ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 17 ਜੁਲਾਈ -ਭਾਰਤ ਦਾ 14ਵਾਂ ਰਾਸ਼ਟਰਪਤੀ ਚੁਣਨ ਲਈ ਦੇਸ਼ ਭਰ 'ਚ ਬਣਾਏ ਗਏ 32 ਬੂਥਾਂ 'ਤੇ 99 ਫ਼ੀਸਦੀ ਵੋਟਿੰਗ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੀ ਚੋਣ 'ਚ ਸਭ ਤੋਂ ਪਹਿਲਾਂ ਵੋਟ ਪਾਈ। ਰਾਸ਼ਟਰਪਤੀ ਚੋਣਾਂ ਲਈ ਬਣਾਏ ਗਏ ...
ਚੰਡੀਗੜ੍ਹ, 17 ਜੁਲਾਈ (ਹਰਕਵਲਜੀਤ ਸਿੰਘ)-ਰਾਸ਼ਟਰਪਤੀ ਦੀ ਚੋਣ ਲਈ ਅੱਜ ਪੰਜਾਬ ਤੋਂ ਵਿਧਾਨ ਸਭਾ ਦੇ ਕੁੱਲ 117 ਵਿਧਾਇਕਾਂ 'ਚੋਂ 116 ਵਿਧਾਇਕਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ। ਵਿਰੋਧੀ ਧਿਰ ਦੇ ਆਗੂ ਸ. ਐਚ.ਐਸ. ਫੂਲਕਾ ਜੋ ਕਿ ਅੱਜ ਵਿਧਾਨ ਸਭਾ ਜ਼ਰੂਰ ਆਏ ਅਤੇ ਪਾਰਟੀ ਦਫ਼ਤਰ 'ਚ ਮੌਜੂਦ ਸਨ ਵੱਲੋਂ ਆਪਣੇ ਕੀਤੇ ਐਲਾਨ ਅਨੁਸਾਰ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕੀਤੀ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਸਵੇਰੇ ਨਾਸ਼ਤੇ 'ਤੇ ਸੱਦਿਆ ਸੀ। ਜਿਸ ਤੋਂ ਬਾਅਦ ਉਹ ਪਾਰਟੀ ਦੇ ਵਿਧਾਇਕਾਂ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਵਿਧਾਨ ਸਭਾ ਪੁੱਜੇ। ਜਦਕਿ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੀ ਪਾਰਟੀ ਦੇ ਕੁਝ ਹੋਰ ਵਿਧਾਇਕਾਂ ਨਾਲ ਵੋਟ ਪਾਉਣ ਆਏ। ਸ. ਸੁਖਬੀਰ ਸਿੰਘ ਬਾਦਲ ਤੇ ਸ. ਬਿਕਰਮ ਸਿੰਘ ਮਜੀਠੀਆ ਜੋ ਸੂਚਨਾ ਅਨੁਸਾਰ ਮਗਰਲੇ ਹਫ਼ਤੇ ਵਿਦੇਸ਼ ਗਏ ਸਨ, ਵੋਟ ਪਾਉਣ ਦੇ ਲਈ ਵਿਸ਼ੇਸ਼ ਤੌਰ 'ਤੇ ਵਾਪਸ ਆਏ ਸਨ।
ਪੰਜਾਬ ਤੋਂ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਵੱਲੋਂ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਦਿੱਲੀ ਵਿਖੇ ਹੀ ਕੀਤੀ ਗਈ ਅਤੇ ਇਸ ਸਬੰਧੀ ਉਨ੍ਹਾਂ ਵੱਲੋਂ ਵਿਧਾਨ ਸਭਾ ਸਕੱਤਰੇਤ ਨੂੰ ਲਿਖਤੀ ਤੌਰ 'ਤੇ ਸੂਚਿਤ ਵੀ ਕਰ ਦਿੱਤਾ ਗਿਆ ਸੀ। ਵਿਧਾਨ ਸਭਾ ਸਕੱਤਰੇਤ ਅਨੁਸਾਰ 2 ਵਿਧਾਇਕਾਂ ਸਾਬਕਾ ਖਜ਼ਾਨਾ ਮੰਤਰੀ ਤੇ ਅਕਾਲੀ ਨੇਤਾ ਸ. ਪਰਮਿੰਦਰ ਸਿੰਘ ਢੀਂਡਸਾ ਤੇ ਲੋਕ ਇਨਸਾਫ਼ ਪਾਰਟੀ ਦੇ ਸ. ਸਿਮਰਜੀਤ ਸਿੰਘ ਬੈਂਸ ਦੀਆਂ ਵੋਟਾਂ ਰੱਦ ਵੀ ਹੋ ਸਕਦੀਆਂ ਹਨ। ਪਰਮਿੰਦਰ ਸਿੰਘ ਢੀਂਡਸਾ ਨੇ ਬਾਅਦ 'ਚ ਪੱਤਰਕਾਰਾਂ ਕੋਲ ਮੰਨਿਆ ਕਿ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲੱਗਿਆਂ ਉਨ੍ਹਾਂ ਦਾ ਪੈੱਨ ਡਿਗ ਗਿਆ, ਜਿਸ ਕਾਰਨ ਦੂਜੇ ਉਮੀਦਵਾਰ ਵਾਲੇ ਪਾਸੇ ਵੀ ਕੁਝ ਨਿਸ਼ਾਨ ਲੱਗ ਗਿਆ ਅਤੇ ਉਨ੍ਹਾਂ ਵੱਲੋਂ ਇਸ ਗੱਲ ਲਈ ਮੰਗ ਵੀ ਕੀਤੀ ਗਈ ਕਿ ਮੇਰਾ ਬੈਲਟ ਪੇਪਰ ਖਰਾਬ ਹੋ ਜਾਣ ਕਾਰਨ ਮੈਨੂੰ ਨਵਾਂ ਬੈਲਟ ਪੇਪਰ ਜਾਰੀ ਕਰ ਦਿੱਤਾ ਜਾਵੇ, ਪ੍ਰੰਤੂ ਚੋਣ ਲਈ ਰਿਟਰਨਿੰਗ ਅਧਿਕਾਰੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਪੱਸ਼ਟ ਕੀਤਾ ਕਿ ਕਿਸੇ ਵੀ ਮੈਂਬਰ ਨੂੰ ਦੂਸਰਾ ਬੈਲਟ ਪੇਪਰ ਜਾਰੀ ਕਰਨ ਦੀ ਵਿਵਸਥਾ ਨਹੀਂ ਹੈ। ਸੂਚਨਾ ਅਨੁਸਾਰ ਰਿਟਰਨਿੰਗ ਅਧਿਕਾਰੀ ਵੱਲੋਂ ਪਰਿਮੰਦਰ ਸਿੰਘ ਢੀਂਡਸਾ ਦੀ ਉਕਤ ਮੰਗ ਸਬੰਧੀ ਚੋਣ ਕਮਿਸ਼ਨ ਨੂੰ ਲਿਖਤੀ ਰਿਪੋਰਟ ਦੇ ਦਿੱਤੀ ਗਈ ਹੈ। ਇਸੇ ਤਰ੍ਹਾਂ ਲੋਕ ਇਨਸਾਫ਼ ਪਾਰਟੀ ਦੇ ਸ. ਸਿਮਰਜੀਤ ਸਿੰਘ ਬੈਂਸ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਮੌਕੇ ਵੋਟ 'ਤੇ ਨਿਸ਼ਾਨ ਲਗਾਉਣ ਤੋਂ ਬਾਅਦ ਹਾਜ਼ਰ ਕੁਝ ਲੋਕਾਂ ਨੂੰ ਆਪਣਾ ਬੈਲਟ ਪੇਪਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਜੋ ਕਿ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਇਤਰਾਜ਼ਯੋਗ ਕਾਰਵਾਈ ਹੈ। ਸੂਚਨਾ ਅਨੁਸਾਰ ਚੋਣ ਲਈ ਰਿਟਰਨਿੰਗ ਅਧਿਕਾਰੀ ਵੱਲੋਂ ਇਸ ਸਬੰਧੀ ਵੀ ਚੋਣ ਕਮਿਸ਼ਨ ਨੂੰ ਆਪਣੀ ਰਿਪੋਰਟ ਦਿੱਤੀ ਗਈ ਹੈ। ਸ. ਸਿਮਰਜੀਤ ਸਿੰਘ ਬੈਂਸ ਨੇ ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ਦਾ ਸਖ਼ਤ ਖੰਡਨ ਕੀਤਾ ਕਿ ਉਨ੍ਹਾਂ ਵੱਲੋਂ ਆਪਣਾ ਬੈਲਟ ਪੇਪਰ ਕਿਸੇ ਨੂੰ ਦਿਖਾਇਆ ਗਿਆ। ਅੱਜ ਵੋਟਾਂ ਪਾਉਣ ਲਈ ਪਾਰਟੀਆਂ ਦੇ ਬਹੁਤੇ ਵਿਧਾਇਕ ਇਕੱਠੇ ਆਏ ਤੇ ਉਨ੍ਹਾਂ ਵੱਲੋਂ ਵੋਟਾਂ ਪਾਉਣ ਦੇ ਅਧਿਕਾਰ ਦੀ ਸਵੇਰੇ ਹੀ ਵਰਤੋਂ ਕਰ ਲਈ ਗਈ ਅਤੇ ਇੱਕ ਵਜੇ ਤੱਕ 116 ਵਿਧਾਇਕ ਵੋਟਾਂ ਪਾ ਚੁੱਕੇ ਸਨ, ਜਦੋਂਕਿ ਵੋਟਾਂ ਪਾਉਣ ਲਈ 5 ਵਜੇ ਤੱਕ ਦਾ ਸਮਾਂ ਸੀ। ਆਖਰੀ ਵੋਟ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਾਈ ਗਈ।
ਸ੍ਰੀਨਗਰ, 17 ਜੁਲਾਈ (ਮਨਜੀਤ ਸਿੰਘ)-ਜੰਮੂ ਕਸ਼ਮੀਰ ਦੇ ਰਾਜੌਰੀ ਅਤੇ ਪੁਣਛ ਸੈਕਟਰ 'ਚ ਪਾਕਿ ਫੌਜ ਦੀ ਗੋਲੀਬਾਰੀ 'ਚ ਇਕ ਬੱਚੀ ਸਮੇਤ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦਕਿ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਸਿਵਲ ਪ੍ਰਸ਼ਾਸਨ ਦੇ ਨਿਰਦੇਸ਼ 'ਤੇ 16 ਸਕੂਲਾਂ ਨੂੰ ਭਾਰੀ ਗੋਲੀਬਾਰੀ ...
ਸ੍ਰੀਨਗਰ, 17 ਜੁਲਾਈ (ਏਜੰਸੀ)-ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਲਸ਼ਕਰ ਕਮਾਂਡਰ ਜ਼ਿਬਰਾਨ ਸਮੇਤ 3 ਅੱਤਵਾਦੀ ਹਲਾਕ ਹੋ ਗਏ। ਅਨੰਤਨਾਗ ਦੇ ਵਾਨੀਹਮਾ ਪਿੰਡ 'ਚ ਰਾਤ ਕਰੀਬ 8 ਵਜੇ ਇਹ ਮੁਕਾਬਲਾ ਸ਼ੁਰੂ ਹੋਇਆ। ਮਾਰੇ ਗਏ ਦੋ ਹੋਰ ...
ਨਵੀਂ ਦਿੱਲੀ, 17 ਜੁਲਾਈ (ਪੀ. ਟੀ. ਆਈ.)-ਭਾਰਤ ਦੇ ਚੋਟੀ ਦੇ ਫ਼ੌਜੀ ਅਧਿਕਾਰੀਆਂ ਨੇ ਇਕ ਸਖਤ ਸੰਦੇਸ਼ ਵਿਚ ਅੱਜ ਪਾਕਿਸਤਾਨ ਨੂੰ ਦੱਸਿਆ ਕਿ ਜੰਮੂ ਤੇ ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨਾਲ-ਨਾਲ ਜੰਗਬੰਦੀ ਉਲੰਘਣਾ ਦੀ ਕਿਸੇ ਵੀ ਕਾਰਵਾਈ ਦਾ ਜਵਾਬ ਦੇਣ ਦਾ ਭਾਰਤ ਹੱਕ ਰਾਖਵਾਂ ...
ਨਵੀਂ ਦਿੱਲੀ, 17 ਜੁਲਾਈ (ਏਜੰਸੀ)- ਸੱਤਾਧਾਰੀ ਰਾਸ਼ਟਰੀ ਲੋਕਤੰਤਰਿਕ ਗਠਜੋੜ (ਐਨ.ਡੀ.ਏ.) ਵੱਲੋਂ ਉੱਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਕੇਂਦਰੀ ਸੂਚਨਾ ਪ੍ਰਸਾਰਨ ਤੇ ਸ਼ਹਿਰੀ ਵਿਕਾਸ ਮੰਤਰੀ ਐਮ. ਵੈਂਕਈਆ ਨਾਇਡੂ ਦੇ ਨਾਂਅ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। 68 ਸਾਲਾ ...
ਚੰਡੀਗੜ੍ਹ, 17 ਜੁਲਾਈ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਟਰੱਕ ਯੂਨੀਅਨਾਂ 'ਤੇ ਪਾਬੰਦੀ ਲਾਉਣ ਦੇ ਸੂਬਾ ਸਰਕਾਰ ਦੇ ਫ਼ੈਸਲੇ ਨੂੰ ਵਾਪਸ ਲੈਣ ਤੋਂ ਇਨਕਾਰ ਕੀਤਾ ਹੈ ਪਰ ਇਸ ਦੇ ਨਾਲ ਉਨ੍ਹਾਂ ਨੇ ਇਸ ਮੁੱਦੇ ਬਾਰੇ ਅੰਤਿਮ ਨੋਟੀਫਿਕੇਸ਼ਨ ਜਾਰੀ ...
ਮੋਗਾ, 17 ਜੁਲਾਈ (ਗੁਰਤੇਜ ਸਿੰਘ)-ਚੱਲਦੀ ਬੱਸ 'ਚੋਂ ਮਾਂ-ਬੇਟੀ ਨੂੰ ਹੇਠਾਂ ਸੁੱਟਣ ਦੇ ਮਾਮਲੇ 'ਚ ਉਸ ਸਮੇਂ ਦੀ ਮੌਜੂਦਾ ਅਕਾਲੀ ਸਰਕਾਰ ਦੇ ਗਲੇ ਦੀ ਹੱਡੀ ਬਣੇ ਬਹੁ-ਚਰਚਿਤ ਮੋਗਾ ਔਰਬਿਟ ਬੱਸ ਕਾਂਡ 'ਚ ਸ਼ਾਮਿਲ ਡਰਾਈਵਰ, ਕੰਡਕਟਰ ਸਮੇਤ ਸਾਰੇ ਦੋਸ਼ੀ ਸਬੂਤਾਂ ਦੀ ਘਾਟ ਦੇ ...
ਚੰਡੀਗੜ੍ਹ, 17 ਜੁਲਾਈ (ਸੁਰਜੀਤ ਸਿੰਘ ਸੱਤੀ)-ਪੰਜਾਬ ਤੇ ਹਰਿਆਣਾ 'ਚ ਮੱਕੀ ਤੇ ਸੂਰਜਮੁਖੀ ਦੀ ਖ਼ਰੀਦ ਲਈ ਮੰਡੀਆਂ 'ਚ ਆਈ ਫ਼ਸਲ 'ਚੋਂ ਸਿਰਫ਼ 25 ਫ਼ੀਸਦੀ ਦੀ ਸਰਕਾਰੀ ਖ਼ਰੀਦ ਦੀ ਨੀਤੀ 'ਤੇ ਸਖ਼ਤ ਝਾੜ ਪਾਉਂਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਐਸ.ਐਸ. ਸਾਰੋਂ ਤੇ ਜਸਟਿਸ ...
ਗੁਰੂਹਰਸਹਾਏ, ਪੰਜੇ ਕੇ ਉਤਾੜ, 17 ਜੁਲਾਈ (ਹਰਚਰਨ ਸਿੰਘ ਸੰਧੂ, ਪ੍ਰਿਥਵੀ ਰਾਜ ਕੰਬੋਜ, ਪੱਪੂ ਸੰਧਾ)-ਨੌਜਵਾਨਾਂ ਦੀ ਆਪਸੀ ਹੋਈ ਤਕਰਾਰ ਤੋਂ ਬਾਅਦ ਚੱਲੀ ਗੋਲੀ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਜਾਣ 'ਤੇ ਸਰਹੱਦੀ ਪਿੰਡ ਪਾਲੇ ਚੱਕ ਵਿਖੇ ਮਾਤਮ ਛਾ ਗਿਆ। ਜਾਣਕਾਰੀ ...
ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰੀ ਜੇਲ੍ਹ ਹੁਸ਼ਿਆਰਪੁਰ 'ਚ ਕੈਦ ਇਕ ਗੈਂਗਸਟਰ ਨੂੰ ਛੁਡਾਉਣ ਅਤੇ ਫ਼ਰਾਰ ਹੋਣ ਦੀ ਨੀਅਤ ਨਾਲ ਸੁਰੱਖਿਆ ਵਾਰਡ ਦੀ ਕੰਧ ਟੱਪਣ ਵਾਲੇ 10 ਕੈਦੀਆਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਲੰਮੀ ਜੱਦੋ-ਜਹਿਦ ਉਪਰੰਤ ...
ਚੰਡੀਗੜ੍ਹ, 17 ਜੁਲਾਈ (ਬਿਊਰੋ ਚੀਫ਼)-ਰਾਜਪਾਲ ਪੰਜਾਬ ਵੱਲੋਂ ਵਿਧਾਨ ਸਭਾ 'ਚ ਪਾਸ ਕੀਤੇ ਗਏ ਬਿੱਲ ਜਿਸ ਅਨੁਸਾਰ ਆਬਕਾਰੀ ਐਕਟ 'ਚ ਸ਼ਰਾਬ ਵੇਚਣ ਤੋਂ ਸ਼ਰਾਬ ਪਰੋਸਣ ਨੂੰ ਵੱਖਰਾ ਕਰ ਦਿੱਤਾ ਗਿਆ ਹੈ ਅਤੇ ਰਾਜ ਸਰਕਾਰ ਵੱਲੋਂ ਇਸ ਤਰਮੀਮ ਨਾਲ ਹੋਟਲਾਂ, ਰੈਸਟੋਰੈਂਟਾਂ ਅਤੇ ...
ਕੁਰੂਕਸ਼ੇਤਰ/ਅੰਬਾਲਾ, 17 ਜੁਲਾਈ (ਜਸਬੀਰ ਸਿੰਘ ਦੁੱਗਲ, ਭੂਪਿੰਦਰ ਸਿੰਘ)- ਜ਼ਿਲ੍ਹਾ ਅੰਬਾਲਾ ਦੇ ਕਸਬਾ ਮੁਲਾਨਾ 'ਚ ਸਿੱਖ ਨੌਜਵਾਨ ਨੂੰ ਬੱਸ 'ਚੋਂ ਉਤਾਰ ਕੇ ਉਸ ਨਾਲ ਕੁੱਟਮਾਰ ਕਰਨ ਵਾਲੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਮੁੱਖ ਦੋਸ਼ੀ ਦੀ ...
ਨਵੀਂ ਦਿੱਲੀ, 17 ਜੁਲਾਈ (ਉਪਮਾ ਡਾਗਾ ਪਾਰਥ)-ਅੱਜ ਮੌਨਸੂਨ ਇਜਲਾਸ ਦੀ ਸ਼ੁਰੂਆਤ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਦੇ ਨਾਲ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜਲਾਸ ਤੋਂ ਪਹਿਲਾਂ ਇਸ ਦੇ ਸੁਚਾਰੂ ਢੰਗ ਨਾਲ ਚੱਲਣ ਦੀ ਕਾਮਨਾ ਕਰਦਿਆਂ ਜੀ. ਐਸ. ਟੀ. ਲਾਗੂ ਕਰਨ ਲਈ ...
ਨਵੀਂ ਦਿੱਲੀ, 17 ਜੁਲਾਈ (ਉਪਮਾ ਡਾਗਾ ਪਾਰਥ )-ਕੇਂਦਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੇ ਅਜੇ ਤੱਕ ਜੀਨ ਤਬਦੀਲੀ (ਜੀ. ਐਮ.) ਵਾਲੀ ਸਰੋਂ ਨੂੰ ਵਪਾਰਕ ਤੌਰ 'ਤੇ ਜਾਰੀ ਕਰਨ ਬਾਰੇ ਕੋਈ ਨੀਤੀ ਫ਼ੈਸਲਾ ਨਹੀਂ ਲਿਆ। ਚੀਫ ਜਸਟਿਸ ਜੇ. ਐਸ. ਖੇਹਰ ਅਤੇ ਜਸਟਿਸ ਡੀ. ਵਾਈ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX