦੀ ਦਿਹਾੜੇ 'ਤੇ ਫੈਡਰੇਸ਼ਨ ਗਰੇਵਾਲ ਵੱਲੋਂ ਕੇਸ ਸਤਿਕਾਰ ਮੁਹਿੰਮ ਦਾ ਆਗਾਜ਼

ਫ਼ਿਰੋਜ਼ਪੁਰ, 16 ਜੁਲਾਈ (ਤਪਿੰਦਰ ਸਿੰਘ)- ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਮਹਾਨ ਗੁਰਸਿੱਖ ਭਾਈ ਤਾਰੂ ਸਿੰਘ ਪੂਹਲਾ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਬਾਬਾ ਸਹਾਰੀ ਮੱਲ ਅੱਕੂ ਮਸਤੇ ਕੇ ਵਿਖੇ ਮਨਾਇਆ ਗਿਆ ਜਿੱਥੇ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ...

ਪੂਰੀ ਖ਼ਬਰ »

ਕਿਸਾਨ ਆਗੂ ਸੁਰਜੀਤ ਸਿੰਘ ਭੜੋਲੀ ਭੰਨ ਦਾ ਦਿਹਾਂਤ

ਮਮਦੋਟ, 16 ਜੁਲਾਈ (ਜਸਬੀਰ ਸਿੰਘ ਕੰਬੋਜ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਸਕੱਤਰ ਸੁਰਜੀਤ ਸਿੰਘ ਭੜੋਲੀ ਭੰਨ (45) ਦਾ ਬੀਤੇ ਦਿਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਹ ਬੀਤੇ 20-22 ਸਾਲ ਤੋਂ ਕਿਸਾਨ ਆਗੂ ਦੇ ਤੌਰ 'ਤੇ ਵੱਖ-ਵੱਖ ਅਹੁਦਿਆਂ 'ਤੇ ...

ਪੂਰੀ ਖ਼ਬਰ »

ਰਾਏ ਸਿੱਖ ਬਿਰਾਦਰੀ ਦੇ ਸੰਮੇਲਨ ਲਈ ਅਹੁਦੇਦਾਰਾਂ ਨੇ ਵਿਚਾਰੇ ਮਸਲੇ

ਗੁਰੂਹਰਸਹਾਏ, 16 ਜੁਲਾਈ (ਹਰਚਰਨ ਸਿੰਘ ਸੰਧੂ)- ਆਲ ਇੰਡੀਆ ਰਾਏ ਸਿੱਖ ਸ਼ੋ੍ਰਮਣੀ ਪੰਚਾਇਤ ਦੀ ਇਕ ਮੀਟਿੰਗ ਪ੍ਰਧਾਨ ਹਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਦਫ਼ਤਰ ਗੁਰੂਹਰਸਹਾਏ ਵਿਖੇ ਹੋਈ | ਇਸ ਮੀਟਿੰਗ 'ਚ 30 ਅਤੇ 31 ਅਗਸਤ ਨੂੰ ਹੋਣ ਵਾਲੇ ਰਾਏ ਸਿੱਖ ਬਿਰਾਦਰੀ ਸੰਮੇਲਨ ਦੇ ...

ਪੂਰੀ ਖ਼ਬਰ »

ਸਾਹਿਤ ਸਭਾ ਮੁੱਦਕੀ ਦੀ ਮੀਟਿੰਗ

ਮੁੱਦਕੀ, 16 ਜੁਲਾਈ (ਭਾਰਤ ਭੂਸ਼ਨ ਅਗਰਵਾਲ)- ਸਾਹਿਤ ਸਭਾ ਮੁੱਦਕੀ ਦੇ ਪ੍ਰਧਾਨ ਸੁਖਦੀਪ ਸਿੰਘ ਗਿੱਲ (ਰੰਮੀ ਗਿੱਲ) ਦੀ ਪ੍ਰਧਾਨਗੀ 'ਚ ਸ੍ਰੀ ਦੁਰਗਾ ਭਜਨ ਮੰਡਲੀ ਮੁੱਦਕੀ ਦੀ ਧਰਮਸ਼ਾਲਾ ਵਿਖੇ ਸਾਹਿਤ ਸਭਾ ਮੁੱਦਕੀ ਦੀ ਮੀਟਿੰਗ ਹੋਈ, ਜਿਸ 'ਚ ਮੁੱਦਕੀ ਅਤੇ ਲਾਗਲੇ ...

ਪੂਰੀ ਖ਼ਬਰ »

ਕਿਸਾਨ ਆਗੂ ਸੁਰਜੀਤ ਸਿੰਘ ਭੜੋਲੀ ਭੰਨ ਦਾ ਦਿਹਾਂਤ

ਮਮਦੋਟ, 16 ਜੁਲਾਈ (ਜਸਬੀਰ ਸਿੰਘ ਕੰਬੋਜ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਸਕੱਤਰ ਸੁਰਜੀਤ ਸਿੰਘ ਭੜੋਲੀ ਭੰਨ (45) ਦਾ ਬੀਤੇ ਦਿਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਹ ਬੀਤੇ 20-22 ਸਾਲ ਤੋਂ ਕਿਸਾਨ ਆਗੂ ਦੇ ਤੌਰ 'ਤੇ ਵੱਖ-ਵੱਖ ਅਹੁਦਿਆਂ 'ਤੇ ਕਿਸਾਨ ਯੂਨੀਅਨ ਦੀ ਸੇਵਾ ਕਰਦੇ ਆ ਰਹੇ ਸਨ ਅਤੇ ਇਸ ਸਮੇਂ ਉਹ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਕੱਤਰ ਦੇ ਤੌਰ 'ਤੇ ਸੇਵਾ ਨਿਭਾ ਰਹੇ ਸਨ | ਸੁਰਜੀਤ ਸਿੰਘ ਭੜੋਲੀ ਭੰਨ ਦੀ ਅਚਾਨਕ ਹੋਈ ਮੌਤ ਨਾਲ ਉਨ੍ਹਾਂ ਦੀ ਲੜਕੀ ਮਨਦੀਪ ਕੌਰ (16) ਲੜਕੇ ਪਰਵਿੰਦਰ ਸਿੰਘ (19) ਅਤੇ ਕਿਸਾਨ ਯੂਨੀਅਨ ਨੂੰ ਨਾ ਸਹਿਣਯੋਗ ਸਦਮਾ ਪੁੱਜਾ ਹੈ | ਇਸ ਦੁੱਖ ਦੀ ਘੜੀ 'ਚ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਮੁਰਾਲੀ, ਮਾ. ਗੁਰਬਖ਼ਸ਼ ਸਿੰਘ ਬਲਾਕ ਪ੍ਰਧਾਨ ਫ਼ਿਰੋਜ਼ਪੁਰ, ਕਿਰਨਪਾਲ ਸਿੰਘ ਸੋਢੀ ਜ਼ਿਲ੍ਹਾ ਸਕੱਤਰ, ਉੱਧਮ ਸਿੰਘ ਬਲਾਕ ਪ੍ਰਧਾਨ ਜ਼ੀਰਾ, ਹਰੀ ਸਿੰਘ ਬਲਾਕ ਪ੍ਰਧਾਨ ਗੁਰੂਹਰਸਹਾਏ, ਹਰਭੇਜ ਸਿੰਘ ਭੁੱਲਰ ਮਮਦੋਟ, ਕਿਸਾਨ ਆਗੂ ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਮਮਦੋਟ, ਜਗੀਰ ਸਿੰਘ ਹਾਮਦ, ਬਲਵੀਰ ਸਿੰਘ ਹਜ਼ਾਰਾ, ਅਮਰੀਕ ਸਿੰਘ ਖਾਰਾ, ਗਿਆਨੀ ਬਖਤੌਰ ਸਿੰਘ ਮੀਤ ਪ੍ਰਧਾਨ ਝੋਕ, ਸ਼ਿਵਤਾਰ ਸਿੰਘ ਝਾੜੀ ਵਾਲਾ, ਰਤਨ ਸਿੰਘ, ਮੁਖ਼ਤਿਆਰ ਸਿੰਘ ਮਮਦੋਟ ਅਤੇ ਮੇਜਰ ਸਿੰਘ ਬਲਾਕ ਪ੍ਰਧਾਨ ਝੋਕ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆਗੂਆਂ ਨੇ ਸੁਰਜੀਤ ਸਿੰਘ ਭੜੋਲੀ ਭੰਨ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ 'ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਸੁਰਜੀਤ ਸਿੰਘ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 20 ਜੁਲਾਈ ਵੀਰਵਾਰ ਨੂੰ ਉਨ੍ਹਾਂ ਦੇ ਗ੍ਰਹਿ ਭੜੋਲੀ ਭੰਨ ਵਿਖੇ ਹੋਵੇਗੀ |


ਖ਼ਬਰ ਸ਼ੇਅਰ ਕਰੋ

ਭਾਈ ਤਾਰੂ ਸਿੰਘ ਪੂਹਲਾ ਦੇ ਸ਼ਹੀਦੀ ਦਿਹਾੜੇ 'ਤੇ ਫੈਡਰੇਸ਼ਨ ਗਰੇਵਾਲ ਵੱਲੋਂ ਕੇਸ ਸਤਿਕਾਰ ਮੁਹਿੰਮ ਦਾ ਆਗਾਜ਼

ਫ਼ਿਰੋਜ਼ਪੁਰ, 16 ਜੁਲਾਈ (ਤਪਿੰਦਰ ਸਿੰਘ)- ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਮਹਾਨ ਗੁਰਸਿੱਖ ਭਾਈ ਤਾਰੂ ਸਿੰਘ ਪੂਹਲਾ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਬਾਬਾ ਸਹਾਰੀ ਮੱਲ ਅੱਕੂ ਮਸਤੇ ਕੇ ਵਿਖੇ ਮਨਾਇਆ ਗਿਆ ਜਿੱਥੇ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ...

ਪੂਰੀ ਖ਼ਬਰ »

ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੇ 32 ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਵੰਡੇ

ਮੋਗਾ, 16 ਜੁਲਾਈ (ਜਸਪਾਲ ਸਿੰਘ ਬੱਬੀ)-ਭਾਰਤ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੀ ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਮੋਗਾ ਵਿਖੇ ਕੰਪਿਊਟਰ ਹਾਰਡਵੇਅਰ ਅਤੇ ਨੈੱਟਵਰਕਿੰਗ ਦੇ 45 ਰੋਜ਼ਾ ਕੋਰਸ ਟ੍ਰੇਨਿੰਗ ਸਮਾਪਤ ਹੋਣ 'ਤੇ ਸਰਟੀਫ਼ਿਕੇਟ ਵੰਡ ਸਮਾਰੋਹ ...

ਪੂਰੀ ਖ਼ਬਰ »

ਮਲਕੀਤ ਸਿੰਘ ਨੇ ਡੀ. ਈ. ਓ. ਸੈਕੰਡਰੀ ਦਾ ਕਾਰਜਭਾਰ ਸੰਭਾਲਿਆ

ਫ਼ਿਰੋਜ਼ਪੁਰ, 16 ਜੁਲਾਈ (ਤਪਿੰਦਰ ਸਿੰਘ)- ਮਲਕੀਤ ਸਿੰਘ ਨੇ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਫ਼ਿਰੋਜ਼ਪੁਰ ਦਾ ਕਾਰਜਭਾਰ ਸੰਭਾਲ ਲਿਆ ਹੈ | ਇਸ ਮੌਕੇ ਪ੍ਰਗਟ ਸਿੰਘ ਬਰਾੜ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਫ਼ਿਰੋਜ਼ਪੁਰ, ਸੁਖਵਿੰਦਰ ਸਿੰਘ ਜ਼ਿਲ੍ਹਾ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ

ਜ਼ੀਰਾ, 16 ਜੁਲਾਈ (ਮਨਜੀਤ ਸਿੰਘ ਢਿੱਲੋਂ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਢਿੱਲੋਂ ਕੋਲਡ ਸਟੋਰ ਵਿਖੇ ਜਸਕਰਨ ਸਿੰਘ ਕੋਠੇ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਜਸਵਿੰਦਰ ਸਿੰਘ ਘੱਲ ਕਲਾਂ ਦੀ ਹੋਈ ਮੌਤ 'ਤੇ ਗਹਿਰੇ ਦੁੱਖ ਦਾ ...

ਪੂਰੀ ਖ਼ਬਰ »

ਬੈਟਰਥਿੰਕ ਦੀ ਵਿਦਿਆਰਥਣ ਜਸਲੀਨ ਨੇ ਆਈਲੈਟਸ 'ਚੋਂ ਲਏ 6 ਬੈਂਡ

ਫ਼ਿਰੋਜ਼ਪੁਰ/ਜ਼ੀਰਾ, 16 ਜੁਲਾਈ (ਮਲਕੀਅਤ ਸਿੰਘ, ਜਗਤਾਰ ਸਿੰਘ ਮਨੇਸ)- ਬੈਟਰਥਿੰਕ ਅਤੇ ਮੈਕਰੋ ਗਲੋਬਲ ਸੰਸਥਾਵਾਂ ਸਿੱਖਿਆ ਦੇ ਖੇਤਰ 'ਚ ਪਿਛਲੇ ਲੰਮੇ ਸਮੇਂ ਤੋਂ ਅਹਿਮ ਸੇਵਾਵਾਂ ਨਿਭਾ ਰਹੀਆਂ ਹਨ, ਜਿਸ ਸਦਕਾ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਵਾਉਣ ਦੇ ...

ਪੂਰੀ ਖ਼ਬਰ »

ਫ਼ੋਟੋਗ੍ਰਾਫ਼ਰ ਯੂਨੀਅਨ ਜ਼ੀਰਾ ਦੀ ਮੀਟਿੰਗ

ਜ਼ੀਰਾ, 16 ਜੁਲਾਈ (ਮਨਜੀਤ ਸਿੰਘ ਢਿੱਲੋਂ)- ਫ਼ੋਟੋਗ੍ਰਾਫ਼ਰ ਯੂਨੀਅਨ ਜ਼ੀਰਾ ਦੀ ਮੀਟਿੰਗ ਪ੍ਰਧਾਨ ਰਜਿੰਦਰ ਕੁੱਕੀ ਦੀ ਪ੍ਰਧਾਨਗੀ ਹੇਠ ਜੀਵਨ ਮੱਲ ਸਰਕਾਰੀ ਸਕੂਲ ਵਿਖੇ ਹੋਈ | ਇਸ ਮੌਕੇ ਸਰਕਾਰ ਵੱਲਾ ਫੋਟੋਗ੍ਰਾਫ਼ਰੀ ਦੇ ਸਮਾਨ 'ਤੇ ਲਗਾਏ ਗਏ ਜੀ. ਐੱਸ. ਟੀ. ਦੀ ਨਿਖੇਧੀ ...

ਪੂਰੀ ਖ਼ਬਰ »

ਊਧਮ ਸਿੰਘ ਦੇ ਸ਼ਹੀਦੀ ਸਮਾਗਮ ਸਬੰਧੀ ਪੋਸਟਰ ਜਾਰੀ

ਗੁਰੂਹਰਸਹਾਏ, 16 ਜੁਲਾਈ (ਹਰਚਰਨ ਸਿੰਘ ਸੰਧੂ)- ਸ਼ੋ੍ਰਮਣੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 30 ਜੁਲਾਈ ਨੂੰ ਕੈਂਸਰ ਪੀੜਤ ਬੱਚਿਆਂ ਨੂੰ ਸਮਰਪਿਤ ਚੰਡੀਗੜ੍ਹ ਵਿਖੇ ਮਿਸਾਲ ਮਾਰਚ ਹੋ ਰਿਹਾ ਹੈ, ਜਿਸ ਦਾ ਪੋਸਟਰ ਅੱਜ ਗੋਲੂ ਕਾ ਮੋੜ ਵਿਖੇ ਸਾਬਕਾ ਮੰਤਰੀ ਹੰਸ ...

ਪੂਰੀ ਖ਼ਬਰ »

ਸਕੂਲ ਵਿਖੇ ਕਾਨੂੰਨੀ ਸਾਖ਼ਰਤਾ ਸੈਮੀਨਾਰ ਕਰਵਾਇਆ

ਫ਼ਿਰੋਜ਼ਪੁਰ, 16 ਜੁਲਾਈ (ਰਾਕੇਸ਼ ਚਾਵਲਾ)- ਜ਼ਿਲ੍ਹਾ ਤੇ ਸੈਸ਼ਨ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਸ੍ਰੀ ਐੱਸ. ਕੇ. ਅਗਰਵਾਲ ਦੀ ਰਹਿਨੁਮਾਈ ਹੇਠ ਚੀਫ਼ ਜੂਡੀਸ਼ੀਅਲ ਮਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ...

ਪੂਰੀ ਖ਼ਬਰ »

ਬੀ. ਡੀ. ਪੀ. ਓ. ਦਫ਼ਤਰ ਘੱਲ ਖੁਰਦ ਨੂੰ ਸਿਆਸੀ ਤਬਾਦਲਿਆਂ ਦਾ ਸੇਕ ਲੱਗਣਾ ਜਾਰੀ

ਫ਼ਿਰੋਜ਼ਸ਼ਾਹ, 16 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)- ਸੂਬੇ 'ਚ ਆਏ ਸੱਤ੍ਹਾ ਪਰਿਵਰਤਨ ਦੌਰਾਨ ਅਕਾਲੀ-ਭਾਜਪਾ ਸਰਕਾਰ ਸਮੇਂ ਦਫ਼ਤਰਾਂ ਦਾ ਅਨੰਦ ਮਾਣਦੇ ਮੁਲਾਜ਼ਮਾਂ 'ਤੇ ਗਾਜ ਡਿੱਗਣੀ ਯਕੀਨੀ ਸੀ, ਜਿਸ ਤਹਿਤ ਬੀ.ਡੀ.ਪੀ.ਓ. ਦਫ਼ਤਰ ਘੱਲ ਖੁਰਦ ਵੀ ਸਿਆਸੀ ਸੇਕ ਤੋਂ ਬਚ ਨਾ ...

ਪੂਰੀ ਖ਼ਬਰ »

ਗਾਇਕ ਜੋੜੀ ਬਿੱਟੂ ਖੰਨੇ ਵਾਲਾ ਤੇ ਬੀਬਾ ਸੁਰਮਣੀ ਦਾ ਸਨਮਾਨ

ਗੁਰੂਹਰਸਹਾਏ, 16 ਜੁਲਾਈ (ਹਰਚਰਨ ਸਿੰਘ ਸੰਧੂ)- ਪਿੰਡ ਸ਼ਰੀਂਹ ਵਾਲਾ ਬਰਾੜ ਵਿਖੇ ਕਰਵਾਏ ਗਏ ਸਾਲਾਨਾ ਮੇਲੇ 'ਤੇ ਪੁੱਜੀ ਗਾਇਕ ਜੋੜੀ ਬਿੱਟੂ ਖੰਨੇ ਵਾਲਾ ਤੇ ਬੀਬਾ ਸੁਰਮਣੀ ਦਾ ਵਧੀਆ ਗਾਇਕੀ ਬਦਲੇ ਮੇਲਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੇਲੇ 'ਚ ...

ਪੂਰੀ ਖ਼ਬਰ »

ਸਨ੍ਹੇਰ ਪਿੰਡ ਵਿਖੇ ਡਰਾਈ ਡੇਅ ਮਨਾਇਆ

ਜ਼ੀਰਾ 16 ਜੁਲਾਈ (ਜਗਤਾਰ ਸਿੰਘ ਮਨੇਸ)- ਸਿਵਲ ਸਰਜਨ ਫ਼ਿਰੋਜ਼ਪੁਰ ਤੇ ਮੁੱਢਲਾ ਸਿਹਤ ਕੇਂਦਰ ਕੱਸੋਆਣਾ ਦੇ ਐੱਸ. ਐੱਮ. ਓ. ਡਾ. ਗੁਰਬਖ਼ਸ਼ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ੀਰਾ ਦੇ ਨੇੜਲੇ ਪਿੰਡ ਸਨ੍ਹੇਰ ਵਿਖੇ ਡਰਾਈ ਡੇਅ ਮਨਾਇਆ ਗਿਆ | ਇਸ ਦੌਰਾਨ ਗੁਰਜੀਤ ...

ਪੂਰੀ ਖ਼ਬਰ »

ਦਿਨ-ਦਿਹਾੜੇ ਐਕਟਿਵਾ ਚੋਰੀ

ਫ਼ਿਰੋਜ਼ਪੁਰ, 16 ਜੁਲਾਈ (ਤਪਿੰਦਰ ਸਿੰਘ, ਮਲਕੀਅਤ ਸਿੰਘ)- ਦਿਨ-ਦਿਹਾੜੇ ਹੁੰਦੀਆਂ ਚੋਰੀਆਂ ਦਾ ਮਾਮਲਾ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ ਕਿਉਂਕਿ ਰੋਜ਼ਾਨਾ ਹੀ ਕਿਤੇ ਨਾ ਕਿਤੇ ਕਿਸੇ ਵਾਹਨ ਦੀ ਚੋਰੀ ਹੋਈ ਹੁੰਦੀ ਹੈ ਜਾਂ ਫਿਰ ਕਿਸੇ ਦੁਕਾਨ ਨੂੰ ਸੰਨ੍ਹ ਲੱਗੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX