ਤਾਜਾ ਖ਼ਬਰਾਂ


ਸਖ਼ਤ ਸੁਰੱਖਿਆ ਹੇਠ ਅੱਜ ਸ੍ਰੀਨਗਰ ਵਿਚ ਖੁੱਲ੍ਹੇ 190 ਸਕੂਲ
. . .  about 1 hour ago
ਸ੍ਰੀਨਗਰ, 19 ਅਗਸਤ - ਜੰਮੂ ਕਸ਼ਮੀਰ ਵਿਚ ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਰਾਜ ਵਿਚ ਲਗਾਈਆਂ ਗਈਆਂ ਪਾਬੰਦੀਆਂ ਹੁਣ ਹੋਲੀ ਹੋਲੀ ਖ਼ਤਮ ਕੀਤੀਆਂ ਜਾ ਰਹੀਆਂ ਹਨ। ਮੋਬਾਈਲ ਇੰਟਰਨੈੱਟ, ਸਕੂਲ ਤੇ ਹੋਰ ਪਾਬੰਦੀਆਂ 'ਤੇ ਛੁੱਟ ਦਿੱਤੀ ਜਾ ਰਹੀ ਹੈ। ਕਰੀਬ 14 ਦਿਨਾਂ ਬਾਅਦ ਅੱਜ...
ਹੜ੍ਹਾਂ ਦੀ ਸਥਿਤੀ ਦੇ ਚੱਲਦਿਆਂ ਸ਼ਾਹਕੋਟ ਦੇ ਸਕੂਲਾਂ ਵਿਚ ਛੁੱਟੀ
. . .  about 1 hour ago
ਸ਼ਾਹਕੋਟ, 19 ਅਗਸਤ (ਸੁਖਦੀਪ ਸਿੰਘ) - ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ, ਐਮਰਜੈਂਸੀ ਹਲਾਤਾਂ ਨੂੰ ਦੇਖਦਿਆ ਐਸ.ਡੀ.ਐਮ. ਸ਼ਾਹਕੋਟ ਵੱਲੋਂ ਤਹਿਸੀਲ ਸ਼ਾਹਕੋਟ ਦੇ ਸਾਰੇ ਹੀ ਸਰਕਾਰੀ/ਗੈਰ ਸਰਕਾਰੀ ਸਕੂਲਾਂ ਵਿਚ ਛੁੱਟੀ ਘੋਸ਼ਿਤ ਕੀਤੀ ਗਈ...
ਅੱਜ ਦਾ ਵਿਚਾਰ
. . .  about 1 hour ago
2 ਲੱਖ 45 ਹਜ਼ਾਰ 400 ਕਿਊਸਿਕ ਤੱਕ ਪੁੱਜਾ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ
. . .  about 9 hours ago
ਫਿਲੌਰ, 19 ਅਗਸਤ (ਇੰਦਰਜੀਤ ਚੰਦੜ) – ਸਤਲੁਜ ਅੰਦਰ ਸਵੇਰੇ 11 ਵਜੇ ਛੱਡੇ ਗਏ 2 ਲੱਖ 45 ਹਜ਼ਾਰ ਕਿਊਸਿਕ ਪਾਣੀ ਤੋਂ ਬਾਅਦ ਬਣੇ ਹੜ੍ਹ ਦੇ ਹਾਲਤਾਂ ਤੋਂ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਬੇਹੱਦ ਚੌਕਸੀ ਵਰਤੀ ਜਾ ਰਹੀ ਹੈ। ਦੇਰ ਰਾਤ 11 ਵਜੇ ਦੇ ਕਰੀਬ ਏ.ਡੀ.ਸੀ ਜਲੰਧਰ...
ਫਿਲੌਰ, ਸ਼ਾਹਕੋਟ ਅਤੇ ਨਕੋਦਰ ਵਿਖੇ ਐਨ.ਡੀ.ਆਰ.ਐਫ ਅਤੇ ਐੱਸ.ਡੀ.ਆਰ.ਐਫ ਦੀਆਂ ਕੰਪਨੀਆਂ ਤਾਇਨਾਤ
. . .  1 day ago
ਫਿਲੌਰ 18 ਅਗਸਤ (ਇੰਦਰਜੀਤ ਚੰਦੜ) - ਰੋਪੜ ਹੈੱਡਵਰਕ ਤੋਂ 2,40,000 ਕਿਊਸਿਕ ਪਾਣੀ ਛੱਡੇ ਜਾਣ ਮਗਰੋਂ ਤਣਾਅ ਪੂਰਵਕ ਸਥਿਤੀ ਬਣਨ ਮਗਰੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਐੱਸ.ਐੱਸ.ਪੀ ਨਵਜੋਤ ਸਿੰਘ ਮਾਹਲ ਨੇ ਨੈਸ਼ਨਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ 19 ਅਗਸਤ ਨੂੰ ਛੁੱਟੀ ਦਾ ਐਲਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖਸ਼ ਮਹੇ) - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚ ਬਰਸਾਤ ਅਤੇ ਹੜ੍ਹਾਂ ਦੇ ਖਤਰਿਆਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਮੂਹ...
ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜਾ ਸਤਲੁਜ ਦਰਿਆ 'ਚ ਪਾਣੀ
. . .  1 day ago
ਲਾਡੋਵਾਲ, 18 ਅਗਸਤ- ਭਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾਣ ਅਤੇ ਬੀਤੀ ਰਾਤ ਹੋਈ ਬਾਰੀ ਬਰਸਾਤ ਕਾਰਨ ਸਤਲੁਜ ਦਰਿਆ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਪਹੁੰਚ...
ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਹੈਲਪ ਲਾਈਨ ਨੰਬਰ ਕੀਤੇ ਗਏ ਜਾਰੀ
. . .  1 day ago
ਲਾਡੋਵਾਲ/ਮੇਹਰਬਾਨ, 18 ਅਗਸਤ (ਕਰਮਦੀਪ ਸਿੰਘ)- ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ 2 ਲੱਖ...
19 ਅਗਸਤ ਨੂੰ ਰੂਪਨਗਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਰਹੇਗੀ ਛੁੱਟੀ
. . .  1 day ago
ਫ਼ਤਿਹਗੜ੍ਹ ਸਾਹਿਬ/ਰੂਪਨਗਰ, 18 ਅਗਸਤ (ਅਰੁਣ ਆਹੂਜਾ)- ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮੀਤ ਕੁਮਾਰ ਨੇ ਰੂਪਨਗਰ ਜ਼ਿਲ੍ਹੇ 'ਚ ਸਥਿਤ ਸਮੂਹ...
ਡਿਪਟੀ ਕਮਿਸ਼ਨਰ ਦੇ ਯਤਨਾਂ ਨੇ ਪ੍ਰਵਾਸੀ ਮਜ਼ਦੂਰ ਦੀ ਬਚਾਈ ਜਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖ਼ਸ਼ ਸਿੰਘ ਮਹੇ)- ਰਾਹੋਂ ਮੱਤੇਵਾੜਾ ਪੁਲ ਨਜ਼ਦੀਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੋਂ ਕਰੀਬ ਇਕ ਕਿੱਲੋਮੀਟਰ ਦੂਰ ਪਾਣੀ ਚ ਪਸ਼ੂਆਂ ਸਮੇਤ ...
ਅਰੁਣ ਜੇਤਲੀ ਦਾ ਹਾਲ ਜਾਣਨ ਏਮਜ਼ ਪਹੁੰਚੇ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 18 ਅਗਸਤ- ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਨਾਜ਼ੁਕ ਬਣੀ ਹੋਈ...
ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ ਸਤਲੁਜ ਦਰਿਆ 'ਚ ਪਾਣੀ, ਪਿੰਡਾਂ 'ਚ ਅਲਰਟ ਜਾਰੀ
. . .  1 day ago
ਮਾਛੀਵਾੜਾ ਸਾਹਿਬ, 18 ਅਗਸਤ (ਸੁਖਵੰਤ ਸਿੰਘ ਗਿੱਲ) - ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ...
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ 'ਤੇ 20 ਨੂੰ ਸੰਗਰੂਰ ਅਤੇ ਬਰਨਾਲਾ 'ਚ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 18 ਅਗਸਤ (ਵਿਕਰਮਜੀਤ ਸਿੰਘ ਮਾਨ)- ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ ਮੌਕੇ 20 ਅਗਸਤ ਦਿਨ ਮੰਗਲਵਾਰ ਨੂੰ ਪੰਜਾਬ ਸਰਕਾਰ ...
ਪਿੰਡਾਂ 'ਚ ਹੜ੍ਹਾਂ ਵਰਗੇ ਬਣੇ ਹਾਲਾਤ
. . .  1 day ago
ਭੜ੍ਹੀ, 18 ਅਗਸਤ (ਭਰਪੂਰ ਸਿੰਘ ਹਵਾਰਾ) - ਪਿੰਡਾਂ ਵਿਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਭਾਰੀ ਬਾਰਸ਼ ਕਾਰਨ ਭੜ੍ਹੀ ਇਲਾਕੇ 'ਚ ਬਹੁਤ ਜ਼ਿਆਦਾ ਪਾਣੀ ਖੇਤਾਂ 'ਚ ਖੜ੍ਹਾ ...
ਸ਼ੇਰ ਸ਼ਾਹ ਸੂਰੀ ਮਾਰਗ 'ਤੇ ਬਣੇ ਪੁਲ ਦੀ ਮਿੱਟੀ ਖੁਰ ਕੇ ਜੀ.ਟੀ. ਰੋਡ ਤੇ ਡਿਗਣੀ ਹੋਈ ਸ਼ੁਰੂ
. . .  1 day ago
ਫ਼ਤਿਹਗੜ੍ਹ ਸਾਹਿਬ, 18 ਅਗਸਤ (ਅਰੁਣ ਆਹੂਜਾ)- ਸ਼ੇਰ ਸ਼ਾਹ ਸੂਰੀ ਮਾਰਗ ਜਿਸ ਦੀ ਜੀ.ਟੀ. ਰੋਡ ਅਤੇ ਨੈਸ਼ਨਲ ਹਾਈਵੇ ਨੰਬਰ.1 ਵਜੋਂ ਵੀ ਜਾਣਿਆ ...
ਸਤਲੁਜ ਦਰਿਆ ਅੰਦਰ ਲੋਕਾਂ ਦੀ 800 ਏਕੜ ਫ਼ਸਲ ਡੁੱਬੀ
. . .  1 day ago
ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ, ਵਿਧਾਇਕ ਮੰਗੂਪੁਰ ਵੱਲੋਂ ਬਲਾਚੌਰ ਦੀ ਹਦੂਦ ਅੰਦਰ ਪੈਂਦੇ ਦਰਿਆ ਦਾ ਕੀਤਾ ਦੌਰਾ
. . .  1 day ago
ਮੀਂਹ ਦੇ ਪਾਣੀ ਕਾਰਨ ਕਈ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ
. . .  1 day ago
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਹੋਈ ਸੂਬਾ ਪੱਧਰੀ ਮੀਟਿੰਗ
. . .  1 day ago
ਫਿਲੌਰ ਇਲਾਕੇ ਅੰਦਰ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਬਣਾਏ ਗਏ 18 ਰਿਲੀਫ ਸੈਂਟਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਸਾਉਣ ਸੰਮਤ 549

ਪਟਿਆਲਾ

ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ 'ਚ 50 ਮਤਿਆਂ 'ਚੋਂ ਇਕ ਨੂੰ ਛੱਡ ਬਾਕੀ ਕੀਤੇ ਪਾਸ

ਪਟਿਆਲਾ, 17 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)- ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੀ ਨਗਰ ਨਿਗਮ 'ਤੇ ਕਾਬਜ਼ ਅਕਾਲੀ-ਭਾਜਪਾ ਕੌਾਸਲਰਾਂ ਦਾ ਆਪਣੇ ਇਸ ਵਾਰ ਦੇ ਕਾਰਜਕਾਲ ਦਾ ਆਖ਼ਰੀ ਜਰਨਲ ਹਾਊਸ ਜਿਸ ਵਿਚ 50 ਮਤੇ ਲਿਖਤੀ ਤੌਰ 'ਤੇ ਲਿਆਂਦੇ ਗਏ ਨਿਵੇਕਲਾ ਹੋ ਨਿੱਬੜਿਆ | ਭਾਵੇਂ ਇਨ੍ਹਾਂ ਮਤਿਆਂ ਵਿਚੋਂ ਇਕ ਮਤਾ 5 ਨੰਬਰ ਰੱਦ ਕੀਤਾ ਗਿਆ ਪਰ ਬਾਕੀ ਮਤੇ ਅੱਖਾਂ-ਅੱਖਾਂ ਦੇ ਇਸ਼ਾਰਿਆਂ 'ਤੇ ਠਹਾਕੇ ਮਾਰਦੇ ਹੋਏ ਮਾਹੌਲ ਵਿਚ ਪਾਸ ਕਰ ਦਿੱਤੇ ਗਏ | ਵਿਰੋਧੀ ਧਿਰ ਦੀ ਭੂਮਿਕਾ ਵਿਚ ਲੋਕ ਮਸਲੇ ਚੁੱਕਦੇ ਹੋਏ ਜਗਦੀਸ਼ ਰਾਏ ਚੌਧਰੀ ਹੀ ਦਿਖੇ | ਹਾਊਸ ਦੀ ਇਸ ਬੈਠਕ ਦੀ ਆਰੰਭਤਾ 3 ਸ਼ੋਕ ਮਤਿਆਂ ਤੇ ਦੋ ਮਿੰਟ ਦੇ ਮੋਨ ਨਾਲ ਹੋਈ, ਕਾਰਵਾਈ ਸੁਪਰਟੈਂਡੈਂਟ ਗੁਰਵਿੰਦਰ ਸਿੰਘ ਨੇ ਪੜ੍ਹ ਕੇ ਸੁਣਾਈ | ਇੱਥੇ ਦਰਜਨਾਂ ਮਤੇ ਨਿਰਧਾਰਿਤ ਮਤਿਆਂ ਤੋਂ ਬਾਹਰੋਂ ਲਿਆਂਦੇ ਗਏ ਜਿਨ੍ਹਾਂ ਨੂੰ ਵੀ ਦੋਹੇਂ ਧਿਰਾਂ ਨੇ ਸਕਿੰਟਾਂ 'ਚ ਹੀ ਪਾਸ ਕਰ ਦਿੱਤਾ | ਕੁੱਝ ਇਕ ਮੁੱਦਿਆਂ 'ਤੇ ਇਕਾ-ਦੁੱਕਾ ਕੌਾਸਲਰਾਂ ਨੇ ਇਤਰਾਜ਼ ਜਤਾਉਣਾ ਚਾਹਿਆ ਪਰ ਅਕਾਲੀ-ਭਾਜਪਾ ਤੇ ਕਾਂਗਰਸੀ ਕੌਾਸਲਰਾਂ ਦੀ ਇਸ ਆਖ਼ਰੀ ਬੈਠਕ 'ਚ ਬਣੀ 'ਜੁਗਲਬੰਦੀ' ਨੇ ਉਨ੍ਹਾਂ ਦੀ ਆਵਾਜ਼ ਰੌਲਾ ਪਾ ਕੇ ਦਬਾ ਦਿੱਤੀ | ਜਿਸ ਵਿਚ 2 ਸਿਨੇਮਾ ਹਾਲਾਂ ਨੂੰ ਸ਼ਾਪਿੰਗ ਕੰਪਲੈਕਸ ਵਿਚ ਤਬਦੀਲ ਕਰਨ ਦੇ ਮੁੱਦੇ 'ਤੇ ਜਗਦੀਸ਼ ਰਾਏ ਚੌਧਰੀ ਨੇ ਤਕਨੀਕੀ ਖ਼ਾਮੀਆਂ ਕੱਢਦੀਆਂ ਇਸ ਮਤੇ ਨੂੰ ਪਾਸ ਕਰਨ ਲਈ ਦੱਸੀ ਗਈ ਜ਼ਮੀਨ ਦੇ ਰਕਬੇ ਨੂੰ ਥੋੜ੍ਹਾ ਕਿਹਾ ਪਰ ਬਾਕੀ ਬੈਠੇ ਕੌਾਸਲਰਾਂ ਨੇ ਇਤਰਾਜ਼ ਸੁਣਨ ਦੀ ਬਜਾਏ ਪਾਸ ਹੈ ਪਾਸ ਹੈ ਦਾ ਰੌਲਾ ਪਾਈ ਰੱਖਿਆ | ਕੁੱਲ ਮਿਲਾ ਕੇ ਸ਼ਹਿਰ ਦੇ ਲੋਕਾਂ ਲਈ ਕੋਈ ਨਵਾਂ ਪ੍ਰੋਜੈਕਟ, ਨਵੀਂ ਨੀਤੀ ਇਸ ਹਾਊਸ ਦੀ ਬੈਠਕ ਦੇ ਏਜੰਡੇ 'ਚੋਂ ਨਦਾਰਦ ਹੀ ਰਹੀ | ਇੱਥੇ ਕੌਾਸਲਰਾਂ ਵੱਲੋਂ ਇਕ ਆਵਾਜ਼ ਸਟਰੀਟ ਲਾਈਟਾਂ ਦੀ ਮੰਦੀ ਹਾਲਤ ਲਈ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ | ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਸਾਰਾ ਕੰਮ ਵਿਉਂਤਬੱਧ ਤਰੀਕੇ ਨਾਲ ਕਰਨ ਦੀ ਅਧਿਕਾਰੀਆਂ ਨੂੰ ਤਾੜਨਾ ਦਿੱਤੀ | ਸੂਬਾ ਸਰਕਾਰ ਵੱਲੋਂ ਰੋਡ ਕਟਿੰਗ ਦਾ ਤੈਅ ਰੇਟ ਨਾਮਨਜ਼ੂਰ ਕਰਦਿਆਂ ਇਸ ਨੂੰ ਘਟਾਉਣ ਦੀ ਗੱਲ ਕਹੀ ਗਈ | ਕਮਿਸ਼ਨਰ ਵੱਲੋਂ ਪਟਿਆਲਾ 'ਚ ਗ਼ੈਰ-ਕਾਨੂੰਨੀ ਤੌਰ 'ਤੇ ਹੋਈਆਂ ਉਸਾਰੀਆਂ ਨੂੰ ਸੂਬੇ 'ਚੋਂ ਸਭ ਤੋਂ ਜ਼ਿਆਦਾ ਦੱਸਦਿਆਂ ਮੌਜੂਦਾ ਸਮੇਂ ਤੋਂ ਨੀਂਹਾਂ ਭਰਨ ਮੌਕੇ ਹੀ ਸੰਬੰਧਿਤ ਇੰਸਪੈਕਟਰ ਦੇ ਨਾਮ ਤੇ ਉਸਾਰੀ ਲਿਖਤੀ ਤੌਰ 'ਤੇ ਰਿਕਾਰਡ 'ਚ ਲਿਆਉਣ ਦੀ ਗੱਲ ਕਹੀ | ਉਨ੍ਹਾਂ ਕਿਹਾ ਕਿ ਜੇ ਉਸਾਰੀ 'ਚ ਕਿਸੇ ਕਿਸਮ ਦੀ ਗ਼ਲਤੀ ਹੋਈ ਤਾਂ ਜ਼ਿੰਮੇਵਾਰ ਇੰਸਪੈਕਟਰ ਹੀ ਹੋਵੇਗਾ | ਇਮਾਰਤ ਦੀ ਝੂਠੀ ਸ਼ਿਕਾਇਤ ਕਰਨ ਵਾਲਿਆਂ 'ਤੇ 182 ਦਾ ਪਰਚਾ ਦਰਜ ਕਰਵਾਉਣ ਦੀ ਗੱਲ ਵੀ ਸਪਸ਼ਟ ਕਰ ਦਿੱਤੀ ਗਈ | ਮੇਅਰ ਅਮਰਿੰਦਰ ਸਿੰਘ ਬਜਾਜ ਨੇ ਕਿਹਾ ਕਿ ਮੌਜੂਦਾ ਸਰਕਾਰ ਰੁਕੇ ਕੰਮਾਂ ਲਈ ਫ਼ੰਡ ਜਾਰੀ ਕਰੇ ਤੇ ਸ਼ਾਹੀ ਸ਼ਹਿਰ ਲਈ ਨਵੇਂ ਪ੍ਰੋਜੈਕਟ ਲਿਆਵੇ। ਨਵੀਂ ਗੱਲ ਦੀ ਥਾਂ ਲੰਘੇ ਦਿਨੀਂ ਅਮਲ 'ਚ ਕੂੜਾ ਇਕੱਠਾ ਕਰਨ ਲਈ ਜ਼ਮੀਨਦੋਜ਼ ਕਨਟੇਨਰ ਲਗਾਉਣ, ਸਵੱਛ ਭਾਰਤ ਸਕੀਮ ਤਹਿਤ ਪਖਾਨੇ ਬਣਾਉਣ ਦੀ ਗੱਲ ਕਹੀ ਗਈ। ਅੱਜ ਦੇ ਜਨਰਲ ਹਾਊਸ 'ਚ ਇਹ ਲੱਗਾ ਹੀ ਨਹੀਂ ਕਿ ਕਿਤੇ ਕੋਈ ਵਿਰੋਧੀ ਧਿਰ ਸੀ ਜਾਂ ਕਿਸੇ ਮੁੱਦੇ 'ਤੇ ਬਹਿਸ ਦੀ ਲੋੜ ਸੀ। ਇਸ ਮੌਕੇ ਕੌਂਸਲਰ ਅਰਵਿੰਦਰਪਾਲ ਸਿੰਘ ਜੌਨੀ ਕੋਹਲੀ ਨੇ ਕਿਹਾ ਕਿ ਸ਼ਹਿਰ ਵਿਚ ਜਿੰਨੇ ਵੀ ਗਟਰਾਂ ਦੇ ਮੇਨ ਹੋਲ਼ ਹਨ ਉਨ੍ਹਾਂ ਨੂੰ ਸੜਕ ਦੇ ਬਰਾਬਰ ਕੀਤਾ ਜਾਵੇ ਕਿਉਂਕਿ ਮੌਜੂਦਾ ਸਮੇਂ ਇਹ ਵੱਡੀਆਂ ਦੁਰਘਟਨਾਵਾਂ ਦਾ ਕਾਰਨ ਬਣੇ ਹੋਏ ਹਨ। ਚੱਲਦੇ ਜਨਰਲ ਹਾਊਸ ਵਿਚ ਨਗਰ ਨਿਗਮ ਦੇ ਮੁਲਾਜ਼ਮ ਬਾਹਰ ਖੜ੍ਹੇ ਇਸ ਗੱਲ 'ਤੇ ਨਾਅਰੇਬਾਜ਼ੀ ਕਰਦੇ ਰਹੇ ਸਨ ਕਿ ਮਤਾ ਨੰ. 5 ਜਿਸ ਰਾਹੀਂ ਸ਼ਾਇਰ ਲੁਧਿਆਣਵੀ ਹਾਲ ਨੂੰ ਤੋੜ ਕੇ ਨਵੇਂ ਮੀਟਿੰਗ ਹਾਲ ਦਾ ਰੂਪ ਦਿੱਤਾ ਜਾਣਾ ਸੀ, ਉਨ੍ਹਾਂ ਮੁਤਾਬਿਕ ਨਗਰ ਨਿਗਮ ਕੋਲ ਇੰਨਾ ਮਾਲੀਆ ਨਹੀਂ ਕਿ ਉਹ ਬਣੀਆਂ ਚੀਜ਼ਾਂ ਤੋੜ ਕੇ ਨਵੇਂ ਸਿਰੋਂ ਬਣਾਉਂਦਾ ਫਿਰੇ। ਵਿਰੋਧੀ ਧਿਰ ਦੇ ਆਗੂ ਸੰਜੀਵ ਕੁਮਾਰ ਬਿੱਟੂ ਨੇ ਇਸ ਗੱਲ ਦਾ ਜ਼ਰੂਰ ਇਤਰਾਜ਼ ਉਠਾਇਆ ਕਿ ਜੇ ਲੰਘੀ ਸਰਕਾਰ ਵਿਚ ਨਗਰ ਨਿਗਮ ਦੀ ਹਦੂਦ ਵਿਚੋਂ ਜਾਇਦਾਦਾਂ ਵੇਚ ਕੇ ਪੈਸਾ ਪਟਿਆਲਾ 'ਤੇ ਹੀ ਲਗਾ ਦਿੱਤਾ ਜਾਂਦਾ ਤਾਂ ਅੱਜ ਸਥਿਤੀ ਕੁੱਝ ਹੋਰ ਹੁੰਦੀ। ਇਸ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਅਵਤਾਰ ਸਿੰਘ ਹੈਪੀ, ਤਰਨਜੀਤ ਸਿੰਘ ਭਾਟੀਆ, ਸੰਜੀਵ ਕੁਮਾਰ ਹੈਪੀ, ਗੁਰਵਿੰਦਰ ਸਿੰਘ ਧੀਮਾਨ, ਰਜਿੰਦਰ ਸਿੰਘ ਵਿਰਕ, ਹਰਸਿਮਰਤ ਕੌਰ ਛਾਂਗਾ, ਹਰਿੰਦਰ ਕੋਹਲੀ, ਕੇ.ਕੇ. ਮਲਹੋਤਰਾ, ਜਸਪਾਲ ਸਿੰਘ ਚੱਠਾ, ਪਰਮਜੀਤ ਸਿੰਘ ਪੰਮਾ, ਸੁਖਬੀਰ ਸਿੰਘ ਅਬਲੋਵਾਲ, ਅਨਿਲ ਬਜਾਜ, ਹਰਪ੍ਰੀਤ ਕੌਰ ਮਿੰਟਾਂ, ਲਤਾ ਅਗਰਵਾਲ, ਗੁਰਬਖ਼ਸ਼ ਸਿੰਘ ਸਹਿਗਲ, ਰਜਨੀ ਸ਼ਰਮਾ, ਗੁਰਮੁਖ ਸਿੰਘ ਢਿੱਲੋਂ ਆਦਿ ਹਾਜ਼ਰ ਸਨ।


ਖ਼ਬਰ ਸ਼ੇਅਰ ਕਰੋ

ਤਨਖ਼ਾਹਾਂ ਨਾ ਮਿਲਣ 'ਤੇ ਭੜਕੇ ਕਾਮਿਆਂ ਨੇ ਘੇਰਿਆ ਹਲਕਾ ਦਫ਼ਤਰ

ਪਟਿਆਲਾ, 17 ਜੁਲਾਈ (ਜ. ਸ. ਢਿੱਲੋਂ)-ਪੀ. ਡਬਲਿਯੂ. ਡੀ. ਫ਼ੀਲਡ ਐਾਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਰੁਕੀਆਂ ਤਨਖ਼ਾਹਾਂ ਜਾਰੀ ਕਰਵਾਉਣ ਲਈ ਹਲਕਾ ਦਫ਼ਤਰ ਜਨਸਿਹਤ ਵਿਭਾਗ ਪਟਿਆਲਾ ਅੱਗੇ ਦਰਸ਼ਨ ਬੇਲੂਮਾਜਰਾ, ਜਸਬੀਰ ਖੋਖਰ, ਛੱਜੂ ਰਾਮ ਤੇ ਕਿਸ਼ਨ ...

ਪੂਰੀ ਖ਼ਬਰ »

ਆਨੰਦ ਨਗਰ 'ਚੋਂ ਸਕੂਟਰੀ ਚੋਰੀ

ਪਟਿਆਲਾ, 17 ਜੁਲਾਈ (ਆਤਿਸ਼ ਗੁਪਤਾ)- ਇੱਥੇ ਦੇ ਆਨੰਦ ਨਗਰ-ਏ ਇਲਾਕੇ 'ਚੋਂ ਇਕ ਸਕੂਟਰੀ ਚੋਰੀ ਹੋ ਗਈ ਜੋ ਕਿ ਰਜਿੰਦਰ ਕੌਰ ਪੁੱਤਰੀ ਰਜਿੰਦਰ ਸਿੰਘ ਵਾਸੀ ਅਨੰਦ ਨਗਰ-ਏ ਪਟਿਆਲਾ ਦੀ ਸੀ | ਇਸ ਸਬੰਧੀ ਉਸ ਵੱਲੋਂ ਥਾਣਾ ਤਿ੍ਪੜੀ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ | ਜਿਸ 'ਚ ਉਸ ...

ਪੂਰੀ ਖ਼ਬਰ »

ਕਰੰਟ ਨਾਲ ਬੱਚੇ ਦੀ ਮੌਤ

ਸਨੌਰ, 17 ਜੁਲਾਈ (ਸੋਖਲ)-ਸਵੇਰੇ ਅੱਠ ਵਜੇ ਦੇ ਕਰੀਬ ਅੱਠ ਮਹੀਨੇ ਦੇ ਬੱਚੇ ਦੀ ਕਰੰਟ ਲੱਗ ਕੇ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪ੍ਰਬੋਧ ਮਾਨ ਨਾਂਅ ਦਾ ਵਿਅਕਤੀ ਉੱਤਰ ਪ੍ਰਦੇਸ਼ ਤੋਂ ਪਰਿਵਾਰ ਸਮੇਤ ਸਨੌਰ ਵਿਖੇ ਆ ਕੇ ਪੱਥਰ ਆਦਿ ਲਾਉਣ ਦਾ ਕੰਮ ਕਰਦਾ ਸੀ | ਘਰ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ 18 ਬੋਤਲਾਂ ਸ਼ਰਾਬ ਬਰਾਮਦ

ਪਟਿਆਲਾ, 17 ਜੁਲਾਈ (ਆਤਿਸ਼ ਗੁਪਤਾ)- ਪਟਿਆਲਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਕਾਰਵਾਈ ਕਰਦੇ ਹੋਏ 18 ਬੋਤਲਾਂ ਸ਼ਰਾਬ ਬਰਾਮਦ ਕਰਕੇ ਤਿੰਨ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਵੱਲੋਂ ਦੜਾ ਸੱਟਾ ਲਗਾਉਂਦੇ ਹੋਏ ਦੋ ਵਿਅਕਤੀਆਂ ਨੂੰ 1610 ਰੁਪਏ ਸਮੇਤ ...

ਪੂਰੀ ਖ਼ਬਰ »

ਅਨਾਰਦਾਣਾ ਚੌਕ 'ਚ ਦੋ ਗੁੱਟਾਂ ਵਿਚਕਾਰ ਹੋਈ ਲੜਾਈ, ਪੰਜ ਨੌਜਵਾਨ ਜ਼ਖ਼ਮੀ

ਪਟਿਆਲਾ, 17 ਜੁਲਾਈ (ਆਤਿਸ਼ ਗੁਪਤਾ)- ਸ਼ਾਹੀ ਸ਼ਹਿਰ ਪਟਿਆਲਾ ਦੇ ਅਨਾਰਦਾਣਾ ਚੌਕ ਵਿਖੇ ਸਥਿਤ ਢਾਬੇ 'ਚ ਸ਼ਾਮ ਸਮੇਂ ਦੋ ਗੁੱਟਾਂ ਵਿਚਕਾਰ ਝਗੜਾ ਹੋ ਗਿਆ | ਇਸ ਦੌਰਾਨ ਦੋਵੇਂ ਗੁੱਟਾਂ ਵੱਲੋਂ ਇਕ ਦੂਜੇ 'ਤੇ ਜਮ ਕੇ ਡਾਂਗਾਂ-ਸੋਟੇ ਬਰਸਾਏ ਗਏ | ਜਿਸ ਦੌਰਾਨ ਇਕ ਗੁੱਟ ਦੇ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਨਵੇਂ ਦਾਖ਼ਲਿਆਂ ਸਬੰਧੀ ਦੋ ਦਿਨਾ ਕੌਾਸਲਿੰਗ ਸ਼ੁਰੂ

ਪਟਿਆਲਾ,17 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੈਸ਼ਨ 2017-18 ਦੇ ਦਾਖ਼ਲਿਆਂ ਲਈ ਵੱਖ-ਵੱਖ ਵਿਭਾਗਾਂ ਵਿਚ ਦੋ ਦਿਨਾ ਕੌਾਸਲਿੰਗ ਅੱਜ ਸ਼ੁਰੂ ਹੋਈ ਜਿਸ ਕਰਕੇ ਅੱਜ ਸਵੇਰ ਤੋਂ ਹੀ ਕੈਂਪਸ ਵਿਖੇ ਨਵੇਂ ਵਿਦਿਆਰਥੀਆਂ ਦੀ ਆਮਦ ਨਾਲ ਚਹਿਲ ...

ਪੂਰੀ ਖ਼ਬਰ »

ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਬੈਠਕ ਹੋਈ

ਪਟਿਆਲਾ, 17 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਵਿਖੇ ਗ਼ੈਰ-ਅਧਿਆਪਨ ਕਰਮਚਾਰੀ ਜਥੇਬੰਦੀ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਬੈਠਕ ਹੋਈ, ਜਿਸ ਸਬੰਧੀ ਜਥੇਬੰਦੀ ਦੇ ਪ੍ਰਧਾਨ ਰਜਿੰਦਰ ਸਿੰਘ ਰਾਜੂ ਨੇ ਕਿਹਾ ਕਿ ਯੂਨੀਵਰਸਿਟੀ ਵਿਖੇ ...

ਪੂਰੀ ਖ਼ਬਰ »

ਪਿੰਡ ਥੂਹਾ ਪੱਤੀ ਗਰਾਮ ਸਭਾ ਇਜਲਾਸ ਕਰਵਾਉਣ 'ਚ ਰਿਹਾ ਮੋਹਰੀ

ਨਾਭਾ, 17 ਜੁਲਾਈ (ਕਰਮਜੀਤ ਸਿੰਘ)- ਨਾਭਾ ਬਲਾਕ ਦੇ ਪਿੰਡ ਥੂਹਾ ਪੱਤੀ ਗਰਾਮ ਸਭਾ ਇਜਲਾਸ ਕਰਵਾਉਣ ਵਿਚ ਮੋਹਰੀ ਰਿਹਾ | ਅੱਜ ਸਵੇਰੇ ਗਰਾਮ ਪੰਚਾਇਤ ਥੂਹਾ ਪੱਤੀ ਦੀ ਸਰਪੰਚ ਸੁਖਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਆਮ ਇਜਲਾਸ ਬੁਲਾਇਆ ਗਿਆ | ਜਿਸ ਵਿਚ ਸਰਵ ਸੰਮਤੀ ਨਾਲ ਸੱਤ ...

ਪੂਰੀ ਖ਼ਬਰ »

ਪੰਜਾਬ ਪਬਲਿਕ ਸਕੂਲ ਵਿਖੇ ਆਲ ਇੰਡੀਆ ਆਈ. ਪੀ. ਐੱਸ. ਸੀ. ਹਾਕੀ ਚੈਂਪੀਅਨਸ਼ਿਪ ਹੋਈ ਸਮਾਪਤ

ਨਾਭਾ, 17 ਜੁਲਾਈ (ਕਰਮਜੀਤ ਸਿੰਘ)- ਪੰਜਾਬ ਦੀ ਸਿਰਮੌਰ ਸਿੱਖਿਆ ਸੰਸਥਾ ਪੰਜਾਬ ਪਬਲਿਕ ਸਕੂਲ ਨਾਭਾ ਵਿਖੇ 14 ਤੋਂ 16 ਜੁਲਾਈ ਤੱਕ ਆਲ ਇੰਡੀਆ ਆਈ. ਪੀ. ਐੱਸ. ਸੀ. ਹਾਕੀ ਚੈਂਪੀਅਨਸ਼ਿਪ (ਲੜਕੇ ਅੰਡਰ-19 ਅਤੇ ਲੜਕੀਆਂ ਅੰਡਰ-17) ਕਰਵਾਈ, ਜਿਸ ਵਿਚ ਦੇਸ਼ ਦੇ ਨਾਮਵਰ ਸਕੂਲਾਂ ਦੀਆਂ ...

ਪੂਰੀ ਖ਼ਬਰ »

ਸੜਕ 'ਚ ਪਿਆ ਖੱਡਾ ਕਿਸੇ ਵੱਡੇ ਹਾਦਸੇ ਨੂੰ ਦੇ ਸਕਦਾ ਹੈ ਅੰਜਾਮ

ਦੇਵੀਗੜ੍ਹ, 17 ਜੁਲਾਈ (ਮੁਖਤਿਆਰ ਸਿੰਘ ਨੋਗਾਵਾਂ)- ਦੇਵੀਗੜ੍ਹ ਵਿਖੇ ਮਲਕਪੁਰ ਕੰਬੋਆਂ ਚੌਾਕ ਵਿਚ ਪਟਿਆਲਾ-ਪਹੇਵਾ ਸਟੇਟ ਹਾਈਵੇ ਵਿਚ ਪਿਆ ਵੱਡਾ ਖੱਡਾ ਕਿਸੇ ਵੇਲੇ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੇ ਅਤੇ ਕੋਈ ਜਾਨੀ ਤੇ ਮਾਲੀ ਨੁਕਸਾਨ ਕਰ ਸਕਦਾ ਹੈ | ...

ਪੂਰੀ ਖ਼ਬਰ »

ਜੰਗਲਾਤ ਵਿਭਾਗ ਦੀ ਟੀਮ ਵੱਲੋਂ ਸਰਚ ਆਪ੍ਰੇਸ਼ਨ ਚਲਾ ਕੇ ਖ਼ੰੂਖ਼ਾਰ ਜਾਨਵਰ ਦੀ ਭਾਲ

ਭੁੱਨਰਹੇੜੀ, 17 ਜੁਲਾਈ (ਧਨਵੰਤ ਸਿੰਘ)- ਹਲਕਾ ਸਨੌਰ ਦੇ ਬੀੜ ਭੁੱਨਰਹੇੜੀ 'ਚ ਜੰਗਲਾਤ ਵਿਭਾਗ ਦੀ ਟੀਮ ਨੇ ਰਾਤ ਸਮੇਂ ਸਰਚ ਅਪਰੇਸ਼ਨ ਚਲਾ ਕੇ ਖ਼ੰੂਖ਼ਾਰ ਜਾਨਵਰ ਦੀ ਭਾਲ ਕੀਤੀ, ਪਰ ਉਸ ਨੂੰ ਲੱਭਣ 'ਚ ਅਸਫ਼ਲ ਰਹੀ | ਇਕ ਹਫ਼ਤੇ ਤੋਂ ਖ਼ੰੂਖ਼ਾਰ ਜਾਨਵਰ ਨੇ ਇਲਾਕੇ ਦੇ ਖੇਤਰ ...

ਪੂਰੀ ਖ਼ਬਰ »

ਸਰਕਾਰ ਨੇ ਸ਼ਹਿਰ ਦੇ 27 ਕਰੋੜ 'ਤੇ ਲਾਈ ਰੋਕ ਨਾ ਹਟਾਈ ਤਾਂ ਸੜਕਾਂ 'ਤੇ ਉੱਤਰਾਂਗੇ-ਚੰਦੂਮਾਜਰਾ

ਪਟਿਆਲਾ, 17 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)- ਜਨਰਲ ਹਾਊਸ ਵਿਚ ਪਹਿਲੀ ਵਾਰ ਪਹੁੰਚੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਜਨਰਲ ਹਾਊਸ ਦੀ ਮੀਟਿੰਗ ਤੋਂ ਬਾਅਦ ਮੇਅਰ ਅਮਰਿੰਦਰ ਬਜਾਜ ਤੇ ਸਮੁੱਚੇ ਅਕਾਲੀ ਕੌਾਸਲਰਾਂ ਨਾਲ ਮੀਟਿੰਗ ਕਰਨ ...

ਪੂਰੀ ਖ਼ਬਰ »

ਕੁੱਲ ਹਿੰਦ ਸਭਾ ਦੇ ਵਫ਼ਦ ਨੇ ਬਿਜਲੀ ਨਿਗਮ ਦੇ ਅਧਿਕਾਰੀ ਨੂੰ ਸੌਾਪਿਆ ਮੰਗ ਪੱਤਰ

ਰਾਜਪੁਰਾ, 17 ਜੁਲਾਈ (ਜੀ.ਪੀ. ਸਿੰਘ)- ਪੰਜਾਬ ਬਿਜਲੀ ਨਿਗਮ ਦੇ ਸਥਾਨਕ ਡਵੀਜ਼ਨ ਦਫ਼ਤਰ ਵਿਚ ਅੱਜ ਕੁੱਲ ਹਿੰਦ ਕਿਸਾਨ ਸਭਾ ਦਾ ਵਫ਼ਦ ਕਿਸਾਨ ਆਗੂ ਹਰਿੰਦਰ ਸਿੰਘ ਲਾਖਾ, ਰਘਬੀਰ ਸਿੰਘ ਮੰਡੋਲੀ ਤੇ ਗੁਰਮੁਖ ਸਿੰਘ ਮਹਿਮਾ ਦੀ ਅਗਵਾਈ 'ਚ ਕਿਸਾਨੀ ਮੰਗਾਂ ਦੇ ਸਬੰਧ 'ਚ ...

ਪੂਰੀ ਖ਼ਬਰ »

ਸਮੈਕ ਸਮੇਤ ਇਕ ਕਾਬੂ

ਸਨੌਰ, 17 ਜੁਲਾਈ (ਸੋਖਲ)- ਥਾਣਾ ਸਨੌਰ ਪੁਲਿਸ ਪਾਰਟੀ ਨੇ ਸਾਬਕਾ ਨੈਸ਼ਨਲ ਖਿਡਾਰੀ ਗੁਰਦੀਪ ਸਿੰਘ (42) ਸਾਲ ਨੂੰ 10 ਗਰਾਮ ਸਮੈਕ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਐੱਸ.ਆਈ. ਨਰਿੰਦਰ ਸਿੰਘ ਤੇ ਸਬ-ਇੰਸਪੈਕਟਰ ਪੁਸ਼ਪਾ ਦੇਵੀ ਭੈੜੇ ਵਿਅਕਤੀਆਂ ਦੀ ਤਲਾਸ਼ ...

ਪੂਰੀ ਖ਼ਬਰ »

ਘਰ 'ਚੋਂ ਗਹਿਣੇ ਤੇ ਨਕਦੀ ਚੋਰੀ

ਪਟਿਆਲਾ, 17 ਜੁਲਾਈ (ਆਤਿਸ਼, ਧਾਲੀਵਾਲ)- ਇਥੋਂ ਦੇ ਅਰਬਨ ਅਸਟੇਟ ਫੇਜ਼-2 ਵਿਖੇ ਸਥਿਤ ਇਕ ਘਰ ਵਿਚੋਂ ਗਹਿਣੇ ਤੇ ਨਕਦੀ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ | ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਕਾਰਵਾਈ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਬਡੂੰਗਰ 19 ਨੂੰ ਰਾਜਪੁਰਾ ਆਉਣਗੇ

ਰਾਜਪੁਰਾ, 17 ਜੁਲਾਈ (ਰਣਜੀਤ ਸਿੰਘ)- ਇੱਥੋਂ ਦੇ ਕੇਂਦਰੀ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿ੍ਪਾਲ ਸਿੰਘ ਬਡੂੰਗਰ 19 ਜੁਲਾਈ ਨੂੰ ਸਵੇਰੇ ਦਸ ਵਜੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ...

ਪੂਰੀ ਖ਼ਬਰ »

ਘਨੌਰ ਹਸਪਤਾਲ ਨੂੰ ਨਿਰੰਤਰ ਡਿਊਟੀ ਕਰਨ ਵਾਲੇ ਡਾਕਟਰਾਂ ਦੀ ਲੋੜ

ਘਨੌਰ, 17 ਜੁਲਾਈ (ਜਾਦਵਿੰਦਰ ਸਿੰਘ ਸਮਰਾਓ)- ਹਲਕਾ ਘਨੌਰ ਦੇ ਤਕਰੀਬਨ 100 ਪਿੰਡਾਂ ਦਾ ਇਕਲੌਤਾ ਸਹਾਰਾ ਸਰਕਾਰੀ ਹਸਪਤਾਲ (ਕਮਿਊਨਿਟੀ ਹੈਲਥ ਸੈਂਟਰ ਘਨੌਰ) ਵੀ ਅੱਜ ਕਲ ਬਿਮਾਰਾਂ ਵਾਲੀ ਜ਼ਿੰਦਗੀ ਬਤੀਤ ਕਰ ਰਿਹਾ ਹੈ | ਇਸ ਹਸਪਤਾਲ ਦੀ ਹੱਡ ਬੀਤੀ ਸੁਣੀਏ ਤਾਂ ਪ੍ਰਸ਼ਾਸਨ ...

ਪੂਰੀ ਖ਼ਬਰ »

ਪੰਚਾਇਤੀ ਰਾਜ 'ਚ ਔਰਤਾਂ ਲਈ 50 ਫ਼ੀਸਦੀ ਰਾਖਵੇਂ ਕਰਨ ਨੂੰ ਲਾਗੂ ਕਰਨਾ ਟੇਢੀ ਖੀਰ

ਬਾਦਸ਼ਾਹਪੁਰ, 17 ਜੁਲਾਈ (ਰਛਪਾਲ ਸਿੰਘ ਢੋਟ)- ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੰਚਾਇਤੀ, ਨਗਰ ਕੌਾਸਲ ਤੇ ਨਗਰ ਪੰਚਾਇਤੀ ਦੀਆਂ ਚੋਣਾਂ 'ਚ ਨੁਮਾਇੰਦਗੀ 33 ਫ਼ੀਸਦੀ ਤੋਂ ਵਧਾ ਕੇ 50 ਫ਼ੀਸਦੀ ਕਰ ਦਿੱਤੀ ਹੈ ਪਰ ਅਮਲੀ ਤੌਰ 'ਤੇ 33 ਫ਼ੀਸਦੀ ਨੁਮਾਇੰਦਗੀ ਨੂੰ ਵੀ ਚੰਗੀ ...

ਪੂਰੀ ਖ਼ਬਰ »

ਮਿੳਾੂਸੀਪਲ ਵਰਕਰਜ਼ ਯੂਨੀਅਨ ਵੱਲੋਂ ਜਰਨਲ ਹਾਊਸ ਦੇ ਮਦ ਨੰਬਰ 5 ਦੇ ਵਿਰੋਧ ਲਈ ਬੈਠਕ

ਪਟਿਆਲਾ, 17 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)- ਮਿੳਾੂਸੀਪਲ ਵਰਕਰਜ਼ ਯੂਨੀਅਨ ਦੀ ਮੀਟਿੰਗ ਹੋਈ, ਜਿਸ ਵਿਚ ਨਗਰ ਨਿਗਮ ਪਟਿਆਲਾ ਦੇ ਜਰਨਲ ਹਾਊਸ ਦੀ ਬੈਠਕ ਸਬੰਧੀ ਜਾਰੀ ਹੋਏ ਏਜੰਡੇ ਦੀ ਮਦ ਨੰਬਰ 5 ਵਿਚ ਦਰਸਾਈ ਗਈ ਤਜਵੀਜ਼ ਜੋ ਕਿ ਨਗਰ ਨਿਗਮ ਪਟਿਆਲਾ ਦੇ ਆਡੀਟੋਰੀਅਮ ...

ਪੂਰੀ ਖ਼ਬਰ »

ਸਬਮਰਸੀਬਲ ਪੰਪਾਂ ਦੀਆਂ ਦੋ ਦੁਕਾਨਾਂ 'ਚ ਚੋਰੀ-7 ਲੱਖ ਦੇ ਕਰੀਬ ਸਮਾਨ ਤੇ ਨਕਦੀ ਚੋਰੀ

ਸਮਾਣਾ, 17 ਜੁਲਾਈ (ਹਰਵਿੰਦਰ ਸਿੰਘ ਟੋਨੀ)- ਬੀਤੀ ਰਾਤ ਸ਼ਹਿਰ ਦੀ ਮੁੱਖ ਸੜਕ 'ਤੇ ਸਥਿਤ ਦੋ ਸਬਮਰਸੀਬਲ ਪੰਪਾਂ ਦੀਆਂ ਦੁਕਾਨ 'ਚੋਂ ਚੋਰ ਚੋਰੀ ਕਰਕੇ 7 ਲੱਖ ਰੁਪਏ ਦੇ ਕਰੀਬ ਦਾ ਸਮਾਨ ਤੇ ਨਕਦੀ ਉਡਾ ਕੇ ਲੈ ਗਏ | ਪ੍ਰੇਮ ਸਬਮਰਸੀਬਲ ਪਾਈਪ ਸਟੋਰ ਦੇ ਮਾਲਕ ਸ਼ਹਿਰੀ ਲਾਲ ਨੇ ...

ਪੂਰੀ ਖ਼ਬਰ »

ਘਨੌਰ ਹਸਪਤਾਲ ਨੂੰ ਨਿਰੰਤਰ ਡਿਊਟੀ ਕਰਨ ਵਾਲੇ ਡਾਕਟਰਾਂ ਦੀ ਲੋੜ

ਘਨੌਰ, 17 ਜੁਲਾਈ (ਜਾਦਵਿੰਦਰ ਸਿੰਘ ਸਮਰਾਓ)- ਹਲਕਾ ਘਨੌਰ ਦੇ ਤਕਰੀਬਨ 100 ਪਿੰਡਾਂ ਦਾ ਇਕਲੌਤਾ ਸਹਾਰਾ ਸਰਕਾਰੀ ਹਸਪਤਾਲ (ਕਮਿਊਨਿਟੀ ਹੈਲਥ ਸੈਂਟਰ ਘਨੌਰ) ਵੀ ਅੱਜ ਕਲ ਬਿਮਾਰਾਂ ਵਾਲੀ ਜ਼ਿੰਦਗੀ ਬਤੀਤ ਕਰ ਰਿਹਾ ਹੈ | ਇਸ ਹਸਪਤਾਲ ਦੀ ਹੱਡ ਬੀਤੀ ਸੁਣੀਏ ਤਾਂ ਪ੍ਰਸ਼ਾਸਨ ...

ਪੂਰੀ ਖ਼ਬਰ »

ਸ਼ਰਾਬ ਲੈ ਕੇ ਜਾਂਦੀ ਤੇਜ਼ ਰਫ਼ਤਾਰ ਗੱਡੀ ਪਲਟੀ-ਇਕ ਗੰਭੀਰ ਜ਼ਖਮੀ

ਸਮਾਣਾ, 17 ਜੁਲਾਈ (ਹਰਵਿੰਦਰ ਸਿੰਘ ਟੋਨੀ)- ਸਮਾਣਾ-ਭਵਾਨੀਗੜ੍ਹ ਸੜਕ 'ਤੇ ਪਿੰਡ ਗਾਜੇਵਾਸ ਨੇੜੇ ਸ਼ਰਾਬ ਨਾਲ ਲੱਦੀ ਇਕ ਤੇਜ਼ ਰਫ਼ਤਾਰ ਹੋਂਡਾ ਸਿਟੀ ਗੱਡੀ ਦੇ ਦਰਖ਼ਤ ਨਾਲ ਟਕਰਾਉਣ ਕਾਰਨ ਕਾਰ 'ਚ ਸਵਾਰ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ | ਜਿਸ ਨੂੰ ਇਲਾਜ ਲਈ ਸਿਵਲ ...

ਪੂਰੀ ਖ਼ਬਰ »

ਅਬਲੋਵਾਲ ਗਰਿੱਡ 'ਚ ਨੁਕਸ ਪੈਣ ਕਾਰਨ ਕਈ ਖੇਤਰਾਂ ਦੀ ਬਿਜਲੀ ਹੋਈ ਬੰਦ

ਪਟਿਆਲਾ, 17 ਜੁਲਾਈ (ਜ. ਸ. ਢਿੱਲੋਂ)-ਬੀਤੀ ਰਾਤ ਅਬਲੋਵਾਲ ਗਰਿੱਡ 'ਚ ਪਏ ਤਕਨੀਕੀ ਨੁਕਸ ਕਾਰਨ ਇਸ ਗਰਿੱਡ ਤੋਂ ਚੱਲਦੇ ਖੇਤਰਾਂ ਨੂੰ ਬੀਤੀ ਰਾਤ ਕਾਫ਼ੀ ਸਮਾਂ ਬਿਜਲੀ ਬੰਦ ਦਾ ਸਾਹਮਣਾ ਕਰਨਾ ਪਿਆ | ਬਿਜਲੀ ਬੰਦ ਹੋ ਜਾਣ ਕਾਰਨ ਕਈ ਘੰਟੇ ਲੋਕਾਂ ਨੂੰ ਬਿਨਾਂ ਬਿਜਲੀ ਤੋਂ ਹੀ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਸਮਾਣਾ, 17 ਜੁਲਾਈ (ਹਰਵਿੰਦਰ ਸਿੰਘ ਟੋਨੀ)- ਨੇੜਲੇ ਪਿੰਡ ਘੰਗਰੋਲੀ ਵਿਖੇ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਦਾ ਕਰੰਟ ਲੱਗਣ 'ਤੇ ਇਕ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਪਿੰਡ ਘੰਗਰੋਲੀ ਦਾ ਰਹਿਣ ਵਾਲਾ ਗੁਰਚਰਨ ਸਿੰਘ ਦਾ ਨੌਜਵਾਨ ਲੜਕਾ ਗੁਰਦੀਪਕ ਸਿੰਘ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX