ਤਾਜਾ ਖ਼ਬਰਾਂ


ਪ੍ਰਸਿੱਧ ਸੰਗੀਤਕਾਰ ਖ਼ਯਾਮ ਦਾ ਦੇਹਾਂਤ
. . .  1 day ago
ਮੁੰਬਈ ,19 ਅਗਸਤ -ਪ੍ਰਸਿੱਧ ਸੰਗੀਤਕਾਰ ਖ਼ਯਾਮ ਦਾ ਦੇਹਾਂਤ ਹੋ ਗਿਆ , ਉਹ 93 ਸਾਲ ਦੇ ਸਨ ।
ਲੋਹੀਆਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਐੱਮ.ਪੀ. ਚੌਧਰੀ ਤੇ ਵਿਧਾਇਕ ਲਾਡੀ ਵੱਲੋਂ ਦੌਰਾ
. . .  1 day ago
ਲੋਹੀਆਂ ਖ਼ਾਸ, 19 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ) -ਲੋਹੀਆਂ ਇਲਾਕੇ ਦੇ ਪਿੰਡ ਜਾਣੀਆਂ ਜਿੱਥੋਂ ਸਤਲੁਜ ਦਰਿਆ ਦੇ ਬੰਨ੍ਹ ਨੇ ਟੁੱਟ ਕੇ ਕਰੀਬ 30 ਪਿੰਡਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਦਾ ਜਲੰਧਰ ਤੋਂ ...
ਸਵੇਰ ਤੋਂ ਲਗਾਤਾਰ ਘੱਟ ਰਿਹਾ ਹੈ ਸਤਲੁਜ ਅੰਦਰ ਪਾਣੀ ਦਾ ਪੱਧਰ - ਐੱਸ.ਡੀ.ਓ ਸੁਖਵਿੰਦਰ ਸਿੰਘ
. . .  1 day ago
ਫਿਲੌਰ, 19 ਅਗਸਤ - (ਇੰਦਰਜੀਤ ਚੰਦੜ੍ਹ) - ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਸਵੇਰ ਤੋਂ ਲਗਾਤਾਰ ਘੱਟ ਰਿਹਾ ਹੈ ਇਹ ਜਾਣਕਾਰੀ ਐੱਸ.ਡੀ.ਓ ਡਰੇਨਜ਼ ਸੁਖਵਿੰਦਰ ਸਿੰਘ ਵੱਲੋਂ ਦਿੱਤੀ ਗਈ ...
ਬੀਤੇ ਦਿਨ ਹੋਈ ਭਾਰੀ ਬਾਰਸ਼ ਕਾਰਨ ਪਿੰਡ ਚੇਤਾ ਹੋਇਆ ਜਲ ਥਲ, ਫ਼ਸਲਾਂ 'ਚ ਭਰਿਆ ਨੱਕੋਂ ਨੱਕ ਪਾਣੀ​
. . .  1 day ago
ਕਟਾਰੀਆਂ, 19 ਅਗਸਤ (ਨਵਜੋਤ ਸਿੰਘ ਜੱਖੂ)- ਆਜ਼ਾਦੀ ਦੇ 72 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪਿੰਡ ਚੇਤਾ ਵਿਕਾਸ ਦੇ ਪੱਖੋਂ ਅਜੇ ਵੀ ਪਛੜਿਆ...
ਤਾਜੋਵਾਲ- ਮੰਢਾਲਾ ਧੁੱਸੀ ਬੰਨ੍ਹ ਦੀ ਮੁਰੰਮਤ ਦਾ ਕੰਮ ਹੋਇਆ ਤੇਜ਼
. . .  1 day ago
ਉਸਮਾਨਪੁਰ, 19 ਅਗਸਤ (ਸੰਦੀਪ ਮਝੂਰ)- ਅੱਜ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਘਟਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਬੀਤੇ ਕੱਲ੍ਹ ਭਾਖੜਾ ਡੈਮ ਤੋਂ ਦਰਿਆ ...
ਪ੍ਰਸ਼ਾਸਨ ਨੇ ਜਲਾਲਾਬਾਦ ਤਹਿਸੀਲ ਦੇ ਪੰਜ ਪਿੰਡਾਂ ਨੂੰ ਖ਼ਾਲੀ ਕਰਨ ਦੇ ਦਿੱਤੇ ਹੁਕਮ
. . .  1 day ago
ਜਲਾਲਾਬਾਦ,19 ਅਗਸਤ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਦੇ ਬਾਰਡਰ ਪੱਟੀ ਦੇ ਨਾਲ ਲੱਗਦੇ ਪਿੰਡਾਂ ਜਿੱਥੇ ਸਤਲੁਜ ਦਰਿਆ ਦੀਆਂ ਫਾਟਾਂ ਪੈਂਦੀਆਂ ਹਨ, ਦੇ ਵਾਸੀਆਂ ਨੂੰ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਮੱਦੇ...
ਲੋਹੀਆ ਦੇ ਪਿੰਡ ਗਿੱਦੜ ਪਿੰਡੀ ਅਤੇ ਮੰਡਾਲਾ ਸਾਹਮਣੇ ਸਤਲੁਜ ਦਾ ਐਡਵਾਂਸ ਬੰਨ੍ਹ ਹੋਇਆ ਤਹਿਸ ਨਹਿਸ
. . .  1 day ago
ਲੋਹੀਆ ਖ਼ਾਸ, 19 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸਤਲੁਜ ਦਰਿਆ 'ਚ ਆਏ ਬੇਤਹਾਸ਼ਾ ਪਾਣੀ ਜਿਸ ਨੇ ਭਿਆਨਕ ਹੜ੍ਹ ਦਾ ਰੂਪ ਧਾਰਨ ਕੀਤਾ ਹੋਇਆ ਹੈ ਨੇ ਸਤਲੁਜ ਦਰਿਆ ਦੇ ਦੋਵੇਂ...
ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ਦੀਆਂ ਡਾਇੰਗਾਂ ਬੰਦ ਕਰਨ ਦੇ ਹੁਕਮ
. . .  1 day ago
ਲੁਧਿਆਣਾ, 19 ਅਗਸਤ (ਪੁਨੀਤ ਬਾਵਾ)- ਡਿਪਟੀ ਕਮਿਸ਼ਨਰ ਲੁਧਿਆਣਾ ਕਮ ਜ਼ਿਲ੍ਹਾ ਫ਼ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਲੁਧਿਆਣਾ ਦੇ ਚੇਅਰਮੈਨ ਪ੍ਰਦੀਪ ਕੁਮਾਰ ਅਗਰਵਾਲ ਨੇ ਭਾਰੀ ਮੀਂਹ ਬਾਅਦ ਬਣੇ ਹੜ੍ਹ ਵਰਗੇ...
ਨਸ਼ਾ ਤਸਕਰਾਂ ਦੇ ਪਰਿਵਾਰ ਤੋ ਰਿਸ਼ਵਤ ਲੈਣ ਵਾਲੇ ਐੱਸ.ਐੱਚ.ਓ ਅਤੇ ਥਾਣੇਦਾਰ 'ਤੇ ਵੱਡੀ ਕਾਰਵਾਈ
. . .  1 day ago
ਫ਼ਾਜ਼ਿਲਕਾ,19 ਅਗਸਤ (ਪ੍ਰਦੀਪ ਕੁਮਾਰ)- ਨਸ਼ਾ ਤਸਕਰੀ ਦੇ ਇਕ ਮਾਮਲੇ ਵਿਚ ਪਕੜੇ ਗਏ ਦੋਸ਼ੀ ਦੇ ਪਰਿਵਾਰਿਕ ਮੈਂਬਰਾਂ ਨੂੰ ਕੇਸ 'ਚ ਫਸਾਉਣ ਅਤੇ ਦੋਸ਼ੀਆਂ ਦੀ ਕੁੱਟਮਾਰ ...
ਕੈਬਨਿਟ ਮੰਤਰੀ ਧਰਮਸੋਤ ਵੱਲੋਂ ਨਾਭਾ ਹਲਕੇ ਦੇ ਪਾਣੀ ਤੋਂ ਪ੍ਰਭਾਵਿਤ ਦਰਜਨਾਂ ਪਿੰਡਾਂ ਦਾ ਦੌਰਾ
. . .  1 day ago
ਨਾਭਾ, 19 ਅਗਸਤ (ਕਰਮਜੀਤ ਸਿੰਘ) ਪੰਜਾਬ ਦੇ ਜੰਗਲਾਤ, ਸਮਾਜਿਕ ਨਿਆਂ ਤੇ ਅਧਿਕਾਰਤ ਮਾਮਲਿਆਂ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਨਾਭਾ ਹਲਕੇ ਦੇ ਪਾਣੀ ਤੋਂ ਪ੍ਰਭਾਵਿਤ ਦਰਜਨਾਂ...
ਪੰਜਾਬ 'ਚ ਆਏ ਹੜ੍ਹਾਂ ਲਈ ਸੁਖਬੀਰ ਬਾਦਲ ਨੇ ਕੈਪਟਨ ਨੂੰ ਠਹਿਰਾਇਆ ਜ਼ਿੰਮੇਵਾਰ
. . .  1 day ago
ਤਲਵੰਡੀ ਭਾਈ, 19 ਅਗਸਤ (ਕੁਲਜਿੰਦਰ ਸਿੰਘ ਗਿੱਲ)- ਪੰਜਾਬ ਦੇ ਕਈ ਖੇਤਰਾਂ ਆਏ ਹੜ੍ਹਾਂ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ ਕਿਉਂਕਿ ਕਈ ਮਹੀਨਿਆਂ...
ਹੁਣ ਡੈਲੀਗੇਟ ਕਰਿਆ ਕਰਨਗੇ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਚੋਣ-ਸੁਖਬੀਰ
. . .  1 day ago
ਤਲਵੰਡੀ ਭਾਈ, 19 ਅਗਸਤ (ਕੁਲਜਿੰਦਰ ਸਿੰਘ ਗਿੱਲ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਅਤੇ ਸਰਕਲ ਦੇ ਅਹੁਦੇਦਾਰਾਂ ਦੀ ਚੋਣ...
ਕੱਲ੍ਹ ਵੀ ਬੰਦ ਰਹਿਣਗੇ ਸ਼ਾਹਕੋਟ ਦੇ ਸਕੂਲ
. . .  1 day ago
ਸ਼ਾਹਕੋਟ, 19 ਅਗਸਤ (ਸੁਖਦੀਪ ਸਿੰਘ) - ਸ਼ਾਹਕੋਟ ਸਬ ਡਿਵੀਜ਼ਨ ਦੇ ਨਾਲ ਵਗਦੇ ਸਤਲੁਜ ਦਰਿਆ 'ਚ ਹੜ੍ਹਾਂ ਕਾਰਨ ਬਣੇ ਐਮਰਜੈਂਸੀ ਹਾਲਤਾਂ ਕਰ ਕੇ ਪ੍ਰਸ਼ਾਸਨ ਵੱਲੋਂ ਕੱਲ੍ਹ 20 ਅਗਸਤ ਨੂੰ ਸਾਰੇ ਸਰਕਾਰੀ ਤੇ ਨਿੱਜੀ....
ਸੰਸਦ ਮੈਂਬਰ ਮਨੀਸ਼ ਤਿਵਾੜੀ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕਰਨਗੇ ਦੌਰਾ
. . .  1 day ago
ਬਲਾਚੌਰ, 19 ਅਗਸਤ (ਦੀਦਾਰ ਸਿੰਘ ਬਲਾਚੌਰੀਆ) - ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਅੱਜ ਸ਼ਾਮ ਬਲਾਚੌਰ ਹਲਕੇ ਦੇ ਮੰਡ ਇਲਾਕੇ 'ਚ...
ਰੇਲਿੰਗ ਨਾਲ ਟਕਰਾਈ ਤੂੜੀ ਨਾਲ ਭਰੀ ਟਰਾਲੀ, ਚਾਲਕ ਦੇ ਘੱਗਰ ਦਰਿਆ 'ਚ ਡਿੱਗਣ ਦਾ ਖ਼ਦਸ਼ਾ
. . .  1 day ago
ਸਰਦੂਲਗੜ੍ਹ, 19 ਅਗਸਤ (ਪ੍ਰਕਾਸ਼ ਸਿੰਘ ਜ਼ੈਲਦਾਰ)- ਸਰਦੂਲਗੜ੍ਹ ਵਿਖੇ ਘੱਗਰ ਦਰਿਆ ਦੇ ਪੁਲ਼ 'ਤੇ ਤੂੜੀ ਦੀ ਭਰੀ ਟਰਾਲੀ ਦਾ ਟਰੈਕਟਰ ਰੇਲਿੰਗ...
ਭਾਰੀ ਮੀਂਹ ਨਾਲ ਗਰੀਬ ਪਰਿਵਾਰ ਦਾ ਮਕਾਨ ਹੋਇਆ ਢਹਿ ਢੇਰੀ
. . .  1 day ago
ਮਾਲ ਮੰਤਰੀ ਸਰਕਾਰੀਆ ਵਲੋਂ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਦਾ ਦੌਰਾ
. . .  1 day ago
ਕੈਪਟਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 100 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ
. . .  1 day ago
ਬਲੇਡ ਮਾਰ ਕੇ ਲੜਕੀ ਕੋਲੋਂ 35 ਹਜ਼ਾਰ ਰੁਪਏ ਲੁੱਟੇ
. . .  1 day ago
ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਵਿਅਕਤੀ ਵਲੋਂ ਛਾਲ ਮਾਰ ਕੇ ਖ਼ੁਦਕੁਸ਼ੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549

ਰਾਸ਼ਟਰੀ-ਅੰਤਰਰਾਸ਼ਟਰੀ

ਮੈਲਬੌਰਨ 'ਚ ਪੰਜਾਬੀ ਨੌਜਵਾਨ ਨੇ ਲੁਟੇਰੇ ਨੂੰ ਕੀਤਾ ਕਾਬੂ

ਮੈਲਬੌਰਨ, 16 ਜੁਲਾਈ (ਸਰਤਾਜ ਸਿੰਘ ਧੌਲ)-ਸਾਊਥਲੈਂਡ ਸ਼ਾਪਿੰਗ ਸੈਂਟਰ 'ਚ ਸਥਿਤ ਕਾਰ ਵਾਸ਼ 'ਤੇ ਲੁੱਟਮਾਰ ਕਰਨ ਦੀ ਨੀਅਤ ਨਾਲ ਆਏ ਲੁਟੇਰੇ ਨੂੰ ਉਥੇ ਕੰਮ ਕਰਦੇ ਪੰਜਾਬੀ ਮੈਨੇਜਰ ਵੱਲੋਂ ਬਹਾਦਰੀ ਨਾਲ ਕਾਬੂ ਕਰ ਲਿਆ ਗਿਆ, ਪਰ ਬਾਅਦ 'ਚ ਉਹ ਉਥੋਂ ਦੌੜ ਗਿਆ | ਇਹ ਘਟਨਾ ...

ਪੂਰੀ ਖ਼ਬਰ »

ਹਰਸਿਮਰਤ ਵੱਲੋਂ ਬਰਤਾਨਵੀ ਕੰਪਨੀਆਂ ਨੂੰ ਫੂਡ ਪ੍ਰੋਸੈਸਿੰਗ 'ਚ ਨਿਵੇਸ਼ ਦੀ ਅਪੀਲ

ਲੰਡਨ, 16 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਰਤਾਨਵੀ ਕੰਪਨੀਆਂ ਨੂੰ ਭਾਰਤ ਦੇ ਫੂਡ ਪ੍ਰੋਸੈਸਿੰਗ ਉਦਯੋਗ 'ਚ ਹਿੱਸੇਦਾਰੀ ਨਿਭਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਬਰਤਾਨਵੀ ਕੰਪਨੀਆਂ ਨੂੰ ਕਿਹਾ ਹੈ ਕਿ ਭਾਰਤ 'ਚ 600 ਅਰਬ ...

ਪੂਰੀ ਖ਼ਬਰ »

ਪੰਘੂੜੇ ਤੋਂ ਡਿੱਗਣ ਕਾਰਨ ਇਟਾਲੀਅਨ ਲੜਕੀ ਦੀ ਮੌਤ

ਵੀਨਸ (ਇਟਲੀ), 16 ਜੁਲਾਈ (ਹਰਦੀਪ ਸਿੰਘ ਕੰਗ)- ਇਟਲੀ ਦੇ ਅਸਕੋਲੀ ਜ਼ਿਲ•੍ਹੇ ਦੇ ਸਨ ਬੈਨੈਦੇਤੋ ਸ਼ਹਿਰ ਵਿਖੇ ਚੱਲ ਰਹੇ ਸਥਾਨਕ ਮੇਲੇ ਦੌਰਾਨ ਇਕ ਪੰਘੂੜੇ ਦੀ ਉੱਚਾਈ ਤੋਂ ਡਿੱਗ ਕੇ ਇਕ 27 ਸਾਲਾ ਇਟਾਲੀਅਨ ਲੜਕੀ ਦੀ ਮੌਤ ਹੋ ਗਈ | ਇਹ ਘਟਨਾ ਬੀਤੀ ਰਾਤ ਲਗਭਗ 11 ਵਜੇ ਵਾਪਰੀ ...

ਪੂਰੀ ਖ਼ਬਰ »

ਮੌਲਿਕ ਅਧਿਕਾਰਾਂ ਦੀ ਉਲੰਘਣਾ ਦਾ ਖਮਿਆਜ਼ਾ ਭੁਗਤਣਾ ਪਵੇਗਾ-ਜਸਟਿਨ ਟਰੂਡੋ

* ਭਾਰਤੀ ਪਿੰਡ 'ਚ ਕੀਤਾ ਸੰਬੋਧਨ ਕੈਲਗਰੀ, 16 ਜੁਲਾਈ (ਜਸਜੀਤ ਸਿੰਘ ਧਾਮੀ)- ਜਦੋਂ ਸਰਕਾਰ ਕੈਨੇਡੀਅਨਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰੇਗੀ ਤਾਂ ਉਸ ਦੇ ਸਿੱਟੇ ਭੁਗਤਣੇ ਪੈਣਗੇ | ਇਹ ਪ੍ਰਗਟਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਥਿਤ ਅੱਤਵਾਦੀ ਉਮਰ ਖਦਰ ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ ਦੇ ਨਸਲਕੁਸ਼ੀ ਰੋਕਥਾਮ ਪ੍ਰੋਗਰਾਮ ਤਹਿਤ ਧਾਰਮਿਕ ਹਿੰਸਾ ਰੋਕਣ 'ਤੇ ਚਰਚਾ

ਸਿੱਖ ਪ੍ਰਤੀਨਿਧੀਆਂ ਨੇ ਕੀਤੀ ਸ਼ਮੂਲੀਅਤ

ਵਾਸ਼ਿੰਗਟਨ, 16 ਜੁਲਾਈ (ਹੁਸਨ ਲੜੋਆ ਬੰਗਾ)- ਦੁਨੀਆ ਭਰ 'ਚ ਵਧ ਰਹੀਆਂ ਧਾਰਮਿਕ ਹਿੰਸਾ ਦੇ ਚਲੰਤ ਮੁੱਦੇ 'ਤੇ ਸੰਯੁਕਤ ਰਾਸ਼ਟਰ ਦੇ ਨਸਲਕੁਸ਼ੀ ਰੋਕਥਾਮ ਅਤੇ ਬਚਾਓ, ਅੰਤਰਰਾਸ਼ਟਰੀ ਡਾਇਲਾਗ ਸੈਂਟਰ ਅਤੇ ਵਰਲਡ ਕੌਾਸਲ ਆਫ਼ ਚਰਚਸ ਵੱਲੋਂ ਸਥਾਨਕ ਸੰਯੁਕਤ ਰਾਸ਼ਟਰ ਦਫ਼ਤਰ ...

ਪੂਰੀ ਖ਼ਬਰ »

ਭਾਰਤੀ ਸ਼ਖਸ਼ੀਅਤਾਂ ਵੱਲੋਂ ਕਲਦੀਏਰੋ ਸ਼ਹਿਰ ਦੇ ਮੇਅਰ ਨਾਲ ਮੁਲਾਕਾਤ

ਵੀਨਸ (ਇਟਲੀ), 16 ਜੁਲਾਈ (ਹਰਦੀਪ ਸਿੰਘ ਕੰਗ)- ਇਟਲੀ 'ਚ ਰਹਿੰਦੇ ਭਾਰਤੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਵੱਲੋਂ ਬੀਤੇ ਦਿਨ ਕਲਦੀਏਰੋ ਸ਼ਹਿਰ ਦੇ ਨਵੇਂ ਮੇਅਰ ਮਰਕੇਲੋ ਲੋਵਾਤੋ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਮੇਅਰ ਨੂੰ ਇਟਲੀ 'ਚ ਭਾਰਤੀਆਂ ਦੁਆਰਾ ...

ਪੂਰੀ ਖ਼ਬਰ »

ਸਿੱਖਾਂ ਸਮੇਤ ਹਰੇਕ ਧਰਮ ਤੇ ਸੱਭਿਆਚਾਰ ਦੀ ਆਜ਼ਾਦੀ ਲਈ ਹਮਾਇਤ-ਗ੍ਰੀਨ ਪਾਰਟੀ

ਬਿ੍ਸਬੇਨ, 16 ਜੁਲਾਈ (ਮਹਿੰਦਰਪਾਲ ਸਿੰਘ ਕਾਹਲੋਂ)-ਬੀਤੇ ਦਿਨੀਂ ਬਿ੍ਸਬੇਨ 'ਚ ਹੋਏ ਟਰਬਨ ਫਾਰ ਆਸਟ੍ਰੇਲੀਆ ਲਈ ਅਮਰ ਸਿੰਘ ਦੀ ਅਗਵਾਈ ਵਿਚ ਜੋ ਕੈਂਪ ਲੱਗਾ, ਉਸ ਵਿਚ ਗ੍ਰੀਨ ਪਾਰਟੀ ਕੁਈਨਜ਼ਲੈਂਡ ਦੇ ਕਨਵੀਨਰ ਸਾਬਕਾ ਸੈਨੇਟਰ ਐਾਡਰਿਊ ਬਾਰਟਨੈਡ, ਸਥਾਨਕ ਪੰਜਾਬੀ ...

ਪੂਰੀ ਖ਼ਬਰ »

ਸਿੱਖ ਚੇਤਨਾ ਕਾਨਫਰੰਸ 'ਚ ਲੋਕਾਂ ਨੇ ਉਤਸ਼ਾਹ ਨਾਲ ਸੁਣੇ ਵਿਦਵਾਨਾਂ ਦੇ ਭਾਸ਼ਣ

ਸਿਆਟਲ, 16 ਜੁਲਾਈ (ਗੁਰਚਰਨ ਸਿੰਘ ਢਿੱਲੋਂ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ, ਸਤਿਕਾਰ ਤੇ ਖਾਲਸਾਈ ਵਿਲੱਖਣਤਾ ਤੇ ਸ਼ਾਨ ਨੂੰ ਸਮਰਪਿਤ ਦੋ ਦਿਨਾ ਸਿੱਖ ਚੇਤਨਾ ਕਾਨਫਰੰਸ ਦੇ ਪਹਿਲੇ ਦਿਨ ਦੂਰ-ਦੂਰ ਤੋਂ ਬੁੱਧੀਜੀਵੀ, ਵਿਦਵਾਨ ਤੇ ਸਰੋਤੇ ਪਹੁੰਚੇ, ਜਿਥੇ ...

ਪੂਰੀ ਖ਼ਬਰ »

ਨਰਮ ਧਾਤ ਜਾਂ ਪਲਾਸਟਿਕ ਨੁਮਾ ਕਿਰਪਾਨਾਂ ਦਾ ਅਮਲ ਸਿੱਖ ਸਿਧਾਂਤਾਂ ਦੇ ਉਲਟ

ਲੰਡਨ, 16 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕਿਰਪਾਨ ਸਿੱਖਾਂ ਦਾ ਅਨਿੱਖੜਵਾਂ ਅੰਗ ਹੈ ਅਤੇ ਅੰਮਿ੍ਤਧਾਰੀ ਗੁਰਸਿੱਖਾਂ ਨੂੰ 24 ਘੰਟੇ ਹਮੇਸ਼ਾ ਅੰਗ ਸੰਗ ਰੱਖਣ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹਕਮ ਹੈ | ਪਰ ਇਟਲੀ ਵਰਗੇ ਕੁਝ ਦੇਸ਼ਾਂ ਵਿੱਚ ਜਿੱਥੇ ਸਮੇਂ ਦੀਆਂ ਸਰਕਾਰਾਂ ਨੂੰ ਸਿੱਖਾਂ ਦੇ ਪੰਜ ਕਰਾਰਾਂ ਦੀ ਜਾਣਕਾਰੀ ਅਤੇ ਮਹੱਤਤਾ ਦਾ ਪਤਾ ਨਹੀਂ ਉਨ੍ਹਾਂ ਵੱਲੋਂ ਸਿੱਖਾਂ ਨੂੰ ਕਿਰਪਾਨ ਪਹਿਨਣ ਦੇ ਹੱਕ ਤੋਂ ਵਾਂਝਾ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ | ਇਸ ਬਿਖੜੇ ਸਮੇਂ ਦੀ ਨਜ਼ਾਕਤਤਾ ਦਾ ਲਾਭ ਲੈਂਦਿਆਂ ਸਿੱਖ ਦੁਸ਼ਮਣ ਸਿੱਖਾਂ ਸਿਧਾਂਤਾਂ ਦਾ ਖਿਲਵਾੜ ਕਰਨ ਦੀ ਫਿਰਾਕ 'ਚ ਹੈ ਅਤੇ ਇਸ ਦੇ ਕੋਝੇ ਕਾਰਨਾਮੇ 'ਚ ਭਾਈਵਾਲ ਬਣਨ ਵਾਲੇ ਵਿਅਕਤੀਆਂ ਨੂੰ ਸਿੱਖ ਕੌਮ ਦੇ ਖੈਰ-ਖਵਾਹ ਕਦੇ ਨਹੀਂ ਸਮਝਿਆ ਜਾ ਸਕਦਾ | ਮਰਿਆਦਾ ਅਨੁਸਾਰ ਸਰਬਲੋਹ ਦੇ ਫਲ ਵਾਲੀ ਸ੍ਰੀ ਸਾਹਿਬ ਗਾਤਰੇ ਰੱਖਣ ਦਾ ਹੁਕਮ ਹੈ | ਪਲਾਸਟਿਕ ਜਾਂ ਕਿਸੇ ਹੋਰ ਮੋਮ ਨੁਮਾ ਧਾਤ ਦੇ ਫਲ ਵਾਲੀ ਕਿਰਪਾਨ ਨੂੰ ਅਮਲ ਵਿੱਚ ਲਿਆੳਣ ਦੇ ਯਤਨ ਨੂੰ ਸਿੱਖ ਕੌਮ ਕਦੇ ਵੀ ਪ੍ਰਵਾਨ ਨਹੀਂ ਕਰ ਸਕਦੀ ਹੈ | ਯੂਨਾਈਟਿਡ ਖਾਲਸਾ ਦਲ ਯੂ.ਕੇ. ਦੇ ਪ੍ਰਧਾਨ ਨਿਰਮਲ ਸਿੰਘ ਸੰਧੂ, ਜਨਰਲ ਸਕੱਤਰ ਲਵਸ਼ਿੰਦਰ ਸਿੰਘ ਡੱਲੇਵਾਲ, ਧਰਮ-ਯੁੱਧ ਜਥਾ ਦਮਦਮੀ ਟਕਸਾਲ ਦੇ ਮੁਖੀ ਚਰਨ ਸਿੰਘ ਅਤੇ ਬਲਵਿੰਦਰ ਸਿੰਘ ਚਹੇੜੂ ਵਲੋਂ ਸਿੱਖ ਕੌਮ ਦੇ ਜ਼ਿੰਮੇਵਾਰ ਧਾਰਮਿਕ ਵਿਅਕਤੀਆਂ ਨੂੰ ਸੁਚੇਤ ਰਹਿੰਦਿਆਂ ਸਿੱਖ ਕਰਾਰ ਦੀ ਹੋਣ ਜਾ ਰਹੀ ਅਵੱਗਿਆ ਨੂੰ ਰੋਕਣ ਦੀ ਅਪੀਲ ਕੀਤੀ ਗਈ ਹੈ |


ਖ਼ਬਰ ਸ਼ੇਅਰ ਕਰੋ

ਸਕਾਟਲੈਂਡ ਦੇ ਖੂਬਸੂਰਤ ਓਲਵਾ ਟਾਪੂ 'ਤੇ ਵਿਕਰੀ ਸ਼ੁਰੂ

ਲੈਸਟਰ, 16 ਜੁਲਾਈ (ਸੁਖਜਿੰਦਰ ਸਿੰਘ ਢੱਡੇ)-ਸਕਾਟਲੈਂਡ ਦੇ ਦੀਪ ਸਮੂਹ 'ਚ ਦੂਜਾ ਸਭ ਤੋਂ ਵੱਡਾ ਟਾਪੂ ਓਲਵਾ ਹੁਣ ਵਿੱਕਰੀ ਦੇ ਲਈ ਤਿਆਰ ਹੈ | 4,580 ਏਕੜ 'ਚ ਫੈਲੇ ਇਸ ਟਾਪੂ 'ਤੇ 123 ਵੱਖ-ਵੱਖ ਨਸਲਾਂ ਦੇ ਪੰਛੀ ਰਹਿੰਦੇ ਹਨ | ਇਸ ਟਾਪੂ ਦੇ ਆਲੇ-ਦੁਆਲੇ ਸਿਰਫ ਕੁਦਰਤੀ ਸੁੰਦਰਤਾ ਅਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX