ਤਾਜਾ ਖ਼ਬਰਾਂ


ਐਨ.ਜੀ.ਟੀ ਵੱਲੋਂ ਦਿੱਲੀ ਸਰਕਾਰ ਤੇ ਦਿੱਲੀ ਜਲ ਬੋਰਡ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  12 minutes ago
ਨਵੀਂ ਦਿੱਲੀ, 23 ਅਕਤੂਬਰ - ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਯਮੁਨਾ ਨਦੀ ਮਾਮਲੇ ਨੂੰ ਲੈ ਕੇ ਦਿੱਲੀ ਸਰਕਾਰ ਤੇ ਦਿੱਲੀ ਜਲ ਬੋਰਡ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ...
ਕਾਂਗਰਸੀ ਆਗੂ ਵਿੱਦਿਆ ਸਟੋਕਸ ਵੱਲੋਂ ਨਾਮਜ਼ਦਗੀ ਪੇਪਰ ਦਾਖਲ
. . .  18 minutes ago
ਸ਼ਿਮਲਾ, 23 ਅਕਤੂਬਰ - ਸੀਨੀਅਰ ਕਾਂਗਰਸੀ ਆਗੂ ਵਿੱਦਿਆ ਸਟੋਕਸ ਨੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਥਿਓਗ ਤੋਂ ਆਪਣੇ ਨਾਮਜ਼ਦਗੀ ਪੇਪਰ ਦਾਖਲ...
ਸਰਕਾਰ ਜੰਮੂ-ਕਸ਼ਮੀਰ 'ਚ ਗੱਲਬਾਤ ਸ਼ੁਰੂ ਕਰੇਗੀ - ਰਾਜਨਾਥ
. . .  36 minutes ago
ਨਵੀਂ ਦਿੱਲੀ, 23 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਜੰਮੂ-ਕਸ਼ਮੀਰ 'ਚ ਸਾਰੀਆਂ ਧਿਰਾਂ ਨਾਲ ਗੱਲਬਾਤ ਸ਼ੁਰੂ ਕਰੇਗੀ...
ਜਾਮਾ ਮਸਜਿਦ ਕਾਰ ਧਮਾਕਾ ਮਾਮਲੇ ਦੀ ਸੁਣਵਾਈ 29 ਨਵੰਬਰ ਤੱਕ ਮੁਲਤਵੀ
. . .  39 minutes ago
ਨਵੀਂ ਦਿੱਲੀ, 23 ਅਕਤੂਬਰ - ਪਟਿਆਲਾ ਹਾਊਸ ਕੋਰਟ ਨੇ ਸਰਕਾਰੀ ਵਕੀਲ ਦੀ ਅਣਉਪਲਬਧਤਾ ਦੇ ਚੱਲਦਿਆਂ 2010 ਜਾਮਾ ਮਸਜਿਦ ਕਾਰ ਧਮਾਕਾ ਮਾਮਲੇ ਦੀ ਸੁਣਵਾਈ...
ਵਿਕਾਸ ਬਰਾਲਾ ਦੀ ਜ਼ਮਾਨਤ ਅਰਜ਼ੀ ਮੁੜ ਤੋਂ ਖ਼ਾਰਜ
. . .  about 1 hour ago
ਚੰਡੀਗੜ੍ਹ, 23 ਅਕਤੂਬਰ (ਰਣਜੀਤ) - ਵਰਣਿਕਾ ਕੁੰਡੂ ਛੇੜਛਾੜ ਮਾਮਲੇ 'ਚ ਵਿਕਾਸ ਬਰਾਲਾ ਤੇ ਉਸ ਦੇ ਦੋਸਤ ਦੀ ਜ਼ਮਾਨਤ ਅਰਜ਼ੀ ਅਦਾਲਤ ਨੇ ਤੀਸਰੀ ਵਾਰ ਮੁੜ...
ਗੁਜਰਾਤ 'ਚ ਸਿਰਫ਼ 5-6 ਉਦਯੋਗਪਤੀਆਂ ਦੀ ਸਰਕਾਰ - ਰਾਹੁਲ
. . .  about 1 hour ago
ਅਹਿਮਦਾਬਾਦ, 23 ਅਕਤੂਬਰ - ਗੁਜਰਾਤ ਦੇ ਗਾਂਧੀਨਗਰ 'ਚ ਓ.ਬੀ.ਸੀ ਆਗੂ ਅਲਪੇਸ਼ ਠਾਕੁਰ ਵੱਲੋਂ ਆਯੋਜਿਤ 'ਨਵਸਰਜਨ ਗੁਜਰਾਤ ਜਨਸੰਦੇਸ਼' ਰੈਲੀ ਨੂੰ ਸੰਬੋਧਨ ਕਰਦਿਆ...
ਅੱਜ ਰਾਹੁਲ ਨੂੰ ਨਹੀਂ ਮਿਲੇ ਹਾਰਦਿਕ ਪਟੇਲ - ਦਿਨੇਸ਼ ਪਟੇਲ
. . .  about 1 hour ago
ਅਹਿਮਦਾਬਾਦ, 23 ਅਕਤੂਬਰ - ਪਾਟੀਦਾਰ ਆਗੂ ਦਿਨੇਸ਼ ਪਾਟਿਲ ਦਾ ਕਹਿਣਾ ਹੈ ਕਿ ਹਾਰਦਿਕ ਪਟੇਲ ਅੱਜ ਰਾਹੁਲ ਗਾਂਧੀ ਨੂੰ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ 1 ਤੋਂ 3 ਨਵੰਬਰ ਦੇ ਗੁਜਰਾਤ ਦੌਰੇ ਦੌਰਾਨ ਹਾਰਦਿਕ ਪਟੇਲ ਉਨ੍ਹਾਂ ਨੂੰ ਮਿਲਣਗੇ।
ਕਾਂਗਰਸ ਨਾਲ ਵਿਚਾਰਧਾਰਾ ਕਾਰਨ ਜੁੜਿਆ - ਅਲਪੇਸ਼ ਠਾਕੁਰ
. . .  about 1 hour ago
ਅਹਿਮਦਾਬਾਦ, 23 ਅਕਤੂਬਰ - ਗੁਜਰਾਤ ਦੇ ਅਹਿਮਦਾਬਾਦ ਵਿਖੇ ਓ.ਬੀ.ਸੀ 'ਨਵਸਰਜਨ ਗੁਜਰਾਤ ਜਨਸੰਦੇਸ਼' ਰੈਲੀ ਨੂੰ ਸੰਬੋਧਨ ਕਰਦਿਆ ਅਲਪੇਸ਼ ਠਾਕੁਰ ਨੇ ਕਿਹਾ...
ਹਿਮਾਚਲ ਚੋਣਾਂ ਦਾ ਗੁਜਰਾਤ ਚੋਣਾਂ 'ਤੇ ਨਹੀ ਪਵੇਗਾ ਅਸਰ - ਮੁੱਖ ਚੋਣ ਕਮਿਸ਼ਨਰ
. . .  about 2 hours ago
ਰਾਹੁਲ ਗਾਂਧੀ ਮਿਲੇ ਹਾਰਦਿਕ ਪਟੇਲ ਨੂੰ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਲੋਕ ਮੰਚ

ਸਾਦੇ ਵਿਆਹ-ਸ਼ਾਦੀਆਂ ਦੀ ਪਿਰਤ ਪਾਈਏ

ਭਾਰਤੀ ਸੱਭਿਆਚਾਰ ਅਨੁਸਾਰ ਵਿਆਹ ਇਕ ਪਵਿੱਤਰ ਬੰਧਨ ਅਤੇ ਜ਼ਰੂਰੀ ਜੀਵਨ ਅੰਗ ਹੈ। ਸਮੇਂ-ਸਮੇਂ ਅਨੁਸਾਰ ਵਿਆਹ-ਸ਼ਾਦੀਆਂ ਦੇ ਰੰਗ-ਢੰਗ ਬਦਲਦੇ ਰਹੇ ਹਨ, ਰਾਜਿਆਂ-ਮਹਾਰਾਜਿਆਂ ਦੇ ਵੇਲੇ ਸਵੰਬਰ ਰਚਾਇਆ ਜਾਂਦਾ ਸੀ। ਸ਼ਰਤਾਂ ਪੂਰੀਆਂ ਕਰਨ ਵਾਲੇ ਰਾਜ ਕੁਮਾਰ ਨੂੰ ਰਾਜ ...

ਪੂਰੀ ਖ਼ਬਰ »

ਪੰਜਾਬੀ! ਦਿਲਾਂ ਦੀ ਬੋਲੀ ਸੀ

ਸੰਸਾਰ ਵਿਚ ਮਾਂ ਅਤੇ ਮਾਂ-ਬੋਲੀ ਦਾ ਸਰਬਉੱਚ ਸਥਾਨ ਹੈ। ਆਪਣੀ ਮਾਤ-ਭਾਸ਼ਾ ਵਿਚ ਬੋਲਣਾ, ਪੜ੍ਹਨਾ ਤੇ ਲਿਖਣਾ ਬਹੁਤ ਸੁਖੈਨ ਲਗਦਾ ਹੈ। ਪੰਜਾਬੀ ਬੋਲੀ ਵਿਚ ਤਾਂ ਵੈਸੇ ਹੀ ਮਿਠਾਸ ਹੈ। ਵਾਹਗਿਓਂ ਪਾਰ ਲਾਹੌਰ ਸ਼ਹਿਰ ਦਾ ਵਾਸੀ ਇਕ ਮਸ਼ਹੂਰ ਸ਼ਾਇਰ 'ਉਸਤਾਦ ਦਾਮਨ' ਆਪਣੇ ...

ਪੂਰੀ ਖ਼ਬਰ »

ਖ਼ਤਮ ਹੋ ਰਹੀ ਸਹਿਣਸ਼ੀਲਤਾ

ਨਿਰਸੰਦੇਹ ਬਦਲਾਅ ਪ੍ਰਕਿਰਤੀ ਦਾ ਨਿਯਮ ਹੈ, ਪਰ ਕਈ ਪ੍ਰਸਥਿਤੀਆ ਵਿਚ ਬਦਲਾਅ ਕੁਝ ਹੱਦ ਤੱਕ ਹੀ ਠੀਕ ਹੈ। ਸਹਿਣਸ਼ੀਲਤਾ ਦਾ ਵਿਸ਼ੇਸ਼ ਗੁਣ ਹਰ ਇਕ ਇਨਸਾਨ ਦੀ ਵਿਲੱਖਣ ਪਹਿਚਾਣ ਹੈ। ਪਰ ਬਦਕਿਸਮਤੀ ਨਾਲ ਇਨਸਾਨਾਂ ਵਿਚ ਸਹਿਣਸ਼ੀਲਤਾ ਦੀ ਬੇਹੱਦ ਕਮੀ ਆ ਰਹੀ ਹੈ। ਅਸੀਂ ...

ਪੂਰੀ ਖ਼ਬਰ »

ਨਸ਼ਿਆਂ ਦੇ ਵਹਿਣ ਨੂੰ ਰੋਕਣਾ ਜ਼ਰੂਰੀ

ਪੰਜਾਬੀਆਂ ਦਾ ਮਾਣ-ਸਤਿਕਾਰ ਸੰਸਾਰ ਭਰ ਵਿਚ ਕੀਤਾ ਜਾਂਦਾ ਹੈ ਤੇ ਇਹ ਸਦਾ ਬਰਕਰਾਰ ਰਹਿਣਾ ਚਾਹੀਦਾ ਹੈ। ਜਿੱਥੇ ਵੀ ਪੰਜਾਬੀ ਜਾਂਦੇ ਹਨ, ਸਖ਼ਤ ਮਿਹਨਤ, ਦ੍ਰਿੜ੍ਹ ਇਰਾਦੇ ਤੇ ਸੱਚੀ-ਸੁੱਚੀ ਲਗਨ ਨਾਲ ਉਥੇ ਹੀ ਆਪਣੇ ਪੈਰ ਜਮਾ ਲੈਂਦੇ ਹਨ, ਪੰਜਾਬੀ ਸੱਭਿਆਚਾਰ ਨੂੰ ...

ਪੂਰੀ ਖ਼ਬਰ »

ਭੋਜਨ ਪਦਾਰਥਾਂ ਵਿਚ ਵਧ ਰਹੀ ਜ਼ਹਿਰ ਦੀ ਮਾਤਰਾ

ਅਨਾਜ, ਫਲ ਅਤੇ ਸਬਜ਼ੀਆਂ ਮਨੁੱਖੀ ਸੰਤੁਲਿਤ ਖੁਰਾਕ ਦੇ ਅੰਗ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਦੀ ਗੁਣਵੱਤਾ ਵਿਚ ਲਗਾਤਾਰ ਨਿਘਾਰ ਆ ਰਿਹਾ ਹੈ। ਹਰੀ ਕ੍ਰਾਂਤੀ ਤੋਂ ਬਾਅਦ ਫਸਲਾਂ ਉੱਤੇ ਰਸਾਇਣਾਂ ਅਤੇ ਖਾਦਾਂ ਦੀ ਜ਼ਿਆਦਾ ਵਰਤੋਂ ਕਰਕੇ ਜਿੱਥੇ ਅਨਾਜ ਦੀ ਉਪਜ ਵਿਚ ...

ਪੂਰੀ ਖ਼ਬਰ »

ਕੁਦਰਤ ਵਾਂਗੂੰ ਪਿਆਰ ਕਰੋ

ਸਾਡੇ ਸਮਾਜ ਦੀ ਰਚਨਾ ਸਿਰਫ ਮੁਹੱਬਤ ਸਦਕਾ ਹੀ ਉਸ ਸ੍ਰਿਸ਼ਟੀ ਦੁਆਰਾ ਕੀਤੀ ਗਈ ਹੈ। ਸਾਡਾ ਜਨਮਦਾਤਾ ਪਰਮਾਤਮਾ ਤਾਂ ਹੈ ਹੀ ਪਰ ਸਾਡੀ ਪਾਲਣਾ ਕੁਦਰਤ ਕਰਦੀ ਹੈ। ਬੇਸ਼ੱਕ ਕਿਸੇ ਦੇ ਇਹ ਭੌਤਿਕ ਚਮਤਕਾਰ ਨਜ਼ਰੀਂ ਨਹੀਂ ਪੈਂਦਾ। ਸਾਡਾ ਵਾਧਾ ਕਾਇਨਾਤ ਨੇ ਹੀ ਕੀਤਾ ਹੈ। ...

ਪੂਰੀ ਖ਼ਬਰ »

ਵਾਤਾਵਰਨ ਸਾਂਭਣ ਲਈ ਇਕਜੁੱਟ ਹੋਈਏ

ਸਾਡੇ ਅੱਜ 'ਚ ਸਮਾਜ ਵਿਚ ਹਰ ਪੱਖੋਂ ਆਧੁਨਿਕਤਾ ਅਪਣਾਈ ਜਾ ਰਹੀ ਹੈ। ਸਾਡਾ ਰਹਿਣ-ਸਹਿਣ, ਖਾਣ-ਪੀਣ, ਪਹਿਨਣ ਆਦਿ ਸਭ ਕੁਝ ਮਾਡਰਨ ਹੀ ਹੋ ਗਿਆ ਹੈ। ਜੇ ਥੋੜ੍ਹਾ ਪਿੱਛੇ ਜਾਈਏ ਤਾਂ ਅਸੀਂ ਖੁਦ, ਸਾਡਾ ਰਹਿਣ-ਸਹਿਣ ਤੇ ਘਰ ਆਦਿ ਸਭ ਸਾਦੇ ਹੀ ਹੁੰਦੇ ਸਨ। ਵਿਹੜਿਆਂ ਵਿਚ ਕਈ ਤਰ੍ਹਾਂ ਦੇ ਰੁੱਖ ਲੱਗੇ ਹੁੰਦੇ ਸਨ। ਸਾਰਾ ਟੱਬਰ ਹੀ ਗਰਮੀਆਂ ਵਿਚ ਦੁਪਹਿਰਾ ਕੱਟਦਾ ਤੇ ਨਾਲ ਹੀ ਠੰਢੀ ਤੇ ਗੂੜ੍ਹੀ ਛਾਂ ਹੇਠ ਡੰਗਰ-ਵੱਛਾ ਆਰਾਮ ਕਰਦਾ। ਸਾਡੇ ਮਿੱਤਰ ਪੰਛੀ-ਚਿੜੀਆਂ, ਗਟਾਰਾਂ, ਤੋਤੇ, ਕਬੂਤਰ, ਕਾਂ ਤੇ ਕਾਟੋਆਂ ਆਦਿ ਸਾਡੇ ਵਿਹੜੇ ਵਿਚਲੇ ਦਰੱਖਤਾਂ ਤੇ ਅੰਦਰ ਘਰਾਂ ਦੀਆਂ ਛੱਤਾ 'ਤੇ ਆਲ੍ਹਣੇ ਪਾ ਰਹਿੰਦੇ ਸਨ। ਪੰਛੀਆਂ ਦੇ ਚਹਿਕਣ ਦੀ ਆਵਾਜ਼ ਰੌਣਕ ਲਾਈ ਰੱਖਦੀ ਤੇ ਸਾਰਾ ਟੱਬਰ ਵੀ ਖੁਸ਼ ਰਹਿੰਦਾ। ਅੱਜ ਸਾਡੇ ਉਨ੍ਹਾਂ ਹੀ ਮਕਾਨਾਂ ਨੇ ਵੱਡੀਆਂ ਕੋਠੀਆਂ ਦੀ ਜਗ੍ਹਾ ਲੈ ਲਈ ਹੈ। ਹਰ ਕਮਰੇ ਦੇ ਦਰਵਾਜ਼ੇ ਤੇ ਖਿੜਕੀਆਂ 'ਤੇ ਗਰਿੱਲਾਂ-ਜਾਲੀ ਇਸ ਤਰ੍ਹਾਂ ਫਿੱਟ ਕਰ ਦਿੱਤੀ ਹੈ ਕਿ ਪੰਛੀ ਅੰਦਰ ਹੀ ਨਾ ਜਾ ਸਕੇ, ਆਲ੍ਹਣਾ ਪਾ ਕੇ ਰਹਿਣ ਦੀ ਗੱਲ ਤਾਂ ਦੂਰ ਦੀ ਹੈ। ਵਿਹੜਿਆਂ 'ਚੋਂ ਦਰੱਖਤ ਤੇ ਬੂਟੇ ਗਾਇਬ ਹਨ, ਪਰਿੰਦੇ ਫਿਰ ਕਿੱਥੇ ਜਾਣ?
ਪੰਜਾਬ ਦਾ ਮੁੱਖ ਧੰਦਾ ਖੇਤੀਬਾੜੀ ਵੀ ਬਹੁਤ ਬਦਲ ਚੁੱਕਾ ਹੈ। ਪਹਿਲਾਂ ਕਿਸਾਨ ਸਾਦੇ ਹੁੰਦੇ ਸਨ ਤੇ ਸਾਦਗੀ ਹੀ ਖੇਤਾਂ ਵਿਚ ਨਜ਼ਰ ਆਉਂਦੀ ਸੀ। ਬਾਜਰਾ, ਮੱਕੀ, ਛੋਲੇ, ਗਵਾਰਾ, ਕਪਾਹ ਤੇ ਨਰਮਾ ਤੇ ਹੋਰ ਫ਼ਸਲ ਜ਼ਹਿਰੀ ਤੱਤਾਂ ਤੋਂ ਰਹਿਤ ਹੁੰਦੀ ਸੀ। ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਦੇਸੀ ਰੂੜੀ ਦੀ ਥਾਂ ਯੂਰੀਆ ਤੇ ਹੋਰ ਖਾਦਾਂ ਨੇ ਲੈ ਲਈ ਹੈ। ਹਰੀਆਂ ਸਬਜ਼ੀਆਂ 'ਤੇ ਰਾਤ ਨੂੰ ਸਪਰੇ ਕਰਕੇ ਸਵੇਰ ਵੇਲੇ ਮੰਡੀ ਵਿਚ ਵਿਕਣ ਆ ਜਾਂਦੀ ਹੈ। ਝੋਨੇ ਦੀ ਪਰਾਲੀ ਤੇ ਗੰਨੇ ਦੀ ਪੱਤੀ ਨੂੰ ਆਮ ਹੀ ਅੱਗਾਂ ਲਾ ਕੇ ਵਾਤਾਵਰਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਅਕਸਰ ਹੀ ਵੇਖਦੇ ਹਾਂ ਕਿ ਪਿੰਡਾਂ-ਸ਼ਹਿਰਾਂ ਵਿਚ ਵੱਡੀਆਂ-ਕੋਠੀਆਂ ਉਸਰ ਗਈਆਂ ਹਨ। ਹਰ ਥਾਂ ਮਹਿੰਗੇ ਮਾਰਬਲ ਤੇ ਟਾਇਲਾਂ ਲਾ ਚਮਕਾ ਦਿੱਤੀ ਹੈ। ਵਿਹੜਿਆਂ 'ਚ ਬੂਟੇ ਤੇ ਦਰੱਖਤ ਨਹੀਂ ਦਿਸ ਰਹੇ। ਜੇ ਗੱਲ ਕਰਾਂਗੇ ਤਾਂ ਕਹਿਣਗੇ ਕਿ ਇਨ੍ਹਾਂ ਨਾਲ ਤਾਂ ਗੰਦ ਜਿਹਾ ਪੈ ਜਾਂਦਾ ਹੈ। ਇਹੋ ਜਿਹੀ ਸੋਚ ਰੱਖਣ ਵਾਲਿਆਂ ਨੂੰ ਬੇਨਤੀ ਹੈ ਕਿ ਵਾਤਾਵਰਨ ਪ੍ਰਤੀ ਪਿਆਰ ਰੱਖਣ ਵਾਲੀਆਂ ਮਹਾਨ ਸ਼ਖ਼ਸੀਅਤਾਂ ਦਾ ਕੰਮ ਤੱਕੋ, ਉਨ੍ਹਾਂ ਦੀਆਂ ਕਿਤਾਬਾਂ ਪੜ੍ਹੋ, ਜੋ ਵਾਤਾਵਰਨ ਜੀਵਤ ਰੱਖਣ ਲਈ ਆਪਾ ਵਾਰ ਰਹੇ ਹਨ।
ਸਾਡੇ ਸਮਾਜ ਵਿਚਲੀਆਂ ਬਹੁਤੀਆਂ ਬੁਰਾਈਆਂ ਦੇ ਚਿੰਤਨ ਭਗਤ ਪੂਰਨ ਸਿੰਘ ਜੀ ਨੇ ਵਾਤਾਵਰਨ ਤੇ ਹੋਰ ਅਲਾਮਤਾਂ 'ਤੇ ਰੱਜ ਕੇ ਪਹਿਰਾ ਦਿੱਤਾ। ਵਾਤਾਵਰਨ ਸਮੇਤ ਸਾਰੇ ਵਿਸ਼ਿਆਂ 'ਤੇ ਵੱਡੇ-ਵੱਡੇ ਕਿਤਾਬਚੇ ਲਿਖ ਕੇ ਮੁਫ਼ਤ ਵੰਡੇ ਤੇ ਹੁਣ ਤੱਕ ਉਨ੍ਹਾਂ ਦੀ ਸੰਸਥਾ ਇਹ ਕੰਮ ਕਰ ਰਹੀ ਹੈ ਤੇ ਸਾਨੂੰ ਖ਼ਤਰਿਆਂ ਤੋਂ ਸੁਚੇਤ ਕਰ ਰਹੀ ਹੈ। ਹੋਰ ਵੀ ਕਈ ਸੰਸਥਾਵਾਂ ਤੇ ਸ਼ਖ਼ਸੀਅਤਾਂ ਨੇ ਵਾਤਾਵਰਨ ਪ੍ਰਤੀ ਸੁਚੇਤ ਹੋ ਕੇ ਚੰਗਾ ਕੰਮ ਕੀਤਾ ਹੈ ਪਰ ਆਮ ਜਨਤਾ ਉਨ੍ਹਾਂ ਦਾ ਇਹੋ ਜਿਹੇ ਸਮੇਂ 'ਤੇ ਵੀ ਸਾਥ ਨਹੀਂ ਦੇ ਰਹੀ।
ਆਪਣਾ ਆਲਾ-ਦੁਆਲਾ ਸਾਫ਼ ਰੱਖਣ ਲਈ ਵੱਧ ਤੋਂ ਵੱਧ ਛਾਂ-ਦਾਰ ਰੁੱਖ, ਫੁੱਲ-ਬੂਟੇ ਤੇ ਫਲਦਾਰ ਰੁੱਖ ਲਾਈਏ। ਇਸ ਤਰ੍ਹਾਂ ਧਰਤੀ ਨੂੰ ਜੰਨਤ ਦਾ ਰੂਪ ਦਿੱਤਾ ਜਾ ਸਕਦਾ ਹੈ। ਸਾਨੂੰ ਆਉਂਦਿਆਂ-ਜਾਂਦਿਆਂ ਨੂੰ ਇਹ ਫੁੱਲ-ਬੂਟੇ ਮਹਿਕਾਂ ਵੰਡਣਗੇ ਤੇ ਸਾਨੂੰ ਪਿਆਰ ਦਾ ਸੰਦੇਸ਼ ਦੇਣਗੇ। ਕਿਸੇ ਨੇੜਲੇ ਸੱਜਣ ਦੇ ਜਨਮ-ਦਿਨ, ਵਿਆਹ-ਸ਼ਾਦੀ ਤੇ ਬੱਚਿਆਂ ਦੇ ਪਾਸ ਹੋਣ 'ਤੇ ਚੰਗੇ ਢੁੱਕਵੇਂ ਬੂਟੇ ਤੋਹਫ਼ੇ ਵਜੋਂ ਦੇਵੋ ਤੇ ਅੱਗੇ ਢੁੱਕਵੀਂ ਜਗ੍ਹਾ 'ਤੇ ਲਾਏ ਜਾਣ, ਇਹ ਤੁਹਾਡੀ ਨਿਸ਼ਾਨੀ ਜ਼ਿੰਦਗੀ ਤੋਂ ਬਾਅਦ ਵੀ ਅਮਰ ਰਹਿ ਕੇ ਤੁਹਾਨੂੰ ਜੀਵਤ ਰੱਖੇਗੀ। ਆਓ, ਆਪਾਂ ਸਭ ਵਾਤਾਵਰਨ ਨੂੰ ਸਾਂਭਣ ਲਈ ਇਕਜੁੱਟ ਹੋਈਏ ਤਾਂ ਕਿ ਪੰਜਾਬ ਤੇ ਅਸੀਂ ਹਰੇ-ਭਰੇ ਚੜ੍ਹਦੀ ਕਲਾ ਵਿਚ ਰਹੀਏ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਚੰਗਾ ਛੱਡ ਜਾਈਏ।

-ਪਿੰਡ ਤੱਖਰਾਂ (ਲੁਧਿਆਣਾ)।
ਮੋਬਾ: 92175-92531


ਖ਼ਬਰ ਸ਼ੇਅਰ ਕਰੋ

ਸਵੱਛਤਾ ਲਈ ਅਹਿਮ ਕਦਮ

ਹਰ ਦੇਸ਼ ਦੀ ਖ਼ੁਸ਼ਹਾਲੀ ਉਸ ਦੀ ਉੱਨਤੀ 'ਤੇ ਨਿਰਭਰ ਕਰਦੀ ਹੈ, ਜਿਸ ਦੀ ਛਾਪ ਉਸ ਦੇ ਸਾਫ਼-ਸੁਥਰੇ ਵਾਤਾਵਰਨ ਅਤੇ ਸਮਾਜ ਦੇ ਸੁਖੀ ਜੀਵਨ ਦੇ ਸਿੱਟੇ ਵਜੋਂ ਨਿਕਲਦੀ ਹੈ। ਦੇਸ਼ ਦੀ ਸਵੱਛਤਾ ਉਸ ਦੀ ਖ਼ੁਸ਼ਹਾਲੀ ਦਾ ਅਹਿਮ ਹਿੱਸਾ ਹੈ ਤੇ ਨਾਲ ਹੀ ਬਿਮਾਰੀਆਂ ਦੀ ਰੋਕਥਾਮ ਲਈ ਜ਼ਰੂਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX