ਤਾਜਾ ਖ਼ਬਰਾਂ


ਫੀਫਾ ਵਿਸ਼ਵ ਕੱਪ 2018 : ਸਵੀਡਨ ਨੇ ਦੱਖਣ ਕੋਰੀਆ ਨੂੰ 1-0 ਨਾਲ ਹਰਾਇਆ
. . .  about 1 hour ago
ਸੀ.ਬੀ.ਆਈ. ਨੇ ਨੀਰਵ ਮੋਦੀ ਦਾ ਪਾਸਪੋਰਟ ਰੱਦ ਕੀਤੇ ਜਾਣ ਦੀ ਦਿੱਤੀ ਜਾਣਕਾਰੀ
. . .  about 1 hour ago
ਨਵੀਂ ਦਿੱਲੀ, 18 ਜੂਨ - ਸੀ.ਬੀ.ਆਈ. ਨੇ 15 ਫਰਵਰੀ ਤੋਂ ਬਾਅਦ ਇਕ ਵਾਰ ਫਿਰ ਅਮਰੀਕਾ, ਫਰਾਂਸ , ਸਿੰਗਾਪੁਰ, ਯੂ.ਏ.ਈ ਅਤੇ ਇੰਗਲੈਂਡ ਨੂੰ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਦਾ ਪਾਸਪੋਰਟ ਰੱਦ ਕੀਤੇ ਜਾਣ ਦੀ ਜਾਣਕਾਰੀ ਦਿੱਤੀ...
ਦਾਤੀ ਮਹਾਰਾਜ ਨੂੰ ਪੇਸ਼ ਹੋਣ ਲਈ ਕ੍ਰਾਈਮ ਬ੍ਰਾਂਚ ਨੇ ਬੁੱਧਵਾਰ ਦਾ ਦਿੱਤਾ ਸਮਾਂ
. . .  about 1 hour ago
ਨਵੀਂ ਦਿੱਲੀ, 18 ਜੂਨ - ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਦਾਤੀ ਮਹਾਰਾਜ ਨੂੰ ਇਕ ਔਰਤ ਨਾਲ ਜਬਰ ਜਨਾਹ ਮਾਮਲੇ 'ਚ ਉਨ੍ਹਾਂ ਸਾਹਮਣੇ ਪੇਸ਼ ਹੋਣ ਲਈ ਬੁੱਧਵਾਰ ਦਾ ਸਮਾਂ ਦਿੱਤਾ...
25 ਜੂਨ ਦੇ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਏਗੀ ਭਾਜਪਾ
. . .  about 2 hours ago
ਨਵੀਂ ਦਿੱਲੀ, 18 ਜੂਨ -ਭਾਰਤੀ ਜਨਤਾ ਪਾਰਟੀ 25 ਜੂਨ ਦੇ ਦਿਨ ਨੂੰ ਕਾਲਾ ਦਿਵਸ ਦੇ ਰੂਪ 'ਚ ਮਨਾਏਗੀ। ਦੱਸ ਦੇਈਏ ਕਿ 25 ਜੂਨ 1975 ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦੇਸ਼ ਭਰ ਵਿਚ ਐਮਰਜੈਂਸੀ ਲਗਾਈ...
ਹੋਟਲ ਵਿਚ ਠਹਿਰੇ ਨੌਜਵਾਨ ਨੇ ਸ਼ੱਕੀ ਹਾਲਤਾਂ ਵਿਚ ਕੀਤੀ ਆਤਮ ਹੱਤਿਆ
. . .  about 2 hours ago
ਪਠਾਨਕੋਟ, 18 ਜੂਨ (ਆਰ. ਸਿੰਘ)-ਢਾਂਗੂ ਰੋਡ ਪਠਾਨਕੋਟ ਸਥਿਤ ਇਕ ਹੋਟਲ ਵਿਚ ਠਹਿਰੇ ਇਕ ਵਿਅਕਤੀ ਨੇ ਹੋਟਲ ਦੇ ਕਮਰੇ ਵਿਚ ਸ਼ੱਕੀ ਹਾਲਤਾਂ ਵਿਚ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਿਸ ...
ਐਚ.ਡੀ ਕੁਮਾਰਸਵਾਮੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 18 ਜੂਨ - ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ ਕੁਮਾਰਸਵਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਦਿੱਲੀ 'ਚ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਕੁਮਾਰ ਸਵਾਮੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲੇ...
ਚੰਡੀਗੜ੍ਹ ਤੋਂ ਸ਼ਿਮਲਾ ਵਿਚਾਲੇ 1 ਜੁਲਾਈ ਤੋਂ ਸ਼ੁਰੂ ਹੋਵੇਗੀ ਹੈਲੀ ਟੈਕਸੀ ਸੇਵਾ
. . .  about 3 hours ago
ਚੰਡੀਗੜ੍ਹ, 18 ਜੂਨ - ਚੰਡੀਗੜ੍ਹ ਤੋਂ ਸ਼ਿਮਲਾ ਦੇ ਵਿਚਕਾਰ 1 ਜੁਲਾਈ ਤੋਂ ਹੈਲੀ ਟੈਕਸੀ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਇਹ ਹੈਲੀ ਟੈਕਸੀ ਸੇਵਾ ਹਫ਼ਤੇ 'ਚ ਤਿੰਨ ਦਿਨ ...
ਹਰੀਕੇ ਪੱਤਣ 'ਤੇ ਖ਼ਰਚੇ ਜਾਣਗੇ 50 ਕਰੋੜ ਰੁਪਏ : ਨਵਜੋਤ ਸਿੰਘ ਸਿੱਧੂ
. . .  about 3 hours ago
ਹਰੀਕੇ ਪੱਤਣ, 18 ਜੂਨ- ਹਰੀਕੇ ਪੰਛੀ ਸੁਰੱਖਿਆ ਲਈ ਵਿਸ਼ਵ ਪੱਧਰੀ ਵਾਤਾਵਰਣ ਪੱਖੀ ਪ੍ਰਾਜੈਕਟ ਦੀ ਘੋਸ਼ਣਾ ਕਰਦਿਆਂ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹਰੀਕੇ ਪੱਤਣ ਨੂੰ ਸੂਬੇ 'ਚ ਸੈਲਾਨੀਆਂ...
ਏਮਜ਼ ਦੀ ਪ੍ਰੀਖਿਆ 'ਚ ਚੰਡੀਗੜ੍ਹ ਦਾ ਨਤੀਜਾ ਰਿਹਾ ਸ਼ਾਨਦਾਰ
. . .  about 3 hours ago
ਚੰਡੀਗੜ੍ਹ, 18 ਜੂਨ (ਮਨਜੋਤ ਸਿੰਘ)- ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵੱਲੋਂ ਐਲਾਨੇ ਨਤੀਜੇ 'ਚ ਚੰਡੀਗੜ੍ਹ ਦੀ ਮਹਿਕ ਅਰੋੜਾ ਨੇ ਤੀਜਾ, ਸਾਗਰ ਮਿਸ਼ਰਾ ਨੇ 15ਵਾਂ, ਪਾਰੁਲ ਬੇਰੀ ਨੇ 30ਵਾਂ...
ਪੰਜਾਬ 'ਚ ਕੋਈ ਰੈਫਰੈਡੰਮ ਨਹੀਂ ਹੋਵੇਗਾ- ਕੈਪਟਨ ਅਮਰਿੰਦਰ ਸਿੰਘ
. . .  about 3 hours ago
ਚੰਡੀਗੜ੍ਹ, 18 ਜੂਨ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਰੈਫਰੈਡੰਮ 2020 'ਤੇ ਦਿੱਤੇ ਬਿਆਨ 'ਤੇ ਬੋਲਦਿਆਂ ਕਿਹਾ ਕਿ ਇਹ ਸਿਰਫ਼ ਵਿਦੇਸ਼ ਦੇ ਲੋਕਾਂ ਦੀ ਕਲਪਨਾ ਹੈ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ...
ਈ. ਡੀ. ਨੇ ਵਿਜੇ ਮਾਲਿਆ ਵਿਰੁੱਧ ਦਾਇਰ ਕੀਤਾ ਦੋਸ਼-ਪੱਤਰ
. . .  about 4 hours ago
ਨਵੀਂ ਦਿੱਲੀ, 18 ਜੂਨ- ਕੇਂਦਰੀ ਜਾਂਚ ਏਜੰਸੀ ਇਨਫ਼ੋਰਸਮੈਂਟ ਡਾਇਰੈਕੋਰੇਟ (ਈ. ਡੀ.) ਨੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਵਿਰੁੱਧ ਮਨੀ ਲਾਂਡਰਿੰਗ ਮਾਮਲੇ 'ਚ ਦੋਸ਼-ਪੱਤਰ ਦਾਇਰ ਕੀਤਾ ਹੈ...
ਏਮਜ਼ ਦੀ ਪ੍ਰੀਖਿਆ 'ਚੋਂ ਪਟਿਆਲਾ ਦੀ ਵਿਦਿਆਰਥਣ ਨੇ ਹਾਸਿਲ ਕੀਤਾ ਪਹਿਲਾ ਸਥਾਨ
. . .  about 4 hours ago
ਪਟਿਆਲਾ, 18 ਜੂਨ (ਧਰਮਿੰਦਰ ਸਿੰਘ ਸਿੱਧੂ) - ਏਮਜ਼ (ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ) ਦੀ ਪ੍ਰੀਖਿਆ 'ਚੋਂ ਪਟਿਆਲਾ ਦੀ ਵਿਦਿਆਰਥਣ ਆਲੀਜ਼ਾ ਨੇ ਭਾਰਤ ਵਿਚੋਂ ਪਹਿਲਾ ਸਥਾਨ ਹਾਸਿਲ ...
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਗ੍ਰੀਸ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  about 4 hours ago
ਐਥਨਜ਼, 18 ਜੂਨ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਗ੍ਰੀਸ ਦੇ ਪ੍ਰਧਾਨ ਮੰਤਰੀ ਐਲਿਕਸ ਸਿਪਾਰਸ ਨਾਲ ਐਥਨਜ਼ 'ਚ ਮੁਲਾਕਾਤ ਕੀਤੀ। ਦੱਸ ਦਈਏ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ 16 ਜੂਨ ਨੂੰ ਗ੍ਰੀਸ, ਸੂਰੀਨਾਮ ਅਤੇ ਕਿਊਬਾ ਦੀ ਯਾਤਰਾ 'ਤੇ ਗਏ ਹਨ...
ਕਰਨਾਟਕ ਦੇ ਮੁੱਖ ਮੰਤਰੀ ਨੇ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ
. . .  about 4 hours ago
ਨਵੀਂ ਦਿੱਲੀ, 18 ਜੂਨ - ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ ਕੁਮਾਰਸਵਾਮੀ ਨੇ ਅੱਜ ਦਿੱਲੀ 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ...
ਈ. ਡੀ. ਨੇ ਪੀ. ਚਿਦੰਬਰਮ ਦੀ ਪਤਨੀ ਨੂੰ ਭੇਜਿਆ ਸੰਮਨ
. . .  about 4 hours ago
ਨਵੀਂ ਦਿੱਲੀ, 18 ਜੂਨ- ਇਨਫੋਰਸਮੈਂਟ ਡਾਇਰੈਕੋਰੇਟ (ਈ. ਡੀ.) ਨੇ ਸਾਰਦਾ ਪੋਂਜੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਪਤਨੀ ਨਲਿਨੀ ਚਿਦੰਬਰਮ ਨੂੰ ਫਿਰ ਤੋਂ ਸੰਮਨ ਭੇਜਿਆ ਹੈ। ਅਧਿਕਾਰੀਆਂ ਨੇ...
6 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਮਨੀਸ਼ ਸਿਸੌਦੀਆ ਦੀ ਵਿਗੜੀ ਸਿਹਤ
. . .  about 4 hours ago
'ਆਪ' ਨੇ ਧਰਨੇ ਨੂੰ ਹੋਰ ਵਿਆਪਕ ਕਰਨ ਦਾ ਕੀਤਾ ਐਲਾਨ
. . .  about 4 hours ago
ਸੁਸ਼ਮਾ ਸਵਰਾਜ ਨੇ ਇਟਲੀ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  about 5 hours ago
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 5 hours ago
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ ਪੰਚਮੀ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਵਿੱਤ ਕਮਿਸ਼ਨ ਵੱਲੋਂ ਫ਼ਿਰੋਜ਼ਪੁਰ ਸ਼ਹਿਰ ਦੇ ਵਿਕਾਸ ਕਾਰਜਾਂ ਲਈ 2 ਕਰੋੜ 50 ਲੱਖ ਰੁਪਏ ਜਾਰੀ- ਵਿਧਾਇਕ ਪਿੰਕੀ

ਫ਼ਿਰੋਜ਼ਪੁਰ, 16 ਜੁਲਾਈ (ਤਪਿੰਦਰ ਸਿੰਘ)- 14ਵੇਂ ਵਿੱਤ ਕਮਿਸ਼ਨ ਵੱਲੋਂ ਫ਼ਿਰੋਜ਼ਪੁਰ ਸ਼ਹਿਰ ਦੇ ਵਿਕਾਸ ਲਈ 2 ਕਰੋੜ 50 ਲੱਖ ਰੁਪਏ ਜਾਰੀ ਕੀਤੇ ਗਏ ਹਨ, ਜਿਸ ਨਾਲ ਸ਼ਹਿਰ ਦਾ ਸਰਵਪੱਖੀ ਵਿਕਾਸ ਹੋਵੇਗਾ। ਇਹ ਜਾਣਕਾਰੀ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਨੇ ...

ਪੂਰੀ ਖ਼ਬਰ »

ਅੱਗ ਲੱਗਣ ਕਾਰਨ ਘਰ ਦਾ ਸਮਾਨ ਸੜ ਕੇ ਸੁਆਹ

ਜ਼ੀਰਾ, 16 ਜੁਲਾਈ (ਮਨਜੀਤ ਸਿੰਘ ਢਿੱਲੋਂ)- ਪਿੰਡ ਸਨ੍ਹੇਰ ਵਿਖੇ ਇਕ ਘਰ 'ਚ ਅੱਗ ਲੱਗਣ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਕੱਤਰ ਵੇਰਵਿਆਂ ਅਨੁਸਾਰ ਬਲਬੀਰ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਸਨ੍ਹੇਰ ਦੇ ਘਰ ਰਾਤ ਸਮੇਂ ਸ਼ਾਰਟ ਸਰਕਿਟ ਨਾਲ ਤੂੜੀ ਵਾਲੇ ਕਮਰੇ ...

ਪੂਰੀ ਖ਼ਬਰ »

ਪੰਚਾਇਤ ਵਿਭਾਗ ਦੇ ਰੰਗ ਨਿਆਰੇ...

ਫ਼ਿਰੋਜ਼ਸ਼ਾਹ, 16 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)- ਭਾਵੇਂ ਸੂਬਾ ਅੰਦਰ ਬਦਲੀ ਸੱਤ੍ਹਾ ਪ੍ਰਵਿਰਤੀ ਕਾਰਨ ਮੁਲਾਜ਼ਮਾਂ ਦੀਆਂ ਬਦਲੀਆਂ ਹੋਣਾ ਤੈਅ ਹੀ ਸੀ ਪ੍ਰੰਤੂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਵਿਭਾਗ ਦੇ ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ਦੇ ਸਟਾਫ਼ ਦੀਆਂ ...

ਪੂਰੀ ਖ਼ਬਰ »

ਵੱਖ-ਵੱਖ ਝਗੜਿਆਂ 'ਚ 3 ਜਣੇ ਜ਼ਖ਼ਮੀ

ਜਲਾਲਾਬਾਦ, 16 ਜੁਲਾਈ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਨੇੜੇ ਪੈਂਦੇ ਵੱਖ-ਵੱਖ ਪਿੰਡਾਂ 'ਚ ਹੋਏ ਝਗੜਿਆਂ ਦੌਰਾਨ ਇਕ ਲੜਕੀ ਅਤੇ ਇਕ ਲੜਕੇ ਸਣੇ 3 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਪਹਿਲਾ ਝਗੜਾ ਪਿੰਡ ਕੰਨਲਾਂ ਵਾਲੇ ਝੁੱਗੇ ਵਿਚ ਹੋਇਆ, ਜਿਸ 'ਚ ਸੰਦੀਪ ਕੁਮਾਰ ...

ਪੂਰੀ ਖ਼ਬਰ »

ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕ ਯੂਨੀਅਨ ਦੀ ਸੂਬਾ ਪੱਧਰੀ ਚੋਣ

ਅਸ਼ੋਕ ਕੁਮਾਰ ਲਾਧੂਕਾ ਪੰਜਾਬ ਪ੍ਰਧਾਨ ਨਿਯੁਕਤ

ਮੰਡੀ ਲਾਧੂਕਾ, 16 ਜੁਲਾਈ (ਮਨਪ੍ਰੀਤ ਸਿੰਘ ਸੈਣੀ)- ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਅੱਜ ਬਠਿੰਡਾ ਵਿਖੇ ਕੀਤੀ ਗਈ। ਇਸ ਮੀਟਿੰਗ 'ਚ ਪੰਜਾਬ ਭਰ ਤੋਂ ਪੁੱਜੇ ਪੀ. ਟੀ. ਆਈ. ਬੇਰੁਜ਼ਗਾਰ ਅਧਿਆਪਕ ਯੂਨੀਅਨ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ...

ਪੂਰੀ ਖ਼ਬਰ »

ਪੁਰਾਣੀ ਰੰਜਸ਼ ਤਹਿਤ ਵਿਅਕਤੀ ਦਾ ਕਤਲ

ਅਬੋਹਰ, 16 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)- ਹਲਕਾ ਬੱਲੂਆਣਾ ਦੇ ਪਿੰਡ ਗੱਦਾ ਡੋਬ 'ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਗੱਦਾ ਡੋਬ 'ਚ ਰਣਜੀਤ ਸਿੰਘ ਪੁੱਤਰ ਗੁਰਦੇਵ ਸਿੰਘ (50 ਸਾਲ) ਦੀ ਪਿੰਡ ਦੇ ਕਿਸੇ ...

ਪੂਰੀ ਖ਼ਬਰ »

ਵਿਧਾਇਕ ਰਾਣਾ ਸੋਢੀ ਨੇ ਰੇਲਵੇ ਪਾਰਕ 'ਚ ਕੂੜੇਦਾਨ ਰਖਵਾਏ

ਗੁਰੂਹਰਸਹਾਏ, 16 ਜੁਲਾਈ (ਹਰਚਰਨ ਸਿੰਘ ਸੰਧੂ)- ਸਮਾਜ ਭਲਾਈ ਦੇ ਕੰਮਾਂ ਨੂੰ ਹਮੇਸ਼ਾ ਤਰਜੀਹ ਦੇ ਰਹੇ ਹਲਕਾ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਰੇਲਵੇ ਪਾਰਕ ਵਿਚ ਸਾਫ਼-ਸਫ਼ਾਈ ਰੱਖਣ ਲਈ 4 ਕੂੜੇਦਾਨ ਰਖਵਾਏ ਗਏ | ਰੋਜ਼ਾਨਾ ਪਾਰਕ ਵਿਚ ਸੈਰ ਕਰ ਰਹੇ ...

ਪੂਰੀ ਖ਼ਬਰ »

ਗੰਦਗੀ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ

ਮੱਲਾਂਵਾਲਾ, 16 ਜੁਲਾਈ (ਸੁਰਜਨ ਸਿੰਘ ਸੰਧੂ)- ਮੱਲਾਂਵਾਲਾ ਦੇ ਵਾਰਡ ਨੰਬਰ-8 'ਚ ਲੱਗੇ ਗੰਦਗੀ ਦੇ ਢੇਰ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਭਿੰਦਰ ਸਿੰਘ ਨੇ ਦੱਸਿਆ ਹੈ ਕਿ ਸਾਡੇ ਘਰ ਦੇ ਸਾਹਮਣੇ ਖਾਲੀ ਪਏ ਪਲਾਟ ਵਿਚ ...

ਪੂਰੀ ਖ਼ਬਰ »

ਡੇਰਾ ਭਜਨ ਗੜ੍ਹ ਗੋਲੂ ਕਾ ਮੋੜ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ

ਗੁਰੂਹਰਸਹਾਏ, 16 ਜੁਲਾਈ (ਹਰਚਰਨ ਸਿੰਘ ਸੰਧੂ)- ਸ੍ਰੀਮਾਨ 108 ਸੰਤ ਬਾਬਾ ਵਚਨ ਸਿੰਘ ਮਹਾਰਾਜ ਦਾ ਸਾਲਾਨਾ ਜੋੜ ਮੇਲਾ ਡੇਰਾ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਜੋੜ ਮੇਲੇ 'ਚ ਵੱਖ-ਵੱਖ ਸੂਬਿਆਂ ਤੋਂ ਇਲਾਵਾ ਪੰਜਾਬ ਭਰ ਤੇ ਇਲਾਕੇ ਵਿਚ ...

ਪੂਰੀ ਖ਼ਬਰ »

ਵਿਧਾਇਕ ਰਾਣਾ ਸੋਢੀ ਭਲਕੇ ਹੋਣਗੇ ਲੋਕਾਂ ਦੇ ਰੂ-ਬ-ਰੂ

ਗੁਰੂਹਰਸਹਾਏ, 16 ਜੁਲਾਈ (ਹਰਚਰਨ ਸਿੰਘ ਸੰਧੂ)- ਪੰਜਾਬ ਮੰਤਰੀ ਮੰਡਲ ਦੇ ਵਿਸਥਾਰ 'ਚ ਕੁਝ ਦੇਰੀ ਹੋ ਜਾਣ ਅਤੇ ਰਾਸ਼ਟਰਪਤੀ ਦੀ ਹੋ ਰਹੀ ਚੋਣ 'ਚ ਵੋਟ ਪਾਉਣ ਉਪਰੰਤ ਹੀ ਹਲਕਾ ਗੁਰੂਹਰਸਹਾਏ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ 17 ਜੁਲਾਈ ਨੂੰ ਸ਼ਾਮ ਤੱਕ ...

ਪੂਰੀ ਖ਼ਬਰ »

ਭਾਈ ਤਾਰੂ ਸਿੰਘ ਪੂਹਲਾ ਦੇ ਸ਼ਹੀਦੀ ਦਿਹਾੜੇ 'ਤੇ ਫੈਡਰੇਸ਼ਨ ਗਰੇਵਾਲ ਵੱਲੋਂ ਕੇਸ ਸਤਿਕਾਰ ਮੁਹਿੰਮ ਦਾ ਆਗਾਜ਼

ਫ਼ਿਰੋਜ਼ਪੁਰ, 16 ਜੁਲਾਈ (ਤਪਿੰਦਰ ਸਿੰਘ)- ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਮਹਾਨ ਗੁਰਸਿੱਖ ਭਾਈ ਤਾਰੂ ਸਿੰਘ ਪੂਹਲਾ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਬਾਬਾ ਸਹਾਰੀ ਮੱਲ ਅੱਕੂ ਮਸਤੇ ਕੇ ਵਿਖੇ ਮਨਾਇਆ ਗਿਆ ਜਿੱਥੇ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ...

ਪੂਰੀ ਖ਼ਬਰ »

ਕਿਸਾਨ ਆਗੂ ਸੁਰਜੀਤ ਸਿੰਘ ਭੜੋਲੀ ਭੰਨ ਦਾ ਦਿਹਾਂਤ

ਮਮਦੋਟ, 16 ਜੁਲਾਈ (ਜਸਬੀਰ ਸਿੰਘ ਕੰਬੋਜ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਸਕੱਤਰ ਸੁਰਜੀਤ ਸਿੰਘ ਭੜੋਲੀ ਭੰਨ (45) ਦਾ ਬੀਤੇ ਦਿਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਹ ਬੀਤੇ 20-22 ਸਾਲ ਤੋਂ ਕਿਸਾਨ ਆਗੂ ਦੇ ਤੌਰ 'ਤੇ ਵੱਖ-ਵੱਖ ਅਹੁਦਿਆਂ 'ਤੇ ...

ਪੂਰੀ ਖ਼ਬਰ »

ਰਾਏ ਸਿੱਖ ਬਿਰਾਦਰੀ ਦੇ ਸੰਮੇਲਨ ਲਈ ਅਹੁਦੇਦਾਰਾਂ ਨੇ ਵਿਚਾਰੇ ਮਸਲੇ

ਗੁਰੂਹਰਸਹਾਏ, 16 ਜੁਲਾਈ (ਹਰਚਰਨ ਸਿੰਘ ਸੰਧੂ)- ਆਲ ਇੰਡੀਆ ਰਾਏ ਸਿੱਖ ਸ਼ੋ੍ਰਮਣੀ ਪੰਚਾਇਤ ਦੀ ਇਕ ਮੀਟਿੰਗ ਪ੍ਰਧਾਨ ਹਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਦਫ਼ਤਰ ਗੁਰੂਹਰਸਹਾਏ ਵਿਖੇ ਹੋਈ | ਇਸ ਮੀਟਿੰਗ 'ਚ 30 ਅਤੇ 31 ਅਗਸਤ ਨੂੰ ਹੋਣ ਵਾਲੇ ਰਾਏ ਸਿੱਖ ਬਿਰਾਦਰੀ ਸੰਮੇਲਨ ਦੇ ਸਬੰਧ ਵਿਚ ਪੁੱਜੇ ਹੋਏ ਬਿਰਾਦਰੀ ਦੇ ਆਗੂਆਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਰਾਏ ਸਿੱਖ ਬਿਰਾਦਰੀ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸਬੰਧ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ 'ਚ ਬਗ਼ੀਚਾ ਸਿੰਘ ਬੋਹੜੀਆਂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਨਛੱਤਰ ਸਿੰਘ ਸਾਬਕਾ ਚੇਅਰਮੈਨ, ਦੇਸ ਸਿੰਘ ਸਾਬਕਾ ਸਰਪੰਚ ਮੇਘਾ ਰਾਏ, ਬਾਬਾ ਮੋਹਨ ਸਿੰਘ ਸਾਬਕਾ ਸਰਪੰਚ, ਜਸਬੀਰ ਸਿੰਘ ਜਰਨਲ ਸਕੱਤਰ ਫ਼ਿਰੋਜ਼ਪੁਰ, ਕਿਸ਼ੋਰ ਸਿੰਘ ਸੈਕਟਰੀ, ਅਸ਼ੋਕ ਸਿੰਘ, ਕੁਲਵੰਤ ਸਿੰਘ ਨੰਬਰਦਾਰ, ਕਿਸ਼ੋਰ ਸਿੰਘ, ਸੁਰਜੀਤ ਸਿੰਘ ਸਾਬਕਾ ਪੰਚ, ਭਗਵਾਨ ਸਿੰਘ, ਪਰਮਜੀਤ ਸਿੰਘ, ਬਲਕਾਰ ਸਿੰਘ ਸਾਬਕਾ ਚੇਅਰਮੈਨ ਦੁੱਲੇ ਕੇ ਆਦਿ ਸ਼ਾਮਿਲ ਸਨ | ਇਸ ਮੌਕੇ ਪੁੱਜੇ ਵਰਕਰਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਅਗਲੀ ਮੀਟਿੰਗ 22 ਅਗਸਤ ਨੂੰ ਦਫ਼ਤਰ ਤਹਿਸੀਲ ਰੋਡ ਗੁਰੂਹਰਸਹਾਏ ਵਿਖੇ ਸ਼ਾਮ ਨੂੰ ਰੱਖੀ ਗਈ ਹੈ |


ਖ਼ਬਰ ਸ਼ੇਅਰ ਕਰੋ

ਸਾਹਿਤ ਸਭਾ ਮੁੱਦਕੀ ਦੀ ਮੀਟਿੰਗ

ਮੁੱਦਕੀ, 16 ਜੁਲਾਈ (ਭਾਰਤ ਭੂਸ਼ਨ ਅਗਰਵਾਲ)- ਸਾਹਿਤ ਸਭਾ ਮੁੱਦਕੀ ਦੇ ਪ੍ਰਧਾਨ ਸੁਖਦੀਪ ਸਿੰਘ ਗਿੱਲ (ਰੰਮੀ ਗਿੱਲ) ਦੀ ਪ੍ਰਧਾਨਗੀ 'ਚ ਸ੍ਰੀ ਦੁਰਗਾ ਭਜਨ ਮੰਡਲੀ ਮੁੱਦਕੀ ਦੀ ਧਰਮਸ਼ਾਲਾ ਵਿਖੇ ਸਾਹਿਤ ਸਭਾ ਮੁੱਦਕੀ ਦੀ ਮੀਟਿੰਗ ਹੋਈ, ਜਿਸ 'ਚ ਮੁੱਦਕੀ ਅਤੇ ਲਾਗਲੇ ...

ਪੂਰੀ ਖ਼ਬਰ »

ਕਿਸਾਨ ਆਗੂ ਸੁਰਜੀਤ ਸਿੰਘ ਭੜੋਲੀ ਭੰਨ ਦਾ ਦਿਹਾਂਤ

ਮਮਦੋਟ, 16 ਜੁਲਾਈ (ਜਸਬੀਰ ਸਿੰਘ ਕੰਬੋਜ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਸਕੱਤਰ ਸੁਰਜੀਤ ਸਿੰਘ ਭੜੋਲੀ ਭੰਨ (45) ਦਾ ਬੀਤੇ ਦਿਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਹ ਬੀਤੇ 20-22 ਸਾਲ ਤੋਂ ਕਿਸਾਨ ਆਗੂ ਦੇ ਤੌਰ 'ਤੇ ਵੱਖ-ਵੱਖ ਅਹੁਦਿਆਂ 'ਤੇ ...

ਪੂਰੀ ਖ਼ਬਰ »

ਭਾਈ ਤਾਰੂ ਸਿੰਘ ਪੂਹਲਾ ਦੇ ਸ਼ਹੀਦੀ ਦਿਹਾੜੇ 'ਤੇ ਫੈਡਰੇਸ਼ਨ ਗਰੇਵਾਲ ਵੱਲੋਂ ਕੇਸ ਸਤਿਕਾਰ ਮੁਹਿੰਮ ਦਾ ਆਗਾਜ਼

ਫ਼ਿਰੋਜ਼ਪੁਰ, 16 ਜੁਲਾਈ (ਤਪਿੰਦਰ ਸਿੰਘ)- ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਮਹਾਨ ਗੁਰਸਿੱਖ ਭਾਈ ਤਾਰੂ ਸਿੰਘ ਪੂਹਲਾ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਬਾਬਾ ਸਹਾਰੀ ਮੱਲ ਅੱਕੂ ਮਸਤੇ ਕੇ ਵਿਖੇ ਮਨਾਇਆ ਗਿਆ ਜਿੱਥੇ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ...

ਪੂਰੀ ਖ਼ਬਰ »

ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੇ 32 ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਵੰਡੇ

ਮੋਗਾ, 16 ਜੁਲਾਈ (ਜਸਪਾਲ ਸਿੰਘ ਬੱਬੀ)-ਭਾਰਤ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੀ ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਮੋਗਾ ਵਿਖੇ ਕੰਪਿਊਟਰ ਹਾਰਡਵੇਅਰ ਅਤੇ ਨੈੱਟਵਰਕਿੰਗ ਦੇ 45 ਰੋਜ਼ਾ ਕੋਰਸ ਟ੍ਰੇਨਿੰਗ ਸਮਾਪਤ ਹੋਣ 'ਤੇ ਸਰਟੀਫ਼ਿਕੇਟ ਵੰਡ ਸਮਾਰੋਹ ...

ਪੂਰੀ ਖ਼ਬਰ »

ਮਲਕੀਤ ਸਿੰਘ ਨੇ ਡੀ. ਈ. ਓ. ਸੈਕੰਡਰੀ ਦਾ ਕਾਰਜਭਾਰ ਸੰਭਾਲਿਆ

ਫ਼ਿਰੋਜ਼ਪੁਰ, 16 ਜੁਲਾਈ (ਤਪਿੰਦਰ ਸਿੰਘ)- ਮਲਕੀਤ ਸਿੰਘ ਨੇ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਫ਼ਿਰੋਜ਼ਪੁਰ ਦਾ ਕਾਰਜਭਾਰ ਸੰਭਾਲ ਲਿਆ ਹੈ | ਇਸ ਮੌਕੇ ਪ੍ਰਗਟ ਸਿੰਘ ਬਰਾੜ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਫ਼ਿਰੋਜ਼ਪੁਰ, ਸੁਖਵਿੰਦਰ ਸਿੰਘ ਜ਼ਿਲ੍ਹਾ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ

ਜ਼ੀਰਾ, 16 ਜੁਲਾਈ (ਮਨਜੀਤ ਸਿੰਘ ਢਿੱਲੋਂ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਢਿੱਲੋਂ ਕੋਲਡ ਸਟੋਰ ਵਿਖੇ ਜਸਕਰਨ ਸਿੰਘ ਕੋਠੇ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਜਸਵਿੰਦਰ ਸਿੰਘ ਘੱਲ ਕਲਾਂ ਦੀ ਹੋਈ ਮੌਤ 'ਤੇ ਗਹਿਰੇ ਦੁੱਖ ਦਾ ...

ਪੂਰੀ ਖ਼ਬਰ »

ਬੈਟਰਥਿੰਕ ਦੀ ਵਿਦਿਆਰਥਣ ਜਸਲੀਨ ਨੇ ਆਈਲੈਟਸ 'ਚੋਂ ਲਏ 6 ਬੈਂਡ

ਫ਼ਿਰੋਜ਼ਪੁਰ/ਜ਼ੀਰਾ, 16 ਜੁਲਾਈ (ਮਲਕੀਅਤ ਸਿੰਘ, ਜਗਤਾਰ ਸਿੰਘ ਮਨੇਸ)- ਬੈਟਰਥਿੰਕ ਅਤੇ ਮੈਕਰੋ ਗਲੋਬਲ ਸੰਸਥਾਵਾਂ ਸਿੱਖਿਆ ਦੇ ਖੇਤਰ 'ਚ ਪਿਛਲੇ ਲੰਮੇ ਸਮੇਂ ਤੋਂ ਅਹਿਮ ਸੇਵਾਵਾਂ ਨਿਭਾ ਰਹੀਆਂ ਹਨ, ਜਿਸ ਸਦਕਾ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਵਾਉਣ ਦੇ ...

ਪੂਰੀ ਖ਼ਬਰ »

ਫ਼ੋਟੋਗ੍ਰਾਫ਼ਰ ਯੂਨੀਅਨ ਜ਼ੀਰਾ ਦੀ ਮੀਟਿੰਗ

ਜ਼ੀਰਾ, 16 ਜੁਲਾਈ (ਮਨਜੀਤ ਸਿੰਘ ਢਿੱਲੋਂ)- ਫ਼ੋਟੋਗ੍ਰਾਫ਼ਰ ਯੂਨੀਅਨ ਜ਼ੀਰਾ ਦੀ ਮੀਟਿੰਗ ਪ੍ਰਧਾਨ ਰਜਿੰਦਰ ਕੁੱਕੀ ਦੀ ਪ੍ਰਧਾਨਗੀ ਹੇਠ ਜੀਵਨ ਮੱਲ ਸਰਕਾਰੀ ਸਕੂਲ ਵਿਖੇ ਹੋਈ | ਇਸ ਮੌਕੇ ਸਰਕਾਰ ਵੱਲਾ ਫੋਟੋਗ੍ਰਾਫ਼ਰੀ ਦੇ ਸਮਾਨ 'ਤੇ ਲਗਾਏ ਗਏ ਜੀ. ਐੱਸ. ਟੀ. ਦੀ ਨਿਖੇਧੀ ...

ਪੂਰੀ ਖ਼ਬਰ »

ਊਧਮ ਸਿੰਘ ਦੇ ਸ਼ਹੀਦੀ ਸਮਾਗਮ ਸਬੰਧੀ ਪੋਸਟਰ ਜਾਰੀ

ਗੁਰੂਹਰਸਹਾਏ, 16 ਜੁਲਾਈ (ਹਰਚਰਨ ਸਿੰਘ ਸੰਧੂ)- ਸ਼ੋ੍ਰਮਣੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 30 ਜੁਲਾਈ ਨੂੰ ਕੈਂਸਰ ਪੀੜਤ ਬੱਚਿਆਂ ਨੂੰ ਸਮਰਪਿਤ ਚੰਡੀਗੜ੍ਹ ਵਿਖੇ ਮਿਸਾਲ ਮਾਰਚ ਹੋ ਰਿਹਾ ਹੈ, ਜਿਸ ਦਾ ਪੋਸਟਰ ਅੱਜ ਗੋਲੂ ਕਾ ਮੋੜ ਵਿਖੇ ਸਾਬਕਾ ਮੰਤਰੀ ਹੰਸ ...

ਪੂਰੀ ਖ਼ਬਰ »

ਸਕੂਲ ਵਿਖੇ ਕਾਨੂੰਨੀ ਸਾਖ਼ਰਤਾ ਸੈਮੀਨਾਰ ਕਰਵਾਇਆ

ਫ਼ਿਰੋਜ਼ਪੁਰ, 16 ਜੁਲਾਈ (ਰਾਕੇਸ਼ ਚਾਵਲਾ)- ਜ਼ਿਲ੍ਹਾ ਤੇ ਸੈਸ਼ਨ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਸ੍ਰੀ ਐੱਸ. ਕੇ. ਅਗਰਵਾਲ ਦੀ ਰਹਿਨੁਮਾਈ ਹੇਠ ਚੀਫ਼ ਜੂਡੀਸ਼ੀਅਲ ਮਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ...

ਪੂਰੀ ਖ਼ਬਰ »

ਬੀ. ਡੀ. ਪੀ. ਓ. ਦਫ਼ਤਰ ਘੱਲ ਖੁਰਦ ਨੂੰ ਸਿਆਸੀ ਤਬਾਦਲਿਆਂ ਦਾ ਸੇਕ ਲੱਗਣਾ ਜਾਰੀ

ਫ਼ਿਰੋਜ਼ਸ਼ਾਹ, 16 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)- ਸੂਬੇ 'ਚ ਆਏ ਸੱਤ੍ਹਾ ਪਰਿਵਰਤਨ ਦੌਰਾਨ ਅਕਾਲੀ-ਭਾਜਪਾ ਸਰਕਾਰ ਸਮੇਂ ਦਫ਼ਤਰਾਂ ਦਾ ਅਨੰਦ ਮਾਣਦੇ ਮੁਲਾਜ਼ਮਾਂ 'ਤੇ ਗਾਜ ਡਿੱਗਣੀ ਯਕੀਨੀ ਸੀ, ਜਿਸ ਤਹਿਤ ਬੀ.ਡੀ.ਪੀ.ਓ. ਦਫ਼ਤਰ ਘੱਲ ਖੁਰਦ ਵੀ ਸਿਆਸੀ ਸੇਕ ਤੋਂ ਬਚ ਨਾ ...

ਪੂਰੀ ਖ਼ਬਰ »

ਗਾਇਕ ਜੋੜੀ ਬਿੱਟੂ ਖੰਨੇ ਵਾਲਾ ਤੇ ਬੀਬਾ ਸੁਰਮਣੀ ਦਾ ਸਨਮਾਨ

ਗੁਰੂਹਰਸਹਾਏ, 16 ਜੁਲਾਈ (ਹਰਚਰਨ ਸਿੰਘ ਸੰਧੂ)- ਪਿੰਡ ਸ਼ਰੀਂਹ ਵਾਲਾ ਬਰਾੜ ਵਿਖੇ ਕਰਵਾਏ ਗਏ ਸਾਲਾਨਾ ਮੇਲੇ 'ਤੇ ਪੁੱਜੀ ਗਾਇਕ ਜੋੜੀ ਬਿੱਟੂ ਖੰਨੇ ਵਾਲਾ ਤੇ ਬੀਬਾ ਸੁਰਮਣੀ ਦਾ ਵਧੀਆ ਗਾਇਕੀ ਬਦਲੇ ਮੇਲਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੇਲੇ 'ਚ ...

ਪੂਰੀ ਖ਼ਬਰ »

ਸਨ੍ਹੇਰ ਪਿੰਡ ਵਿਖੇ ਡਰਾਈ ਡੇਅ ਮਨਾਇਆ

ਜ਼ੀਰਾ 16 ਜੁਲਾਈ (ਜਗਤਾਰ ਸਿੰਘ ਮਨੇਸ)- ਸਿਵਲ ਸਰਜਨ ਫ਼ਿਰੋਜ਼ਪੁਰ ਤੇ ਮੁੱਢਲਾ ਸਿਹਤ ਕੇਂਦਰ ਕੱਸੋਆਣਾ ਦੇ ਐੱਸ. ਐੱਮ. ਓ. ਡਾ. ਗੁਰਬਖ਼ਸ਼ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ੀਰਾ ਦੇ ਨੇੜਲੇ ਪਿੰਡ ਸਨ੍ਹੇਰ ਵਿਖੇ ਡਰਾਈ ਡੇਅ ਮਨਾਇਆ ਗਿਆ | ਇਸ ਦੌਰਾਨ ਗੁਰਜੀਤ ...

ਪੂਰੀ ਖ਼ਬਰ »

ਦਿਨ-ਦਿਹਾੜੇ ਐਕਟਿਵਾ ਚੋਰੀ

ਫ਼ਿਰੋਜ਼ਪੁਰ, 16 ਜੁਲਾਈ (ਤਪਿੰਦਰ ਸਿੰਘ, ਮਲਕੀਅਤ ਸਿੰਘ)- ਦਿਨ-ਦਿਹਾੜੇ ਹੁੰਦੀਆਂ ਚੋਰੀਆਂ ਦਾ ਮਾਮਲਾ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ ਕਿਉਂਕਿ ਰੋਜ਼ਾਨਾ ਹੀ ਕਿਤੇ ਨਾ ਕਿਤੇ ਕਿਸੇ ਵਾਹਨ ਦੀ ਚੋਰੀ ਹੋਈ ਹੁੰਦੀ ਹੈ ਜਾਂ ਫਿਰ ਕਿਸੇ ਦੁਕਾਨ ਨੂੰ ਸੰਨ੍ਹ ਲੱਗੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX