ਤਾਜਾ ਖ਼ਬਰਾਂ


ਕੌਮਾਂਤਰੀ ਹਵਾਈ ਅੱਡਾ ਮੁਹਾਲੀ ਤੋਂ ਬੈਂਕਾਕ ਲਈ ਉਡਾਣ ਹੋਈ ਸ਼ੁਰੂ
. . .  1 day ago
ਐਸ. ਏ. ਐਸ. ਨਗਰ, 11 ਦਸੰਬਰ (ਕੇ. ਐਸ. ਰਾਣਾ) - ਕੌਮਾਂਤਰੀ ਹਵਾਈ ਅੱਡਾ ਮੁਹਾਲੀ ਤੋਂ ਬੈਂਕਾਕ ਲਈ ਤੀਸਰੀ ਕੌਮਾਂਤਰੀ ਉਡਾਣ ਸੇਵਾ ਸ਼ੁਰੂ ਹੋ ਗਈ ਹੈ...
ਸੀ.ਬੀ.ਆਈ. ਨੇ ਐਨ.ਟੀ.ਪੀ.ਸੀ. ਦੇ ਵਿੱਤ ਨਿਰਦੇਸ਼ਕ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 11 ਦਸੰਬਰ- ਸੀ.ਬੀ.ਆਈ. ਨੇ ਐਨ.ਟੀ.ਪੀ.ਸੀ. ਦੇ ਵਿੱਤ ਨਿਰਦੇਸ਼ਕ ਕੁਲਾਮਣੀ ਬਿਸਵਾਲ ਕੋਲੋਂ ਰਿਸ਼ਵਤ ਲੈਣ ਦੇ ਮਾਮਲੇ 'ਚ ਪੁੱਛਗਿੱਛ ਕੀਤੀ ਹੈ।
ਸਰਹਦੀ ਜ਼ਿਲੇ ਫਾਜ਼ਿਲਕਾ ‘ਚ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ
. . .  1 day ago
ਫਾਜ਼ਿਲਕਾ ,11 ਦਸੰਬਰ (ਪ੍ਰਦੀਪ ਕੁਮਾਰ) – ਫਾਜ਼ਿਲਕਾ ਸਰਹਦੀ ਜ਼ਿਲ੍ਹੇ ਅੰਦਰ ਪੰਜ ਜਾਂ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ ਦੇ ਹੁਕਮ ਜਾਰੀ । ਇਹ ਹੁਕਮ 07 ਜਨਵਰੀ 2018 ਤੱਕ ਲਾਗੂ ਰਹਿਣਗੇ। ...
ਸਿੱਖਿਆ ਬੋਰਡ ਵੱਲੋ 12ਵੀਂ ਦੀ ਵਿਸ਼ੇਸ਼ ਮੌਕਾ ਪ੍ਰੀਖਿਆ ਦਾ ਨਤੀਜਾ ਘੋਸ਼ਿਤ
. . .  1 day ago
ਐੱਸ. ਏ. ਐੱਸ. ਨਗਰ, 11 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਸ਼੍ਰੇਣੀ ਦੀ ਨਵੰਬਰ-2017 ਦੀ ਵਿਸ਼ੇਸ਼ ਮੌਕਾ ਅਧੀਨ ਹੋਈ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰ ਦਿੱਤਾ...
ਪੈਲੇਸ ਦੇ ਗੇਟ ਨਜ਼ਦੀਕ ਚੱਲੀ ਗੋਲੀ 'ਚ 2 ਦੀ ਮੌਤ , 3 ਜ਼ਖ਼ਮੀ
. . .  1 day ago
ਛੇਹਰਟਾ ,11 ਦਸੰਬਰ [ਬਡਾਲੀ ]- ਪੁਲਿਸ ਚੌਂਕੀ ਖ਼ਾਸਾ ਅਧੀਨ ਪੈਂਦੇ ਇਲਾਕੇ ਸਨ ਸਾਹਿਬ ਰੋਡ 'ਤੇ ਸਥਿਤ ਇਕ ਮੈਰਿਜ ਪੈਲੇਸ 'ਚ ਵਿਆਹ ਮੌਕੇ ਪੁਰਾਣੀ ਰੰਜਸ਼ ਦੇ ਚਲਦਿਆ ਚੱਲੀ ਗੋਲੀ 'ਚ 2 ਦੀ ਮੌਤ ਅਤੇ 3 ਜ਼ਖ਼ਮੀ...
ਅਦਾਲਤ ਨੇ ਸ਼ੇਰਾ , ਰਮਨਾ ਤੇ ਜਿੰਮੀ ਤੋਂ ਬਾਅਦ ਜੱਗੀ ਜੌਹਲ ਵੀ ਖੰਨਾ ਪੁਲੀਸ ਕੋਲ ਰਿਮਾਂਡ ’ਤੇ
. . .  1 day ago
ਖੰਨਾ , 11ਦਸੰਬਰ(ਹਰਜਿੰਦਰ ਸਿੰਘ ਲਾਲ )-ਅੱਜ ਖੰਨਾ ਪੁਲਿਸ ਜਿਲ੍ਹੇ ਵਿੱਚ ਕਤਲ ਹੋਏ ਸ੍ਰੀ ਸ਼ਿਵ ਸੈਨਾ ਨੇਤਾ ਦੁਰਗਾ ਗੁਪਤਾ ਦੇ ਕਤਲ ਦੇ ਸਬੰਧ ਵਿਚ ਖੰਨਾ ਪੁਲੀਸ ਵੱਲੋਂ ਸ.ਜਗਤਾਰ ਸਿੰਘ ਜੱਗੀ ਜੌਹਲ ਨੂੰ ਵੀ ਰਾਹਦਾਰੀ ਵਾਰੰਟ ...
ਅਜਨਾਲਾ: ਨਗਰ ਨਿਗਮ ਅਤੇ ਨਗਰ ਪੰਚਾਇਤ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਪਹਿਲੀ ਵਾਰ ਬੈਲਟ ਪੇਪਰਾਂ ਤੇ ਉਮੀਦਵਾਰਾਂ ਦੀ ਫ਼ੋਟੋ ਲੱਗੇਗੀ
. . .  1 day ago
ਅਜਨਾਲਾ, 11 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-17 ਦਸੰਬਰ ਨੰਬਰ ਨੂੰ ਤਿੰਨ ਨਗਰ ਨਿਗਮਾਂ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਤੋਂ ਇਲਾਵਾ 32 ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਦੀਆਂ ਹੋਣ ਜਾ ਰਹੀਆਂ ਆਮ ਚੋਣਾਂ ਦੌਰਾਨ...
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਵਿਆਹ ਸਮਾਰੋਹ ਇਟਲੀ 'ਚ ਚੱਲ ਰਿਹਾ
. . .  1 day ago
ਨਿਊਯਾਰਕ ਟਾਈਮਜ਼ ਸਕੁਏਅਰ ਕੋਲ ਬੰਬ ਧਮਾਕਾ
. . .  1 day ago
ਮੀਂਹ ਨਾਲ ਪੰਜਾਬ ਦੇ ਕੌਮਾਂਤਰੀ ਸਰਹੱਦੀ ਜ਼ਿਲਿਆਂ 'ਚ ਤਾਰੋਂ ਪਾਰ ਖੇਤੀ ਕਰਦੇ ਆਬਾਦਕਾਰਾਂ ਦੇ ਚਿਹਰੇ ਖਿੜੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਸੰਪਾਦਕੀ

ਖੇਤੀਬਾੜੀ ਯੂਨੀਵਰਸਿਟੀ ਨੂੰ ਹੋਰ ਸਮਰੱਥ ਬਣਾਉਣ ਦੀ ਲੋੜ

ਖੇਤੀਬਾੜੀ ਯੂਨੀਵਰਸਿਟੀਆਂ ਦਾ ਸੰਕਲਪ ਸਮੁੱਚੀਆਂ ਫ਼ਸਲਾਂ, ਬਾਗਬਾਨੀ ਅਤੇ ਪਸ਼ੂ ਪਾਲਣ ਵਿਚ ਸਭ ਪੱਖੋਂ ਉਤਪਾਦਨ ਸੁਧਾਰ ਲਈ ਵਿਗਿਆਨ ਦੇ ਪੂਰਨ ਗਿਆਨ, ਸਮਝ ਅਤੇ ਅਮਲ ਨੂੰ ਬਿਹਤਰ ਬਣਾਉਣ ਦਾ ਸੀ। ਪੰਜਾਬ ਵਿਚ ਖੇਤੀ ਬਹੁਭਿੰਨੀ ਹੈ, ਜਿਸ ਵਿਚ ਅਨਾਜ, ਦਾਲਾਂ, ਤੇਲ ਬੀਜ, ...

ਪੂਰੀ ਖ਼ਬਰ »

ਕੀ ਜੀ. ਐਸ. ਟੀ. ਨਾਲ ਮਹਿੰਗਾਈ ਵਧੇਗੀ?

ਕੇਂਦਰ ਸਰਕਾਰ ਵੱਲੋਂ ਪਹਿਲੀ ਜੁਲਾਈ ਤੋਂ ਸਾਰੇ ਦੇਸ਼ ਵਿਚ ਲਾਗੂ ਕੀਤੀ ਗਈ ਟੈਕਸ ਪ੍ਰਣਾਲੀ ਵਸਤੂ ਸੇਵਾ ਕਰ (ਜੀ.ਐਸ.ਟੀ.) ਪ੍ਰਤੀ ਆਮ ਲੋਕਾਂ ਅਤੇ ਕਾਰੋਬਾਰੀਆਂ ਵੱਲੋਂ ਕਈ ਤਰ੍ਹਾਂ ਦੇ ਭੁਲੇਖੇ ਪਾਏ ਜਾ ਰਹੇ ਹਨ। ਭਾਵੇਂ ਇਸ ਬਾਰੇ ਸਾਰੀ ਜਾਣਕਾਰੀ ਤਾਂ ਕੁਝ ਸਮੇਂ ਬਾਅਦ ...

ਪੂਰੀ ਖ਼ਬਰ »

ਕੀ ਭਾਰਤੀ ਫ਼ੌਜ ਇਕ ਤੋਂ ਵੱਧ ਮੁਹਾਜ਼ਾਂ 'ਤੇ ਲੜ ਸਕਦੀ ਹੈ?

ਜੇਕਰ ਰਣਨੀਤਕਾਂ ਅਤੇ ਸਿਆਸਤਦਾਨਾਂ ਨੂੰ ਇਹ ਸਵਾਲ ਪੁੱਛਿਆ ਜਾਏ ਕਿ, ਕੀ ਇਕ ਸ਼ਕਤੀਸ਼ਾਲੀ ਦੇਸ਼ ਦੀ ਫ਼ੌਜ ਇਕ ਤੋਂ ਜ਼ਿਆਦਾ ਮੁਹਾਜ਼ਾਂ 'ਤੇ ਲੜਨ ਦੇ ਸਮਰੱਥ ਹੋਣੀ ਚਾਹੀਦੀ ਹੈ? ਤਾਂ ਸੁਭਾਵਿਕ ਰੂਪ ਵਿਚ ਉਨ੍ਹਾਂ ਦਾ ਇਹੀ ਜਵਾਬ ਹੋਵੇਗਾ ਕਿ ਅਜਿਹਾ ਹੋਣਾ ਚਾਹੀਦਾ ਹੈ। ਇਸੇ ...

ਪੂਰੀ ਖ਼ਬਰ »

ਪਾਣੀ ਨੂੰ ਸੰਭਾਲਣ ਦੀ ਵਧਦੀ ਲੋੜ

ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਬਿਨਾਂ ਸ਼ੱਕ ਵਿਸ਼ੇਸ਼ ੳੁੱਦਮ ਕੀਤੇ ਜਾਣ ਦੀ ਲੋੜ ਹੈ। ਸਥਿਤੀ ਇਹ ਹੈ ਕਿ ਸੂਬੇ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਜਿੰਨੀ ਮਾਤਰਾ ਵਿਚ ਪਾਣੀ ਹਰ ਰੋਜ਼ ਵਰਤਿਆ ਜਾਂਦਾ ਹੈ ਉਸ ਦੇ ਮੁਕਾਬਲੇ ਧਰਤੀ ਦੇ ਹੇਠਲੇ ਪਾਣੀ ਨੂੰ ਵਿਅਰਥ ਜਾਣ ਤੋਂ ਬਚਾਉਣ ਅਤੇ ਧਰਤੀ ਉੱਪਰਲੇ ਬਾਰਿਸ਼ ਦੇ ਪਾਣੀ ਨੂੰ ਬਚਾਉਣ ਅਤੇ ਇਕੱਠਾ ਕਰਨ ਦੀ ਕੋਈ ਸੁਚੱਜੀ ਵਿਵਸਥਾ ਨਹੀਂ ਹੈ। ਪਿੰਡਾਂ ਵਿਚ ਮੀਂਹ ਦੇ ਮੌਸਮ ਵਿਚ ਟੋਭਿਆਂ ਅਤੇ ਛੱਪੜਾਂ ਰਾਹੀਂ ਪਾਣੀ ਨੂੰ ਇਕੱਠਾ ਕਰਨ ਸਬੰਧੀ ਕੇਂਦਰ ਦੀ ਸਹਾਇਤਾ ਨਾਲ ਕਈ ਵਾਰ ਯੋਜਨਾਵਾਂ ਬਣਾਈਆਂ ਗਈਆਂ ਹਨ ਪਰ ਇਸ ਦੇ ਹੇਠਲੇ ਪੱਧਰ 'ਤੇ ਚੰਗੇ ਨਤੀਜੇ ਸਾਹਮਣੇ ਨਹੀਂ ਆਏ। ਇਥੋਂ ਤੱਕ ਕਿ ਇਸ ਤਰ੍ਹਾਂ ਦੀਆਂ ਕੇਂਦਰੀ ਯੋਜਨਾਵਾਂ ਵਿਚ ਕੇਂਦਰ ਵੱਲੋਂ ਤੈਅ ਕੀਤੀ ਗਈ ਰਾਸ਼ੀ ਵੀ ਨਹੀਂ ਵਰਤੀ ਜਾ ਸਕੀ। ਪੰਜਾਬ ਦੇ ਸਾਰੇ ਪਿੰਡਾਂ ਵਿਚੋਂ ਲਗਪਗ 5 ਹਜ਼ਾਰ ਅਜਿਹੇ ਪਿੰਡ ਹਨ, ਜਿਨ੍ਹਾਂ ਵਿਚ ਨਬਾਰਡ (ਨੈਸ਼ਨਲ ਬੈਂਕ ਆਫ਼ ਐਗਰੀਕਲਚਲ ਐਂਡ ਰੂਰਲ ਡਿਵੈਲਪਮੈਂਟ) ਦੀ ਸਹਾਇਤਾ ਨਾਲ ਪਾਣੀ ਬਚਾਉਣ ਅਤੇ ਇਕੱਠਾ ਕਰਨ ਦੀਆਂ ਕਈ ਯੋਜਨਾਵਾਂ ਬਣਾਈਆਂ ਗਈਆਂ ਸਨ। ਇਨ੍ਹਾਂ ਵਿਚ ਦੁਆਬਾ ਖੇਤਰ ਦੇ 400 ਪਿੰਡ ਵੀ ਸ਼ਾਮਿਲ ਸਨ। ਪਰ ਇਸ ਪੱਧਰ 'ਤੇ ਕੋਈ ਵੀ ਸ਼ਾਨਦਾਰ ਉਪਲਬੱਧੀ ਦਾ ਪਤਾ ਨਹੀਂ ਲੱਗਾ। ਏਸ਼ੀਆਈ ਵਿਕਾਸ ਬੈਂਕ ਦੀ ਤਾਜ਼ਾ ਚਿਤਾਵਨੀ ਇਸ ਸਥਿਤੀ ਨੂੰ ਹੋਰ ਵੀ ਭਿਆਨਕ ਬਣਾਉਂਦੀ ਹੈ। ਬੈਂਕ ਨੇ ਕਿਹਾ ਹੈ ਕਿ ਭਾਰਤ, ਚੀਨ, ਬੰਗਲਾਦੇਸ਼ ਅਤੇ ਇੰਡੋਨੇਸ਼ੀਆ ਵਿਚ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ। ਇਸ ਸੰਦਰਭ ਵਿਚ ਬੈਂਕ ਨੇ ਕਿਹਾ ਹੈ ਕਿ ਇਥੇ ਸਥਿਤੀ ਹੋਰ ਵੀ ਭਿਆਨਕ ਹੋਣ ਦਾ ਖ਼ਦਸ਼ਾ ਹੈ।
ਸੂਬੇ ਵਿਚ ਪੀਣ ਵਾਲੇ ਅਤੇ ਖੇਤੀ ਲਈ ਵਰਤੇ ਜਾਣ ਵਾਲੇ ਪਾਣੀ ਦੀ ਬਰਬਾਦੀ ਦਾ ਇਹ ਆਲਮ ਹੈ ਕਿ ਇਕ ਪਾਸੇ ਸ਼ਹਿਰਾਂ ਵਿਚ ਲੋੜੀਂਦੇ ਪਾਣੀ ਦੀ ਗ਼ਲਤ ਵਰਤੋਂ ਕੀਤੇ ਜਾਣ ਨਾਲ ਬਹੁਤ ਜ਼ਿਆਦਾ ਪਾਣੀ ਗਲੀਆਂ, ਸੜਕਾਂ ਅਤੇ ਨਾਲੀਆਂ ਵਿਚ ਵਿਅਰਥ ਚਲਾ ਜਾਂਦਾ ਹੈ। ਇਸ ਦਾ ਇਹ ਨਤੀਜਾ ਸਾਹਮਣੇ ਆਉਂਦਾ ਹੈ ਕਿ ਸੂਬੇ ਦੀ ਧਰਤੀ ਵਿਚ ਰੇਤਲੇ ਅੰਸ਼ ਵਧਦੇ ਜਾ ਰਹੇ ਹਨ ਅਤੇ ਮਾਹਿਰਾਂ ਅਨੁਸਾਰ ਪੰਜਾਬ ਦੇ ਰੇਗਿਸਤਾਨ ਵਿਚ ਤਬਦੀਲ ਹੋਣ ਦਾ ਖਤਰਾ ਲਗਾਤਾਰ ਵਧ ਰਿਹਾ ਹੈ। ਪੰਜਾਬ ਦੇ ਅਤੀਤ ਦਾ ਪੇਂਡੂ ਸੱਭਿਆਚਾਰ ਮੁੱਖ ਤੌਰ 'ਤੇ ਖੂਹਾਂ, ਛੱਪੜਾਂ ਅਤੇ ਟੋਭਿਆਂ ਦੁਆਲੇ ਕੇਂਦਰਿਤ ਰਿਹਾ ਹੈ। ਅਤੀਤ ਵਿਚ ਸ਼ਹਿਰ ਵਿਚ ਵੀ ਤਲਾਬਾਂ ਦੇ ਨਜ਼ਦੀਕ ਜੀਵਨ, ਸੱਭਿਆਚਾਰ ਵਸਦਾ ਰਿਹਾ ਹੈ। ਪਰ ਹੌਲੀ-ਹੌਲੀ ਇਹ ਸੱਭਿਆਚਾਰ ਸੁੰਗੜਦਾ ਗਿਆ ਅਤੇ ਅੱਜ ਸਥਿਤੀ ਇਹ ਹੈ ਕਿ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਟੋਭੇ, ਛੱਪੜ, ਖੂਹ ਆਦਿ ਸੁੱਕ ਗਏ ਹਨ। ਖੇਤੀ ਮਾਹਿਰਾਂ ਨੇ ਇਸ ਸੰਦਰਭ ਵਿਚ ਕਈ ਵਾਰ ਆਪਣੇ ਸਰਵੇਖਣਾਂ 'ਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਾਣੀ ਨੂੰ ਇਕੱਠਾ ਕਰਨ ਅਤੇ ਸੰਭਾਲਣ ਦੀ ਕੋਈ ਵਿਗਿਆਨਕ ਵਿਧੀ ਨਾ ਅਪਣਾਈ ਗਈ ਜਾਂ ਪਾਣੀ ਦੀ ਬਰਬਾਦੀ ਦਾ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਬਿਨਾਂ ਸ਼ੱਕ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਧਰਤੀ 'ਤੇ ਮਾਰੂਥਲ ਦੇ ਚਿੰਨ੍ਹ ਸਾਹਮਣੇ ਆਉਣ ਲੱਗਣਗੇ। ਸ਼ਹਿਰਾਂ ਵਿਚ ਪਾਣੀ ਦੀ ਸੁਚੱਜੀ ਵਿਵਸਥਾ ਪ੍ਰਤੀ ਨਾ ਤਾਂ ਸਰਕਾਰ, ਪ੍ਰਸ਼ਾਸਨ ਕਾਰਜਸ਼ੀਲ ਹੈ ਅਤੇ ਨਾ ਹੀ ਲੋਕ ਏਨੇ ਜਾਗਰੂਕ ਹੋਏ ਹਨ ਕਿ ਇਸ ਤਰ੍ਹਾਂ ਦੀਆਂ ਸਥਿਤੀਆਂ ਨਾਲ ਗੰਭੀਰਤਾ ਨਾਲ ਨਜਿੱਠ ਸਕਣ।
ਸਰਕਾਰਾਂ ਅਤੇ ਰਾਜਨੀਤਕ ਪੱਖ ਦੀ ਉਦਾਸੀਨਤਾ ਦਾ ਇਹ ਆਲਮ ਹੈ ਕਿ ਪਹਿਲਾਂ ਤਾਂ ਬੇਤਰਤੀਬੇ ਢੰਗ ਨਾਲ ਧੜਾਧੜ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਂਦੇ ਰਹੇ ਜਿਸ ਦੇ ਸਿੱਟੇ ਵਜੋਂ ਅੱਜ ਸਥਿਤੀ ਇਹ ਹੋ ਗਈ ਹੈ ਕਿ ਧਰਤੀ ਦੇ ਹੇਠਲੇ ਪਾਣੀ ਦਾ ਪੱਧਰ ਹੋਰ ਨੀਵਾਂ ਹੋਣ ਕਾਰਨ ਜ਼ਿਆਦਾਤਰ ਟਿਊਬਵੈੱਲ ਸੁੱਕ ਗਏ ਹਨ ਜਾਂ ਬੰਦ ਪਏ ਹਨ। ਧਰਤੀ ਦੇ ਹੇਠਲੇ ਪਾਣੀ ਦੇ ਸਰੋਤ ਸੁੱਕਣ ਕਾਰਨ ਦੇਸ਼ ਦੇ ਕਈ ਹਿੱਸਿਆਂ ਦੀ ਤਰ੍ਹਾਂ ਪੰਜਾਬ ਵਿਚ ਵੀ ਕੁਝ ਥਾਵਾਂ 'ਤੇ ਸੋਕੇ ਵਰਗੀ ਸਥਿਤੀ ਬਣਨ ਦਾ ਖਦਸ਼ਾ ਹੈ। ਇਸ ਵਿਚ ਸ਼ਹਿਰਾਂ ਅਤੇ ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀ ਸਥਿਤੀ ਜ਼ਿਆਦਾ ਗੰਭੀਰ ਹੋਣ ਦੀ ਸ਼ੰਕਾ ਹੈ। ਸ਼ਹਿਰਾਂ ਵਿਚ ਸਰਕਾਰੀ ਪਾਣੀ ਦੀ ਸਪਲਾਈ ਦਾ ਸਮਾਂ ਲਗਾਤਾਰ ਘੱਟ ਤੋਂ ਘੱਟ ਕੀਤਾ ਜਾਂਦਾ ਰਿਹਾ ਹੈ। ਕਸਬਿਆਂ ਅਤੇ ਪਿੰਡਾਂ ਵਿਚ ਸਰਕਾਰੀ ਸਪਲਾਈ ਦਾ ਹਾਲ ਵੀ ਬੇਢੰਗਾ ਹੈ। ਪਿੰਡਾਂ ਵਿਚ ਸਿੰਜਾਈ ਵਾਲੇ ਟਿਊਬਵੈੱਲ ਦਾ ਬੋਰ ਵੀ 400 ਤੋਂ 600 ਫੁੱਟ ਤੱਕ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਪੇਂਡੂ ਪੱਧਰ 'ਤੇ ਪੀਣ ਵਾਲੇ ਪਾਣੀ 'ਚ ਜ਼ਹਿਰੀ ਤੱਤਾਂ ਦਾ ਮਿਸ਼ਰਣ ਵੀ ਹੈਰਾਨ ਕਰਨ ਵਾਲਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿ ਜਦੋਂ ਧਰਤੀ ਹੇਠੋਂ ਮੋਟਰਾਂ ਡੂੰਘਾਈ ਤੋਂ ਪਾਣੀ ਖਿਚਦੀਆਂ ਹਨ ਤਾਂ ਖੇਤਾਂ ਵਿਚ ਵੱਡੀ ਮਾਤਰਾ ਵਿਚ ਛਿੜਕੀਆਂ ਗਈਆਂ ਦਵਾਈਆਂ ਦੇ ਜ਼ਹਿਰੀਲੇ ਅੰਸ਼ ਵੀ ਪਾਣੀ ਦੇ ਨਾਲ ਆ ਜਾਂਦੇ ਹਨ।
ਅਸੀਂ ਸਮਝਦੇ ਹਾਂ ਕਿ ਇਸ ਤੋਂ ਪਹਿਲਾਂ ਵੇਲਾ ਹੱਥੋਂ ਨਿਕਲ ਜਾਵੇ ਅਤੇ ਪੰਜਾਬ ਦੀ ਉਪਜਾਊ ਧਰਤੀ ਸੋਕੇ ਵਾਲੀਆਂ ਹਾਲਤਾਂ ਵਿਚ ਘਿਰ ਜਾਵੇ, ਸਾਰੇ ਪੱਖਾਂ ਅਤੇ ਵਰਗਾਂ ਨੂੰ ਆਪਣੇ-ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਹੋ ਕੇ ਆਪਣੀ ਭੂਮਿਕਾ ਨੂੰ ਇਮਾਨਦਾਰੀ ਨਾਲ ਨਿਭਾਉਣਾ ਹੋਵੇਗਾ। ਪਿੰਡਾਂ ਵਿਚ ਛੱਪੜਾਂ ਅਤੇ ਟੋਭਿਆਂ ਵਾਲੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨਾ ਪਵੇਗਾ। ਕੇਂਦਰ ਸਰਕਾਰ ਨੂੰ ਇਸ ਪੱਖ ਵਿਚ ਆਪਣੀ ਜ਼ਿੰਮੇਵਾਰੀ ਨੂੰ ਜ਼ਿਆਦਾ ਜਾਗਰੂਕਤਾ ਨਾਲ ਸਮਝਣਾ ਹੋਵੇਗਾ। ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੇਂਦਰ ਵੱਲੋਂ ਸੂਬੇ ਦੀਆਂ ਯੋਜਨਾਵਾਂ ਲਈ ਮਿਲੀ ਰਾਸ਼ੀ ਨੂੰ ਸੁਚੱਜੇ ਢੰਗ ਨਾਲ ਵਰਤੇ। ਸ਼ਹਿਰਾਂ ਵਿਚ ਸਰਕਾਰੀ ਪਾਣੀ ਦੀ ਖੁੱਲ੍ਹੇਆਮ ਵਰਤੋਂ ਨੂੰ ਰੋਕਣ ਲਈ ਨਗਰ ਨਿਗਮ ਤੇ ਨਗਰ ਕੌਂਸਲਾਂ ਨੂੰ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ। ਅਸੀਂ ਸਮਝਦੇ ਹਾਂ ਕਿ ਆਮ ਲੋਕਾਂ ਨੂੰ ਵੀ ਸਮਝਣਾ ਹੋਵੇਗਾ ਕਿ ਪਾਣੀ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰੀਏ। ਇਸ ਤਰ੍ਹਾਂ ਦੀ ਜਾਗਰੂਕਤਾ ਅਤੇ ਠੋਸ ਯੋਜਨਾਬੰਦੀ ਨਾਲ ਹੀ ਆਉਣ ਵਾਲੇ ਸਮੇਂ 'ਚ ਹੋਣ ਵਾਲੇ ਪਾਣੀ ਦੀ ਘਾਟ ਦੇ ਸੰਕਟ ਨੂੰ ਰੋਕਿਆ ਜਾ ਸਕਦਾ ਹੈ।*


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX