ਤਾਜਾ ਖ਼ਬਰਾਂ


ਸੜਕ ਹਾਦਸੇ 'ਚ 5 ਦੀ ਮੌਤ, 4 ਜ਼ਖ਼ਮੀ
. . .  4 minutes ago
ਉੜੀਸਾ, 22 ਜਨਵਰੀ- ਉੜੀਸਾ 'ਚ ਹੋਏ ਇੱਕ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਜਦਕਿ 4 ਹੋਰ ਜ਼ਖ਼ਮੀ...
ਵਿਸ਼ਵ ਆਰਥਿਕ ਫੋਰਮ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਦਾਵੋਸ ਰਵਾਨਾ
. . .  9 minutes ago
ਨਵੀਂ ਦਿੱਲੀ, 22 ਜਨਵਰੀ- ਵਿਸ਼ਵ ਆਰਥਿਕ ਫੋਰਮ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵਿਟਜ਼ਰਲੈਂਡ ਦੇ ਦਾਵੋਸ ਲਈ...
ਥਾਈਲੈਂਡ ਵਿਖੇ ਬੰਬ ਧਮਾਕਾ, 3 ਦੀ ਮੌਤ
. . .  about 1 hour ago
ਬੈਂਕਾਕ, 22 ਜਨਵਰੀ- ਦੱਖਣੀ ਥਾਈਲੈਂਡ ਦੀ ਮਾਰਕੀਟ 'ਚ ਹੋਏ ਬੰਬ ਧਮਾਕੇ 'ਚ 3 ਲੋਕਾਂ ਦੀ ਮੌਤ ਹੋ ਗਈ ਜਦਕਿ 19 ਹੋਰ ਲੋਕ...
ਪਾਕਿ ਵੱਲੋਂ ਵੱਖ-ਵੱਖ ਥਾਵਾਂ 'ਤੇ ਗੋਲੀਬਾਰੀ
. . .  about 1 hour ago
ਸ੍ਰੀਨਗਰ, 22 ਜਨਵਰੀ- ਪਾਕਿਸਤਾਨ ਵੱਲੋਂ ਅੱਜ ਵੀ ਜੰਮੂ-ਕਸ਼ਮੀਰ 'ਚ ਐਲ.ਓ.ਸੀ. ਨੇੜੇ ਕਈ ਥਾਵਾਂ 'ਤੇ ਗੋਲੀਬਾਰੀ ਕੀਤੀ ਗਈ ਹੈ। ਪਾਕਿਸਤਾਨ ਵੱਲੋਂ ਆਰ.ਐੱਸ.ਪੁਰਾ., ਅਰਨੀਆ,ਪਰਗਵਾਲ ਤੇ ਰਾਮਗੜ੍ਹ ਇਲਾਕੇ 'ਚ ਗੋਲੀਬਾਰੀ ਕੀਤੀ ਗਈ...
ਅੱਜ ਸੁਪਰੀਮ ਕੋਰਟ 'ਚ ਹੋਵੇਗੀ ਜਸਟਿਸ ਲੋਯਾਂ ਦੀ ਮੌਤ ਸੰਬੰਧੀ ਪਟੀਸ਼ਨ 'ਤੇ ਸੁਣਵਾਈ
. . .  about 1 hour ago
ਨਵੀਂ ਦਿੱਲੀ, 22 ਜਨਵਰੀ- ਜਸਟਿਸ ਬੀ. ਐੱਚ. ਲੋਯਾਂ ਦੀ ਭੇਦਭਰੀ ਹੋਈ ਮੌਤ ਦੀ ਜਾਂਚ ਲਈ ਸਿਟ ਦੀ ਮੰਗ ਕਰਨ ਵਾਲੀਆਂ ਤਿੰਨ ਪਟੀਸ਼ਨਾਂ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਕੀਤੀ ਜਾਵੇਗੀ। ਇਨ੍ਹਾਂ ਪਟੀਸ਼ਨਾਂ ਦੀ ਸੁਣਵਾਈ ਚੀਫ਼ ਜਸਟਿਸ...
ਘੱਟ ਦ੍ਰਿਸ਼ਟੀ ਕਾਰਨ 22 ਟਰੇਨਾਂ ਲੇਟ, 10 ਰੱਦ
. . .  about 2 hours ago
ਨਵੀਂ ਦਿੱਲੀ, 22 ਜਨਵਰੀ-ਘੱਟ ਦ੍ਰਿਸ਼ਟੀ ਕਾਰਨ ਇੱਥੇ ਆਉਣ ਤੇ ਜਾਣ ਵਾਲੀਆਂ 22 ਟਰੇਨਾਂ ਲੇਟ ਹਨ ਜਦਕਿ 10 ਨੂੰ ਰੱਦ ਕਰਨਾ ਪਿਆ ਹੈ ਤੇ 3 ਦੇ ਸਮੇਂ 'ਚ ਤਬਦੀਲੀ ਕੀਤੀ...
ਵਿਦੇਸ਼ ਮੰਤਰਾਲੇ ਵੱਲੋਂ ਕਾਬੁਲ ਹਮਲੇ ਦੀ ਨਿੰਦਾ
. . .  1 day ago
ਨਵੀਂ ਦਿੱਲੀ, 21 ਜਨਵਰੀ- ਵਿਦੇਸ਼ ਮੰਤਰਾਲੇ ਨੇ ਕਾਬੁਲ ਵਿਖੇ ਹੋਟਲ 'ਚ ਹੋਏ ਹਮਲੇ ਦੀ ਨਿੰਦਾ...
ਪਾਕਿ ਗੋਲੀਬਾਰੀ 'ਚ ਇੱਕ ਨਾਗਰਿਕ ਦੀ ਮੌਤ
. . .  1 day ago
ਸ੍ਰੀਨਗਰ, 21 ਜਨਵਰੀ- ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ 'ਚ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ 'ਚ ਇੱਕ ਨਾਗਰਿਕ ਦੀ ਮੌਤ ਹੋ ਗਈ ਜਦਕਿ ਇੱਕ ਹੋਰ...
ਆਸ਼ੀਆਨ ਦੇ ਜਨਰਲ ਸਕੱਤਰ ਭਾਰਤ ਪਹੁੰਚੇ
. . .  1 day ago
ਪਾਕਿ ਤੇ ਅਫ਼ਗ਼ਾਨ ਤੋਂ ਆਈਆਂ ਘੱਟ ਗਿਣਤੀਆਂ ਨੂੰ ਮਿਲੇਗੀ ਭਾਰਤੀ ਨਾਗਰਿਕਤਾ-ਗ੍ਰਹਿ ਮੰਤਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਸੰਪਾਦਕੀ

ਖੇਤੀਬਾੜੀ ਯੂਨੀਵਰਸਿਟੀ ਨੂੰ ਹੋਰ ਸਮਰੱਥ ਬਣਾਉਣ ਦੀ ਲੋੜ

ਖੇਤੀਬਾੜੀ ਯੂਨੀਵਰਸਿਟੀਆਂ ਦਾ ਸੰਕਲਪ ਸਮੁੱਚੀਆਂ ਫ਼ਸਲਾਂ, ਬਾਗਬਾਨੀ ਅਤੇ ਪਸ਼ੂ ਪਾਲਣ ਵਿਚ ਸਭ ਪੱਖੋਂ ਉਤਪਾਦਨ ਸੁਧਾਰ ਲਈ ਵਿਗਿਆਨ ਦੇ ਪੂਰਨ ਗਿਆਨ, ਸਮਝ ਅਤੇ ਅਮਲ ਨੂੰ ਬਿਹਤਰ ਬਣਾਉਣ ਦਾ ਸੀ। ਪੰਜਾਬ ਵਿਚ ਖੇਤੀ ਬਹੁਭਿੰਨੀ ਹੈ, ਜਿਸ ਵਿਚ ਅਨਾਜ, ਦਾਲਾਂ, ਤੇਲ ਬੀਜ, ...

ਪੂਰੀ ਖ਼ਬਰ »

ਕੀ ਜੀ. ਐਸ. ਟੀ. ਨਾਲ ਮਹਿੰਗਾਈ ਵਧੇਗੀ?

ਕੇਂਦਰ ਸਰਕਾਰ ਵੱਲੋਂ ਪਹਿਲੀ ਜੁਲਾਈ ਤੋਂ ਸਾਰੇ ਦੇਸ਼ ਵਿਚ ਲਾਗੂ ਕੀਤੀ ਗਈ ਟੈਕਸ ਪ੍ਰਣਾਲੀ ਵਸਤੂ ਸੇਵਾ ਕਰ (ਜੀ.ਐਸ.ਟੀ.) ਪ੍ਰਤੀ ਆਮ ਲੋਕਾਂ ਅਤੇ ਕਾਰੋਬਾਰੀਆਂ ਵੱਲੋਂ ਕਈ ਤਰ੍ਹਾਂ ਦੇ ਭੁਲੇਖੇ ਪਾਏ ਜਾ ਰਹੇ ਹਨ। ਭਾਵੇਂ ਇਸ ਬਾਰੇ ਸਾਰੀ ਜਾਣਕਾਰੀ ਤਾਂ ਕੁਝ ਸਮੇਂ ਬਾਅਦ ਮਿਲ ਸਕੇਗੀ। ਪਰ ਜਿੰਨੀ ਕੁ ਜਾਣਕਾਰੀ ਉਪਲੱਬਧ ਹੈ ਉਸ ਅਨੁਸਾਰ ਤਾਂ ਹਾਲੇ ਭੰਬਲਭੂਸੇ ਵਾਲੀ ਸਥਿਤੀ ਹੀ ਬਣੀ ਹੋਈ ਹੈ। ਇਸ ਸਬੰਧੀ ਸਰਕਾਰ ਨੂੰ ਵਧੇਰੇ ਜਾਣਕਾਰੀ ਦੇਣ ਦੀ ਲੋੜ ਹੈ। ਅਸਲ ਵਿਚ ਇਹ ਕਰ ਪ੍ਰਣਾਲੀ ਪਹਿਲਾਂ ਕੈਨੇਡਾ ਵਿਚ ਲਾਗੂ ਹੋਈ ਸੀ ਅਤੇ ਇਸ ਦਾ ਅੰਤਰਰਾਸ਼ਟਰੀ ਵੱਡੇ ਕਾਰੋਬਾਰੀ ਅਦਾਰਿਆਂ ਨੂੰ ਵੱਡਾ ਲਾਭ ਹੋਣ ਕਰਕੇ ਹੁਣ ਸਾਰੇੇ ਸੰਸਾਰ ਵਿਚ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਸ ਪ੍ਰਣਾਲੀ ਤਹਿਤ ਘਰੇਲੂ ਵਰਤੋਂ ਦੀਆਂ ਚੀਜ਼ਾਂ 'ਤੇ ਕੇਂਦਰ ਸਰਕਾਰ ਵੱਲੋਂ ਬਹੁਤ ਸਾਰੇ ਟੈਕਸਾਂ ਦੀ ਥਾਂ ਹਰ ਚੀਜ਼ 'ਤੇ ਮੁਢਲੇ ਪੱਧਰ 'ਤੇ ਇਕ ਹੀ ਟੈਕਸ ਲਗਾਇਆ ਜਾਂਦਾ ਹੈ, ਜੋ ਕਿ ਫੈਡਰਲ ਸਰਕਾਰ ਦੀ ਆਮਦਨ ਦਾ ਮੁੱਖ ਸਰੋਤ ਹੈ। ਅਸਲ ਵਿਚ ਇਹ ਵੀ ਕੋਈ ਇਕ ਹੀ ਟੈਕਸ ਪ੍ਰਣਾਲੀ ਨਹੀਂ ਹੈ। ਇਸ ਵਿਚ ਵੀ ਸੂਬਾ ਪੱਧਰੀ, ਦੇਸ਼ ਪੱਧਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਲੱਗਣ ਵਾਲੇ ਤਿੰਨ ਕਿਸਮ ਦੇ ਟੈਕਸ ਹਨ। ਇਸ ਲਈ ਜਿੰਨੀ ਇਸ ਨੂੰ ਸਰਲ ਕਿਹਾ ਜਾ ਰਿਹਾ ਹੈ ਕਾਰੋਬਾਰੀਆਂ ਲਈ ਇਹ ਓਨੀ ਸਰਲ ਨਹੀਂ ਦਿਸਦੀ। ਇਸੇ ਲਈ ਹੀ ਦੇਸ਼ ਵਿਚ ਕਾਰੋਬਾਰੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਨਵੀਂ ਕਰ ਪ੍ਰਣਾਲੀ 'ਤੇ ਮਾਹਿਰਾਂ ਦੀ ਰਾਇ ਵੀ ਵੰਡੀ ਹੋਈ ਹੈ। ਕੁਝ ਤਾਂ ਇਸ ਨੂੰ ਲਾਭਕਾਰੀ ਸਿੱਧ ਕਰਨ ਦਾ ਯਤਨ ਕਰ ਰਹੇ ਹਨ ਅਤੇ ਕੁਝ ਇਸ ਨੂੰ ਭਾਰਤ ਦੀ ਅਰਥ-ਵਿਵਸਥਾ ਲਈ ਹਾਨੀਕਾਰਕ ਦੱਸ ਰਹੇ ਹਨ। ਇਸ ਕਰ ਪ੍ਰਣਾਲੀ ਦੇ ਫ਼ਾਇਦੇ ਇਸ ਪ੍ਰਕਾਰ ਗਿਣਦੇ ਹਨ:
1. ਖਪਤਕਾਰ ਦੂਹਰੇ ਤੀਹਰੇ ਟੈਕਸਾਂ ਤੋਂ ਬਚ ਜਾਵੇਗਾ ਅਤੇ ਟੈਕਸ ਵੀ ਇਕਸਾਰ ਹੀ ਲੱਗੇਗਾ ਜਿਸ ਨਾਲ ਕੀਮਤਾਂ ਵਿਚ ਕਮੀ ਆਏਗੀ।
2. ਇਸ ਨਾਲ ਟੈਕਸ ਉਗਰਾਹੁਣਾ ਸੌਖਾ ਹੋ ਜਾਵੇਗਾ ਅਤੇ ਟੈਕਸ ਚੋਰੀ ਵੀ ਰੁਕ ਜਾਵੇਗੀ।
3. ਸਰਕਾਰ ਨੂੰ ਟੈਕਸਾਂ ਤੋਂ ਹੋ ਰਹੀ ਕਮਾਈ ਵਿਚ ਵੀ ਪਾਰਦਰਸ਼ਤਾ ਆਏਗੀ।
4. ਵਪਾਰੀਆਂ ਨੂੰ ਕੇਂਦਰ, ਰਾਜ ਅਤੇ ਅੰਤਰਰਾਸ਼ਟਰੀ ਕੇਵਲ ਤਿੰਨ ਪ੍ਰਕਾਰ ਦੇ ਹੀ ਟੈਕਸਾਂ ਦਾ ਹਿਸਾਬ ਰੱਖਣ ਵਿਚ ਸੌਖ ਰਹੇਗੀ।
5. ਭਾਰਤ ਦੀਆਂ ਨਿਰਮਾਤਾ ਕੰਪਨੀਆਂ ਅੰਤਰਰਾਸ਼ਟਰੀ ਵਪਾਰ ਵਿਚ ਟੈਕਸ ਘਟਣ ਨਾਲ ਮੁਕਾਬਲੇ ਵਿਚ ਆ ਜਾਣਗੀਆਂ।
ਨੁਕਸਾਨ ਦੱਸਣ ਵਾਲੇ ਵੀ ਇਹ ਰਾਇ ਰੱਖਦੇ ਹਨ
1. ਭਾਵੇਂ ਇਸ ਨੂੰ ਯਕਮੁਸ਼ਤ ਟੈਕਸ ਦੱਸਿਆ ਜਾ ਰਿਹਾ ਹੈ। ਪਰ ਫਿਰ ਵੀ ਇਕੋ ਚੀਜ਼ 'ਤੇ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਵੱਖਰਾ-ਵੱਖਰਾ ਟੈਕਸ ਲਗਾਉਣ ਨਾਲ ਕੀਮਤਾਂ ਵਧਣਗੀਆਂ।
2. ਮੌਜੂਦਾ ਸਮੇਂ ਵਿਚ ਕੇਂਦਰ ਸਰਕਾਰ ਵੱਲੋਂ ਕੇਵਲ ਇਕੋ ਟੈਕਸ ਐਕਸਾਈਜ਼ ਡਿਊਟੀ ਹੈ, ਜੋ ਕਿ ਸਾਰੀਆਂ ਵਸਤੂਆਂ 'ਤੇ ਨਹੀਂ ਲਗਦੀ। ਇਹ ਕੇਵਲ ਨਿਰਮਾਣ 'ਤੇ ਹੀ ਟੈਕਸ ਹੈ। ਜਦ ਕਿ ਜੀ.ਐਸ.ਟੀ. ਨਿਰਮਾਣ ਤੋਂ ਵਿਕਰੀ ਤੱਕ ਦਾ ਟੈਕਸ ਕੇਵਲ ਨਿਰਮਾਣ ਵੇਲੇ ਹੀ ਲੱਗਣ ਨਾਲ ਚੀਜ਼ਾਂ ਦੇ ਰੇਟ ਵਧ ਜਾਣਗੇ।
3. ਮੀਡੀਆ ਰਿਪੋਰਟਾਂ ਅਨੁਸਾਰ ਕਈ ਆਈਟਮਾਂ 'ਤੇ ਸੂਬਾਈ ਟੈਕਸ (S7S") 12 ਫ਼ੀਸਦੀ ਹੈ ਅਤੇ ਕੇਂਦਰੀ ਟੈਕਸ (37S") 14 ਤੋਂ 18 ਫ਼ੀਸਦੀ ਹੈ। ਇਸ ਲਈ ਕੁੱਲ ਮਿਲਾ ਕੇ ਘੱਟੋ ਘੱਟ 26 ਫ਼ੀਸਦੀ ਤਾਂ ਟੈਕਸ ਮੁਢਲੇ ਪੱਧਰ 'ਤੇ ਹੀ ਲੱਗੇਗਾ ਜੋ ਕਿ ਬਹੁਤ ਜ਼ਿਆਦਾ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਇਕ ਫ਼ੀਸਦੀ ਅੰਤਰਰਾਜੀ ਵਪਾਰ ਟੈਕਸ ਵੀ ਮੁਢਲੇ ਪੱਧਰ 'ਤੇ ਹੀ ਲਗਾਉਣਾ ਚਾਹੁੰਦੀ ਹੈ। ਕਿਉਕਿ ਪਹਿਲਾਂ ਖੇਤੀਬਾੜੀ ਦੇ ਕੰਮ ਆਉਣ ਵਾਲੇ ਸੰਦ ਅਤੇ ਛੋਟੇ ਉਦਯੋਗ ਕੇਂਦਰੀ ਐਕਸਾਈਜ਼ ਡਿਊਟੀ ਤੋਂ ਮੁਕਤ ਸਨ। ਪਰ ਹੁਣ ਉਨ੍ਹਾਂ 'ਤੇ ਵੀ ਮੁਢਲੇ ਪੱਧਰ 'ਤੇ ਟੈਕਸ ਲੱਗਣ ਨਾਲ ਕੀਮਤਾਂ ਵਿਚ ਵਾਧਾ ਹੋਵੇਗਾ।
ਇਨ੍ਹਾਂ ਫਾਇਦੇ ਅਤੇ ਨੁਕਸਾਨਾਂ ਨੂੰ ਪਰ੍ਹੇ ਰੱਖ ਕੇ ਵੀ ਜੇ ਵੇਖਿਆ ਜਾਵੇ ਤਾਂ ਜੇ ਨਿੱਤ ਵਰਤੋਂ ਦੀਆਂ ਵਸਤਾਂ 'ਤੇ ਵੱਧ ਟੈਕਸ ਲੱਗੇਗਾ ਤਾਂ ਕੀਮਤਾਂ ਵਧਣਗੀਆਂ ਪਰ ਘੱਟ ਟੈਕਸ ਨਾਲ ਇਹ ਸਸਤੀਆਂ ਵੀ ਹੋ ਸਕਦੀਆਂ ਹਨ। ਜਾਣਗੀਆਂ। ਹੁਣ ਖੰਡ, ਚਾਹ ਪੱਤੀ, ਬੱਚਿਆਂ ਲਈ ਦੁੱਧ ਤੋਂ ਬਣੇ ਆਹਾਰ, ਸਰਕਾਰੀ ਡੀਪੂਆਂ 'ਤੇ ਅੱਤ ਗ਼ਰੀਬ ਲੋਕਾਂ ਵੱਲੋਂ ਵਰਤਿਆ ਜਾਣ ਵਾਲਾ ਮਿੱਟੀ ਦਾ ਤੇਲ, ਕੱਪੜੇ, ਅਗਰਬੱਤੀਆਂ ਅਤੇ ਕੋਇਲਾ ਆਦਿ 'ਤੇ ਪੰਜ ਫ਼ੀਸਦੀ, ਮੱਖਣ, ਘਿਓ, ਸਬਜ਼ੀਆਂ, ਫਲ, ਅਚਾਰ, ਮੁੱਰਬੇ, ਚਟਣੀਆਂ ਆਦਿ ਤੇ 12 ਫ਼ੀਸਦੀ ਅਤੇ ਕੇਸ਼ ਤੇਲ, ਟੁਥ ਪੇਸਟ ਨਿੱਤ ਦੀ ਵਰਤੋਂ ਵਿਚ ਆਉਣ ਵਾਲੇ ਸਾਰੇ ਸਾਬਣਾਂ 'ਤੇ 18 ਫ਼ੀਸਦੀ ਵਸਤੂ ਸੇਵਾ ਕਰ ਲੱਗੇਗਾ। ਪਹਿਲੀ ਨਜ਼ਰੇ ਵੇਖਿਆ ਜਾਵੇ ਤਾਂ ਬੱਚਿਆਂ ਲਈ ਦੁੱਧ ਦੇ ਆਹਾਰ 'ਤੇ ਟੈਕਸ ਲਗਦਾ ਹੈ ਤਾਂ ਦੇਸ਼ ਵਿਚ ਪਹਿਲਾਂ ਹੀ 5 ਸਾਲ ਦੀ ਉਮਰ ਦੇ 44 ਫ਼ੀਸਦੀ ਬੱਚਿਆਂ ਦਾ ਭਾਰ ਆਮ ਨਾਲੋਂ ਘੱਟ ਹੈ ਅਤੇ 72 ਫ਼ੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਇਨ੍ਹਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਹੋਰ ਵਾਧਾ ਹੋਵੇਗਾ। ਕੱਪੜੇ 'ਤੇ ਟੈਕਸ ਲੱਗਣ ਨਾਲ ਵੀ ਗ਼ਰੀਬ 'ਤੇ ਬੋਝ ਵਧ ਜਾਵੇਗਾ। ਇਸ ਤੋਂ ਇਲਾਵਾ ਸਾਬਣ, ਸਬਜ਼ੀਆਂ, ਫਲ, ਅਚਾਰ ਅਤੇ ਚਟਣੀ ਆਦਿ 'ਤੇ ਟੈਕਸ ਲੱਗਣ ਨਾਲ ਮਹਿੰਗਾਈ ਵਧਣ ਦਾ ਗ਼ਰੀਬ 'ਤੇ ਹੋਰ ਬੋਝ ਪੈਣਾ ਸੁਭਾਵਿਕ ਜਿਹਾ ਲਗਦਾ ਹੈ।
ਪੰਜਾਬ ਦੇ ਵਿੱਤ ਮੰਤਰੀ ਨੇ ਜਿਵੇਂ ਨਵੇਂ ਟੈਕਸ ਤੋਂ 30 ਫ਼ੀਸਦੀ ਸਰਕਾਰ ਦੀ ਆਮਦਨ ਵਧਣ ਦੀ ਆਸ ਪ੍ਰਗਟ ਕੀਤੀ ਹੈ। ਇਸ ਨਾਲ ਸਰਕਾਰ ਦੀ ਆਮਦਨ ਤਾਂ ਭਾਵੇਂ ਵਧ ਜਾਵੇ। ਪਰ ਗ਼ਰੀਬ ਨੂੰ ਜੀ.ਐਸ.ਟੀ. ਤੋਂ ਕੋਈ ਜ਼ਿਆਦਾ ਲਾਭ ਨਜ਼ਰ ਨਹੀਂ ਆਉਂਦਾ। ਫਿਰ ਵੀ ਅਸਲ ਸਥਿਤੀ ਇਸ ਟੈਕਸ 'ਤੇ ਅਮਲ ਹੋਣ ਤੋਂ ਕੁਝ ਮਹੀਨੇ ਬਾਅਦ ਹੀ ਪਤਾ ਲੱਗ ਸਕੇਗੀ।


-691/9 ਰਣਜੀਤ ਐਵੇਨਿਊ, ਹਰਦੋਛੰਨੀ ਰੋਡ ਗੁਰਦਾਸਪੁਰ।
ਮੋਬਾਈਲ : 97797-55551.


ਖ਼ਬਰ ਸ਼ੇਅਰ ਕਰੋ

ਕੀ ਭਾਰਤੀ ਫ਼ੌਜ ਇਕ ਤੋਂ ਵੱਧ ਮੁਹਾਜ਼ਾਂ 'ਤੇ ਲੜ ਸਕਦੀ ਹੈ?

ਜੇਕਰ ਰਣਨੀਤਕਾਂ ਅਤੇ ਸਿਆਸਤਦਾਨਾਂ ਨੂੰ ਇਹ ਸਵਾਲ ਪੁੱਛਿਆ ਜਾਏ ਕਿ, ਕੀ ਇਕ ਸ਼ਕਤੀਸ਼ਾਲੀ ਦੇਸ਼ ਦੀ ਫ਼ੌਜ ਇਕ ਤੋਂ ਜ਼ਿਆਦਾ ਮੁਹਾਜ਼ਾਂ 'ਤੇ ਲੜਨ ਦੇ ਸਮਰੱਥ ਹੋਣੀ ਚਾਹੀਦੀ ਹੈ? ਤਾਂ ਸੁਭਾਵਿਕ ਰੂਪ ਵਿਚ ਉਨ੍ਹਾਂ ਦਾ ਇਹੀ ਜਵਾਬ ਹੋਵੇਗਾ ਕਿ ਅਜਿਹਾ ਹੋਣਾ ਚਾਹੀਦਾ ਹੈ। ਇਸੇ ...

ਪੂਰੀ ਖ਼ਬਰ »

ਪਾਣੀ ਨੂੰ ਸੰਭਾਲਣ ਦੀ ਵਧਦੀ ਲੋੜ

ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਬਿਨਾਂ ਸ਼ੱਕ ਵਿਸ਼ੇਸ਼ ੳੁੱਦਮ ਕੀਤੇ ਜਾਣ ਦੀ ਲੋੜ ਹੈ। ਸਥਿਤੀ ਇਹ ਹੈ ਕਿ ਸੂਬੇ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਜਿੰਨੀ ਮਾਤਰਾ ਵਿਚ ਪਾਣੀ ਹਰ ਰੋਜ਼ ਵਰਤਿਆ ਜਾਂਦਾ ਹੈ ਉਸ ਦੇ ਮੁਕਾਬਲੇ ਧਰਤੀ ਦੇ ਹੇਠਲੇ ਪਾਣੀ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX