ਤਾਜਾ ਖ਼ਬਰਾਂ


ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 10
. . .  11 minutes ago
ਲਖਨਊ, 20 ਮਈ - ਉਤਰ ਪ੍ਰਦੇਸ਼ ਦੇ ਕਾਨਪੁਰ ਦਿਹਾਤ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ ਮਾਮਲੇ 'ਚ ਪੁਲਿਸ ਨੇ 11 ਮੁਲਜ਼ਮਾਂ ਨੂੰ ਗਿਰਫ਼ਤਾਰ...
ਆਈ.ਪੀ.ਐਲ. 2018-10 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 80/5
. . .  15 minutes ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਪੰਜਵਾਂ ਝਟਕਾ
. . .  18 minutes ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਚੋਥਾ ਝਟਕਾ
. . .  20 minutes ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਤੀਜਾ ਝਟਕਾ, ਇਵਿਨ ਲੁਇਸ 48 ਦੌੜਾ ਬਣਾ ਕੇ ਆਉਟ
. . .  23 minutes ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਦੂਜਾ ਝਟਕਾ, ਈਸ਼ਾਨ ਕਿਸ਼ਨ 5 ਦੌੜਾ ਬਣਾ ਕੇ ਆਉਟ
. . .  37 minutes ago
ਆਈ.ਪੀ.ਐਲ. 2018 -5 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 50/1
. . .  50 minutes ago
ਛੱਤੀਸਗੜ੍ਹ ਆਈ. ਈ. ਡੀ. ਧਮਾਕਾ : 7 ਜਵਾਨ ਹੋਏ ਸ਼ਹੀਦ
. . .  57 minutes ago
ਰਾਏਪੁਰ, 20 ਮਈ- ਦਾਂਤੇਵਾੜਾ ਦੇ ਚੋਲਾਨ ਪਿੰਡ 'ਚ ਪੁਲਿਸ ਦੇ ਇੱਕ ਵਾਹਨ 'ਤੇ ਹੋਏ ਆਈ. ਈ. ਡੀ. ਧਮਾਕੇ 'ਚ 7 ਜਵਾਨ ਸ਼ਹੀਦ...
ਆਈ.ਪੀ.ਐਲ. 2018-ਮੁੰਬਈ ਇੰਡੀਅਨਜ਼ ਨੂੰ ਲੱਗਿਆ ਪਹਿਲਾ ਝਟਕਾ
. . .  about 1 hour ago
ਆਈ.ਪੀ.ਐਲ. 2018:ਦਿੱਲੀ ਨੇ ਮੁੰਬਈ ਇੰਡੀਅਨਜ਼ ਨੂੰ ਜਿੱਤ ਲਈ ਦਿੱਤਾ 175 ਦੌੜਾ ਦਾ ਟੀਚਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਸੰਪਾਦਕੀ

ਖੇਤੀਬਾੜੀ ਯੂਨੀਵਰਸਿਟੀ ਨੂੰ ਹੋਰ ਸਮਰੱਥ ਬਣਾਉਣ ਦੀ ਲੋੜ

ਖੇਤੀਬਾੜੀ ਯੂਨੀਵਰਸਿਟੀਆਂ ਦਾ ਸੰਕਲਪ ਸਮੁੱਚੀਆਂ ਫ਼ਸਲਾਂ, ਬਾਗਬਾਨੀ ਅਤੇ ਪਸ਼ੂ ਪਾਲਣ ਵਿਚ ਸਭ ਪੱਖੋਂ ਉਤਪਾਦਨ ਸੁਧਾਰ ਲਈ ਵਿਗਿਆਨ ਦੇ ਪੂਰਨ ਗਿਆਨ, ਸਮਝ ਅਤੇ ਅਮਲ ਨੂੰ ਬਿਹਤਰ ਬਣਾਉਣ ਦਾ ਸੀ। ਪੰਜਾਬ ਵਿਚ ਖੇਤੀ ਬਹੁਭਿੰਨੀ ਹੈ, ਜਿਸ ਵਿਚ ਅਨਾਜ, ਦਾਲਾਂ, ਤੇਲ ਬੀਜ, ...

ਪੂਰੀ ਖ਼ਬਰ »

ਕੀ ਜੀ. ਐਸ. ਟੀ. ਨਾਲ ਮਹਿੰਗਾਈ ਵਧੇਗੀ?

ਕੇਂਦਰ ਸਰਕਾਰ ਵੱਲੋਂ ਪਹਿਲੀ ਜੁਲਾਈ ਤੋਂ ਸਾਰੇ ਦੇਸ਼ ਵਿਚ ਲਾਗੂ ਕੀਤੀ ਗਈ ਟੈਕਸ ਪ੍ਰਣਾਲੀ ਵਸਤੂ ਸੇਵਾ ਕਰ (ਜੀ.ਐਸ.ਟੀ.) ਪ੍ਰਤੀ ਆਮ ਲੋਕਾਂ ਅਤੇ ਕਾਰੋਬਾਰੀਆਂ ਵੱਲੋਂ ਕਈ ਤਰ੍ਹਾਂ ਦੇ ਭੁਲੇਖੇ ਪਾਏ ਜਾ ਰਹੇ ਹਨ। ਭਾਵੇਂ ਇਸ ਬਾਰੇ ਸਾਰੀ ਜਾਣਕਾਰੀ ਤਾਂ ਕੁਝ ਸਮੇਂ ਬਾਅਦ ...

ਪੂਰੀ ਖ਼ਬਰ »

ਕੀ ਭਾਰਤੀ ਫ਼ੌਜ ਇਕ ਤੋਂ ਵੱਧ ਮੁਹਾਜ਼ਾਂ 'ਤੇ ਲੜ ਸਕਦੀ ਹੈ?

ਜੇਕਰ ਰਣਨੀਤਕਾਂ ਅਤੇ ਸਿਆਸਤਦਾਨਾਂ ਨੂੰ ਇਹ ਸਵਾਲ ਪੁੱਛਿਆ ਜਾਏ ਕਿ, ਕੀ ਇਕ ਸ਼ਕਤੀਸ਼ਾਲੀ ਦੇਸ਼ ਦੀ ਫ਼ੌਜ ਇਕ ਤੋਂ ਜ਼ਿਆਦਾ ਮੁਹਾਜ਼ਾਂ 'ਤੇ ਲੜਨ ਦੇ ਸਮਰੱਥ ਹੋਣੀ ਚਾਹੀਦੀ ਹੈ? ਤਾਂ ਸੁਭਾਵਿਕ ਰੂਪ ਵਿਚ ਉਨ੍ਹਾਂ ਦਾ ਇਹੀ ਜਵਾਬ ਹੋਵੇਗਾ ਕਿ ਅਜਿਹਾ ਹੋਣਾ ਚਾਹੀਦਾ ਹੈ।
ਇਸੇ ਕਰਕੇ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਬਿਪਿਨ ਚੰਦਰਾ ਰਾਵਤ ਦੇ ਇਸ ਬਿਆਨ ਕਿ ਉਨ੍ਹਾਂ ਦੀ ਫ਼ੌਜ ਦੋ ਅਤੇ ਇਕ ਅੱਧੇ ਮੁਹਾਜ਼ 'ਤੇ ਲੜਨ ਲਈ ਤਿਆਰ ਹੈ, 'ਤੇ ਚੋਖਾ ਪ੍ਰਤੀਕਰਮ ਹੋਇਆ ਹੈ। ਇਹ ਹਕੀਕਤ ਹੈ ਕਿ 1959 ਤੋਂ ਲੈ ਕੇ ਭਾਰਤ ਨੂੰ ਵੱਖ-ਵੱਖ ਪੱਧਰਾਂ 'ਤੇ ਬਹੁਪੱਖੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਅਤੇ ਫ਼ੌਜ ਰਾਜਨੀਤਕ ਆਗੂਆਂ ਦੇ ਆਦੇਸ਼ ਅਨੁਸਾਰ ਹੁਕਮ ਦੀ ਤਾਮੀਲ ਕਰਦੀ ਰਹੀ ਹੈ। 1962 ਦੇ ਅਪਵਾਦ ਨੂੰ ਛੱਡ ਕੇ ਇਸ ਨੇ ਹਮੇਸ਼ਾ ਨਤੀਜੇ ਦਿੱਤੇ ਹਨ।
ਹੁਣ ਜਦੋਂ ਕਿ ਦਹਾਕਿਆਂ ਬਾਅਦ ਚੀਨ ਵਾਲੇ ਦੂਜੇ ਮੁਹਾਜ਼ 'ਤੇ ਸਰਗਰਮੀ ਬੇਹੱਦ ਵਧ ਗਈ ਹੈ ਅਤੇ ਚੀਨ ਦੇ ਸਰਕਾਰੀ ਮੀਡੀਆ ਵੱਲੋਂ ਅਜਿਹੀ ਜ਼ਬਾਨ ਵਰਤੀ ਜਾ ਰਹੀ ਹੈ, ਜੋ ਕਿ ਸਾਡੇ ਟੀ.ਵੀ. ਚੈਨਲਾਂ 'ਤੇ ਵਿਚਾਰ-ਚਰਚਾ ਵਿਚ ਹਿੱਸਾ ਲੈਣ ਵਾਲੇ ਮਾਹਿਰਾਂ ਨੂੰ ਹੈਰਾਨ ਕਰਨ ਵਾਲੀ ਹੈ, ਤਾਂ ਇਸ ਸਬੰਧੀ ਬਹੁਤ ਸਾਰੇ ਸਵਾਲ ਉੱਠ ਰਹੇ ਹਨ।
ਪਹਿਲਾ ਸਵਾਲ ਇਹ ਹੈ ਕਿ 60 ਸਾਲਾਂ ਤੱਕ ਭਾਰਤ ਲਈ ਦੋ ਅਤੇ ਇਕ ਅੱਧੇ ਫਰੰਟ ਵਾਲੀ ਚੁਣੌਤੀ ਬਣੇ ਰਹਿਣ ਤੋਂ ਬਾਅਦ ਵੀ ਇਹ ਸਥਿਤੀ ਕਿਉਂ ਨਹੀਂ ਬਦਲੀ, ਭਾਵੇਂ ਕਿ ਭਾਰਤ ਨੂੰ ਤਿੰਨ ਪੂਰੀਆਂ ਜੰਗਾਂ ਲੜਨੀਆਂ ਪਈਆਂ, ਪਾਕਿਸਤਾਨ ਵੀ ਟੁੱਟ ਗਿਆ, ਉੱਤਰ-ਪੂਰਬੀ ਰਾਜਾਂ ਵਿਚ ਬਹੁਤ ਸਾਰੇ ਸਮਝੌਤੇ ਵੀ ਹੋਏ, ਕੌਮਾਂਤਰੀ ਪੱਧਰ 'ਤੇ ਠੰਢੀ ਜੰਗ ਦਾ ਦੌਰ ਵੀ ਖ਼ਤਮ ਹੋ ਗਿਆ ਅਤੇ ਭਾਰਤ ਨੇ ਪ੍ਰਮਾਣੂ ਹਥਿਆਰਾਂ ਵਾਲੀ ਸਮਰਥਾ ਵੀ ਹਾਸਲ ਲਈ ਹੈ? ਹੋਰ ਕਿਸੇ ਵੀ ਉੱਘੇ ਦੇਸ਼ ਨੂੰ 6 ਦਹਾਕਿਆਂ ਤੱਕ ਸੁਰੱਖਿਆ ਪੱਖੋਂ ਇਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਨਹੀਂ ਕਰਨਾ ਪਿਆ।
ਦੂਜਾ ਸਵਾਲ ਇਹ ਪੁੱਛਿਆ ਜਾ ਰਿਹਾ ਹੈ ਕਿ ਭਾਰਤ ਦੀ ਹੋਂਦ ਨੂੰ ਫ਼ੌਜੀ ਪੱਖ ਤੋਂ ਜਿਹੜੀ ਨਿਰੰਤਰ ਚੁਣੌਤੀ ਬਣੀ ਹੋਈ ਹੈ, ਕੀ ਇਹ ਭਾਰਤ ਦੀ ਕੂਟਨੀਤੀ ਅਤੇ ਸੋਚ-ਸਮਝ ਕੇ ਬਣਾਈ ਗਈ ਰਣਨੀਤੀ ਦਾ ਸਿੱਟਾ ਹੈ ਜਾਂ ਇਸ ਦੇ ਬਾਵਜੂਦ ਇਹ ਸਭ ਕੁਝ ਹੋ ਰਿਹਾ? ਇਸ ਤੋਂ ਅਗਲਾ ਸਵਾਲ ਇਹ ਹੈ ਕਿ, ਕੀ ਸਾਡੀ ਫ਼ੌਜੀ ਸ਼ਕਤੀ, ਜੋ ਭਾਰਤੀ ਕੂਟਨੀਤੀ ਅਤੇ ਰਣਨੀਤੀ ਨੂੰ ਸਲਾਹ ਦਿੰਦੀ ਹੈ, ਇਸ ਦੇ ਅਧੀਨ ਹੈ ਜਾਂ ਇਸ ਤੋਂ ਕੋਈ ਵੱਖਰੀ ਗੱਲ ਹੈ? ਪਹਿਲਾਂ ਸਰਦ ਜੰਗ ਦੇ ਸਮੇਂ ਦੇ ਰੁਝਾਨ ਦੀ, ਖ਼ਾਸ ਕਰਕੇ ਸੋਵੀਅਤ ਬਲਾਕ ਦੀ ਗੱਲ ਕਰਦੇ ਹਾਂ। ਹੁਣ ਇਹ ਜਾਣਿਆ ਜਾਂਦਾ ਤੱਥ ਹੈ ਕਿ ਇਸ ਬਲਾਕ ਦੀ ਇਹ ਸਿਧਾਂਤਕ ਅਤੇ ਬੌਧਿਕ ਲੜਾਈ ਇਸ ਕਰਕੇ ਹਾਰ ਗਈ, ਕਿਉਂਕਿ ਵਾਰਸਾ ਗਠਜੋੜ ਆਪਣੀਆਂ ਫ਼ੌਜਾਂ ਦੇ ਭਾਰ ਅਤੇ ਫ਼ੌਜੀ ਸੋਚ ਕਾਰਨ ਹੀ ਢਹਿ-ਢੇਰੀ ਹੋ ਗਿਆ। ਉੱਘੇ ਇਤਿਹਾਸਕਾਰ ਈਆਲ ਫਰਗੂਸਨ ਨੇ ਇਸ ਸਬੰਧੀ ਤਰਕ ਪੇਸ਼ ਕਰਦਿਆਂ ਕਿਹਾ ਸੀ ਕਿ ਸਰਦ ਜੰਗ ਇਸ ਕਰਕੇ ਖ਼ਤਮ ਨਹੀਂ ਸੀ ਹੋਈ ਕਿ ਰੋਨਾਰਡ ਰੀਗਲ ਦੇ ਅਮਰੀਕਾ ਦੇ ਹੱਥ ਸੋਵੀਅਤ ਬਲਾਕ ਦੀ ਕੋਈ ਬਿਹਤਰ ਚੀਜ਼ ਆ ਗਈ ਸੀ, ਸਗੋਂ ਸੋਵੀਅਤ ਬਲਾਕ ਅਫ਼ਗਾਨਿਸਤਾਨ ਵਿਚ ਆਪਣੀ ਮਾਅਰਕੇਬਾਜ਼ੀ ਕਾਰਨ ਹੀ ਹਾਰ ਗਿਆ ਸੀ।
ਤੀਜਾ ਸਵਾਲ ਇਹ ਪੁੱਛਿਆ ਜਾ ਰਿਹਾ ਹੈ ਕਿ 60 ਸਾਲਾਂ ਬਾਅਦ ਜਦੋਂ ਕਿ ਦੁਨੀਆ ਵਿਚ ਬਹੁਤ ਕੁਝ ਬਦਲ ਗਿਆ ਹੈ ਪਰ ਸਾਡੇ ਦੁਸ਼ਮਣ ਅਤੇ ਸਾਡੀਆਂ ਦੁਸ਼ਮਣੀਆਂ ਵਿਚ ਕੋਈ ਤਬਦੀਲੀ ਨਹੀਂ ਹੋਈ ਅਤੇ ਇਨ੍ਹਾਂ ਚੁਣੌਤੀਆਂ ਪ੍ਰਤੀ ਸਾਡੇ ਪ੍ਰਤੀਕਰਮਾਂ ਵਿਚ ਵੀ ਕੋਈ ਬਹੁਤ ਜ਼ਿਆਦਾ ਫ਼ਰਕ ਨਹੀਂ ਪਿਆ। ਕੀ ਇਸ ਦਾ ਅਰਥ ਇਹ ਨਹੀਂ ਹੈ ਕਿ ਸਾਡੀ ਰਾਜਨੀਤਕ ਲੀਡਰਸ਼ਿਪ ਕੌਮੀ ਹਿਤਾਂ ਦੀ ਅਹਿਮ ਕਸਵੱਟੀ 'ਤੇ ਅਸਫਲ ਰਹੀ ਹੈ?
ਅਸੀਂ ਹਿਟਲਰ ਵੱਲੋਂ ਰੂਸ 'ਤੇ ਹਮਲਾ ਕਰਕੇ ਕੀਤੀ ਗਈ ਵੱਡੀ ਗ਼ਲਤੀ ਦੀ ਗੱਲ ਹੀ ਨਹੀਂ ਕਰ ਰਹੇ, ਆਧੁਨਿਕ ਇਤਿਹਾਸ ਵੀ ਸਾਨੂੰ ਇਹ ਦੱਸਦਾ ਹੈ ਕਿ ਕੋਈ ਵੀ ਦੇਸ਼ ਸਫਲਤਾ ਨਾਲ ਇਕੋ ਸਮੇਂ ਦੋ ਮੁਹਾਜ਼ਾਂ 'ਤੇ ਲੜਾਈ ਨਹੀਂ ਲੜ ਸਕਦਾ। ਇਸ ਲਈ ਸਾਡੀ ਕੂਨਟੀਤੀ ਦੀਆਂ ਤਿੰਨ ਤਰਜੀਹਾਂ ਹੋਣੀਆਂ ਚਾਹੀਦੀਆਂ ਹਨ। ਪਹਿਲੀ, ਕੌਮੀ ਹਿਤਾਂ ਨੂੰ ਅੱਗੇ ਵਧਾਉਂਦਿਆਂ ਟਕਰਾਓ ਤੋਂ ਗੁਰੇਜ਼ ਕਰਨਾ। ਆਪਣੀ ਫ਼ੌਜੀ ਸ਼ਕਤੀ ਵਰਤਣ ਤੋਂ ਬਿਨਾਂ ਹੀ ਇਸ ਦੇ ਪ੍ਰਭਾਵ ਦਾ ਲਾਭ ਲੈਂਦਿਆਂ ਲੋੜੀਂਦੇ ਨਿਸ਼ਾਨੇ ਹਾਸਲ ਕਰਨਾ। ਪਰ ਜੇਕਰ 1962, 1965 ਜਾਂ 1971 ਦੀ ਤਰ੍ਹਾਂ ਤੁਹਾਨੂੰ ਜੰਗ ਲੜਨੀ ਹੀ ਪੈਂਦੀ ਹੈ ਤਾਂ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਹੋਰ ਸਾਰੇ ਮੁਹਾਜ਼ਾਂ 'ਤੇ ਸ਼ਾਂਤੀ ਬਣੀ ਰਹੇ ਤਾਂ ਜੋ ਤੁਹਾਡੀ ਫ਼ੌਜ ਇਕੋ-ਇਕ ਮੁਹਾਜ਼ ਨਾਲ ਠੀਕ ਤਰ੍ਹਾਂ ਨਿਪਟ ਸਕੇ।
ਸਾਡੀ ਪਿਛਲੀ ਹਰ ਜੰਗ ਸਮੇਂ ਇਕ ਨਵਾਂ ਮੁਹਾਜ਼ ਖੋਲ੍ਹਣ ਦਾ ਡਰ ਹਮੇਸ਼ਾ ਬਣਿਆ ਰਿਹਾ ਸੀ। ਪਰ ਸਾਡੀਆਂ ਸਰਕਾਰਾਂ ਨੇ ਇਸ ਤੋਂ ਬਚਾਅ ਲਈ ਵੱਖ-ਵੱਖ ਢੰਗ-ਤਰੀਕੇ ਅਪਣਾਏ। ਜਦੋਂ 1962 ਵਿਚ ਭਾਰਤ ਲਈ ਪਹਿਲੀ ਵਾਰ ਦੋ ਅਤੇ ਇਕ ਅੱਧੇ ਮੁਹਾਜ਼ 'ਤੇ ਲੜਾਈ ਦੀ ਸੰਭਾਵਨਾ ਬਣੀ, ਨਹਿਰੂ ਨੇ ਅਮਰੀਕਾ ਅਤੇ ਬਰਤਾਨੀਆ ਤੱਕ ਪਹੁੰਚ ਕੀਤੀ, ਤਾਂ ਕਿ ਪਾਕਿਸਤਾਨ ਨੂੰ ਸ਼ਾਂਤ ਰੱਖਿਆ ਜਾ ਸਕੇ। ਇਸ ਦੀ ਕੀਮਤ ਵਜੋਂ ਭਾਰਤ ਨੂੰ ਕਸ਼ਮੀਰ ਸਬੰਧੀ ਪਾਕਿਸਤਾਨ ਨਾਲ ਗੰਭੀਰਤਾ (ਪਰ ਅਸਲ ਵਿਚ ਗੰਭੀਰਤਾ ਨਹੀਂ ਸੀ) ਨਾਲ ਗੱਲਬਾਤ ਸ਼ੁਰੂ ਕਰਨ ਦੀ ਮੰਗ ਮੰਨਣੀ ਪਈ ਸੀ (1962-63 ਵਿਚ 'ਤੀਜੀ ਧਿਰ' ਦੇ ਬਹੁਤ ਸਾਰੇ ਦਖ਼ਲ ਵਜੋਂ ਸਵਰਨ ਸਿੰਘ ਅਤੇ ਭੁੱਟੋ ਵਿਚਕਾਰ ਇਹ ਗੱਲਬਾਤ ਹੋਈ ਸੀ)।
ਇਸ ਸੰਦਰਭ ਵਿਚ ਥੋੜ੍ਹੀ ਜਿਹੀ ਹੋਰ ਜਾਣਕਾਰੀ ਵੀ ਇਥੇ ਦੇਣ ਦੀ ਲੋੜ ਹੈ। ਸੰਨ 1962 ਦੀ ਜੰਗ ਸਮੇਂ ਦੋ ਅਤੇ ਇਕ ਅੱਧੇ ਫਰੰਟ ਵਾਲੀ ਸਥਿਤੀ ਵਿਚ ਨਾਗਾਲੈਂਡ ਦਾ ਮੁਹਾਜ਼ ਵੀ ਸ਼ਾਮਿਲ ਸੀ। ਜਦੋਂ ਫ਼ੌਜ ਨੀਫਾ (ਅਰੁਣਾਚਲ ਪ੍ਰਦੇਸ਼) ਤੋਂ ਮੈਦਾਨਾਂ ਵੱਲ ਪਰਤ ਆਈ ਤਾਂ ਨਾਗਾਲੈਂਡ ਦੇ ਮੁਹਾਜ਼ ਨੂੰ ਆਰਜ਼ੀ ਤੌਰ 'ਤੇ ਛੱਡ ਦਿੱਤਾ ਗਿਆ ਅਤੇ ਇਸ ਤਰ੍ਹਾਂ ਦੂਜਾ ਮੁਹਾਜ਼ ਖੋਲ੍ਹਣ ਤੋਂ ਸਫਲਤਾ ਨਾਲ ਬਚਾਅ ਕੀਤਾ ਗਿਆ ਅਤੇ ਇਕ ਅੱਧਾ ਮੁਹਾਜ਼ ਖਾਲੀ ਛੱਡ ਦਿੱਤਾ ਗਿਆ ਤਾਂ ਜੋ ਵੱਡੇ ਖ਼ਤਰੇ ਵੱਲ ਧਿਆਨ ਕੇਂਦਰਿਤ ਕੀਤਾ ਜਾ ਸਕੇ।
ਸੰਨ 1965 ਵਿਚ ਸ਼ਾਸਤਰੀ ਦੀ ਸਰਕਾਰ ਵੀ ਇਸ ਗੱਲੋਂ ਸੁਚੇਤ ਸੀ ਕਿ ਪੂਰਬ ਵਿਚ ਪਾਕਿਸਤਾਨ ਨਾਲ ਦੂਜਾ ਮੁਹਾਜ਼ ਨਾ ਖੋਲ੍ਹਿਆ ਜਾਵੇ। ਭਾਵੇਂ ਕਿ ਪੂਰਬ ਵਿਚ ਦਾਅਪੇਚਕ ਤੌਰ 'ਤੇ ਭਾਰਤ ਦੀ ਸਥਿਤੀ ਮਜ਼ਬੂਤ ਸੀ ਅਤੇ ਪਾਕਿਸਤਾਨ ਨੂੰ ਪੂਰਬੀ ਪਾਕਿਸਤਾਨ ਦੂਰ ਹੋਣ ਕਰਕੇ ਭੂਗੋਲਿਕ ਸਮੱਸਿਆਵਾਂ ਦਾ ਵੀ ਸਾਹਮਣਾ ਸੀ। ਅਜਿਹਾ ਕਰਕੇ ਚੀਨ ਨੂੰ ਇਸ ਲੜਾਈ ਵਿਚ ਕੁੱਦਣ ਦਾ ਮੌਕਾ ਨਹੀਂ ਦਿੱਤਾ ਗਿਆ। ਜਦੋਂ 22 ਦਿਨਾਂ ਦੀ ਲੜਾਈ ਤੋਂ ਬਾਅਦ ਚੀਨ ਇਹ ਦੇਖਦਾ ਕਿ ਲੜਾਈ ਵਿਚ ਪਾਕਿਸਤਾਨ ਨੂੰ ਸਫਲਤਾ ਨਹੀਂ ਮਿਲ ਰਹੀ, ਉਦੋਂ ਤੱਕ ਗੋਲੀਬੰਦ ਸਵੀਕਾਰ ਕਰਨ ਦਾ ਸਮਾਂ ਆ ਗਿਆ ਸੀ। ਮੇਰੀ ਪੀੜ੍ਹੀ ਦੇ ਲੋਕਾਂ ਨੇ ਉਨ੍ਹਾਂ ਦਿਨਾਂ ਵਿਚ 'ਅਲਟੀਮੇਟਮ' ਸ਼ਬਦ ਪਹਿਲੀ ਵਾਰ ਸੁਣਿਆ ਸੀ, ਜਦੋਂ ਕਿ ਚੀਨ ਨੇ ਭਾਰਤੀ ਫ਼ੌਜ 'ਤੇ ਇਹ ਦੋਸ਼ ਲਾਇਆ ਸੀ ਕਿ ਉਸ ਨੇ ਤਿੱਬਤ ਦੇ ਚਾਰ ਚਰਵਾਹੇ ਅਗਵਾ ਕਰ ਲਏ ਹਨ ਅਤੇ ਉਨ੍ਹਾਂ ਦੇ 59 ਯਾਕ ਅਤੇ 800 ਭੇਡਾਂ ਵੀ ਚੁਰਾ ਲਈਆਂ ਹਨ। ਚੀਨ ਨੇ ਇਹ ਵੀ ਚਿਤਾਵਨੀ ਦਿੱਤੀ ਸੀ ਕਿ ਭਾਰਤ ਜੇਕਰ ਚਰਵਾਹੇ ਅਤੇ ਹੋਰ ਉਪਰੋਕਤ ਵਸਤਾਂ ਅਤੇ ਇਸ ਤੋਂ ਇਲਾਵਾ ਛੋਟਾ ਜਿਹਾ ਭੂਗੋਲਿਕ ਖੇਤਰ ਉਸ ਨੂੰ ਵਾਪਸ ਨਹੀਂ ਕਰਦਾ ਤਾਂ ਭਾਰਤ ਨੂੰ ਸਿੱਟਿਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਸਬੰਧੀ ਭਾਰਤ ਦਾ ਹੁੰਗਾਰਾ ਥੋੜ੍ਹਾ ਜਿਹਾ ਦਿਲਚਸਪ ਸੀ। ਉਨ੍ਹਾਂ ਦਿਨਾਂ ਵਿਚ ਕੁਝ ਨੌਜਵਾਨ ਕਾਂਗਰਸੀਆਂ ਨੇ ਨਵੀਂ ਦਿੱਲੀ ਵਿਚ ਚੀਨੀ ਸਫ਼ਾਰਤਖਾਨੇ ਦੇ ਸਾਹਮਣੇ ਸ਼ਾਂਤੀ ਲਈ ਜਲੂਸ ਕੱਢਿਆ ਅਤੇ ਉਨ੍ਹਾਂ ਨੇ ਇਸ ਜਲੂਸ ਵਿਚ 800 ਭੇਡਾਂ ਨੂੰ ਵੀ ਸ਼ਾਮਿਲ ਕੀਤਾ ਸੀ ਅਤੇ ਇਨ੍ਹਾਂ ਭੇਡਾਂ 'ਤੇ ਇਸ ਤਰ੍ਹਾਂ ਦੀਆਂ ਤਖ਼ਤੀਆਂ ਲਾਈਆਂ ਹੋਈਆਂ ਸਨ, ਜਿਨ੍ਹਾਂ 'ਤੇ ਲਿਖਿਆ ਹੋਇਆ ਸੀ, 'ਮੈਨੂੰ ਖਾ ਲਓ, ਪਰ ਵਿਸ਼ਵ ਨੂੰ ਤਬਾਹ ਨਾ ਕਰੋ'। ਵਧੇਰੇ ਗੰਭੀਰ ਗੱਲ ਇਹ ਹੈ ਕਿ ਉਸ ਸਮੇਂ ਚੀਨ ਜਿਸ ਇਲਾਕੇ ਦੀ ਵਾਪਸੀ ਦੀ ਮੰਗ ਕਰ ਰਿਹਾ ਸੀ, ਉਸ ਵਿਚੋਂ ਭਾਰਤ ਨੇ ਜੀਲਿਪ-ਲਾ ਦਾ ਇਲਾਕਾ ਭੇਦ ਭਰੇ ਢੰਗ ਨਾਲ ਛੱਡ ਦਿੱਤਾ ਸੀ। ਇਸ ਸਬੰਧੀ ਜਨਰਲ ਸ਼ੇਰੂ ਤਪਾਲੀਆ, ਜਿਨ੍ਹਾਂ ਨੇ ਉਥੇ ਸੇਵਾਵਾਂ ਦਿੱਤੀਆਂ ਸਨ, ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਕੋਈ ਵੀ ਇਹ ਨਹੀਂ ਜਾਣਦਾ ਕਿ ਇਹ ਇਲਾਕਾ ਛੱਡਣ ਦਾ ਫ਼ੈਸਲਾ ਕਿਸ ਨੇ ਕੀਤਾ ਸੀ? ਪਰ ਕਿਉਂਕਿ ਇਹ ਇਲਾਕਾ ਛੱਡ ਦਿੱਤਾ ਗਿਆ ਸੀ, ਉਸ ਤੋਂ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਸ਼ਾਸਤਰੀ ਸਰਕਾਰ ਨੇ ਇਹ ਸਖ਼ਤ ਫ਼ੈਸਲਾ ਦੂਜਾ ਮੁਹਾਜ਼ ਖੋਲ੍ਹਣ ਦੀ ਕੀਮਤ ਅਤੇ ਸੰਭਾਵਨਾ ਸਬੰਧੀ ਗਿਣਤੀ-ਮਿਣਤੀ ਕਰਕੇ ਹੀ ਲਿਆ ਸੀ। ਹੁਣ ਸਿੱਕਮ ਵਿਚ ਹੀ ਲਗਪਗ ਇਸੇ ਤਰ੍ਹਾਂ ਦੀ ਹੀ ਸਥਿਤੀ ਹੈ। (ਬਾਕੀ ਕੱਲ੍ਹ)


ਖ਼ਬਰ ਸ਼ੇਅਰ ਕਰੋ

ਪਾਣੀ ਨੂੰ ਸੰਭਾਲਣ ਦੀ ਵਧਦੀ ਲੋੜ

ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਬਿਨਾਂ ਸ਼ੱਕ ਵਿਸ਼ੇਸ਼ ੳੁੱਦਮ ਕੀਤੇ ਜਾਣ ਦੀ ਲੋੜ ਹੈ। ਸਥਿਤੀ ਇਹ ਹੈ ਕਿ ਸੂਬੇ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਜਿੰਨੀ ਮਾਤਰਾ ਵਿਚ ਪਾਣੀ ਹਰ ਰੋਜ਼ ਵਰਤਿਆ ਜਾਂਦਾ ਹੈ ਉਸ ਦੇ ਮੁਕਾਬਲੇ ਧਰਤੀ ਦੇ ਹੇਠਲੇ ਪਾਣੀ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX