ਤਾਜਾ ਖ਼ਬਰਾਂ


ਅਮਰੀਕਾ ਨੇ ਹਿਜ਼ਬੁਲ ਮੁਜਾਹਿਦੀਨ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨਿਆ
. . .  11 minutes ago
ਵਾਸ਼ਿੰਗਟਨ, 16 ਅਗਸਤ- ਅਮਰੀਕੀ ਵਿਦੇਸ਼ ਮੰਤਰਾਲੇ ਨੇ ਹਿਜ਼ਬੁਲ ਮੁਜਾਹਿਦੀਨ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ...
ਅਯੂਬ ਲੇਲਹਾਰੀ ਦਾ ਮਾਰਿਆ ਜਾਣਾ ਵੱਡੀ ਕਾਮਯਾਬੀ- ਡੀ.ਜੀ.ਪੀ.ਵੈਦ
. . .  45 minutes ago
ਸ੍ਰੀਨਗਰ, 16 ਅਗਸਤ- ਜੰਮੂ-ਕਸ਼ਮੀਰ ਪੁਲਿਸ ਦੇ ਡੀ.ਜੀ.ਪੀ.ਐੱਸ.ਪੀ.ਵੈਦ ਨੇ ਕਿਹਾ ਕਿ ਅੱਤਵਾਦੀ ਅਯੂਬ ਲੇਲਹਾਰੀ ਦਾ ਮਾਰਿਆ ਜਾਣਾ ਵੱਡੀ ਕਾਮਯਾਬੀ ਹੈ। ਉਨ੍ਹਾਂ ਕਿਹਾ ਕਿ ਲਲਹੇਰੀ ਅਤਿ ਲੋੜੀਂਦੇ ਅੱਤਵਾਦੀ ਦੀ...
ਸਾਂਝੀ ਵਿਰਾਸਤ ਬਚਾਓ ਪ੍ਰੋਗਰਾਮ 'ਚ 17 ਪਾਰਟੀਆਂ ਹੋਣਗੀਆਂ ਸ਼ਾਮਿਲ-ਸ਼ਰਦ
. . .  about 2 hours ago
ਨਵੀਂ ਦਿੱਲੀ, 16 ਅਗਸਤ- ਜੇ.ਡੀ.ਯੂ.ਦੇ ਨਾਰਾਜ਼ ਆਗੂ ਸ਼ਰਦ ਯਾਦਵ ਨੇ ਦੱਸਿਆ ਕਿ ਕੱਲ੍ਹ ਹੋਣ ਵਾਲੇ ਸਾਂਝੀ ਵਿਰਾਸਤ ਬਚਾਓ ਪ੍ਰੋਗਰਾਮ 'ਚ 17 ਪਾਰਟੀਆਂ ਦੇ ਨੁਮਾਇੰਦੇ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਕਾਂਗਰਸ ਤੋਂ ਸਾਬਕਾ ਪ੍ਰਧਾਨ ਮੰਤਰੀ...
ਮੁੱਠਭੇੜ 'ਚ ਲਸ਼ਕਰ ਕਮਾਂਡਰ ਅਯੂਬ ਲੇਲਹਾਰੀ ਢੇਰ
. . .  about 2 hours ago
ਸ੍ਰੀਨਗਰ, 16 ਅਗਸਤ- ਪੁਲਵਾਮਾ ਦੇ ਬਾਂਦਰਪੋਰਾ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ ਲਸ਼ਕਰ ਕਮਾਂਡਰ ਅਯੂਬ ਲੇਲਹਾਰੀ ਮਾਰਿਆ ਗਿਆ ਹੈ। ਅੱਤਵਾਦ ਵਿਰੁੱਧ ਸੁਰੱਖਿਆ ਬਲਾਂ ਦੀ ਇਹ...
ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਪੁਲਵਾਮਾ 'ਚ ਮੁੱਠਭੇੜ ਸ਼ੁਰੂ
. . .  about 2 hours ago
ਸ੍ਰੀਨਗਰ, 16 ਅਗਸਤ- ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਪੁਲਵਾਮਾ ਦੇ ਬਾਂਦਰਪੋਰਾ 'ਚ ਮੁੱਠਭੇੜ...
ਚੀਨੀ ਬਾਰਡਰ ਸੈਨਾ ਸ਼ਾਂਤੀ ਲਈ ਪ੍ਰਤੀਬੱਧ- ਚੀਨੀ ਬੁਲਾਰਾ
. . .  about 2 hours ago
ਬੀਜਿੰਗ, 16 ਅਗਸਤ- ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਚੀਨੀ ਬਾਰਡਰ ਸੈਨਾ ਹਮੇਸ਼ਾ ਸ਼ਾਂਤੀ ਲਈ ਪ੍ਰਤੀਬੱਧ ਹੈ। ਬੁਲਾਰੇ ਨੇ ਕਿਹਾ ਕਿ ਉਸ ਨੂੰ ਕੱਲ੍ਹ ਚੀਨੀ ਸੈਨਾ ਦੇ ਭਾਰਤੀ ਇਲਾਕੇ 'ਚ ਦਾਖਲ ਹੋਣ ਬਾਰੇ ਕੋਈ ਖ਼ਬਰ ਨਹੀਂ ਹੈ।
ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁਰੂ
. . .  about 2 hours ago
ਨਵੀਂ ਦਿੱਲੀ, 16 ਅਗਸਤ- ਕੈਲਾਸ਼ ਮਾਨਸਰੋਵਰ ਯਾਤਰਾ ਦੁਬਾਰਾ ਸ਼ੁਰੂ ਹੋ ਗਈ ਹੈ। 13 ਜਥਿਆਂ ਨੂੰ ਧਾਰਚੁਲਾ ਲਈ ਰਵਾਨਾ ਕੀਤਾ ਗਿਆ ਹੈ ਜਦਕਿ 16 ਜਥਿਆਂ ਨੂੰ ਹਵਾਈ ਜਹਾਜ਼ ਰਾਹੀਂ ਗੁਨਜੀ...
ਸਹੁਰੇ ਪਰਿਵਾਰ ਵੱਲੋਂ ਔਰਤ ਦਾ ਜ਼ਬਰਦਸਤੀ ਗਰਭਪਾਤ ਕਰਵਾਉਣ 'ਤੇ ਹੋਈ ਮੌਤ
. . .  about 2 hours ago
ਪਠਾਨਕੋਟ, 16 ਅਗਸਤ (ਆਸ਼ੀਸ਼ ਸ਼ਰਮਾ)-6 ਮਹੀਨੇ ਦੀ ਗਰਭਵਤੀ ਔਰਤ ਦੀ ਸਹੁਰੇ ਪਰਿਵਾਰ ਵੱਲੋਂ ਜ਼ਬਰਦਸਤੀ ਗਰਭਪਾਤ ਕਰਵਾਉਣ ਕਾਰਨ ਮੌਤ ਹੋ...
ਪਹਿਲੀ ਵਾਰ ਰੂਸ ਨੇ ਪਾਕਿਸਤਾਨ ਨੂੰ ਹਥਿਆਰ ਵੇਚੇ- ਰਾਹੁਲ
. . .  about 3 hours ago
ਲੇਹ ਦੇ ਚਿਸ਼ੁਲ 'ਚ ਭਾਰਤ-ਚੀਨ ਵਿਚਾਲੇ ਹੋਵੇਗੀ ਫਲੈਗ ਮੀਟਿੰਗ-ਸੂਤਰ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਲੋਕ ਮੰਚ

ਸਾਦੇ ਵਿਆਹ-ਸ਼ਾਦੀਆਂ ਦੀ ਪਿਰਤ ਪਾਈਏ

ਭਾਰਤੀ ਸੱਭਿਆਚਾਰ ਅਨੁਸਾਰ ਵਿਆਹ ਇਕ ਪਵਿੱਤਰ ਬੰਧਨ ਅਤੇ ਜ਼ਰੂਰੀ ਜੀਵਨ ਅੰਗ ਹੈ। ਸਮੇਂ-ਸਮੇਂ ਅਨੁਸਾਰ ਵਿਆਹ-ਸ਼ਾਦੀਆਂ ਦੇ ਰੰਗ-ਢੰਗ ਬਦਲਦੇ ਰਹੇ ਹਨ, ਰਾਜਿਆਂ-ਮਹਾਰਾਜਿਆਂ ਦੇ ਵੇਲੇ ਸਵੰਬਰ ਰਚਾਇਆ ਜਾਂਦਾ ਸੀ। ਸ਼ਰਤਾਂ ਪੂਰੀਆਂ ਕਰਨ ਵਾਲੇ ਰਾਜ ਕੁਮਾਰ ਨੂੰ ਰਾਜ ...

ਪੂਰੀ ਖ਼ਬਰ »

ਪੰਜਾਬੀ! ਦਿਲਾਂ ਦੀ ਬੋਲੀ ਸੀ

ਸੰਸਾਰ ਵਿਚ ਮਾਂ ਅਤੇ ਮਾਂ-ਬੋਲੀ ਦਾ ਸਰਬਉੱਚ ਸਥਾਨ ਹੈ। ਆਪਣੀ ਮਾਤ-ਭਾਸ਼ਾ ਵਿਚ ਬੋਲਣਾ, ਪੜ੍ਹਨਾ ਤੇ ਲਿਖਣਾ ਬਹੁਤ ਸੁਖੈਨ ਲਗਦਾ ਹੈ। ਪੰਜਾਬੀ ਬੋਲੀ ਵਿਚ ਤਾਂ ਵੈਸੇ ਹੀ ਮਿਠਾਸ ਹੈ। ਵਾਹਗਿਓਂ ਪਾਰ ਲਾਹੌਰ ਸ਼ਹਿਰ ਦਾ ਵਾਸੀ ਇਕ ਮਸ਼ਹੂਰ ਸ਼ਾਇਰ 'ਉਸਤਾਦ ਦਾਮਨ' ਆਪਣੇ ...

ਪੂਰੀ ਖ਼ਬਰ »

ਖ਼ਤਮ ਹੋ ਰਹੀ ਸਹਿਣਸ਼ੀਲਤਾ

ਨਿਰਸੰਦੇਹ ਬਦਲਾਅ ਪ੍ਰਕਿਰਤੀ ਦਾ ਨਿਯਮ ਹੈ, ਪਰ ਕਈ ਪ੍ਰਸਥਿਤੀਆ ਵਿਚ ਬਦਲਾਅ ਕੁਝ ਹੱਦ ਤੱਕ ਹੀ ਠੀਕ ਹੈ। ਸਹਿਣਸ਼ੀਲਤਾ ਦਾ ਵਿਸ਼ੇਸ਼ ਗੁਣ ਹਰ ਇਕ ਇਨਸਾਨ ਦੀ ਵਿਲੱਖਣ ਪਹਿਚਾਣ ਹੈ। ਪਰ ਬਦਕਿਸਮਤੀ ਨਾਲ ਇਨਸਾਨਾਂ ਵਿਚ ਸਹਿਣਸ਼ੀਲਤਾ ਦੀ ਬੇਹੱਦ ਕਮੀ ਆ ਰਹੀ ਹੈ। ਅਸੀਂ ...

ਪੂਰੀ ਖ਼ਬਰ »

ਨਸ਼ਿਆਂ ਦੇ ਵਹਿਣ ਨੂੰ ਰੋਕਣਾ ਜ਼ਰੂਰੀ

ਪੰਜਾਬੀਆਂ ਦਾ ਮਾਣ-ਸਤਿਕਾਰ ਸੰਸਾਰ ਭਰ ਵਿਚ ਕੀਤਾ ਜਾਂਦਾ ਹੈ ਤੇ ਇਹ ਸਦਾ ਬਰਕਰਾਰ ਰਹਿਣਾ ਚਾਹੀਦਾ ਹੈ। ਜਿੱਥੇ ਵੀ ਪੰਜਾਬੀ ਜਾਂਦੇ ਹਨ, ਸਖ਼ਤ ਮਿਹਨਤ, ਦ੍ਰਿੜ੍ਹ ਇਰਾਦੇ ਤੇ ਸੱਚੀ-ਸੁੱਚੀ ਲਗਨ ਨਾਲ ਉਥੇ ਹੀ ਆਪਣੇ ਪੈਰ ਜਮਾ ਲੈਂਦੇ ਹਨ, ਪੰਜਾਬੀ ਸੱਭਿਆਚਾਰ ਨੂੰ ...

ਪੂਰੀ ਖ਼ਬਰ »

ਭੋਜਨ ਪਦਾਰਥਾਂ ਵਿਚ ਵਧ ਰਹੀ ਜ਼ਹਿਰ ਦੀ ਮਾਤਰਾ

ਅਨਾਜ, ਫਲ ਅਤੇ ਸਬਜ਼ੀਆਂ ਮਨੁੱਖੀ ਸੰਤੁਲਿਤ ਖੁਰਾਕ ਦੇ ਅੰਗ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਦੀ ਗੁਣਵੱਤਾ ਵਿਚ ਲਗਾਤਾਰ ਨਿਘਾਰ ਆ ਰਿਹਾ ਹੈ। ਹਰੀ ਕ੍ਰਾਂਤੀ ਤੋਂ ਬਾਅਦ ਫਸਲਾਂ ਉੱਤੇ ਰਸਾਇਣਾਂ ਅਤੇ ਖਾਦਾਂ ਦੀ ਜ਼ਿਆਦਾ ਵਰਤੋਂ ਕਰਕੇ ਜਿੱਥੇ ਅਨਾਜ ਦੀ ਉਪਜ ਵਿਚ ...

ਪੂਰੀ ਖ਼ਬਰ »

ਕੁਦਰਤ ਵਾਂਗੂੰ ਪਿਆਰ ਕਰੋ

ਸਾਡੇ ਸਮਾਜ ਦੀ ਰਚਨਾ ਸਿਰਫ ਮੁਹੱਬਤ ਸਦਕਾ ਹੀ ਉਸ ਸ੍ਰਿਸ਼ਟੀ ਦੁਆਰਾ ਕੀਤੀ ਗਈ ਹੈ। ਸਾਡਾ ਜਨਮਦਾਤਾ ਪਰਮਾਤਮਾ ਤਾਂ ਹੈ ਹੀ ਪਰ ਸਾਡੀ ਪਾਲਣਾ ਕੁਦਰਤ ਕਰਦੀ ਹੈ। ਬੇਸ਼ੱਕ ਕਿਸੇ ਦੇ ਇਹ ਭੌਤਿਕ ਚਮਤਕਾਰ ਨਜ਼ਰੀਂ ਨਹੀਂ ਪੈਂਦਾ। ਸਾਡਾ ਵਾਧਾ ਕਾਇਨਾਤ ਨੇ ਹੀ ਕੀਤਾ ਹੈ। ...

ਪੂਰੀ ਖ਼ਬਰ »

ਵਾਤਾਵਰਨ ਸਾਂਭਣ ਲਈ ਇਕਜੁੱਟ ਹੋਈਏ

ਸਾਡੇ ਅੱਜ 'ਚ ਸਮਾਜ ਵਿਚ ਹਰ ਪੱਖੋਂ ਆਧੁਨਿਕਤਾ ਅਪਣਾਈ ਜਾ ਰਹੀ ਹੈ। ਸਾਡਾ ਰਹਿਣ-ਸਹਿਣ, ਖਾਣ-ਪੀਣ, ਪਹਿਨਣ ਆਦਿ ਸਭ ਕੁਝ ਮਾਡਰਨ ਹੀ ਹੋ ਗਿਆ ਹੈ। ਜੇ ਥੋੜ੍ਹਾ ਪਿੱਛੇ ਜਾਈਏ ਤਾਂ ਅਸੀਂ ਖੁਦ, ਸਾਡਾ ਰਹਿਣ-ਸਹਿਣ ਤੇ ਘਰ ਆਦਿ ਸਭ ਸਾਦੇ ਹੀ ਹੁੰਦੇ ਸਨ। ਵਿਹੜਿਆਂ ਵਿਚ ਕਈ ...

ਪੂਰੀ ਖ਼ਬਰ »

ਸਵੱਛਤਾ ਲਈ ਅਹਿਮ ਕਦਮ

ਹਰ ਦੇਸ਼ ਦੀ ਖ਼ੁਸ਼ਹਾਲੀ ਉਸ ਦੀ ਉੱਨਤੀ 'ਤੇ ਨਿਰਭਰ ਕਰਦੀ ਹੈ, ਜਿਸ ਦੀ ਛਾਪ ਉਸ ਦੇ ਸਾਫ਼-ਸੁਥਰੇ ਵਾਤਾਵਰਨ ਅਤੇ ਸਮਾਜ ਦੇ ਸੁਖੀ ਜੀਵਨ ਦੇ ਸਿੱਟੇ ਵਜੋਂ ਨਿਕਲਦੀ ਹੈ। ਦੇਸ਼ ਦੀ ਸਵੱਛਤਾ ਉਸ ਦੀ ਖ਼ੁਸ਼ਹਾਲੀ ਦਾ ਅਹਿਮ ਹਿੱਸਾ ਹੈ ਤੇ ਨਾਲ ਹੀ ਬਿਮਾਰੀਆਂ ਦੀ ਰੋਕਥਾਮ ਲਈ ਜ਼ਰੂਰੀ ਕਦਮ, ਜਿਸ 'ਤੇ ਚੱਲਦਿਆਂ ਕੇਂਦਰ ਸਰਕਾਰ ਵੱਲੋਂ ਭਾਰਤ ਸਵੱਛ ਮੁਹਿੰਮ ਨੂੰ ਚਲਾਇਆ ਗਿਆ ਹੈ। ਪੰਜਾਬ ਦੇ ਕਈ ਹਿੱਸਿਆਂ 'ਤੇ ਸੜਕਾਂ ਬਣਾ ਕੇ ਵਿਕਾਸ ਕੀਤਾ ਗਿਆ ਹੈ, ਪਰ ਸੜਕਾਂ ਦੇ ਨਾਲ ਲੱਗਦੀਆਂ ਪਿੰਡਾਂ ਦੀਆਂ ਫਿਰਨੀਆਂ 'ਤੇ ਲੱਗੀਆਂ ਰੂੜੀਆਂ ਦੇ ਢੇਰ ਅਤੇ ਗੋਬਰ ਗੈਸ ਪਲਾਂਟਾਂ ਦਾ ਵਾਧੂ ਗੰਦਾ ਪਾਣੀ ਅਤੇ ਗੋਬਰ ਕੱਢਣ ਲਈ ਬਣਾਏ ਖੁੱਲ੍ਹੇ ਹੋਲ ਗੰਦਗੀ ਫੈਲਾਉਣ ਦੇ ਨਾਲ-ਨਾਲ ਮੱਖੀਆਂ-ਮੱਛਰਾਂ ਦੇ ਘਰ ਬਣੇ ਹੋਏ ਹਨ, ਜਿਸ ਨਾਲ ਮੱਖੀਆਂ-ਮੱਛਰਾਂ ਦੀ ਵਧੀ ਪੈਦਾਵਾਰ ਜਿਥੇ ਬਿਮਾਰੀਆਂ ਫੈਲਾਉਂਦੀ ਹੈ, ਉਥੇ ਹੀ ਇਹ ਲੱਗੀਆਂ ਰੂੜੀਆਂ ਤੇ ਗੋਬਰ ਗੈਸ ਪਲਾਂਟ ਸੜਕਾਂ 'ਤੇ ਲੰਘਦੇ ਵਾਹਨਾਂ ਵਿਚ ਅੜਚਣ ਪੈਦਾ ਕਰਦੇ ਹਨ।
ਗੋਬਰ ਗੈਸ ਪਲਾਂਟ ਦੇ ਲਾਭ ਦੇ ਨਾਲ-ਨਾਲ ਇਸ ਦੀ ਮੁੱਖ ਹਾਨੀ ਫਿਰਨੀਆਂ 'ਤੇ ਲਗਾਏ ਗੋਬਰ ਗੈਸ ਦਾ ਬਿਨਾਂ ਕੋਈ ਕੰਧ ਕੀਤਿਆਂ ਖੁੱਲ੍ਹਾ ਛੱਡਣਾ ਹੈ, ਜਿਸ ਕਾਰਨ ਪਸ਼ੂਆਂ, ਬੱਚਿਆਂ ਦਾ ਗੋਬਰ ਗੈਸ ਦੇ ਵਾਧੂ ਪਾਣੀ ਲਈ ਬਣਾਏ ਖੱਡੇ ਵਿਚ ਗਿਰਨਾ ਮੁੱਖ ਸਮੱਸਿਆ ਹੈ। ਗੋਬਰ ਗੈਸ ਦੀ ਵਰਤੋਂ ਆਲੇ-ਦੁਆਲੇ ਕੰਧਾਂ ਦਾ ਪ੍ਰਬੰਧ ਕਰਕੇ ਇਸ ਦੀ ਵਰਤੋਂ ਸੂਖ਼ਮ ਤਰੀਕੇ ਨਾਲ ਕੀਤੀ ਜਾ ਸਕਦੀ ਹੈ।
ਦੇਸ਼ ਵਾਸੀਆਂ ਵੱਲੋਂ ਸਵੱਛਤਾ ਲਈ ਭਾਵੇਂ ਅਹਿਮ ਉਪਰਾਲੇ ਕੀਤੇ ਜਾ ਰਹੇ ਪਰ ਸਾਡੇ ਦੇਸ਼ ਵਿਚ ਵਰਤੀ ਹੋਈ ਚੀਜ਼ ਜਾਂ ਕੂੜਾ ਸੜਕਾਂ ਅਤੇ ਗਲੀਆਂ ਵਿਚ ਸੁੱਟਣ ਦੀ ਆਦਤ ਨੇ ਵੀ ਸਵੱਛਤਾ 'ਤੇ ਪ੍ਰਸ਼ਨ ਚਿੰਨ੍ਹ ਲਗਾਇਆ ਹੈ। ਇਸ ਸਮੱਸਿਆ ਦਾ ਮੁੱਖ ਕਾਰਨ ਕੂੜੇਦਾਨਾਂ ਦੀ ਘਾਟ ਹੈ। ਜੇਕਰ ਲੋਕ ਆਪਣੇ ਪੱਧਰ, ਆਪਣੀ ਆਦਤ ਵਿਚ ਬਦਲਾਅ ਲਿਆਉਂਦਿਆਂ ਆਪ ਕੂੜੇਦਾਨਾਂ ਜਾਂ ਵੱਡੇ ਖਾਲੀ ਡੱਬਿਆਂ ਦੀ ਵਰਤੋਂ ਕਰਨ ਤੇ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ 'ਤੇ ਸੜਕਾਂ ਕਿਨਾਰੇ ਲੋੜ ਮੁਤਾਬਿਕ ਕੂੜੇਦਾਨ ਰਖਾਏ ਜਾਣ ਤਾਂ ਦੇਸ਼ ਸਾਫ਼-ਸੁਥਰਾ ਰਹਿ ਸਕਦਾ ਹੈ। ਨਿਕਾਸੀ ਨਾਲਿਆਂ 'ਤੇ ਢੱਕਣ ਦੇ ਕੇ ਰੱਖਣ ਨਾਲ ਵੀ ਦੇਸ਼ ਸਾਫ਼-ਸੁਥਰਾ ਰਹਿਣ ਦੇ ਨਾਲ-ਨਾਲ ਲੱਗ ਰਹੀਆਂ ਨਿੱਤ ਨਵੀਆਂ ਬਿਮਾਰੀਆਂ ਤੋਂ ਬਚ ਸਕਦਾ ਹੈ। ਜੇਕਰ ਸਰਕਾਰ ਅਤੇ ਪ੍ਰਸ਼ਾਸਨ ਇਨ੍ਹਾਂ ਬਰੀਕੀਆਂ ਵੱਲ ਧਿਆਨ ਦੇਵੇ ਤਾਂ ਦੇਸ਼ ਦੀ ਸਵੱਛਤਾ ਦੁੱਗਣੀ ਤੇਜ਼ੀ ਨਾਲ ਹੋਵੇਗੀ। ਦੇਸ਼ ਨੂੰ ਸਾਫ਼ ਰੱਖਣ ਲਈ ਸਮਾਜ ਆਪਣੇ ਘਰਾਂ ਦੀ ਸਫ਼ਾਈ ਦੇ ਨਾਲ-ਨਾਲ ਦੇਸ਼ ਦੀ ਖ਼ੁਸ਼ਹਾਲੀ ਲਈ ਆਪਣੇ ਆਲੇ-ਦੁਆਲੇ, ਜਨਤਕ ਥਾਵਾਂ ਅਤੇ ਹਰ ਥਾਂ ਨੂੰ ਸਾਫ਼ ਰੱਖੇ ਅਤੇ ਰੋਗ ਮੁਕਤ ਸਮਾਜ ਦੀ ਸਿਰਜਣਾ ਵੀ।

-ਪਿੰਡ ਫੱਗੂਵਾਲਾ, ਨੇੜੇ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ।
ਮੋਬਾ: 70871-80349


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX