ਤਾਜਾ ਖ਼ਬਰਾਂ


ਆਈ.ਪੀ.ਐਲ 2018 : 5 ਓਵਰਾਂ ਬਾਅਦਚੇਨਈ ਸੁਪਰ ਕਿੰਗਜ਼ 27/3
. . .  41 minutes ago
ਆਈ.ਪੀ.ਐਲ 2018 : ਚੇਨਈ ਸੁਪਰ ਕਿੰਗਜ਼ ਨੂੰ ਲਗਾਤਾਰ 2 ਝਟਕੇ
. . .  43 minutes ago
ਆਈ.ਪੀ.ਐਲ 2018 : ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝਟਕਾ
. . .  1 minute ago
ਆਈ.ਪੀ.ਐਲ 2018 : 19.4 ਓਵਰਾਂ 'ਚ ਕਿੰਗਜ਼ ਇਲੈਵਨ ਪੰਜਾਬ ਦੀ ਪੂਰੀ ਟੀਮ 153 ਦੌੜਾਂ ਬਣਾ ਕੇ ਆਊਟ
. . .  about 1 hour ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਇੱਕ ਓਵਰ 'ਚ 2 ਝਟਕੇ
. . .  about 1 hour ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ 6ਵਾਂ ਝਟਕਾ
. . .  about 1 hour ago
ਆਈ.ਪੀ.ਐਲ 2018 : 15 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 102/5
. . .  about 1 hour ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ 5ਵਾਂ ਝਟਕਾ, ਡੇਵਿਡ ਮਿਲਰ ਆਊਟ
. . .  about 2 hours ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਚੌਥਾ ਝਟਕਾ, ਮਨੋਜ ਤਿਵਾੜੀ 35 ਦੌੜਾਂ ਬਣਾ ਕੇ ਆਊਟ
. . .  about 2 hours ago
ਆਈ.ਪੀ.ਐਲ 2018 : 10 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 71/3
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਖੇਡ ਸੰਸਾਰ

ਵਿੰਬਲਡਨ 2017

ਰੋਜਰ ਫੈਡਰਰ ਰਿਕਾਰਡ 8ਵੀਂ ਵਾਰ ਬਣੇ ਵਿੰਬਲਡਨ ਦੇ ਬਾਦਸ਼ਾਹ

ਲੰਡਨ, 16 ਜੁਲਾਈ (ਏਜੰਸੀ)-ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਵਿੰਬਲਡਨ ਦੇ ਨਵੇਂ ਬਾਦਸ਼ਾਹ ਬਣ ਗਏ ਹਨ। ਉਨ੍ਹਾਂ ਨੇ ਫਾਈਨਲ ਮੁਕਾਬਲੇ 'ਚ ਕਰੋਏਸ਼ੀਆ ਦੇ ਮਾਰਿਨ ਸਿਲਿਕ ਨੂੰ ਤਿੰਨ ਸੈੱਟ ਤਕ ਚੱਲੇ ਮੁਕਾਬਲੇ 'ਚ 6-3, 6-1, 6-4 ਨਾਲ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕੀਤਾ। ਇਸ ਦੇ ਨਾਲ ਹੀ ...

ਪੂਰੀ ਖ਼ਬਰ »

ਰਵੀ ਸ਼ਾਸਤਰੀ ਬਤੌਰ ਕੋਚ ਕਮਾਉਣਗੇ ਸਾਲਾਨਾ 7 ਕਰੋੜ ਰੁਪਏ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਭਾਰਤੀ ਕ੍ਰਿਕਟ ਟੀਮ ਦੇ ਨਵ-ਨਿਯੁਕਤ ਮੁੱਖ ਕੋਚ ਰਵੀ ਸ਼ਾਸਤਰੀ ਦੇ ਸਾਲਾਨਾ ਤਨਖ਼ਾਹ 'ਤੇ ਹੁਣ ਚਰਚਾ ਹੋਣ ਲੱਗੀ ਹੈ। ਸੂਤਰਾਂ ਅਨੁਸਾਰ ਸ਼ਾਸਤਰੀ ਬਤੌਰ ਕੋਚ 7 ਕਰੋੜ ਤੋਂ 7.5 ਕਰੋੜ ਰੁਪਏ ਸਾਲਾਨਾ ਕਮਾਉਣਗੇ। ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ...

ਪੂਰੀ ਖ਼ਬਰ »

ਭਰਤ ਅਰੁਣ ਹੀ ਬਣਨਗੇ ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਜ਼ਹੀਰ ਖ਼ਾਨ ਨੂੰ ਗੇਂਦਬਾਜ਼ੀ ਕੋਚ ਦੇ ਅਹੁਦੇ ਤੋਂ ਹਟਾਉਣ ਦੀਆਂ ਖ਼ਬਰਾਂ ਵਿਚਾਲੇ ਇਹ ਗੱਲ ਸਾਹਮਣੇ ਆਈ ਹੈ ਕਿ ਭਰਤ ਅਰੁਣ ਨੂੰ ਇਸ ਅਹੁਦੇ ਲਈ ਨਿਯੁਕਤ ਕਰ ਦਿੱਤਾ ਗਿਆ ਹੈ। ਉਹ ਸ੍ਰੀਲੰਕਾ ਦੌਰੇ 'ਚ ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਦਾ ...

ਪੂਰੀ ਖ਼ਬਰ »

ਪੀ. ਹਰਿਕ੍ਰਿਸ਼ਨਾ ਚੀਨ ਦੇ ਚਾਓ ਤੋਂ ਹਾਰੇ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਭਾਰਤੀ ਗ੍ਰੈਂਡਮਾਸਟਰ ਪੀ. ਹਰਿਕ੍ਰਿਸ਼ਨਾ ਨੂੰ ਫਿਡੇ ਗ੍ਰਾਂਡ ਪ੍ਰੀ ਦੇ ਅੱਠਵੇਂ ਦੌਰ 'ਚ ਚੀਨ ਦੇ ਲੀ ਚਾਓ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਜੋ ਟੂਰਨਾਮੈਂਟ 'ਚ ਉਨ੍ਹਾਂ ਦੀ ਪਹਿਲੀ ਹਾਰ ਹੈ। ਕਾਲੇ ਮੋਹਰਾਂ ਨਾਲ ਖੇਡਦੇ ਹੋਏ ਦੁਨੀਆ ...

ਪੂਰੀ ਖ਼ਬਰ »

ਫਿਕਸਿੰਗ 'ਚ ਹੋਰ ਖਿਡਾਰੀਆਂ ਦੇ ਸ਼ਾਮਿਲ ਹੋਣ ਦੀ ਜਾਂਚ ਕਰੇਗਾ ਪੀ.ਸੀ.ਬੀ.

ਲਾਹੌਰ, 16 ਜੁਲਾਈ (ਏਜੰਸੀ)-ਇਕ ਸਮਾਚਾਰ ਪੱਤਰ ਅਨੁਸਾਰ ਬੀਤੇ ਦਿਨੀਂ ਬੋਰਡ ਦੀ ਤਿੰਨ ਮੈਂਬਰੀ ਭ੍ਰਿਸ਼ਟਾਚਾਰ ਵਿਰੋਧੀ ਆਰਬਿਟਰੇਸ਼ਨ ਦੇ ਸਾਹਮਣੇ ਬ੍ਰਿਟੇਨ ਦੀ ਰਾਸ਼ਟਰੀ ਕ੍ਰਾਈਮ ਏਜੰਸੀ 'ਚ ਸੰਚਾਲਨ ਅਧਿਕਾਰੀ ਨੇ ਬਿਆਨ ਦੌਰਾਨ ਲਗਾਤਾਰ ਬੱਲੇਬਾਜ਼ ਓਮਰ ਅਕਮਲ ਤੇ ਤੇਜ਼ ...

ਪੂਰੀ ਖ਼ਬਰ »

ਕੁੰਬਲੇ ਦੇ ਬਾਅਦ ਦ੍ਰਾਵਿੜ ਤੇ ਜ਼ਹੀਰ ਦਾ ਖੁੱਲ੍ਹੇਆਮ ਕੀਤਾ ਜਾ ਰਿਹੈ ਅਪਮਾਨ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਭਾਰਤ ਟੀਮ ਦੇ ਮੁੱਖ ਕੋਚ ਤੇ ਸਹਾਇਕ ਸਟਾਫ਼ ਦੀ ਨਿਯੁਕਤੀ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) 'ਚ ਚਲ ਰਹੇ ਨਾਟਕੀ ਘਟਨਾਕ੍ਰਮ ਦੇ ਬਾਅਦ ਸੀ. ਓ. ਏ. ਦੇ ਸਾਬਕਾ ਮੈਂਬਰ ਰਾਮਚੰਦਰ ਗੁਹਾ ਨੇ ਕਿਹਾ ਕਿ ਰਾਹੁਲ ਦ੍ਰਾਵਿੜ ...

ਪੂਰੀ ਖ਼ਬਰ »

ਪੀ.ਆਈ.ਐਸ. ਦਾ ਜੂਡੋ ਖਿਡਾਰੀ ਕੌਮਾਂਤਰੀ ਪੱਧਰ 'ਤੇ ਚਮਕਿਆ

ਪਟਿਆਲਾ, 16 ਜੁਲਾਈ (ਚਹਿਲ)-ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੇ ਪਟਿਆਲਾ ਵਿਖੇ ਸਥਾਪਤ ਜੂਡੋ ਕੇਂਦਰ ਦੇ ਸਿਖਾਂਦਰੂ ਹਰਸ਼ਪ੍ਰੀਤ ਸਿੰਘ ਨੇ ਦੋ ਕੌਮਾਂਤਰੀ ਟੂਰਨਾਮੈਂਟਾਂ 'ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਕੋਚ ਨਵਜੋਤ ਸਿੰਘ ਦੇ ਸ਼ਾਗਿਰਦ ਹਰਸ਼ਪ੍ਰੀਤ ਸਿੰਘ ਨੇ ਆਗਰਾ ਵਿਖੇ ਹੋਏ ਵਿਸ਼ਵ ਸਕੂਲ ਖੇਡਾਂ ਦੇ ਜੂਡੋ ਅੰਡਰ-81 ਕਿੱਲੋ ਭਾਰ ਵਰਗ 'ਚ ਚੌਥਾ ਸਥਾਨ ਹਾਸਿਲ ਕੀਤਾ। ਹਾਲ ਹੀ 'ਚ ਕਿਰਗਿਸਤਾਨ ਵਿਖੇ ਹੋਈ ਏਸ਼ੀਅਨ ਕੈਡੇਟ ਜੂਡੋ ਚੈਂਪੀਅਨਸ਼ਿਪ 'ਚ ਵੀ ਹਰਸ਼ਪ੍ਰੀਤ ਨੇ ਕੁਆਰਟਰ ਫਾਈਨਲ 'ਚ ਪੁੱਜਣ ਦਾ ਮਾਣ ਪ੍ਰਾਪਤ ਕੀਤਾ। ਏਸ਼ੀਅਨ ਕੈਡੇਟ ਚੈਂਪੀਅਨਸ਼ਿਪ ਅਤੇ ਵਿਸ਼ਵ ਸਕੂਲ ਖੇਡਾਂ 'ਚ ਹਿੱਸਾ ਲੈਣ ਵਾਲਾ ਹਰਸ਼ਪ੍ਰੀਤ ਸਿੰਘ ਇਕਲੌਤਾ ਪੰਜਾਬੀ ਖਿਡਾਰੀ ਸੀ। ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੇ ਨਿਰਦੇਸ਼ਕ (ਸਿਖਲਾਈ) ਸ੍ਰੀ ਸੁਖਬੀਰ ਸਿੰਘ ਗਰੇਵਾਲ ਨੇ ਹਰਸ਼ਪ੍ਰੀਤ ਸਿੰਘ ਤੇ ਕੋਚ ਨਵਜੋਤ ਸਿੰਘ ਨੂੰ ਵਧਾਈਆਂ ਦਿੱਤੀਆਂ ਹਨ।


ਖ਼ਬਰ ਸ਼ੇਅਰ ਕਰੋ

ਵਿਸ਼ਵ ਯੂਨੀਵਰਸਿਟੀ ਖੇਡਾਂ ਲਈ ਪੰਜਾਬੀ 'ਵਰਸਿਟੀ ਦੇ ਵਾਲੀਬਾਲ ਖਿਡਾਰੀ ਦੀ ਚੋਣ

ਪਟਿਆਲਾ, 16 ਜੁਲਾਈ (ਚਹਿਲ)-ਚਾਈਨਜ਼-ਤਾਈਪੇ 'ਚ ਅਗਲੇ ਮਹੀਨੇ ਹੋਣ ਵਾਲੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ 'ਚ ਹਿੱਸਾ ਲੈਣ ਵਾਲੀ ਭਾਰਤੀ ਯੂਨੀਵਰਸਿਟੀਜ਼ ਦੀ ਵਾਲੀਬਾਲ ਟੀਮ ਲਈ ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀ ਸਕਲੇਨ ਤਾਰਿਕ ਦੀ ਚੋਣ ਹੋਈ ਹੈ। ਅਰਜੁਨਾ ਐਵਾਰਡੀ ...

ਪੂਰੀ ਖ਼ਬਰ »

ਬਿੰਦਰਾ ਨੇ ਵਿਦੇਸ਼ ਜਾਣ ਵਾਲੇ ਭਾਰਤੀ ਖਿਡਾਰੀਆਂ ਲਈ ਹੈਲਪ-ਲਾਈਨ ਦੀ ਕੀਤੀ ਮੰਗ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਭਾਰਤ ਦੇ ਇਕਲੌਤੇ ਉਲੰਪਿਕ ਵਿਅਕਤੀਗਤ ਸੋਨ ਤਗਮਾ ਜੇਤੂ ਅਭਿਨਵ ਬਿੰਦਰਾ ਨੇ ਖੇਡ ਮੰਤਰਾਲੇ ਤੋਂ ਵਿਦੇਸ਼ਾਂ 'ਚ ਜਾਣ ਵਾਲੇ ਖਿਡਾਰੀਆਂ ਲਈ ਹੈਲਪ-ਲਾਈਨ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪੈਰਾ ਤਰਾਕ ਕੰਚਨਮਾਲਾ ...

ਪੂਰੀ ਖ਼ਬਰ »

ਪ੍ਰੋ-ਕਬੱਡੀ ਜਿੱਤਣ ਵਾਲੇ ਨੂੰ ਮਿਲੇਗਾ 3 ਕਰੋੜ ਦਾ ਇਨਾਮ

ਨਵੀਂ ਦਿੱਲੀ, 16 ਜੁਲਾਈ (ਏਜੰਸੀ)- ਪ੍ਰੋ-ਕਬੱਡੀ ਟੂਰਨਾਮੈਂਟ ਦੇ ਪੰਜਵੇਂ ਸੈਸ਼ਨ ਵਿਚ ਕੁੱਲ ਇਨਾਮੀ ਰਾਸ਼ੀ 'ਚ ਦੋਗੁਣਾ ਤੋਂ ਵੱਧ ਦਾ ਇਜ਼ਾਫ਼ਾ ਕੀਤਾ ਗਿਆ ਹੈ। ਇਸ ਟੂਰਨਾਮੈਂਟ 'ਚ 12 ਟੀਮਾਂ 138 ਮੈਚਾਂ ਵਿਚ ਹਿੱਸਾ ਲੈਣਗੀਆਂ ਅਤੇ 3 ਕਰੋੜ ਦੀ ਇਨਾਮੀ ਰਾਸ਼ੀ ਜਿੱਤਣ ਦੀ ਕੋਸ਼ਿਸ਼ ...

ਪੂਰੀ ਖ਼ਬਰ »

ਸੈਨੇਗਲ ਫੁੱਟਬਾਲ ਸਟੇਡੀਅਮ 'ਚ ਹਫ਼ੜਾ-ਦਫ਼ੜੀ ਦੌਰਾਨ 8 ਮੌਤਾਂ

ਡਕਾਰ, 16 ਜੁਲਾਈ (ਏਜੰਸੀ)- ਸੈਨੇਗਲ ਦੀ ਰਾਜਧਾਨੀ ਡਕਾਰ ਵਿਖੇ ਫੁੱਟਬਾਲ ਲੀਗ ਕੱਪ ਦੇ ਫਾਈਨਲ ਮੈਚ ਦੌਰਾਨ ਮਚੀ ਹਫ਼ੜਾ-ਦਫ਼ੜੀ 'ਚ 8 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਸਬੰਧੀ ਇੱਥੋਂ ਦੇ ਖੇਡ ਮੰਤਰੀ ਮਟਾਰ ਬਾ ਨੇ ਦੱਸਿਆ ਕਿ ਲੀਗ 'ਚ ਯੂ. ਐੱਸ. ਓਕੋਮ ਤੇ ਸਟੇਡ ਡੀ ਮਬੋਰ ...

ਪੂਰੀ ਖ਼ਬਰ »

ਵਿੰਬਲਡਨ 2017 : ਮੇਲੋ-ਕੁਬੋਤ ਦੇ ਨਾਂਅ ਪੁਰਸ਼ ਡਬਲ ਖ਼ਿਤਾਬ

ਲੰਡਨ, 16 ਜੁਲਾਈ (ਏਜੰਸੀ)-ਬ੍ਰਾਜ਼ੀਲ ਦੇ ਮਾਰਸਲੋ ਮੇਲੋ ਤੇ ਪੌਲੈਂਡ ਦੇ ਲੁਕਾਸ ਕੁਬੋਤ ਨੇ ਅੱਜ ਇੱਥੇ ਸਾਲ ਦੇ ਤੀਜੇ ਗ੍ਰੈਂਡ ਸਲੈਮ-ਵਿੰਬਲਡਨ ਦਾ ਪੁਰਸ਼ ਡਬਲ ਖ਼ਿਤਾਬ ਜਿੱਤ ਲਿਆ ਹੈ। ਮੇਲੋ ਤੇ ਕੁਬੋਤ ਨੇ ਪੰਜ ਸੈੱਟ ਤਕ ਚੱਲੇ ਮੁਕਾਬਲੇ 'ਚ ਆਸਟ੍ਰੇਲੀਆ ਦੇ ਓਲੀਵਰ ਮਾਰਾਕ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX