ਤਾਜਾ ਖ਼ਬਰਾਂ


'84 ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰੇ ਜਾਣ 'ਤੇ ਟਾਈਟਲਰ ਨੇ ਦਿੱਤਾ ਇਹ ਬਿਆਨ
. . .  17 minutes ago
ਨਵੀਂ ਦਿੱਲੀ, 16 ਜਨਵਰੀ- ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ਨਾਲ ਜੁੜੇ ਇੱਕ ਮਾਮਲੇ 'ਚ ਦੋਸ਼ੀ ਕਰਾਰੇ ਜਾਣ 'ਤੇ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਦਾ ਕਹਿਣਾ ਹੈ ਕਿ ਜਦੋਂ ਅਦਾਲਤ ਨੇ ਫ਼ੈਸਲਾ ਸੁਣਾ ਦਿੱਤਾ ਹੈ ਤਾਂ ਕੋਈ ਕੀ ਕਹਿ...
ਸ਼ੀਲਾ ਦੀਕਸ਼ਤ ਦੀ ਤਾਜਪੋਸ਼ੀ ਮੌਕੇ ਟਾਈਟਲਰ ਦੀ ਮੌਜੂਦਗੀ 'ਤੇ ਹਰਸਿਮਰਤ ਬਾਦਲ ਨੇ ਚੁੱਕੇ ਸਵਾਲ
. . .  30 minutes ago
ਨਵੀਂ ਦਿੱਲੀ, 16 ਜਨਵਰੀ- ਸ਼ੀਲਾ ਦੀਕਸ਼ਤ ਵਲੋਂ ਅੱਜ ਦਿੱਲੀ ਕਾਂਗਰਸ ਦੀ ਕਮਾਨ ਸੰਭਾਲਣ ਮੌਕੇ ਕਰਾਏ ਪ੍ਰੋਗਰਾਮ 'ਚ ਜਗਦੀਸ਼ ਟਾਈਟਲਰ ਦੀ ਮੌਜੂਦਗੀ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਤੀਤ 'ਚ ਰਾਹੁਲ ਗਾਂਧੀ ਦੇ...
ਸਵਾਈਨ ਫਲੂ ਕਾਰਨ 45 ਸਾਲਾ ਵਿਅਕਤੀ ਦੀ ਮੌਤ
. . .  39 minutes ago
ਜਲਾਲਾਬਾਦ, 16 ਜਨਵਰੀ (ਕਰਨ ਚੁਚਰਾ)- ਸ਼ਹਿਰ ਦੀ ਬਸਤੀ ਗੋਬਿੰਦ ਨਗਰੀ 'ਚ ਇੱਕ 45 ਸਾਲਾ ਵਿਅਕਤੀ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਕੇਵਲ ਕ੍ਰਿਸ਼ਨ ਦੇ ਰੂਪ 'ਚ ਹੋਈ ਹੈ। ਕੇਵਲ ਕ੍ਰਿਸ਼ਨ ਖੇਤੀਬਾੜੀ ਅਤੇ ਮਿਹਨਤ-ਮਜ਼ਦੂਰੀ ਕਰਕੇ...
ਸ਼ੀਲਾ ਦੀਕਸ਼ਤ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਪ੍ਰੋਗਰਾਮ 'ਚ ਨਜ਼ਰ ਆਏ ਜਗਦੀਸ਼ ਟਾਈਟਲਰ
. . .  50 minutes ago
ਨਵੀਂ ਦਿੱਲੀ, 16 ਜਨਵਰੀ- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਤ ਨੇ ਅੱਜ ਦਿੱਲੀ ਕਾਂਗਰਸ ਦੀ ਕਮਾਨ ਸੰਭਾਲ ਲਈ ਹੈ। ਉਨ੍ਹਾਂ ਦੀ ਤਾਜਪੋਸ਼ੀ ਸੰਬੰਧੀ ਕਰਾਏ ਪ੍ਰੋਗਰਾਮ 'ਚ ਜਿੱਥੇ ਕਾਂਗਰਸ ਦੇ ਕਈ ਨੇਤਾ ਮੌਜੂਦ ਸਨ, ਉੱਥੇ ਹੀ...
ਡੀ. ਜੀ. ਪੀ. ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਸਮੇਤ ਪੰਜ ਸੂਬਿਆਂ ਨੂੰ ਸੁਪਰੀਮ ਕੋਰਟ ਵਲੋਂ ਝਟਕਾ
. . .  about 1 hour ago
ਨਵੀਂ ਦਿੱਲੀ, 16 ਜਨਵਰੀ- ਸੁਪਰੀਮ ਕੋਰਟ ਨੇ ਅੱਜ ਸੂਬਿਆਂ 'ਚ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ. ਜੀ. ਪੀ.) ਦੀ ਨਿਯੁਕਤੀ ਸੰਬੰਧੀ ਆਪਣੇ ਪਿਛਲੇ ਸਾਲ ਦੇ ਹੁਕਮ 'ਚ ਬਦਲਾਅ ਕਰਨ ਵਾਲੀਆਂ ਪੰਜਾਬ, ਹਰਿਆਣਾ, ਕੇਰਲ, ਪੱਛਮੀ ਬੰਗਾਲ ਅਤੇ ਬਿਹਾਰ...
ਕਰਤਾਰਪੁਰ ਸਾਹਿਬ ਲਾਂਘਾ ਬਣਾਉਣ 'ਚ ਦੇਰੀ ਕਾਂਗਰਸ ਸਰਕਾਰ ਦੀ ਨਾਕਾਮੀ- ਸਾਂਪਲਾ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਰਣਜੀਤ ਸਿੰਘ ਢਿੱਲੋਂ)- ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਅੱਜ ਸ੍ਰੀ ਮੁਕਤਸਰ ਸਾਹਿਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ...
ਆਪਣੇ ਅਸਤੀਫ਼ੇ 'ਚ ਮਾਸਟਰ ਬਲਦੇਵ ਨੇ ਕੇਜਰੀਵਾਲ ਨੂੰ ਲਿਖੀਆਂ ਇਹ ਗੱਲਾਂ
. . .  about 1 hour ago
ਚੰਡੀਗੜ੍ਹ, 16 ਜਨਵਰੀ (ਅਜਾਇਬ ਸਿੰਘ ਔਜਲਾ)- ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਅੱਜ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਭੇਜੇ ਆਪਣੇ ਅਸਤੀਫ਼ਾ...
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  about 2 hours ago
ਭੋਗਪੁਰ, 16 ਜਨਵਰੀ (ਕਮਲਜੀਤ ਸਿੰਘ ਡੱਲੀ)- ਪਠਾਨਕੋਟ-ਜਲੰਧਰ ਕੌਮੀ ਹਾਈਵੇਅ 'ਤੇ ਪਿੰਡ ਡੱਲੀ ਵਿਖੇ ਅੱਜ ਇੱਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ...
ਭਾਖੜਾ ਨਹਿਰ 'ਚ ਡਿੱਗੀ ਕਾਰ, ਤਿੰਨ ਨੌਜਵਾਨਾਂ ਦੀ ਮੌਤ
. . .  about 2 hours ago
ਕੀਰਤਪੁਰ ਸਾਹਿਬ, 16 ਜਨਵਰੀ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)- ਬੀਤੀ ਰਾਤ ਨਜ਼ਦੀਕੀ ਪਿੰਡ ਅਟਾਰੀ ਵਿਖੇ ਇੱਕ ਭਿਆਨਕ ਹਾਦਸਾ ਵਾਪਰਿਆ। ਇੱਥੇ ਇੱਕ ਕਾਰ ਨਹਿਰ 'ਚ ਡਿੱਗ ਪਈ। ਇਸ ਹਾਦਸੇ 'ਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਅਤੇ...
ਫਿਲੌਰ ਸਥਿਤ ਪੰਜਾਬ ਐਂਡ ਸਿੰਧ ਬੈਂਕ 'ਚ ਚੋਰੀ ਦੀ ਨਾਕਾਮ ਕੋਸ਼ਿਸ਼
. . .  about 2 hours ago
ਫਿਲੌਰ, 16 ਜਨਵਰੀ (ਸੁਰਜੀਤ ਸਿੰਘ ਬਰਨਾਲਾ)- ਬੀਤੀ ਰਾਤ 12 ਵਜੇ ਦੇ ਕਰੀਬ ਫਿਲੌਰ ਦੇ ਨਵਾਂਸ਼ਹਿਰ ਰੋਡ 'ਤੇ ਸਥਿਤ ਪੰਜਾਬ ਐਂਡ ਸਿੰਧ ਬੈਂਕ 'ਚ ਚੋਰਾਂ ਨੇ ਸਟਰਾਂਗ ਰੂਮ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੀ ਕਿ ਅਸਫ਼ਲ ਰਹੀ। ਹਾਲਾਂਕਿ ਜਾਂਦੇ ਸਮੇਂ ਚੋਰ ਬੈਂਕ...
ਨਾਗੇਸ਼ਵਰ ਰਾਓ ਦੀ ਨਿਯੁਕਤੀ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅਗਲੇ ਹਫ਼ਤੇ ਹੋਵੇਗੀ ਸੁਣਵਾਈ
. . .  about 3 hours ago
ਨਵੀਂ ਦਿੱਲੀ, 16 ਜਨਵਰੀ- ਐੱਮ. ਨਾਗੇਸ਼ਵਰ ਰਾਓ ਨੂੰ ਸੀ. ਬੀ. ਆਈ. ਦਾ ਅੰਤਰਿਮ ਨਿਰਦੇਸ਼ਕ ਬਣਾਏ ਜਾਣ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ ਹੋ ਗਿਆ ਹੈ। ਸੁਪਰੀਮ ਕੋਰਟ 'ਚ ਇਸ ਪਟੀਸ਼ਨ 'ਤੇ ਸੁਣਵਾਈ ਅਗਲੇ ਹਫ਼ਤੇ ਹੋਵੇਗੀ...
ਕੀਨੀਆ ਦੀ ਰਾਜਧਾਨੀ ਨੈਰੋਬੀ 'ਚ ਧਮਾਕਾ, 15 ਲੋਕਾਂ ਦੀ ਮੌਤ
. . .  about 3 hours ago
ਨੈਰੋਬੀ, 16 ਜਨਵਰੀ- ਕੀਨੀਆ ਦੀ ਰਾਜਧਾਨੀ ਨੈਰੋਬੀ 'ਚ ਸਥਿਤ ਇੱਕ ਹੋਟਲ 'ਚ ਬੀਤੀ ਰਾਤ ਹੋਏ ਧਮਾਕੇ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਇਸ ਧਮਾਕੇ 'ਚ 30 ਲੋਕ ਜ਼ਖ਼ਮੀ ਹੋਏ ਹਨ। ਕੀਨੀਆ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਹੋਟਲ 'ਚ ਫਸੇ ਹੋਏ ਲੋਕਾਂ ਨੂੰ...
'ਆਪ' ਨੂੰ ਵੱਡਾ ਝਟਕਾ, ਵਿਧਾਇਕ ਮਾਸਟਰ ਬਲਦੇਵ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
. . .  about 2 hours ago
ਚੰਡੀਗੜ੍ਹ, 16 ਜਨਵਰੀ- ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਾਸਟਰ ਬਲਦੇਵ ਪੰਜਾਬ ਦੇ ਦੂਜੇ ਅਜਿਹੇ ਵਿਧਾਇਕ ਹਨ, ਜਿਨ੍ਹਾਂ ਨੇ 'ਆਪ' ਤੋਂ ਅਸਤੀਫ਼ਾ...
ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਚਲਾਏ ਜਾਣ ਕਾਰਨ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  about 4 hours ago
ਪਟਨਾ, 16 ਜਨਵਰੀ- ਬਿਹਾਰ ਦਾ ਹਾਜੀਪੁਰ 'ਚ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਚਲਾਏ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਉੱਥੇ ਹੀ ਇਸ ਹਮਲੇ 'ਚ ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ। ਪੁਲਿਸ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ...
ਵਿਆਹ ਦੀਆਂ ਤਿਆਰੀਆਂ ਵਿਚਾਲੇ ਘਰ 'ਚ ਲੱਗੀ ਅੱਗ, ਦੁਲਹਨ ਸਮੇਤ ਚਾਰ ਸਹੇਲੀਆਂ ਦੀ ਮੌਤ
. . .  about 4 hours ago
ਇਸਲਾਮਾਬਾਦ, 16 ਜਨਵਰੀ- ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ 'ਚ ਲੰਘੇ ਦਿਨ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇੱਕ ਘਰ 'ਚ ਅੱਗ ਲੱਗਣ ਕਾਰਨ ਦੁਲਹਨ ਅਤੇ ਉਸ ਦੀਆਂ ਚਾਰ ਸਹੇਲੀਆਂ ਦੀ ਮੌਤ ਹੋ ਗਈ। ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ...
ਮੁਖ਼ਬਰੀ ਦੇ ਸ਼ੱਕ 'ਚ ਨਕਸਲੀਆਂ ਨੇ ਦੋ ਲੋਕਾਂ ਦੀ ਕੀਤੀ ਹੱਤਿਆ
. . .  about 4 hours ago
6 ਦਿਨਾਂ ਬਾਅਦ ਸਸਤਾ ਹੋਇਆ ਪੈਟਰੋਲ, ਡੀਜ਼ਲ ਦੀ ਕੀਮਤ 'ਚ ਵਾਧਾ
. . .  about 5 hours ago
ਬਸਪਾ ਨੇਤਾ ਦਾ ਵਿਵਾਦਿਤ ਬਿਆਨ, ਕਿਹਾ- ਚੋਣਾਂ 'ਚ ਭਾਜਪਾ ਵਾਲਿਆਂ ਨੂੰ ਦੌੜਾ-ਦੌੜਾ ਕੇ ਮਾਰਾਂਗੇ
. . .  about 5 hours ago
ਦੋ ਔਰਤਾਂ ਨੇ ਸਬਰੀਮਾਲਾ ਮੰਦਰ 'ਚ ਦਾਖ਼ਲ ਹੋਣ ਦੀ ਕੀਤੀ ਕੋਸ਼ਿਸ਼, ਪ੍ਰਦਰਸ਼ਨਕਾਰੀਆਂ ਨੇ ਰੋਕਿਆ
. . .  about 5 hours ago
ਅੱਜ ਦਾ ਵਿਚਾਰ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ

ਬਠਿੰਡਾ /ਮਾਨਸਾ

12 ਪੇਟੀਆਂ ਹਰਿਆਣਾ ਸ਼ਰਾਬ ਦੀਆਂ ਸਮੇਤ ਇਕ ਵਿਅਕਤੀ ਗਿ੍ਫ਼ਤਾਰ ਤੇ ਇਕ ਫ਼ਰਾਰ

ਸੀਂਗੋ ਮੰਡੀ, 16 ਜੁਲਾਈ (ਲੱਕਵਿੰਦਰ ਸ਼ਰਮਾ)-ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸਥਾਨਕ ਮੰਡੀ ਦੀ ਪੁਲਿਸ ਨੇ 12 ਪੇਟੀਆਂ ਹਰਿਆਣਾ ਦੀ ਸਰਤਾਜ ਸਮੇਤ ਇਕ ਵਿਅਕਤੀ ਨੂੰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜਦੋਂ ਇਕ ...

ਪੂਰੀ ਖ਼ਬਰ »

ਕਿਸਾਨ ਖ਼ੁਦਕੁਸ਼ੀਆਂ ਦਾ ਰਾਹ ਤਿਆਗ ਕੇ ਸੰਘਰਸ਼ ਦੇ ਪਿੜ 'ਚ ਕੁੱਦਣ- ਕੋਕਰੀ ਕਲਾਂ

ਮਾਨਸਾ, 16 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਕਿਸਾਨ ਖ਼ੁਦਕੁਸ਼ੀਆਂ ਦਾ ਰਾਹ ਤਿਆਗ ਕੇ ਸੰਘਰਸ਼ ਦੇ ਪਿੜ 'ਚ ਕੁੱਦਣ ਕਿਉਂਕਿ ਇਸ ਵਕਤ ਜਥੇਬੰਦਕ ਤੌਰ 'ਤੇ ਇਕੱਠੇ ਹੋਣ ਤੋਂ ਬਿਨਾਂ ਕਿਸਾਨੀ ਮਸਲਿਆਂ ਦਾ ਕਿਸੇ ਵੀ ਤਰੀਕੇ ਨਾਲ ਹੱਲ ਨਹੀਂ ਕਰਵਾਇਆ ਜਾ ਸਕਦਾ | ਇਹ ...

ਪੂਰੀ ਖ਼ਬਰ »

ਸੁਤੰਤਰਤਾ ਸੰਗਰਾਮੀਆਂ ਵੱਲੋਂ ਮੰਗਾਂ ਨੂੰ ਲੈ ਕੇ ਫ਼ੌਜੀ ਚੌਕ 'ਚ ਘੰਟਿਆਂ-ਬੱਧੀ ਲਗਾਇਆ ਜਾਮ

ਬਠਿੰਡਾ, 16 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਇੱਥੇ ਟੀਚਰਜ਼ ਹੋਮ ਵਿਖੇ ਇਕੱਠੇ ਹੋਏ ਸੂਬੇ ਭਰ ਦੇ ਸੁਤੰਤਰਤਾ ਸੰਗਰਾਮੀਆਂ ਨੇ ਮਾਰਚ ਕਰਨ ਉਪਰੰਤ ਫ਼ੌਜੀ ਚੌਕ ਵਿਚ ਜਾਮ ਲਗਾ ਦਿੱਤਾ | ਫਰੀਡਮ ਫਾਈਟਰਜ਼, ਉੱਤਰਾ ਅਧਿਕਾਰੀਆਂ ਸੰਸਥਾ ਪੰਜਾਬ (ਰਜਿ) ਦੇ ਬੈਨਰ ਹੇਠ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਲੈ ਜਾਣ ਦੇ ਦੋਸ਼ ਤਹਿਤ ਮਾਮਲਾ ਦਰਜ

ਸੰਗਤ ਮੰਡੀ, 16 ਜੁਲਾਈ (ਅੰਮਿ੍ਤਪਾਲ ਸ਼ਰਮਾ)-ਸੰਗਤ ਪੁਲਿਸ ਨੇ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਲੈ ਜਾਣ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਗੁਰੂਸਰ ਸੈਣੇਵਾਲਾ ਵਾਸੀ ਤਰਸੇਮ ਸਿੰਘ ਪੁੱਤਰ ...

ਪੂਰੀ ਖ਼ਬਰ »

ਥਾਣਾ ਫੂਲ ਪੁਲਿਸ ਵੱਲੋਂ 20 ਲੀਟਰ ਲਾਹਣ ਬਰਾਮਦ

ਭਾਈਰੂਪਾ, 16 ਜੁਲਾਈ (ਵਰਿੰਦਰ ਲੱਕੀ)-ਥਾਣਾ ਫੂਲ ਪੁਲਿਸ ਨੇ ਪਿੰਡ ਢਪਾਲੀ ਵਿਖੇ ਇਕ ਵਿਅਕਤੀ ਦੇ ਘਰ ਛਾਪੇਮਾਰੀ ਕਰਕੇ 20 ਲੀਟਰ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਲਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਗੁਪਤ ...

ਪੂਰੀ ਖ਼ਬਰ »

ਕਾਰ-ਮੋਟਰਸਾਈਕਲ ਟੱਕਰ 'ਚ ਤਿੰਨ ਜ਼ਖ਼ਮੀ

ਭਾਗੀਵਾਂਦਰ, 16 ਜੁਲਾਈ (ਮਹਿੰਦਰ ਸਿੰਘ ਰੂਪ)-ਸਥਾਨਕ ਪਿੰਡ ਭਾਗੀਵਾਂਦਰ ਦੀ ਬਠਿੰਡਾ ਮੁੱਖ ਸੜਕ 'ਤੇ ਪੀਰਖ਼ਾਨਾ ਨਜ਼ਦੀਕ ਅੱਜ ਸਵੇਰੇ ਕਰੀਬ 10 ਵਜੇ ਇਕ ਤੇਜ਼ ਰਫ਼ਤਾਰ ਕਾਰ ਨੰ. 31.ਕਿਊ.-3305 ਦੇ ਇਕ ਅਪਲਾਈਡ ਫ਼ਾਰ ਮੋਟਰ-ਸਾਈਕਲ ਡਿਸਕਵਰ ਨਾਲ ਟੱਕਰ ਹੋਣ 'ਤੇ ਮੋਟਰ ਸਾਈਕਲ ...

ਪੂਰੀ ਖ਼ਬਰ »

ਪੁਲਿਸ ਵੱਲੋਂ 550 ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ

ਚਾਉਕੇ, 16 ਜੁਲਾਈ (ਮਨਜੀਤ ਸਿੰਘ ਘੜੈਲੀ)-ਥਾਣਾ ਸਦਰ ਰਾਮਪੁਰਾ ਗਿੱਲ ਕਲਾਂ ਦੀ ਪੁਲਿਸ ਨੇ ਇਕ ਵਿਅਕਤੀ ਤੋਂ 550 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਪਰਚਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਰਾਮਪੁਰਾ ਗਿੱਲ ਕਲਾਂ ਦੇ ਏ. ਐਸ. ਆਈ. ਰਾਜਵਿੰਦਰ ਸਿੰਘ ਦੀ ...

ਪੂਰੀ ਖ਼ਬਰ »

ਪਾਵਰਕਾਮ ਦੇ ਉੱਡਣ ਦਸਤੇ ਵੱਲੋਂ ਬਿਜਲੀ ਚੋਰਾਂ ਨੂੰ ਹਜ਼ਾਰਾਂ ਰੁਪਏ ਜੁਰਮਾਨਾ

ਰਾਮਪੁਰਾ ਫੂਲ, 16 ਜੁਲਾਈ (ਨਰਪਿੰਦਰ ਸਿੰਘ ਧਾਲੀਵਾਲ)-ਪਾਵਰਕਾਮ ਦੇ ਉੱਡਣ ਦਸਤੇ ਵੱਲੋਂ ਬਿਜਲੀ ਚੋਰਾਂ ਨੂੰ ਹਜ਼ਾਰਾਂ ਰੁਪਏ ਜੁਰਮਾਨਾ ਕੀਤੇ ਜਾਣ ਦਾ ਸਮਾਚਾਰ ਹੈ | ਵਧੀਕ ਨਿਗਰਾਨ ਇੰਜੀਨੀਅਰ ਐਲ. ਐਮ. ਬਾਂਸਲ ਦੀ ਅਗਵਾਈ ਵਿਚ ਛਾਪਾਮਾਰ ਟੀਮ ਨੇ ਗੁਰੂ ਨਾਨਕ ਪਾਰਕ ...

ਪੂਰੀ ਖ਼ਬਰ »

40 ਲੀਟਰ ਲਾਹਣ ਬਰਾਮਦ ਕਰਕੇ ਪਰਚਾ ਦਰਜ

ਚਾਉਕੇ, 16 ਜੁਲਾਈ (ਮਨਜੀਤ ਸਿੰਘ ਘੜੈਲੀ)-ਥਾਣਾ ਸਦਰ ਰਾਮਪੁਰਾ ਗਿੱਲ ਕਲਾਂ ਦੀ ਪੁਲਿਸ ਨੇ ਇਕ ਵਿਅਕਤੀ ਤੋਂ 40 ਲੀਟਰ ਲਾਹਣ ਬਰਾਮਦ ਕਰਕੇ ਪਰਚਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜਗਦੇਵ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਪਿੰਡ ਗਿੱਲ ...

ਪੂਰੀ ਖ਼ਬਰ »

ਦੋ ਦੁਕਾਨਦਾਰਾਂ ਦੀ ਆਪਸੀ ਲੜਾਈ 'ਚ 6 ਵਿਰੁੱਧ ਮਾਮਲਾ ਦਰਜ

ਰਾਮਾਂ ਮੰਡੀ, 16 ਜੁਲਾਈ (ਤਰਸੇਮ ਸਿੰਗਲਾ)-ਸਥਾਨਕ ਮੇਨ ਬਾਜ਼ਾਰ 'ਚ ਦੋ ਦੁਕਾਨਦਾਰਾਂ ਦੀਆਂ ਦੁਕਾਨਾਂ ਨਾਲ-ਨਾਲ ਹਨ ਦੋਹਾਂ ਵਿਚਕਾਰ ਤਕਰਾਰ ਕਾਰਨ ਇਕ ਦੁਕਾਨਦਾਰ ਵੱਲੋਂ ਆਪਣੇ ਸਾਥੀਆਂ ਸਮੇਤ ਦੂਜੇ ਦੁਕਾਨਦਾਰ 'ਤੇ ਹਮਲਾ ਕਰਕੇ ਉਸ ਨੰੂ ਗੰਭੀਰ ਜ਼ਖ਼ਮੀ ਕਰ ਦੇਣ ਦੀ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਅਪੰਗ ਵਿਅਕਤੀਆਂ ਨੂੰ ਵੱਖ-ਵੱਖ ਸਹੂਲਤਾਂ ਦੇਣ ਲਈ ਵਿਸ਼ੇਸ਼ ਕੈਂਪ 17 ਜੁਲਾਈ ਤੋਂ- ਡੀ. ਸੀ.

ਬਠਿੰਡਾ, 16 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)-ਅਪੰਗ ਵਿਅਕਤੀਆਂ ਨੂੰ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾਉਣ ਲਈ 17 ਜੁਲਾਈ ਤੋਂ ਵਿਸ਼ੇਸ਼ ਕੈਂਪਾਂ ਦਾ ਪ੍ਰਬੰਧ ਸਿਵਲ ਹਸਪਤਾਲਾਂ 'ਚ ਕੀਤਾ ਜਾਵੇਗਾ | ਇਸ ਸਬੰਧ 'ਚ ਬੁਲਾਈ ਗਈ ਬੈਠਕ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ...

ਪੂਰੀ ਖ਼ਬਰ »

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਧਾਰਾ 144 ਤਹਿਤ ਵੱਖ-ਵੱਖ ਪਾਬੰਦੀਆਂ ਲਾਗੂ

ਬਠਿੰਡਾ, 16 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਬਠਿੰਡਾ ਡਾ. ਸ਼ੇਨਾ ਅਗਰਵਾਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੱਖ-ਵੱਖ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ | ...

ਪੂਰੀ ਖ਼ਬਰ »

ਰਹਿਤ ਮਰਿਯਾਦਾ ਉਲੰਘਣ ਮਾਮਲਾ

ਗੰਦੇ ਰੁਮਾਲਿਆਂ 'ਚ ਰੱਖੇ ਮਿਲੇ ਗੁਰੂ ਗ੍ਰੰਥ ਸਾਹਿਬ ਦੇ 5 ਪਾਵਨ ਸਰੂਪ

ਬਠਿੰਡਾ, 16 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)-ਪਰਸਰਾਮ ਨਗਰ ਗਲੀ ਨੰਬਰ 11/12 ਦੇ ਇਕ ਮਕਾਨ 'ਚ ਬਣਾਏ ਗਏ ਗੁਰਦੁਆਰਾ ਸਾਹਿਬ ਵਿਚ ਇਕ ਸਟੋਰਨੁਮਾ ਕਮਰੇ ਵਿਚੋਂ ਮੈਲੇ-ਕੁਚੈਲੇ ਰੁਮਾਲਿਆਂ ਵਿਚ ਲਪੇਟੇ ਹੋਏ 5 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਤੇ ਇਕ ਸਾਖੀ ਮਿਲੀ ...

ਪੂਰੀ ਖ਼ਬਰ »

ਟੀ. ਐੱਸ. ਯੂ. ਦੀ ਡਵੀਜ਼ਨ ਭਗਤਾ ਭਾਈਕਾ ਦੀ ਚੋਣ ਹੋਈ

ਭਗਤਾ ਭਾਈਕਾ, 16 ਜੁਲਾਈ (ਸੁਖਪਾਲ ਸੋਨੀ)-ਟੈਕਨੀਕਲ ਸਰਵਿਸਜ਼ ਯੂਨੀਅਨ ਸਬ-ਡਵੀਜ਼ਨ ਭਗਤਾ ਭਾਈਕਾ ਦੀ ਚੋਣ ਸਬੰਧੀ ਬੈਠਕ ਹੋਈ, ਜਿਸ ਵਿਚ ਸਰਬ ਸੰਮਤੀ ਨਾਲ ਡਵੀਜ਼ਨ ਕਮੇਟੀ ਦੀ ਚੋਣ ਕੀਤੀ | ਇਸ ਚੋਣ ਦੌਰਾਨ ਸਰਬ ਸੰਮਤੀ ਨਾਲ ਪ੍ਰਧਾਨ ਦਰਸ਼ਨ ਸਿੰਘ ਐੱਸ. ਐੱਸ. ਏ., ਮੀਤ ...

ਪੂਰੀ ਖ਼ਬਰ »

ਸਿਹਤ ਵਿਭਾਗ ਵੱਲੋਂ ਭਗਤਾ ਭਾਈਕਾ ਵਿਖੇ ਡੇਂਗੂ ਸਬੰਧੀ ਜਾਗਰੂਕਤਾ ਵਰਕਸ਼ਾਪ

ਭਗਤਾ ਭਾਈਕਾ, 16 ਜੁਲਾਈ (ਸੁਖਪਾਲ ਸੋਨੀ)-ਸਰਕਾਰੀ ਹਸਪਤਾਲ ਭਗਤਾ ਭਾਈਕਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਛਪਾਲ ਸਿੰਘ ਦੀ ਯੋਗ ਅਗਵਾਈ ਵਿਚ ਹਸਪਤਾਲ ਵਿਖੇ ਡਾ. ਪ੍ਰਦੀਪ ਸਿੰਘ ਤੇ ਡਾ. ਰਾਜੀਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੇਂਗੂ ਬੁਖ਼ਾਰ ਤੋਂ ਬਚਾਅ ਸਬੰਧੀ ...

ਪੂਰੀ ਖ਼ਬਰ »

ਟਿਊਬਵੈੱਲ ਟਰਾਂਸਫ਼ਾਰਮਰਾਂ ਦੀ ਚੋਰੀ ਸਬੰਧੀ ਕਿਸਾਨ ਪੱਖੀ ਕਾਨੂੰਨ ਦੀ ਮੰਗ

ਨਥਾਣਾ, 16 ਜੁਲਾਈ (ਗੁਰਦਰਸ਼ਨ ਲੁੱਧੜ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਮੁੱਖ ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾ ਨੇ ਖੇਤਾਂ ਵਿਚ ਹੋ ਰਹੀਆਂ ਟਿਊਬਵੈੱਲ ਟਰਾਂਸਫ਼ਾਰਮਰ ਚੋਰੀ ਦੀਆਂ ਵਾਰਦਾਤਾਂ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਕਿਸਾਨਾਂ ਦੇ ਸਿੰਚਾਈ ...

ਪੂਰੀ ਖ਼ਬਰ »

ਲੜਕੀ ਦੇ ਜਨਮ ਦੀ ਖ਼ੁਸ਼ੀ ਵਿਚ ਨਿੰਮ ਬੰਨ੍ਹਣ ਦੀ ਰਸਮ ਕੀਤੀ

ਨਥਾਣਾ, 16 ਜੁਲਾਈ (ਗੁਰਦਰਸ਼ਨ ਲੁੱਧੜ)-ਪਿੰਡ ਕਲਿਆਣ ਮੱਲਕਾ ਵਿਖੇ ਹਰਿੰਦਰਪਾਲ ਸਿੰਘ ਗਿੱਲ ਦਾ ਘਰ ਦੇ ਲੜਕੀ ਦੇ ਜਨਮ ਦੀ ਖ਼ੁਸ਼ੀ ਵਿਚ ਨਿੰਮ ਬੰਨ੍ਹਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਮੁਹੱਲੇ ਦੀਆਂ ਔਰਤਾਂ, ਮਹਿਲਾ ਮੰਡਲ ਦੀਆਂ ਮੈਂਬਰਾਂ ਅਤੇ ਸਮਾਜ ਸੇਵੀ ...

ਪੂਰੀ ਖ਼ਬਰ »

ਗੁ: ਬਿਬਾਨਗੜ੍ਹ ਸਾਹਿਬ ਘਟਨਾ ਦੀ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਵੱਲੋਂ ਉੱਚ ਪੱਧਰੀ ਨਿਰਪੱਖ ਜਾਂਚ ਦੀ ਮੰਗ

ਤਲਵੰਡੀ ਸਾਬੋ, 16 ਜੁਲਾਈ (ਰਣਜੀਤ ਸਿੰਘ ਰਾਜੂ)-ਬੀਤੇ ਦਿਨੀਂ ਫ਼ਤਿਹਗੜ੍ਹ ਸਾਹਿਬ ਦੇ ਗੁ: ਬਿਬਾਣਗੜ੍ਹ ਸਾਹਿਬ ਦੇ ਵਿਚ ਨਿਹੰਗ ਸਿੰਘ ਭਾਈ ਪਿਆਰਾ ਸਿੰਘ ਦਾ ਬੜਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਘਟਨਾ ਦਾ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਗੰਭੀਰ ਨੋਟਿਸ ...

ਪੂਰੀ ਖ਼ਬਰ »

ਗੁਰਮਤਿ ਸੇਵਾ ਲਹਿਰ ਨੇ ਸੰਗਰਾਂਦ ਮੌਕੇ ਸੰਗਤ ਨੂੰ ਬੂਟੇ ਵੰਡੇ

ਭਾਈਰੂਪਾ, 16 ਜੁਲਾਈ (ਵਰਿੰਦਰ ਲੱਕੀ)-ਪਿੰਡ ਢਪਾਲੀ ਵਿਖੇ ਅੱਜ ਸੰਗਰਾਂਦ ਦੇ ਦਿਹਾੜੇ ਮੌਕੇ ਗੁਰਮਤਿ ਸੇਵਾ ਲਹਿਰ ਵੱਲੋਂ ਸੰਗਤ ਨੂੰ ਪੌਦਿਆਂ ਦੀ ਵੰਡ ਕੀਤੀ ਗਈ | ਇਸ ਮੌਕੇ ਭਾਈ ਹਰਜੀਤ ਸਿੰਘ ਢਪਾਲੀ ਨੇ ਸੰਗਤ ਦੇ ਨਾਲ-ਨਾਲ ਪਿੰਡ ਦੇ ਉੱਦਮੀ ਕਲੱਬ ਸ਼ਹੀਦ ਭਗਤ ਸਿੰਘ ਸਪੋਰਟਸ ਐਾਡ ਵੈੱਲਫੇਅਰ ਕਲੱਬ ਨੂੰ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਉਣ ਤੇ ਉਨ੍ਹਾਂ ਦੀ ਸਾਂਭ-ਸੰਭਾਲ ਦੀ ਜ਼ੁੰਮੇਵਾਰੀ ਸੌਾਪੀ | ਕਲੱਬ ਮੈਂਬਰ ਚੰਨੀ ਨੇ ਗੁਰਮਤਿ ਸੇਵਾ ਲਹਿਰ ਦੇ ਇਸ ਉੱਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਲੱਬ ਨੂੰ ਜੋ ਜ਼ੁੰਮੇਵਾਰੀ ਸੌਾਪੀ ਗਈ ਹੈ, ਉਸ ਨੂੰ ਸਮੂਹ ਕਲੱਬ ਮੈਂਬਰ ਤਨਦੇਹੀ ਨਾਲ ਨਿਭਾਉਣਗੇ | ਮੌਕੇ 'ਤੇ ਮਨਦੀਪ ਸਿੰਘ, ਮਨਜੀਤ ਸਿੰਘ, ਹਰਜੀਤ ਸਿੰਘ, ਬਲਕਰਨ ਸਿੰਘ, ਚਮਕੌਰ ਸਿੰਘ, ਬਿੰਦੂ, ਘੋੜਾ, ਲਾਡੀ, ਮੋਨਾ, ਬੂਟਾ ਆਦਿ ਕਲੱਬ ਮੈਂਬਰ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਗੋਲਡ ਮੈਡਲ ਜੇਤੂ ਖਿਡਾਰੀ ਮੰਘੇੜਾ ਦਾ ਭਗਤਾ ਭਾਈਕਾ ਵਿਖੇ ਪੁੱਜਣ 'ਤੇ ਸਵਾਗਤ

ਭਗਤਾ ਭਾਈਕਾ, 16 ਜੁਲਾਈ (ਸੁਖਪਾਲ ਸੋਨੀ)-ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਦਸਰਥ ਸਟੇਡੀਅਮ ਵਿਖੇ ਦੂਜੇ ਇੰਡੋ ਨੇਪਾਲ ਅੰਤਰ-ਰਾਸ਼ਟਰੀ ਸਕੇਟਿੰਗ ਮੁਕਾਬਲਿਆਂ ਵਿਚ ਸਥਾਨਿਕ ਸ਼ਹਿਰ ਦੇ ਹੋਣਹਾਰ ਖਿਡਾਰੀ ਕਮਰਪ੍ਰੀਤ ਸਿੰਘ ਮੰਘੇੜਾ ਨੇ ਗੋਲਡ ਮੈਡਲ ਜਿੱਤ ਕੇ ਸ਼ਹਿਰ ...

ਪੂਰੀ ਖ਼ਬਰ »

ਸੜਕਾਂ ਦੀ ਖਸਤਾ ਹਾਲਤ ਨੇ ਭੁੱਚੋ ਮੰਡੀ ਵਾਸੀਆਂ ਦਾ ਜੀਣਾ ਕੀਤਾ ਮੁਹਾਲ

ਭੁੱਚੋ ਮੰਡੀ, 16 ਜੁਲਾਈ (ਬਿੱਕਰ ਸਿੰਘ ਸਿੱਧੂ)-ਬਰਸਾਤਾਂ ਦੇ ਚਲਦਿਆਂ ਮੰਡੀ ਦੀਆਂ ਸੜਕਾਂ ਵਿਚ ਪਏ ਖੱਡਿਆਂ ਨੇ ਛੱਪੜਾਂ ਦਾ ਰੂਪ ਧਾਰ ਰੱਖਿਆ ਹੈ | ਬਠਿੰਡਾ ਬਰਨਾਲਾ ਬਾਈਪਾਸ ਤੋਂ ਭੁੱਚੋ ਮੰਡੀ ਜਾਂਦੀ ਮੇਨ ਸੜਕ 'ਤੇ ਟਰੱਕ ਯੂਨੀਅਨ ਦੇ ਕੋਲ ਪਿਛਲੇ ਕਈ ਸਾਲਾਂ ਤੋਂ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਨਵੇਂ ਸੈਸ਼ਨ ਦਾ ਪ੍ਰਾਸਪੈਕਟਸ ਜਾਰੀ

ਭਗਤਾ ਭਾਈਕਾ, 16 ਜੁਲਾਈ (ਸੁਖਪਾਲ ਸੋਨੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਦੇ ਤੀਜੇ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਹੋਣ 'ਤੇ ਕਾਲਜ ਦੇ ਪ੍ਰਾਸਪੈਕਟ ...

ਪੂਰੀ ਖ਼ਬਰ »

ਗੁਰੂ ਹਰਗੋਬਿੰਦ ਪੋਲੀਟੈਕਨਿਕ ਕਾਲਜ ਵੱਲੋਂ ਕੈਂਪਸ ਪਲੇਸਮੈਂਟ ਲਈ 60 ਕੰਪਨੀਆਂ ਨਾਲ ਸਮਝੌਤਾ

ਚਾਉਕੇ, 16 ਜੁਲਾਈ (ਮਨਜੀਤ ਸਿੰਘ ਘੜੈਲੀ)-ਗੁਰੂ ਹਰਗੋਬਿੰਦ ਪੌਲੀਟੈਕਨਿਕ ਕਾਲਜ ਗਿੱਲ ਕਲਾਂ ਦੀ ਮੈਨੇਜਮੈਂਟ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਆਪਣੇ ਵਿਦਿਆਰਥੀਆਂ ਲਈ ਕੈਂਪਸ ਪਲੇਸਮੈਂਟ ਸਬੰਧੀ 60 ਨੈਸ਼ਨਲ ਅਤੇ ਮਲਟੀ ਨੈਸ਼ਨਲ ਕੰਪਨੀਆਂ ਨਾਲ ਸਮਝੌਤਾ ਕੀਤਾ ਹੈ ¢ ਇਸ ...

ਪੂਰੀ ਖ਼ਬਰ »

ਰਾਮਪੁਰਾ ਫੂਲ 'ਚ ਨੌਜਵਾਨਾਂ ਨੇ ਹਜ਼ਾਰਾਂ ਦਰੱਖਤ ਲਗਾਉਣ ਅਤੇ ਦੇਖਭਾਲ ਦਾ ਅਹਿਦ ਲਿਆ

ਰਾਮਪੁਰਾ ਫੂਲ, 16 ਜੁਲਾਈ (ਨਰਪਿੰਦਰ ਸਿੰਘ ਧਾਲੀਵਾਲ)- ਰਾਮਪੁਰਾ ਫੂਲ ਵਿਚ ਨੌਜਵਾਨਾਂ ਨੇ ਹਜ਼ਾਰਾਂ ਰੁੱਖ ਲਗਾ ਕੇ ਉਨ੍ਹਾਂ ਨੂੰ ਸਾਂਭਣ ਦਾ ਅਹਿਦ ਲਿਆ ਹੈ | ਸੰਤ ਬਲਵੀਰ ਸਿੰਘ ਸੀਚੇਵਾਲ ਗਰੀਨ ਮਿਸ਼ਨ ਰਾਮਪੁਰਾ ਫੂਲ ਦੇ ਕਨਵੀਨਰ ਧਰਮਪਾਲ ਢੱਡਾ, ਮਾਸਟਰ ਧਰਮਵੀਰ, ...

ਪੂਰੀ ਖ਼ਬਰ »

ਅਕਾਲ ਅਕੈਡਮੀ ਅਹਿਮਦਪੁਰ ਦਰੇਵਾਲਾ 'ਚ ਵਣ ਮਹਾਂਉਤਸਵ ਮਨਾਇਆ

ਡੱਬਵਾਲੀ, 16 ਜੁਲਾਈ (ਇਕਬਾਲ ਸਿੰਘ ਸ਼ਾਂਤ)-ਅਕਾਲ ਅਕੈਡਮੀ ਅਹਿਮਦਪੁਰ ਦਰੇਵਾਲਾ ਵਿਚ ਵਣ ਮਹਾਂਉਤਸਵ ਤਹਿਤ 201 ਫਲਦਾਰ ਪੌਦੇ ਲਗਾਏ ਗਏ | ਸਰਪੰਚ ਪ੍ਰਤੀਨਿਧੀ ਅਤੇ ਹੋਰਨਾਂ ਨੇ ਅਮਰੂਦ ਅਤੇ ਪਪੀਤੇ ਦੇ ਪੌਦੇ ਲਗਾ ਕੇ ਮੁਹਿੰਮ ਦਾ ਆਗਾਜ਼ ਕੀਤਾ | ਇਸ ਮੌਕੇ ਸੰਬੋਧਨ ਵਿਚ ...

ਪੂਰੀ ਖ਼ਬਰ »

ਪੰਡਿਤ ਦੀਨ ਦਿਆਲ ਦੀ ਜਨਮ ਸ਼ਤਾਬਦੀ ਦੇ ਸਬੰਧ 'ਚ ਸਟਿੱਕਰ ਲਗਾਏ

ਗੋਨਿਆਣਾ, 16 ਜੁਲਾਈ (ਮਨਦੀਪ ਸਿੰਘ ਮੱਕੜ)-ਜਨ ਸੰਘ ਦੇ ਜਨਮ ਦਾਤਾ ਦੀਨ ਦਿਆਲ ਉਪਧਆਇ ਦੀ ਜਨਮ ਸ਼ਤਾਬਦੀ ਸਥਾਨਕ ਸ਼ਹਿਰ ਵਿਖੇ ਭਾਜਪਾ ਵਰਕਰਾਂ ਨੇ ਗੁਰਵਿੰਦਰ ਸਿੰਘ ਭਗਤਾ ਡਾਇਰੈਕਟਰ ਫੂਡ ਪੋ੍ਰਸੈਸਿੰਗ ਪੰਜਾਬ ਦੇ ਅਗਵਾਈ ਵਿਚ ਮਨਾਈ ਗਈ | ਇਸ ਮੌਕੇ ਸਮੂਹ ਵਰਕਰਾਂ ...

ਪੂਰੀ ਖ਼ਬਰ »

ਹੌਲਦਾਰ ਤੇਜਾ ਸਿੰਘ ਖ਼ਾਨਦਾਨ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਭਗਤਾ ਭਾਈਕਾ, 16 ਜੁਲਾਈ (ਸੁਖਪਾਲ ਸੋਨੀ)-ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਬਠਿੰਡਾ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਬਿੱਟੂ ਖ਼ਾਨਦਾਨ ਅਤੇ ਸੁਖਜੀਤ ਸਿੰਘ ਸੁਖੀ ਖ਼ਾਨਦਾਨ ਦੇ ਪਿਤਾ ਹੌਲਦਾਰ ਤੇਜਾ ਸਿੰਘ ਖ਼ਾਨਦਾਨ ਸੇਵਾ ਮੁਕਤ ਪੰਜਾਬ ਪੁਲਿਸ ਨਮਿਤ ਸ਼ਰਧਾਂਜਲੀ ...

ਪੂਰੀ ਖ਼ਬਰ »

ਵਿਕਾਸ ਤਾਂ ਕੀ ਕਰਾਉਣਾ ਸੀ ਖੜਵੰਜੇ ਵਾਲੀਆਂ ਇੱਟਾਂ ਵੀ ਲੈ ਗਏ ਨਗਰ ਕੌਾਸਲ ਵਾਲੇ-ਗਲੀ ਵਾਲੀਆਂ ਪੁਰਾਣੀਆਂ ਇੱਟਾਂ ਵੇਚਣ ਦੇ ਲਗਾਏ ਦੋਸ਼

ਗੋਨਿਆਣਾ, 16 ਜੁਲਾਈ (ਮਨਦੀਪ ਸਿੰਘ ਮੱਕੜ)-ਵਕੀਲ ਮਨਜੀਤ ਸਿੰਘ, ਗਿਆਨ ਸਿੰਘ ਹਲਵਾਈ, ਹਰੀ ਚੰਦ, ਕੌਸ਼ਲ ਕੁਮਾਰ, ਨੇਤ ਰਾਮ, ਦੀਪ ਸਿੰਘ, ਜਸਪਾਲ ਸਿੰਘ ਸਾਬਕਾ ਫੌਜੀ, ਅਮਨ ਕੁਮਾਰ, ਪਰਮਜੀਤ ਕੌਰ, ਅਨੁਰਾਧਾ ਰਾਣੀ ਅਤੇ ਹੋਰ ਗਲੀ ਵਾਸੀਆਂ ਨੇ ਦੱਸਿਆ ਕਿ ਪਿੰਡ ਨੇਹੀਆਂ ਵਾਲਾ ...

ਪੂਰੀ ਖ਼ਬਰ »

ਬਾਬਾ ਫ਼ਰੀਦ ਅਕੈਡਮੀ ਵੱਲੋਂ ਉੱਭਾ 'ਚ ਪ੍ਰਦਰਸ਼ਨੀ

ਮਾਨਸਾ, 16 ਜੁਲਾਈ (ਵਿ. ਪ੍ਰਤੀ.)-ਬਾਬਾ ਫ਼ਰੀਦ ਅਕੈਡਮੀ ਉੱਭਾ ਵਿਖੇ ਵੇਸਟ ਮਟੀਰੀਅਲ ਦੀ ਪ੍ਰਦਰਸ਼ਨੀ ਲਗਾਈ ਗਈ | ਪ੍ਰਦਰਸ਼ਨੀ ਵਿੱਚ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਤਿਆਰ ਕੀਤੀਆਂ ਗਈਆਂ | ਜਿਨ੍ਹਾਂ ਵਿਚ ਝੌਾਪੜੀਆਂ, ...

ਪੂਰੀ ਖ਼ਬਰ »

ਬੀ. ਸੀ. ਵਰਗ ਤੋਂ ਮੁਫ਼ਤ ਬਿਜਲੀ ਦੀ ਸੁਵਿਧਾ ਵਾਪਸ ਲੈਣ ਦਾ ਵਿਰੋਧ

ਤਲਵੰਡੀ ਸਾਬੋ, 16 ਜੁਲਾਈ (ਰਣਜੀਤ ਸਿੰਘ ਰਾਜੂ)-ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਬੀ.ਸੀ ਵਰਗ ਦੇ ਲੋਕਾਂ ਤੋਂ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਦਿੱਤੀ 400 ਯੂਨਿਟ ਮੁਫ਼ਤ ਬਿਜਲੀ ਦੀ ਸੁਵਿਧਾ ਵਾਪਸ ਲੈਣਾ ਅਤਿ ਮੰਦਭਾਗਾ ਫ਼ੈਸਲਾ ਹੈ | ਉਕਤ ਵਿਚਾਰਾਂ ਦਾ ...

ਪੂਰੀ ਖ਼ਬਰ »

ਵਾਤਾਵਰਨ ਦੀ ਸ਼ੁੱਧਤਾ ਲਈ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ

ਰਾਮਾਂ ਮੰਡੀ, 16 ਜੁਲਾਈ (ਤਰਸੇਮ ਸਿੰਗਲਾ)-ਨੇੜਲੇ ਪਿੰਡ ਬਾਘਾ ਦੇ ਸਰਕਾਰੀ ਸਕੂਲ ਵਿਖੇ ਸਕੂਲ ਸਟਾਫ਼ ਵੱਲੋਂ ਬੱਚਿਆਂ ਨੂੰ ਵਾਤਾਵਰਨ ਦੀ ਸ਼ੁੱਧਤਾ ਪ੍ਰਤੀ ਜਾਗਰੂਕ ਕਰਨ ਲਈ ਵਿਦਿਆਰਥੀ ਦਾ ਜਨਮ ਦਿਨ ਬੂਟਾ ਲਾ ਕੇ ਮਨਾਇਆ ਗਿਆ | ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ...

ਪੂਰੀ ਖ਼ਬਰ »

ਜਗਤਾਰ ਸਿੰਘ ਫੂਲ ਜ਼ਿਲ੍ਹਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਸੰਗਤ ਮੰਡੀ, 16 ਜੁਲਾਈ (ਅੰਮਿ੍ਤਪਾਲ ਸ਼ਰਮਾ)-ਜ਼ਿਲ੍ਹਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਡੈਲੀਗੇਟਾਂ ਇਜਲਾਸ ਬਠਿੰਡਾ ਦੇ ਸੰਗਮ ਹੋਟਲ 'ਚ ਹੋਇਆ ਜਿਸ ਵਿਚ ਜ਼ਿਲੇ੍ਹ ਦੇ ਵੱਖ ਵੱਖ ਬਲਾਕਾਂ ਦੇ ਸਰਗਰਮ ਡੈਲੀਗੇਟਾਂ ਵੱਲੋਂ ਭਾਗ ਲਿਆ ਗਿਆ | ...

ਪੂਰੀ ਖ਼ਬਰ »

ਫ਼ਸਲਾਂ 'ਤੇ ਅੰਨੇ੍ਹਵਾਹ ਕੀਟਨਾਸ਼ਕਾਂ ਦੀ ਵਰਤੋਂ ਘਾਤਕ - ਡਾ: ਬਰਾੜ

ਚਾਉਕੇ, 16 ਜੁਲਾਈ (ਮਨਜੀਤ ਸਿੰਘ ਘੜੈਲੀ)-ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਬਠਿੰਡਾ ਡਾ: ਗੁਰਾਦਿੱਤਾ ਸਿੰਘ ਸਿੱਧੂ ਦੇ ਦਿਸ਼ਾ -ਨਿਰਦੇਸ਼ਾਂ ਅਨੁਸਾਰ ਬਲਾਕ ਖੇਤੀਬਾੜੀ ਅਫ਼ਸਰ ਡਾ: ਡੂੰਗਰ ਸਿੰਘ ਬਰਾੜ ਅਤੇ ਆਤਮਾ ਦੇ ਪ੍ਰੋਜੈਕਟ ਡਾਇਰੈਕਟਰ ਤੇਜਵੀਰ ਕੌਰ ਬਰਾੜ ...

ਪੂਰੀ ਖ਼ਬਰ »

'ਦ ਮਿਲੇਨੀਅਮ ਸਕੂਲ ਐੱਚ.ਐੱਮ.ਈ.ਐੱਲ. 30 ਵਿਦਿਆਰਥੀਆਂ ਦੀ ਤਾਈਕਮਾਂਡੋ ਪੀਲੀ ਬੈਲਟ ਲਈ ਚੋਣ

ਰਾਮਾਂ ਮੰਡੀ, 16 ਜੁਲਾਈ (ਅਮਰਜੀਤ ਸਿੰਘ ਲਹਿਰੀ)-ਰਿਫਾਇਨਰੀ ਰੋਡ 'ਤੇ ਸਥਿਤ 'ਦ ਮਿਲੇਨੀਅਮ ਸਕੂਲ ਐੱਚ.ਐਮ.ਈ.ਐਲ ਟਾਊਨਸ਼ਿਪ ਵਿਖੇ ਕੋਰੀਅਨ ਕਲਚਰ ਅੰਬੈਂਸੀ ਇੰਡੀਆ ਵੱਲੋਂ ਪੀਲੀ ਬੈਲਟ ਤਾਈਕਮਾਡੋ ਗਰੇਡੇਸ਼ਨ ਦੇ ਟਰਾਇਲ ਹੋਏ | ਇਸ ਮੌਕੇ ਤਾਈਕਮਾਡੋ ਦੀਆਂ ਅਲੱਗ ਅਲੱਗ ...

ਪੂਰੀ ਖ਼ਬਰ »

ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਔਰਤਾਂ ਦੀ ਝੁੰਬਾ ਇਕਾਈ ਦੀ ਚੋਣ

ਬੱਲੂਆਣਾ, 16 ਜੁਲਾਈ (ਗੁਰਨੈਬ ਸਾਜਨ)-ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਝੰੁਬਾ ਔਰਤ ਇਕਾਈ ਦੀ ਚੋਣ ਲਈ ਧਰਮਸ਼ਾਲਾ ਵਿਖੇ ਇਕੱਤਰਤਾ ਹੋਈ | ਇਸ ਮੀਟਿੰਗ ਦਾ ਏਜੰਡਾ ਔਰਤ ਵਰਕਰਾਂ ਦੀ 11 ਮੈਂਬਰੀ ਕਮੇਟੀ ਦੀ ਚੋਣ ਕਰਨਾ ਸੀ | ਮਜ਼ਦੂਰਾਂ ਵੱਲੋਂ ਆਪਸੀ ਮੰਗਾਂ, ਮਸਲਿਆਂ ...

ਪੂਰੀ ਖ਼ਬਰ »

ਸਿਟੀ ਬੱਸਾਂ ਦੇ ਵਧੇ ਚੱਕਰਾਂ ਨੇ ਮਿੰਨੀ ਬੱਸ ਅਪਰੇਟਰਾਂ ਨੂੰ ਚੱਕਰਾਂ 'ਚ ਪਾਇਆ

ਬਠਿੰਡਾ, 16 ਜੁਲਾਈ (ਵਲ੍ਹਾਣ)-ਪੀ. ਆਰ. ਟੀ. ਸੀ. ਨੇ ਕਈ ਦਿਨਾਂ ਦੀ ਜੁਗਲਬੰਦੀ ਮਗਰੋਂ ਬਠਿੰਡਾ 'ਚ ਚੱਲਦਿਆਂ ਕਈ ਸਿਟੀ ਬੱਸਾਂ ਦੇ ਰੂਟ 'ਚ ਵਾਧਾ ਕਰ ਦਿੱਤਾ, ਨਾਲ ਸਿਟੀ ਬੱਸਾਂ ਦੇ ਚੱਕਰ (ਗੇੜੇ) ਵੀ ਵਧਾ ਦਿੱਤੇ ਹਨ | ਸਿਟੀ ਬੱਸਾਂ ਦੇ ਵਧੇ ਹੋਏ ਚੱਕਰਾਂ ਨੇ ਮਿੰਨੀ ਬੱਸ ...

ਪੂਰੀ ਖ਼ਬਰ »

ਭਾਰਤ ਵਿਚ ਹੀ 10 ਰੁਪਏ ਦਾ ਸਿੱਕਾ ਲੈਣ ਤੋਂ ਇਨਕਾਰ ਕਰ ਰਹੇ ਨੇ ਲੋਕ

ਰਾਮਾਂ ਮੰਡੀ, 16 ਜੁਲਾਈ (ਤਰਸੇਮ ਸਿੰਗਲਾ)-ਭਾਰਤ ਵਿਚ ਹੀ ਭਾਰਤੀ ਕਰੰਸੀ ਦੀ ਬੇਕਦਰੀ ਹੋ ਰਹੀ ਹੈ ਇਹ ਗੱਲ ਇੱਥੇ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਾਸਲ ਦੇ ਸੂਬਾ ਚੇਅਰਮੈਨ ਲਵ ਕੁਮਾਰ ਗਰਗ ਗੋਨਿਆਣਾ ਨੇ ਕਹੀ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੁੱਝ ਮਹੀਨੇ ਪਹਿਲਾਂ ...

ਪੂਰੀ ਖ਼ਬਰ »

ਗੋਂਸਪੁਰਾ ਵਿਖੇ ਕੈਂਸਰ ਦੀ ਨਾ-ਮੁਰਾਦ ਬਿਮਾਰੀ ਨੇ ਇਕ ਹੋਰ ਜਾਨ ਲਈ

ਭਾਈਰੂਪਾ, 16 ਜੁਲਾਈ (ਵਰਿੰਦਰ ਲੱਕੀ)-ਨੇੜਲੇ ਪਿੰਡ ਗੋਂਸਪੁਰਾ ਵਿਖੇ ਇਕ ਔਰਤ ਦੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਕਾਰਨ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਗੋਂਸਪੁਰਾ ਦੇ ਸਰਪੰਚ ਪਰਮਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਫੂਲ ਟਾਊਨ ਦਾ ਇਤਿਹਾਸਕ ਕਿਲ੍ਹਾ ਖੰਡਰ ਬਣਿਆ

ਨਰਪਿੰਦਰ ਧਾਲੀਵਾਲ ਰਾਮਪੁਰਾ ਫੂਲ, 16 ਜੁਲਾਈ-ਬਠਿੰਡਾ ਜ਼ਿਲੇ੍ਹ ਦੇ ਕਸਬਾ ਫੂਲ ਟਾਊਨ ਵਿਚ ਬਣਿਆ ਹੋਇਆ ਇਤਿਹਾਸਕ ਕਿਲ੍ਹਾ ਖੰਡਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ | ਕਿਲੇ੍ਹ ਦੀਆਂ ਛੱਤਾਂ ਡਿਗ ਚੁੱਕੀਆਂ ਹਨ ਤੇ ਬਾਹਰੀ ਕੰਧਾਂ ਕਿਸੇ ਵੇਲੇ ਵੀ ਡਿਗ ਸਕਦੀਆਂ ਹਨ, ਜਿਸ ...

ਪੂਰੀ ਖ਼ਬਰ »

ਜੈਨ ਗਰਲਜ਼ ਕਾਲਜ ਰਾਮਾਂ ਦਾ ਬੀ. ਕਾਮ ਭਾਗ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ

ਰਾਮਾਂ ਮੰਡੀ, 16 ਜੁਲਾਈ (ਅਮਰਜੀਤ ਸਿੰਘ ਲਹਿਰੀ)-ਤਪਚਾਰਿਆਂ ਹੇਮ ਕੁੰਵਰ ਆਰ.ਐਲ.ਡੀ ਜੈਨ ਗਰਲਜ਼ ਕਾਲਜ ਰਾਮਾਂ ਦੇ ਬੀ. ਕਾਮ ਭਾਗ ਤੀਜਾ ਸਮੈਸਟਰ ਛੇਵਾਂ ਦੀਆਂ ਵਿਦਿਆਰਥਣਾਂ ਨੇ ਪਹਿਲੇ ਦਰਜੇ ਦਾ ਮੁਕਾਮ ਹਾਸਿਲ ਕਰਕੇ ਕਾਲਜ ਦਾ ਨਾਂ ਇਲਾਕੇ ਵਿਚ ਸਿੱਖਿਆਂ ਦੇ ਖੇਤਰ ਵਿਚ ...

ਪੂਰੀ ਖ਼ਬਰ »

ਧਾਰਮਿਕ ਵਿਅਕਤੀਆਂ 'ਤੇ ਹਮਲੇ ਅਤਿ ਨਿੰਦਣਯੋਗ ਘਟਨਾਵਾਂ- ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ

ਤਲਵੰਡੀ ਸਾਬੋ, 16 ਜੁਲਾਈ (ਰਣਜੀਤ ਸਿੰਘ ਰਾਜੂ)-ਪੰਜਾਬ ਵਿਚ ਅਮਨ ਸ਼ਾਂਤੀ ਦਾ ਦੌਰ ਬੜੀ ਮੁਸ਼ਕਿਲ ਨਾਲ ਪਰਤਿਆ ਹੈ ਪ੍ਰੰਤੂ ਅਜੇ ਵੀ ਕੁਝ ਲੋਕਾਂ ਨੂੰ ਸੂਬੇ ਦੀ ਅਮਨ ਸ਼ਾਂਤੀ ਪਸੰਦ ਨਹੀਂ ਆ ਰਹੀ, ਇਸ ਲਈ ਉਹ ਨਿੱਤ ਦਿਨ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ...

ਪੂਰੀ ਖ਼ਬਰ »

ਕੌਮਾਂਤਰੀ ਸਾਹਿੱਤ ਸਭਿਆਚਾਰ ਮੰਚ ਦਾ ਨੌਵਾਂ ਸਾਹਿਤਕ ਸਮਾਗਮ

ਬਠਿੰਡਾ, 16 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)-ਨਵੇਂ ਲੇਖਕਾਂ ਨੰੂ ਉਤਸ਼ਾਹਿਤ ਕਰਨ ਲਈ ਬਣਾਏ ਕੌਮਾਂਤਰੀ ਸਾਹਿੱਤ ਸਭਿਆਚਾਰ ਮੰਚ ਵੱਲੋਂ ਅੱਜ ਆਪਣਾ ਨੌਵਾਂ ਸਾਹਿੱਤਿਕ ਸਮਾਗਮ ਸਥਾਨਕ ਟੀਚਰਜ਼ ਹੋਮ ਵਿਖੇ ਕਰਵਾਇਆ ਗਿਆ | ਨਾਵਲਕਾਰ ਓਮ ਪ੍ਰਕਾਸ਼ ਗਾਸੋ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਸੀਵਰੇਜ ਦੇ ਮਾੜੇ ਪ੍ਰਬੰਧ ਕਾਰਨ ਸਵੱਛ ਭਾਰਤ ਨੂੰ ਮੂੰਹ ਚਿੜਾ ਰਿਹਾ ਮੁੱਖ ਮੰਤਰੀ ਦੇ ਪੁਰਖਿਆਂ ਦਾ ਪਿੰਡ ਮਹਿਰਾਜ

ਮਹਿਰਾਜ, 16 ਜੁਲਾਈ (ਸੁਖਪਾਲ ਮਹਿਰਾਜ)-ਇਥੋਂ ਦੇ ਬੰਦ ਸੀਵਰੇਜ ਨੇ ਪਿਛਲੇ 4 ਮਹੀਨਿਆਂ ਤੋਂ ਪਿੰਡ ਵਾਸੀਆਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ | ਪਿੰਡ ਵਾਸੀਆਂ ਵੱਲੋਂ ਉੱਚ ਅਧਿਕਾਰੀਆਂ ਨੂੰ ਮਿਲ ਕੇ ਕਈ ਵਾਰੀ ਜਾਣੂ ਕਰਵਾਉਣ ਉਪਰੰਤ ਵੀ ਸਮੱਸਿਆ ਹੱਲ ਹੋਣ ਦੀ ਬਜਾਏ ...

ਪੂਰੀ ਖ਼ਬਰ »

ਮਾਲਵਾ ਯੂਥ ਫੈਡਰੇਸ਼ਨ ਵੱਲੋਂ ਪਿੰਡਾਂ ਅੰਦਰ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

ਮੌੜ ਮੰਡੀ, ਚਾਉਕੇ 16 ਜੁਲਾਈ (ਗੁਰਜੀਤ ਸਿੰਘ ਕਮਾਲੂ/ਮਨਜੀਤ ਸਿੰਘ ਘੜੈਲੀ)-ਪੰਜਾਬ ਅੰਦਰ ਘੱਟ ਰਹੀ ਰੁੱਖਾਂ ਦੀ ਗਿਣਤੀ ਤੋਂ ਚਿੰਤਤ ਸਮਾਜ ਸੇਵਾ ਸੰਸਥਾਵਾਂ ਵੱਲੋਂ ਰੁੱਖ ਲਗਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸੇ ਕੋਸ਼ਿਸ਼ ਦੇ ਤਹਿਤ ਮਾਲਵਾ ...

ਪੂਰੀ ਖ਼ਬਰ »

ਮੋਟਰ ਸਾਈਕਲ ਸਵਾਰ ਨਾਜਾਇਜ਼ ਸ਼ਰਾਬ ਸਮੇਤ ਕਾਬੂ

ਸੰਗਤ ਮੰਡੀ, 16 ਜੁਲਾਈ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਵੱਲੋਂ ਇਕ ਮੋਟਰ ਸਾਈਕਲ ਸਵਾਰ ਨੂੰ 24 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ | ਹੌਲਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਜਦੋਂ ਪਿੰਡ ਚੱਕ ਰੁਲਦੂ ਸਿੰਘ ...

ਪੂਰੀ ਖ਼ਬਰ »

ਵਣ ਮਹਾਂਉਤਸਵ ਤਹਿਤ ਮਾਲਵਾ ਵੈੱਲਫੇਅਰ ਕਲੱਬ ਬੰਗੀ ਨੇ 170 ਬੂਟੇ ਲਗਾਏ

ਰਾਮਾਂ ਮੰਡੀ, 16 ਜੁਲਾਈ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਬੰਗੀ ਨਿਹਾਲ ਦੇ ਸਮਾਜ ਸੇਵੀ ਕਲੱਬ ਮਾਲਵਾ ਵੈੱਲਫੇਅਰ ਕਲੱਬ ਨੇ ਵਣ ਮਹਾਂਉਤਸਵ ਤਹਿਤ ਧਰਤੀ ਨੂੰ ਹਰਾ ਭਰਾ ਬਣਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਜ਼ਿਲ੍ਹਾ ...

ਪੂਰੀ ਖ਼ਬਰ »

ਥਾਣਾ ਕੋਤਵਾਲੀ ਪੁਲਿਸ ਵੱਲੋਂ 25 ਕਿੱਲੋ ਚੂਰਾ ਪੋਸਤ ਸਣੇ 2 ਗਿ੍ਫ਼ਤਾਰ

ਬਠਿੰਡਾ, 16 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)-ਥਾਣਾ ਕੋਤਵਾਲੀ ਪੁਲਿਸ ਦੇ ਸਹਾਇਕ ਥਾਣੇਦਾਰ ਕਰਮ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਸਥਾਨਕ ਸੰਤਪੁਰਾ ਰੋਡ 'ਤੇ ਪੈਂਦੇ ਭੂਮੀਗਤ ਰਸਤੇ ਤੋਂ 2 ਵਿਅਕਤੀਆਂ ਨੰੂ 25 ਕਿੱਲੋ ਚੂਰਾ ਪੋਸਤ ਸਣੇ ਗਿ੍ਫ਼ਤਾਰ ਕੀਤਾ ਹੈ | ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੇ 2 ਘਰਾਂ 'ਚ ਚੋਰੀ

ਬਠਿੰਡਾ, 16 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)-ਸਿਵਲ ਲਾਈਨ ਸਥਿਤ ਕੋਠੀ ਨੰਬਰ 16 ਕਮਾਡੈਂਟ ਹਿੰਮਤ ਸਿੰਘ ਦੇ ਘਰੋਂ ਅਣਪਛਾਤੇ ਵਿਅਕਤੀ ਵੱਲੋਂ ਘਰੇਲੂ ਸਮਾਨ ਚੋਰੀ ਹੋਣ ਦੀ ਖ਼ਬਰ ਹੈ | ਥਾਣਾ ਸਿਵਲ ਲਾਈਨ ਪੁਲਿਸ ਨੰੂ ਕੀਤੀ ਸ਼ਿਕਾਇਤ ਵਿਚ ਕਮਾਡੈਂਟ ਨੇ ਕੂਲਰ, ਫੋਲਡਿੰਗ ...

ਪੂਰੀ ਖ਼ਬਰ »

ਏ.ਐਸ.ਆਈ. ਨਾਲ ਦੁਰਵਿਹਾਰ ਕਰਨ ਤੇ ਕੁੱਟਮਾਰ ਕਰਨ ਵਾਲਿਆਂ 'ਤੇ ਮਾਮਲਾ ਦਰਜ

ਬਠਿੰਡਾ, 15 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਦੇ ਥਾਣਾ ਸੰਗਤ ਵਿਖੇ ਤੈਨਾਤ ਏ.ਐਸ.ਆਈ. ਦੀ ਕੁੱਝ ਵਿਅਕਤੀਆਂ ਵੱਲੋਂ ਤਫ਼ਤੀਸ਼ ਕਰਨ ਮੌਕੇ ਕੁੱਟਮਾਰ ਅਤੇ ਉਸ ਦੀ ਵਰਦੀ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ | ਐਸ.ਐਸ.ਪੀ. ਬਠਿੰਡਾ ਨਵੀਨ ਸਿੰਗਲਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਥਾਣਾ ਨੰਦਗੜ੍ਹ ਦੀ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਸੰਗਤ ਮੰਡੀ, 16 ਜੁਲਾਈ (ਅੰਮਿ੍ਤਪਾਲ ਸ਼ਰਮਾ)-ਥਾਣਾ ਨੰਦਗੜ੍ਹ ਦੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ | ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਪਿੰਡਾਂ ਦੀ ਗਸ਼ਤ ਦੌਰਾਨ ...

ਪੂਰੀ ਖ਼ਬਰ »

ਹਮੀਰਗੜ੍ਹ ਸਕੂਲ 'ਚੋਂ ਭਾਰੀ ਮਾਤਰਾ 'ਚ ਸਮਾਨ ਚੋਰੀ

ਭਗਤਾ ਭਾਈਕਾ, 16 ਜੁਲਾਈ (ਸੁਖਪਾਲ ਸੋਨੀ)-ਸਰਕਾਰੀ ਸੀਨੀਅਰ ਸੰਕੈਂਡਰੀ ਸਕੂਲ ਹਮੀਰਗੜ੍ਹ ਵਿਖੇ ਬੀਤੀ ਰਾਤ ਚੋਰੀ ਹੋ ਗਈ ਹੈ | ਇਸ ਸਬੰਧੀ ਸਟਾਫ਼ ਵੱਲੋਂ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਲਛਮਣ ਸਿੰਘ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX