ਤਾਜਾ ਖ਼ਬਰਾਂ


17 ਸਾਲ 'ਚ ਬੀਜਦ ਸਰਕਾਰ ਨੇ ਉਡੀਸ਼ਾ ਨੂੰ ਕੀਤਾ ਤਬਾਹ - ਧਰਮਿੰਦਰ ਪ੍ਰਧਾਨ
. . .  1 day ago
ਭੁਵਨੇਸ਼ਵਰ, 22 ਅਗਸਤ - ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦਾ ਕਹਿਣਾ ਹੈ ਕਿ ਬੀਜੂ ਜਨਤਾ ਦਲ ਦੀ ਸਰਕਾਰ ਨੇ 17 ਸਾਲਾਂ 'ਚ ਉਡੀਸ਼ਾ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ।
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗਣ ਦੇ ਦੋਸ਼ ਹੇਠ ਦੋ ਕਾਬੂ
. . .  1 day ago
ਜ਼ੀਰਕਪੁਰ, 22 ਅਗਸਤ, [ਹੈਪੀ ਪੰਡਵਾਲਾ]-ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਲੋਕਾਂ ਨੂੰ ਠੱਗਣ ਦੇ ਦੋਸ਼ ਹੇਠ 2 ਨੌਜਵਾਨਾਂ ਨੂੰ 3 ਦਰਜਨ ਦੇ ਕਰੀਬ ਪਾਸਪੋਰਟਾਂ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਅਮਨਦੀਪ ਸਿੰਘ ...
ਪੁਲਿਸ ਵੱਲੋਂ ਸਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਪੂਰੀ ਵਿਉਂਤਬੰਦੀ
. . .  1 day ago
ਜ਼ੀਰਕਪੁਰ, 22 ਅਗਸਤ, [ਹੈਪੀ ਪੰਡਵਾਲਾ]-ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ 'ਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਖਿਲਾਫ਼ ਚੱਲ ਰਹੇ ਅਪਰਾਧਿਕ ਮਾਮਲੇ ਦੀ ਸੁਣਵਾਈ ਨੂੰ ਲੈ ਕੇ ਜ਼ੀਰਕਪੁਰ ਪੁਲਿਸ ਵੱਲੋਂ ਪੂਰੀ ਵਿਉਂਤਬੰਦੀ ...
ਐਨ.ਆਈ.ਏ ਅਦਾਲਤ ਵੱਲੋਂ ਲੈਫ. ਕਰਨਲ ਪੁਰੋਹਿਤ ਨੂੰ ਜੇਲ੍ਹ ਤੋਂ ਰਿਹਾਅ ਕਰਨ ਦੇ ਹੁਕਮ ਜਾਰੀ
. . .  1 day ago
ਮੁੰਬਈ, 22 ਅਗਸਤ - ਸੁਪਰੀਮ ਕੋਰਟ ਵੱਲੋਂ ਮਾਲੇਗਾਉਂ ਧਮਾਕਾ ਮਾਮਲੇ 'ਚ ਲੈਫ਼ਟੀਨੈਂਟ ਕਰਨਲ ਪੁਰੋਹਿਤ ਨੂੰ ਬਰੀ ਕਰਨ ਤੋਂ ਬਾਅਦ ਐਨ.ਆਈ.ਆਈ...
ਗੋਰਖਪੁਰ ਦੁਖਾਂਤ : ਮੁੱਖ ਸਕੱਤਰ ਨੇ ਮੁੱਖ ਮੰਤਰੀ ਯੋਗੀ ਨੂੰ ਸੌਂਪੀ ਰਿਪੋਰਟ
. . .  1 day ago
ਲਖਨਊ, 22 ਅਗਸਤ - ਗੋਰਖਪੁਰ 'ਚ ਬੱਚਿਆ ਦੀ ਹੋਈ ਮੌਤ ਦੇ ਮਾਮਲੇ 'ਚ ਮੁੱਖ ਸਕੱਤਰ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਯੋਗੀ ਆਦਿਤਆਨਾਥ ਨੂੰ ਸੌਂਪ ਦਿੱਤੀ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਯੋਗੀ ਨੇ ਬੀ.ਆਰ.ਡੀ ਹਸਪਤਾਲ ਦੇ ਪ੍ਰਿੰਸੀਪਲ ਸਮੇਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।
ਤਿੰਨ ਤਲਾਕ ਮਾਮਲਾ : ਨਿਆਂ ਲਈ ਲੜਨ ਵਾਲੀਆਂ ਔਰਤਾਂ ਨੂੰ ਮੁਬਾਰਕਬਾਦ - ਰਾਹੁਲ
. . .  1 day ago
ਨਵੀਂ ਦਿੱਲੀ, 22 ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ 'ਤੇ ਰੋਕ ਲਗਾਉਣ ਸਬੰਧੀ ਕਾਂਗਰਸ ਦੇ ਉਪ ਪ੍ਰਧਾਨ ਨੇ ਕਿਹਾ ਕਿ ਉਹ ਨਿਆਂ ਲਈ ਲੜਨ ਵਾਲੀਆਂ...
ਦਿੱਲੀ ਹਵਾਈ ਅੱਡੇ ਤੋਂ 1 ਕਰੋੜ ਦੀ ਵਿਦੇਸ਼ੀ ਕਰੰਸੀ ਤੇ ਸੋਨੇ ਸਮੇਤ ਇੱਕ ਵਿਦੇਸ਼ੀ ਔਰਤ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 22 ਅਗਸਤ - ਨਵੀਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਇੱਕ ਵਿਦੇਸ਼ੀ ਔਰਤ ਨੂੰ 1 ਕਰੋੜ ਦੀ ਵਿਦੇਸ਼ੀ ਕਰੰਸੀ...
ਸ਼ਬੀਰ ਸ਼ਾਹ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਨਵੀਂ ਦਿੱਲੀ, 22 ਅਗਸਤ - ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਦੇ ਮਾਮਲੇ 'ਚ ਕੌਮੀ ਜਾਂਚ ਏਜੰਸੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵੱਖਵਾਦੀ ਆਗੂ ਸ਼ਬੀਰ ਸ਼ਾਹ ਦੀ...
ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੀ ਮੀਟਿੰਗ 8 ਸਤੰਬਰ ਨੂੰ
. . .  1 day ago
25 ਅਗਸਤ ਨੂੰ ਲੈ ਕੇ ਡੇਰਾ ਪ੍ਰੇਮੀ ਪੰਚਕੂਲਾ ਇਕੱਠੇ ਹੋਣੇ ਸ਼ੁਰੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਦਿੱਲੀ

ਅਕਾਲੀ ਦਲ ਦਿੱਲੀ ਵੱਲੋਂ ਮੁੱਖ ਮੰਤਰੀ ਕੈਪਟਨ ਦਾ ਸਨਮਾਨ ਸਮਾਗਮ ਤੇ ਦਿੱਲੀ ਦੇ ਸਿੱਖਾਂ ਦਾ ਇਕੱਠ

ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਬੀਤੇ ਦਿਨੀਂ ਪੰਜ ਤਾਰਾ ਹੋਟਲ ਲੀ-ਮੈਰੀਡੀਅਨ ਵਿਖੇ ਦਿੱਲੀ ਦੇ ਸਿੱਖਾਂ ਦਾ ਇਕੱਠ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ | ਫਰਵਰੀ 2017 ਦੀਆਂ ਦਿੱਲੀ ਗੁਰਦੁਆਰਾ ਚੋਣਾਂ 'ਚ ਹੋਈ ਵੱਡੀ ਹਾਰ ਤੋਂ ਮਿਲੀ ਨਮੋਸ਼ੀ ਨੂੰ ਪਿੱਛੇ ਛੱਡਦੇ ਹੋਏ ਸਰਨਾ ਭਰਾ ਇਸ ਸਨਮਾਨ ਸਮਾਗਮ 'ਚ ਦਿੱਲੀ ਦੇ ਸਿੱਖਾਂ ਦਾ ਚੰਗਾ ਇਕੱਠ ਕਰਨ ਤੇ ਪਾਰਟੀ ਵਰਕਰਾਂ 'ਚ ਨਵਾਂ ਜੋਸ਼ ਭਰਨ 'ਚ ਕਾਮਯਾਬ ਮੰਨੇ ਜਾ ਰਹੇ ਹਨ | ਹਾਲਾਂਕਿ ਸਰਨਾ ਭਰਾਵਾਂ ਵੱਲੋਂ ਕੈਪਟਨ ਦਾ ਸਨਮਾਨ ਸਮਾਗਮ ਉਸ ਸਮੇਂ ਕਰਵਾਇਆ ਗਿਆ ਜਦੋਂ ਬਾਦਲ ਦਲ ਦੀ ਸੱਤਾ ਵਾਲੀ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ 21 ਸਿੱਖ ਨੌਜਵਾਨਾਂ ਦੇ ਹਿਰਾਸਤੀ ਕਤਲ ਮਾਮਲੇ 'ਚ ਕੈਪਟਨ ਦੀ ਘੇਰਾਬੰਦੀ ਕਰਨ ਦੀ ਕਵਾਇਦ 'ਚ ਸਰਗਰਮੀ ਨਾਲ ਜੁਟੇ ਹੋਏ ਹਨ ਤੇ ਉਨ੍ਹਾਂ ਦੀ ਸ਼ਿਕਾਇਤ 'ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਉਪਰੋਕਤ ਮਾਮਲੇ ਸਬੰਧੀ ਕੈਪਟਨ ਨੂੰ ਜਵਾਬ ਦੇਣ ਲਈ ਨੋਟਿਸ ਵੀ ਜਾਰੀ ਹੋ ਚੁੱਕਾ ਹੋਇਆ ਹੈ | ਪਰ ਇਸ ਸਥਿਤੀ ਦੇ ਉਲਟ ਕੈਪਟਨ ਦੇ ਸਨਮਾਨ ਸਮਾਗਮ 'ਚ ਸਿੱਖਾਂ ਦੇ ਹੋਏ ਚੰਗੇ ਇਕੱਠ ਨੂੰ ਆਧਾਰ ਬਣਾ ਕੇ ਸਰਨਾ ਭਰਾ ਹੁਣ ਇਹ ਆਖਣ ਦੀ ਸਥਿਤੀ 'ਚ ਜ਼ਰੂਰ ਪੁੱਜ ਗਏ ਹਨ ਕਿ ਯੋਜਨਾਬੱਧ ਤਰੀਕੇ ਨਾਲ ਦਿੱਲੀ ਤੋਂ ਕੈਪਟਨ ਨੂੰ ਘੇਰਨ ਦੀਆਂ ਬਾਦਲ ਦਲ ਦੀਆਂ ਕੋਸ਼ਿਸ਼ਾਂ ਹੁਣ ਦਿੱਲੀ ਦੇ ਸਿੱਖਾਂ ਨੂੰ ਗੁਮਰਾਹ ਨਹੀਂ ਕਰ ਸਕਣਗੀਆਂ | ਇਸ ਤੋਂ ਇਲਾਵਾ ਸਰਨਾ ਭਰਾ ਹੁਣ ਇਹ ਵੀ ਆਖ ਸਕਦੇ ਹਨ ਕਿ ਬਾਦਲ ਦਲ ਦਿੱਲੀ ਪ੍ਰਦੇਸ਼ ਵੱਲੋਂ ਕੈਪਟਨ ਿਖ਼ਲਾਫ ਚਲਾਈ ਜਾ ਰਹੀ ਮੁਹਿੰਮ ਦਾ ਦਿੱਲੀ ਦੇ ਸਿੱਖਾਂ 'ਤੇ ਕੋਈ ਅਸਰ ਨਹੀਂ ਹੋਇਆ ਹੈ ਕਿਉਂਕਿ ਦਿੱਲੀ ਦੇ ਸਿੱਖ ਕੈਪਟਨ ਅਮਰਿੰਦਰ ਸਿੰਘ ਦਾ ਇਕ ਚੰਗੇ ਸਿੱਖ ਆਗੂ ਵਜੋਂ ਸਤਿਕਾਰ ਕਰਦੇ ਹਨ | ਸਿਆਸੀ ਹਲਕਿਆਂ ਮੁਤਾਬਿਕ ਬੇਸ਼ਕ ਸਰਨਾ ਭਰਾਵਾਂ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ ਕੈਪਟਨ ਦਾ ਸਨਮਾਨ ਕੀਤੇ ਜਾਣ ਨਾਲ ਸਬੰਧਿਤ ਸੀ, ਪਰ ਪ੍ਰੋਗਰਾਮ 'ਚ ਹੋਣ ਵਾਲੇ ਇਕੱਠ ਨੂੰ ਸਰਨਾ ਪਾਰਟੀ ਦੇ ਸ਼ਕਤੀ ਪ੍ਰਦਰਸ਼ਨ ਦੇ ਨਜ਼ਰੀਏ ਨਾਲ ਵੀ ਦੇਖਿਆ ਜਾ ਰਿਹਾ ਸੀ ਤੇ ਇਸ ਪ੍ਰੋਗਰਾਮ 'ਚ ਹੋਏ ਇਕੱਠ ਦੇ ਨਜ਼ਰੀਏ ਨਾਲ ਸਰਨਾ ਭਰਾ ਆਪਣੇ ਮਕਸਦ 'ਚ ਕਾਫੀ ਹੱਦ ਤੱਕ ਕਾਮਯਾਬ ਮੰਨੇ ਜਾ ਸਕਦੇ ਹਨ, ਕਿਉਂਕਿ ਇਸ ਪ੍ਰੋਗਰਾਮ ਰਾਹੀਂ ਸਰਨਾ ਭਰਾ ਆਪਣੀ ਪਾਰਟੀ ਦੇ ਆਗੂਆਂ ਤੇ ਵਰਕਰਾਂ 'ਚ ਨਵਾਂ ਉਤਸਾਹ ਭਰਨ 'ਚ ਵੀ ਸਫਲ ਰਹੇ ਹਨ ਤੇ ਇਹ ਪ੍ਰੋਗਰਾਮ ਭਵਿੱਖ 'ਚ ਪਾਰਟੀ ਦੀ ਮਜਬੂਤੀ ਦੇ ਨਜ਼ਰੀਏ ਨਾਲ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ | ਹਾਲਾਂਕਿ ਚਾਰ ਸਾਲ ਪਹਿਲਾਂ 2013 ਦੀਆਂ ਚੋਣਾਂ ਵਿਚ ਮਿਲੀ ਹਾਰ ਤੋਂ ਕੁੱਝ ਮਹੀਨੇ ਬਾਅਦ ਵੀ ਬਾਅਦ ਵੀ ਸਰਨਾ ਭਰਾ ਤਾਲਕਟੋਰਾ ਸਟੇਡੀਅਮ 'ਚ ਸਿੱਖਾਂ ਦਾ ਵੱਡਾ ਇਕੱਠ ਕਰਨ 'ਚ ਕਾਮਯਾਬ ਰਹੇ ਸਨ ਪਰ ਉਸ ਇਕੱਠ ਨੂੰ 2017 ਦੀਆਂ ਚੋਣਾਂ ਦੌਰਾਨ ਵੋਟਾਂ ਵਿਚ ਤਬਦੀਲ ਕਰਨ 'ਚ ਸਫਲ ਨਹੀਂ ਹੋ ਸਕੇ ਸਨ, ਇਸ ਲਈ ਪਿਛਲੀ ਵਾਰ ਦੀਆਂ ਖਾਮੀਆਂ ਜਾਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਭਵਿੱਖ ਵਾਸਤੇ ਫੂਕ ਫੂਕ ਕੇ ਕਦਮ ਪੁੱਟਣੇ ਪੈਣਗੇ |
ਮੁੱਖ ਮੰਤਰੀ ਦੇ ਸਲਾਹਕਾਰ ਬਣਨਗੇ ਪਰਮਜੀਤ ਸਿੰਘ ਸਰਨਾ......!
ਸਨਮਾਨ ਸਮਾਗਮ ਦੌਰਾਨ ਕੈਪਟਨ ਤੇ ਸਰਨਾ ਭਰਾਵਾਂ ਵੱਲੋਂ ਆਪਸ ਵਿਚ ਇਕ-ਦੂਜੇ ਦੀ ਕਾਫੀ ਬੱਲੇ-ਬੱਲੇ ਕੀਤੀ ਗਈ ਤੇ ਇਥੋਂ ਤੱਕ ਕਿ ਸਰਨਾ ਵੱਲੋਂ ਕੈਪਟਨ ਨੂੰ ਸਿੱਖਾਂ ਦਾ ਹਰਮਨ ਪਿਆਰਾ ਆਗੂ ਵੀ ਕਰਾਰ ਦਿੱਤਾ ਗਿਆ। ਸਮਾਗਮ ਵਿਚ ਮੌਜੂਦ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਸਿੱਖਾਂ ਦੇ ਇਕੱਠ ਨੂੰ ਦੇਖ ਕੇ ਲਗਦਾ ਹੈ ਕਿ ਕੈਪਟਨ ਪੰਜਾਬ ਦੇ ਹੀ ਨਹੀਂ ਦਿੱਲੀ ਦੇ ਵੀ ਮੁੱਖ ਮੰਤਰੀ ਹਨ। ਕੈਪਟਨ ਨੇ ਆਪਣੇ ਸੰਬੋਧਨ ਦੌਰਾਨ ਜਿਥੇ ਪੰਜਾਬ ਤੇ ਸਿੱਖਾਂ ਨਾਲ ਸਬੰਧਿਤ ਮਸਲਿਆਂ ਦਾ ਜ਼ਿਕਰ ਕੀਤਾ, ਉਥੇ ਹੀ ਸਰਨਾ ਭਰਾਵਾਂ ਦੀ ਸਿਫ਼ਤਾਂ ਦੇ ਵੀ ਪੁਲ ਬੰਨਦੇ ਹੋਏ ਆਖਿਆ ਕਿ ਪਰਮਜੀਤ ਸਿੰਘ ਸਰਨਾ ਪਿਛਲੇ 25 ਸਾਲਾਂ ਤੋਂ ਉਨ੍ਹਾਂ ਨੂੰ ਸਲਾਹ ਦਿੰਦੇ ਆ ਰਹੇ ਹਨ, ਇਸ ਲਈ ਉਹ (ਕੈਪਟਨ) ਚਾਹੁੰਦੇ ਹਨ ਕਿ ਹੁਣ ਸਰਨਾ ਉਨ੍ਹਾਂ ਦੇ ਪੱਕੇ ਸਲਾਕਾਰ ਦੀ ਜ਼ਿੰਮੇਵਾਰੀ ਨਿਭਾਉਣ, ਕਿਉਂਕਿ ਪਿਛੋਕੜ 'ਚ ਸਰਨਾ ਦੀ ਦਿੱਤੀ ਹਰ ਸਲਾਹ ਕਾਫੀ ਕਾਰਗਰ ਸਾਬਤ ਹੋਈ ਹੈ। ਇਸ ਸਮਾਗਮ ਤੋਂ ਬਾਅਦ ਸਰਨਾ ਦੇ ਸਮਰਥਕਾਂ ਨੇ ਸੋਸ਼ਲ ਮੀਡੀਆ 'ਤੇ ਅਜਿਹੇ ਪੋਸਟਰਾਂ ਦਾ ਹੜ ਲੈ ਆਂਦਾ ਜਿਸ ਵਿਚ ਸਰਨਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਲਾਹਕਾਰ ਬਣਨ ਦੀ ਵਧਾਈ ਦਿੱਤੀ ਜਾ ਰਹੀ ਸੀ। ਇਸ ਗੱਲ ਨੂੰ ਬਿਲਕੁਲ ਹੀ ਦਰਕਿਨਾਰ ਕਰ ਦਿੱਤਾ ਗਿਆ ਹੈ ਕਿ ਹਾਲੇ ਤੱਕ ਸਰਨਾ ਨੂੰ ਸਲਾਹਕਾਰ ਬਣਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਕੋਈ ਅਧਿਸੂਚਨਾ ਜਾਰੀ ਨਹੀਂ ਹੋਈ ਹੈ, ਪਰ ਇਸ ਦੇ ਬਾਵਜੂਦ ਸੋਸ਼ਲ ਮੀਡੀਆ 'ਤੇ ਵਧਾਈਆਂ ਦਾ ਦੌਰ ਜਾਰੀ ਹੈ। ਹੋਰ ਤਾਂ ਹੋਰ ਇਸ ਮਾਮਲੇ 'ਚ ਸਰਨਾ ਵੱਲੋਂ ਦਿਖਾਈ ਜਾ ਰਹੀ ਕਾਹਲੀ ਵੀ ਹੈਰਾਨ ਕਰਨ ਵਾਲੀ ਹੈ, ਕਿਉਂਕਿ ਅਧਿਸੂਚਨਾ ਜਾਰੀ ਹੋਣ ਤੋਂ ਪਹਿਲਾਂ ਹੀ ਉਹ ਵੀ ਖੁਦ ਨੂੰ ਸਲਾਹਕਾਰ ਵਜੋਂ ਪੇਸ਼ ਕਰਨ ਲਗ ਪਏ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਬੰਡੂਗਰ ਨਾਲ ਮੁਲਾਕਾਤ ਬਾਰੇ ਜਾਰੀ ਪ੍ਰੈਸ ਨੋਟ ਸਰਨਾ ਦੇ ਇਸੇ ਰਵਈਏ ਵੱਲ ਇਸ਼ਾਰਾ ਕਰਦਾ ਹੈ। ਹਾਲਾਂ ਕਿ ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਸਬੰਧਿਤ ਅਧਿਸੂਚਨਾ ਛੇਤੀ ਹੀ ਜਾਰੀ ਹੋ ਜਾਵੇਗੀ, ਪਰ ਅਧਿਸੂਚਨਾ ਜਾਰੀ ਹੋਣ ਤੋਂ ਪਹਿਲਾਂ ਸਰਨਾ ਨੂੰ ਅਜਿਹੀ ਕਾਹਲੀ ਨਹੀਂ ਕਰਨੀ ਚਾਹੀਦੀ, ਜਿਸ ਨਾਲ ਉਨ੍ਹਾਂ ਦੇ ਅਕਸ ਨੂੰ ਢਾਹ ਲਗਦੀ ਹੋਵੇ ਤੇ ਤੱਦ ਤੱਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਵਾਲੇ ਪੋਸਟਰਾਂ ਨੂੰ ਰੋਕਣਾ ਚਾਹੀਦਾ ਹੈ। ਸਿੱਖ ਹਲਕਿਆਂ ਮੁਤਾਬਿਕ ਸਲਾਹਕਾਰ ਬਣਨ ਪਿੱਛੋ ਸਰਨਾ ਇਕ ਤਰੀਕੇ ਨਾਲ ਪੰਜਾਬ ਦੇ ਧਾਰਮਿਕ ਖੇਤਰ 'ਚ ਪ੍ਰਭਾਵ ਪਾਉਣ ਦੀ ਸਥਿਤੀ 'ਚ ਜ਼ਰੂਰ ਪੁੱਜ ਜਾਣਗੇ, ਹਾਲਾਂ ਕਿ ਉਨ੍ਹਾਂ ਦੇ ਵਿਰੋਧੀ ਦਾਅਵਾ ਕਰ ਰਹੇ ਹਨ ਕਿ ਅਹੁਦਾ ਪ੍ਰਾਪਤ ਕਰਨ ਉਪਰੰਤ ਸਰਨਾ ਦੀ ਪ੍ਰਾਥਮਿਕਤਾ ਆਪਣਾ ਵਪਾਰ ਵਧਾਉਣ ਵਲ ਜ਼ਿਆਦਾ ਹੋਵੇਗੀ, ਜਿਸ ਕਰਕੇ ਧਾਰਮਿਕ ਖੇਤਰ ਤੇ ਹੋਰਨਾ ਬਾਕੀ ਮਸਲਿਆਂ ਵੱਲ ਉਹ ਬਾਅਦ ਵਿਚ ਧਿਆਨ ਦੇਣਗੇ। ਇਸ ਲਈ ਮੰਨਿਆ ਜਾ ਰਿਹਾ ਹੈ ਸਲਾਹਕਾਰ ਬਣਨ ਉਪਰੰਤ ਸਰਨਾ ਨੂੰ ਵਿਰੋਧੀਆਂ ਦੇ ਇਸ ਦਾਅਵੇ ਨੂੰ ਝੂਠ ਸਾਬਤ ਕਰਨ ਦੀ ਚੁਨੌਤੀ ਹੋਵੇਗੀ।
ਪੰਜਾਬ ਸਰਕਾਰ ਦਾ ਦਿੱਲੀ ਦੇ ਪੰਜਾਬੀ ਬਾਗ ਨਾਲ ਅਨੋਖਾ ਸਬੰਧ
ਪਿਛਲੀ ਬਾਦਲ ਸਰਕਾਰ 'ਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਦਿੱਲੀ ਦੇ ਪੰਜਾਬੀ ਬਾਗ ਇਲਾਕੇ ਨਾਲ ਸਬੰਧਿਤ ਸਨ ਤੇ ਹੁਣ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਰਮਜੀਤ ਸਿੰਘ ਸਰਨਾ ਨੂੰ ਸਲਾਹਕਾਰ ਬਣਾਉਣ ਦੀ ਗੱਲ ਆਖੀ ਹੈ ਤਾਂ ਸੰਜੋਗ ਨਾਲ ਸਰਨਾ ਵੀ ਪੰਜਾਬੀ ਬਾਗ ਇਲਾਕੇ 'ਚ ਹੀ ਰਹਿੰਦੇ ਹਨ। ਇਸ ਲਈ ਸਿੱਖ ਹਲਕਿਆਂ 'ਚ ਇਸ ਨੂੰ ਬੜੀ ਦਿਲਚਸਪੀ ਨਾਲ ਦੇਖਿਆ ਜਾ ਰਿਹਾ ਹੈ ਅਤੇ ਹਲਕੇ ਫੁਲਕੇ ਅੰਦਾਜ 'ਚ ਆਖਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਸਲਾਹਕਾਰ ਬਣਨ ਵਾਸਤੇ ਹੋਰਨਾਂ ਕਾਬਲੀਅਤ ਤੋਂ ਇਲਾਵਾ ਪੰਜਾਬੀ ਬਾਗ ਇਲਾਕੇ ਦਾ ਨਿਵਾਸੀ ਹੋਣਾ ਬਹੁਤ ਹੀ ਜ਼ਰੂਰੀ ਹੈ।


ਖ਼ਬਰ ਸ਼ੇਅਰ ਕਰੋ

ਪਿ੍ੰ: ਮਿਨਹਾਸ ਦੀ ਅਗਵਾਈ 'ਚ ਬੂਟੇ ਲਗਾਏ

ਨਵੀਂ ਦਿੱਲੀ, 16 ਜੁਲਾਈ (ਜਗਤਾਰ ਸਿੰਘ)- ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੇ ਪਿ੍ੰਸੀਪਲ ਡਾ: ਐਸ.ਐਸ. ਮਿਨਹਾਸ ਦੀ ਸਰਪ੍ਰਸਤੀ ਹੇਠ ਸਕੂਲੀ ਬੱਚਿਆਂ ਦੇ ਲੀਓ ਤੇ ਲਾਇਨ ਕਲੱਬ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ ਤੇ ਕੁਦਰਤੀ ਵਾਤਾਵਰਣ ਤੇ ...

ਪੂਰੀ ਖ਼ਬਰ »

ਤਾਮਿਲਨਾਡੂ ਦੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ

ਨਵੀਂ ਦਿੱਲੀ, 16 ਜੁਲਾਈ (ਜਗਤਾਰ ਸਿੰਘ)- ਸੋਕੇ ਦੀ ਮਾਰ ਝੱਲ ਰਹੇ ਤਾਮਿਲਨਾਡੂ ਦੇ ਕਿਸਾਨਾਂ ਵੱਲੋਂ ਮਾਰਚ-ਅਪ੍ਰੈਲ ਮਹੀਨੇ ਦੌਰਾਨ ਕਰਜ਼ਾ ਮੁਆਫੀ ਦੀ ਮੰਗ ਨੂੰ ਲੈ ਕੇ ਰਾਜਧਾਨੀ ਦਿੱਲੀ ਵਿਚ ਆਪਣੇ ਖਾਸ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਸਾਰਿਆਂ ਦਾ ਧਿਆਨ ...

ਪੂਰੀ ਖ਼ਬਰ »

ਦਿੱਲੀ ਕਮੇਟੀ ਮੈਂਬਰ ਵੱਲੋਂ ਸੰਗਤਾਂ ਨੂੰ ਪੰਜਾਬ ਤੇ ਹਿਮਾਚਲ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਦਾ ਉਪਰਾਲਾ

ਨਵੀਂ ਦਿੱਲੀ, 16 ਜੁਲਾਈ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਕਾਸ ਪੁਰੀ ਹਲਕੇ ਤੋਂ ਮੈਂਬਰ ਮਨਮੋਹਨ ਸਿੰਘ ਵੱਲੋਂ ਇਲਾਕੇ ਦੀਆਂ ਸੰਗਤਾਂ ਨੂੰ ਇਤਿਹਾਸਕ ਗੁਰਦੁਆਰਾ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਸਮੇਤ ਹੋਰਨਾ ਗੁਰਧਾਮਾਂ ਦੇ ...

ਪੂਰੀ ਖ਼ਬਰ »

ਕੰਵਲਜੀਤ ਸਿੰਘ ਅਲਗ ਦਿੱਲੀ ਮੋਟਰ ਟ੍ਰੇਡਰਸ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਨਵੀਂ ਦਿੱਲੀ, 16 ਜੁਲਾਈ (ਜਗਤਾਰ ਸਿੰਘ)- ਪ੍ਰਸਿੱਧ ਕਾਰੋਬਾਰੀ ਕੰਵਲਜੀਤ ਸਿੰਘ ਅਲਗ ਦਿੱਲੀ ਮੋਟਰ ਟ੍ਰੇਡਰਸ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ | ਜ਼ਿਕਰਯੋਗ ਹੈ ਕਿ ਕਸ਼ਮੀਰੀ ਗੇਟ ਦੀ ਦਿੱਲੀ ਮੋਟਰ ਟ੍ਰੇਡਰਸ ਐਸੋਸੀਏਸ਼ਨ ਦਿੱਲੀ ਦੀ ਸਭ ਤੋਂ ਪੁਰਾਣੀ ਐਸੋਸੀਏਸ਼ਨ ...

ਪੂਰੀ ਖ਼ਬਰ »

ਨਰਾਇਣਗੜ੍ਹ-ਟੋਕਾ ਸਾਹਿਬ ਸੜਕ ਦੀ ਹਾਲਤ ਤਰਸਯੋਗ

ਨਰਾਇਣਗੜ੍ਹ, 16 ਜੁਲਾਈ (ਪੀ. ਸਿੰਘ)- ਨਰਾਇਣਗੜ੍ਹ-ਟੋਕਾ ਸਾਹਿਬ ਜਾਂਦੇ ਸਮੇਂ ਰਸਤੇ ਵਿਚ ਸੜਕ ਦੀ ਹਾਲਤ ਤਰਸਯੋਗ ਹੋਣ ਦੇ ਚੱਲਦਿਆਂ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹਾਲਾਤ ਇਹ ਹਨ ਕਿ ਪਿੰਡ ਕੁੱਲੜਪੁਰ ਤੋਂ ਲਗਪਗ ਇਕ ...

ਪੂਰੀ ਖ਼ਬਰ »

ਸੇਨ ਦੀ ਡਾਕੂਮੈਂਟਰੀ ਦਾ ਟ੍ਰੇਲਰ ਯੂ ਟਿਊਬ 'ਤੇ ਜਾਰੀ

ਕੋਲਕਾਤਾ, 16 ਜੁਲਾਈ (ਰਣਜੀਤ ਸਿੰਘ ਲੁਿ ਧਆਣਵੀ)- ਸੈਂਸਰ ਬੋਰਡ ਦੇ ਵਿਰੋਧ ਨੂੰ ਅਣਗੌਲਿਆ ਕਰਦਿਆਂ ਨੋਬਲ ਐਵਾਰਡ ਜੇਤੂ ਅਮਰਤਿਆ ਸੇਨ 'ਤੇ ਬਣਾਈ ਡਾਕੂਮੈਂਟਰੀ 'ਦ ਆਰਗੂਮੈਂਟਿਵ ਇੰਡੀਅਨ' ਦਾ ਟ੍ਰੇਲਰ ਫਿਲਮਕਾਰ ਸੁਮਨ ਘੋਸ਼ ਨੇ ਯੂ ਟਿਉਬ 'ਤੇ ਜਾਰੀ ਕਰ ਦਿਤਾ ਤੇ ਆਪਣੇ ...

ਪੂਰੀ ਖ਼ਬਰ »

21 ਜੁਲਾਈ ਦੀ ਘਟਨਾ ਬਾਰੇ ਡਾਕੂਮੈਂਟਰੀ

ਕੋਲਕਾਤਾ, 16 ਜੁਲਾਈ (ਰਣਜੀਤ ਸਿੰਘ ਲੁਿ ਧਆਣਵੀ)- ਯੂਥ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਵੱਲੋਂ ਫੋਟੋ ਵੋਟਰ ਕਾਰਡ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਅੰਦੋਲਨ 'ਰਾਈਟਰਸ ਅਭਿਆਨ' ਮੌਕੇ ਉਸ ਸਮੇਂ ਦੇ ਮੁੱਖ ਮੰਤਰੀ ਜਯੋਤੀ ਬਾਸੂ ਦੇ ਹੁਕਮ 'ਤੇ ਪੁਲਿਸ ਨੇ ਗੋਲੀਆਂ ...

ਪੂਰੀ ਖ਼ਬਰ »

ਡੇਰਾ ਬਾਬਾ ਭੂਮਣ ਸ਼ਾਹ ਵਿਚ ਮਨਾਇਆ ਜਾਵੇਗਾ ਸ਼ਹੀਦ ਊਧਮ ਸਿੰਘ ਦਾ 77ਵਾਂ ਸ਼ਹੀਦੀ ਦਿਵਸ

ਸਿਰਸਾ, 16 ਜੁਲਾਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੇ ਪਿੰਡ ਸੰਧਰਸਾਧਾਂ ਵਿਚ 31 ਜੁਲਾਈ ਨੂੰ ਸੂਬਾਈ ਪੱਧਰੀ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਜਾਵੇਗਾ | ਇਸ ਮੌਕੇ ਹੋਣ ਵਾਲੇ ਸਮਾਗਮ ਦੇ ਮੁੱਖ ਮਹਿਮਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ...

ਪੂਰੀ ਖ਼ਬਰ »

ਡੀ. ਏ. ਵੀ. ਗਰਲਜ਼ ਕਾਲਜ ਦੀ ਪਿੰ੍ਰਸੀਪਲ ਨੇ ਕਾਲਜ 'ਚ ਨਵੀਆਂ ਆਈਆਂ ਵਿਦਿਆਰਥਣਾਂ ਨੂੰ ਅਨੁਸ਼ਾਸਨ ਦਾ ਪੜ੍ਹਾਇਆ ਪਾਠ

ਯਮੁਨਾਨਗਰ/ਜਗਾਧਰੀ, 16 ਜੁਲਾਈ (ਜੀ. ਐਸ. ਨਿਮਰ, ਜਗਜੀਤ ਸਿੰਘ)- ਡੀ.ਏ.ਵੀ. ਗਰਲਜ਼ ਕਾਲਜ 'ਚ ਕਾਲਜ ਦੀ ਕਾਰਜਵਾਹਕ ਪਿੰ੍ਰਸੀਪਲ ਡਾ. ਵਿਭਾ ਗੁਪਤਾ ਨੇ ਫਰੈਸ਼ਰਜ਼ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਇਆ | ਪ੍ਰੋਗਰਾਮ ਦੀ ਸ਼ੁਰੂਆਤ ਪ੍ਰਾਰਥਨਾ ਮੰਤਰ ਨਾਲ ਹੋਈ | ਉਨ੍ਹਾਂ ਨੇ ...

ਪੂਰੀ ਖ਼ਬਰ »

ਡਾ: ਐਮ. ਐਸ. ਜੀ. ਨੇ 'ਬੋਨ ਬੈਂਕ' ਦੀ ਉਸਾਰੀ ਲਈ ਦਿੱਤੇ 25 ਲੱਖ

ਸਿਰਸਾ, 16 ਜੁਲਾਈ (ਭੂਪਿੰਦਰ ਪੰਨੀਵਾਲੀਆ)-ਸਮਾਜ ਸੁਧਾਰ ਦਾ ਸੰਦੇਸ਼ ਦੇਣ ਵਾਲੀ 5 ਸੁਪਰਹਿਟ ਫ਼ਿਲਮਾਂ ਦੇਣ ਵਾਲੇ ਡਾ. ਐਮ.ਐਸ.ਜੀ. ਨੇ ਆਪਣੀ ਫ਼ਿਲਮ ਜੱਟੂ ਇੰਜੀਨਿਅਰ ਤੋਂ ਮਿਲੇ ਮਿਹਨਤਾਨੇ 'ਚੋਂ 25 ਲੱਖ ਰੁਪਏ ਦਾ ਚੈੱਕ ਸਿਰਸਾ 'ਚ ਬਣਨ ਵਾਲੇ ਬੋਨ ਬੈਂਕ (ਹੱਡੀ ਬੈਂਕ) ਲਈ ...

ਪੂਰੀ ਖ਼ਬਰ »

ਸੀ. ਜੇ. ਐਮ. ਨੇ ਕੀਤਾ 2 ਵਿਸ਼ੇਸ਼ ਕਾਨੂੰਨੀ ਸਾਖ਼ਰਤਾ ਕੈਂਪਾਂ ਦਾ ਉਦਘਾਟਨ

ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਵੱਲੋਂ ਏ.ਡੀ.ਆਰ. ਸੈਂਟਰ ਅਤੇ ਪੁਲਿਸ ਲਾਈਨ 2 ਵਿਸ਼ੇਸ਼ ਸਾਖ਼ਰਤਾ ਕੈਂਪ ਲਗਾਏ ਗਏ | ਇਨ੍ਹਾਂ ਕੈਂਪਾਂ ਦਾ ਉਦਘਾਟਨ ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਦੀ ਸਕੱਤਰ ਅਤੇ ਸੀ.ਜੇ.ਐਮ. ਨੇਹਾ ...

ਪੂਰੀ ਖ਼ਬਰ »

ਆਇਰਲੈਂਡ ਦੇ ਵਪਾਰੀ ਅਤੇ ਇੰਗਲੈਂਡ ਦੇ ਹਾਊਸ ਆਫ਼ ਲਾਰਡਜ਼ ਮੈਂਬਰ ਦਾ ਕੀਤਾ ਸਵਾਗਤ

ਕਰਨਾਲ, 16 ਜੁਲਾਈ (ਪੱਤਰ ਪ੍ਰੇਰਕ)-ਨੈਸ਼ਨਲ ਇੰਟੇਗ੍ਰੇਟੇਡ ਫੋਰਮ ਆਫ਼ ਆਰਟੀਸਟਸ ਐਾਡ ਐਕਟੀਵਿਸਟਸ ਵੱਲੋਂ ਆਇਰਲੈਂਡ ਦੇ ਉੱਘੇ ਵਪਾਰੀ ਅਤੇ ਇੰਗਲੈਂਡ ਦੇ ਹਾਊਸ ਆਫ਼ ਲਾਰਡਜ਼ ਦੇ ਮੈਂਬਰ ਲਾਰਡ ਦਿਲਜੀਤ ਰਾਣਾ ਦਾ ਸਵਾਗਤ ਕੀਤਾ ਗਿਆ | ਉਨ੍ਹਾਂ ਹਾਰਮਨੀ 2017 'ਚ ਆਉਣ ਦਾ ...

ਪੂਰੀ ਖ਼ਬਰ »

ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਲਈ ਲਾਈ ਵਰਕਸ਼ਾਪ

ਕਾਲਾਂਵਾਲੀ, 16 ਜੁਲਾਈ (ਭੁਪਿੰਦਰ ਪੰਨੀਵਾਲੀਆ)-ਇੰਡੀਅਨ ਫਾਇਰ ਅਕਾਦਮੀ ਸਿਰਸਾ ਵੱਲੋਂ ਜਵਾਹਰ ਨਵੋਦਿਆ ਵਿਦਿਆਲਾ ਔਢਾਂ ਵਿਚ ਅੱਗ ਬਝਾਉਣ ਵਾਲੇ ਯੰਤਰਾਂ ਦੀ ਵਰਤੋਂ ਕਰਨ ਲਈ ਇਕ ਵਰਕਸ਼ਾਪ ਲਾਈ ਗਈ | ਜਿਸ ਵਿਚ ਸਕੂਲ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ | ਸਭ ਤੋਂ ...

ਪੂਰੀ ਖ਼ਬਰ »

ਗੰਢੂ ਕਲਾਂ ਸਕੂਲ ਵਿਚ ਵਣ-ਮਹਾਉਤਸਵ ਮਨਾਇਆ

ਰਤੀਆ, 16 ਜੁਲਾਈ (ਬੇਅੰਤ ਮੰਡੇਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਢੂ ਕਲਾਂ ਮਾਨਸਾ ਵਣ-ਮਹਾਉਤਸਵ ਦਿਵਸ ਮਨਾਇਆ ਗਿਆ ਜਿਸ ਤਹਿਤ ਬੱਚਿਆਂ ਅਤੇ ਅਧਿਆਪਕਾਂ ਨੇ ਸਕੂਲ ਮੁਖੀ ਗਿਆਨਦੀਪ ਸਿੰਘ ਦੀ ਅਗਵਾਈ ਵਿਚ ਸਕੂਲ ਕੰਪਲੈਕਸ ਵਿਚ ਕਰੀਬ 300 ਛਾਂਅਦਾਰ ਅਤੇ ਸਜਾਵਟੀ ...

ਪੂਰੀ ਖ਼ਬਰ »

ਅਗਰਸੈਨ ਸਕੂਲ ਦੀ ਪ੍ਰਭਲੀਨ ਕੌਰ ਨੇ ਤੀਰਅੰਦਾਜ਼ੀ ਵਿਚ ਜਿੱਤਿਆ ਸੋਨ ਤਗਮਾ

ਸਿਰਸਾ, 16 ਜੁਲਾਈ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੇ ਮਹਾਰਾਜਾ ਅਗਰਸੈਨ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ 5ਵੀਂ ਕਲਾਸ ਦੀ ਵਿਦਿਆਰਥਣ ਪ੍ਰਭਲੀਨ ਕੌਰ ਨੇ ਜ਼ਿਲ੍ਹਾ ਪੱਧਰੀ ਤੀਰਅੰਦਾਜੀ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਹੈ | ਪ੍ਰਭਲੀਨ ਕੌਰ ਦੀ ਇਸ ਪ੍ਰਾਪਤੀ 'ਤੇ ...

ਪੂਰੀ ਖ਼ਬਰ »

ਭਾਜਪਾ ਸਰਕਾਰ ਸਮੇਂ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ-ਤੰਵਰ

ਪਿਹੋਵਾ, 16 ਜੁਲਾਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਸ਼ੋਕ ਤੰਵਰ ਨੇ ਕਿਹਾ ਕਿ ਭਾਜਪਾ ਨੇ ਦੇਸ਼ 'ਚ ਤਾਲਿਬਾਨ ਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ | ਧਰਮ ਅਤੇ ਜਾਤ ਦੇ ਨਾਂਅ ਦੋ ਸਮਾਜ ਦੇ 'ਚ ਟਕਰਾਅ ਪੈਦਾ ਕਰਕੇ ਦੇਸ਼ ਨੂੰ ਤੋੜਕੇ ...

ਪੂਰੀ ਖ਼ਬਰ »

ਭਾਜਪਾ ਆਗੂ ਨੂੰ ਤਿ੍ਣਮੂਲ ਦਾ ਜਵਾਬ

ਕੋਲਕਾਤਾ, 16 ਜੁਲਾਈ (ਰਣਜੀਤ ਸਿੰਘ ਲੁਿ ਧਆਣਵੀ)- ਯੂਥ ਤਿ੍ਣਮੂਲ ਕਾਂਗਰਸ ਦੇ ਪ੍ਰਧਾਨ ਅਭਿਸ਼ੇਕ ਬੈਨਰਜੀ ਨੇ ਹਾਵੜਾ ਜ਼ਿਲ੍ਹੇ ਦੇ ਆਮਤਾ ਵਿਖੇ ਇਕ ਰੈਲੀ 'ਚ ਭਾਜਪਾ ਆਗੂ ਦਿਲੀਪ ਘੋਸ਼ ਨੂੰ ਵੰਗਾਰਦਿਆਂ ਕਿਹਾ ਕਿ ਮੈਂ ਬਥੇਰੇ ਘੋਸ਼ ਦੇਖੇ ਹਨ, ਮਮਤਾ ਦੇ ਘਰ ਨੂੰ ਫੂਕਣ ...

ਪੂਰੀ ਖ਼ਬਰ »

ਦੁਕਾਨਦਾਰ ਕੀਮਤਾਂ ਦੀ ਸੂਚੀ ਨਹੀਂ ਲਗਾ ਰਹੇ

ਪਾਉਂਟਾ ਸਾਹਿਬ, 16 ਜੁਲਾਈ (ਹਰਬਖ਼ਸ਼ ਸਿੰਘ)- ਉਪਭੋਗਤਾ ਫਾਰਮ ਸਮਿਤੀ ਪਾਉਂਟਾ ਸਾਹਿਬ ਦੀ ਇਕੱਤਰਤਾ ਪ੍ਰਧਾਨ ਮਹਿੰਦਰ ਸਿੰਘ ਕੈਂਥ ਪ੍ਰਦਾਨ ਦੀ ਅਗਵਾਈ 'ਚ ਹੋਈ ਜਿਸ ਵਿਚ ਸਕੱਤਰ ਐਮ.ਐੱਸ. ਭਟਨਾਗਰ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ...

ਪੂਰੀ ਖ਼ਬਰ »

ਪਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਮਨੁੱਖ ਦਾ ਮਨ ਖਿੜ ਜਾਂਦਾ– ਸੰਤ ਬਾਬਾ ਸਤਿਨਾਮ ਸਿੰਘ

ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)– ਨੀਲਧਾਰੀ ਸੰਪਰਦਾ ਦੇ ਮੁਖੀ ਸੰਤ ਬਾਬਾ ਸਤਿਨਾਮ ਸਿੰਘ (ਰਾਜਾ ਜੋਗੀ) ਨੇ ਕਿਹਾ ਕਿ ਜਿਸ ਤਰ੍ਹ੍ਹਾਂ ਸਾਉਣ ਦੇ ਮਹੀਨੇ ਦੀ ਬਾਰਿਸ਼ ਨਾਲ ਵਨਸਪਤੀ ਹਰੀ–ਭਰੀ ਹੋਣ ਨਾਲ ਚਾਰੋਂ ਪਾਸੇ ਹਰਿਆਲੀ ਛਾਅ ਜਾਂਦੀ ਹੈ, ਉਸੇ ਤਰ੍ਹਾਂ ...

ਪੂਰੀ ਖ਼ਬਰ »

ਕੇਂਦਰ ਤੇ ਸੂਬਾ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋਇਆ– ਧੰਤੋੜੀ

ਸ਼ਾਹਾਬਾਦ ਮਾਰਕੰਡਾ, 16 ਜੁਲਾਈ (ਜਤਿੰਦਰ ਸਿੰਘ)– ਯਮੁਨਾਨਗਰ 'ਚ ਹੋਣ ਵਾਲੇ ਕਿਸਾਨ ਮਹਾਂ ਪੰਚਾਇਤ ਲਈ ਕਾਂਗਰਸ ਵਰਕਰਾਂ ਦਾ ਵੱਡਾ ਕਾਫ਼ਲਾ ਸਾਬਕਾ ਵਿਧਾਇਕ ਅਨਿਲ ਧੰਤੌੜੀ ਦੀ ਅਗਵਾਈ 'ਚ ਰਵਾਨਾ ਹੋਇਆ | ਵੱਡੀ ਗਿਣਤੀ 'ਚ ਕਾਂਗਰਸ ਵਰਕਰਾਂ ਨੇ ਸਾਬਕਾ ਵਿਧਾਇਕ ਧੰਤੌੜੀ ...

ਪੂਰੀ ਖ਼ਬਰ »

ਮਾਰਕੰਡੇਸ਼ਵਰ ਮੰਦਿਰ 'ਚ ਲੱਗੀ ਸ਼ਰਧਾਲੂਆਂ ਦੀ ਭੀੜ

ਸ਼ਾਹਾਬਾਦ ਮਾਰਕੰਡਾ, 16 ਜੁਲਾਈ (ਜਤਿੰਦਰ ਸਿੰਘ)– ਸਾਉਣ ਦੀ ਸ਼ੁਰੂਆਤ ਦੇ ਨਾਲ ਹੀ ਇੱਥੋਂ ਦੇ ਮਾਰਕੰਡੇਸ਼ਵਰ ਮੰਦਿਰ 'ਚ ਸ਼ਰਧਾਲੂਆਂ ਦੀ ਭੀੜ ਲੱਗੀ ਰਹੀ | ਦੂਰ–ਨੇੜਿਓਾ ਪੁੱਜੇ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਨੇ ਮਾਰਕੰਡੇਸ਼ਵਰ ਮੰਦਿਰ 'ਚ ਮੱਥਾ ਟੇਕ ਕੇ ਪੂਜਾ ਕੀਤੀ ...

ਪੂਰੀ ਖ਼ਬਰ »

ਅਸਲੀ ਜੰਗ ਤਾਂ ਹੁਣ ਸ਼ੁਰੂ ਹੋਵੇਗੀ- ਗੁਰੂੰਗ

ਕੋਲਕਾਤਾ, 16 ਜੁਲਾਈ (ਰਣਜੀਤ ਸਿੰਘ ਲੁਿ ਧਆਣਵੀ)- ਗੋਰਖਾ ਜਨਮੁਕਤੀ ਮੋਰਚਾ ਦੇ ਪ੍ਰਧਾਨ ਬਿਮਲ ਗੁਰੂੰਗ ਦਾ ਕਹਿਣਾ ਹੈ ਕਿ ਗੋਰਖਾਲੈਂਡ ਦੀ ਮੰਗ ਨੂੰ ਲੈ ਕੇ ਹੁਣ ਤੱਕ ਟ੍ਰੇਲਰ ਦਿਖਾਇਆ ਗਿਆ ਹੈ ਤੇ ਅਸਲੀ ਜੰਗ ਤਾਂ ਹੁਣ ਸੁਰੂ ਹੋਵੇਗੀ | ਇਥੇ ਇਹ ਜ਼ਿਕਰਯੋਗ ਹੈ ਕਿ ...

ਪੂਰੀ ਖ਼ਬਰ »

ਲਾਈਸੈਂਸ ਨਵੀਨੀਕਰਣ ਦੇ ਮਾਮਲੇ 'ਚ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਦਿੱਕਤਾਂ ਦਾ ਸਾਹਮਣਾ

ਨਵੀਂ ਦਿੱਲੀ, 16 ਜੁਲਾਈ (ਜਗਤਾਰ ਸਿੰਘ)- ਉੱਤਰੀ ਦਿੱਲੀ ਨਗਰ ਨਿਗਮ ਵੱਲੋਂ ਰੈਸਟੋਰੈਂਟ ਤੇ ਹੋਰਨਾ ਦੁਕਾਨਾਂ ਦੇ ਲਾਈਸੈਂਸ ਦੇ ਨਵੀਨੀਕਰਣ ਕਰਨ ਦੇ ਬਜਾਏ ਜੁਰਮਾਨਾ ਵਸੂਲਿਆ ਜਾ ਰਿਹਾ ਹੈ | ਦਰਅਸਲ ਜਦ ਕੋਈ ਲਾਈਸੈਂਸ ਦੇ ਨਵੀਨੀਕਰਣ ਵਾਸਤੇ ਦਫ਼ਤਰ ਆਉਂਦਾ ਹੈ ਤਾਂ ...

ਪੂਰੀ ਖ਼ਬਰ »

ਕੁਰੂਕਸ਼ੇਤਰ 'ਚ ਖੁੱਲ੍ਹੇਗੀ ਗੋਲਡਨ ਜੁਬਲੀ ਖੇਡ ਨਰਸਰੀ- ਊਸ਼ਾ ਰਾਜਪਾਲ

ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਖੇਡ ਤੇ ਯੁਵਾ ਪ੍ਰੋਗਰਾਮ ਅਧਿਕਾਰੀ ਉਸ਼ਾ ਰਾਜਪਾਲ ਨੇ ਕਿਹਾ ਕਿ ਸੂਬਾਈ ਸਰਕਾਰ ਨੇ ਕੁਰੂਕਸ਼ੇਤਰ 'ਚ ਲੜਕਿਆਂ ਤੇ ਲੜਕੀਆਂ ਦੀਆਂ ਵੱਖ-ਵੱਖ ਖੇਡਾਂ ਲਈ ਖੇਡ ਨਰਸਰੀ ਖੋਲ੍ਹਣ ਨੂੰ ਹਰੀ ਝੰਡੀ ਦੇ ਦਿੱਤੀ ਹੈ | ...

ਪੂਰੀ ਖ਼ਬਰ »

ਗ੍ਰਾਮੀਣ ਚੌਕੀਦਾਰ ਸਭਾ ਦੀ ਜਨਰਲ ਬਾਡੀ ਦੀ ਮੀਟਿੰਗ

ਕਰਨਾਲ, 16 ਜੁਲਾਈ (ਗੁਰਮੀਤ ਸਿੰਘ ਸੱਗੂ)- ਕਰਨ ਪਾਰਕ 'ਚ ਗ੍ਰਾਮੀਣ ਚੌਕੀਦਾਰ ਸਭਾ ਦੀ ਜਨਰਲ ਬਾਡੀ ਦੀ ਬੈਠਕ ਪ੍ਰਧਾਨ ਪਰਵਾਰਾ ਰਾਮ ਦੀ ਪ੍ਰਧਾਨਗੀ 'ਚ ਹੋਈ, ਜਿਸ ਦਾ ਸੰਚਾਲਨ ਕਲੀਰਾਮ ਨੇ ਕੀਤਾ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਪਰਵਾਰਾ ਰਾਮ ਅਤੇ ਸੀਟੂ ਦੇ ਮੀਤ ...

ਪੂਰੀ ਖ਼ਬਰ »

ਝੋਨੇ ਦੀ ਵੱਖ-ਵੱਖ ਪਹਿਲੂਆਂ ਸਬੰਧੀ ਦਿੱਤੀ ਵਿਗਿਆਨਕ ਜਾਣਕਾਰੀ

ਯਮੁਨਾਨਗਰ/ਜਗਾਧਰੀ, 16 ਜੁਲਾਈ (ਜੀ. ਐਸ. ਨਿਮਰ, ਜਗਜੀਤ ਸਿੰਘ)- ਚੌਧਰੀ ਚਰਨ ਸਿੰਘ ਹਰਿਆਣਾ ਖੇਤੀ ਯੂਨੀਵਰਸਿਟੀ ਦੇ ਖੇਤੀ ਵਿਗਿਆਨ ਕੇਂਦਰ ਦਾਮਲਾ ਵੱਲੋਂ ਖੇਤੀ ਤੇ ਕਿਸਾਨ ਕਲਿਆਣ ਵਿਭਾਗ ਦੇ ਖੇਤੀ ਅਧਿਕਾਰੀਆਂ ਲਈ ਏਕੀਕ੍ਰਿਤ ਨਾਸ਼ੀਜੀਵੀ ਪ੍ਰਬੰਧਨ ਵਿਸ਼ੇ 'ਤੇ ...

ਪੂਰੀ ਖ਼ਬਰ »

ਸਰਕਾਰ ਆਬਾਦਕਾਰ ਪਟੇਦਾਰਾਂ ਨੂੰ ਉਜਾੜਨਾ ਬੰਦ ਕਰੇ- ਮੇਜਰ ਸਿੰਘ

ਗੂਹਲਾ ਚੀਕਾ, 16 ਜੁਲਾਈ (ਓ. ਪੀ. ਸੈਣੀ)- ਇਥੇ ਗੂਹਲਾ, ਚੀਕਾ, ਕੈਥਲ, ਪਿਹੋਵਾ ਅਤੇ ਕੁਰੂਕਸ਼ੇਤਰ ਦੇ ਆਬਾਦਕਾਰ ਪਟੇਦਾਰ ਕਿਸਾਨਾਂ ਦੀ ਇਕ ਮੀਟਿੰਗ ਅਗਰਵਾਲ ਧਰਮਸ਼ਾਲਾ ਚੀਕਾ ਦੇ ਵਿਹੜੇ 'ਚ ਹੋਈ, ਜਿਸ ਦੀ ਪ੍ਰਧਾਨਗੀ ਪਿਹੋਵਾ-ਗੂਹਲਾ ਆਬਾਦਕਾਰ ਪਟੇਦਾਰ ਜੁਆਇੰਟ ਐਕਸ਼ਨ ...

ਪੂਰੀ ਖ਼ਬਰ »

ਅਕਾਲ ਅਕੈਡਮੀ 'ਚ ਵਣ ਮਹਾਉਤਸਵ ਮਨਾਇਆ

ਡੱਬਵਾਲੀ, 16 ਜੁਲਾਈ (ਇਕਬਾਲ ਸਿੰਘ ਸ਼ਾਂਤ)- ਅਕਾਲ ਅਕੈਡਮੀ ਅਹਿਮਦਪੁਰ ਦਰੇਵਾਲਾ ਵਿਚ ਵਣ ਮਹਾਉਤਸਵ ਤਹਿਤ 201 ਫਲਦਾਰ ਬੂਟੇ ਲਗਾਏ ਗਏ | ਸਰਪੰਚ ਤੇ ਹੋਰਨਾਂ ਨੇ ਅਮਰੂਦ ਅਤੇ ਪਪੀਤੇ ਦੇ ਬੂਟੇ ਲਾ ਕੇ ਮੁਹਿੰਮ ਦਾ ਆਗਾਜ਼ ਕੀਤਾ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ...

ਪੂਰੀ ਖ਼ਬਰ »

ਬਿਨਾਂ ਸਵਾਰਥ ਭਾਵ ਨਾਲ ਕੁਦਰਤ ਦੀ ਸੇਵਾ ਸੱਚੀ ਸੇਵਾ-ਸਰਪੰਚ ਪਵਨ

ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)- ਪ੍ਰੇਰਨਾ ਸਮਿਤੀ ਵੱਲੋਂ ਹਰਿਆਣਾ ਵੱਲੋਂ 135ਵੀਂ ਸਾਈਕਲ ਰੈਲੀ ਤੇ ਬੂਟੇ ਲਗਾਏ ਗਏ | ਸਮਿਤੀ ਦੇ ਕਨਵੀਨਰ ਡਾ: ਅਸ਼ੋਕ ਕੁਮਾਰ ਵਰਮਾ ਦੀ ਅਗਵਾਈ 'ਚ ਪਿੰਡ-ਪਿੰਡ ਅਤੇ ਸ਼ਹਿਰ ਦੇ ਹਰ ਕੋਨੇ 'ਚ ਜਾ ਕੇ ਨਾ ਕੇਵਲ ਬੂਟੇ ਲਗਾਏ ਜਾ ...

ਪੂਰੀ ਖ਼ਬਰ »

ਸ੍ਰੀ ਖਾਟੂ ਸ਼ਿਆਮ ਪਰਿਵਾਰ ਸੇਵਾ ਸਮਿਤੀ ਵੱਲੋਂ ਖਾਟੂ ਸ਼ਿਆਮ ਕੀਰਤਨ

ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)- ਸ੍ਰੀ ਖਾਟੂ ਸ਼ਿਆਮ ਪਰਿਵਾਰ ਸੇਵਾ ਸਮਿਤੀ ਥਾਨੇਸਰ ਵੱਲੋਂ 32ਵਾਂ ਸ੍ਰੀ ਖਾਟੂ ਸ਼ਿਆਮ ਕੀਰਤਨ ਹਨੁਮਾਨ ਮੰਦਿਰ ਮਾਰਕੀਟ ਥਾਨੇਸਰ 'ਚ ਕਰਵਾਇਆ ਗਿਆ | ਖਜਾਨਚੀ ਵਿਨੀਤ ਰਾਜਪਾਲ ਨੇ ਦੱਸਿਆ ਕਿ ਪ੍ਰੋਗਰਾਮ 'ਚ ਵੱਡੀ ਗਿਣਤੀ ...

ਪੂਰੀ ਖ਼ਬਰ »

ਦਲਜੀਤ ਸਿੰਘ ਤੇ ਹਰਪ੍ਰੀਤ ਸਿੰਘ ਨੇ ਜਵਾਹਰ ਨਵੋਦਿਆ ਦੀ ਦਾਖ਼ਲਾ ਪ੍ਰੀਖਿਆ ਪਾਸ ਕੀਤੀ

ਗੜ੍ਹਦੀਵਾਲਾ, 16 ਜੁਲਾਈ (ਚੱਗਰ)-ਪਿੰਡ ਪੰਡੋਰੀ ਮੱਲੀਆਂ ਦੇ ਵਿਦਿਆਰਥੀ ਦਲਜੀਤ ਸਿੰਘ ਪੁੱਤਰ ਹਰਜਾਪ ਸਿੰਘ ਨੇ ਜਵਾਹਰ ਨਵੋਦਿਆ ਦਾਖਲਾ ਪ੍ਰੀਖਿਆ ਪਾਸ ਕੀਤੀ | ਇਸ ਸਬੰਧੀ ਦਲਜੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਸਫਲਤਾ ਦੇ ਪਿੱਛੇ ਸਰਕਾਰੀ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਵਿਅਕਤੀ ਦੇ ਘਰ 'ਚ ਛਾਪਾ

ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)-ਅੱਜ ਦੇਰ ਰਾਤ ਮਹੱਲਾ ਭਗਤ ਨਗਰ 'ਚ ਸਥਿਤੀ ਉਸ ਸਮੇਂ ਤਣਾਅ ਪੂਰਨ ਹੋ ਗਈ ਜਦੋਂ ਕਰ ਤੇ ਆਬਕਾਰੀ ਵਿਭਾਗ ਅਤੇ ਸੀ. ਆਈ. ਏ. ਸਟਾਫ਼ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਇਕ ਵਿਅਕਤੀ ਦੇ ਘਰ 'ਤੇ ਰੇਡ ਮਾਰਿਆ ...

ਪੂਰੀ ਖ਼ਬਰ »

ਕੈਨੇਡਾ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਦਾ ਭਵਿੱਖ ਕਾਲਜ ਅਤੇ ਕੋਰਸ ਦੀ ਚੋਣ 'ਤੇ ਨਿਰਭਰ-ਕੌ ਸ਼ਲ

ਗੜ੍ਹਸ਼ੰਕਰ, 16 ਜੁਲਾਈ (ਧਾਲੀਵਾਲ)-ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਗੋਪਾਲ ਕੌਸ਼ਲ ਮੈਂਬਰ ਆਈ.ਸੀ.ਸੀ.ਆਰ.ਸੀ, ਕਮਿਸ਼ਨਰ ਆਫ਼ ਟੇਕਿੰਗ ਓਥਸ ਐਾਡ ਐਫੀਡੇਵਿਟ ਫ਼ਾਰ ਬਿ੍ਟਿਸ਼ ਕੋਲੰਬੀਆ ਤੇ ਡਾਇਰੈਕਟਰ ਕੌਸ਼ਲ ਇਮੀਗ੍ਰੇਸ਼ਨ ਬੀਰਮਪੁਰ ਰੋਡ ...

ਪੂਰੀ ਖ਼ਬਰ »

ਭਗੌੜਾ ਕਰਾਰ ਦਿੱਤਾ ਵਿਅਕਤੀ ਕਾਬੂ

ਹਾਜੀਪੁਰ, 16 ਜੁਲਾਈ (ਰਣਜੀਤ ਸਿੰਘ)- ਥਾਣਾਂ ਹਾਜੀਪੁਰ ਨੇ ਮਾਣਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਵਿਅਕਤੀ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਲੋਮੇਸ਼ ਸ਼ਰਮਾ ਐੱਸ.ਐੱਚ.ਓ ਥਾਨਾਂ ਹਾਜੀਪੁਰ ਨੇ ਦੱਸਿਆ ਕਿ ਏ.ਐੱਸ.ਆਈ ਗੁਰਦੇਵ ਸਿੰਘ ਤੇ ਹੈੱਡ ਕਾਂਸਟੇਬਲ ...

ਪੂਰੀ ਖ਼ਬਰ »

ਵੀ. ਆਈ. ਪੀਜ਼ ਦੀ ਫ਼ੇਰੀ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਆਮ ਵਾਂਗ ਕੰਮ ਕਰਦੇ ਰਹਿਣਗੇ

ਹੁਸ਼ਿਆਰਪੁਰ, 16 ਜੁਲਾਈ (ਹਰਪ੍ਰੀਤ ਕੌਰ)-ਮੰਤਰੀ ਮੰਡਲ ਦੁਆਰਾ ਲਏ ਗਏ ਫੈਸਲੇ ਨੂੰ ਅਮਲ ਵਿੱਚ ਲਿਆਉਂਦਿਆ ਪੰਜਾਬ ਸਰਕਾਰ ਨੇ ਰਾਜ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਲਿਖਤੀ ਹੁਕਮ ਜਾਰੀ ਕੀਤੇ ਹਨ ਕਿ ਮੁਖ ਮੰਤਰੀ ਜਾਂ ਮੰਤਰੀਆਂ ਦੀ ਫੀਲਡ ਵਿੱਚ ਫ਼ੇਰੀ ਦੌਰਾਨ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ 5 ਲੋੜੀਂਦੇ ਕਾਬੂ

ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਲੋੜੀਂਦੇ 5 ਦੋਸ਼ੀਆਂ ਨੂੰ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਏ ਪੁਲਿਸ ਨੇ ਬੀਰੂ ਵਾਸੀ ਖਾਨਪੁਰ ਅਤੇ ਜਸਵੰਤ ਸਿੰਘ ਵਾਸੀ ਬਹਾਦਰਪੁਰ ਨੂੰ ਗਿ੍ਫ਼ਤਾਰ ...

ਪੂਰੀ ਖ਼ਬਰ »

ਸਰਕਾਰ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰੇ-ਕੁਲਵੰਤ ਸਿੰਘ ਸੈਣੀ

ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)-ਮਿਊਸੀਂਪਲ ਐਕਸ਼ਨ ਕਮੇਟੀ ਪੰਜਾਬ ਦੀ ਮੀਟਿੰਗ ਕਨਵੀਨਰ ਕੁਲਵੰਤ ਸਿੰਘ ਸੈਣੀ, ਕੁਲਦੀਪ ਕੁਮਾਰ ਪਠਾਨਕੋਟ, ਸਰਦਾਰੀ ਲਾਲ ਸ਼ਰਮਾ ਕਪੂਰਥਲਾ, ਪ੍ਰਕਾਸ਼ ਚੰਦ ਕੋਟਕਪੁਰਾ ਦੀ ਅਗਵਾਈ 'ਚ ਹੋਈ | ਇਸ ਮੌਕੇ ਨਗਰ ਨਿਗਮਾਂ ਅਤੇ ...

ਪੂਰੀ ਖ਼ਬਰ »

ਦੰਦਾਂ ਦੇ 64 ਤੇ ਅੱਖਾਂ ਦੇ 45 ਮਰੀਜ਼ਾਂ ਦੀ ਜਾਂਚ ਕੀਤੀ

ਪਾਨੀਪਤ, 16 ਜੁਲਾਈ (ਅਜੀਤ ਬਿਊਰੋ)-ਇੰਨਰਵਹੀਲ ਕਲੱਬ ਮਿਡ ਟਾਊਨ ਵੱਲੋਂ ਡਾ. ਨਿਖਿਲ ਡੈਂਟਲ ਕਲੀਨਿਕ ਵੱਲੋਂ ਸਨੌਲੀ ਰੋਡ ਸਥਿਤ ਲੋਟਸ ਹਸਪਤਾਲ 'ਚ ਫਰੀ ਮੈਡੀਕਲ ਕੈਂਪ ਲਗਾਇਆ ਗਿਆ | ਜਿਸ 'ਚ ਦੰਦਾਂ ਅਤੇ ਅੱਖਾਂ ਦੀ ਜਾਂਚ ਦੇ ਨਾਲ-ਨਾਲ ਡੈਂਟਲ ਐਕਸਰੇ ਵੀ ਮੁਫ਼ਤ ਕੀਤੇ ਗਏ | ...

ਪੂਰੀ ਖ਼ਬਰ »

ਮਾਨਿਕ ਚੌਧਰੀ ਤੇ ਮਿਤੇਸ਼ ਨੇ ਸ਼ੂਟਿੰਗ ਮੁਕਾਬਲੇ 'ਚ ਨਾਂਅ ਕੀਤਾ ਰੌਸ਼ਨ

ਯਮੁਨਾਨਗਰ, 16 ਜੁਲਾਈ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖਾਲਸਾ ਕਾਲਜ ਦੇ ਐਨ.ਸੀ.ਸੀ. ਕੈਡੇਟ ਮਾਨਿਕ ਚੌਧਰੀ ਅਤੇ ਮਿਤੇਸ਼ ਨੇ ਅੰਤਰ ਗਰੁੱਪ ਸ਼ੂਟਿੰਗ ਮੁਕਾਬਲੇ 'ਚ ਗੋਲਡ ਅਤੇ ਸਿਲਵਰ ਮੈਡਲ ਹਾਸਲ ਕਰਕੇ ਅੰਬਾਲਾ ਗਰੁੱਪ ਐਨ.ਸੀ.ਸੀ. ਨੂੰ ਪਹਿਲਾ ਸਥਾਨ ਦਿਲਵਾਉਣ 'ਚ ...

ਪੂਰੀ ਖ਼ਬਰ »

ਮੀਰੀ-ਪੀਰੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਮੈਡੀਕਲ ਕੈਂਪ

ਕਰਨਾਲ, 16 ਜੁਲਾਈ (ਗੁਰਮੀਤ ਸਿੰਘ ਸੱਗੂ)- ਮੀਰੀ ਪੀਰੀ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਵਿਰਕ ਹਸਪਤਾਲ ਵਿਖੇ ਰੀਡ ਦੀ ਹੱਡੀ ਦਾ ਜਾਂਚ ਕੈਂਪ ਲਾਇਆ ਗਿਆ, ਜਿਸ ਵਿਚ ਨਿਊਰੋ ਸਪਾਇਨ ਸਰਜਨ ਡਾ: ਰਾਕੇਸ਼ ਦੂਆ ਨੇ ਲਗਪਗ 60 ਮਰੀਚਾਂ ਦਾ ਚੈਕਅਪ ਕੀਤਾ ਗਿਆ ਤੇ ਇਲਾਜ ਦੇ ...

ਪੂਰੀ ਖ਼ਬਰ »

ਵਾਤਾਵਰਨ ਸੁਰੱਖਿਆ ਲਈ ਨੌਜਵਾਨ ਅੱਗੇ ਆਉਣ

ਕਰਨਾਲ, 16 ਜੁਲਾਈ (ਗੁਰਮੀਤ ਸਿੰਘ ਸੱਗੂ)- ਕਰਨ ਪਰਿਆਵਰਨ ਸੁਰੱਖਿਆ ਸਮਿਤੀ ਵੱਲੋਂ ਵੈਲਫ਼ੇਅਰ ਐਸੋਸੀਏਸ਼ਨ ਸੈਕਟਰ-6 ਦੇ ਸਹਿਯੋਗ ਨਾਲ ਪਾਰਕ ਨੰਬਰ 4 ਸੈਕਟਰ 6 'ਚ ਬੂਟੇ ਲਗਾਏ ਗਏ | ਮੁੱਖ ਮਹਿਮਾਨ ਅਸ਼ੋਕ ਸੁਖੀਜਾ ਸਕੱਤਰ ਵਿਕਾਸ ਬੋੇਰਡ ਕੁਰੂਕਸ਼ੇਤਰ ਵੱਲੋਂ ਪਾਰਕ 'ਚ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ 'ਤੇ ਆਧਾਰਿਤ ਪ੍ਰੋਗਰਾਮ 21 ਨੂੰ

ਗੂਹਲਾ ਚੀਕਾ, 16 ਜੁਲਾਈ (ਓ.ਪੀ. ਸੈਣੀ)– ਪੰਜਾਬੀ ਕਲਾ ਕੇਂਦਰ ਚੰਡੀਗੜ੍ਹ ਦੇ ਕਲਾਕਾਰ 21 ਜੁਲਾਈ ਨੂੰ ਸ਼ਾਮ 7 ਵਜੇ ਦਾਣਾ ਮੰਡੀ ਚੀਕਾ ਦੇ ਸ਼ੈੱਡ ਥੱਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ 'ਤੇ ਲਾਈਟ–ਸਾਈਟ ਐਾਡ ਸਾਉਂਡ ਸ਼ੋਅ ਪੇਸ਼ ਕਰਨਗੇ | ਹਰਿਆਣਾ ਗੋਲਡਨ ਜੁਬਲੀ ਸਾਲ ...

ਪੂਰੀ ਖ਼ਬਰ »

ਜੋਤੀਸਰ ਨਹਿਰ ਟੁੱਟਣ ਨਾਲ ਖੇਤਾਂ 'ਚ ਭਰਿਆ ਪਾਣੀ

ਪਿਹੋਵਾ, 16 ਜੁਲਾਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)- ਪਿੰਡ ਗੁਮਥਲਾ ਗੜੂ ਦੇ ਨੇੜੇ ਖੇੜੀ ਸ਼ੀਸ਼ਗਰਾਂ ਦੇ ਨੇੜਿਓਾ ਲੰਘ ਰਹੀ ਜੋਤੀਸਰ–ਗੁਮਥਲਾ ਨਹਿਰ ਟੁੱਟਣ ਨਾਲ ਸੈਂਕੜੇ ਏਕੜ ਫ਼ਸਲ ਪਾਣੀ ਵਿਚ ਡੂਬ ਗਈ | ਨਹਿਰ ਟੁੱਟਣ ਦਾ ਪਤਾ ਚਲਦੇ ਹੀ ਕਿਸਾਨਾਂ ਵਿਚ ਪ੍ਰੇਸ਼ਾਨੀ ...

ਪੂਰੀ ਖ਼ਬਰ »

ਬੱਸ ਸਟੈਂਡ ਕਰਮਚਾਰੀਆਂ ਨੇ ਲਗਾਇਆ ਭੰਡਾਰਾ

ਸ਼ਾਹਾਬਾਦ ਮਾਰਕੰਡਾ, 16 ਜੁਲਾਈ (ਜਤਿੰਦਰ ਸਿੰਘ)– ਬੱਸ ਸਟੈਂਡ ਕਰਮਚਾਰੀਆਂ ਵੱਲੋਂ ਭੰਡਾਰਾ ਲਗਾਇਆ ਗਿਆ | ਅੱਡਾ ਇੰਚਾਰਜ ਬਲਦੇਵ ਸਿੰਘ ਨੇ ਦੱਸਿਆ ਕਿ ਹਰ ਸਾਉਣ ਮਹੀਨੇ 'ਚ ਕਰਮਚਾਰੀਆਂ ਵੱਲੋਂ ਭੰਡਾਰਾ ਲਗਾਇਆ ਜਾਂਦਾ ਹੈ ਤੇ ਸੰਸਾਰ ਸ਼ਾਂਤੀ ਲਈ ਪੂਜਾ ਕੀਤੀ ਜਾਂਦੀ ...

ਪੂਰੀ ਖ਼ਬਰ »

ਕਿਸਾਨ-ਮਜ਼ਦੂਰ ਮਹਾਂ ਪੰਚਾਇਤ ਲਈ ਵਰਕਰਾਂ ਦਾ ਜਥਾ ਰਵਾਨਾ

ਨਰਾਇਣਗੜ੍ਹ, 16 ਜੁਲਾਈ (ਪੀ. ਸਿੰਘ)- ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸੂਚਨਾ ਕਮਿਸ਼ਨਰ ਹਰਿਆਣਾ ਅਸ਼ੋਕ ਮਹਿਤਾ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਵਰਕਰਾਂ ਦਾ ਜਥਾ ਜਗਾਧਰੀ ਵਿਚ ਹੋਏ ਕਿਸਾਨ, ਮਜਦੂਰ ਮਹਾਪੰਚਾਇਤ ਲਈ ਰਵਾਨਾ ਹੋਇਆ | ਅਸ਼ੋਕ ਮਹਿਤਾ ਨੇ ਇਸ ...

ਪੂਰੀ ਖ਼ਬਰ »

ਐੱਸ. ਪੀ. ਐਨ. ਕਾਲਜ ਮੁਕੇਰੀਆਂ ਦੇ ਬੀ. ਐੱਸ. ਸੀ. ਸਮੈਸਟਰ ਛੇਵੇਂ ਦਾ ਨਤੀਜਾ ਰਿਹਾ ਸ਼ਾਨਦਾਰ

ਮੁਕੇਰੀਆਂ, 16 ਜੁਲਾਈ (ਰਾਮਗੜ੍ਹੀਆ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਬੀ. ਐੱਸ. ਸੀ. ਛੇਵੇਂ ਸਮੈਸਟਰ ਦੇ ਨਤੀਜਿਆਂ ਵਿਚ ਐੱਸ. ਪੀ. ਐਨ. ਕਾਲਜ ਮੁਕੇਰੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਪਿੰ੍ਰਸੀਪਲ ਸ਼੍ਰੀ ਸੁਨੀਲ ਜੈਨ ਨੇ ਦੱਸਿਆ ਕਿ ਇਸ ਨਤੀਜੇ ...

ਪੂਰੀ ਖ਼ਬਰ »

ਬੀ.ਐੱਸ.ਐਨ.ਐਲ. ਦੇ ਟੀ.ਆਰ. ਕਲੱਬ ਦੇ ਅਮਰਜੀਤ ਸਿੰਘ ਸਕੱਤਰ ਬਣੇ

ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)-ਬੀ.ਐੱਸ.ਐਨ.ਐਲ. ਦੀ ਟੈਲੀਕਾਮ ਰੀਕਿਰੀਏਸ਼ਨ ਕਲੱਬ (ਟੀ.ਆਰ.ਸੀ.) ਦੀ ਜਨਰਲ ਬਾਡੀ ਦੀ ਮੀਟਿੰਗ ਅੱਜ ਟੈਲੀਫ਼ੋਨ ਭਵਨ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਪ੍ਰਧਾਨ ਪ੍ਰਵੇਜ਼ ਅਖ਼ਤਰ ਪੀ.ਜੀ.ਐਮ. ਹੁਸ਼ਿਆਰਪੁਰ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰ ਤੋਂ ਨਕਦੀ ਖੋਹੀ

ਕੋਟਫਤੂਹੀ, 16 ਜੁਲਾਈ (ਅਟਵਾਲ)-ਸਵੇਰੇ ਲਗਪਗ ਪੌਣੇ ਕੁ ਛੇ ਵਜੇ ਸਬਜ਼ੀ ਮੰਡੀ ਕੋਟਫ਼ਤੂਹੀ ਨੂੰ ਆਉਂਦੇ ਪ੍ਰਵਾਸੀ ਮਜ਼ਦੂਰ ਦੇ ਚਪੇੜਾਂ ਮਾਰ ਕੇ 3 ਨੌਜਵਾਨ ਵੱਲੋਂ ਉਸ ਦੀ ਜੇਬ 'ਚੋਂ 1500 ਰੁਪਏ ਦੀ ਨਗਦੀ ਖੋਹ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ...

ਪੂਰੀ ਖ਼ਬਰ »

ਦਸਮੇਸ਼ ਸਕੂਲ ਉਸਮਾਨ ਸ਼ਹੀਦ ਵਿਖੇ ਬੈਟਰੀਆਂ, ਟਾਇਰ, ਐਲ. ਈ. ਡੀ. ਅਤੇ ਹੋਰ ਸਮਾਨ ਚੋਰੀ

ਦਸੂਹਾ, 16 ਜੁਲਾਈ (ਭੁੱਲਰ)- ਬੀਤੀ ਰਾਤ ਚੋਰਾਂ ਨੇ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਸਮਾਨ ਸ਼ਹੀਦ ਵਿਖੇ ਬੈਟਰੀਆਂ, ਟਾਇਰ, ਐਲ.ਈ.ਡੀ. ਅਤੇ ਹੋਰ ਸਮਾਨ ਚੋਰੀ ਕਰ ਲਿਆ | ਡਾਇਰੈਕਟਰ ਇਕਬਾਲ ਸਿੰਘ ਚੀਮਾ, ਚੇਅਰਮੈਨ ਰਵਿੰਦਰਪਾਲ ਸਿੰਘ ਅਤੇ ਵਾਈਸ ਪਿ੍ੰਸੀਪਲ ...

ਪੂਰੀ ਖ਼ਬਰ »

ਨਾਬਾਲਗ ਲੜਕੇ ਨਾਲ ਸ਼ੋਸ਼ਣ ਕਰਨ ਸਬੰਧੀ 2 ਦੋਸਤਾਂ ਵਿਰੁੱਧ ਕੇਸ ਦਰਜ

ਦਸੂਹਾ, 16 ਜੁਲਾਈ (ਭੁੱਲਰ)-ਨਬਾਲਗ ਲੜਕੇ ਨਾਲ ਸ਼ੋਸ਼ਣ ਕਰਨ ਸੰਬੰਧੀ 2 ਦੋਸਤਾ ਵਿਰੱੁਧ ਦਸੂਹਾ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ | ਐੱਸ.ਐੱਚ.ਓ. ਪਲਵਿੰਦਰ ਸਿੰਘ ਨੇ ਦੱਸਿਆ ਕਿ ਰੋਹਿਣ ਸ਼ਰਮਾ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀ ਦੱਸਿਆ ਕਿ ਉਸ ਦੀ ਉਮਰ ਸਾਢੇ ...

ਪੂਰੀ ਖ਼ਬਰ »

2 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ ਿਖ਼ਲਾਫ਼ ਕੇਸ ਦਰਜ-ਦੋਸ਼ੀ ਗਿ੍ਫ਼ਤਾਰ

ਦਸੂਹਾ, 16 ਜੁਲਾਈ (ਭੁੱਲਰ)-ਦਸੂਹਾ ਪੁਲਿਸ ਨੂੰ ਦਿੱਤੇ ਆਪਣੇ ਬਿਆਨਾ 'ਚ ਪ੍ਰਦੀਪ ਸਿੰਘ ਪੁੱਤਰ ਪਿ੍ਥੀਪਾਲ ਸਿੰਘ ਵਾਸੀ ਵਾਰਡ ਨੰ.8 ਦਸੂਹਾ ਸਮੇਤ ਉਸ ਦੀ ਤਾਈ ਜਸਵੰਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਕਹਿਰਵਾਲੀ ਨੇ ਦੱਸਿਆ ਕਿ ਉਸ ਦੇ ਪੁੱਤਰ ਗੁਰਪਿੰਦਰ ਸਿੰਘ ਉਰਫ਼ ...

ਪੂਰੀ ਖ਼ਬਰ »

ਹਰਿਆਣਾ ਪੁਲਿਸ ਵੱਲੋਂ ਕੁੱਟਮਾਰ ਕਰਨ ਵਾਲਿਆਂ ਿਖ਼ਲਾਫ਼ ਮਾਮਲਾ ਦਰਜ

ਹਰਿਆਣਾ, 16 ਜੁਲਾਈ (ਹਰਮੇਲ ਸਿੰਘ ਖੱਖ)-ਹਰਿਆਣਾ ਪੁਲਿਸ ਨੇ ਕੁੱਟਮਾਰ ਦੇ ਸਬੰਧ 'ਚ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਡੈਨੀਅਨ ਪੁੱਤਰ ਸ਼ਾਨ ਮਸੀਹ ਵਾਸੀ ਬਸੀ ਮੁੱਦਾ ਨੇ ਦੱਸਿਆ ਕਿ 7 ਜੁਲਾਈ 2017 ਨੂੰ ਕਰੀਬ 4:30 ਵਜੇ ਉਹ ਤੇ ਉਸ ਦਾ ...

ਪੂਰੀ ਖ਼ਬਰ »

ਘਰੋਂ ਲੜ ਕੇ ਆਈ ਪਤਨੀ ਨੂੰ ਪੁਲਿਸ ਨੇ ਪਰਿਵਾਰ ਹਵਾਲੇ ਕੀਤਾ

ਨਸਰਾਲਾ, 16 ਜੁਲਾਈ (ਸਤਵੰਤ ਸਿੰਘ ਥਿਆੜਾ)-ਆਪਣੇ ਪਤੀ ਨਾਲ ਲੜ ਕੇ ਘਰਾੋ ਨਿਕਲੀ ਪਤਨੀ ਨੂੰ ਮੰਡਿਆਲਾਂ ਪੁਲਿਸ ਨੇ ਪਰਿਵਾਰ ਨਾਲ ਮਿਲਾਇਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਕੀ ਮੰਡਿਆਲਾਂ ਦੇ ਇੰਚਾਰਜ ਏ.ਐੱਸ.ਆਈ ਬਿਕਰਮ ਸਿੰਘ ਨੇ ਦੱਸਿਆ ਕਿ ਖਾਨਪੁਰ ਥਿਆੜਾ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰ ਦੇ ਪੁੱਤਰ ਦੀ ਅਚਾਨਕ ਮੌਤ

ਹਰਿਆਣਾ, 16 ਜੁਲਾਈ (ਹਰਮੇਲ ਸਿੰਘ ਖੱਖ)-ਪਿੰਡ ਭਟੋਲੀਆਂ ਵਿਖੇ ਰਹਿ ਰਹੇ ਪ੍ਰਵਾਸੀ ਮਜ਼ਦੂਰ ਦੇ ਪੁੱਤਰ ਦੀ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੰਨੇ ਪੁੱਤਰ ਰਾਮ ਚਰਨ ਲਾਲ ਹਾਲ ਵਾਸੀ ਭਟੋਲੀਆਂ ਨੇ ਦੱਸਿਆ ਕਿ ਉਹ ਹਰਬੰਸ ...

ਪੂਰੀ ਖ਼ਬਰ »

ਭਗੌੜਾ ਦੋਸ਼ੀ ਗਿ੍ਫ਼ਤਾਰ

ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਦੀ ਸਪੈਸ਼ਲ ਬ੍ਰਾਂਚ ਨੇ ਨਸ਼ਾ ਤਸਕਰੀ ਵਾਲੇ ਮਾਮਲੇ 'ਚ ਭਗੌੜੇ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਹਾਜੀਪੁਰ ਦੀ ਵਿਵੇਕਾਨੰਦ ਕਾਲੋਨੀ ਦੇ ਨਿਵਾਸੀ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ

ਹਾਜੀਪੁਰ, 16 ਜੁਲਾਈ (ਰਣਜੀਤ ਸਿੰਘ)-ਹਾਜੀਪੁਰ 'ਚ ਸਾਰਿਆਣਾ ਰੋਡ 'ਤੇ ਸਥਿਤ ਵਿਵੇਕਾ ਨੰਦ ਕਾਲੋਨੀ 'ਚ ਕਰੀਬ 200 ਘਰ ਹਨ ਪਰ ਇਸ ਕਾਲੋਨੀ ਵਿਚ ਰਹਿੰਦੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ | ਅੱਜ ਵਿਵੇਕਾ ਕਾਲੋਨੀ ਨਿਵਾਸੀ ਪਾਰਸ ਬਹਿਲ ਤੇ ਉੱਘੇ ਸਮਾਜ ਸੇਵਕ ...

ਪੂਰੀ ਖ਼ਬਰ »

ਪਾਕਿ 'ਚ ਬੱਕਰੀ ਚੋਰੀ ਦੇ ਦੋਸ਼ 'ਚ ਲੜਕੇ ਦੀ ਹੱਤਿਆ

ਲਾਹੌਰ, 16 ਜੁਲਾਈ (ਏਜੰਸੀ)-ਪਾਕਿਸਤਾਨ ਦੇ ਪੰਜਾਬ ਸੂਬੇ 'ਚ ਬੱਕਰੀ ਚੋਰੀ ਕਰਨ ਦੇ ਦੋਸ਼ 'ਚ ਇਕ 14 ਸਾਲਾ ਲੜਕੇ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ | ਸੂਤਰਾਂ ਨੇ ਦੱਸਿਆ ਕਿ ਮੁਹੰਮਦ ਆਮਿਰ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਉਚ ਸ਼ਰੀਫ ਸ਼ਹਿਰ 'ਚ ਬੱਕਰੀ ਚੋਰੀ ਦੇ ...

ਪੂਰੀ ਖ਼ਬਰ »

50 ਮਾਈਕਰੋਨ ਵਾਲੇ ਪਲਾਸਟਿਕ ਦੇ ਲਿਫ਼ਾਫ਼ਿਆਂ ਬਾਰੇ ਅਹਿਮ ਫ਼ੈਸਲਾ ਕਰ ਸਕਦੇ ਨੇ ਸਿੱਧੂ

ਜਲੰਧਰ, 16 ਜੁਲਾਈ (ਸ਼ਿਵ ਸ਼ਰਮਾ)- ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਹਿਰਾਂ 'ਚ 50 ਮਾਈਕਰੋਨ ਤੋਂ ਜ਼ਿਆਦਾ ਮੋਟਾਈ ਵਾਲੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਪਾਬੰਦੀ ਦੇ ਮਾਮਲੇ ਵਿਚ ਸਨਅਤਕਾਰਾਂ ਨੂੰ ਰਾਹਤ ਦੇਣ ਦਾ ਐਲਾਨ ਕਰ ਸਕਦੇ ਹਨ ਕਿਉਂਕਿ ...

ਪੂਰੀ ਖ਼ਬਰ »

ਵਿੱਤ ਮੰਤਰੀ ਨੂੰ ਅੱਜ ਚੰਡੀਗੜ੍ਹ 'ਚ ਮਿਲਣਗੇ ਟਰਾਂਸਪੋਰਟਰ

ਜਲੰਧਰ, 16 ਜੁਲਾਈ (ਮੇਜਰ ਸਿੰਘ)- ਪੰਜਾਬ ਸਰਕਾਰ ਵੱਲਾੋ ਨਿਰਧਾਰਤ ਕੀਤੀ ਜਾ ਰਹੀ ਨਵੀਂ ਟਰਾਂਸਪੋਰਟ ਨੀਤੀ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਪੰਜਾਬ ਦੇ ਬੱਸ ਮਾਲਕਾਂ ਦੀ ਸੰਸਥਾ ਪੰਜਾਬ ਮੋਟਰ ਯੂਨੀਅਨ ਦੇ ਆਗੂ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨਾਲ ਚੰਡੀਗੜ੍ਹ ...

ਪੂਰੀ ਖ਼ਬਰ »

ਯੂਨੀਵਰਸਲ ਮਨੁੱਖੀ ਅਧਿਕਾਰ ਨੇ ਗੁੰਮਸ਼ੁਦਾ ਨੌਜਵਾਨਾਂ ਦੇ ਪਰਿਵਾਰਾਂ ਲਈ ਸਰਕਾਰੀ ਸਹੂਲਤਾਂ ਮੰਗੀਆਂ

ਜਗਰਾਉਂ, 16 ਜੁਲਾਈ (ਜੋਗਿੰਦਰ ਸਿੰਘ)-ਪੰਜਾਬ 'ਚ ਖਾੜਕੂਵਾਦ ਦੌਰਾਨ ਘਰੋਂ ਗਏ ਬੇਕਸੂਰ ਨੌਜਵਾਨਾਂ ਦਾ ਅਣਸੁਲਝਿਆ ਮੁੱਦਾ ਯੂਨੀਵਰਸਲ ਹਿਊਮਨ ਰਾਈਟਸ ਵੱਲੋਂ ਉਠਾਉਂਦਿਆਂ ਨੌਜਵਾਨਾਂ ਦੇ ਵਾਰਸਾਂ ਨੂੰ ਪੰਜਾਬ ਸਰਕਾਰ ਦੀ ਨੀਤੀ ਅਧੀਨ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ...

ਪੂਰੀ ਖ਼ਬਰ »

22ਵੇਂ ਹਿੰਦ-ਪਾਕਿ ਦੋਸਤੀ ਮੇਲੇ ਦੀਆਂ ਤਿਆਰੀਆਂ ਸਬੰਧੀ ਅਹਿਮ ਇਕੱਤਰਤਾ

ਅੰਮਿ੍ਤਸਰ, 16 ਜੁਲਾਈ (ਜਸਵੰਤ ਸਿੰਘ ਜੱਸ, ਰੇਸ਼ਮ ਸਿੰਘ)-ਭਾਰਤ ਤੇ ਪਾਕਿਸਤਾਨ ਦਰਮਿਆਨ ਦੋਸਤੀ, ਭਾਈਚਾਰੇ ਤੇ ਆਪਸੀ ਸਾਂਝਾਂ ਨੂੰ ਮੁੜ ਮਜ਼ਬੂਤ ਕਰਨ ਦਾ ਸੁਨੇਹਾ ਦੇਣ ਤੇ ਦੇਸ਼ ਦੀ ਵੰਡ ਵੇਲੇ ਸਰਹੱਦ ਦੇ ਆਰ-ਪਾਰ ਮਾਰੇ ਗਏ 10 ਲੱਖ ਦੇ ਕਰੀਬ ਬੇਕਸੂਰ ਪੰਜਾਬੀਆਂ ਦੀ ਯਾਦ ...

ਪੂਰੀ ਖ਼ਬਰ »

50 ਮਾਈਕਰੋਨ ਵਾਲੇ ਪਲਾਸਟਿਕ ਦੇ ਲਿਫ਼ਾਫ਼ਿਆਂ ਬਾਰੇ ਅਹਿਮ ਫ਼ੈਸਲਾ ਕਰ ਸਕਦੇ ਨੇ ਸਿੱਧੂ

ਜਲੰਧਰ, 16 ਜੁਲਾਈ (ਸ਼ਿਵ ਸ਼ਰਮਾ)- ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਹਿਰਾਂ 'ਚ 50 ਮਾਈਕਰੋਨ ਤੋਂ ਜ਼ਿਆਦਾ ਮੋਟਾਈ ਵਾਲੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਪਾਬੰਦੀ ਦੇ ਮਾਮਲੇ ਵਿਚ ਸਨਅਤਕਾਰਾਂ ਨੂੰ ਰਾਹਤ ਦੇਣ ਦਾ ਐਲਾਨ ਕਰ ਸਕਦੇ ਹਨ ਕਿਉਂਕਿ ...

ਪੂਰੀ ਖ਼ਬਰ »

ਅਸ਼ੋਕਾ ਈਕੋ ਕਲੱਬ ਹਿਮਾਚਾਲ ਪ੍ਰਦੇਸ਼ ਦਾ ਵਾਤਾਵਰਨ ਲੀਡਰਸ਼ਿਪ ਪੁਰਸਕਾਰ ਨਾਲ ਸਨਮਾਨ

ਊਨਾ, 16 ਜੁਲਾਈ (ਹਰਪਾਲ ਸਿੰਘ ਕੋਟਲਾ)- ਜ਼ਿਲ੍ਹੇ ਦੀ ਹਰੋਲੀ ਵਿਧਾਨ ਸਭਾ ਖੇਤਰ ਦੇ ਤਹਿਤ ਸਰਕਾਰ ਮਾਧਮਿਕ ਪਾਠਸ਼ਾਲਾ ਕਾਂਗੜ ਦੀ ਅਸ਼ੋਕਾ ਈਕੋ ਕਲੱਬ ਨੂੰ ਹਿਮਾਚਾਲ ਪ੍ਰਦੇਸ਼ ਵਾਤਾਵਰਨ ਲੀਡਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ¢ ਸ਼ਿਮਲਾ ਵਿਚ ਹੋਏ ਸੂਬਾ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦੀਆਂ ਅਸਫ਼ਲਤਾਵਾਂ ਨੂੰ ਉਜ਼ਾਗਰ ਕਰਨ ਲਈ ਮੁਹਿੰਮ ਚਲਾਵਾਂਗੇ-ਸਤਪਾਲ ਸੱਤੀ

ਊਨਾ, 16 ਜੁਲਾਈ (ਹਰਪਾਲ ਸਿੰਘ ਕੋਟਲਾ)- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਮਿਸ਼ਨ 50 ਪਲੱਸ ਨੂੰ ਸਫ਼ਲ ਕਰਨ ਲਈ ਭਾਜਪਾ ਨੇ ਕਦਮਤਾਲ ਸ਼ੁਰੂ ਕਰ ਦਿੱਤੀ ਹੈ | ਇਸੇ ਤਹਿਤ ਅੱਜ ਬਹਡਾਲਾ ਦੇ ਅੰਬੇਡਕਰ ਭਵਨ ਭਾਜਪਾ ਪ੍ਰਦੇਸ਼ ਪ੍ਰਧਾਨ ਸਤਪਾਲ ਸਿੰਘ ਸੱਤੀ ਨੇ ਊਨਾ ...

ਪੂਰੀ ਖ਼ਬਰ »

ਔਰਤਾਂ ਨੇ ਪੁਲਿਸ ਦੀ ਕਾਰਜ ਪ੍ਰਣਾਲੀ ਦੀ ਜਾਣਕਾਰੀ ਲਈ

ਊਨਾ, 16 ਜੁਲਾਈ (ਹਰਪਾਲ ਸਿੰਘ ਕੋਟਲਾ)- ਹਰੋਲੀ ਵਿਧਾਨ ਸਭਾ ਖੇਤਰ ਦੇ ਤਹਿਤ ਵੱਖ-ਵੱਖ ਮਹਿਲਾ ਕਾਰਕੁੰਨਾਂ ਨੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਮਾਰਗ ਦਰਸ਼ਕ ਨੀਲਮ ਸੈਣੀ ਦੀ ਅਗਵਾਈ ਵਿੱਚ ਹਰੋਲੀ ਥਾਣੇ ਦਾ ਦੌਰਾ ਕੀਤਾ ਅਤੇ ਪੁਲਿਸ ਕਾਰਵਾਈ ਨੂੰ ਸਮਝਿਆ | ਨੀਲਮ ...

ਪੂਰੀ ਖ਼ਬਰ »

ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਆਖ਼ਰੀ ਸਾਹਾਂ 'ਤੇ-ਲਖਵੀਰ ਲੱਖੀ

ਊਨਾ, 16 ਜੁਲਾਈ (ਹਰਪਾਲ ਸਿੰਘ ਕੋਟਲਾ)-ਪਾਲਕਵਾਹ ਵਾਰਡ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਯੁਵਾ ਮੋਰਚੇ ਦੇ ਜ਼ਿਲੇ ਦੇ ਜਰਨਲ ਸਕੱਤਰ ਲਖਬੀਰ ਸਿੰਘ ਲੱਖੀ ਨੇ ਉਦਯੋਗ ਮੰਤਰੀ ਮੁਕੇਸ਼ ਅਗਨੀਹੋਤਰੀ ਦੇ ਵਿਰੁੱਧ ਮੋਰਚਾ ਖੋਲਿ੍ਹਆ ਹੈ | ਲਖਬੀਰ ਲੱਖੀ ਨੇ ਦੁਲੇਹੜ ਦੀ ...

ਪੂਰੀ ਖ਼ਬਰ »

ਹਰੋਲੀ ਵਿੱਚ ਵਿਕਾਸ ਦੇ ਨਾਂਅ 'ਤੇ 100 ਕਰੋੜ ਤੋਂ ਵੱਧ ਦਾ ਘੋਟਾਲਾ ਹੋਇਆ-ਪ੍ਰੋ: ਰਾਮ ਕੁਮਾਰ

ਊਨਾ, 16 ਜੁਲਾਈ (ਹਰਪਾਲ ਸਿੰਘ ਕੋਟਲਾ)- ਹਰੋਲੀ ਵਿੱਚ ਫੈਲੇ ਭਿ੍ਸ਼ਟਾਚਾਰ ਦੇ ਵਿਰੋਧ ਵਿੱਚ ਹਰੋਲੀ ਭਾਜਪਾ ਨੇਤਾ ਪ੍ਰੋ: ਰਾਮ ਕੁਮਾਰ ਨੇ ਵਿਕਾਸ ਮਾਡਲ ਦੀ ਪੋਲ ਖੋਲ੍ਹ ਮੁਹਿੰਮ ਦੇ ਤਹਿਤ ਕਾਂਗੜ ਵਿੱਚ ਬਣੇ ਜ਼ਿਲ੍ਹ੍ਹਾ ਸੈਰ ਸਪਾਟਾ ਸੂਚਨਾ ਕੇਂਦਰ 'ਤੇ ਧਰਨਾ ਦਿੱਤਾ ...

ਪੂਰੀ ਖ਼ਬਰ »

ਪਿੰਡ ਬਸੋਲੀ 'ਚ ਨਵ-ਜਨਮੀਆਂ ਬੱਚੀਆਂ ਨੂੰ ਚੈੱਕ ਵੰਡੇ

ਊਨਾ, 16 ਜੁਲਾਈ (ਹਰਪਾਲ ਸਿੰਘ ਕੋਟਲਾ)- ਪਿੰਡ ਬਸੋਲੀ 'ਚ ਗ੍ਰਾਂਮ ਸਭਾ ਦੀ ਮੀਟਿੰਗ ਦੀ ਪ੍ਰਧਾਨਗੀ ਪਿੰਡ ਦੀ ਪ੍ਰਧਾਨ ਉਸ਼ਾ ਦੇਵੀ ਨੇ ਕੀਤੀ¢ਇਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੇ ਤਹਿਤ ਬਸੋਲੀ ਪਿੰਡ ਦੀਆਂ ਤਿੰਨ ਬੇਟੀਆਂ ਨੂੰ 5100-5100 ਰਪਏ ਦੇ ਚੈੱਕ ਵੰਡੇ ਗਏ, ...

ਪੂਰੀ ਖ਼ਬਰ »

ਪਟਵਾਰ ਐਸੋਸੀਏਸ਼ਨ ਜੰਮੂ ਇਕਾਈ ਦੀ ਚੋਣ

ਜੰਮੂ, 16 ਜੁਲਾਈ (ਮਹਿੰਦਰਪਾਲ ਸਿੰਘ)- ਪ੍ਰੈੱਸ ਕਲੱਬ ਜੰਮੂ ਵਿਚ ਜੰਮੂ ਕਸ਼ਮੀਰ ਪਟਵਾਰ ਐਸੋਸੀਏਸ਼ਨ ਵੱਲੋਂ ਸੂਬਾ ਪ੍ਰਧਾਨ ਰਮਨ ਰਾਜ ਸ਼ਰਮਾ ਦੀ ਅਗਵਾਈ ਹੇਠ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿਸ ਵਿਚ ਜੰਮੂ ਸੂਬੇ ਦੇ ਅੱਠ ਜ਼ਿਲ੍ਹਾ ਪ੍ਰਧਾਨਾਂ ਨੇ ਵੀ ਸ਼ਮੂਲੀਅਤ ...

ਪੂਰੀ ਖ਼ਬਰ »

ਸਿਕਲੀਗਰ ਨੌਜਵਾਨ ਯੂ. ਡੀ. ਪੀ. 'ਚ ਸ਼ਾਮਿਲ

ਜੰਮੂ, 16 ਜੁਲਾਈ (ਮਹਿੰਦਰਪਾਲ ਸਿੰਘ)-ਗੋਬਿੰਦਪੁਰਾ ਚੱਠਾ ਕੁਲੀਆਂ ਜੰਮੂ ਵਿਖੇ ਸਿਕਲੀਗਰ ਸਮਾਜ ਦੇ ਨੌਜਵਾਨਾਂ ਨੇ ਭਾਰੀ ਗਿਣਤੀ ਵਿਚ ਯੂਨਾਈਟਡ ਡੈਮੋਕਰੇਟਿਕ ਪਾਰਟੀ ਚੇਅਰਮੈਨ ਕੁਲਦੀਪ ਸਿੰਘ ਦੀ ਅਗਵਾਈ ਹੇਠ ਸ਼ਮੂਲੀਅਤ ਕੀਤੀ | ਇਸ ਮੌਕੇ ਕੋਈ 200 ਦੇ ਕਰੀਬ ਜਿਸ ...

ਪੂਰੀ ਖ਼ਬਰ »

ਨੌਜਵਾਨ ਸਭਾ ਗਾਡੀਗੜ੍ਹ ਵੱਲੋਂ ਧਾਰਮਿਕ ਪ੍ਰੀਖਿਆ

ਜੰਮੂ, 16 ਜੁਲਾਈ (ਮਹਿੰਦਰਪਾਲ ਸਿੰਘ)-ਯੂਨੀਕ ਪਬਲਿਕ ਸਕੂਲ ਅੱਪਰ ਗਾਡੀਗੜ੍ਹ ਜੰਮੂ ਵਿਖੇ ਨੌਜਵਾਨ ਸਭਾ ਗਾਡੀਗੜ੍ਹ ਵੱਲੋਂ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਕਰਵਾਈ ਗਈ, ਜਿਸ ਵਿਚ 450 ਬੱਚਿਆਂ ਨੇ ਹਿੱਸਾ ਲਿਆ | ਪੇਪਰ ਦੀ ਵੰਡ ਤਿੰਨ ਹਿੱਸਿਆਂ ਵਿਚ ਕੀਤੀ ਗਈ | ਪਹਿਲੀ ਤੋਂ ...

ਪੂਰੀ ਖ਼ਬਰ »

ਮਹਿਲਾ ਸਿਖਲਾਈ ਕੈਂਪਾਂ ਦੀ ਸ਼ੁਰੂਆਤ

ਮਾਜਰੀ, 16 ਜੁਲਾਈ (ਅ. ਬ.)-ਸਹਿਕਾਰਤਾ ਵਿਭਾਗ ਵੱਲੋਂ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਆਰੰਭੀ ਮੁਹਿੰਮ ਤਹਿਤ ਮਹਿਲਾ ਸਹਿਕਾਰੀ ਸਭਾ ਸਿਆਲਬਾ ਵੱਲੋਂ ਪਿੰਡ ਕਾਦੀਮਾਜਰਾ ਤੇ ਫਾਟਵਾਂ ਵਿਖੇ ਵਿਸ਼ੇਸ਼ ਸਿਖਲਾਈ ਕੈਂਪ ਲਗਾਏ ਗਏ | ਇਸ ਸਬੰਧੀ ਸਭਾ ਦੇ ਸੈਕਟਰੀ ਜਸਵੀਰ ...

ਪੂਰੀ ਖ਼ਬਰ »

ਸੰਯੁਕਤ ਕਾਨੂੰਨਗੋ ਪਟਵਾਰ ਸੰਘ ਦੀ ਮੀਟਿੰਗ

ਊਨਾ, 16 ਜੁਲਾਈ (ਹਰਪਾਲ ਸਿੰਘ ਕੋਟਲਾ)- ਸੰਯੁਕਤ ਕਾਨੂੰਨਗੋ ਪਟਵਾਰ ਸੰਘ ਦੀ ਮੀਟਿੰਗ ਦੀ ਪ੍ਰਧਾਨਗੀ ਸੰਘ ਦੇ ਪ੍ਰਧਾਨ ਰਵਿੰਦਰ ਸ਼ਰਮਾ ਨੇ ਕੀਤੀ ¢ਮੀਟਿੰਗ ਦੌਰਾਨ ਮੰਗ ਕੀਤੀ ਗਈ ਕਿ ਪਟਵਾਰੀਆਂ ਦੇ ਅਧਿਆਪਨ ਕਾਰਜਕਾਲ ਨੂੰ ਅਨੁਭਵ ਦੇ ਕਾਰਜਕਾਲ ਵਿਚ ਜੋੜਿਆ ਜਾਵੇ ¢ ...

ਪੂਰੀ ਖ਼ਬਰ »

ਖੇਤਰੀ ਹਸਪਤਾਲ ਵਿਚ ਇਲਾਜ ਲਈ ਆਉਣਾ ਹੈ ਤਾਂ ਮੰਤਰੀ ਤੋਂ ਫੋਨ ਕਰਵਾਓ ਨਹੀਂ ਤਾਂ ਪੀ. ਜੀ. ਆਈ. ਰੈਫਰ

ਊਨਾ, 16 ਜੁਲਾਈ (ਹਰਪਾਲ ਸਿੰਘ ਕੋਟਲਾ)- ਜੇਕਰ ਤੁਸੀਂ ਊਨਾ ਦੇ ਖੇਤਰੀ ਹਸਪਤਾਲ ਵਿੱਚ ਇਲਾਜ਼ ਕਰਵਾਉਣ ਆ ਰਹੇ ਹੋ ਤਾਂ ਤੁਸੀਂ ਕਿਸੇ ਵੱਡੇ ਨੇਤਾ ਦਾ ਫੋਨ ਪਹਿਲਾਂ ਤੋਂ ਹੀ ਕਰਵਾ ਦਿਓ ਨਹੀਂ ਤਾਂ ਤੁਹਾਨੂੰ ਇੱਥੋਂ ਮਾਯੂਸ ਹੋ ਕਰ ਵਾਪਸ ਜਾਣਾ ਪੈ ਸਕਦਾ ਹੈ | ਜੇਕਰ ...

ਪੂਰੀ ਖ਼ਬਰ »

ਈਟਰਨਲ ਯੂਨੀਵਰਸਿਟੀ ਬੜੂ ਸਾਹਿਬ ਨੂੰ ਮਿਲਿਆ ਵਾਤਾਵਰਨ ਲੀਡਰਸ਼ਿਪ ਪੁਰਸਕਾਰ

ਧਰਮਗੜ੍ਹ, 16 ਜੁਲਾਈ (ਗੁਰਜੀਤ ਸਿੰਘ ਚਹਿਲ)- ਸਾਇੰਸ ਤੇ ਟੈਕਨਾਲੋਜੀ ਵਿਭਾਗ ਹਿਮਾਚਲ ਪ੍ਰਦੇਸ਼ ਵੱਲੋਂ ਵੱਖ-ਵੱਖ ਖੇਤਰਾਂ ਲਈ ਵਾਤਾਵਰਨ ਲੀਡਰਸ਼ਿਪ ਐਵਾਰਡ ਦਿੱਤੇ ਗਏ, ਜਿਸ ਵਿਚ ਵਾਤਾਵਰਨ ਨੂੰ ਬਚਾਉਣ ਲਈ ਈਟਰਨਲ ਯੂਨੀਵਰਸਿਟੀ ਬੜੂ ਸਾਹਿਬ ਨੂੰ ਹਿਮਾਚਲ ਪ੍ਰਦੇਸ਼ ...

ਪੂਰੀ ਖ਼ਬਰ »

ਸੰਗਰਾਂਦ ਸ਼ਰਧਾਪੂਰਵਕ ਮਨਾਈ

ਊਨਾ, 16 ਜੁਲਾਈ (ਗੁਰਪ੍ਰੀਤ ਸਿੰਘ ਸੇਠੀ, ਗੁਰਪ੍ਰੀਤ ਸਿੰਘ ਕੋਟਲਾ)-ਸੰਗਰਾਂਦ ਦਾ ਪਵਿੱਤਰ ਦਿਹਾੜਾ ਗੁਰਦੁਆਰਾ ਬਾਬਾ ਕਲਾਧਾਰੀ ਜੀ (ਕਿਲ੍ਹਾ ਬੇਦੀ ਸਾਹਿਬ) ਗੁਰਦੁਆਰਾ ਦਮਦਮਾ ਅਸਥਾਨ ਬਾਬਾ ਸਾਹਿਬ ਸਿੰਘ ਬੇਦੀ, ਗੁਰਦੁਆਰਾ ਬਾਬਾ ਤੇਗ ਸਿੰਘ ਮੁੱਖ ਬਾਜ਼ਾਰ, ...

ਪੂਰੀ ਖ਼ਬਰ »

ਕੱਲ੍ਹ ਪਿੰਡ ਬਨਗੜ੍ਹ ਤੋਂ ਸ਼ੁਰੂ ਹੋਵੇਗੀ ਕਾਂਗਰਸ ਦੀ ਪੈਦਲ ਯਾਤਰਾ-ਹਜ਼ਾਰੀ ਲਾਲ

ਊਨਾ, 16 ਜੁਲਾਈ (ਹਰਪਾਲ ਸਿੰਘ ਕੋਟਲਾ)- ਹਿਮਾਚਲ ਕਾਂਗਰਸ ਵੱਲੋਂ ਸ਼ੁਰੂ ਕੀਤੀ ਜਾ ਰਹੀ ਪੈਦਲ ਯਾਤਰਾ ਊਨਾ ਸਦਰ ਵਿਧਾਨ ਸਭਾ ਖੇਤਰ ਵਿਚ 18 ਜੁਲਾਈ ਨੂੰ ਬਨਗੜ੍ਹ ਪਿੰਡ ਤੋਂ ਸ਼ੁਰੂ ਕੀਤੀ ਜਾਵੇਗੀ¢ ਪੈਦਲ ਯਾਤਰਾ ਦੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸਤਪਾਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX