ਤਾਜਾ ਖ਼ਬਰਾਂ


ਬਲਟਾਣਾ 'ਚ ਸ਼ਰਾਬ ਦੇ ਅਹਾਤੇ 'ਚ ਚੱਲੀ ਗੋਲੀ, 2 ਜ਼ਖ਼ਮੀ
. . .  1 day ago
ਜ਼ੀਰਕਪੁਰ, 16 ਨਵੰਬਰ {ਹੈਪੀ ਪੰਡਵਾਲਾ} - ਬਲਟਾਣਾ ਖੇਤਰ 'ਚ ਇਕ ਅਹਾਤੇ 'ਤੇ ਸ਼ਰਾਬ ਪੀਂਦੇ ਨੌਜਵਾਨਾਂ ਦੀ ਹੋਈ ਤਕਰਾਰ 'ਚ ਇਕ ਧਿਰ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਵਿਚ ਦੋਵੇਂ ਧਿਰਾਂ ਦੇ ਦੋ ਜਣੇ ...
ਮੈਨੂੰ ਮਿਲ ਰਹੀਆਂ ਹਨ ਜਾਨੋਂ ਮਾਰਨ ਦੀਆਂ ਧਮਕੀਆਂ - ਬੋਨੀ
. . .  1 day ago
ਅਜਨਾਲਾ, 16 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਪਿਛਲੇ ਦਿਨੀਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕੀਤੇ ਗਏ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ...
ਵੱਖ-ਵੱਖ ਦੇਸ਼ਾਂ ਦੀ ਮੁਦਰਾ ਸਮੇਤ ਇਕ ਕਾਬੂ
. . .  1 day ago
ਰਾਜਾਸਾਂਸੀ, 16 ਨਵੰਬਰ (ਹੇਰ) - ਅੱਜ ਇੰਡੀਗੋ ਰਾਹੀ ਦੁਬਈ ਤੋਂ ਆਏ ਪ੍ਰਦੀਪ ਸਿੰਘ ਵਾਸੀ ਲੁਧਿਆਣਾ ਤੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਦੇਸ਼ਾਂ ਦੀ ਮੁਦਰਾ ਦੇ ਨੋਟ ਬਰਾਮਦ ਕੀਤੇ ਗਏ ਹਨ। ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਬਰਾਮਦ....
ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹ ਰਾਜਸਥਾਨ 'ਚ ਕਰਨਗੇ ਚੋਣ ਰੈਲੀ
. . .  1 day ago
ਰਾਏਪੁਰ, 16 ਨਵੰਬਰ- ਰਾਜਸਥਾਨ ਵਿਧਾਨ ਸਭਾ ਚੋਣਾਂ 2018 ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਨਿਤਿਨ ਗੜਕਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ....
ਅਪ੍ਰੈਲ 'ਚ ਹੋਵੇਗੀ ਧਾਰਾ 370 ਦੀ ਸੰਵਿਧਾਨਿਕ ਵੈਦਤਾ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ
. . .  1 day ago
ਨਵੀਂ ਦਿੱਲੀ, 16 ਨਵੰਬਰ- ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰ ਦੀ ਬੇਨਤੀ 'ਤੇ ਸ਼ੁੱਕਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਸੰਬੰਧੀ ਸੰਵਿਧਾਨ ਦੀ ਧਾਰਾ 370 ਦੀ ਵੈਧਤਾ ਵਾਲੀ ਪਟੀਸ਼ਨ 'ਤੇ ਅਪ੍ਰੈਲ 'ਚ ਸੁਣਵਾਈ ਕੀਤੀ ਜਾਵੇਗੀ....
ਆਂਧਰਾ ਪ੍ਰਦੇਸ਼ 'ਚ ਪਾਬੰਦੀ ਦੀ ਨਹੀ ਮਿਲੀ ਜਾਣਕਾਰੀ - ਸੀ.ਬੀ.ਆਈ
. . .  1 day ago
ਨਵੀਂ ਦਿੱਲੀ, 16 ਨਵੰਬਰ - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਵੱਲੋਂ 'ਚ ਸੀ.ਬੀ.ਆਈ ਦੇ ਆਂਧਰਾ ਪ੍ਰਦੇਸ਼ 'ਚ ਨਾ ਆਉਣ ਦੇਣ ਸਬੰਧੀ ਦਿੱਤੇ ਬਿਆਨ 'ਤੇ ਸੀ.ਬੀ.ਆਈ...
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੁਕਾਬਲਾ ਕੱਲ੍ਹ
. . .  1 day ago
ਗੁਆਨਾ, 16 ਨਵੰਬਰ - ਵੈਸਟ ਇੰਡੀਜ਼ 'ਚ ਚੱਲ ਰਹੇ ਟੀ-20 ਮਹਿਲਾ ਵਿਸ਼ਵ ਕੱਪ ਦੌਰਾਨ ਗਰੁੱਪ ਬੀ ਵਿਚ ਭਾਰਤ ਅਤੇ ਆਸਟ੍ਰੇਲੀਆ ਦਾ ਮੁਕਾਬਲਾ 17 ਨਵੰਬਰ ਨੂੰ ਹੋਵੇਗਾ। ਭਾਰਤ...
ਝੂਠ ਅਤੇ ਸਚਾਈ ਤੋਂ ਕੋਸਾਂ ਦੂਰ ਹਨ ਨਾਨਾ ਪਾਟੇਕਰ 'ਤੇ ਲਗਾਏ ਦੋਸ਼ -ਵਕੀਲ
. . .  1 day ago
ਮੁੰਬਈ, 16 ਨਵੰਬਰ- ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਦੇ ਕਥਿਤ ਜਿਨਸੀ ਸ਼ੋਸ਼ਣ ਮਾਮਲੇ 'ਚ ਰਾਜ ਮਹਿਲਾ ਆਯੋਗ ਵੱਲੋਂ ਨਾਨਾ ਪਾਟੇਕਰ ਨੂੰ ਜਾਰੀ ਕੀਤੇ ਨੋਟਿਸ 'ਤੇ ਪਾਟੇਕਰ ਦੇ ਵਕੀਲ ਅਨੀਕੇਤ ਨਿਕਮ ਨੇ ਕਿਹਾ ਕਿ ਉਨ੍ਹਾਂ 'ਤੇ ਲਗਾਏ ਸਾਰੇ ਦੋਸ਼ ਝੂਠੇ ਹਨ ਅਤੇ ਸਚਾਈ ...
ਟਰਾਂਸਪੋਰਟ ਮੰਤਰੀ ਪੰਜਾਬ ਅਰੁਣਾ ਚੌਧਰੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 16 ਨਵੰਬਰ (ਜੱਸ) - ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਅੱਜ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਨਤਮਸਤਕ ਹੋਣ ਉਪਰੰਤ ਅਰੁਣਾ ਚੌਧਰੀ...
ਦੋ ਮਹੀਨਿਆਂ ਦੇ ਲਈ ਖੋਲ੍ਹਿਆ ਗਿਆ ਸਬਰੀਮਾਲਾ ਮੰਦਰ
. . .  1 day ago
ਤਿਰੂਵਨੰਤਪੁਰਮ, 16 ਨਵੰਬਰ- ਕੇਰਲ ਦਾ ਸਬਰੀਮਾਲਾ ਮੰਦਰ ਦੋ ਮਹੀਨਿਆਂ ਦੇ ਲਈ ਇੱਕ ਵਾਰ ਫਿਰ ਖੋਲ੍ਹਿਆ ਗਿਆ....
ਟਰੈਕਟਰ ਟਰਾਲੀ ਦੇ ਪਲਟਣ ਕਾਰਨ 20 ਲੋਕ ਜ਼ਖਮੀ
. . .  1 day ago
ਲਖਨਊ, 16 ਨਵੰਬਰ -ਦਿੱਲੀ-ਦੇਹਰਾਦੂਨ ਕੌਮੀ ਰਾਜ ਮਾਰਗ 'ਤੇ ਇੱਕ ਟਰੈਕਟਰ ਟਰਾਲੀ ਦੇ ਪਲਟਣ ਕਾਰਨ ਘੱਟੋ-ਘੱਟ 20 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ, ਇਹ ਘਟਨਾ ਬੀਤੇ ਦਿਨ ਉਸ ਸਮੇਂ ਵਾਪਰੀ ਜਦੋਂ ਇਹ ਲੋਕ ....
ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਕੀਤਾ ਰਣਵੀਰ-ਦੀਪਿਕਾ ਦੇ ਅਨੰਦ ਕਾਰਜ ਮੌਕੇ ਲਾਵਾਂ ਦਾ ਕੀਰਤਨ
. . .  1 day ago
ਅੰਮ੍ਰਿਤਸਰ, 16 ਨਵੰਬਰ (ਜਸਵੰਤ ਸਿੰਘ ਜੱਸ)- ਬਾਲੀਵੁੱਡ ਦੀ ਪ੍ਰਸਿੱਧ ਜੋੜੀ ਅਦਾਕਾਰ ਰਣਵੀਰ ਸਿੰਘ ਤੇ ਅਦਾਕਾਰਾ ਦੀਪਿਕਾ ਪਾਦੂਕੋਨ ਦੇ ਬੀਤੇ ਦਿਨੀਂ ਇਟਲੀ ਵਿਚ ਸਿੱਖ ਧਰਮ...
ਯੋਗੀ ਨੇ ਕਾਨਪੁਰ 'ਚ ਡਿਫੈਂਸ ਐਕਸਪੋ-2018 ਦਾ ਕੀਤਾ ਉਦਘਾਟਨ
. . .  1 day ago
ਲਖਨਊ, 16 ਨਵੰਬਰ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੇ ਸ਼ੁੱਕਰਵਾਰ ਨੂੰ ਕਾਨਪੁਰ 'ਚ ਡਿਫੈਂਸ ਐਕਸਪੋ-2018 ਦਾ ਉਦਘਾਟਨ....
ਰਾਜਸਥਾਨ ਸਮੇਤ 20 ਰਾਜ ਭਾਜਪਾ ਦੇ ਨਾਲ ਹਨ - ਰਾਜ ਵਰਧਨ ਸਿੰਘ
. . .  1 day ago
ਰਾਏਪੁਰ, 16 ਨਵੰਬਰ -ਕੇਂਦਰੀ ਮੰਤਰੀ ਰਾਜ ਵਰਧਨ ਸਿੰਘ ਰਾਠੌਰ ਨੇ ਜੈਪੁਰ 'ਚ ਭਾਜਪਾ ਦੇ ਪੱਖ 'ਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਰਾਜਸਥਾਨ ਹਮੇਸ਼ਾ ਤੋਂ ਹੀ ਭਾਜਪਾ ਦੇ ਨਾਲ ਰਿਹਾ ਹੈ। ਅੱਜ ਜਦੋਂ 20 ਰਾਜ ਭਾਜਪਾ ਦੇ ਨਾਲ ਹਨ ਤਾਂ ਇਹ ਭਾਜਪਾ ਅਤੇ ਪ੍ਰਧਾਨ ਮੰਤਰੀ ...
ਕੈਪਟਨ ਵੱਲੋਂ ਮੇਰੀ ਪਤਨੀ ਨੂੰ ਵੀ ਕਰਵਾਇਆ ਗਿਆ ਸੀ ਤੰਗ ਪਰੇਸ਼ਾਨ -ਬਾਦਲ
. . .  1 day ago
ਚੰਡੀਗੜ੍ਹ, 16 ਨਵੰਬਰ (ਵਿਕਰਮਜੀਤ ਮਾਨ) - ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ) ਵੱਲੋਂ ਪੁੱਛਗਿੱਛ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਾਡੇ ਤਿੰਨ ਘਰਾਂ 'ਚ ਸ੍ਰੀ ਗੁਰੂ ਗ੍ਰੰਥ ਜੀ...
ਤ੍ਰਿਪਤੀ ਦੇਸਾਈ ਨੂੰ ਵਾਪਸ ਚਲੇ ਜਾਣਾ ਚਾਹੀਦੈ - ਰਾਹੁਲ ਈਸ਼ਵਰ
. . .  1 day ago
ਪੁਲਿਸ ਨੇ ਮੌਕੇ 'ਤੇ ਦਬੋਚਿਆ ਅਦਾਲਤ 'ਚੋਂ ਭੱਜਣ ਦੀ ਕੋਸ਼ਿਸ਼ ਰਿਹਾ ਮੁਲਜ਼ਮ
. . .  1 day ago
ਐੱਸ.ਆਈ.ਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੋਂ ਅੱਧਾ ਘੰਟਾ ਪੁੱਛਗਿੱਛ
. . .  1 day ago
ਅਧਿਕਾਰੀਆਂ ਨੇ ਯਾਤਰੀ ਤੋਂ ਬਰਾਮਦ ਕੀਤਾ ਸੋਨੇ ਦਾ ਪਾਊਡਰ
. . .  1 day ago
ਕਰਨਾਟਕ : ਆਵਾਰਾ ਕੁੱਤਿਆ ਨੂੰ ਮਾਰਨ 'ਤੇ ਸੁਪਰੀਮ ਕੋਰਟ ਵੱਲੋਂ ਸਕਲੇਸ਼ਪੁਰ ਨਿਗਮ ਨੂੰ ਨੋਟਿਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਇਹ ਸਾਡਾ ਵਰਤਮਾਨ ਹੀ ਸਾਨੂੰ ਦੱਸਦਾ ਹੈ। -ਸਵਾਮੀ ਵਿਵੇਕਾਨੰਦ

ਪਹਿਲਾ ਸਫ਼ਾ

ਰਾਸ਼ਟਰਪਤੀ ਚੋਣਾਂ

ਦੇਸ਼ ਭਰ 'ਚ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੇ ਪਾਈਆਂ ਵੋਟਾਂ

* ਸਮੇਂ ਤੋਂ ਪਹਿਲਾਂ ਵੋਟ ਪਾਉਣ ਪਹੁੰਚੇ ਮੋਦੀ * 99 ਫੀਸਦੀ ਵੋਟਿੰਗ * ਨਤੀਜਾ 20 ਨੂੰ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 17 ਜੁਲਾਈ -ਭਾਰਤ ਦਾ 14ਵਾਂ ਰਾਸ਼ਟਰਪਤੀ ਚੁਣਨ ਲਈ ਦੇਸ਼ ਭਰ 'ਚ ਬਣਾਏ ਗਏ 32 ਬੂਥਾਂ 'ਤੇ 99 ਫ਼ੀਸਦੀ ਵੋਟਿੰਗ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੀ ਚੋਣ 'ਚ ਸਭ ਤੋਂ ਪਹਿਲਾਂ ਵੋਟ ਪਾਈ। ਰਾਸ਼ਟਰਪਤੀ ਚੋਣਾਂ ਲਈ ਬਣਾਏ ਗਏ ...

ਪੂਰੀ ਖ਼ਬਰ »

ਪੰਜਾਬ 'ਚ ਕੈਪਟਨ ਤੇ ਬਾਦਲ ਸਮੇਤ 116 ਵਿਧਾਇਕਾਂ ਨੇ ਪਾਈ ਵੋਟ

ਚੰਡੀਗੜ੍ਹ, 17 ਜੁਲਾਈ (ਹਰਕਵਲਜੀਤ ਸਿੰਘ)-ਰਾਸ਼ਟਰਪਤੀ ਦੀ ਚੋਣ ਲਈ ਅੱਜ ਪੰਜਾਬ ਤੋਂ ਵਿਧਾਨ ਸਭਾ ਦੇ ਕੁੱਲ 117 ਵਿਧਾਇਕਾਂ 'ਚੋਂ 116 ਵਿਧਾਇਕਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ। ਵਿਰੋਧੀ ਧਿਰ ਦੇ ਆਗੂ ਸ. ਐਚ.ਐਸ. ਫੂਲਕਾ ਜੋ ਕਿ ਅੱਜ ਵਿਧਾਨ ਸਭਾ ਜ਼ਰੂਰ ਆਏ ...

ਪੂਰੀ ਖ਼ਬਰ »

ਪਾਕਿ ਗੋਲਾਬਾਰੀ 'ਚ ਜਵਾਨ ਸ਼ਹੀਦ, ਬੱਚੀ ਦੀ ਮੌਤ

ਪੁਣਛ ਤੇ ਰਾਜੌਰੀ ਜ਼ਿਲ੍ਹਿਆਂ 'ਚ ਭਾਰਤੀ ਚੌਕੀਆਂ ਨੂੰ ਬਣਾਇਆ ਨਿਸ਼ਾਨਾ

ਸ੍ਰੀਨਗਰ, 17 ਜੁਲਾਈ (ਮਨਜੀਤ ਸਿੰਘ)-ਜੰਮੂ ਕਸ਼ਮੀਰ ਦੇ ਰਾਜੌਰੀ ਅਤੇ ਪੁਣਛ ਸੈਕਟਰ 'ਚ ਪਾਕਿ ਫੌਜ ਦੀ ਗੋਲੀਬਾਰੀ 'ਚ ਇਕ ਬੱਚੀ ਸਮੇਤ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦਕਿ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਸਿਵਲ ਪ੍ਰਸ਼ਾਸਨ ਦੇ ਨਿਰਦੇਸ਼ 'ਤੇ 16 ਸਕੂਲਾਂ ਨੂੰ ਭਾਰੀ ਗੋਲੀਬਾਰੀ ...

ਪੂਰੀ ਖ਼ਬਰ »

ਅਨੰਤਨਾਗ 'ਚ ਮੁਕਾਬਲੇ ਦੌਰਾਨ ਲਸ਼ਕਰ ਕਮਾਂਡਰ ਸਣੇ 3 ਅੱਤਵਾਦੀ ਹਲਾਕ

ਸ੍ਰੀਨਗਰ, 17 ਜੁਲਾਈ (ਏਜੰਸੀ)-ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਲਸ਼ਕਰ ਕਮਾਂਡਰ ਜ਼ਿਬਰਾਨ ਸਮੇਤ 3 ਅੱਤਵਾਦੀ ਹਲਾਕ ਹੋ ਗਏ। ਅਨੰਤਨਾਗ ਦੇ ਵਾਨੀਹਮਾ ਪਿੰਡ 'ਚ ਰਾਤ ਕਰੀਬ 8 ਵਜੇ ਇਹ ਮੁਕਾਬਲਾ ਸ਼ੁਰੂ ਹੋਇਆ। ਮਾਰੇ ਗਏ ਦੋ ਹੋਰ ...

ਪੂਰੀ ਖ਼ਬਰ »

ਜਵਾਬੀ ਕਾਰਵਾਈ ਦਾ ਹੱਕ ਰੱਖਦੇ ਹਾਂ-ਭਾਰਤ

ਨਵੀਂ ਦਿੱਲੀ, 17 ਜੁਲਾਈ (ਪੀ. ਟੀ. ਆਈ.)-ਭਾਰਤ ਦੇ ਚੋਟੀ ਦੇ ਫ਼ੌਜੀ ਅਧਿਕਾਰੀਆਂ ਨੇ ਇਕ ਸਖਤ ਸੰਦੇਸ਼ ਵਿਚ ਅੱਜ ਪਾਕਿਸਤਾਨ ਨੂੰ ਦੱਸਿਆ ਕਿ ਜੰਮੂ ਤੇ ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨਾਲ-ਨਾਲ ਜੰਗਬੰਦੀ ਉਲੰਘਣਾ ਦੀ ਕਿਸੇ ਵੀ ਕਾਰਵਾਈ ਦਾ ਜਵਾਬ ਦੇਣ ਦਾ ਭਾਰਤ ਹੱਕ ਰਾਖਵਾਂ ...

ਪੂਰੀ ਖ਼ਬਰ »

ਵੈਂਕਈਆ ਨਾਇਡੂ ਉੱਪ-ਰਾਸ਼ਟਰਪਤੀ ਲਈ ਐਨ. ਡੀ. ਏ. ਦੇ ਉਮੀਦਵਾਰ

ਨਵੀਂ ਦਿੱਲੀ, 17 ਜੁਲਾਈ (ਏਜੰਸੀ)- ਸੱਤਾਧਾਰੀ ਰਾਸ਼ਟਰੀ ਲੋਕਤੰਤਰਿਕ ਗਠਜੋੜ (ਐਨ.ਡੀ.ਏ.) ਵੱਲੋਂ ਉੱਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਕੇਂਦਰੀ ਸੂਚਨਾ ਪ੍ਰਸਾਰਨ ਤੇ ਸ਼ਹਿਰੀ ਵਿਕਾਸ ਮੰਤਰੀ ਐਮ. ਵੈਂਕਈਆ ਨਾਇਡੂ ਦੇ ਨਾਂਅ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। 68 ਸਾਲਾ ...

ਪੂਰੀ ਖ਼ਬਰ »

ਮੁੱਖ ਮੰਤਰੀ ਵੱਲੋਂ ਟਰੱਕ ਯੂਨੀਅਨਾਂ ਭੰਗ ਕਰਨ ਦਾ ਫ਼ੈਸਲਾ ਵਾਪਸ ਲੈਣ ਤੋਂ ਇਨਕਾਰ

ਟਰੱਕ ਆਪ੍ਰੇਟਰਾਂ ਦੇ ਹਿਤਾਂ ਨੂੰ ਸੁਰੱਖਿਅਤ ਕਰਨ ਲਈ ਸਾਰੇ ਕਦਮ ਚੁੱਕਣ ਦਾ ਭਰੋਸਾ

ਚੰਡੀਗੜ੍ਹ, 17 ਜੁਲਾਈ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਟਰੱਕ ਯੂਨੀਅਨਾਂ 'ਤੇ ਪਾਬੰਦੀ ਲਾਉਣ ਦੇ ਸੂਬਾ ਸਰਕਾਰ ਦੇ ਫ਼ੈਸਲੇ ਨੂੰ ਵਾਪਸ ਲੈਣ ਤੋਂ ਇਨਕਾਰ ਕੀਤਾ ਹੈ ਪਰ ਇਸ ਦੇ ਨਾਲ ਉਨ੍ਹਾਂ ਨੇ ਇਸ ਮੁੱਦੇ ਬਾਰੇ ਅੰਤਿਮ ਨੋਟੀਫਿਕੇਸ਼ਨ ਜਾਰੀ ...

ਪੂਰੀ ਖ਼ਬਰ »

ਔਰਬਿਟ ਬੱਸ ਕਾਂਡ 'ਚ ਡਰਾਈਵਰ, ਕੰਡਕਟਰ ਸਮੇਤ ਸਾਰੇ ਦੋਸ਼ੀ ਬਰੀ

ਅਦਾਲਤੀ ਕਾਰਵਾਈ ਦੌਰਾਨ ਮੁੱਖ ਮੁਦਈ ਹੀ ਮੁੱਕਰ ਗਏ ਸਨ ਬਿਆਨਾਂ ਤੋਂ

ਮੋਗਾ, 17 ਜੁਲਾਈ (ਗੁਰਤੇਜ ਸਿੰਘ)-ਚੱਲਦੀ ਬੱਸ 'ਚੋਂ ਮਾਂ-ਬੇਟੀ ਨੂੰ ਹੇਠਾਂ ਸੁੱਟਣ ਦੇ ਮਾਮਲੇ 'ਚ ਉਸ ਸਮੇਂ ਦੀ ਮੌਜੂਦਾ ਅਕਾਲੀ ਸਰਕਾਰ ਦੇ ਗਲੇ ਦੀ ਹੱਡੀ ਬਣੇ ਬਹੁ-ਚਰਚਿਤ ਮੋਗਾ ਔਰਬਿਟ ਬੱਸ ਕਾਂਡ 'ਚ ਸ਼ਾਮਿਲ ਡਰਾਈਵਰ, ਕੰਡਕਟਰ ਸਮੇਤ ਸਾਰੇ ਦੋਸ਼ੀ ਸਬੂਤਾਂ ਦੀ ਘਾਟ ਦੇ ...

ਪੂਰੀ ਖ਼ਬਰ »

25 ਫ਼ੀਸਦੀ ਫ਼ਸਲ ਚੁੱਕੀ ਤਾਂ ਬਾਕੀ ਕਿਸਾਨ ਕਿੱਥੇ ਜਾਣਗੇ-ਹਾਈਕੋਰਟ

ਚੰਡੀਗੜ੍ਹ, 17 ਜੁਲਾਈ (ਸੁਰਜੀਤ ਸਿੰਘ ਸੱਤੀ)-ਪੰਜਾਬ ਤੇ ਹਰਿਆਣਾ 'ਚ ਮੱਕੀ ਤੇ ਸੂਰਜਮੁਖੀ ਦੀ ਖ਼ਰੀਦ ਲਈ ਮੰਡੀਆਂ 'ਚ ਆਈ ਫ਼ਸਲ 'ਚੋਂ ਸਿਰਫ਼ 25 ਫ਼ੀਸਦੀ ਦੀ ਸਰਕਾਰੀ ਖ਼ਰੀਦ ਦੀ ਨੀਤੀ 'ਤੇ ਸਖ਼ਤ ਝਾੜ ਪਾਉਂਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਐਸ.ਐਸ. ਸਾਰੋਂ ਤੇ ਜਸਟਿਸ ਅਵਨੀਸ਼ ਝੀਂਗਣ ਦੀ ਡਵੀਜ਼ਨ ਬੈਂਚ ਨੇ ਕੇਂਦਰ ਸਰਕਾਰ ਕੋਲੋਂ 25 ਜੁਲਾਈ ਤੱਕ ਸਪਸ਼ਟ ਜਵਾਬ ਮੰਗਿਆ ਹੈ ਤੇ ਕਿਹਾ ਹੈ ਕਿ ਜੇਕਰ ਜਵਾਬ ਨਹੀਂ ਮਿਲਦਾ ਤਾਂ 31 ਜੁਲਾਈ ਨੂੰ ਕੇਂਦਰੀ ਖੇਤੀਬਾੜੀ ਸਕੱਤਰ ਨਿੱਜੀ ਤੌਰ 'ਤੇ ਹਾਈਕੋਰਟ 'ਚ ਪੇਸ਼ ਹੋ ਕੇ ਸਥਿਤੀ ਸਪੱਸ਼ਟ ਕਰਨ। ਦਰਅਸਲ ਕੇਂਦਰ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਅਦਾਇਗੀ 'ਚ ਦੇਰੀ ਪ੍ਰਤੀ ਕੇਂਦਰ ਸਰਕਾਰ 10 ਦਿਨ ਦਾ ਵਿਆਜ ਦੇ ਸਕਦੀ ਹੈ ਤੇ ਬਾਕੀ ਦਿਨਾਂ ਦਾ ਵਿਆਜ ਸੂਬਾ ਸਰਕਾਰਾਂ ਨੂੰ ਸਹਿਣਾ ਪਵੇਗਾ ਤੇ ਨਾਲ ਹੀ ਕਿਹਾ ਕਿ ਕੇਂਦਰ ਸਰਕਾਰ ਦੀ ਘੱਟੋ-ਘੱਟ ਖ਼ਰੀਦ ਮੁੱਲ ਦੀ ਨੀਤੀ ਮੁਤਾਬਿਕ ਮੱਕੀ ਤੇ ਸੂਰਜਮੁਖੀ ਦੀ ਫ਼ਸਲ 'ਚੋਂ 25 ਫ਼ੀਸਦੀ ਫ਼ਸਲ ਖ਼ਰੀਦੀ ਜਾ ਸਕਦੀ ਹੈ। ਇਸੇ 'ਤੇ ਡਵੀਜ਼ਨ ਬੈਂਚ ਨੇ ਸਖ਼ਤ ਝਾੜ ਪਾਉਂਦਿਆਂ ਕਿਹਾ ਕਿ ਜੇਕਰ ਖ਼ਰੀਦ ਦਾ ਇਹ ਕੋਟਾ ਮੰਡੀ 'ਚ ਪਹਿਲਾਂ ਆਏ ਕਿਸਾਨਾਂ 'ਚੋਂ ਹੀ ਪੂਰਾ ਹੋ ਗਿਆ ਤਾਂ ਬਾਕੀ ਕਿਸਾਨ ਕਿੱਥੇ ਜਾਣਗੇ। ਹਾਈਕੋਰਟ ਨੇ ਟਿੱਪਣੀ ਕੀਤੀ ਕਿ ਇਸ ਤਰ੍ਹਾਂ ਤਾਂ ਕਿਸਾਨ ਮੁੜ ਆੜ੍ਹਤੀਆਂ ਦੇ ਰਹਿਮੋ ਕਰਮ 'ਤੇ ਰਹਿਣਗੇ ਤੇ ਉਨ੍ਹਾਂ ਨੂੰ ਫ਼ਸਲ ਦਾ ਪੂਰਾ ਮੁੱਲ ਨਹੀਂ ਮਿਲੇਗਾ। ਦੱਸਿਆ ਕਿ ਸੂਰਜਮੁਖੀ ਦਾ ਘੱਟੋ-ਘੱਟ ਸਮਰਥਨ ਮੁੱਲ 3950 ਰੁਪਏ ਹੈ, ਪਰ ਸਾਰੀ ਫ਼ਸਲ ਦੀ ਸਰਕਾਰੀ ਖ਼ਰੀਦ ਨਾ ਹੋਣ ਕਾਰਨ ਪੰਜਾਬ 'ਚ ਇਹ ਫ਼ਸਲ 2200 ਤੋਂ 2400 ਰੁਪਏ ਪ੍ਰਤੀ ਕੁਇੰਟਲ ਤੇ ਹਰਿਆਣਾ 'ਚ 2400 ਤੋਂ 2800 ਰੁਪਏ ਪ੍ਰਤੀ ਕੁਇੰਟਲ 'ਤੇ ਵੇਚਣ ਲਈ ਕਿਸਾਨ ਮਜਬੂਰ ਹਨ।
ਪੰਜਾਬ ਨੇ ਜਵਾਬ ਲਈ ਸਮਾਂ ਮੰਗਿਆ
ਪੰਜਾਬ ਸਰਕਾਰ ਨੇ ਜਵਾਬ ਦਾਖ਼ਲ ਕਰਨ ਲਈ ਸਮਾਂ ਮੰਗ ਲਿਆ ਹੈ। ਪਿਛਲੀ ਸੁਣਵਾਈ 'ਤੇ ਐਡਵੋਕੇਟ ਜਨਰਲ ਨੇ ਕਿਹਾ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ਸਲ ਖ਼ਰੀਦ ਬਾਰੇ ਗੱਲਬਾਤ ਕਰਨਗੇ ਤੇ ਇਸ ਲਈ ਪਹਿਲਾਂ ਇਕ ਪੱਤਰ ਵੀ ਲਿਖਿਆ ਜਾ ਚੁੱਕਾ ਹੈ। ਕਿਹਾ ਸੀ ਕਿ ਇਸ ਮੀਟਿੰਗ ਵਿਚ ਹਾਂ ਪੱਖੀ ਨਤੀਜਾ ਨਿਕਲਣ ਦੀ ਉਮੀਦ ਹੈ, ਪਰ ਅੱਜ ਸੋਮਵਾਰ ਨੂੰ ਸੁਣਵਾਈ ਦੌਰਾਨ ਵਧੀਕ ਐਡਵੋਕੇਟ ਜਨਰਲ ਪੱਧਰ ਦੇ ਇਕ ਲਾਅ ਅਫ਼ਸਰ ਨੇ ਪੇਸ਼ ਹੋ ਕੇ ਕਿਹਾ ਕਿ ਮੀਟਿੰਗ ਹੋ ਚੁੱਕੀ ਹੈ, ਪਰ ਇਸ ਸਬੰਧੀ ਜਵਾਬ ਅਜੇ ਤਿਆਰ ਨਹੀਂ ਹੈ, ਲਿਹਾਜ਼ਾ ਜਵਾਬ ਲਈ ਸਮਾਂ ਦਿੱਤਾ ਜਾਵੇ।
ਹਰਿਆਣਾ ਨੂੰ ਮਿਲੀ 10 ਫ਼ੀਸਦੀ ਹੋਰ ਖ਼ਰੀਦ
ਪਿਛਲੀ ਸੁਣਵਾਈ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਵਕੀਲਾਂ ਨੇ ਹਾਈਕੋਰਟ ਨੂੰ ਦੱਸਿਆ ਸੀ ਕਿ ਹਰਿਆਣਾ 'ਚ ਕੁਰੂਕਸ਼ੇਤਰ ਜ਼ਿਲ੍ਹੇ 'ਚ ਜਨਤਕ ਨੋਟਿਸ ਜਾਰੀ ਕਰਕੇ ਖ਼ਰੀਦ ਬੰਦ ਕਰ ਦਿੱਤੀ ਗਈ ਹੈ। ਇਸ 'ਤੇ ਹਰਿਆਣਾ ਦੇ ਸਰਕਾਰੀ ਵਕੀਲ ਨੇ ਕਿਹਾ ਸੀ ਕਿ ਸਰਕਾਰ ਕੋਲ ਸਿਰਫ਼ 25 ਫ਼ੀਸਦੀ ਫ਼ਸਲ ਖ਼ਰੀਦਣ ਦੀ ਇਜਾਜ਼ਤ ਸੀ ਤੇ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਇਸ ਉਪਰੰਤ ਖ਼ਰੀਦ ਲਈ ਰਾਜ ਸਰਕਾਰ ਨੂੰ ਕੇਂਦਰ ਕੋਲ ਇਜਾਜ਼ਤ ਲੈਣੀ ਪੈਂਦੀ ਹੈ ਤੇ ਹਰਿਆਣਾ ਦਾ ਮਾਮਲਾ ਕੇਂਦਰ ਕੋਲੋਂ ਵਿਚਾਰ ਅਧੀਨ ਹੈ ਤੇ ਹੁਣ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਕੇਂਦਰ ਸਰਕਾਰ ਨੇ ਹਰਿਆਣਾ ਨੂੰ 10 ਫ਼ੀਸਦੀ ਹੋਰ ਫ਼ਸਲ ਖ਼ਰੀਦਣ ਦੀ ਇਜਾਜ਼ਤ ਦਿੱਤੀ ਹੈ।


ਖ਼ਬਰ ਸ਼ੇਅਰ ਕਰੋ

ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ-2 ਦੀ ਮੌਤ

ਗੁਰੂਹਰਸਹਾਏ, ਪੰਜੇ ਕੇ ਉਤਾੜ, 17 ਜੁਲਾਈ (ਹਰਚਰਨ ਸਿੰਘ ਸੰਧੂ, ਪ੍ਰਿਥਵੀ ਰਾਜ ਕੰਬੋਜ, ਪੱਪੂ ਸੰਧਾ)-ਨੌਜਵਾਨਾਂ ਦੀ ਆਪਸੀ ਹੋਈ ਤਕਰਾਰ ਤੋਂ ਬਾਅਦ ਚੱਲੀ ਗੋਲੀ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਜਾਣ 'ਤੇ ਸਰਹੱਦੀ ਪਿੰਡ ਪਾਲੇ ਚੱਕ ਵਿਖੇ ਮਾਤਮ ਛਾ ਗਿਆ। ਜਾਣਕਾਰੀ ...

ਪੂਰੀ ਖ਼ਬਰ »

ਹੁਸ਼ਿਆਰਪੁਰ ਜੇਲ੍ਹ 'ਚ ਗੈਂਗਸਟਰਾਂ ਤੇ ਪ੍ਰਸ਼ਾਸਨ 'ਚ ਜ਼ਬਰਦਸਤ ਝੜਪ

ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰੀ ਜੇਲ੍ਹ ਹੁਸ਼ਿਆਰਪੁਰ 'ਚ ਕੈਦ ਇਕ ਗੈਂਗਸਟਰ ਨੂੰ ਛੁਡਾਉਣ ਅਤੇ ਫ਼ਰਾਰ ਹੋਣ ਦੀ ਨੀਅਤ ਨਾਲ ਸੁਰੱਖਿਆ ਵਾਰਡ ਦੀ ਕੰਧ ਟੱਪਣ ਵਾਲੇ 10 ਕੈਦੀਆਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਲੰਮੀ ਜੱਦੋ-ਜਹਿਦ ਉਪਰੰਤ ...

ਪੂਰੀ ਖ਼ਬਰ »

ਪੰਜਾਬ 'ਚ ਹੋਟਲਾਂ, ਰੈਸਟੋਰੈਂਟਾਂ ਤੇ ਕਲੱਬਾਂ ਨੂੰ ਸ਼ਰਾਬ ਪਰੋਸਣ ਦੇ ਅਧਿਕਾਰ ਲਈ ਨੋਟੀਫ਼ਿਕੇਸ਼ਨ ਜਾਰੀ

ਚੰਡੀਗੜ੍ਹ, 17 ਜੁਲਾਈ (ਬਿਊਰੋ ਚੀਫ਼)-ਰਾਜਪਾਲ ਪੰਜਾਬ ਵੱਲੋਂ ਵਿਧਾਨ ਸਭਾ 'ਚ ਪਾਸ ਕੀਤੇ ਗਏ ਬਿੱਲ ਜਿਸ ਅਨੁਸਾਰ ਆਬਕਾਰੀ ਐਕਟ 'ਚ ਸ਼ਰਾਬ ਵੇਚਣ ਤੋਂ ਸ਼ਰਾਬ ਪਰੋਸਣ ਨੂੰ ਵੱਖਰਾ ਕਰ ਦਿੱਤਾ ਗਿਆ ਹੈ ਅਤੇ ਰਾਜ ਸਰਕਾਰ ਵੱਲੋਂ ਇਸ ਤਰਮੀਮ ਨਾਲ ਹੋਟਲਾਂ, ਰੈਸਟੋਰੈਂਟਾਂ ਅਤੇ ...

ਪੂਰੀ ਖ਼ਬਰ »

ਬੱਸ 'ਚੋਂ ਉਤਾਰ ਕੇ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ 3 ਗ੍ਰਿਫ਼ਤਾਰ

ਕੁਰੂਕਸ਼ੇਤਰ/ਅੰਬਾਲਾ, 17 ਜੁਲਾਈ (ਜਸਬੀਰ ਸਿੰਘ ਦੁੱਗਲ, ਭੂਪਿੰਦਰ ਸਿੰਘ)- ਜ਼ਿਲ੍ਹਾ ਅੰਬਾਲਾ ਦੇ ਕਸਬਾ ਮੁਲਾਨਾ 'ਚ ਸਿੱਖ ਨੌਜਵਾਨ ਨੂੰ ਬੱਸ 'ਚੋਂ ਉਤਾਰ ਕੇ ਉਸ ਨਾਲ ਕੁੱਟਮਾਰ ਕਰਨ ਵਾਲੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਮੁੱਖ ਦੋਸ਼ੀ ਦੀ ...

ਪੂਰੀ ਖ਼ਬਰ »

ਰਾਸ਼ਟਰਪਤੀ ਚੋਣਾਂ ਦੇ ਨਾਲ ਸੰਸਦ ਦੇ ਮੌਨਸੂਨ ਇਜਲਾਸ ਦਾ ਆਗਾਜ਼

ਵਿਨੋਦ ਖੰਨਾ ਅਤੇ ਅਨਿਲ ਮਾਧਵ ਦਵੇ ਨੂੰ ਸ਼ਰਧਾਂਜਲੀਆਂ

ਨਵੀਂ ਦਿੱਲੀ, 17 ਜੁਲਾਈ (ਉਪਮਾ ਡਾਗਾ ਪਾਰਥ)-ਅੱਜ ਮੌਨਸੂਨ ਇਜਲਾਸ ਦੀ ਸ਼ੁਰੂਆਤ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਦੇ ਨਾਲ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜਲਾਸ ਤੋਂ ਪਹਿਲਾਂ ਇਸ ਦੇ ਸੁਚਾਰੂ ਢੰਗ ਨਾਲ ਚੱਲਣ ਦੀ ਕਾਮਨਾ ਕਰਦਿਆਂ ਜੀ. ਐਸ. ਟੀ. ਲਾਗੂ ਕਰਨ ਲਈ ...

ਪੂਰੀ ਖ਼ਬਰ »

ਜੀਨ ਤਬਦੀਲੀ ਵਾਲੀ ਸਰ੍ਹੋਂ ਬਾਰੇ ਅਜੇ ਕੋਈ ਨੀਤੀ ਫ਼ੈਸਲਾ ਨਹੀਂ ਲਿਆ-ਸਰਕਾਰ

ਨਵੀਂ ਦਿੱਲੀ, 17 ਜੁਲਾਈ (ਉਪਮਾ ਡਾਗਾ ਪਾਰਥ )-ਕੇਂਦਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੇ ਅਜੇ ਤੱਕ ਜੀਨ ਤਬਦੀਲੀ (ਜੀ. ਐਮ.) ਵਾਲੀ ਸਰੋਂ ਨੂੰ ਵਪਾਰਕ ਤੌਰ 'ਤੇ ਜਾਰੀ ਕਰਨ ਬਾਰੇ ਕੋਈ ਨੀਤੀ ਫ਼ੈਸਲਾ ਨਹੀਂ ਲਿਆ। ਚੀਫ ਜਸਟਿਸ ਜੇ. ਐਸ. ਖੇਹਰ ਅਤੇ ਜਸਟਿਸ ਡੀ. ਵਾਈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX