ਤਾਜਾ ਖ਼ਬਰਾਂ


ਲੜਕਾ ਤੇ ਲੜਕੀ ਦੇ ਪਰਿਵਾਰ ਦੀ ਆਪਸੀ ਲੜਾਈ ਵਿੱਚ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ
. . .  52 minutes ago
ਤਪਾ ਮੰਡੀ 22 ਜੁਲਾਈ (ਵਿਜੇ ਸ਼ਰਮਾ)- ਸਥਾਨਕ ਸ਼ਹਿਰ ਦੇ ਇੱਕ ਧਾਰਮਿਕ ਅਸਥਾਨ 'ਤੇ ਲੜਕੇ ਅਤੇ ਲੜਕੀ ਦੇ ਪਰਿਵਾਰ ਵਿੱਚ ਆਪਸੀ ਸਮਝੌਤੇ ਨੂੰ ਲੈ ਕੇ ਦੋਵੇਂ ਪਰਿਵਾਰ ਸ਼ਹਿਰ ਦੇ ਮੁਹਤਬਰ ਦੀ ਹਾਜ਼ਰੀ ਵਿੱਚ ਹੱਥੋਪਾਈ ਹੋ ਗਏ । ਜਿਸ ਵਿੱਚ ਦੋਵੇਂ ਪਰਿਵਾਰਾਂ ਦੇ ਅੱਧੀ ...
ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਲਗਾਇਆ ਧਰਨਾ
. . .  about 1 hour ago
ਅਮਰਕੋਟ, 22 ਜੁਲਾਈ (ਗੁਰਚਰਨ ਸਿੰਘ ਭੱਟੀ)- ਹਲਕਾ ਖੇਮਕਰਨ ਦੇ ਪਿੰਡ ਵਲਟੋਹਾ ਵਿਖੇ ਅੱਜ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਸਵੇਰ ਤੋਂ ਦੁਕਾਨਾਂ ਬੰਦ ਕਰ ਕੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਧਰਨਾ ਲਗਾਇਆ ਜੋ ਅਜੇ ਤੱਕ
ਅਫ਼ਗ਼ਾਨਿਸਤਾਨ ਵਿੱਚ ਹਵਾਈ ਹਮਲਿਆਂ ਵਿੱਚ 9 ਲੋਕਾਂ ਦੀ ਮੌਤ
. . .  about 1 hour ago
ਕਾਬੁਲ, 22 ਜੁਲਾਈ- ਅਫ਼ਗ਼ਾਨਿਸਤਾਨ ਦੇ ਪੂਰਬੀ ਸੂਬੇ ਵਿੱਚ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖਮੀ ਹੋਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਨੇਤਾ ਸਲੀਮ ਨਹਿਮਜੋਈ ਨੇ ਦੱਸਿਆ ਕਿ ਹਵਾਈ ਹਮਲਿਆਂ ਵਿੱਚ ...
ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਲੱਖਾਂ ਰੁਪਏ ਦੀ ਲੁੱਟ
. . .  about 1 hour ago
ਸੁਲਤਾਨਪੁਰ, 22 ਜੁਲਾਈ (ਕੰਵਰ ਬਰਜਿੰਦਰ ਸਿੰਘ ਜੱਜ)- ਜਲੰਧਰ- ਅੰਮ੍ਰਿਤਸਰ ਹਾਈਵੇ 'ਤੇ ਸੁਲਤਾਨਪੁਰ ਤੋਂ ਥੋੜ੍ਹੀ ਦੂਰੀ 'ਤੇ ਦਿਨ ਦਿਹਾੜੇ ਲੁੱਟ ਦੀ ਵਾਪਰੀ ਘਟਨਾ ਵਿੱਚ ਲੁਟੇਰੇ ਲੱਖਾਂ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਲੁੱਟ ਦੀ ਵਾਪਰੀ ਇਸ ਘਟਨਾ ਵਿੱਚ ਲੁਟੇਰਿਆਂ ਵੱਲੋਂ ...
ਰਾਜ ਸਭਾ ਵਿੱਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ (ਸੋਧ) ਬਿੱਲ ਹੋਇਆ ਪਾਸ
. . .  about 2 hours ago
ਲੋਕ ਸਭਾ ਵਿੱਚ ਸੂਚਨਾ ਦਾ ਅਧਿਕਾਰ (ਸੋਧ) ਬਿੱਲ 2019 ਹੋਇਆ ਪਾਸ
. . .  about 2 hours ago
ਕੁਮਾਰਸਵਾਮੀ ਨੇ ਸ਼ਕਤੀ ਪ੍ਰੀਖਣ ਦੇ ਲਈ ਮੰਗਿਆ ਦੋ ਦਿਨਾਂ ਦਾ ਹੋਰ ਸਮਾਂ
. . .  about 2 hours ago
ਬੈਂਗਲੁਰੂ, 22 ਜੁਲਾਈ- ਮੁੱਖ ਮੰਤਰੀ ਐਚ.ਡੀ. ਕੁਮਾਰ ਸਵਾਮੀ ਨੇ ਸ਼ਕਤੀ ਪ੍ਰੀਖਣ ਦੇ ਲਈ ਦੋ ਦਿਨ ਦੇ ਹੋਰ ਸਮੇਂ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਸ਼ਕਤੀ ਪ੍ਰੀਖਣ ਨਹੀਂ ਹੋ ਸਕਦਾ, ਇਸ ਲਈ ਉਨ੍ਹਾਂ ਨੂੰ ਹੋਰ ਸਮੇਂ ਦੀ ਲੋੜ ਹੈ। ਉੱਥੇ ਹੀ ਸਪੀਕਰ ਦਾ ਕਹਿਣਾ...
ਬਿਜਲੀ ਬਿੱਲਾਂ ਵਿੱਚ ਵਾਧੇ ਦੇ ਵਿਰੋਧ ਵਿੱਚ ਸੀ.ਪੀ.ਆਈ. (ਐੱਮ.) ਵੱਲੋਂ ਵੱਖ-ਵੱਖ ਥਾਈਂ ਧਰਨੇ
. . .  about 2 hours ago
ਗੜ੍ਹਸ਼ੰਕਰ, 22 ਜੁਲਾਈ (ਧਾਲੀਵਾਲ)- ਪੰਜਾਬ ਸਰਕਾਰ ਵੱਲੋਂ ਇੱਕ ਸਾਲ ਵਿੱਚ ਬਿਜਲੀ ਬਿੱਲਾਂ ਵਿੱਚ 12 ਵਾਰ ਕੀਤੇ ਵਾਅਦੇ ਦੇ ਵਿਰੋਧ ਵਿਚ ਸੀ.ਪੀ.ਆਈ. (ਐੱਮ) ਵੱਲੋਂ ਵੱਖ-ਵੱਖ ਥਾਈਂ ਬਿਜਲੀ ਦਫ਼ਤਰਾਂ ਅੱਗੇ ਧਰਨੇ ਦੇ ਕੇ ਰੋਸ ਮੁਜ਼ਾਹਰੇ ਕੀਤੇ ਗਏ। ਪਾਰਟੀ ਵੱਲੋਂ ਜ਼ਿਲ੍ਹਾ ....
ਸਰਕਾਰੀ ਸ਼ਰਤਾਂ ਦੇ ਬੋਝ ਹੇਠਾਂ ਦੱਬੀ ਕੇਂਦਰ ਵੱਲੋਂ ਸਕੂਲਾਂ ਨੂੰ ਭੇਜੀ ਗਈ 'ਕੰਪੋਜ਼ਿਟ ਸਕੂਲ ਗਰਾਂਟ'
. . .  about 3 hours ago
ਮਾਹਿਲਪੁਰ 22 ਜੁਲਾਈ (ਦੀਪਕ ਅਗਨੀਹੋਤਰੀ)- ਕੇਂਦਰ ਸਰਕਾਰ ਵੱਲੋਂ ਸਮੱਗਰਾ ਸਿੱਖਿਆ ਅਧੀਨ 'ਕੰਪੋਜ਼ਿਟ ਸਕੂਲ ਗਰਾਂਟ' ਅਧੀਨ ਭੇਜੀ ਪੰਜਾਬ ਦੇ ਸਮੂਹ ਪ੍ਰਾਇਮਰੀ, ਮਿਡਲ, ਹਾਈ ਅਤੇ ਹਾਇਰ ਸੈਕੰਡਰੀ ਸਕੂਲਾਂ ਲਈ 46 ਕਰੋੜ 30 ਲੱਖ 50 ਹਜ਼ਾਰ ਰੁਪਏ ਦੀ ...
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  about 3 hours ago
ਬਰੇਟਾ, 22 ਜੁਲਾਈ (ਜੀਵਨ ਸ਼ਰਮਾ)- ਨੇੜਲੇ ਪਿੰਡ ਬਹਾਦਰਪੁਰ ਵਿਖੇ ਇੱਕ ਕਿਸਾਨ ਵੱਲੋਂ ਆਰਥਿਕ ਮੰਦਹਾਲੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ ਸਥਾਨਕ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਕਿਸਾਨ ਪ੍ਰੀਤਮ ਸਿੰਘ (45)?ਕੋਲ ਆਪਣੀ ਸਾਢੇ ...
ਆਰ.ਐਮ.ਪੀ.ਆਈ ਵੱਲੋਂ ਨਸ਼ਿਆਂ ਖ਼ਿਲਾਫ਼ ਰੋਸ ਮੁਜ਼ਾਹਰਾ
. . .  about 3 hours ago
ਚੋਗਾਵਾ, 22 ਜੁਲਾਈ (ਗੁਰਬਿੰਦਰ ਸਿੰਘ ਬਾਗ਼ੀ)- ਕਸਬਾ ਚੋਗਾਵਾ ਵਿਖੇ ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ ਆਈ) ਪੰਜਾਬ ਦੇ ਜਨਰਲ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ : ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ....
ਕੈਪਟਨ ਸਰਕਾਰ ਨੇ ਡਰੱਗ ਮਾਫ਼ੀਆ ਨੂੰ ਬਚਾਉਣ ਲਈ ਗੁਰਪਿੰਦਰ ਦੀ ਹੱਤਿਆ ਕਰਵਾਈ- 'ਆਪ' ਯੂਥ ਵਿੰਗ
. . .  about 3 hours ago
ਸੰਗਰੂਰ, 22 ਜੁਲਾਈ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਯੂਥ ਵਿੰਗ ਦੀ ਸੂਬਾਈ ਬੁਲਾਰੀ ਬੀਬਾ ਨਰਿੰਦਰ ਕੌਰ ਭਰਾਜ ਨੇ ਪੰਜਾਬ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ 2700 ਕਰੋੜ ਰੁਪਏ ਦੀ ਡਰੱਗ ਦੇ ਕਥਿਤ ਦੋਸ਼ੀ ਗੁਰਪਿੰਦਰ ਸਿੰਘ ਦੀ ਕੈਪਟਨ ਸਰਕਾਰ ਨੇ...
ਪੰਜ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਸੰਗਰੂਰ 'ਚ ਹਾਲਾਤ ਹੋ ਰਹੇ ਨੇ ਬਦਤਰ
. . .  about 3 hours ago
ਸੰਗਰੂਰ, 22 ਜੁਲਾਈ (ਧੀਰਜ ਪਸ਼ੋਰੀਆ)- ਸੰਗਰੂਰ 'ਚ ਪਿਛਲੇ ਪੰਜ ਦਿਨਾਂ ਤੋਂ ਕੂੜੇ ਦੇ ਡੰਪਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਹਾਲਾਤ ਬਦਤਰ ਹੋ ਗਏ ਹਨ। ਡੰਪਾਂ 'ਤੇ ਕੂੜੇ ਦੇ ਅੰਬਾਰ ਲੱਗਣ ਅਤੇ ਦੂਜਾ ਬਰਸਾਤ ਦਾ ਮੌਸਮ ਹੋਣ ਕਾਰਨ ਬਦਬੂ ਮਾਰ ਰਹੀ ਹੈ। ਕਾਬਲੇ ਗ਼ੌਰ ਹੈ...
ਮੁੰਬਈ 'ਚ ਐਮ.ਟੀ.ਐਨ.ਐਲ ਇਮਾਰਤ 'ਚ ਲੱਗੀ ਭਿਆਨਕ ਅੱਗ
. . .  about 3 hours ago
ਮੁੰਬਈ, 22 ਜੁਲਾਈ- ਮੁੰਬਈ ਦੇ ਬਾਂਦਰਾ 'ਚ ਐਮ.ਟੀ.ਐਨ.ਐਲ ਜੀ ਇਮਾਰਤ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤਿਆਂ ਦੀ 4 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਮਾਰਤ 'ਚ ਕਈ ਲੋਕਾਂ ....
ਪੰਜਾਬ ਪੁਲਿਸ ਦੇ 1 ਆਈ. ਪੀ. ਐੱਸ. ਅਤੇ 7 ਪੀ. ਪੀ. ਐੱਸ. ਅਧਿਕਾਰੀਆਂ ਦੇ ਹੋਏ ਤਬਾਦਲੇ
. . .  about 3 hours ago
ਅਜਨਾਲਾ, 22 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵਲੋਂ ਸੂਬਾ ਪੁਲਿਸ ਦੇ ਇੱਕ ਆਈ. ਪੀ. ਐੱਸ. ਅਤੇ ਸੱਤ ਪੀ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ...
ਮੋਟਰਸਾਈਕਲ ਸਵਾਰ ਲੁਟੇਰੇ 70 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਹੋਏ ਫ਼ਰਾਰ
. . .  about 3 hours ago
ਚੱਕ ਜਵਾਹਰੇਵਾਲਾ ਗੋਲੀਕਾਂਡ ਮਾਮਲਾ : ਲੋਕਾਂ ਨੇ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ 24 ਘੰਟਿਆਂ ਲਈ ਕੀਤਾ ਜਾਮ
. . .  about 4 hours ago
ਸੁਪਰੀਮ ਕੋਰਟ ਨੇ ਅੰਤਰਿਮ ਆਦੇਸ਼ ਤੋਂ ਬਾਅਦ ਸ਼ਕਤੀ ਪ੍ਰੀਖਣ 'ਤੇ ਹੋਵੇਗਾ ਫ਼ੈਸਲਾ- ਸਿੱਧਰਾਮਈਆ
. . .  about 3 hours ago
ਹਾਈਕੋਰਟ ਵਲੋਂ ਪੰਜਾਬ ਸਰਾਕਰ ਨੂੰ ਡੇਰਾ ਬਿਆਸ ਦੀ ਜ਼ਮੀਨ ਦੀ ਜਾਂਚ ਦੇ ਹੁਕਮ
. . .  about 4 hours ago
ਚੰਦਰਯਾਨ-2 ਦੇ ਸਫਲਤਾਪੂਰਵਕ ਦਾਗੇ ਜਾਣ 'ਤੇ ਦੇਸ਼ ਨੂੰ ਹੈ ਮਾਣ- ਪ੍ਰਧਾਨ ਮੰਤਰੀ ਮੋਦੀ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਸਾਉਣ ਸੰਮਤ 549

ਪਹਿਲਾ ਸਫ਼ਾ

ਰਾਸ਼ਟਰਪਤੀ ਚੋਣਾਂ

ਦੇਸ਼ ਭਰ 'ਚ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੇ ਪਾਈਆਂ ਵੋਟਾਂ

* ਸਮੇਂ ਤੋਂ ਪਹਿਲਾਂ ਵੋਟ ਪਾਉਣ ਪਹੁੰਚੇ ਮੋਦੀ * 99 ਫੀਸਦੀ ਵੋਟਿੰਗ * ਨਤੀਜਾ 20 ਨੂੰ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 17 ਜੁਲਾਈ -ਭਾਰਤ ਦਾ 14ਵਾਂ ਰਾਸ਼ਟਰਪਤੀ ਚੁਣਨ ਲਈ ਦੇਸ਼ ਭਰ 'ਚ ਬਣਾਏ ਗਏ 32 ਬੂਥਾਂ 'ਤੇ 99 ਫ਼ੀਸਦੀ ਵੋਟਿੰਗ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੀ ਚੋਣ 'ਚ ਸਭ ਤੋਂ ਪਹਿਲਾਂ ਵੋਟ ਪਾਈ। ਰਾਸ਼ਟਰਪਤੀ ਚੋਣਾਂ ਲਈ ਬਣਾਏ ਗਏ ...

ਪੂਰੀ ਖ਼ਬਰ »

ਪੰਜਾਬ 'ਚ ਕੈਪਟਨ ਤੇ ਬਾਦਲ ਸਮੇਤ 116 ਵਿਧਾਇਕਾਂ ਨੇ ਪਾਈ ਵੋਟ

ਚੰਡੀਗੜ੍ਹ, 17 ਜੁਲਾਈ (ਹਰਕਵਲਜੀਤ ਸਿੰਘ)-ਰਾਸ਼ਟਰਪਤੀ ਦੀ ਚੋਣ ਲਈ ਅੱਜ ਪੰਜਾਬ ਤੋਂ ਵਿਧਾਨ ਸਭਾ ਦੇ ਕੁੱਲ 117 ਵਿਧਾਇਕਾਂ 'ਚੋਂ 116 ਵਿਧਾਇਕਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ। ਵਿਰੋਧੀ ਧਿਰ ਦੇ ਆਗੂ ਸ. ਐਚ.ਐਸ. ਫੂਲਕਾ ਜੋ ਕਿ ਅੱਜ ਵਿਧਾਨ ਸਭਾ ਜ਼ਰੂਰ ਆਏ ...

ਪੂਰੀ ਖ਼ਬਰ »

ਪਾਕਿ ਗੋਲਾਬਾਰੀ 'ਚ ਜਵਾਨ ਸ਼ਹੀਦ, ਬੱਚੀ ਦੀ ਮੌਤ

ਪੁਣਛ ਤੇ ਰਾਜੌਰੀ ਜ਼ਿਲ੍ਹਿਆਂ 'ਚ ਭਾਰਤੀ ਚੌਕੀਆਂ ਨੂੰ ਬਣਾਇਆ ਨਿਸ਼ਾਨਾ

ਸ੍ਰੀਨਗਰ, 17 ਜੁਲਾਈ (ਮਨਜੀਤ ਸਿੰਘ)-ਜੰਮੂ ਕਸ਼ਮੀਰ ਦੇ ਰਾਜੌਰੀ ਅਤੇ ਪੁਣਛ ਸੈਕਟਰ 'ਚ ਪਾਕਿ ਫੌਜ ਦੀ ਗੋਲੀਬਾਰੀ 'ਚ ਇਕ ਬੱਚੀ ਸਮੇਤ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦਕਿ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਸਿਵਲ ਪ੍ਰਸ਼ਾਸਨ ਦੇ ਨਿਰਦੇਸ਼ 'ਤੇ 16 ਸਕੂਲਾਂ ਨੂੰ ਭਾਰੀ ਗੋਲੀਬਾਰੀ ...

ਪੂਰੀ ਖ਼ਬਰ »

ਅਨੰਤਨਾਗ 'ਚ ਮੁਕਾਬਲੇ ਦੌਰਾਨ ਲਸ਼ਕਰ ਕਮਾਂਡਰ ਸਣੇ 3 ਅੱਤਵਾਦੀ ਹਲਾਕ

ਸ੍ਰੀਨਗਰ, 17 ਜੁਲਾਈ (ਏਜੰਸੀ)-ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਲਸ਼ਕਰ ਕਮਾਂਡਰ ਜ਼ਿਬਰਾਨ ਸਮੇਤ 3 ਅੱਤਵਾਦੀ ਹਲਾਕ ਹੋ ਗਏ। ਅਨੰਤਨਾਗ ਦੇ ਵਾਨੀਹਮਾ ਪਿੰਡ 'ਚ ਰਾਤ ਕਰੀਬ 8 ਵਜੇ ਇਹ ਮੁਕਾਬਲਾ ਸ਼ੁਰੂ ਹੋਇਆ। ਮਾਰੇ ਗਏ ਦੋ ਹੋਰ ...

ਪੂਰੀ ਖ਼ਬਰ »

ਜਵਾਬੀ ਕਾਰਵਾਈ ਦਾ ਹੱਕ ਰੱਖਦੇ ਹਾਂ-ਭਾਰਤ

ਨਵੀਂ ਦਿੱਲੀ, 17 ਜੁਲਾਈ (ਪੀ. ਟੀ. ਆਈ.)-ਭਾਰਤ ਦੇ ਚੋਟੀ ਦੇ ਫ਼ੌਜੀ ਅਧਿਕਾਰੀਆਂ ਨੇ ਇਕ ਸਖਤ ਸੰਦੇਸ਼ ਵਿਚ ਅੱਜ ਪਾਕਿਸਤਾਨ ਨੂੰ ਦੱਸਿਆ ਕਿ ਜੰਮੂ ਤੇ ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨਾਲ-ਨਾਲ ਜੰਗਬੰਦੀ ਉਲੰਘਣਾ ਦੀ ਕਿਸੇ ਵੀ ਕਾਰਵਾਈ ਦਾ ਜਵਾਬ ਦੇਣ ਦਾ ਭਾਰਤ ਹੱਕ ਰਾਖਵਾਂ ...

ਪੂਰੀ ਖ਼ਬਰ »

ਵੈਂਕਈਆ ਨਾਇਡੂ ਉੱਪ-ਰਾਸ਼ਟਰਪਤੀ ਲਈ ਐਨ. ਡੀ. ਏ. ਦੇ ਉਮੀਦਵਾਰ

ਨਵੀਂ ਦਿੱਲੀ, 17 ਜੁਲਾਈ (ਏਜੰਸੀ)- ਸੱਤਾਧਾਰੀ ਰਾਸ਼ਟਰੀ ਲੋਕਤੰਤਰਿਕ ਗਠਜੋੜ (ਐਨ.ਡੀ.ਏ.) ਵੱਲੋਂ ਉੱਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਕੇਂਦਰੀ ਸੂਚਨਾ ਪ੍ਰਸਾਰਨ ਤੇ ਸ਼ਹਿਰੀ ਵਿਕਾਸ ਮੰਤਰੀ ਐਮ. ਵੈਂਕਈਆ ਨਾਇਡੂ ਦੇ ਨਾਂਅ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। 68 ਸਾਲਾ ...

ਪੂਰੀ ਖ਼ਬਰ »

ਮੁੱਖ ਮੰਤਰੀ ਵੱਲੋਂ ਟਰੱਕ ਯੂਨੀਅਨਾਂ ਭੰਗ ਕਰਨ ਦਾ ਫ਼ੈਸਲਾ ਵਾਪਸ ਲੈਣ ਤੋਂ ਇਨਕਾਰ

ਟਰੱਕ ਆਪ੍ਰੇਟਰਾਂ ਦੇ ਹਿਤਾਂ ਨੂੰ ਸੁਰੱਖਿਅਤ ਕਰਨ ਲਈ ਸਾਰੇ ਕਦਮ ਚੁੱਕਣ ਦਾ ਭਰੋਸਾ

ਚੰਡੀਗੜ੍ਹ, 17 ਜੁਲਾਈ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਟਰੱਕ ਯੂਨੀਅਨਾਂ 'ਤੇ ਪਾਬੰਦੀ ਲਾਉਣ ਦੇ ਸੂਬਾ ਸਰਕਾਰ ਦੇ ਫ਼ੈਸਲੇ ਨੂੰ ਵਾਪਸ ਲੈਣ ਤੋਂ ਇਨਕਾਰ ਕੀਤਾ ਹੈ ਪਰ ਇਸ ਦੇ ਨਾਲ ਉਨ੍ਹਾਂ ਨੇ ਇਸ ਮੁੱਦੇ ਬਾਰੇ ਅੰਤਿਮ ਨੋਟੀਫਿਕੇਸ਼ਨ ਜਾਰੀ ...

ਪੂਰੀ ਖ਼ਬਰ »

ਔਰਬਿਟ ਬੱਸ ਕਾਂਡ 'ਚ ਡਰਾਈਵਰ, ਕੰਡਕਟਰ ਸਮੇਤ ਸਾਰੇ ਦੋਸ਼ੀ ਬਰੀ

ਅਦਾਲਤੀ ਕਾਰਵਾਈ ਦੌਰਾਨ ਮੁੱਖ ਮੁਦਈ ਹੀ ਮੁੱਕਰ ਗਏ ਸਨ ਬਿਆਨਾਂ ਤੋਂ

ਮੋਗਾ, 17 ਜੁਲਾਈ (ਗੁਰਤੇਜ ਸਿੰਘ)-ਚੱਲਦੀ ਬੱਸ 'ਚੋਂ ਮਾਂ-ਬੇਟੀ ਨੂੰ ਹੇਠਾਂ ਸੁੱਟਣ ਦੇ ਮਾਮਲੇ 'ਚ ਉਸ ਸਮੇਂ ਦੀ ਮੌਜੂਦਾ ਅਕਾਲੀ ਸਰਕਾਰ ਦੇ ਗਲੇ ਦੀ ਹੱਡੀ ਬਣੇ ਬਹੁ-ਚਰਚਿਤ ਮੋਗਾ ਔਰਬਿਟ ਬੱਸ ਕਾਂਡ 'ਚ ਸ਼ਾਮਿਲ ਡਰਾਈਵਰ, ਕੰਡਕਟਰ ਸਮੇਤ ਸਾਰੇ ਦੋਸ਼ੀ ਸਬੂਤਾਂ ਦੀ ਘਾਟ ਦੇ ...

ਪੂਰੀ ਖ਼ਬਰ »

25 ਫ਼ੀਸਦੀ ਫ਼ਸਲ ਚੁੱਕੀ ਤਾਂ ਬਾਕੀ ਕਿਸਾਨ ਕਿੱਥੇ ਜਾਣਗੇ-ਹਾਈਕੋਰਟ

ਚੰਡੀਗੜ੍ਹ, 17 ਜੁਲਾਈ (ਸੁਰਜੀਤ ਸਿੰਘ ਸੱਤੀ)-ਪੰਜਾਬ ਤੇ ਹਰਿਆਣਾ 'ਚ ਮੱਕੀ ਤੇ ਸੂਰਜਮੁਖੀ ਦੀ ਖ਼ਰੀਦ ਲਈ ਮੰਡੀਆਂ 'ਚ ਆਈ ਫ਼ਸਲ 'ਚੋਂ ਸਿਰਫ਼ 25 ਫ਼ੀਸਦੀ ਦੀ ਸਰਕਾਰੀ ਖ਼ਰੀਦ ਦੀ ਨੀਤੀ 'ਤੇ ਸਖ਼ਤ ਝਾੜ ਪਾਉਂਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਐਸ.ਐਸ. ਸਾਰੋਂ ਤੇ ਜਸਟਿਸ ...

ਪੂਰੀ ਖ਼ਬਰ »

ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ-2 ਦੀ ਮੌਤ

ਗੁਰੂਹਰਸਹਾਏ, ਪੰਜੇ ਕੇ ਉਤਾੜ, 17 ਜੁਲਾਈ (ਹਰਚਰਨ ਸਿੰਘ ਸੰਧੂ, ਪ੍ਰਿਥਵੀ ਰਾਜ ਕੰਬੋਜ, ਪੱਪੂ ਸੰਧਾ)-ਨੌਜਵਾਨਾਂ ਦੀ ਆਪਸੀ ਹੋਈ ਤਕਰਾਰ ਤੋਂ ਬਾਅਦ ਚੱਲੀ ਗੋਲੀ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਜਾਣ 'ਤੇ ਸਰਹੱਦੀ ਪਿੰਡ ਪਾਲੇ ਚੱਕ ਵਿਖੇ ਮਾਤਮ ਛਾ ਗਿਆ। ਜਾਣਕਾਰੀ ...

ਪੂਰੀ ਖ਼ਬਰ »

ਹੁਸ਼ਿਆਰਪੁਰ ਜੇਲ੍ਹ 'ਚ ਗੈਂਗਸਟਰਾਂ ਤੇ ਪ੍ਰਸ਼ਾਸਨ 'ਚ ਜ਼ਬਰਦਸਤ ਝੜਪ

ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰੀ ਜੇਲ੍ਹ ਹੁਸ਼ਿਆਰਪੁਰ 'ਚ ਕੈਦ ਇਕ ਗੈਂਗਸਟਰ ਨੂੰ ਛੁਡਾਉਣ ਅਤੇ ਫ਼ਰਾਰ ਹੋਣ ਦੀ ਨੀਅਤ ਨਾਲ ਸੁਰੱਖਿਆ ਵਾਰਡ ਦੀ ਕੰਧ ਟੱਪਣ ਵਾਲੇ 10 ਕੈਦੀਆਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਲੰਮੀ ਜੱਦੋ-ਜਹਿਦ ਉਪਰੰਤ ...

ਪੂਰੀ ਖ਼ਬਰ »

ਪੰਜਾਬ 'ਚ ਹੋਟਲਾਂ, ਰੈਸਟੋਰੈਂਟਾਂ ਤੇ ਕਲੱਬਾਂ ਨੂੰ ਸ਼ਰਾਬ ਪਰੋਸਣ ਦੇ ਅਧਿਕਾਰ ਲਈ ਨੋਟੀਫ਼ਿਕੇਸ਼ਨ ਜਾਰੀ

ਚੰਡੀਗੜ੍ਹ, 17 ਜੁਲਾਈ (ਬਿਊਰੋ ਚੀਫ਼)-ਰਾਜਪਾਲ ਪੰਜਾਬ ਵੱਲੋਂ ਵਿਧਾਨ ਸਭਾ 'ਚ ਪਾਸ ਕੀਤੇ ਗਏ ਬਿੱਲ ਜਿਸ ਅਨੁਸਾਰ ਆਬਕਾਰੀ ਐਕਟ 'ਚ ਸ਼ਰਾਬ ਵੇਚਣ ਤੋਂ ਸ਼ਰਾਬ ਪਰੋਸਣ ਨੂੰ ਵੱਖਰਾ ਕਰ ਦਿੱਤਾ ਗਿਆ ਹੈ ਅਤੇ ਰਾਜ ਸਰਕਾਰ ਵੱਲੋਂ ਇਸ ਤਰਮੀਮ ਨਾਲ ਹੋਟਲਾਂ, ਰੈਸਟੋਰੈਂਟਾਂ ਅਤੇ ...

ਪੂਰੀ ਖ਼ਬਰ »

ਬੱਸ 'ਚੋਂ ਉਤਾਰ ਕੇ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ 3 ਗ੍ਰਿਫ਼ਤਾਰ

ਕੁਰੂਕਸ਼ੇਤਰ/ਅੰਬਾਲਾ, 17 ਜੁਲਾਈ (ਜਸਬੀਰ ਸਿੰਘ ਦੁੱਗਲ, ਭੂਪਿੰਦਰ ਸਿੰਘ)- ਜ਼ਿਲ੍ਹਾ ਅੰਬਾਲਾ ਦੇ ਕਸਬਾ ਮੁਲਾਨਾ 'ਚ ਸਿੱਖ ਨੌਜਵਾਨ ਨੂੰ ਬੱਸ 'ਚੋਂ ਉਤਾਰ ਕੇ ਉਸ ਨਾਲ ਕੁੱਟਮਾਰ ਕਰਨ ਵਾਲੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਮੁੱਖ ਦੋਸ਼ੀ ਦੀ ਪਹਿਚਾਣ ਮਲਜੀਤ ਉਰਫ਼ ਕਾਲੂ ਵਜੋਂ ਹੋਈ ਹੈ, ਜਿਸ ਨੂੰ ਡੇਰਾ ਬੱਸੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਇਹ ਮੁਲਾਣੇ ਦੇ ਹੋਲੀ ਪਿੰਡ ਦਾ ਰਹਿਣ ਵਾਲਾ ਹੈ। ਏ. ਸੀ. ਪੀ. ਨੀਤਿਕਾ ਗਹਿਲੋਤ ਨੇ ਦੱਸਿਆ ਕਿ ਕਾਲੂ 'ਤੇ ਪਹਿਲਾਂ ਵੀ ਕੇਸ ਚੱਲ ਰਹੇ ਹਨ। ਇਸ ਤੋਂ ਇਲਾਵਾ ਬਾਕੀਆਂ ਦੀ ਪਹਿਚਾਣ ਕਮਲਜੀਤ ਕਮਲ ਪੁੱਤਰ ਪਵਨ ਕੁਮਾਰ ਅਤੇ ਅਭੈ ਚੌਹਾਨ ਵਜੋਂ ਹੋਈ ਹੈ। ਦੱਸਿਆ ਗਿਆ ਹੈ ਕਿ ਇਹ ਦੋਵੇਂ ਵੀ ਪੁਰਾਣੇ ਮੁਜਰਮ ਹਨ ਤੇ ਇਨ੍ਹਾਂ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਸ ਮਾਮਲੇ ਦੀ ਪੈਰਵੀ ਲਈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਮੈਂਬਰ ਹਰਜੀਤ ਸਿੰਘ ਪੱਪਾ, ਗੁਰਮੀਤ ਸਿੰਘ ਭਾਟੀਆ ਤੇ ਹਰਿਆਣਾ ਸਿੱਖ ਪਰਿਵਾਰ ਦੇ ਸੂਬਾਈ ਪ੍ਰਧਾਨ ਕੰਵਲਜੀਤ ਸਿੰਘ ਅਜਰਾਨਾ ਨੇ ਅੱਜ ਅੰਬਾਲਾ ਪੁਲਿਸ ਮੁਖੀ ਅਭਿਸ਼ੇਕ ਜੋਰਵਾਲ, ਡੀ.ਐੱਸ.ਪੀ. ਬਰਾੜਾ ਅਨਿਲ ਕੁਮਾਰ ਤੇ ਐੱਸ.ਐੱਚ.ਓ. ਮੁਲਾਨਾ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ਼ ਧਾਰਾ 295ਏ ਤੇ 307 ਵੀ ਲਗਾਈ ਗਈ ਹੈ। ਵਫ਼ਦ ਦੀ ਅਗਵਾਈ ਕਰ ਰਹੇ ਸਰਵਜੀਤ ਸਿੰਘ ਵਿਰਕ ਨੇ ਦੱਸਿਆ ਕਿ ਇਹ ਮਾਮਲਾ ਜਦ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਜਾਣਕਾਰੀ 'ਚ ਆਇਆ ਤਾਂ ਉਨ੍ਹਾਂ ਨੇ 3 ਮੈਂਬਰੀ ਕਮੇਟੀ ਨੂੰ ਇੱਥੇ ਭੇਜਿਆ ਤੇ ਘਟਨਾ ਦੇ ਸਿਰਫ 24 ਘੰਟਿਆਂ 'ਚ ਫੌਰੀ ਕਾਰਵਾਈ ਕਰਦਿਆਂ ਦਿੱਲੀ ਕਮੇਟੀ ਨੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਮਨਜਿੰਦਰ ਸਿੰਘ ਨੇ ਹਰਿਆਣਾ ਪੁਲਿਸ ਦੇ ਮਹਾਨਿਰਦੇਸ਼ਕ ਬੀ. ਐੱਸ. ਸੰਧੂ ਨਾਲ ਵੀ ਗੱਲਬਾਤ ਕੀਤੀ। ਗੱਲਬਾਤ 'ਚ ਪੁਲਿਸ ਮਹਾਨਿਰਦੇਸ਼ਕ ਨੇ ਵਾਜਬ ਕਾਰਵਾਈ ਦਾ ਭਰੋਸਾ ਦਿੱਤਾ ਸੀ। ਪ੍ਰਧਾਨ ਕੰਵਲਜੀਤ ਸਿੰਘ ਅਜਰਾਨਾ ਨੇ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਵਾਲੇ ਦੀ ਦਲੇਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਦੇ ਇਸ ਛੋਟੇ ਜਿਹੇ ਯਤਨ ਨੇ ਹੀ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ 'ਚ ਮਦਦ ਕੀਤੀ ਹੈ। ਮਾਮਲੇ ਦਾ ਪਤਾ ਲੱਗਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਾਇਮਪੁਰੀ, ਜਥੇਦਾਰ ਹਰਪਾਲ ਸਿੰਘ ਮਛੋਂਡਾ, ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਗੋਬਿੰਦਗੜ੍ਹ, ਸੰਤ ਸਿੰਘ ਕੰਧਾਰੀ, ਹਰਕੇਸ਼ ਸਿੰਘ ਮੋਹੜੀ ਨੇ ਵੀ ਐੱਸ. ਪੀ. ਤੋਂ ਕਾਰਵਾਈ ਦੀ ਮੰਗ ਕੀਤੀ ਸੀ। ਇਸ ਮੌਕੇ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ 6ਵੀਂ ਦੇ ਮੈਨੇਜਰ ਜਸਬੀਰ ਸਿੰਘ, ਲਖਵਿੰਦਰ ਸਿੰਘ ਬਗਥਲਾ, ਹਰਪਿੰਦਰ ਸਿੰਘ ਵਿਰਕ, ਸਤਨਾਮ ਸਿੰਘ ਵਿਰਕ, ਜਸਬੀਰ ਸਿੰਘ ਵੜੈਚ, ਤਜਿੰਦਰ ਸਿੰਘ ਮੱਕੜ, ਦਿਲਬਾਗ ਸਿੰਘ, ਹਰਵਿੰਦਰ ਸਿੰਘ ਚੀਮਾ, ਵਿਕਰਮ ਸਿੰਘ ਵਿਰਕ ਤੇ ਗੁਰਪ੍ਰੀਤ ਸਿੰਘ ਸ਼ਾਹਾਬਾਦ ਸਮੇਤ ਹੋਰ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਵਾਸੀ ਜ਼ਿਲ੍ਹਾ ਤਰਨਤਾਰਨ ਪੰਜਾਬ (ਅੰਮ੍ਰਿਤਧਾਰੀ ਸਿੱਖ) ਜੋ ਕਿ ਮੌਜੂਦਾ ਸਮੇਂ ਯਮੁਨਾਨਗਰ 'ਚ ਕੰਮ ਕਰਦਾ ਹੈ, ਦੇ ਨਾਲ 3-4 ਨੌਜਵਾਨਾਂ ਨੇ ਮਾਰਕੁੱਟ ਕੀਤੀ ਸੀ ਜਿਸ ਕਾਰਨ ਸਿੱਖ ਭਾਈਚਾਰੇ 'ਚ ਰੋਸ ਦੀ ਲਹਿਰ ਹੈ।
ਪੀੜਤ ਨੌਜਵਾਨ ਦੇ ਇਲਾਜ ਤੇ ਕੇਸ ਦੀ ਪੈਰਵੀ ਦਾ ਖ਼ਰਚ ਚੁੱਕੇਗੀ ਦਿੱਲੀ ਕਮੇਟੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਵਜੀਤ ਸਿੰਘ ਵਿਰਕ ਨੇ ਦੱਸਿਆ ਕਿ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਹੁਕਮਾਂ ਮੁਤਾਬਕ ਪੀੜਤ ਨੌਜਵਾਨ ਦੇ ਇਲਾਜ ਦਾ ਖ਼ਰਚ ਦਿੱਲੀ ਕਮੇਟੀ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਕੇਸ ਦੀ ਪੈਰਵੀ ਲਈ ਪੂਰਾ ਖ਼ਰਚ ਵੀ ਦਿੱਲੀ ਕਮੇਟੀ ਹੀ ਚੁੱਕੇਗੀ। ਪੀੜਤ ਸਿੱਖ ਨੌਜਵਾਨ ਨੂੰ ਇਸ ਲਈ 18 ਜੁਲਾਈ ਨੂੰ ਦਿੱਲੀ ਵੀ ਬੁਲਾਇਆ ਗਿਆ ਹੈ। ਇਕ ਸਵਾਲ ਦੇ ਜਵਾਬ 'ਚ ਵਿਰਕ ਨੇ ਕਿਹਾ ਕਿ ਮਾਮਲੇ ਦੀ ਪੂਰੀ ਪੈਰਵੀ ਕੀਤੀ ਜਾਵੇਗੀ ਤਾਂ ਜੋ ਸਿੱਖ ਨੌਜਵਾਨ ਨੂੰ ਇਨਸਾਫ਼ ਦਿਵਾਇਆ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਵੀ ਅਜਿਹੇ ਮਾਮਲਿਆਂ ਦਾ ਵਿਰੋਧ ਕਰਨ ਦੀ ਅਪੀਲ ਕੀਤੀ।


ਖ਼ਬਰ ਸ਼ੇਅਰ ਕਰੋ

ਰਾਸ਼ਟਰਪਤੀ ਚੋਣਾਂ ਦੇ ਨਾਲ ਸੰਸਦ ਦੇ ਮੌਨਸੂਨ ਇਜਲਾਸ ਦਾ ਆਗਾਜ਼

ਵਿਨੋਦ ਖੰਨਾ ਅਤੇ ਅਨਿਲ ਮਾਧਵ ਦਵੇ ਨੂੰ ਸ਼ਰਧਾਂਜਲੀਆਂ

ਨਵੀਂ ਦਿੱਲੀ, 17 ਜੁਲਾਈ (ਉਪਮਾ ਡਾਗਾ ਪਾਰਥ)-ਅੱਜ ਮੌਨਸੂਨ ਇਜਲਾਸ ਦੀ ਸ਼ੁਰੂਆਤ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਦੇ ਨਾਲ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜਲਾਸ ਤੋਂ ਪਹਿਲਾਂ ਇਸ ਦੇ ਸੁਚਾਰੂ ਢੰਗ ਨਾਲ ਚੱਲਣ ਦੀ ਕਾਮਨਾ ਕਰਦਿਆਂ ਜੀ. ਐਸ. ਟੀ. ਲਾਗੂ ਕਰਨ ਲਈ ...

ਪੂਰੀ ਖ਼ਬਰ »

ਜੀਨ ਤਬਦੀਲੀ ਵਾਲੀ ਸਰ੍ਹੋਂ ਬਾਰੇ ਅਜੇ ਕੋਈ ਨੀਤੀ ਫ਼ੈਸਲਾ ਨਹੀਂ ਲਿਆ-ਸਰਕਾਰ

ਨਵੀਂ ਦਿੱਲੀ, 17 ਜੁਲਾਈ (ਉਪਮਾ ਡਾਗਾ ਪਾਰਥ )-ਕੇਂਦਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੇ ਅਜੇ ਤੱਕ ਜੀਨ ਤਬਦੀਲੀ (ਜੀ. ਐਮ.) ਵਾਲੀ ਸਰੋਂ ਨੂੰ ਵਪਾਰਕ ਤੌਰ 'ਤੇ ਜਾਰੀ ਕਰਨ ਬਾਰੇ ਕੋਈ ਨੀਤੀ ਫ਼ੈਸਲਾ ਨਹੀਂ ਲਿਆ। ਚੀਫ ਜਸਟਿਸ ਜੇ. ਐਸ. ਖੇਹਰ ਅਤੇ ਜਸਟਿਸ ਡੀ. ਵਾਈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX