ਤਾਜਾ ਖ਼ਬਰਾਂ


ਪੁਲਵਾਮਾ ਹਮਲਾ : ਯੂਥ ਅਕਾਲੀ ਦਲ ਵੱਲੋਂ ਪਟਿਆਲਾ 'ਚ ਸਿੱਧੂ ਅਤੇ ਪਾਕਿ ਫ਼ੌਜ ਮੁਖੀ ਦੇ ਫੂਕੇ ਗਏ ਪੁਤਲੇ
. . .  2 minutes ago
ਪਟਿਆਲਾ, 16 ਫਰਵਰੀ (ਅਮਨਦੀਪ ਸਿੰਘ)- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ 42 ਜਵਾਨਾਂ ਦੇ ਰੋਸ ਵਜੋਂ ਪੂਰੇ ਦੇਸ਼ 'ਚ ਲਗਾਤਾਰ ਪਾਕਿਸਤਾਨ ਦੇ ਪੁਤਲੇ ਫੂਕੇ ਜਾ ਰਹੇ ਹਨ ਅਤੇ ਪਾਕਿਸਤਾਨ.....
ਸ੍ਰੀ ਮੁਕਤਸਰ ਸਾਹਿਬ: ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ, 3 ਜ਼ਖਮੀ
. . .  15 minutes ago
ਸ੍ਰੀ ਮੁਕਤਸਰ ਸਾਹਿਬ, 16 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)- ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਰੋਡ 'ਤੇ ਪਿੰਡ ਭੁੱਲਰ ਵਿਖੇ ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ 2 ਔਰਤਾਂ ਸਮੇਤ 3 ਜਣੇ ਜ਼ਖ਼ਮੀ ਹੋਏ ਹਨ। ਇਕ ਕਾਰ ....
ਸ਼ਹੀਦ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ ਤਰਨਤਾਰਨ ਤੋਂ ਪਿੰਡ ਗੰਡੀ ਵਿੰਡ ਧੱਤਲ ਲਈ ਹੋਈ ਰਵਾਨਾ
. . .  27 minutes ago
ਤਰਨਤਾਰਨ, 16 ਫਰਵਰੀ (ਹਰਿੰਦਰ ਸਿੰਘ)- ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਤਰਨਤਾਰਨ ਦੇ ਪਿੰਡ ਗੰਡੀ ਵਿੰਡ ਧੱਤਲ ਨਿਵਾਸੀ ਸ਼ਹੀਦ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ ਅੰਤਿਮ ਸਸਕਾਰ ਲਈ ਤਰਨਤਾਰਨ ....
ਵਿਦੇਸ਼ ਮੰਤਰਾਲੇ ਪਹੁੰਚੇ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ
. . .  38 minutes ago
ਨਵੀਂ ਦਿੱਲੀ, 16 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਸੀਨੀਅਰ ਅਧਿਕਾਰੀਆਂ ਅਤੇ ਲੀਡਰਸ਼ਿਪ ਨਾਲ ਸਲਾਹ-ਮਸ਼ਵਰੇ ਲਈ ....
ਪੁਰਾਣੀ ਰੰਜਸ਼ ਦੇ ਚੱਲਦਿਆਂ ਦਿਨ ਦਿਹਾੜੇ ਨੌਜਵਾਨ 'ਤੇ ਚਲੀ ਗੋਲੀ
. . .  48 minutes ago
ਰਾਜਾਸਾਂਸੀ, 16 ਫਰਵਰੀ (ਹਰਦੀਪ ਸਿੰਘ ਖੀਵਾ)- ਅੰਮ੍ਰਿਤਸਰ ਦੇ ਪਿੰਡ ਮੁਰਾਦਪੁਰਾ ਵਿਖੇ ਪੁਰਾਣੀ ਰੰਜਸ਼ ਤਹਿਤ ਨੌਜਵਾਨ ਹਰਿੰਦਰ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਗੁਆਂਢ ਰਹਿੰਦੇ ਨੌਜਵਾਨ ਜੈ ਦੀਪ ਸਿੰਘ ਲੜਕੇ 'ਤੇ ਅੱਜ ਸਵੇਰੇ ਗੋਲੀਆਂ ਮਾਰਨ ਦੀ...
ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਦਿੱਤੀ ਗਈ ਸ਼ਰਧਾਂਜਲੀ
. . .  about 1 hour ago
ਲੁਧਿਆਣਾ,16 ਫ਼ਰਵਰੀ (ਪੁਨੀਤ ਬਾਵਾ)-ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਲੁਧਿਆਣਾ ਦੇ ਵਿਕਾਸ ਲਈ 570 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਤੋਂ ਪਹਿਲਾਂ ਸਿੱਧੂ, ਕੈਬਨਿਟ ਮੰਤਰੀ ਭਾਰਤ ਭੂਸ਼ਨ....
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਪੁਲਵਾਮਾ ਹਮਲੇ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ
. . .  about 1 hour ago
ਅੰਮ੍ਰਿਤਸਰ, 16 ਫਰਵਰੀ (ਜੱਸ)- ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਿਤ ਆਗੂਆਂ ਵੱਲੋਂ ਪੁਲਵਾਮਾ 'ਚ ਸ਼ਹੀਦ ਹੋਏ ਸੀ.ਆਰ.ਪੀ.ਐਫ. ਜਵਾਨਾਂ ਨੂੰ ਸ਼ਰਧਾਂਜਲੀ ਦੇਣ ਅਤੇ ਪਾਕਿਸਤਾਨ ਵਿਰੁੱਧ ਰੋਸ ਪ੍ਰਗਟ ਕਰਨ ਹਿਤ ਸਥਾਨਕ ਥਾਣਾ ਬੀ ਡਿਵੀਜ਼ਨ ਨੇੜੇ ਰੋਸ .....
ਪੁਲਵਾਮਾ ਹਮਲੇ 'ਤੇ ਸੰਸਦ ਭਵਨ 'ਚ ਚੱਲ ਰਹੀ ਹੈ ਸਰਵ ਪਾਰਟੀ ਬੈਠਕ
. . .  about 1 hour ago
ਨਵੀਂ ਦਿੱਲੀ, 16 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਸ਼ਨੀਵਾਰ ਨੂੰ ਕੇਂਦਰ ਸਰਕਾਰ ਦੀ ਸਰਵ ਪਾਰਟੀ ਬੈਠਕ ਸੰਸਦ 'ਚ ਸ਼ੁਰੂ ਹੋ ਗਈ ਹੈ। ਸੰਸਦ ਭਵਨ 'ਚ ਚੱਲ ਰਹੀ ਇਸ ਬੈਠਕ 'ਚ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ....
ਪਿੰਡ ਰੌਲ਼ੀ ਵਿਖੇ ਸਰਕਾਰੀ ਸਨਮਾਨਾਂ ਨਾਲ ਹੋਇਆ ਸ਼ਹੀਦ ਕੁਲਵਿੰਦਰ ਸਿੰਘ ਦਾ ਅੰਤਿਮ ਸਸਕਾਰ
. . .  about 1 hour ago
ਨੂਰਪੁਰ ਬੇਦੀ, 16 ਫਰਵਰੀ (ਹਰਦੀਪ ਸਿੰਘ ਢੀਂਡਸਾ)- ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਰੂਪ ਨਗਰ ਜ਼ਿਲ੍ਹਾ ਦੇ ਜਵਾਨ ਕੁਲਵਿੰਦਰ ਸਿੰਘ ਦਾ ਨੂਰਪੁਰਦੇ ਸ਼ਮਸ਼ਾਨ ਘਾਟ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ.....
ਨਵਜੋਤ ਸਿੱਧੂ ਦੀ ਆਮਦ ਤੋਂ ਪਹਿਲਾਂ ਨੌਜਵਾਨਾਂ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਪ੍ਰਦਰਸ਼ਨ
. . .  about 2 hours ago
ਲੁਧਿਆਣਾ, 16 ਫ਼ਰਵਰੀ (ਪੁਨੀਤ ਬਾਵਾ)- ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਲੁਧਿਆਣਾ ਆਮਦ ਤੋਂ ਪਹਿਲਾਂ ਨੌਜਵਾਨਾਂ ਨੇ ਹੱਥਾਂ 'ਚ ਕਾਲੀਆਂ ਝੰਡੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ....
ਸ਼ਹੀਦ ਜੈਮਲ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਸੁਖਬੀਰ ਬਾਦਲ
. . .  about 2 hours ago
ਕੋਟ ਈਸੇ ਖਾਂ, 16 ਫਰਵਰੀ (ਗੁਰਮੀਤ ਸਿੰਘ ਖਾਲਸਾ)- ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜੈਮਲ ਸਿੰਘ ਦੇ ਅੰਤਿਮ ਸਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਪਿੰਡ .....
ਸ਼ਹੀਦ ਮਨਿੰਦਰ ਸਿੰਘ ਦੀ ਮ੍ਰਿਤਕ ਦੇਹ ਦੀਨਾਨਗਰ ਪਹੁੰਚੀ, 12 ਵਜੇ ਹੋਵੇਗਾ ਅੰਤਿਮ ਸਸਕਾਰ
. . .  about 2 hours ago
ਦੀਨਾਨਗਰ 16 ਫਰਵਰੀ (ਸੰਧੂ/ਸੋਢੀ/ਸ਼ਰਮਾ)- ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਆਵੰਤੀਪੁਰਾ ਖੇਤਰ 'ਚ ਬੀਤੇ ਦਿਨੀਂ ਅੱਤਵਾਦੀਆਂ ਵੱਲੋਂ ਕੀਤੇ ਗਏ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ ਦੀਨਾਨਗਰ ਦੇ ਆਰੀਆ ਨਗਰ ਦੇ ਨਿਵਾਸੀ ਸੀ.ਆਰ.ਪੀ.ਐਫ. ਦੀ 75 ਬਟਾਲੀਅਨ....
ਪਿੰਡ ਰੌਲ਼ੀ ਪਹੁੰਚੀ ਸ਼ਹੀਦ ਕੁਲਵਿੰਦਰ ਸਿੰਘ ਦੀ ਮ੍ਰਿਤਕ ਦੇਹ, ਸਰਕਾਰੀ ਸਨਮਾਨਾਂ ਨਾਲ ਹੋਵੇਗਾ ਅੰਤਿਮ ਸਸਕਾਰ
. . .  about 2 hours ago
ਨੂਰਪੁਰ ਬੇਦੀ, 16 ਫਰਵਰੀ (ਹਰਦੀਪ ਸਿੰਘ ਢੀਂਡਸਾ)- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਰੂਪ ਨਗਰ ਜ਼ਿਲ੍ਹਾ ਦੇ ਜਵਾਨ ਕੁਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਪਿੰਡ ਰੌਲ਼ੀ ਵਿਕੇ ਪਹੁੰਚੀ ਹੈ ਜਿੱਥੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ .....
ਸੜਕਾਂ ਨਾ ਬਣਨ ਦੇ ਰੋਸ ਵਜੋਂ ਹਵਾਈ ਅੱਡਾ ਰੋਡ 'ਤੇ ਚੱਕਾ ਜਾਮ, ਯਾਤਰੀ ਪਰੇਸ਼ਾਨ
. . .  about 2 hours ago
ਰਾਜਾਸਾਂਸੀ, 16 ਫਰਵਰੀ (ਹੇਰ, ਖੀਵਾ)- ਅੰਮ੍ਰਿਤਸਰ ਦੇ ਹਵਾਈ ਅੱਡਾ ਰੋਡ 'ਤੇ ਚੌਕ ਮੀਰਾ ਕੋਟ ਦੇ ਆਸ-ਪਾਸ ਆਬਾਦੀ ਦੇ ਵਸਨੀਕਾਂ ਵੱਲੋਂ ਸੜਕਾਂ ਨਾ ਬਣਨ ਦੇ ਰੋਸ ਵਜੋਂ ਹਵਾਈ ਅੱਡਾ ਰੋਡ 'ਤੇ ਚੱਕਾ ਜਾਮ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ .....
ਪੁਲਵਾਮਾ ਅੱਤਵਾਦੀ ਹਮਲਾ : ਪਿੰਡ ਗਲੋਟੀ ਖ਼ੁਰਦ ਪਹੁੰਚੀ ਸ਼ਹੀਦ ਜੈਮਲ ਸਿੰਘ ਦੀ ਮ੍ਰਿਤਕ ਦੇਹ
. . .  about 2 hours ago
ਕੋਟ ਈਸੇ ਖਾਂ, 16 ਫਰਵਰੀ (ਗੁਰਮੀਤ ਸਿੰਘ ਖ਼ਾਲਸਾ)- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜੈਮਲ ਸਿੰਘ ਦੀ ਮ੍ਰਿਤਕ ਦੇਹ ਕੋਟ ਈਸੇ ਖਾਂ ਪਿੰਡ ਗਲੋਟੀ ਖੁਰਦ ਪਹੁੰਚੀ ਹੈ। ਜਾਣਕਾਰੀ ਦੇ ਅਨੁਸਾਰ, ਜਲਦ ਹੀ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ .....
ਜੈਤੋ ਸ਼ਹਿਰ ਦੇ ਲੋਕਾਂ ਨੇ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
. . .  about 3 hours ago
ਦਿੱਲੀ ਪਹੁੰਚੇ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ
. . .  about 4 hours ago
ਅਮਰੀਕਾ 'ਚ ਗੋਲੀਬਾਰੀ ਦੌਰਾਨ ਪੰਜ ਲੋਕਾਂ ਦੀ ਮੌਤ, ਪੰਜ ਪੁਲਿਸ ਕਰਮਚਾਰੀ ਜ਼ਖ਼ਮੀ
. . .  about 4 hours ago
ਪੁਲਵਾਮਾ ਅੱਤਵਾਦੀ ਹਮਲਾ : ਅੱਜ ਹੋਵੇਗਾ ਸ਼ਹੀਦ ਸੁਖਜਿੰਦਰ ਦਾ ਅੰਤਿਮ ਸਸਕਾਰ
. . .  about 4 hours ago
ਮਾਲਵਾ ਖੇਤਰ ਦੀਆਂ ਸਰਬ ਸੰਮਤੀ ਨਾਲ ਚੁਣੀਆਂ ਪੰਚਾਇਤਾਂ ਦਾ ਅੱਜ ਕੀਤਾ ਜਾਵੇਗਾ ਸਨਮਾਨ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਸਾਉਣ ਸੰਮਤ 549
ਵਿਚਾਰ ਪ੍ਰਵਾਹ: ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਇਹ ਸਾਡਾ ਵਰਤਮਾਨ ਹੀ ਸਾਨੂੰ ਦੱਸਦਾ ਹੈ। -ਸਵਾਮੀ ਵਿਵੇਕਾਨੰਦ

ਪਟਿਆਲਾ

ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ 'ਚ 50 ਮਤਿਆਂ 'ਚੋਂ ਇਕ ਨੂੰ ਛੱਡ ਬਾਕੀ ਕੀਤੇ ਪਾਸ

ਪਟਿਆਲਾ, 17 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)- ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੀ ਨਗਰ ਨਿਗਮ 'ਤੇ ਕਾਬਜ਼ ਅਕਾਲੀ-ਭਾਜਪਾ ਕੌਾਸਲਰਾਂ ਦਾ ਆਪਣੇ ਇਸ ਵਾਰ ਦੇ ਕਾਰਜਕਾਲ ਦਾ ਆਖ਼ਰੀ ਜਰਨਲ ਹਾਊਸ ਜਿਸ ਵਿਚ 50 ਮਤੇ ਲਿਖਤੀ ਤੌਰ 'ਤੇ ਲਿਆਂਦੇ ਗਏ ਨਿਵੇਕਲਾ ਹੋ ਨਿੱਬੜਿਆ | ...

ਪੂਰੀ ਖ਼ਬਰ »

ਤਨਖ਼ਾਹਾਂ ਨਾ ਮਿਲਣ 'ਤੇ ਭੜਕੇ ਕਾਮਿਆਂ ਨੇ ਘੇਰਿਆ ਹਲਕਾ ਦਫ਼ਤਰ

ਪਟਿਆਲਾ, 17 ਜੁਲਾਈ (ਜ. ਸ. ਢਿੱਲੋਂ)-ਪੀ. ਡਬਲਿਯੂ. ਡੀ. ਫ਼ੀਲਡ ਐਾਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਰੁਕੀਆਂ ਤਨਖ਼ਾਹਾਂ ਜਾਰੀ ਕਰਵਾਉਣ ਲਈ ਹਲਕਾ ਦਫ਼ਤਰ ਜਨਸਿਹਤ ਵਿਭਾਗ ਪਟਿਆਲਾ ਅੱਗੇ ਦਰਸ਼ਨ ਬੇਲੂਮਾਜਰਾ, ਜਸਬੀਰ ਖੋਖਰ, ਛੱਜੂ ਰਾਮ ਤੇ ਕਿਸ਼ਨ ਕਲਵਾਣੂ ਦੀ ਅਗਵਾਈ 'ਚ ਰੋਸ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਲਖਵਿੰਦਰ ਸਿੰਘ, ਦਰਸ਼ਨ ਰੌਾਗਲਾ, ਹਰਵੀਰ ਸੁਨਾਮ ਤੇ ਪਵਨ ਪਾਤੜਾਂ ਨੇ ਕਿਹਾ ਕਿ ਜਿੱਥੇ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਮਕ ਰਹੀਆਂ ਮੰਗਾਂ ਕੱਚੇ ਕਾਮੇ ਪੱਕੇ ਕਰੋ, ਡੀ.ਏ. ਦਾ ਬਕਾਇਆ ਨਾ ਦੇਣਾ, ਤੇ ਵੇਤਨ ਕਮਿਸ਼ਨ ਨਾ ਲਾਗੂ ਕਰਨਾ, ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਬਹਾਲ ਨਾ ਕਰਨਾ, ਆਦਿ ਮੰਗਾਂ ਲਈ ਮੁਲਾਜ਼ਮ ਸਰਕਾਰ ਨਾਲ ਲੜਾਈ ਲੜ ਰਹੇ ਹਨ | ਪਰ ਸਰਕਾਰ ਨੂੰ ਉਸ ਤੋਂ ਵੀ ਦੋ ਕਦਮ ਅੱਗੇ ਜਾ ਕੇ ਬਜਟ ਨਾ ਹੋਣ ਅਤੇ ਸ਼ਕਤੀਆਂ ਨਾ ਹੋਣ ਦਾ ਬਹਾਨਾ ਲਗਾ ਕੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਜਾਮ ਕਰ ਰੱਖੀਆਂ ਹਨ | ਇਸ ਮੌਕੇ ਕਾਰਜਕਾਰੀ ਇੰਜੀਨੀਅਰ ਵੱਲੋਂ ਆ ਕੇ ਮੁਲਾਜ਼ਮਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੰਗਾਂ ਦਾ ਹੱਲ ਜਿੱਥੇ ਫ਼ੌਰੀ ਤੌਰ 'ਤੇ ਕਰ ਰਹੇ ਹਨ ਉੱਥੇ ਤੁਹਾਡੀ ਤਨਖ਼ਾਹ ਬਾਰੇ ਵੀ ਪਹਿਲਕਦਮੀ ਕਰਕੇ ਛੇਤੀ ਦਿਵਾਉਣ ਲਈ ਉਪਰਾਲੇ ਕਰਨਗੇ | ਇਸ ਧਰਨੇ ਨੂੰ ਜਗਤਾਰ ਸਿੰਘ ਖਮਾਣੋ, ਮਸਤ ਰਾਮ, ਦੇਵ ਸਿੰਘ ਸਮਾਣਾ, ਕਰਮ ਸਿੰਘ ਨਾਭਾ, ਅਜਾਇਬ ਸਿੰਘ ਖਨੋਰੀ, ਸਤਪਾਲ ਸਿੰਘ, ਗੁਰਮੀਤ ਸਿੰਘ ਖਾਨਪੁਰ, ਨਾਥ ਸਿੰਘ ਬੁੱਜਰਕ, ਹਰਦੇਵ ਸਿੰਘ ਘੱਗਾ, ਸਤਨਾਮ ਸਿੰਘ ਸੌਾਡਾ ਨੇ ਕਿਹਾ ਕਿ ਜੇਕਰ ਤਨਖ਼ਾਹਾਂ ਜਾਰੀ ਨਾ ਕੀਤੀਆਂ ਤਾਂ ਮੁਲਾਜ਼ਮ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ |


ਖ਼ਬਰ ਸ਼ੇਅਰ ਕਰੋ

ਆਨੰਦ ਨਗਰ 'ਚੋਂ ਸਕੂਟਰੀ ਚੋਰੀ

ਪਟਿਆਲਾ, 17 ਜੁਲਾਈ (ਆਤਿਸ਼ ਗੁਪਤਾ)- ਇੱਥੇ ਦੇ ਆਨੰਦ ਨਗਰ-ਏ ਇਲਾਕੇ 'ਚੋਂ ਇਕ ਸਕੂਟਰੀ ਚੋਰੀ ਹੋ ਗਈ ਜੋ ਕਿ ਰਜਿੰਦਰ ਕੌਰ ਪੁੱਤਰੀ ਰਜਿੰਦਰ ਸਿੰਘ ਵਾਸੀ ਅਨੰਦ ਨਗਰ-ਏ ਪਟਿਆਲਾ ਦੀ ਸੀ | ਇਸ ਸਬੰਧੀ ਉਸ ਵੱਲੋਂ ਥਾਣਾ ਤਿ੍ਪੜੀ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ | ਜਿਸ 'ਚ ਉਸ ...

ਪੂਰੀ ਖ਼ਬਰ »

ਕਰੰਟ ਨਾਲ ਬੱਚੇ ਦੀ ਮੌਤ

ਸਨੌਰ, 17 ਜੁਲਾਈ (ਸੋਖਲ)-ਸਵੇਰੇ ਅੱਠ ਵਜੇ ਦੇ ਕਰੀਬ ਅੱਠ ਮਹੀਨੇ ਦੇ ਬੱਚੇ ਦੀ ਕਰੰਟ ਲੱਗ ਕੇ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪ੍ਰਬੋਧ ਮਾਨ ਨਾਂਅ ਦਾ ਵਿਅਕਤੀ ਉੱਤਰ ਪ੍ਰਦੇਸ਼ ਤੋਂ ਪਰਿਵਾਰ ਸਮੇਤ ਸਨੌਰ ਵਿਖੇ ਆ ਕੇ ਪੱਥਰ ਆਦਿ ਲਾਉਣ ਦਾ ਕੰਮ ਕਰਦਾ ਸੀ | ਘਰ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ 18 ਬੋਤਲਾਂ ਸ਼ਰਾਬ ਬਰਾਮਦ

ਪਟਿਆਲਾ, 17 ਜੁਲਾਈ (ਆਤਿਸ਼ ਗੁਪਤਾ)- ਪਟਿਆਲਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਕਾਰਵਾਈ ਕਰਦੇ ਹੋਏ 18 ਬੋਤਲਾਂ ਸ਼ਰਾਬ ਬਰਾਮਦ ਕਰਕੇ ਤਿੰਨ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਵੱਲੋਂ ਦੜਾ ਸੱਟਾ ਲਗਾਉਂਦੇ ਹੋਏ ਦੋ ਵਿਅਕਤੀਆਂ ਨੂੰ 1610 ਰੁਪਏ ਸਮੇਤ ...

ਪੂਰੀ ਖ਼ਬਰ »

ਅਨਾਰਦਾਣਾ ਚੌਕ 'ਚ ਦੋ ਗੁੱਟਾਂ ਵਿਚਕਾਰ ਹੋਈ ਲੜਾਈ, ਪੰਜ ਨੌਜਵਾਨ ਜ਼ਖ਼ਮੀ

ਪਟਿਆਲਾ, 17 ਜੁਲਾਈ (ਆਤਿਸ਼ ਗੁਪਤਾ)- ਸ਼ਾਹੀ ਸ਼ਹਿਰ ਪਟਿਆਲਾ ਦੇ ਅਨਾਰਦਾਣਾ ਚੌਕ ਵਿਖੇ ਸਥਿਤ ਢਾਬੇ 'ਚ ਸ਼ਾਮ ਸਮੇਂ ਦੋ ਗੁੱਟਾਂ ਵਿਚਕਾਰ ਝਗੜਾ ਹੋ ਗਿਆ | ਇਸ ਦੌਰਾਨ ਦੋਵੇਂ ਗੁੱਟਾਂ ਵੱਲੋਂ ਇਕ ਦੂਜੇ 'ਤੇ ਜਮ ਕੇ ਡਾਂਗਾਂ-ਸੋਟੇ ਬਰਸਾਏ ਗਏ | ਜਿਸ ਦੌਰਾਨ ਇਕ ਗੁੱਟ ਦੇ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਨਵੇਂ ਦਾਖ਼ਲਿਆਂ ਸਬੰਧੀ ਦੋ ਦਿਨਾ ਕੌਾਸਲਿੰਗ ਸ਼ੁਰੂ

ਪਟਿਆਲਾ,17 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੈਸ਼ਨ 2017-18 ਦੇ ਦਾਖ਼ਲਿਆਂ ਲਈ ਵੱਖ-ਵੱਖ ਵਿਭਾਗਾਂ ਵਿਚ ਦੋ ਦਿਨਾ ਕੌਾਸਲਿੰਗ ਅੱਜ ਸ਼ੁਰੂ ਹੋਈ ਜਿਸ ਕਰਕੇ ਅੱਜ ਸਵੇਰ ਤੋਂ ਹੀ ਕੈਂਪਸ ਵਿਖੇ ਨਵੇਂ ਵਿਦਿਆਰਥੀਆਂ ਦੀ ਆਮਦ ਨਾਲ ਚਹਿਲ ...

ਪੂਰੀ ਖ਼ਬਰ »

ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਬੈਠਕ ਹੋਈ

ਪਟਿਆਲਾ, 17 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਵਿਖੇ ਗ਼ੈਰ-ਅਧਿਆਪਨ ਕਰਮਚਾਰੀ ਜਥੇਬੰਦੀ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਬੈਠਕ ਹੋਈ, ਜਿਸ ਸਬੰਧੀ ਜਥੇਬੰਦੀ ਦੇ ਪ੍ਰਧਾਨ ਰਜਿੰਦਰ ਸਿੰਘ ਰਾਜੂ ਨੇ ਕਿਹਾ ਕਿ ਯੂਨੀਵਰਸਿਟੀ ਵਿਖੇ ...

ਪੂਰੀ ਖ਼ਬਰ »

ਪਿੰਡ ਥੂਹਾ ਪੱਤੀ ਗਰਾਮ ਸਭਾ ਇਜਲਾਸ ਕਰਵਾਉਣ 'ਚ ਰਿਹਾ ਮੋਹਰੀ

ਨਾਭਾ, 17 ਜੁਲਾਈ (ਕਰਮਜੀਤ ਸਿੰਘ)- ਨਾਭਾ ਬਲਾਕ ਦੇ ਪਿੰਡ ਥੂਹਾ ਪੱਤੀ ਗਰਾਮ ਸਭਾ ਇਜਲਾਸ ਕਰਵਾਉਣ ਵਿਚ ਮੋਹਰੀ ਰਿਹਾ | ਅੱਜ ਸਵੇਰੇ ਗਰਾਮ ਪੰਚਾਇਤ ਥੂਹਾ ਪੱਤੀ ਦੀ ਸਰਪੰਚ ਸੁਖਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਆਮ ਇਜਲਾਸ ਬੁਲਾਇਆ ਗਿਆ | ਜਿਸ ਵਿਚ ਸਰਵ ਸੰਮਤੀ ਨਾਲ ਸੱਤ ...

ਪੂਰੀ ਖ਼ਬਰ »

ਪੰਜਾਬ ਪਬਲਿਕ ਸਕੂਲ ਵਿਖੇ ਆਲ ਇੰਡੀਆ ਆਈ. ਪੀ. ਐੱਸ. ਸੀ. ਹਾਕੀ ਚੈਂਪੀਅਨਸ਼ਿਪ ਹੋਈ ਸਮਾਪਤ

ਨਾਭਾ, 17 ਜੁਲਾਈ (ਕਰਮਜੀਤ ਸਿੰਘ)- ਪੰਜਾਬ ਦੀ ਸਿਰਮੌਰ ਸਿੱਖਿਆ ਸੰਸਥਾ ਪੰਜਾਬ ਪਬਲਿਕ ਸਕੂਲ ਨਾਭਾ ਵਿਖੇ 14 ਤੋਂ 16 ਜੁਲਾਈ ਤੱਕ ਆਲ ਇੰਡੀਆ ਆਈ. ਪੀ. ਐੱਸ. ਸੀ. ਹਾਕੀ ਚੈਂਪੀਅਨਸ਼ਿਪ (ਲੜਕੇ ਅੰਡਰ-19 ਅਤੇ ਲੜਕੀਆਂ ਅੰਡਰ-17) ਕਰਵਾਈ, ਜਿਸ ਵਿਚ ਦੇਸ਼ ਦੇ ਨਾਮਵਰ ਸਕੂਲਾਂ ਦੀਆਂ ...

ਪੂਰੀ ਖ਼ਬਰ »

ਸੜਕ 'ਚ ਪਿਆ ਖੱਡਾ ਕਿਸੇ ਵੱਡੇ ਹਾਦਸੇ ਨੂੰ ਦੇ ਸਕਦਾ ਹੈ ਅੰਜਾਮ

ਦੇਵੀਗੜ੍ਹ, 17 ਜੁਲਾਈ (ਮੁਖਤਿਆਰ ਸਿੰਘ ਨੋਗਾਵਾਂ)- ਦੇਵੀਗੜ੍ਹ ਵਿਖੇ ਮਲਕਪੁਰ ਕੰਬੋਆਂ ਚੌਾਕ ਵਿਚ ਪਟਿਆਲਾ-ਪਹੇਵਾ ਸਟੇਟ ਹਾਈਵੇ ਵਿਚ ਪਿਆ ਵੱਡਾ ਖੱਡਾ ਕਿਸੇ ਵੇਲੇ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੇ ਅਤੇ ਕੋਈ ਜਾਨੀ ਤੇ ਮਾਲੀ ਨੁਕਸਾਨ ਕਰ ਸਕਦਾ ਹੈ | ...

ਪੂਰੀ ਖ਼ਬਰ »

ਜੰਗਲਾਤ ਵਿਭਾਗ ਦੀ ਟੀਮ ਵੱਲੋਂ ਸਰਚ ਆਪ੍ਰੇਸ਼ਨ ਚਲਾ ਕੇ ਖ਼ੰੂਖ਼ਾਰ ਜਾਨਵਰ ਦੀ ਭਾਲ

ਭੁੱਨਰਹੇੜੀ, 17 ਜੁਲਾਈ (ਧਨਵੰਤ ਸਿੰਘ)- ਹਲਕਾ ਸਨੌਰ ਦੇ ਬੀੜ ਭੁੱਨਰਹੇੜੀ 'ਚ ਜੰਗਲਾਤ ਵਿਭਾਗ ਦੀ ਟੀਮ ਨੇ ਰਾਤ ਸਮੇਂ ਸਰਚ ਅਪਰੇਸ਼ਨ ਚਲਾ ਕੇ ਖ਼ੰੂਖ਼ਾਰ ਜਾਨਵਰ ਦੀ ਭਾਲ ਕੀਤੀ, ਪਰ ਉਸ ਨੂੰ ਲੱਭਣ 'ਚ ਅਸਫ਼ਲ ਰਹੀ | ਇਕ ਹਫ਼ਤੇ ਤੋਂ ਖ਼ੰੂਖ਼ਾਰ ਜਾਨਵਰ ਨੇ ਇਲਾਕੇ ਦੇ ਖੇਤਰ ...

ਪੂਰੀ ਖ਼ਬਰ »

ਸਰਕਾਰ ਨੇ ਸ਼ਹਿਰ ਦੇ 27 ਕਰੋੜ 'ਤੇ ਲਾਈ ਰੋਕ ਨਾ ਹਟਾਈ ਤਾਂ ਸੜਕਾਂ 'ਤੇ ਉੱਤਰਾਂਗੇ-ਚੰਦੂਮਾਜਰਾ

ਪਟਿਆਲਾ, 17 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)- ਜਨਰਲ ਹਾਊਸ ਵਿਚ ਪਹਿਲੀ ਵਾਰ ਪਹੁੰਚੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਜਨਰਲ ਹਾਊਸ ਦੀ ਮੀਟਿੰਗ ਤੋਂ ਬਾਅਦ ਮੇਅਰ ਅਮਰਿੰਦਰ ਬਜਾਜ ਤੇ ਸਮੁੱਚੇ ਅਕਾਲੀ ਕੌਾਸਲਰਾਂ ਨਾਲ ਮੀਟਿੰਗ ਕਰਨ ...

ਪੂਰੀ ਖ਼ਬਰ »

ਕੁੱਲ ਹਿੰਦ ਸਭਾ ਦੇ ਵਫ਼ਦ ਨੇ ਬਿਜਲੀ ਨਿਗਮ ਦੇ ਅਧਿਕਾਰੀ ਨੂੰ ਸੌਾਪਿਆ ਮੰਗ ਪੱਤਰ

ਰਾਜਪੁਰਾ, 17 ਜੁਲਾਈ (ਜੀ.ਪੀ. ਸਿੰਘ)- ਪੰਜਾਬ ਬਿਜਲੀ ਨਿਗਮ ਦੇ ਸਥਾਨਕ ਡਵੀਜ਼ਨ ਦਫ਼ਤਰ ਵਿਚ ਅੱਜ ਕੁੱਲ ਹਿੰਦ ਕਿਸਾਨ ਸਭਾ ਦਾ ਵਫ਼ਦ ਕਿਸਾਨ ਆਗੂ ਹਰਿੰਦਰ ਸਿੰਘ ਲਾਖਾ, ਰਘਬੀਰ ਸਿੰਘ ਮੰਡੋਲੀ ਤੇ ਗੁਰਮੁਖ ਸਿੰਘ ਮਹਿਮਾ ਦੀ ਅਗਵਾਈ 'ਚ ਕਿਸਾਨੀ ਮੰਗਾਂ ਦੇ ਸਬੰਧ 'ਚ ...

ਪੂਰੀ ਖ਼ਬਰ »

ਸਮੈਕ ਸਮੇਤ ਇਕ ਕਾਬੂ

ਸਨੌਰ, 17 ਜੁਲਾਈ (ਸੋਖਲ)- ਥਾਣਾ ਸਨੌਰ ਪੁਲਿਸ ਪਾਰਟੀ ਨੇ ਸਾਬਕਾ ਨੈਸ਼ਨਲ ਖਿਡਾਰੀ ਗੁਰਦੀਪ ਸਿੰਘ (42) ਸਾਲ ਨੂੰ 10 ਗਰਾਮ ਸਮੈਕ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਐੱਸ.ਆਈ. ਨਰਿੰਦਰ ਸਿੰਘ ਤੇ ਸਬ-ਇੰਸਪੈਕਟਰ ਪੁਸ਼ਪਾ ਦੇਵੀ ਭੈੜੇ ਵਿਅਕਤੀਆਂ ਦੀ ਤਲਾਸ਼ ...

ਪੂਰੀ ਖ਼ਬਰ »

ਘਰ 'ਚੋਂ ਗਹਿਣੇ ਤੇ ਨਕਦੀ ਚੋਰੀ

ਪਟਿਆਲਾ, 17 ਜੁਲਾਈ (ਆਤਿਸ਼, ਧਾਲੀਵਾਲ)- ਇਥੋਂ ਦੇ ਅਰਬਨ ਅਸਟੇਟ ਫੇਜ਼-2 ਵਿਖੇ ਸਥਿਤ ਇਕ ਘਰ ਵਿਚੋਂ ਗਹਿਣੇ ਤੇ ਨਕਦੀ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ | ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਕਾਰਵਾਈ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਬਡੂੰਗਰ 19 ਨੂੰ ਰਾਜਪੁਰਾ ਆਉਣਗੇ

ਰਾਜਪੁਰਾ, 17 ਜੁਲਾਈ (ਰਣਜੀਤ ਸਿੰਘ)- ਇੱਥੋਂ ਦੇ ਕੇਂਦਰੀ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿ੍ਪਾਲ ਸਿੰਘ ਬਡੂੰਗਰ 19 ਜੁਲਾਈ ਨੂੰ ਸਵੇਰੇ ਦਸ ਵਜੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ...

ਪੂਰੀ ਖ਼ਬਰ »

ਘਨੌਰ ਹਸਪਤਾਲ ਨੂੰ ਨਿਰੰਤਰ ਡਿਊਟੀ ਕਰਨ ਵਾਲੇ ਡਾਕਟਰਾਂ ਦੀ ਲੋੜ

ਘਨੌਰ, 17 ਜੁਲਾਈ (ਜਾਦਵਿੰਦਰ ਸਿੰਘ ਸਮਰਾਓ)- ਹਲਕਾ ਘਨੌਰ ਦੇ ਤਕਰੀਬਨ 100 ਪਿੰਡਾਂ ਦਾ ਇਕਲੌਤਾ ਸਹਾਰਾ ਸਰਕਾਰੀ ਹਸਪਤਾਲ (ਕਮਿਊਨਿਟੀ ਹੈਲਥ ਸੈਂਟਰ ਘਨੌਰ) ਵੀ ਅੱਜ ਕਲ ਬਿਮਾਰਾਂ ਵਾਲੀ ਜ਼ਿੰਦਗੀ ਬਤੀਤ ਕਰ ਰਿਹਾ ਹੈ | ਇਸ ਹਸਪਤਾਲ ਦੀ ਹੱਡ ਬੀਤੀ ਸੁਣੀਏ ਤਾਂ ਪ੍ਰਸ਼ਾਸਨ ...

ਪੂਰੀ ਖ਼ਬਰ »

ਪੰਚਾਇਤੀ ਰਾਜ 'ਚ ਔਰਤਾਂ ਲਈ 50 ਫ਼ੀਸਦੀ ਰਾਖਵੇਂ ਕਰਨ ਨੂੰ ਲਾਗੂ ਕਰਨਾ ਟੇਢੀ ਖੀਰ

ਬਾਦਸ਼ਾਹਪੁਰ, 17 ਜੁਲਾਈ (ਰਛਪਾਲ ਸਿੰਘ ਢੋਟ)- ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੰਚਾਇਤੀ, ਨਗਰ ਕੌਾਸਲ ਤੇ ਨਗਰ ਪੰਚਾਇਤੀ ਦੀਆਂ ਚੋਣਾਂ 'ਚ ਨੁਮਾਇੰਦਗੀ 33 ਫ਼ੀਸਦੀ ਤੋਂ ਵਧਾ ਕੇ 50 ਫ਼ੀਸਦੀ ਕਰ ਦਿੱਤੀ ਹੈ ਪਰ ਅਮਲੀ ਤੌਰ 'ਤੇ 33 ਫ਼ੀਸਦੀ ਨੁਮਾਇੰਦਗੀ ਨੂੰ ਵੀ ਚੰਗੀ ...

ਪੂਰੀ ਖ਼ਬਰ »

ਮਿੳਾੂਸੀਪਲ ਵਰਕਰਜ਼ ਯੂਨੀਅਨ ਵੱਲੋਂ ਜਰਨਲ ਹਾਊਸ ਦੇ ਮਦ ਨੰਬਰ 5 ਦੇ ਵਿਰੋਧ ਲਈ ਬੈਠਕ

ਪਟਿਆਲਾ, 17 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)- ਮਿੳਾੂਸੀਪਲ ਵਰਕਰਜ਼ ਯੂਨੀਅਨ ਦੀ ਮੀਟਿੰਗ ਹੋਈ, ਜਿਸ ਵਿਚ ਨਗਰ ਨਿਗਮ ਪਟਿਆਲਾ ਦੇ ਜਰਨਲ ਹਾਊਸ ਦੀ ਬੈਠਕ ਸਬੰਧੀ ਜਾਰੀ ਹੋਏ ਏਜੰਡੇ ਦੀ ਮਦ ਨੰਬਰ 5 ਵਿਚ ਦਰਸਾਈ ਗਈ ਤਜਵੀਜ਼ ਜੋ ਕਿ ਨਗਰ ਨਿਗਮ ਪਟਿਆਲਾ ਦੇ ਆਡੀਟੋਰੀਅਮ ...

ਪੂਰੀ ਖ਼ਬਰ »

ਸਬਮਰਸੀਬਲ ਪੰਪਾਂ ਦੀਆਂ ਦੋ ਦੁਕਾਨਾਂ 'ਚ ਚੋਰੀ-7 ਲੱਖ ਦੇ ਕਰੀਬ ਸਮਾਨ ਤੇ ਨਕਦੀ ਚੋਰੀ

ਸਮਾਣਾ, 17 ਜੁਲਾਈ (ਹਰਵਿੰਦਰ ਸਿੰਘ ਟੋਨੀ)- ਬੀਤੀ ਰਾਤ ਸ਼ਹਿਰ ਦੀ ਮੁੱਖ ਸੜਕ 'ਤੇ ਸਥਿਤ ਦੋ ਸਬਮਰਸੀਬਲ ਪੰਪਾਂ ਦੀਆਂ ਦੁਕਾਨ 'ਚੋਂ ਚੋਰ ਚੋਰੀ ਕਰਕੇ 7 ਲੱਖ ਰੁਪਏ ਦੇ ਕਰੀਬ ਦਾ ਸਮਾਨ ਤੇ ਨਕਦੀ ਉਡਾ ਕੇ ਲੈ ਗਏ | ਪ੍ਰੇਮ ਸਬਮਰਸੀਬਲ ਪਾਈਪ ਸਟੋਰ ਦੇ ਮਾਲਕ ਸ਼ਹਿਰੀ ਲਾਲ ਨੇ ...

ਪੂਰੀ ਖ਼ਬਰ »

ਘਨੌਰ ਹਸਪਤਾਲ ਨੂੰ ਨਿਰੰਤਰ ਡਿਊਟੀ ਕਰਨ ਵਾਲੇ ਡਾਕਟਰਾਂ ਦੀ ਲੋੜ

ਘਨੌਰ, 17 ਜੁਲਾਈ (ਜਾਦਵਿੰਦਰ ਸਿੰਘ ਸਮਰਾਓ)- ਹਲਕਾ ਘਨੌਰ ਦੇ ਤਕਰੀਬਨ 100 ਪਿੰਡਾਂ ਦਾ ਇਕਲੌਤਾ ਸਹਾਰਾ ਸਰਕਾਰੀ ਹਸਪਤਾਲ (ਕਮਿਊਨਿਟੀ ਹੈਲਥ ਸੈਂਟਰ ਘਨੌਰ) ਵੀ ਅੱਜ ਕਲ ਬਿਮਾਰਾਂ ਵਾਲੀ ਜ਼ਿੰਦਗੀ ਬਤੀਤ ਕਰ ਰਿਹਾ ਹੈ | ਇਸ ਹਸਪਤਾਲ ਦੀ ਹੱਡ ਬੀਤੀ ਸੁਣੀਏ ਤਾਂ ਪ੍ਰਸ਼ਾਸਨ ...

ਪੂਰੀ ਖ਼ਬਰ »

ਸ਼ਰਾਬ ਲੈ ਕੇ ਜਾਂਦੀ ਤੇਜ਼ ਰਫ਼ਤਾਰ ਗੱਡੀ ਪਲਟੀ-ਇਕ ਗੰਭੀਰ ਜ਼ਖਮੀ

ਸਮਾਣਾ, 17 ਜੁਲਾਈ (ਹਰਵਿੰਦਰ ਸਿੰਘ ਟੋਨੀ)- ਸਮਾਣਾ-ਭਵਾਨੀਗੜ੍ਹ ਸੜਕ 'ਤੇ ਪਿੰਡ ਗਾਜੇਵਾਸ ਨੇੜੇ ਸ਼ਰਾਬ ਨਾਲ ਲੱਦੀ ਇਕ ਤੇਜ਼ ਰਫ਼ਤਾਰ ਹੋਂਡਾ ਸਿਟੀ ਗੱਡੀ ਦੇ ਦਰਖ਼ਤ ਨਾਲ ਟਕਰਾਉਣ ਕਾਰਨ ਕਾਰ 'ਚ ਸਵਾਰ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ | ਜਿਸ ਨੂੰ ਇਲਾਜ ਲਈ ਸਿਵਲ ...

ਪੂਰੀ ਖ਼ਬਰ »

ਅਬਲੋਵਾਲ ਗਰਿੱਡ 'ਚ ਨੁਕਸ ਪੈਣ ਕਾਰਨ ਕਈ ਖੇਤਰਾਂ ਦੀ ਬਿਜਲੀ ਹੋਈ ਬੰਦ

ਪਟਿਆਲਾ, 17 ਜੁਲਾਈ (ਜ. ਸ. ਢਿੱਲੋਂ)-ਬੀਤੀ ਰਾਤ ਅਬਲੋਵਾਲ ਗਰਿੱਡ 'ਚ ਪਏ ਤਕਨੀਕੀ ਨੁਕਸ ਕਾਰਨ ਇਸ ਗਰਿੱਡ ਤੋਂ ਚੱਲਦੇ ਖੇਤਰਾਂ ਨੂੰ ਬੀਤੀ ਰਾਤ ਕਾਫ਼ੀ ਸਮਾਂ ਬਿਜਲੀ ਬੰਦ ਦਾ ਸਾਹਮਣਾ ਕਰਨਾ ਪਿਆ | ਬਿਜਲੀ ਬੰਦ ਹੋ ਜਾਣ ਕਾਰਨ ਕਈ ਘੰਟੇ ਲੋਕਾਂ ਨੂੰ ਬਿਨਾਂ ਬਿਜਲੀ ਤੋਂ ਹੀ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਸਮਾਣਾ, 17 ਜੁਲਾਈ (ਹਰਵਿੰਦਰ ਸਿੰਘ ਟੋਨੀ)- ਨੇੜਲੇ ਪਿੰਡ ਘੰਗਰੋਲੀ ਵਿਖੇ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਦਾ ਕਰੰਟ ਲੱਗਣ 'ਤੇ ਇਕ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਪਿੰਡ ਘੰਗਰੋਲੀ ਦਾ ਰਹਿਣ ਵਾਲਾ ਗੁਰਚਰਨ ਸਿੰਘ ਦਾ ਨੌਜਵਾਨ ਲੜਕਾ ਗੁਰਦੀਪਕ ਸਿੰਘ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX