ਤਾਜਾ ਖ਼ਬਰਾਂ


ਦਿੱਲੀ ਪਹੁੰਚੇ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ
. . .  7 minutes ago
ਨਵੀਂ ਦਿੱਲੀ, 16 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਸੀਨੀਅਰ ਅਧਿਕਾਰੀਆਂ ਅਤੇ ਲੀਡਰਸ਼ਿਪ ਨਾਲ ਸਲਾਹ-ਮਸ਼ਵਰੇ ਲਈ ਦਿੱਲੀ ਪਹੁੰਚੇ ਹਨ। ਸੂਤਰਾਂ ਦੇ ਹਵਾਲੇ...
ਅਮਰੀਕਾ 'ਚ ਗੋਲੀਬਾਰੀ ਦੌਰਾਨ ਪੰਜ ਲੋਕਾਂ ਦੀ ਮੌਤ, ਪੰਜ ਪੁਲਿਸ ਕਰਮਚਾਰੀ ਜ਼ਖ਼ਮੀ
. . .  15 minutes ago
ਵਾਸ਼ਿੰਗਟਨ, 16 ਫਰਵਰੀ- ਅਮਰੀਕੀ ਸੂਬੇ ਇਲੀਨੋਇਸ ਦੇ ਇੱਕ ਕਾਰਖ਼ਾਨੇ 'ਚ ਗੋਲਬਾਰੀ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ। ਔਰੋਰਾ ਪੁਲਿਸ ਵਿਭਾਗ ਦੀ ਮੁਖੀ ਕ੍ਰਿਸਟਨ ਜਿਮਨ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਮੌਜੂਦ...
ਪੁਲਵਾਮਾ ਅੱਤਵਾਦੀ ਹਮਲਾ : ਅੱਜ ਹੋਵੇਗਾ ਸ਼ਹੀਦ ਸੁਖਜਿੰਦਰ ਦਾ ਅੰਤਿਮ ਸਸਕਾਰ
. . .  48 minutes ago
ਹਰੀਕੇ ਪੱਤਣ, 16 ਫਰਵਰੀ (ਸੰਜੀਵ ਕੁੰਦਰਾ)— ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗੰਡੀਵਿੰਡ ਧੱਤਲ ਦੇ ਵਸਨੀਕ ਸੁਖਜਿੰਦਰ ਸਿੰਘ ਦਾ ਅੰਤਿਮ ਸਸਕਾਰ ਅੱਜ ਦੁਪਹਿਰ 2 ਵਜੇ ਪਿੰਡ ਗੰਡੀਵਿੰਡ ਧੱਤਲ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ...
ਮਾਲਵਾ ਖੇਤਰ ਦੀਆਂ ਸਰਬ ਸੰਮਤੀ ਨਾਲ ਚੁਣੀਆਂ ਪੰਚਾਇਤਾਂ ਦਾ ਅੱਜ ਕੀਤਾ ਜਾਵੇਗਾ ਸਨਮਾਨ
. . .  58 minutes ago
ਸੰਗਰੂਰ, 16 ਫਰਵਰੀ (ਧੀਰਜ ਪਸ਼ੋਰੀਆ)- ਕਈ ਸਾਲਾਂ ਤੋਂ ਪਿੰਡਾਂ ਵਿਚਲੀ ਭਾਈਚਾਰਕ ਸਾਂਝ ਨੂੰ ਬਹਾਲ ਕਰ ਲਈ ਯਤਨਸ਼ੀਲ ਸੰਸਥਾ 'ਪਿੰਡ ਬਚਾਓ, ਪੰਜਾਬ ਬਚਾਓ' ਵਲੋਂ ਅੱਜ ਮਾਲਵਾ ਖੇਤਰ ਦੀਆਂ ਸਰਬ ਸੰਮਤੀ ਨਾਲ ਚੁਣੀਆਂ ਪਿੰਡਾਂ ਦੀਆਂ ਪੰਚਾਇਤਾਂ ਦਾ ਸਨਮਾਨ ਕੀਤਾ ਜਾਵੇਗਾ। ਸੰਸਥਾ ਦੇ ਬੁਲਾਰੇ...
ਕੈਮਿਸਟ ਐਸੋਸੀਏਸ਼ਨ ਦੀ ਕੌਮੀ ਪੱਧਰ ਦੀ ਦੋ ਦਿਨਾਂ ਬੈਠਕ ਅੱਜ ਤੋਂ
. . .  about 1 hour ago
ਸੰਗਰੂਰ, 16 ਫਰਵਰੀ (ਧੀਰਜ ਪਸ਼ੋਰੀਆ)- 'ਆਲ ਇੰਡੀਆ ਕੈਮਿਸਟ ਐਸੋਸੀਏਸ਼ਨ' ਦੇ ਉਪ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੀਨੀਅਰ ਆਗੂ ਰਾਜੀਵ ਜੈਨ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਕੌਮੀ ਪੱਧਰ ਦੀ ਦੋ ਦਿਨਾਂ ਬੈਠਕ ਅੱਜ ਤੋਂ ਚੇਨਈ ਵਿਖੇ ਹੋ ਰਹੀ ਹੈ। ਉਨ੍ਹਾਂ ਦੱਸਿਆ...
ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਅੱਜ ਹੋਵੇਗੀ ਸਰਬ ਪਾਰਟੀ ਬੈਠਕ
. . .  about 1 hour ago
ਨਵੀਂ ਦਿੱਲੀ, 16 ਫਰਵਰੀ- ਪੁਲਵਾਮਾ 'ਚ ਅੱਤਵਾਦੀ ਹਮਲੇ ਦੌਰਾਨ ਸੀ. ਆਰ. ਪੀ. ਐੱਫ. ਦੇ 40 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਅੱਜ ਸਰਬ ਪਾਰਟੀ ਬੈਠਕ ਬੁਲਾਈ ਗਈ ਹੈ। ਇਹ ਬੈਠਕ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੁਲਾਈ ਹੈ। ਜਾਣਕਾਰੀ ਮੁਤਾਬਕ ਸਾਰੀਆਂ ਵੱਡੀਆਂ ਸਿਆਸੀ ਪਾਰਟੀਆਂ ਨੂੰ ਇਸ...
ਅੱਜ ਦਾ ਵਿਚਾਰ
. . .  about 1 hour ago
ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ...
ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ...
ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ...
ਫ਼ਾਜ਼ਿਲਕਾ 'ਚ ਕਰੰਟ ਲੱਗਣ ਨਾਲ ਇਕ ਦੀ ਮੌਤ,ਇਕ ਗੰਭੀਰ ਜ਼ਖਮੀ
. . .  1 day ago
ਫ਼ਾਜ਼ਿਲਕਾ, 15 ਫ਼ਰਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਪਿੰਡ ਵਿਸਾਖੇ ਵਾਲਾ ਖੂਹ ਵਿਚ ਬਿਜਲੀ ਦਾ ਕੰਮ ਕਰ ਰਹੇ ਦੋ ਨੌਜਵਾਨਾਂ ਨੂੰ ਕਰੰਟ ਲਗ ਜਾਣ ਦਾ ਸਮਾਚਾਰ ਹੈ। ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਇਕ...
ਲੁਟੇਰੇ ਫਾਈਨਾਂਸਰ ਤੋਂ ਸਾਢੇ 3 ਲੱਖ ਰੁਪਏ ਖੋਹ ਕੇ ਹੋਏ ਫ਼ਰਾਰ
. . .  1 day ago
ਬਾਘਾਪੁਰਾਣਾ,15 ਫ਼ਰਵਰੀ {ਬਲਰਾਜ ਸਿੰਗਲਾ}-ਫਾਈਨਾਂਸਰ ਹਰਬੰਸ ਸਿੰਘ ਕੋਲੋਂ ਮੋਟਰ ਬਾਈਕ ਸਵਾਰ 2 ਲੁਟੇਰੇ 3 ਲੱਖ 54 ਹਜ਼ਾਰ ਰੁਪਏ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ।
ਦਿੱਲੀ ਦੇ ਪਾਲਮ ਹਵਾਈ ਅੱਡੇ ਪੁੱਜੀਆਂ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ
. . .  1 day ago
ਨਵੀਂ ਦਿੱਲੀ, 15 ਫਰਵਰੀ - ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਪੁਲਵਾਮਾ ਹਮਲੇ ਦੇ ਸ਼ਹੀਦ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਪਹੁੰਚੀਆਂ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਦੇਸ਼ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੇਗੀ। ਇੱਥੇ...
ਜੰਮੂ ਕਸ਼ਮੀਰ 'ਚ ਫੌਜ ਦੇ ਕਾਫਲੇ ਦੌਰਾਨ ਹੁਣ ਰੋਕੀ ਜਾਵੇਗੀ ਆਮ ਲੋਕਾਂ ਲਈ ਆਵਾਜਾਈ
. . .  1 day ago
ਸ੍ਰੀਨਗਰ, 15 ਫਰਵਰੀ - ਸੀ.ਆਰ.ਪੀ.ਐਫ. ਕਾਫਲੇ 'ਤੇ ਹਮਲੇ ਦੇ ਇਕ ਦਿਨ ਬਾਅਦ ਜੰਮੂ ਕਸ਼ਮੀਰ ਦੌਰੇ 'ਤੇ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਅਧਿਕਾਰੀਆਂ ਨਾਲ ਗੱਲ ਕੀਤੀ। ਬੈਠਕ 'ਚ ਚੀਫ ਸੈਕਟਰੀ ਜੰਮੂ ਕਸ਼ਮੀਰ, ਆਰਮੀ ਕਮਾਂਡਰ...
ਵੱਖ ਵੱਖ ਦੇਸ਼ਾਂ ਦੇ ਕੂਟਨੀਤਕ ਵਿਦੇਸ਼ ਮੰਤਰਾਲਾ ਪੁੱਜੇ
. . .  1 day ago
ਨਵੀਂ ਦਿੱਲੀ, 15 ਫਰਵਰੀ - ਪੁਲਵਾਮਾ ਫਿਦਾਇਨ ਹਮਲੇ ਨੂੰ ਲੈ ਕੇ ਵੱਖ ਵੱਖ ਦੇਸ਼ਾਂ ਦੇ ਕੂਟਨੀਤਕ ਮਿਸ਼ਨਾਂ ਦੇ ਨੁਮਾਇੰਦੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲਾ ਵਿਖੇ ਪੁੱਜੇ। ਇਨ੍ਹਾਂ ਵਿਚ ਜਰਮਨੀ, ਹੰਗਰੀ, ਇਟਲੀ, ਯੂਰਪੀਅਨ ਯੂਨੀਅਨ, ਕੈਨੇਡਾ, ਬਰਤਾਨੀਆ, ਰੂਸ, ਆਸਟ੍ਰੇਲੀਆ...
ਭਲਕੇ ਹੋਵੇਗੀ ਸਰਬ ਪਾਰਟੀ ਬੈਠਕ
. . .  1 day ago
ਵਿਜੇ ਮਾਲਿਆ ਨੇ ਹਵਾਲਗੀ ਖਿਲਾਫ ਅਪੀਲ ਕਰਨ ਦੀ ਇਜਾਜ਼ਤ ਦੇਣ ਦੀ ਕੀਤੀ ਅਪੀਲ
. . .  1 day ago
ਮੁਹੰਮਦ ਸਦੀਕ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਨੇ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਆਸਟ੍ਰੇਲੀਆ ਖਿਲਾਫ ਹੋਣ ਵਾਲੀ ਘਰੇਲੂ ਲੜੀ ਲਈ ਭਾਰਤੀ ਟੀਮ ਦਾ ਐਲਾਨ
. . .  1 day ago
ਪੁਲਵਾਮਾ ਫਿਦਾਈਨ ਹਮਲੇ 'ਚ ਪਿੰਡ ਰੌਲ਼ੀ ਦਾ ਜਵਾਨ ਹੋਇਆ ਸ਼ਹੀਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਇਹ ਸਾਡਾ ਵਰਤਮਾਨ ਹੀ ਸਾਨੂੰ ਦੱਸਦਾ ਹੈ। -ਸਵਾਮੀ ਵਿਵੇਕਾਨੰਦ

ਪਹਿਲਾ ਸਫ਼ਾ

ਰਾਸ਼ਟਰਪਤੀ ਚੋਣਾਂ

ਦੇਸ਼ ਭਰ 'ਚ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੇ ਪਾਈਆਂ ਵੋਟਾਂ

* ਸਮੇਂ ਤੋਂ ਪਹਿਲਾਂ ਵੋਟ ਪਾਉਣ ਪਹੁੰਚੇ ਮੋਦੀ * 99 ਫੀਸਦੀ ਵੋਟਿੰਗ * ਨਤੀਜਾ 20 ਨੂੰ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 17 ਜੁਲਾਈ -ਭਾਰਤ ਦਾ 14ਵਾਂ ਰਾਸ਼ਟਰਪਤੀ ਚੁਣਨ ਲਈ ਦੇਸ਼ ਭਰ 'ਚ ਬਣਾਏ ਗਏ 32 ਬੂਥਾਂ 'ਤੇ 99 ਫ਼ੀਸਦੀ ਵੋਟਿੰਗ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੀ ਚੋਣ 'ਚ ਸਭ ਤੋਂ ਪਹਿਲਾਂ ਵੋਟ ਪਾਈ। ਰਾਸ਼ਟਰਪਤੀ ਚੋਣਾਂ ਲਈ ਬਣਾਏ ਗਏ ...

ਪੂਰੀ ਖ਼ਬਰ »

ਪੰਜਾਬ 'ਚ ਕੈਪਟਨ ਤੇ ਬਾਦਲ ਸਮੇਤ 116 ਵਿਧਾਇਕਾਂ ਨੇ ਪਾਈ ਵੋਟ

ਚੰਡੀਗੜ੍ਹ, 17 ਜੁਲਾਈ (ਹਰਕਵਲਜੀਤ ਸਿੰਘ)-ਰਾਸ਼ਟਰਪਤੀ ਦੀ ਚੋਣ ਲਈ ਅੱਜ ਪੰਜਾਬ ਤੋਂ ਵਿਧਾਨ ਸਭਾ ਦੇ ਕੁੱਲ 117 ਵਿਧਾਇਕਾਂ 'ਚੋਂ 116 ਵਿਧਾਇਕਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ। ਵਿਰੋਧੀ ਧਿਰ ਦੇ ਆਗੂ ਸ. ਐਚ.ਐਸ. ਫੂਲਕਾ ਜੋ ਕਿ ਅੱਜ ਵਿਧਾਨ ਸਭਾ ਜ਼ਰੂਰ ਆਏ ...

ਪੂਰੀ ਖ਼ਬਰ »

ਪਾਕਿ ਗੋਲਾਬਾਰੀ 'ਚ ਜਵਾਨ ਸ਼ਹੀਦ, ਬੱਚੀ ਦੀ ਮੌਤ

ਪੁਣਛ ਤੇ ਰਾਜੌਰੀ ਜ਼ਿਲ੍ਹਿਆਂ 'ਚ ਭਾਰਤੀ ਚੌਕੀਆਂ ਨੂੰ ਬਣਾਇਆ ਨਿਸ਼ਾਨਾ

ਸ੍ਰੀਨਗਰ, 17 ਜੁਲਾਈ (ਮਨਜੀਤ ਸਿੰਘ)-ਜੰਮੂ ਕਸ਼ਮੀਰ ਦੇ ਰਾਜੌਰੀ ਅਤੇ ਪੁਣਛ ਸੈਕਟਰ 'ਚ ਪਾਕਿ ਫੌਜ ਦੀ ਗੋਲੀਬਾਰੀ 'ਚ ਇਕ ਬੱਚੀ ਸਮੇਤ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦਕਿ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਸਿਵਲ ਪ੍ਰਸ਼ਾਸਨ ਦੇ ਨਿਰਦੇਸ਼ 'ਤੇ 16 ਸਕੂਲਾਂ ਨੂੰ ਭਾਰੀ ਗੋਲੀਬਾਰੀ ...

ਪੂਰੀ ਖ਼ਬਰ »

ਅਨੰਤਨਾਗ 'ਚ ਮੁਕਾਬਲੇ ਦੌਰਾਨ ਲਸ਼ਕਰ ਕਮਾਂਡਰ ਸਣੇ 3 ਅੱਤਵਾਦੀ ਹਲਾਕ

ਸ੍ਰੀਨਗਰ, 17 ਜੁਲਾਈ (ਏਜੰਸੀ)-ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਲਸ਼ਕਰ ਕਮਾਂਡਰ ਜ਼ਿਬਰਾਨ ਸਮੇਤ 3 ਅੱਤਵਾਦੀ ਹਲਾਕ ਹੋ ਗਏ। ਅਨੰਤਨਾਗ ਦੇ ਵਾਨੀਹਮਾ ਪਿੰਡ 'ਚ ਰਾਤ ਕਰੀਬ 8 ਵਜੇ ਇਹ ਮੁਕਾਬਲਾ ਸ਼ੁਰੂ ਹੋਇਆ। ਮਾਰੇ ਗਏ ਦੋ ਹੋਰ ...

ਪੂਰੀ ਖ਼ਬਰ »

ਜਵਾਬੀ ਕਾਰਵਾਈ ਦਾ ਹੱਕ ਰੱਖਦੇ ਹਾਂ-ਭਾਰਤ

ਨਵੀਂ ਦਿੱਲੀ, 17 ਜੁਲਾਈ (ਪੀ. ਟੀ. ਆਈ.)-ਭਾਰਤ ਦੇ ਚੋਟੀ ਦੇ ਫ਼ੌਜੀ ਅਧਿਕਾਰੀਆਂ ਨੇ ਇਕ ਸਖਤ ਸੰਦੇਸ਼ ਵਿਚ ਅੱਜ ਪਾਕਿਸਤਾਨ ਨੂੰ ਦੱਸਿਆ ਕਿ ਜੰਮੂ ਤੇ ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨਾਲ-ਨਾਲ ਜੰਗਬੰਦੀ ਉਲੰਘਣਾ ਦੀ ਕਿਸੇ ਵੀ ਕਾਰਵਾਈ ਦਾ ਜਵਾਬ ਦੇਣ ਦਾ ਭਾਰਤ ਹੱਕ ਰਾਖਵਾਂ ...

ਪੂਰੀ ਖ਼ਬਰ »

ਵੈਂਕਈਆ ਨਾਇਡੂ ਉੱਪ-ਰਾਸ਼ਟਰਪਤੀ ਲਈ ਐਨ. ਡੀ. ਏ. ਦੇ ਉਮੀਦਵਾਰ

ਨਵੀਂ ਦਿੱਲੀ, 17 ਜੁਲਾਈ (ਏਜੰਸੀ)- ਸੱਤਾਧਾਰੀ ਰਾਸ਼ਟਰੀ ਲੋਕਤੰਤਰਿਕ ਗਠਜੋੜ (ਐਨ.ਡੀ.ਏ.) ਵੱਲੋਂ ਉੱਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਕੇਂਦਰੀ ਸੂਚਨਾ ਪ੍ਰਸਾਰਨ ਤੇ ਸ਼ਹਿਰੀ ਵਿਕਾਸ ਮੰਤਰੀ ਐਮ. ਵੈਂਕਈਆ ਨਾਇਡੂ ਦੇ ਨਾਂਅ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। 68 ਸਾਲਾ ...

ਪੂਰੀ ਖ਼ਬਰ »

ਮੁੱਖ ਮੰਤਰੀ ਵੱਲੋਂ ਟਰੱਕ ਯੂਨੀਅਨਾਂ ਭੰਗ ਕਰਨ ਦਾ ਫ਼ੈਸਲਾ ਵਾਪਸ ਲੈਣ ਤੋਂ ਇਨਕਾਰ

ਟਰੱਕ ਆਪ੍ਰੇਟਰਾਂ ਦੇ ਹਿਤਾਂ ਨੂੰ ਸੁਰੱਖਿਅਤ ਕਰਨ ਲਈ ਸਾਰੇ ਕਦਮ ਚੁੱਕਣ ਦਾ ਭਰੋਸਾ

ਚੰਡੀਗੜ੍ਹ, 17 ਜੁਲਾਈ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਟਰੱਕ ਯੂਨੀਅਨਾਂ 'ਤੇ ਪਾਬੰਦੀ ਲਾਉਣ ਦੇ ਸੂਬਾ ਸਰਕਾਰ ਦੇ ਫ਼ੈਸਲੇ ਨੂੰ ਵਾਪਸ ਲੈਣ ਤੋਂ ਇਨਕਾਰ ਕੀਤਾ ਹੈ ਪਰ ਇਸ ਦੇ ਨਾਲ ਉਨ੍ਹਾਂ ਨੇ ਇਸ ਮੁੱਦੇ ਬਾਰੇ ਅੰਤਿਮ ਨੋਟੀਫਿਕੇਸ਼ਨ ਜਾਰੀ ...

ਪੂਰੀ ਖ਼ਬਰ »

ਔਰਬਿਟ ਬੱਸ ਕਾਂਡ 'ਚ ਡਰਾਈਵਰ, ਕੰਡਕਟਰ ਸਮੇਤ ਸਾਰੇ ਦੋਸ਼ੀ ਬਰੀ

ਅਦਾਲਤੀ ਕਾਰਵਾਈ ਦੌਰਾਨ ਮੁੱਖ ਮੁਦਈ ਹੀ ਮੁੱਕਰ ਗਏ ਸਨ ਬਿਆਨਾਂ ਤੋਂ

ਮੋਗਾ, 17 ਜੁਲਾਈ (ਗੁਰਤੇਜ ਸਿੰਘ)-ਚੱਲਦੀ ਬੱਸ 'ਚੋਂ ਮਾਂ-ਬੇਟੀ ਨੂੰ ਹੇਠਾਂ ਸੁੱਟਣ ਦੇ ਮਾਮਲੇ 'ਚ ਉਸ ਸਮੇਂ ਦੀ ਮੌਜੂਦਾ ਅਕਾਲੀ ਸਰਕਾਰ ਦੇ ਗਲੇ ਦੀ ਹੱਡੀ ਬਣੇ ਬਹੁ-ਚਰਚਿਤ ਮੋਗਾ ਔਰਬਿਟ ਬੱਸ ਕਾਂਡ 'ਚ ਸ਼ਾਮਿਲ ਡਰਾਈਵਰ, ਕੰਡਕਟਰ ਸਮੇਤ ਸਾਰੇ ਦੋਸ਼ੀ ਸਬੂਤਾਂ ਦੀ ਘਾਟ ਦੇ ...

ਪੂਰੀ ਖ਼ਬਰ »

25 ਫ਼ੀਸਦੀ ਫ਼ਸਲ ਚੁੱਕੀ ਤਾਂ ਬਾਕੀ ਕਿਸਾਨ ਕਿੱਥੇ ਜਾਣਗੇ-ਹਾਈਕੋਰਟ

ਚੰਡੀਗੜ੍ਹ, 17 ਜੁਲਾਈ (ਸੁਰਜੀਤ ਸਿੰਘ ਸੱਤੀ)-ਪੰਜਾਬ ਤੇ ਹਰਿਆਣਾ 'ਚ ਮੱਕੀ ਤੇ ਸੂਰਜਮੁਖੀ ਦੀ ਖ਼ਰੀਦ ਲਈ ਮੰਡੀਆਂ 'ਚ ਆਈ ਫ਼ਸਲ 'ਚੋਂ ਸਿਰਫ਼ 25 ਫ਼ੀਸਦੀ ਦੀ ਸਰਕਾਰੀ ਖ਼ਰੀਦ ਦੀ ਨੀਤੀ 'ਤੇ ਸਖ਼ਤ ਝਾੜ ਪਾਉਂਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਐਸ.ਐਸ. ਸਾਰੋਂ ਤੇ ਜਸਟਿਸ ...

ਪੂਰੀ ਖ਼ਬਰ »

ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ-2 ਦੀ ਮੌਤ

ਗੁਰੂਹਰਸਹਾਏ, ਪੰਜੇ ਕੇ ਉਤਾੜ, 17 ਜੁਲਾਈ (ਹਰਚਰਨ ਸਿੰਘ ਸੰਧੂ, ਪ੍ਰਿਥਵੀ ਰਾਜ ਕੰਬੋਜ, ਪੱਪੂ ਸੰਧਾ)-ਨੌਜਵਾਨਾਂ ਦੀ ਆਪਸੀ ਹੋਈ ਤਕਰਾਰ ਤੋਂ ਬਾਅਦ ਚੱਲੀ ਗੋਲੀ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਜਾਣ 'ਤੇ ਸਰਹੱਦੀ ਪਿੰਡ ਪਾਲੇ ਚੱਕ ਵਿਖੇ ਮਾਤਮ ਛਾ ਗਿਆ। ਜਾਣਕਾਰੀ ...

ਪੂਰੀ ਖ਼ਬਰ »

ਹੁਸ਼ਿਆਰਪੁਰ ਜੇਲ੍ਹ 'ਚ ਗੈਂਗਸਟਰਾਂ ਤੇ ਪ੍ਰਸ਼ਾਸਨ 'ਚ ਜ਼ਬਰਦਸਤ ਝੜਪ

ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰੀ ਜੇਲ੍ਹ ਹੁਸ਼ਿਆਰਪੁਰ 'ਚ ਕੈਦ ਇਕ ਗੈਂਗਸਟਰ ਨੂੰ ਛੁਡਾਉਣ ਅਤੇ ਫ਼ਰਾਰ ਹੋਣ ਦੀ ਨੀਅਤ ਨਾਲ ਸੁਰੱਖਿਆ ਵਾਰਡ ਦੀ ਕੰਧ ਟੱਪਣ ਵਾਲੇ 10 ਕੈਦੀਆਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਲੰਮੀ ਜੱਦੋ-ਜਹਿਦ ਉਪਰੰਤ ...

ਪੂਰੀ ਖ਼ਬਰ »

ਪੰਜਾਬ 'ਚ ਹੋਟਲਾਂ, ਰੈਸਟੋਰੈਂਟਾਂ ਤੇ ਕਲੱਬਾਂ ਨੂੰ ਸ਼ਰਾਬ ਪਰੋਸਣ ਦੇ ਅਧਿਕਾਰ ਲਈ ਨੋਟੀਫ਼ਿਕੇਸ਼ਨ ਜਾਰੀ

ਚੰਡੀਗੜ੍ਹ, 17 ਜੁਲਾਈ (ਬਿਊਰੋ ਚੀਫ਼)-ਰਾਜਪਾਲ ਪੰਜਾਬ ਵੱਲੋਂ ਵਿਧਾਨ ਸਭਾ 'ਚ ਪਾਸ ਕੀਤੇ ਗਏ ਬਿੱਲ ਜਿਸ ਅਨੁਸਾਰ ਆਬਕਾਰੀ ਐਕਟ 'ਚ ਸ਼ਰਾਬ ਵੇਚਣ ਤੋਂ ਸ਼ਰਾਬ ਪਰੋਸਣ ਨੂੰ ਵੱਖਰਾ ਕਰ ਦਿੱਤਾ ਗਿਆ ਹੈ ਅਤੇ ਰਾਜ ਸਰਕਾਰ ਵੱਲੋਂ ਇਸ ਤਰਮੀਮ ਨਾਲ ਹੋਟਲਾਂ, ਰੈਸਟੋਰੈਂਟਾਂ ਅਤੇ ਮੈਰਿਜ਼ ਪੈਲੇਸਾਂ ਆਦਿ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਅਸਰ ਹੇਠੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ, ਨੂੰ ਲਾਗੂ ਕਰਨ ਲਈ ਰਾਜ ਸਰਕਾਰ ਵੱਲੋਂ ਅੱਜ ਰਾਤ ਬਾਕਾਇਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਵਰਨਣਯੋਗ ਹੈ ਕਿ ਮੁੱਖ ਮੰਤਰੀ ਹਾਲਾਂਕਿ ਸਪੱਸ਼ਟ ਕਰ ਚੁੱਕੇ ਹਨ ਕਿ ਰਾਜ ਸਰਕਾਰ ਕਿਸੇ ਵੀ ਤਰ੍ਹਾਂ ਸੁਪਰੀਮ ਕੋਰਟ ਦੇ ਹੁਕਮਾਂ ਦਾ ਉਲੰਘਣ ਨਹੀਂ ਕਰਨਾ ਚਾਹੁੰਦੀ ਅਤੇ ਨਾ ਹੀ ਕਿਸੇ ਤਰ੍ਹਾਂ ਕੌਮੀ ਅਤੇ ਮੁੱਖ ਮਾਰਗਾਂ 'ਤੇ ਸ਼ਰਾਬ ਦੀ ਵਿਕਰੀ ਦੀ ਇਜਾਜ਼ਤ ਦੇਣਾ ਚਾਹੁੰਦੀ ਹੈ, ਪ੍ਰੰਤੂ ਉਨ੍ਹਾਂ ਕਿਹਾ ਕਿ ਸਰਕਾਰ ਕੁਝ ਵਪਾਰਕ ਅਦਾਰਿਆਂ ਨੂੰ ਬਣਦੀ ਰਾਹਤ ਜ਼ਰੂਰ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ਰਾਬ ਵੇਚਣ ਅਤੇ ਸ਼ਰਾਬ ਪਰੋਸਣ ਲਈ ਵੱਖੋ-ਵੱਖ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ। ਸੁਪਰੀਮ ਕੋਰਟ ਵੱਲੋਂ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਰਾਜ ਸਰਕਾਰ ਕਿਸੇ ਵੀ ਕੌਮੀ ਜਾਂ ਮੁੱਖ ਮਾਰਗ 'ਤੇ ਸ਼ਰਾਬ ਦੀ ਵਿਕਰੀ ਲਈ ਠੇਕੇ ਸਥਾਪਤ ਕਰਨ ਲਈ ਮੁੱਖ ਮਾਰਗਾਂ ਤੋਂ 500 ਗਜ਼ ਦੇ ਘੇਰੇ 'ਚ ਇਜਾਜ਼ਤ ਨਹੀਂ ਦੇਵੇਗੀ। ਹਾਲਾਂਕਿ ਸੁਪਰੀਮ ਕੋਰਟ ਵੱਲੋਂ ਵੀ ਸਪਸ਼ਟ ਕਰ ਦਿੱਤਾ ਗਿਆ ਹੈ ਜੋ ਕੌਮੀ ਤੇ ਮੁੱਖ ਮਾਰਗ ਮਿਉਂਸਪਲ ਹੱਦਾਂ 'ਚੋਂ ਲੰਘਦੇ ਹਨ, ਉਨ੍ਹਾਂ ਨੂੰ ਉਕਤ ਹੁਕਮ ਤੋਂ ਬਾਹਰ ਰੱਖਿਆ ਜਾ ਸਕਦਾ ਹੈ। ਰਾਜ ਸਰਕਾਰ ਵੱਲੋਂ ਵੀ ਅੱਜ ਰਾਤ ਜੋ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਜੋ ਕਲੱਬ, ਹੋਟਲ, ਰੈਸਟੋਰੈਂਟ ਅਤੇ ਹੋਰ ਕੋਈ ਅਜਿਹੀ ਸੰਸਥਾ ਜਿਸ ਨੂੰ ਆਪਣੇ ਮੈਂਬਰਾਂ ਜਾਂ ਮਹਿਮਾਨਾਂ ਜਾਂ ਦੂਜੇ ਲੋਕਾਂ ਨੂੰ ਉਕਤ ਅਦਾਰੇ ਅੰਦਰ ਸ਼ਰਾਬ ਪਰੋਸਣ ਲਈ ਲਾਇਸੈਂਸ ਜਾਰੀ ਕੀਤਾ ਹੋਇਆ ਹੈ ਆਪਣਾ ਕਾਰਜ ਜਾਰੀ ਰੱਖ ਸਕਦੀ ਹੈ। ਭਾਵੇਂ ਉਹ ਕੌਮੀ ਜਾਂ ਰਾਜ ਮਾਰਗ 'ਤੇ ਕਿਉਂ ਨਾ ਹੋਵੇ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਅਗਰ ਕਿਸੇ ਨਿੱਜੀ ਆਦਮੀ ਨੇ ਆਪਣੇ ਸਥਾਨ ਜਾਂ ਇਮਾਰਤ ਅੰਦਰ ਸ਼ਰਾਬ ਪਰੋਸਣ ਦਾ ਲਾਇਸੈਂਸ ਪ੍ਰਾਪਤ ਕੀਤਾ ਹੋਇਆ ਹੈ, ਨੂੰ ਐਕਟ ਵਿਚ ਕੀਤੀ ਗਈ ਤਰਮੀਮ 26-ਏ ਦਾ ਲਾਭ ਮਿਲ ਸਕੇਗਾ। ਨੋਟੀਫ਼ਿਕੇਸ਼ਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਦਾਲਤ ਦੇ ਕਿਸੇ ਹੁਕਮ ਜਾਂ ਫ਼ੈਸਲੇ ਜਾਂ ਟ੍ਰਿਬਿਊਨਲ ਦੇ ਫ਼ੈਸਲੇ ਉਨ੍ਹਾਂ ਕਲੱਬਾਂ, ਹੋਟਲਾਂ, ਰੈਸਟੋਰੈਂਟਾਂ 'ਤੇ ਲਾਗੂ ਨਹੀਂ ਹੋਣਗੇ, ਜਿਨ੍ਹਾਂ ਨੂੰ ਸਰਕਾਰ ਨੇ ਸ਼ਰਾਬ ਪਰੋਸਣ ਲਈ ਅਧਿਕਾਰਤ ਕੀਤਾ ਗਿਆ ਹੈ। ਰਾਜ ਸਰਕਾਰ ਵੱਲੋਂ ਅੱਜ ਜਾਰੀ ਕੀਤੇ ਗਏ ਇਸ ਨੋਟੀਫ਼ਿਕੇਸ਼ਨ ਨਾਲ ਉਨ੍ਹਾਂ ਸਾਰੇ ਅਦਾਰਿਆਂ ਨੂੰ ਸ਼ਰਾਬ ਪਰੋਸਣ ਦੀ ਖੁੱਲ੍ਹ ਮਿਲ ਜਾਵੇਗੀ, ਜਿਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਕੌਮੀ ਜਾਂ ਰਾਜ ਮਾਰਗਾਂ ਤੋਂ 500 ਮੀਟਰ ਦੇ ਘੇਰੇ ਵਿਚ ਸ਼ਰਾਬ ਨਾ ਵੇਚਣ ਦੇ ਹੁਕਮਾਂ ਕਾਰਨ ਸ਼ਰਾਬ ਪਰੋਸਣ ਤੋਂ ਮਨਾਹੀ ਕਰ ਦਿੱਤੀ ਗਈ ਸੀ। ਆਬਕਾਰੀ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਿਨ੍ਹਾਂ ਮੈਰਿਜ ਪੈਲੇਸਾਂ ਕੋਲ ਵੀ ਸ਼ਰਾਬ ਪਰੋਸਣ ਲਈ ਲਾਇਸੈਂਸ ਹਨ, ਉਹ ਵੀ ਹੁਣ ਸ਼ਰਾਬ ਦੇ ਸਕਣਗੇ।


ਖ਼ਬਰ ਸ਼ੇਅਰ ਕਰੋ

ਬੱਸ 'ਚੋਂ ਉਤਾਰ ਕੇ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ 3 ਗ੍ਰਿਫ਼ਤਾਰ

ਕੁਰੂਕਸ਼ੇਤਰ/ਅੰਬਾਲਾ, 17 ਜੁਲਾਈ (ਜਸਬੀਰ ਸਿੰਘ ਦੁੱਗਲ, ਭੂਪਿੰਦਰ ਸਿੰਘ)- ਜ਼ਿਲ੍ਹਾ ਅੰਬਾਲਾ ਦੇ ਕਸਬਾ ਮੁਲਾਨਾ 'ਚ ਸਿੱਖ ਨੌਜਵਾਨ ਨੂੰ ਬੱਸ 'ਚੋਂ ਉਤਾਰ ਕੇ ਉਸ ਨਾਲ ਕੁੱਟਮਾਰ ਕਰਨ ਵਾਲੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਮੁੱਖ ਦੋਸ਼ੀ ਦੀ ...

ਪੂਰੀ ਖ਼ਬਰ »

ਰਾਸ਼ਟਰਪਤੀ ਚੋਣਾਂ ਦੇ ਨਾਲ ਸੰਸਦ ਦੇ ਮੌਨਸੂਨ ਇਜਲਾਸ ਦਾ ਆਗਾਜ਼

ਵਿਨੋਦ ਖੰਨਾ ਅਤੇ ਅਨਿਲ ਮਾਧਵ ਦਵੇ ਨੂੰ ਸ਼ਰਧਾਂਜਲੀਆਂ

ਨਵੀਂ ਦਿੱਲੀ, 17 ਜੁਲਾਈ (ਉਪਮਾ ਡਾਗਾ ਪਾਰਥ)-ਅੱਜ ਮੌਨਸੂਨ ਇਜਲਾਸ ਦੀ ਸ਼ੁਰੂਆਤ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਦੇ ਨਾਲ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜਲਾਸ ਤੋਂ ਪਹਿਲਾਂ ਇਸ ਦੇ ਸੁਚਾਰੂ ਢੰਗ ਨਾਲ ਚੱਲਣ ਦੀ ਕਾਮਨਾ ਕਰਦਿਆਂ ਜੀ. ਐਸ. ਟੀ. ਲਾਗੂ ਕਰਨ ਲਈ ...

ਪੂਰੀ ਖ਼ਬਰ »

ਜੀਨ ਤਬਦੀਲੀ ਵਾਲੀ ਸਰ੍ਹੋਂ ਬਾਰੇ ਅਜੇ ਕੋਈ ਨੀਤੀ ਫ਼ੈਸਲਾ ਨਹੀਂ ਲਿਆ-ਸਰਕਾਰ

ਨਵੀਂ ਦਿੱਲੀ, 17 ਜੁਲਾਈ (ਉਪਮਾ ਡਾਗਾ ਪਾਰਥ )-ਕੇਂਦਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੇ ਅਜੇ ਤੱਕ ਜੀਨ ਤਬਦੀਲੀ (ਜੀ. ਐਮ.) ਵਾਲੀ ਸਰੋਂ ਨੂੰ ਵਪਾਰਕ ਤੌਰ 'ਤੇ ਜਾਰੀ ਕਰਨ ਬਾਰੇ ਕੋਈ ਨੀਤੀ ਫ਼ੈਸਲਾ ਨਹੀਂ ਲਿਆ। ਚੀਫ ਜਸਟਿਸ ਜੇ. ਐਸ. ਖੇਹਰ ਅਤੇ ਜਸਟਿਸ ਡੀ. ਵਾਈ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX