ਸੀਂਗੋ ਮੰਡੀ, 16 ਜੁਲਾਈ (ਲੱਕਵਿੰਦਰ ਸ਼ਰਮਾ)-ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸਥਾਨਕ ਮੰਡੀ ਦੀ ਪੁਲਿਸ ਨੇ 12 ਪੇਟੀਆਂ ਹਰਿਆਣਾ ਦੀ ਸਰਤਾਜ ਸਮੇਤ ਇਕ ਵਿਅਕਤੀ ਨੂੰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜਦੋਂ ਇਕ ...
ਮਾਨਸਾ, 16 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਕਿਸਾਨ ਖ਼ੁਦਕੁਸ਼ੀਆਂ ਦਾ ਰਾਹ ਤਿਆਗ ਕੇ ਸੰਘਰਸ਼ ਦੇ ਪਿੜ 'ਚ ਕੁੱਦਣ ਕਿਉਂਕਿ ਇਸ ਵਕਤ ਜਥੇਬੰਦਕ ਤੌਰ 'ਤੇ ਇਕੱਠੇ ਹੋਣ ਤੋਂ ਬਿਨਾਂ ਕਿਸਾਨੀ ਮਸਲਿਆਂ ਦਾ ਕਿਸੇ ਵੀ ਤਰੀਕੇ ਨਾਲ ਹੱਲ ਨਹੀਂ ਕਰਵਾਇਆ ਜਾ ਸਕਦਾ | ਇਹ ...
ਬਠਿੰਡਾ, 16 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਇੱਥੇ ਟੀਚਰਜ਼ ਹੋਮ ਵਿਖੇ ਇਕੱਠੇ ਹੋਏ ਸੂਬੇ ਭਰ ਦੇ ਸੁਤੰਤਰਤਾ ਸੰਗਰਾਮੀਆਂ ਨੇ ਮਾਰਚ ਕਰਨ ਉਪਰੰਤ ਫ਼ੌਜੀ ਚੌਕ ਵਿਚ ਜਾਮ ਲਗਾ ਦਿੱਤਾ | ਫਰੀਡਮ ਫਾਈਟਰਜ਼, ਉੱਤਰਾ ਅਧਿਕਾਰੀਆਂ ਸੰਸਥਾ ਪੰਜਾਬ (ਰਜਿ) ਦੇ ਬੈਨਰ ਹੇਠ ...
ਸੰਗਤ ਮੰਡੀ, 16 ਜੁਲਾਈ (ਅੰਮਿ੍ਤਪਾਲ ਸ਼ਰਮਾ)-ਸੰਗਤ ਪੁਲਿਸ ਨੇ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਲੈ ਜਾਣ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਗੁਰੂਸਰ ਸੈਣੇਵਾਲਾ ਵਾਸੀ ਤਰਸੇਮ ਸਿੰਘ ਪੁੱਤਰ ...
ਭਾਈਰੂਪਾ, 16 ਜੁਲਾਈ (ਵਰਿੰਦਰ ਲੱਕੀ)-ਥਾਣਾ ਫੂਲ ਪੁਲਿਸ ਨੇ ਪਿੰਡ ਢਪਾਲੀ ਵਿਖੇ ਇਕ ਵਿਅਕਤੀ ਦੇ ਘਰ ਛਾਪੇਮਾਰੀ ਕਰਕੇ 20 ਲੀਟਰ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਲਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਗੁਪਤ ...
ਭਾਗੀਵਾਂਦਰ, 16 ਜੁਲਾਈ (ਮਹਿੰਦਰ ਸਿੰਘ ਰੂਪ)-ਸਥਾਨਕ ਪਿੰਡ ਭਾਗੀਵਾਂਦਰ ਦੀ ਬਠਿੰਡਾ ਮੁੱਖ ਸੜਕ 'ਤੇ ਪੀਰਖ਼ਾਨਾ ਨਜ਼ਦੀਕ ਅੱਜ ਸਵੇਰੇ ਕਰੀਬ 10 ਵਜੇ ਇਕ ਤੇਜ਼ ਰਫ਼ਤਾਰ ਕਾਰ ਨੰ. 31.ਕਿਊ.-3305 ਦੇ ਇਕ ਅਪਲਾਈਡ ਫ਼ਾਰ ਮੋਟਰ-ਸਾਈਕਲ ਡਿਸਕਵਰ ਨਾਲ ਟੱਕਰ ਹੋਣ 'ਤੇ ਮੋਟਰ ਸਾਈਕਲ ...
ਚਾਉਕੇ, 16 ਜੁਲਾਈ (ਮਨਜੀਤ ਸਿੰਘ ਘੜੈਲੀ)-ਥਾਣਾ ਸਦਰ ਰਾਮਪੁਰਾ ਗਿੱਲ ਕਲਾਂ ਦੀ ਪੁਲਿਸ ਨੇ ਇਕ ਵਿਅਕਤੀ ਤੋਂ 550 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਪਰਚਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਰਾਮਪੁਰਾ ਗਿੱਲ ਕਲਾਂ ਦੇ ਏ. ਐਸ. ਆਈ. ਰਾਜਵਿੰਦਰ ਸਿੰਘ ਦੀ ...
ਰਾਮਪੁਰਾ ਫੂਲ, 16 ਜੁਲਾਈ (ਨਰਪਿੰਦਰ ਸਿੰਘ ਧਾਲੀਵਾਲ)-ਪਾਵਰਕਾਮ ਦੇ ਉੱਡਣ ਦਸਤੇ ਵੱਲੋਂ ਬਿਜਲੀ ਚੋਰਾਂ ਨੂੰ ਹਜ਼ਾਰਾਂ ਰੁਪਏ ਜੁਰਮਾਨਾ ਕੀਤੇ ਜਾਣ ਦਾ ਸਮਾਚਾਰ ਹੈ | ਵਧੀਕ ਨਿਗਰਾਨ ਇੰਜੀਨੀਅਰ ਐਲ. ਐਮ. ਬਾਂਸਲ ਦੀ ਅਗਵਾਈ ਵਿਚ ਛਾਪਾਮਾਰ ਟੀਮ ਨੇ ਗੁਰੂ ਨਾਨਕ ਪਾਰਕ ...
ਚਾਉਕੇ, 16 ਜੁਲਾਈ (ਮਨਜੀਤ ਸਿੰਘ ਘੜੈਲੀ)-ਥਾਣਾ ਸਦਰ ਰਾਮਪੁਰਾ ਗਿੱਲ ਕਲਾਂ ਦੀ ਪੁਲਿਸ ਨੇ ਇਕ ਵਿਅਕਤੀ ਤੋਂ 40 ਲੀਟਰ ਲਾਹਣ ਬਰਾਮਦ ਕਰਕੇ ਪਰਚਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜਗਦੇਵ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਪਿੰਡ ਗਿੱਲ ...
ਰਾਮਾਂ ਮੰਡੀ, 16 ਜੁਲਾਈ (ਤਰਸੇਮ ਸਿੰਗਲਾ)-ਸਥਾਨਕ ਮੇਨ ਬਾਜ਼ਾਰ 'ਚ ਦੋ ਦੁਕਾਨਦਾਰਾਂ ਦੀਆਂ ਦੁਕਾਨਾਂ ਨਾਲ-ਨਾਲ ਹਨ ਦੋਹਾਂ ਵਿਚਕਾਰ ਤਕਰਾਰ ਕਾਰਨ ਇਕ ਦੁਕਾਨਦਾਰ ਵੱਲੋਂ ਆਪਣੇ ਸਾਥੀਆਂ ਸਮੇਤ ਦੂਜੇ ਦੁਕਾਨਦਾਰ 'ਤੇ ਹਮਲਾ ਕਰਕੇ ਉਸ ਨੰੂ ਗੰਭੀਰ ਜ਼ਖ਼ਮੀ ਕਰ ਦੇਣ ਦੀ ...
ਬਠਿੰਡਾ, 16 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)-ਅਪੰਗ ਵਿਅਕਤੀਆਂ ਨੂੰ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾਉਣ ਲਈ 17 ਜੁਲਾਈ ਤੋਂ ਵਿਸ਼ੇਸ਼ ਕੈਂਪਾਂ ਦਾ ਪ੍ਰਬੰਧ ਸਿਵਲ ਹਸਪਤਾਲਾਂ 'ਚ ਕੀਤਾ ਜਾਵੇਗਾ | ਇਸ ਸਬੰਧ 'ਚ ਬੁਲਾਈ ਗਈ ਬੈਠਕ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ...
ਬਠਿੰਡਾ, 16 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਬਠਿੰਡਾ ਡਾ. ਸ਼ੇਨਾ ਅਗਰਵਾਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੱਖ-ਵੱਖ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ | ...
ਬਠਿੰਡਾ, 16 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)-ਪਰਸਰਾਮ ਨਗਰ ਗਲੀ ਨੰਬਰ 11/12 ਦੇ ਇਕ ਮਕਾਨ 'ਚ ਬਣਾਏ ਗਏ ਗੁਰਦੁਆਰਾ ਸਾਹਿਬ ਵਿਚ ਇਕ ਸਟੋਰਨੁਮਾ ਕਮਰੇ ਵਿਚੋਂ ਮੈਲੇ-ਕੁਚੈਲੇ ਰੁਮਾਲਿਆਂ ਵਿਚ ਲਪੇਟੇ ਹੋਏ 5 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਤੇ ਇਕ ਸਾਖੀ ਮਿਲੀ ...
ਭਗਤਾ ਭਾਈਕਾ, 16 ਜੁਲਾਈ (ਸੁਖਪਾਲ ਸੋਨੀ)-ਟੈਕਨੀਕਲ ਸਰਵਿਸਜ਼ ਯੂਨੀਅਨ ਸਬ-ਡਵੀਜ਼ਨ ਭਗਤਾ ਭਾਈਕਾ ਦੀ ਚੋਣ ਸਬੰਧੀ ਬੈਠਕ ਹੋਈ, ਜਿਸ ਵਿਚ ਸਰਬ ਸੰਮਤੀ ਨਾਲ ਡਵੀਜ਼ਨ ਕਮੇਟੀ ਦੀ ਚੋਣ ਕੀਤੀ | ਇਸ ਚੋਣ ਦੌਰਾਨ ਸਰਬ ਸੰਮਤੀ ਨਾਲ ਪ੍ਰਧਾਨ ਦਰਸ਼ਨ ਸਿੰਘ ਐੱਸ. ਐੱਸ. ਏ., ਮੀਤ ...
ਭਗਤਾ ਭਾਈਕਾ, 16 ਜੁਲਾਈ (ਸੁਖਪਾਲ ਸੋਨੀ)-ਸਰਕਾਰੀ ਹਸਪਤਾਲ ਭਗਤਾ ਭਾਈਕਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਛਪਾਲ ਸਿੰਘ ਦੀ ਯੋਗ ਅਗਵਾਈ ਵਿਚ ਹਸਪਤਾਲ ਵਿਖੇ ਡਾ. ਪ੍ਰਦੀਪ ਸਿੰਘ ਤੇ ਡਾ. ਰਾਜੀਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੇਂਗੂ ਬੁਖ਼ਾਰ ਤੋਂ ਬਚਾਅ ਸਬੰਧੀ ...
ਨਥਾਣਾ, 16 ਜੁਲਾਈ (ਗੁਰਦਰਸ਼ਨ ਲੁੱਧੜ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਮੁੱਖ ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾ ਨੇ ਖੇਤਾਂ ਵਿਚ ਹੋ ਰਹੀਆਂ ਟਿਊਬਵੈੱਲ ਟਰਾਂਸਫ਼ਾਰਮਰ ਚੋਰੀ ਦੀਆਂ ਵਾਰਦਾਤਾਂ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਕਿਸਾਨਾਂ ਦੇ ਸਿੰਚਾਈ ...
ਨਥਾਣਾ, 16 ਜੁਲਾਈ (ਗੁਰਦਰਸ਼ਨ ਲੁੱਧੜ)-ਪਿੰਡ ਕਲਿਆਣ ਮੱਲਕਾ ਵਿਖੇ ਹਰਿੰਦਰਪਾਲ ਸਿੰਘ ਗਿੱਲ ਦਾ ਘਰ ਦੇ ਲੜਕੀ ਦੇ ਜਨਮ ਦੀ ਖ਼ੁਸ਼ੀ ਵਿਚ ਨਿੰਮ ਬੰਨ੍ਹਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਮੁਹੱਲੇ ਦੀਆਂ ਔਰਤਾਂ, ਮਹਿਲਾ ਮੰਡਲ ਦੀਆਂ ਮੈਂਬਰਾਂ ਅਤੇ ਸਮਾਜ ਸੇਵੀ ...
ਤਲਵੰਡੀ ਸਾਬੋ, 16 ਜੁਲਾਈ (ਰਣਜੀਤ ਸਿੰਘ ਰਾਜੂ)-ਬੀਤੇ ਦਿਨੀਂ ਫ਼ਤਿਹਗੜ੍ਹ ਸਾਹਿਬ ਦੇ ਗੁ: ਬਿਬਾਣਗੜ੍ਹ ਸਾਹਿਬ ਦੇ ਵਿਚ ਨਿਹੰਗ ਸਿੰਘ ਭਾਈ ਪਿਆਰਾ ਸਿੰਘ ਦਾ ਬੜਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਘਟਨਾ ਦਾ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਗੰਭੀਰ ਨੋਟਿਸ ...
ਭਾਈਰੂਪਾ, 16 ਜੁਲਾਈ (ਵਰਿੰਦਰ ਲੱਕੀ)-ਪਿੰਡ ਢਪਾਲੀ ਵਿਖੇ ਅੱਜ ਸੰਗਰਾਂਦ ਦੇ ਦਿਹਾੜੇ ਮੌਕੇ ਗੁਰਮਤਿ ਸੇਵਾ ਲਹਿਰ ਵੱਲੋਂ ਸੰਗਤ ਨੂੰ ਪੌਦਿਆਂ ਦੀ ਵੰਡ ਕੀਤੀ ਗਈ | ਇਸ ਮੌਕੇ ਭਾਈ ਹਰਜੀਤ ਸਿੰਘ ਢਪਾਲੀ ਨੇ ਸੰਗਤ ਦੇ ਨਾਲ-ਨਾਲ ਪਿੰਡ ਦੇ ਉੱਦਮੀ ਕਲੱਬ ਸ਼ਹੀਦ ਭਗਤ ਸਿੰਘ ...
ਭਗਤਾ ਭਾਈਕਾ, 16 ਜੁਲਾਈ (ਸੁਖਪਾਲ ਸੋਨੀ)-ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਦਸਰਥ ਸਟੇਡੀਅਮ ਵਿਖੇ ਦੂਜੇ ਇੰਡੋ ਨੇਪਾਲ ਅੰਤਰ-ਰਾਸ਼ਟਰੀ ਸਕੇਟਿੰਗ ਮੁਕਾਬਲਿਆਂ ਵਿਚ ਸਥਾਨਿਕ ਸ਼ਹਿਰ ਦੇ ਹੋਣਹਾਰ ਖਿਡਾਰੀ ਕਮਰਪ੍ਰੀਤ ਸਿੰਘ ਮੰਘੇੜਾ ਨੇ ਗੋਲਡ ਮੈਡਲ ਜਿੱਤ ਕੇ ਸ਼ਹਿਰ ...
ਭੁੱਚੋ ਮੰਡੀ, 16 ਜੁਲਾਈ (ਬਿੱਕਰ ਸਿੰਘ ਸਿੱਧੂ)-ਬਰਸਾਤਾਂ ਦੇ ਚਲਦਿਆਂ ਮੰਡੀ ਦੀਆਂ ਸੜਕਾਂ ਵਿਚ ਪਏ ਖੱਡਿਆਂ ਨੇ ਛੱਪੜਾਂ ਦਾ ਰੂਪ ਧਾਰ ਰੱਖਿਆ ਹੈ | ਬਠਿੰਡਾ ਬਰਨਾਲਾ ਬਾਈਪਾਸ ਤੋਂ ਭੁੱਚੋ ਮੰਡੀ ਜਾਂਦੀ ਮੇਨ ਸੜਕ 'ਤੇ ਟਰੱਕ ਯੂਨੀਅਨ ਦੇ ਕੋਲ ਪਿਛਲੇ ਕਈ ਸਾਲਾਂ ਤੋਂ ...
ਭਗਤਾ ਭਾਈਕਾ, 16 ਜੁਲਾਈ (ਸੁਖਪਾਲ ਸੋਨੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਦੇ ਤੀਜੇ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਹੋਣ 'ਤੇ ਕਾਲਜ ਦੇ ਪ੍ਰਾਸਪੈਕਟ ...
ਚਾਉਕੇ, 16 ਜੁਲਾਈ (ਮਨਜੀਤ ਸਿੰਘ ਘੜੈਲੀ)-ਗੁਰੂ ਹਰਗੋਬਿੰਦ ਪੌਲੀਟੈਕਨਿਕ ਕਾਲਜ ਗਿੱਲ ਕਲਾਂ ਦੀ ਮੈਨੇਜਮੈਂਟ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਆਪਣੇ ਵਿਦਿਆਰਥੀਆਂ ਲਈ ਕੈਂਪਸ ਪਲੇਸਮੈਂਟ ਸਬੰਧੀ 60 ਨੈਸ਼ਨਲ ਅਤੇ ਮਲਟੀ ਨੈਸ਼ਨਲ ਕੰਪਨੀਆਂ ਨਾਲ ਸਮਝੌਤਾ ਕੀਤਾ ਹੈ ¢ ਇਸ ...
ਰਾਮਪੁਰਾ ਫੂਲ, 16 ਜੁਲਾਈ (ਨਰਪਿੰਦਰ ਸਿੰਘ ਧਾਲੀਵਾਲ)- ਰਾਮਪੁਰਾ ਫੂਲ ਵਿਚ ਨੌਜਵਾਨਾਂ ਨੇ ਹਜ਼ਾਰਾਂ ਰੁੱਖ ਲਗਾ ਕੇ ਉਨ੍ਹਾਂ ਨੂੰ ਸਾਂਭਣ ਦਾ ਅਹਿਦ ਲਿਆ ਹੈ | ਸੰਤ ਬਲਵੀਰ ਸਿੰਘ ਸੀਚੇਵਾਲ ਗਰੀਨ ਮਿਸ਼ਨ ਰਾਮਪੁਰਾ ਫੂਲ ਦੇ ਕਨਵੀਨਰ ਧਰਮਪਾਲ ਢੱਡਾ, ਮਾਸਟਰ ਧਰਮਵੀਰ, ...
ਡੱਬਵਾਲੀ, 16 ਜੁਲਾਈ (ਇਕਬਾਲ ਸਿੰਘ ਸ਼ਾਂਤ)-ਅਕਾਲ ਅਕੈਡਮੀ ਅਹਿਮਦਪੁਰ ਦਰੇਵਾਲਾ ਵਿਚ ਵਣ ਮਹਾਂਉਤਸਵ ਤਹਿਤ 201 ਫਲਦਾਰ ਪੌਦੇ ਲਗਾਏ ਗਏ | ਸਰਪੰਚ ਪ੍ਰਤੀਨਿਧੀ ਅਤੇ ਹੋਰਨਾਂ ਨੇ ਅਮਰੂਦ ਅਤੇ ਪਪੀਤੇ ਦੇ ਪੌਦੇ ਲਗਾ ਕੇ ਮੁਹਿੰਮ ਦਾ ਆਗਾਜ਼ ਕੀਤਾ | ਇਸ ਮੌਕੇ ਸੰਬੋਧਨ ਵਿਚ ...
ਗੋਨਿਆਣਾ, 16 ਜੁਲਾਈ (ਮਨਦੀਪ ਸਿੰਘ ਮੱਕੜ)-ਜਨ ਸੰਘ ਦੇ ਜਨਮ ਦਾਤਾ ਦੀਨ ਦਿਆਲ ਉਪਧਆਇ ਦੀ ਜਨਮ ਸ਼ਤਾਬਦੀ ਸਥਾਨਕ ਸ਼ਹਿਰ ਵਿਖੇ ਭਾਜਪਾ ਵਰਕਰਾਂ ਨੇ ਗੁਰਵਿੰਦਰ ਸਿੰਘ ਭਗਤਾ ਡਾਇਰੈਕਟਰ ਫੂਡ ਪੋ੍ਰਸੈਸਿੰਗ ਪੰਜਾਬ ਦੇ ਅਗਵਾਈ ਵਿਚ ਮਨਾਈ ਗਈ | ਇਸ ਮੌਕੇ ਸਮੂਹ ਵਰਕਰਾਂ ...
ਭਗਤਾ ਭਾਈਕਾ, 16 ਜੁਲਾਈ (ਸੁਖਪਾਲ ਸੋਨੀ)-ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਬਠਿੰਡਾ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਬਿੱਟੂ ਖ਼ਾਨਦਾਨ ਅਤੇ ਸੁਖਜੀਤ ਸਿੰਘ ਸੁਖੀ ਖ਼ਾਨਦਾਨ ਦੇ ਪਿਤਾ ਹੌਲਦਾਰ ਤੇਜਾ ਸਿੰਘ ਖ਼ਾਨਦਾਨ ਸੇਵਾ ਮੁਕਤ ਪੰਜਾਬ ਪੁਲਿਸ ਨਮਿਤ ਸ਼ਰਧਾਂਜਲੀ ...
ਗੋਨਿਆਣਾ, 16 ਜੁਲਾਈ (ਮਨਦੀਪ ਸਿੰਘ ਮੱਕੜ)-ਵਕੀਲ ਮਨਜੀਤ ਸਿੰਘ, ਗਿਆਨ ਸਿੰਘ ਹਲਵਾਈ, ਹਰੀ ਚੰਦ, ਕੌਸ਼ਲ ਕੁਮਾਰ, ਨੇਤ ਰਾਮ, ਦੀਪ ਸਿੰਘ, ਜਸਪਾਲ ਸਿੰਘ ਸਾਬਕਾ ਫੌਜੀ, ਅਮਨ ਕੁਮਾਰ, ਪਰਮਜੀਤ ਕੌਰ, ਅਨੁਰਾਧਾ ਰਾਣੀ ਅਤੇ ਹੋਰ ਗਲੀ ਵਾਸੀਆਂ ਨੇ ਦੱਸਿਆ ਕਿ ਪਿੰਡ ਨੇਹੀਆਂ ਵਾਲਾ ...
ਮਾਨਸਾ, 16 ਜੁਲਾਈ (ਵਿ. ਪ੍ਰਤੀ.)-ਬਾਬਾ ਫ਼ਰੀਦ ਅਕੈਡਮੀ ਉੱਭਾ ਵਿਖੇ ਵੇਸਟ ਮਟੀਰੀਅਲ ਦੀ ਪ੍ਰਦਰਸ਼ਨੀ ਲਗਾਈ ਗਈ | ਪ੍ਰਦਰਸ਼ਨੀ ਵਿੱਚ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਤਿਆਰ ਕੀਤੀਆਂ ਗਈਆਂ | ਜਿਨ੍ਹਾਂ ਵਿਚ ਝੌਾਪੜੀਆਂ, ...
ਤਲਵੰਡੀ ਸਾਬੋ, 16 ਜੁਲਾਈ (ਰਣਜੀਤ ਸਿੰਘ ਰਾਜੂ)-ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਬੀ.ਸੀ ਵਰਗ ਦੇ ਲੋਕਾਂ ਤੋਂ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਦਿੱਤੀ 400 ਯੂਨਿਟ ਮੁਫ਼ਤ ਬਿਜਲੀ ਦੀ ਸੁਵਿਧਾ ਵਾਪਸ ਲੈਣਾ ਅਤਿ ਮੰਦਭਾਗਾ ਫ਼ੈਸਲਾ ਹੈ | ਉਕਤ ਵਿਚਾਰਾਂ ਦਾ ...
ਰਾਮਾਂ ਮੰਡੀ, 16 ਜੁਲਾਈ (ਤਰਸੇਮ ਸਿੰਗਲਾ)-ਨੇੜਲੇ ਪਿੰਡ ਬਾਘਾ ਦੇ ਸਰਕਾਰੀ ਸਕੂਲ ਵਿਖੇ ਸਕੂਲ ਸਟਾਫ਼ ਵੱਲੋਂ ਬੱਚਿਆਂ ਨੂੰ ਵਾਤਾਵਰਨ ਦੀ ਸ਼ੁੱਧਤਾ ਪ੍ਰਤੀ ਜਾਗਰੂਕ ਕਰਨ ਲਈ ਵਿਦਿਆਰਥੀ ਦਾ ਜਨਮ ਦਿਨ ਬੂਟਾ ਲਾ ਕੇ ਮਨਾਇਆ ਗਿਆ | ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ...
ਸੰਗਤ ਮੰਡੀ, 16 ਜੁਲਾਈ (ਅੰਮਿ੍ਤਪਾਲ ਸ਼ਰਮਾ)-ਜ਼ਿਲ੍ਹਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਡੈਲੀਗੇਟਾਂ ਇਜਲਾਸ ਬਠਿੰਡਾ ਦੇ ਸੰਗਮ ਹੋਟਲ 'ਚ ਹੋਇਆ ਜਿਸ ਵਿਚ ਜ਼ਿਲੇ੍ਹ ਦੇ ਵੱਖ ਵੱਖ ਬਲਾਕਾਂ ਦੇ ਸਰਗਰਮ ਡੈਲੀਗੇਟਾਂ ਵੱਲੋਂ ਭਾਗ ਲਿਆ ਗਿਆ | ...
ਚਾਉਕੇ, 16 ਜੁਲਾਈ (ਮਨਜੀਤ ਸਿੰਘ ਘੜੈਲੀ)-ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਬਠਿੰਡਾ ਡਾ: ਗੁਰਾਦਿੱਤਾ ਸਿੰਘ ਸਿੱਧੂ ਦੇ ਦਿਸ਼ਾ -ਨਿਰਦੇਸ਼ਾਂ ਅਨੁਸਾਰ ਬਲਾਕ ਖੇਤੀਬਾੜੀ ਅਫ਼ਸਰ ਡਾ: ਡੂੰਗਰ ਸਿੰਘ ਬਰਾੜ ਅਤੇ ਆਤਮਾ ਦੇ ਪ੍ਰੋਜੈਕਟ ਡਾਇਰੈਕਟਰ ਤੇਜਵੀਰ ਕੌਰ ਬਰਾੜ ...
ਰਾਮਾਂ ਮੰਡੀ, 16 ਜੁਲਾਈ (ਅਮਰਜੀਤ ਸਿੰਘ ਲਹਿਰੀ)-ਰਿਫਾਇਨਰੀ ਰੋਡ 'ਤੇ ਸਥਿਤ 'ਦ ਮਿਲੇਨੀਅਮ ਸਕੂਲ ਐੱਚ.ਐਮ.ਈ.ਐਲ ਟਾਊਨਸ਼ਿਪ ਵਿਖੇ ਕੋਰੀਅਨ ਕਲਚਰ ਅੰਬੈਂਸੀ ਇੰਡੀਆ ਵੱਲੋਂ ਪੀਲੀ ਬੈਲਟ ਤਾਈਕਮਾਡੋ ਗਰੇਡੇਸ਼ਨ ਦੇ ਟਰਾਇਲ ਹੋਏ | ਇਸ ਮੌਕੇ ਤਾਈਕਮਾਡੋ ਦੀਆਂ ਅਲੱਗ ਅਲੱਗ ...
ਬੱਲੂਆਣਾ, 16 ਜੁਲਾਈ (ਗੁਰਨੈਬ ਸਾਜਨ)-ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਝੰੁਬਾ ਔਰਤ ਇਕਾਈ ਦੀ ਚੋਣ ਲਈ ਧਰਮਸ਼ਾਲਾ ਵਿਖੇ ਇਕੱਤਰਤਾ ਹੋਈ | ਇਸ ਮੀਟਿੰਗ ਦਾ ਏਜੰਡਾ ਔਰਤ ਵਰਕਰਾਂ ਦੀ 11 ਮੈਂਬਰੀ ਕਮੇਟੀ ਦੀ ਚੋਣ ਕਰਨਾ ਸੀ | ਮਜ਼ਦੂਰਾਂ ਵੱਲੋਂ ਆਪਸੀ ਮੰਗਾਂ, ਮਸਲਿਆਂ ...
ਬਠਿੰਡਾ, 16 ਜੁਲਾਈ (ਵਲ੍ਹਾਣ)-ਪੀ. ਆਰ. ਟੀ. ਸੀ. ਨੇ ਕਈ ਦਿਨਾਂ ਦੀ ਜੁਗਲਬੰਦੀ ਮਗਰੋਂ ਬਠਿੰਡਾ 'ਚ ਚੱਲਦਿਆਂ ਕਈ ਸਿਟੀ ਬੱਸਾਂ ਦੇ ਰੂਟ 'ਚ ਵਾਧਾ ਕਰ ਦਿੱਤਾ, ਨਾਲ ਸਿਟੀ ਬੱਸਾਂ ਦੇ ਚੱਕਰ (ਗੇੜੇ) ਵੀ ਵਧਾ ਦਿੱਤੇ ਹਨ | ਸਿਟੀ ਬੱਸਾਂ ਦੇ ਵਧੇ ਹੋਏ ਚੱਕਰਾਂ ਨੇ ਮਿੰਨੀ ਬੱਸ ...
ਰਾਮਾਂ ਮੰਡੀ, 16 ਜੁਲਾਈ (ਤਰਸੇਮ ਸਿੰਗਲਾ)-ਭਾਰਤ ਵਿਚ ਹੀ ਭਾਰਤੀ ਕਰੰਸੀ ਦੀ ਬੇਕਦਰੀ ਹੋ ਰਹੀ ਹੈ ਇਹ ਗੱਲ ਇੱਥੇ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਾਸਲ ਦੇ ਸੂਬਾ ਚੇਅਰਮੈਨ ਲਵ ਕੁਮਾਰ ਗਰਗ ਗੋਨਿਆਣਾ ਨੇ ਕਹੀ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੁੱਝ ਮਹੀਨੇ ਪਹਿਲਾਂ ...
ਭਾਈਰੂਪਾ, 16 ਜੁਲਾਈ (ਵਰਿੰਦਰ ਲੱਕੀ)-ਨੇੜਲੇ ਪਿੰਡ ਗੋਂਸਪੁਰਾ ਵਿਖੇ ਇਕ ਔਰਤ ਦੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਕਾਰਨ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਗੋਂਸਪੁਰਾ ਦੇ ਸਰਪੰਚ ਪਰਮਿੰਦਰ ਸਿੰਘ ਨੇ ਦੱਸਿਆ ਕਿ ...
ਨਰਪਿੰਦਰ ਧਾਲੀਵਾਲ
ਰਾਮਪੁਰਾ ਫੂਲ, 16 ਜੁਲਾਈ-ਬਠਿੰਡਾ ਜ਼ਿਲੇ੍ਹ ਦੇ ਕਸਬਾ ਫੂਲ ਟਾਊਨ ਵਿਚ ਬਣਿਆ ਹੋਇਆ ਇਤਿਹਾਸਕ ਕਿਲ੍ਹਾ ਖੰਡਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ | ਕਿਲੇ੍ਹ ਦੀਆਂ ਛੱਤਾਂ ਡਿਗ ਚੁੱਕੀਆਂ ਹਨ ਤੇ ਬਾਹਰੀ ਕੰਧਾਂ ਕਿਸੇ ਵੇਲੇ ਵੀ ਡਿਗ ਸਕਦੀਆਂ ਹਨ, ਜਿਸ ਕਾਰਨ ਕਿਲੇ੍ਹ ਦੇ ਨੇੜੇ ਵਸਦੀ ਆਬਾਦੀ ਲਈ ਗੰਭੀਰ ਖ਼ਤਰਾ ਖੜ੍ਹਾ ਹੋ ਸਕਦਾ ਹੈ | ਸਮੇਂ ਦੀਆਂ ਸਰਕਾਰਾਂ ਜਾਂ ਸਰਕਾਰ ਦੇ ਪੁਰਾਤਤਵ ਵਿਭਾਗ ਵੱਲੋਂ ਇਸ ਇਤਿਹਾਸਕ ਇਮਾਰਤ ਨੂੰ ਸਾਂਭਣ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ | 1712 ਬੀ: ਵਿਚ ਬਾਬਾ ਫੂਲ ਜੀ ਨੇ ਕੱਚੇ ਕਿਲ੍ਹੇ ਦਾ ਨਿਰਮਾਣ ਕਰਵਾਇਆ ਸੀ | ਬਾਅਦ ਵਿਚ ਰਾਜਾ ਹਮੀਰ ਸਿੰਘ, ਰਾਜਾ ਭਰਭੂਰ ਸਿੰਘ, ਰਾਜਾ ਜਸਵੰਤ ਸਿੰਘ ਨੇ ਨਿੱਜੀ ਦਿਲਚਸਪੀ ਲੈ ਕੇ ਇਸ ਕਿਲ੍ਹੇ ਨੂੰ ਪੱਕਾ ਕਰਵਾਇਆ ਸੀ | ਇਸ ਕਿਲੇ੍ਹ ਦੀਆਂ ਚਾਰੇ ਦਿਸ਼ਾਵਾਂ ਵਿਚ ਚਾਰ ਦਰਵਾਜ਼ੇ ਹੋਇਆ ਕਰਦੇ ਸਨ ਜਿਨ੍ਹਾਂ ਦੇ ਵੱਖ-ਵੱਖ ਨਾਂਅ ਸਨ | ਕੋਈ ਵੇਲਾ ਸੀ ਇਹ ਇਤਿਹਾਸਕ ਕਿਲ੍ਹਾ ਮੁਬਾਰਕ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਸੀ | ਕੌਾਸਲਰ ਗੁਰਤੇਜ ਸਿੰਘ ਰਾਣਾ ਨੇ ਕਿਹਾ ਕਿ ਉਹ ਕਿਲ੍ਹੇ ਦੀ ਮਾੜੀ ਹਾਲਤ ਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਪ੍ਰਸ਼ਾਸਨ ਨੂੰ ਲਿਖਤੀ ਬੇਨਤੀ ਕਰ ਚੁੱਕੇ ਹਨ, ਲੇਕਿਨ ਕਿਸੇ ਵੀ ਸਰਕਾਰ ਨੇ ਇਸ ਮਹਾਨ ਵਿਰਾਸਤ ਨੂੰ ਸਾਂਭਣ ਦੀ ਲੋੜ ਨਹੀਂ ਸਮਝੀ | ਬਾਬਾ ਫੂਲ ਜੀ ਦੀ ਮਾਤਾ ਅੰਬੀ ਵੱਲੋਂ ਕਿਲ੍ਹੇ ਵਿਚ ਅਤੁੱਟ ਲੰਗਰ ਚਲਾਇਆ ਜਾਂਦਾ ਸੀ, ਜਿਸ ਦੀ ਨਿਸ਼ਾਨੀ ਵਜੋਂ ਕੱਚੇ ਚੁੱਲੇ੍ਹ ਅੱਜ ਵੀ ਮੌਜੂਦ ਹਨ | ਕਿਲ੍ਹੇ ਦੀ ਅਖੀਰਲੀ ਛੱਤ ਉੱਪਰ ਮੋਰਚੇ ਬਣੇ ਹੋਏ ਸਨ, ਜਿਨ੍ਹਾਂ 'ਚ ਸੰਤਰੀਆਂ ਦਾ ਪਹਿਰਾ ਹੋਇਆ ਕਰਦਾ ਸੀ | ਇਸ ਦੇ ਅੰਦਰ ਹੀ ਮਾਲਖ਼ਾਨਾ ਹੋਇਆ ਕਰਦਾ ਸੀ | ਰਿਆਸਤ ਵਿਚੋਂ ਇਕੱਠਾ ਕੀਤਾ ਗਿਆ ਧਨ ਇਸ ਖ਼ਜ਼ਾਨੇ ਵਿਚ ਜਮਾਂ ਕੀਤਾ ਜਾਂਦਾ ਸੀ ਤੇ ਸਾਰੀ ਰਿਆਸਤ ਦਾ ਮਾਲ ਰਿਕਾਰਡ ਸੰਭਾਲ ਕੇ ਰੱਖਿਆ ਹੋਇਆ ਸੀ | ਇਸ ਦੇ ਅੰਦਰ ਬਾਰਾਂਦਰੀ ਬਣੀ ਹੋਈ ਹੈ ਜੋ ਬਹੁਤ ਹੀ ਸੰੁਦਰ ਜਗ੍ਹਾ ਹੈ ਇਸ ਉੱਪਰ ਕਾਰੀਗਰਾਂ ਵੱਲੋਂ ਮੀਨਾਕਾਰੀ ਕੀਤੀ ਹੋਈ ਹੈ | ਇਸ ਜਗ੍ਹਾ 'ਤੇ ਰਾਜੇ ਵੱਲੋਂ ਸ਼ਾਹੀ ਦਰਬਾਰ ਲਾਇਆ ਜਾਂਦਾ ਸੀ | ਅੱਜ-ਕੱਲ੍ਹ ਇਸ ਜਗ੍ਹਾ 'ਤੇ ਬੀ. ਡੀ. ਪੀ. ੳ. ਦਫ਼ਤਰ ਹੈ, ਇਸ ਇਮਾਰਤ ਦੀ ਦਿੱਖ ਸੰਵਾਰਨ ਲਈ ਪੰਜਾਬ ਸਰਕਾਰ ਦੇ ਪੰਚਾਇਤਾਂ ਬਾਰੇ ਤਤਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਜ਼ਰੂਰ 60 ਲੱਖ ਰੁਪਏ ਖ਼ਰਚੇ ਹਨ | ਇਸ ਕਿਲੇ੍ਹ ਅੰਦਰ ਇਕ ਖੂਹ ਹੋਇਆ ਕਰਦਾ ਸੀ ਜਿਸ ਨੂੰ ਮਿੱਟੀ ਪਾ ਕੇ ਬੰਦ ਕਰ ਦਿੱਤਾ ਗਿਆ ਹੈ | ਅੰਦਰ ਇਕ ਬੜਾ ਭਾਰੀ ਘੜਿਆਲ ਹੰੁਦਾ ਸੀ ਜਿਸ ਨੂੰ ਸੰਤਰੀ ਵਜਾਉਂਦਾ ਸੀ ਤਾਂ ਕਿ ਲੋਕਾਂ ਨੂੰ ਸਮੇਂ ਦਾ ਪਤਾ ਲੱਗ ਸਕੇ ਇਸ ਵਿਚ ਇਕ ਉੱਚਾ ਬੁਰਜ ਬਣਿਆ ਹੋਇਆ ਹੈ ਜਿਥੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਕਰਦਾ ਸੀ | ਮਹਾਰਾਜਾ ਹੀਰਾ ਸਿੰਘ ਨੇ ਸੰਮਤ 1871 ਵਿਚ ਨਾਭਾ ਰਿਆਸਤ ਦੀ ਵਾਂਗਡੋਰ ਸੰਭਾਲੀ | ਇਨ੍ਹਾਂ ਤੋਂ ਬਾਅਦ ਮਹਾਰਾਜਾ ਰਿਪੁਦਮਨ ਸਿੰਘ ਗੱਦੀ 'ਤੇ ਬਿਰਾਜਮਾਨ ਹੋਏ | ਪਰ ਰਿਆਸਤ 1809 ਵਿਚ ਅੰਗਰੇਜ਼ੀ ਹਕੂਮਤ ਦੇ ਪ੍ਰਭਾਵ ਵਿਚ ਆ ਗਈ ਤੇ ਰਾਜੇ ਨੂੰ ਜਲਾਵਤਨ ਕਰ ਦਿੱਤਾ ਗਿਆ | ਮਹਾਰਾਜਾ ਜਸਵੰਤ ਸਿੰਘ ਨੇ ਰਾਣੀ ਚੰਦ ਕੌਰ ਦੇ ਕਹਿਣ 'ਤੇ ਉਸ ਦੇ ਨਾਂਅ 'ਤੇ ਇਕ ਸੁੰਦਰ ਤਲਾਬ ਦਾ ਨਿਰਮਾਣ ਕਰਵਾਇਆ ਸੀ, ਤੇ ਕਿਲ੍ਹੇ ਤੋਂ ਤਲਾਬ ਤੱਕ ਸੁਰੰਗ ਕੱਢੀ ਹੋਈ ਸੀ | ਇਤਿਹਾਸਕਾਰਾਂ ਮੁਤਾਬਿਕ ਸਰਬ ਸਾਂਝਾ ਤਿਉਹਾਰ ਹੋਲੀ ਰਾਜਾ ਆਪਣੇ ਅਹਿਲਕਾਰਾਂ ਸਮੇਤ ਨਗਰ ਨਿਵਾਸੀਆਂ ਨਾਲ ਖੇਡਿਆ ਕਰਦਾ ਸੀ |
ਰਾਮਾਂ ਮੰਡੀ, 16 ਜੁਲਾਈ (ਅਮਰਜੀਤ ਸਿੰਘ ਲਹਿਰੀ)-ਤਪਚਾਰਿਆਂ ਹੇਮ ਕੁੰਵਰ ਆਰ.ਐਲ.ਡੀ ਜੈਨ ਗਰਲਜ਼ ਕਾਲਜ ਰਾਮਾਂ ਦੇ ਬੀ. ਕਾਮ ਭਾਗ ਤੀਜਾ ਸਮੈਸਟਰ ਛੇਵਾਂ ਦੀਆਂ ਵਿਦਿਆਰਥਣਾਂ ਨੇ ਪਹਿਲੇ ਦਰਜੇ ਦਾ ਮੁਕਾਮ ਹਾਸਿਲ ਕਰਕੇ ਕਾਲਜ ਦਾ ਨਾਂ ਇਲਾਕੇ ਵਿਚ ਸਿੱਖਿਆਂ ਦੇ ਖੇਤਰ ਵਿਚ ...
ਤਲਵੰਡੀ ਸਾਬੋ, 16 ਜੁਲਾਈ (ਰਣਜੀਤ ਸਿੰਘ ਰਾਜੂ)-ਪੰਜਾਬ ਵਿਚ ਅਮਨ ਸ਼ਾਂਤੀ ਦਾ ਦੌਰ ਬੜੀ ਮੁਸ਼ਕਿਲ ਨਾਲ ਪਰਤਿਆ ਹੈ ਪ੍ਰੰਤੂ ਅਜੇ ਵੀ ਕੁਝ ਲੋਕਾਂ ਨੂੰ ਸੂਬੇ ਦੀ ਅਮਨ ਸ਼ਾਂਤੀ ਪਸੰਦ ਨਹੀਂ ਆ ਰਹੀ, ਇਸ ਲਈ ਉਹ ਨਿੱਤ ਦਿਨ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ...
ਬਠਿੰਡਾ, 16 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)-ਨਵੇਂ ਲੇਖਕਾਂ ਨੰੂ ਉਤਸ਼ਾਹਿਤ ਕਰਨ ਲਈ ਬਣਾਏ ਕੌਮਾਂਤਰੀ ਸਾਹਿੱਤ ਸਭਿਆਚਾਰ ਮੰਚ ਵੱਲੋਂ ਅੱਜ ਆਪਣਾ ਨੌਵਾਂ ਸਾਹਿੱਤਿਕ ਸਮਾਗਮ ਸਥਾਨਕ ਟੀਚਰਜ਼ ਹੋਮ ਵਿਖੇ ਕਰਵਾਇਆ ਗਿਆ | ਨਾਵਲਕਾਰ ਓਮ ਪ੍ਰਕਾਸ਼ ਗਾਸੋ ਦੀ ਪ੍ਰਧਾਨਗੀ ...
ਮਹਿਰਾਜ, 16 ਜੁਲਾਈ (ਸੁਖਪਾਲ ਮਹਿਰਾਜ)-ਇਥੋਂ ਦੇ ਬੰਦ ਸੀਵਰੇਜ ਨੇ ਪਿਛਲੇ 4 ਮਹੀਨਿਆਂ ਤੋਂ ਪਿੰਡ ਵਾਸੀਆਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ | ਪਿੰਡ ਵਾਸੀਆਂ ਵੱਲੋਂ ਉੱਚ ਅਧਿਕਾਰੀਆਂ ਨੂੰ ਮਿਲ ਕੇ ਕਈ ਵਾਰੀ ਜਾਣੂ ਕਰਵਾਉਣ ਉਪਰੰਤ ਵੀ ਸਮੱਸਿਆ ਹੱਲ ਹੋਣ ਦੀ ਬਜਾਏ ...
ਮੌੜ ਮੰਡੀ, ਚਾਉਕੇ 16 ਜੁਲਾਈ (ਗੁਰਜੀਤ ਸਿੰਘ ਕਮਾਲੂ/ਮਨਜੀਤ ਸਿੰਘ ਘੜੈਲੀ)-ਪੰਜਾਬ ਅੰਦਰ ਘੱਟ ਰਹੀ ਰੁੱਖਾਂ ਦੀ ਗਿਣਤੀ ਤੋਂ ਚਿੰਤਤ ਸਮਾਜ ਸੇਵਾ ਸੰਸਥਾਵਾਂ ਵੱਲੋਂ ਰੁੱਖ ਲਗਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸੇ ਕੋਸ਼ਿਸ਼ ਦੇ ਤਹਿਤ ਮਾਲਵਾ ...
ਸੰਗਤ ਮੰਡੀ, 16 ਜੁਲਾਈ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਵੱਲੋਂ ਇਕ ਮੋਟਰ ਸਾਈਕਲ ਸਵਾਰ ਨੂੰ 24 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ | ਹੌਲਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਜਦੋਂ ਪਿੰਡ ਚੱਕ ਰੁਲਦੂ ਸਿੰਘ ...
ਰਾਮਾਂ ਮੰਡੀ, 16 ਜੁਲਾਈ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਬੰਗੀ ਨਿਹਾਲ ਦੇ ਸਮਾਜ ਸੇਵੀ ਕਲੱਬ ਮਾਲਵਾ ਵੈੱਲਫੇਅਰ ਕਲੱਬ ਨੇ ਵਣ ਮਹਾਂਉਤਸਵ ਤਹਿਤ ਧਰਤੀ ਨੂੰ ਹਰਾ ਭਰਾ ਬਣਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਜ਼ਿਲ੍ਹਾ ...
ਬਠਿੰਡਾ, 16 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)-ਥਾਣਾ ਕੋਤਵਾਲੀ ਪੁਲਿਸ ਦੇ ਸਹਾਇਕ ਥਾਣੇਦਾਰ ਕਰਮ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਸਥਾਨਕ ਸੰਤਪੁਰਾ ਰੋਡ 'ਤੇ ਪੈਂਦੇ ਭੂਮੀਗਤ ਰਸਤੇ ਤੋਂ 2 ਵਿਅਕਤੀਆਂ ਨੰੂ 25 ਕਿੱਲੋ ਚੂਰਾ ਪੋਸਤ ਸਣੇ ਗਿ੍ਫ਼ਤਾਰ ਕੀਤਾ ਹੈ | ...
ਬਠਿੰਡਾ, 16 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)-ਸਿਵਲ ਲਾਈਨ ਸਥਿਤ ਕੋਠੀ ਨੰਬਰ 16 ਕਮਾਡੈਂਟ ਹਿੰਮਤ ਸਿੰਘ ਦੇ ਘਰੋਂ ਅਣਪਛਾਤੇ ਵਿਅਕਤੀ ਵੱਲੋਂ ਘਰੇਲੂ ਸਮਾਨ ਚੋਰੀ ਹੋਣ ਦੀ ਖ਼ਬਰ ਹੈ | ਥਾਣਾ ਸਿਵਲ ਲਾਈਨ ਪੁਲਿਸ ਨੰੂ ਕੀਤੀ ਸ਼ਿਕਾਇਤ ਵਿਚ ਕਮਾਡੈਂਟ ਨੇ ਕੂਲਰ, ਫੋਲਡਿੰਗ ...
ਬਠਿੰਡਾ, 15 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਦੇ ਥਾਣਾ ਸੰਗਤ ਵਿਖੇ ਤੈਨਾਤ ਏ.ਐਸ.ਆਈ. ਦੀ ਕੁੱਝ ਵਿਅਕਤੀਆਂ ਵੱਲੋਂ ਤਫ਼ਤੀਸ਼ ਕਰਨ ਮੌਕੇ ਕੁੱਟਮਾਰ ਅਤੇ ਉਸ ਦੀ ਵਰਦੀ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ | ਐਸ.ਐਸ.ਪੀ. ਬਠਿੰਡਾ ਨਵੀਨ ਸਿੰਗਲਾ ਨੇ ਦੱਸਿਆ ਕਿ ...
ਸੰਗਤ ਮੰਡੀ, 16 ਜੁਲਾਈ (ਅੰਮਿ੍ਤਪਾਲ ਸ਼ਰਮਾ)-ਥਾਣਾ ਨੰਦਗੜ੍ਹ ਦੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ | ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਪਿੰਡਾਂ ਦੀ ਗਸ਼ਤ ਦੌਰਾਨ ...
ਭਗਤਾ ਭਾਈਕਾ, 16 ਜੁਲਾਈ (ਸੁਖਪਾਲ ਸੋਨੀ)-ਸਰਕਾਰੀ ਸੀਨੀਅਰ ਸੰਕੈਂਡਰੀ ਸਕੂਲ ਹਮੀਰਗੜ੍ਹ ਵਿਖੇ ਬੀਤੀ ਰਾਤ ਚੋਰੀ ਹੋ ਗਈ ਹੈ | ਇਸ ਸਬੰਧੀ ਸਟਾਫ਼ ਵੱਲੋਂ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਲਛਮਣ ਸਿੰਘ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX