ਤਾਜਾ ਖ਼ਬਰਾਂ


ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ 3 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੂੰ ਤੀਸਰਾ ਝਟਕਾ, ਸਟੋਕਸ ਆਊਟ
. . .  1 day ago
ਆਈ.ਪੀ.ਐੱਲ 2018 : 10 ਓਵਰਾਂ ਤੋਂ ਬਾਅਦ ਰਾਜਸਥਾਨ ਰਾਇਲਜ਼ 70/2
. . .  1 day ago
ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੂੰ ਦੂਜਾ ਝਟਕਾ, ਕਪਤਾਨ ਰਹਾਣੇ 14 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੂੰ ਪਹਿਲਾ ਝਟਕਾ, ਰਾਹੁਲ ਤ੍ਰਿਪਾਠੀ ਆਊਟ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੇ ਰਾਜਸਥਾਨ ਰਾਇਲਜ਼ ਨੂੰ ਜਿੱਤਣ ਲਈ ਦਿੱਤਾ 168 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ 7ਵਾਂ ਝਟਕਾ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ 6ਵਾਂ ਝਟਕਾ, ਹਾਰਦਿਕ ਪਾਂਡਿਆ 4 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ 5ਵਾਂ ਝਟਕਾ, ਕੁਨਾਲ ਪਾਂਡਿਆ 7 ਦੌੜਾਂ ਬਣਾ ਕੇ ਆਊਟ
. . .  1 day ago
ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਣ ਹੁਣ ਤਿੰਨ ਦਿਨ ਜਾਵੇਗੀ- ਗੁਰਜੀਤ ਔਜਲਾ
. . .  1 day ago
ਰਾਜਾਸਾਂਸੀ, 22 ਅਪ੍ਰੈਲ (ਹੇਰ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡਾ ਰਾਜਾਸਾਂਸੀ ਤੋਂ ਬਰਮਿੰਘਮ ਨੂੰ ਜਾਂਦੀ ਏਅਰ ਇੰਡੀਆਂ ਦੀ ਹਵਾਈ ਉਡਾਣ ਹੁਣ ਹਫਤੇ 'ਚ ਤਿੰਨ ਦਿਨ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਖੇਡ ਸੰਸਾਰ

ਵਿੰਬਲਡਨ 2017

ਰੋਜਰ ਫੈਡਰਰ ਰਿਕਾਰਡ 8ਵੀਂ ਵਾਰ ਬਣੇ ਵਿੰਬਲਡਨ ਦੇ ਬਾਦਸ਼ਾਹ

ਲੰਡਨ, 16 ਜੁਲਾਈ (ਏਜੰਸੀ)-ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਵਿੰਬਲਡਨ ਦੇ ਨਵੇਂ ਬਾਦਸ਼ਾਹ ਬਣ ਗਏ ਹਨ। ਉਨ੍ਹਾਂ ਨੇ ਫਾਈਨਲ ਮੁਕਾਬਲੇ 'ਚ ਕਰੋਏਸ਼ੀਆ ਦੇ ਮਾਰਿਨ ਸਿਲਿਕ ਨੂੰ ਤਿੰਨ ਸੈੱਟ ਤਕ ਚੱਲੇ ਮੁਕਾਬਲੇ 'ਚ 6-3, 6-1, 6-4 ਨਾਲ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕੀਤਾ। ਇਸ ਦੇ ਨਾਲ ਹੀ ਰੋਜਰ ਫੈਡਰਰ ਵਿੰਬਲਡਨ ਟੂਰਨਾਮੈਂਟ ਦੇ ਇਤਿਹਾਸ 'ਚ ਰਿਕਾਰਡ ਅੱਠ ਵਾਰ ਇਹ ਖਿਤਾਬ ਜਿੱਤਣ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਬ੍ਰਿਟੇਨ ਦੇ ਵਿਲਿਅਮਸ ਰੇਨਾਰਸ਼ਾ (7) ਤੇ ਅਮਰੀਕਾ ਦੇ ਪੀਟ ਸਮਪ੍ਰਾਸ (7) ਨੂੰ ਪਿੱਛੇ ਛੱਡ ਦਿੱਤਾ। ਪਹਿਲੀ ਵਾਰ ਵਿੰਬਲਡਨ ਦੇ ਫਾਈਨਲ 'ਚ ਪਹੁੰਚੇ ਕਰੋਏਸ਼ੀਆ ਦੇ ਮਾਰਿਨ ਸਿਲਿਕ ਦੀ ਸ਼ਾਨਦਾਰ ਫਾਰਮ 'ਚ ਚਲ ਰਹੇ ਅਨੁਭਵੀ ਰੋਜਰ ਫੈਡਰਰ ਸਾਹਮਣੇ ਇਕ ਨਾ ਚੱਲੀ। ਇਸ ਤੋਂ ਪਹਿਲਾਂ ਰੋਜਰ ਫੈਡਰਰ ਨੇ ਆਖਰੀ ਵਾਰ 2012 'ਚ ਵਿੰਬਲਡਨ ਖ਼ਿਤਾਬ ਜਿੱਤਿਆ ਸੀ। ਹਾਲਾਂਕਿ ਉਹ 2014 ਤੇ 2015 'ਚ ਫਾਈਨਲ 'ਚ ਪਹੁੰਚੇ ਸਨ, ਪਰ ਖ਼ਿਤਾਬ ਨਹੀਂ ਜਿੱਤ ਸਕੇ ਸਨ। ਪਿਛਲੀ ਵਾਰ ਉਹ ਸੈਮੀ-ਫਾਈਨਲ 'ਚ ਹਾਰ ਗਏ ਸਨ। 35 ਸਾਲਾ ਰੋਜਰ ਸਭ ਤੋਂ ਵੱਧ ਉਮਰ ਦੇ ਵਿੰਬਲਡਨ ਖਿਤਾਬ ਜਿੱਤਣ ਵਾਲੇ ਖਿਡਾਰੀ ਬਣ ਗਏ ਹਨ। ਸਭ ਤੋਂ ਵੱਧ ਉਮਰ 'ਚ ਵਿੰਬਲਡਨ ਫਾਈਨਲ ਖੇਡਣ ਦਾ ਰਿਕਾਰਡ ਆਸਟ੍ਰੇਲੀਆ ਦੇ ਕੇਨ ਰੋਸਵਾਲ ਦੇ ਨਾਂਅ ਹੈ, ਜਿਨ੍ਹਾਂ ਨੇ 1974 'ਚ 39 ਸਾਲ ਦੀ ਉਮਰ 'ਚ ਫਾਈਨਲ ਖੇਡਿਆ ਸੀ। ਰੋਸਵਾਲ ਫਾਈਨਲ 'ਚ ਹਾਰ ਗਏ ਸਨ।
ਮੇਲੋ-ਕੁਬੋਤ ਦੇ ਨਾਂਅ ਪੁਰਸ਼ ਡਬਲ ਖ਼ਿਤਾਬ
ਲੰਡਨ, 16 ਜੁਲਾਈ (ਏਜੰਸੀ)-ਬ੍ਰਾਜ਼ੀਲ ਦੇ ਮਾਰਸਲੋ ਮੇਲੋ ਤੇ ਪੌਲੈਂਡ ਦੇ ਲੁਕਾਸ ਕੁਬੋਤ ਨੇ ਅੱਜ ਇੱਥੇ ਸਾਲ ਦੇ ਤੀਜੇ ਗ੍ਰੈਂਡ ਸਲੈਮ-ਵਿੰਬਲਡਨ ਦਾ ਪੁਰਸ਼ ਡਬਲ ਖ਼ਿਤਾਬ ਜਿੱਤ ਲਿਆ ਹੈ। ਮੇਲੋ ਤੇ ਕੁਬੋਤ ਨੇ ਪੰਜ ਸੈੱਟ ਤਕ ਚੱਲੇ ਮੁਕਾਬਲੇ 'ਚ ਆਸਟ੍ਰੇਲੀਆ ਦੇ ਓਲੀਵਰ ਮਾਰਾਕ ਤੇ ਮੇਟ ਪੇਵਿਕ ਨੂੰ ਹਰਾਇਆ। ਇਹ ਮੁਕਾਬਲਾ 39 ਮਿੰਟ ਤਕ ਚਲਿਆ। ਮੇਲੋ ਤੇ ਕੁਬੋਤ ਨੇ ਇਹ ਮੁਕਾਬਲਾ 5-7, 7-5, 7-6(2), 3-6, 13-11 ਨਾਲ ਆਪਣੇ ਨਾਂਅ ਕੀਤਾ। ਇਹ ਮੇਲੋ ਤੇ ਕੁਬੋਤ ਦਾ ਜੋੜੀਦਾਰ ਦੇ ਰੂਪ 'ਚ ਪਹਿਲਾ ਗ੍ਰੈਂਡ ਸਲੈਮ ਖ਼ਿਤਾਬ ਹੈ। ਮੇਲੋ ਦੂਜੀ ਵਾਰ ਵਿੰਬਲਡਨ ਫਾਈਨਲ 'ਚ ਪਹੁੰਚੇ ਸਨ।


ਖ਼ਬਰ ਸ਼ੇਅਰ ਕਰੋ

ਰਵੀ ਸ਼ਾਸਤਰੀ ਬਤੌਰ ਕੋਚ ਕਮਾਉਣਗੇ ਸਾਲਾਨਾ 7 ਕਰੋੜ ਰੁਪਏ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਭਾਰਤੀ ਕ੍ਰਿਕਟ ਟੀਮ ਦੇ ਨਵ-ਨਿਯੁਕਤ ਮੁੱਖ ਕੋਚ ਰਵੀ ਸ਼ਾਸਤਰੀ ਦੇ ਸਾਲਾਨਾ ਤਨਖ਼ਾਹ 'ਤੇ ਹੁਣ ਚਰਚਾ ਹੋਣ ਲੱਗੀ ਹੈ। ਸੂਤਰਾਂ ਅਨੁਸਾਰ ਸ਼ਾਸਤਰੀ ਬਤੌਰ ਕੋਚ 7 ਕਰੋੜ ਤੋਂ 7.5 ਕਰੋੜ ਰੁਪਏ ਸਾਲਾਨਾ ਕਮਾਉਣਗੇ। ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ...

ਪੂਰੀ ਖ਼ਬਰ »

ਭਰਤ ਅਰੁਣ ਹੀ ਬਣਨਗੇ ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਜ਼ਹੀਰ ਖ਼ਾਨ ਨੂੰ ਗੇਂਦਬਾਜ਼ੀ ਕੋਚ ਦੇ ਅਹੁਦੇ ਤੋਂ ਹਟਾਉਣ ਦੀਆਂ ਖ਼ਬਰਾਂ ਵਿਚਾਲੇ ਇਹ ਗੱਲ ਸਾਹਮਣੇ ਆਈ ਹੈ ਕਿ ਭਰਤ ਅਰੁਣ ਨੂੰ ਇਸ ਅਹੁਦੇ ਲਈ ਨਿਯੁਕਤ ਕਰ ਦਿੱਤਾ ਗਿਆ ਹੈ। ਉਹ ਸ੍ਰੀਲੰਕਾ ਦੌਰੇ 'ਚ ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਦਾ ...

ਪੂਰੀ ਖ਼ਬਰ »

ਪੀ. ਹਰਿਕ੍ਰਿਸ਼ਨਾ ਚੀਨ ਦੇ ਚਾਓ ਤੋਂ ਹਾਰੇ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਭਾਰਤੀ ਗ੍ਰੈਂਡਮਾਸਟਰ ਪੀ. ਹਰਿਕ੍ਰਿਸ਼ਨਾ ਨੂੰ ਫਿਡੇ ਗ੍ਰਾਂਡ ਪ੍ਰੀ ਦੇ ਅੱਠਵੇਂ ਦੌਰ 'ਚ ਚੀਨ ਦੇ ਲੀ ਚਾਓ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਜੋ ਟੂਰਨਾਮੈਂਟ 'ਚ ਉਨ੍ਹਾਂ ਦੀ ਪਹਿਲੀ ਹਾਰ ਹੈ। ਕਾਲੇ ਮੋਹਰਾਂ ਨਾਲ ਖੇਡਦੇ ਹੋਏ ਦੁਨੀਆ ...

ਪੂਰੀ ਖ਼ਬਰ »

ਫਿਕਸਿੰਗ 'ਚ ਹੋਰ ਖਿਡਾਰੀਆਂ ਦੇ ਸ਼ਾਮਿਲ ਹੋਣ ਦੀ ਜਾਂਚ ਕਰੇਗਾ ਪੀ.ਸੀ.ਬੀ.

ਲਾਹੌਰ, 16 ਜੁਲਾਈ (ਏਜੰਸੀ)-ਇਕ ਸਮਾਚਾਰ ਪੱਤਰ ਅਨੁਸਾਰ ਬੀਤੇ ਦਿਨੀਂ ਬੋਰਡ ਦੀ ਤਿੰਨ ਮੈਂਬਰੀ ਭ੍ਰਿਸ਼ਟਾਚਾਰ ਵਿਰੋਧੀ ਆਰਬਿਟਰੇਸ਼ਨ ਦੇ ਸਾਹਮਣੇ ਬ੍ਰਿਟੇਨ ਦੀ ਰਾਸ਼ਟਰੀ ਕ੍ਰਾਈਮ ਏਜੰਸੀ 'ਚ ਸੰਚਾਲਨ ਅਧਿਕਾਰੀ ਨੇ ਬਿਆਨ ਦੌਰਾਨ ਲਗਾਤਾਰ ਬੱਲੇਬਾਜ਼ ਓਮਰ ਅਕਮਲ ਤੇ ਤੇਜ਼ ...

ਪੂਰੀ ਖ਼ਬਰ »

ਕੁੰਬਲੇ ਦੇ ਬਾਅਦ ਦ੍ਰਾਵਿੜ ਤੇ ਜ਼ਹੀਰ ਦਾ ਖੁੱਲ੍ਹੇਆਮ ਕੀਤਾ ਜਾ ਰਿਹੈ ਅਪਮਾਨ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਭਾਰਤ ਟੀਮ ਦੇ ਮੁੱਖ ਕੋਚ ਤੇ ਸਹਾਇਕ ਸਟਾਫ਼ ਦੀ ਨਿਯੁਕਤੀ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) 'ਚ ਚਲ ਰਹੇ ਨਾਟਕੀ ਘਟਨਾਕ੍ਰਮ ਦੇ ਬਾਅਦ ਸੀ. ਓ. ਏ. ਦੇ ਸਾਬਕਾ ਮੈਂਬਰ ਰਾਮਚੰਦਰ ਗੁਹਾ ਨੇ ਕਿਹਾ ਕਿ ਰਾਹੁਲ ਦ੍ਰਾਵਿੜ ...

ਪੂਰੀ ਖ਼ਬਰ »

ਪੀ.ਆਈ.ਐਸ. ਦਾ ਜੂਡੋ ਖਿਡਾਰੀ ਕੌਮਾਂਤਰੀ ਪੱਧਰ 'ਤੇ ਚਮਕਿਆ

ਪਟਿਆਲਾ, 16 ਜੁਲਾਈ (ਚਹਿਲ)-ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੇ ਪਟਿਆਲਾ ਵਿਖੇ ਸਥਾਪਤ ਜੂਡੋ ਕੇਂਦਰ ਦੇ ਸਿਖਾਂਦਰੂ ਹਰਸ਼ਪ੍ਰੀਤ ਸਿੰਘ ਨੇ ਦੋ ਕੌਮਾਂਤਰੀ ਟੂਰਨਾਮੈਂਟਾਂ 'ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਕੋਚ ਨਵਜੋਤ ਸਿੰਘ ਦੇ ਸ਼ਾਗਿਰਦ ਹਰਸ਼ਪ੍ਰੀਤ ਸਿੰਘ ਨੇ ਆਗਰਾ ਵਿਖੇ ...

ਪੂਰੀ ਖ਼ਬਰ »

ਵਿਸ਼ਵ ਯੂਨੀਵਰਸਿਟੀ ਖੇਡਾਂ ਲਈ ਪੰਜਾਬੀ 'ਵਰਸਿਟੀ ਦੇ ਵਾਲੀਬਾਲ ਖਿਡਾਰੀ ਦੀ ਚੋਣ

ਪਟਿਆਲਾ, 16 ਜੁਲਾਈ (ਚਹਿਲ)-ਚਾਈਨਜ਼-ਤਾਈਪੇ 'ਚ ਅਗਲੇ ਮਹੀਨੇ ਹੋਣ ਵਾਲੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ 'ਚ ਹਿੱਸਾ ਲੈਣ ਵਾਲੀ ਭਾਰਤੀ ਯੂਨੀਵਰਸਿਟੀਜ਼ ਦੀ ਵਾਲੀਬਾਲ ਟੀਮ ਲਈ ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀ ਸਕਲੇਨ ਤਾਰਿਕ ਦੀ ਚੋਣ ਹੋਈ ਹੈ। ਅਰਜੁਨਾ ਐਵਾਰਡੀ ...

ਪੂਰੀ ਖ਼ਬਰ »

ਬਿੰਦਰਾ ਨੇ ਵਿਦੇਸ਼ ਜਾਣ ਵਾਲੇ ਭਾਰਤੀ ਖਿਡਾਰੀਆਂ ਲਈ ਹੈਲਪ-ਲਾਈਨ ਦੀ ਕੀਤੀ ਮੰਗ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਭਾਰਤ ਦੇ ਇਕਲੌਤੇ ਉਲੰਪਿਕ ਵਿਅਕਤੀਗਤ ਸੋਨ ਤਗਮਾ ਜੇਤੂ ਅਭਿਨਵ ਬਿੰਦਰਾ ਨੇ ਖੇਡ ਮੰਤਰਾਲੇ ਤੋਂ ਵਿਦੇਸ਼ਾਂ 'ਚ ਜਾਣ ਵਾਲੇ ਖਿਡਾਰੀਆਂ ਲਈ ਹੈਲਪ-ਲਾਈਨ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪੈਰਾ ਤਰਾਕ ਕੰਚਨਮਾਲਾ ...

ਪੂਰੀ ਖ਼ਬਰ »

ਪ੍ਰੋ-ਕਬੱਡੀ ਜਿੱਤਣ ਵਾਲੇ ਨੂੰ ਮਿਲੇਗਾ 3 ਕਰੋੜ ਦਾ ਇਨਾਮ

ਨਵੀਂ ਦਿੱਲੀ, 16 ਜੁਲਾਈ (ਏਜੰਸੀ)- ਪ੍ਰੋ-ਕਬੱਡੀ ਟੂਰਨਾਮੈਂਟ ਦੇ ਪੰਜਵੇਂ ਸੈਸ਼ਨ ਵਿਚ ਕੁੱਲ ਇਨਾਮੀ ਰਾਸ਼ੀ 'ਚ ਦੋਗੁਣਾ ਤੋਂ ਵੱਧ ਦਾ ਇਜ਼ਾਫ਼ਾ ਕੀਤਾ ਗਿਆ ਹੈ। ਇਸ ਟੂਰਨਾਮੈਂਟ 'ਚ 12 ਟੀਮਾਂ 138 ਮੈਚਾਂ ਵਿਚ ਹਿੱਸਾ ਲੈਣਗੀਆਂ ਅਤੇ 3 ਕਰੋੜ ਦੀ ਇਨਾਮੀ ਰਾਸ਼ੀ ਜਿੱਤਣ ਦੀ ਕੋਸ਼ਿਸ਼ ...

ਪੂਰੀ ਖ਼ਬਰ »

ਸੈਨੇਗਲ ਫੁੱਟਬਾਲ ਸਟੇਡੀਅਮ 'ਚ ਹਫ਼ੜਾ-ਦਫ਼ੜੀ ਦੌਰਾਨ 8 ਮੌਤਾਂ

ਡਕਾਰ, 16 ਜੁਲਾਈ (ਏਜੰਸੀ)- ਸੈਨੇਗਲ ਦੀ ਰਾਜਧਾਨੀ ਡਕਾਰ ਵਿਖੇ ਫੁੱਟਬਾਲ ਲੀਗ ਕੱਪ ਦੇ ਫਾਈਨਲ ਮੈਚ ਦੌਰਾਨ ਮਚੀ ਹਫ਼ੜਾ-ਦਫ਼ੜੀ 'ਚ 8 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਸਬੰਧੀ ਇੱਥੋਂ ਦੇ ਖੇਡ ਮੰਤਰੀ ਮਟਾਰ ਬਾ ਨੇ ਦੱਸਿਆ ਕਿ ਲੀਗ 'ਚ ਯੂ. ਐੱਸ. ਓਕੋਮ ਤੇ ਸਟੇਡ ਡੀ ਮਬੋਰ ...

ਪੂਰੀ ਖ਼ਬਰ »

ਵਿੰਬਲਡਨ 2017 : ਮੇਲੋ-ਕੁਬੋਤ ਦੇ ਨਾਂਅ ਪੁਰਸ਼ ਡਬਲ ਖ਼ਿਤਾਬ

ਲੰਡਨ, 16 ਜੁਲਾਈ (ਏਜੰਸੀ)-ਬ੍ਰਾਜ਼ੀਲ ਦੇ ਮਾਰਸਲੋ ਮੇਲੋ ਤੇ ਪੌਲੈਂਡ ਦੇ ਲੁਕਾਸ ਕੁਬੋਤ ਨੇ ਅੱਜ ਇੱਥੇ ਸਾਲ ਦੇ ਤੀਜੇ ਗ੍ਰੈਂਡ ਸਲੈਮ-ਵਿੰਬਲਡਨ ਦਾ ਪੁਰਸ਼ ਡਬਲ ਖ਼ਿਤਾਬ ਜਿੱਤ ਲਿਆ ਹੈ। ਮੇਲੋ ਤੇ ਕੁਬੋਤ ਨੇ ਪੰਜ ਸੈੱਟ ਤਕ ਚੱਲੇ ਮੁਕਾਬਲੇ 'ਚ ਆਸਟ੍ਰੇਲੀਆ ਦੇ ਓਲੀਵਰ ਮਾਰਾਕ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX